Saturday 16 January 2021

CH 5 - ਵਿਕਾਸ ਧੁਰਾ- ਵਿਕਾਸ ਕੇਂਦਰ

0 comments

“ਵਿਕਾਸ ਧੁਰਾਅਤੇਵਿਕਾਸ ਕੇਂਦਰ

 

ਵਿਕਾਸ ਧੁਰੇ ਦੀ ਧਾਰਣਾ ਸਭ ਤੋਂ ਪਹਿਲਾਂ 'ਫਰਾਂਸਿਸ ਪੈਰੋਕਸਨੇ 1955 ਵਿੱਚ ਵਿਕਸਤ ਕੀਤੀ ਜਿਸਦਾ ਬਾਅਦ ਵਿੱਚਮਿਸਟਰ ਬੋਡਵਿਲੇ 51” ਨੇ ਵਿਸਥਾਰ ਕੀਤਾ ਉਹਨਾਂ ਅਨੁਸਾਰ ਵਿਕਾਸ ਹਰੇਕ ਜਗ੍ਹਾ ਤੇ ਇੱਕੋ ਸਮੇਂ ਹੀ ਨਹੀਂ ਹੁੰਦਾ ਸਗੋਂ ਇਹ ਅਲੱਗ-ਅਲੱਗ ਵੇਗ ਨਾਲਬਿੰਦੁ”, “ਕੇਂਦਰਅਤੇਧੁਰਿਆਂਵਿੱਚ ਹੁੰਦਾ ਹੈ।





        

ਆਰ. ਪੀ. ਮਿਸ਼ਰਾ ਅਨੁਸਾਰਵਿਕਾਸ ਕੇਂਦਰਜਾਂ ਵਿਕਾਸ ਫੋਕਲ ਪੁਆਇੰਟ ਵਿੱਚ ਚਾਰ ਪੱਧਰ

ਜਾਂ ਦਰਜੇ ਸ਼ਾਮਲ ਹਨ:

(i) ਸਥਾਨਕ ਸੇਵਾ ਕੇਂਦਰ (Local Service Centres)

(ii) ਵਿਕਾਸ ਬਿੰਦੂ (Growth points)

(iii) ਵਿਕਾਸ ਕੇਂਦਰ (Growth Centres)

(iv) ਵਿਕਾਸ ਧੁਰੇ (Growth Poles)




 

ਸੇਵਾ ਕੇਂਦਰ ਅਤੇ ਵਿਕਾਸ ਬਿੰਦੂ ਛੋਟੇ ਤੇ ਸਥਾਨਕ ਪੱਧਰ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਲੇ ਕੇਂਦਰ ਹਨ। ਵਿਕਾਸ ਕੇਂਦਰ ਜਾ ਵਿਕਾਸ ਫੋਕਲ ਪੁਆਇੰਟ ਦੀ ਲੜੀ ਵਿੱਚ ਵਿਕਾਸ ਕੇਂਦਰ ਤੀਜੇ ਪੱਧਰ ਤੇ ਆਉਂਦੇ ਹਨ। ਆਮ ਤੌਰ ਤੇ ਵਿਕਾਸ ਕੱਦਰ, ਉਤਪਾਦਨ ਦੇ ਕੇਂਦਰ ਹਨ ਜਿਹਨਾਂ ਦਾ ਮੁੱਖ ਕੰਮ ਨਿਰਮਾਣ ਕਿਰਿਆ ਹੁੰਦਾ ਹੈ। ਇਹ ਦੂਜੇ ਅਤੇ ਤੀਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਦਾ ਕੇਂਦਰ ਹੁੰਦਾ ਹੈ। ਵਿਕਾਸ ਕੇਂਦਰ ਆਪਣੇ ਅਸਰ ਹੇਠ ਆਉਂਦੀ 1 ਤੋਂ 2 ਲੱਖ ਜਨਸੰਖਿਆ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ।

 



ਇਹ ਇਲਾਕੇ ਲਈ ਉਦਯੋਗਿਕ ਕੇਂਦਰ ਦੇ ਤੌਰ ਤੇ ਵੀ ਕੰਮ ਕਰਦੇ ਹਨ। ਇਹ ਕੇਂਦਰ ਵਿਦਿਅਕ ਅਦਾਰਿਆਂ ਦੇ ਨਾਲ-ਨਾਲ, ਅਨਾਜ ਇਕੱਠਾ ਕਰਨ, ਸਟੋਰੇਜ, ਖੇਤੀਬਾੜੀ ਸੰਦਾਂ ਦੇ ਕੇਂਦਰ, ਖਾਦਾ ਅਤੇ ਕੀੜੇ ਮਾਰ ਦਵਾਈਆਂ ਆਦਿਕ ਸਹੂਲਤਾਂ ਨਾਲ ਵੀ ਭਰਪੂਰ ਹੁੰਦੇ ਹਨ

 


 

 

ਵਿਕਾਸ ਧੁਰਾ”, ਵਿਕਾਸ ਕੇਂਦਰ ਦੀ ਧਾਰਨਾ ਵਿੱਚ ਸਭ ਤੋਂ ਉੱਚਾ ਦਰਜਾ ਰੱਖਦੇ ਹਨ। ਅਜਿਹੇ ਕੇਂਦਰ ਆਮ ਤੌਰ 'ਤੇ 5 ਤੋਂ 25 ਲੱਖ ਅਬਾਦੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਪਹਿਲੇ ਅਤੇ ਦੂਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਨਾਲੋਂ ਤੀਜੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਦਾ ਯੋਗਦਾਨ ਸਭ ਤੋਂ ਜਿਆਦਾ ਹੁੰਦਾ ਹੈ।ਵਿਕਾਸ ਧੁਰਾਖੇਤਰੀ ਆਰਥਿਕ ਵਿਕਾਸ ਦਾ ਕੇਦਰ ਬਿੰਦੂ ਹੁੰਦਾ ਹੈ ਜਿਥੇ ਵਿੱਤੀ, ਵਿਦਿਅਕ, ਤਕਨੀਕੀ ਅਤੇ ਉਦਯੋਗਿਕ ਵਿਭਾਗਾਂ ਦਾ ਬੋਲਬਾਲਾ ਹੁੰਦਾ ਹੈ।

 


ਮੁੱਖ ਤੌਰ ਤੇ ਆਰਥਿਕ ਵਿਕਾਸ ਵਿੱਚ ਖੇਤਰੀ ਭਿਨਤਾਵਾਂ 'ਤੇ ਕਾਬੂ ਪਾਉਣ ਵਾਸਤੇ ਦਿੱਤੀ ਗਈ ਸੀ। ਇਸ ਦੇ ਪਿੱਛੇ ਖੇਤਰ ਨੂੰ ਸਮੁੱਚੇ ਤੌਰ 'ਤੇ ਵਿਕਸਤ ਕਰਨ ਦਾ ਮੰਤਵ ਸੀ। ਅੱਜ ਦੇ ਸਮੇਂ ਵਿੱਚ ਇਹ ਧਾਰਣਾ, ਹੁਣ ਤੱਕ ਆਰਥਿਕ ਵਿਕਾਸ ਵਿੱਚ ਕੋਈ ਵੱਡਾ ਮੀਲ ਪੱਥਰ ਸਾਬਤ ਨਹੀਂ ਹੋਈ।