Sunday 17 January 2021

CH 32- ਪੰਜਾਬ ਦੀ ਖੇਤੀਬਾੜੀ

0 comments

ਅਧਿਆਇ: 4 ਪੰਜਾਬ ਦੀ ਖੇਤੀਬਾੜੀ ਦਾ ਸਵੌਟ ਵਿਸ਼ਲੇਸ਼ਣ (SWOT)-

 

ਪੰਜਾਬ ਦੀ ਖੇਤੀ ਦੀ ਤਾਕਤਾਂ, ਕਮਜ਼ੋਰੀਆਂ, ਮੌਕੇ ਤੇ ਖ਼ਤਰਿਆਂ ਦਾ ਵਿਸ਼ਲੇਸ਼ਣ-

ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ 1960 ਦੇ ਬਾਅਦ ਹਰੀ ਕ੍ਰਾਤੀਂ ਤੋਂ ਬਾਅਦ ਪੰਜਾਬ ਦੀ ਰਵਾਇਤੀ ਖੇਤੀ ਖ਼ਤਮ ਹੋ ਗਈ ਅਤੇ ਪੰਜਾਬ ਵਿੱਚ ਕਣਕ ਅਤੇ ਝੋਨੇ ਦੇ ਉਤਪਾਦਨ ਵਿੱਚ ਰਿਕਾਰਡ ਤੋੜ ਉਤਪਾਦਨ ਹੋਇਆ ਪਰੰਤੁ 1990 ਤੋਂ ਬਾਅਦ ਮਸ਼ੀਨਰੀ ਤੇ ਬੀਜਾਂ ਦੀਆਂ ਵਧਦੀਆਂ ਕੀਮਤਾਂ ਤੇ ਕਣਕ ਅਤੇ ਝੌਨੇ ਦੇ ਫਸਲੀ ਚੱਕਰ ਨੇ ਪੰਜਾਬ ਦੇ ਵਾਤਾਵਰਨ, ਆਰਥਿਕ ਤੇ ਸਮਾਜਿਕ ਮਾਹੋਲ ਨੂੰ ਬਹੋਲ ਬਦਲ ਦਿੱਤਾ ਹੈ।

 

ਪੰਜਾਬ ਦੀ ਖੇਤੀ ਦੀਆਂ ਤਾਕਤਾਂ (Strengths)-

 

ਆਰਥਿਕ ਸਰਵੇਖਣ ਅਨੁਸਾਰ, ਪੰਜਾਬ ਦੇ ਕੁੱਲ ਘਰੇਲੂ ਉਤਪਾਦਨ (GDP) ਵਿੱਚ ਖੇਤੀ ਦਾ ਹਿੱਸਾ ਸਾਲ 2016-17 ਵਿੱਚ 15.62 % ਅਤੇ 2017-18 ਵਿੱਚ 15.4 % ਹੀ ਹੈ।ਭਾਵ ਪੰਜਾਬ ਦਾ ਕੁੱਲ ਘਰੇਲੂ ਉਤਪਾਦਨ (8) ਵਿੱਚ ਹਿੱਸਾ ਦਿਨ ਪ੍ਰਤੀ ਦਿਨ ਘੱਟ ਰਹਿਆ ਹੈ।

 

ਪੰਜਾਬ ਦੀ ਖੇਤੀ ਦੀਆਂ ਵਿਸ਼ੇਸ਼ਤਾਈਆਂ-

 

ਅਨੁਕੂਲ ਕੁਦਰਤੀ ਵਾਤਾਵਰਨ: ਕੁਦਰਤੀ ਨੇ ਪੰਜਾਬ ਨੂੰ ਜ਼ਰਖ਼ੇਜ਼ ਮਿੱਟੀ ਤੇ ਸਾਫ਼, ਮਿੱਠੇ ਧਰਤੀ ਹੇਠਲੇ ਪਾਣੀ ਨਾਲ ਨਵਾਜ਼ਿਆ ਹੈ। ਪੰਜਾਬ ਦੀ 80% ਖੇਤੀ ਸਿੰਚਾਈ ਅਧੀਨ ਹੈ।

