Tuesday 19 January 2021

ਨਾਟਕ

0 comments

ਨਾਟਕ





ਨਾਟਕ ਸ਼ਬਦ ਸੰਸਕ੍ਰਿਤ ਦੀ ' ਨਟ ' ਜਾਂ ' ਨਾਟ ' ਧਾਤੂ ਤੋਂ ਬਣਿਆ ਹੈ ਅਤੇ ਇਸਦਾ ਅਰਥ ਹੈ - ਨਾਚ ਬਾਅਦ ਵਿੱਚ ਨਾਟਕ ਦੇ ਅਰਥਾਂ ਵਿੱਚ ਨਕਲ ਜਾਂ ਅਨੁਕਰਨ ਨੂੰ ਵੀ ਜੋੜਿਆ ਜਾਣ ਲੱਗਾ ਇਸ ਦੇ ਸਿਧਾਂਤਾਂ ਸੰਬੰਧੀ ਸਭ ਤੇ ਮੁੱਢਲੀ ਪਰ ਮਹੱਤਵਪੂਰਨ ਰਚਨਾ ਭਰਤ ਮੁਨੀ ਦਾ ' ਨਾਟਯ-ਸ਼ਾਸਤਰ ' ਹੈ।

ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ, "ਨਾਟਕ ਕਵਿਤਾ ਜਾਂ ਵਾਰਤਕ ਵਿਚ ਲਿਖੀ ਗਈ ਅਤੇ ਰੰਗ-ਮੰਚ ਉੱਤੇ ਪੇਸ਼ ਹੋ ਸਕਣ ਵਾਲੀ ਉਸ ਰਚਨਾ ਨੂੰ ਆਖ਼ਿਆ ਜਾਂਦਾ ਹੈ, ਜਿਸ ਵਿੱਚ ਕਿਸੇ ਕਹਾਣੀ ਨੂੰ ਵਾਰਤਾਲਾਪ ਅਤੇ ਕਾਰਜ ਰਾਹੀਂ ਜੀਵਨ ਵਰਗੀ ਸਜੀਵਤਾ ਨਾਲ ਪੇਸ਼ ਕੀਤਾ ਜਾਂਦਾ ਹੈ "

ਡਰਾਈਡਨ ਦਾ ਵਿਚਾਰ ਹੈ ਕਿ ਨਾਟਕ ਸਭ ਤੋਂ ਪਹਿਲਾਂ ਮਨੁੱਖੀ ਪ੍ਰਕਿਰਤੀ ਦੀ ਇੱਕ ਤਸਵੀਰ ਹੁੰਦਾ ਹੈ

 

ਨਾਟਕ ਦੇ ਤੱਤ

 

1. ਵਿਸ਼ਾ ਵਸਤੂ: ਨਾਟਕ ਵਿੱਚ ਪ੍ਰਗਟਾਈ ਗਈ ਵਿਚਾਰਧਾਰਾ, ਸਮੱਸਿਆ ਜਾਂ ਦ੍ਰਿਸ਼ਟੀਕੋਣ ਨੂੰ ਵਿਸ਼ਾ ਆਖਦੇ ਹਨ। ਅਰਸਤੂ ਨੇ ਕਥਾਨਕ ਤੋਂ ਪਿੱਛੇ ਜੇ ਕਿਸੇ ਤੱਤ ਨੂੰ ਸਭ ਤੋਂ ਜਿਆਦਾ ਮਹੱਤਤਾ ਦਿੱਤੀ ਹੈ ਤਾਂ ਇਹ ਵਿਸ਼ਾ ਹੈ ਵਿਸ਼ਾ ਨਾਟਕ ਦੀ ਅੰਦਰਲੀ ਸਮੱਗਰੀ ਨਾਲ ਸੰਬੰਧਿਤ ਹੈ।ਨਾਟਕ ਦਾ ਵਿਸ਼ਾ ਆਮ ਜੀਵਨ ਵਿੱਚੋ ਹੋਈ ਚਾਹੀਦਾ ਹੈ ਤਾਂ ਜੋ ਆਮ ਪਾਠਕ ਨੂੰ ਉਸ ਅੰਦਰ ਦਿਲਚਸਪੀ ਪੈਦਾ ਹੋਵੇ। ਵਿਸ਼ਾ ਸਮਾਜਿਕ ਪੱਖੋਂ ਵੀ ਸਾਰਥਕ ਹੋਣਾ ਚਾਹੀਦਾ ਹੈ

