Tuesday 5 January 2021

ਪਾਠ 7 ਪੰਜਾਬ ਦੀਆਂ ਨਕਲਾ

0 comments


ਪਾਠ 7 ਪੰਜਾਬ ਦੀਆਂ ਨਕਲਾ














ਪਾਠ-ਅਭਿਆਸ

 

1. ਵਸਤੂਨਿਸ਼ਠ ਪ੍ਰਸ਼ਨ:

 

() ਪੰਜਾਬ ਦੀਆਂ ਲੋਕ-ਨਕਲਾਂ ਪਾਠ ਦੇ ਆਧਾਰ `ਤੇ ਦੱਸੋਂ ਕਿ ਲੋਕ, ਲੋਕ-ਨਕਲਾਂ ਨੂੰ ਹੋਰ ਕੀ ਕਹਿੰਦੇ ਹਨ?

ਉੱਤਰ: ਭੰਡ ਭੰਡੋਤੀ



 

() ਨਕਲਾਂ ਕਰਨ ਵਾਲੁਂ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ ਨਕਲੀਏ

 

() ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸੁਆਂਗੀ ਅਨਆਰੀਆ ਭਾਰਤ ਜਾੜੀ ਵਿੱਚੋਂ ਸਨ? (ਹਾਂ ਜਾਂ ਨਹੀਂ)

ਉੱਤਰ: ਹਾਂ

 

() ਉਹ ਕਿਹੜੀ ਨਕਲ ਹੈ ਜਿਸਨੂੰ ਦੋ ਹੀ ਕਲਾਕਾਰ ਖੰਡਦੇ ਹਨ?

ਉੱਤਰ: ਨਿੱਕੀਆਂ ਨਕਲਾਂ

 

() ਕਿਹੜੀਆਂ ਨਕਲਾਂ ਨੂੰ ਧੰਡਣ ਵਾਲੇ ਪਾਤਰ ਰੰਗਾ ਅਤੇ ਬਿਗਲਾ ਹੁੰਦੇ ਹਨ।

ਉੱਤਰ: ਲੰਮੀਆਂ ਨਕਲਾਂ

 

() ਪੈਸੇ ਮਿਲਨ 'ਤੇ ਨਕਲ ਨੂੰ ਉੱਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ ਵੇਲ ਕਰਦੇ ਹਨ।

 

() ਪੰਜਾਬੀ ਸੱਭਿਆਚਾਰ ਅਨ੍ਸਾਰ ਨਕਲਾਂ ਮੁੱਖ ਤੌਰ 'ਤੇ ਕਿਹੜੇ-ਕਿਹੜੇ ਸਮ 'ਤੇ ਖੇਡੀਆਂ ਜਾਂਦੀਆਂ ਹਨ।

ਉੱਤਰ ਮੁੰਡੇ ਦੇ ਜਨਮ, ਮੁੰਡੇ ਦੇ ਵਿਆਹ, ਮੇਲੇ ਤੇ ਤਿਉਹਾਰ

 

() ਵਿਆਹ ਹੋਣ 'ਤੇ ਭੰਡ ਕਿਹੜੇ ਦਿਨ ਤਬਲਾ ਖੜਕਾਉਂਦੇ ਹਨ?

ਉੱਤਰ: ਵਿਆਹ ਤੋਂ ਅਗਲੇ ਦਿਨ

 

() ਕਦੀ-ਕਦੀ ਮੇਲੇ, ਤਿਉਹਾਰ ਉੱਤੇ ਕੌਣ ਲੋਕ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈਂਦੇ ਹਨ?

ਉੱਤਰ: ਆਮ ਲੋਕ

 

() ਆਧੁਨਿਕ ਤਕਨਾਲੋਜੀ ਕਰਕੇ ਮਨੌਰੰਜਨ ਦੇ ਨਵੇਂ ਸਾਧਨ ਵਧਣ ਦੇ ਬਾਵਜੂਦ ਲੋਕ ਨਕਲੀਆਂ ਨੂੰ ਕਿਵੇਂ ਵੇਖ ਲੈਂਦੇ ਹਨ?

ਉੱਤਰ: ਬੜੀ ਦਿਲਚਸਪੀ

 

2. “ਪੰਜਾਬ ਦੀਆਂ ਨਕਲਾਂਪਾਠ ਦੇ ਆਧਾਰ 'ਤੋਂ ਦੱਸੋ:

 

() ਪੰਜਾਬੀ ਨਕਲਾਂ ਤੋਂ ਕੀ ਡਾਵ ਹੈ?

