Tuesday 5 January 2021

ਪਾਠ 5 ਪੰਜਾਬ ਦੇ ਲੋਕ- ਕਿੱਤੇ ਅਤੇ ਲੋਕ- ਕਲਾਵਾਂ.

0 comments


ਪਾਠ 5 ਪੰਜਾਬ ਦੇ ਲੋਕ- ਕਿੱਤੇ ਅਤੇ ਲੋਕ- ਕਲਾਵਾਂ.


























ਪਾਠ-ਅਭਿਆਸ

1. ਵਸਤੂਨਿਸ਼ਨ ਪ੍ਰਸ਼ਨ

 

1. ਕਿਹੜੇ ਕਿੱਤਿਆ ਦੀ ਮੁਹਾਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋਂ ਸਕਿਆ ਹੈ?

ਉਤੱਰ ਲੋਕ ਕਿਤਾ।

 

2. ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ ਕਰ।

 

3. ਲੋਕ-ਕਿੱਤਾ ਕਿਸ ਨੂੰ ਕਿਹਾ ਜਾਂਦਾ ਹੈ?

ਉੱਤਰ ਪਿਤਾ ਪੁਰਖੀ ਕੰਮ ਨੂੰ। 

 

4. ਘੜਾ, ਚਾਟੀ, ਬਲ੍ਣਾਂ, ਕੁੱਜਾ, ਦੀਵਾ, ਚੱਪਣ, ਮੱਟ, ਵਲਟੋਹੀ ਆਦਿ ਵਸਤਾਂ (ਭਾਂਡੇ) ਕੌਣ ਬਣਾਉਂਦਾ ਹੈ?

ਉੱਤਰ ਘੁਮਿਆਰ।

 

5. ਸਰ੍ਹੋਂ, ਤਾਰਾਮੀਰਾ, ਵੜੇਵੇ' ਆਦਿ ਬੀਜਾਂ ਵਿੱਚੋਂ ਕੀ ਨਿਕਲਦਾ ਹੈ?

ਉੱਤਰ ਤੇਲ। 

 

6. ਬਾਗ਼ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਸੀ?

ਉੱਤਰ ਰੰਗੇ ਹੋਏ ਖੱਦਰ ਦੇ ਕੱਪੜੇ ਉਪਰ।

 

7. ਮਨੁੱਖ ਦੁਆਰਾ ਕੀੜੇ ਜਾਣ ਵਾਲੋਂ ਕੰਮਾਂ ਦੇ ਸੁਹਜ, ਸਾਦਗੀ ਅੜੇ ਕਲਾਤਮਿਕ ਗੁਣਾਂ ਕਰ ਕੇ ਕਿਸ ਕਲਾ ਦਾ ਜਨਮ ਹੋਇਆ?

ਉੱਤਰ  ਲੋਕ ਕਲਾ

 

8. ਸ਼ਾਸਤਰੀ ਕਲਾ ਦੇ ਨਿਯਮ ਕਿਹੋ-ਜਿਹੇ ਹੁੰਦੇ ਹਨ?

ਉੱਤਰ ਲਿਖਤੀ ਅਤੇ ਵਜਵੇ।

 

9. ਵਿਆਹ ਵਿੱਚ ਫੌਰਿਆਂ ਸਮੇਂ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ?

ਉੱਤਰ ਸੁੰਦਰ।

 

10. ਕਾਗ਼ਜ਼ ਜਾਂ ਗੱਤਾ ਰਲਾ ਕੇ ਬਣਾਏ ਬੋਹੀਏ ਅਤੇ ਗੋਹਟੇ ਕਿਹੜੀ ਮਿੱਟੀ ਡੋਂ ਬਣਾਏ ਜਾਂਦੇ ਹਨ?

ਉੱਤਰ ਮੁਲਤਾਨੀ।

 

11. ਇਸਤਰੀਆਂ ਸ਼ਤੀਰਾਂ, ਕੜੀਆਂ ਥੱਲੋਂ, ਕੰਧਾਂ ਉੱਤੋਂ ਨਾਲ, ਸ਼ਿੰਗਰਫ, ਪੀਲੀ ਮਿੱਟੀ, ਕਾਲਖ ਜਾਂ ਹਿਰਮਚੀ ਨਾਲ ਕੀ ਵਾਹੁੰਦੀਆਂ ਹਨ?

ਉੱਤਰ ਕੀ ਪ੍ਰਕਾਰ ਦੇ ਨਮੂਨੇ।

 

12. ਪੰਜਾਬ ਦੀਆਂ ਲੌਕ-ਕਲਾਵਾਂ ਵਿੱਚ ਵਰਤੀ ਜਾਣ ਵਾਲੀ ਸਮਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ?

ਉੱਤਰ ਚੋਗਿਰਦੇ ਵਿਚੋਂ।

 

 

 

 

2. ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ -ਕਲਾਵਾਂ ਦੇ ਆਧਾਰ 'ਤੇ ਪ੍ਰਸ਼ਨਾਂ ਦੇ ਉੱਤਰ ਦਿਓ:--

 

1. ਪੰਜਾਬ ਦੇ ਲੋਕ-ਕਿੱਤੇ ਅਤੇਂ ਲੋਕ-ਕਲਾਵਾਂ ਪਾਠ ਦੇ ਆਧਾਰ `ਤੇ ਦੱਸੋਂ ਕਿ ਲੋਕ-ਕਿੱਤਿਆਂ ਦੇ ਵੱਖ-ਵੱਖ ਨਾਂ ਕਿਵੇਂ ਪਰਚਲਿਤ ਹੋਏ?

ਉੱਤਰ ਜਦੋ ਮਨੁੱਖ ਜੰਗਲ ਅਤੇ ਝੌਂਪੜ੍ਹੀਆਂ ਨੂੰ ਛੱਡ ਕੇ ਪੱਕੇ ਘਰਾਂ ਅਤੇ ਪਿੰਡ ਦਾ ਨਿਰਮਾਣ ਕਰਨ ਲੱਗਾ ਤਾ ਉਸ ਸਮੇ ਕੰਮਾਂ ਦੀ ਗਿਣਤੀ ਵੱਧ ਗਈ। ਇਸ ਤਰ੍ਹਾਂ ਵੱਖ ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨ ਵਾਲਿਆਂ ਲਈ ਕੰਮਾਂ ਸ਼੍ਰੇਣੀਆਂ ਹੋਣ ਵਿਚ ਗਈਆਂ। ਇਸ ਤਰ੍ਹਾਂ ਪੰਜਾਬ ਦੇ ਲੋਕ ਕਿਤਿਆਂ ਦੇ ਵੱਖ ਵੱਖ ਨਾ ਪ੍ਰਚਲਿਤ ਹੋਏ। ਉਦਹਾਰਣ ਵਜੋਂ ਲੱਕੜੀ ਦਾ ਕਿਤਾ ਕਰਨ ਵਾਲੇ ਨੂੰ ਤਰਖਾਣ, ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰ ਅਤੇ ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ ਕਿਹਾ ਜਾਣ ਲੱਗਾ। ਇਸ ਤਰ੍ਹਾਂ ਕਈ ਕਿੱਤਿਆਂ ਦੇ ਨਾਂ ਹੋਂਦ ਵਿਚ ਆਏ।  

 

2. ਪੰਜਾਬ ਦੇ ਲੋਕ-ਕਿੱਤੇ ਅਤੇਂ ਲੋਕ-ਕਲਾਵਾਂ ਪਾਠ ਦੇ ਆਧਾਰ 'ਤੇ ਲੋਕ-ਕਿੱਤਾ ਅਤੇ ਲੋਕ-ਧੰਦਾ ਦੇ ਅਰਥਾਂ ਵਿੱਚ ਮਾਮੂਲੀ ਫਰਕ ਹੈ। ਇਸ 'ਤੇ ਚਾਨਣਾ ਪਾਓ।

