Tuesday, 19 January 2021

ਇਕਾਂਗੀ

0 comments

ਇਕਾਂਗੀ



ਪਰਿਭਾਸ਼ਾ - ਇਕਾਂਗੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਐਕਟ ਤੋਂ ਬਣਿਆ ਹੈ ਜਿਸ ਦਾ ਅਰਥ ਹੈ - ਇੱਕੋ ਅੰਕ ਸੰਪੰਨ ਹੋਣ ਵਾਲਾ ਨਾਟਕ ਵਾਸਤਵ ਵਿੱਚ ਇਕਾਂਗੀ ਨਾਟਕ ਸਾਹਿਤ ਦਾ ਇੱਕ ਸੁਤੰਤਰ ਰੂਪ ਹੈ, ਜਿਸ ਦਾ ਸਮੁੱਚਾ ਪ੍ਰਭਾਵ ਬਹੁ-ਅੰਗੀ ਨਾਟਕ ਨਾਲੋਂ ਵੀ ਤੀਖਣ ਤੋਂ ਡੂੰਘਾ ਹੈ ਇਸ ਦਾ ਜਨਮ ਆਧੁਨਿਕ ਯੁੱਗ ਵਿੱਚ ਉਨਵੀ ਸਦੀ ਦੇ ਅੰਤਿਮ ਦਹਾਕਿਆਂ ਵਿੱਚ ਹੋਇਆ ਇਕਾਂਗੀ ਥੋੜੇ ਹੀ ਸਮੇਂ ਵਿੱਚ ਸਾਹਿਤਿਕ ਖੇਤਰ ਵਿੱਚ ਨਾਟਕ ਦੇ ਸਮਾਨ ਹੀ ਪੂਰੀ ਤਰਾਂ ਪ੍ਰਮਾਣਿਕ ਰੂਪ ਵਿੱਚ ਸਥਾਪਿਤ ਹੋ ਗਿਆ ਇਕਾਂਗੀ ਉਹ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ-ਚੁਣੇ  ਪਾਤਰਾਂ ਰਾਹੀ ਪ੍ਰਭਾਵ ਤੇ ਕਾਰਜ ਦੀ ਏਕਤਾ ਕਾਇਮ ਰੱਖਦੇ ਹੋਏ ਸੀਮਤ ਸਮੇਂ ਵਿੱਚ ਰੰਗ-ਮੰਚ ਉੱਤੇ ਸਾਕਾਰ ਕਰਦਾ ਹੈ

 

# ਵਿਸ਼ਾ-ਵਸਤੂ #

ਵਿਸ਼ਾ ਇਕਾਂਗੀ ਦਾ ਉਹ ਧੁਰਾ ਹੈ ਜਿਸ ਦੇ ਦੁਆਲੇ ਸਮੁੱਚੇ ਤੱਤਾਂ ਦਾ ਤਾਣਾ- ਬਾਣਾ ਤਿਆਰ ਹੁੰਦਾ ਹੈ । ਇਕਾਂਗੀ ਦਾ ਵਿਸ਼ਾ ਅਸਲ ਜੀਵਨ ਨਾਲ ਜੁੜਿਆ ਹੁੰਦਾ ਹੈ, ਪਰ ਇਹ ਗੱਲ ਅੱਖੋਂ ਉਹਲੇ ਨਹੀਂ ਕੀਤੀ ਜਾ ਸਕਦੀ ਕਿ ਇਕਾਂਗੀ ਵਿੱਚ ਜੀਵਨ ਦੀ ਕੇਵਲ ਇੱਕੋ ਹੀ ਮੁੱਖ ਘਟਨਾ ਲਈ ਥਾਂ ਹੁੰਦੀ ਹੈ, ਕਿਉਕਿ ਇਕਾਂਗੀ ਦਾ ਅਕਾਰ ਬੜਾ ਸੌੜਾ ਤੇ ਸਮਾਂ ਬੜਾ ਸੀਮਤ ਹੁੰਦਾ ਹੈ ।

 

#ਕਥਾਨਕ #

ਕਥਾਨਕ ਇਕਾਂਗੀ ਦੀ ਆਧਾਰ-ਸ਼ੀਲਾ ਹੈ । ਇਕਾਂਗੀ ਦੀ ਗੋਂਦ ਜਾਂ ਕਥਾਨਕ ਬਹੁਤ ਪੇਚੀਦਾ ਨਹੀਂ ਹੁੰਦਾ ਅਤੇ ਨਾ ਹੀ ਇੱਕ ਤੋਂ ਵੱਧ ਪਲਾਟਾਂ ਨੂੰ ਸੰਭਾਲ ਸਕਦਾ ਹੈ। ਅਰੰਭ ਤੋਂ ਲੈ ਕੇ ਅੰਤ ਤੱਕ ਕਥਾ ਲੜੀ ਦੀ ਰੋਚਕਤਾ ਨੂੰ ਕਾਇਮ ਰੱਖਿਆ ਜਾਂਦਾ ਹੈ । ਇਕਾਂਗੀ ਸ਼ਿਖਰ ਤੇ ਪਹੁੰਚ ਕੇ ਵਿਸ਼ੇਸ਼ ਨਾਟਕੀ ਘਟਨਾ ਨੂੰ ਰੂਪਮਾਨ ਕਰਦਾ ਹੈ । ਇਕਾਂਗੀ ਦਾ ਅੰਤ ਬਹੁ-ਮੰਗੀ ਨਾਟਕ ਵਾਂਗੂੰ ਸਪਸ਼ਟ ਅਤੇ ਵਿਆਖਿਆ ਭਰਪੂਰ ਨਹੀ ਹੁੰਦਾ ਸਗੋਂ ਸੁਝਾਉ ਹੋ ਜਾਂਦਾ ਹੈ । ਇਕਾਂਗੀ ਦੀ ਗੋਂਦ ਬੜੀ ਪੀਡੀ ਤੇ ਗੁੰਦਵੀਂ ਹੁੰਦੀ ਹੈ । ਚੁਸ਼ਤ ਵਾਰਤਾਲਾਪ ਪਾਤਰਾਂ ਦੀਆਂ ਹਰਕਤਾਂ ਤੇ ਭੱਜ-ਤੋੜ ਹੀ ਕਾਰਜ ਨੂੰ ਮਘਦਾ ਰੱਖਦੇ ਹਨ ।

 

# ਵਾਰਤਾਲਾਪ #

ਵਾਰਤਾਲਾਪ ਵਾਰਤਕ ਦਾ ਸੁੰਦਰ ਨਮੂਨਾ ਹੁੰਦਾ ਹੈ, ਜਿਸ ਦੀ ਵਰਤੋਂ ਬੜੇ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ ਵਾਰਤਾਲਾਪ ਇਕਾਂਗੀ ਦੀ ਚਾਲ ਨੂੰ ਅੱਗੇ ਤੋਰਨ ਵਿੱਚ, ਪਾਤਰਾਂ ਦੀ ਉਸਾਰੀ ਵਿੱਚ, ਯੋਗ ਵਾਤਾਵਰਨ ਬਣਾਉਣ ਵਿੱਚ, ਸਥਾਨਕ ਰੰਗ ਭਰਨ ਵਿੱਚ ਤੋ ਘਟਨਾ ਵਿੱਚ ਸੁਭਾਵਕਤਾ ਲਿਆਉਣ ਵਿੱਚ ਸਹਾਇਕ ਸਿੱਧ ਹੁੰਦੀ ਹੈ ਇਕਾਂਗੀ ਵਿੱਚ ਵਾਰਤਾਲਾਪ ਦਾ ਹਰ ਇੱਕ ਸ਼ਬਦ ਅਰਥ-ਭਰਪੂਰ ਤੇ ਪਾਤਰਾਂ ਦੇ ਸੁਭਾਅ ਅਨੁਕੂਲ, ਸੁਭਾਵਿਕ ਤੇ ਮੰਤਵ ਦੀ ਪੂਰਤੀ ਲਈ ਵਰਤਿਆ ਜਾਂਦਾ ਹੈ

 

#ਉਦੇਸ਼ #

 

ਇਕਾਂਗੀ ਦੀ ਸਫ਼ਲਤਾ ਇਸ ਗੱਲ ਤੋ ਨਿਰਭਰ ਕਰਦੀ ਹੈ ਕਿ ਉਹ ਕਿਸੇ ਮਹਾਨ ਉਦੇਸ਼ ਦੀ ਪ੍ਰਾਪਤੀ ਵੱਲ ਅਗਰਸਰ ਹੁੰਦਾ ਹੋਵੇ ਅਕਾਰ ਦੇ ਪੱਖੋਂ ਇਕਾਂਗੀ ਭਾਵੇਂ ਇੱਕ ਸੰਖੇਪ ਜਿਹਾ ਕਲਾ-ਰੂਪ ਕਿਉ ਨਾ ਹੋਵੇ, ਪਰੰਤ ਇਸ ਵਿੱਚ ਕੋਈ ਵੱਡਾ ਉਦੇਸ਼ ਸਮੋਇਆ ਹੁੰਦਾ ਹੈ, ਜੋ ਦਰਸ਼ਕਾਂ ਦੇ ਮਨ ਉੱਤੇ ਸਦੀਵੀ ਪ੍ਰਭਾਵ ਪਾਉਦਾ ਹੈ ਇਕਾਂਗੀਕਾਰ ਦੇ ਉਦੇਸ਼ ਰਚਨਾ ਵਿੱਚੋਂ ਅਪ੍ਰਤੱਖ ਰੂਪ ਵਿੱਚ ਉਜਾਗਰ ਹੁੰਦੇ ਹਨ

# ਰੰਗ-ਮੰਚ #

ਰੰਗ-ਮੰਚ ਸਾਰੇ ਦਰਸ਼ਕਾਂ ਦੀ ਸਹੂਲਤ ਮੁਤਾਬਿਕ ਤਿਆਰ ਕੀਤਾ ਜਾਂਦਾ ਹੈ ਸੂਝਵਾਨ ਇਕਾਂਗੀਕਾਰ ਰੰਗ-ਮੰਚ ਦੀ ਦ੍ਰਿਸ਼ਟੀ ਤੋਂ ਹੀ ਇਕਾਂਗੀ ਦੀ ਰਚਨਾ ਕਰਦਾ ਹੈ ਰੰਗ-ਮੰਚ ਉੱਤੇ ਇਕਾਂਗੀ ਦੀ ਸਫ਼ਲਤਾ - ਨਿਰਦੇਸ਼ਕ, ਸਟੇਜ ਪ੍ਰਬੰਧਕ ਤੋ ਅਭਿਨੇਤਾ ਉੱਤੇ ਵੀ ਨਿਰਭਰ ਕਰਦੀ ਹੈ

 

ਪੰਜਾਬੀ ਇਕਾਂਗੀ ਦੇ ਪਿਤਾਮਾ ਪ੍ਰੋਫੇਸਰ ਈਸ਼ਵਰ ਚੰਦਰ ਨੰਦਾ ਦੇ ਦੁਲਹਨ, ਬੇਬੇ ਰਾਮ ਭਜਨੀ, ਚੋਰ ਕੌਣ ਆਦਿ ਇਕਾਂਗੀ ਬਹੁਤ ਮਸ਼ਹੂਰ ਹੋਏ