Tuesday, 5 January 2021

ਪਾਠ 3 ਪੰਜਾਬ ਦੇ ਰਸਮ- ਰਿਵਾਜ (ਗੁਲਜ਼ਾਰ ਸਿੰਘ ਸੰਧੂ)

0 comments


ਪਾਠ 3 ਪੰਜਾਬ ਦੇ ਰਸਮ- ਰਿਵਾਜ (ਗੁਲਜ਼ਾਰ ਸਿੰਘ ਸੰਧੂ)




















ਪਾਠ-ਅਭਿਆਸ

1. ਵਸਤੂਨਿਸ਼ਠ ਪ੍ਰਸ਼ਨ:

 

() ਪੰਜਾਬ ਦੇ ਰਸਮ-ਰਿਵਾਜ ਦੇ ਆਧਾਰ 'ਤੇ ਦੱਸੋ ਕਿ ਜੀਵਨ-ਨਾਟਕ ਦੀਆਂ ਝਾਕੀਆਂ ਦੇ ਰੰਗ-ਮੰਚ ਆਮ ਤੌਰ 'ਤੇ ਕਿਹੜੇ ਹੁੰਦੇ ਹਨ।

ਉੱਤਰ: ਸਾਡੇ ਘਰ ਦੇ ਵੇਹੜੇ।

 

() ਮੁਢਲਾ ਮਨੁੱਖ ਬਹੁਤ ਸਾਰੇ ਸੰਸਕਾਰਾਂ ਦਾ ਅਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ ਕਿਉਂ ਰਿਝਾਉਂਦਾ ਸੀ।

ਉੱਤਰ: ਦੈਵੀ ਤਾਕਤਾਂ ਦੇ ਭੈ ਕਾਰਨ।

 

() ਪੰਜਾਬ ਦੇ ਰਸਮ-ਰਿਵਾਜਾਂ ਦੀ ਸਾਂਭ-ਸੰਭਾਲ ਦਾ ਵਰਨਣ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ?

ਉੱਤਰ: ਕਿਓਂਕਿ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋ ਅਲੋਪ ਹੋ ਚੁੱਕੇ ਹਨ।

 

() ਬਿਰਖ ਦੀ ਟਾਹਣੀ ਜਾਂ ਹਰੀ ਘਾਹ ਜਿਸਨੂੰ 'ਦੱਭਵੀ ਕਹਿੰਦੇ ਹਨ, ਚੰਗੇ ਸਗਨਾਂ ਦੀ ਸੂਚਕ ਮੰਨਾ ਜਾਂਦੀ ਹੈ। (ਹਾਂ/ਨਹੀਂ)

ਉੱਤਰ ਹਾਂ।

 

() ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਨ।

ਉੱਤਰ ਗੁਰਤੀ ਤੇ ਪੰਜਵੀਂ ਨਹਾਉਣ।

 

() ਹਿੰਦੂ ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ-ਸੰਸਕਾਰ ਕਦੋਂ ਕੀਤਾ ਜਾਂਦਾ ਹੈ?

ਉੱਤਰ ਤੀਜੇ ਤੇ ਪੰਜਵੇਂ ਸਾਲ ਵਿਚ।

 

() ਅੱਜ-ਕੱਲ੍ਹ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋਣ ਕਾਰਨ, ਉਹਨਾਂ ਦਾ ਘਰ ਵਿੱਚ ਕੀ ਸਥਾਨ ਬਣ ਗਿਆ ਹੈ?

ਉੱਤਰ: ਸਤਿਕਾਰਯੋਗ ਹੋ ਗਿਆ ਹੈ ਅਤੇ ਹੋ ਰਿਹਾ ਹੈ।

 

() ਮੁੰਡੇਂ-ਕੁੜੀ ਦੇ ਜਵਾਨ ਹੋਣ 'ਤੇ ਵਿਆਹ ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ?

