Sunday 10 January 2021

CH 6 - Income Employment Output

0 comments

ਪਾਠ -6 ਕੁੱਲ ਮੰਗ, ਕੁੱਲ ਪੂਰਤੀ, ਆਮਦਨ ਅਤੇ ਰੁਜ਼ਗਾਰ ਦਾ ਨਿਰਧਾਰਨ

ਦੋ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1. ਆਮਦਨ ਅਤੇ ਉਤਪਾਦਨ ਦੇ ਸੰਤੁਲਨ ਤੋਂ ਤੁਸੀਂ ਕੀ ਸਮਝਦੇ ਹੋ?

ਉਤਰ; ਆਮਦਨ ਅਤੇ ਉਤਪਾਦਨ ਅਤੇ ਰੁਜ਼ਗਾਰ ਦੇ ਸੰਤੁਲਨ ਪੱਧਰ ਤੋਂ ਭਾਵ ਉਸ ਪੱਧਰ ਤੋਂ ਹੈ, ਜਿਸ ਉਤੇ ਸੰਪੂਰਣ ਅਰਥਵਿਵਸਥਾ ਦੀ ਕੁੱਲ ਪੂਰਤੀ (AS) =ਕੁੱਲ ਮੰਗ (AD) ਅਤੇ ਬੱਚਤ (S) =ਨਿਵੇਸ਼ (I)

 

ਪ੍ਰ:2:-ਕਲਾਸੀਕਲ ਵਿਚਾਰਧਾਰਾ ਅਨੁਸਾਰ ਕੁੱਲ ਪੂਰਤੀ ਫਲਨ ਨੂੰ ਇੱਕ ਚਿੱਤਰ ਦੁਆਰਾ ਸਪੱਸ਼ਟ ਕਰੋ।

ਉੱਤਰ:- ਕਲਾਸੀਕਲ ਵਿਚਾਰਧਾਰਾ ਅਨੁਸਾਰ ਇੱਕ ਮੁਕਤ ਅਰਥ ਵਿਵਸਥਾ ਵਿੱਚ ਮੁੱਖ ਰੂਪ ਨਾਲ ਪੂਰਣ ਰੁਜ਼ਗਾਰ ਦੀ ਸਥਿਤੀ ਮਿਲਦੀ ਹੈ। ਇਸ ਲਈ ਅਜਿਹੀ ਅਰਥਵਿਵਸਥਾ ਉਤਪਾਦਨ ਆਪਣੇ ਉਚਤਮ ਅਤੇ ਸਥਿਰ ਪੱਧਰ ਤੇ ਹੋਵੇਗਾ ।ਜਿਵੇ' ਚਿੱਤਰ ਵਿੱਚ ਵਿਖਾਇਆ ਗਿਆ ਹੈ।

ਚਿੱਤਰ 1 ਵਿੱਚ OY-ਅਕਸ਼ ਤੇ ਕੀਮਤ ਪੱਧਰ ਅਤੇ OX-ਅਕਸ਼ ਤੇ ਉਤਪਾਦਨ ਵਿਖਾਇਆ ਗਿਆ ਹੈ। ਉਤਪਾਦਨ OL ਤੇ ਸਥਿਰ ਹੈ। ਅਰਥ ਵਿਵਸਥਾ ਵਿੱਚ ਸਥਿਰ ਉਤਪਾਦਨ OL ਕੀਮਤ ਪੱਧਰ ਤੋਂ' ਪ੍ਰਭਾਵਿਤ ਨਹੀਂ ਹੋਵੇਗਾ। ਇਸ ਲਈ ਕੀਮਤ ਪੱਧਰ ਦੇ ਸਬੰਧ ਵਿੱਚ ਕੁੱਲ ਪੂਰਤੀ ਨੂੰ ਖੜੀ ਰੇਖਾ &5 ਦੁਆਰਾ ਵਿਖਾਇਆ ਗਿਆ ਹੈ।

 

ਪ੍ਰ:3:-ਸੰਤੁਲਨ ਦਾ ਕੀ ਅਰਥ ਹੈ?

ਉੱਤਰ:-ਸੰਤੁਲਨ ਅਜਿਹੀ ਸਥਿਤੀ ਹੈ ਜਿਸ ਨੂੰ ਪ੍ਰਾਪਤ ਕਰਕੇ ਅਸੀਂ ਛੱਡਣਾ ਨਹੀਂ ਚਾਹੁੰਦੇ।

 

ਪ੍ਰ:4:-ਪੂਰਣ ਰੁਜ਼ਗਾਰ ਸੰਤੁਲਨ ਤੋ ਕੀ ਭਾਵ ਹੈ'?

ਉੱਤਰ:-ਪੂਰਣ ਰੁਜ਼ਗਾਰ ਉਹ ਸਥਿਤੀ ਹੈ ਜਿਸ ਵਿੱਚ ਲੋਕ ਵਰਤਮਾਨ ਮਜ਼ਦੂਰੀ ਦੀ ਦਰ ਤੇ ਕੰਮ ਤੇ ਲੱਗਣ ਚਾਹੁੰਦੇ ਹਨ ਅਤੇ ਕੰਮ ਤੇ ਲੱਗੇ ਹੋਏ ਹੁੰਦੇ ਹਨ।

 

ਪ੍ਰ:5:-ਅਲਪ ਰੁਜ਼ਗਾਰ ਸੰਤੁਲਨ ਕੀ ਹੈ?

ਉੱਤਰ:-ਅਲਪ ਰੁਜ਼ਗਾਰ ਜਾਂ ਅਪੂਰਣ ਰੁਜ਼ਗਾਰ ਉਹ ਸਥਿਤੀ ਹੈ ਜਿੱਥੇ ਕੁਝ ਮਜ਼ਦੂਰ ਬੇਰੁਜ਼ਗਾਰ ਹੁੰਦੇ ਹਨ ਅਤੇ ਸੰਤੁਲਨ ਦੀ ਸਥਿਤੀ ਹੁੰਦੀ ਹੈ।

 

ਪ੍ਰ:6:-ਅਤਿ ਪੂਰਣ ਰੁਜ਼ਗਾਰ ਸੰਤੁਲਨ ਤੋ ਕੀ ਭਾਵ ਹੈ?

