Tuesday 5 January 2021

ਪਾਠ-6 ਪੰਜਾਬ ਦੇ ਲੋਕ-ਨਾਚ

0 comments
  • ਪਾਠ-6 ਪੰਜਾਬ ਦੇ ਲੋਕ-ਨਾਚ


























ਪਾਠ-ਅਭਿਆਸ

1. ਵਸਤੂਨਿਸ਼ਨ ਪ੍ਰਸ਼ਨ

 () ਪੰਜਾਬ ਦੇ ਲੋਕ-ਨਾਚ ਕਿਸ ਪ੍ਰਕਾਰ ਦੀ ਕਲਾ ਹਨ?

ਉੱਤਰ: ਲੋਕ ਕਲਾ।

 

() ਪੰਜਾਬ ਵਿੱਚ ਪੰਜ ਹਜ਼ਾਰ ਪੂਰਵ ਈਸਵੀ ਤੋਂ ਕਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ?

ਉੱਤਰ: ਲੋਕ ਨਾਚ।

 

() ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। (ਹਾਂ/ਨਹੀ)

ਉੱਤਰ: ਹਾਂ।

 

() ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਕਿਹੜੋ ਦੋ ਪੱਧਰਾਂ `ਤੇ ਕੀਤਾ ਜਾ ਸਕਦਾ ਹੈ?

ਉੱਤਰ: ਇਸਤਰੀਆਂ ਦੇ ਲੋਕ ਨਾਚ, ਮਰਦਾਵੇਂ ਲੋਕ ਨਾਚ। 

 

() ਇਸਤਰੀਆਂ ਦੇ ਲੋਕ-ਨਾਚਾਂ ਦੇ ਨਾਂ ਦੱਸੋ।

ਉੱਤਰ: ਗਿੱਧਾ, ਸੰਮੀ, ਕਿੱਕਲੀ।

 

() ਸੰਮੀ ਮੇਰੀ ਵਣ..... .........ਕੂ ਤਾਂ ਮੇਰੇ ਵੀਰ ਦੀ ਵਣ ਸੰਮੀਆਂ

ਸੰਮੀ ਮੇਰੀ ਵਣ..... ......... ਖਾਵਣ ਵਾਲੇ ਆ ਗਏ, ਵਣ ਸੰਮੀਆਂ

ਉਪਰੋਕਤ ਗੀਤ ਕਿਸ ਲੋਕ-ਨਾਚ ਦੀਆਂ ਸਤਰਾਂ ਹਨ?

ਉੱਤਰ: ਸੰਮੀ।

 

() ਪੱਛਮੀ ਪੰਜਾਬ ਵਿੱਚ ਕਿਹੜਾ ਲੋਕ-ਨਾਚ ਮਰਦਾਂ ਤੌ ਔਰਤਾਂ ਦੋਹਾਂ ਵੱਲੋਂ ਨੱਚਿਆ ਜਾਂਦਾ ਸੀ?

ਉੱਤਰ: ਲੁੱਡੀ।

 

() ਮਰਦਾਂ ਦੇ ਲੋਕ-ਨਾਚਾਂ ਦੇ ਨਾਂ ਦੱਸੋ?

ਉੱਤਰ: ਭੰਗੜਾ, ਝੂਮਰ, ਲੁੱਡੀ ਤੇ ਮਰਦਾਂ ਦਾ ਗਿੱਧਾ।

 

() ਉਹ ਕਿਹੜਾ ਲੋਕ-ਸਾਜ਼ ਹੈ ਜਿਸਦੀ ਸਰਲ ਤਾਲ 'ਤੇ ਲੋਕ-ਨਾਚ ਭੰਗੜਾ ਨੱਚਿਆ ਜਾਂਦਾ ਹੈ?

ਉੱਤਰ: ਢੋਲ।

 

() ਭੰਗੜੋਂ ਦੀ ਟੋਲੀ ਵਿੱਚ ਬੋਲੀ ਕੌਣ ਪਾਉਂਦਾ ਹੈ?