ਉਤੱਰ: ਲੇਖਕ ਅਨੁਸਾਰ ਲੋਕ ਕਿਤਾ ਅਤੇ ਲੋਕ ਧੰਦਾ ਸ਼ਬਦਾਂ ਦੇ ਅਰਥਾ ਵਿੱਚ ਮਾਮੂਲੀ ਫਰਕ ਹੈ। ਧੰਦਾ ਅਜਿਹੇ ਕੀਤੇ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਧਨ ਪ੍ਰਾਪਤ ਹੋਵੇ। ਧੰਦੇ ਵਿੱਚ ਕਿਸੇ ਕਿਰਤ ਦਾ ਨਿਰਮਾਣ ਜਰੂਰੀ ਨਹੀਂ ਜਿਵੇਂ ਵਿਊਪਾਰ ਸ਼ਾਹੂਕਾਰੀ ਤੇ ਦਲਾਲੀ ਧੰਦੇ ਨੂੰ ਕਿੱਤੇ ਦੇ ਮੁਕਾਬਲੇ ਕੁੱਝ ਘੱਟ ਸਤਿਕਾਰ ਨਾਲ ਦੇਖਿਆ ਜਾਂਦਾ ਰਿਹਾ ਹੈ। ਇਸ ਦੀ ਪੁਸ਼ਟੀ ਧੰਦ ਪਿਟਣ ਦੇ ਮੁਹਾਵਰੇ ਤੋਂ ਵੀ ਹੁੰਦੀ ਹੈ ਜਿਸਦਾ ਅਰਥ ਅਣਚਾਹੇ ਕੰਮ ਤੋਂ ਹੈ। ਕਿਸੇ ਪੇਚੀਦਾ ਗੁੰਝਲਦਾਰ ਤੇ ਔਖੇ ਕੰਮ ਨੂੰ ਵੀ ਗੋਰਖ ਧੰਦਾ ਕਿਹਾ ਜਾਂਦਾ ਹੈ।

 

3. ਲੋਕ -ਕਿੱਤੇ ਦੀ ਵਿਸੇਸ਼ਤਾ ਕੀ ਹੈ? ਲੁਹਾਰ ਅਤੇ ਤਰਖਾਣ ਵੱਲੋਂ ਬਣਾਏ ਜਾਂਦੇ ਸੰਦਾਂ ਦੇ ਨਾਂ ਲਿਖੋ।

ਉੱਤਰ: ਲੋਕ ਕਿੱਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸੱਭਿਆਚਾਰ ਅਤੇ ਰਹਿਤਲ ਦੀਆਂ ਜਰੂਰੀ ਲੋੜਾਂ ਲਈ ਏਨਾ ਜਰੂਰੀ ਹੋਵੇ ਕਿ ਸਮਾਜ ਅਤੇ ਸੱਭਿਆਚਾਰ ਦੇ ਨਿਤਾ ਪ੍ਰਤੀ ਜੀਵਨ ਵਿਚ ਸਾਧਾਰਨ ਤੋਂ ਸਾਧਾਰਨ  ਅਤੇ ਵਿਸ਼ੇਸ਼ ਤੋਂ ਵਿਸ਼ੇਸ ਵਿਅਕਤੀ ਲਈ ਲੋੜੀਂਦਾ ਅਤੇ ਲਾਹੇਵੰਦ ਹੈ। ਲੁਹਾਰ ਅਤੇ ਤਰਖਾਣ ਵਲੋਂ ਬਣਾਏ ਜਾਂਦੇ ਸੰਦਾ ਦੇ ਨਾਮ ਇਸ ਪ੍ਰਕਾਰ ਹਨ ਜਿਵੇਂ ਲੁਹਾਰ ਅਤੇ ਤਰਖਾਣ ਖੇਤੀ ਦੇ ਕਿੱਤੇ ਲਈ ਸੁਹਾਗਾ, ਹਲ, ਘੁਲਾੜੀ ਅਤੇ ਖੂਹ ਵਿੱਚੋਂ ਪਾਣੀ ਕਢਣ ਲਈ ਹਰਟ ਕੁਹਾੜੀ, ਦਾਤਰੀ, ਕਹੀ, ਰੰਭਾ, ਪੰਜਾਲੀ, ਸਲੰਗ ਆਦਿ ਬਣਾਉਂਦਾ ਰਿਹਾ ਹੈ। ਘਰੇਲੂ ਵਰਤੋਂ ਲਈ ਮੰਜੀ, ਪੀੜੀ, ਮਧਾਣੀ, ਘੜਵੰਜੀ, ਚਰਖਾ, ਚੋਂਕੀ, ਸੰਦੂਕ, ਘੋਟਣਾ, ਚਕਲਾ, ਵੇਲਣਾ ,ਪੰਗੂਰਾ ਆਦਿ ਗਿਣੇ ਜਾ ਸਕਦੇ ਹਨ