ਉੱਤਰ:-ਇਹ ਉਹ ਅਵਸਥਾ ਹੈ ਜਿਸ ਵਿੱਚ ਪੂਰਣ ਰੁਜ਼ਗਾਰ ਤੋਂ ਉਚੇ ਪੱਧਰ ਤੇ ਕੁੱਲ ਮੰਗ ਅਤੇ ਕੁੱਲ ਪੂਰਤੀ ਬਰਾਬਰ ਹੁੰਦੀਆਂ ਹਨ।

 

ਪ੍ਰ:7:-ਕੁੱਲ ਮੰਗ ਅਤੇ ਪ੍ਰਭਾਵੀ ਕੁੱਲ ਮੰਗ ਦੀਆਂ ਧਾਰਨਾਵਾਂ ਵਿੱਚ ਕੀ ਅੰਤਰ ਹੈ?

ਉੱਤਰ:-ਕੇਨਜ਼ੀਅਨ ਵਿਚਾਰਧਾਰਾ ਵਿੱਚ ਕੁੱਲ ਮੰਗ (AD) ਫਲਨ ਉਪਭੋਂਗ (C) ਅਤੇ ਨਿਵੇਸ਼ (I) ਫਲਨ ਦਾ ਜੋੜ ਹੈ।

ਕੁੱਲ ਮੰਗ = ਉਪਭੌਗ+ ਨਿਵੇਸ਼,     AD=C+I

ਪ੍ਰਭਾਵੀ ਕੁੱਲ ਮੰਗ (AED) ਤੋਂ ਭਾਵ AD ਦੇ ਉਸ ਪੱਧਰ ਤੋਂ ਹੈ ਜਿੱਥੇ AD=AS ਇਸ ਨੂੰ ਪ੍ਰਭਾਵੀ ਇਸ ਲਈ ਕਿਹਾ ਜਾਂਦਾ ਹੈ ਕਿਉਕਿ AD ਦਾ ਇਹ ਪੱਧਰ ਹੈ ਜਿਸ ਤੇ AS ਅਤੇ AD ਦੇ ਵਿੱਚ ਅਸਲ ਵਿੱਚ ਸੰਤੁਲਨ ਸਥਾਪਿਤ ਹੁੰਦਾ ਹੈ।ਪਰ ਜ਼ਰੂਰੀ ਨਹੀ ਕਿ ਅਰਥ ਵਿਵਸਥਾ ਵਿੱਚ ਪੂਰਣ ਰੁਜ਼ਗਾਰ ਨੂੰ ਦਰਸਾਏ।

 

ਪ੍ਰ:8:-“ਸੇਦੇ ਨਿਯਮ ਅਨੁਸਾਰ ਕੁੱਲ ਮੰਗ ਅਤੇ ਕੁੱਲ ਪੂਰਤੀ ਬਰਾਬਰ ਹੁੰਦੇ ਹਨ। ਕਿਵੇ?

ਉੱਤਰ:- “ਸੇਦੇ ਨਿਯਮ ਅਨੁਸਾਰ ਕੁੱਲ ਮੰਗ ਅਤੇ ਕੁੱਲ ਪੂਰਤੀ ਬਰਾਬਰ ਹੁੰਦੇ ਹਨ। ਉਨ੍ਹਾਂ ਦਾ ਵਿਚਾਰ ਸੀ ਕਿ ਪੂਰਤੀ ਆਪਣੀ ਮੰਗ ਆਪ ਪੈਦਾ ਕਰਦੀ ਹੈ।ਸਮੱਸ਼ਟੀ ਪੱਧਰ ਤੇ ਪੂਰਤੀ ਅਤੇ ਮੰਗ ਵਿੱਚ ਸਮਾਨਤਾ ਪਾਇਆ ਜਾਣਾ ਇਕ ਸਧਾਰਨ ਸਥਿਤੀ ਹੈ।ਮੁਕਤ ਬਜ਼ਾਰ ਅਰਥ ਵਿਵਸਥਾ ਵਿੱਚ ਕੁੱਲ ਪੂਰਤੀ ਕੁੱਲ ਮੰਗ ਦੇ ਬਰਾਬਰ (AS=AD) ਹੁੰਦੀ ਹੈ।

 

ਛੇ ਅੰਕਾਂ ਵਾਲੇ ਪ੍ਰਸ਼ਨ

ਪ੍ਰ:1:-ਕੇਨਜ਼ ਦੀ ਵਿਚਾਰਧਾਰਾ ਦੇ ਅਨੁਸਾਰ ਕੁੱਲ ਮੰਗ ਅਤੇ ਕੁੱਲ ਪੂਰਤੀ ਦੇ ਦ੍ਰਿਸ਼ਟੀਕੋਣ ਦੇ ਦੁਆਰਾ ਆਮਦਨ ਅਤੇ ਰੁਜ਼ਗਾਰ ਦਾ ਨਿਰਧਾਰਣ ਕਰੋ।

 

ਉੱਤਰ:-ਕੇਨਜ਼ ਦਾ ਵਿਚਾਰ ਹੈਂ ਕਿ ਕੁੱਲ ਪੂਰਤੀ ਅਤੇ ਕੁੱਲ ਮੰਗ ਵਿੱਚ ਸਮਾਨਤਾ ਵਿੱਚ ਜ਼ਰੂਰੀ ਨਹੀਂ ਕਿ ਪੂਰਣ ਰੁਜ਼ਗਾਰ ਦੀ ਸਥਿਤੀ ਹੋਵੇ।ਕੁੱਲ ਪੂਰਤੀ ਅਤੇ ਕੁੱਲ ਮੰਗ ਦੇ ਸੰਤੁਲਨ ਵਿੱਚ ਅਪੂਰਣ ਰੁਜ਼ਗਾਰ ਦੀ ਸਥਿਤੀ ਵੀ ਹੋ ਸਕਦੀ ਹੈ।ਅਪੂਰਣ ਰੁਜ਼ਗਾਰ ਸੰਤੁਲਨ ਦੀ ਸਥਿਤੀ ਵਿੱਚ ਕੁਝ ਸਾਧਨ ਬੇਰੁਜ਼ਗਾਰ ਹੁੰਦੇ ਹਨ ਕੇਨਜ਼ ਨੇ ਕੁੱਲ ਪੂਰਤੀ ਅਤੇ ਕੁੱਲ ਮੰਗ ਵਿੱਚ ਸਮਾਨਤਾ ਨੂੰ ਪਰੰਪਰਾਵਾਦੀ ਅਰਥ ਸਾਸਤਰੀਆਂ ਨਾਲੋਂ ਵੱਖਰੇ ਢੰਗ ਨਾਲ ਸਪੱਸ਼ਟ ਕੀਤਾ ਹੈ।