ਉੱਤਰ: ਢੋਲਚੀ ਤੇ ਲਾਕੜੀ।  

 

() ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ?

ਉੱਤਰ: ਲੁੱਡੀ।

 

2. ਪੰਜਾਬ ਦੇ ਲੌਕ-ਨਾਚ ਪਾਠ ਦੇ ਆਧਾਰ ਤੇ ਦੱਸੋ:

 

() ਪੰਜਾਬ ਦੇ ਲੋਕ-ਨਾਚਾਂ ਦੀ ਪਰੰਪਰਾ ਜਾਂ ਪ੍ਰਾਚੀਨਤਾ ਦਾ ਕਿਵੇ ਪਤਾ ਲੱਗਦਾ ਹੈ?

ਉੱਤਰ: ਪੰਜਾਬ ਵਿਚ ਲੋਕ ਨਾਚਾਂ ਦੀ ਪ੍ਰਾਚੀਨਤਾ ਦਾ ਪਤਾ ੫੦੦੦ ਪੂ: ਈ: ਤੋਂ ਇਸ ਪਰੰਪਰਾ ਦੇ ਕਾਇਮ ਹੋਣ ਦੇ ਪ੍ਰਮਾਣ ਮਿਲਣ ਤੋਂ ਲੱਗਦਾ ਹੈ।

 

() ਇਸਤਰੀਆਂ ਦੇ ਮੁੱਖ ਲੋਕ-ਨਾਚਾਂ ਦਾ ਸੰਖੋਪ ਵਰਨਣ ਕਰੋਂ।

ਉੱਤਰ: ਪੰਜਾਬ ਦੀਆਂ ਇਸਤਰੀਆਂ ਦੇ ਪ੍ਰਸਿੱਧ ਲੋਕ ਨਾਚ ਇਸ ਪ੍ਰਕਾਰ ਹਨ

 

1. ਗਿੱਧਾ: ਗਿੱਧਾ ਸਮੁਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ ਉਮੰਗਾਂ ਵਲਵਲਿਆਂ ਅਤੇ ਉਲਾਸ ਭਾਵਾਂ ਨੂੰ ਪ੍ਰਗਟ ਕਾਰਨ ਵਾਲਾ ਹਰਮਨ ਪਿਆਰਾ ਲੋਕ ਨਾਚ ਹੈ। ਸਦੀਆਂ ਤੋਂ ਇਸ ਲੋਕ ਨਾਚ ਦੀ ਪੰਜਾਬੀ ਜਨ ਜੀਵਨ ਵਿਚ ਵਿਸ਼ੇਸ਼ ਥਾ ਬਣ ਗਈ ਹੈ ।ਇਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣਾ ਦੇਣਾ ਚਹੁੰਦੀ। ਉਹ ਸਹਜ ਭਾਵ ਨਾਲ ਸੰਬੋਧਨੀ ਰੂਪ ਵਿਚ ਆਖਦੀ ਹੈ:

ਲਾਂਭ ਲਾਂਭ ਨਾ ਜਾਈ

ਗਿੱਧਿਆਂ ਪਿੰਡ ਵੜ ਵੇ

 

ਸੰਮੀ: ਇਸਤਰੀਆਂ ਦੇ ਪ੍ਰਸਿੱਧ ਲੋਕ ਨਾਚਾਂ ਵਿੱਚੋ ਸੰਮੀ ਵੀ ਇਕ ਲੋਕ ਨਾਚ ਹੈ। ਇਸ ਲੋਕ ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿਚ ਹੈ ਦੀਆਂ ਬਾਗ ਦੇ ਇਲਾਕਿਆਂ ਵਿਚ ਪ੍ਰਚਲਿਤ ਰਿਹਾ ਹੈ। ਇਕ ਧਾਰਨਾ ਇਹ ਹੈ ਕਿ ਸੰਮੀ ਨਾ ਦੇ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ ਉਸਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾ 'ਸੰਮੀ' ਪ੍ਰਚਲਿਤ ਹੋ ਗਿਆ। ਸੰਮੀ ਲੋਕ ਨਾਚ ਦੇ ਇਕ ਪ੍ਰਚਲਿਤ ਰੀਤ ਦੀਆਂ ਕੁੱਝ ਸਤਰਾਂ ਇਸ ਪ੍ਰਕਾਰ ਹਨ:

ਸੰਮੀ ਮੇਰੀ ਵਣ.....ਕੂ ਤਾਂ ਮੇਰੇ ਵੀਰ ਦੀ ਵਣ ਸੰਮੀਆਂ

ਸੰਮੀ ਮੇਰੀ ਵਣ.....ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ

ਸੰਮੀ ਮੇਰੀ ਵਣ....ਕੋਠੇ ਤੇ ਤੰਦੂਰ, ਵਣ ਸੰਮੀਆਂ

ਸੰਮੀ ਮੇਰੀ ਵਣ..... ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ

ਖਾਵਣ ਵਾਲੇ ਦੂਰ, ਵਣ ਸੰਮੀਆਂ

ਸੰਮੀ ਮੇਰੀ ਵਣ ...ਖਾਵਣ ਵਾਲੇ ਗਏ, ਵਣ ਸੰਮੀਆਂ

 

ਕਿੱਕਲੀ: ਸਮੁਚੇ ਪੰਜਾਬ ਵਿਚ ਪ੍ਰਚਲਿਤ ਲੋਕ ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ ਨਾਚ ਹੈ। 'ਕਿੱਕਲੀ' ਜਾ 'ਕਿਰਕਲੀ' ਤੋਂ ਭਾਵ ਖੁਸ਼ੀ ਅਤੇ ਚਾਅ ਭਰਪੂਰ ਆਵਾਜ਼ ਹੈ। ਅਸਲ ਵਿਚ ਇਹ ਲੋਕ ਨਾਚ ਗਿੱਧੇ ਦੀ ਨਰਸਰੀ ਹੈ ਨਿੱਕਿਆ ਕੁੜੀਆਂ ਆਪਣੇ ਮਨ ਪ੍ਰਚਾਵੇ ਲਈ ਕਿਸੇ ਖੁਸ਼ੀ ਦੇ ਮੌਕੇ, ਦੋ ਜਾ ਦੋ ਤੋਂ ਵੱਧ ਦੇ ਸਮੂਹ ਵਿਚ ਕਿਸੇ ਵਿਹੜੇ ਆਦਿ ਥਾਵਾਂ ਤੇ ਇਸ ਲੋਕ ਨਾਚ ਨੂੰ ਨਿੱਕੇ ਨਿੱਕੇ ਲੋਕ ਗੀਤ ਦੇ ਨਾਲ ਨਾਲ ਨਾਚ ਲੈਂਦੀਆਂ ਹਨ ।ਪ੍ਰਚਲਿਤ ਲੋਕ ਗੀਤ ਦੇ ਬੋਲ ਹਨ:

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ  

 

   

() ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਦਾ ਸੰਖੌਪ ਵਰਨਣ ਕਰੋਂ।

ਉੱਤਰ: ਭੰਗੜਾ: ਭੰਗੜਾ ਪੰਜਾਬੀ ਗੱਬਰੂਆਂ ਦਾ ਪ੍ਰਮੁੱਖ ਲੋਕ ਨਾਚ ਹੈ। ਇਸ ਵਿਚ ਤਕੜੇ ਅਤੇ ਗੱਠੇ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ ਅਲਬੇਲੇਪਨ ਵਿਚ ਜੋਸ਼ ਵੀਰਤਾ ਅਤੇ ਹੋਂਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਭੰਗੜਾ ਕਬਾਇਲੀ ਨਾਚ ਨਾ ਰਹਿ ਕੇ ਕਿਰਸਾਣੀ ਨਾਚ ਵਧੇਰੇ ਹੈ। ਇਸ ਧਾਰਨਾ ਸਦਕਾ ਲੋਕ ਨਾਚ ਦਾ ਨਾ 'ਫ਼ਸਲ ਨਾਚ' ਜਾ 'ਵਿਸਾਖੀ ਨਾਚ' ਵੀ ਪੈ ਗਿਆ ਉਦਹਾਰਣ:

ਦੇਸ਼ ਪੰਜਾਬ ਦੇ ਮੁੰਡੇ ਸੁਣੀਦੇ ਹਿੱਕਾਂ ਰੱਖਦੇ ਤਣੀਆਂ

'ਕੱਠੇ ਹੋ ਕੇ ਪਾਉਣ ਬੋਲੀਆਂ, ਮੁਛਾਂ ਰੱਖਦੇ ਖੜੀਆਂ

ਰਲ ਮਿਲ ਕੇ ਇਹ ਪਾਉਂਦੇ ਭੰਗੜਾ,

ਸਹਿੰਦੇ ਨਾ ਕਿਸੇ ਦੀਆਂ ਤੜੀਆਂ

ਐਰ ਗੈਰ ਨਾਲ ਗੱਲ ਨਹੀਂ ਕਰਦੇ,

ਵਿਆਹ ਕੇ ਲਿਆਉਂਦੇ ਪਰੀਆਂ

ਵੇਲਾ ਧਰਮ ਦੀਆਂ, ਜੁੱਗੋ ਜੁਗ ਰਹਿਣ ਹਰੀਆਂ! ਵੇਲਾ.......

 

ਝੂਮਰ: ਪ੍ਰਸਿੱਧ ਲੋਕ ਨਾਚ ਝੂਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ ਮਲਾਰਾਂ ਨੂੰ ਪ੍ਰਗਟ ਕਰਦਾ ਹੈ। ਝੂਮ ਝੂਮ ਕੇ ਨੱਚਣ ਸਦਕਾ ਇਸਦਾ ਨਾ ਝੂਮਰ ਪੈ ਗਿਆ। ਇਸ ਨਾਚ ਨੂੰ ਨੱਚਣ ਸਮੇ ਇਹ ਲੋਕ ਸਮੂਹਿਕ ਰੂਪ ਵਿਚ ਕਿਸੇ ਖੁਲੀ ਥਾ ਘੇਰੇ ਦੇ ਆਕਾਰ ਵਿਚ ਆਪਣੇ ਹਰਮਨ ਪਿਆਰੇ ਲੋਕ ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਨ ਤੇ ਹੀ ਨਾਚ ਨੱਚਦੇ ਹਨ। ਝੂੰਮਰ ਦੇ ਗੀਤ ਦੀ ਉਦਾਹਰਨ ਇਸ ਪ੍ਰਕਾਰ ਹਨ:

ਚੀਣਾ ਇੰਜ ਛੜੀਦਾ ਲਾਲ, ਚੀਣਾ ਇੰਜ ਛੜੀਦਾ ਹੋ....

ਮੋਹਲਾਂ ਇੰਜ ਮਰੀਂਦਾ ਲਾਲ, ਮੋਹਲਾਂ ਇੰਜ ਮਰੀਂਦਾ ਹੋ...

ਚੀਣਾ ਇੰਜ ਛੜੀਦਾ ਹੋ....

 

ਲੁੱਡੀ: ਲੁੱਡੀ ਸਾਂਝੇ ਪੰਜਾਬ ਦੇ ਉੱਤਰ ਪੱਛਮੀ ਨੀਮ ਪਹਾੜੀ ਅਤੇ ਕੁੱਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਹੈ ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ ਸਹਿਜ ਹੋਣ ਸਦਕਾ ਇਸਨੂੰ ਇਸਤਰੀ ਨਾਚ ਸਮਝ ਲਿਆ ਜਾਂਦਾ ਹੈ ਮੂਲ ਰੂਪ ਵਿਚ ਇਹ ਨਾਚ ਜਿੱਤ ਜਾ ਖੁਸ਼ੀ ਦਾ ਨਾਚ ਹੈ ਉਦਹਾਰਣ:

............, ਹੀ... ਹੀ... ਹੀ... ਹੀ...

