ਪਾਠ 8 ਸੱਭਿਆਚਾਰਿਕ ਪਰਿਵਰਾਨ-ਡਾ. ਰਾਜਿੰਦਰਪਾਲ ਸਿੰਘ ਬਰਾੜ
ਪਾਠ-ਅਭਿਆਸ
1. ਵਸਤੂਨਿਸ਼ਠ ਪ੍ਰਸ਼ਨ:
(ਓ) “ਪੰਜਾਬੀ ਸੱਭਿਆਚਾਰਿਕ ਪਰਿਵਰਤਨ” ਪਾਠ ਦੇ ਆਧਾਰ `ਤੇ ਦੱਸੋ ਕਿ ਇਸ ਵਿੱਚ ਵਗਦਾ ਦਰਿਆ ਕਿਸ ਨੂੰ ਕਿਹਾ ਗਿਆ ਹੈ?
ਉੱਤਰ:
ਸੱਭਿਆਚਾਰ ਨੂੰ।
(ਅ) ਨਵੇਂ ਸੱਭਿਆਚਾਰ ਪੱਖੀ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਹਨ। (ਹਾਂ / ਨਹੀਂ)
ਉੱਤਰ:
ਹਾਂ।
(ੲ) ਪੰਜਾਬੀ ਸੱਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਸੀ?
ਉੱਤਰ:
ਪੈਰ ਦੀ ਜੁੱਤੀ।
(ਸ) ਸਾਡੇ ਪੰਜਾਬੀ ਸੱਭਿਆਚਾਰ `ਤੇ ਕਿਹੜੀ ਚੀਜ਼ ਦਾ ਵੱਡਾ ਧੱਬਾ ਹੈ।
ਉੱਤਰ:
ਸ਼ਰਾਬ ਅਤੇ ਨਸ਼ੇ।
(ਹ) ਪਿੰਡਾਂ
ਵਿਚ ਸਾਉਣ ਮਹੀਨੇ ਪੂਰਾ ਪੰਦਰਵਾੜਾ ਲੱਗਣ ਵਾਲੀਆਂ ਤੀਆਂ ਵਿਆਹੀਆਂ ਕੁੜੀਆਂ ਦੇ ਮਿਲਨ ਦਾ ਸਾਧਨ ਅਤੇ ਕੁਆਰੀਆਂ ਕੁੜੀਆਂ ਲਈ ਗਿੱਧਾ ਸਿੱਖਣ ਦੀ ਵਰਕਸ਼ਾਪ ਸੀ।
(ਕ) ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ। (ਹਾਂ/ਨਹੀ)
ਉੱਤਰ:
ਹਾਂ।
(ਖ) ਨਵੀਂ ਪੀੜ੍ਹੀ ਕਿਹੜੇਂ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ?
ਉੱਤਰ:
ਸੰਚਾਰ ਸਾਧਨ ਦੀ।
(ਗ) ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਕਿਵੇ ਨਿਜਾਤ ਮਿਲ ਸਕਦੀ ਹੈ?
ਉੱਤਰ:
ਝੋਲੇ ਦੀ ਪਰੰਪਰਾ ਮੁੜ ਸ਼ੁਰੂ ਕਰਕੇ।
(ਘ) ਉਹ ਕਿਹੜੀ ਭਾਸਾ ਹੈ ਜੋ ਸੱਭਿਆਚਾਰਿਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਬਣ ਗਈ?
ਉੱਤਰ:
ਅੰਗਰੇਜ਼ੀ।
(ਙ) ਭਾਰਤੀ ਪੰਜਾਬ ਅਤੇਂ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ?
ਉੱਤਰ:
ਭਾਰਤੀ ਪੰਜਾਬ ਵਿਚ ਗੁਰਮੁਖੀ ਲਿਪੀ, ਪਾਕਿਸਤਾਨੀ ਸ਼ਾਹਮੁਖੀ ਲਿਪੀ।
(ਚ) ਸਾਨੂੰ ਆਪਣੇ ਪੰਜਾਬੀ ਸੱਭਿਆਚਾਰ 'ਤੇ ਅਭਿਮਾਨ ਕਰਨ ਦੀ ਥਾਂ `ਤੇ ਕੀ ਕਰਨਾ ਚਾਹੀਦਾ ਹੈ?
