Sunday 10 January 2021

CH 5 - AD&AS in Macro Economy.

0 comments

ਪਾਠ 5-ਸਮੱਸ਼ਟੀ-ਅਰਥਵਿਵਸਥਾ ਵਿੱਚ ਕੁੱਲ ਮੰਗ, ਕੁੱਲ ਪੂਰਤੀ ਅਤੇ ਸਬੰਧਿਤ ਧਾਰ

 

ਦੋ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1:- ਕੁੱਲ ਮੰਗ ਕੀ ਹੁੰਦੀ ਹੈ?

ਉੱਤਰ:- ਇਸ ਤੋਂ ਭਾਵ ਇੱਕ ਸਾਲ ਦੀ ਮਿਆਦ ਵਿੱਚ ਕਿਸੇ ਅਰਥਵਿਵਸਥਾ ਵਿੱਚ ਉਪਭੋਗ, ਨਿਵੇਸ਼ ਅਤੇ ਸਰਕਾਰੀ ਖਰਚ ਅਤੇ ਸ਼ੁੱਧ ਨਿਰਯਾਤਾਂ ਤੋਂ ਹੈ।

 

ਪ੍ਰ: 2:- ਕੁੱਲ ਮੰਗ ਤੋਂ ਕੀ ਭਾਵ ਹੈ? ਕੁੱਲ ਮੰਗ ਦੇ ਨਿਰਧਾਰਕ ਤੱਤ ਕਿਹੜੇ-ਕਿਹੜੇ ਹਨ?

ਉੱਤਰ:- ਕੁੱਲ ਮੰਗ ਤੋਂ ਭਾਵ ਕਿਸੇ ਅਰਥ ਵਿਵਸਥਾ ਵਿੱਚ ਇੱਕ ਸਾਲ ਦੀ ਮਿਆਦ ਵਿੱਚ ਵਸਤੂਆਂ ਅਤੇ ਸੇਵਾਵਾਂ ਤੇ ਹੌਣ ਵਾਲੇ ਕੁੱਲ ਖਰਚ ਤੋਂ ਹੈ। ਕੁੱਲ ਮੰਗ ਦੇ ਚਾਰ ਘਟਕ ਹਨ ;(i) ਉਪਭੋਗ ਖਰਚ (ii) ਨਿੱਜੀ ਨਿਵੇਸ਼ (ਅਚਲ ਪੂੰਜੀ ਅਤੇ ਸਟਾਕ ਵਿੱਚ ਪਰਿਵਰਤਨ (iii) ਸਰਕਾਰੀ ਖਰਚ (iv) ਸ਼ੁੱਧ ਨਿਰਯਾਤ ਜਾਂ ਨਿਰਯਾਤਾਂ ਅਤੇ ਆਯਾਤਾਂ ਵਿੱਚ ਅੰਤਰ AD=C+I+G+(X-M)

 

ਪ੍ਰ: 3:- ਕੁੱਲ ਪੂਰਤੀ ਤੋ ਕੀ ਭਾਵ ਹੈ?

ਉੱਤਰ:- ਕੁੱਲ ਪੂਰਤੀ ਤੋਂ ਭਾਵ ਕਿਸੇ ਅਰਥ ਵਿਵਸਥਾ ਵਿੱਚ ਇੱਕ ਸਾਲ ਦੀ ਮਿਆਦ ਵਿੱਚ ਵਸਤੂਆਂ ਅਤੇ ਸੇਵਾਵਾਂ ਜਾਂ ਰਾਸ਼ਟਰੀ ਉਤਪਾਦ ਦੇ ਮੌਦ੍ਰਿਕ ਮੁੱਲ ਤੋਂ ਹੈ। ਇਸ ਨੂੰ ਰਾਸ਼ਟਰੀ ਉਤਪਾਦ ਜਾਂ ਰਾਸ਼ਟਰੀ ਆਮਦਨ ਵੀ ਕਿਹਾ ਜਾਂਦਾ ਹੈ। ਇਹ ਉਤਪਾਦਨ ਦੀ ਕੁੱਲ ਲਾਗਤ ਹੈ ਜੋ ਉਤਪਾਦਨ ਦੇ ਵਿਭਿੰਨ ਸਾਧਨਾਂ ਨੂੰ ਮਜ਼ਦੂਰੀ, ਲਗਾਨ, ਵਿਆਜ ਅਤੇ ਲਾਭ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਇਸ ਲਈ;

AS=Y=C+S ਅਰਥਾਤ ਕੁੱਲ ਪੂਰਤੀ= ਉਪਭੋਗ (C) +ਬੱਚਤ(S)

 

ਪ੍ਰ:4:- ਕੁੱਲ ਪੂਰਤੀ ਫਲਨ ਕੀ ਹੈ?

ਉੱਤਰ:- ਕਿਸੇ ਅਰਥ ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਮੁੱਖ ਤੌਰ ਤੇ ਦੋ ਤੱਤਾਂ ਤੇ ਨਿਰਭਰ ਕਰਦਾ ਹੈ; (1) ਵਰਤਮਾਨ ਸਾਧਨਾਂ ਦੇ ਵਾਧੂ ਪ੍ਰਯੋਗ ਰਾਹੀ (2) ਤਕਨੀਕੀ ਸੁਧਾਰ ਰਾਹੀ।

ਕੇਨਜ਼ ਦਾ ਆਮਦਨ ਅਤੇ ਰੁਜ਼ਗਾਰ ਦਾ ਸਿਧਾਂਤ ਅਲਪਕਾਲੀਨ ਵਿਸ਼ਲੇਸ਼ਣ ਹੈ ।ਉਸ ਅਨੁਸਾਰ ਰੁਜ਼ਗਾਰ ਵਿੱਚ ਹੋਣ ਵਾਲੇ ਵਾਧੇ ਦੇ ਅਨੁਪਾਤ ਵਿੱਚ ਹੀ ਕੁੱਲ ਪੂਰਤੀ ਵਿੱਚ ਵਾਧਾ ਹੁੰਦਾ ਹੈ।

 

ਪ੍ਰ: 5:- ਸਵੈਚਾਲਿਤ ਨਿਵੇਸ਼ ਕੀ ਹੁੰਦਾ ਹੈ?

