Wednesday, 6 January 2021

ਸੰਖੇਪ ਰਚਨਾ

0 comments

ਸੰਖੇਪ ਰਚਨਾ



(1)

ਬਹੁਤ ਸਦਗ੍ਣੀ ਮਨੁੱਖ ਨੂੰ ਤਰੱਕੀ ਕਰਦਾ ਦੇਖ ਕੇ ਲੋਕ ਘੱਟ ਈਰਖਾ ਕਰਦੇਂ ਹਨ ਕਿਉਂਕਿ ਉਹ ਆਪਣੇ ਮਨ ਵਿੱਚ ਇਹ ਸਮਝਦੇ ਹਨ ਕਿ ਇਹ ਆਦਮੀ ਇਸ ਆਦਰ ਦਾ ਪਾਤਰ ਹੈ ਕਰਜ ਦੇਣ ਨਾਲ ਕੋਈ ਕਿਸੇ ਦੀ ਨਿੰਦਿਆ ਨਹੀਂ ਕਰਦਾ, ਪਰ ਉਦਾਰਤਾ ਨਾਲ ਕਿਸੇਂ ਨੂੰ ਕੁਝ ਦਿੰਦਾ ਵੰਪ ਕੇ ਮਨੁੱਖ ਈਰਪਾ ਕਰਨ ਲੱਗਦੇ ਹਨ। ਜਿਨ੍ਹਾਂ ਮਨੁੱਖਾਂ ਦੀ ਆਪਸ ਵਿੱਚ ਬਰਾਬਰੀ ਨਹੀਂ ਹੋ ਸਕਦੀ ਉਹਨਾਂ ਵਿੱਚ ਈਰਖਾ ਵੀ ਕਦੇਂ ਨਹੀਂ ਜਾਗਦੀ ਇਸੇ ਕਰਕੇ ਰਾਜਿਆਂ ਦੀ ਈਰਖਾ ਰਾਜੇਂ ਹੀ ਕਰਦੇਂ ਹਨ ਰੋਰ ਨਹੀਂ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦ ਯੋਗਤਾ ਰਹਿਤ ਮਨੁੱਖਾਂ ਦੀ ਤਰੱਕੀ ਹੋ ਜਾਂਦੀ ਹੈ ਤਦ ਉਹ ਬਹੁਤ ਭਾਰੀ ਨਿੰਦਿਆ ਦੇ ਪਾਤਰ ਬਣ ਜਾਂਦੇ ਹਨ, ਪਰ ਕੁਝ ਸਮੇਂ ਪਿੱਛੋਂ ਲੋਕ ਉਹਨਾਂ ਨੂੰ ਈਰਖਾ ਦੀ ਨਜਰ ਨਾਲ ਦੇਖਣਾ ਬੰਦ ਕਰ ਦਿੰਦੇ ਹਨ ਉਹਨਾਂ ਦੀ ਬਾਬਤ ਉਸ ਵਲੋਂ ਸਭ ਨਾਲੋਂ ਵੱਧ ਨਿੰਦਿਆ ਹੁੰਦੀ ਹਨ ਜਿਹੜੇ ਲੋਕ ਲਮੇ-ਲੈਮੇ ਸਫਰ ਕਰਕ ਅਤੇ ਕਈ ਦੁੱਖ ਅਤੇ ਸੰਕਟ ਡੋਗ ਕੇ ਉੱਨਤੀ ਕਰਦੇ ਹਨ, ਉਹਨਾਂ ਨਾਲ ਵੀ ਈਰਖਾ ਬਹੁਤ ਘੱਟ ਹੁੰਦੀ ਹੈ। ਮਨੁੱਖ ਸਮਝਦੇ ਹਨ ਕਿ ਇੱਜ਼ਤ ਪਾਉਣ ਲਈ ਉਹਨਾਂ ਲੋਕਾਂ ਨੂੰ ਅਨੇਕਾਂ ਕਸਟ ਸਹਾਰਨੇ ਪਏ ਹਨ। ਇਸ ਲਈ ਮਨੁੱਖਾਂ ਨੂੰ ਉਹਨਾਂ ਉੱਤੇ ਦਇਆ ਆਉਂਦੀ ਹੈ ਈਰਖਾ ਰੂਪੀ ਰੋਗ ਦੀ ਦਇਆ ਰੂਪੀ ਇੱਕ ਭਾਰੀ ਦਵਾਈ ਹੈ (203 ਸਬਦ)