ਹੋ... ਹੋ ...ਹੋ... ਹੋ... ... ... ... ...

ਜਾ

ਐਲੀ...ਐਲੀ...ਐਲੀ..!!! ਹੜੀਪਾ ਹਾਇ! ਹੜੀਪਾ ਹਾਇ!

 

       

() ਹੇਠ ਲਿਖਿਆਂ ਬਾਰੇ ਸੰਖੇਪ ਲੋਟ ਲਿਖੋਂ:

ਗਿੱਧਾ, ਭੰਗੜਾ, ਸੰਮੀ, ਝੂਮਰ, ਕਿੱਕਲੀ।

1. ਗਿੱਧਾ: ਗਿੱਧਾ ਸਮੁਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ ਉਮੰਗਾਂ ਵਲਵਲਿਆਂ ਅਤੇ ਉਲਾਸ ਭਾਵਾਂ ਨੂੰ ਪ੍ਰਗਟ ਕਾਰਨ ਵਾਲਾ ਹਰਮਨ ਪਿਆਰਾ ਲੋਕ ਨਾਚ ਹੈ। ਸਦੀਆਂ ਤੋਂ ਇਸ ਲੋਕ ਨਾਚ ਦੀ ਪੰਜਾਬੀ ਜਨ ਜੀਵਨ ਵਿਚ ਵਿਸ਼ੇਸ਼ ਥਾ ਬਣ ਗਈ ਹੈ। ਇਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣਾ ਦੇਣਾ ਚਹੁੰਦੀ। ਉਹ ਸਹਜ ਭਾਵ ਨਾਲ ਸੰਬੋਧਨੀ ਰੂਪ ਵਿਚ ਆਖਦੀ ਹੈ:

ਲਾਂਭ ਲਾਂਭ ਨਾ ਜਾਈ

ਗਿੱਧਿਆਂ ਪਿੰਡ ਵੜ ਵੇ

2. ਭੰਗੜਾ: ਭੰਗੜਾ ਪੰਜਾਬੀ ਗੱਬਰੂਆਂ ਦਾ ਪ੍ਰਮੁੱਖ ਲੋਕ ਨਾਚ ਹੈ। ਇਸ ਵਿਚ ਤਕੜੇ ਅਤੇ ਗੱਠੇ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ ਅਲਬੇਲੇਪਨ ਵਿਚ ਜੋਸ਼, ਵੀਰਤਾ ਅਤੇ ਹੋਂਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਭੰਗੜਾ ਕਬਾਇਲੀ ਨਾਚ ਨਾ ਰਹਿ ਕੇ ਕਿਰਸਾਣੀ ਨਾਚ ਵਧੇਰੇ ਹੈ। ਇਸ ਧਾਰਨਾ ਸਦਕਾ ਲੋਕ ਨਾਚ ਦਾ ਨਾ 'ਫ਼ਸਲ ਨਾਚ' ਜਾ 'ਵਿਸਾਖੀ ਨਾਚ' ਵੀ ਪੈ ਗਿਆ ਉਦਹਾਰਣ:

ਦੇਸ਼ ਪੰਜਾਬ ਦੇ ਮੁੰਡੇ ਸੁਣੀਦੇ ਹਿੱਕਾਂ ਰੱਖਦੇ ਤਣੀਆਂ

'ਕੱਠੇ ਹੋ ਕੇ ਪਾਉਣ ਬੋਲੀਆਂ, ਮੁਛਾਂ ਰੱਖਦੇ ਖੜੀਆਂ

 