ਤਕਨਾਲੋਜੀ ਦੀ ਮਹਾਰਤ:ਪੰਜਾਬ ਨੇ ਖੇਤੀਬਾੜੀ ਤਕਨਾਲੋਜੀ ਵਿੱਚ ਨਾ ਸਿਰਫ਼ ਮੁਹਾਰਤ ਹਾਸਲ ਕੀਤੀ, ਸਗੋਂ' ਇਸ ਨੂੰ ਤੇਜ਼ੀ ਨਾਲ ਅਪਣਾ ਕੇ ਉਤਪਾਦਨ ਵਿੱਚ ਵੀ ਵਾਧਾ ਕੀਤਾ ਹੈ।

ਹਰੀ ਕ੍ਰਾਤੀ ਦਾ ਪ੍ਰਭਾਵ: 1960 ਤੋਂ ਬਾਅਦ ਵੱਧ ਝਾੜ ਦੇਣ ਵਾਲੇ ਬੀਜ, ਰਾਸਾਇਣਕ ਖਾਦਾਂ, ਸਿੰਚਾਈ ਅਤੇ ਹੋਰ ਸੁਧਾਰਾਂ ਕਾਰਨ ਪੰਜਾਬ ਦੀ ਜ਼ਰਖੇਗ਼ ਜਮੀਨ ਨੇ ਰਿਕਾਰਡ ਤੋੜ ਉਤਪਾਦਨ ਕੀਤਾ।

 

ਪੰਜਾਬ ਦੀ ਖੇਤੀ ਦੀਆਂ ਕਮਜ਼ੋਰੀਆਂ (Weaknesses):

ਉਤਪਾਦਨ ਵਿੱਚ ਖੜੌਤ ਜਾਂ ਕਮੀ; 1970-80 ਦੇ ਦਹਾਕੇ ਤੋਂ ਬਾਅਦ ਪੰਜਾਬ ਦੇ ਖੇਤੀ ਵਿੱਚ ਖੜੌਤ ਨਜ਼ਰ ਆਉਣੀ ਸ਼ੁਰੂ ਹੌ ਗਈ ਸੀ। ਪੇਸਟੀਸਾਈਡ ਅਤੇ ਸਰਟੀਫਾਈਡ ਬੀਜਾਂ ਦੇ ਬਾਵਜੂਦ ਉਤਪਾਦਨ ਘਟਣ ਲੱਗ ਗਿਆ ਸੀ। ਇਸ ਦਾ ਮੁੱਖ ਕਾਰਨ ਜਮੀਨ ਦੀ ਉਪਜਾਉ ਸ਼ਕਤੀ ਦੀ ਚਰਮ ਸੀਮਾ ਪ੍ਰਾਪਤ ਕਰ ਲੇਣਾ ਹੈ।

ਮੂਲ ਸੋਮਿਆਂ ਦੀ ਬਰਬਾਦੀ:1990 ਤੋਂ ਬਾਅਦ ਕੁਦਰਤੀ ਸੋਮਿਆਂ ਵਿੱਚ ਲਗਾਤਾਰ ਕਮੀ ਆਈ ਹੈ।ਜਿਸ ਦੇ ਨਾਲ ਕੁਲ ਲਾਗਤ ਵਿੱਚ ਵਾਧਾ ਹੋਇਆ ਹੈ। ਪਰਤੀ ਹੇਠਲਾ ਪਾਣੀ ਤੇਜ਼ੀ ਨਾਲ ਖ਼ਤਮ ਹੋਇਆ ਹੈ। ਕਿਸਾਨ ਦਾ ਮੁਨਾਫ਼ਾ ਅਤੇ ਉਤਪਾਦਨ ਤੇਜ਼ੀ ਨਾਲ ਡਿਗ ਰਹੇ ਹਨ।

