Tuesday 19 January 2021

ਸਾਹਿਤ ਰੂਪ - ਨਿਬੰਧ

0 comments

ਸਾਹਿਤ ਰੂਪ - ਨਿਬੰਧ 



ਨਿਬੰਧ ਅਤੇ ਇਸ ਦੇ ਤੱਤ:

ਨਿਬੰਧ ਆਧੁਨਿਕ ਵਾਰਤਕ ਦਾ ਇੱਕ ਚਰਚਿਤ ਅਤੇ ਬੇਹਤਰੀਨ ਰੂਪ ਹੈ। ਇਹ ਵਾਰਤਕ ਰੂਪ ਆਧੁਨਿਕ ਪੰਜਾਬੀ ਵਾਰਤਕ ਅੰਦਰ ਵਧੇਰੇ ਪੱਛਮ ਦੇ ਪ੍ਰਭਾਵ ਅਧੀਨ ਆਇਆ। ਜਦੋਂ ਕਿ ਭਾਰਤੀ ਅਤੇ ਪੁਰਾਤਨ ਪੰਜਾਬੀ ਸਾਹਿਤ ਅੰਦਰ ਇਸ ਦੇ ਅੰਸ਼ ਮੌਜੂਦ ਹਨ। ਭਾਵੇਂ ਪੰਜਾਬੀ ਨਿਬੰਧਕਾਰਾਂ ਨੇ ਇਸ ਨੂੰ ਅਪਣਾਇਆ ਵੀ ਹੋਵੇ ਪਰ ਫੇਰ ਵੀ ਇਸ ਵਾਰਤਕ ਵਿਧਾ ਲਈ ਉਹ ਪੱਛਮ ਦੇ ਰਿਣੀ ਹਨ।