ਸਿਰਲੇਖ -ਈਰਖਾ

ਬਹੁੜ ਸਦਗੁਣੀ ਮਨੁੱਖ ਦੀ ਤਰੱਕੀ ਹੋਣ ਤੇ ਉਸ ਨਾਲ ਈਰਖਾ ਨਹੀਂ ਹੁੰਦੀ ਕਿਉਂਕਿ ਉਸ ਨੂੰ ਇਸ ਦਾ ਹੱਕਦਾਰ ਸਮਝਿਆ ਜਾਂਦਾ ਹੈ ਕਰਜ਼ਾ ਦੇਣ ਵਾਲੇ ਨਾਲ ਵੀ ਈਰਖਾ ਨਹੀਂ ਹੁੰਦੀ ਲੈਬੀ ਘਾਲਣਾ ਪਿੱਛੋਂ ਇੱਜੜ ਪਾਉਣ ਵਾਲਿਆਂ ਨਾਲ ਵੀ ਈਰਖਾ ਨਹੀਂ ਹਮਦਰਦੀ ਹੁੰਦੀ ਹੈ, ਪਰ ਉਦਾਰਤਾ ਨਾਲ ਕਿਸੇ ਨੂੰ ਕੁਝ ਦੇਣ ਵਾਲੁਂ, ਬਰਾਬਰੀ ਦਾ ਦਰਜਾ ਰੱਖਣ ਵਾਲੇ ਤੇ ਬਿਨਾਂ ਯੋਗਤਾ ਦੇ ਤਰੱਕੀ ਲੈਣ ਤੋ ਖੁਸ਼ਹਾਲੀ ਮਾਣਨ ਵਾਲੇਂ ਈਰਖਾ ਦੇ ਪਾਤਰ ਹੁੰਦੇ ਹਨ (70 ਸ਼ਬਦ)




(2)

