Tuesday 19 January 2021

ਨਿੱਕੀ ਕਹਾਣੀ

0 comments

ਨਿੱਕੀ ਕਹਾਣੀ




ਨਿੱਕੀ ਕਹਾਣੀ

ਨਿੱਕੀ ਕਹਾਣੀ ਆਧੁਨਿਕ ਸਾਹਿਤ ਦਾ ਇੱਕ ਪ੍ਰਮੁੱਖ ਰੂਪ ਹੈ। ਇਸ ਉੱਤੇ ਵੀ ਪੱਛਮ ਦਾ ਹੀ ਪ੍ਰਭਾਵ ਹੈ ਐਡਗਰ ਐਲਨ ਧੋ_ਨੇ ਨਿੱਕੀ ਕਹਾਣੀ ਦੀ ਪਰਿਭਾਸ਼ਾ ਦਿੰਦਿਆ ਲਿਖਿਆ ਹੈ,” ਕਹਾਣੀ ਇੱਕ ਅਜਿਹੀ ਨਿੱਕੀ ਰਚਨਾ ਹੈ ਜਿਸਨੂੰ ਇੱਕੋ ਬੈਠਕ ਵਿੱਚ ਪੜਿਆ ਜਾ ਸਕੇ ਅਤੇ ਜੋ ਪਾਠਕਾਂ ਉੱਤੇ ਆਪ ਤਿੱਖਾ ਪ੍ਰਭਾਵ ਪਾ ਸਕੇ।

ਐਲਰੀ ਸੇਜਵਿਨ ਅਨੁਸਾਰ, ਨਿੱਕੀ ਕਹਾਣੀ ਤਾਂ ਇੱਕ ਦੌੜ ਵਾਂਗ ਹੈ ਜਿਸ ਵਿਚ ਅੰਤ ਅਤੇ ਆਰੰਭ ਮਹੱਤਵਪੂਰਨ ਹਨ

 

ਕਹਾਣੀ ਦੇ ਤੱਤ

1. ਕਥਾ -ਵਸਤੂ:- ਕਹਾਣੀ ਦਾ ਪ੍ਰਮੁੱਖ ਤੱਤ ਕਥਾ-ਵਸਤੂ ਹੈ ਕਿਉਂਕਿ ਕਹਾਣੀ ਵਿਚ ਜੀਵਨ ਦਾ ਕੋਈ ਵੀ ਪੱਖ ਆਧਾਰ ਬੁਣਾਇਆ ਜਾ ਸਕਦਾ ਹੈ ਇਸ ਲਈ ਕਹਾਣੀ ਵਿੱਚ ਹਰ ਪ੍ਰਕਾਰ ਦੇ ਵਿਸ਼ਿਆ ਨੂੰ ਲਿਆ ਸਕਦਾ ਹੈ ਜਿੰਨੀ ਕਹਾਣੀ ਦੀ ਕਥਾ-ਵਸਤੂ ਮਹਾਨ ਅਤੇ ਵਧੀਆ ਹੋਵੇਗੀ, ਉਨੀ ਹੀ ਕਹਾਣੀ ਉੱਤਮ ਬਣ ਸਕੇਗੀ