ਨਿਬੰਧ ਨੂੰ ਅੰਗਰੇਜ਼ੀ ਵਿੱਚ ' Essay' ਆਖਦੇ ਹਨ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਦੇ ਕੋਸ਼ਾਂ ਅਨੁਸਾਰ ਨਿਬੰਧ (Essay)ਸ਼ਬਦ ਦੇ ਅਰਥ ਹਨ : ਕੋਸ਼ਿਸ਼ ਕਰਨਾ , ਜਤਨ ਕਰਨਾ , ਹੱਥ ਪਾਉਣਾ ਆਦਿਕ ਅੰਗਰੇਜ਼ੀ ਭਾਸ਼ਾ ਦਾ ਸ਼ਬਦ ( Essay ) ਫਰਾਂਸੀਸੀ ਭਾਸ਼ਾ ਦੇ ਸ਼ਬਦ ( Essai) ਦਾ ਸਮ - ਅਰਥੀ ਹੈ। ਨਿਬੰਧ ਦਾ ਜਨਮਦਾਤਾ ਫਰਾਂਸੀਸੀ ਵਿਦਵਾਨ ਮੋਨਤੇਨ ਨੂੰ ਮੰਨਿਆ ਜਾਂਦਾ ਹੈ। ਉਸਨੇ 1580 . ਵਿਚ ਆਪਏ ਆਤਮ ਵਿਵੈਚਨਾਤਮਕ , ਦਾਰਸ਼ਨਿਕ ਅਤੇ ਨੀਤੀ ਸੰਬੰਧੀ ਲੇਖਾਂ ਦੇ ਸੰਗ੍ਰਹਿ ਦਾ ਨਾਂ Essais ਰੱਖ ਕੇ ਪਹਿਲੀ ਵਾਰ ਇਸ ਸ਼ਬਦ ਦਾ ਪ੍ਰਯੋਗ ਸਾਹਿਤਿਕ ਅਰਥਾਂ ਵਿਚ ਕੀਤਾ ਇਹ ਗੱਲ ਵੀ ਦਿਲਚਸਪ ਹੈ ਕਿ ਸੋਲ੍ਹਵੀਂ ਸਦੀ ਈਸਵੀ ਦੇ ਅਖੀਰ ਤੱਕ ਅੰਗਰੇਜ਼ੀ ਵਿਚ (Essay) ਦੀ ਥਾਂ (Assay) ਸ਼ਬਦ ਪ੍ਰਚਲਿਤ ਸੀ , ਜਿਸਦਾ ਅਰਥ ਹੈ : ਤੋਲਣਾ , ਪਰਖਣਾ ਜਾਂ ਨਿਰਖਣਾ ਤਾਂ ਜੋ ਕਿਸੇ ਵਸਤੂ ਜਾਂ ਵਿਅਕਤੀ ਦੇ ਗੁਣਾ ਦੀ ਯੋਗਤਾ ਪਰਖੀ ਜਾ ਸਕੇ। ਦਾ ਅਰਥ ਹੈ- ਬੰਨ ਪ੍ਰਾਚੀਨ ਕਾਲ ਵਿਚ ਛਾਪੇਖ਼ਾਨੇ ਆਦਿ ਦੀ ਅਣਹੋਂਦ ਕਾਰਨ ਰਿਸ਼ੀ - ਮੁਨੀ ਆਪਏ ਭਾਵਾਂ ਅਤੇ ਵਿਚਾਰਾਂ ਨੂੰ ਤਾਲ ਦੇ ਪੱਤਿਆਂ , ਭੋਜਪੱਤ੍ਰਾਂ, ਲੱਕੜ ਦੀਆਂ ਤਖ਼ਤੀਆਂ ਆਦਿ ' ਤੇ ਅੰਕਿਤ ਕਰਦੇ ਸਨ ਅਤੇ ਇਹਨਾਂ ਨੂੰ ਖਿੰਡ ਕੇ ਨਸ਼ਟ ਹੈ ਜਾਣ ਦੇ ਡਰੋਂ ਸਾਵਧਾਨੀ ਨਾਲ ਇਕੱਤਰ ਕਰਕੇ ਬੰਨ੍ਹ ਦਿੰਦੇ ਸਨ ਭੋਜ - ਪੱਤਰਾਂ ਆਦਿ ਨੂੰ ਬੰਨਣ ਦੀ ਇਸ ਕ੍ਰਿਆ ਨੂੰ ਨਿਬੰਧ ਕਿਹਾ ਜਾਂਦਾ ਸੀ ਇਸ ਪ੍ਰਕਾਰ ਨਿਬੰਧ ਸ਼ਬਦ ਆਰੰਭ ਵਿਚ ਬੰਨਣ  ਜਾਂ ਸੰਗ੍ਰਹਿ ਕਰਨ ਦੇ ਲਈ ਵਰਤਿਆ ਜਾਂਦਾ ਸੀ ਪਰ ਸਮੇਂ ਦੀ ਗਤੀ ਨਾਲ ਬੰਨਣ ਅਤੇ ਇਕੱਤਰ ਕਰਨ ਦਾ ਅਰਥ ਆਧਾਰ ਸਮੱਗਰੀ  ਤੋ ਲਿਖੇ ਭਾਵਾਂ ਅਤੇ ਵਿਚਾਰਾਂ ਨਾਲ ਜੁੜ ਗਿਆ ਅਤੇ ਅਜੋਕੇ ਸਮੇਂ ਤੱਕ ਪਹੁੰਚਦਿਆਂ ਇਕ ਵਿਸ਼ੇਸ਼ ਪ੍ਰਕਾਰ ਨਾਲ ਬੰਨੇ, ਕਸੇ ਅਤੇ ਸਾਹਿਤ ਭਾਵਾਂ ਨਾਲ ਜੁਗਤ ਰਚਨਾ ਨਿਬੰਧ ਕਹਾਉਣ ਲੱਗੀ ਪਰੰਤੂ ਹੌਲੀ-ਹੌਲੀ ਇਸ ਦੇ ਅਰਥ ਬਦਲ ਗਏ। ਹੁਣ ਨਿਬੰਧ ਤੋ ਭਾਵ ਉਹ ਲਿਖਤ ਲਿਆ ਜਾਏ ਲੱਗਾ ਜਿਸ ਵਿਚ ਕਈ ਤਰ੍ਹਾਂ ਦੇ ਵਿਚਾਰਾਂ , ਦਲੀਲਾਂ ਅਤੇ ਵਿਆਖਿਆ ਸੁਮਿਸ਼ਰਣ ਹੋਵੇ।

ਪੰਜਾਬੀ ਵਿਚ ਨਿਬੰਧ ਤੋਂ ਪਹਿਲੇ ਨਿਬੰਧ-ਸਾਹਿਤ ਲਈ ' ਲੇਖ ' ਸ਼ਬਦ ਵਧੇਰੇ ਪ੍ਰਚੱਲਿਤ ਸੀ ਇਸੇ ਲਈ ਸ਼ਾਇਦ ਪੰਜਾਬੀ ਵਿਚ ਚੋਟੀ ਦੇ ਨਿਬੰਧਕਾਰ ਪੂਰਨ ਸਿੰਘ ਨੇ ਆਪਣੇ ਨਿਬੰਧ - ਸੰਗ੍ਰਹਿ ਦਾ ਨਾਮ ' ਖੁੱਲ੍ਹੇ ਲੇਖ ' ਰੱਖਿਆ ਹੈ ਨਿਬੰਧ ਵਾਰਤਕ ਦਾ ਨਿਵੈਕਲਾ ਸਾਹਿਤ ਰੂਪ ਹੈ। ਕਿਸੇ ਇੱਕ ਵਿਦਵਾਨ ਦੁਆਰਾ ਇਸ ਨੂੰ ਸੰਪੂਰਨ ਤੌਰ ਤੋ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਿਆ

ਐਨਸਾਈਕਲੋਪੀਡੀਆ ਬ੍ਰਿਟੇਨਿਕਾ ਅਨੁਸਾਰ, ਨਿਬੰਧ ਤੋਂ ਭਾਵ ਅਜਿਹੀ ਸਾਹਿਤਕ ਰਚਨਾ ਹੈ ਜੋ ਦਰਮਿਆਨੇ ਜਾਂ ਉਚਿਤ ਆਕਾਰ ਦੀ ਹੁੰਦੀ ਹੈ ਅਤੇ ਜਿਸ ਰਾਹੀਂ ਲੇਖਕ ਆਪਏ ਨਿੱਜੀ ਅਨੁਭਵ ਅਤੇ ਨਿੱਜੀ ਦ੍ਰਿਸ਼ਟੀਕੋਣ ਦੇ ਆਧਾਰ ਉੱਤੇ ਕਿਸੇ ਇੱਕ ਵਿਸ਼ੇ ਤੇ ਆਪਏ ਵਿਚਾਰ ਸਹਿਜ - ਸੁਭਾ ਜਾਂ ਸਰਸਰੀ ਤੌਰ ਤੇ ਪ੍ਰਗਟ ਕਰਦਾ ਹੈ

ਡਾ: ਜਾਨਸਨ ਨਿਬੰਧ ਨੂੰ " ਮਨ ਦਾ ਬੇਲਗਾਮ ਵੇਗ ' ਆਖਦਾ ਹੈ। ਦੁਨੀਆ ਭਰ ਦੇ ਵਿਦਵਾਨਾਂ ਨੇ ਨਿਬੰਧਕਾਰ ਦੇ ਨਿੱਜੀ ਅਨੁਭਵ , ਨਿੱਜੀ ਦ੍ਰਿਸ਼ਟੀਕੋਣ , ਨਿੱਜੀ ਨਿਰੀਖਣ ਅਤੇ ਨਿੱਜੀ ਉੱਤੇ ਜ਼ੋਰ ਦਿੱਤਾ ਹੈ ਆਪਣੇ ਅੰਦਰ ਸਮੇਟਣ ਉਪਰੰਤ ਜੋ ਯੋਜਨਾ ਤਹਿਤ ਜਾਂ ਸਹਿਜ ਸੁਭਾ ਢੰਗ ਨਾਲ ਸੰਬੰਧਿਤ ਵਿਸ਼ੇ ਦਾ ਨਿਰੂਪਣ ਕਰਦੇ ਹਨ ਤਾਂ ਆਮ ਕਰਕੇ ਇੱਕ ਵਧੀਆ ਨਿਬੰਧ ਬਣ ਜਾਂਦਾ ਹੈ। ਡਾ: ਭੁਪਿੰਦਰ ਸਿੰਘ ਗਰੋਵਰ ਨਿਬੰਧ ਨੂੰ ਇਕ ਸੀਮਤ ਅਕਾਰ ਵਾਲੀ ਆਪਏ-ਆਪ ਵਿੱਚ ਸੰਪੂਰਣ ਇਕ ਅਜਿਹੀ ਵਾਰਤਕ ਰਚਨਾ ਦੱਸਦੇ ਹਨ ਜਿਸ ਵਿੱਚ ਨਿਬੰਧਕਾਰ ਆਪਈ ਨਿੱਜ , ਦ੍ਰਿਸ਼ਟੀਕੋਣ, ਵਰਣਿਤ ਵਿਸ਼ੇ ਦੇ ਸੰਬੰਧ ਵਿੱਚ ਇੱਕ ਸਰਲ ਸਾਦੀ, ਸਪੱਸ਼ਟ ਪਰ ਦਲੀਲ ਭਰਪੂਰ ਵਿਚਾਰ ਲੜੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਨਿਬੰਧਕਾਰ ਦੀ ਰਚਨਾ ਦਾ ਆਧਾਰ ਮਨੁੱਖੀ ਮਨੌਭਾਵ ਹੁੰਦੇ ਹਨ। ਨਿਬੰਧ ਦੀ ਰਚਨਾ ਗੱਦ ਵਿੱਚ ਹੁੰਦੀ ਹੈ। ਉਸ ਦਾ ਆਕਾਰ ਛੋਟਾ ਹੁੰਦਾ ਹੈ। ਵੱਧ ਤੋਂ ਵੱਧ ਭਾਵਾਂ ਨੂੰ ਥੋੜੇ ਤੋਂ ਥੋੜੇ ਸ਼ਬਦਾਂ ਵਿਚ ਅੰਕਿਤ ਕਰਨਾਂ ਉਸ ਦੀ ਸਫਲਤਾ ਦਾ ਸੂਚਕ ਹੁੰਦਾ ਹੈ। ਨਿਬੰਧ ਦੇ ਜਨਮਦਾਤਾ ਮੰਨੇ ਜਾਂਦੇ ਵਿਦਵਾਨ ਮੇਨਤੇਨ ਅਨੁਸਾਰ, ਨਿਬੰਧ ਵਿਚਾਰਾਂ , ਉਦਹਾਰਣਾਂ ਅਤੇ ਕਥਾਵਾਂ ਦਾ ਮਿਸ਼ਰਣ ਹੈ।