ਉੱਤਰ: ਪੰਜਾਬੀ ਨਕਲਾਂ ਤੋਂ ਭਾਵ ਪੰਜਾਬੀ ਸੱਭਿਆਚਾਰ ਵਿਚ ਲੋਕ ਨਾਚ ਦੀ ਇਕ ਅਜਿਹੀ ਨਾਟਕੀ ਵੰਨਗੀ ਹੈ ਜਿਸ ਨੂੰ ਸਾਂਗ ਰੀਸ ਜਾ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਵੀ ਕਹਿ ਲਿਆ ਜਾਂਦਾ ਹੈ ਕੁਝ ਲੋਕ ਇਸਨੂੰ ਭੰਡ ਭੰਡੋਤੀ ਦਾ ਨਾ ਵੀ ਦਿੰਦੇ ਹਨ ਇਸ ਵਿਚ ਕਿਸੇ ਪੇਸ਼ੇ ਵਿਅਕਤੀ ਪਸ਼ੂ ਵਸਤ ਜਾ ਜਾਤ ਆਦਿ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲੀਆਂ ਰਾਹੀ ਬਿਨਾ ਕੋਈ ਭੇਸ ਧਾਰਿਆ ਚਮੋਟਾ ਰੰਗ ਸ਼ੈਲੀ ਵਿਚ ਵਿਅੰਗਮਈ ਵਾਰਤਾਲਾਪ ਰਾਹੀ ਪਿੜ ਵਿਚ ਪੇਸ਼ ਕੀਤਾ ਜਾਂਦਾ ਹੈ ਨਕਲਾਂ ਚੁਸਤ ਵਾਰਤਾਲਾਪ ਹਾਜਰ ਜਵਾਬੀ ਵਿਅੰਗ ਅਤੇ ਨਾਟਕ ਮੌਕੇ ਸਿਰਜਣ ਦੀ ਸਮਰੱਥਾ ਕਰਨ ਪੰਜਾਬੀ ਨਕਲਾਂ ਸਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਹਨ

 

() ਪੰਜਾਬ ਦੀਆਂ ਨਕਲਾਂ ਦੀਆਂ ਵਿਸ਼ੇ ਪੱਖੋਂ ਕਿਸਮਾਂ ਬਾਰੇਂ ਤੁਸੀਂ ਕੀ ਜਾਣਦੇ ਹੋ?

ਉੱਤਰ: ਜਨਮ ਨਾਲ ਸੰਬੰਧਿਤ ਨਕਲਾਂ, ਵਿਆਹ ਨਾਲ ਸੰਬੰਧਿਤ ਨਕਲਾਂ, ਹੂ ਬ ਹੂ ਸਾਂਗਾਂ ਨਾਲ ਸੰਬੰਧਿਤ ਨਕਲਾਂ ਕਿਤਿਆਂ ਤੇ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਨਕਲਾਂ

 

() ਪੇਸ਼ਕਾਰੀ ਦੋ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?

ਉੱਤਰ: ਪੇਸ਼ਕਾਰੀ ਦੇ ਪੱਖੋਂ ਨਕਲਾਂ ਦੋ ਕਿਸਮ ਦੀਆਂ ਹਨ ਨਿੱਕੀਆਂ ਨਕਲਾਂ ਤੇ ਲੰਮੀਆਂ ਨਕਲਾਂ

ਨਿੱਕੀਆਂ ਨਕਲਾਂ ਵਿਚ ਕੇਵਲ ਦੋ ਹੀ ਕਲਾਕਾਰ ਹੁੰਦੇ ਹਨ ਜਿਨ੍ਹਾਂ ਵਿੱਚੋ ਇਕ ਦੇ ਹੱਥ ਵਿਚਕਾਰ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਹੱਥ ਵਿਚ ਤਬਲਾ ਜਦੋ ਤਬਲੇ ਵਾਲਾ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਚਮੋਟੇ ਵਾਲਾ ਉਸਦੇ ਚਮੋਟਾ ਮਾਰਦਾ ਹੈ ਜਿਸ ਨਾਲ ਹਾਸਾ ਪੈਂਦਾ ਹੈ ਇਸਦਾ ਆਰੰਭ ਸਧਾਰਨ ਗੱਲ ਬਾਤ ਨਾਲ ਹੁੰਦਾ ਹੈ ਮੱਧ ਵਿਚ ਲਟਕਾਉ ਹੁੰਦਾ ਹੈ ਤੇ ਅੰਤ ਵਿਚ ਬੰਬ ਫਟਦਾ ਹੈ