 

4. ਸੁਨਿਆਰ ਅਨੇਕ ਪ੍ਰਕਾਰ ਦੀ ਵੰਨਗੀ ਦੇ ਗਹਿਣੇ ਬਣਾਉਂਦਾ ਹੈ। ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਉਹ ਮਰਦਾਵੇ ਤੇ ਇਸਤਰੀਆਂ ਦੇ ਕਿਹੜੋ-ਕਿਹੜੇ ਗਹਿਣੇ ਬਣਾਉਂਦਾ ਹੈ?

ਉੱਤਰ: 1. ਇਸਤਰੀ ਦੇ ਕੇਮਾ ਵਿਚ ਗੁੰਦੇ ਜਾਂ ਵਾਲੇ ਗਹਿਣੇ = ਕਲਿਪ ਸੂਈਆਂ ਬਘਿਆੜੀ ਸਗੀ ਫੁੱਲ ਟਿਕਾ ਸ਼ਿੰਗਾਰ ਪੱਟੀ ਆਦਿ ਹਨ

2. ਕੰਨ ਵਿੰਨ ਕੇ ਪਹਿਨੇ ਜਾਣ ਵਾਲੇ ਗਹਿਣੇ = ਵਾਲੀਆਂ ਕਾਂਟੇ ਪਿੱਪਲ ਪਤੀਆਂ ਝੁਮਕੇ ਡੰਡੀਆਂ ਆਦਿ

3. ਨੱਕ ਵਿੰਨ ਕੇ ਪਹਿਨੇ ਜਾਣ ਵਾਲੇ ਗਹਿਣੇ = ਨੱਥ ਲੌਂਗ ਕੋਕਾ ਤੀਲੀ ਵਾਲਾ ਬੇਸਰ ਆਦਿ

4. ਗਰਦਾਨ ਦੁਆਲੇ ਪਹਿਨੇ ਜਾਣ ਵਾਲੇ ਗਹਿਣੇ = ਰਾਨੀਹਾਰ ਤਵੀਤ ਚੰਮਪਾਕਲੀ ਗਾਨੀ ਜੰਜੀਰੀ ਜੁਗਨੀ ਆਦਿ

5. ਵੀਣੀ ਤੇ ਪਹਿਨੇ ਜਾਣ ਵਾਲੇ ਗਹਿਣੇ = ਕੰਗਣ ਚੂੜੀਆਂ ਗਜਰੇ ਵੰਗਾਂ ਕਲੇਰ ਆਦਿ

ਪੁਰਸ਼ਾਂ ਦੇ ਗਹਿਣੇ

 

