Wednesday 6 January 2021

ਵਾਕ ਦੀਆਂ ਕਿਸਮਾਂ ਅਤੇ ਵਾਕ-ਵਟਾਂਦਰਾ

0 comments

 ਵਾਕ ਦੀਆਂ ਕਿਸਮਾਂ ਅਤੇ ਵਾਕ-ਵਟਾਂਦਰਾ

 

ਧੁਨੀ ਨੂੰ ਭਾਸਾ ਦੀ ਸਭ ਤੋਂ ਛੋਟੀ ਇਕਾਈ ਮੌਨਿਆ ਗਿਆ ਹੈ। ਧੁਨੀਆਂ ਦੇ ਨਾਲ ਵਾਕ ਬਣਦੇਂ ਹਨ। ਵਾਕਾਂਸ਼, ਉਪਵਾਕ ਅਤੇ ਵਾਕ ਅਜਿਹੀਆਂ ਵਿਆਕਰਨਿਕ ਇਕਾਈਆਂ ਹਨ ਜਿਹੜੀਆਂ ਇੱਕ-ਦੂਜੇ ਨਾਲ ਅੰਤਰ-ਸੰਬੰਧਿਤ ਹਨ ਅਤੇਂ ਇਹਨਾਂ ਨੂੰ ਇੱਕ-ਦੂਜੇ ਦੇ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ। ਇਹ ਇਕਾਈਆਂ ਆਪਸ ਵਿੱਚ 'ਅੰਗਅਤੇ ਸਮੁੱਚਦੇ ਰਿਸਤੇ ਵਿੱਚ ਬੱਝੀਆਂ ਹੋਈਆਂ ਹਨ। ਇਸ ਵਿੱਚ ਭਾਸਾ ਦਾ ਵਿਆਕਰਨਿਕ ਨੰਮ-ਪ੍ਰਬੰਧ ਕਾਰਜਸ਼ੀਲ ਹੁੰਦਾ ਹੈ। ਇਸ ਤਰ੍ਹਾਂ ਵਾਕ ਇੱਕ ਕਾਰਜੀ ਇਕਾਈ ਹੈ। ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੋਂ ਸਭ ਤੋਂ ਵੱਡੀ ਇਕਾਈ ਮੰਨਿਆ ਗਿਆ ਹੈ। ਵਿਆਕਰਨਿਕ ਪੱਧਰ ਉੱਤੋਂ ਇਸ ਤੋਂ ਵੱਡੀ ਇਕਾਈ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਅਸਲ ਵਿੱਚ ਵਾਕ-ਪੱਧਰ ਉੱਤੋਂ ਪਹੁੰਚ ਕੇ ਛੋਟੀਆਂ ਵਿਆਕਰਨਿਕ ਇਕਾਈਆਂ ਦੀ ਅੰਦਰੂਨੀ ਬਣਤਰ ਸੰਪੂਰਨ ਹੋਂ ਜਾਂਦੀ ਹੈ। ਇਸ ਪ੍ਰਕਾਰ ਉਹ ਸਾਰਥਕ 'ਸਮੁੱਚਦਾ ਹਿੱਸਾ ਬਣ ਜਾਂਦੀਆਂ ਹਨ।



ਵਾਕ ਵਿੱਚ ਵਾਕਾਂਸ਼ ਅਤੇ ਉਪਵਾਕ

ਵਾਕਾਂਸ਼:

 

'ਵਾਕਾਂਸ! ਆਧੁਨਿਕ ਵਿਆਕਰਨ ਦੀ ਦੇਣ ਹੈ। ਇਸ ਨੂੰ ਵਾਕ ਦੀ ਇੱਕ ਕਾਰਜੀ ਇਕਾਈ ਵੀ ਕਿਹਾ ਜਾਂਦਾ ਹੈ। ਵਾਕਾਂਸ਼ ਦੀ ਸ਼ਾਬਦਿਕ ਬਣਤਰ ਵਾਕ - ਅੰਸ਼ ਭਾਵ ਵਾਕ ਦੇ ਹਿੱਸੇ ਤੋਂ ਲਿਆ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਵਾਕ-ਬਣਤਰ ਵਿੱਚ ਵਾਕਾਂਸ਼ ਦਾ ਸਥਾਨ ਉਪਵਾਕ ਤੋਂ ਥੱਲੋ ਅਤੇ ਸ਼ਬਦਾਂ ਤੋਂ ਉੱਪਰ ਹੁੰਦਾ ਹੈ। ਇਹ ਇੱਕ-ਸਬਦੀ ਵੀ ਹੋ ਸਕਦਾ ਹੈ ਤੇ ਸ਼ਬਦਾਂ ਦਾ ਸਮੂਰ ਵੀ। ਇੱਥੇ ਸਬਦ ਅਤ ਵਾਕਾਂਸ ਦੇ ਭੇਂਦ ਨੂੰ ਸਪਸ਼ਟ ਕਰਨਾ ਵੀ ਜਰੂਰੀ ਹੈ। ਸਬਦ ਇੱਕ ਅਰਥਗਤ ਸ੍ਰੇਣੀ ਹੈ ਪੁਰ ਵਾਕਾਂਸ਼ ਇੱਕ ਕਾਰਜੀ ਇਕਾਈ ਹੈ। ਆਧੁਨਿਕ ਵਿਆਕਰਨ ਦੀ ਇਰ ਧਾਰਨਾ ਹੈ ਕਿ ਜਦ ਅਸੀਂ ਕਿਸੇ ਨਾਲ ਗੱਲ-ਬਾਤ ਕਰ ਰਹੇਂ ਹੁੰਦੇ ਹਾਂ ਤਾਂ ਸਾਡੇ ਮੂੰਹ ਵਿੱਚੋਂ ਉਚਾਰੇ ਜਾਂਦੇ ਸਬਦ ਵਾਕਾਂਸ਼ ਦਾ ਰੂਪ ਧਾਰਨ ਕਰ ਲੈਂਦੇ ਹਨ। ਵਾਕ-ਪੱਧਰ ਉੱਪਰ ਵਿਚਰਦਾ ਹਰ ਨਾਂਵ/ਪੜਨਾਂਵ ਤੇ ਕਿਰਿਆ-ਸਬਦ ਵਾਕਾਂਸ਼ ਦੀ ਭੂਮਿਕਾ ਨਿਭਾਉਂਦਾ ਹੈ।

ਬੱਚਾ ਖੇਡ ਰਿਹਾ ਹੈ।

 

ਇਸ ਵਾਕ ਵਿੱਚ 'ਬੱਚਾਇੱਕ ਨਾਂਵ-ਸ਼ਬਦ ਹੈ ਇੱਥੇ ਇਹ ਨਾਂਵ-ਵਾਕਾਂਸ਼ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਵਾਕ ਦਾ ਦੂਸਰਾ ਹਿੱਸਾ ਖੱਡ ਰਿਹਾ ਹੈਦੇ ਰੂਪ ਵਿੱਚ ਕਿਰਿਆ-ਵਾਕਾਂਸ਼ ਵਜੋਂ ਵਿਚਰ ਰਿਹਾ ਹੈ।