ਲੰਮੀਆਂ ਨਕਲਾਂ ਵਿਚ ਦਸ ਪੰਦਰਾਂ ਪਾਤਰ ਹਿਸਾ ਲੈਂਦੇ ਹਨ ਪਰ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ ਬਾਕੀਆਂ ਪਾਤਰਾਂ ਵਿੱਚੋ ਕਈ ਤੀਵੀਆਂ ਬੰਦੇ ਹਨ ਇਸ ਵਿਚ ਘਟਨਾ ਪ੍ਰਧਾਨ ਕਹਾਣੀ ਨੂੰ ਵੱਖ ਵੱਖ ਝਾਕੀਆਂ ਵਿਚ ਤਿੰਨ ਕੁ ਘੰਟਿਆਂ ਦੇ ਸਮੇ ਵਿਚ ਪੇਸ਼ ਕੀਤਾ ਜਾਂਦਾ ਹੈ ਇਸ ਵਿਚ ਥਾ ਥਾ ਹਸ ਰਸੀ ਮੌਕੇ ਪੈਂਦੇ ਹਨ

 

() ਨਕਲਾਂ ਵਿੱਚ ਦਰਸਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ”, ਦੱਸੋ ਕਿਵੇਂ?

ਉੱਤਰ: ਜਦੋ ਨਕਲੀਏ ਪੀੜ ਲਗਾਉਂਦੇ ਹਨ ਤਾਂ ਦਰਸ਼ਕ ਉਨ੍ਹਾਂ ਦੁਆਲੇ ਜੁੜ ਜਾਂਦੇ ਹਨ ਨਕਲੀਏ ਦੀ ਸੰਬੋਧਨੀ ਸ਼ੈਲੀ ਵਿਚ ਬਹੁਪ੍ਰਸਾਰੀ ਹੁੰਦੀ ਹੈ ਉਹ ਇੱਕੋ ਵੇਲੇ ਦਰਸ਼ਕਾਂ ਨੂੰ ਵੀ ਸੰਬੋਧਿਤ ਕਰਦੀ ਹੈ ਤੇ ਆਪਣੇ ਸਾਥੀਆਂ ਨੂੰ ਵੀ ਇਸ ਕਰਕੇ ਦਰਸ਼ਕਾਂ ਦੀ ਮਾਨਸਿਕ ਹੀ ਨਹੀ ਸਗੋਂ ਸਰੀਰਕ ਹਾਜਰੀ ਵੀ ਹੁੰਦੀ ਹੈ ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਚੁੱਕ ਲੈਣਾ, ਕਿਸੇ ਨਿੱਕੇ ਮੁੰਡੇ ਦੁਆਲਾ ਮਖੌਲ ਸਿਰਜਣਾ ਜਵਾਨ ਵਲ ਇਸ਼ਾਰਾ ਕਰਨਾ ਆਮ ਵਿਧੀ ਹੈ ਨਕਲੀਏ ਦੀ ਦਰਸ਼ਕਾਂ ਨਾਲ ਛੇੜ ਛਾੜ ਹਾਸਾ ਪੈਦਾ ਕਰਦੀ ਹੈ ਨਕਲਾਂ ਵਿਚ ਦਰਸ਼ਕਾਂ ਨਕਲੀਏ ਨੂੰ ਪੈਸੇ ਦੇ ਕੇ ਉਹਨਾਂ ਦਾ ਹਾਸਾ ਵਧਾਉਂਦੇ ਹਨ

 

() ਮੰਚ ਦੇ ਪੱਖ ਤੋਂ ਨਕਲਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ?

ਉੱਤਰ: ਮੰਚ ਦੇ ਪੱਖੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹਨ ਇਨ੍ਹਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿਚ ਲੋਕ ਲਈ ਹੁੰਦੀ ਹੈ ਨਕਲਾਂ ਵਿਚ ਸਿਰਫ ਤਬਲਾ ਆਦਿ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਬਾਕੀ ਕੰਮ ਇਸ਼ਾਰਿਆਂ ਨਾਲ ਸਾਰ ਲਿਆ ਜਾਂਦਾ ਹੈ ਇੱਕੋ ਆਦਮੀ ਬਿਨ੍ਹਾਂ ਵਸਤਰ ਬਦਲਿਆ ਸਿਰ ਤੇ ਸਾਫ਼ਾ ਰੱਖ ਕੇ ਕੁੜੀ ਬਣ ਜਾਂਦਾ ਹੈ ਤੇ ਫਿਰ ਓਹੀ ਸਾਫਾ ਸਿਰ ਤੇ ਬੰਨ੍ਹ ਕੇ ਪਿਉ ਜਾ ਵਿਚੋਲਾ ਬਣ ਜਾਂਦਾ ਹੈ 

 

() ਨਕਲਾਂ ਖੇਡਣ ਲਈ ਕਿਹੋ-ਜਿਹੇ ਪਿੜਾਂ ਦੀ ਵਰਤੋਂ ਕੀਤੀ ਜਾਂਦੀ ਹੈ?