 

1.ਕੁੱਲ ਪੂਰਤੀ (Aggregate Supply):- ਕੁੱਲ ਪੂਰਤੀ ਨੂੰ ਕੇਨਜ਼ ਨੇ ਦੋ ਢੰਗਾਂ ਨਾਲ ਸਪੱਸ਼ਟ ਕੀਤਾ ਹੈ।

() ਕੀਮਤ ਪੱਧਰ ਅਤੇ ਕੁੱਲ ਪੂਰਤੀ;-ਕੀਮਤ ਪੱਧਰ ਦੇ ਸੰਦਰਭ ਵਿੱਚ ਪੂਰਤੀ ਰੇਖਾ OX ਦੇ ਸਮਾਨਾਂਤਰ ਹੁੰਦੀ ਹੈ ਕਿਉਂਕਿ ਮਜ਼ਦੂਰਾਂ ਦੀ ਸੰਖਿਆ ਵਿੱਚ ਪਰਿਵਰਤਨ ਨਾਲ ਪ੍ਰਤੀ ਇਕਾਈ ਉਤਪਾਦਨ ਲਾਗਤ ਸਥਿਰ ਰਹਿੰਦੀ ਹੈ। ਇਸ ਲਈ ਕੀਮਤ ਸਥਿਰ ਰਹਿੰਦੀ ਹੈ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਸਥਿਰਤਾ ਪਾਈ ਜਾਂਦੀ ਹੈ।

() ਰੁਜ਼ਗਾਰ ਅਤੇ ਕੁੱਲ ਪੂਰਤੀ; - ਰੁਜ਼ਗਾਰ ਅਤੇ ਕੁੱਲ ਪੂਰਤੀ ਦੇ ਸੰਦਰਭ ਵਿੱਚ ਕੇਨਜ਼ ਅਨੁਸਾਰ ਕੁੱਲ ਪੂਰਤੀ (AS) ਵਕਰ O ਤੋਂ 45° ਦੇ ਕੌਣ ਤੇ ਵਧਦੀ ਹੈ।ਜੇਕਰ ਰੁਜ਼ਗਾਰ ON1 ਹੈ ਤਾਂ ਉਤਪਾਦਨ ਜਾਂ ਆਮਦਨ OY1 ਹੈ।

ਰੁਜ਼ਗਾਰ N1 N2 ਵੱਧ ਜਾਂਦਾ ਹੈ।ਤਾਂ ਆਮਦਨ Y1 Y2 ਵੱਧ ਜਾਂਦੀ ਹੈ। ਰੁਜ਼ਗਾਰ ਦੇ ਪੱਖੋਂ ਕੇਨਜ਼ ਨੇ ਪੂਰਤੀ (AS) ਨੂੰ ਚਿੱਤਰ 2 ਅਨੁਸਾਰ ਵਿਖਾਇਆ ਹੈ।

 

1.ਕੁੱਲ ਮੰਗ (Aggregate Demand):- ਕੇਨਜ਼ ਨੇ ਕੁੱਲ ਮੰਗ ਨੂੰ ਇਸ ਪ੍ਰਕਾਰ ਸਪੱਸ਼ਟ ਕੀਤਾ ਹੈ-

AD=ਉਪਭੋਗ ਖ਼ਰਚ (C) + ਨਿਵੇਸ਼ ਖ਼ਰਚ (I)

 

(1) ਉਪਭੋਗ ਖ਼ਰਚ - ਉਪਭੋਗ ਖ਼ਰਚ ਰੇਖਾ OC ਤੋਂ ਸ਼ੁਰੂ ਹੁੰਦੀ ਹੈ। ਅਰਥਾਤ C = a+bY

ਇਥੇ C= ਉਪਭੋਗ, a = ਸੁਤੰਤਰ ਉਪਭੋਗ, bY =ਸੀਮਾਂਤ ਉਪਭੋਗ ਪ੍ਰਵਿਰਤੀ।

ਜੇਕਰ ਆਮਦਨ 0 (ਸਿਫਰ) ਹੈ ਤਾਂ ਵੀ OC ਉਪਭੋਗ ਕੀਤਾ ਜਾਂਦਾ ਹੈ ਅਤੇ ਆਮਦਨ ਵਧਣ ਨਾਲ By=MPC ਅਨੁਸਾਰ ਉਪਭੋਗ ਵਧਦਾ ਹੈ।

(2) ਨਿਵੇਸ਼ ਖ਼ਰਚ:-ਇਹ ਨਿਵੇਸ਼ ਖ਼ਰਚ ਸੁਤੰਤਰ ਹੈ ਜੋ ਕਿ K I ਦੁਆਰਾ ਦਿਖਾਇਆ ਗਿਆ ਹੈ ਅਤੇ OX ਦੇ ਸਮਾਨਾਂਤਰ ਹੈ । AD=ਉਪਭੋਗ ਖ਼ਰਚ (C) +ਨਿਵੇਸ਼ ਖ਼ਰਚ (I)