ਰਲ ਮਿਲ ਕੇ ਇਹ ਪਾਉਂਦੇ ਭੰਗੜਾ,

ਸਹਿੰਦੇ ਨਾ ਕਿਸੇ ਦੀਆਂ ਤੜੀਆਂ

ਐਰ ਗੈਰ ਨਾਲ ਗੱਲ ਨਹੀਂ ਕਰਦੇ,

ਵਿਆਹ ਕੇ ਲਿਆਉਂਦੇ ਪਰੀਆਂ

ਵੇਲਾ ਧਰਮ ਦੀਆਂ, ਜੁੱਗੋ ਜੁਗ ਰਹਿਣ ਹਰੀਆਂ! ਵੇਲਾ.......

 

3. ਸੰਮੀ: ਇਸਤਰੀਆਂ ਦੇ ਪ੍ਰਸਿੱਧ ਲੋਕ ਨਾਚਾਂ ਵਿੱਚੋ ਸੰਮੀ ਵੀ ਇਕ ਲੋਕ ਨਾਚ ਹੈ। ਇਸ ਲੋਕ ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿਚ ਹੈ ਦੀਆਂ ਬਾਗ ਦੇ ਇਲਾਕਿਆਂ ਵਿਚ ਪ੍ਰਚਲਿਤ ਰਿਹਾ ਹੈ। ਇਕ ਧਾਰਨਾ ਇਹ ਹੈ ਕਿ ਸੰਮੀ ਨਾ ਦੇ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ ਉਸਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾ 'ਸੰਮੀ' ਪ੍ਰਚਲਿਤ ਹੋ ਗਿਆ। ਸੰਮੀ ਲੋਕ ਨਾਚ ਦੇ ਇਕ ਪ੍ਰਚਲਿਤ ਰੀਤ ਦੀਆਂ ਕੁੱਝ ਸਤਰਾਂ ਇਸ ਪ੍ਰਕਾਰ ਹਨ:

ਸੰਮੀ ਮੇਰੀ ਵਣ.....ਕੂ ਤਾਂ ਮੇਰੇ ਵੀਰ ਦੀ ਵਣ ਸੰਮੀਆਂ

ਸੰਮੀ ਮੇਰੀ ਵਣ.....ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ

ਸੰਮੀ ਮੇਰੀ ਵਣ....ਕੋਠੇ ਤੇ ਤੰਦੂਰ, ਵਣ ਸੰਮੀਆਂ

ਸੰਮੀ ਮੇਰੀ ਵਣ..... ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ

ਖਾਵਣ ਵਾਲੇ ਦੂਰ, ਵਣ ਸੰਮੀਆਂ

ਸੰਮੀ ਮੇਰੀ ਵਣ ...ਖਾਵਣ ਵਾਲੇ ਗਏ, ਵਣ ਸੰਮੀਆਂ

4. ਝੂਮਰ: ਪ੍ਰਸਿੱਧ ਲੋਕ ਨਾਚ ਝੂਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ ਮਲਾਰਾਂ ਨੂੰ ਪ੍ਰਗਟ ਕਰਦਾ ਹੈ। ਝੂਮ ਝੂਮ ਕੇ ਨੱਚਣ ਸਦਕਾ ਇਸਦਾ ਨਾ ਝੂਮਰ ਪੈ ਗਿਆ। ਇਸ ਨਾਚ ਨੂੰ ਨੱਚਣ ਸਮੇ ਇਹ ਲੋਕ ਸਮੂਹਿਕ ਰੂਪ ਵਿਚ ਕਿਸੇ ਖੁਲੀ ਥਾ ਘੇਰੇ ਦੇ ਆਕਾਰ ਵਿਚ ਆਪਣੇ ਹਰਮਨ ਪਿਆਰੇ ਲੋਕ ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਨ ਤੇ ਹੀ ਨਾਚ ਨੱਚਦੇ ਹਨ। ਝੂੰਮਰ ਦੇ ਗੀਤ ਦੀ ਉਦਾਹਰਨ ਇਸ ਪ੍ਰਕਾਰ ਹਨ:

ਚੀਣਾ ਇੰਜ ਛੜੀਦਾ ਲਾਲ, ਚੀਣਾ ਇੰਜ ਛੜੀਦਾ ਹੋ....

ਮੋਹਲਾਂ ਇੰਜ ਮਰੀਂਦਾ ਲਾਲ, ਮੋਹਲਾਂ ਇੰਜ ਮਰੀਂਦਾ ਹੋ...

ਚੀਣਾ ਇੰਜ ਛੜੀਦਾ ਹੋ....

 

 

5. ਕਿੱਕਲੀ: ਸਮੁਚੇ ਪੰਜਾਬ ਵਿਚ ਪ੍ਰਚਲਿਤ ਲੋਕ ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ ਨਾਚ ਹੈ 'ਕਿੱਕਲੀ' ਜਾ 'ਕਿਰਕਲੀ' ਤੋਂ ਭਾਵ ਖੁਸ਼ੀ ਅਤੇ ਚਾਅ ਭਰਪੂਰ ਆਵਾਜ਼ ਹੈ। ਅਸਲ ਵਿਚ ਇਹ ਲੋਕ ਨਾਚ ਗਿੱਧੇ ਦੀ ਨਰਸਰੀ ਹੈ। ਨਿੱਕਿਆ ਕੁੜੀਆਂ ਆਪਣੇ ਮਨ ਪ੍ਰਚਾਵੇ ਲਈ ਕਿਸੇ ਖੁਸ਼ੀ ਦੇ ਮੌਕੇ, ਦੋ ਜਾ ਦੋ ਤੋਂ ਵੱਧ ਦੇ ਸਮੂਹ ਵਿਚ ਕਿਸੇ ਵਿਹੜੇ ਆਦਿ ਥਾਵਾਂ ਤੇ ਇਸ ਲੋਕ ਨਾਚ ਨੂੰ ਨਿੱਕੇ ਨਿੱਕੇ ਲੋਕ ਗੀਤ ਦੇ ਨਾਲ ਨਾਲ ਨਾਚ ਲੈਂਦੀਆਂ ਹਨ। ਪ੍ਰਚਲਿਤ ਲੋਕ ਗੀਤ ਦੇ ਬੋਲ ਹਨ:

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ  

 

() ਵਰਤਮਾਨ ਸਮੇਂ ਵਿੱਚ ਭੰਗੜੇ ਦੇ ਬਦਲਦੇ ਸਰੂਪ ਬਾਰੇ ਦੱਸੋਂ

ਉੱਤਰ: ਵਰਤਮਾਨ ਸਮੇਂ ਵਿਚ 'ਅਸਲ ਭੰਗੜੇ' ਦਾ ਸਰੂਪ ਬਦਲ ਚੁੱਕਾ ਹੈ। ਬੋਲਿਆ ਦੇ ਪੱਧਰ ਮੁਦਰਾਵਾਂ ਦੇ ਸੰਚਾਰ ਪੱਧਰ ਅਤੇ ਸਾਜੋ ਸਮਾਨ ਆਦਿ ਪੱਖੋਂ ਕਾਫੀ ਤਬਦੀਲੀਆਂ ਚੁਕੀਆਂ ਹਨ। ਬਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਇਸ ਵਿਚ ਸ਼ਾਮਲ ਹੋ ਰਹੀਆਂ ਹਨ। ਨਿਰਸੰਦੇਹ ਭੰਗੜਾ ਪੰਜਾਬੀਆਂ ਦੇ ਹੌਂਸਲੇ ਗੈਰਤ ਬੀਰਤਾ ਅਤੇ ਇੱਥੋਂ ਦੇ ਖੇਤੀ ਪ੍ਰਧਾਨ ਕਰ ਵਿਹਾਰਾਂ ਦੀ ਮੂਹ ਬੋਲਦੀ ਤਸਵੀਰ ਹੈ।

 

() ਪੰਜਾਬ ਦੇ ਲੋਕ-ਨਾਚ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾਂ ਹੋਰ ਕਿਹੜੇ-ਕਿਹੜੇ ਨਾਚਾਂ ਦਾ ਜਿਕਰ ਆਇਆ ਹੈ? ਦੱਸੋਂ।

ਉੱਤਰ: ਪੰਜਾਬ ਦੇ ਲੋਕ ਨਾਚ ਪਾਠ ਵਿਚ ਮੁੱਖ ਨਾਚਾਂ ਤੋਂ ਬਿਨਾ ਹੇਠ ਲਿਖੇ ਲੋਕ ਨਾਚਾਂ ਦਾ ਜਿਕਰ ਆਇਆ ਹੈ:

 

ਮਰਦਾਂ ਦੇ ਲੋਕ ਨਾਚ: ਮਰਦਾਂ ਦਾ ਗਿੱਧਾ, ਧਮਾਲ, ਖਲੀ, ਹੇਮੜੀ, ਡੰਡਾਸ, ਅਖਾੜ੍ਹਾ, ਗਤਕਾ, ਪਠਾਣੀਆਂ, ਫੁਮਣੀਆਂ, ਭਰਾਤ ਨਾਚ ਨਾਮਧਾਰੀ ਨਾਚ ਤੇ ਗੁਗਾ ਨਾਚ ਆਦਿ।

 

ਇਸਤਰੀਆਂ ਦੇ ਨਾਚ: ਲੁੱਡੀ, ਧਮਾਲ, ਟਿੱਪਰੀ, ਡੰਡਾਸ, ਘੁਮਰ ਤੇ ਸਪੇਰਾ।

 

 () ਪੰਜਾਬ ਵਿੱਚ ਬਦਲਦੀਆਂ ਪਰਿਸਥਿਤੀਆਂ ਅਨੁਸਾਰ ਲੋਕ-ਨਾਚਾਂ ਵਿੱਚ ਆਏ ਬਦਲਾਅ ਬਾਰੇ ਜਾਣਕਾਰੀ ਦਿਓ।

ਉੱਤਰ: ਪੰਜਾਬ ਵਿਚ ਲਗਾਤਾਰ ਬਦਲਦੀਆਂ ਪ੍ਰਸਥੀਤੀਆਂ ਨੇ ਇੱਥੋਂ ਦੇ ਲੋਕ ਨਾਚਾਂ ਵਿਚ ਕਾਫ਼ੀ ਬਦਲਾਵ ਲੈ ਆਂਦਾ ਹੈ ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਸੱਭਿਆਚਾਰਿਕ ਕੇਂਦਰਾਂ...ਪਿੰਡਾਂ, ਪੀੜਾਂ, ਖੇਤਾਂ ਆਦਿ ਤੋਂ ਸਟੇਜ ਫ਼ਿਲਮ ਅਤੇ ਟੈਲੀਵੀਜਨ ਤੱਕ ਦੇ ਸਫ਼ਰ ਨੂੰ ਤੈਅ ਕਰ ਚੁੱਕੇ ਹਨ ਇਸ ਪੜਾਅ ਤੇ ਕੇ ਲੋਕ ਨਾਚ ਆਪਣੇ ਪ੍ਰਯੋਜਨ ਨਿਭਾਅ ਪ੍ਰਸੰਗ ਅਤੇ ਨਚਾਰਾਂ ਦੇ ਪੱਧਰ ਤੇ ਕਈ ਪ੍ਰਕਾਰ ਦੇ ਬਦਲਾ ਗ੍ਰਹਿਣ ਕਰ ਚੁੱਕੇ ਹਨ       

 

3. “ਪੰਜਾਬ ਦੇ ਲੋਕ-ਨਾਚਪਾਠ ਦਾ ਸਾਰ ਆਪਣੇ ਸਬਦਾਂ ਵਿੱਚ ਲਿਖੋਂ।