 

ਨਿਬੰਧ ਦੇ ਤੱਤ:

ਨਿਬੰਧ ਦੇ ਤੱਤਾਂ ਬਾਰੇ ਵਿਦਵਾਨਾਂ ਦੇ ਵੱਖਰੇ ਵੱਖਰੇ ਵਿਚਾਰ ਹਨ। ਨਿਬੰਧ ਦੇ ਸਰਵ ਪ੍ਰਵਾਨਿਤ ਤੱਤ ਰਨ -ਮੰਤਵ ਜਾਂ ਮਨੋਰਥ, ਵਿਸ਼ਾ / ਭਾਵ ਤੇ ਵਿਚਾਰ, ਸੰਗਲੀ ਬੱਧਤਾ, ਵਿਅਕਤੀਤਵ ਛਾਪ, ਕਲਪਨਾ, ਕਲਾ ਪੱਖ, ਭਾਸ਼ਾ ਤੇ ਸ਼ੈਲੀ

ਮੰਤਵ ਤੇ ਮਨੋਰਥ: ਨਿਬੰਧਕਾਰ ਦਾ ਨਿਬੰਧ ਲੇਖ ਦਾ ਕੋਈ ਨਾ ਕੋਈ ਵਿਸ਼ੇਸ਼ ਮਨੋਰਥ ਹੁੰਦਾ ਹੈ। ਉਹ ਕਿਸੇ ਸਿਧਾਂਤ ਜਾਂ ਭਾਵ ਨੂੰ ਆਪਏ ਵਿਚਾਰ ਅਨੁਸਾਰ ਪ੍ਰਗਟਾਉਣਾ ਚਾਹੁੰਦਾ ਹੈ ਕਿਸੇ ਖਾਸ ਨੁਕਤੇ ਨੂੰ ਉਘਾੜਨਾ ਤੋ ਪਾਠਕਾਂ ਤਕ ਪਹੁੰਚਾਉਣਾ ਉਸ ਦਾ ਮੁੱਖ ਮੰਤਵ ਹੁੰਦਾ ਹੈ।

ਵਿਸ਼ਾ/ਭਾਵ ਤੇ ਵਿਚਾਰ: ਨਿਬੰਧ ਦਾ ਕੇਂਦਰ ਭਾਵ ਜਾਂ ਵਿਚਾਰ ਹੋਈ ਚਾਹੀਦਾ ਹੈ। ਜਿਸ ਨੂੰ ਰੌਚਕ ਅਤੇ ਕਲਾ ਪੂਰਨ ਢੰਗ ਨਾਲ ਪ੍ਰਗਟਾਇਆ ਗਿਆ ਹੋਵੇ। ਨਿਬੰਧ ਇੱਕ ਬੰਧਿਕ ਰਚਨਾ ਹੁੰਦੀ ਹੈ, ਜਿਸ ਵਿੱਚ ਤਰਕ ਦਲੀਲ ਅਤੇ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ। ਵਿਚਾਰਾਤਮਕਤਾ ਨੂੰ ਨਿਬੰਧ ਦੀ ਜਾਨ ਮੰਨਿਆ ਜਾਂਦਾ ਹੈ। ਇਸ ਵਿਚ ਵਿਚਾਰਾਂ ਅਤੇ ਭਾਵਾਂ ਦੋਹਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਨਿਬੰਧ ਵਿਚਲੇ ਭਾਵ ਤੇ ਵਿਚਾਰ ਮੌਲਿਕ ਵੀ ਹੋ ਸਕਦੇ ਹਨ ਅਤੇ ਕਿਸੇ ਹੋਰ ਦੁਆਰਾ ਪ੍ਰਗਟਾਏ ਵੀ ਹੋ ਸਕਦੇ ਹਨ।

ਸੰਗਲੀ ਬੱਧਤਾ: ਸੰਗਲੀ ਬੱਧਤਾ ਤੋਂ ਭਾਵ ਹੈ - ਵਿਚਾਰਾਂ ਦਾ ਇੱਕ ਲੜੀ ਵਿਚ ਪਰੋਇਆ ਹੋਈ। ਇੱਕ ਸਫਲ ਨਿਬੰਧਕਾਰ ਵਿਸ਼ੇ ਦੇ ਸੰਬੰਧ ਵਿੱਚ ਪਹਿਲਾਂ ਇੱਕ ਨਿੱਕੀ ਜਿਹੀ ਭੂਮਿਕਾ ਤਿਆਰ ਕਰਦਾ ਹੈ। ਮੁੜ ਵਿਸ਼ੇ ਨੂੰ ਸੰਖੇਪ ਵਿੱਚ ਸਮਝਾਉਂਦਾ ਹੈ। ਇਸ ਤਰਾਂ ਪੂਰੀ ਰਚਨਾ ਪਰਸਪਰ ਗੁੰਦੀ ਹੋਈ ਜਾਪਦੀ ਹੈ।