ਉੱਤਰ: ਰੋਕਣ ਜਾ ਠੋਕਣ ਦੀ ਰਸਮ।

 

() ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਨੜੇ ਅਤੇ ਬੰਨੜੀ ਦੋਹਾਂ ਲਈ ਕੀਤੀ ਜਾਂਦੀ ਹੈ।

ਉੱਤਰ: ਵਟਣੇ ਜਾ ਮਾਈਏ ਦੀ ਰਸਮ।

 

() ਸ਼ਗਨ ਪੁਆਉਣ ਵਾਲੀ ਕੁੜੀ ਲਈ ਲਾਲ ਪਰਾਂਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ?

 

() ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ?

ਉੱਤਰ: ਦਸਤਾਰ ਬੰਦੀ ਦੀ।

 

() ਮੁਸਲਮਾਨ ਮਿਰਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ।

ਉੱਤਰ: ਦਫਨਾਉਣ ਦੀ।

 

(ਜ) ਕਪਾਲ ਕਿਰਿਆ ਤੋਂ ਪਿਛੋ ਅਰæÆ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ

ਦੇ ਤੀਲਿਆਂ ਨੂੰ ਚਿਖਾ ਉੱਤੋਂ ਸੁੱਟਦੇ ਹਨ।

 

2. “ਪੰਜਾਬ ਦੇ ਰਸਮ-ਰਿਵਾਜਪਾਠ ਦੇ ਆਧਾਰ ' ਤੇ ਦੱਸੋ:

 

() ਮਨੁੱਖੀ ਜੀਵਨ ਵਿੱਚ ਰਸਮ-ਰਿਵਾਜਾਂ ਦਾ ਕੀ ਮਹੱਤਵ ਹੈ?

ਉੱਤਰ: ਰਸਮ ਰਿਵਾਜਾਂ ਦਾ ਮਨੁੱਖੀ ਜੀਵਨ ਵਿਚ ਭਾਰੀ ਮਹੱਤਵ ਹੈ। ਇਹ ਰਸਮ ਰਿਵਾਜ ਰਹੁ ਰੀਤਾਂ ਤੇ ਸੰਸਕਾਰ ਭਾਈਚਾਰਿਕ ਜੀਵਾਂ ਦੇ  ਮਨਾ ਦੀਆਂ ਸਿੱਕਾ ਸਦਰਾ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੀਆਂ ਹਨ। ਭਾਈਚਾਰਿਕ ਜੀਵਾਂ ਦੇ ਜਨਮ ਮਰਨ ਤੇ ਵਿਆਹ ਸ਼ਾਦੀ ਦੇ ਮੌਕਿਆਂ ਨਾਲ ਸਬੰਧਿਤ ਅਨੇਕਾਂ ਰਸਮ ਰਿਵਾਜ ਹਨ। ਜਿਨ੍ਹਾਂ ਦਾ ਅਸਲੀ ਰੂਪ ਇਹਨਾਂ ਸਮਿਆਂ ਵਿਚ ਸਾਡੇ ਸਾਹਮਣੇ ਆਉਂਦਾ ਹੈ ਜੀਵਾਂ ਨਾਟਕ ਦਿਆਂ ਤਿੰਨ ਝਾਕੀਆਂ ਜਨਮ , ਵਿਆਹ ਤੇ ਮਰਨ ਦੇ ਰੰਗ ਮੰਚ ਅਤੇ ਤੌਰ ਤੇ ਸਾਡੇ ਘਰਾਂ ਦੇ ਵੇਹੜੇ ਹੁੰਦੇ ਹਨ। ਇਨ੍ਹਾਂ ਦੇ ਪਾਤਰ ਸਾਡੇ ਪਰਿਵਾਰਾਂ ਦੇ ਮੈਂਬਰ ਹੁੰਦੇ ਹਨ। ਇਹਨਾਂ ਰਸਮ ਰਿਵਾਜਾਂ ਨੂੰ ਨਿਭਾਓਣ ਵਾਸਤੇ ਅਸੀਂ ਕਿਸੇ ਪੰਡਿਤ ਪ੍ਰੋਹਤ ਆਦਿ ਨੂੰ ਸੱਦ ਲੈਂਦੇ ਹਾਂ। ਇਸ ਪ੍ਰਕਾਰ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਅਨੇਕਾਂ ਰਸਮ ਰਿਵਾਜ ਨਿਭਾਏ ਜਾਂਦੇ ਹਨ। ਜਿਨ੍ਹਾਂ ਦਾ ਮਨੁੱਖੀ ਜੀਵਨ ਵਿਚ ਭਾਰੀ ਮਹੱਤਵ ਹੈ।

 

() ਰਸਮ-ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ?