ਮੇਰੀ ਸ਼੍ਰੇਣੀ ਦੇ ਸਾਰੇ ਵਿਦਿਆਰਥੀ ਖੇਡ ਰਹੇ ਹਨ।

 

ਉਪਰੋਕਤ ਵਾਕ ਵਿੱਚ 'ਮੌਰੀ ਸ੍ਰੇਣੀ ਦੇ ਸਾਰੇ ਵਿਦਿਆਰਥੀਸ਼ਬਦਾਂ ਦੇ ਸਮੂਹ ਦੇ ਤੌਰ 'ਤੇ ਨਾਵ-ਵਾਕਾਂਸ਼ ਵਜੋ ਕਾਰਜਸ਼ੀਲ ਹੈ।

 

ਡਾਵੇ` ਪੰਜਾਬੀ ਭਾਸ਼ਾ ਵਿੱਚ ਅੱਠ ਸ਼ਬਦ-ਸ੍ਰਣੀਆਂ ਹਨ ਪਰ ਇਹਨਾਂ ਵਿੱਚੋਂ ਸਿਰਫ ਚਾਰ (ਨਾਂਵ, ਵਿਸ਼ੇਸ਼ਣ, ਕਿਰਿਆ, ਤੇ ਕਿਰਿਆ-ਵਿਸੇਸ਼ਣ) ਹੀ ਵਾਕਾਂਸ਼ ਦੀ ਭੂਮਿਕਾ ਨਿਭਾਉਂਦੀਆਂ ਹਨ।

ਉਪਵਾਕ

 

ਉਪਵਾਕ ਇੱਕ ਅਧੀਨ ਵਿਆਕਰਨਿਕ ਇਕਾਈ ਹੈ। ਵਾਕ ਦੇ ਪੱਧਰ ਨਾਲੋਂ

ਉਪਵਾਕ ਦਾ ਸਥਾਨ ਵਾਕ ਤੋਂ ਥੱਲੋ ਅਤੇ ਵਾਕਾਂਸ ਤੋਂ ਉੱਪਰ ਦਾ ਹੈ। ਇਸ ਨੂੰ ਵਾਕ ਦਾ ਰਚਨਾੜਮਿਕ ਅੰਗ ਵੀ ਕਿਹਾ ਜਾਂਦਾ ਹੈ। ਉਪਵਾਕ ਸਧਾਰਨ ਵਾਕ ਵਾਂਗ ਵਿਚਰਨ ਦੀ ਸਮਰੱਥਾ ਰੱਖਦਾ ਹੈ। ਜਦੋਂ ਦੋ ਸਧਾਰਨ ਵਾਕ ਮਿਲਦੇ ਹਨ ਤਾਂ ਇੱਕ ਨਵੇਂ ਵਾਕ ਦੀ ਸਿਰਜਣਾ ਹੁੰਦੀ ਹੈ। ਇਸ ਸਿਰਜਣਾ ਵਿੱਚ ਸਮਾਨ ਅੜੇ ਅਧੀਨ ਲੋਜਕਾਂ ਦੀ ਖਾਸ ਭੂਮਿਕਾ ਹੁੰਦੀ ਹੈ। ਬਣਤਰ ਦੇ ਆਧਾਰ `ਤੇ ਉਪਵਾਕ ਨੂੰ

ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:

 

(1) ਸੁਤੰਤਰ ਉਪਵਾਕ ਜਾਂ ਸਵਾਧੀਨ ਉਪਵਾਕ

 

(2) ਅਧੀਨ ਉਪਵਾਕ ਜਾਂ ਪਰਾਧੀਨ ਉਪਵਾਕ

 

ਸਵਾਧੀਨ/ਸੁਤੰਤਰ ਉਪਵਾਕ ਵਿੱਚ ਵਿਚਰਨ ਵਾਲਾ ਕਿਰਿਆ-ਵਾਕਾਂਸ ਕਾਲਕੀ ਹੁੰਦਾ ਹੈ ਜਦੋਂ ਕਿ ਅਧੀਨ / ਪਰਾਧੀਨ ਉਪਵਾਕਾਂ ਦੀ ਸਿਰਜਣਾ ਅਕਾਲਕੀ ਕਿਰਿਆ-ਵਾਕਾਂਸ਼ ਦੁਆਰਾ ਵੀ ਹੋ ਸਕਦੀ ਹੈ। ਸੁਤੰਤਰ/ਸਵਾਧੀਨ ਉਪਵਾਕ ਇਕੱਲੋਂ ਤੌਰ `ਤੇ ਵਿਚਰਨ ਦੀ ਸਮਰੱਥਾ ਰੱਖਦਾ ਹੈ ਪਰ ਅਧੀਨ / ਪਰਾਧੀਨ ਉਪਵਾਕ ਇਕੱਲੇ ਤੌਰ `ਤੇ ਨਹੀਂ ਵਿਚਰ ਸਕਦਾ। ਪੰਜਾਬੀ ਭਾਸਾ ਦੇ ਅਧੀਨ/ਪਰਾਧੀਨ ਉਪਵਾਕਾਂ ਦੀ ਪਛਾਣ ਇਹਨਾਂ ਵਾਕਾਂ ਦੇ ਸੁਰੂ ਵਿੱਚ ਵਿਚਰਨ ਵਾਲੇ ਅਧੀਨ ਯੋਜਕਾਂ ਰਾਹੀਂ ਕੀਤੀ ਜਾਂਦੀ ਹੈ। ਅਧੀਨ-ਉਪਵਾਕਾਂ ਦਾ ਅਰੰਭ ਕਿ, ਜੋ, ਜਦੋਂ, ਜੇ, ਜਿਵੱ, ਜਿਹੜੇ, ਜਿਨ੍ਹਾਂ ਆਦਿ ਅਧੀਨ-ਲੋਜਕਾਂ ਨਾਲ ਹੁੰਦਾ ਹੈ।

 

ਵਾਕਾਂਸ਼ ਅਤੇ ਉਪਵਾਕ ਦੋਵੇਂ ਵਾਕ ਦਾ ਅੰਗ ਹਨ, ਦੋਵੇਂ ਵਾਕ ਦੇ ਕਾਰਜੀ ਤੱਤ ਹਨ ਪਰ ਫਿਰ ਵੀ ਦੋਹਾਂ ਵਿੱਚ ਥੋੜ੍ਹਾ ਅੰਤਰ ਹੈ। ਅੰਤਰ ਇਹ ਹੈ ਕਿ ਉਪਵਾਕ ਹੋਂ ਸਕਦਾ ਹੈ।

ਵਾਕ ਦੀਆਂ ਕਿਸਮਾਂ:

 

ਵਾਕਾਂ ਦੀ ਸ੍ਰੇਣੀ-ਵੰਡ ਵਾਕਾਂ ਦੀ ਬਣਤਰ ਅਤੇ ਕਾਰਜ ਦੇ ਆਧਾਰ 'ਤੇ ਕੀਤੀ ਜਾਂਦੀ ਹੈ -

 