ਕਲਪਨਾ: ਕਲਪਨਾ ਰਚਨਾ ਨੂੰ ਆਕਰਸ਼ਣ ਅਤੇ ਰੌਚਕਤਾ ਪ੍ਰਦਾਨ ਕਰਦੀ ਹੈ। ਇਹੀ ਕਲਪਨਾ ਉਡਾਰੀ ਕਾਰਨ ਸਿਤਾਰਿਆਂ ਤੋਂ ਬਾਹਰ ਅਣਦਿੱਸਦੇ ਮੰਡਲਾਂ ਵਿੱਚ ਪਹੁੰਚ ਕੇ ਅਗੰਮੀ ਦੇਸ਼ਾਂ ਦੇ ਗੁੱਝੇ ਭੇਦਾਂ ਦੀ ਪੇਸ਼ਕਾਰੀ ਸੰਭਵ ਹੁੰਦੀ ਹੈ। ਇੱਕ ਉੱਚ-ਕੋਟੀ ਦੀ ਨਿਬੰਧ ਸਿਰਜਣਾ ਲਈ ਜ਼ਰੂਰੀ ਹੈ ਕਿ ਲੇਖਕ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਕਲਪਨਾ ਦੀ ਛੋਹ ਦੇ ਕੇ ਇਸ ਤਰ੍ਹਾਂ ਪੇਸ਼ ਕਰੇ ਕਿ ਉਸਦੀ ਰਚਨਾ ਪਾਠਕ ਨੂੰ ਅਨੰਦ ਵੀ ਪ੍ਰਦਾਨ ਕਰੇ ਅਤੇ ਉਸਦੇ ਗਿਆਨ ਵਿੱਚ ਵੀ ਵਾਧਾ ਕਰੇ

ਵਿਅਕਤਿਤਵ ਦੀ ਛਾਪ: ਨਿਬੰਧ ਵਿੱਚ ਵਿਸ਼ਾ ਵਿਚਾਰ ਜਾਂ ਵਸਤੂ ਦਾ ਵਿਸ਼ਲੇਸ਼ਣ ਕਰਨ ਵਿੱਚ ਲੇਖਕ ਦੀ ਨਿੱਜੀ ਰੁਚੀ, ਵਿਚਾਰਧਾਰਾ ਅਤੇ ਅਨੁਭਵ ਦਾ ਪ੍ਰਗਟਾਵਾ ਹੁੰਦਾ ਹੈ। ਸੋ, ਹਰ ਨਿਬੰਧ ਤੋਂ ਉਸ ਦੇ ਰਚਦਰਾਰੇ ਦੇ ਵਿਅਕਤਿਤਵ ਜਾਂ ਸ਼ਖਸੀਅਤ ਦੀ ਛਾਪ ਜ਼ਰੂਰ ਹੁੰਦੀ ਹੈ। ਨਿਬੰਧ ਵਿੱਚ ਨਿਬੰਧਕਾਰ ਦੇ ਆਪੇ ਦੀ ਛਾਪ ਸਾਹਿਤ ਦੇ ਦੂਸਰੇ ਰੂਪਾਂ ਦੀ ਤੁਲਨਾ ਵਿੱਚ ਵਧੇਰੇ ਹੁੰਦੀ ਹੈ। ਵਿਭਿੰਨ ਲੇਖਕ ਇੱਕ ਹੀ ਵਿਸ਼ੇ ਨੂੰ ਇਹਨਾ ਵਿਅਕਤੀਗਤ ਭਿੰਨਤਾਵਾਂ ਦੇ ਕਾਰਨ ਵਿਭਿੰਨ ਦ੍ਰਿਸ਼ਟੀਕੋਣ ਤੋਂ ਪਰਖਦੇ ਅਤੇ ਪੇਸ਼ ਕਰਦੇ ਹਨ। ਨਿਬੰਧ ਵਿਚ ਨਿਬੰਧਕਾਰ ਪਾਠਕ ਨੂੰ ਸਿੱਧਾ ਸੰਬੋਧਤ ਹੁੰਦਾ ਹੈ।