1. ਪੁਰਸ਼ ਆਪਣੀ ਵੀਣੀ ਤੇ ਕੜ੍ਹਾ ਪਹਿਨਦੇ ਹਨ

ਉਂਗਲੀ ਤੇ ਪਹਿਨੇ ਜਾਣ ਵਾਲੇ ਗਹਿਣੇ = ਮੁੰਦਰੀ ਛਾਪ ਆਰਸੀ ਆਦਿ ਹਨ

 

 

5. ਲੋਕ-ਕਿੱਤੇ ਦੀ ਵਿਸ਼ੇਸ਼ਤਾ ਕੀ ਹੈ? ਉਦਾਹਰਨਾਂ ਸਹਿਤ ਦੱਸੋ

ਉੱਤਰ ਲੋਕ ਕਿੱਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸੱਭਿਆਚਾਰ ਅਤੇ ਰਹਿਤਲ ਦੀਆਂ ਜਰੂਰੀ ਲੋੜਾਂ ਲਈ ਏਨਾ ਜਰੂਰੀ ਹੋਵੇ ਕਿ ਸਮਾਜ ਅਤੇ ਸੱਭਿਆਚਾਰ ਦੇ ਨਿਤਾ ਪ੍ਰਤੀ ਜੀਵਨ ਵਿਚ ਸਾਧਾਰਨ ਤੋਂ ਸਾਧਾਰਨ ਅਤੇ ਵਿਸ਼ੇਸ਼ ਤੋਂ ਵਿਸ਼ੇਸ ਵਿਅਕਤੀ ਲਈ ਲੋੜੀਂਦਾ ਅਤੇ ਲਾਹੇਵੰਦ ਹੋਵੇ। ਉਦਹਾਰਣ ਲਈ ਖੇਤੀ ਅਤੇ ਘਰੇਲੂ ਲੋੜਾਂ ਲਈ ਲੁਹਾਰ ਤਰਖਾਣ ਦੇ ਕਿੱਤੇ ਨੂੰ ਲਿਆ ਜਾ ਸਕਦਾ ਹੈ।

 

6. ਲੌਕ-ਕਲਾ ਅਤੇ ਸਾਸਤਰੀ ਕਲਾ ਵਿੱਚ ਕੀ ਅੰਤਰ ਹੈ? ਖੋਲ੍ਹ ਕੇ ਦੱਸੋਂ।

ਉੱਤਰ: ਲੋਕ ਕਲਾ ਅਤੇ ਸ਼ਾਸਤਰੀ ਕਲਾ ਵਿਚ ਕੁੱਝ ਅੰਤਰ ਹਨ ਜਿਵੇਂ ਜਿਵੇਂ ਲੋਕ ਕਲਾ ਵਿਚ ਨਿਖਾਰ ਆਉਂਦਾ ਗਿਆ ਤਿਵੇਂ ਤਿਵੇਂ ਕਲਾ ਦੇ ਨਿਯਮ ਬਣਦੇ ਗਏ। ਜਿਸ ਕਲਾ ਦਾ ਕਿਲ੍ਹਟੀ ਸ਼ਾਸਤਰ ਬਣ ਗਿਆ ਉਹ ਲੋਕ ਕਲਾ ਸ਼ਾਸਤਰੀ ਕਲਾ ਦੇ ਘੇਰੇ ਵਿਚ ਚਲੀ ਗਈ। ਇਹ ਕਲਾ ਭਾਂਵੇ ਨਾਚ ਹੋਵੇ ਜਾ ਚਿੱਤਰਕਾਰੀ ਹੋਵੇ ਫਿਰ ਵੀ ਲੋਕ ਕਲਾ ਅਤੇ ਸ਼ਾਸਤਰੀ ਕਲਾ ਵਿਚ ਸੁਹਜ ਦੀ ਤਾਂਘ ਅਤੇ ਮਨੋਰੰਜਨ ਜਿਹੇ ਗੁਣ ਸਾਂਝੇ ਹਨ।

 