2.ਪਲਾਟ:- ਪਲਾਟ ਨੂੰ ਕਈ ਵਿਅਕਤੀ ਕਹਾਣੀ ਸਮਝ ਲੈਂਦੇ ਹਨ ਪਰ ਇਹ ਨਿਰੀਪੁਰੀ ਕਹਾਣੀ ਨਹੀਂ ਇਸ ਅੰਦਰ ਬਹੁਤ ਕੁਝ ਸ਼ਾਮਲ ਹੁੰਦਾ ਹੈ ਜਿਵੇਂ ਕਹਾਣੀ 7 ਦੀ ਹੋਂਦ, ਸੈਟਿੰਗ ਆਦਿ। ਪਲਾਟ ਦਾ ਸੰਬੰਧ ਘਟਨਾਵਾਂ ਦੀ ਕਾਰਜ-ਕਾਰਨ ਯੁਕਤ ਸੰਗਲੀ ਨਾਲ ਹੁੰਦਾ ਹੈ ਪਲਾਟ ਦੇ ਛੇ ਭਾਗ ਮੰਨੇ ਗਏ ਹਨ - ਪ੍ਰਸਤਾਵਨਾ, ਆਰੰਭਿਕ ਘਟਨਾ, ਵਿਕਾਸ ਕਰਦਾ ਕਾਰਜ, ਸਿਖ਼ਰ, ਉਤਾਰ ਅਤੇ ਸਮਾਪਤੀ ਨਾਟਕ ਵਿੱਚ ਤਿੰਨ ਏਕਤਾਵਾਂ ਸਮੇਂ ਦੀ ਏਕਤਾ, ਸਥਾਨ ਦੀ ਏਕਤਾ ਅਤੇ ਕਾਰਜ ਦੀ ਏਕਤਾ ਆਦਿ ਹਨ

3.ਚਰਿੱਤਰ -ਚਿਤਰਨ: ਨਾਟਕ ਵਿੱਚ ਪਾਤਰ ਚਿਤਰਨ ਉਪਰ ਬਹੁਤ ਜੋਰ ਦਿੱਤਾ ਜਾਂਦਾ ਹੈ । ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀ ਕਿ ਨਾਟਕ ਦੀ ਉਸਾਰੀ ਵਿੱਚ ਪਾਤਰਾਂ ਦਾ ਯੋਗਦਾਨ ਵੀ ਘੱਟ ਮਹੱਤਵ ਨਹੀਂ ਰੱਖਦਾ । ਨਾਟਕ ਦੀ ਉਸਾਰੀ ਵਿੱਚ ਪਾਤਰ -ਉਸਾਰੀ ਆਪਈ ਨਿੱਜੀ ਯੋਗਦਾਨ ਪਾਉਂਦੀ ਹੈ ।

4.ਵਾਰਤਾਲਾਪ ਜਾਂ ਸੰਵਾਦ: - ਨਾਟਕ ਸਟੇਜ 'ਤੇ ਖੇਡ ਕੇ ਵਿਖਾਇਆ ਜਾਂਦਾ ਹੈ ਇਸ ਲਈ ਇਸਦਾ ਸੰਬੰਧ ਵਾਰਤਾਲਾਪ ਜਾਂ ਸੰਵਾਦ ਨਾਲ ਹੁੰਦਾ ਹੈ। ਪਾਤਰਾਂ ਦੀ ਸਥਿਤੀ ਅਤੇ ਗਤੀਵਿਧੀ ਉਹਨਾਂ ਦੇ ਸੰਵਾਦ ਰਾਹੀਂ ਹੀ ਮੂਰਤੀਮਾਨ ਹੁੰਦੀ ਹੈ । ਜੇਕਰ ਸੰਵਾਦ ਜਾਂ ਵਾਰਤਾਲਾਪ ਠੀਕ ਹੋਵੇਗੀ ਤਾਂ ਨਾਟਕ ਦਾ ਪ੍ਰਭਾਵ ਦਰਸਕਾਂ ਉੱਧਰ ਜ਼ਿਆਦਾ ਪਵੇਗਾ । ਇਸ ਨੇ ਹੀ ਨਾਟਕ ਅੰਦਰ ਜਾਨ ਪਾਉਣੀ ਹੁੰਦੀ ਹੈ ਅਤੇ ਨਾਟਕ ਨੂੰ ਸਜੀਵ ਰੂਪ ਦੇਣਾ ਹੁੰਦਾ ਹੈ। ਵਾਰਤਾਲਾਪ ਤੋਂ ਬਿਨਾਂ ਨਾਟਕ ਆਪਏ ਆਪ ਵਿੱਚ ਨਾਟਕ ਨਹੀਂ ਰਹਿੰਦਾ । ਵਾਰਤਾਲਾਪ ਲਈ ਇਹ ਜਰੂਰੀ ਹੈ ਕਿ ਇਹ ਸੌਖੀ ਕਿਸਮ ਦੀ ਹੋਵੇ ਤਾਂ ਜ` ਇਹ ਹਰੇਕ ਦੀ ਸਮਝ ਵਿੱਚ ਆ ਜਾਵੇ।