ਭਾਸ਼ਾ ਅਤੇ ਸ਼ੈਲੀ: ਨਿਬੰਧ ਦੀ ਭਾਸ਼ਾ ਨਿਬੰਧ ਵਿਚ ਪੇਸ਼ ਕੀਤੇ ਜਾਣ ਵਾਲੇ ਭਾਵਾਂ ਅਤੇ ਵਿਚਾਰਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ। ਇੱਕ ਨਿਬੰਧਕਾਰ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਕਿਸ ਵਿਧੀ ਨਾਲ ਦਰਸਾਉਂਦਾ ਹੈ ਅਤੇ ਕਿਨ੍ਹਾਂ ਉੱਤੇ ਜ਼ੋਰ ਦਿੰਦਾ ਹੈ, ਇਹ ਨਿਬੰਧਕਾਰ ਦੀ ਸ਼ੈਲੀ ਅਤੇ ਬੋਲੀ ਨਾਲ ਸੰਬੰਧਿਤ ਹੁੰਦੇ ਹਨ। ਇਸੇ ਵਿਧੀ ਦੀ ਸਫ਼ਲ ਵਰਤੋ ਉੱਪਰ ਉਸ ਦੇ ਨਿਬੰਧ ਦੀ ਸਫ਼ਲਤਾ ਦਾ ਆਧਾਰ ਹੁੰਦਾ ਹੈ।

ਕਲਾ ਪੱਖ: ਜਿਥੋਂ ਤੱਕ ਨਿਬੰਧ ਦੇ ਕਲਾ ਪੱਖ ਦਾ ਸੰਬੰਧ ਹੈ, ਉਸ ਦੇ ਰੂਪ ਦੀ ਮਰਿਆਦਾ ਅਨੁਸਾਰ ਦਰਮਿਆਨੀ ਜਾਂ ਛੋਟੇ ਆਕਾਰ ਦਾ ਹੋਣੀ ਜ਼ਰੂਰੀ ਹੈ। ਪਰ ਇਸਦੇ ਅਕਾਰ ਬਾਰੇ ਕੋਈ ਕਰੜੀ ਸੀਮਾ ਨਹੀਂ ਰੱਖੀ ਜਾ ਸਕਦੀ। ਨਿਬੰਧ ਦੀ ਬਣਤਰ ਵਿਧੀ ਦੀ ਸਭ ਤੋਂ ਵੱਡੀ ਕਸੌਟੀ ਇਹ ਹੈ ਕਿ ਸਾਰਾ ਨਿਬੰਧ ਇਕ ਇਕਾਈ ਜਾਪੇ ਅਤੇ ਉਸ ਦੀ ਹੁਨਰੀ ਗੋਲਾਈ ਅਤੇ ਕਲਾ ਸੁੰਦਰਤਾ ਕਾਇਮ ਰਹੇ।

ਸਿੱਟੇ ਵਜੋਂ ਅਸੀਂ ਆਖ ਸਕਦੇ ਹਾਂ ਕਿ ਵੱਖ-ਵੱਖ ਵਿਦਵਾਨਾਂ ਨੇ ਆਪੋ ਆਪਣੇ ਢੰਗ ਨਾਲ ਨਿਬੰਧ ਨੂੰ ਪਰਿਭਾਸ਼ਿਤ ਕੀਤਾ ਹੈ। ਨਿਬੰਧ ਦੇ ਮੁੱਖ ਤੱਤ ਹਨ- ਵਿਸ਼ਾ ਤੇ ਪ੍ਭਾਵ, ਮੰਤਵ ਤੇ ਮਨੋਰਥ, ਕਲਪਨਾ ਨਿਬੰਧਕਾਰ ਦੇ ਵਿਅਕਤੀਤਵ ਦੀ ਛਾਪ, ਗਦਬੱਧਤਾ, ਸੰਗਲੀਬੱਧਤਾ ਆਦਿ। ਇਨ੍ਹਾਂ ਤੱਤਾਂ ਨੂੰ ਸੰਤੁਲਨ ਵਿਚ ਰੱਖਦਿਆਂ ਹੀ ਇਕ ਵਧੀਆ ਨਿਬੰਧ ਲਿਖਿਆ ਜਾ ਸਕਦਾ।



ਨਿਬੰਧ (ਸਾਹਿਤ ਰੂਪ)

 

ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜ੍ਹਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ ਨਿਬੰਧ ਕਿਸੇ ਵਸਤੂ, ਵਿਅਕਤੀ, ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਹੈ ਇਸ ਰਚਨਾ ਵਿੱਚ ਵਿਚਾਰਾਂ ਤੇ ਬੁੱਧੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ ਮਨ ਦਿਮਾਗ ਦੇ ਅਧੀਨ ਕੰਮ ਕਰਦਾ ਹੈ ਲੇਖਕ ਇਸ ਵਿੱਚ ਆਪਣੇ ਭਾਵਾਂ ਦੀ ਚਾਸ਼ਨੀ ਰੋਚਕ ਰੂਚੀ ਦੀ ਤ੍ਰਿਪਤੀ ਲਈ ਮਿਲਾਉਦਾ ਹੈ

