Tuesday 19 January 2021

ਨਾਵਲ

0 comments

ਨਾਵਲ




ਪਰਿਭਾਸ਼ਾ - ਨਾਵਲ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ NOVEL ਦਾ ਸਮਾਨ ਅਰਥੀ ਹੈ, ਜਿਸ ਦੀ ਸਿਰਜਣਾ ਲਾਤੀਨੀ ਭਾਸ਼ਾ ਦੇ ਸ਼ਬਦ NOVELLA ਤੋਂ ਹੋਈ ਹੈ, ਜੋ ਸੋਚੀ ਜਾਂ ਤਾਜ਼ਾ ਬੀਤੀ ਘਟਨਾ ਦੇ ਬਿਆਨ ਦਾ ਅਰਥ ਦਿੰਦਾ ਹੈ ਨਾਵਲ ਆਧੁਨਿਕ ਕਾਲ ਦਾ ਪ੍ਰਮੁੱਖ ਸਾਹਿਤ ਰੂਪ ਹੈ ਨਾਵਲ ਵਿੱਚ ਘਟਨਾਵਾਂ ਦਾ ਵੀਓਤਬੱਧ ਬਿਆਨ ਹੁੰਦਾ ਹੈ, ਜਿਹੜੀਆਂ ਇੱਕ ਜਾਂ ਕਈ ਪਾਤਰਾਂ ਨਾਲ ਵਾਪਰੀਆਂ ਹੋਈਆਂ ਹੁੰਦੀਆਂ ਹਨ

ਅੰਗਰੇਜ਼ੀ ਨਾਵਲਕਾਰ ਵਾਲਟਰ ਸਕਾਟ ਨੇ ਕਿਹਾ ਹੈ ਕਿ ਨਾਵਲ ਇੱਕ ਅਜਿਹਾ ਰੋਜਨਾਮਚਾ ਹੈ, ਜਿਸ ਵਿੱਚ ਸਾਡੀਆਂ ਗੱਲਾਂ ਦਾ ਜ਼ਿਕਰ ਹੋਵੇ ਅਤੇ ਪਾਤਰ ਅਜਿਹੇ ਹੋਏ ਜਿਨ੍ਹਾਂ ਨੂੰ ਅਸੀਂ ਹਰੇਕ ਗਲੀ ਦੇ ਮੋੜ ਤੇ ਦੇਖ ਸਕੀਏ

ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਨਾਵਲ ਨੂੰ ਗਦ ਬਿਰਤਾਂਤ ਵਿਚ ਕਿਸੇ ਵਿਸ਼ੇਸ਼ ਘਟਨਾ - ਪ੍ਰਬੰਧ ਨੂੰ ਵਿਆਪਕ ਰੂਪ ਦਿਨ ਵਾਲੀ ਕਲਾ ਕਿਹਾ ਹੈ

# ਨਾਵਲ ਦੇ ਤੱਤ - ਨਾਵਲ ਦੇ ਤੱਤ ਸਮੁੱਚੇ ਤੌਰ ਤੇ ਸਾਹਿਤ ਦੀ ਅਜਿਹੀ ਕਿਰਤ ਸਿਰਜਦੇ ਹਨ ਜਿਸ ਰਾਹੀ ਵਿਚਾਰਾਂ ਦਾ ਪ੍ਰਗਟਾਉ ਸੰਭਵ ਹੁੰਦਾ ਹੈ ਅਤੇ ਕਿਰਤ ਸਾਹਿਤਿਕ ਅਰਥ ਗ੍ਰਹਿਣ ਕਰਦੀ ਹੈ । ਨਾਵਲ ਦੇ ਪ੍ਰਮੁੱਖ ਤੱਤ ਇਹ ਹਨ-

 

