ਪਾਠ -ਅਭਿਆਸ
1. ਵਸਤੂਨਿਸ਼ਨ ਪ੍ਰਸ਼ਨ:
1.
ਪੰਜਾਬ ਦੀਆਂ ਲੋਕ-ਖੇਡਾਂ ਦੇ ਆਧਾਰ `ਤੇ ਦੱਸੋਂ ਕਿ ਲੋਕ-ਖੇਡਾਂ ਪੰਜਾਬੀ ਲੋਕ-ਜੀਵਨ ਦਾ ਕੀ ਰਹੀਆਂ ਹਨ?
ਉੱਤਰ:
ਅਨਿੱਖੜਵਾਂ।
2.
ਖੇਡਣਾ ਇੱਕ ਸਹਿਜ ਕਰਮ ਹੈ। ਦੱਸੋਂ (ਹਾਂ/ਨਹੀ)
ਉੱਤਰ:
ਹਾਂ।
3.
ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਪੰਜਾਬੀਆਂ ਦਾ ਸੁਭਾਅ, ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਿਕ ਕਦਰਾਂ-ਕੀਮਤਾਂ ਕਿਸ ਵਿੱਚੋਂ ਝਲਕਦੀਆਂ ਹਨ?
ਉੱਤਰ:
ਲੋਕ ਖੇਡਾਂ ਵਿੱਚ।
4.
ਉੱਕੜ-ਦੁੱਕੜ ਭੱਬਾ ਡੇ,
ਅੱਸੀ ਨੱਬੇ ਪੂਰਾ ਸੌ।
………………….
………………….
ਖੋਟੇ ਦੀ ਖਟਿਆਈ,
ਬੇਬੇ ਦੌੜੀ-ਦੌੜੀ ਆਈ।
ਉਪਰੋਕਤ ਗੀਤ ਬੱਚੇ ਕਦੋਂ ਗਾਉਂਦੇ ਹਨ।
ਉੱਤਰ:
ਬੱਚੇ ਇਹ ਗੀਤ ਪੁੱਗਣ ਅਤੇ ਆੜੀ ਮੜਕਨ ਸਮੇ ਗਾਉਂਦੇ ਹਨ।
5. ‘ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ
ਭਰਪੂਰ ਰਹੀਆਂ ਹਨ।
ਉਪਰੋਕਤ ਸਤਰਾਂ ਨੂੰ ਪੂਰੀਆਂ ਕਰੋਂ।
6.
ਪੰਜਾਬੀਆਂ ਦੀ ਕਬੱਡੀ ਖੇਡ ਜਿਸ ਰਾਹੀਂ ਪੰਜਾਬੀਆਂ ਦੇ ਸੁਭਾਅ, ਅਤੇ ਉਹਨਾਂ ਦੇ ਸਰੀਰਿਕ ਬਲ ਦਾ ਪ੍ਰਗਟਾਵਾ ਹੁੰਦਾ ਹੈ, ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਉੱਤਰ
ਰਾਸ਼ਟਰੀ ਖੇਡ।
7.
ਪੰਜਾਬੀ ਜੁਆਨਾਂ ਦੀ ਮਨਪਸੰਦ ਖੇਡ ਦਾ ਨਾਂ ਦੱਸੋ?
ਉੱਤਰ
ਕਬੱਡੀ।
8.
''ਅੱਡੀ -ਛੜੱਪਾ” ਜਾਂ 'ਅੱਡੀ-ਟੱਪਾ” ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ। (ਹਾਂ/ਨਰੀਂ)
ਉੱਤਰ
ਹਾਂ।
9.
ਮੁੰਡੇ ਅਤੇ ਕੁੜੀਆਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ।
ਉੱਤਰ
ਸ਼ੱਕਰ ਭਿੱਜੀ।
10.
ਇਸ ਪਾਠ ਦੇ ਆਧਾਰ `ਤੇ ਦੱਸੋਂ ਕਿ ਮੁੰਡੇ ਅਤੇ ਕੁੜੀਆਂ ਸਿਆਲ ਦੀ ਰੁਤ ਵਿੱਚ ਕਿਹੜੀ ਖੇਡ
ਖੇਡ ਦੇ ਹਨ।
ਉੱਤਰ
ਬਾਂਦਰ ਕੀਲਾ।
2. ਪੰਜਾਬ ਦੀਆਂ ਲੋਕ-ਖੇਡਾਂ ਦੇ ਆਧਾਰ ਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(ਓ) ਪੰਜਾਬ ਦੀਆਂ ਲੋਕ-ਖੇਡਾਂ ਦੇ ਆਧਾਰ `ਤੇਂ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ?