ਉੱਤਰ: ਰਸਮ ਰਿਵਾਜਾਂ ਕਿਵੇਂ ਪੈਦਾ ਹੋਏ ਅਤੇ ਇਨ੍ਹਾਂ ਦੇ ਪਿੱਛੇ ਕੀ ਕੀ ਕਾਰਣ ਕਮ ਕਰ ਰਹੇ ਹਨ। ਇਹ ਬੜਾ ਦਿਲਚਸਪ ਵਿਸ਼ਾ  ਹੈ ਰਸਮ ਰਿਵਾਜਾਂ ਦੇ ਪੈਦਾ ਹੋਣ ਦਾ ਪਹਿਲਾ ਕਾਰਨ ਇਹ ਹੈ ਕਿ ਮੁਢਲੀ ਮਨੁੱਖ ਨੂੰ ਦੈਵੀ ਤਾਕਤਾਂ ਦਾ ਬਹੁਤ ਜਿਆਦਾ ਡਰ ਸੀ। ਇਨ੍ਹਾਂ  ਦੈਵੀ ਤਾਕਤਾਂ  ਨੂੰ ਪਤਿਆਉਣ ਜਾ ਰਿਝਾਉਣ ਲਈ ਰਸਮ ਰਿਵਾਜ ਪੈਦਾ ਹੋਏ ਦੱਸੇ ਜਾਂਦੇ ਸਨ  ਦੈਵੀ ਤਾਕਤਾਂ  ਨੂੰ ਪਤਿਆਉਣ ਜਾ ਰਿਝਾਉਣ ਸਮੇ ਇਨ੍ਹਾਂ ਦੇ ਪੈਦਾ ਹੋਣ ਦਾ ਕਾਰਨ ਲੱਭਿਆਂ ਜਾ ਸਕਦਾ ਹੈ। ਰਸਮ ਰਿਵਾਜਾਂ ਦੇ ਪੈਦਾ ਹੋਣ ਦਾ ਦੂਸਰਾ ਕਾਰਣ ਇਹ ਹੈ ਕਿ ਮਨੁੱਖ ਦੇ ਜੀਵਨ ਵਿਚ ਜਨਮ , ਵਿਆਹ ਅਤੇ ਮਰਨ ਆਦਿ ਖੁਸ਼ੀ ਅਤੇ ਗ਼ਮੀ ਦੇ ਮੌਕੇ ਆਦਿ ਆਉਂਦੇ ਹਨ। ਇਨ੍ਹਾਂ ਖੁਸ਼ੀ ਅਤੇ ਗ਼ਮੀ ਦੇ ਮੌਕਿਆਂ ਵਿੱਚੋ ਹੀ ਰਸਮ ਰਿਵਾਜਾਂ ਦੇ ਪੈਦਾ ਹੋਣ ਦਾ ਕਾਰਨ ਲੱਭਿਆਂ ਜਾ ਸਕਦਾ ਹੈ। ਇਸ ਪ੍ਰਕਾਰ ਮੁਢਲੇ  ਮਨੁੱਖ ਦੇ ਜੀਵਨ ਵਿਚ ਪੈਦਾ ਹੋਈਆਂ ਵੱਖੋ ਵੱਖਰੀਆਂ ਸਥਿਤੀਆਂ ਰਸਮ ਰਿਵਾਜ ਦੇ ਪੈਦਾ ਹੋਣ ਦਾ ਕਾਰਨ ਹਨ।

 

() ਪੰਜਾਬ ਵਿੱਚ ਜੀਵ ਦੇਂ ਜਨਮ ਨਾਲ ਸੰਬੰਧਿਤ ਕਿਹੜੇ -ਕਿਹੜੇ ਰਸਮ- ਰਿਵਾਜ ਹਨ?