ਨਿਬੰਧ ਦਾ ਮੌਲਿਕ ਅਰਥ ਹੈ 'ਬੰਨਣਾ ' ਸੰਸਕ੍ਰਿਤ ਵਿੱਚ ਨਿਬੰਧ ਸ਼ਬਦ ਦੀ ਵਰਤੋਂ ਲਿਖੇ ਹੋਏ ਭੋਜ ਪੱਤਰਾਂ ਨੂੰ ਸੰਵਾਰ ਕੇ, ਪਰੋ ਕੇ, ਸਾਂਭ ਕੇ ਰੱਖਣ ਦੀ ਕਿਰਿਆ ਲਈ ਕੀਤਾ ਜਾਂਦਾ ਸੀ ਸੰਸਕ੍ਰਿਤ ਵਿੱਚ ਨਿਬੰਧ ਦਾ ਸਮਾਨਾਰਥੀ ਸ਼ਬਦ ' ਪ੍ਰਬੰਧ ਹੈ ਆਧੁਨਿਕ ਨਿਬੰਧ ਮੂਲ ਅਤੇ ਪਰੰਪਰਾਵਾਦੀ ਅਰਥਾਂ ਵਿੱਚ ਪ੍ਰਯੁਕਤ ਨਹੀ ਹੁੰਦਾ ਅਸਲ ਵਿੱਚ ਅੱਜ ਦਾ ਨਿਬੰਧ ਫ੍ਰਾਂਸੀਸੀ ਸ਼ਬਦ 'Essai ਅਤੇ ਅੰਗਰੇਜੀ ਸ਼ਬਦ Essay ਦਾ ਪਰਿਆਇ ਬਣ ਗਿਆ ਹੈ ਜਿਸਦਾ ਕੋਸ਼ਗਤ ਅਰਥ ਯਤਨ, ਪ੍ਰਯੋਗ ਜਾਂ ਪ੍ਰੀਖਿਆ ਹੁੰਦਾ ਹੈ

 

ਪੰਜਾਬੀ ਵਿੱਚ ਵੀ ਨਿਬੰਧ ਸ਼ਬਦ ਤੋਂ ਪਹਿਲਾਂ ਨਿਬੰਧ ਸਾਹਿਤ ਲਈ 'ਲੇਖ ਸ਼ਬਦ ਵਧੇਰੇ ਪ੍ਰਚਲਿਤ ਸੀ

ਡਾ. ਰਤਨ ਸਿੰਘ ਜੱਗੀ ਅਨੁਸਾਰ:- "ਨਿਬੰਧ ਇੱਕ ਸੀਮਤ ਆਕਾਰ ਵਾਲੀ ਆਪਣੇ ਆਪ ਵਿੱਚ ਪੂਰਣ, ਉਹ ਗੱਧ ਰਚਨਾ ਹੈ, ਜਿਸ ਵਿੱਚ ਨਿਬੰਧਕਾਰ ਵਰਣਿਤ ਵਿਸ਼ੇ ਸੰਬੰਧੀ ਨਿੱਜੀ ਦ੍ਰਿਸ਼ਟੀਕੋਣ, ਵਿਚਾਰ ਅਤੇ ਤਜਰਬਾ ਸਰਲ, ਸਪਸ਼ੱਟ ਅਤੇ ਦਲੀਲ ਭਰੇ ਕ੍ਰਮਬੱਧ ਰੂਪ ਵਿੱਚ ਪੇਸ਼ ਕਰਦਾ ਹੈ ।“

 

 ਨਿਬੰਧ ਦੇ ਤੱਤ

 

1. ਅਨੁਭਵ- ਭਾਵਾਂ ਅਤੇ ਵਿਚਾਰਾਂ ਦਾ ਸੰਬੰਧ ਮਨੁੱਖ ਦੇ ਅਨੁਭਵ ਨਾਲ ਹੈ ਅਨੁਭਵ ਤੋਂ ਬਿਨਾਂ ਨਿਬੰਧ ਵਿਚ ਕੁੱਝ ਹੋਰ ਅਜਿਹੇ ਗੁਣ ਹਨ ਜੋ ਇਸਨੂੰ ਬਾਕੀ ਸਾਹਿਤ-ਰੂਪਾਂ ਨਾਲੋਂ ਨਿਖੇੜਦੇ ਹਨ

2. ਨਿਬੰਧ ਦਾ ਆਕਾਰ- ਇਸਦਾ ਆਕਾਰ ਛੋਟਾ ਹੁੰਦਾ ਹੈ । ਇਹ ਅਜਿਹੀ ਲਘੂ ਰਚਨਾ ਹੈ ਜੋ ਕਿਸੇ ਵਿਹਲੇ ਸਮੇਂ ਸੌਖੀ ਤਰਾਂ ਪੜੀ ਜਾ ਸਕਦੀ ਹੈ