7. ਪੰਜਾਬ ਦੀਆਂ ਬਹੁਤੀਆਂ ਲੋਕ-ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ, ਬਾਰੇ ਖੋਲ੍ਹ ਕੇ ਚਾਨਣਾ ਪਾਓ।

ਉੱਤਰ: ਪੰਜਾਬ ਦਿਆਂ ਬਹੁਤੀਆ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ ਕਿਓਂਕਿ ਇਸਤਰੀ ਦਾ ਮਨ ਕੋਮਲ ਹੁੰਦਾ ਹੈ। ਸ਼ਾਇਦ ਇਸੇ ਲਈ ਹੀ ਪੰਜਾਬ ਦੀ ਲੋਕ ਕਲਾ ਮੰਗਲ ਕਾਮਨਾ  ਦੀ  ਭਾਵਨਾ ਵਾਲੀ ਦਿਸ਼ ਆਉਂਦੀ  ਹੈ ਅਤੇ ਇਸ ਵਿਚ ਲੋਕ ਕਲਾ ਦੇ ਜੀਵਨ ਦੇ ਸੁਖਾਂਤਿਕ ਪਹਿਲੂ ਪੇਸ਼ ਹੁੰਦੇ ਹਨ। ਲੋਕ ਕਲਾ ਪ੍ਰੇਮ ਭਾਵਨਾ ਵਾਲੀ ਅਤੇ ਅਡੰਬਰ ਤੋਂ ਮੁਕਤ ਹੁੰਦੀ ਹੈ।  ਲੋਕ ਕਲਾ ਦੀ ਇਕ ਖੂਬੀ ਇਹ ਵੀ ਹੁੰਦੀ ਹੈ ਕਿ ਇਹ ਲੋੜੀਂਦੀ  ਸਮਗ੍ਰੀ ਆਪਣੇ ਨੇੜੇ ਦੇ ਚੋਗਿਰਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਇਹ ਭਾਂਵੇ ਬਾਗ ਫੁਲਕਾਰੀ ਆਦਿ ਦੀ ਕਦੀ ਹੋਵੇ ਜਾ ਭਾਂਡੇ ਰੱਖਣ ਵਾਲੀਆਂ ਟਾਟਾ ਹਾਰੇ ਭੜੋਲੇ ਭੜੋਲੀਆਂ ਚੂਲੇ ਚੋਂਕੇ ਦੇ ਉਟੇ ਜਾ ਕੰਧਾ ਉੱਤੇ ਮਿੱਟੀ ਪਾਂਡੂ ਮਿੱਟੀ ਨੀਲ ਚੂਨੇ ਹਿਰਮਚੀ ਹਲਦੀ ਕਾਲਮ ਖੜੀਆਂ ਜਾ ਪੀਲੀ ਮਿੱਟੀ ਦੇ ਘੋਲ ਨਾਲ ਅਨੇਕ ਪ੍ਰਕਾਰ ਦੇ ਨਮੂਨੇ ਅਤੇ ਸਾਂਝੀ ਮਾਈ  ਜਾ ਅਹੋਂਦੀ ਦੇ ਚਿਤਰ ਹੀ ਕਿਓਂ ਨਾ ਹੋਣ ਇਨ੍ਹਾਂ ਕਲਾਵਾਂ ਵਿਚ ਵਰਤੀ ਜਾਣ ਸਮਗ੍ਰੀ ਆਲੇ ਦੁਆਲੇ ਵਿੱਚੋਂ ਸੋਖੀ ਪ੍ਰਾਪਤ ਹੋ ਜਾਣ ਵਾਲੀ ਹੁੰਦੀ ਹੈ। 

 

8. ਇਸ ਲੇਖ ਦੇ ਆਧਾਰ 'ਤੇਂ ਕਿ ਬਾਗ ਦੀ ਕਢਾਈ ਲੋਕ-ਕਲਾ ਦੀ ਵਿਸ਼ੇਸ਼ ਕਿਸਮ ਮੰਨੀ ਗਈ ਹੈ, ਦੱਸੋ ਕਿਵੇ?