ਕੱਟੀ ਫਸਲ ਦਾ ਨੁਕਸਾਨ: ਪੰਜਾਬ ਵਿੱਚ ਅਨਾਜ ਤੇ ਸਬਜ਼ੀਆਂ ਦੇ ਭੰਡਾਰਨ ਦੀ ਘੱਟ ਸਹੁਲਤਾਂ ਹੋਂਣ ਕਾਰਨ ਅਨਾਜ ਅਤੇ ਸਬਜ਼ੀਆਂ ਦਾ ਕੱਟਣ ਤੋਂ ਬਾਅਦ 25 % ਚਾਵਲ ਅਤੇ ਮੱਕੀ,5 % ਕਣਕ ਅਤੇ 50 % ਕਪਾਹ ਖਰਾਬ ਹੋ ਜਾਦੇਂ ਹਨ।

ਆਧੁਨਿਕ ਤਕਨੀਕ ਤੱਕ ਘੱਟ ਪਹੁੰਚ: ਮਹਿੰਗੀ ਮਸ਼ੀਨਰੀ ਤੇ ਤਕਨੀਕ, ਗਰੀਬ ਅਤੇ ਛੋਟੇ ਕਿਸਾਨਾਂ ਦੀ ਵਿਤੀ ਪਹੁੰਚ ਅਤੇ ਮਾਨਸਿਕ ਸਮਝ ਤੋਂ ਅਜੇ ਤਕ ਬਹੁਤ ਦੁਰ ਹੈ।

 

ਪੰਜਾਬ ਦੀ ਖੇਤੀਬਾੜੀ ਵਿੱਚ ਮੌਕੇ (Opportunities)

 

ਖੇਤੀਬਾੜੀ ਵਿੱਚ ਬਹੁਰੂਪਤਾ:ਫ਼ਸਲਾਂ ਦੀ ਬਿਹਤਰ ਕੀਮਤ ਤੇ ਖਰੀਦ ਕਰਨ ਵਿੱਚ ਸੁਧਾਰ ਕਰ ਕੇ ਅਸੀਂ ਖੇਤੀਬਾੜੀ ਵਿੱਚ ਬਹੁਰੂਪਤਾ ਲਿਆ ਸਕਦੇ ਹਾਂ। ਪੰਜਾਬ ਵਿੱਚ ਕਿਸਾਨਾਂ ਨੂੰ ਸ਼ਬਜ਼ੀਆਂ ਤੇ ਫ਼ਲ ਆਦਿ ਪੈਦਾ ਕਰਨ ਲਈ ਪ੍ਰੇਰਿਤ ਕਰ ਕੇ ਖੇਤੀਬਾੜੀ ਵਿੱਚ ਬਹੁਰੂਪਤਾ ਲਿਆ ਸਕਦੇ ਹਾਂ।

ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ:ਅੱਜ ਦੇ ਭੌਤਿਕ ਯੂਗ ਵਿੱਚ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਜੈਵਿਕ ਖੇਤੀ ਨੂੰ ਉਤਸਾਹਿਤ ਕਰਨ ਦੀ ਬਹੁਤ ਜ਼ਰੂਰਤ ਹੈ। ਕਿਸਾਨ ਦਾਲਾਂ ਦੀ ਖੇਤੀ ਕਰ ਕੇ ਮਿੱਟੀ ਦੀ ਉਪਜਾਊ ਸ਼ਕਤੀ,ਨਾਈਟਰੌਜਨ ਵਿੱਚ ਇਜ਼ਾਫ਼ਾ ਕਰ ਸਕਦੇ ਹਨ।

 