ਰੁਜ਼ਗਾਰ ਅਤੇ ਆਮਦਨ ਦਾ ਨਿਰਧਾਰਨ:- ਕੇਨਜ਼ ਦੇ ਅਨੁਸਾਰ ਆਮਦਨ ਅਤੇ ਰੁਜ਼ਗਾਰ, ਕੁੱਲ ਪੂਰਤੀ ਅਤੇ ਕੁੱਲ ਮੰਗ ਦੇ ਸੰਤੁਲਨ ਦੁਆਰਾ ਨਿਰਧਾਰਨ ਹੁੰਦਾ ਹੈ ਜਿਵੇਂ ਕਿ ਰੇਖਾ ਚਿੱਤਰ-4 ਵਿੱਚ AS= AD ਬਿੰਦੂ E ਤੇ ਸੰਤੁਲਨ ਵਿੱਚ ਹੈ। ਇਸ ਲਈ ON ਰੁਜ਼ਗਾਰ ਦਾ ਪੱਧਰ ਸਥਾਪਤ ਹੋ ਜਾਵੇਗਾ। ਇਸ ਨੂੰ ਅਪੂਰਣ ਰੁਜ਼ਗਾਰ ਸੰਤੁਲਨ ਕਿਹਾ ਜਾਂਦਾ ਹੈ।

ਜੇਕਰ ON1 ਰੁਜ਼ਗਾਰ ਸਥਾਪਿਤ ਹੁੰਦਾ ਹੈ ਤਾਂ ਕੁੱਲ ਮੰਗ AD ਵੱਧ ਹੈ ਅਤੇ ਕੁੱਲ ਪੂਰਤੀ AS ਘੱਟ ਹੈ। ਆਮਦਨ ਵੱਧ ਹੌਣ ਦੀ ਸੰਭਾਵਨਾ ਹੈ। ਇਸ ਲਈ ਰੁਜ਼ਗਾਰ ਵਿੱਚ ਵਾਧਾ ਹੋਵੇਗਾ ਅਤੇ ਸੰਤੁਲਨ E ਤੇ ਪਹੁੰਚ ਜਾਵੇਗਾ। ਜੇਕਰ ON2 ਰੁਜ਼ਗਾਰ ਦਾ ਪੱਧਰ ਹੈ ਤਾਂ CR2 ਲਾਗਤ ਵੱਧ ਹੈ ਅਤੇ N2R2 ਆਮਦਨ ਘੱਟ ਹੈ ਇਸ ਲਈ ਉਤਪਾਦਨ ਦਾ ਪੱਧਰ ਘੱਟ ਹੋ ਜਾਵੇਗਾ ਅਤੇ ਰੁਜ਼ਗਾਰ E ਬਿੰਦੂ ਤੇ ਪਹੁੰਚ ਜਾਂਦਾ ਹੈ। ਇਸ ਨੂੰ ਅਪੂਰਣ ਰੁਜ਼ਗਾਰ ਸੰਤੁਲਨ ਕਿਹਾ ਜਾਂਦਾ ਹੈ।

ਪੂਰਣ ਰੁਜ਼ਗਾਰ:- ਕੇਨਜ਼ ਅਨੁਸਾਰ ਕੁੱਲ ਪੂਰਤੀ ਨਾਲੋਂ ਕੁੱਲ ਮੰਗ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ ।ਜੇਕਰ ਕੁੱਲ ਮੰਗ AD ਵੱਧ ਜਾਂਦੀ ਹੈ ਅਤੇ ਉਦਮੀਆਂ ਨੂੰ ਵੱਧ ਆਮਦਨ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਪੂਰਣ ਰੁਜ਼ਗਾਰ ਵੀ ਸਥਾਪਤ ਹੋ ਸਕਦਾ ਹੈ। ਜਿਵੇ ਚਿੱਤਰ-4 ਵਿੱਚ ਵਿਖਾਇਆ ਗਿਆ ਹੈ।

ਚਿੱਤਰ-5 ਵਿੱਚ OX -ਅਕਸ਼ ਤੇ ਰੁਜ਼ਗਾਰ ਅਤੇ OY-ਅਕਸ਼ ਤੇ E ਬਿੰਦੂ ਤੇ ਇੱਕ ਦੂਸਰੇ ਦੇ ਬਰਾਬਰ ਹਨ। ON ਪੂਰਣ ਰੁਜ਼ਗਾਰ ਦਾ ਪੱਧਰ ਹੈ।

 

 

ਪ੍ਰ:2:-ਉਚ ਉਪਭੋਗ ਪ੍ਰਵਿਤੀ ਇੱਕ ਗੁਣ ਜਦ ਕਿ ਬੱਚਤ ਪ੍ਰਵਿਤੀ ਇੱਕ ਔਗੁਣ ਹੈ। ਇਕ ਅਰਥ ਵਿਵਸਥਾ ਦੇ ਭਰਣ (ਸਮਾਵੇਸ਼) ਅਤੇ ਖੁਰਨ/ਵਾਪਸੀ (ਛੇਦਰ) ਦੇ ਸੰਦਰਭ ਵਿੱਚ ਇਸ ਨੂੰ ਸਪੱਸ਼ਟ ਕਰੋ।

ਉੱਤਰ:- ਉਚ ਉਪਭੋਗ ਪ੍ਰਵ੍ਰਿਤੀ ਨੂੰ ਇੱਕ ਗੁਣ ਇਸ ਕਰਕੇ ਸਮਝਿਆ ਜਾਂਦਾ ਹੈ ਕਿਉਂਕਿ ਇਸ ਹਾਲਤ ਵਿੱਚ ਕੁੱਲ ਮੰਗ AD ਕੁੱਲ ਪੂਰਤੀ AS ਨਾਲੋਂ ਵੱਧ ਹੁੰਦੀ ਹੈ। ਉਤਪਾਦਕਾਂ ਦੇ ਸਟਾਕ ਦੀ ਵਿਕਰੀ ਹੋ ਜਾਵੇਗੀ । ਇੱਛੁਕ ਸਟਾਕ ਇਕੱਠਾ ਕਰਨ ਲਈ ਉਤਪਾਦਕ ਵਰਗ ਅਗਾਮੀ ਸਾਲ ਵਿੱਚ ਜਿਆਦਾ ਉਤਪਾਦਨ ਦੀ ਯੌਜਨਾ ਬਣਾਉਣਗੇ, ਰੁਜ਼ਗਾਰ ਵਿੱਚ ਵਾਧਾ ਹੋਵੇਗਾ । ਆਮਦਨ ਵਿੱਚ ਵਾਧਾਹੋਵੇਗਾ।