ਉੱਤਰ: ਬਾਗ ਫੁਲਕਾਰੀ ਦੀ ਇਕ ਬਹੁਤ ਹੀ ਵਿਸ਼ੇਸ਼ ਕਢਾਈ ਵਾਲੀ ਕਿਸਮ ਹੈ ਇਸ ਵਿੱਚ ਰੰਗੇ ਹੋਏ ਖੱਦਰ ਦੇ ਕੱਪੜੇ ਉੱਪਰ ਚੌਰਸ, ਤਿਰਕੋਣ ਛੇਂ ਕਲੀਏ ਅੱਠ ਕਲੀਵੇ ਅਤੇ ਚੋਪੜ ਦੇ ਖਾਣਿਆਂ ਵਾਲਿਆਂ ਨਮੂਨਿਆਂ ਨੂੰ ਇਸ ਪ੍ਰਕਾਰ ਵਿਉਂਤ ਕੇ ਰੰਗ ਬਰੰਗੇ ਰੇਸ਼ਮੀ ਧਾਗਿਆਂ ਨਾਲ ਕਢਾਈ ਕੀਤੀ ਜਾਂਦੀ ਹੈ ਕਿ ਕੋਈ ਵੀ ਥਾਂ ਖਾਲੀ ਨਹੀਂ ਦਿਖਾਈ ਦਿੰਦੀ। ਕਢਾਈ ਲਈ ਗੂੜੇ ਰੰਗ ਦਾ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ। ਬਾਗ ਦੀ ਕਢਾਈ ਮੁਕੰਮਲ ਕਰਨ ਪਿੱਛੋਂ ਇਕ ਨੁਕਰ ਉਤੇ ਥੋੜੀ ਜਿਹੀ ਥਾ ਖਾਲੀ ਛੱਡ ਕੇ ਕਾਲੇ ਧਾਗੇ ਨਾਲ ਨਿੱਕੀ ਜਿਹੀ ਬੂਟੀ ਕੱਢ ਦਿੱਤੀ ਜਾਂਦੀ ਹੈ ਤਾਂ ਜੋ ਕਿਸੇ ਦੀ ਨਜ਼ਰ ਨਾ ਲੱਗੇ।

9. ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ-ਕਲਾ ਦਾ ਸਿਖਰ ਕਿਉਂ ਮੰਨਿਆ ਜਾਂਦਾ ਹੈ?

 

ਉੱਤਰ: ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ ਕਿਉਂਕਿ ਫੁਲਕਾਰੀ ਦੇ ਨਮੂਨੇ ਪ੍ਰਚਲਿਤ ਹਨ ਜਿਸ ਵਿੱਚ ਲੋਕ ਕਲਾ ਦੇ ਕਈ ਰੂਪ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿਚੋਂ ਬਾਗ ਚੋਪ ਸੁਭਰ ਤਿਲਪਤਰਾ ਅਤੇ ਨੀਲਕ ਆਦਿ ਪ੍ਰਸਿੱਧ ਹਨ।

10. ਬਾਗ਼ ਅਤੇ ਫੁਲਕਾਰੀ ਦੀ ਲੋਕ-ਕਲਾ ਤੋਂ ਇਲਾਵਾ ਲੋਕ-ਕਲਾ ਦੀਆਂ ਹੋਰ ਕਿਹੜੀਆਂ ਵੰਨਗੀਆਂ ਹਨ?