ਪੰਜਾਬ ਦੀ ਖੇਤੀ ਨੂੰ ਦਰਪੇਸ਼ ਖਤਰੇ (Threats)-

(1) ਕਿਟਨਾਸਕ ਦਵਾਈਆਂ ਦੇ ਦੁਸ਼ੱਟ ਪ੍ਰਭਾਵ:- ਹਰਿ ਕ੍ਰਾਂਤੀ ਆਉਣ ਤੋਂ ਬਾਅਦ ਸਰਟੀਫਾਈਡ ਬੀਜ ਆਉਣ ਦੇ ਕਾਰਨ ਫ਼ਸਲਾਂ ਜਲਦੀ ਹੀ ਕੀੜਿਆਂ ਦਾ ਸ਼ਿਕਾਰ ਹੈ ਜਾਂਦੀਆਂ ਹਨ [ਕੀੜੇ ਮਾਰ ਦਵਾਈਆਂ ਦੇ ਇਸਤੇਮਾਲ ਦੇ ਕਾਰਨ ਪੰਜਾਬ ਦੀ ਮਿੱਟੀ ਜਲ ਸਤਹਿ, ਉਤਪਾਦਿਤ ਫ਼ਸਲਾਂ ਦੀ ਗੁਣਵਤਾ ਵਿੱਚ ਜ਼ਹਿਰੀਲੇ ਤੱਤ ਸ਼ਾਮਿਲ ਹੋ ਕੇ ਮਨੁਂਖ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਰਹੇ ਹੈ |ਕੀੜੇ ਮਾਰ ਦਵਾਈਆਂ ਦਾ ਸਬ ਤੋਂ ਜਿਆਦਾ ਪ੍ਰਭਾਵ ਮਾਲਵਾ ਖੇਤਰ ਤੇ ਪਿਆ ਹੈ ਜਿਸ ਦੇ ਨਾਲ ਖੇਤਰ ਵਿੱਚ ਮਿੱਟੀ, ਹਵਾ, ਪਾਣੀ ਸਬ ਜਹਰੀਲਾ ਹੋਣ ਕਾਰਨ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਮਾਲਵਾ ਖੇਤਰ ਵਿੱਚ ਘਰ ਘਰ ਆ ਗਈ ਹੈ ।

(2) ਕਿਸਾਨ ਖ਼ੁਦਖੁਸੀਆਂ: ਪੰਜਾਬ ਵਿੱਚ ਕਿਸਾਨਾਂ ਦੂਵਾਰਾ ਲਿਆ ਗਿਆ ਲੋੜ ਤੋਂ ਵੱਧ ਕਰਜ਼ਾ, ਮੌਸਮੀ ਪਰਿਵਰਤਨ ਜਿਵੇਂ ਬੇ-ਮੌਸਮੀ ਵਰਖਾ, ਗੜੇ-ਮਾਰੀ, ਸੁੱਕਾ ਆਦਿ ਕਿਸਾਨਾਂ ਦੀਆਂ ਖੁਦਖੁਸੀਆਂ ਦਾ ਮੁੱਖ ਕਾਰਨ ਹਨ।

(3) ਨਸ਼ਾ: ਪੰਜਾਬ ਵਿੱਚ ਨਸ਼ਿਆਂ ਦੀ ਮਾਰ ਵੀ ਇਕ ਮੁਖ ਕਾਰਨ ਹੈ ਜਿਸ ਦਾ ਖੇਤੀਬਾੜੀ ਤੇ ਮਾੜਾ ਪ੍ਰਭਾਵ ਪਿਆ ਹੈ ਕਿਸਾਨ ਨਸ਼ੇ ਦੇ ਵੱਧਦੇ ਰੁਝਾਨ ਦੇ ਕਾਰਨ ਆਪਣੇ ਜਮੀਨ ਨੂੰ ਗਹਿਣੇ ਜਾਂ ਵੇਚ ਕੇ ਨਸ਼ੇ ਵੱਲ ਵੱਧ ਰਹੇ ਹਨ ।