ਸਰੀਰ ਮਨ ਦਾ ਘੋੜਾ ਹੈ ਜਿਸ ਤਰ੍ਹਾਂ ਮਨ ਇਸ ਨੂੰ ਚਲਾਉਂਦਾ ਹੈ ਉਸੇ ਤਰ੍ਹਾਂ ਚੱਲਦਾ ਹੈ, ਪਰ ਜੀਵਨ ਦੀ ਖੇਡ ਖੇਡਣ ਲਈ ਅਤੇ ਜਿੰਦਗੀ ਦੀ ਵਾਟ ਕੱਟਣ ਲਈ ਪੜੇ ਨੂੰ ਵੀ ਰਿਸਟ-ਪੁਸ਼ਟ ਰੱਪਣਾ ਜਰੂਰੀ ਹੈ ਜੇ ਘੋੜਾ ਮਰੀਅਲ ਹੋ ਜਾਏ ਤਾਂ ਮਨ ਅਤੇ ਆਤਮਾ ਦੀ ਖੌਡ ਵੀ ਢਿੱਲੀ ਪੈ ਜਾਂਦੀ ਹੈ ਇਸ ਸਰੀਰ-ਘੌੜੇ ਨੂੰ ਰਿਸਟ- ਪੁਸਟ ਰੱਖਣ ਲਈ ਇਸ ਦੀ ਚੰਗੀ ਦੇਖ-ਭਾਲ ਜ਼ਰੂਰੀ ਹੈ ਸਾਡਾ ਸਰੀਰ ਅਰਬਾਂ ਧਰਬਾਂ ਜੀਵਾਣੂਆਂ ਅਥਵਾ ਜਿਊਂਦੇ ਸੈੱਲਾਂ ਦਾ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਲੱਖਾਂ ਕਰੋੜਾਂ ਹਰ ਰੋਜ਼ ਮਰਦੇ ਅਤੇ ਉਹਨਾਂ ਦੀ ਥਾਂ ਲੈਣ ਲਈ ਲੱਖਾਂ ਕਰੋੜਾਂ ਹਰ ਰੋਜ਼ ਜੰਮਦੇ ਹਨ ਨਿਰੋਏ ਜੀਵਾਣੂ ਬਣਾਉਣ ਲਈ ਸ਼ੂਨ ਦਾ ਨਿਰੋਆ ਹੋਣਾ ਲਾਜ਼ਮੀ ਹੈ ਖੂਨ ਬਣਦਾ ਹੈ ਖੁਰਾਕ ਤੋਂ, ਜਲ ਤੋਂ, ਵਾਯੂ ਤੋਂ ਨਿਰਮਲ ਜਲ, ਖੁੱਲ੍ਹੀ ਸਵੱਛ ਹਵਾ ਅਤੇ ਸ਼ੁੱਧ ਆਹਾਰ, ਇਹ ਸਭ ਕੁਝ ਹੋਵੇ ਤਾਂ ਹੀ ਸਰੀਰ ਰਿਸ਼ਟ-ਪੁਸ਼ਟ ਬਣਿਆ ਰਹਿ ਸਕਦਾ ਹੈ। ਘੱਟ ਪਾਣਾ, ਸੰਤੁਲਿਤ ਖੁਰਾਕ ਪਾਣੀ, ਖੂਬ ਚਿੱਥ-ਚਿੱਥ ਕੌ ਪਾਣਾ, ਮੁਸੱਕਤ ਜਾਂ ਕਸਰਤ ਕਰਨੀ), ਖ਼ੁਸ਼ ਰਹਿਣਾ, ਤਾਜ਼ਾ ਆਕਸੀਜਨ ਭਰਪੂਰ ਹਵਾ ਫੱਕਣੀ ਅਤੇ ਨਿਰਮਲ ਜਲ ਪੀਣਾ-ਇਹੋਂ ਹੀ ਤੰਦਰੁਸਤੀ ਅਤੇ ਦੀਰਘ ਉਮਰ ਦਾ ਨੁਸਖਾ ਹੈ (166 ਸ਼ਬਦ)

ਸਿਰਲੇਖ -ਤੰਦਰੁਸਤੀ

ਜਿਊਂਣ ਵਾਸਤੇ ਮਨ ਲਈ ਘੋੜੇ ਦਾ ਕੰਮ ਕਰਦੇ ਸਰੀਰ ਦਾ ਰਿਸ਼ਟ-ਪੁਸ਼ਟ ਰਹਿਣਾ ਜਰੂਰੀ ਹੈ ਨਿਰੋਏ ਸਰੀਰ ਵਿੱਚ ਹੀ ਮਨ ਤੇ ਆਤਮਾ ਤਕੜੇ ਰਹਿੰਦੇ ਹਨ। ਅਣਗਿਣਤ ਜੀਵਾਣੂਆਂ ਦੀ ਟੁੱਟ-ਭੱਜ ਨੂੰ ਪੂਰਨ ਲਈ ਲੁੜੀਂਦੇ ਨਿਰੋਏ ਖੂਨ ਵਾਸਤੇ ਸੰਤੁਲਿਤ ਖੁਰਾਕ ਤੇ ਨਿਰਮਲ ਹਵਾ-ਪਾਣੀ ਲੁੜੀਂਦੇ ਹਨ ਘੱਟ ਪਰ ਚਿੱਥ ਕੌ ਖਾਣ, ਕਸਰਤ ਕਰਨ ਤੋਂ ਖੁਸ਼ ਰਹਿਣ ਨਾਲ ੜੰਦਰੁਸਤ ਲੈਮੀ ਉਮਰ ਮਿਲ ਸਕਦੀ ਹੈ (59 ਸ਼ਬਦ)

(3)