ਉੱਤਰ: ਬਾਗ ਦੀ ਫੁਲਕਾਰੀ ਦੀ ਲੋਕ ਕਲਾ ਤੋਂ ਇਲਾਵਾ ਪੰਜਾਬ ਵਿੱਚ ਲੋਕ ਕਲਾ ਦੀਆਂ ਹੋਰ ਵੰਨਗੀਆਂ ਵੀ ਹਨ। ਜਿਹਨਾਂ ਵਿਚ ਦਰੀਆਂ ਨਾਲਿਆਂ ਤੇ ਨੁਆਰ ਦੀ ਬੁਣਤੀ ਵਿੱਚ ਪਾਏ। ਅਨੇਕ ਤਰਾਂ ਦੇ ਨਮੂਨੇ ਪੰਜਾਬ ਦੀ ਲੋਕ ਕਲਾ ਦਾ ਅਮੀਰ ਖਜਾਨਾ ਹਨ। ਇਸ ਤੋਂ ਇਲਾਵਾ ਪੱਖੀਆਂ ਦੀ ਬੁਣਤੀ ਤੇ ਰੁਮਾਲਾ ਚੋਲਿਆਂ ਉੱਪਰ ਕੀਤੀ ਕਢਾਈ ਪਾਂਡੋ ਮਿੱਟੀ ਵਿੱਚ ਕਾਗਜ ਤੇ ਗੱਤਾ ਰਲਾ ਕੇ ਬਣਾਏ ਬੋਹੀਏ ਗਾਹੋਟੇ ਵੀ ਪੰਜਾਬ ਲੋਕ ਕਲਾ ਦੇ ਉਤਮ ਨਮੂਨੇ ਹਨ। ਨਵਰਾਤਿਆਂ ਵਿੱਚ ਕੁਆਰੀਆਂ ਕੁੜੀਆਂ ਦੁਆਰਾ ਕੰਧ ਉਤੇ ਬਣਾਈ ਸਾਂਝੀ ਦੇਵੀ ਦੀ ਮੂਰਤੀ ਤੇ ਉਸਨੂੰ ਸ਼ਿੰਗਾਰਨ ਲਈ ਬਣਾਏ।

11. ਨਵਰਾਤਿਆਂ ਦੇਂ ਦਿਨਾਂ ਦੇ ਦੌਰਾਨ ਕੁੜੀਆਂ ਵੱਲੋਂ ਬਣਾਈਆਂ ਮਿੱਟੀ ਦੀਆਂ ਮੂਰਤੀਆਂ ਬਾਰੇ ਭਰਪੂਰ ਜਾਣਕਾਰੀ ਦਿਓ।

ਉੱਤਰ: ਨਵਰਾਤਿਆਂ ਦੇ ਦਿਨਾਂ ਦੌਰਾਨ ਕੁਆਰੀਆਂ ਕੁੜੀਆਂ ਕੰਧ ਉੱਤੇ ਗੋਹੇ ਮਿੱਟੀ ਨਾਲ ਸਾਂਝੀ ਦੇਵੀ ਦੀ ਮੂਰਤੀ ਬਣਾਉਂਦੀਆਂ ਹਨ। ਜਿਸ ਨੂੰ ਸ਼ਿੰਗਾਰਨ ਲਈ ਉਹ ਉਸਦੇ ਨਾਲ ਕਈ ਪ੍ਰਕਾਰ ਦੇ ਚਿੱਤਰ ਬਣਉਂਦੀਆਂ ਹਨ। ਉਹ ਹਰ ਰੋਜ ਸਾਂਝੀ ਦੇਵੀ ਅੱਗੇ ਦੀਵੇ ਜਗਾ ਕੇ ਗੀਤ ਗਾਂਉਦੀਆਂ ਹਨ, ਮੱਥੇ ਟੇਕਦੀਆਂ ਹਨ ਅਤੇ ਦਸਵੇਂ ਦਿਨ ਦੁਸਹਿਰੇ ਵਾਲੇ ਦਿਨ ਕੰਧ ਉਤੋਂ ਮੂਰਤੀ ਉਤਾਰ ਕੇ ਖੇਤਰੀ ਪਾਣੀ ਵਿੱਚ ਰੋੜ੍ਹ ਦਿੰਦੀਆਂ ਹਨ।