ਉੱਤਰ:
ਸਿਹਤਮੰਦ ਪਰੰਪਰਾ।
2. “ਪੰਜਾਬੀ ਸੱਭਿਆਚਾਰਿਕ ਪਰਿਵਰਤਨ” ਦੇ ਆਧਾਰ 'ਤੇਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
(ਓ) ਪੰਜਾਬੀ ਸੱਭਿਆਚਾਰਿਕ ਪਰਿਵਰਤਨ ਕੀ ਹੈ? ਸੰਖੋਪ ਵਿੱਚ ਲਿਖੋਂ।
ਉੱਤਰ:
ਪੰਜਾਬੀ ਸੱਭਿਆਚਾਰਿਕ ਪਰਿਵਰਤਨ ਤੋਂ ਭਾਵ ਪੰਜਾਬੀ ਜੀਵਨ ਜਾਂਚ ਵਿਚ ਆ ਰਹੀ ਤਬਦੀਲੀ ਹੈ। ਬੇਸ਼ੱਕ ਪੰਜਾਬੀ
ਸੱਭਿਆਚਾਰ ਕਦੇ ਵੀ ਜੜ੍ਹ ਵਸਤੂ ਨਹੀ ਰਿਹਾ ਤੇ ਬੀਤੀਆਂ ਸਦੀਆਂ ਵਿਚ ਇਸ ਵਿਚ ਸਭਿਆਚਾਰਾਂ ਦੇ ਮੇਲ ਤੇ
ਰਾਜਸੀ ਕਰਨਾ ਕਰਕੇ ਤਬਦੀਲੀਆਂ ਆਉਂਦੀਆਂ ਰਹੀਆਂ ਹਨ, ਪਰੰਤੂ ਬੀਤੇ ਕੁੱਝ ਸਮੇਂ, ਖਾਸ ਕਰ ਆਜ਼ਾਦੀ ਮਿਲਣ
ਪਿੱਛੋਂ ਇਸਦੀ ਹੋਈ ਵੰਡ, ਵਿਗਿਆਨਿਕ ਕਾਢਾ ਦੇ ਪ੍ਰਵੇਸ਼, ਆਵਾਜਾਈ ਤੇ ਸੰਚਾਰ ਦੇ ਤੇਜ ਸਾਧਨਾ ਦੀ ਵਰਤੋਂ
ਅਤੇ ਵਿਸ਼ਵੀਕਰਨ ਪਹਿਰਾਵੇ, ਪਰਿਵਾਰਿਕ ਬਣਤਰ ਤਰਜੀਹਾਂ ਤੇ ਰੁਚੀਆਂ ਵਿਚ ਭਾਰੀ ਤਬਦੀਲੀ ਪੈਦਾ ਹੋ ਰਹੀ
ਹੈ।
(ਅ) ਪੰਜਾਬੀ ਸੱਭਿਆਚਾਰਿਕ ਪਰਿਵਰਤਨ” ਪਾਠ ਦੇ ਆਧਾਰ `ਤੇ ਦੱਸੋ ਕਿ ਪੰਜਾਬੀ ਸੱਭਿਆਚਾਰ ਵਿੱਚ ਪਹਿਰਾਵੇ ਦੇ ਨਾਲ-ਨਾਲ ਵਿਚਾਰਾਂ ਵਿੱਚ ਵੀ ਤਬਦੀਲੀ ਆਈ ਹੈ, ਕਿਵੇਂ।
ਉੱਤਰ:
ਬਿਨ੍ਹਾਂ ਸ਼ੱਕ ਇਹ ਕੇਵਲ ਪਹਿਰਾਵੇ ਦੀ ਤਬਦੀਲੀ ਨਹੀ ਹੈ। ਇਹ ਵਿਚਾਰਾਂ ਦੀ ਤਬਦੀਲੀ ਹੈ। ਅੱਜ ਅਸੀਂ
ਕਿਸੇ ਨਵੀ ਵਿਆਹੀ ਕੁੜੀ ਤੋਂ ਆਸ ਨਹੀ ਰੱਖ ਸਕਦੇ ਕਿ ਉਹ ਆਪਣੇ ਹੀ ਸੁਹਰੇ ਪਰਿਵਾਰ ਦੇ ਜੀਆਂ ਤੋਂ ਘੁੰਡ
ਕੱਢੇ ਪਹਿਰਾਵਾ ਭਾਵੇ ਵਿਅਕਤੀਗਤ ਮਾਮਲਾ ਹੈ ਪਰ ਇਸਦੇ ਬਾਵਜੂਦ ਇਹ ਯੋਗ ਵੀ ਨਹੀ ਜਾਪਦਾ ਕਿ ਕੋਈ ਜਨਤਿਕ
