ਪਾਠ 2 ਪੰਜਾਬ ਦੇ ਮੇਲੇ ਅਤੇ ਤਿਉਹਾਰ
ਪਾਠ 2 ਪੰਜਾਬ ਦੇ ਮੇਲੇ ਅਤੇ ਤਿਉਹਾਰ
ਪਾਠ -ਅਭਿਆਸ
1.
ਵਸਤੂਨਿਸ਼ਨ
ਪ੍ਰਸ਼ਨ:
(ਓ) ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ ਹੋਰ ਕਿਸ ਚੀਜ ਦੀ ਪ੍ਰਤੀਨਿਧਤਾ ਕਰਦਾ ਹੈ?
ਉੱਤਰ: ਸੱਭਿਆਚਾਰਕ ਪ੍ਰਤੀਨਿਧਤਾ।
(ਅ) ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਤੇ ਤਿਉਹਾਰਾਂ ਨਾਲ ਸੰਬੰਧਿਤ ਹਨ। (ਹਾਂ/ਨਹੀ)
ਉੱਤਰ: ਹਾਂ।
(ੲ) ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇਂ ਦਿਨ ਅਨੰਦਪੁਰ ਸਾਹਿਬ ਵਿਖੋਂ ਯੋਧਿਆਂ ਦੇ ਦਲ ਬਣਾ ਕੇ ਕੀ ਕਰਵਾਉਂਦੇ ਸਨ?
ਉੱਤਰ: ਮਸਨੂਈ ਲੜਾਈਆਂ ਕਰਵਾਉਂਦੇ ਅਤੇ ਬਹਾਦਰ ਯੋਧਿਆਂ ਨੂੰ ਸਰੋਪੇ ਬਖ਼ਸ਼ਦੇ ਸਨ।
(ਸ) ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ।
ਉੱਤਰ: ਗੁਗੇ ਦੀ ਯਾਦ ਵਿਚ।
(ਹ) ਮਹਿੰਜੋਦੜੋਂ ਤੋਂ ਹੜੱਪਾ ਦੀ ਖੁਦਾਈ ਕਰਦੇ ਸਮੇਂ ਲੱਭੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਸੀ?
ਉੱਤਰ: ਦੇਵੀ ਮਾਤਾ ਦੀ ਮੂਰਤੀ।
(ਕ) ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤਿਆਉਣ ਲਈ ਲੱਗਦਾ ਹੈ?
ਉੱਤਰ: ਇਕ ਟੋਬੇ ਦੁਆਲੇ ਸ਼ੀਤਲਾ ਮਾਤਾ ਨੂੰ ਪਤਿਆਉਣ ਲਈ ਲੱਗਦਾ ਹੈ।
(ਖ) ਇਸ ਮੇਲੇ ਦਾ ਨਾਂ ........................ ਇਸ ਲਈ ਪਿਆ ਕਿ ਮੇਲੇ ਦੇ ਦਿਨੀਂ ........................ ਦੀ ਕਬਰ ਉੱਤੇ ਅਨੇਕਾਂ……..ਬਾਲੇ
ਜਾਂਦੇ ਹਨ।
(ਗ) ਮਾਘੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ? (ਮੱਥਾ ਟੇਕਦੀਆਂ ਹਨ/ਇਸ਼ਨਾਨ ਕਰਦੀਆਂ ਹਨ)
ਉੱਤਰ: ਇਸ਼ਨਾਨ।
(ਘ) ਰੁੱਤ ਦਾ ਸੁਆਦ ਮਾਣਨ ਲਈ ਨਵਾਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੌਲਾਂ ਡੂੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ। (ਚੌਤਰ/ਅੱਸੂ)
ਉੱਤਰ: ਚੇਤਰ ਦੇ ਮਹੀਨੇ।
2. ਡਾ. ਵਣਜਾਰਾ ਬੇਦੀ ਦੇ ਲੇਖ “ਪੰਜਾਬ ਦੇ ਮੇਲੇ ਤੇ ਤਿਉਹਾਰ” ਦੇ ਆਧਾਰ ਤੇ ਦੱਸ:
(ਓ) ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?