2. ਗੋਂਦ ਜਾਂ ਪਲਾਟ:- ਘਟਨਾਵਾਂ ਦੀ ਤਰਤੀਬ ਨੂੰ ਪਲਾਟ ਆਖਦੇ ਹਨ ਕਹਾਣੀ ਅੰਦਰ ਕਿਸੇ ਪਲਾਟ ਜਾਂ ਗੋਂਦ ਦਾ ਹੋਣਾ ਜਰੂਰੀ ਹੈ ਪਰ ਖਾਲੀ ਘਟਨਾਵਾਂ ਦਾ ਸਮੂਹ ਪਲਾਟ ਦੀ ਸਿਰਜਨਾ ਨਹੀਂ ਕਰਦਾ ਕਹਾਣੀ ਦਾ ਪਲਾਟ ਇਕਹਿਰਾ, ਉਤਸੁਕਤਾ ਭਰਪੂਰ ਅਤੇ ਰੌਚਕ ਹੋਣਾ ਚਾਹੀਦਾ ਕਹਾਣੀ ਦਾ ਆਰੰਭ ਇਸ ਪ੍ਰਕਾਰ ਕੀਤਾ ਜਾਵੇ ਕਿ ਆਰੰਭ ਤੋਂ ਹੀ ਪਾਠਕ ਦੀ ਦਿਲਚਸਪੀ ਉਸ ਵਿੱਚ ਪੈਦਾ ਹੋ ਜਾਵੇ। ਕਹਾਣੀ ਵਿੱਚ ਕੋਈ ਚੀਜ਼ ਫਾਲਤੂ ਨਹੀਂ ਹੋਣੀ ਚਾਹੀਦੀ।

3 ਪਾਤਰ ਤੇ ਪਾਤਰ ਉਸਾਰੀ:-ਨਾਟਕ ਅਤੇ ਨਾਵਲ ਵਾਂਗ ਕਹਾਣੀ ਵਿੱਚ ਵੀ ਪਾਤਰ ਉਸਾਰੀ ਕੀਤੀ ਜਾਂਦੀ ਹੈ। ਕਹਾਣੀ ਭਾਵੇਂ ਕਿਸੇ ਕਿਸਮ ਦੀ ਹੋਵੇ ਉਸ ਵਿੱਚ ਪਾਤਰ ਚਿਤਰਨ ਦਾ ਮਹੱਤਵ ਨਿਰੰਤਰ ਰੂਪ ਵਿੱਚ ਕਾਇਮ ਰਹਿੰਦਾ ਹੈ। ਕਹਾਣੀ ਵਿੱਚ ਪਾਤਰ ਹਾਲਤ ਅਨੁਸਾਰ ਬਦਲਣ ਵਾਲੇ ਹੋਣੇ ਚਾਹੀਦੇ ਹਨ। ਕਹਾਣੀ ਵਿੱਚ ਨਾਵਲ ਵਾਂਗ ਪਾਤਰ-ਉਸਾਰੀ ਦੀ ਗੁੰਜਾਇਸ਼ ਘੱਟ ਹੁੰਦੀ ਹੈ।

4.ਬੋਲੀ ਤੇ ਵਾਰਤਾਲਾਪ :- ਜਿਸ ਭਾਸ਼ਾ ਵਿੱਚ ਕਹਾਣੀ ਵਿਚਲਾ ਬਿਰਤਾਂਤ , ਘਟਨਾਵਾਂ ,ਪਾਤਰਾਂ ਦਾ ਲੇਖਕ ਵੱਲੋ ਚਿਤਰਨ ਕੀਤਾ ਜਾਂਦਾ ਹੈ , ਉਸਨੂੰ ਬੋਲੀ ਆਖਦੇ ਹਨ ਕਹਾਣੀ ਦੀ ਭਾਸ਼ਾ ਸਰਲ , ਸੁੱਧ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ ਸ਼ਬਦਾਂ ਦੀ ਢੁੱਕਵੀ ਵਰਤੋਂ ਭਾਸ਼ਾ ਵਿੱਚ ਇੱਕ ਖ਼ਾਸ ਕਿਸਮ ਦਾ ਸੁਹਜ ਪੈਦਾ ਕਰ ਦਿੰਦੀ ਹੈ , ਜੋ ਇੱਕ ਸਫ਼ਲ ਕਹਾਣੀ ਲਈ ਬਹੁਤ ਜਰੂਰੀ ਹੈ। ਪਾਤਰਾਂ ਦੀ ਆਪਸੀ ਗੱਲ-ਬਾਤ ਨੂੰ ਵਾਰਤਾਲਾਪ ਕਿਹਾ ਜਾਂਦਾ ਹੈ। ਕਹਾਣੀ ਵਿੱਚ ਵਾਰਤਾਲਾਪ ਕਈ ਕੰਮ ਕਰਦੀ ਹੈ ਇਹ ਵਿਸ਼ੇ ਨੂੰ ਉਘਾੜਦੀ ਹੈ , ਕਥਾ- ਵਸਤੂ ਨੂੰ ਅੱਗੇ ਤੋਰਦੀ ਹੈ, ਪਾਤਰਾਂ ਦਾ ਚਰਿੱਤਰ ਚਿਤਰਨ ਉਭਾਰਦੀ ਹੈ , ਵਰਨ ਵਿੱਚ ਰੌਚਕਤਾ ਤੋਂ ਪ੍ਰਵਾਹ ਪੈਦਾ ਕਰਦੀ ਹੈ ਅਤੇ ਵਾਤਾਵਰਨ ਉਸਾਰਨ ਵਿੱਚ ਸਹਾਇਤਾ ਕਰਦੀ ਹੈ।