ਉੱਤਰ: ਪੰਜਾਬ ਵਿਚ ਜੀਵ ਦੇ ਮਰਨ ਨਾਲ ਸਬੰਧਿਤ ਰਸਮ ਰੀਵਾਜ ਪੰਜਾਬ ਵਿਚ ਇਸਤਰੀਆ ਦੇ ਗਰਭ ਧਾਰਨ ਕਰਨ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਗਰਭ  ਦੇ ਤੀਜੇ ਪੰਜਵੇਂ ਜਾ ਸਤਵੇਂ ਮਹੀਨੇ ਵਿਚ ਪ੍ਰੋਤ ਰੂਹਾਂ ਤੋਂ ਬਚਨ ਲਈ ਗਰਭਵਤੀ ਦੇ ਪੱਲੇ ਨਾਲ ਅਨਾਜ ਬੰਨ੍ਹ ਦਿੱਤੋ ਜਾਂਦਾ ਹੈ। ਉਹ ਇਸ ਨੂੰ ਰਿੰਨ ਕੇ ਖਾਂਦੀ ਹੈ ਅਤੇ ਭਾਈਚਾਰੇ ਵਿਚ ਵੰਡਦੀ  ਹੈ ਪੰਜਾਬ ਵਿਚ ਪਹਿਲਾ ਬੱਚਾ ਹੋਣ ਸਮੇ ਕੁੜੀ ਨੂੰ ਉਸਦੇ ਪੇਕੇ ਭੇਜ ਦਿੱਤਾ ਜਾਂਦਾ ਹੈ  ਜਣੇਪੇ ਪਿੱਛੋਂ ਮਾਂ ਅਤੇ ਬੱਚੇ ਨੂੰ ਧੂਪ ਦਿਤੀ ਜਾਂਦੀ ਹੈ ਜਾ ਦਸ ਦਿਨ ਲਗਾਤਾਰ ਦੀਵਾ ਬਾਲ ਕੇ ਰਖਿਆ ਜਾਂਦਾ ਹੈ। ਜਨਮ ਤੋਂ ਪਿੱਛੋਂ ਗੁੜਤੀ ਦੀ ਰਸਮ ਹੁੰਦੀ ਹੈ ਗੁੜਤੀ ਦਾ ਬੱਚੇ ਦੇ ਸੁਭਾਅ ਤੇ ਚੌਥਾ ਅਸਰ ਮੰਨਿਆ ਜਾਂਦਾ ਹੈ ਜਣੇਪੇ ਤੋਂ ਪੰਜ ਦਿਨ ਮਗਰੋਂ ਪੰਜਵਾਂ ਨਹਾਉਣ ਦੀ ਰਸਮ ਹੁੰਦੀ ਹੈ।  ਇਸ ਦਿਨ ਮਾਂਵਾਂ ਪਾਣੀ ਵਿੱਚ ਮੇਥੀ ਜਾਂ ਵਣ ਦੇ ਪੱਤੇ ਉਬਾਲ਼ ਕੇ ਨਹਾਉਂਦੀਆਂ ਹਨ ਛੇਵੀਂ ਦਿਨ ਚੋਂਕ ਪੂਰ ਕੇ ਮਾਂ ਨੂੰ ਰੋਟੀ ਖਵਾਈ ਜਾਂਦੀ ਹੈ । ਇਸ ਰੀਤ ਨੂੰ ਛਟੀ ਕਹਿੰਦੇ ਹਨ ਇਸ ਤੋਂ ਪਿੱਛੋਂ ਨਾਮ ਸੰਸਕਾਰ ਕੀਤਾ ਜਾਂਦਾ ਹੈ । ਪਿੰਡ ਦੇ ਗ੍ਰੰਥੀ ਪੰਡਿਤ ਆਪਣੀ ਧਾਰਮਿਕ ਪੁਸਤਕ ਦਾ ਪੰਨਾ ਖੋਲ ਕੇ ਪਹਿਲੇ ਅੱਖਰ ਤੋਂ ਕੋਈ ਨਾਮ ਰੱਖਵਾ ਦਿੰਦੇ ਹਨ । ਹਿੰਦੂ ਪਰਿਵਾਰ ਵਿਚ ਮੁੰਡਨ ਦੀ ਰਸਮ ਹੁੰਦੀ ਹੈ । ਪੁਰਾਣੇ ਸਮੇ ਵਿਚ ਇਹ ਰਸਮਾਂ ਕੇਵਲ ਮੁੰਡੇ ਦੇ ਜਨਮ ਸਮੇ ਕੀਤੀਆਂ ਜਾਂਦੀਆਂ ਹਨ ਪਰ ਅੱਜ ਕੱਲ ਇਹ ਧਾਰਨਾ ਬਦਲ ਗਈ ਹੈ ।  