ਉੱਤਰ:- ਇਹ ਨਿਵੇਸ਼ ਆਮਦਨ/ਰੁਜ਼ਗਾਰ ਦੇ ਪੱਧਰ ਤੋਂ ਸੁਤੰਤਰ ਹੁੰਦਾ ਹੈ । ਅਜਿਹਾ ਨਿਵੇਸ਼ ਸਮਾਜਿਕ ਕਲਿਆਣ ਦੀ ਭਾਵਨਾ ਤੇ ਨਿਰਭਰ ਕਰਦਾ ਹੈ।

 

ਪ੍ਰ: 6:- ਪ੍ਰੇਰਿਤ ਨਿਵੇਸ਼ ਕਿਸ ਨੂੰ ਆਖਦੇ ਹਨ।

ਉੱਤਰ:- ਲਾਭ ਦੀ ਆਸ਼ਾ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਨਿਵੇਸ਼ ਪ੍ਰੇਰਿਤ ਨਿਵੇਸ਼ ਕਹਾਉਂਦਾ ਹੈ ਇਹ (1) ਪੂੰਜੀ (ਨਿਵੇਸ਼) ਦੀ ਸੀਮਾਂਤ ਕੁਸ਼ਲਤਾ ਅਤੇ (2) ਵਿਕਾਸ ਦੀ ਦਰ ਤੇ ਨਿਰਭਰ ਕਰਦਾ ਹੈ।

 

ਪ੍ਰ: 7:- ਪੂਰਣ ਰੁਜ਼ਗਾਰ ਤੋ ਕੀ ਭਾਵ ਹੈ?

ਉੱਤਰ:-ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਉਨ੍ਹਾਂ ਸਭ ਲੋਕਾਂ ਨੂੰ ਜੋ ਕੰਮ ਕਰਨ ਦੇ ਯੋਗ ਅਤੇ ਪ੍ਰਚੱਲਿਤ ਮਜ਼ਦੂਰੀ ਦੀ ਦਰ ਤੇ ਕੰਮ ਕਰਨ ਲਈ ਤਿਆਰ ਹਨ, ਉਨ੍ਹਾਂ ਨੂੰ ਕੰਮ ਮਿਲ ਜਾਂਦਾ ਹੈ।

 

ਪ੍ਰ: 8:- ਅਣਇਛੱਕ ਬੇਰੁਜ਼ਗਾਰੀ ਕੀ ਹੁੰਦੀ ਹੈ?

ਉੱਤਰ:- ਇਹ ਉਹ ਸਥਿਤੀ ਹੁੰਦੀ ਹੈ, ਜਿਸ ਵਿੱਚ ਲੋਕ ਕੰਮ ਕਰਨ ਦੇ ਯੋਗ ਹੁੰਦੇ ਹਨ ਅਤੇ ਪ੍ਰਚੱਲਿਤ ਮਜ਼ਦੂਰੀ ਦਰ ਤੇ ਕੰਮ ਕਰਨ ਲਈ ਤਿਆਰ ਹੁੰਦੇ ਹਨ, ਪ੍ਰੰਤੂ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ।

 

ਪ੍ਰ: 9:-ਉਪਭੋਗ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ।

ਉੱਤਰ:- ਉਪਭੌਗ ਪ੍ਰਵਿਰਤੀ ਦਾ ਅਰਥ ਹੈ ਆਮਦਨ ਦੇ ਭਿੰਨ-ਭਿੰਨ ਪੱਧਰਾਂ ਤੇ ਉਪਭੋਗ ਅਤੇ ਆਮਦਨ ਦਾ ਅਨੁਪਾਤ ਉਪਭੋਗ ਪ੍ਰਵਿਰਤੀ ਦੋ ਕਿਸਮਾਂ ਦੀ ਹੁੰਦੀ ਹੈ;

(1) ਔਸਤ ਉਪਭੌਗ ਪ੍ਰਵਿਰਤੀ (Average Propensity to Consume) APC

(2) ਸੀਮਾਂਤ ਉਪਭੌਗ ਪ੍ਰਵਿਰਤੀ (Marginal Propensity to Consume) MPC

 

ਪ੍ਰ; 10:- ਔਸਤ ਉਪਭੋਗ ਪ੍ਰਵਿਰਤੀ (APC) ਕਿਸ ਨੂੰ ਕਹਿੰਦੇ ਹਨ?