5. ਦੇਸ਼ਕਾਲ ਜਾਂ ਵਾਤਵਰਨ:- ਨਾਟਕਕਾਰ ਦੇਸ਼ਕਾਲ ਜਾਂ ਵਾਤਾਵਰਨ ਨੂੰ ਨਾਟਕ ਦੇ ਅਨੁਕੂਲ ਤਿਆਰ ਕਰਦਾ ਹੈ। ਇਹ ਵਾਪਰ ਰਹੇ ਕਾਰਜ ਨੂੰ ਇੱਕ ਪ੍ਰਸੰਗ ਪ੍ਰਦਾਨ ਕਰਦਾ ਹੈ। ਨਾਟਕਕਾਰ ਉਚਿੱਤ ਵਾਤਾਵਰਨ ਪਾਤਰਾਂ ਦੀ ਵੇਸ-ਭੂਸ਼ਾ ਰਾਹੀਂ, ਪਾਤਰਾਂ ਦੀ ਭਾਸ਼ਾ ਰਾਹੀਂ ਅਤੇ ਤਤਕਾਲੀਨ ਅਵਸਥਾ ਦੇ ਚਿਤਰਨ ਦੁਆਰਾ ਤਿਆਰ ਕਰਦਾ ਹੈ। ਨਾਟਕ ਨੂੰ ਰੰਗ - ਮੰਚ ਉੱਤੇ ਪੇਸ਼ ਕਰਦੇ ਸਮੇਂ ਨਾਟਕਕਾਰ ਵਾਤਾਵਰਨ ਦਾ ਵਿਸੇਸ਼ ਧਿਆਨ ਰੱਖਦਾ ਹੈ । ਨਾਟਕ ਠੀਕ ਵਾਤਾਵਰਨ ਤੋਂ ਬਿਨਾਂ ਸਟੇਸ 'ਤੇ ਟਿਕ ਨਹੀਂ ਸਕਦਾ ।

6.ਸੈਲੀ:-ਨਾਟਕ ਦੀ ਵਸਤੂ ਦੇ ਪੇਸ਼ਕਾਰੀ ਢੰਗ ਨੂੰ ਸੈਲੀ ਆਖਦੇ ਹਨ। ਵਾਰਤਾਲਾਪ ਦਾ ਸਰੂਪ ਨਾਟਕ ਦੀ ਭਾਸ਼ਾ ਅਤੇ ਸੈਲੀ ਉੱਤੇ ਨਿਰਭਰ ਕਰਦਾ ਹੈ। ਨਾਟਕ ਦੀ ਸੈਲੀ ਬੜੀ ਰੌਚਕ ਅਤੇ ਸੁਭਾਵਿਕ ਹੋਣੀ ਚਾਹੀਦੀ ਹੈ ਤਾਂ ਜੋ ਉਹ ਸ੍ਰੋਤਿਆਂ ਦੇ ਕੰਨਾਂ, ਅੱਖਾਂ ਅਤੇ ਹਿਰਦੇ ਨੂੰ ਆਪਣੇ ਵੱਲ ਖਿੱਚ ਸਕੇ, ਕੀਲ਼ ਸਕੇ।