ਉੱਤਰ:
ਮਨੁੱਖ ਆਦਿ ਕਾਲ ਤੋਂ ਹੀ ਖੇਡਣ ਵਿੱਚ ਦਿਲਚਸਪੀ ਲੈਂਦਾ ਰਿਹਾ ਹੈ ਕੁਦਰਤ ਨੇ ਹਰ ਵਿਅਕਤੀ ਵਿੱਚ ਖੇਡਣ
ਦੀ ਰੁਚੀ ਪੈਦਾ ਕੀਤੀ ਜਾਂਦੀ ਹੈ। ਇਹ ਰੁਚੀ ਬੱਚੇ ਦੇ ਜਨਮ ਨਾਲ ਹੀ ਪ੍ਰਫੁੱਲਤ ਹੋਣ ਲੱਗਦੀ ਹੈ। ਬੱਚਾ
ਅਜੇ ਕੁੱਝ ਦਿਨਾਂ ਦਾ ਹੀ ਹੁੰਦਾ ਹੈ ਕਿ ਉਹ ਲੱਤਾਂ ਬਾਹਾਂ ਮਾਰ ਕੇ ਖੇਡਣ ਲੱਗ ਪੈਂਦਾ ਹੈ ਤੇ ਖੇਡਣ
ਦੀ ਰੁਚੀ ਹੀ ਉਸਦੇ ਸਰੀਰਕ, ਮਾਨਸਿਕ ਤੇ ਬੋਧਿਕ ਵਿਕਾਸ ਦੀ ਸੂਚਕ ਹੁੰਦੀ ਹੈ। ਇਸ ਪ੍ਰਕਾਰ ਖੇਡਣਾ ਮੁਨੱਖ
ਦੀ ਮੂਲ ਪ੍ਰਵਿਰਤੀ ਹੈ।
(ਅ) ਲੋਕ-ਖੇਡਾਂ ਮਨੁੱਖ ਨੂੰ ਕਿਹੜੀਆਂ-ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ।
ਉੱਤਰ:
ਲੋਕ ਖੇਡਾਂ ਮਨੁੱਖ ਨੂੰ ਮਨੋਰੰਜਨ, ਉਤਸ਼ਾਹ, ਮਿਲਵਰਤਣ, ਮਨੁੱਖੀ ਸਾਂਝ ਤੇ ਪਿਆਰ ਆਦਿ ਭਾਵਨਾਵਾਂ ਪ੍ਰਦਾਨ
ਕਰਦੀਆਂ ਹਨ।
(ੲ) ਲੋਕ-ਖੇਡਾਂ ਪਾਠ ਦੇ ਆਧਾਰ `ਤੇ ਦੱਸੋਂ ਕਿ ਲੋਕ- ਖੇਡਾਂ ਦੀ ਜੀਵਨ ਦੇਂ ਵਿਕਾਸ ਵਿੱਚ ਅਹਿਮ ਭੂਮਿਕਾ ਹੈ, ਕਿਵੇ?
ਉੱਤਰ:
ਲੋਕ ਖੇਡਾਂ ਜਿਥੇ ਮਨੁੱਖ ਦਾ ਮਨੋਰੰਜਨ ਕਰਦੀਆਂ ਹਨ। ਉੱਥੇ ਉਸਦੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ
ਵੀ ਅਹਿਮ ਭੂਮਿਕਾ ਨਿਭਓਂਦੀਆਂ ਹਨ। ਇਹ ਮਨੁੱਖ ਦੇ ਸਰੀਰ ਵਿੱਚ ਬਲ ਦਾ ਵਾਧਾ ਕਰਦੀਆਂ ਹਨ ਤੇ ਰੂਹ ਨੂੰ
ਅਕਹਿ ਖੁਸ਼ੀ ਦਿੰਦੀਆਂ ਹਨ ਜੋ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਜਰੂਰੀ ਹਨ।
(ਸ) ਲੋਕ-ਖੇਡਾਂ ਨਾਲ ਬੱਚੇ ਦੇ ਅੰਦਰ ਕਿਹੜੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ। ਇਹ ਵੀ ਦੱਸੋਂ ਕਿ ਅਜਿਹੀਆਂ ਕਿਹੜੀਆਂ-ਕਿਹੜੀਆਂ ਖੇਡਾਂ ਹਨ?