ਅਰਦਾਸ ਦਾ ਅਸਲ ਮੰਤਵ ਦਾਤਾਂ ਮੰਗਣੀਆਂ ਨਹੀਂ ਵਾਹਿਗੁਰੂ ਤਾਂ ਸਾਡੇ ਅੰਦਰ ਦੀਆਂ ਜਾਣਦਾ ਹੈ ਸਾਡੇ ਮੰਗੇ ਬਰੀਰ ਹੀ ਉਸ ਨੂੰ ਸਾਡੀਆਂ ਲੋੜਾਂ ਦਾ ਪਤਾ ਹੈ। ਆਪਣੀਆਂ ਦਾੜਾਂ ਉਹ ਸਾਡੇ `ਤੇ, ਬਿਨਾਂ ਮੰਗੇ ਹੀ ਲੁਟਾਉਂਦਾ ਫਿਰਦਾ ਹੈ। ਉਹ ਤਾਂ ਚੰਗੀਂ-ਮੰਦੇ ਸਭ ਜੀਆਂ ਦਾ ਫ਼ਿਕਰ ਕਰਦਾ ਹੈ ਉਸ ਦਾ ਸੂਰਜ ਪਾਪੀਆਂ ਤੋਂ ਪੁੰਨੀਆਂ ਦੋਹਾਂ ਲਈ ਇੱਕੋ-ਜਿਹੀ ਧੁੱਪ ਵਰਤਾਉਂਦਾ ਹੈ ਉਸ ਦੀ ਧਰਤੀ ਨਿਆਈਆਂ, ਅਨਿਆਈਆਂ ਸਭਨਾਂ ਨੂੰ ਇਕਸਾਰ ਠਾਰਦੀ ਹੈ ਉਸ ਦੀ ਬਖ਼ਸ਼ਸ਼ ਤਾਂ ਅਵਿਰਲ ਬਰਸਦੀ ਹੈ ਦਾਤਾਂ ਦੇਣ ਲਈ ਉਹ ਸਾਡੀਆਂ ਅਰਦਾਸਾਂ ਕਦੋਂ ਉਡਕੀਦਾ ਹੈ? ਪੂਰਨ ਪਿਆਰ ਉਸ ਦੀ ਰੀਤ ਹੈ ਪਿਆਰ ਵਿੱਚ ਉਸ ਨੰ ਸਾਡੇ ਲਈ ਦਾਤਾਂ ਦੀ ਲੁੱਟ ਪਾਈ ਹੋਈ ਰੈ ਮੰਦੇ ਉਸ ਪਾਸੋਂ ਮੰਗਦੇ ਵੀ ਨਹੀਂ, ਫਿਰ ਵੀ ਦਾਤਾਂ ਪ੍ਰਾਪਤ ਕਰਦੇ ਹਨ ਚੰਗੇ ਮੰਗਦੇ ਹਨ, ਪਰ ਕਿਤਨਾ ਕੁਝ ਮੰਗਦੇ ਹਨ? ਮੰਗੇ ਤੋਂ ਵਧੀਕ ਉਹਨਾਂ ਨੂੰ ਕੁਝ ਨਹੀਂ ਮਿਲਦਾ? ਅਰਦਾਸ ਦਾ ਅਸਲ ਮੰਤਵ ਲੋੜਾਂ ਦੱਸਣਾ ਨਹੀ, ਵਾਹਿਗੁਰੂ ਦੀ ਨੰਡਤਾ ਪ੍ਰਾਪਤ ਕਰਨਾ ਹੈ ਅਰਦਾਸ ਤਾਂ ਵਾਹਿਗੁਰੂ ਜੀ ਅੱਗੇ ਆਪਣਾ ਦਿਲ ਖੋਲ੍ਹਣ ਦਾ ਸਾਧਨ ਹੈ ਦਿਲ ਦੇ ਤਾਕ ਖੋਲ੍ਹੀਏ ਤਾਂ ਦੈਵੀ ਪ੍ਰਕਾਸ ਅੰਦਰ ਪ੍ਰਵੇਸ਼ ਕਰਦਾ ਹੈ ਜਦੋਂ ਮਾਲਕ ਨੂੰ ਅਸੀਂ ਆਪਣੀਆਂ ਲੋੜਾਂ ਦੱਸਦੇ ਹਾਂ ਤਾਂ ਇਸ ਲਈ ਨਹੀਂ ਕਿ ਉਸ ਨੂੰ ਦਾਤਾਂ ਦੇਣ ਵਿੱਚ ਕੋਈ ਸੁਝਾਅ ਦੇਈਏ ਸਗੋਂ ਇਸ ਲਈ ਕਿ ਉਸ ਪਿਆਰੇ ਨਾਲ ਗੱਲਾਂ ਕਰਨ ਦਾ ਅਵਸਰ ਪ੍ਰਾਪਤ ਕਰੀਏ ਐਸਾ ਅਵਸਰ ਸਾਡੀ ਨਿਰਬਲਤਾ 'ਚੋਂ, ਸਾਡੀਆਂ ਲੌੜਾਂ-ਥੁੜਾਂ 'ਚੋਂ ਨਿੱਤ ਪੈਦਾ ਹੁੰਦਾ ਹੈ। ਇਸ ਨੂੰ ਅਸੀਂ ਵਾਹਿਗੁਰੂ ਜੀ ਨਾਲ ਆਪਣਾ ਦੁੱਖ-ਸੁੱਖ ਫਰੋਲਨ ਦੋਂ ਆਹਰ ਵਿੱਚ ਲਾ ਕੌ ਉਸ ਦੀ ਨੌੜਤਾ ਦੇ ਪਾਤਰ ਬਣ ਸਕਦੇ ਹਾਂ। (ਸਬਦ 233)