ਦੂਸਰੇ ਪਾਸੇ ਬੱਚਤ ਪ੍ਰਵ੍ਰਿਤੀ ਇੱਕ ਔਗੁਣ ਹੈ ।ਜੇਕਰ ਬੱਚਤ ਵਧੇਰੇ ਹੋਵੇ ਤਾਂ ਖਰੀਦਣ ਵਾਲਾ ਵਸਤੂਆ ਤੇ ਵਧੇਰੇ ਖਰਚ ਨਹੀਂ ਕਰਦਾ ।ਬਹੁਤ ਸਾਰੀਆਂ ਵਸਤਾਂ ਅਣਵਿਕੀਆਂ ਰਹਿ ਜਾਣਗੀਆਂ ਉਤਪਾਦਕ ਅੱਗੇ ਤੋਂ ਘੱਟ ਉਤਪਾਦਨ ਕਰਨਗੇ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ। ਆਮਦਨ ਘੱਟ ਹੋਵੇਗੀ ।ਅਰਥ ਵਿਵਸਥਾ ਘਾਟੇ ਵੱਲ ਜਾਵੇਗੀ।

ਭਰਣ/ਸਮਾਵੇਸ਼ ਦੇ ਕਾਰਨ ਕੁੱਲ ਮੰਗ (AD) ਵਿੱਚ ਵਾਧਾ ਹੁੰਦਾ ਹੈ ਅਤੇ ਵਾਪਸੀ ਦੇ ਕਾਰਨ ਇਸ ਵਿੱਚ ਕਮੀ ਹੁੰਦੀ ਹੈ। ਸਮਾਵੇਸ਼ ਦੇ ਕਈ ਰੂਪ ਹੋ ਸਕਦੇ ਹਨ ਜਿਵੇਂ; ਸਰਕਾਰੀ ਖ਼ਰਚ, ਨਿਰਯਾਤ ਜਾਂ ਹੌਰ ਚਰ। ਇਸ ਦੇ ਉਲਟ ਵਾਪਸੀ (ਛੇਦਰ) ਦੇ ਵੀ ਕਈ ਰੂਪ ਹੋ ਸਕਦੇ ਹਨ। ਜਿਵੇ ਸਰਕਾਰ ਦੁਆਰਾ ਕਰ ਲਗਾਉਣੇ ਆਯਾਤਾਂ ਅਜਿਹੇ ਹੌਰ ਚਰ ਸਮਾਵੇਸ਼ ਦੇ ਕਾਰਨ AD ਵਕਰ ਉਪਰ ਵੱਲ ਖਿਸਕ ਜਾਂਦਾ ਹੈ ਅਤੇ ਵਾਪਸੀ/ਛੇਦਰ ਕਾਰਨ ਇਹ ਹੇਠਾਂ ਵੱਲ ਖਿਸਕ ਜਾਂਦਾ ਹੈ। ਜਿਵੇਂ ਚਿੱਤਰ ਵਿੱਚ ਵਿਖਾਇਆ ਗਿਆ ਹੈ

 

(i) ਸਰਕਾਰੀ ਖਰਚ ਦੇ ਸਮਾਵੇਸ਼ ਕਾਰਨ ਆਮਦਨ/ਉਤਪਾਦ ਦਾ ਸੰਤੁਲਨ ਪੱਧਰ ਉੱਪਰ ਨੂੰ ਖਿਸਕ ਕੇ ਬਿੰਦੂ A ਤੋਂ ਬਿੰਦੂ B ਤੇ ਪਹੁੰਚ ਜਾਂਦਾ ਹੈ। (ii) ਕਰਾਂ ਦੇ ਰੂਪ ਵਿੱਚ ਵਾਪਸੀ ਦੇ ਕਾਰਨ ਆਮਦਨ/ਉਤਪਾਦ ਦਾ ਸੰਤੁਲਨ ਪੱਧਰ ਹੇਠਾਂ ਨੂੰ ਖਿਸਕ ਕੇ ਬਿੰਦੂ A ਤੋਂ ਬਿੰਦੂ C ਤੇ ਪਹੁੰਚ ਜਾਂਦਾ ਹੈ।

 

ਪ੍ਰ:3:-ਕੁੱਲ ਪੂਰਤੀ ਅਤੇ ਕੁੱਲ ਮੰਗ ਵਿੱਚ ਸੰਤੁਲਨ ਪੂਰਣ ਰੁਜ਼ਗਾਰ, ਅਪੂਰਣ ਰੁਜ਼ਗਾਰ ਅਤੇ ਅਤਿ ਪੂਰਣ ਰੁਜ਼ਗਾਰ ਤੇ ਕਿਵੇਂ ਸੰਭਵ ਹੈ? ਢੁਕਵੇਂ ਚਿੱਤਰ ਦੀ ਮਦਦ ਨਾਲ ਵਿਆਖਿਆ ਕਰੋ।

ਉਤਰ: - ਕੇਨਜ਼ੀਅਨ ਵਿਚਾਰਧਾਰਾ ਦੇ ਅਨੁਸਾਰ ਕੁੱਲ ਪੂਰਤੀ ਅਤੇ ਕੁੱਲ ਮੰਗ ਵਿੱਚ ਸੰਤੁਲਨ ਅਵਸਥਾਵਾਂ (i) ਅਪੂਰਣ ਰੁਜ਼ਗਾਰ (ii) ਪੂਰਣ ਰੁਜ਼ਗਾਰ (iii) ਅਤਿ-ਪੂਰਣ ਰੁਜ਼ਗਾਰ ਵਿੱਚ ਸੰਭਵ ਹੈ।ਕੇਨਜ਼ ਦਾ ਇਹ ਵਿਚਾਰ ਕਲਾਸੀਕਲ ਵਿਚਾਰਧਾਰਾ ਦੇ ਉਲਟ ਹੈ। ਕਲਾਸੀਕਲ ਅਰਥ ਸ਼ਾਸਤਰੀਆਂ ਦੇ ਅਨੁਸਾਰ ਕੁੱਲ ਪੂਰਤੀ ਅਤੇ ਕੁੱਲ ਮੰਗ ਵਿੱਚ ਸੰਤੁਲਨ ਸਿਰਫ ਪੂਰਣ ਰੁਜ਼ਗਾਰ ਦੇ ਬਿੰਦੂ ਤੇ ਹੀ ਹੁੰਦਾ ਹੈ।