7.ਉਦੇਸ: - ਅੱਜ ਕੱਲ ਦੇ ਸਮੇਂ ਵਿੱਚ ਨਾਟਕ ਦਾ ਉਦੇਸ਼ ਮੰਨਿਆ ਜਾਂਦਾ ਹੈ ਕਿ ਉਹ ਸਾਡੇ ਜੀਵਨ ਨਾਲ ਸੰਬੰਧਿਤ ਕਿਸੇ ਸਮੱਸਿਆ ਨੂੰ ਸਾਡੇ ਸਾਹਮਏ ਪੇਸ਼ ਕਰੇ ਨਾਟਕ ਦੇ ਉਦੇਸ਼ ਮਨੁੱਖੀ ਅਸਤਿਤਵ ਨੂੰ ਸੁਧਾਰਨ, ਜੀਵਨ ਦੀ ਵਿਆਖਿਆ ਕਰਨ ਅਤੇ ਇਸ ਨੂੰ ਅਰਥ ਭਰਪੂਰ ਬਣਾਉਣ ਦਾ ਮੁੱਢਲਾ ਸਾਧਨ ਹਨ।

8. ਰੰਗ-ਮੰਚ:- ਅਜਿਹੀ ਚੀਜ਼ ਹੈ ਜਿਹੜੀ ਕੇਵਲ ਪੜ੍ਹਨ ਵਾਲੀ ਵਸਤੂ ਨਹੀਂ, ਇਹ ਸਟੇਜ ਉੱਪਰ ਖੇਡੇ ਜਾਣ ਵਾਲੀ ਚੀਜ਼ ਵੀ ਹੁੰਦੀ ਹੈ ਰੰਗਮੰਚ ਦੀ ਮਹੱਤਤਾ ਬਾਰੇ ਇੱਕ ਵਿਦਵਾਨ ਕਪੂਰ ਸਿੰਘ ਘੁੰਮਣ ਦਾ ਵਿਚਾਰ ਹੈ ਕਿ ਰੰਗ-ਮੰਚ ਤੋਂ ਬਗੈਰ ਨਾਟਕ ਦੀ ਕਲਪਨਾ ਕਰਨਾ ਮਰੇ ਹੋਏ ਬੱਚੇ ਨੂੰ ਜਨਮ ਦੇਣ ਦੇ ਬਰਾਬਰ ਹੈ।

ਸੋ ਅਸੀਂ ਕਹਿ ਸਕਦੇ ਹਾਂ ਕਿ ਨਾਟਕ ਸਾਹਿਤ ਦਾ ਇੱਕ ਅਜਿਹਾ ਰੂਪ ਹੈ ਜੋ ਕੇਵਲ ਪੜ੍ਹਨ ਤੱਕ ਨਾ ਸੀਮਤ ਹੋ ਕੇ ਦੇਖਣ ਨਾਲ ਵੀ ਗੂੜ੍ਹਾ ਸੰਬੰਧ ਰੱਖਦਾ ਹੈ। ਨਾਟਕ ਦੇ ਤੱਤਾਂ ਵਿੱਚ ਵਿਸ਼ਾ-ਵਸਤੂ, ਪਲਾਟ, ਆਦਿ ਹਨ। ਇਹਨਾ ਵਿੱਚੋਂ ਕਿਸੇ ਇੱਕ ਤੱਤ ਦੀ ਘਾਟ ਵੀ ਨਾਟਕ ਨੂੰ ਨਾਟਕ ਨਹੀਂ ਰਹਿਣ ਦਿੰਦੀ

 

ਪੰਜਾਬੀ ਦੇ ਪ੍ਰਮੁੱਖ:- ਈਸ਼ਵਰ ਚੰਦਰ ਨੰਦਾ, ਰੌਸ਼ਨ ਲਾਲ, ਅਹੂਜਾ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਡਾ: ਹਰਚਰਨ ਸਿੰਘ, ਹਰਸ਼ਰਨ ਸਿੰਘ, ਭਾਈ ਗੁਰਸ਼ਰਨ ਸਿੰਘ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਫੁੱਲ, ਗੁਰਦਿਆਲ ਸਿੰਘ ਖੋਸਲਾ, ਸੁਰਜੀਤ ਸਿੰਘ ਸੇਠੀ, ਸਵਰਾਜ ਬੀਰ, ਅਜਮੇਰ ਔਲਖ, ਪਾਲੀ ਭੁਪਿੰਦਰ ਸਿੰਘ, ਦਵਿੰਦਰ ਦਮਨ, ਕੇਵਲ ਧਾਲੀਵਾਲ, ਸਤੀਸ਼ ਕੁਮਾਰ ਵਰਮਾ, ਚਰਨ ਦਾਸ ਸਿੱਧੂ ਆਦਿ ਹਨ