ਸਿਰਲੇਖ -ਅਰਦਾਸ ਦਾ ਮੰਤਵ

 

ਅਰਦਾਸ ਦਾ ਮਨੋਰਥ ਵਾਹਿਗੁਰੂ ਤੋਂ ਦਾਤਾਂ ਮੰਗਣਾ ਨਹੀਂ ਹੈ ਵਾਹਿਗੁਰੂ ਦੇ ਪਿਆਰ ਦੀ ਇਹ ਵਡਿਆਈ ਹੈ ਕਿ ਉਹ ਆਪ ਹੀ ਸਾਡਾ ਸਭ ਦਾ ਖਿਆਲ ਰੱਖਦਾ ਹੋਇਆ ਬਿਨਾਂ ਕਿਸੇਂ ਭੇਦ-ਭਾਵ ਤੋਂ ਸਾਨੂੰ ਦਾਤਾਂ ਬਪਸ਼ਦਾ ਹੈ ਅਰਦਾਸ ਵਾਹਿਗੁਰੂ ਦੇ ਨੌੜੇਂ ਹੋਣ ਅਤੇਂ ਉਸ ਦੇ ਦੈਵੀ-ਪ੍ਰਕਾਸ਼ ਨੂੰ ਗ੍ਰਹਿਣ ਕਰਨ ਹਿਤ ਆਪਣੇ ਮਨਾਂ ਦੇ ਝਰੋਖੇ ਖੋਲ੍ਹਣ ਦਾ ਸਾਧਨ ਹੈ ਅਰਦਾਸ ਦੁਆਰਾ ਅਸੀਂ ਵਾਹਿਗੁਰੂ ਨੂੰ ਆਪਣੀਆਂ ਲੋੜਾਂ ਦੱਸਦਿਆਂ ਉਸ ਨਾਲੁ ਗੱਲਾਂ ਕਰਨ ਦਾ ਮੌਕਾ ਪ੍ਰਾਪਤ ਕਰਕੇ ਉਸ ਦੀ ਨੌੜਤਾ ਹਾਸਲ ਕਰ ਸਕਦੇ ਹਾਂ (ਸ਼ਬਦ 78)

 

(4)