ਉੱਤਰ- ਇਹ ਕੁੱਲ ਉਪਭੌਗ ਖਰਚ ਅਤੇ ਕੁੱਲ ਆਮਦਨ ਦੇ ਵਿੱਚ ਅਨੁਪਾਤ ਹੈ। ਇਸ ਤੋਂ ਪਤਾ ਲਗਦਾ ਹੈ ਕਿ ਲੋਕ ਆਪਣੀ ਆਮਦਨ ਦਾ ਕਿੰਨਾ ਭਾਗ ਉਪਭੌਗ ਤੇ ਖਰਚ ਕਰਨਗੇ ।

ਔਸਤ ਉਪਭੋਗ ਪ੍ਰਵਿਰਤੀ (APC) = ਉਪਭੌਗ (C)

                                              ਆਮਦਨ (Y)

ਉਦਾਹਰਨ: ਜੇਕਰ 100 ਕਰੋੜ ਰੁ: ਦੀ ਕੁੱਲ ਆਮਦਨ ਵਿੱਚੋ 80 ਕਰੋੜ ਰੁ: ਉਪਭੋਗ ਤੇ ਖਰਚ ਕੀਤੇ ਜਾਂਦੇ ਹਨ ਤਾਂ

APC=C

         Y   

=80    =   8  

 100       10     

=0.8 ਜਾਂ 80%

 

ਪ੍ਰ:11:- ਸੀਮਾਂਤ ਉਪਭੋਗ ਪ੍ਰਵਿਰਤੀ (MPC) ਦੀ ਪਰਿਭਾਸ਼ਾ ਦਿਓ ।

ਉੱਤਰ. - ਸੀਮਾਂਤ ਉਪਭੌਗ ਪ੍ਰਵਿਰਤੀ (MPC) ਆਮਦਨ ਵਿੱਚ ਪਰਿਵਰਤਨ (Y) ਦੇ ਸਿੱਟੇ ਵਜੋਂ ਉਪਭੌਗ ਵਿੱਚ ਪਰਿਵਰਤਨ (∆C) ਦੇ ਅਨੁਪਾਤ ਨੂੰ ਪ੍ਰਗਟ ਕਰਦੀ ਹੈ।

MPC= ਉਪਭੌਗ ਵਿੱਚ ਪਰਿਵਰਤਨ ( C)

          ਆਮਦਨ ਵਿੱਚ ਪਰਿਵਰਤਨ (∆Y)

ਉਦਾਹਰਨ: ਜੇਕਰ ਆਮਦਨ 100 ਕਰੌੜ ਰੁ: ਤੋਂ ਵਧਕੇ 200 ਕਰੋੜ ਰੁ: ਹੋ ਜਾਂਦੀ ਹੈ ਅਤੇ ਉਪਭੌਗ 80 ਕਰੋੜ ਤੋਂ ਵਧਕੇ 120 ਕਰੌੜ ਰੁ: ਹੋ ਜਾਂਦਾ ਹੈ ਤਾਂ

MPC= ∆ C

           ∆ Y

120-80

200-100

= 40     = 0.4

  100

੯% =..............=.....................=..............=0.4

4 200-100 100

ਆਮ ਤੌਰ ਤੇ ਸੀਮਾਂਤ ਉਪਭੋਗ ਪ੍ਰਵਿਰਤੀ (MPC) ਸਿਫਰ ਤੋ ਅਧਿਕ ਅਤੇ ਇੱਕ ਤੋ ਘੱਟ ਹੁੰਦੀ ਹੈ।

 

ਪ੍ਰ:12:- ਬੱਚਤ ਪ੍ਰਵਿਰਤੀ ਦੀ ਵਿਆਖਿਆ ਕਰੋ ।

ਉੱਤਰ:- ਬੱਚਤ ਪ੍ਰਵਿਰਤੀ ਆਮਦਨ ਦੇ ਭਿੰਨ-ਭਿੰਨ ਪੱਧਰਾਂ ਤੇ ਬੱਚਤ ਅਤੇ ਆਮਦਨ ਦਾ ਅਨੁਪਾਤ ਹੈ।

ਬੱਚਤ ਪ੍ਰਵਿਰਤੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ:

(1) ਔਸਤ ਬੱਚਤ ਪ੍ਰਵਿਰਤੀ (APS) (2) ਸੀਮਾਂਤ ਬੱਚਤ ਪ੍ਰਵਿਰਤੀ (MPS)

(1) ਔਸਤ ਬੱਚਤ ਪ੍ਰਵਿਰਤੀ (MPS):- ਔਸਤ ਬੱਚਤ ਪ੍ਰਵਿਰਤੀ ਇੱਕ ਵਿਸ਼ੇਸ਼ ਆਮਦਨ ਦੇ ਪੱਧਰਾਂ ਤੇ ਬੱਚਤ ਅਤੇ ਆਮਦਨ ਦਾ ਅਨੁਪਾਤ ਹੈ।

ਔਸਤ ਬੱਚਤ ਪ੍ਰਵਿਰਤੀ (APS) = ਬੱਚਤ (S)

                                           ਆਮਦਨ (Y)

ਤਾਲਿਕਾ:-

ਆਮਦਨ (Y) ਰੁ: (ਕਰੋੜਾ ਵਿੱਚ)

ਬੱਚਤ (S) ਰੁ:(ਕਰੋੜਾ ਵਿੱਚ)

ਔਸਤ ਬੱਚਤ ਪ੍ਰਵਿਰਤੀ

APS=S

         Y

100

20

20     = 0.2

100

200

80

80   =0.4

200

(2) ਸੀਮਾਂਤ ਬੱਚਤ ਪ੍ਰਵਿਰਤੀ (MPS):- ਆਮਦਨ ਵਿੱਚ ਹੋਣ ਵਾਲੇ ਪਰਿਵਰਤਨ (∆Y) ਦੇ ਕਾਰਨ ਬੱਚਤ ਵਿੱਚ ਹੋਣ ਵਾਲੇ ਪਰਿਵਰਤਨ ( S) ਦੇ ਅਨੁਪਾਤ ਨੂੰ ਸੀਮਾਂਤ ਬੱਚਤ ਪ੍ਰਵਿਰਤੀ ਕਹਿੰਦੇ ਹਨ।