ਉੱਤਰ: ਕਿਸੇ ਜਾਤੀ ਦੀ ਸੰਸਕ੍ਰਿਤਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿੱਚੋ ਪੂਰੇ ਰੰਗ ਵਿਚ ਦੇਖੀ ਜਾ ਸਕਦੀ ਹੈ। ਮੇਲਿਆਂ ਵਿਚ ਜਾਤੀ ਦੀ ਲੋਕ ਪ੍ਰਤੀਭਾ ਨਿਖਾਰਦੀ ਹੈ ਤੇ ਚਰਿਤਰ ਨਿਰਮਾਣ ਹੁੰਦਾ ਹੈ। ਮੇਲਿਆਂ ਵਿਚ ਜਾਤੀ ਖੁਲ ਮਾਣਦੀ ਹੈ। ਮੇਲਿਆਂ ਵਿਚ ਜਾਤੀ ਦਾ ਸਮੁਚਾ ਮਨ ਤਾਲਬੱਧ ਹੋ ਕੇ ਨੱਚਦਾ ਹੈ ਤੇ ਇਕ ਸੁਰ ਹੋ ਕੇ ਗੂੰਜਦਾ ਹੈ। ਮੇਲੇ ਜਾਤੀਆਂ ਦੇ ਮਨ ਪਰਚਾਵੇ ਮੇਲੇ ਜੋਲ ਦੇ ਸਾਧਨ ਅਤੇ ਧਾਰਮਿਕ ਭਾਵਨਾਵਾਂ ਦੀ ਤ੍ਰਿਪਤੀ ਕਰਦੇ ਹਨ। ਮੇਲਿਆਂ ਦੀ ਬਹੁਰੰਗਤਾ ਜੀਵਨ ਨੂੰ ਹੁਲਾਰਾ ਦਿੰਦਾ ਹੈ। ਇਸ ਤਰਾਂ ਮੇਲਿਆਂ ਦਾ ਕਿਸੇ ਜਾਤੀ ਲਈ ਬਹੁਤ ਮਹੱਤਵ ਹੈ।
(ਅ) ਮੇਲਾ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੈ, ਦੱਸੋ ਕਿਵੇਂ?
ਉੱਤਰ: ਇਹ ਕਥਨ ਸੱਚ ਹੈ ਕਿ ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿਤਰ ਵਿਚ ਸਮਾਇਆ ਹੈ ਕਿਉਂਕਿ ਪੰਜਾਬੀਆਂ ਦਾ ਹਰ ਪਲ ਪੂਰਵ ਤੇ ਹਰ ਦਿਨ ਮੇਲਾ ਹੁੰਦਾ ਹੈ। ਦੂਜੇ ਪ੍ਰਾਂਤਾਂ ਵਾਲੇ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਪੰਜਾਬੀ ਆਏ ਹੀ ਦੁਨੀਆਂ ਵਿਚ ਮੇਲਾ ਮਨਾਉਣ ਹਨ। ਜਿਥੇ ਚਾਰ ਛੇ ਪੰਜਾਬੀ ਜੁੜ ਜਾਣ ਉਹ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ। ਮੇਲਿਆਂ ਤਿਉਹਾਰਾਂ ਵਿਚ ਪੰਜਾਬੀਆਂ ਦਾ ਜਲਾਲ ਭਖਦਾ, ਉਤਸ਼ਾਹ ਦੇਖਣਜੋਗ ਹੁੰਦਾ ਹੈ। ਪੰਜਾਬੀਆਂ ਦੇ ਹਰ ਮੇਲੇ ਦੀ ਆਪਣੀ ਨਵੇਕਲੀ ਸ਼ਖਸ਼ੀਅਤ ਰੰਗ ਤੇ ਚਰਿਤਰ ਹੈ। ਏਨ੍ਹਾਂ ਦੀ ਬਹੁਰੰਗਤਾ ਪੰਜਾਬੀਆਂ ਦੇ ਬਹੁਪੱਖੀ ਜਿੰਦਗੀ ਦਾ ਹੁੰਗਾਰਾ ਭਰਦੀ ਹੈ। ਪੰਜਾਬੀ ਹਰ ਮੇਲੇ ਦਾ ਅਨੰਦ ਮਾਣਦਾ ਹੈ ਉਹ ਮੇਲੇ ਵਿਚ ਲਾੜਾ ਬਣ ਕੇ ਫਿਰਦਾ ਹੈ। ਪੰਜਾਬੀਆਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਮੇਲੇ ਹੀ ਹਨ। ਇਸ ਤਰਾਂ ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿਤਰ ਵਿਚ ਸਮਾਇਆ ਹੈ।
(ੲ) ਪੰਜਾਬ ਦੇ ਮੇਲਿਆਂ ਦੀ ਕਿਹੜੀ-ਕਿਹੜੀ ਵਿਸੇਸ਼ਤਾ ਹੈ?
ਉਤਰ: ਪੰਜਾਬ ਦੇ ਮੇਲਿਆਂ ਦੀ ਬਹੁਪੱਖੀ ਵਿਸ਼ੇਸ਼ਤਾ ਹੈ
। ਪੰਜਾਬ ਦੇ ਹਰ ਮੇਲੇ ਦੀ ਨਵੇਕਲੀ ਸ਼ਖਸ਼ੀਅਤ ਰੰਗ ਤੇ ਚਰਿਤਰ ਹੈ
। ਮੇਲਿਆਂ ਦੀ ਬਹੁਰੰਗਤਾ ਪੰਜਾਬੀਆਂ ਦੀ ਬਹੁਪੱਖੀ ਜਿੰਦਗੀ ਦਾ ਹੁੰਗਾਰਾ ਭਰਦੀ ਹੈ
। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ ਨਾਲ ਸੱਭਿਆਚਾਰਾਕ ਪ੍ਰਤੀਨਿਧਤਾ ਵੀ ਕਰਦਾ ਹੈ
। ਪੰਜਾਬੀ ਹਰ ਪੂਰਬ ਦੇ ਮੇਲੇ ਉਤੇ ਕੋਈ ਨਵੀ ਚੀਜ਼ ਜਰੂਰ ਖਰੀਦਦੇ ਹਨ । ਇਸੇ ਲਈ ਹਰ ਮੇਲੇ ਵਿਚ ਇਕ ਭਰਪੂਰ ਬਾਜ਼ਾਰ ਉਤਰ ਆਉਂਦਾ ਹੈ ਜਿਥੇ ਖਾਣ- ਪੀਣ ਦੀਆਂ ਵੰਨ ਸੁਵੰਨੀਆਂ ਚੀਜ਼ ਦੇ ਨਾਲ ਨਿਤ ਵਰਤੋਂ ਦਾ ਚੂੜੀਆਂ ਵੰਗਾਂ, ਹਾਰ ਸ਼ਿੰਗਾਰ ਦੇ ਖਿਡੌਣਿਆਂ ਦੀਆਂ ਦੁਕਾਨਾਂ ਵੀ ਵਹੁਟੀ ਵਾਂਗ ਸੱਜੀਆਂ ਹੁੰਦੀਆਂ ਹਨ
। ਇਲਾਕੇ ਦੇ ਕਲਾਕਾਰ ਤੇ ਸ਼ਿਲਪੀ ਆਪੋ ਆਪਣੀ ਕਲਾ ਦੀਆਂ ਦ੍ਰਿਸ਼ਾਂ ਮੇਲੇ ਵਿਚ ਲਿਆਉਂਦੇ ਹਨ
। ਪੰਜਾਬ ਦੇ ਮੇਲੇ ਮੇਲ ਜੋਲ ਦੇ ਮਨਪ੍ਰਚਾਵੇ ਦੇ ਸਾਧਨ ਤੇ ਲੋਕਾਂ ਦੀਆਂ ਧਾਰਮਿਕ ਤੇ ਸੱਭਿਆਚਾਰਾਕ ਸਾਂਝਾਂ ਦੇ ਪ੍ਰਤੀਕ ਸਨ
।
(ਸ) ਪੰਜਾਬ ਦੇ ਮੁੱਖ ਮੌਸਮੀ ਮੇਲੇ ਕਿਹੜੇ-ਕਿਹੜੇ ਹਨ? ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਬਾਰੇ ਸੰਖੇਪ ਵਿੱਚ ਲਿਖੋ ।