() ਬਣਤਰ ਦੇ ਆਧਾਰ 'ਤੇ ਵੰਡ: ਵਾਕਾਂ ਦੀ ਬਣਤਰ ਦੇ ਆਧਾਰ 'ਤੇ

ਇਹਨਾਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ

 

1. ਸਧਾਰਨ ਵਾਕ

 

2. ਸੰਜੁਗਤ ਵਾਕ

 

3. ਮਿਸਰਿਤ ਵਾਕ

 

() ਕਾਰਜ ਦੇ ਆਧਾਰ 'ਤੇ ਵੰਡ: ਕਾਰਜ ਦੇ ਆਧਾਰ `ਤੇ ਪੰਜਾਬੀ ਭਾਸਾ ਦੇ ਵਾਕਾਂ ਦੀਆਂ ਹੇਠ ਲਿਪੀਆਂ ਕਿਸਮਾਂ ਮੰਨੀਆਂ ਜਾਂਦੀਆਂ ਹਨ:

 

1. ਹਾਂ-ਵਾਚਕ

 

2. ਨਾਂਹ-ਵਾਚਕ

 

3. ਪ੍ਰਸ਼ਨ-ਵਾਚਕ

 

4. ਵਿਸਮੈਂ-ਵਾਚਕ

 

5. ਆਗਿਆ/ਹੁਕਮ-ਵਾਚਕ

 

6. ਇੱਛਾ-ਵਾਚਕ

 

ਵਾਕ ਦੀਆਂ ਕਿਸਮਾਂ

 

ਬਣਤਰ ਦੇ ਆਧਾਰ `ਤੇ ਕਾਰਜ ਦੇ, ਆਧਾਰ 'ਤੇ

 

1 ਬਿਆਨੀਆ ਆਗਿਆ/

ਸਧਾਰਨ _ਸੰਜੁਗਤ _ਮਿਸ਼ਰਿਤ _ ਹਾਂ-ਵਾਚਕ ਨਾਂਹ ਵਾਚਕ | _ ਹੁਕਮ-ਵਾਚਕ

ਵਾਕ ਵਾਕ ਵਾਕ ਵਾਕ ਵਾਕ

 

ਵਿਸਮੈ-ਵਾਚਕ _ਇੱਛਾ-ਵਾਚਕ

ਵਾਕ ਵਾਕ

ਪ੍ਸ਼ਨ ਵਾਚਕ

ਵਾਕ

 

ਬਣਤਰ ਦੇ ਆਧਾਰ 'ਤੇ ਵਾਕ ਦੀਆਂ ਕਿਸਮਾਂ

 

1. ਸਧਾਰਨ ਵਾਕ: ਜਿਹੜਾ ਵਾਕ ਵੱਖ-ਵੱਖ ਉਪਵਾਕਾਂ ਵਿੱਚ ਨਾ ਵੰਡਿਆ ਜਾ ਸਕੇ ਅਤੇ ਜਿਸ ਵਿੱਚ ਇੱਕ ਉਦੋਸ ਅਤੇ ਇੱਕ ਵਿਧੇਅ ਹੋਵੇ ਉਸ ਨੂੰ ਇਕਹਿਰਾ/ ਇੱਕ ਕਿਰਿਆ/ਸਧਾਰਨ ਵਾਕ ਕਰਿੰਦੇ ਹਨ। ਨਾਂਵ-ਵਾਕਾਂਸ਼ ਅਤੇ ਕਿਰਿਆ- ਵਾਕਾਂਸ਼ ਸਧਾਰਨ ਵਾਕ ਦੇ ਲਾਜ਼ਮੀ ਤੱਤ ਹਨ। ਇਸ ਡੋਂ ਇਲਾਵਾ ਹੋਰ ਵਾਕਾਂਸ ਜੜ ਕੇ ਸਧਾਰਨ ਵਾਕ ਦਾ ਵਿਸਤਾਰ ਕਰਦੇ ਹਨ

 

1. ਰਜਿੰਦਰ ਪੜ੍ਹ ਰਹੀ ਹੈ।

 

2. ਰਜਿੰਦਰ ਕਿਤਾਬ ਪੜ੍ਹ ਰਰੀ ਹੈ।

 

ਉਪਰੋਕਤ ਵਾਕ ਸਧਾਰਨ ਵਾਕ ਵਜੋਂ ਵਿਚਰ ਰਹੇਂ ਹਨ। ਪਹਿਲੇ ਵਾਕ ਵਿੱਚ ਸਿਰਫ ਨਾਂਵ ਵਾਕਾਂਸ਼ ਅਤੇ ਕਿਰਿਆ-ਵਾਕਾਂਸ ਵਿਚਰ ਰਹੇ ਹਨ ਪਰ ਦੂਸਰੇ ਵਾਕ ਵਿੱਚ ਦੋ ਨਾਂਵ-ਵਾਕਾਂਸ਼ ਵਿਚਰ ਰਹੇ ਹਨ। ਪਹਿਲੇ ਵਾਕ ਦਾ ਕਰਤਾ ਨਾਂਵ- ਵਾਕਾਂਸ਼ ਵਜੋਂ ਤੇ ਦੂਸਰਾ ਕਰਮ-ਨਾਂਵ-ਵਾਕਾਂਸ਼ ਦੀ ਭੂਮਿਕਾ ਨਿਭਾ ਰਿਹਾ ਹੈ।

 

2. ਸੰਜੁਗਤ ਵਾਕ: ਸੰਜੁਗਤ ਵਾਕਾਂ ਦੀ ਬਣਤਰ ਸਾਂਵੀਂ ਹੁੰਦੀ ਹੈ। ਇੱਥੇ ਸਾਂਵੀਂ ਦਾ ਭਾਵ ਹੈ, ਹਰ ਪੱਖੋਂ ਬਰਾਬਰਤਾ ਦਾ ਭਾਵ ਰੱਖਣ ਵਾਲੇਂ ਵਾਕ। ਇਹਨਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕ ਵਿਚਰਦੇ ਹਨ। ਵਿਆਕਰਨ ਦੀ ਦ੍ਰਿਸ਼ਟੀ ਤੋਂ ਇਹ ਸੁਤੰਤਰ ਤੌਰ ਉੱਤੋਂ ਵਿਚਰਨ ਦੀ ਸਮਰੱਥਾ ਰੱਖਦੇ ਹਨ। ਸੰਜੁਗਤ ਵਾਕਾਂ ਵਿਚਲੰ ਦੋਂ ਜਾਂ ਦੋ ਤੋਂ ਵੱਧ ਸੁਤੰਤਰ, ਸਧਾਰਨ ਜਾਂ ਸਮਾਨ ਉਪਵਾਗਾਂ ਨੂੰ ਕਾਮੇ (,) ਜਾਂ ਤੇ, ਅਤੇਂ, ਪਰ, ਜਾਂ, ਚਾਹੇ, ਫਿਰ ਵੀ, ਪਰੰਤੂ, ਸਗੋਂ ਆਦਿ ਸਮਾਨ-ਯੋਜਕਾਂ ਨਾਲ ਜੋੜਿਆ ਜਾਂਦਾ ਹੈ। ਉਦਾਹਰਨ ਲਈ ਹੇਠ ਲਿਖੋ ਵਾਕਾਂ ਨੂੰ ਦੱਧਿਆ ਜਾ ਸਕਦਾ ਹੈ :