ਥਾਵਾਂ ਤੇ ਅੱਧ ਨੰਗਾ ਭੜਕਾਓ ਪਹਿਰਾਵਾ ਪਹਿਨੇ। ਅੱਜ ਪੰਜਾਬੀ ਸਮਾਜ ਵਿਚ ਲਹਿੰਗਾ ਚੋਲੀ ਲੜਕੀ ਦੇ ਵਿਆਹ
ਦੀ ਪ੍ਰਵਾਨਿਤ ਪੁਸ਼ਾਕ ਬਣਦੀ ਜਾ ਰਹੀ ਹੈ। ਵਿਦਿਆਰਥੀ
ਜੀਵਨ ਸਮੇਂ ਅਤੇ ਕੁੱਝ ਘਰਾਂ ਵਿਚ ਆਮ ਹਾਲਤਾਂ ਵਿਚ ਸੌਖੇ ਰਹਿਣ ਲਈ ਕੈਪਰੀਆਂ, ਹਾਫ਼ ਪੈਂਟ,
ਬਰਸੂਡੇ, ਸਕਰਟਾਂ ਆਦਿ ਵੀ ਪਹਿਨਦੀਆਂ ਹਨ।
(ੲ) ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ
ਖਾਣ-ਪੀਣ ਵਿੱਚ ਆਈ ਤਬਦੀਲੀ ਬਾਰੇ ਚਾਨਣਾ ਪਾਓ।
ਉੱਤਰ:
ਪੰਜਾਬੀ ਸੱਭਿਆਚਾਰ ਵਿਚ ਪਿਛਲੇ ਕੁੱਝ ਦਿਹਾਕਿਆ ਤੋਂ ਖਾਣ ਪੀਣ ਵਿਚ ਬਹੁਤ ਤਬਦੀਲੀ ਆਈ ਹੈ। ਲੋਕ ਰਵਾਇਤੀ
ਖਾਣਿਆਂ ਦਾਲ, ਸਬਜੀ, ਸਾਗ, ਰੋਟੀ, ਕੜ੍ਹਾਹ, ਮਿੱਠੇ ਚੋਲ, ਲੱਡੂ, ਜਲੇਬੀਆਂ, ਸਕਰਪਾਰੇ, ਲਸੀ, ਸਕੰਜਵੀ,
ਸ਼ਰਬਤ, ਠੰਢਿਆਈ ਤੇ ਸਤੂ ਆਦਿ ਦੀ ਥਾ ਪੀਜੇ, ਬਰਗਰ, ਹੋਟ ਡੋਗ, ਚਾਕਲੇਟ, ਟਾਫੀਆਂ ਤੇ ਕੋਲਡ ਡਰਿੰਕ
ਦੀ ਵਰਤੋਂ ਵਧੇਰੇ ਕਰਨ ਲਗੇ ਹਨ। ਬੇਸ਼ੱਕ ਸੱਭਿਆਚਾਰ ਦੇ ਮੇਲ ਨਾਲ ਲੋਕ ਦੇ ਖਾਣੇ ਸਾਂਝੇ ਹੁੰਦੇ ਰਹਿੰਦੇ
ਹਨ। ਪਰੰਤੂ ਸਾਡਾ ਆਪਣੇ ਆਲੇ ਦੁਆਲੇ ਵਿਚ ਪੈਦਾ ਹੋਏ ਪਦਾਰਥ ਤੇ ਘਰਾਂ ਵਿਚ ਜਾ ਘਰਾਂ ਦੇ ਨੇੜੇ ਬਣੇ
ਖਾਣੇ ਨੂੰ ਛੱਡ ਕੇ ਜੰਕ ਫ਼ੂਡ ਤੇ ਡੱਬਾ ਬੰਦ ਖਾਣਿਆਂ ਵਲ ਰੁਚਿਤ ਹੋਣਾ ਜਾਈਦਾ ਵੱਧ ਗਿਆ ਹੈ। ਜਿਸ ਨਾਲ
ਸਹਿਤ ਖਰਾਬ ਹੁੰਦੀ ਹੈ। ਰਹਿੰਦੀ ਕਸਰ ਸ਼ਰਾਬ ਦੀ ਬਹੁਤੀ ਵਰਤੋਂ ਤੇ ਨਸ਼ਿਆਂ ਨੇ ਪੂਰੀ ਕਰ ਦਿਤੀ ਹੈ।
(ਸ) ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ
ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ?
