Tuesday 19 January 2021

ਸਵੈਜੀਵਨੀ

0 comments

ਸਵੈਜੀਵਨੀ


8. ਸ੍ਵੈਜੀਵਨੀ - ਅੰਸ਼ ਮੈਂ ਤੇ ਮੇਰੇ ਦਾਰ ਜੀ

 

ਵਸਤੂਨਿਸ਼ਠ ਪ੍ਰਸ਼ਨ ਉੱਤਰ

 

1. ਪ੍ਰਸ਼ਨ: ਆਪ-ਬੀਤੀਆਂ ਪੁਸਤਕ ਵਿੱਚ ਦਰਜ 'ਮੈਂ ਤੇ ਮੇਰੇ ਦਾਰ ਜੀ’ ਸੈ ਜੀਵਨੀ ਅੰਸ਼ ਦੇ ਲੇਖਕ ਦਾ ਨਾਂ ਦੱਸੋ

ਉੱਤਰ: ਅੰਮ੍ਰਿਤਾ ਪ੍ਰੀਤਮ


 

2.ਪ੍ਰਸ਼ਨ:ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਕਿਤਾਬ ਕਦੋਂ ਛਪੀ ਸੀ?

ਉੱਤਰ; 1936 .ਵਿੱਚ

 

3. ਪ੍ਰਸ਼ਨ: ਲੇਖਕਾ ਨੂੰ 200 ਰੁਪਏ ਇਨਾਮ ਕਿਸਨੇ ਭੇਜਿਆ ਸੀ?

ਉਂਤਗ: ਮਹਾਰਾਜਾ ਕਪੂਰਥਲਾ ਨੇ

 

4. ਪ੍ਰਸ਼ਨ: ਅੰਮ੍ਰਿਤਾ ਪ੍ਰੀਤਮ ਨੂੰ ਮਹਾਰਾਣੀ ਨਾਭਾ ਨੇ ਤਾਰੀਫ਼ ਵਜੋਂ_________

ਉੱਤਰ: ਸਾੜੀ ਭੇਜੀ ਸੀ

 

5. ਪ੍ਰਸ਼ਨ: ਪ੍ਰੀਤਮ ਕੋਰ ਅੰਮ੍ਰਿਤਾ ਪ੍ਰੀਤਮ ਦੀ ---

ਉੱਤਗ: ਮਾਂ ਦੀ ਸਹੇਲੀ ਸੀ

 

6.ਪ੍ਰਸ਼ਨ: ਅੰਮ੍ਰਿਤਾ ਪ੍ਰੀਤਮ ਦਾ ਵਿਆਹ 1936 :ਵਿੱਚ ਹੋਇਆ (ਸਹੀ/ਗਲਤ)

ਉੱਤਰ: ਸਹੀ

 

7. ਪ੍ਰਸ਼ਨ: ਅੰਮ੍ਰਿਤਾ ਪ੍ਰੀਤਮ ਦੇ ਸਹੁਰਿਆਂ ਨੇ ਦਾਜ ਵਿੱਚ ਕਾਰ ਮੰਗੀ ਸੀ (ਸਹੀ/ ਗਲਤ)

ਉੱਤਰ: ਗਲਤ

 

ਖ਼ਾਲੀ ਸਥਾਨ ਭਰੋ:-

 

8. ਮੇਰੇ ਪਿਤਾ ਜੀ ਦੀ ਥਾਂ ਮੇਰਾ ਆਪਣਾ ਮੱਥਾ ਨਿਗਾਹਬਾਨ ਬਏ ਗਿਆ

 

9. ਸਿੱਖ ਇਤਿਹਾਸ ਲੋਕਾਂ ਤੱਕ ਪਹੁੰਚਾਉਣ ਲਈ ਲੇਖਕਾ ਦੇ ਪਿਤਾ ਜੀ ਨੇ ਸਲਾਈਡ ਬਣਵਾਏ

 

ਭਾਗ ਦੱਸੋ

 

1. ਪ੍ਰਸ਼ਨ: ਅੰਮ੍ਰਿਤਾ ਪ੍ਰੀਤਮ ਦੇ ਪਿਤਾ ਦੇ ਮੱਥੇ ਉੱਤੇ ਤਿਊੜੀ ਕਿਉਂ ਪੈ ਗਈ ਸੀ?

ਉੱਤਰ: 1936 ਵਿੱਚ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਕਿਤਾਬ ਛਪੀ ਤਾਂ ਮਹਾਰਾਜਾ ਕਪੂਰਥਲਾ ਨੇ ਡਾਕ ਰਾਹੀਂ ਦੋ ਸੋ ਰੁਪਏ ਤੇ ਮਹਾਰਾਣੀ ਨਾਭਾ ਨੇ ਸਾੜੀ ਇਨਾਮ ਵਜੋਂ ਭੋਜੀ । ਇੱਕ ਦਿਨ ਫਿਰ ਜਦੋਂ ਡਾਕੀਆ ਆਇਆ ਤਾਂ ਲੇਖਕਾ ਨੇ ਸੋਚਿਆ -'ਔੱਜ ਫੇਰ ਕੋਈ ਇਨਾਮ ਆਇਆ ' ਇਹ ਦੇਖ ਕੇ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਦੇ ਮੱਥੇ ਉੱਤੇ ਤਿਊੜੀ ਪੈ ਗਈ। ਇਹ ਸ਼ਾਇਦ ਇਸ ਲਈ ਸੀ ਕਿ ਉਨ੍ਹਾਂ ਨੇ ਆਪਣੀ ਧੀ ਦਾ ਲੋਕਾਂ ਤੋਂ ਇਨਾਮ ਪ੍ਰਾਪਤ ਕਰਨ ਦੀ ਇੱਛਾ ਨੂੰ ਪਸੰਦ ਨਹੀਂ ਸੀ ਕੀਤਾ।ਪਿਤਾ ਦੇ ਮੱਥੇ ਦੀ ਇਹ ਤਿਊੜੀ ਲੇਖਕਾ ਨੂੰ ਦੁਨੀਆਂ ਤੋਂ ਕੋਈ ਵੀ ਇਨਾਮ ਪ੍ਰਾਪਤ ਕਰਨ ਦੀ ਇੱਛਾ ਤੋਂ ਮੁਕਤ ਕਰ ਗਈ

 

2. ਪ੍ਰਸ਼ਨ: ਆਪਣੇ ਵਿਆਹ ਵਾਲੀ ਰਾਤ ਨੂੰ ਲੇਖਕਾ ਉਦਾਸ ਕਿਉਂ ਸੀ?

ਉੱਤਰ: ਆਪਣੇ ਵਿਆਹ ਵਾਲੀ ਰਾਤ ਨੂੰ ਲੇਖਕਾ ਇਸ ਲਈ ਉਦਾਸ ਸੀ, ਕਿਉਕਿ ਜਦ ਉਸ ਦੀ ਬਰਾਤ ਗਈ ਤਾਂ ਰਾਤ ਨੂੰ ਉਸ ਦੇ ਪਿਤਾ ਜੀ ਨੂੰ ਸਹੁਰਿਆਂ ਵੱਲੋਂ ਸੁਨੇਹਾ ਮਿਲਿਆ ਕਿ ਜੇ ਕੋਈ ਰਿਸਤੇਦਾਰ ਪੁੱਛੇ ਤਾਂ ਕਹਿ ਦੇਈ ਕਿ ਤੁਸਾਂ ਐਨੇ ਹਜ਼ਾਰ ਰੁਪਿਆ ਦਾਜ ਵਿੱਚ ਦਿੱਤਾ ਹੈ। ਲੇਖਕਾਂ ਦੇ ਪਿਤਾ ਜੀ ਨੇ ਇਸ ਨੂੰ ਰੁਪਏ ਦੇਣ ਦਾ ਇੱਕ ਇਸ਼ਾਰਾ ਸਮਝਿਆ ਤੇ ਉਹ ਘਬਰਾ ਗਏ ।ਕਿਉਕਿ ਉਨ੍ਹਾਂ ਕੋਲ ਐਨਾ ਨਕਦ ਰੁਪਇਆ ਉਸ ਸਮੇਂ ਨਹੀਂ ਸੀ ਇਸ ਕਰਕੇ ਲੇਖਕਾ ਉਸ ਰਾਤ ਉਦਾਸ ਸੀ ਤੇ ਉਹ ਮਰਨ ਬਾਰੇ ਵੀ ਸੋਚ ਰਹੀ ਸੀ

3. ਪ੍ਰਸ਼ਨ: ਪ੍ਰੀਤਮ ਕੋਰ ਨੇ ਲੇਖਕਾ ਦੇ ਪਿਤਾ ਅੱਗੇ ਆਪਣੀਆਂ ਚੂੜੀਆਂ ਲਾਹ ਕੇ ਕਿਉਂ ਰੱਖ ਦਿੱਤੀਆਂ ਸਨ?

ਉੱਤਰ: ਪ੍ਰੀਤਮ ਕੌਰ ਲੇਖਕਾ ਦੀ ਮਰ ਚੁੱਕੀ ਮਾਂ ਦੀ ਸਹੇਲੀ ਸੀ। ਜਦੋਂ ਵਿਆਹ ਵਾਲੀ ਰਾਤ ਲੇਖਕਾ ਦੇ ਪਿਤਾ ਨੂੰ ਉਸ ਦੇ ਸਹੁਰਿਆਂ ਵੱਲੋਂ ਸੁਨੇਹਾ ਮਿਲਿਆ ਕਿ ਉਹ ਰਿਸ਼ਤੇਦਾਰ ਨੂੰ ਕਹਿ ਦੇਣਾ ਕਿ ਉਨ੍ਹਾਂ ਨੇ ਕੁਝ ਹਜ਼ਾਰ ਰੁਪਿਆ ਦਾਜ ਵਿੱਚ ਦਿੱਤਾ ਹੈ ਤਾਂ ਲੇਖਕਾ ਦੇ ਪਿਤਾ ਜੀ ਘਬਰਾ ਗਏ, ਕਿਉਕਿ ਉਨ੍ਹਾਂ ਕੋਲ ਉਸ ਸਮੇਂ ਏਨਾ ਨਕਦ ਰੁਪਿਆ ਨਹੀਂ ਸੀ ।ਪਿਤਾ ਜੀ ਦੀ ਇਸ ਘਬਰਾਹਟ ਨੂੰ ਉਨ੍ਹਾਂ ਦੀ ਮਾਂ ਦੀ ਸਹੇਲੀ ਨੇ ਸਮਝ ਲਿਆ ਤੇ ਆਪਣੀਆਂ ਸੋਨੇ ਦੀਆਂ ਚੂੜੀਆਂ ਲਾਹ ਕੇ ਪਿਤਾ ਜੀ ਅੱਗੇ ਰੱਖ ਦਿੱਤੀਆਂ ਤਾਂ ਜੋ ਉਹ ਉਸ ਸਮੇਂ ਆਪਣੀ ਜ਼ਰੂਰਤ ਨੂੰ ਪੂਰਾ ਕਰ ਸਕੇ ।

4. ਪ੍ਰਸ਼ਨ: ਬਾਉਲੀ ਸਾਹਿਬ ਗੁਰਦੁਆਰੇ ਵਿੱਚ ਲੇਖਕਾ ਤੋਂ ਅਰਦਾਸ ਕਰਵਾਉਣ ਤੋਂ ਪਹਿਲਾਂ ਲੇਖਕਾ ਦੇ ਪਿਤਾ ਜੀ ਨੇ ਕੀ ਤਾਕੀਦ ਕੀਤੀ?

ਉੱਤਰ: ਬਾਉਲੀ ਸਾਹਿਬ ਗੁਰਦੁਆਰੇ ਵਿੱਚ ਲੇਖਕਾਂ ਤੋਂ ਅਰਦਾਸ ਕਰਵਾਉਣ ਤੋਂ ਪਹਿਲਾਂ ਲੇਖਕਾ ਦੇ ਪਿਤਾ ਨੇ ਤਾਕੀਦ ਕੀਤੀ ਕਿ ਹੱਥ ਜੋੜ ਕੇ ਤੇ ਅੱਖਾਂ ਮੀਟ ਕੇ ਹਜੂਰੀ ਵਿੱਚ ਖਲੋ ਜਾਣਾ ਹੈ ।ਜਿਸ ਨਾਲ ਆਲੇ ਦੁਆਲੇ ਦੇ ਲੋਕਾਂ ਵੱਲ ਧਿਆਨ ਨਹੀਂ ਜਾਵੇਗਾ ਸਾਰਾ ਧਿਆਨ ਅਰਦਾਸ ਵਿੱਚ ਲਗਾ ਕੇ ਮੂੰਹ ਧਿਆਨ ਹੋ ਕੇ ਬੋਲਣਾ ਹੈ ਇਸ ਤਰ੍ਹਾਂ ਕਰਨ ਨਾਲ ਕੋਈ ਵੀ ਅੱਖਰ ਭੁੱਲੇਗਾ ਨਹੀਂ

 

5. ਪ੍ਰਸ਼ਨ:ਲੇਖਕਾ ਦੇ ਪਿਤਾ ਜੀ ਦੁਆਰਾ ਸਿੱਖ ਇਤਿਹਾਸ ਬਾਰੇ ਸਲਾਈਡਜ਼ ਵਿਖਾਉਣ ਦੀ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ?

ਉੱਤਰ: ਲੇਖਕਾ ਦੇ ਪਿਤਾ ਜੀ ਜਦੋਂ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਦੀ ਗੱਲ ਕਰਦੇ ਤਾਂ ਉਨ੍ਹਾਂ ਦੀ ਆਵਾਜ਼ ਭਰ ਆਉਂਦੀ ।ਉਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਵਾਰਦਾਤਾਂ ਦੇ ਕਈ ਸਲਾਈਡਜ਼ ਬਣਵਾਏ ।ਜਿਸ ਵਿਚ ਉਨ੍ਹਾਂ ਨੇ ਆਪਣੀ ਹੈਸੀਅਤ ਤੋਂ ਵੱਧ ਖਰਚ ਕੀਤਾ ।ਉਨ੍ਹਾਂ ਨੇ ਸਲਾਈਡਜ਼ ਵਿਖਾਉਣ ਵਾਲੀ ਮਸ਼ੀਨ ਖਰੀਦੀ ।ਜਿਸ ਦੇ ਸਾਹਮਣੇ ਕਿਸੇ ਵੱਡੀ ਕੰਧ ਉੱਤੇ ਸਕਰੀਨ ਲਾ ਕੇ ਉਨ੍ਹਾਂ ਨੂੰ ਦਿਖਾਉਣਾ ਹੁੰਦਾ ਸੀ। ਉਹ ਖਾਮੋਸ਼ ਫਿਲਮਾਂ ਦਾ ਜ਼ਮਾਨਾ ਸੀ ।ਜਦੋਂ ਉਹ ਸਲਾਈਡ ਦੀ ਤਸਵੀਰ ਸਕਰੀਨ ਤੋ ਵਿਖਾਉਦੇ ਤਾਂ ਖ਼ੁਦ ਬੋਲ ਕੇ ਇਤਿਹਾਸ ਦੀ ਵਾਰਦਾਤ ਸੁਣਾਉਦੇ ।ਉਸ ਸਾਰੇ ਸਿੱਖ ਇਤਿਹਾਸ ਨੂੰ ਲੋਕਾਂ ਤੱਕ ਪੁਚਾਉਣ ਲਈ ਕਿਸੇ ਗੁਰਦੁਆਰੇ ਦੀ ਦੀਵਾਰ ਦੀ ਲੋੜ ਹੁੰਦੀ। ਇੱਕ ਵਾਰ ਮੁਜੰਗ ਜਾਂ ਕਿਸੇ ਹੋਰ ਗੁਰਦੁਆਰੇ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਇਹ ਇਤਿਹਾਸ ਸੁਣਾਉਣਾ ਸੀ ਇਸ ਲਈ ਉਹ ਕਾਲੇ ਟਰੰਕ ਵਿੱਚ ਸਾਰਾ ਸਾਮਾਨ ਲੈ ਕੇ ਗਏ ਤੇ ਲੇਖਕਾ ਨੂੰ ਵੀ ਨਾਲ ਲੈ ਗਏ

ਗੁਰਦਵਾਰੇ ਦੀ ਬਾਹਰਲੀ ਕੰਧ ਉੱਤੇ ਸਕਰੀਨ ਲਗਾਈ ਗਈ ਸਾਹਮਣੇ ਦਰੀਆਂ ਵਿਛਾ ਕੇ ਬੈਠੇ ਲੋਕ ਦੇਖ ਰਹੋ ਸਨ ।ਦਾਰ ਜੀ ਦੀ ਆਵਾਜ਼ ਇਤਿਹਾਸ ਦੇ ਦਰਦ ਨੂੰ ਬਿਆਨ ਕਰ ਰਹੀ ਸੀ ਅਚਾਨਕ ਪਿੱਛੇ ਬੈਠੇ ਕੁਝ ਲੋਕਾਂ ਨੇ ਰੌਲਾ ਪਾਇਆ, ਬੰਦ ਕਰੋ ਇਹ ਸਿਨੇਮਾ।ਲੋਕ ਘਬਰਾ ਗਏ ਦਾਰ ਜੀ ਨੇ ਆਪਣੇ ਨਾਲ ਦੇ ਬੰਦੇ ਨੂੰ ਸਾਰਾ ਸਾਮਾਨ ਟਰੰਕ ਵਿਚ ਪਾ ਕੇ ਲੈ ਆਉਣ ਲਈ ਕਿਹਾ ਤੇ ਲੇਖਕਾ ਦੀ ਬਾਂਹ ਫੜ ਕੇ ਫੜ ਕੇ ਬਾਹਰ ਗਏ ।ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਉਹ ਕਾਲਾ ਟਰੰਕ ਨਹੀਂ ਖੋਲ੍ਹਿਆ ।ਉਹ ਉਦਾਸ ਹੋਏ ਸਿਰਫ ਏਨਾ ਕਹਿ ਛੱਡਦੇ -ਮੂਰਖਾਂ ਨਾਲ ਬਹਿਸ ਨਹੀਂ ਹੋ ਸਕਦੀ..

11 ਸ੍ਵੈਜੀਵਨੀ -ਅੰਸ਼ਚੰਡੀਗੜ੍ਹ ਵਿੱਚ ਨਿਯੁਕਤੀਡਾਕਟਰ ਜਸਵੰਤ ਸਿੰਘ ਨੇਕੀ

 

ਵਸਤੂਨਿਸ਼ਠ ਪ੍ਰਸ਼ਨ

 

1. ਪ੍ਰਸ਼ਨ: 'ਆਪ- ਬੀਤੀਆਂ ਪੁਸਤਕ ਵਿੱਚ ਦਰਜ ਡਾਕਟਰ ਜਸਵੰਤ ਸਿੰਘ ਨੇਕੀ ਦੁਆਰਾ ਰਚਿਤ ਸ੍ਵੈਜੀਵਨੀ -ਅੰਸ਼ ਦਾ ਨਾਂ ਦੱਸੋ?

ਉੱਤਰ: ਚੰਡੀਗੜ੍ਹ ਵਿੱਚ ਨਿਯੁਕਤੀ

 

2. ਪ੍ਰਸ਼ਨ: ਲੋਖਕ ਨੂੰ ਕਿਸ ਸ਼ਹਿਰ ਨਾਲ ਪਿਆਰ ਸੀ?

ਉੱਤਰ: ਦਿੱਲੀ ਸ਼ਹਿਰ ਨਾਲ

 

ਸਹੀ/ ਗਲਤ

3. ਪ੍ਰਸ਼ਨ: ਡਾਕਟਰੀ ਦਾ ਵੱਡਾ ਸੰਸਥਾਨ ਚਲਾਉਏ ਲਈ ਲੇਖਕ ਦੀ ਨਿਯੁਕਤੀ ਚੰਡੀਗੜ੍ਹ ਵਿਖੋ ਹੋ ਗਈ

ਉੱਤਰ: ਸਹੀ

 

4. ਪ੍ਰਸ਼ਨ:ਚੰਡੀਗੜ੍ਹ ਵਿੱਚ ਰਹਿੰਦਿਆਂ ਡਾਕਟਰ ਨੇਕੀ ਕੋਲ ਬਹੁਤ ਬੇਹੱਦ ਵਿਹਲ ਹੁੰਦੀ ਸੀ?