ਸੀਮਾਂਤ ਬੱਚਤ ਪ੍ਰਵਿਰਤੀ (MPS) = ਬੱਚਤ ਵਿੱਚ ਪਰਿਵਰਤਨ ( S)

                                              ਆਮਦਨ ਵਿੱਚ ਪਰਿਵਰਤਨ (∆Y)

ਤਾਲਿਕਾ:-

ਆਮਦਨ

ਆਮਦਨ ਵਿੱਚ ਪਰਿਵਰਤਨ

ਬੱਚਤ

ਬੱਚਤ ਵਿੱਚ ਪਰਿਵਰਤਨ

ਸੀਮਾਂਤ ਬੱਚਤ ਪ੍ਰਵਿਰਤੀ

100

-----

20

-------

------

200

 

 

 

60 

100

=0.6     

300

100

150

70

70   

100

=0.7

 

ਚਾਰ ਅੰਕਾਂ ਵਾਲੇਂ ਪ੍ਰਸ਼ਨ 

 

ਪ੍ਰ:1:- ਔਸਤ ਉਪਭੋਗ ਪ੍ਰਵਿਰਤੀ (APC) ਅਤੇ ਔਸਤ ਬੱਚਤ ਪ੍ਰਵਿਰਤੀ (APS) ਵਿੱਚ ਸਬੰਧਾਂ ਦੀ ਵਿਆਖਿਆ ਕਰੋ।

ਉੱਤਰ:- (APC) ਅਤੇ (APS) ਦੇ ਸਬੰਧਾਂ ਨੂੰ ਹੇਠ ਲਿਖੀ ਸਮੀਕਰਣ ਦੀ ਸਹਾਇਤਾ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ।

APC=C                      ਅਤੇ       

         Y

APS= S

         Y

 (ਅਸੀਂ ਜਾਣਦੇ ਹਾਂ ਕਿ Y=C+S)

APC+APS=C     S +   =    C+S   Y =1

                   Y     Y              Y      Y

 

ਪ੍ਰ:2 - ਸੀਮਾਂਤ ਉਪਭੋਗ ਪ੍ਰਵਿਰਤੀ (MPC) ਅਤੇ ਸੀਮਾਂਤ ਬੱਚਤ ਪ੍ਰਵਿਰਤੀ (MPS) ਵਿੱਚ ਸਬੰਧਾਂ ਦਾ ਪਤਾ ਕਰੋ।

ਉੱਤਰ:- ਅਸੀ ਜਾਣਦੇ ਹਾਂ ਕਿ

 

 

MPC=ਉਪਭੌਗ ਵਿੱਚ ਪਰਿਵਰਤਨ                 =                     (∆C)

          ਆਮਦਨ ਵਿੱਚ ਪਰਿਵਰਤਨ                                       ( Y)

ਬੱਚਤ ਵਿੱਚ ਪਰਿਵਰਤਨ (∆S)

ਸੀਮਾਂਤ ਬੱਚਤ ਪ੍ਰਵਿਰਤੀ (MPS) = .......................................=.........

                                             ਆਮਦਨ ਵਿੱਚ ਪਰਿਵਰਤਨ       (∆Y)

ਅਸੀਂ ਜਾਣਦੇ ਹਾਂ ਕਿ ∆Y=∆C+∆S

MPC+MPS= ∆C      +    ∆S   = ∆C+∆S =    ∆Y =1

                      ∆Y            ∆ Y      ∆Y             ∆Y

 

ਪ੍ਰ:3:- ਚਿੱਤਰ ਦੀ ਸਹਾਇਤਾ ਨਾਲ ਕੁੱਲ ਮੰਗ ਦੀ ਧਾਰਨਾ ਦੀ ਵਿਆਖਿਆ ਕਰੋ।

ਉੱਤਰ:- ਕੁੱਲ ਮੰਗ ਤੋਂ ਭਾਵ ਕਿਸੇ ਅਰਥਵਿਵਸਥਾ ਵਿੱਚ ਇੱਕ ਲੇਖਾ ਸਾਲ ਦੀ ਅਵਧੀ ਵਿੱਚ ਸਾਰੀਆਂ ਵਸਤੂਆਂ ਉਤੇ ਸੇਵਾਵਾਂ ਦੀ ਕੁੱਲ ਮੰਗ ਨਾਲ ਹੈ।ਕੱਲ ਮੰਗ ਦੀ ਧਾਰਨਾ ਦਾ ਅਧਿਐਨ ਦੋ ਦ੍ਰਿਸ਼ਟੀਕੌਣਾ ਤੋਂ ਕੀਤਾ ਜਾਂਦਾ ਹੈ :(1) ਸਾਧਾਰਣ ਦ੍ਰਿਸ਼ਟੀਕੌਣ (2) ਕੇਨਜ਼ੀਅਨ ਦ੍ਰਿਸ਼ਟੀਕੋਣ