5 ਸ਼ੈਲੀ:- ਕਹਾਣੀ ਦੇ ਢੰਗ ਜਾਂ ਪ੍ਰਗਟਾਅ ਢੰਗ ਨੂੰ ਸ਼ੈਲੀ ਮਾਖਦੇ ਹਨ ਕਹਾਣੀ ਵਿਚ ਕਹਾਣੀਕਾਰ ਦੀ ਸਖਸ਼ੀਅਤ ਛੁੱਪੀ ਹੁੰਦੀ ਹੈ ਇਹ ਇਸਦੀ ਸ਼ੈਲੀ ਵਿੱਚੋਂ ਵੇਖੀ ਜਾ ਸਕਦੀ ਹੈ। ਸ਼ੈਲੀ ਨੂੰ ਵਧੀਆਂ ਬਣਾਉਣ ਲਈ ਕਹਾਣੀਕਾਰ ਅੰਦਰ ਵਰਨਣ ਸ਼ਕਤੀ ਬਹੁਤ ਹੀ ਜਿਆਦਾ ਜੋਰਦਾਰ ਹੋਣੀ ਚਾਹੀਦੀ ਹੈ

6. ਵਾਤਾਵਰਨ ਅਤੇ ਦੇਸਕਾਲ. - ਕਹਾਣੀ ਵਿੱਚ ਦ੍ਰਿਸ਼ ਚਿਤਰਨ ਅਤੇ ਵਾਤਾਵਰਨ ਦਾ ਆਪਣੀ ਸਥਾਨ ਹੈ ਵਾਤਾਵਰਨ ਕਹਾਣੀ ਦਾ ਜ਼ਰੂਰੀ ਅਤੇ ਅਨਿੱਖੜਵਾਂ ਹਿੱਸਾ ਹੈ ਕੋਈ ਕਹਾਣੀ ਵਾਤਾਵਰਨ ਤੋਂ ਬਿਨਾਂ ਨਹੀਂ ਲਿਖੀ ਜਾ ਸਕਦੀ। ਕਹਾਣੀ ਵਿੱਚ ਦੇਸ਼ ਕਾਲ ਅਤੇ ਵਾਤਾਵਰਨ ਦਾ ਚਿਤਰਨ ਸੁਭਾਵਿਕ, ਸੰਭਵ ਅਤੇ ਪਾਤਰਾਂ ਦੀ ਮਾਨਸਿਕ ਹਾਲਤ ਦੇ ਅਨੁਕੂਲ ਹੋਣੀ ਚਾਹੀਦਾ ਹੈ