ਅੰਗਰੇਜ਼ੀ ਦੇ ਇੱਕ ਲਿਖਾਰੀ ਨੇ ਕਿਹਾ ਹੈ ਕਿ ਰਾਤ ਨੂੰ ਛੌਤੀ ਸੌ ਜਾਣ ਨਾਲ ਅਤੋਂ ਸਵੇਰੇ ਤੜਕੇ ਉੱਠਣ ਨਾਲ਼ ਸਿਹਤ, ਧਨ ਅਤੋਂ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਹਨ। ਹੈ, ਜਿਸ ਵੇਲ ਕਿ ਦਲਿੱਦਰੀ ਹਾਲੇਂ ਬਿਸਤਰੇ ਵਿੱਚ ਘੁਰਾੜੇ ਮਾਰ ਰਹੇ ਹੁੰਦੇ ਹਨ। ਸਵੇਰੇ ਤੜਕੇ ਉੱਠਣ ਵਾਲਾ ਬਾਹਰ ਸੈਰ ਨੂੰ ਜਾ ਸਕਦਾ ਹੈ, ਕਸਰਤ ਕਰ ਸਕਦਾ ਹੈ, ਜਿਸ ਨਾਲ ਉਹ ਸਾਰਾ ਦਿਨ ਖੁਸ਼ ਰਹਿੰਦਾ ਹੈ ਅਤੇ ਬਿਨਾਂ ਥਕੇਂਵ' ਦੇ ਕੰਮ ਕਰ ਸਕਦਾ ਹੈ। ਉਸ ਨੂੰ ਕਿਸੇ ਕੰਮ ਵਿੱਚ ਕਾਹਲ ਕਰਨ ਦੀ ਲੋੜ ਨਹੀਂ ਹੁੰਦੀ। ਕੰਮ ਉਹਦੇ ਉੱਤੇ ਸਵਾਰ ਨਹੀਂ ਹੁੰਦਾ, ਉਹ ਕੰਮ ਉੱਤੇ ਸਵਾਰ ਹੁੰਦਾ ਹੈ। ਉਹ ਬਿਨਾਂ ਘਬਰਾਹਟ, ਹਫੜਾ-ਦਫੜੀ ਦੇ ਆਪਣਾ ਕੁਦਰਤੀ ਚਾਲ ਨਾਲ ਚੱਲਦਾ ਹੈ। ਉਹ ਕੰਮ ਵੀ ਪਰਾ ਕਰੇਗਾ ਅਤੇਂ ਅਰਾਮ ਕਰਨ ਲਈ ਵੀ ਕਾਫ਼ੀ ਸਮਾਂ ਬਚਾ ਲਵੇਂਗਾ। ਜਿਹੜੀ ਸੁਆਣੀ ਸੂਰਜ ਦੇਵਤਾ ਨਾਲ ਜਿਦ ਲਾ ਕੇਂ ਸੁੱਤੀ ਰਹਿੰਦੀ ਹੈ ਕਿ ਤੂੰ ਉਦੈ ਹੋਵੇਗਾ ਤਾਂ ਉੱਠਾਂਗੀ, ਉਹਦੇਂ ਤੋਂ ਘਰ ਵਾਲਿਆਂ ਨੇ ਕੀ ਆਸ ਰੱਖਣੀ ?

(159 ਸ਼ਬਦ)

ਸੰਖੋਪ ਰਚਨਾ

ਸਿਰਲੇਖ --ਤੜਕੇ ਉੱਠਲਾ

 

ਛੋਤੀ ਸੌਣ ਤੇ ਤੜਕੇ ਉੱਠਣ ਵਾਲੋਂ ਮਨੁੱਖ ਨੂੰ ਸਿਹਤ, ਧਨ ਤੋਂ ਬੁੱਧੀ ਦੀ ਪਰਾਪਤੀ ਹੁੰਦੀ ਹੈ। ਉਹ ਆਪਣੇ ਕੰਮ 'ਤੇ ਸਵਾਰ ਰਹਿੰਦਾ ਹੈ। ਉਹ ਸਵੇਰੇ ਕਸਰਤ ਤੋਂ ਸੈਰ ਕਰ ਸਕਦਾ ਹੈ, ਜੋ ਉਸ ਨੂੰ ਸਾਰਾ ਦਿਨ ਖੁਸ਼ੀ ਤੇ ਤਾਜਗੀ ਦਿੰਦੀਆਂ ਹਨ। ਤੜਕੇ ਉੱਠਣ ਵਾਲੀ ਇਸਤਰੀ ਸਾਰਾ ਕੰਮ ਮੁਕਾ ਕੇ ਸਮੇ ਸਿਰ ਸ਼ਾਹ-ਵੇਲਾ ਤਿਆਰ ਕਰ ