Tuesday, 19 January 2021

ਸੂਫੀ ਕਾਵਿ ਮੀਆਂ ਵਜੀਦ

0 comments

ਸੂਫੀ ਕਾਵਿ ਮੀਆਂ ਵਜੀਦ






ਪ੍ਰਸ਼ਨ - ਵਜੀਦ ਜੀ ਦਾ ਜਨਮ ਕਦੋਂ ਹੋਇਆ?

ਉੱਤਰ - 1525 ਈਸਵੀ

 


ਪ੍ਰਸ਼ਨ - ਵਜੀਦ ਜੀ ਕਿਸ ਕਾਲ ਦੇ ਕਵੀ ਹੋਏ ਹਨ?

ਉਤਰ - ਮੱਧਕਾਲ

 

ਪ੍ਰਸ਼ਨ - ਵਜੀਦ ਜੀ ਨੇ ਕਿੰਨੇ ਗ੍ਰੰਥਾਂ ਦੀ ਰਚਨਾ ਕੀਤੀ?

ਉੱਤਰ - 14.

 

ਪ੍ਰਸ਼ਨ - ਵਜੀਦ ਜੀ ਨੇ ਆਪਣ ਸਲੋਕਾਂ ਵਿਚ ਕਿਹੜੇ ਛੰਦ ਦੀ ਵਰਤੋਂ ਕੀਤੀ ਹੈ?

ਉੱਤਰ - ਅੜਿਲ ।

 

ਪ੍ਰਸ਼ਨ - ਵਜੀਦ ਅਨੁਸਾਰ ਕਿਸਨੂੰ ਮੋੜਿਆ ਜਾਂ ਰੋਕਿਆ ਨਹੀਂ ਜਾ ਸਕਦਾ?

ਉੱਤਰ - ਰੱਬ ਦੇ ਭਾਣੇ ਨੂੰ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿਚ ਕੌਣ ਨੰਗੇ ਪੈਰੀ ਜੁੱਤੀਆਂ ਪਾ ਕੇ ਘੁੰਮਦੇ ਹਨ?

ਉੱਤਰ - ਪੰਡਿਤ / ਵਿਦਵਾਨ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿਚ ਕੌਣ ਹਾਥੀਆਂ ਤੋ ਘੋੜਿਆਂ ਦੀ ਸਵਾਰੀ ਕਰਦੇ ਹਨ?

ਉੱਤਰ - ਮੂਰਖ

ਪ੍ਰਸ਼ਨ - ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿਚ ਕਿਸ ਦੇ ਘਰ ਸਿਆਣਿਆਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ?

ਉੱਤਰ - ਮੂਰਖ ਦੇ

 

ਪ੍ਰਸ਼ਨ - ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ ਸਲੋਕ ਵਿੱਚ ਵਜੀਦ ਜੀ ਨੇ ਕਿਸ ਬਾਰੇ ਵਿਅੰਗ ਕੀਤਾ ਹੈ?

ਉਂਤਰ - ਸਮਾਜਿਕ ਅਨਿਆਂ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿਚ ਕੌਣ ਇਮਾਨਦਾਰ ਬਣੇ ਫਿਰਦੇ ਹਨ?

ਉਤਰ - ਠੱਗ ।

 

ਪ੍ਰਸ਼ਨ - ਰੱਬ ਦੇ ਭਾਣੇ ਵਿਚ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਹਨ?

ਉੱਤਰ - ਉਲਟੀਆਂ

 

ਪ੍ਰਸ਼ਨ - ਇਕਨਾਂ ਦੇ ਧਨ ਪਲੇ ਸ਼ਾਹ ਸਦਾਇੰਦੇ ਸਲੋਕ ਵਿਚ ਜ਼ਿਕਰ ਹੈ?

ਉੱਤਰ - ਅਮੀਰੀ-ਗ਼ਰੀਬੀ ਦਾ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਕੌਣ ਰੱਬ ਦੇ ਭਾਣੇ ਵਿਚ ਦੁੱਧ- ਮਲਾਈਆਂ ਤੇ ਚੂਰੀਆਂ ਖਾਂਦੇ ਹਨ?

ਉੱਤਰ - ਚੋਰ

 

ਪ੍ਰਸ਼ਨ - ਵਜੀਦ ਅਨੁਸਾਰ ਮਨੁੱਖ ਨੂੰ ਕਿਸ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ?

ਉੱਤਰ - ਧਨ ਤੇ ਜਵਾਨੀ ਦਾ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਕਿਹੜੀ ਚੀਜ਼ ਕੱਚ ਦੀ ਚੂੜੀ ਵਰਗੀ ਹੈ?

ਉੱਤਰ - ਮਨੁਖ ਦੀ ਦੇਹ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਕਿਹੜੀ ਚੀਜ਼ ਸਥਿਰ ਹੈ?

ਉਤਰ - ਰੱਬ ਦਾ ਨਾਮ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਹਰ ਇੱਕ ਕੰਮ ਕਿਸਦੇ ਅਨੁਸਾਰ ਹੋ ਰਿਹਾ ਹੈ?

ਉਤਰ - ਰੱਬ ਦੇ ਭਾਣੇ ਅਨੁਸਾਰ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਰੱਬ ਦੇ ਹੱਥ ਵਿਚ ਕੀ ਫੜੀ ਹੋਈ ਹੈ?

ਉੱਤਰ - ਬੰਦੂਕ

 

ਪ੍ਰਸ਼ਨ - ਵਜੀਦ ਨੇ ਆਪਣੇ ਸਲੋਕਾਂ ਵਿਚ ਸਾਹਿਬ ਕਿਸ ਨੂੰ ਕਿਹਾ ਹੈ?

ਉੱਤਰ - ਰੱਬ ਨੂੰ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਰੱਬ ਦੇ ਭਾਣੇ ਵਿਚ ਮਨੁੱਖਾਂ ਨੂੰ ਮਾਰ ਕੇ ਲੋਕਾਂ ਨੂੰ ਲੁੱਟਣ ਵਾਲੇ ਚੋਰਾਂ ਨੂੰ ਕੀ ਪ੍ਰਾਪਤ ਹੁੰਦਾ ਹੈ?

ਉੱਤਰ - ਪਸੂਆਂ ਦੇ ਵੱਗ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਘੜੀ-ਘੜੀ ਵਜਦਾ ਘੜਿਆਲ ਕਿਸ ਗੱਲ ਦੀ ਚੇਤਾਵਨੀ ਦੇ ਰਿਹਾ ਹੈ?

ਉੱਤਰ - ਨੇੜੇ ਰਹੀ ਮੌਤ ਦੀ

 

ਪ੍ਰਸ਼ਨ - ਵਜੀਦ ਜੀ ਅਨੁਸਾਰ ਰੱਬ ਦੇ ਭਾਏ ਵਿਚ ਘਿਉ-ਸ਼ੱਕਰ ਤੇ ਮੈਦੇ ਦੇ ਪਕਵਾਨ ਕਿਨ੍ਹਾਂ ਨੂੰ ਮਿਲਦੇ ਹਨ?

ਉੱਤਰ - ਕੁੱਤਿਆਂ ਨੂੰ

 

ਪ੍ਰਸ਼ਨ - ਵਜੀਦ ਅਨੁਸਾਰ ਅਗਿਆਨੀ ਕਿਹੜੇ ਭਰਮ ਕਰਕੇ ਜੀਵ ਗਿਆਨ ਦੀ ਗੱਲ ਨਹੀਂ ਸਮਝਦਾ?

ਉਤਰ - ਝੂਠੀ ਮਾਇਆ ਦੇ ਭਰਮ ਕਰਕੇ