(i) ਅਪੂਰਣ ਰੁਜ਼ਗਾਰ:-ਅਪੂਰਣ ਰੁਜ਼ਗਾਰ ਸੰਤੁਲਨ ਦੀ ਉਹ ਸਥਿਤੀ ਹੈ ਜਿਸ ਵਿੱਚ ਕੁੱਲ ਮੰਗ (AD) ਅਤੇ ਕੁੱਲ ਪੂਰਤੀ (AS) ਵਿੱਚ ਸੰਤੁਲਨ ਪਾਇਆ ਜਾਂਦਾ ਹੈ ਪਰ ਕੁਝ ਸਾਧਨ ਬੇਰੁਜ਼ਗਾਰ ਰਹਿ ਜਾਂਦੇ ਹਨ। ਜਿਵੇ ਚਿੱਤਰ ਵਿੱਚ ਵਿਖਾਇਆ ਗਿਆ ਹੈ; ਪੁਰਣ ਰੁਜ਼ਗਾਰ ਪੱਧਰ ਤੇ ਉਤਪਾਦਨ = OL

ਉਤਪਾਦਨ ਦਾ ਸੰਤੁਲਨ =OL1 ਕਿਉਂਕਿ Q ਤੇ ਰੁਜ਼ਗਾਰ ਦਾ OL1 ਪੱਧਰ OL ਪੱਧਰ ਤੋਂ ਘੱਟ ਹੈ। ਇਸ ਲਈ ਇਸ ਨੂੰ ਅਪੂਰਣ ਰੁਜ਼ਗਾਰ ਦੀ ਸਥਿਤੀ ਕਿਹਾ ਹੈ

(ii) ਪੂਰਣ ਰੁਜ਼ਗਾਰ:- ਕੇਨਜ਼ ਅਨੁਸਾਰ ਕੁੱਲ ਪੂਰਤੀ ਨਾਲੋਂ ਕੁੱਲ ਮੰਗ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ ।ਜੇਕਰ ਕੁੱਲ ਮੰਗ AD ਵੱਧ ਜਾਂਦੀ ਹੈ ਅਤੇ ਉਦਮੀਆਂ ਨੂੰ ਵੱਧ ਆਮਦਨ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਪੂਰਣ ਰੁਜ਼ਗਾਰ ਵੀ ਸਥਾਪਤ ਹੋ ਸਕਦਾ ਹੈ । ਜਿਵੇ ਚਿੱਤਰ ਵਿੱਚ ਵਿਖਾਇਆ ਗਿਆ ਹੈ।

ਚਿੱਤਰ ਵਿੱਚ OX-ਅਕਸ਼ ਤੇ ਰੁਜ਼ਗਾਰ/ਆਮਦਨ/ਉਤਪਾਦਨ ਅਤੇ OX-ਅਕਸ਼ ਤੇ ਕੁੱਲ ਮੰਗ / ਕੁੱਲ ਪੂਰਤੀ ਨੂੰ ਦਿਖਾਇਆ ਗਿਆ ਹੈ। E ਬਿੰਦੂ ਤੇ ਇੱਕ ਦੂਸਰੇ ਦੇ ਬਰਾਬਰ ਹਨ।ON ਪੂਰਣ ਰੁਜ਼ਗਾਰ ਦਾ ਪੱਧਰ ਹੈ।

(iii) ਅਤਿ-ਪੂਰਣ ਰੁਜ਼ਗਾਰ:- AS ਅਤੇ AD ਵਿੱਚ ਸੰਤੁਲਨ ਪੂਰਣ ਰੁਜ਼ਗਾਰ ਦੀ ਸਥਿਤੀ ਤੋਂ ਅੱਗੇ ਵੀ ਸੰਭਵ ਹੈ।ਜਿਵੇਂ' ਚਿੱਤਰ ਵਿੱਚ ਵਿਖਾਇਆ ਗਿਆ ਹੈ।ਪੂਰਣ ਰੁਜ਼ਗਾਰ ਸੰਤੁਲਨ = Q

ਅਤਿ-ਪੁਰਣ ਰੁਜ਼ਗਾਰ ਸੰਤੁਲਨ= Q1

 

ਸਪਸ਼ਟ ਹੈ ਕਿ ਉਤਪਾਦਨ OL ਤੋਂ ਅੱਗੇ ਨਹੀਂ ਵਧ ਸਕਦਾ ਕਿਉਂਕਿ ਇਹ ਉਤਪਾਦਨ ਪੂਰਣ ਰੁਜ਼ਗਾਰ ਦੇ ਬਰਾਬਰ ਹੈ। Q ਪੂਰਣ ਰੁਜ਼ਗਾਰ ਨੂੰ ਪ੍ਰਗਟ ਕਰਦਾ ਹੈ।Q1 ਸਿਰਫ ਉੱਚੀ ਕੀਮਤ ਪੱਧਰ OP ਤੋ OP1 ਨੂੰ ਦਰਸਾਉਂਦਾ ਹੈ।&0 ਵਿੱਚ ਵਾਧੇ ਦੇ ਕਾਰਣ ਰੁਜ਼ਗਾਰ ਵਿੱਚ ਵਾਧਾ ਨਹੀਂ ਹੋ ਸਕਦਾ ਪ੍ਰੰਤੁ ਕੀਮਤ ਪੱਧਰ ਦਾ ਵਧਣਾ ਜਰੂਰੀ ਹੈ। ਇਸ ਨੂੰ ਹੀ ਮੁਦਰਾ ਸਫੀਤੀ ਦੀ ਸਥਿਤੀ ਕਹਿੰਦੇ ਹਨ।