3. ਨਿਬੰਧ ਦਾ ਕੰਮ- ਨਿਬੰਧ ਦਾ ਕੰਮ ਕਿਸੇ ਗੱਲ ਨੂੰ ਸਾਬਿਤ ਕਰਨਾ ਨਹੀ ਹੁੰਦਾ ਸਗੋਂ ਉਸਦਾ ਚਿਤਰਨ ਕਰਨਾ ਹੁੰਦਾ ਹੈ ਕਿਉਕਿ ਨਿਬੰਧ ਰਚਨਾ ਨਹੀ ਹੈ, ਸਗੋਂ ਇੱਕ ਸਾਹਿਤ ਰੂਪ ਹੈ।

4. ਕੇਂਦਰੀ ਵਿਚਾਰ-ਨਿਬੰਧ ਵਿੱਚ ਕੋਈ ਇੱਕ ਕੇਂਦਰੀ ਵਿਚਾਰ ਹੁੰਦਾ ਹੈ, ਜਿਸਨੂੰ ਸੁਹਜ-ਸੁਆਦੀ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ

5. ਪੇਸ਼ਕਾਰੀ ਦੀ ਆਜ਼ਾਦੀ-ਨਿਬੰਧ ਵਿੱਚ ਜਿਸ ਵਿਸ਼ੇ ਦਾ ਬਿਆਨ ਕੀਤਾ ਜਾਂਦਾ ਹੈ, ਉਸ ਉਤੇ ਲੇਖਕ ਆਪਣੇ ਵਿਚਾਰ ਪੁਰੀ ਅਜ਼ਾਦੀ ਨਾਲ ਪੇਸ਼ ਕਰਦਾ ਹੈ, ਪਰ ਉਹਨਾਂ ਨੂੰ ਪਾਠਕਾਂ ਉਤੇ ਠੋਸ ਨਹੀਂ ਸਕਦਾ

6. ਨਿਬੰਧ ਦਾ ਪ੍ਰਭਾਵ- ਨਿਬੰਧ ਵਿੱਚ ਦਿਲ ਨੂੰ ਅਪੀਲ ਕਰਨ ਦੀ ਵਧੇਰੇ ਸ਼ਕਤੀ ਹੈ, ਭਾਵੇਂ ਉਹ ਬੁੱਧੀ ਨੂੰ ਵੀ ਪ੍ਰਭਾਵਿਤ ਕਰਦਾ ਹੈ

7. ਭਾਸ਼ਾ ਤੇ ਸ਼ੈਲੀ - ਨਿਬੰਧਕਾਰ ਲਈ ਨਿਬੰਧ ਲਿਖਣ ਲਈ    ਭਾਸ਼ਾ ਤੇ ਸ਼ੈਲੀ ਦਾ ਧਿਆਨ ਰੱਖਣ ਜ਼ਰੂਰੀ ਹੈ ਜਿਸ ਪੱਧਰ ਦਾ ਨਿਬੰਧ ਹੋਵੇ ਭਾਸ਼ਾ ਵੀ ਉਸ ਪੱਧਰ ਦੀ ਹੀ ਹੋਣੀ ਚਾਹੀਦੀ ਹੈ ਇਹ ਭਾਸ਼ਾ ਸਰਲ ਤੇ ਉਚੇਰੀ ਕਿਸੇ ਕਿਸਮ ਦੀ ਵੀ ਹੋ ਸਕਦੀ ਹੈ, ਪਰ ਨਿਬੰਧ ਦੇ ਅਨੁਕੂਲ ਹੋਣੀ ਚਾਹੀਦੀ ਹੈ

 

ਨਿਬੰਧ ਦੇ ਪ੍ਰਕਾਰ

 

ਨਿਬੰਧ ਦੋ ਤਰ੍ਹਾਂ ਦੇ ਹੁੰਦੇ ਹਨ- ਵਿਸ਼ਾ ਪ੍ਰਧਾਨ ਅਤੇ ਆਤਮ ਪ੍ਰਧਾਨ ਵਿਸ਼ੇ ਪ੍ਰਧਾਨ ਨਿਬੰਧ ਵਿਚ ਵਿਸ਼ੇ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਆਤਮ ਪ੍ਰਧਾਨ ਵਿਚ ਲੇਖਕ ਦੇ ਵਿਅਕਤੀਤਵ ਦੀ ਅੱਜ-ਕਲ੍ ਨਿਬੰਧ ਦਾ ਇਕ ਰੂਪ ਲਲਿਤ ਨਿਬੰਧ ਬਹੁਤ ਪ੍ਰਚਲਿਤ ਹੋ ਰਿਹਾ ਹੈ ਪੰਜਾਬੀ ਵਿਚ ਡਾ.ਕੁਲਬੀਰ ਸਿੰਘ ਕਾਂਗ ਨੇ ਲਲਿਤ ਨਿਬੰਧ ਲਿਖੇ ਹਨ