ਉਤਰ: ਪੰਜਾਬ ਦੇ ਬਹੁਤੇ ਮੇਲੇ ਮੌਸਮਾਂ ਰੁਤਾਂ ਤੇ ਤਿਉਹਾਰਾਂ ਨਾਲ ਸਬੰਧਿਤ ਹਨ
। ਮੋਸਮੀ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ ਅਤੇ ਰੁਤਾਂ ਦੇ ਬਦਲਵੇ ਗੇੜ ਵਿਚੋਂ ਜਨਮਦੇ ਹਨ
। ਹਰ ਨਵੀ ਰੁੱਤ ਆਪਣੇ ਨਾਲ ਨਵੇਂ ਪ੍ਰਕਿਰਤਕ ਵਾਤਾਵਰਨ ਨੂੰ ਲਿਆਉਂਦੀ ਹੋਈ ਜੀਵਨ ਵਿਚ ਨਾਵਾਂ ਸਾਹਸ ਭਰਦੀ ਹੈ
। ਪੰਜਾਬ ਵਿਚ ਬਸੰਤ ਪੰਚਮੀਂ, ਹੋਲੀ , ਤਿਆਂ ਆਦਿ ਮੌਸਮੀ ਮੇਲੇ ਹਨ ਰੁਤਾਂ ਵਿਚ ਸਭ ਤੋਂ ਮਿੱਠੀ ਤੇ ਸੋਹਣੀ ਰੁੱਤ ਬਸੰਤ ਦੀ ਹੈ । ਇਸ ਸੋਹਾਵਣੀ ਰੁੱਤ ਵਿਚ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਸਾਰੇ ਪੰਜਾਬ ਵਿਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ
। ਅਨੇਕਾਂ ਥਾਵਾਂ ਤੇ ਨਿੱਕੇ ਵੱਡੇ ਮੇਲੇ ਲੱਗਦੇ ਹਨ । ਪਟਿਆਲੇ ਅਤੇ ਛੇਹਰਟੇ ਦੀ ਬਸੰਤ ਪੰਚਮੀਂ ਖਾਸ ਪ੍ਰਸਿੱਧ ਹੈ
। ਇਸ ਦਿਨ ਲੋਕ ਬਸੰਤੀ ਕੱਪੜੇ ਪਹਿਨਦੇ ਹਨ ਬਸੰਤੀ ਰੰਗ ਦੇ ਚੌਲ ਖਾਂਦੇ ਹਨ ਤੇ ਲੱਡੂ ਵੰਡਦੇ ਹਨ । ਦੇਸ਼ ਵੰਡ ਤੋਂ ਪਹਿਲਾਂ ਬਸੰਤ ਦਾ ਇਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉਤੇ ਲਾਹੌਰ ਵਿਚ ਲੱਗਦਾ ਹੈ
।
(ਹ) ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ-ਪੂਜਾ ਨਾਲ ਸੰਬੰਧਿਤ ਕਿਹੜੇ ਮੇਲੇ ਹਨ? ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਨਣ ਕਰੋਂ ।
ਉਤਰ: ਪੰਜਾਬ ਦੇ ਕੁੱਝ ਮੇਲੇ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ ਪੂਜਾ ਦੀ ਦੇਣ ਹਨ
। ਲੋਕਾਂ ਦਾ ਵਿਸ਼ਵਾਸ ਹੈ ਕੇ ਸ਼ੇਸ਼ਨਾਗ ਭੂਮੀ ਦੇ ਉਤਪਾਦਿਕਤਾ ਉਤੇ ਵੀ ਅਸਰ ਪਉਂਦਾ ਹੈ