(1) ਸਾਧਾਰਣ ਦ੍ਰਿਸ਼ਟੀਕੌਣ:- ਇਸ ਵਿੱਚ ਕੁੱਲ ਮੰਗ (AD) ਕੀਮਤ ਪੱਧਰ ਨਾਲ ਸਬੰਧਤ ਹੈ।ਕੁੱਲ ਮੰਗ ਵਕਰ (AD) ਖੱਬੇ ਤੋਂ ਸੱਜੇ ਵੱਲ ਹੇਠਾਂ ਨੂੰ ਝੁਕਿਆ ਹੁੰਦਾ ਹੇ। ਅੱਗੇ ਦਿੱਤੇ ਚਿੱਤਰ ਦੁਆਰਾ ਵਿਅਸ਼ਟੀ ਮੰਗ ਵਕਰ (AD) ਨੂੰ ਦਿਖਾਇਆ ਗਿਆ ਹੈ।

ਚਿੱਤਰ -2

ਇਹਨਾਂ ਚਿਤਰਾਂ ਵਿੱਚ ਅੰਤਰ ਸਿਰਫ ਇਹਨਾ ਹੈ ਕਿ ਚਿੱਤਰ-1 ਵਿੱਚ ਇੱਕ ਵਸਤੂ ਦੀ ਕੀਮਤ ਨੂੰ    ਦਰਸਾਇਆ ਗਿਆ ਹੈ ।ਚਿੱਤਰ -2 ਵਿੱਚ ਕੀਮਤ ਪੱਧਰ ਨੂੰ ਪ੍ਰਗਟ ਕਰਦਾ ਹੈ।ਭਾਵ ਸਧਾਰਨ ਕੀਮਤ ਤੋਂ ਹੈ ਜੋ ਕਿ ਅਰਥਵਿਵਸਥਾ ਵਿੱਚ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਦਾ ਔਸਤ ਹੁੰਦੀ ਹੈ। DX ਵਸਤੂ-X ਦੀ ਮੰਗ ਹੈ ਜਦੋਂ ਕਿ AD ਅਰਥ ਵਿਵਸਥਾ ਵਿੱਚ ਪ੍ਰਾਪਤ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਹੈ।

 

(2) ਕੋਨਜੀਅਨ ਦ੍ਰਿਸ਼ਟੀਕੋਣ ਕੇਨਜ਼ੀਅਨ ਦ੍ਰਿਸ਼ਟੀਕੋਣ ਅਨੁਸਾਰ ਕੁੱਲ ਮੰਗ (AD) ਵਕਰ ਦਾ ਢਲਾਨ ਉਪਰ ਵੱਲ ਨੂੰ ਹੁੰਦਾ ਹੈ।ਇਸ ਵਿੱਚ ਕੁੱਲ ਮੰਗ ਦਾ ਸਬੰਧ ਮੰਗ ਅਤੇ ਆਮਦਨ ਨਾਲ ਸਥਾਪਿਤ ਕੀਤਾ ਗਿਆ ਹੈ। ਇੱਕ ਅਰਥਵਿਵਸਥਾ ਵਿੱਚ ਕੁੱਲ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਆਮਦਨ ਦੇ ਭਿੰਨ-ਭਿੰਨ ਪੱਧਰਾਂ ਤੇ ਨਿਰਭਰ ਕਰਦੀ ਹੈ। ਅਰਥਾਤ ਆਮਦਨ ਅਤੇ ਮੰਗ ਦਾ ਇੱਕ ਦੂਜੇ ਨਾਲ ਧਨਾਤਮਿਕ ਸਬੰਧ ਹੈ। ਕੇਨਜ਼ ਦੇ ਮਾਡਲ ਵਿੱਚ ਕੁੱਲ ਮੰਗ (AD) ਦਾ ਢਲਾਨ ਖੱਬੇ ਤੋਂ ਸੱਜੇ ਉਪਰ ਵੱਲ ਜਾਂਦਾ ਹੈ, ਜੋ ਆਮਦਨ ਅਤੇ ਮੰਗ ਦੇ ਧਨਾਤਮਿਕ ਸਬੰਧ ਨੂੰ ਦਰਸਾਉਂਦੀ ਹੈ। ਜਿਵੇ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ।

 

ਪ੍ਰ: 4:- ਕੁੱਲ ਮੰਗ ਨੂੰ ਕਿਵੇਂ ਮਾਪਿਆ ਜਾਂਦਾ ਹੈ?

ਉੱਤਰ:- ਵਸਤੁਆਂ ਅਤੇ ਸੇਵਾਵਾਂ ਤੇ ਕੀਤਾ ਗਿਆ ਕੁੱਲ ਖਰਚਾ ਹੀ ਇੱਕ ਅਰਥਵਿਵਸਥਾ ਵਿੱਚ ਕੁੱਲ ਮੰਗ (AD) ਦਾ ਮਾਪਕ ਹੈ। ਇੱਕ ਬੰਦ ਅਰਥਵਿਵਸਥਾ ਵਿੱਚ ਕੁੱਲ ਮੰਗ ਦੇ ਤੱਤ ਇਸ ਪ੍ਰਕਾਰ ਹਨ;

ਕੁੱਲ ਮੰਗ = ਉਪਭੋਗ+ਨਿਵੇਸ਼+ (ਸਰਕਾਰ ਦੇ ਬਿਨਾਂ ਬੰਦ ਅਰਥਵਿਵਸਥਾ ਵਿੱਚ) AD= C+I

ਖੁੱਲ੍ਹੀ ਅਰਥਵਿਵਸਥਾ ਵਿੱਚ (ਸਰਕਾਰ ਦੇ ਨਾਲ)

ਕੁੱਲ ਮੰਗ = ਉਪਭੋਗ+ ਨਿਵੇਸ਼+ਸਰਕਾਰੀ ਖਰਚ+ਨਿਰਯਾਤ +ਆਯਾਤ

AD=C+I+G+X-M

(C= ਉਪਭੋਗ, I= ਨਿਵੇਸ਼, G= ਸਰਕਾਰੀ ਖਰਚ, X= ਨਿਰਯਾਤ, M=, ਆਯਾਤ)

 

ਪ੍ਰ: 5:-ਕੁੱਲ ਮੰਗ ਜਾਂ ਕੁੱਲ ਮੰਗ ਫਲਨ ਦਾ ਵਿਉਹਾਰ ਕੀ ਹੈ?