 

1. ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।

 

2. ਖੁਸ਼ਬੂ ਕਵਿਤਾ ਬੋਲਦੀ ਰਹੀ ਅਤੋਂ ਮੈਂ ਲਿਖਦੀ ਰਹੀ।

 

3. ਜਿਊਂਦੀ ਮੱਛੀ ਵਹਿਣ ਦੇ ਵਿਰੁੱਧ ਚੱਲਦੀ ਹੈ ਪਰ ਮਰੀ ਹੋਈ ਵਹਿਣ ਦੇ ਨਾਲ

ਚੱਲਦੀ ਹੈ।

 

ਉਪਰੋਕਤ ਸੰਜੁਗ਼ਤ ਵਾਕ ਜਾਂ, ਅਤੇ, ਪਰ ਆਦਿ ਸਮਾਨ ਯੋਜਕਾਂ ਨਾਲ ਬਣ ਹਨ। ਇਹਨਾਂ ਸੰਜੁਗਤ ਵਾਕਾਂ ਵਿਚਲੇ ਉਪਵਾਕਾਂ ਨੂੰ ਜੇਕਰ ਇੱਕ ਦੂਸਰੇ ਤੋਂ ਵੱਖ ਵੀ ਕਰ ਦੇਈਏ ਤਾਂ ਵੀ ਇਹ ਸੁਤੰਤਰ ਰੂਪ ਵਿੱਚ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ ਕਿਉਂਕਿ ਇਹ ਉਪਵਾਕ ਇੱਕ-ਦੂਸਰੇ ਉੱਪਰ ਨਿਰਭਰ ਨਹੀਂ ਹਨ

 

3. ਮਿਸ਼ਰਿਤ ਵਾਕ: ਮਿਸ਼ਰਿਤ ਵਾਕਾਂ ਦੀ ਬਣਤਰ ਅਸਾਂਵੀਂ ਮੰਨੀ ਜਾਂਦੀ ਹੈ ਗਾਵ ਇਸ ਵਿਚਲੇ ਉਪਵਾਕ ਬਰਾਬਰਤਾ ਦੇ ਪੱਧਰ ਉੱਤੋਂ ਨਹੀਂ ਵਿਚਰ ਸਕਦੇਂ। ਮਿਸ਼ਰਿਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਕਾਰਜਸ਼ੀਲ ਹੁੰਦੇ ਹਨ। ਮੁੱਖ ਉਪਵਾਕ ਸੁਤੰਤਰ ਤੌਰ `ਤੇ ਵਿਚਰਨ ਦੀ ਸਮਰੱਥਾ ਰੱਖਦਾ ਹੈ ਪਰ ਅਧੀਨ ਉਪਵਾਕ ਸੁਤੰਤਰ ਤੌਰ ਤੋ ਨਹੀਂ ਵਿਚਰ ਸਕਦੇਂ। ਇਹ ਤਾਂ ਕਿਸੇ ਮੁੱਖ ਉਪਵਾਕ ਨਾਲ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ। ਪੰਜਾਬੀ ਭਾਸ਼ਾ ਵਿੱਚ ਅਧੀਨ ਉਪਵਾਕ ਸੋਜਕਾਂ ਕਿਉਂਕਿ, ਜੌ, ਜਿਹੜਾ, ਜਿਸ, ਜਿਵੱ, ਜਦੋਂ, ਜਿਸ ਤਰ੍ਹਾਂ, ਜੋ, ਕਿ ਆਦਿ ਨਾਲ ਸ਼ੁਰੂ ਹੁੰਦੇ ਹਨ। ਇਹ ਸਾਰੇ ਅਧੀਨ ਯੋਜਕਾਂ ਦੀ ਸ੍ਰੋਣੀ ਵਿੱਚ ਸ਼ਾਮਲ ਹਨ। ਉਦਾਹਰਨ ਲਈ ਹੇਠ ਲਿਖੋ ਵਾਕਾਂ ਨੂੰ ਦੌਪਿਆ ਜਾ ਸਕਦਾ ਹੈ :

1. ਉਸ ਨੇ ਕਿਹਾ ਕਿ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ-ਮੇਲਾ ਸ਼ੁਰੂ ਹੋ ਗਿਆ ਹੈ।

2. ਕਝ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੇ ਅਧਿਆਪਕਾਂ ਦਾ ਨਾਂ ਰੁਸ਼ਨਾ ਦਿੰਦੇ ਹਨ।

ਇਹਨਾਂ ਵਾਕਾਂ ਵਿੱਚ ਗੂੜ੍ਹੇ ਛਪ ਉਪਵਾਕ ਮੁੱਖ ਉਪਵਾਕ ਹਨ ਤੋ ਹਲਕੇ ਛਪ ਅਧੀਨ ਉਪਵਾਕ ਹਨ। ਅਜਿਹੇ ਉਪਵਾਕ ਪੂਰਾ ਅਰਥ ਪ੍ਰਗਟ ਕਰਨ ਲਈ ਇੱਕ- ਦੂਜੇ ਉੱਪਰ ਨਿਰਭਰ ਕਰਦੇ ਹਨ ਫਿਰ ਵੀ ਧਿਆਨ ਨਾਲ ਦੌਖਿਆਂ ਪੜਾ ਲੱਗਦਾ ਹੈ ਕਿ ਇਹਨਾਂ ਵਿੱਚੋਂ ਕੋਈ ਇੱਕ ਉਪਵਾਕ ਦੂਜੇ ਉਪਵਾਕ ਨਾਲੋਂ ਕੁਝ ਵਧੇਰੇ ਸੁਤੰਤਰ ਹੈ।

ਕਾਰਜ ਦੇ ਆਧਾਰ `ਤੇ ਵਾਕਾਂ ਦੀਆਂ ਕਿਸਮਾਂ

1. ਬਿਆਨੀਆ ਵਾਕ:

ਬਿਆਨਾੀਆ ਵਾਕਾਂ ਵਿੱਚ ਕਿਸੇ ਤੱਥ ਜਾਂ ਸਚਾਈ ਨੂੰ ਬਿਆਨ ਕੀਤਾ ਜਾਂਦਾ ਹੈ ਜਾਂ ਕਿਸੇ ਘਟਨਾ ਜਾਂ ਵਸੜੂ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਵਿਆਕਰਨਿਕ ਬਣਤਰ ਦੇ ਪੱਖ ਤੋਂ ਇਹ ਵਾਕ ਸਧਾਰਨ, ਸੰਜੁਗਤ ਤੋ ਮਿਸ਼ਰਿਤ ਹੋ ਸਕਦੇ ਹਨ। ਇਹਨਾਂ ਵਾਕਾਂ ਦੇ ਅੱਗੋਂ ਦੋ ਰੂਪ ਮਿਲਦੇ ਹਨ:

() ਹਾਂ-ਵਾਚਕ ਵਾਕ: ਜਿਸ ਵਾਕ ਵਿੱਚ ਕਿਰਿਆ ਹਾਂ-ਵਾਚਕ ਹੋਵੇ ਉਸ ਨੂੰ ਹਾਂ-ਵਾਚਕ ਵਾਕ ਆਖਦੇ ਹਨ, ਜਿਵੇਂ:-

i) ਅਸੀਂ ਆਪਣੇ ਦੇਸ ਨੂੰ ਪਿਆਰ ਕਰਦੇ ਹਾਂ

ii) ਮਿਹਨਤੀ ਲੋਕ ਸਦਾ ਸੁੱਖ ਪਾਉਂਦੇ ਹਨ।

iii) ਸੈਂ ਸਕੂਲ ਦਾ ਕੰਮ ਮੁਕਾ ਲਿਆ ਹੈ।

(iv) ਮੋਰੇ ਦਾਦੀ ਜੀ ਅਨਪੜ੍ਹ ਹਨ।

() ਨਾਂਹ-ਵਾਚਕ ਵਾਕ: ਜਿਨ੍ਹਾਂ ਵਾਕਾਂ ਵਿੱਚ/ਨਾ, ਨਹੀਂ/ਨਾਂਹ-ਵਾਚਕ ਤੱਤ ਦੀ ਵਰੜੋਂ ਹੁੰਦੀ ਹੈ, ਉਹਨਾਂ ਨੂੰ ਨਾਂਹ-ਵਾਚਕ ਵਾਕ ਕਹਿੰਦੇ ਹਨ, ਜਿਵੇਂ--

 

i) ਬੱਚਿਓ । ਫੁੱਲ ਨਾ ਤੌੜੋ।

 

ii) ਮਿਹਨਤੀ ਲੋਕ ਕਦੋਂ ਵੀ ਦੁਖੀ ਨਹੀਂ ਹੁੰਦੋ।

 

iii) ਏਨਾਂ ਸਰਦੀ ਵਿੱਚ ਨੰਗੇ ਪੈਰ ਨਾ ਝੁਰੋਂ।

 

iv) ਮੌਰੇਂ ਦਾਦੀ ਜੀ ਪੜ੍ਹੇ-ਲਿਖੇ ਨਹੀਂ ਹਨ।

 

ਪ੍ਰਸ਼ਨ-ਵਾਚਕ ਵਾਕ: ਜਿਨ੍ਹਾਂ ਵਾਕਾਂ ਵਿੱਚ ਕੋਈ ਸਵਾਲ ਜਾਂ ਪਰਸਨ ਪੁੱਛਿਆ ਜਾਂਦਾ ਹੈ ਅਤੇ ਵਾਕ ਦੇ ਅੰਤ ਵਿੱਚ ਪ੍ਰਸ਼ਨ ਸੂਚਕ ਚਿੰਨ੍ਹ (?) ਲਾਇਆ ਜਾਂਦਾ ਹੈ, ਉਹਨਾਂ ਨੂੰ ਪ੍ਸਸ-ਵਾਚਕ ਵਾਕ ਆਖਦੇ ਹਨ। ਅਜਿਹੇ ਵਾਕਾਂ ਵਿੱਚ ਆਮ ਤੌਰ ਤੇ ਕੀ, ਕਿਉਂ, 'ਕਿੱਧਰ', ਕਿੱਥੇ, ਕਿਹੜਾ “ਕਿਵੇਂ, 'ਕਿਸ ਤਰ੍ਹਾਂ ਆਦਿ ਸਬਦਾਂ ਦੀ ਵਰਤੋਂ ਹੁੰਦੀ ਹੈ, ਜਿਵੇਂ --

 

i) ਉਹ ਕਿੱਥੇ ਜਾ ਰਹੇ ਹਨ?

 

ii) ਭਾਰਤ ਕਦੋਂ ਅਜਾਦ ਹੋਇਆ?

 

(iii) ਤੁਹਾਡੀ ਸ੍ਰੇਣੀ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ?

 

iv) ਉਸ ਦੀ ਸਿਹਤ ਹੁਣ ਕਿਸ ਤਰ੍ਹਾਂ ਹੈ?

 

(v) ਡੌਰੇਂ ਭਰਾ ਦਾ ਨਾਂ ਕੀ ਹੈ?

 

ਵਿਸਮੈ-ਵਾਚਕ ਵਾਕ: ਜਿਸ ਵਾਕ ਵਿੱਚ ਮਨ ਦੀ ਖੁਸ਼ੀ, ਗ਼ਮੀ, ਹੈਰਾਨੀ ਜਾਂ ਵਿਸਮੈਂ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ਵਿਸਮੈ-ਵਾਚਕ ਵਾਕ ਕਿਹਾ ਜਾਂਦਾ ਹੈ। ਅਜਿਹੇ ਵਾਕਾਂ ਦੇ ਅੰਤ ਵਿੱਚ ਵਿਸਮਿਕ-ਚਿੰਨ੍ਹ ਦੀ ਵਰੜੋਂ ਹੁੰਦੀ ਹੈ, ਜਿਵੇਂ -

 

i) ਵਾਹ, ਕਿੰਨਾ ਸੁੰਦਰ ਫੁੱਲ ਹੈ!

 

ii) ਬੱਲੋਂ, ਉਹਨੇ ਕਿੰਨੀ ਉੱਚੀ ਛਾਲ ਮਾਰੀ!

 

iii) ਹਾਏ, ਮੈਂ ਕੀ ਕਰਾਂ!

 

ਇੱਥੋ ਇਹ ਗੱਲ ਧਿਆਨ ਲੋਗ ਹੈ ਕਿ ਜੇਂ ਵਿਸਮੈ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੋਵੇ ਤਦ ਵਿਸਮਕ-ਚਿੰਨ੍ਹ ਉਸ ਸਬਦ ਤੋਂ ਪਿੱਛੋਂ ਆਉਂਦਾ ਹੈ ਪਰ ਜੇ ਇਹ ਡਾਵ ਸਾਰੇ ਵਾਕ ਵਿੱਚ ਪ੍ਰਗਟ ਹੋਵੇ ਤਾਂ ਵਿਸਮਕ-ਚਿੰਨ੍ਹ ਸਾਰੇ ਵਾਕ ਤੋਂ ਪਿੱਛੋਂ ਆਉਂਦਾ ਹੈ।

 

ਆਰਿਆਵਾਚਕ ਵਾਕ: ਇਹ ਵਾਕ ਆਗਿਆ ਜਾਂ ਹੁਕਮ ਦਿੱਤੌ ਜਾਣ ਦੇ ਭਾਵ ਨੂੰ ਉਜਾਗਰ ਕਰਦੇ ਹਨ । ਇਹਨਾਂ ਵਾਕਾਂ ਵਿੱਚ ਆਮ ਤੌਰ 'ਤੇ ਕਰਤਾ ਦੀ ਅਣਹੋਂਦ ਹੁੰਦੀ ਹੈ। ਕਈ ਵਾਰ ਇਹਨਾਂ ਵਾਕਾਂ ਵਿੱਚ ਆਦਰਵਾਚੀ ਤੱਤ/ਕਿਰਪਾ/ ਜੀ/ਆਦਿ ਦੀ ਵਰਤੋਂ ਵੀ ਹੁੰਦੀ ਹੈ, ਜਿਵੇਂ –

 

i) ਆਓ, ਸਕੂਲ ਦਾ ਕੰਮ ਕਰੀਏ।

 

(ii) ਚਾਹ ਲਿਆਓ।

 

iii) ਕਿਰਪਾ ਕਰਕੇ ਚੁੱਪ ਕਰ ਜਾਓ

 

iv) ਆਓ ਜੀ, ਚੱਲੀਏ

 

ਇੱਛਾਵਾਚਕ-ਵਾਕ: ਇਹਨਾਂ ਵਾਕਾਂ ਵਿੱਚ ਕਿਸੇ ਲਈ ਸ਼ੁੱਡ-ਇੱਛਾਵਾਂ ਜਾਂ ਅਸੀਸ ਆਦਿ ਦੇ ਭਾਵਾਂ ਨੂੰ ਪ੍ਰਗਟ ਕੀਤਾ ਗਿਆ ਹੁੰਦਾ ਹੈ, ਜਿਵੇਂ .--

 

i) ਤੌਰੀ ਦੌਹ ਨਰੋਈ ਰਹੇਂ

 

(ii) ਤੂੰ ਸਦਾ ਸੁਖੀ ਰਹੇਂ।

 

(iii) ਤੈਨੂੰ ਤੱਤੀ 'ਵਾ ਨਾ ਲੱਗੇ।

 

ਵਾਕ-ਵਣਾਂਦਰਾ

 

ਵਾਕ-ਵਟਾਂਦਰਾ--ਇੱਕ ਪ੍ਰਕਾਰ ਦੇ ਵਾਕ ਨੂੰ ਉਸ ਦੇ ਅਰਥ ਬਦਲੋਂ ਬਿਨਾਂ ਦੂਜੇ ਪ੍ਰਕਾਰ ਦੇ ਵਾਕ ਵਿੱਚ ਬਦਲਣਾ ਹੀ ਵਾਕ-ਵਟਾਂਦਰਾ ਅਖਵਾਉਂਦਾ ਹੈ।

 

ਵਾਕ-ਵਟਾਂਦਰੇ ਦੇ ਕੁਝ ਉਦਾਹਰਨ:

 

1. ਸਧਾਰਨ ਵਾਕ ਤੋਂ ਸੰਯੁਕਤ ਵਾਕ ਵਿੱਚ ਬਦਲਣਾ ਜਿਵੇਂ:-

ਸਧਾਰਨ ਵਾਕ: ਅੱਗੇ ਵਧ ਕੇ ਵੈਰੀ ਦੇ ਦੰਦ ਧੱਟੇ ਕਰੋਂ

ਸੰਯੁਕਤ ਵਾਕ: ਅੱਗੇ ਵਧੋ ਅੜੇ ਵੈਰੀ ਦੇ ਦੰਦ ਧੱਟੇ ਕਰੋਂ।

 

2. ਸੰਯੁਕਤ -ਵਾਕ ਤੋਂ ਸਧਾਰਨ-ਵਾਕ ਵਿੱਚ ਬਦਲਣਾ ਜਿਵੇਂ`:-

ਸੰਯੁਕਤ -ਵਾਕ: ਸੂਰਜ ਨਿਕਲਿਆ ਅਤੇ ਅਸੀਂ ਆਪੋ-ਆਪਣੇ ਕੰਮਾਂ ਵਿੱਚ ਰੁੱਝ ਗਏ।

ਸਧਾਰਨ ਵਾਕ: ਸੂਰਜ ਨਿਕਲਦੇ ਸਾਰ ਅਸੀਂ ਆਪੋ-ਆਪਣੇ ਕੰਮਾਂ ਵਿੱਚ ਰੁੱਝ ਗਏ।

3. ਸਧਾਰਨ ਵਾਕ ਤੋਂ ਮਿਸ਼ਰਿਤ ਵਾਕ ਵਿੱਚ ਬਦਲਣਾ; ਜਿਵੇਂ --

ਸਧਾਰਨ ਵਾਕ: ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ।

ਮਿਸ਼ਰਿਤ-ਵਾਕ: ਜਿਹੜੇ ਬੱਚੇ ਸਮਝਦਾਰ ਹੁੰਦੇ ਹਨ, ਉਹ ਮਾਪਿਆਂ ਦਾ ਕਿਹਾ ਮੰਨਦੇ ਹਨ।

 

4. ਮਿਸ਼ਰਿਤ ਵਾਕ ਤੋਂ ਸਧਾਰਨ-ਵਾਕ ਵਿੱਚ ਬਦਲਣਾ ਜਿਵੇਂ:-

ਮਿਸ਼ਰਿਤ ਵਾਕ: ਜਦ ਬਿਪਤਾ ਪਏ ਤਦ ਧੀਰਜ ਰੱਧੋਂ।

ਸਧਾਰਨ-ਵਾਕ: ਬਿਪਤਾ ਸਮੇਂ ਧੀਰਜ ਰੱਖੋਂ।

 

5. ਸੰਯੁਕਤ -ਵਾਕ ਤੋਂ ਮਿਸ਼ਰਿਤ-ਵਾਕ ਵਿੱਚ ਬਦਲਣਾ, ਜਿਵੇਂ:-

ਸੰਯੁਕਤ -ਵਾਕ: ਬਜ਼ੁਰਗਾਂ ਦੀ ਸੇਵਾ ਕਰੋਂ ਅਤੇ ਉਹਨਾਂ ਦੀਆਂ ਅਸੀਸਾਂ ਲਓ।

ਮਿਸ਼ਰਿਤ -ਵਾਕ: ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਉਹ ਤੁਹਾਨੂੰ ਅਸੀਸਾਂ ਦੇਣਗੇਂ।

 

6. ਮਿਸ਼ਰਿਤ-ਵਾਕ ਤੋਂ ਸੰਯੁਕਤ -ਵਾਕ ਵਿੱਚ ਬਦਲਣਾ, ਜਿਵੇਂ:-

ਮਿਸ਼ਰਿਤ -ਵਾਕ: ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਝੁਸੀਂ ਸੂਖੀ ਨਹੀਂ ਹੋ।

ਸੰਯੁਕਤ -ਵਾਕ: ਤੁਸੀਂ ਦੌਲਤਮੰਦ ਹੋ ਪਰ ਸੁਖੀ ਨਹੀਂ।

 