ਉੱਤਰ:
ਵਿਚਾਰਣ ਵਾਲੀ ਗੱਲ ਸਿਰਫ ਏਨੀ ਹੈ ਕਿ ਸਾਨੂੰ ਆਪਣੀ ਰੋਜਾਨਾ ਜਿੰਦਗੀ ਵਿਚ ਪੰਜਾਬੀ ਖਾਣਿਆਂ ਦੀ ਥਾ
ਬਣਾਈ ਰੱਖਣੀ ਚਾਹੀਦੀ ਹੈ ਜਦੋ ਕਿ ਨਵੇਂ ਢੰਗ ਦਾ ਬਹੁਤ ਖਾਣਾ ਡੱਬੇ ਬੰਦ ਹੁੰਦਾ ਹੈ ਤੇ ਇਸਨੂੰ ਜਿਆਦਾ
ਚਿਰ ਸਾਂਭਣ ਲਈ ਇਸ ਵਿਚ ਅਜਿਹੇ ਪਦਾਰਥ ਪਾਉਣੇ ਪੈਂਦੇ ਹਨ ਜਿਹੜੇ ਮਨੁੱਖੀ ਸਿਹਤ ਲਈ ਚੰਗੇ ਨਹੀ ਹੁੰਦੇ
ਹਨ ਬਿਨਾ ਸ਼ੱਕ ਅੱਜ ਪੰਜਾਬੀ ਸੱਭਿਆਚਾਰ ਦੀ ਪਛਾਣ ਬਣ ਚੁਕੇ ਹਨ ਕੁੱਝ ਖਾਣੇ ਵਿੱਚ ਪਰੌਂਠਾ, ਚੂਰੀ
, ਸਮੋਸਾ , ਸਾਗ ,ਮੱਕੀ ਦੀ ਰੋਟੀ ਦੁਨੀਆਂ ਭਰ ਵਿੱਚ ਪ੍ਰਸਿੱਧ ਹੋ ਚੁਕੇ ਹਨ ਸਾਨੂੰ ਆਪਣੇ ਰਿਵਾਈਤੀ
ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਇਹ ਕੇਵਲ ਸੱਭਿਆਚਾਰ ਦੀ ਰਾਖੀ ਲਈ ਹੀ ਜਰੂਰੀ ਹੀ ਨਹੀਂ, ਇਹ
ਪੰਜਾਬ ਦੇ ਅਰਥਚਾਹੇ ਲਈ ਵੀ ਜਰੂਰੀ ਹੈ
(ਹ) ਪੰਜਾਬੀ ਸੱਭਿਆਚਾਰ ਪਾਠ ਵਿੱਚ ਦੋ ਰੁਝਾਨਾਂ ਨੇ ਰਵਾਇਤੀ
ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ ਹੈ। ਇਸ 'ਤੇ ਉਦਾਹਰਨਾਂ ਸਹਿਤ ਚਾਨਣਾ ਪਾਓ।
ਉੱਤਰ:
ਪਿਛਲੇ ਕੁੱਝ ਸਮਿਆਂ ਵਿੱਚ ਦੋ ਹੋਰ ਵੱਡੀਆਂ ਤਬਦੀਲੀਆਂ ਵੱਧ ਰਹੀਆਂ ਹਨ ਪਿੰਡਾਂ ਦੀ ਬਜਾਏ ਸ਼ਹਿਰਾਂ