ਉੱਤਰ: ਗਲਤ

 

5. ਉੱਦਮ ਤੋਂ ਬਿਨਾਂ ਜਿੰਦਗਾਨੀ ਸੁੰਨਸਾਨ ਹੈ

 

6. ਲੇਖਕ ਨੇ ਆਪਈ ਸ੍ਵੈਜੀਵਨੀ ਕਵਿਤਾ ਰੂਪ ਵਿੱਚ ਲਿਖੀ ਹੈ

 

7. ਪ੍ਰਸ਼ਨ: ਲੇਖਕ ਅਨੁਸਾਰ ਰੱਬ ਮਿੱਤ ਹੁੰਦਾ ਹੈ?

ਉੱਤਰ: ਘਾਲਣਾ ਵਿੱਚ ਲੱਗਏ ਨਾਲ

 

8. ਪ੍ਰਸ਼ਨ: ਚੰਡੀਗੜ੍ਹ ਵਿੱਚ ਨਿਯੁਕਤੀ ਸ੍ਵੈਜੀਵਨੀ - ਅੰਸ਼ ਡਾਕਟਰ ਜਸਵੰਤ ਸਿੰਘ ਸੇਠੀ ਦੀ ਕਿਸ ਰਚਨਾ ਵਿੱਚੋਂ ਲਿਆ ਗਿਆ ਹੈ?

ਉੱਤਰ: ਕੋਈ ਨਾਉਂ ਨਾ ਜਾਣੈ ਮੇਰਾ

 

ਦੱਸੋ

 

1. ਪ੍ਰਸ਼ਨ: ਡਾ ਜਸਵੰਤ ਸਿੰਘ ਨੇਕੀ ਨੇ ਚੰਡੀਗੜ੍ਹ ਕਿੰਨੇ ਸਾਲ ਕੰਮ ਕੀਤਾ? ਇੱਥੇ ਰਹਿੰਦਿਆਂ ਉਸ ਦੀ ਜ਼ਿੰਦਗੀ ਕਿਹੋ ਜਿਹੀ ਸੀ?

ਉੱਤਰ:ਡਾ ਜਸਵੰਤ ਸਿੰਘ ਨੇਕੀ ਨੇ ਚੰਡੀਗੜ੍ਹ ਤਿੰਨ ਸਾਲ ਕੰਮ ਕੀਤਾ ਇੱਥੇ ਉਸ ਦੀ ਜਿੰਦਗੀ ਬਤੀ ਰੁਝੀ ਹੋਈ ਸੀ ।ਵੱਡੇ ਹਸਪਤਾਲ ਵਿੱਚ ਕੰਮ ਕਰਦਿਆਂ ਉਹ ਦਿਨ ਰਾਤ ਕੰਮ ਵਿੱਚ ਲੱਗਾ ਰਹਿੰਦਾ। ਉਸ ਕੋਲ ਨਾ ਆਪਏ ਭਵਿੱਖ ਬਾਰੇ ਸੋਚ£ ਦੀ ਵਿਹਲ ਸੀ ਤੋ ਨਾ ਹੀ ਆਪਏ ਪਰਿਵਾਰ ਨਾਲ ਸਮਾਂ ਬਿਤਾਉਏ ਦੀ ਵਿਹਲ ਸੀ। ਉਹ ਹਰ ਵੇਲੇ ਘਾਲਈ ਵਿੱਚ ਹੀ ਲੱਗਾ ਰਹਿੰਦਾ ਲੇਖਕ ਨੂੰ ਲੱਗਦਾ ਕਿ ਉੱਦਮ ਹੀ ਜ਼ਿੰਦਗੀ ਹੈ। ਪਰਮਾਤਮਾ ਵੀ ਮਿਹਨਤ ਕਰਨ ਵਾਲੇ ਦਾ ਮਿੱਤ ਹੁੰਦਾ ਹੈ ।ਅਜਿਹੀ ਸੋਚ ਰੱਖਦਿਆਂ ਲੇਖਕ ਦਿਨ ਰਾਤ ਮਿਹਨਤ ਕਰਨ ਵਿੱਚ ਲੱਗਿਆ ਰਹਿੰਦਾ। ਜਿਸ ਕਰਕੇ ਉਸ ਨੂੰ ਜ਼ਰਾ ਵੀ ਵਿਹਲ ਨਾ ਮਿਲਦੀ ।ਇਸ ਪ੍ਰਕਾਰ ਚੰਡੀਗਤ੍ਹ ਰਹਿੰਦਿਆਂ ਉਸ ਨੇ ਤਿੰਨ ਸਾਲ ਬਝੋ ਰੁਝੇਵਿਆਂ ਭਰਪੂਰ ਗੁਜ਼ਾਰੇ

2 ਪ੍ਰਸ਼ਨ: ਚੰਡੀਗੜ੍ਹ ਵਿੱਚ ਨਿਯੁਕਤੀ ਉਪਰੰਤ ਲੇਖਕ ਨੇ ਆਪਣੇ ਰੁਝੇਵਿਆਂ ਬਾਰੇ ਕੀ ਦੱਸਿਆ ਹੈ?

ਉੱਤਰ: ਜਦੋਂ ਲੇਖਕ ਦੀ ਨਿਯੁਕਤੀ ਚੰਡੀਗੜ੍ਹ ਹੋਈ ਤਾਂ ਇੱਥੇ ਉਹ ਹਰ ਵੇਲੇ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ, ਕਿਉਕਿ ਪੀਜੀਆਈ ਇੱਕ ਵੱਡਾ ਡਾਕਟਰੀ ਸੰਸਥਾਨ ਸੀ। ਇੱਥੇ ਉਸ ਕੋਲ ਨਾ ਤਾਂ ਆਪਏ ਭਵਿੱਖ ਬਾਰੇ ਸੋਚਣ ਦੀ ਵਿਹਲ ਸੀ ਤੇ ਨਾ ਹੀ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਵਿਹਲ ਸੀ। ਉਹ ਸੁੱਤਾ ਜਾਗਦਾ ਮਿਹਨਤ ਕਰਨ ਦੇ ਸੁਪਨੇ ਲੈਂਦਾ, ਭਾਵੇਂ ਉਸ ਦੇ ਹੱਥ ਕੰਮ ਵਿੱਚ ਲੱਗੇ ਰਹਿੰਦੇ, ਪਰ ਚਿੱਤ ਪਰਮਾਤਮਾ ਵਿੱਚ ਲੱਗਿਆ ਲੱਗਾ ਰਹਿੰਦਾ। ਕੰਮ ਵਿੱਚ ਲੱਗਿਆਂ ਉਸ ਨੂੰ ਰਤਾ ਵੀ ਵਿਹਲ ਨਹੀਂ ਸੀ, ਪਰ ਉਹ ਕਵਿਤਾ ਲਿਖਣੀ ਚਾਹੁੰਦਾ ਸੀ। ਜਿਸ ਕਰਕੇ ਉਸ ਨੇ ਆਪ- ਬੀਤੀ ਕਵਿਤਾ ਰੂਪ ਵਿੱਚ ਲਿਖਣੀ ਸੁਰੂ ਕੀਤੀ। ਲੇਖਕ ਚੰਡੀਗੜ੍ਹ ਬਿਤਾਏ ਤਿੰਨ ਸਾਲਾਂ ਨੂੰ ਆਪਣੇ ਕਰਮਸ਼ੀਲ ਸਾਲ ਗਿਣਦਾ ਹੈ ।ਜੋ ਉਸ ਨੂੰ ਕਿਸਮਤ ਨਾਲ ਮਿਲੇ ਹਨ |

3 ਪ੍ਰਸ਼ਨ: ਇਸ ਸ੍ਵੈਜੀਵਨੀ ਅੰਸ਼ ਵਿੱਚ ਲੇਖਕ ਨੇ ਉੱਦਮ ਦੀ ਪ੍ਰਸੰਸਾ ਕਿਵੇਂ ਕੀਤੀ ਹੈ?

ਉੱਤਰ: ਲੇਖਕ ਅਨੁਸਾਰ ਉੱਦਮ ਹੀ ਜਿੰਦਗੀ ਤੋ ਉੱਦਮ ਹੀ ਸ਼ਾਨ ਹੈ। ਉਦਮ ਤੋਂ ਬਗੈਰ ਜ਼ਿੰਦਗੀ ਸੁੰਨਸਾਨ ਹੈ। ਉੱਦਮ ਨਾਲ ਹੀ ਪੰਛੀ ਆਪਣੇ ਖੰਭ ਫੈਲਾ ਕੇ ਅਸਮਾਨ ਤੱਕ ਪਹੁੰਚਦੇ ਹਨ ।ਉਂਦਮੀ ਮਨੁੱਖ ਨੂੰ ਕੋਈ ਚਿੰਤਾ ਨਹੀਂ ਸਤਾਉਦੀ। ਰਬ ਵੀ ਉੱਦਮ ਕਰਨ ਵਾਲੇ ਦਾ ਸਾਥ ਦਿੰਦਾ ਹੈ। ਉੱਦਮ ਕਰਕੇ ਹੀ ਮਨੁੱਖ ਸਫਲਤਾ ਪ੍ਰਾਪਤ ਕਰ ਸਕਦਾ ਹੈ

4 ਪ੍ਰਸ਼ਨ: ਚੰਡੀਗੜ੍ਹ ਵਿੱਚ ਨਿਯੁਕਤੀ ਸ੍ਵੈਜੀਵਨੀ ਅੰਸ਼ ਵਿੱਚ ਲੇਖਕ ਨੇ ਕਾਲ ਦੇ ਮਹੱਤਵ ਵਿੱਚ ਜੋ ਕੁਝ ਕਿਹਾ ਹੈ ਉਹ ਆਪਏ ਸ਼ਬਦਾਂ ਵਿੱਚ ਲਿਖੋ

ਉੱਤਰ:ਲੇਖਕ ਅਨੁਸਾਰ ਕਾਲ ਦਾ ਮਨੁੱਖ ਦੇ ਜੀਵਨ ਵਿੱਚ ਅਹਿਮ ਸਥਾਨ ਹੈ ਕਾਲ ਦੇ ਮਿੱਥੇ ਅਨੁਸਾਰ ਹੀ ਮਨੁੱਖ ਇੰਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ ਕਾਲ ਨਾਲ ਨਿਭਾ ਕੋਈ ਸੌਖਾ ਨਹੀਂ ਹੁੰਦਾ। ਕਾਲ ਦੇ ਥੇਹਾਂ ਉੱਤੇ ਅਨੰਤਤਾ ਦੇ ਮਹਿਲ ਉਸਰੋ ਪਏ ਹਨ ।ਕਾਲ ਦੇ ਕਾਰਨ ਹੀ ਕਿਸੇ ਪਿਆਰੇ ਨਾਲ ਮਿਲਾਪ ਜਾਂ ਵਿਛੋਤਾ ਹੁੰਦਾ ਹੈ। ਕਾਲ ਦੇ ਨਾਲ ਹੀ ਖੁਸ਼ੀ ਤੋ ਬਿਰਹਾ ਦੇ ਗੀਤ ਬਵਦੇ ਹਾਂ ਜਦੋਂ ਤੱਕ ਕਾਲ ਕਿਸੇ ਨੂੰ ਇੱਕ ਥਾਂ ਟਿਕਾ ਕੇ ਬਿਠਾ ਨਹੀਂ ਦਿੰਦਾ ਉਦੋਂ ਤੱਕ ਕਿਸੇ ਇੰਕ ਥਾਂ ਨਾਲ ਬੱਝੇ ਉਦੋਂ ਤੱਕ ਉੱਥੇ ਰਹਿ ਮੁਸ਼ਕਿਲ ਹੋ ਜਾਂਦਾ ਹੈ। ਜਿਸ ਪ੍ਰਕਾਰ ਕਾਲ ਦੇ ਕਾਰਨ ਹੀ ਲੇਖਕ ਦੀ ਬਦਲੀ ਦਿੱਲੀ ਤੋਂ ਚੰਡੀਗੜ੍ਹ ਹੋ ਗਈ ਸੀ

5 ਪ੍ਰਸ਼ਨ: ਚੰਡੀਗੜ੍ਹ ਵਿੱਚ ਨਿਯੁਕਤੀ ਸ੍ਵੈਜੀਵਨੀ ਅੰਸ਼ ਵਿੱਚੋਂ ਲੇਖਕ ਦੀ ਕਿਹੋ ਜਿਹੀ ਸ਼ਖ਼ਸੀਅਤ ਉੱਭਰਦੀ ਹੈ?

ਉੱਤਰ: ਇਸ ਸ੍ਵੈਜੀਵਨੀ ਅਸ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਇੱਕ ਉੱਚ ਸਿੱਖਿਆ ਪ੍ਰਾਪਤ ਡਾਕਟਰ ਹੈ ।ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਕੰਮ ਕਰਦਾ ਹੈ ।ਜਿੱਥੋਂ ਉਸ ਦੀ ਬਦਲੀ ਚੰਡੀਗੜ੍ਹ ਪੀ.ਜੀ.ਆਈ.ਵਿੱਚ ਵੱਡੀ ਡਾਕਟਰੀ ਸੰਸਥਾ ਨੂੰ ਚਲਾਉਣ ਲਈ ਹੋ ਜਾਂਦੀ ਹੈ, ਜਿੱਥੇ ਉਸ ਨੇ ਤਿੰਨ ਸਾਲ ਦਿਨ ਰਾਤ ਉਸ ਸੰਸਥਾ ਨੂੰ ਚਲਾਉਣ ਲਈ ਮਿਹਨਤ ਕੀਤੀ ।ਇੱਥੇ ਉਸ ਨੇ ਬੜੀ ਘਾਲਈ ਘਾਲੀ। ਉਹ ਦਿਨ ਰਾਤ ਕੰਮ ਵਿੱਚ ਲੱਗਾ ਰਹਿੰਦਾ। ਉਸ ਕੋਲ ਆਪਏ ਪਰਿਵਾਰ ਦੀ ਖਬਰ ਸਾਰ ਲੈਏ ਦੀ ਵੀ ਵਿਹਲ ਨਹੀਂ ਸੀ ।ਉਹ ਸੁੱਤਾ ਜਾਗਦਾ ਮਿਹਨਤ ਕਰਨ ਦੇ ਸੁਪਨੇ ਲੈਂਦਾ ਉਸ ਦੇ ਹੱਥ ਕੰਮ ਵਿੱਚ ਲੱਗੇ ਹੁੰਦੇ ਤੇ ਚਿੱਤ ਪਰਮਾਤਮਾ ਵਿੱਚ ਲੱਗਾ ਹੁੰਦਾ। ਇੰਨਾ ਰੁੱਬਿਆ ਹੋਇਆ ਵੀ ਉਹ ਕਵਿਤਾ ਲਿਖਣੀ ਚਾਹੁੰਦਾ ਸੀ ।ਜਿਸ ਕਰਕੇ ਉਸ ਨੇ ਆਪਈ ਸ੍ਵੈਜੀਵਨੀ ਕਵਿਤਾ ਰੂਪ ਵਿੱਚ ਲਿਖਣੀ ਸੁਰੂ ਕੀਤੀ। ਜੋ ਬਾਅਦ ਵਿੱਚ ਕਈ ਦਹਾਕਿਆਂ ਬਾਅਦ ਜਾ ਕੇ ਪੂਰੀ ਹੋਈ

ਸੋ ਇਹ ਸ੍ਵੈਜੀਵਨੀ ਅੰਸ਼ ਪੜ੍ਹ ਕੇ ਸਾਨੂੰ ਪਤਾ ਲੈਂਗਦਾ ਹੈ ਕਿ ਲੇਖਕ ਇੱਕ ਉੱਚ ਕੋਟੀ ਦਾ ਮਿਹਨਤੀ ਡਾਕਟਰ ਤੋ ਇੱਕ ਕੁਸ਼ਲ ਪ੍ਰਬੰਧਕ ਹੋਣ ਦੇ ਨਾਲ ਨਾਲ ਇੱਕ ਕਵੀ ਵੀ ਹੈ

 

ਸ੍ਵੈਜੀਵਨੀ - ਅੰਸ਼ ਮੁੜ੍ਹਕੇ ਦੀ ਖੁਸ਼ਬੂ ਲੇਖਕ ਡਾ: ਸਰਦਾਰਾ ਸਿੰਘ ਜੌਹਲ

 

ਓ ਵਸਤੂ ਨਿਸ਼ਠ ਪ੍ਰਸ਼ਨ

 

1. ਪ੍ਰਸ਼ਨ: ਸਰਦਾਰਾ ਸਿੰਘ ਜੌਹਲ ਰਚਿਤ ਕਿਹੜਾ ਸਵੈਜੀਵਨੀ ਅੰਸ਼ ਆਪ ਬੀਤੀਆਂ ਪੁਸਤਕ ਵਿਚ ਦਰਜ ਹੈ?

ਉੱਤਰ. ਮੁੜਕੇ ਦੀ ਖੁਸ਼ਬੂ

 

2. ਪ੍ਰਸ਼ਨ: ਲੇਖਕ ਬਚਪਨ ਦੀ ਸਭ ਤੋਂ ਵੱਡੀ ਦੇਣ ਕਿਸ ਨੂੰ ਮੰਨਦਾ ਹੈ?

ਉੱਤਰ: ਮਿਹਨਤ

 

3 ਪ੍ਰਸ਼ਨ: ਲੇਖਕ ਨੂੰ ਕਿਸ ਜਮਾਤ ਤੋਂ ਬਾਅਦ ਸਕੂਲੋਂ ਹਟਾ ਲਿਆ ਗਿਆ?

ਉੱਤਰ: ਅੱਠਵੀਂ ਜਮਾਤ ਤੋਂ ਬਾਅਦ

 

ਸਹੀ/ ਗ਼ਲਤ

 

4 ਸਰਦਾਰ ਸਰਦਾਰਾ ਸਿੰਘ ਜੌਹਲ ਨੇ ਬਚਪਨ ਸਾਂਝੇ ਪਰਿਵਾਰ ਵਿੱਚ ਰਹਿੰਦਿਆਂ ਗੁਜ਼ਾਰਿਆ

ਉੱਤਰ: ਸਹੀ

 

5 ਪ੍ਰਸ਼ਨ: ਲੇਖਕ ਦੇ ਤਾਇਆ ਜੀ ਸਖਤ ਤਬੀਅਤ ਦੇ ਸਨ

ਉੱਤਰ: ਸਹੀ

 

6 ਪ੍ਰਸ਼ਨ: ਸਰਦਾਰ ਸਰਦਾਰਾ ਸਿੰਘ ਜੈਹਲ ਨੂੰ ਪੜ੍ਰਾਈ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਸੀ ਕਰਨਾ ਪੈਂਦਾ

ਉੱਤਰ: ਗਲਤ

 

ਖਾਲੀ ਸਥਾਨ ਭਰੋ:-

 

7 ਲੇਖਕ ਨੂੰ ਪੜ੍ਹਨੋ ਇਸ ਲਈ ਹਟਾ ਲਿਆ ਗਿਆ ਕਿਉਂਕਿ ਲੇਖਕ ਦੇ ਘਰ ਦੇ ਸਮਝਦੇ ਸਨ ਕਿ ਪੜ੍ਹ ਲਿਖ ਕੇ ਕਿਹੜਾ ਉਸ ਨੇ ਪਟਵਾਰੀ ਬਣ ਜਾਣਾ ਹੈ

 

8 ਰੱਬਾ- ਰੱਬਾ, ਰਿਜ਼ਕ ਨਾ ਦੇਵੀਂ, ਮਾਂ ਲੱਕੜੀਆਂ ਲਿਆਉਣ ਲਈ ਆਖੇਗੀ ।

 

9 ਪ੍ਰਸ਼ਨ: ਲੇਖਕ ਦੇ ਪਰਿਵਾਰ ਦੇ ਦੋ ਮੈਂਬਰ ਫ਼ੌਜ ਵਿਚ ਭਰਤੀ ਹੋਏ ਉਹ ਸਨ --------

ਉੱਤਰ: ਲੇਖਕ ਦਾ ਇਕ ਤਾਇਆ ਤੇ ਇੱਕ ਚਾਚਾ

 

10 ਪ੍ਰਸ਼ਨ:ਬਟਵਾਰੇ ਤੋਂ ਬਾਅਦ ਲੇਖਕ ਦੇ ਪਰਿਵਾਰ ਨੇ ਪੰਜਾਬ ਦੇ ਜ਼ਿਲ੍ਹੇ ਵਿਚ ਵਸੇਬਾ ਕੀਤਾ ---

ਉੱਤਰ:ਜਲੰਧਰ ਜ਼ਿਲ੍ਹੇ ਵਿੱਚ

 

11. ਪ੍ਰਸ਼ਨ: ਮੁੜ੍ਹਕੇ ਦੀ ਖ਼ੁਸ਼ਬੂ ਸਵੈਜੀਵਨੀ ਅੰਸ਼ ਲੇਖਕ ਦੀ ਇਸ ਰਚਨਾ ਵਿੱਚੋਂ ਲਿਆ ਗਿਆ ਹੈ?

ਉੱਤਰ ਰੰਗਾਂ ਦੀ ਗਾਗਰ

 

ਦੱਸੋ

1. ਪ੍ਰਸ਼ਨ: ਮੁੜ੍ਹਕੇ ਦੀ ਖ਼ੁਸ਼ਬੂ ਸਵੈਜੀਵਨੀ- ਅੰਸ਼ ਵਿੱਚ ਲੇਖਕ ਨੇ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਕੀ ਦੱਸਿਆ ਹੈ? ਆਪਣੇ ਸ਼ਬਦਾਂ ਵਿੱਚ ਲਿਖੋ

ਉੱਤਰ:ਲੇਖਕ ਦੱਸਦਾ ਹੈ ਕਿ ਉਸ ਦੇ ਪਿਤਾ ਦੇ ਤਿੰਨ ਭਰਾ ਸਨ। ਦੋ ਵੱਡੇ ਅਕਾਲ ਚਲਾਈ ਕਰ ਗਏ ਸਨ ਤੋ ਛੋਟਾ 93-94 ਸਾਲ ਦਾ ਹੈ ਲੇਖਕ ਦਾ ਪਿਤਾ 99 ਵੇਂ ਸਾਲ ਦਾ ਚੰਗੀ ਜਿੰਦਗੀ ਮਾਣ ਰਿਹਾ ਹੈ। ਲੇਖਕ ਅਨੁਸਾਰ ਜਦੋਂ ਪੰਜਾਬ ਵਿੱਚ ਵੱਡੀ ਪਲੈਗ ਪਈ ਤਾਂ ਉਸ ਦੇ ਪਿਤਾ ਹੋਰੀਂ ਚਾਰ ਭਰਾ ਤੇ ਉਨ੍ਹਾਂ ਦੀ ਇੱਕ ਭਤੀਜੀ ਹੀ ਬਚੇ।ਜਿਸ ਨੂੰ ਉਨ੍ਹਾਂ ਨੇ ਆਪਣੀ ਧੀ ਵਾਂਗ ਪਾਲਿਆ ਤੇ ਵਿਆਹਿਆ। ਜਦੀ ਜ਼ਮੀਨ ਘੱਟ ਹੋਣ ਕਰਕੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦੇ ਰਹੇ ਇਕ ਤਾਇਆ ਤੇ ਇਕ ਚਾਚਾ ਫੌਜ ਵਿਚ ਭਰਤੀ ਹੋ ਗਏ। ਸਵੇਰੇ ਤੜਕੇ ਉੱਠ ਕੇ ਦੋਵੇਂ ਭਰਾ ਦੋ ਜੋਗਾਂ ਨਾਲ ਡੇਢ ਮੁਰੱਬੇ ਦੀ ਖੇਤੀ ਕਰਦੇ ਤੇ ਲੋਢੇ ਵੇਲੇ ਫੇਰ ਹਲ ਜੋੜ ਲੈਂਦੇ ਸਨ। ਕਈ ਵਾਰ ਤਾਂ ਅੱਧੀ ਰਾਤ ਨੂੰ ਸੁਰੂ ਕਰਕੇ ਤੜਕੇ ਤਕ ਦੂਜੀ ਜੋਗ ਜੋੜ ਲੈਂਦੇ ਸਨ।ਏਨੀ ਮਿਹਨਤ ਕਰਕੇ ਵੀ ਘੋਲ -ਕੁਸ਼ਤੀ ਕਰਦੇ ।ਜਮੀਨ ਨਾ ਹੋਣ ਦੇ ਬਾਵਜੂਦ ਵੀ ਪਿੰਡ ਵਿਚ ਚੰਗੀ ਪੁੱਛਗਿੱਛ ਸੀ ,ਕਿਉਂ ਕਿ ਦੋ ਫੌਜੀ ਭਰਾਵਾਂ ਦੇ ਪੈਸੇ ਵੀ ਜਾਂਦੇ ਸਨ ।ਉਸ ਸਮੇਂ ਮੁਸ਼ਕਲ ਘੜੀ ਰਲ ਮਿਲ ਕੇ ਕੱਟਣ ਸਦਕਾ ਉਨ੍ਹਾਂ ਦੀ ਤੀਜੀ ਪੁਸ਼ਤ ਤੱਕ ਵੀ ਸਾਂਝਾ ਟੱਬਰ ਹੈ, ਭਾਵੇਂ ਸਾਰੇ ਭਰਾਵਾਂ ਦੇ ਬੱਚੇ ਆਪਣਾ- ਆਪਣਾ  ਅਲੱਗ- ਅਲੱਗ ਕਮਾਉਦੇ ਹਨ। ਪਰ ਜੱਦੀ ਜਾਇਦਾਦ ਹਾਲੇ ਵੀ ਸਾਂਝੀ ਹੈ। ਲੇਖਕ ਦਾ ਪਿਤਾ ਸ਼ਹਿਰ ਵਿਚ ਦਿਲ ਨਾ ਲੱਗਣ ਕਰਕੇ ਉਸਦੇ ਤਾਏ ਦੇ ਪੁੱਤਰ ਕੋਲ ਪਿੰਡ ਰਹਿੰਦਾ ਹੈ। ਬਚਪਨ ਵਿੱਚ ਮਿਲ- ਜੁਲ ਕੇ ਰਹਿਣ ਕਰ ਕੇ ਤਾਏ ਚਾਚੇ ਦੇ ਬੱਚਿਆਂ ਵਿੱਚ ਸਕੇ ਭੈਣ ਭਰਾਵਾਂ ਵਾਂਗ ਅਹਿਸਾਸ ਤੇ ਵਰਤਾਰਾ ਹੈ। ਇੱਕ ਦੂਜੇ ਦੇ ਬੱਚਿਆਂ ਉਤੇ ਆਪਣੇ ਬੱਚਿਆਂ ਵਾਂਗ ਹੀ ਖਰਚ ਕਰਦੇ ਹਨ। ਵਿਆਹ ਸ਼ਾਦੀਆਂ ਦੇ ਲੈਣ ਦੇਣ ਵੀ ਸਾਂਝੇ ਤੌਰ ਤੇ ਹੀ ਕਰਦੇ ਹਨ

2 ਪ੍ਰਸ਼ਨ: “ਬਚਪਨ ਵਿੱਚ ਹੀ ਲੇਖਕ ਦੀ ਸ਼ਖਸੀਅਤ ਉੱਤੇ ਮਿਹਨਤ ਦਾ ਰੰਗ ਚੜ੍ਹ ਗਿਆ ਸੀ।“ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ?

ਉੱਤਰ: ਇਹ ਬਿਲਕੁਲ ਠੀਕ ਹੈ ਕਿ ਲੇਖਕ ਦੀ ਸ਼ਖਸੀਅਤ ਉੱਤੇ ਬਚਪਨ ਵਿੱਚ ਹੀ ਮਿਹਨਤ ਦਾ ਰੰਗ ਚੜ੍ਹ ਗਿਆ ਸੀ। ਅੱਠਵੀਂ ਪਾਸ ਕਰਨ ਤੋਂ ਬਾਅਦ ਲੇਖਕ ਨੂੰ ਸਕੂਲ ਤੋਂ ਹਟਾ ਕੇ ਖੇਤੀ ਦੇ ਕੰਮ ਵਿੱਚ ਦਬੱਲਿਆ ਗਿਆ। ਤੜਕੇ ਉੱਠ ਕੇ ਉਹ ਆਪਣੇ ਪਿਤਾ ਦੇ ਪਿੱਛੇ ਹਲ ਲੈ ਕੇ ਤੁਰਦਾ ਤੇ ਦੁਪਹਿਰ ਤਕ ਉਹ ਦੋ ਏਕੜ ਜ਼ਮੀਨ ਵਾਹ ਲੈਂਦੇ। ਜਿਸ ਦਿਨ ਹੱਲ ਨਾ ਵਾਹੁਣ ਹੁੰਦਾ, ਉਸ ਦਿਨ ਲੇਖਕ ਸਾਰੇ ਪਸੂਆਂ ਲਈ ਚਾਰਾ ਕੱਟ ਕੇ ਕੁਤਰੇ ਵਾਲੀ ਮਸ਼ੀਨ ਤੱਕ ਲਿਆਉਂਦਾ ।ਤਾਇਆ ਜੀ ਹਲ ਛੱਡ ਕੇ ਚਰ੍ਹੀ ਦੇ ਰੁੱਗ ਮਸੀਨ ਵਿੱਚ ਦਿੰਦੇ। ਉਨ੍ਹਾਂ ਦਾ ਹੁਕਮ ਹੁੰਦਾ ਸੀ ਕਿ ਜੇ ਤਿੰਨ ਭਰੀਆਂ ਕੁਤਰੇ ਬਗੈਰ ਮਸ਼ੀਨ ਖੜ੍ਹੀ ਕੀਤੀ ਤਾਂ ਡੰਡਾ ਖੜਕੇਗਾ ।ਉਸ ਸਮੇਂ ਪਸੀਨਾ ਚੋਂ ਕੇ ਲੇਖਕ ਦੇ ਪੈਰਾਂ ਤੱਕ ਵਗਣ ਲਗਦਾ । ਲੇਖਕ ਨੇ ਪਿਤਾ ਜੀ ਨਾਲ ਤਪਦੀਆਂ ਥੁੱਪਾਂ ਵਿਚ ਕਣਕ ਦੀ ਵਾਢੀ ਕੀਤੀ,ਸਾਉਣ ਭਾਦੋਂ ਦੀ ਗਰਮੀ ਵਿੱਚ ਹਲ ਵਾਹਿਆ ,ਗਰਮੀਆਂ ਵਿਚ ਮੱਕੀ ਗੁੱਡੀ, ਕਮਾਦ ਦੇ ਮੂਸਲ ਬੰਨ੍ਹੇ ਤੇ ਸਭ ਤੋਂ ਔਖਾ ਫਲ੍ਹਿਆਂ ਨਾਲ ਕਣਕ ਦੀ ਗਹਾਈ ਕਰਦਿਆਂ ਕੰਡ ਵੀ ਲੜਾਈ। ਇਸ ਤਰ੍ਹਾਂ ਲੇਖਕ ਨੇ ਬਚਪਨ ਵਿਚ ਬਹੁਤ ਮਿਹਨਤ ਕੀਤੀ ,ਪਰ ਬਾਅਦ ਵਿਚ ਇਸ ਮਿਹਨਤ ਦੇ ਜੋ ਨਤੀਜੇ ਨਿਕਲੇ, ਉਸ ਨਾਲ ਮਨ ਨੂੰ ਬੜੀ ਤਸੱਲੀ ਹੋਈ

3 ਪ੍ਰਸ਼ਨ: ਲੇਖਕ ਨੂੰ ਸਭ ਤੋਂ ਔਖਾ ਕੰਮ ਕਿਹੜਾ ਲੱਗਦਾ ਸੀ ਅਤੇ ਇਸ ਤੋਂ ਬਚਣ ਲਈ ਉਹ ਕਿ ਅਰਦਾਸ ਕਰਦਾ ਸੀ?

ਉਤਰ: ਲੇਖਕ ਨੂੰ ਸਭ ਤੋਂ ਔਖਾ ਕੰਮ ਫਲ੍ਹਿਆਂ ਨਾਲ ਕਣਕ ਦੀ ਗਹਾਈ ਕਰਨਾ ਲੱਗਦਾ ਸੀ, ਜਿਸ ਨਾਲ ਕੰਡ ਬਹੁਤ ਲੜਦੀ ਸੀ ਤੇ ਲੇਖਕ ਦਿਲੋਂ ਇਹ ਅਰਦਾਸ ਕਰਦਾ ਕਿ ਕਣਕ ਥੋੜ੍ਹੀ ਹੋਵੇ ਤਾਂ ਚੰਗਾ। ਇਹ ਗੱਲ ਤਾਂ ਬਿਲਕੁਲ ਉਵੇਂ ਸੀ ਜਿਵੇਂ ਕੋਈ ਅਰਦਾਸ ਕਰਦਾ ਹੋਵੇਰੱਬਾ - ਰੱਬਾ ਰਿਜ਼ਕ ਨਾ ਦੇਵੀਂ, ਮਾਂ ਲੱਕੜੀਆਂ ਲਿਆਉਣ ਲਈ ਆਖੇਗੀ

 

4. ਪ੍ਰਸ਼ਨ: ਲੇਖਕ ਦੇ ਮੁੜ ਪੜ੍ਹਾਈ ਸੁਰੂ ਕਰਨ ਦੇ ਤਜ਼ਰਬੇ ਨੂੰ ਆਪਣੇ ਸ਼ਬਦਾਂ ਵਿੱਚ ਲਿਖੋਂ

ਉੱਤਰ: ਅੱਠਵੀਂ ਪਾਸ ਕਰਨ ਤੋਂ ਬਾਅਦ ਲੇਖਕ ਨੂੰ ਸਕੂਲ ਤੋਂ ਹਟਾ ਲਿਆ ਗਿਆ। ਦੋ ਸਾਲ ਖੇਤੀ ਕਰਨ ਤੋਂ ਬਾਅਦ ਲੇਖਕ ਨੂੰ ਮੁੜ ਸਕੂਲ ਦਾਖ਼ਲ ਕਰਵਾ ਦਿੱਤਾ ਵਰਨੈਕੁਲਰ ਤੋਂ ਬਾਅਦ ਅੰਗਰੇਜ਼ੀ ਦੀਆਂ ਜਮਾਤਾਂ ਜੂਨੀਅਰ ਤੋ ਸੀਨੀਅਰ ਦੋ ਸਾਲਾਂ ਵਿਚ ਪਾਸ ਕਰਨੀਆਂ ਪੈਂਦੀਆਂ ਸਨ। ਲੇਖਕ ਦੇ ਪਿੰਡ ਤੋਂ ਵੀਹ ਪੰਝੀ ਮੀਲ ਦੂਰ ਨਨਕਾਣਾ ਸਾਹਿਬ ਵਿਖੇ ਇਕ ਬਜ਼ੁਰਗ ਮਾਸਟਰ ਇਹ ਦੋਵੇਂ ਕਲਾਸਾਂ ਇੱਕ ਸਾਲ ਵਿੱਚ ਕਰਵਾ ਦਿੰਦਾ ਸੀ। ਲੇਖਕ ਨੂੰ ਉਥੇ ਦਾਖ਼ਲ ਕਰਵਾ ਦਿੱਤਾ। ਇੱਕ ਸਾਲ ਫੇਲ ਹੋਣ ਕਰਕੇ ਦੋ ਸਾਲ ਖੇਤੀ ਵਿਚ ਰਹਿ ਕੇ ਤੇ ਇੱਕ ਸਾਲ ਜੂਨੀਅਰ ਸੀਨੀਅਰ ਕਰਨ ਕਰਕੇ ਉਹ ਆਪਣੇ ਹਮ ਉਮਰਾਂ ਨਾਲੋਂ ਪੜ੍ਹਾਈ ਵਿਚ ਚਾਰ ਸਾਲ ਪਿੱਛੇ ਰਹਿ ਗਿਆ , ਪਰ ਇਸ ਦਾ ਉਸ ਨੂੰ ਬਾਅਦ ਵਿੱਚ ਬਹੁਤ ਫਾਇਦਾ ਹੋਇਆ। ਨਨਕਾਣਾ ਸਾਹਿਬ ਦੇ ਪ੍ਰਾਈਵੇਟ ਸਕੂਲ ਵਿੱਚ ਲਾਏ ਇਕ ਸਾਲ ਦਾ ਉਸ ਨੂੰ ਬਹੁਤ ਤਜਰਬਾ ਹੋਇਆ ,ਕਿਉਂਕਿ ਇੱਥੇ ਉਸ ਨੂੰ ਅੰਗਰੇਜ਼ੀ ਪੜ੍ਹਨ ਲਿਖਣ ਵਿਚ ਬਹੁਤ ਮੁਹਾਰਤ ਹਾਸਲ ਹੋਈ। ਸਵੇਰ ਦੀ ਸਕੂਲ ਪ੍ਰੋਅਰ ਮਿੱਤਰ ਪਿਆਰੇ ਨੂੰ ਉਸ ਦੇ ਮਨ ਵਿਚ ਅਜੇ ਤੱਕ ਵਸੀ ਹੋਈ ਹੈ ।ਇਸ ਸਕੂਲ ਵਿੱਚ ਖੇਡਾਂ ਦੇ ਇੰਚਾਰਜ ਪਾਸੋਂ ਲੇਖਕ ਨੇ ਫੁੱਟਬਾਲ ਖੇਡ ਖੇਡਣਾ ਸ਼ੁਰੂ ਕੀਤਾ ਜਿਸ ਨੇ ਬਹੁਤ ਸਿਰਕੱਢਵੇਂ ਖਿਡਾਰੀ ਪੈਦਾ ਕੀਤੇ ਸਨ। ਹੋਸਟਲ ਦੀ ਜ਼ਿੰਦਗੀ ਨੇ ਲੇਖਕ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਕਰਕੇ ਜਦੋਂ ਉਸ ਨੇ ਜੜ੍ਹਾਂ ਵਾਲੇ ਗੌਰਮਿੰਟ ਸਕੂਲ ਵਿੱਚ ਦਾਖਲਾ ਲਿਆ ਤਾਂ ਹੋਸਟਲ ਵਿੱਚ ਕਮਰਾ ਲੈ ਲਿਆ ਭਾਵੇਂ ਉਹ ਉਸ ਦੇ ਪਿੰਡ ਤੋਂ ਸੱਤ ਕਿਲੋਮੀਟਰ ਹੀ ਦੂਰ ਸੀ

 

5. ਪ੍ਰਸ਼ਨ: ਮੁੜ੍ਹਕੇ ਦੀ ਖੁਸ਼ਬੂ ਸਵੈਜੀਵਨੀ ਅੰਸ਼ ਤੋਂ ਤੁਹਾਨੂੰ ਕੀ ਸਿੱਖਿਆ ਅਤੇ ਪ੍ਰੇਰਨਾ ਮਿਲਦੀ ਹੈ?

ਉਤਰ: ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣਾ ਪਰਿਵਾਰਿਕ ਮਾਹੌਲ ਵਧੀਆ ਰੱਖਣਾ ਚਾਹੀਦਾ ਹੈ ਤੇ ਪ੍ਰਵਾਰਿਕ ਸਾਂਡ ਪੈਦਾ ਕਰਨੀ ਚਾਹੀਦੀ ਹੈ, ਕਿਉਕਿ ਸਾਂਝੇ ਪਰਿਵਾਰ ਵਿੱਚ ਜੋ ਪਿਆਰ ਮਿਲਦਾ ਹੈ ਤੇ ਜੋ ਮਿਲਵਰਤਨ ਦੀ ਭਾਵਨਾ ਹੁੰਦੀ ਹੈ ਉਸ ਦੀ ਅਲੱਗ ਹੀ ਖੁਸ਼ੀ ਹੁੰਦੀ ਹੈ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੱਡਿਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਦੱਬ ਕੇ ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਮਿਹਨਤ ਕਰਨ ਨਾਲ ਸਰੀਰ ਤਕੜਾ ਤੇ ਮਜ਼ਬੂਤ ਬਣਦਾ ਹੈ ।ਜਿਸ ਦਾ ਮਨੁੱਖ ਨੂੰ ਜ਼ਿੰਦਗੀ ਵਿੱਚ ਲਾਭ ਜ਼ਰੂਰ ਮਿਲਦਾ ਹੈ ਇਸ ਤੋਂ ਸਾਨੂੰ ਪੜ੍ਹਨ ਤੇ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ। ਜ਼ਿੰਦਗੀ ਵਿੱਚ ਜਦੋਂ ਵੀ ਪੜ੍ਹਨ ਦਾ ਮੌਕਾ ਮਿਲੇ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ, ਕਿਉਕਿ ਪੜ੍ਹਾਈ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ

9. ਸ੍ਵੈਜੀਵਨੀ ਅੰਸ਼ਮੇਰਾ ਨਾਮਕਰਨ ' ਪ੍ਰਭਜੋਤ ਕੋਰ

 

1. ਪ੍ਰਸ਼ਨ: ਲੇਖਕਾ ਦਾ ਜਨਮ ਕਿੱਥੇ ਹੋਇਆ?

ਉੱਤਰ: ਲੇਖਕਾ ਦਾ ਜਨਮ ਪਿੰਡ ਲੰਗੜਿਆਲ (ਹੁਣ ਪਾਕਿਸਤਾਨ) ਵਿੱਚ ਹੋਇਆ

 

2. ਪ੍ਰਸ਼ਨ: ਲੇਖਕਾ ਦੇ ਪਿਤਾ ਜੀ ਕੀ ਕੰਮ ਕਰਦੇ ਸਨ?

ਉੱਤਰ: ਲੇਖਕਾ ਦੇ ਪਿਤਾ ਜੀ ਮਿਲਟਰੀ ਫ਼ਾਰਮਜ਼ ਦੇ ਖ਼ਜ਼ਾਨਚੀ ਸਨ ।

 

3. ਪ੍ਰਸ਼ਨ:ਲੇਖਕਾ ਦੇ ਮਾਤਾ ਪਿਤਾ ਨੇ ਉਸ ਦਾ ਕੀ ਨਾਂ ਰੱਖਿਆ ਸੀ?

ਉੱਤਰ: ਲੇਖਕਾ ਦੇ ਮਾਤਾ ਪਿਤਾ ਨੇ ਉਸ ਦਾ ਨਾਂ ਮੋਤੀਆਂ ਰੱਖਿਆ ਸੀ

 

ਸਹੀ ਗਲਤ

 

4.ਲੇਖਕਾ ਨੂੰ ਮੋਤੀਆ ਨਾਂ ਬਹੁਤ ਪਸੰਦ ਸੀ

ਉੱਤਰ: ਗਲਤ

 

5.ਪ੍ਰਸ਼ਨ: ਲੇਖਕਾ ਦੀ ਜ਼ਿੱਦ ਅੱਗੇ ਝੁਕਦਿਆਂ ਉਸ ਦੇ ਮਾਪਿਆਂ ਵੱਲੋਂ ਉਸ ਦੇ ਨਾਮ ਕਰਨ ਲਈ ਅਖੰਡ ਪਾਠ ਰਖਵਾਇਆ ਗਿਆ।

ਉਤਰ: ਸਹੀ

 

ਖਾਲੀ ਸਥਾਨ ਭਰੋ:--

 

6. ਲੇਖਕਾ ਨੂੰ ਲਾਹੌਰ ਦੇ ਖਾਲਸਾ ਗਰਲਜ਼ ਸਕੂਲ ਵਿੱਚ ਦਾਖ਼ਲ ਕਰਾਉਣ ਦਾ ਫ਼ੈਸਲਾ ਹੋਇਆ।

7. ਮਹਾਤਮਾ ਗਾਂਧੀ ਦੀ ਆਪਣੀ ਹੀ ਇੱਕ ਧੁਨ ਸੀ- ਅਹਿੰਸਾ

 

8.ਸਿੰਘ ਸਭੀਏ ਤੋਂ ਆਰੀਆ ਸਮਾਜੀ ਸਮਾਜ ਵਿੱਚ ਫੈਲ ਰਹੀ ਦੁਰਗਤੀ ਨੂੰ ਠੀਕ ਕਰਨ ਲਈ ਨਾਅਰੇ ਲਾ ਰਹੇ ਸਨ

 

9.ਪ੍ਰਸ਼ਨ:ਲੇਖਕਾ ਦੇ ਜਨਮ ਦੀ ਖੁਸ਼ੀ ਵਿੱਚ ਉਸ ਦੇ ਦਾਦਾ ਜੀ ਨੇ ਸਾਰੇ ਪਿੰਡ ਵਿੱਚ ਵੰਡਣ ਲਈ

ਕਿਹਾ।

ਉਂਤਰ: ਮਿਸ਼ਰੀ ਦਾ ਕੜਾਹ ।

 

10.ਪ੍ਰਸ਼ਨ: ਖਰਚਣ ਲਈ ਮਿਲੇ ਚਾਰ ਆਨਿਆਂ ਦਾ ਲੇਖਕਾ ਨੇ ਕੀ ਖਰੀਦਿਆ?

ਉੱਤਰ: ਰੰਗ-ਬਰੰਗੇ ਭੁਕਾਨੇ

 

11.ਪ੍ਰਸਨ: ਆਪ ਬੀਤੀਆਂ ਪੁਸਤਕ ਵਿੱਚ ਦਰਜ ਸੂੰਜੀਵਨੀ ਅੰਸ਼ ਮੇਰਾ 'ਨਾਮ ਕਰਨ 'ਦਾ ਲੇਖਕ ਕੋਣ ਹੈ?

ਉਂਤਰ:ਪ੍ਰਭਜੋਤ ਕੋਰ

 

12. ਪ੍ਰਸ਼ਨ ਮੇਰਾ ਨਾਮ ਕਰਨਾ' ਸੂੰਜੀਵਨੀ ਅੰਸ਼ ਲੇਖਕਾ ਦੀ ਕਿਸ ਰਚਨਾ ਵਿੱਚੋਂ ਲਿਆ ਗਿਆ ਹੈ?

ਉੱਤਰ:ਜੀਣਾ ਵੀ ਇੱਕ ਅਦਾ ਹੈ

 

: ਦੱਸੋ

 

1.ਪ੍ਰਸ਼ਨ:ਲੇਖਕਾ ਦੇ ਜਨਮ ਉਪਰੰਤ ਉਸ ਦੇ ਘਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਪ੍ਰਤੀਕਿਰਿਆ ਨੂੰ ਆਪਣੇ ਸ਼ਬਦਾਂ ਵਿੱਚ ਲਿਖੋਂ?

ਉੱਤਰ: ਜਦੋਂ ਲੇਖਕਾ ਦਾ ਜਨਮ ਹੋਇਆ ਤਾਂ ਪਿੰਡ ਦੀਆਂ ਜਨਾਨੀਆਂ, ਚਾਚੀਆਂ, ਤਾਈਆਂ ਤੇ ਗੁਆਂਢਣਾ ਨੇ ਹਾਏ-ਹਾਏ ਕਰਨਾ ਸ਼ੁਰੂ ਕਰ ਦਿੱਤਾ, ਕਿਉਕਿ ਲੇਖਕਾ ਆਪਣੇ ਮਾਪਿਆਂ ਦੇ ਘਰ ਜਨਮ ਲੈਣ ਵਾਲੀ ਤੀਜੀ ਕੁੜੀ ਸੀ। ਭਾਵੇਂ ਲੇਖਕਾ ਤੋਂ ਵੱਡੀ ਇੱਕ ਕੁੜੀ ਮਰ ਚੁੱਕੀ ਸੀ ਪਰ ਰਿਸ਼ਤੇਦਾਰ ਔਰਤਾਂ ਸੋਗ ਮਨਾ ਰਹੀਆਂ ਸਨ। ਉਨ੍ਹਾਂ ਦੀ ਹਾਏ- ਹਾਏ ਸੁਣ ਕੇ ਲੇਖਕਾ ਦੀ ਮਾਂ ਵੀ ਰੋਂਦੀ ਹੋਈ ਉਸ ਵੱਲ ਪਿੱਠ ਕਰਕੇ ਲੇਟ ਗਈ। ਲੇਖਕਾ ਦੇ ਦਾਦਾ ਜੀ ਨੇ ਕੇ ਸਾਰੀਆਂ ਔਰਤਾਂ ਨੂੰ ਘਰੋਂ ਕੱਢ ਦਿੱਤਾ ਤੇ ਕਿਹਾ ਕਿ ਕੁੜੀ ਦੇ ਮੱਥੇ ਉੱਤੇ ਸੱਤ ਭਾਗ ਹੁੰਦੇ ਹਨ ਤੇ ਇਹ ਹਾਏ -ਹਾਏ ਕਰਕੇ ਉਸ ਨੂੰ ਮਿਟਾ ਰਹੀਆਂ ਹਨ। ਉਨ੍ਹਾਂ ਨੇ ਦਾਦੀ ਜੀ ਨੂੰ ਮਿਸ਼ਰੀ ਦਾ ਕੜਾਹ ਬਣਾ ਕੇ ਸਾਰੇ ਪਿੰਡ ਵਿੱਚ ਵੰਡਣ ਲਈ ਕਿਹਾ

 

2. ਪ੍ਰਸ਼ਨ:ਲੇਖਕਾ ਨੂੰ ਮੋਤੀਆ ਨਾਂ ਪਸੰਦ ਕਿਉਂ ਨਹੀਂ ਸੀ ਉਸ ਦੇ ਨਾਮ ਕਰਨ ਦੀ ਘਟਨਾ ਬਾਰੇ ਵੀ ਦੱਸੋ

ਉੱਤਰ: ਲੇਖਕਾ ਨੂੰ ਆਪ ਨਾਂ ਮੋਤੀਆ ਪਸੰਦ ਨਹੀਂ ਸੀ, ਕਿਉਕਿ ਉਹ ਕਹਿੰਦੀ ਕਿ ਉਹ ਕੋਈ ਫੁੱਲ ਨਹੀਂ ਹੈ ਜੋ ਇੱਕ ਜਾਂ ਦੋ ਦਿਨ ਤੋਂ ਵੱਧ ਜੀ ਨਾ ਸਕੇ ਉਸ ਨੂੰ ਪਤਾ ਸੀ ਕਿ ਮੋਤੀਆ ਤਾਂ ਇੱਕੋ ਰਾਤ ਦਾ ਸਿੰਗਾਰ ਹੁੰਦਾ ਹੈ ਤੇ ਲੇਖਕਾ ਚਿਰੰਜੀਵੀ ਹੋਣਾ ਚਾਹੁੰਦੀ ਸੀ ।ਉਸ ਦੇ ਮਨ ਵਿੱਚ ਮਰਨ ਪਿੱਛੋਂ ਜਿਉਦੇ ਰਹਿਣ ਦੀ ਇੱਛਾ ਸੀ

ਜਦੋਂ ਲਾਹੌਰ ਕੇ ਲੇਖਕਾ ਨੂੰ ਖ਼ਾਲਸਾ ਗਰਲਜ਼ ਸਕੂਲ ਵਿੱਚ ਦਾਖਲ ਕਰਾਉਣ ਦਾ ਫ਼ੈਸਲਾ ਹੋਇਆ ਤਾਂ ਉਸ ਨੇ ਭੁੱਖ ਹੜਤਾਲ ਕਰ ਦਿੱਤੀ ।ਉਹ ਮੋਤੀਆਂ ਨਾਂ ਨਾਲ ਸਕੂਲ ਨਹੀਂ ਜਾਣਾ ਚਾਹੁੰਦੀ ਸੀ। ਉਸ ਨੂੰ ਆਪਣਾ ਵੱਖਰਾ ਜਿਹਾ ਨਾਂ ਚਾਹੀਦਾ ਸੀ ਜਿਸ ਨਾਲ ਉਸ ਦੀ ਨਿਰਾਲੀ ਪਛਾਣ ਹੋਵੇ। ਲੇਖਕਾ ਦੀ ਜ਼ਿੱਦ ਅੱਗੇ ਝੂਕਦਿਆਂ ਉਸ ਦੇ ਘਰਦਿਆਂ ਨੇ ਅਖੰਡ ਪਾਠ ਰਖਵਾਇਆ।ਵਾਕ ਲੈਏ ਤੇ ਅੱਖਰ ਨਿਕਲਿਆ। ਸੰਗਤ ਵਿੱਚੋਂ ਕਈ ਨਾਂ ਦੱਸੇ ਗਏ,ਪਰ ਲੇਖਕਾ ਨੂੰ ਕੋਈ ਪਸੰਦ ਨਾ ਆਇਆ ।ਅਖੀਰ ਲੇਖਕਾ ਦੇ ਪਿਤਾ ਦੇ ਦੋਸਤ ਸੰਤ ਸਿੰਘ ਨੇ ਪ੍ਰਭਜੀਤ ਨਾਂ ਕਿਹਾ। ਲੇਖਕਾ ਨੇ ਥੋੜ੍ਹਾ ਜਿਹਾ ਫ਼ਰਕ ਪਾ ਕੇ ਪ੍ਰਭਜੋਤ ਨਾਂ ਰੱਖਣ ਦਾ ਫੈਸਲਾ ਕੀਤਾ ।ਇਸ ਪ੍ਰਕਾਰ ਲੇਖਕਾ ਨੇ ਆਪਣਾ ਨਾਂ ਆਪ ਰੱਖ ਲਿਆ

 

3. ਪ੍ਰਸ਼ਨ: ਭਗਤ ਸਿੰਘ ਹੋਰਾਂ ਦੀ ਸ਼ਹੀਦੀ ਬਾਰੇ ਮੇਰਾ ਨਾਮ ਕਾਰਨ ਸਵੈਜੀਵਨੀ ਅੰਸ਼ ਵਿੱਚ ਜੋ ਵੇਰਵੇ ਦਿੱਤੇ ਗਏ ਹਨ ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ

ਉੱਤਰ ਲੇਖਕਾ ਦੱਸਦੀ ਹੈ ਕਿ ਉਹ ਅਜੇ ਸੱਤ ਸਾਲ ਦੀ ਨਹੀਂ ਹੋਈ ਸੀ ਜਦੋਂ 23 ਮਾਰਚ 1934 ਨੂੰ ਭਗਤ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ। ਲੇਖਕਾ ਨੇ ਸੁਣਿਆ ਕਿ ਅੰਗਰੇਜ਼ ਸਰਕਾਰ ਨੇ ਨੌਜਵਾਨਾਂ ਨੂੰ ਚੌਰੀ- ਚੌਰੀ ਫਾਂਸੀ ਲਾ ਕੇ ਬੋਰੀਆਂ ਵਿਚ ਬੰਨ੍ਹ ਕੇ ਹੁਸੈਨੀਵਾਲਾ ਨੇੜੇ ਦੱਬ ਦਿੱਤਾ ।ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਖ਼ਬਰ ਨਹੀਂ ਕੀਤੀ ਗਈ ਸੀ ।ਉਸ ਦਿਨ ਸਭ ਦੇ ਚਿਹਰੇ ਉਦਾਸ ਤੇ ਸਹਿਮੇ ਹੋਏ ਸਨ ।ਕੁਝ ਸਾਫ਼ ਨਜ਼ਰ ਨਹੀਂ ਰਿਹਾ ਸੀ ।ਲੋਕਾਂ ਦੇ ਕਹਿਣ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਡਰ ਕਾਰਨ ਅਜਿਹਾ ਕੀਤਾ ਸੀ ਕਿਉਕਿ ਵਿਦਰੋਹ ਦੀ ਲਹਿਰ ਜੋਰ ਫੜ੍ਹ ਰਹੀ ਸੀ

 

4. ਪ੍ਰਸ਼ਨ:ਛੋਟੀ ਉਮਰ ਵਿੱਚ ਹੀ ਲੇਖਕਾ ਦੀਆਂ ਸਿਰਜਣਾਤਮਕ ਰੁਚੀਆਂ ਪਰਗਟ ਹੋਈਆਂ ਸੁਰੂ ਹੋ ਗਈਆਂ। ਇਸ ਕਥਨ ਨੂੰ ਸਪੱਸ਼ਟ ਕਰੋ

ਉੱਤਰ: ਲੇਖਕਾ ਦੀਆਂ ਸਿਰਜਣਾਤਮਕ ਰੁਚੀਆਂ ਛੋਟੀ ਉਮਰ ਵਿੱਚ ਹੀ ਪ੍ਰਗਟ ਹੋਣੀਆਂ ਸੁਰੂ ਹੋ ਗਈਆਂ ਸਨ ।ਇਸ ਕਥਨ ਦੀ ਪੁਸ਼ਟੀ ਕਈ ਗੱਲਾਂ ਤੋਂ ਹੁੰਦੀ ਹੈ ਜਿਵੇਂ ਘਰਦਿਆਂ ਨੇ ਲੇਖਕਾ ਦਾ ਨਾਂ ਮੋਤੀਆਂ ਰੱਖਿਆ ਸੀ ਪਰ ਉਸ ਨੂੰ ਇਹ ਨਾਂ ਪਸੰਦ ਨਹੀਂ ਸੀ। ਉਸ ਨੇ ਜ਼ਿੱਦ ਕਰਕੇ ਆਪਣਾ ਨਾਂ ਬਦਲਵਾ ਲਿਆ। ਫਿਰ ਗੁਰਪੁਰਬ ਵਿੱਚ ਲੇਖਕਾ ਨੇ ਇੱਕ ਕਵਿਤਾ ਬੋਲ ਕੇ ਬੜੀ ਵਾਹ- ਵਾਹ ਪ੍ਰਾਪਤ ਕੀਤੀ। ਲੇਖਕਾ ਆਪਣੀ ਸਕੂਲ ਦੀ ਤਖ਼ਤੀ 'ਤੇ ਕਾਪੀਆਂ ਉੱਤੇ ਕੁਝ ਨਾ ਕੁਝ ਲਿਖਦੀ ਰਹਿੰਦੀ। ਜਿਸ ਨੂੰ ਪੜ੍ਹ ਕੇ ਭੈਣ ਜੀ ਅਸ਼-ਅਸ਼ ਕਰ ਉੱਠਦੇ ਤੇ ਪੁੱਛਦੇ ਕਿ ਤੂੰ ਇਹ ਕਿਵੇਂ ਲਿਖ ਲੈਂਦੀ ਹੈ। ਤੈਨੂੰ ਇਹ ਸ਼ਬਦ ਕਿਸ ਨੇ ਸਿਖਾਏ ਹਨ। ਲੇਖਕਾ ਕਹਿੰਦੀ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਿਵੇਂ ਲਿਖ ਲੈਂਦੀ ਹੈ, ਇਹ ਸਬਦ ਉਸ ਨੂੰ ਆਪਣੇ ਆਪ ਸੁੱਝਦੇ ਹਨ। ਕੋਮਲ- ਕੋਮਲ ਤੇ ਲਿਸ਼-ਲਿਸ਼ ਕਰਦੇ ਸ਼ਬਦ ਲੇਖਕਾ ਦੀਆਂ ਅੱਖਾਂ ਸਾਹਮਣੇ ਤਿਲਕਦੇ, ਨੱਚਦੇ ਤੇ ਆਪਣਾ ਨਿਸ਼ਚਿਤ ਰੂਪ ਧਾਰਨ ਕਰ ਲੈਂਦੇ

5. ਪ੍ਰਸ਼ਨ:ਕੀ ਇਹ ਸੱਚਮੁੱਚ ਦਾ ਸੁਧਾਰ ਸੀ ਜਾਂ ਬਾਹਰ ਮੁਖੀ ਮਖੌਟਾ? ਸਮਾਜ ਸੁਧਾਰਕ ਲਹਿਰਾਂ ਬਾਰੇ ਲੇਖਕਾ ਅਜਿਹਾ ਕਿਉਂ ਸੋਚਦੀ ਹੈ

ਉੱਤਰ:ਸਿੰਘ -ਸਭੀਏ ਤੇ ਆਰੀਆ- ਸਮਾਜੀ ਸਮਾਜ ਸੁਧਾਰਕ ਲਹਿਰਾਂ ਸਵਦੇਸ਼ੀ ਅਪਨਾਉਣੀ ,ਕੰਨ, ਨੱਕ ਨਾ ਵਿੰਨ੍ਹਣ ਜਨਮ- ਮਰਨ ਦੀਆਂ ਰਸਮਾਂ ਤੋ ਖਰਚ ਘਟਾਉਣ ਤੇ ਇਸਤਰੀ ਨੂੰ ਮਰਦ ਦੇ ਬਰਾਬਰ ਦਰਜਾ ਦੇਣ ਦੀ ਗੱਲ ਕਰਦੀਆਂ ਹਨ। ਪਰ ਲੇਖਕਾ ਇਸ ਨੂੰ ਬਾਹਰ ਮੁਖੀ ਮਖੌਟਾ ਇਸ ਲਈ ਕਹਿੰਦੀ ਹੈ ਕਿਉਕਿ ਜਿਨ੍ਹਾਂ ਕੋਲ ਪੈਸਾ ਹੈ ਉਹ ਖਰਚ ਜ਼ਰੂਰ ਕਰਦਾ। ਜਿਸ ਨੇ ਦਾਜ ਦੇਣਾ ਹੁੰਦਾ ਜ਼ਰੂਰ ਦਿੰਦਾ। ਪਰ ਜਿਸ ਕੋਲ ਦੇਣ ਲਈ ਕੁਝ ਨਾ ਹੁੰਦਾ, ਉਸ ਲਈ ਸਮਾਜ ਸੁਧਾਰ ਦਾ ਸਹਾਰਾ ਲੈਣਾ ਸੌਖਾ ਹੁੰਦਾ। ਲੇਖਕਾ ਸੋਚਦੀ ਕਿ ਇਨ੍ਹਾਂ ਸਮਾਜ ਸੁਧਾਰਕਾਂ ਵਿੱਚੋਂ ਕਿਸੇ ਨੇ ਵੀ ਮਾਤਾ ਪਿਤਾ ਦੀ ਜਾਇਦਾਦ ਉੱਤੇ ਪੁੱਤਰਾਂ ਵਾਂਗ ਧੀ ਦੇ ਹਿੱਸੇ ਦੀ ਗੱਲ ਨਹੀਂ ਕੀਤੀ

 

 

 

 

7. ਸ੍ਵੈਜੀਵਨੀ ਅੰਸ਼ 'ਮੇਰੇ ਬੱਚੇ ਮੇਰਾ ਮੁਹਾਂਦਰਾ

 

ਵਸਤੂਨਿਸ਼ਠ ਪ੍ਰਸ਼ਨ

1. ਪ੍ਰਸ਼ਨ: ਆਪ ਬੀਤੀਆਂ ਪੁਸਤਕ ਵਿੱਚ ਬਲਵੰਤ ਗਾਰਗੀ ਦਾ ਕਿਹਤਾ ਸ੍ਵੈਜੀਵਨੀ ਅੰਸ਼ ਦਰਜ ਹੈ?

ਉੱਤਰ -ਮੇਰੇ ਬੱਚੇ ਮੇਰਾ ਮੁਹਾਂਦਰਾ

 

2. ਪ੍ਰਸ਼ਨ: ਮੇਰੇ ਬੱਚੇ ਮੇਰਾ ਮੁਹਾਂਦਰਾ ਪਾਠ ਵਿੱਚ ਜੰਨਤ ਦਾ ਕਿੰਨਵਾਂ ਜਨਮ -ਦਿਨ ਮਨਾਏ ਜਾਣ ਦਾ ਜ਼ਿਕਰ ਹੈ?

ਉੱਤਰ: ਤੀਸਰਾ

 

3. ਪ੍ਰਸ਼ਨ: ਜੱਨਤ ਨੇ ਆਪਣੇ ਤੀਸਰੇ ਜਨਮ -ਦਿਨ ਮੌਕੇ ਕਿਹੋ ਜਿਹੀ ਪੁਸ਼ਾਕ ਪਹਿਨੀ ਹੋਈ ਸੀ?

ਉੱਤਰ: ਪਿਆਜ਼ੀ ਰੰਗ ਦੀ ਕਢਾਈ ਕੀਤੀ ਹੋਈ।

 

ਸਹੀ/ਗਲਤ

 

4. ਰਾਂਤ ਨੂੰ ਜੱਨਤ ਅਤੇ ਮਨੂੰ ਲੇਖਕ ਦੇ ਸੱਜੇ ਪਾਸੇ ਸੌਣ ਲਈ ਜ਼ਿਦ ਕਰਦੇ ਸਨ (ਸਹੀ /ਗ਼ਲਤ)

ਉੱਤਰ: ਸਹੀ

 

5. ਪ੍ਰਸ਼ਨ: ਮਨੂੰ ਆਪਣੇ ਪਿਤਾ ਤੋਂ ਲੂੰਬੜ ਤੇ ਕਾਂ ਵਾਲੀ ਕਹਾਣੀ ਸੁਣਦਾ ਸੀ। (ਸਹੀ/ਗ਼ਲਤ)

ਉੱਤਰ: ਗ਼ਲਤ

 

ਖਾਲੀ ਸਥਾਨ ਭਰੋ:-

 

6. ਅਸੀਂ ਜੋੜਾ ਹੀ ਵੇਚਦੇ ਹਾਂ ਇਕੱਲਾ ਤੋਤਾ ਉਦਾਸ ਹੋ ਕੇ ਛੇਤੀ ਮਰ ਜਾਂਦਾ ਹੈ

 

7. ਤੋਤੇ ਨੇ ਠੁੰਗੁ ਮਾਰੀ ਤੇ ਜੱਨਤ ਉੱਚੀ- ਉੱਚੀ ਰੋਣ ਲੱਗੀ

 

8. ਮਰੀਂ ਹੋਈ ਤੋਤੀ ਨੂੰ ਸ੍ਫ਼ੈਦੇ ਦੇ ਦਰੱਖਤ ਥੱਲੇ ਦੱਬਿਆ ਗਿਆ

 

9. ਬਲਵੰਤ ਗਾਰਗੀ ਦੀ ਪਤਨੀ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀ ਸੀ ਹਿੰਦੁਸਤਾਨ ਵਿੱਚ

 

10. ਜੱਨਤ ਦੁਆਰਾ ਜਨਮ ਦਿਨ ਮੌਕੇ ਪਹਿਨਿਆ ਫ਼ਰਾਕ:-

ਉੱਤਰ: ਤੇਤੀ ਸਾਲ ਪੁਰਾਣਾ ਸੀ।

 

11.ਪ੍ਰਸ਼ਨ: ‘ਮੇਰੇ ਬੱਚੇ ਮੇਰਾ ਮੁਹਾਂਦਰਾਰਚਨਾ ਲੇਖਕ ਦੀ ਕਿਸ ਸ੍ਵੈਜੀਵਨੀ 'ਚੋਂ ਲਿਆ ਗਿਆ ਹੈ?

ਉੱਤਰ: ਨੰਗੀ ਧੁੱਪ

 

 

ਦੱਸੋਂ

 

1.ਪ੍ਰਸ਼ਨ: ਜੀਨੀ ਦੀ ਛੋਹ ਨਰਸ ਵਰਗੀ ਸੀ ਤੇ ਮੇਰੇ ਲੁਹਾਰ ਵਰਗੀ ਬਲਵੰਤ ਗਾਰਗੀ ਨੇ ਇਹ ਸ਼ਬਦ ਕਿਉਂ ਕਹੇ ਸਪੱਸਟ ਕਰੋ?

ਉੱਤਰ: ਬਲਵੰਤ ਇਹ ਸ਼ਬਦ ਇਸ ਲਈ ਕਹਿੰਦਾ ਹੈ ਜਿਸ ਪ੍ਰਕਾਰ ਇੱਕ ਨਰਸ ਆਪਣੀ ਕੋਮਲ ਛੋਹ ਨਾਲ ਆਪਣੇ ਮਰੀਜ਼ ਦੀ ਦੇਖਭਾਲ ਕਰਦੀ ਹੈ ਤੇ ਉਸ ਦੇ ਹੱਥਾਂ ਨਾਲ ਮਰੀਜ਼ ਨੂੰ ਕੋਈ ਨੁਕਸਾਨ ਨਹੀ ਹੁੰਦਾ। ਉਸੇ ਪ੍ਰਕਾਰ ਜੀਨੀ ਦੇ ਕੋਮਲ ਹੱਥਾਂ ਨਾਲ ਉਸ ਦੀਆਂ ਚੀਜ਼ਾਂ ਖਰਾਬ ਨਹੀਂ ਹੁੰਦੀਆਂ। ਇਹ ਗੱਲਾਂ ਉਸ ਦੇ ਤੇਤੀ ਸਾਲ ਪੁਰਾਣੀ ਫ਼ਰਾਕ ਤੇ ਬਾਰਾਂ ਸਾਲ ਪਹਿਲਾਂ ਖਰੀਦੇ ਸੈਂਡਲਾਂ ਨੂੰ ਦੇਖ ਕੇ ਠੀਕ ਲੱਗਦੀਆਂ ਹਨ ਜੋ ਕਿ ਹੁਣ ਵੀ ਬਿਲਕੁਲ ਨਵੇਂ ਲੱਗਦੇ ਹਨ। ਲੇਖਕ ਆਪਣੀ ਲੋਹ ਨੂੰ ਲੁਹਾਰ ਵਰਗੀ ਇਸ ਲਈ ਕਹਿੰਦਾ ਹੈ ਜਿਸ ਪ੍ਰਕਾਰ ਲੁਹਾਰ ਚੀਜ਼ਾਂ ਨੂੰ ਕੁੱਟ- ਕੁੱਟ ਕੇ ਨਵਾਂ ਰੂਪ ਦਿੰਦਾ ਹੈ। ਉਸੇ ਪ੍ਰਕਾਰ ਲੇਖਕ ਦੀਆਂ ਚੀਜਾਂ ਵੀ ਕੁੱਟ-ਕੁੱਟ ਕੇ ਹੰਢਾਈਆਂ ਜਾਪਦੀਆਂ।ਉਸ ਦੇ ਖਰੀਦੇ ਬੂਟ ਵੀ ਛੇ ਮਹੀਨਿਆਂ ਵਿੱਚ ਚਿਬ ਖਤਿੱਬੇ ਹੋ ਜਾਂਦੇ ।ਕਮੀਜ਼ਾਂ ਮੋਢਿਆਂ ਤੋਂ ਉੱਧੜ ਜਾਦੀਆਂ ਤੇ ਜੇਬਾਂ ਵਿੱਚ ਮੋਰੀਆਂ ਹੋ ਜਾਂਦੀਆਂ।ਉਸਦੀ ਹਰ ਇੱਕ ਚੀਜ਼ ਵਰਤੀ ਤੇ ਹੰਢਾਈ ਜਾਪਦੀ ।ਇਸ ਕਰਕੇ ਲੇਖਕ ਆਪਣੇ ਤੇ ਆਪਣੀ ਪਤਨੀ ਲਈ ਉਪਰੋਕਤ ਸ਼ਬਦ ਵਰਤਦਾ ਹੈ

 

2.ਪ੍ਰਸ਼ਨ: ਜੀਨੀ ਮਨੂੰ ਤੇ ਜੱਨਤ ਨੂੰ ਅਮਰੀਕਾ ਵਿੱਚ ਕਿਉਂ ਨਹੀਂ ਪੜ੍ਹਾਉਣੀ ਚਾਹੁਦੀ ਸੀ?

ਉੱਤਰ: ਕਿਉਂਕਿ ਜੀਨੀ ਨੂੰ ਲੱਗਦਾ ਕਿ ਅਮਰੀਕਾ ਵਿੱਚ ਜੁਰਮ ਤੇ ਨਸ਼ੇ ਵਾਲੀਆਂ ਚੀਜ਼ਾਂ ਵਧ ਰਹੀਆਂ ਹਨ ।ਉਂਥੇ ਬੰਦੂਕਾਂ ਅਤੇ ਪਿਸਤੌਲ ਨਾਲ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ।ਉਸ ਅਨੁਸਾਰ ਅਮਰੀਕਾ ਤਾਂ ਨਿਰਾ ਜੰਗਲ ਐ। ਟੈਲੀਵਿਜ਼ਨ ਉੱਤੇ ਵੀ ਕਤਲ ਅਤੇ ਖੂਨ- ਖ਼ਰਾਬੇ ਦੀਆਂ ਵਾਰਦਾਤਾਂ ਦਿਖਾਈਆਂ ਜਾਂਦੀਆਂ, ਜਿਸ ਨਾਲ ਲੋਕਾਂ ਦੇ ਘਰਾਂ ਵਿੱਚ ਮਾਰਧਾੜ ਦੇ ਦ੍ਰਿਸ਼ ਪਹੁੰਚ ਰਹੇ ਸਨ ।ਇੱਕ ਪ੍ਰੇਗਰਾਮ ਵਿੱਚ ਦਿਖਾਇਆ ਗਿਆ ਕਿ ਆਦਮੀ ਦੇ ਸਿਰ ਉੱਤੇ ਗੋਲੀ ਲੱਗੀ ਤੇ ਉਸ ਦੀ ਖੋਪੜੀ ਉਡ ਗਈ ।ਇਹੋ ਜਿਹੀਆਂ ਵਾਰਦਾਤਾਂ ਨੂੰ ਦੇਖ ਕੇ ਜੀਨੀ ਆਪਣੇ ਬੱਚਿਆਂ ਨੂੰ ਅਮਰੀਕਾ ਵਿੱਚ ਪੜ੍ਹਾਉਣੀ ਨਹੀਂ ਚਾਹੁੰਦੀ ਸੀ

 

3.ਪ੍ਰਸ਼ਨ:ਬਲਵੰਤ ਗਾਰਗੀ ਆਪਣੇ ਬੇਟੇ ਮਨੂੰ' ਗਿੱਠਮੁਠੀਆਂ ਬਲਵੰਤ 'ਕਿਉਂ ਕਹਿੰਦਾ ਹੈ?

ਉੱਤਰ 'ਬਲਵੰਤ ਗਾਰਗੀ ਅਜਿਹਾ ਇਸ ਲਈ ਕਹਿੰਦਾ ਹੈ ਕਿਉਂਕਿ ਮਨੂੰ ਦੀ ਸਰੀਰਕ ਬਣਤਰ ਤੇ ਸੁਭਾਅ ਲੇਖਕ ਵਰਗਾ ਸੀ ।ਮਨੂੰ ਦੀ ਠੋਡੀ ਵਿੱਚ ਵੀ ਲੇਖਕ ਦੀ ਠੋਡੀ ਵਾਂਗ ਚਿੱਬ ਸੀ ਤੇ ਉਸ ਦੇ ਬੁੱਲ ਤੇ ਕੰਨ ਵੀ ਆਪਣੇ ਪਿਤਾ ਵਰਗੇ ਹੀ ਸਨ। ਉਸ ਦਾ ਸੁਭਾਅ ਵੀ ਆਪਣੇ ਪਿਤਾ ਤੇ ਦਾਦੇ ਵਰਗਾ ਰੀ ਸੀ ।ਉਸ ਦਾ ਮਨ ਵੀ ਲੇਖਕ ਵਰਗਾ ਹੀ ਸੀ ਤੇ ਉਹ ਤੁਰਦਾ ਵੀ ਲੇਖਕ ਵਾਂਗ ਸੀ ਜਿਸ ਕਰ ਕੇ ਬਲਵੰਤ ਗਾਰਗੀ ਆਪਣੇ ਬੇਟੇ ਨੂੰ ਗਿਠਮੁਠੀਆਂ ਬਲਵੰਤ ਕਹਿੰਦਾ ਹੈ

 

4.ਪ੍ਰਸ਼ਨ: ਇਸ ਸ੍ਵੈਜੀਵਨੀ ਅੰਸ਼ ਵਿੱਚ ਇੱਕ ਪਿਤਾ ਵਜੋਂ ਬਲਵਤ ਗਾਰਗੀ ਦੀ ਸ਼ਖ਼ਸੀਅਤ ਦੇ ਕਿਹੜੇ ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ?

ਉੱਤਰ: ਇਸ ਸ੍ਵੈਜੀਵਨੀ ਅੰਸ਼ ਵਿੱਚ ਬਲਵੰਤ ਗਾਰਗੀ ਦੇ ਦਿੱਕ ਪਿਤਾ ਵਜੋਂ ਕਈ ਪੱਖ ਸਾਹਮਣੇ ਆਉਂਦੇ ਹਨ। ਉਹ ਇਕ ਚੰਗੇ ਪਿਤਾ ਵਾਂਗ ਬੱਚਿਆਂ ਦੀ ਦੇਖਭਾਲ ਕਰਦਾ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ।ਉਹ ਉਨ੍ਹਾਂ ਨਾਲ ਖੇਡਦਾ ਤੇ ਦਿਲਚਸਪ ਕਹਾਣੀਆਂ ਸੁਣਾਉਂਦਾ। ਉਹ ਆਪਣੇ ਬੱਚਿਆਂ ਦੇ ਕਹਿਣ ਤੇ ਉਨ੍ਹਾਂ ਨੂੰ ਤੋਤਿਆਂ ਦਾ ਜੋੜਾ ਲੈ ਕੇ ਦਿੰਦਾ ਹੈ। ਜਦੋਂ ਤੋਤੀ ਮਰ ਜਾਂਦੀ ਹੈ ਤਾਂ ਉਹ ਆਪਣ ਬੱਚਿਆਂ ਨਾਲ ਉਸ ਨੂੰ ਦਫ਼ਨਾਉਣ ਵੀ ਜਾਂਦਾ ਹੈ

 

5.ਪ੍ਰਸ਼ਨ: ਜੰਨਤ ਤੇ ਮਨੂੰ ਦੀ ਤੋਤੀ ਕਿਉਂ ਮਰ ਗਈ ਸੀ? ਉਸ ਨੂੰ ਦਫ਼ਨ ਕਰਨ ਦੀ ਰਸਮ ਵਿੱਚ ਕੌਣ- ਕੌਣ ਸ਼ਾਮਿਲ ਹੋਏ?

ਉੱਤਰ -ਇੱਕ ਰਾਤ ਤੋਤਾ ਤੋਤੀ ਖੂਬ ਲੜੇ। ਤੋਤੇ ਨੇ ਠੂੰਗੈ ਮਾਰ- ਮਾਰ ਕੇ ਤੋਤੀ ਨੂੰ ਮਾਰ ਦਿੱਤਾ। ਲੇਖਕ ਨੇ ਤੋਤੀ ਨੂੰ ਪਿੰਜਰੇ ਦੋਂ ਬਾਹਰ ਕੱਢਿਆ। ਜੱਨਤ ਨੇ ਤੋਤੀ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ।ਮਨੂੰ ਨੇ ਆਪਣੇ ਹੱਥਾਂ ਨਾਲ ਡੂੰਘਾ ਟੋਆ ਪੁੱਟਿਆ ਅਤੇ ਉਸ ਵਿੱਚ ਤੋਤੀ ਨੂੰ ਲਿਟਾ ਕੇ ਮਿੱਟੀ ਪਾ ਦਿੱਤੀ । ਲੇਖਕ ਉਸ ਦੀ ਪਤਨੀ, ਬਾਵਰਚੀ ਤੇ ਆਇਆ ਬੱਚਿਆਂ ਨਾਲ ਤੋਤੀ ਨੂੰ ਦਫ਼ਨ ਕਰਨ ਦੀ ਰਸਮ ਵਿੱਚ ਸ਼ਾਮਲ ਹੋਏ

 

 

 

 

 

 

 

 

 

 

 

 

 

 

 

 

 

 

 

6 ਸ੍ਵੈਜੀਵਨੀ ਅੰਸ਼ ਸਭ ਦਾ ਪਿਆਰਾ ਸਿੰਬਾ

 

ਵਸਤੂਨਿਸ਼ਠ ਪ੍ਰਸ਼ਨ

 

1. ਪ੍ਰਸ਼ਨ: ਤੁਹਾਡੀ ਪੁਸਤਕ ਵਿੱਚ ਦਰਜ ਸਭ ਦਾ ਪਿਆਰਾ ਸਿੰਬਾ ਸ੍ਵੈਜੀਵਨੀ ਅੰਸ਼ ਦਾ ਲੇਖਕ ਕੌਣ ਹੈ?

ਉੱਤਰ: ਖੁਸ਼ਵੰਤ ਸਿੰਘ

 

2. ਪ੍ਰਸ਼ਨ: ਜਦੋਂ ਲੇਖਕ ਦਿੱਲੀ ਵਾਪਸ ਆਇਆ ਉਦੋਂ ਸਿੰਬਾ ਦੀ ਉਮਰ ਕਿੰਨੀ ਸੀ?

ਉੱਤਰ: ਇੱਕ ਮਹੀਨਾ।

 

ਸਹੀ/ਗ਼ਲਤ

 

3. ਪ੍ਰਸ਼ਨ: ਸਿੰਬਾ ਜਰਮਨ ਸ਼ੈਫਰਡ ਕੁੱਤਾ ਸੀ।

ਉੱਤਰ: ਸਹੀ

 

4. ਪ੍ਰਸ਼ਨ: ਲੇਖਕ ਦੀ ਬੇਟੀ ਨੇ ਸਿੰਘਾਂ ਨੂੰ ਦਿੱਲੀ ਤੋਂ ਖਰੀਦਿਆ ਸੀ

ਉੱਤਰ: ਗ਼ਲਤ

 

ਖ਼ਾਲੀ ਸਥਾਨ ਭਰੋ:-

 

5. ਸਿੰਬਾ ਮਨੁੱਖਾਂ ਨੂੰ ਸਮਝਣ ਵਾਲਾ ਕੁੱਤਾ ਸੀ ਇਸੇ ਕਰਕੇ ਉਹ ਲੇਖਕ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੁੰਦਾ ਸੀ।

 

6. ਪੈਰਿਸ ਵਿੱਚ ਰਹਿੰਦਿਆਂ ਲੇਖਕ ਨੇ ਸਿੰਬਾ ਨਾਂ ਦੀ ਬਿੱਲੀ ਰੱਖੀ ਹੋਈ ਸੀ

 

7. ਪ੍ਰਸ਼ਨ: ਲੇਖਕ ਦੇ ਰੋਕ ਦੇ ਬਾਵਜੂਦ ਸਿੰਬਲ ਮਾਰਨ ਤੋਂ ਨਹੀਂ ਸੀ ਹਟਦਾ______

ਉੱਤਰ: ਗਲਹਿਰੀਆਂ ਨੂੰ

 

ਦੱਸੋ

 

1. ਪ੍ਰਸ਼ਨ: ਜਦੋਂ ਲੇਖਕ ਤੇ ਉਸ ਦਾ ਪਰਿਵਾਰ ਰੋਣ ਦਾ ਬਹਾਨਾ ਕਰਦੇ ਤਾਂ ਸਿੰਬਾ ਦੀ ਕੀ ਪ੍ਰਤੀਕਿਰਿਆ ਹੁੰਦੀ ਸੀ?

ਉੱਤਰ:ਜਦੋਂ ਲੇਖਕ ਤੇ ਉਸ ਦਾ ਪਰਿਵਾਰ ਰੋਣ ਦਾ ਬਹਾਨਾ ਕਰਦੇ ਤਾਂ ਸਿੰਬਾ ਉਨ੍ਹਾਂ ਦੇ ਕੰਨਾਂ ਨੂੰ ਸੁੰਘਦਾ ਅਤੇ ਫਿਰ ਆਪ ਵੀ ਰੋਣ ਵਿੱਚ ਸ਼ਾਮਿਲ ਹੋ ਜਾਂਦਾ

 

2. ਪ੍ਰਸ਼ਨ: ਲੇਖਕ ਦੀ ਧੀ ਮਾਲਾ ਦੀ ਆਇਆ ਨਾਲ ਸਿੰਬਾ ਦਾ ਵਿਸ਼ੇਸ਼ ਰਿਸ਼ਤਾ ਸੀ, ਦੱਸੋ ਕਿਵੇਂ?

ਉੱਤਰ:ਲੇਖਕ ਦੀ ਧੀ ਮਾਲਾ ਦੀ ਆਇਆ ਪਜੱਤਰ ਕੁ ਸਾਲ ਦੀ ਬੁੱਢੀ ਮਾਈ ਸੀ। ਜੋ ਸਿੰਬਾ ਨੂੰਵੇ ਸਾਂਬਿਆ!”ਕਹਿ ਕੇ ਬੁਲਾਉਂਦੀ। ਉਹ ਦਰਵਾਜ਼ਾ ਖੋਲ੍ਹ ਕੇ ਸਿੰਬਾ ਨੂੰ ਬਾਗ਼ ਵਿੱਚ ਹੱਗਣ -ਮੂਤਣ ਲਈ ਕੱਢ ਦਿੰਦੀ ਫਿਰ ਉਹ ਨੇੜੇ ਦੇ ਗੁਰਦੁਆਰੇ ਮੱਥਾ ਟੇਕਣ ਜਾਂਦੀ। ਜਦੋਂ ਉਹ ਗੁਰਦੁਆਰੇ ਦੇ ਅੰਦਰ ਮੱਥਾ ਟੇਕਣ ਗਈ ਹੁੰਦੀ ਤਾਂ ਸਿੰਬਾ ਬਾਹਰ ਬੈਠਾ ਉਸ ਦੀਆਂ ਜੁੱਤੀਆਂ ਦੀ ਰਾਖੀ ਕਰਦਾ। ਜਦੋਂ ਕੀਰਤਨ ਖਤਮ ਹੋਣ ਲੱਗਦਾ ਤਾਂ ਸਿੰਬਾ ਮਾਈ ਦੀਆਂ ਜੁੱਤੀਆਂ ਦਾ ਇੱਕ ਪੈਰ ਮੂੰਹ ਵਿੱਚ ਫੜ੍ਹ ਕੇ ਘਰ ਭੱਜਦਾ ਤੇ ਉਹਨੂੰ ਮੰਜੇ ਹੇਠਾਂ ਲੂਕੋ ਦਿੰਦਾ। ਮਾਈ ਰੌਲਾ ਪਾਉਂਦੀ ਪਿੱਛੇ ਭੱਜੀ ਆਉਂਦੀ ਜਿੰਨੀ ਦੇਰ ਉਹ ਆਪਣੀ ਗੁੰਮ ਹੋਈ ਜੁੱਤੀ ਲੱਭਦੀ ਰਹਿੰਦੀ ਸਿੰਬਾ ਵੀ ਮਗਰ ਮਗਰ ਕਮਰਿਆਂ ਵਿੱਚ ਤੁਰਿਆ- ਫਿਰਦਾ ਰਹਿੰਦਾ

 

3. ਪ੍ਰਸ਼ਨ:ਸਿੰਬਾ ਲੇਖਕ ਨੂੰ ਸ਼ਾਮ ਦੀ ਸੈਰ ਉੱਤੇ ਲਿਜਾਣ ਲਈ ਕਹਿਣ ਸਮੇਂ ਕਿਹੋ- ਜਿਹੀਆਂ ਹਰਕਤਾਂ ਕਰਦਾ ਸੀ?

ਉੱਤਰ:ਸਿੰਬਾ ਸ਼ਾਮ ਨੂੰ ਆਪਣਾ ਸਿਰ ਲੇਖਕ ਦੀ ਗੋਦੀ ਵਿੱਚ ਰੱਖ ਦਿੰਦਾ। ਜਦੋਂ ਲੇਖਕ ਕਹਿੰਦਾਹਾਲੇ ਨਹੀਂਤਾਂ ਉਹ ਆਪਣੀ ਸੰਗਲੀ ਲਿਆ ਕੇ ਲੇਖਕ ਦੇ ਪੈਰਾਂ ਵਿੱਚ ਰੱਖ ਦਿੰਦਾ ।ਜਦੋਂ ਲੇਖਕ ਉਸ ਨੂੰ ਕਾਹਲਾ ਨਾ ਪੇਣ ਬਾਰੇ ਕਹਿੰਦਾ ਤਾਂ ਤਾਂ ਉਹ ਲੇਖਕ ਦੀ ਸੋਟੀ ਲਿਆ ਕੇ ਜਿਹੜੀ ਕਿਤਾਬ ਉਹ ਪੜ੍ਰ ਰਿਹਾ ਹੁੰਦਾ, ਉਸ ਉੱਪਰ ਸੁੱਟ ਦਿੰਦਾ। ਫਿਰ ਲੇਖਕ ਕੋਲ ਕੋਈ ਚਾਰਾ ਨਾ ਹੁੰਦਾ ਤੇ ਉਹ ਸਿੰਬਾ ਨੂੰ ਸੈਰ ਉੱਤੇ ਲੈ ਜਾਂਦਾ

 

4. ਪ੍ਰਸ਼ਨ: ਲੋਕ ਸਿੰਬਾ ਤੋਂ ਕਿਉਂ ਡਰਦੇ ਸਨ?

ਉੱਤਰ:ਲੋਕ ਸਿੰਬਾ ਤੋਂ ਬਹੁਤ ਡਰਦੇ ਸਨ ਇੱਕ ਵਾਰ ਲੇਖਕ ਆਪਣੀ ਪਤਨੀ ਤੇ ਬੱਚਿਆਂ ਨਾਲ ਲੋਧੀ ਗਾਰਡਨ ਜਾ ਰਿਹਾ ਸੀ ਤਾਂ ਇੱਕ ਸਾਈਕਲ ਸਵਾਰ ਨੇ ਲੇਖਕ ਦੀ ਬੇਟੀ ਦੀ ਪਿੱਠ ਤੇ ਹੱਥ ਮਾਰਿਆ ਤੇ ਤੇਜ਼ ਰਫ਼ਤਾਰ ਚਲਾ ਗਿਆ। ਲੇਖਕ ਦੀ ਪਤਨੀ ਚਿੱਲਾਈ ਤੇ ਕਿਹਾ, “ਸਿੰਬਾ! ਫੜ ਉਹਨੂੰ!” ਸਿੰਬਾ ਨੇ ਪਿੱਛਾ ਕਰਕੇ ਉਸ ਆਦਮੀ ਨੂੰ ਸਾਈਕਲ ਤੋਂ ਹੇਠਾਂ ਸੁੱਟ ਲਿਆ ਤੇ ਦੰਦ ਕੱਢ ਕੇ ਡਰਾਉਂਦਾ ਉਸ ਦੇ ਉੱਪਰ ਖੜ੍ਹਾ ਹੋ ਗਿਆ। ਉਹ ਆਦਮੀ ਆਪਣੇ ਹੱਥ ਜੋੜ ਕੇ ਮੁਆਫ਼ੀ ਮੰਗ ਰਿਹਾ ਸੀ।

ਇੱਕ ਵਾਰ ਲੇਖਕ ਖਾਣਾ ਖਾਣ ਤੋਂ ਬਾਅਦ ਆਪਣੇ ਫਲੈਟ ਚੋਂ ਬਾਹਰ ਨਿਕਲਿਆ ਤਾਂ ਉਸ ਨੇ ਕਿਸੇ ਕੁੜੀ ਦੀ ਮਦਦ ਲਈ ਪੁਕਾਰ ਸੁਣੀ ।ਦੋ ਮੁੰਡੇ ਉਸ ਕੁੜੀ ਨਾਲ ਛੇੜਖਾਨੀ ਕਰ ਰਹੇ ਸਨ। ਲੇਖਕ ਤੇ ਸਿੰਬਾ ਨੂੰ ਦੇਖ ਕੇ ਉਹ ਮੁੰਡੇ ਦੌੜ ਗਏ। ਲੇਖਕ ਨੇ ਸਿੰਬਾ ਨੂੰ ਕਿਹਾ ਕਿ ਉਹ ਬਦਮਾਸ਼ਾਂ ਨੂੰ ਫੜੇ ਸਿੰਬਾ ਨੇ ਦੌੜ ਕੇ ਇੱਕ ਬੰਦੇ ਨੂੰ ਜ਼ਮੀਨ ਉੱਤੇ ਸੁੱਟ ਲਿਆ। ਜੋ ਕਾਫੀ ਵੱਡਾ ਤੇ ਸ਼ਕਤੀਸ਼ਾਲੀ ਸੀ। ਸਿੰਬਾ ਦੇ ਨਾਲ ਹੋਣ ਕਰਕੇ ਲੇਖਕ ਨੇ ਉਸ ਆਦਮੀ ਦੇ ਬੇਝਿਜਕ ਚਪੇੜਾਂ ਮਾਰੀਆਂ ਤੇ ਗੁੰਡਾ ਬਦਮਾਸ਼ ਕਹਿ ਕੇ ਗਾਲਾਂ ਵੀ ਕੱਢੀਆਂ। ਉਸ ਆਦਮੀ ਨੇ ਮਾਫ਼ੀ ਮੰਗੀ ਤੇ ਮੁੜ ਕਿਸੇ ਔਰਤ ਨੂੰ ਨਾ ਛੇੜਨ ਦੀ ਸਹੁੰ ਵੀ ਖਾਧੀ

 

5. ਪ੍ਰਸ਼ਨ: ਲੇਖਕ ਸਿੰਬਾ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਕਿਉਂ ਕਹਿੰਦਾ ਹੈ?

ਉੱਤਰ:ਲੇਖਕ ਸਿੰਬਾ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਇਸ ਲਈ ਮੰਨਦਾ ਹੈ ਕਿਉਂਕਿ ਜਦੋਂ ਲੇਖਕ ਦਿੱਲੀ ਆਪਣੇ ਘਰ ਪਰਤਦਾ ਹੈ ਤਾਂ ਸਿੰਬਾ ਇੱਕ ਮਹੀਨੇ ਦੀ ਉਮਰ ਦਾ ਅਲਸੇਸ਼ਨ ਕਤੂਰਾ ਸੀ ।ਪਹਿਲਾਂ ਪਹਿਲ ਤਾਂ ਉਹ ਲੇਖਕ ਨੂੰ ਬਾਹਰਲਾ ਬੰਦਾ ਹੀ ਸਮਝਦਾ ਰਿਹਾ। ਪਰ ਬਾਅਦ ਵਿੱਚ ਉਹ ਸਿਰਫ਼ ਲੇਖਕ ਦਾ ਹੁਕਮ ਮੰਨਦਾ ਸੀ। ਲੇਖਕ ਹੀ ਉਸ ਦਾ ਨਾਮ ਸਿੰਬਾ ਰੱਖਦਾ ਹੈ। ਲੇਖਕ ਅਨੁਸਾਰ ਉਹ ਮਨੁੱਖਾਂ ਨੂੰ ਸਮਝਣ ਵਾਲਾ ਕੁੱਤਾ ਸੀ ਤੇ ਉਹ ਲੇਖਕ ਦੇ ਘਰ ਦੀਆਂ ਖੁਸ਼ੀਆਂ ਅਤੇ ਗ਼ਮੀਆਂ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੁੰਦਾ ਸੀ। ਲੇਖਕ ਨਾਲ ਉਸ ਦਾ ਬਹੁਤ ਜਿਆਦਾ ਪਿਆਰ ਸੀ ।ਲੇਖਕ ਦੱਸਦਾ ਹੈ ਕਿ ਸਿੰਬੇ ਵਿੱਚ ਛੇਵੀਂ ਸੂਝ ਦੇ ਨਾਲ ਨਾਲ ਸੱਤਵੀਂ ਅਤੇ ਅੱਠਵੀਂ ਸੂਝ ਵੀ ਸੀ। ਜਦੋਂ ਉਹ ਤੇਰਾਂ ਸਾਲ ਦੀ ਉਮਰ ਤੋਂ ਵੱਧ ਹੋ ਗਿਆ ਤਾਂ ਲਗਭਗ ਰੋਜ਼ ਹੀ ਉਸ ਨੂੰ ਡਾਕਟਰ ਕੋਲ ਲਿਜਾਣਾ ਪੈਂਦਾ ਸੀ ।ਲੇਖਕ ਦੱਸਦਾ ਹੈ ਕਿ ਸਿੰਬੇ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਕੋਈ ਹੋਰ ਕੁੱਤਾ ਨਹੀਂ ਰੱਖਿਆ, ਕਿਉਂਕਿ ਲੇਖਕ ਸਿੰਬਾ ਨੂੰ ਆਪਣਾ ਦੋਸਤ ਮੰਨਦਾ ਸੀ ਤੇ ਲੇਖਕ ਅਨੁਸਾਰ ਦੋਸਤ ਬਦਲੇ ਨਹੀਂ ਜਾਂਦੇ

6. ਪ੍ਰਸ਼ਨ: ਸਿੰਬਾ ਦੀ ਜ਼ਿੰਦਗੀ ਦੇ ਅੰਤਲੇ ਦਿਨਾਂ ਬਾਰੇ ਇੱਕ ਨੋਟ ਲਿਖੇ

ਉੱਤਰ:ਜਦੋਂ ਸਿੰਬਾ ਤੇਰਾਂ ਸਾਲ ਤੋਂ ਵੱਧ ਉਮਰ ਦਾ ਹੋ ਗਿਆ ਤਾਂ ਉਸ ਦੇ ਮੂੰਹ ਦੁਆਲੇ ਦੇ ਵਾਲ ਚਿੱਟੇ ਹੋ ਗਏ ਉਸ ਦੀਆਂ ਅੱਖਾਂ ਵਿਚ ਮੋਤੀਆਂ ਉੱਤਰ ਆਇਆ। ਕਦੇ- ਕਦੇ ਉਸ ਨੂੰ ਬੁਖ਼ਾਰ ਹੋਣ ਲੱਗਦਾ। ਲੇਖਕ ਦੀ ਪਤਨੀ ਸਾਰੀ ਰਾਤ ਉਸ ਦਾ ਸਿਰ ਗੋਦੀ ਵਿੱਚ ਰੱਖ ਕੇ ਬੈਠੀ ਰਹਿੰਦੀ। ਜਦੋਂ ਲੇਖਕ ਤਿੰਨ ਮਹੀਨਿਆਂ ਲਈ ਸੁਆਰ ਮੋਰ ਕਾਲਜ ਪੜ੍ਹਾਉਣ ਗਿਆ ਤਾਂ ਉਹ ਸਿੰਬੇ ਨੂੰ ਆਪਣੀ ਧੀ ਮਾਲਾ ਕੋਲ ਛੱਡ ਗਿਆ ।ਜੋ ਉਸ ਨੂੰ ਹਰ ਰੋਜ਼ ਡਾਕਟਰ ਕੋਲ ਲੈ ਕੇ ਜਾਂਦੀ ਪਰ ਸਿੰਬੇ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਉਸ ਦੀਆਂ ਲੱਤਾਂ ਕਮਜ਼ੋਰ ਹੋਣ ਲੱਗੀਆਂ। ਮਾਲਾ ਨੇ ਲੇਖਕ ਨੂੰ ਸਿੰਬਾ ਦੇ ਬਿਮਾਰ ਹੋਣ ਦੀ ਤਾਰ ਭੇਜੀ। ਅਗਲੇ ਹੀ ਦਿਨ ਲੇਖਕ ਨੂੰ ਦੂਸਰੀ ਤਾਰ ਸਿੰਬਾ ਦੇ ਚੱਲ ਵੱਸਣ ਬਾਰੇ ਮਿਲੀ। ਲੇਖਕ ਨੂੰ ਲੱਗਦਾ ਕਿ ਜਾਨਵਰਾਂ ਦੇ ਡਾਕਟਰ ਨੇ ਮਾਲਾ ਦੀ ਸਲਾਹ ਨਾਲ ਸਿੰਬਾ ਨੂੰ ਜ਼ਹਿਰੀਲਾ ਟੀਕਾ ਲਾ ਦਿੱਤਾ ਤਾਂ ਜੋ ਉਸ ਨੂੰ ਦਰਦਾਂ ਤੋਂ ਛੁਟਕਾਰਾ ਮਿਲ ਸਕੇ ਤੇ ਉਸ ਦੀ ਸ਼ਾਂਤੀ ਨਾਲ ਮੌਤ ਹੋ ਗਈ ਸੀ

 

7. ਪ੍ਰਸ਼ਨ:ਬਹੁਤ ਸਾਰੇ ਕੁੱਤਿਆਂ ਵਿੱਚ ਛੇਵੀਂ ਸੂਝ ਹੁੰਦੀ ਹੈ ।ਸਾਡੇ ਸਿੰਬੇ ਵਿੱਚ ਸੱਤਵੀਂ ਅਤੇ ਅੱਠਵੀਂ ਵੀ ਸੀ”। ਇਹ ਕਥਨ ਸਾਬਤ ਕਰਨ ਲਈ ਲੇਖਕ ਨੇ ਕਿਹੜੀ ਘਟਨਾ ਦਾ ਜ਼ਿਕਰ ਕੀਤਾ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ

ਉੱਤਰ: ਇਹ ਕਥਨ ਸਾਬਤ ਕਰਨ ਲਈ ਲੇਖਕ ਨੇ ਦੱਸਿਆ ਹੈ ਕਿ ਇੱਕ ਵਾਰ ਲੇਖਕ ਤੇ ਉਸ ਦੀ ਪਤਨੀ ਨੇ ਕੁਝ ਮਹੀਨਿਆਂ ਲਈ ਬਾਹਰ ਜਾਣਾ ਸੀ। ਘਰ ਕੋਈ ਵੀ ਨਹੀਂ ਸੀ, ਜਿਸ ਕਰਕੇ ਸਿੰਬਾ ਨੂੰ ਲੇਖਕ ਦੇ ਦੋਸਤ ਪ੍ਰੇਮ ਕਿਰਪਾਲ ਜੋ ਇੱਕ ਸੀਨੀਅਰ ਅਧਿਕਾਰੀ ਸੀ ਕੋਲ ਛੱਡਿਆ ਜਾਣਾ ਸੀ। ਜੋ ਸਿੰਬਾ ਨੂੰ ਰੱਖਣ ਲਈ ਤਿਆਰ ਸੀ ,ਪਰ ਸਿੰਬਾ ਨੂੰ ਇਹ ਗੱਲ ਬਹੁਤੀ ਪਸੰਦ ਨਹੀਂ ਸੀ ਆਈ। ਲੇਖਕ ਦੀ ਪਤਨੀ ਕੁਝ ਦਿਨ ਪਹਿਲਾਂ ਵਾਪਸ ਪਰਤ ਆਈ ਤੇ ਉਹ ਸਿੰਬਾ ਨੂੰ ਲੈਣ ਗਈ ।ਸਿੰਬਾ ਉਸ ਨੂੰ ਮਿਲ ਕੇ ਖੁਸ਼ ਤਾਂ ਹੋਇਆ ਪਰ ਨਾਲ ਨਹੀਂ ਪਰਤਿਆ। ਪਰ ਸ਼ਾਇਦ ਸਿੰਬਾ ਨੇ ਲੇਖਕ ਦੀ ਪਤਨੀ ਤੇ ਦੋਸਤ ਦੀਆਂ ਗੱਲਾਂ ਤੋਂ ਲੇਖਕ ਦੇ ਆਉਣ ਦੀ ਤਰੀਕ ਸੁਣ ਲਈ ਸੀ। ਜਿਸ ਕਰਕੇ ਉਹ ਲੇਖਕ ਦੇ ਪਰਤਣ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਕੈਨਿੰਗ ਲੇਨ ਤੋਂ ਪੈਦਲ ਤੁਰ ਕੇ ਸੁਜਾਨ ਸਿੰਘ ਪਾਰਕ ਪਹੁੰਚ ਗਿਆ। ਉਸ ਨੂੰ ਪਤਾ ਸੀ ਕਿ ਅਗਲੀ ਸਵੇਰ ਲੇਖਕ ਰਿਹਾ ਹੈ

 

 

 

10. ਸ੍ਵੈਜੀਵਨੀ ਅੰਸ਼ ਆਪਣੀ ਸੋਚ ਦੇ ਗਹਿਰੇ ਸਾਏ ਡਾ: ਸੋਹਿੰਦਰ ਸਿੰਘ ਵਣਜਾਰਾ ਬੇਦੀ

 

ਵਸਤੂਨਿਸ਼ਠ ਪ੍ਰਸ਼ਨ

 

1ਪ੍ਰਸ਼ਨ: ਆਪਣੀ ਸੋਚ ਦੇ ਗਹਿਰੇ ਸਾਏ ਸ੍ਵੈਜੀਵਨੀ ਅੰਸ਼ ਕਿਸ ਦੀ ਰਚਨਾ ਹੈ?

ਉੱਤਰ: ਡਾ ਸੋਹਿੰਦਰ ਸਿੰਘ ਵਣਜਾਰਾ ਬੇਦੀ

 

2ਪ੍ਰਸ਼ਨ:ਕਾਲਜ ਵਿੱਚ ਪੜ੍ਹਦਿਆਂ ਵਣਜਾਰਾ ਬੇਦੀ ਕਿਸ ਪ੍ਰੋਫੈਸਰ ਤੋਂ ਪ੍ਰਭਾਵਿਤ ਹੋਇਆ?

ਉੱਤਰ:ਡਾਕਟਰ ਗੋਪਾਲ ਸਿੰਘ ਦਰਦੀ

 

3ਪ੍ਰਸ਼ਨ: ਲੇਖਕ ਕੋਲ ਸਾਈਕਲ ਸਟੈਂਡ ਵਾਲੇ ਨੂੰ ਦੇਣ ਲਈ ਕਿੰਨੇ ਪੈਸੇ ਨਹੀਂ ਸਨ?

ਉੱਤਰ: ਇੱਕ ਆਨਾ।

 

ਸਹੀ/ ਗਲਤ

 

4ਪ੍ਰਸ਼ਨ: ਲੇਖਕ ਨੇ ਫਸਟ ਡਵੀਜ਼ਨ ਵਿੱਚ ਐਮ. .ਪਾਸ ਕੀਤੀ

ਉੱਤਰ: ਗ਼ਲਤ

 

5ਪ੍ਰਸ਼ਨ: ਪਿਤਾ ਦੀ ਬੇਵਕਤੀ ਮੌਤ ਕਾਰਨ ਵਣਜਾਰਾ ਬੇਦੀ ਨੂੰ ਪੜ੍ਹਾਈ ਵਿੱਚ ਹੀ ਛੱਡ ਕੇ ਨੋਕਰੀ ਕਰਨੀ ਪਈ

ਉੱਤਰ: ਸਹੀ।

 

6ਪ੍ਰਸ਼ਨ: ਲੋਕਧਾਰਾ ਨੂੰ ਇਕੱਤਰ ਕਰਨ ਲਈ ਲੇਖਕ ਨੂੰ ਬਹੁਤੀ ਸਮੱਗਰੀ ਸ਼ਰਨਾਰਥੀਆਂ ਤੋਂ ਮਿਲੀ

ਉੱਤਰ: ਸਹੀ।

 

ਖਾਲੀ ਸਥਾਨ ਭਰੋ:----

 

7 ਉੱਚੀਆਂ ਲੰਮੀਆਂ ਟਾਹਲੀਆਂ ਗੀਤ ਲੇਖਕ ਦੀ ਗੁਆਂਢਣ ਕੁੜੀ ਪੁਸ਼ਪਾ ਗਾ ਰਹੀ ਸੀ

 

8 ਨਵਾਂ ਸਾਈਕਲ ਖਰੀਦਣ ਲਈ ਵਣਜਾਰਾ ਬੇਦੀ ਨੂੰ ਆਪਣੀ ਪਤਨੀ ਦਾ ਸੋਨੇ ਦਾ ਹਾਰ ਵੇਚ ਪਿਆ

 

9 ਪ੍ਰਸ਼ਨ: ਵਣਜਾਰਾ ਬੇਦੀ ਨੇ ਆਪਣੀ ਸੱਸ ਨੂੰ ਕੀ ਲਿਖਵਾਉਣ ਲਈ ਕਿਹਾ

ਉੱਤਰ: ਅਲਾਰੁਈਆਂ

 

10 ਪ੍ਰਸ਼ਨ: ਡਾ. ਵਣਜਾਰਾ ਬੇਦੀ ਨੇ ਕਿਸ ਵਿਸ਼ੇ ਉੱਤੇ ਪੀ. ਐੱਚ. ਡੀ. ਕਰਨੀ ਸੁਰੂ ਕੀਤੀ

ਉੱਤਰ: ਪੰਜਾਬ ਦਾ ਲੋਕ ਸਾਹਿਤ

 

11 ਪ੍ਰਸ਼ਨ: ਆਪਣੀ ਸੋਚ ਦੇ ਗਹਿਰੇ ਸਾਏ ਸ੍ਵੈਜੀਵਨੀ ਅੰਸ਼ ਲੇਖਕ ਦੀ ਕਿਸ ਰਚਨਾ 'ਚੋਂ ਲਿਆ

ਗਿਆ ਹੈ?

ਉੱਤਗ: ਗਲੀਏ ਚਿੱਕੜ ਦੂਰਿ ਘਰੁ

 

ਦੱਸੋ

1. ਪ੍ਰਸ਼ਨ:  ਲੇਖਕ ਨੇ ਸਮੇਂ -ਸਮੇਂ ਆਪਣਾ ਜੀਵਨ ਮਨੋਰਥ ਕੀ ਮਿੱਥਿਆ ਤੇ ਕਿਉਂ?

ਉੱਤਰ: ਜਦੋਂ ਲੇਖਕ ਰਾਵਲ ਪਿੰਡੀ ਖਾਲਸਾ ਸਕੂਲ ਵਿੱਚ ਪੜ੍ਹਦਾ ਸੀ ਤਾਂ ਹਿਸਾਬ ਦੇ ਮਾਸਟਰ ਅਰਜਨ ਸਿੰਘ ਨੂੰ ਦੇਖ ਕੇ ਉਸੇ ਵਾਂਗ ਬਣਨ ਦਾ ਮਨੋਰਥ ਮਿੱਥਿਆ ।ਉਸ ਨੂੰ ਉਹਨਾਂ ਦਾ ਮਾਣ ਮਰਤਬਾ ਤੇ ਸੰਜੀਦਗੀ ਬਹੁਤ ਪ੍ਰਭਾਵਿਤ ਕਰਦੀ

ਫੇਰ ਜਦੋਂ ਲੇਖਕ ਕਾਲਜ ਵਿੱਚ ਦਾਖਲ ਹੋਇਆ ਤਾਂ ਉਸ ਦਾ ਮੇਲ ਗੋਪਾਲ ਸਿੰਘ ਦਰਦੀ ਨਾਲ ਹੋਇਆ ਜੋ ਪੰਜਾਬੀ ਤੇ ਅੰਗਰੇਜ਼ੀ ਪੜ੍ਹਾਇਆ ਕਰਦੇ ਸਨ ।ਸਾਰੇ ਕਾਲਜ ਵਿੱਚ ਉਹ ਇੱਕੋ ਸਿੱਖ ਲੈਕਚਰਾਰ ਤੋ ਵੱਖਰੀ ਸ਼ਖਸੀਅਤ ਦੇ ਮਾਲਕ ਸਨ ਉਨਹਾਂ ਦੀ ਵਿਲੌਖਣਤਾ ਤੇ ਰਚਨਾਤਮਕ ਪ੍ਰਤਿਭਾ ਦਾ ਲੇਖਕ ਉੱਤੇ ਏਨਾ ਪ੍ਰਭਾਵ ਪਿਆ ਕਿ ਲੇਖਕ ਨੇ ਰੱਜ ਕੇ ਪੜ੍ਹਨ ਲਿਖ ਤੋ ਉਨ੍ਹਾਂ ਵਾਂਗ ਲੈਕਚਰਾਰ ਬਣਨ ਦਾ ਮਨੇਰਥ ਮਿੱਥਿਆ ।ਇਸ ਪ੍ਰਕਾਰ ਲੇਖਕ ਨੇ ਵੱਖ -ਵੱਖ ਵਿਅਕਤੀਆਂ ਦੇ ਪ੍ਰਭਾਵ ਅਧੀਨ ਸਮੇਂ- ਸਮੇਂ ਆਪਈ ਜੀਵਨ ਮਨੋਰਥ ਮਿੱਥਿਆ।

 

2. ਪ੍ਰਸ਼ਨ:ਲੋਕ ਸਾਹਿਤ ਇਕੱਤਰ ਕਰਨ ਲਈ ਵਣਜਾਰਾ ਬੇਦੀ ਨੂੰ ਕਿਸ- ਕਿਸ ਤਰ੍ਹਾਂ ਦੇ ਯਤਨ ਕਰਨੇ ਪਏ। ਇਸ ਪਾਠ ਦੇ ਆਧਾਰ ਤੇ ਦੱਸੋ

ਉਂਤਰ:ਲੋਕ ਸਾਹਿਤ ਨੂੰ ਇਕੱਤਰ ਕਰਨ ਲਈ ਲੇਖਕ ਨੇ ਕਈ ਸ਼ਰਨਾਰਥੀਆਂ ਰਿਸ਼ਤੇਦਾਰਾਂ ਤੇ ਗੁਆਂਢੀਆਂ ਦੀ ਮਦਦ ਲਈ ਉਸ ਨੇ ਇਸ ਕੰਮ ਲਈ ਬਹੁਤ ਮਿਹਨਤ ਕੀਤੀ। ਲੇਖਕ ਨੇ ਲੋਕਧਾਰਾ ਸੰਕਲਪ ਅਤੇ ਇਸ ਖੇਤਰ ਨਾਲ ਸਬੰਧਿਤ ਭਾਸ਼ਿਕ ਸ਼ਬਦਾਵਲੀ ਨੂੰ ਸਮਝਣ ਲਈ ਬਹੁਤ ਸਾਰੀ ਸਮੱਗਰੀ ਇਕੱਠੀ ਕੀਤੀ ।ਸਟੈਂਡਰਡ ਫੋਕਲੋਰ ਡਿਕਸ਼ਨਰੀ ਦੀਆਂ ਦੋਵੇਂ ਜਿਲਦਾਂ ਖਰੀਦ ਕੇ ਉਸ ਦਾ ਅਧਿਐਨ ਸੁਰੂ ਕੀਤਾ

ਇੱਕ ਦਿਨ ਲੇਖਕ ਨੇ ਗੁਆਂਢੀਆਂ ਦੀ ਕੁੜੀ ਪੁਸ਼ਪਾ ਨੂੰ ਲੋਕ ਗੀਤ ਗਾਉਂਦੇ ਹੋਏ ਸੁਣਿਆ ਤਾਂ ਉਸ ਨੂੰ ਪਹਿਲੀ ਵਾਰ ਲੋਕ ਗੀਤਾਂ ਵਿੱਚ ਸੁੱਤੀ ਧੁਨੀ ਦਾ ਅਹਿਸਾਸ ਹੋਇਆ। ਲੇਖਕ ਨੇ ਬਹੁਤ ਸਾਰਾ ਸਾਹਿਤ ਪੱਛਮੀ ਪੰਜਾਬ ਤੋਂ ਦਿੱਲੀ ਕੇ ਵਸੇ ਸ਼ਰਨਾਰਥੀਆਂ ਤੋਂ ਇਕੱਠਾ ਕੀਤਾ ।ਇਸ ਤਰ੍ਹਾਂ ਲੇਖਕ ਦੇ ਅਨੁਭਵ ਦਾ ਆਧਾਰ ਪੁਸਤਕਾਂ ਨਹੀਂ, ਲੋਕ ਸੰਸਕ੍ਰਿਤੀ ਹੈ। ਲੇਖਕ ਨੂੰ ਜਿੱਥੋਂ ਕਿਤੋਂ ਵੀ ਕੋਈ ਗੀਤ ਅਖਾਣ ਮੁਹਾਵਰਾ ਮਿਲਦਾ, ਉਹ ਨੋਟ ਕਰ ਲੈਂਦਾ । ਇੱਕ ਵਾਰ ਉਨ੍ਹਾਂ ਦੇ ਘਰ ਪੋਠੇਹਾਰਨ ਔਰਤ ਪ੍ਰਕਾਸ਼ ਕੋਰ ਮਿਲਣ ਆਈ ਜਿਸ ਤੋਂ ਲੇਖਕ ਨੇ ਢੇਰ ਸਾਰੇ ਗੀਤ ਇਕੱਠੇ ਕੀਤੇ

ਇੱਕ ਦਿਨ ਲੇਖਕ ਨੇ ਆਪਣੀ ਸੱਸ ਨੂੰ ਕਿਸੇ ਜਵਾਨ ਦੀ ਮੌਤ ਉੱਤੇ ਅਲਾਹੁਣੀਆਂ ਪਾਉਦੇ ਸੁਣਿਆ ਤਾਂ ਉਸ ਨੇ ਆਪਣੀ ਸੱਸ ਨੂੰ ਲਿਖਵਾਉਣ ਲਈ ਕਿਹਾ। ਇੱਕ ਦਿਨ ਲੇਖਕ ਦੀ ਸੱਸ ਦਰੀ ਵਿਛਾ ਕੇ ਆਪਣੇ ਦੋ ਤਿੰਨ ਸਾਲ ਪਹਿਲਾਂ ਸਵਰਗਵਾਸ ਹੋਏ ਪੁੱਤਰ ਨੂੰ ਯਾਦ ਕਰਕੇ ਅਲਾਹੁਣੀਆਂ ਪਾਉਣ ਲੱਗੀ। ਪਹਿਲਾਂ ਤਾਂ ਲੇਖਕ ਘਬਰਾ ਗਿਆ ।ਪਰ ਫਿਰ ਲਿਖਣ ਲੱਗ ਪਿਆ

ਇਸ ਤੋਂ ਇਲਾਵਾ ਲੇਖਕ ਲੋਕ ਸਾਹਿਤ ਨੂੰ ਇਕੱਤਰ ਕਰਨ ਲਈ ਕਈ ਲਾਇਬ੍ਰੇਰੀਆਂ ਵਿੱਚ ਗਿਆ ਇਸ ਦੌਰਾਨ ਉਸ ਨੂੰ ਕਈ ਘਰੇਲੂ ਮੁਸ਼ਕਿਲਾਂ ਵਿਚੋਂ ਲੰਘਣਾ ਪਿਆ। ਇਸ ਤਰ੍ਹਾਂ ਲੇਖਕ ਦੁਆਰਾ ਲੋਕ ਸਾਹਿਤ ਨੂੰ ਇਕੱਠਾ ਕਰਨ ਦੇ ਕੀਤੇ ਯਤਨ ਸਖਤ ਮਿਹਨਤ ਤੇ ਦੁੱਖਾਂ ਨਾਲ ਭਰਪੂਰ ਸਨ

3. ਪ੍ਰਸ਼ਨ:ਲੇਖਕ ਨੇ ਵਿੱਦਿਆ ਪ੍ਰਾਪਤੀ ਅਤੇ ਖੋਜ ਦਾ ਕੰਮ ਅੰਤਾਂ ਦੀਆਂ ਤੰਗੀਆਂ ਦੇ ਬਾਵਜੂਦ ਕੀਤਾ। ਇਸ ਪਾਠ ਦੇ ਆਧਾਰ ਤੇ ਦੱਸੋ

ਉਂਤਰ: ਲੇਖਕ ਨੂੰ ਵਿੱਦਿਆ ਪ੍ਰਾਪਤੀ ਤੇ ਖੋਜ ਦੇ ਕੰਮ ਲਈ ਕਈ ਔਕੜਾਂ ਵਿੱਚੋਂ ਲੰਘਣਾ ਪਿਆ। ਲੇਖਕ ਦੇ ਪਿਤਾ ਦੀ ਮੌਤ ਹੋਣ ਕਰਕੇ ਉਸ ਨੂੰ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਨੋਕਰੀ ਕਰਨੀ ਪਈ ਲੇਖਕ ਨੇ ਜਦੋਂ ਖੋਜ ਦਾ ਕੰਮ ਸੁਰੂ ਕੀਤਾ ਤਾਂ ਉਹ ਘਰੇਲੂ ਮੁਸੀਬਤਾਂ ਵਿੱਚ ਘਿਰਿਆ ਹੋਇਆ ਸੀ ।ਪਤਨੀ ਤੇ ਚਾਰ ਬੱਚਿਆਂ ਦੀ ਜ਼ਿੰਮੇਵਾਰੀ ਉਸ ਉੱਪਰ ਸੀ। ਜਿਸ ਕਰਕੇ ਉਹ ਗਿਆਨੀ ਦੀਆਂ ਕਲਾਸਾਂ ਪੜ੍ਹਾਉਦਾ ।ਪੈਸਿਆਂ ਲਈ ਉਹ ਟਿਊਸਨਾਂ ਪੜ੍ਹਾਉਦਾ ਤੇ ਕਈ ਵਾਰ ਅਖਬਾਰ ਵਿੱਚ ਛਪੇ ਲੇਖਾਂ ਤੋਂ ਕੁਝ ਰਕਮ ਮਿਲ ਜਾਂਦੀ ਇੱਕ ਵਾਰੀ ਉਸ ਦਾ ਸਾਈਕਲ ਚੋਰੀ ਹੋ ਗਿਆ ਤਾਂ ਉਸ ਦੀ ਪਤਨੀ ਨੇ ਆਪਣ ਸੋਨੇ ਦਾ ਹਾਰ ਵੇਚ ਕੇ ਇਹ ਮੁਸ਼ਕਿਲ ਹੱਲ ਕੀਤੀ ।ਏਨੀਆਂ ਤੰਗੀਆਂ ਦੇ ਬਾਵਜੂਦ ਵੀ ਲੇਖਕ ਆਪਣੀ ਖੋਜ ਦੇ ਕੰਮ ਵਿੱਚ ਜੁਟਿਆ ਰਿਹਾ। ਉਹ ਘਰ ਨੋਕਰੀ ਲੱਭਣ ਦਾ ਕਹਿ ਕੇ ਆਪ ਲਾਇਬ੍ਰੇਰੀ ਵਿੱਚ ਖੋਜ ਦਾ ਕੰਮ ਕਰਦਾ ਰਹਿੰਦਾ