7. ਉਦੇਸ਼:-ਹੋਰ ਸਾਹਿਤ ਰੂਪਾਂ ਵਾਂਗ ਕਹਾਈ ਦਾ ਵੀ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਆਪਣੇ ਉਦੇਸ਼ ਦਾ ਪ੍ਰਗਟਾਵਾ ਲੇਖਕ ਘਟਨਾਵਾਂ ਦਾ ਪਾਤਰਾਂ ਦੇ ਕਾਰਜ ਦੁਆਰਾ ਕਰਦਾ ਹੈ। ਅਜੋਕੀ ਕਹਾਣੀ ਵਿੱਚ ਮਨੁੱਖੀ ਸੁਭਾਅ ਨੂੰ ਪੇਸ਼ ਕਰਨਾ ਕਹਾਈ ਦਾ ਵਿਸ਼ੇਸ਼ ਮੰਤਵ ਹੈ। ਕਹਾਣੀ ਵਿਚ ਸੰਪੂਰਨ ਜਿੰਦਗੀ ਦੀ ਵਿਆਖਿਆ ਨਾ ਕਰਕੇ ਜਿੰਦਗੀ ਦੀ ਵਿਆਖਿਆ ਨਾ ਕਰਕੇ ਜ਼ਿੰਦਗੀ ਦੇ ਕਿਸੇ ਇੱਕ ਪਹਿਲੂ ਉੱਤੇ ਇੱਕ ਖ਼ਾਸ ਨਜ਼ਰੀਏ ਨਾਲ ਚਾਨਣਾ ਪਾਇਆ ਜਾ ਸਕਦਾ ਹੈ

 

ਸੋ ਅਸੀਂ ਕਹਿ ਸਕਦੇ ਹਾਂ ਕਿ ਕਹਾਣੀ ਗਲਪ ਸਾਹਿਤ ਦਾ ਉਹ ਰੂਪ ਹੈ ਜਿਸ ਅਨੇਕ ਪੱਖੀ ਜੀਵਨ ਦਾ ਕੇਵਲ ਇੱਕ ਪੱਖ ਦਰਸਾਇਆ ਹੁੰਦਾ ਹੈ। ਇੱਕ ਸਫ਼ਲ ਕਹਾਣੀ ਵਿੱਚ ਉੱਪਰ ਦਿੱਤੇ ਤੱਤਾਂ ਦਾ ਨਿਸਚਿਤ ਅਨੁਪਾਤ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਇਨਾਂ ਵਿੱਚੋਂ ਕਿਸੇ ਤੱਤ ਦੀ ਅਣਹੋਂਦ ਨਾਲ ਕਹਾਣੀ ਸੰਭਵ ਨਹੀਂ ਹੋ ਸਕਦੀ।

 

ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰ ਸੰਤ ਸਿੰਘ ਸੇਖੋਂ , ਗੁਰਮੁਖ ਸਿੰਘ ਮੁਸਾਫ਼ਿਰ , ਸੁਜਾਨ ਸਿੰਘ , ਸੰਤੋਖ ਸਿੰਘ ਧੀਰ , ਕਰਤਾਰ ਸਿੰਘ ਦੁੱਗਲ , ਅੰਮ੍ਰਿਤਾ ਪ੍ਰੀਤਮ , ਦਲੀਪ ਕੌਰ ਟਿਵਾਣਾ , ਅਜੀਤ ਕੌਰ , ਗੁਰਬਚਨ ਸਿੰਘ ਭੁੱਲਰ , ਗੁਲਜਾਰ ਸਿੰਘ ਸੰਧੂ , ਗੁਲ ਚੌਹਾਨ , ਦਵਿੰਦਰ ਸਤਿਆਰਥੀ , ਪ੍ਰੇਮ ਪ੍ਰਕਾਸ਼ , ਮਨਿੰਦਰ  ਕਾਂਗ , ਰਘਬੀਰ ਢੰਡ, ਮਹਿੰਦਰ ਸਿੰਘ ਸਰਨਾ , ਜਸਵੀਰ ਰਾਣਾ, ਬਲਦੇਵ ਸਿੰਘ , ਕੁਲਵੰਤ ਸਿੰਘ,  ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ ਆਦਿ ਹਨ।