ਵਿੱਚ ਵਸਣ ਦਾ ਰੁਝਾਨ ਵਧਿਆ ਹੈ ਇਸ ਦਾ ਕਰਨ ਨੌਕਰੀਆਂ ਵਿੱਚ ਵਾਧਾ ਤੇ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ
ਵਿੱਚ ਸਹੂਲਤਾਂ ਦਾ ਘੱਟ ਹੋਣਾ ਹੈ ਇਨ੍ਹਾਂ ਦੋ ਰੁਝਾਨਾਂ
ਨੇ ਰਵਾਈਤੀ ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ ਹੈ ਬਹੁਤ ਸਾਰੇ ਤਿਉਹਾਰ ਜਿਵੇਂ ਤੀਆਂ ਲੋਹੜੀ
ਸਾਂਝੀ ਇਸ ਰੂਪ ਵਿੱਚ ਬਦਲ ਗਏ ਹਨ ਕਿ ਇਹ ਹੁਣ ਪੰਜਾਬੀ ਤਿਉਹਾਰ ਨਹੀਂ ਲੱਗਦੇ ਜਦੋ ਕਿ ਆਧੁਨਿਕ ਕਲਬਾਂ
ਦਫਤਰਾਂ ਵਿੱਚ ਲਗਨ ਵਾਲੀਆਂ ਤੀਆਂ ਇਕ ਦਿਨੀ ਦੋ ਘੰਟੇ ਵਾਲੀਆਂ ਤੀਆਂ ਮੁਖ ਅਫਸਰ ਦੀ ਪਤਨੀ ਨੂੰ ਪੀਂਘ
ਤੇ ਬਿਠਾ ਕੇ ਫੋਟੋ ਛਪਵਾਉਣ ਤੱਕ ਸੀਮਤ ਹੋ ਗਈਆਂ ਹਨ ਵੱਧ ਤੋਂ ਵੱਧ ਇਸ ਮੌਕੇ ਲਗਾਏ ਸਟਾਲਾਂ ਤੋਂ ਖਾਣ-ਪੀਣ
ਦੀਆਂ ਵਸਤਾਂ ਮੁੱਲ ਮਿਲ ਸਕਦੀਆਂ ਹਨ ਰਵਾਈਤੀ ਭਾਈਚਾਰਿਕ ਸਾਂਝ ਅਤੇ ਬਰਾਬਰਤਾ ਦੇ ਤਿਉਹਾਰ ਆਧੁਨਿਕ
ਖਪਤਕਾਰੀ ਯੁੱਗ ਵਿੱਚ ਚਾਪਲੂਸੀ ਦੇ ਸਾਧਨ ਬਣ ਗਏ ਹਨ
(ਕ) ਸਾਨੂੰ ਨਵੀਆਂ ਪਰਿਸਥਿਤੀਆਂ ਅਨੁਸਾਰ ਨਵੇਂ ਸੱਭਿਆਚਾਰਿਕ
ਮਾਪ-ਦੰਡ ਸਿਰਜਣ ਦੀ ਕਿਉਂ ਲੋੜ ਹੈ?