 

 

ਪ੍ਰ:4. ਆਮਦਨ ਅਤੇ ਰੁਜ਼ਗਾਰ ਦੇ ਪਰੰਪਰਾਵਾਦੀ ਸਿਧਾਂਤ ਦੀ ਵਿਆਖਿਆ ਕਰੋ। ਜਾਂ ਕੁੱਲ ਮੰਗ ਅਤੇ ਕੁੱਲ ਪੂਰਤੀ ਦੀ ਸਮਾਨਤਾ ਨਾਲ ਆਮਦਨ ਅਤੇ ਰੁਜ਼ਗਾਰ ਨਿਰਧਾਰਨ ਦੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰੋ।

ਉੱਤਰ:- ਪਰੰਪਰਾਵਾਦੀ ਆਮਦਨ ਅਤੇ ਰੁਜ਼ਗਾਰ ਦੇ ਦੋ ਦ੍ਰਿਸ਼ਟੀਕੋਣ ਹਨ:

1. ਕੁੱਲ ਮੰਗ ਅਤੇ ਕੁੱਲ ਪੂਰਤੀ ਸੰਤੁਲਨ (AD=AS)

2. ਬੱਚਤ ਅਤੇ ਨਿਵੇਸ਼ ਵਿੱਚ ਸੰਤੁਲਨ

1.ਕੁੱਲ ਮੰਗ ਅਤੇ ਕੁੱਲ ਪੂਰਤੀ ਸੰਤੁਲਨ (AD=AS):- ਪਰੰਪਰਾਵਾਦੀ ਅਰਥ-ਸਾਸਤਰੀਆਂ ਦਾ ਵਿਚਾਰ ਸੀ ਕਿ ਮੁਕਤ ਅਰਥ-ਵਿਵਸਥਾ ਵਿੱਚ ਪੂਰਣ ਰੁਜ਼ਗਾਰ ਦੀ ਸਥਿਤੀ ਪਾਈ ਜਾਂਦੀ ਹੈ। ਇਸ ਵਿਚਾਰ ਦੇ ਦੋ ਮੁੱਖ ਆਧਾਰ ਹੁੰਦੇ ਹਨ;

(A) “ਸੇ” ਦਾ ਬਾਜ਼ਾਰ ਨਿਯਮ (Say’s Law of Markets); ਪਰੰਪਰਾਵਾਦੀ ਅਰਥ-ਸਾਸਤਰੀਆਂ ਦਾ ਵਿਚਾਰ ਸੀ ਕਿ ਕੁੱਲ ਮੰਗ ਅਤੇ ਕੁੱਲ ਪੂਰਤੀ ਹਮੇਸ਼ਾਂ ਬਰਾਬਰ ਹੁੰਦੇ ਹਨ। ਉਨ੍ਹਾਂ ਦਾ ਵਿਚਾਰ ਸੀ ਕਿ,”ਵਸਤੂ ਆਪਣੀ ਮੰਗ ਆਪ ਪੈਦਾ ਕਰ ਲੈਂਦੀ ਹੈ”।ਮੰਨ ਲਵੋ ਇਕ ਦੇਸ਼ ਵਿੱਚ ਵਸਤੂ ਵਟਾਂਦਰਾ ਪ੍ਰਣਾਲੀ ਹੈ।ਵੱਖ-ਵੱਖ ਮਨੁੱਖ ਭਿੰਨ-ਭਿੰਨ ਵਸਤਾਂ ਦਾ ਉਤਪਾਦਨ ਕਰਦੇ ਹਨ। ਕਿਸਾਨ ਕਣਕ ਪੈਦਾ ਕਰਦਾ ਹੈ। ਜੁਲਾਹਾ ਕੱਪੜਾ ਬਣਾਉਂਦਾ ਹੈ। ਤਰਖਾਣ ਲੱਕੜ ਦੀਆਂ ਵਸਤਾਂ ਬਣਾਉਂਦਾ ਹੈ। ਕਿਸਾਨ ਕਣਕ ਦੇ ਕੇ ਜੁਲਾਹੇ ਤੋਂ ਕੱਪੜਾ ਅਤੇ ਤਰਖਾਣ ਤੋਂ ਹਲ ਲੈਂਦਾ ਹੈ। ਜੁਲਾਹਾ ਤੇ ਤਰਖਣ ,ਕਿਸਾਨ ਤੋਂ ਕਣਕ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਕੋਈ ਵੀ ਵਸਤੂ ਅਣਵਿਕੀ ਨਹੀਂ ਰਹਿੰਦੀ। ਇਸ ਪ੍ਰਕਾਰ ਕੁੱਲ ਮੰਗ ਕੁੱਲ ਪੂਰਤੀ ਦੇ ਬਰਾਬਰ ਹੋ ਜਾਂਦੀਆਂ ਹਨ।