ਉੱਤਰ:-ਕੁੱਲ ਮੰਗ ਆਮਦਨ ਦੇ ਪੱਧਰ ਤੇ ਨਿਰਭਰ ਕਰਦੀ ਹੈ। ਆਮਦਨ ਦਾ ਪੱਧਰ ਜਿੰਨਾ ਅਧਿਕ ਹੁੰਦਾ ਹੈ ਖਰੀਦ ਸ਼ਕਤੀ ਵੀ ਉਨੀ ਵੱਧ ਹੁੰਦੀ ਹੈ ਅਤੇ ਮੰਗ ਵੀ ਉੰਨੀ ਹੀ ਅਧਿਕ ਹੁੰਦੀ ਹੈ। ਜਦੋਂ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਕੁੱਲ ਮੰਗ ਵਿੱਚ ਵੱਦਣ ਦੀ ਪ੍ਰਵਿਰਤੀ ਪਾਈ ਜਾਂਦੀ ਹੈ । ਕੁੱਲ ਮੰਗ ਦੇ ਵਿਉਹਾਰ ਨਾਲ ਸਬੰਧਤ ਦੋ ਗੱਲਾਂ ਧਿਆਂਨ ਵਿੱਚ ਰੱਖਣੀਆਂ ਚਾਹੀਦੀਆਂ ਹਨ;

(1) ਆਮਦਨ ਦੇ ਸਿਫਰ ਹੋਣ ਤੇ ਵੀ ਮੰਗ ਵਕਰ ਦਾ ਇੱਕ ਨਿਉਨਤਮ ਪੱਧਰ ਬਣਿਆਂ ਰਹਿੰਦਾ ਹੈ।

(2) ਆਮਦਨ ਵਿੱਚ ਹੋਣ ਵਾਲੇ ਵਾਧੇ ਦੀ ਦਰ, ਖਰਚ ਵਿੱਚ ਹੋਣ ਵਾਲੇ ਵਾਧੇ ਦੀ ਦਰ ਤੋਂ ਵੱਧ ਹੁੰਦੀ ਹੈ।

 

ਚਿੱਤਰ ਵਿੱਚ OX ਅਕਸ਼ ਤੇ ਆਮਦਨ ਅਤੇ OY ਅਕਸ ਤੇ ਕੁੱਲ ਮੰਗ ਨੂੰ ਪ੍ਰਗਟ ਕੀਤਾ ਗਿਆ ਹੈ। ਕੁੱਲ ਮੰਗ ਵਕਰ AD, OY ਅਕਸ਼ ਤੇ 20 ਤੋਂ ਸ਼ੁਰੂ ਹੋ ਰਹੀ ਹੈ। ਇਹ ਮੰਗ ਵਕਰ ਦਾ ਨਿਊਨਤਮ ਪੱਧਰ ਹੈ ਜੋ ਸਿਫਰ ਆਮਦਨ ਹੋਣ ਤੇ ਵੀ ਖਰਚ ਕੀਤਾ ਜਾਵੇਗਾ । ਜਿਵੇਂ-ਜਿਵੇਂ ਆਮਦਨ ਵਿੱਚ ਵਾਧਾ ਹੁੰਦਾ ਹੈ ਕੁੱਲ ਮੰਗ ਵਿੱਚ ਵੀ ਵਾਧਾ ਹੁੰਦਾ ਹੈ। ਬਿੰਦੂ E ਤੋਂ ਮਗਰੋਂ ਮੰਗ ਵਿੱਚ ਵਾਧਾ ਆਮਦਨ ਦੇ ਵਾਧੇ ਨਾਲੋਂ ਘੱਟ ਹੁੰਦਾ ਹੈ। ਬਿੰਦੂ E ਤੇ ਕੁੱਲ ਮੰਗ ਆਮਦਨ ਦੇ ਬਰਾਬਰ ਹੈ

ਤਾਲਿਕਾ:=

ਤਾਲਿਕਾ ਤੋਂ ਪਤਾ ਲਗਦਾ ਹੈ ਕਿ

(1) ਜਦੋਂ ਆਮਦਨ ਸਿਫਰ ਹੈ ਤਾਂ ਵੀ ਕੁੱਲ ਮੰਗ 20 ਕਰੌੜ ਰੁ: ਹੈ

(2) ਆਮਦਨ ਵਿੱਚ ਹੋਣ ਵਾਲੇ ਵਾਧੇ ਦੇ ਨਾਲ-ਨਾਲ ਕੁੱਲ ਮੰਗ ਵਿੱਚ ਵੀ ਵਾਧਾ ਹੁੰਦਾ ਹੈ।

(3) ਆਮਦਨ ਦੇ ਇੱਕ ਨਿਸਚਿਤ ਪੱਧਰ (40 ਕਰੋੜ) ਪਿੱਛੋਂ ਕੁੱਲ ਮੰਗ; ਕੁੱਲ ਆਮਦਨ ਤੋਂ ਘੱਟ ਰਹਿੰਦੀ ਹੈ। ਜਦੋਂ ਆਮਦਨ 50 ਕਰੋੜ ਹੋਂ ਜਾਂਦੀ ਹੈ ਤਾਂ ਕੁੱਲ ਮੰਗ 45 ਕਰੋੜ ਰੁ: ਹੈ

