ਗੁਰੂਨਾਨਕ ਦੇਵ ਜੀ (ਵਸਤੂਨਿਸ਼ਠ ਪ੍ਰਸ਼ਨ)
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
ਉੱਤਰ -ਪਹਿਲੇ ।
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦਾ ਜਨਮ ਕਦੇਂ ਹੋਇਆ?
ਉੱਤਰ - 1469 ਈ: ।
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ?
ਉਤਰ - 13.
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦੀ ਹਰਮਨ-ਪਿਆਰੀ ਬਾਣੀ ਕਿਹੜੀ ਹੈ?
ਉਤਰ - ਜਪੁਜੀ ਸਾਹਿਬ ।
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਕਿਸ ਕਾਵਿ ਧਾਰਾ ਦੇ ਕਵੀ ਹਨ?
ਉੱਤਰ - ਗੁਰਮਤਿ ਕਾਵਿ ਧਾਰਾ ।
ਪ੍ਰਸ਼ਨ - ਪਵਣੁ ਗੁਰੂ ਪਾਣੀ ਪਿਤਾ ਕਿਸ ਗੁਰੂ ਦੀ ਰਚਨਾ ਹੈ?
ਉਤਰ - ਗੁਰੂ ਨਾਨਕ ਦੇਵ ਜੀ ।
ਪ੍ਰਸ਼ਨ - ਪਵਣੁ ਗੁਰੂ ਪਾਣੀ ਪਿਤਾ ਕਿਹੜਾ ਕਾਵਿ ਰੂਪ ਹੈ?
ਉਂਤਰ - ਸਲੋਕ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਸਭ ਜੀਵਾਂ ਦਾ ਪਿਤਾ ਕੌਣ ਹੈ?
ਉੱਤਰ - ਪਾਣੀ
।
ਪ੍ਰਸ਼ਨ - ਸਭ ਜੀਵਾਂ ਦੀ ਵੱਡੀ ਮਾਤਾ ਕੌਣ ਹੈ?
ਉੱਤਰ - ਧਰਤੀ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਜੀਵਾਂ ਦਾ ਖਿਡਾਵਾ ਤੋ ਖਿਡਾਵੀ ਕੌਣ ਹੈ?
ਉੱਤਰ - ਦਿਨ ਤੋ ਰਾਤ ।
ਪ੍ਰਸ਼ਨ - ਕਿਸ ਅਧਾਰ ਤੋ ਜੀਵ ਅਕਾਲ- ਪੁਰਖ਼ ਦੇ ਨੇੜੇ ਤੇ ਦੂਰ ਹੁੰਦੇ ਹਨ?
ਉੱਤਰ - ਆਪਣੇ
ਕਰਮਾਂ ਦੇ ਅਧਾਰ ਤੇ।
ਪ੍ਰਸ਼ਨ - ਕਿਹੜੇ ਜੀਵ ਆਪਣੀ ਮਿਹਨਤ ਸਫ਼ਲ ਕਰ ਰਹੇ ਹਨ?
ਉੱਤਰ - ਨਾਮ ਸਿਮਰਨ ਵਾਲੇ |
ਪ੍ਰਸ਼ਨ - ਫਕੜ ਸ਼ਬਦ ਤੋਂ ਕੀ ਭਾਵ ਹੈ?
ਉੱਤਰ - ਵਿਅਰਥ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਸਾਰੇ ਜੀਵਾਂ ਦੀ ਨੁਹਾਰ ਕਿਹੋ ਜਿਹੀ ਹੈ?
ਉਤਰ - ਇੱਕੋ ਜਿਹੀ ।
ਪ੍ਰਸ਼ਨ - ਕਿਸ ਲਈ ਪਰਾਇਆ ਹੱਕ ਖਾਣਾ ਸੂਰ ਖਾਣ ਦੇ ਬਰਾਬਰ ਹੈ?
ਉੱਤਰ - ਮੁਸਲਮਾਨ ਲਈ ।
ਪ੍ਰਸ਼ਨ - ਗੁਰੂ ਜੀ ਨੇ ਮੁਰਦਾਰ ਖਾਣਾ ਕਿਸ ਨੂੰ ਕਿਹਾ ਹੈ?
ਉੱਤਰ - ਪਰਾਏ ਹੱਕ ਨੂੰ ।
ਪ੍ਰਸ਼ਨ - ਮਨੁੱਖ ਕਿਸ ਤਰਾਂ ਬਹਿਸ਼ਤ ਵਿੱਚ ਨਹੀ ਪਹੁੰਚ ਸਕਦਾ?
ਉੱਤਰ - ਗੱਲਾਂ ਨਾਲ ।
ਪ੍ਰਸ਼ਨ - ਝੂਠੀਆਂ ਗੱਲਾਂ ਕਰਨ ਨਾਲ ਕੀ ਪ੍ਰਾਪਤ ਹੁੰਦਾ ਹੈ?
ਉੱਤਰ - ਕੂੜ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਸਵੇਰ ਦੀ ਪਹਿਲੀ ਨਿਮਾਜ਼ ਕਿਹੜੀ ਹੈ?
ਉੱਤਰ - ਸੱਚ ਬੋਲਣਾ
।
ਪ੍ਰਸ਼ਨ - ਗੁਰੂ ਜੀ ਅਨੁਸਾਰ ਦੂਜੀ ਨਿਮਾਜ਼ ਕਿਹੜੀ ਹੈ?
ਉੱਤਰ - ਹੱਕ ਦੀ ਕਮਾਈ ਖਾਣੀ
।
ਪ੍ਰਸ਼ਨ - ਗੁਰੂ ਜੀ ਅਨੁਸਾਰ ਪੰਜਵੀ ਨਿਮਾਜ਼ ਕਿਹੜੀ ਹੈ?
ਉੱਤਰ - ਰੱਬ ਦੀ ਸਿਫ਼ਤ-ਸਾਲਾਹ ਕਰਨੀ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਦੱਸੀਆਂ ਨਿਮਾਜਾਂ ਨੂੰ ਨਾ ਪੜ੍ਰਨ ਵਾਲੇ ਕੀ ਹਨ?
ਉਤਰ - ਕੂੜ ਤੇ ਵਪਾਰੀ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਸਮਕਾਲੀ ਹਾਲਤ ਵਿੱਚ ਰਾਜਾ ਕੌਣ ਹੈ?
ਉੱਤਰ - ਲੋਭ / ਜੀਭ ਦਾ ਚਸ਼ਕਾ ।
ਪ੍ਰਸ਼ਨ - ਲੋਭ ਅਤੇ ਪਾਪ ਦੇ ਦਰਬਾਰ ਵਿੱਚ ਨਾਇਬ ਕੌਣ ਹੈ?
ਉੱਤਰ - ਕਾਮ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਧਰਮ ਕਰਨ ਵਾਲੇ ਕੀ ਮੰਗਦੇ ਹਨ?
ਉੱਤਰ - ਮੁਕਤੀ ਦਾ ਦੁਆਰ ।
ਪ੍ਰਸ਼ਨ - ਗੁਰੂ ਜੀ ਅਨੁਸਾਰ ਸੁਖ ਜੀਵਾਂ ਲਈ ਕੀ ਬਣ ਜਾਂਦਾ ਹੈ?
ਉੱਤਰ - ਦੁੱਖ ।
ਪ੍ਰਸ਼ਨ - ਗੁਰੂ ਜੀ ਨੇ ਦੁੱਖ ਦਾ ਕਾਰਣ ਕੀ ਦੱਸਿਆ ਹੈ?
ਉੱਤਰ - ਸੁਖ ।
ਪ੍ਰਸ਼ਨ - ਸਾਰੀ ਸ੍ਰਿਸ਼ਟੀ ਵਿੱਚ ਕਿਸ ਦਾ ਨੂਰ ਵਸ ਰਿਹਾ ਹੈ?
ਉੱਤਰ - ਪਰਮਾਤਮਾ ਦਾ ।
ਪ੍ਰਸ਼ਨ - ਤੀਰਥਾਂ ਜਾ ਕੇ ਨਹਾਉਣ ਨਾਲ ਮਨ ਖੋਟਾ ਕਿਵੇਂ ਹੋ ਜਾਂਦਾ ਹੈ?
ਉਤਰ - ਹੰਕਾਰ ਨਾਲ ।
ਪ੍ਰਸ਼ਨ - ਤੁੰਮੀ ਦੇ ਅੰਦਰ ਕੀ ਟਿਕਿਆ ਰਹਿੰਦਾ ਹੈ?
ਉਂਤਰ -ਕੁੜੱਤਣ ।
ਪ੍ਰਸ਼ਨ - ਮਾਘ ਦੇ ਮਹੀਨੇ ਲੋਕ ਕਿੱਥੇ ਇਸ਼ਨਾਨ ਕਰਨ ਜਾਂਦੇ ਹਨ?
ਉਂਤਰ - ਤੀਰਥਾਂ ਉੱਤੇ
।
ਪ੍ਰਸ਼ਨ - 'ਮਾਘਿ ਪੁਨੀਤ ਭਈ'ਸ਼ਬਦ ਕਿਸ ਬਾਈ ਵਿੱਚੋਂ ਲਿਆ ਗਿਆ ਹੈ?
ਉਂਤਰ - ਬਾਰਾਮਾਹ ਰਾਗ ਤੁਖਾਰੀ ।
ਪ੍ਰਸ਼ਨ - “ਹਕੁ ਪਰਾਇਆ ਨਾਨਕਾ” ਰਚਨਾ ਕਿਸ ਗੁਰੂ ਦੀ ਹੈ?
ਉੱਤਰ - ਗੁਰੂ ਨਾਨਕ ਦੇਵ ਜੀ ।
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ?
ਉੱਤਰ - 1539 ਈਸਵੀ ।
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਰਚਨਾਵਾਂ ਦੇ ਨਾਂ ਦੱਸੋ ।
ਉੱਤਰ - ਪਵਣੁ
ਗੁਰੂ ਪਾਣੀ
ਪਿਤਾ, ਫਕੜੁ ਜਾਤ ਫਕੜੁ ਨਾਉ, ਹਕੁ ਪਰਾਇਆ ਨਾਨਕਾ, ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ, ਦੁਖ ਦਾਰੂ ਸੁਖ ਰੋਗੁ ਭਇਆ, ਨਾਵ ਚਲੇ ਤੀਰਥੀ, ਮਾਘਿ ਪੁਨੀਤ ਭਈ ।