। ਪਹਿਲੇ ਸਮੇ ਵਿਚ ਕਿਸਾਨ ਪੈਲੀ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਨਾਗ ਦੀ ਪੂਜਾ ਕਰਦੇ ਸੀ । ਇਨ੍ਹਾਂ ਦੀਨਾ ਵਿਚ ਖੇਤਾਂ ਦੇ ਨੇੜੇ ਮੇਲੇ ਲੱਗਿਆ ਕਰਦੇ ਸਨ
। ਇਨਾਂ ਮੇਲਿਆਂ ਵਿਚ ਨਾਗ ਦੇਵਤੇ ਦੀ ਉਚੇਚੀ ਪੂਜਾ ਕੀਤੀ ਜਾਂਦੀ ਸੀ ਇਨ੍ਹਾਂ ਮੇਲਿਆਂ ਨੂੰ ਨਾਗਮਹਾ ਕਿਹਾ ਜਾਂਦਾ ਹੈ ।
(ਕ) ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ? ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ ।
ਉਤਰ: ਦੇਵੀ ਮਾਤਾ ਦੇ ਮੇਲਿਆਂ ਦਾ ਪਿਛੋਕੜ ਇਹ ਹੈ ਕਿ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲੱਗਦੇ ਸਨ
। ਦੇਵੀ ਮਾਤਾ ਦੇ ਪੂਜਾ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ । ਮਹਿੰਜੋਦੜੋ ਹੜੱਪਾ ਦੀ ਖੁਦਾਈ ਵਿਚੋਂ ਕੁਜ ਮੂਰਤੀਆਂ ਇਕ ਦੇਵੀ ਮਾਤਾ ਦੀਆਂ ਵੀ ਲੱਭੀਆਂ । ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਦੇਵੀ ਮਾਤਾ ਦੇ ਪੂਜਾ ਕਰਦੇ ਸਨ
। ਇਹ ਪੂਜਾ ਮਾਤਾ ਦੀ ਕਰੋਪੀ ਤੋਂ ਬਚਨ ਲਈ ਕੀਤੀ ਜਾਂਦੀ ਸੀ । ਪਹਾੜੀ ਇਲਾਕੇ ਵਿਚ ਦੇਵੀ ਮਾਤਾ ਦੀ ਪੂਜਾ ਮੈਦਾਨੀ ਏ;ਆਕੇ ਦੇ ਮੁਕਾਬਲੇ ਜ਼ਿਆਦਾ ਪ੍ਰਚਲਿਤ ਹੈ
। ਜਵਾਲਾ ਜੀ ਚਿੰਤਪੁਰਣੀ, ਨੈਣਾ ਦੇਵੀ ਅਤੇ ਮਨਸਾ ਦੇਵੀ ਦੇ ਅਸਥਾਨਾਂ ਤੇ ਚੇਤਰ ਅਤੇ ਅੱਸੂ ਮਹੀਨਿਆਂ ਵਿਚ ਨਰਾਤਿਆਂ ਦੇ ਦਿਨੀਂ ਮੇਲੇ ਲੱਗਦੇ ਸਨ
।
ਜਰਗ ਦਾ ਮੇਲਾ: ਇਹ ਮੇਲਾ ਚੇਤਰ ਦੇ ਮਹੀਨੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿਚ ਸ਼ੀਤਲਾ ਦੇਵੀ ਨੂੰ ਪਤਿਆਉਣ ਲਈ ਲੱਗਦਾ ਹੈ