1. ਕਥਾਨਕ ਜਾਂ ਗੋਂਦ ਜਾਂ ਪਲਾਟ - ਕਥਾਨਕ ਨਾਵਲ ਦਾ ਮਹੱਤਵਪੂਰਨ ਤੱਤ ਹੈ । ਇਸਨੂੰ ਗੋਂਦ ਤੇ ਪਲਾਟ ਵੀ ਕਿਹਾ ਜਾਂਦਾ ਹੈ । ਕਥਾਨਕ ਅੰਦਰ ਨਾਵਲਕਾਰ ਘਟਨਾਵਾਂ ਚੁਣ ਕੇ ਨਾਵਲੀ ਗੁੰਝਲਾਂ ਦੀ ਸਿਰਜਣਾ ਕਰਦਾ ਹੈ ਅਤੇ ਬਾਅਦ ਵਿੱਚ ਗੁੰਝਲ ਨੂੰ ਸੁਲਝਾਉਦਾ ਹੋਇਆ ਨਾਵਲ ਦਾ ਵਿਸਤਾਰ ਕਰਦਾ ਹੈ । ਕਥਾਨਕ ਨੂੰ ਤਿਆਰ ਕਰਨ ਲਈ ਕੋਈ ਖ਼ਾਸ ਨਿਯਮ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਜਿਵੇਂ-ਜਿਵੇਂ ਘਟਨਾਵਾਂ ਦੀ ਲੜੀ ਚੱਲਦੀ ਹੈ, ਕਥਾਨਕ ਦੀ ਸਿਰਜਣਾ ਹੁੰਦੀ ਰਹਿੰਦੀ ਹੈ ।

2. ਪਾਤਰ-ਉਸਾਰੀ- ਪਾਤਰ ਉਸਾਰੀ ਕਰਨ ਸਮੇਂ ਲੇਖਕ ਨੂੰ ਕਾਫੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਕਿ ਨਾਵਲਕਾਰ ਪਾਤਰਾਂ ਨੂੰ ਆਪਈ ਕਲਪਨਾ ਰਾਹੀ ਸੰਜੀਵ ਰੂਪ ਦੇ ਸਕਿਆ ਹੈ ਕਿ ਨਹੀ । ਕੀ ਉਹ ਸਾਰੇ ਪਾਤਰ ਆਪਣੇ ਵਿਵਹਾਰ ਰਾਹੀ ਅਸਲੀ ਜਿੰਦਗੀ ਦਾ ਪਰਤੇ ਸਿਰਜਦੇ ਜਾਪਦੇ ਹਨ ਜਾਂ ਕਿਸੇ ਜਗਤ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰਦੇ ਹਨ ਨਾਵਲਕਾਰ ਓਨਾ ਹੀ ਮਹਾਨ ਹੋਵੇਗਾ ਜਿੰਨੀ ਸਫ਼ਲ ਉਹ ਪਾਤਰ-ਉਸਾਰੀ ਕਰ ਸਕੇਗਾ

3.ਵਾਰਤਾਲਾਪ - ਨਾਵਲ ਵਿੱਚ ਵਾਰਤਾਲਾਪ ਪਾਤਰ-ਉਸਾਰੀ ਹਨ ਵਾਰਤਾਲਾਪ ਹਮੇਸ਼ਾਂ ਸਥਾਨ ਤੇ ਪਾਤਰਾਂ ਦੇ ਸਭਾਵਾਂ ਅਨੂਸਾਰ ਹੀ ਹੁੰਦੀ ਹੈ ਪਾਤਰ ਆਪਏ ਵਿਸ਼ੇਸ਼ ਖੇਤਰ, ਕਿੱਤੇ ਅਤੇ ਵਿੱਦਿਅਕ ਯੋਗਤਾ ਆਦਿ ਅਨੁਸਾਰ ਗੱਲ- ਬਾਤ ਕਰਦੇ ਹਨ

4. ਸਥਾਨਕ ਰੰਗਣ - ਨਾਵਲਕਾਰ ਆਪਈ ਰਚਨਾ ਸਮੇਂ ਸਮੁੱਚੇ ਬਿਰਤਾਂਤ ਦੀ ਸਿਰਜਣਾ ਵਿਸ਼ੇਸ਼ ਭੂ-ਖੰਡ ਦੇ ਲੋਕਾਂ ਦੇ ਜੀਵਨ ਉੱਪਰ ਆਧਾਰਿਤ ਹੀ ਕਰਦਾ ਹੈ ਲੋਕਾਂ ਦੇ ਸੁਭਾਅ ਦਾ ਵਿਸ਼ੇਸ਼ ਖਿੱਤੇ ਦੀ ਜੀਵਨ- ਜਾਂਚ, ਰਹਿਣ-ਸਹਿਣ, ਆਚਾਰ-ਵਿਹਾਰ ਆਦਿ ਨਾਲ ਨਹੁੰ-ਮਾਸ ਦਾ ਰਿਸ਼ਤਾ ਹੁੰਦਾ ਹੈ, ਜਿਸ ਕਰਕੇ ਸਥਾਨਕ ਰੰਗਣ ਨਾਵਲ ਵਿੱਚ ਪ੍ਰਮੁੱਖ ਸਥਾਨ ਹਾਸਲ ਕਰਦੀ ਹੈ