 

  

() ਪਹਿਲੇ ਸਮਿਆਂ ਵਿੱਚ ਮੁੰਡੇ ਅਤੇ ਕੁੜੀ ਦੇ ਜੰਮਣ `ਤੇ ਰਸਮ-ਰਿਵਾਜਾਂ ਦੇ ਪੱਖ ਤੋਂ ਕੀ ਵਿਤਕਰਾ ਸੀ? ਹੁਣ ਇਹ ਵਿਤਕਰਾ ਕਿਵੇਂ ਘਟ ਰਿਹ ਹੈ?

ਉੱਤਰ: ਪਹਿਲੇ ਸਮਿਆਂ ਵਿਚ ਮੁੰਡੇ ਅਤੇ ਕੁੜੀ ਦੇ ਜਨਮ ਸਮੇਂ ਨਿਭਾਏ ਜਾਂਦੇ ਰੀਤੀ ਰਿਵਾਜਾਂ ਵਿਚ ਬਹੁਤ ਫਰਕ ਕੀਤਾ ਜਾਂਦਾ ਸੀ ਕਿਓਂਕਿ ਮੁੰਡੇ ਦੇ ਜਨਮ ਸਮੇਂ ਬਹੁਤ ਖੁਸ਼ੀਆਂ ਮਨਾਇਆ ਜਾਂਦੀਆਂ ਸੀ। ਲਾਗੀ ਅਤੇ  ਭਾਈਚਾਰੇ ਦੇ ਲੋਕ ਬਹੁਤ ਸਾਰੇ ਤੋਹਫ਼ੇ ਲੈ ਕੇ ਆਉਂਦੇ ਸਨ। ਖੁਸ਼ੀ ਵਿਚ ਗੁੜ, ਮਿਸ਼ਰੀ ਅਤੇ ਲੱਡੂ ਵੰਡੇ ਜਾਂਦੇ ਸਨ ਪਰੰਤੂ ਕੁੜੀ ਜੰਮਦੀ ਤਾਂ ਜਿਵੇਂ ਮਾਪਿਆਂ ਦੇ ਭਾਅ ਦਾ ਪਹਾੜ ਡਿਗ ਪੈਂਦਾ ਸੀ ਨਾ ਕੋਈ ਵਧਾਈ ਦਿੰਦਾ ਸੀ ਅਤੇ ਨਾ ਹੀ ਕੋਈ ਤੋਹਫ਼ਾ ਲੈ ਕੇ ਆਉਂਦਾ ਨਾਮ ਸੰਸਕਾਰ ਦੀ ਵੀ  ਕੋਈ ਰਸਮ ਨਹੀਂ ਕਤੀ ਜਾਂਦੀ ਸੀ। ਕੰਨ ਵਿਨ ਸੰਸਕਾਰ ਵੀ ਨਾ ਮਾਤਰ ਹੀ ਕੀਤਾ ਜਾਂਦਾ ਸੀ। ਪਰੰਤੂ ਹੁਣ ਇਹ ਸਬ ਕੁਜ ਨਹੀਂ ਹੁੰਦਾ ਧੀਆਂ ਪ੍ਰਤੀ ਮਾਪਿਆਂ ਦਾ ਦ੍ਰਿਸ਼ਟੀਕੋਣ ਬਦਲ ਰਿਹਾ ਹੈ। ਛੋਟੇ ਪਰਿਵਾਰ ਹੋਣ ਕਰਨ ਮਾਪਿਆਂ ਦਾ ਹਰ ਬੱਚੇ ਪ੍ਰਤੀ ਪਿਆਰ ਇੱਕੋ ਜਿਹਾ ਹੈ। ਧੀਆਂ ਪੜ੍ਹਨ ਲਿਖਣ ਅਤੇ ਕਮਾਉਣ ਲੱਗ ਗਈਆਂ ਹਨ। ਉਹ ਉੱਚ  ਵਿੱਦਿਆਂ   ਪ੍ਰਾਪਤ ਕਰ ਰਹੀਆਂ ਹਨ। ਧੀਆਂ ਹਰ ਖੇਤਰ ਵਿਚ ਮੋਹਰੀ  ਹਨ।  ਹੁਣ ਮਾਪਿਆਂ ਦੇ ਸਿਰ ਬੋਝ ਨਹੀਂ ਰਹੀਆਂ ਹਨ ਸਗੋਂ ਘਰ ਅਤੇ ਸਮਾਜ ਵਿਚ ਵੱਧ ਚੜ੍ਹ ਕੇ ਹਿਸਾ ਪਾ ਰਹੀਆਂ ਹਨ। ਜਿਸ ਕਰਨ ਹੁਣ ਓਹਨਾ ਦਾ ਘਰ ਅਤੇ ਸਮਾਜ ਵਿਚ ਸਤਿਕਾਰਯੌਗ ਸਥਾਨ ਹੋ ਗਿਆ ਹੈ।