। ਇਹ ਮੇਲਾ ਧਾਰਮਿਕ ਵੰਨਗੀ ਦਾ ਹੈ । ਜਰਗ ਦਾ ਮੇਲਾ ਇਕ ਟੋਬੇ ਦੁਆਲੇ ਲੱਗਦਾ ਹੈ
। ਮਾਤਾ ਦੀ ਪੂਜਾ ਕਰਨ ਵਾਲੇ ਟੋਬੇ ਵਿਚੋਂ ਮਿੱਟੀ ਕੱਢ ਕੇ ਮਟੀਲਾ ਜਿਹਾ ਖੜ੍ਹਾਕਰ ਲੈਂਦੇ ਸਨ
। ਇਸ ਮਟੀਲੇ ਨੂੰ ਮਾਤਾ ਦਾ ਰੂਪ ਮਨ ਕੇ ਪੂਜਿਆ ਜਾਂਦਾ ਹੈ ਤੇ ਭੇਟਾਵਾਂ ਚੜਾਈਆਂ ਜਾਂਦੀਆਂ ਹਨ
।
(ਖ) ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲੱਗਦੇ ਹਨ? ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ ।
ਉਤਰ: ਪੰਜਾਬ ਗੁਰੂਆਂ ਦੇ ਇਲਾਹੀ ਧਰਤੀ ਹੈ ਪ੍ਰੋ .ਪੂਰਨ ਸਿੰਘ ਅਨੁਸਾਰ ਪੰਜਾਬ ਜਿੰਉਂਦਾ ਹੀ ਗੁਰੂ ਦੇ ਨਾ ਉਤੇ ਹੈ। ਪੰਜਾਬ ਦੀ ਚੱਪਾ- ਚੱਪਾ ਧਰਤੀ ਗੁਰੂਆਂ ਦੇ ਜੀਵਨ ਦੇ ਕਿਸੇ ਨਾਂ ਕਿਸੇ ਪ੍ਰਸੰਗ ਨੂੰ ਹਿਕ ਵਿਚ ਸਮਾਇ ਬੈਠੀ ਹੈ। ਗੁਰੂਆਂ ਦੇ ਜੀਵਨ ਸਾਧਨਾ ਉਤੇ ਖਾਸ ਖਾਸ ਤਿੱਥਾਂ ਨੂੰ ਮੇਲੇ ਲੱਗਦੇ ਰਹਿੰਦੇ ਹਨ। ਪੰਜਾਬ ਵਿਚ ਮੁਕਤਸਰ, ਤਰਨਤਾਰਨ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਆਦਿ ਥਾਵਾਂ ਤੇ ਗੁਰੂ ਸਾਹਿਬਾਂ ਦੀ ਸਮਿਰਤੀ ਵਿਚ ਲੱਗਦੇ ਸਨ।
ਮੁਕਤਸਰ ਦਾ ਮੇਲਾ: ਇਹ ਪ੍ਰਸਿੱਧ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿਚ ਲੱਗਦਾ ਹੈ। ਜਦੋਂ ੧੭੦੫ ਈਸਵੀ ਵਿਚ ਮੁਗਲਾਂ ਦੀਆਂ ਫੌਜਾ ਗੁਰੂ ਗੋਬਿੰਦ ਸਾਹਿਬ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿਚ ਆਈਆਂ ਸਨ ਤਾਂ ਸਿੰਗਾ ਨੇ ਖਿਦਰਾਣੇ ਦੇ ਤਾਲ ਤੇ ਵੈਰੀਆਂ ਦਾ ਮੁਕਾਬਲਾ ਕੀਤਾ। ਇਸੇ ਯੁੱਧ ਵਿਚ ੪੦ ਸਿੰਘ ਜੋ ਪਹਿਲਾਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ ਗੁਰੂ ਗੋਬਿੰਦ ਜੀ ਨੇ ਜਥੇਦਾਰ ਮਹਾਂ ਸਿੰਘ ਜੀ ਦੀ ਬੇਨਤੀ ਮਨ ਕੇ ਬੇਦਾਵਾ ਪਾੜ ਦਿੱਤਾ ਤੇ ਓਹਨਾ ਨਾਲ ਟੁਟੀ ਮੁੜ ਗੰਢੀ। ਗੁਰੂ ਜੀ ਇਨ੍ਹਾਂ ਸ਼ਹੀਦ ਸਿੰਘਾਂ ਨੂੰ ਮੁਕਤੇ ਕਹਿ ਕੇ ਸਨਮਾਨਿਆਂ ਤੇ ਇਸ ਥਾ ਦਾ ਨਾ ਮੁਕਤਸਰ ਰੱਖਿਆ ਮਾਘੀ ਵਾਲੇ ਦਿਨ ਸੰਗਤਾਂ ਹੁਮ ਹੁਮਾ ਕੇ ਇਥੇ ਆਉਂਦੀਆਂ ਹਨ ਅਤੇ ਮੁਕਤਸਰ ਦੇ ਪਾਵਨ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ।
(ਗ) ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?
ਉਤਰ: ਪੰਜਾਬ ਵਿਚ ਚੰਨ ਦੀਆਂ ਤਿੱਥਾਂ ਨਾਲ ਸਬੰਧਿਤ ਏਕਸ਼ਮੀ ਪੂਰਨਮਾਸ਼ੀ, ਮੱਸਿਆ ਤੇ ਸੰਗਰਾਂਦ ਹਰ ਮਹੀਨੇ ਤਿਉਹਾਰ ਵਾਂਗ ਮਨਾਈ ਜਾਂਦੀ ।ਹੈ ਪੰਜਾਬ ਵਿਚ ਨਵਾਂ ਵਰਾਂ ਚੇਤਰ ਦੀ ਏਕਮ ਤੋਂ ਸ਼ੁਰੂ ਹੁੰਦਾ ਹੈ। ਇਸ ਦਿਨ ਨਵਾਂ ਸੰਮਤ ਮਨਾਇਆ ਜਾਂਦਾ ਹੈ ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸਕ ਕੰਜਕਾਂ ਕਰਦੇ ਸਨ। ਚੇਤਰ ਵਿਚ ਹੀ ਰਾਮਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਵਣ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ। ਰੱਖੜੀ ਦਾ ਤਿਉਹਾਰ ਵੀ ਇਸੇ ਮਹੀਨੇ ਆਉਂਦਾ ਹੈ ।ਭਾਦਰੋਂ ਦੇ ਮਹੀਨੇ ਗੁਗਾ ਨੋਮੀ ਮਗਰੋਂ ਜਨਮਅਸ਼ਟਮੀ ਮਨਾਈ ਜਾਂਦੀ ਹੈ । ਅੱਸੂ ਵਿੱਚ ਹਨੇਰੇ ਪੱਖ ਵਿੱਚ ਸਰਾਦ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਤਿੱਥਾਂ ਵਿਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਇਹਨਾਂ ਦਿਨਾਂ ਵਿਚ ਹੀ ਕਸਬਿਆਂ ਤੇ ਸ਼ਹਿਰਾਂ ਵਿਚ ਰਾਮਲੀਲਾ ਖੇਡੀ ਜਾਂਦੀ ਹੈ ਅਤੇ ਫਿਰ ਦੁਸਹਿਰਾ ਆਉਂਦਾ ਹੈ ਇਸ ਤੋਂ ਬਾਅਦ ਦੀਵਾਲੀ ਆਉਂਦੀ ਹੈ।