5. ਭਾਸ਼ਾ - ਨਾਵਲ ਵਿੱਚ ਵਰਤੀ ਜਾਏ ਵਾਲੀ ਭਾਸ਼ਾ ਨੂੰ ਦੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ- ਪਹਿਲੀ ਪਾਤਰਾਂ ਦੁਆਰਾ ਬੋਲੀ ਵਰਤੀ ਜਾਏ ਵਾਲੀ ਭਾਸ਼ਾ ਭਾਸ਼ਾ ਦੀ ਵਰਤੋਂ ਸਮੇਂ ਲੇਖਕ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਨਾਵਲ ਦਾ ਸਾਹਿਤਿਕ ਪ੍ਰਭਾਵ ਖੰਡਿਤ ਨਾ ਹੋਵੇ

6. ਸ਼ੈਲੀ - ਨਾਵਲ ਅੰਦਰ ਕਈ ਪ੍ਰਕਾਰ ਦੀ ਸ਼ੈਲੀਗਤ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਵਰਨਾਨਤਮਿਕ ਵਿਧੀ, ਬਿਰਤਾਂਤਿਕ ਵਿਧੀ, ਚੋਤਨ-ਪ੍ਰਵਾਹ ਵਿਧੀ ਆਦਿ ਲੇਖਕ ਇਹਨਾਂ ਵਿੱਚੋਂ ਕੋਈ ਵੀ ਵਿਧੀ ਲੈ ਕੇ ਆਪਣੀ ਗਲਪੀ ਸੰਸਾਰ ਦੀ ਸਿਰਜਣਾ ਕਰ ਸਕਦਾ ਹੈ

7. ਉਦੇਸ਼ - ਨਾਵਲ ਦਾ ਕੋਈ ਨਾ ਕੋਈ ਉਦੇਸ਼ ਹੋਣਾ ਜਰੂਰੀ ਹੈ ਉਦੇਸ਼ ਤੋਂ ਬਿਨਾਂ ਰਚੇ ਗਏ ਨਾਵਲ ਨੂੰ ਨਾਵਲ ਮੰਨਣ ਯੋਗ ਨਹੀਂ, ਕਿਉਂਕਿ ਅਜਿਹੀ ਰਚਨਾ ਆਪਣੇ ਸਾਹਿਤਿਕ ਮਹੱਤਵ ਤੋਂ ਬੇਮੁੱਖ ਹੁੰਦੀ ਹੈ ਜਿਸ ਤਰਾਂ ਰੂਹ ਤੋਂ ਬਿਨਾਂ ਸ਼ਰੀਰ ਬੇਜਾਨ ਹੋਂ ਜਾਂਦਾ ਹੈ, ਉਸੇ ਤਰਾਂ ਉਦੇਸ਼ ਤੋਂ ਬਿਨਾਂ ਰਚਨਾ ਬੇਜਾਨ ਅਤੇ ਨਿਰਾਰਥਕ ਹੋ ਜਾਂਦੀ ਹੈ

 

ਪ੍ਰਮੁੱਖ ਨਾਵਲ

 

1. ਸੁੰਦਰੀ (ਭਾਈ ਵੀਰ ਸਿੰਘ)

2. ਸ਼ਰਾਬ ਕੋਰ (ਡਾ. ਚਰਨ ਸਿੰਘ)

3. ਚਿੱਟਾ ਲਹੂ, ਪਵਿੱਤਰ ਪਾਪੀ (ਨਾਨਕ ਸਿੰਘ)

4. ਮਡੀ ਦਾ ਦੀਵਾ (ਗੁਰਦਿਆਲ ਸਿੰਘ)

5. ਕੋਠੇ ਖੜਕ ਸਿੰਘ (ਰਾਮ ਸਰੂਪ ਅਣਖੀ)

6. ਰੋਹੀ ਬੀਆਬਾਨ (ਕਰਮਜੀਤ ਕੁੱਸਾ)