ਆਮਦਨ (Y)

ਕੁੱਲ ਮੰਗ (AD)

0

20

10

25

20

30

30

35

40

40

50

45

60

5

ਪ੍ਰ: 6:-ਕੁੱਲ ਪੂਰਤੀ ਸੂਚੀ ਅਤੇ ਵਕਰ ਦੀ ਵਿਆਖਿਆ ਕਰੋ।

ਉੱਤਰ:-ਅਰਥ ਵਿਵਸਥਾ ਵਿੱਚ ਰੁਜ਼ਗਾਰ ਦੇ ਭਿੰਨ-ਭਿੰਨ ਪੱਧਰਾਂ ਵਿੱਚ ਪਾਏ ਜਾਣ ਵਾਲੇ ਅਨੁਪਾਤਕ ਸੰਬੰਧਾਂ ਨੂੰ ਪ੍ਰਗਟ ਕਰਨ ਵਾਲੀ ਤਾਲਿਕਾ ਨੂੰ ਕੁੱਲ ਪੂਰਤੀ ਸੂਚੀ ਕਿਹਾ ਜਾਂਦਾ ਹੈ,-

 

ਰੁਜ਼ਗਾਰ ਦਾ ਪੱਧਰ(ਹਜ਼ਾਰ ਮਜ਼ਦੂਰ)

ਕੁੱਲ ਪੂਰਤੀ (ਕਰੋੜ ਰੂ)

 (ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ=ਆਮਦਨ ਪ੍ਰਵਾਹ=ਉਪਭੋਗ+ਬੱਚਤ)

0

0

10

10

20

20

30

30

40

40

50

50

60

60

 

ਤਾਲਿਕਾ ਤੋਂ ਪਤਾ ਲਗਦਾ ਹੈ ਕਿ ਕੁੱਲ ਪੂਰਤੀ ਵਿੱਚ ਤਾਂ ਤਦ ਹੀ ਵਾਧਾ ਹੁੰਦਾ ਹੈ ਜਦੋਂ ਤਕ ਪੂਰਣ ਰੁਜ਼ਗਾਰ ਦਾ ਪੱਧਰ ਪ੍ਰਾਪਤ ਨਾ ਹੋਵੇ

 

ਚਿੱਤਰ ਦੁਆਰਾ ਕੁੱਲ ਪੂਰਤੀ ਫਲਨ ਸਪੱਸ਼ਟ ਜਾ ਸਕਦਾ ਹੈ।OX- ਅਕਸ਼ ਤੇ ਰੁਜ਼ਗਾਰ ਅਤੇ OY-ਅਕਸ਼ ਤੇ ਕੁੱਲ ਪੂਰਤੀ ਨੂੰ ਦਰਸਾਇਆ ਗਿਆ ਹੈ। AS ਕੁੱਲ ਪੂਰਤੀ ਵਕਰ ਹੈ।ਇਸ ਤੋਂ ਸਿੱਧ ਹੁੰਦਾ ਹੈ ਕਿ ਕਿਸੇ ਅਰਥਵਿਵਸਥਾ ਵਿੱਚ ਵਸਤੁਆਂ ਅਤੇ ਸੇਵਾਵਾਂ ਦਾ ਪ੍ਰਵਾਹ ਜਾਂ ਕੁੱਲ ਪੂਰਤੀ ਰੁਜ਼ਗਾਰ ਦੇ ਅਨੁਪਾਤ ਵਿੱਚ ਵਧਦੀ ਜਾਂ ਘੱਟਦੀ ਹੈ।

 

ਪ੍ਰ: 7:-ਕੁੱਲ ਪੂਰਤੀ ਫਲਨ (ਕੇਨਜ਼ੀਅਨ ਦ੍ਰਿਸ਼ਟੀਕੋਣ ਦੇ ਅਨੁਸਾਰ) ਦੀ ਵਿਆਖਿਆ ਕਰੋ।

ਉੱਤਰ: ਚਿੱਤਰ ਵਿੱਚ OL ਤੱਕ ASਵਕਰ ਖੱਬੇ ਤੋਂ ਸੱਜੇ ਵੱਲ ਉਪਰ ਜਾ ਰਹੀ ਹੈ ਇਸ ਤੋਂ ਪ੍ਰਗਟ ਹੁੰਦਾ ਹੈ ਕਿ ਜਿਸ ਦਰ ਤੇ ਰੁਜ਼ਗਾਰ ਵੱਧ ਰਿਹਾ ਹੈ ਉਸੇ ਦਰ ਤੇ ਕੁੱਲ ਪੂਰਤੀ ਵੀ ਵੱਧ ਰਹੀ ਹੈ ਪ੍ਰੰਤੂ OL ਤੋਂ ਪਿੱਛੋਂ AS ਇੱਕ ਖੜੀ ਰੇਖਾ ਬਣ ਜਾਂਦੀ ਹੈ ।ਇਸ ਦਾ ਅਰਥ ਹੈ ਕਿ ਕੁੱਲ ਪੂਰਤੀ (ਵਸਤੂਆਂ ਅਤੇ ਸੇਵਾਵਾਂ) ਵੱਧ ਰਹੀਆਂ ਹਨ, ਕਿਉਂਕਿ ਸਾਰੇ ਮਜ਼ਦੂਰਾਂ ਦੀਆਂ ਸੇਵਾਵਾਂ ਦਾ ਪੂਰਣ ਉਪਯੋਗ (ਪੂਰਣ ਰੁਜ਼ਗਾਰ ਦੀ ਸਥਿਤੀ) ਤੋਂ ਉੱਚਾ ਹੈ।ਸਪੱਸ਼ਟ ਹੈ ਕਿ ਹੋਰਨਾਂ ਗੱਲਾਂ ਦੇ ਸਮਾਨ ਰਹਿਣ ਤੇ ਪੂਰਣ ਰੁਜ਼ਗਾਰ ਦੀ ਸਥਿਤੀ ਦੇ ਪ੍ਰਾਪਤ ਹੋਣ ਪਿਛੋਂ ਉਤਪਾਦਨ ਵਿੱਚ ਵਾਧਾ ਨਹੀਂ ਹੁੰਦਾ