 

() ਪੰਜਾਬ ਵਿੱਚ ਵਿਆਹ ਦੇ ਰਸਮ-ਰਿਵਾਜ ਕਿਹੜੇ -ਕਿਹੜੇ ਸਨ? ਹੁਣ ਇਹਨਾਂ ਵਿੱਚ ਕੀ ਤਬਦੀਲੀ ਰਹੀ ਹੈ?

ਉੱਤਰ: ਵਿਆਹ ਨਾਲ ਸਬੰਧਿਤ ਰਸਮ ਰਿਵਾਜਾਂ ਦੀ ਲੜੀ ਮੁੰਡੇ ਅਤੇ ਕੁੜੀ ਦੇ ਜਾਵਾਂ ਹੋਣ ਤੇ ਹੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਰੋਕਣ ਜਾ ਠਾਕਨ ਦੇ ਰਸਮ ਹੁੰਦੀ ਹੈ। ਪਹਿਲੇ ਸਮੇਂ ਵਿਚ ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਥਮਨੀ, ਰੁਪਈਆ, ਪੰਜ ਮਿਸ਼ਰੀ ਦੇ ਕੂਜੇ ਪੰਜ ਛੁਹਾਰੇ , ਕੇਸਰ ਆਦਿ ਭੇਜੇ ਜਾਂਦੇ ਸਨ। ਮੁੰਡੇ ਵਾਲੇ ਵੀ ਨਾਈ ਦੇ ਹੱਥ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਮਹਿੰਦੀ , ਲਾਲ ਪਰਾਂਦੀ ਆਦਿ ਭੇਜਦੇ ਸਨ। ਕੁੜਮਾਈ ਤੋਂ ਵਿਆਹ ਤਕ ਹੋਰ ਕੋਈ ਰਸਮ ਨਹੀਂ ਸੀ ਹੁੰਦੀ। ਮੰਗਣੀ ਤੋਂ ਪਿੱਛੋਂ ਕਿਸੇ ਸ਼ੁੱਭ ਮਹੀਨੇ ਦੀ ਤਾਰੀਕ  ਵਿਆਹ ਲਈ ਨਿਸ਼ਚਿਤ ਕਰ ਲਈ ਜਾਂਦੀ ਸੀ ।ਇਸ ਨੂੰ ਸਾਹਾ ਕਢਾਉਣਾ ਕਿਹਾ ਜਾਂਦਾ ਹੈ। ਇਸ ਤੋਂ ਪਿੱਛੋਂ ਜਦ ਵਿਆਹ ਵਿਚ ਥੋੜੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ ਸਾਹੇ ਦੀ ਚਿੱਠੀ ਲਿਖਵਾਉਂਦੇ ਹਨ ਚਿੱਠੀ ਨੂੰ ਚੁੱਭ ,ਚੌਲ਼ , ਹਲਦੀ ਆਦਿ ਲਪੇਟ ਕੇ ਵਿਚੋਲੇ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਸਾਹੇ ਦੀ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀ ਹਨ। ਵਿਆਹ ਤੋਂ ਇਕ ਦਿਨ ਪਹਿਲਾ ਸਦੇ ਹੋਏ ਅੰਗ ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਦੂਜੇ ਦਿਨ ਚੰਨ ਚੜ੍ਹਨ ਤੋਂ ਪਹਿਲਾ ਮੁੰਡੇ ਨੂੰ ਵਟਣਾ ਮੱਲ ਕੇ ਨਹਾ ਦਿੰਦੇ ਸਨ। ਫਿਰ ਜੰਞ ਕੁੜੀ ਵਾਲਿਆਂ ਦੇ ਪਿੰਡ ਪਹੁੰਚਦੀ ਹੈ । ਵਿਆਹ ਵਿਚ ਫੇਰਿਆ ਦੇ ਰਸਮ ਹੁੰਦੀ ਹੈ । ਅੱਜ ਕਲ ਇਨ੍ਹਾਂ ਰਸਮਾਂ ਵਿਚ ਤਬਦੀਲੀ ਗਏ ਹੈ । ਅੱਜ ਕਲ ਵਿਆਹ ਖ਼ਰਚੀਲੇ ਹੋ ਗਏ ਹਨ । ਹੁਣ ਠਾਕੇ ਦੀ ਥਾ ਤੇ ਰਿੰਗਸਰਮਨੀ ਹੁੰਦੀ ਹੈ । ਵੱਟਣੇ ਦੀ ਰਸਮ ਵੀ ਨਾ ਮਾਤਰ ਹੁੰਦੀ ਹੈ ।

 

 

() ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ?

ਉੱਤਰ: ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਪਹੁੰਚਣ ਤੇ ਮਾਂ ਦੀਵਾ ਲੈ ਕੇ ਨਹੁੰ ਪੁੱਤਰ ਨੂੰ ਲੈਣ ਜਾਂਦੀ ਹੈ, ਦਰਵਾਜੇ ਤੇ ਪਹੁੰਚ ਕੇ ਉਹ ਪਾਣੀ ਵਾਰਦੀ ਹੈ ਭਾਈਚਾਰੇ ਦਿਆਂ ਇਸਤਰੀਆਂ ਸ਼ਗਨ ਪਾਉਂਦੀਆ ਹਨ ਤੇ ਮੂੰਹ ਦੇਖਦੀਆਂ ਹਨ । ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਵੱਟਣੇ ਪਿਤਰਾਂ, ਸ਼ਹੀਦਾਂ ਜਾ ਤੁਲਸੀ ਦੇ ਬੂਟੇ ਦੀ ਪੂਜਾ ਕਰਦੇ ਹਨ ਕਈ ਥਾਵਾਂ ਤੇ ਇਸ ਸਮੇ ਛਟੀ ਖੇਡਣ ਦਾ ਰਿਵਾਜ ਹੈ । ਲਾੜਾ ਤੇ  ਵਹੁਟੀ ਇਕ ਦੂਜੇ ਨੂੰ ਸੱਤ ਸੱਤ ਛਟੀਆਂ ਮਰਦੇ  ਸਨ । ਇਸੇ ਸ਼ਾਮ ਕੰਙਣਾ ਖੇਡਦੇ ਸਨ । ਤੀਸਰੇ ਦਿਨ ਵਹੁਟੀ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ । ਵਹੁਟੀ ਦੀ ਨਨਾਣ ਪੇਟੀ ਖੁਲਾਈ ਦਾ ਮਨ ਭਉਂਦਾ ਸੂਟ ਕੱਢ ਲੈਂਦੀ ਹੈ ।

 

 

() ਜੀਵ ਦੀ ਮੌਤ ਹੋਣ `ਤੇ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ?