(B) ਮਜ਼ਦੂਰੀ ਕੀਮਤ ਲੋਚਸ਼ੀਲਤਾ (Wagw Price Flexibility):- ਪਰੰਪਰਾਵਾਦੀ ਅਰਥ-ਸਾਸਤਰੀਆਂ ਦਾ ਦੂਜਾ ਵਿਚਾਰ ਮਜ਼ਦੂਰੀ ਕੀਮਤ ਲੋਚਸ਼ੀਲਤਾ ਹੁੰਦੀ ਹੈ। ਮਜ਼ਦੂਰੀ ਦੀ ਦਰ ਵਿਚ ਤਬਦੀਲੀ, ਮਜਦੂਰਾਂ ਦੀ ਮੰਗ ਅਤੇ ਪੂਰਤੀ ਵਿੱਚ ਸਮਾਨਤਾ ਪੈਦਾ ਕਰਦੀ ਹੈ । ਕਿਸੇ ਸਮੇਂ ਜੇ ਮਜ਼ਦੂਰੀ ਵਧ ਜਾਵੇ ਤਾਂ ਮਜ਼ਦੂਰਾਂ ਦੀ ਪੂਰਤੀ ਵਧ ਜਾਵੇਗੀ।ਜੇ ਮਜ਼ਦੂਰੀ ਘੱਟ ਜਾਵੇ ਤਾਂ ਮਜ਼ਦੂਰਾਂ ਦੀ ਪੂਰਤੀ ਘੱਟ ਜਾਵੇਗੀ। ਇਸ ਪ੍ਰਕਾਰ ਮਜ਼ਦੂਰਾਂ ਦੀ ਮੰਗ ਅਤੇ ਪੂਰਤੀ ਵਿੱਚ ਸੰਤੁਲਨ ਸਥਾਪਿਤ ਹੋ ਜਾਂਦਾ ਹੈ। ਕੁੱਲ ਮੰਗ ਅਤੇ ਕੁੱਲ ਪੂਰਤੀ ਬਰਾਬਰ ਹੁੰਦੀ ਹੈ ਅਤੇ ਪੂਰਨ ਰੁਜ਼ਗਾਰ ਦੀ ਹਾਲਤ ਸਥਾਪਿਤ ਹੋ ਜਾਂਦੀ ਹੈ। ਚਿੱਤਰ ਵਿੱਚ AS ਬੇਲੋਚਦਾਰ ਹੁੰਦੀ ਹੈ ਜੋ ਕਿ OY ਦੇ ਸਮਾਨੰਤਰ ਹੋਵੇਗੀ। ਸੰਤੁਲਨ ਬਿੰਦੂ E ਜਿਥੇ AD=AS ਬਰਾਬਰ ਹਨ, ਪੂਰਣ ਰੁਜ਼ਗਾਰ ਬਿੰਦੂ ਹੈ।

2. ਬੱਚਤ ਅਤੇ ਨਿਵੇਸ਼ ਵਿੱਚ ਸੰਤੁਲਨ:-ਜੇਕਰ ਲੋਕਾਂ ਦੀ ਆਮਦਨ ਦਾ ਕੁਝ ਭਾਗ ਉਪਭੋਗ ਤੇ ਖਰਚ ਕੀਤਾ ਜਾਂਦਾ ਹੈ ਅਤੇ ਕੁਝ ਭਾਗ ਬੱਚਤ ਕੀਤੀ ਜਾਂਦੀ ਹੈ ਤਾਂ ਇਸ ਨਾਲ ਵੀ ਅਰਥ-ਵਿਵਸਥਾ ਵਿੱਚ ਸੰਤੁਲਨ ਰਹਿੰਦਾ ਹੈ ਕਿਉਕਿ ਬੱਚਤ ਅਤੇ ਨਿਵੇਸ਼ ਹਮੇਸ਼ਾਂ ਬਰਾਬਰ ਰਹਿੰਦੇ ਹਨ ਅਤੇ ਇਨ੍ਹਾਂ ਵਿੱਚ ਸੰਤੁਲਨ ਵਿਆਜ ਦਰ ਨਾਲ ਸਥਾਪਤ ਹੁੰਦਾ ਹੈ ਅਰਥਾਤ

S=f(r)

I= f(r)

S=I

ਕਿਸੇ ਦੇਸ਼ ਵਿੱਚ ਬੱਚਤ ਵਿਆਜ ਦੀ ਦਰ ਤੇ ਨਿਰਭਰ ਕਰਦੀ ਹੈ । ਬੱਚਤ ਅਤੇ ਵਿਆਜ ਦਰ ਦਾ ਸਿੱਧਾ ਸਬੰਧ ਹੈ, ਭਾਵ ਵਿਆਜ ਦਰ ਵਧਦੀ ਹੈ ਤਾਂ ਬੱਚਤ ਵੱਧਦੀ ਹੈ, ਇਸ ਦੇ ਉਲਟ ਵਿਆਜ ਦਰ ਘੱਟਦੀ ਹੈ ਤਾਂ ਬੱਚਤ ਘੱਟਦੀ ਹੈ। ਵਿਆਜ ਦਰ ਅਤੇ ਨਿਵੇਸ਼ ਦਾ ਬੱਚਤ ਅਤੇ ਨਿਵੇਸ਼ ਉਲਟਾ ਸਬੰਧ ਹੈ ਭਾਵ ਵਿਆਜ ਦਰ ਵਧਦੀ ਹੈ ਤਾਂ ਨਿਵੇਸ਼ ਘੱਟਦਾ ਹੈ, ਇਸ ਦੇ ਉਲਟ ਵਿਆਜ ਦਰ ਘੱਟਦੀ ਹੈ ਤਾਂ ਨਿਵੇਸ਼ ਵਧਦਾ ਹੈ । ਬੱਚਤ ਅਤੇ ਨਿਵੇਸ਼ ਦੁਆਰਾ ਸੰਤੁਲਨ ਬਿੰਦੂ ਤੇ ਸਥਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਪਰੰਪਰਾਵਾਦੀ ਅਰਥ-ਸਾਸਤਰੀਆਂ ਦੇ ਅਨੁਸਾਰ ਵਿਆਜ ਦੀ ਦਰ ਨਾਲ ਸੰਤੁਲਨ ਸਥਾਪਿਤ ਹੋ ਜਾਂਦਾ ਹੈ। ਇਸ ਲਈ ਪੂੰਜੀਵਾਦੀ ਅਰਥ-ਵਿਵਸਥਾ ਵਿੱਚ ਪੂਰਨ ਰੁਜ਼ਗਾਰ ਹੋਣਾ ਇਕ ਸਧਾਰਨ ਹਾਲਤ ਹੈ। ਅਲਪਕਾਲ ਵਿੱਚ ਰੁਜ਼ਗਾਰ ਪੂਰਨ ਰੁਜ਼ਗਾਰ ਤੋਂ ਘੱਟ ਜਾਂ ਵੱਧ ਹੋ ਸਕਦਾ ਹੈ ਪ੍ਰੰਤੂ ਲੰਬੇ ਸਮੇ ਵਿੱਚ ਪੂਰਨ ਰੁਜ਼ਗਾਰ ਸਥਾਪਿਤ ਹੋ ਹੀ ਜਾਂਦਾ ਹੈ।