(4) ਪੰਜਾਬੀਆਂ ਦਾ ਖੇਤੀਬਾੜੀ ਪ੍ਰਤਿ ਰੁਝਾਨ ਜਾਂ ਮੋਹ ਘਟਣਾ:-ਪੰਜਾਬ ਦੇ ਕਿਸਾਨਾਂ ਦੇ ਪੀੜੀ ਦਰ ਪੀੜੀ ਖੇਤੀ ਦੇ ਪ੍ਰਤਿ ਰੁਝਾਨ ਘਟਣਾ, ਕਿਸ਼ਾਨੀ ਪੁੱਤਰ ਖੇਤੀਬਾੜੀ ਅਪਨਾਉਣ ਦੀ ਵਜਾਇ ਹੋਰ ਧੰਧੇ ਆਪਣਾ ਰਹਿਆ ਹੈ।

(5) ਵਿਦੇਸ਼ੀ ਰੁਝਾਨ:-ਕਿਸ਼ਾਨ ਜਾਂ ਕਿਸ਼ਾਨੀ ਪੁੱਤਰ ਦਾ ਰੁਝਾਨ ਪੰਜਾਬ ਦੀ ਖੇਤੀਬਾੜੀ ਵਿੱਚ ਘਟ ਰਹਿਆ ਹੈ ਉਸ ਦਾ ਧਿਆਨ ਸਿਰਫ ਪੱਛਮੀ ਦੇਸ਼ਾਂ ਦੀ ਚੱਕਾਂ ਚੱਦ ਵੱਲ ਹੋ ਰਹਿਆ ਹੈ [ਪੰਜਾਬ ਦੇ ਮੋਹਤ ਵੰਦ ਕਿਸ਼ਾਨ ਵੀ ਆਪਣੀ ਔਲਾਦ ਨੂੰ ਵਿਦੇਸ਼ਾਂ ਵੱਲ ਭੇਜ ਰਹੇ ਹਨ ਕਿਉਂਕਿ ਉਸਦਾ ਇੱਕ ਮੁੱਖ ਕਾਰਨ ਖੇਤੀਬਾੜੀ ਤੋਂ ਮੁਨਾਫ਼ਾ ਅਤੇ ਸਰਕਾਰ ਤੋਂ ਰੁਜਗਾਰ ਦੀ ਆਸ ਘਟਣਾ ਹੈ।

(6) ਕਰਜ਼ੇ ਦੀ ਮਾਰ ਅਤੇ ਮਹਿੰਗੀ ਲਾਗਤ:-ਮਹਿੰਗੀ ਮਸ਼ੀਨਰੀ, ਬੀਜਆਧੁਨਿਕ ਟੈਕਨੋਲੌਜੀ ਨੂੰ ਅਪਨਾਉਣ ਲਈ ਕਿਸ਼ਾਨ ਦਿਨ ਪ੍ਰਤਿ-ਦਿਨ ਕਰਜ਼ਦਾਰ ਹੋ ਰਹਿਆ ਹੈ ਖੇਤੀ ਦੀ ਲਾਗਤ ਵੀ ਮਹਿੰਗੀ ਹੋਣ ਦੇ ਕਾਰਨ ਭਾਵ ਖੇਤੀ ਨਾਲ ਜੁੜੀ ਹਰ ਚੀਜ਼ ਜਿਵੇ ਬੀਜ, ਰਸਾਇਣਕ ਖਾਦਾਂ, ਯੂਰੀਆ, ਸਿੰਚਾਈ, ਮਸ਼ੀਨਰੀ, ਟਰੈਕਟਰ ਮਹਿਗੇ ਹੋਣ ਕਾਰਨ ਛੋਟੇ ਕਿਸਾਨ ਖੇਤੀ ਨਹੀਂ ਕਰ ਪਾਉਂਦੇ ਅਤੇ ਆਪਣੀਆਂ ਜ਼ਮੀਨਾਂ ਵੇਚ ਕੇ ਹੋਰ ਧੰਦੇ ਆਪਣਾ ਰਹੇ ਹਨ।