ਇੱਕ ਵਾਰ ਆਰਕੀਲੋਜੀਕਲ ਲਾਇਬ੍ਰੈਰੀ ਦੇ ਸਟੈਂਡ ਉੱਪਰ ਸਾਈਕਲ ਖੜ੍ਹਾ ਕਰਨ ਲਈ ਲੇਖਕ ਕੋਲ ਇੱਕ ਆਨਾ ਵੀ ਨਹੀਂ ਸੀ ਜਿਸ ਕਰਕੇ ਉਹ ਬਹੁਤ ਨਿਰਾਸ਼ ਹੋਇਆ ।ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀਆਂ ਖੋਜ ਦੀਆਂ ਸਾਰੀਆਂ ਫਾਈਲਾਂ ਨੂੰ ਰਦੀ ਵਿੱਚ ਵੇਚ ਦੇਵੇਗਾ ਤੇ ਹੁਣ ਪੈਸਾ ਕਮਾਉਣ ਦਾ ਕੋਈ ਕੰਮ ਕਰੇਗਾ ।ਜਿਸਨੂੰ ਉਸਦੀ ਪਤਨੀ ਮਜ਼ਾਕ ਸਮਝਦੀ। ਇਸ ਤਰ੍ਹਾਂ ਲੇਖਕ ਨੇ ਅੰਤਾਂ ਦੀ ਤੰਗੀ ਦੇ ਕਾਰਨ ਆਪਣੀ ਵਿੱਦਿਆ ਪ੍ਰਾਪਤੀ ਤੇ ਖੋਜ ਦਾ ਕੰਮ ਜਾਰੀ ਰੱਖਿਆ

 

4. ਪ੍ਰਸ਼ਨ: ਲੇਖਕ ਦੀ ਉਸ ਦੇ ਗੁਆਂਢ ਵਿੱਚ ਰਹਿੰਦੇ ਮੁਲਤਾਨੀ ਬਜੁਰਗ ਨਾਲ ਜੋ ਗੱਲਬਾਤ ਹੋਈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ

ਉਂਤਰ: ਇੱਕ ਦਿਨ ਲੇਖਕ ਦੀ ਮੁਲਾਕਾਤ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਮੁਲਤਾਨੀ ਬਜ਼ੁਰਗ ਨਾਲ ਹੋਈ ।ਉਨ੍ਹਾਂ ਵਿਚਕਾਰ ਜੋ ਗੱਲਬਾਤ ਹੋਈ ਉਹ ਇਸ ਪ੍ਰਕਾਰ ਹੈ:-

ਲੇਖਕ ਨੇ ਉਸ ਨੂੰ ਕੁਝ ਗੀਤ ਤੇ ਕਹਾਣੀਆਂ ਲਿਖਵਾਉਣ ਲਈ ਪ੍ਰੇਰਦੇ ਹੋਏ ਕਿਹਾ,

ਬੜੇ ਭਲਾਈ ਦਾ ਕੰਮ ਪੁੰਨ ਖੱਟ ਲੈ

ਰੋਟੀ ਟੁੱਕ ਕਮਾਉਣ ਤੋਂ ਹੀ ਵਿਹਲ ਨਹੀਂ ਮਿਲਦੀ, ਉਹ ਘਬਰਾਇਆ ਹੋਇਆ ਸੀ ਉਸ ਦੇ ਪੁੱਤਰ ਕੋਈ ਕੰਮ ਧੰਦਾ ਨਹੀਂ ਸੀ ਕਰਦੇ। ਕੋਠੇ ਕੋਠੇ ਜਿੱਡੇ ਵੱਡੇ ਬੱਸ ਦੇਵੇਂ ਵਿਹਲੇ ਬਹਿ ਕੇ ਰੋਟੀ ਛਕ ਲੈਂਦੇ।

ਤੂੰ ਕਿੰਨੇ ਪੈਸੇ ਰੋਜ਼ ਕਮਾ ਲੈਂਦਾ ਹੈ

ਬੱਸ ਢਾਈ ਤਿੰਨ ਰੁਪਏ

ਏਨੇ ਤੂੰ ਮੇਰੇ ਕੇਲ ਕੋਲੋਂ ਲੈ ਲੈਣ ਤੇ ਦੋ ਚਾਰ ਦਿਨ ਮੇਰੇ ਕੌਲ ਹੀ ਟਿਕ ਕੇ ਰਹਿ

ਸੈਂ ਮੁਫ਼ਤ ਦੇ ਰੁਪਏ ਕਿਉ ਲਵਾਂ? ਗੱਲਾਂ ਕਰਨ ਦੇ ਪੈਸੇ। ਮੈਂ ਰੱਬ ਅੱਗੇ ਜਾਣ ਨਹੀਂ ਦੇਣੀ । ਪਿਓ ਦਾਦੇ ਦਾ ਦਿੱਤਾ ਕੋਈ ਇੰਝ ਵੇਚਣੇ

ਮੈਂ ਉਸ ਨੂੰ ਬੜਾ ਸਮਝਾਇਆ ਪਰ ਉਸ ਨੇ ਇੱਕ ਨਾ ਸੁਣੀ, ਜਿਸ ਵੇਲੇ ਵਿਹਲਾ ਹੋਵਾਂਗਾ। ਮੈਂ ਆਪਣੇ ਆਪ ਜਾਵਾਂਗਾ

 

ਪ੍ਰਸ਼ਨ: ਇਸ ਪਾਠ ਨੂੰ ਪੜ੍ਹ ਕੇ ਤੁਹਾਨੂੰ ਡਾਕਟਰ ਵਣਜਾਰਾ ਬੇਦੀ ਦੀ ਸ਼ਖਸੀਅਤ ਬਾਰੇ ਜੋ ਜਾਣਕਾਰੀ ਮਿਲਦੀ ਹੈ, ਉਸ ਬਾਰੇ ਨੋਟ ਲਿਖੋ

ਉੱਤਰ: ਇਸ ਪਾਠ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਲੇਖਕ ਦਾ ਜੀਵਨ ਬੜਾ ਗਰੀਬੀ ਤੇ ਦੁੱਖਾਂ ਭਰਿਆ ਸੀ। ਜਿਸ ਕਰਕੇ ਉਸ ਨੂੰ ਆਪਣੇ  ਜੀਵਨ ਉਦੇਸ਼ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪਈ। ਇਸ ਪਾਠ 'ਚੋਂ ਸਾਨੂੰ ਲੇਖਕ ਦੀ ਉਦੇਸ਼ ਪ੍ਰਾਪਤੀ ਦੀ ਲਗਨ ਤੇ ਮਿਹਨਤੀ ਸ਼ਖਸੀਅਤ ਬਾਰੇ ਪਤਾ ਲੱਗਦਾ ਹੈ। ਆਪਣੇ  ਜੀਵਨ ਵਿੱਚ ਅੱਗੇ ਵਧਣ ਲਈ ਲੇਖਕ ਅਨੁਭਵੀ ਵਿਅਕਤੀਆਂ ਦੀਆਂ ਸ਼ਖ਼ਸੀਅਤਾਂ ਤੇ ਪ੍ਰੋਰਨਾ ਪ੍ਰਾਪਤ ਕਰਦਾ ਰਿਹਾ ।ਸਕੂਲ ਪੜ੍ਹਦਿਆਂ ਲੇਖਕ ਹਿਸਾਬ ਵਿੱਚ ਬਹੁਤ ਚੰਗਾ ਸੀ। ਕਾਲਜ ਵਿੱਚ ਪੜ੍ਹਦਿਆਂ ਹੋਇਆਂ ਉਸ ਨੇ ਵੀ ਲੇਖਕ ਤੇ ਲੈਕਚਰਾਰ ਬਣਨ ਦਾ ਮਨੇਰਥ ਮਿੱਥਿਆ, ਪਰ ਪਿਤਾ ਦੀ ਮੌਤ ਕਾਰਨ ਉਸ ਨੂੰ ਪੜ੍ਹਾਈ ਛੱਡ ਕੇ ਬੈਂਕ ਦੀ ਨੋਕਰੀ ਕਰਨੀ ਪਈ। ਉਹ ਫਤਹਿ ਤੇ ਪ੍ਰੀਤਮ ਰਸਾਲੇ ਦਾ ਸੰਪਾਦਕ ਵੀ ਰਿਹਾ, ਪਰ ਉਸ ਦੇ ਮਨ ਵਿੱਚ ਲੈਕਚਰਾਰ ਬਣਨ ਦੀ ਪ੍ਰਬਲ ਇੱਛਾ ਸੀ ।ਜਿਸ ਕਰਕੇ 1950 ਵਿੱਚ ਉਸ ਨੇ ਪ੍ਰਾਈਵੇਟ ਐਮ..ਥਰਡ ਡਿਵੀਜ਼ਨ ਵਿੱਚ ਪਾਸ ਕੀਤੀ। ਫਿਰ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਦਾ ਲੋਕ ਸਾਹਿਤ ਵਿਸ਼ੇ ਉੱਤੇ ਅੰਗਰੇਜ਼ੀ ਵਿੱਚ ਨਿਬੰਧ ਲਿਖ ਕੇ ਪੀ.ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ।ਉਸ ਦੇ ਚਾਰ ਬੱਚੇ ਸਨ। ਪਰਿਵਾਰ ਦੀ ਰੋਟੀ ਚਲਾਉਣ ਲਈ ਉਹ ਗਿਆਨੀ ਦੀਆਂ ਕਲਾਸਾਂ ਲਗਾਉਂਦਾ। ਗਰੀਬ ਹੁੰਦਾ ਹੋਇਆ ਵੀ ਉਹ ਪੈਸੇ ਦਾ ਬਹੁਤਾ ਲਾਲਚ ਨਾ ਕਰਦਾ। ਸਾਹਿਤ ਇਕੱਠਾ ਕਰਦਿਆਂ ਏਧਰ- ਉਧਰ ਜਾਣ ਲਈ ਉਹ ਸਾਈਕਲ ਵਰਤਦਾ ਇਸ ਪ੍ਰਕਾਰ ਇਸ ਸ੍ਵੈਜੀਵਨੀ ਅੰਸ਼ ਵਿੱਚੋਂ ਸਾਨੂੰ ਲੇਖਕ ਦੇ ਇੱਕ ਉੱਘੇ ਵਾਰਤਕਕਾਰ, ਉਸ ਦੀ ਆਪਣੇ ਕੰਮ ਪ੍ਰਤੀ ਲਗਨ ਆਤਮ ਵਿਸ਼ਵਾਸ ਤੇ ਮਿਹਨਤੀ ਸੁਭਾਅ ਵਾਲੀ ਸ਼ਖਸੀਅਤ ਬਾਰੇ ਜਾਣਕਾਰੀ ਮਿਲਦੀ ਹੈ

 

 

 

 

ਆਪ ਬੀਤੀਆਂ ਸਵੈ ਜੀਵਨੀ ਅੰਸ਼

 

ਵਸਤੂਨਿਸ਼ਠ ਪ੍ਰਸ਼ਨ 

 

ਪ੍ਰਸ਼ਨ - ਐਬਟਾਬਾਦ ਸਵੈ ਜੀਵਨੀ ਅੰਸ਼ ਕਿਸ ਦੀ ਰਚਨਾ ਹੈ?

ਉਤਰ - ਪ੍ਰੋਫੈਸਰ ਪੂਰਨ ਸਿੰਘ

 

ਪ੍ਰਸ਼ਨ - ਪ੍ਰੋ: ਪੂਰਨ ਸਿੰਘ ਦਾ ਜਨਮ ਕਿਸ ਪਿੰਡ ਵਿਚ ਹੋਇਆ?

ਉੱਤਰ - ਸਲਹੱਡ ਪਾਕਿਸਤਾਨ (1881) ਪਿੰਡ ਵਿਚ

 

ਪ੍ਰਸ਼ਨ - ਬਾਲ ਪੂਰਨ ਸਿੰਘ ਦੀ ਵਾਲਾਂ ਦੀ ਮੀਢੀ ਨਾਲ ਉਸ ਦੀ ਮਾਂ ਨੇ ਕੀ ਗੁੰਦ ਦਿੱਤਾ?

ਉਤਰ - ਸੋਨੇ ਦੀ ਮੋਹਰ

 

ਪ੍ਰਸ਼ਨ - ਪੂਰਨ ਸਿੰਘ ਕੀ ਭੰਨਣ ਦੀ ਕੋਸ਼ਿਸ਼ ਕਰ ਰਿਹਾ ਸੀ?

ਉਤਰ - ਕਹਿੰ ਦਾ ਕੋਲ |

 

ਪ੍ਰਸ਼ਨ - ਮੌਟ ਐਵਰੈਸਟ ਦਾ ਨਾਂ ਕਿਸ ਨੂੰ ਦਿੱਤਾ ਗਿਆ?

ਉੱਤਰ - ਗੌਰੀ ਸ਼ੰਕਰ ਚੋਟੀ ਨੂੰ

 

ਪ੍ਰਸ਼ਨ - ਪੋਠੋਹਾਰ ਵਿਚ ਕਦੇ ਕਿਹੜੀ ਯੂਨੀਵਰਸਿਟੀ ਸਥਿਤ ਸੀ?

ਉਤਰ - ਟੇਕਸਿਲਾ

 

ਪ੍ਰਸ਼ਨ - ਪੂਰਨ ਸਿੰਘ ਦੀ ਮਾਂ ਕਿਹੜੇ ਦਰਿਆ ਨੂੰ ਸੱਚ-ਮੁੱਚ ਦਾ ਇਕ ਜਿਊਣਾ ਆਖਦੀ ਹੈ?

ਉਤਰ - ਅਟਕ (ਸਿੰਧ) ਨੂੰ

 

ਪ੍ਰਸ਼ਨ - ਕਿਸ ਮਹਾਰਾਜੇ ਨੇ ਅਟਕ ਦਰਿਆ ' ਆਪਣਾ ਘੋੜਾ ਠੇਲ੍ਹ ਦਿੱਤਾ ਸੀ?

ਉੱਤਰ - ਮਹਾਰਾਜਾ ਰਣਜੀਤ ਸਿੰਘ |

 

ਪ੍ਰਸ਼ਨ - ਪੂਰਨ ਸਿੰਘ ਨੂੰ ਉਸਦੇ ਦੋਸਤ ਕੀ ਸਮਝਦੇ ਸਨ?

ਉਤਰ - ਨੀਮ ਪਾਗਲ |

 

 

ਪ੍ਰਿੰਸੀਪਲ ਤੇਜਾ ਸਿੰਘ

 

ਪ੍ਰਸ਼ਨ - ਮੁੱਢਲੀ ਅਵਸਥਾ ਸਵੈ-ਜੀਵਨੀ ਅੰਸ਼ ਕਿਸਦੇ ਲਿਖੇ ਹਨ?

ਉੱਤਰ - ਪ੍ਰਿੰਸੀਪਲ ਤੇਜਾ ਸਿੰਘ

 

ਪ੍ਰਸ਼ਨ - ਮੁੱਢਲੀ ਅਵਸਥਾ ਸਵੈ ਜੀਵਨੀ ਅੰਸ਼ ਪ੍ਰਿੰ:ਤੇਜਾ ਸਿੰਘ ਦੀ ਕਿਹੜੀ ਪੁਸਤਕ ਵਿਚੋਂ ਹੈ?

ਉੱਤਰ - ਆਰਸੀ

 

ਪ੍ਰਸ਼ਨ - ਪ੍ਰਿੰ: ਤੇਜਾ ਸਿੰਘ ਨੇ ਪੰਜਵੀਂ ਕਦੋਂ ਪਾਸ ਕੀਤੀ?

ਉੱਤਰ - 1902 ਵਿਚ

 

ਪ੍ਰਸ਼ਨ - ਪ੍ਰਿੰ: ਤੇਜਾ ਸਿੰਘ ਆਟਾ ਪਿਸਾਉਣ ਗਿਆ, ਤਾਂ ਉਸ ਨਾਲ ਕੌਣ ਸੀ?

ਉਤਰ - ਤਾਇਆ ਜਗਨ ਨਾਥ

 

ਪ੍ਰਸ਼ਨ - ਪ੍ਰਿੰ: ਤੇਜਾ ਸਿੰਘ ਨੂੰ ਕਿਸਨੇ ਪੁਰਾਤਨ ਸਾਹਿਤ ਦੀ ਚਾਟ ਲਾਈ ਸੀ?

ਉੱਤਰ - ਦੁਕਾਨਦਾਰ ਈਸ਼ਰ ਦਾਸ ਨੇ

 

ਪ੍ਰਸ਼ਨ - ਪ੍ਰਿੰਸੀਪਲ ਤੇਜਾ ਸਿੰਘ ਨੇ ਹੋਲੀਆਂ ਦੇ ਦਿਨਾਂ ਵਿਚ ਖੇਡੇ ਗਏ ਨਾਟਕ ਵਿਚ ਕਿਸ ਦਾ ਰੋਲ ਅਦਾ ਕੀਤਾ?

ਉਤਰ - ਰਾਣੀ ਤਾਰਾਮਤੀ

 

ਪ੍ਰਸ਼ਨ - ਪ੍ਰਿੰਸੀਪਲ ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿਚ ਡੂੰਘੀ ਦਿਲਚਸਪੀ ਕਿਸਨੇ ਪਾਈ?

ਉਤਰ - ਲਾਲਾ ਕੁੰਦਨ ਲਾਲ ਨੇ

 

ਪ੍ਰਿੰਸੀਪਲ ਸਾਹਿਬ ਸਿੰਘ

 

ਪ੍ਰਸ਼ਨ - ਧੂੜ ਭਰੇ ਰਾਹ ਸਵੈ ਜੀਵਨੀ ਅੰਸ਼ ਕਿਸ ਲੇਖ਼ਕ ਦੀ ਰਚਨਾ ਹੈ?

ਉੱਤਰ - ਪ੍ਰਿੰਸੀਪਲ ਸਾਹਿਬ ਸਿੰਘ

 

ਪ੍ਰਸ਼ਨ - ਧੂੜ ਭਰੇ ਰਾਹ ਸਵੈ ਜੀਵਨੀ ਅੰਸ਼ ਪ੍ਰਿੰਸੀਪਲ ਸਾਹਿਬ ਸਿੰਘ ਦੀ ਕਿਸ ਪੁਸਤਕ ਵਿਚੋਂ ਲਿਆ ਗਿਆ ਹੈ?

ਉੱਤਰ - ਮੇਰੀ ਜੀਵਨ ਕਹਾਣੀ

 

ਪ੍ਰਸ਼ਨ - ਪ੍ਰਿੰਸੀਪਲ ਸਾਹਿਬ ਸਿੰਘ ਦੇ ਪਿਤਾ ਨੂੰ ਕੌਣ ਪ੍ਰੇਰਦਾ ਸੀ ਕਿ ਉਹ ਆਪਣੇ ਪੁੱਤਰ ਨੂੰ ਪ੍ਰਾਇਮਰੀ ਤੋਂ ਅੱਗੇ ਪੜਾਵੇ?

ਉੱਤਰ - ਕਾਜ਼ੀ ਜਲਾਲਦੀਨ

 

ਪ੍ਰਸ਼ਨ - ਪ੍ਰਿੰਸੀਪਲ ਸਾਹਿਬ ਸਿੰਘ ਕਿੱਥੋਂ ਦੇ ਮਿਡਲ ਸਕੂਲ ਵਿਚ ਦਾਖ਼ਲ ਹੋਇਆ?

ਉੱਤਰ - ਗੋਤਾ ਫ਼ਤਹਿਗੜ੍ਹ

 

ਪ੍ਰਸ਼ਨ - ਪ੍ਰਿੰਸੀਪਲ ਸਾਹਿਬ ਸਿੰਘ ਦੇ ਬਚਪਨ ਦਾ ਕੀ ਨਾਂ ਸੀ?

ਉੱਤਰ - ਨੌਥੂ ਰਾਮ

 

ਪ੍ਰਸ਼ਨ - ਪ੍ਰਿੰਸੀਪਲ ਸਾਹਿਬ ਸਿੰਘ ਨੇ ਅੱਗੇ ਪੜ੍ਹਾਈ ਕਰਨ ਲਈ ਕਿਸਨੂੰ ਚਿੱਠੀ ਲਿਖੀ?

ਉਤਰ - ਪੰਡਿਤ ਵਿਤਸਤਾ ਪ੍ਰਸਾਦ ਨੂੰ

 

ਪ੍ਰਸ਼ਨ - ਇੰਸਪੈਕਟਰ ਨੇ ਮ੍ਰਿੰਸੀਪਲ ਸਾਹਿਬ ਸਿੰਘ ਨੂੰ ਸ਼ਾਬਾਸ਼ ਕਿਉਂ ਦਿਤੀ?

ਉੱਤਰ - ਉਸ ਦੁਆਰਾ ਸੁਣਾਏ ਪਾਹੜੇ ਸੁਣ ਕੇ

 

ਪ੍ਰਸ਼ਨ - ਪ੍ਰਿੰਸੀਪਲ ਸਾਹਿਬ ਸਿੰਘ ਦਾ ਵਿਆਹ ਕਦੋਂ ਹੋਇਆ?

ਉਤਰ - 1905 ਵਿਚ |