ਉੱਤਰ:
ਨਵੀਆਂ ਸਥਿਤੀਆਂ ਵਿੱਚ ਸਮਾਜ ਅੰਦਰ ਨਵੀਆਂ ਸਮੱਸਿਆਵਾਂ ਅਤੇ ਲੋੜਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ
ਹਨ ਸਾਰੀਆਂ ਸਮੱਸਿਆਵਾਂ ਨੂੰ ਕੇਵਲ ਕਾਨੂੰਨ ਬਣਾ ਕੇ ਹਲ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਉਹਨਾਂ
ਸਮੱਸਿਆਵਾ ਪ੍ਰਤੀ ਚੇਤਨਾ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਬਣਦੀ ਕਨੇਡਾ ਦੇ ਵੱਡੇ ਸਟੋਰਾਂ ਵਿੱਚ ਕੈਰੀ
ਬੈਗ ਭਾਵ ਝੋਲਾ ਦਿਖਾਉਣ ਨਾਲ ਬਿੱਲ ਤੇ ਛੋਟ ਮਿਲਦੀ ਹੈ ਸਾਡੇ ਸੱਭਿਆਚਾਰ ਵਿੱਚ ਤਾਂ ਝੋਲੇ ਦੀ ਪਰੰਪਰਾ
ਢੇਰ ਪੁਰਾਣੀ ਹੈ ਜੋ ਅਸੀਂ ਛੱਡ ਦਿੱਤੀ ਹੈ ਹੁਣ ਸਾਨੂੰ ਪੁਰਾਣੀਆਂ ਆਦਤਾਂ ਮੁੜ ਸੁਰਜੀਤ ਕਰਨ ਦੀ ਲੋੜ
ਹੈ
(ਖ) ਪੰਜਾਬੀ ਸੱਭਿਆਚਾਰਿਕ ਪਰਿਵਰਤਨ ਪਾਠ ਵਿੱਚ ਗੁਰਬਾਣੀ
ਦੀ ਤੁਕ ‘ਮਾਤਾ ਧਰਤਿ ਮਹਤੁ’ ` ਅਜੋਕੇ ਸਮਾਜ ਦੀ ਕਿਹੜੀ ਸਮੱਸਿਆ ਵੱਲ ਸੰਕੇਤ ਕਰਦੀ ਹੈ? ਖੋਲ੍ਹ ਕੇ
ਦੱਸੋਂ।
ਉੱਤਰ:
ਇਸ ਪਾਠ ਵਿੱਚ ਲੇਖਕ ਸਮਾਜ ਵਿੱਚ ਨਵੀਆਂ ਸਮੱਸਿਆਵਾਂ ਦੇ ਲੋੜਾਂ ਦੇ ਹਲ ਲਈ ਇਨ੍ਹਾਂ ਪ੍ਰਤੀ ਚੇਤਨਾ
ਨੂੰ ਆਪਣੇ ਸੱਭਿਆਚਾਰ ਦਾ ਅੰਗ ਬਣਾਉਣ ਦੀ ਗੱਲ ਕਰਦਿਆਂ ਵਾਤਾਵਰਨ ਦੀ ਸਮੱਸਿਆ ਦੀ ਮਿਸਾਲ ਦਿੰਦਾ ਹੋਇਆ
ਗੁਰਬਾਣੀ ਦੀ ਇਸ ਤੁਕ ਨੂੰ ਅੰਕਿਤ ਕਰਦਾ ਹੈ ਜਿਸ ਅਨੁਸਾਰ ਸਾਡੇ ਵਡੇਰੇ ਧਰਤੀ ਨੂੰ ਮਹਾਨ ਮਾਤਾ ਦਾ
ਦਰਜ ਦਿੰਦੇ ਹੋਏ ਇਸ ਉਤੇ ਵਾਤਾਵਰਨ ਨੂੰ ਵਿਗੜਨ ਤੋਂ ਬਚਾਉਣ ਦਾ ਯਤਨ ਕਰਦੇ ਸਨ ਤੇ ਰਾਤ ਨੂੰ ਦਰਖਤ