ਉੱਤਰ: ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦੇ ਪਿੜ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਘੱਗਰੀ ਤੀਰ ਕਮਾਨੀ ਅਤੇ ਦਰਖ਼ਤ ਵਾਲਾ ਥੜਾ ਜਦੋ ਨਕਲੀਏ ਇੱਕੋ ਥਾ ਖੜੇ ਹੋ ਕੇ ਨਕਲਾਂ ਕਰਨ ਤੇ ਦਰਸ਼ਕ ਉਹਨਾਂ ਦੁਆਲੇ ਗੋਲ ਦਾਇਰੇ ਵਿਚ ਖੜੇ ਹੋਣ ਤਾਂ ਉਸਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ ਜਦੋ ਪਿਛਲੇ ਪਾਸੇ ਕਿਸੇ ਦੀਵਾਰ ਜਾ ਮਕਾਨ ਦਾ ਸਹਾਰਾ ਹੋਵੇ ਤੇ ਪਿਛਲੇ ਪਾਸੇ ਕੋਈ ਦਰਸ਼ਕ ਨਾ ਆ ਸਕੇ ਤਾਂ ਉਸਨੂੰ ਤੀਰ ਕਮਾਨੀ ਪਿੜ ਕਹਿੰਦੇ ਹਨ ਜਦੋ ਕਦੇ ਦਰਖ਼ਤ ਹੇਠ ਬਣੇ ਥੜ੍ਹੇ ਉਤੇ ਨਕਲਾਂ ਕੀਤੀਆਂ ਜਾਣ ਤਾਂ ਇਸਨੂੰ ਦਰਖ਼ਤ ਵਾਲਾ ਪਿੜ ਕਹਿੰਦੇ ਹਨ ਜਿਥੇ ਲੋਕ ਥੜ੍ਹੇ ਤੋਂ ਹੇਠ ਖੜ੍ਹੇ ਹੋ ਕੇ ਨਕਲਾਂ ਦੇਖਦੇ ਹਨ

 

() ਪੰਜਾਬੀ ਸੱਭਿਆਚਾਰ ਵਿੱਚ ਨਕਲਾਂ ਦਾ ਕੀ ਮਹੱਤਵ ਹੈ?

ਉੱਤਰ: ਪੰਜਾਬੀ ਸਭਿਆਚਾਰ ਵਿਚ ਨਕਲਾਂ ਦਾ ਵਿਸ਼ੇਸ਼ ਮਹੱਤਵ ਹੈ ਇਨ੍ਹਾਂ ਰਾਹੀ ਪੰਜਾਬੀ ਸਭਿਆਚਾਰ ਦੇ ਕਈ ਪੱਖਾਂ ਨੂੰ ਉਘਾੜਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਅਨੁਸਾਰ ਮੁੰਡਾ ਜੰਮਣ, ਮੁੰਡੇ ਦੇ ਵਿਆਹ ਤੇ ਮੇਲੇ ਤਿਉਹਾਰ ਦੇ ਸਮੇ ਵਿਸੇਸ਼ ਅਖਾੜੇ ਲਗਾ ਕੇ ਨਕਲਾਂ ਪੇਸ਼ ਕੀਤੀਆਂ ਜਾਂਦੀਆਂ ਹਨ ਇਸ ਤਰ੍ਹਾਂ ਖੁਸ਼ੀ ਦੇ ਮੌਕੇ ਤੇ ਭੰਡ ਆਦਿ ਸਾਡਾ ਮਨੋਰੰਜਨ ਕਰਦੇ ਹਨ ਤੇ ਇਨ੍ਹਾਂ ਮੌਕਿਆਂ ਤੇ ਸਾਨੂੰ ਖੁੱਲ੍ਹ ਕੇ ਹਸਣ ਦਾ ਮੌਕਾ ਮਿਲਦਾ ਹੈ       

 

3. “ਪੰਜਾਬ ਦੀਆਂ ਨਕਲਾਂਪਾਠ ਦਾ ਸਾਰ ਆਪਣੇਂ ਸ਼ਬਦਾਂ ਵਿੱਚ ਲਿਖੋ।