ਉੱਤਰ: ਵਿਅਕਤੀ ਦੇ ਪ੍ਰਾਣ ਤਿਆਗਣ ਪਿੱਛੋਂ ਔਰਤਾਂ ਘਰ ਵਿਚ ਵੈਣ ਪਾਉਣ ਲੱਗ ਪਾਉਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ । ਸਸਕਾਰ ਤੋਂ ਪਹਿਲਾਂ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ । ਜੇਕਰ ਮ੍ਰਿਤਕ ਸੁਹਾਗਣ ਹੋਵੇ ਤਾ ਉਸਦਾ ਹਰ ਸ਼ਿੰਗਾਰ ਕਰਕੇ ਉਸਨੂੰ ਅੰਤਿਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਅਰਥੀ ਦੀ ਤਿਆਰੀ ਕੀਤੀ ਜਾਂਦੀ ਹੈ ।

ਮੌਤ ਤੋਂ ਤੀਸਰੇ ਦਿਨ ਮ੍ਰਿਤਕ ਦੇ ਫੁੱਲ ਚੁਗੇ ਜਾਂਦੇ ਹਨ ਜੋ ਹਰਿਦਵਾਰ ਜਾ ਕਰਤਾਰਪੁਰ ਸਾਹਿਬ ਜਲ ਪ੍ਰਵਾਹ ਕੀਤੇ ਜਾਂਦੇ ਹਨ । ਮੌਤ ਤੋਂ ਕੁੱਝ ਦਿਨ ਦੂਰ ਨੇੜੇ ਦੀਆਂ ਮਕਾਣਾਂ ਆਉਂਦੀਆਂ ਹਨ ।

 

() ਪੰਜਾਬ ਦੇ ਰਸਮ-ਰਿਵਾਜਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੀ-ਕੀ ਭਿੰਨਤਾ ਹੈ?

ਉੱਤਰ: ਪੰਜਾਬ ਦੇ ਰਸਮ ਰਿਵਾਜਾਂ ਦੇ ਪੱਖੋਂ ਵੱਖ ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੁੱਝ ਭਿੰਨਤਾਂ ਦੇਖੀ ਜਾ ਸਕਦੀ ਹੈ ਉਦਾਹਰਣ ਲਈ ਜਿਥੇ ਹਿੰਦੂਆਂ ਵਿੱਚ ਜਨੇਊ ਅਤੇ ਸਿੱਖਾਂ ਵਿੱਚ ਅੰਮ੍ਰਿਤ ਪਾਨ ਦੀ ਰਸਮ ਹੁੰਦੀ ਹੈ ਉੱਥੇ ਮੁਸਲਮਾਨਾਂ ਵਿੱਚ ਸੁਨਤ ਦੀ ਰਸਮ ਹੁੰਦੀ ਹੈ । ਹਿੰਦੂਆਂ ਵਿੱਚ ਵਿਆਹ ਸਮੇ ਫੇਰੇ ਹੁੰਦੇ ਹਨ ਜਦਕਿ ਸਿੱਖ ਭਾਈਚਾਰੇ ਵਿੱਚ ਆਨੰਦ ਕਾਰਜ ਦੀ ਰਸਮ ਹੁੰਦੀ ਹੈ । ਮੁਸਲਮਾਨ ਹਿੰਦੂਆਂ, ਸਿੱਖਾਂ ਵਾਂਗ ਮ੍ਰਿਤਕ ਨੂੰ ਅਗਨੀ ਭੇਟ ਕਰਨ ਦੀ ਥਾ ਦਫਨਾਉਂਦੇ ਹਨ ।   

 

3. ਪੰਜਾਬ ਦੇ ਰਸਮ-ਰਿਵਾਜਪਾਠ ਦਾ ਸਾਰ ਆਪਣੇਂ ਸ਼ਬਦਾਂ ਵਿੱਚ ਲਿਖੋ