ਤੋਂ ਦਾਤਣ ਤੱਕ ਨਹੀਂ ਸੀ ਤੋੜਦੇ ਕਿਓਂਕਿ ਉਹਨਾਂ ਦੀ ਚੇਤਨਾ ਵਿਚ ਵਿਰਸੇ ਤੋਂ ਇਹ ਗੱਲ ਵਸੀ ਹੋਈ ਸੀ
ਕਿ ਰਾਤ ਨੂੰ ਦਰਖਤ ਸੁਤੇ ਹੋਏ ਹੁੰਦੇ ਹਨ ਇਸ ਪ੍ਰਕਾਰ ਧਰਤੀ ਨੂੰ ਮਹਾਨ ਮਾਤਾ ਮੰਨਣ ਦੇ ਵਿਸ਼ਵਾਸ ਨੂੰ
ਆਪਣੀ ਚੇਤਨਾ ਦਾ ਅੰਗ ਬਣਾ ਕੇ ਅਸੀਂ ਅਜਿਹੇ ਕੰਮ ਕਰਨ ਤੋਂ ਬਚ ਸਕਦੇ ਹੈ ਜਿਸ ਨਾਲ ਧਰਤੀ ਉਪਰਲਾ ਵਾਤਾਵਰਨ
ਵਿਗੜਦਾ ਹੋਵੇ
(ਗ) ਪੰਜਾਬੀ ਸੱਭਿਆਚਾਰਿਕ ਪਾਠ ਦੇ ਆਧਾਰ `ਤੇ ਦੱਸੋਂ
ਕਿ ਸਾਨੂੰ ਚੇਤੰਨ ਕਰਨ ਦੀ ਲੌੜ ਹੈ।
ਉੱਤਰ:
ਲੇਖਕ ਅਨੁਸਾਰ ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣ
ਲਈ ਚੇਤਨ ਪੱਧਰ ਤੇ ਨਵੀਆਂ ਸਿਹਤਮੰਦ ਪਰੰਪਰਾਵਾ ਵਿਕਸਤ ਕਰਨੀਆਂ ਪੈਣਗੀਆਂ ਬਹੁਤ ਕੁੱਝ ਸਾਨੂੰ ਛੱਡਣ
ਦੀ ਲੋੜ ਹੈ ਜਿਵੇਂ ਕੁੜੀਆਂ ਨੂੰ ਮਾਰਨਾ ਨਸ਼ੇ ਤੇ ਫੋਕੀ ਹੈਕੜ ਬਹੁਤ ਕੁੱਝ ਸਾਨੂੰ ਰੱਖਣ ਦੀ ਜਰੂਰਤ
ਹੈ ਜਿਵੇਂ ਘਰ ਵਿੱਚ ਬਜ਼ੁਰਗ ਬਹੁਤ ਕੁੱਝ ਸਾਨੂੰ ਦੂਜਿਆਂ ਤੋਂ ਸਿੱਖਣ ਦੀ ਦੀ ਜਰੂਰਤ ਹੈ ਜਿਵੇਂ ਕੰਮ
ਸਭਿਆਚਾਰ ਬਹੁਤ ਕੁੱਝ ਮੌਜੂਦ ਹੈ ਜਿਵੇਂ ਕਿਰਤ ਕਰਨਾ ਵੰਡ ਛਕਣਾ ਤੇ ਸਬਰ ਸੰਤੋਖ ਦਾ ਜੀਵਨ ਜਿਉਣਾ ਇਹ
ਕੁੱਝ ਸਾਨੂੰ ਬਚਾਉਣਾ ਚਾਹੀਦਾ ਹੈ ਆਧੁਨਿਕ ਵਿੱਚ ਇਸ ਬਾਰੇ ਚੇਤਨ ਕੋਸ਼ਿਸ਼ ਕਰਨ ਦੀ ਜਰੂਰਤ ਹੈ ਕਿਉਂਕਿ
ਪਰੰਪਰਾ ਸਹਿਜ ਰੂਪ ਵਿੱਚ ਪੀੜੀ ਦਰ ਪੀੜੀ ਸਿੱਖਣ ਵਾਲਾ
ਸਾਂਝਾ ਸਮਾਜ ਖਤਮ ਹੋ ਚੁੱਕਾ ਹੈ ਇਸ ਕਰਕੇ ਸਾਨੂੰ ਚੇਤਨ ਪੱਧਰ ਤੇ ਸਿਹਤਮੰਦ ਪਰੰਪਰਾਵਾ ਕਰਨੀਆਂ ਪੈਣਗੀਆਂ
3. “ਪੰਜਾਬੀ ਸੱਭਿਆਚਾਰਿਕ ਪਰਿਵਰਤਨ” ਪਾਠ ਦਾ ਸਾਰ ਆਪਣੇ
ਸ਼ਬਦਾਂ ਵਿੱਚ ਲਿਖੋਂ।