ਉੱਤਰ:
ਲੋਕ ਖੇਡਾਂ ਨਾਲ ਬੱਚਿਆਂ ਵਿੱਚ ਮਿਲਵਰਤਣ, ਵਿਤਕਰੇ ਰਹਿਤ ਜੀਵਨ ਜੀਉਣ, ਚੰਗੀ ਖੇਡ ਖੇਡਣ, ਧੋਖਾ ਨਾ
ਕਰਨ, ਨਸ਼ਿਆਂ ਤੋਂ ਦੂਰ ਰਹਿਣ, ਭਾਈਚਾਰਿਕ ਸਾਂਝ ਤੇ ਪ੍ਰੇਮ ਪਿਆਰ ਦੇ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ।
ਕਬੱਡੀ, ਕੁਸ਼ਤੀ, ਬੋਰੀ ਚੁੱਕਣਾ ਆਦਿ ਅਜਿਹੀਆਂ ਖੇਡਾਂ ਹਨ ਜੋ ਮਨੁੱਖ ਵਿੱਚ ਅਜਿਹੇ ਗੁਣ ਵਿਕਸਿਤ ਕਰਦੀਆਂ
ਹਨ।
(ਹ) ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ?
ਉੱਤਰ:
ਪੁਰਾਤਨ ਸਮੇ ਵਿੱਚ ਪਿੰਡ ਵਾਸੀ ਆਪਣੇ ਪਿੰਡ ਦੇ ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਬੜੇ ਮਾਣ ਨਾਲ ਨਿਵਾਜਦੇ
ਸਨ। ਉਹ ਰਲ ਕੇ ਓਹਨਾ ਦੀਆਂ ਖ਼ੁਰਾਕਾਂ ਦਾ ਪ੍ਰਬੰਧ ਕਰਦੇ ਸਨ ਅਤੇ ਖਿਡਾਰੀ ਅਤੇ ਪਹਿਲਵਾਨਾਂ ਨੂੰ ਦੇਸੀ
ਘਿਊ ਦੇ ਪੀਪੇ ਖਾਣ ਲਈ ਦਿੰਦੇ ਸਨ। ਉਹ ਓਹਨਾ ਦੀਆਂ ਜੀਤਾ ਨੂੰ ਸਾਰੇ ਪਿੰਡ ਲਈ ਮਾਣ ਦੀ ਗੱਲ ਸਮਝਦੇ
ਸਨ।
(ਕ) ਇਸ ਪਾਠ ਵਿੱਚ ਦਿੱਤੀਆਂ ਗਈਆਂ ਮੁੰਡਿਆਂ-ਕੁੜੀਆਂ ਦੀਆਂ ਮਨਮੋਹਕ ਖੇਡ ਉੱਤੋਂ ਖੋਲ੍ਹ ਕੇ ਚਾਨਣਾ ਪਾਓ ।
ਉੱਤਰ:
ਉਂਞ ਤਾਂ ਪੰਜਾਬ ਦੀਆਂ ਸਾਰੀਆਂ ਲੋਕ ਖੇਡਾਂ ਮਨਮੋਹਕ ਹਨ ਪਰੰਤੂ ਇਹਨਾਂ ਵਿੱਚੋ ਮੁੰਡਿਆਂ ਕੁੜੀਆਂ ਦੀਆਂ
ਵਧੇਰੇ ਮਨਮੋਹਕ ਖੇਡਾਂ ਹਨ। ਬੁਢੀ ਮਾਈ, ਭੰਡਾ ਭੰਡਾਰੀਆ, ਉਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਬਾਂਦਰ
ਕੀਲਾ, ਸਮੁੰਦਰ ਤੇ ਮੱਛੀ, ਲੱਕੜੀ ਕਾਠ, ਖਾਨ ਘੋੜੀ, ਗੁੱਲੀ ਡੰਡਾ, ਅਖਰੋਟ ਤੇ ਸ਼ੱਕਰ ਭਿਜੀ।
(ਖ) ਪੰਜਾਬ ਦੀਆਂ ਲੋਕ-ਖੇਡਾਂ ਦੇ ਆਧਾਰ `ਤੇ ਦੱਸੋ ਕਿ