7. ਹਾਂ-ਵਾਚਕ ਵਾਕ ਨੂੰ ਨਾਂਹ-ਵਾਚਕਵਾਕ ਵਿੱਚ ਬਦਲਣਾ, ਜਿਵੇਂ:-

ਹਾਂ-ਵਾਚਕ-ਵਾਕ: ਮਿਹਨਤ ਸਫਲ ਹੋਈ।

ਨਾਂਹ-ਵਾਚਕ-ਵਾਕ: ਮਿਹਨਤ ਵਿਅਰਥ ਨਹੀਂ ਗਈ।

 

8. ਨਾਂਹ-ਵਾਚਕ ਵਾਕ ਨੂੰ ਹਾਂ-ਵਾਚਕ-ਵਾਕ ਵਿੱਚ ਬਦਲਣਾ; ਜਿਵੇਂ --

ਨਾਂਹ-ਵਾਚਕ-ਵਾਕ: ਉਹ ਕਦੋਂ ਝੂਠ ਨਹੀਂ ਬੋਲਦਾ।

ਹਾਂ-ਵਾਚਕ-ਵਾਕ: ਉਹ ਹਮੇਸ਼ਾਂ ਸੱਚ ਬੋਲਦਾ ਹੈ।

 

9. ਪ੍ਰਸ਼ਨ-ਵਾਚਕ ਵਾਕ ਨੂੰ ਸਧਾਰਨ ਵਾਕ ਵਿੱਚ ਬਦਲਣਾ, ਜਿਵੇਂ --

ਪ੍ਸ਼ਨ-ਵਾਚਕ ਵਾਕ: ਤੁਹਾਡਾ ਨਾਂ ਕੀ ਹੈ?

ਸਧਾਰਨ-ਵਾਕ: ਤੁਸੀਂ ਆਪਣਾ ਨਾਂ ਦੱਸੋ।

 

10. ਸਧਾਰਨ-ਵਾਕ ਨੂੰ ਪ੍ਰਸ਼ਨ-ਵਾਚਕ-ਵਾਕ ਵਿੱਚ ਬਦਲਣਾ, ਜਿਵੇਂ:

ਸਧਾਰਨ ਵਾਕ: ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ।

ਪ੍ਸ਼ਨ-ਵਾਚਕ-ਵਾਕ: ਤੁਹਾਡੀ ਸਿਆਣਪ ਨੂੰ ਕੌਣ ਨਹੀਂ ਜਾਣਦਾ?

 

11. ਸਧਾਰਨ-ਵਾਕ ਤੋਂ ਵਿਸਮੈ-ਵਾਚਕ ਵਾਕ ਬਣਾਉਣਾ, ਜਿਵੇਂ -

ਸਧਾਰਨ-ਵਾਕ: ਫੁੱਲ ਬਹੁਤ ਸੁੰਦਰ ਹੈ।

ਵਿਸਮੈ-ਵਾਚਕ-ਵਾਕ: ਕਿੰਨਾ ਸੁੰਦਰ ਫੁੱਲ ਹੈ!

 

12.  ਵਿਸਮੈ-ਵਾਚਕ-ਵਾਕ ਤੋਂ ਸਧਾਰਨ-ਵਾਕ ਬਣਾਉਣਾ; ਜਿਵੇਂ -

ਵਿਸਮੈ-ਵਾਚਕ-ਵਾਕ: ਕਾਸ਼! ਮੈਂ ਡਾਕਟਰ ਹੁੰਦਾ।

ਸਧਾਰਨ-ਵਾਕ: ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ।

 

ਕਰਤਰੀ ਵਾਚ ਅਤੇ ਕਰਮਣੀ -ਵਾਚ

ਕਰਤਰੀ-ਵਾਚ ਤੇ ਕਰਮਣੀ-ਵਾਚ ਵਾਕ ਦਾ ਵਟਾਂਦਰਾ ਕਰਨ ਵੱਲੋਂ ਵਾਕ ਦੇ ਕਰਮ ਨੂੰ ਕਰਤਾ ਦੀ ਥਾਂ ਲਿਆਂਦਾ ਜਾਂਦਾ ਹੈ ਅਤੇ ਕਿਰਿਆ ਨੂੰ ਵੀ ਉਸ ਦੇ ਅਨੁਸਾਰ ਬਦਲ ਦਿੱਤਾ ਜਾਂਦਾ ਹੈ। ਵਾਕ ਦੇ ਕਰਤਾ ਨੂੰ ਆਮ ਤੌਰ 'ਤੇ ਕਰਮ ਦੀ ਥਾਂ ਰੱਖ ਦਿੱਤਾ ਜਾਂਦਾ ਹੈ। ਕਰਤਰੀ-ਵਾਚ ਅਤੇ ਕਰਮਣੀ-ਵਾਚ ਦੀਆਂ ਕ੍ਝ ਉਦਾਹਰਨਾਂ

ਕਰਤਰੀ -ਵਾਚ: ਮੈ ਰੋਟੀ ਖਾ ਰਿਹਾ ਹਾਂ।

ਕਰਮਣੀ-ਵਾਚ: ਰੋਟੀ ਮੈਥੋਂ ਖਾਧੀ ਜਾ ਰਹੀ ਹੈ।

ਕਰਤਰੀ -ਵਾਚ: ਪਾਣਾ ਪਰੋਸ ਦਿਓ।

ਕਰਮਣੀ-ਵਾਚ: ਖਾਣਾ ਪਰੋਸ ਦਿੱਤਾ ਜਾਵੇ।

ਕਰਤਰੀ ਵਾਚ: ਮਾਲੀ ਨੰ ਬੂਟਿਆਂ ਨੂੰ ਪਾਣੀ ਦਿੱਤਾ।

ਕਰਮਣੀ ਵਾਚ: ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ।

ਪਾਠ-ਅਭਿਆਸ

ਪ੍ਸ਼ਨ 1.

() ਹੇਠ ਲਿਖੇ ਸਧਾਰਨ ਵਾਕਾਂ ਤੌਂ ਸੰਯੁਕਤ ਵਾਕ ਬਣਾਓ:

i) ਉਹ ਸੁੰਦਰ ਅਤੇ ਸੁਚੱਜੀ ਹੈ।

ii) ਅਭਿਜੋਤ ਦਫ਼ਤਰ ਜਾ ਕੇ ਕੰਮ ਵਿੱਚ ਮਸਤ ਹੋਂ ਜਾਂਦਾ ਹੈ।

(iii) ਸੁਰਿੰਦਰ, ਮੋਹਨ ਤੋਂ ਗੱਦ ਖੋਹ ਕੰ ਭੱਜ ਗਿਆ।

() ਹੇਠ ਲਿਖੇ ਸਧਾਰਨ ਵਾਕਾਂ ਤੌਂ ਮਿਸ਼ਰਿਤ ਵਾਕ ਬਣਾਓ:

i) ਉਹ ਬਿਮਾਰ ਹੋਣ ਕਰਕੇ ਅੱਜ ਸਕੂਲ ਨਹੀਂ ਆਇਆ।

ii) ਵੰਦਨਾ ਆਪਣੇ ਪਹਿਲੇ ਦਰਜੇ 'ਤੇ ਆਉਣ ਬਾਰੇ ਪਹਿਲਾਂ ਹੀ ਜਾਣਦੀ ਸੀ।

iii) ਮਿਹਨਤ ਕਰਨ ਵਾਲੇ ਵਿਦਿਆਰਥੀਆਂ ਨੂੰ ਹਮੇਸ਼ਾਂ ਸਫ਼ਲਤਾ ਮਿਲਦੀ ਹੈਂ।

() ਹੇਠ ਲਿਖੇ ਸੰਯੁਕਤ ਵਾਕਾਂ ਤੌਂ ਸਧਾਰਨ ਵਾਕ ਬਣਾਓ:

i) ਮੌਰੇਂ ਕੋਲ ਇੱਕ ਪੈਨਸਿਲ ਅਤੋਂ ਦੋ ਪੈੱਨ ਹਨ।

ii) ਦਵਾਈ ਖਾਓ ਅਤੇ ਤੰਦਰੁਸਤ ਹੋ ਜਾਓ।

iii) ਉਹ ਝਗੜਾਲੂ ਹੈ ਤੋ ਤੁਹਾਨੂੰ ਉਸ ਨਾਲ ਵਪਾਰਿਕ ਭਾਈਵਾਲੀ ਨਹੀਂ ਕਰਨੀ ਚਾਹੀਦੀ।

() ਹੇਠ ਲਿਖੇ ਮਿਸ਼ਰਿਤ -ਵਾਕਾਂ ਤੌ ਸੰਯੁਕਤ -ਵਾਕ ਬਣਾਓ:

i) ਜਦੋਂ ਮੈਂ ਸਕੂਲ ਪਹੁੰਚਿਆ ਤਾਂ ਘੰਟੀ ਵੱਜ ਗਈ।

ii) ਉਹ ਅੱਜ ਦਫਤਰ ਨਹੀਂ ਆਇਆ ਕਿਉਂਕਿ ਉਸ ਦੀ ਧੀ ਦਾ ਵਿਆਹ ਹੈ।

iii) ਭਾਵੇਂ ਉਸ ਦੀਆਂ ਸਹੇਲੀਆਂ ਮੂਰਪ ਹਨ ਪਰ ਉਹ ਸਿਆਣੀ ਹੈ।

ਪ੍ਸ਼ਨ 2. ਹੇਠ ਲਿਖੇ ਵਾਕਾਂ ਦਾ ਬਰੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ-

ਵਟਾਂਦਰਾ ਕਰੋ:

(1) ਮਿਹਨਤੀ ਆਦਮੀ ਹਮੇਸ਼ਾਂ ਸਫਲਤਾ ਪ੍ਰਾਪਤ ਕਰਦਾ ਹੈ।

(ਮਿਸ਼ਰਿਤ ਵਾਕ)

(2) ਜੇਕਰ ਪਰਹੇਜ਼ ਨਹੀਂ ਰੱਖੋਗੇ ਤਾਂ ਸਿਹਤ ਖ਼ਰਾਬ ਹੋ ਜਾਵੱਗੀ।

(ਹਾਂ-ਵਾਚਕ ਵਾਕ)

(3) ਆਹਾ! ਮੇਰੀ ਨੌਕਰੀ ਲੱਗ ਗਈ ਹੈ।

(ਸਧਾਰਨ-ਵਾਕ)

(4) ਭਲੋ ਲੋਕ ਸਭ ਦਾ ਭਲਾ ਸੋਚਦੇ ਹਨ।

(ਨਾਂਹ-ਵਾਚਕ ਵਾਕ)

(5) ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ।

(ਸਧਾਰਨ-ਵਾਕ)

(6) ਸਿਰਫ਼ ਮਾਂ ਹੀ ਬੱਚੇ ਨੂੰ ਪਾਲ ਸਕਦੀ ਹੈ।

(ਨਾਂਹ-ਵਾਚਕ-ਵਾਕ)

(7) ਮੋਰੀ ਇੱਛਾ ਹੈ ਕਿ ਮੈਂ ਅਮੀਰ ਰੋਵਾਂ।

(ਵਿਸਮੈਂ-ਵਾਚਕ ਵਾਕ)

(8) ਕਿਸੇ ਨਾਲ਼ ਕੌੜਾ ਨਾ ਬੋਲੋਂ।

(ਹਾਂ-ਵਾਚਕ ਵਾਕ)

(9) ਮੌਰੀ ਸਹਾਇਤਾ ਕਰਨ ਵਾਲੀ ਲੜਕੀ ਅਹੁ ਜਾ ਰਹੀ ਹੈ।

(ਮਿਸ਼ਰਿਤ-ਵਾਕ)

(10) ਉਹ ਨਸਿਆਂ ਵਿੱਚ ਪੈਂ ਕੰ ਕੰਗਾਲ ਹੋ ਗਿਆ।

(ਸੰਯੁਕਤ -ਵਾਕ)

(11) ਸੈਂ ਚਾਹੁੰਦਾ ਹਾਂ ਕਿ ਵਿਆਕਰਨ ਛੌਤੀ ਛਪੇ।

(ਸਧਾਰਨ-ਵਾਕ)

(12) ਅੱਜ-ਕੱਲ੍ਹ ਕੌਣ ਕਿਸੇ ਦੇ ਆਖੋ ਲੱਗਦਾ ਹੈ?

(ਸਧਾਰਨ-ਵਾਕ)

(13) ਕੋਂਈ ਸੋਹਣਾ ਜਿਹਾ ਗੀਤ ਸੁਣਾਓ।

(ਪ੍ਸ਼ਨ- ਵਾਚਕ-ਵਾਕ)

(34) ਬੱਚੇ ਸਭ ਨੂੰ ਪਿਆਰੇ ਲੱਗਦੇ ਹਨ।

(ਪ੍ਰਸਨ-ਵਾਚਕ ਵਾਕ)

(15) ਬਿਮਾਰ ਹੋਣ ਕਾਰਨ ਉਹ ਡੁਹਾਡਾ ਕੰਮ ਨਹੀਂ ਕਰ ਸਕਦਾ।

(ਮਿਸ਼ਰਿਤ-ਵਾਕ)

(36) ਉਹ ਵਾਪਸ ਨਹੀਂ ਪਰਤੇਗਾ।

(ਕਰਮਨਾੀ-ਵਾਕ)

(37) ਕਾਰ ਰਾਜੂ ਦੁਆਰਾ ਚਲਾਈ ਗਈ।

(ਕਰਤਰੀ-ਵਾਕ)

(18) ਬਲਜੀਤ ਨੰ ਚਾਹ ਪੀਤੀ।

(ਕਰਮਣਾੀ-ਵਾਚ)

(19) ਸਿਆਣੇ ਬੱਚੇਂ ਕਦੀ ਵੀ ਵੱਡਿਆਂ ਦਾ ਨਿਰਾਦਰ ਨਹੀਂ ਕਰਦੇਂ।

(ਹਾਂ-ਵਾਚਕ ਵਾਚਕ)