 

ਪ੍ਰ 8:- ਕੁੱਲ ਪੂਰਤੀ ਦੇ ਸਬੰਧ ਵਿੱਚ ਕਲਾਸੀਕਲ ਅਤੇ ਕੇਨਜ਼ੀਅਨ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰੋ।

ਉੱਤਰ:- (1) ਕਲਾਸੀਕਲ ਦ੍ਰਿਸ਼ਟੀਕੋਣ:-

ਕਲਾਸੀਕਲ ਅਰਥਸ਼ਾਸਤਰੀਆਂ ਦੇ ਅਨੁਸਾਰ ਪੂਰਣ ਰੁਜ਼ਗਾਰ ਇੱਕ ਮੁਕਤ ਅਰਥਵਿਵਸਥਾ ਦੀ ਸਾਧਾਰਨ ਸਥਿਤੀ ਹੈ। ਜੇਕਰ ਅਸੀਂ ਇਹ ਮੰਨ ਲਈਏ ਇੱਕ ਅਰਥਵਿਵਸਥਾ ਵਿੱਚ ਪੂਰਣ ਰੁਜ਼ਗਾਰ ਦੀ ਸਥਿਤੀ ਪਾਈ ਜਾਂਦੀ ਹੈ ਤਾਂ ਕੁੱਲ ਪੂਰਤੀ ਸਥਿਰ ਰਹੇਗੀ, ਬੇਸ਼ੱਕ ਕੀਮਤ ਪੱਧਰ ਕੁਝ ਵੀ ਹੋਵੇ। ਇਸ ਨੂੰ ਹੇਠਾਂ ਚਿੱਤਰ ਵਿੱਚ ਵਿਖਾਇਆ ਗਿਆ ਹੈ। ਚਿੱਤਰ ਵਿੱਚ AS ਪੂਰਤੀ ਫਲਨ ਪੂਰਣ ਰੁਜ਼ਗਾਰ ਦੀ ਸਥਿਤੀ ਸਥਿਰ ਉਤਪਾਦਨ ਨੂੰ ਪ੍ਰਗਟ ਕਰਦੀ ਹੈ ।ਇਸ ਦਾ ਅਰਥ ਹੈ ਕਿ ਕੀਮਤ ਪੱਧਰ ਵਿੱਚ ਹੋਣ ਵਾਲੇ ਪਰਿਵਰਤਨ ਦਾ ਇਸ ਤੇ ਕੌਈ ਪ੍ਰਭਾਵ ਨਹੀਂ ਪਵੇਗਾ।

 

(2) ਕੇਨਜ਼ੀਅਨ ਦ੍ਰਿਸ਼ਟੀਕੋਣ:- ਕੇਨਜ਼ ਦੇ ਅਨੁਸਾਰ ਜੇਕਰ ਮੰਗ ਦੇ ਵਧਣ ਨਾਲ ਉਤਪਾਦਨ ਵਧਦਾ ਹੈ ਤਾਂ ਕੀਮਤਾਂ ਨਹੀਂ ਵਧਣਗੀਆਂ ਪ੍ਰੰਤੂ ਇੱਕ ਵਾਰੀ ਪੂਰਣ ਰੁਜ਼ਗਾਰ ਦਾ ਪੱਧਰ ਪ੍ਰਾਪਤ ਹੋ ਜਾਣ ਤੇ ਜੇਕਰ ਉਤਪਾਦਨ ਵਧਾਉਣਾ ਦਾ ਯਤਨ ਕੀਤਾ ਜਾਂਦਾ ਹੈ ਤਾਂ ਸਿਰਫ ਕੀਮਤ ਪੱਧਰ ਹੀ ਵਧੇਗਾ ਉਤਪਾਦਨ ਨਹੀਂ। ਚਿੱਤਰ ਵਿੱਚ OL ਤੱਕ ਉਤਪਾਦਨ ਵੱਧਣ ਨਾਲ ਕੀਮਤ ਪੱਧਰ ਵਿੱਚ ਕੋਈ ਵਾਧਾ ਨਹੀਂ ਹੁੰਦਾ ਇਹ OP ਬਣਿਆਂ ਰਹਿੰਦਾ ਹੈ। ਜਦੋਂ ਉਤਪਾਦਨ OL ਤੋਂ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਕੀਮਤ ਪੱਧਰ ਵਿੱਚ ਤੇਜ਼ੀ ਨਾਲ ਵਧਣ ਦੀ ਪ੍ਰਵਿਰਤੀ ਪਾਈ ਜਾਦੀ ਹੈ ਅਤੇ ਉਤਪਾਦਨ ਸਥਿਰ ਰਹਿੰਦਾ ਹੈ।