ਉਹ ਕਿਹੜੀ ਲੋਕ- ਖੇਡ ਹੈ
ਜੋ ਕਿਕਟ ਦੀ ਖੇਡ ਵਿੱਚ
ਜਾ ਸਮੇਂਈ ਹੈ।
ਉੱਤਰ:
ਲੂਣ ਤੇ ਲੱਲੇ ਅਜਿਹੀ ਖੇਡ ਹੈ ਜੋ ਕ੍ਰਿਕਟ ਦੀ ਖੇਡ ਵਿੱਚ ਜਾ ਸਮਾਈ ਹੈ।
(ਗ) 'ਅੱਡੀ-ਛੜੱਪਾ ਜਾਂ ਅੱਡੀ-ਟੱਪਾ” ਖੱਡ
ਬਾਰੇ ਤੁਸੀਂ ਕੀ ਜਾਣਦੇਂ ਹੋ- ਖੋਲ੍ਹ ਕੇ ਦੱਸੋਂ।
ਉੱਤਰ:
ਕੁੜੀਆਂ ਦੀ ਹਰਮਨ ਪਿਆਰੀ ਖੇਡ ਅੱਡੀ ਛੜ੍ਹਪਾ/ ਅੱਡੀ ਟੱਪਾ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ।
ਹਰ ਟੋਲੀ ਵਿੱਚ ਕੁੜੀਆਂ ਦੀ ਚਾਰ ਪੰਜ ਤਕ ਹੁੰਦੀ ਹੈ। ਇਸ ਖੇਡ ਨੂੰ ਖੇਡ ਕੇ ਕੁੜੀਆਂ ਦੌੜਨ ਉਚੀਆਂ
ਛਾਲਾਂ ਮਾਰਨ ਅਤੇ ਸਰੀਰ ਨੂੰ ਜਬਤ ਵਿੱਚ ਰੱਖਣ ਦਾ ਅਭਿਆਸ ਕਰਦੀਆਂ ਹਨ।
(ਘ) 'ਸੱਕਰ ਭਿੱਜੀ' ਲੋਕ- ਖੇਡ ਬਾਰੇ ਜਾਣਕਾਰੀ ਦਿਓ।
(5) ਪੰਜਾਬ ਦੀਆਂ ਲੋਕ-ਖੇਡਾਂ ਦੀ ਸੰਭਾਲ ਅਤੇ ਇਹਨਾਂ
ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ, ਕਿਉ`?
ਉੱਤਰ:
ਪੰਜਾਬ ਦੀਆਂ ਅਨੇਕਾਂ ਲੋਕ ਖੇਡਾਂ ਸਾਡੇ ਲੋਕ ਜੀਵਨ ਵਿੱਚੋ ਅਲੋਪ ਹੋ ਰਹੀਆਂ ਹਨ। ਹੁਣ ਪਿੰਡ ਵਿੱਚ
ਉਹ ਜੂਹਾਂ ਨਹੀਂ ਰਹੀਆਂ ਹਨ। ਜਿਥੇ ਖੇਡਾਂ ਦੇ ਪਿੜ ਜੁੜਦੇ ਹਨ। ਹੁਣ ਕਿਸੇ ਕੋਲ ਹਨ ਲੋਕ ਖੇਡਾਂ ਨੂੰ
ਖੇਡਣ ਦੀ ਵੇਹਲ ਵੀ ਨਹੀਂ ਰਹੀ। ਸਾਨੂੰ ਹਨ ਲੋਕ ਖੇਡਾਂ ਦੇ ਨਾ ਹੀ ਯਾਦ ਰਹਿ ਗਏ ਹਨ ਪਰ ਇਹ ਲੋਕ ਖੇਡਾਂ
ਗੌਰਵਮਈ ਵਿਰਸਾ ਹਨ। ਇਸ ਲਈ ਇਨ੍ਹਾਂ ਖੇਡਾਂ ਦੀ ਸੰਭਾਲ਼ ਅਤੇ ਇਨ੍ਹਾਂ ਨੂੰ ਮੁੜ ਸੁਰਜੀਤ ਕਰਨਾ ਅਤੀਅੰਤ
ਜਰੂਰੀ ਹੈ।
3. “ਪੰਜਾਬ ਦੀਆਂ ਲੋਕ-ਖੇਡਾਂ” ਲੇਖ ਦਾ ਸਾਰ ਆਪਣੇ ਸ਼ਬਦਾਂ
ਵਿੱਚ ਲਿਖੋ ।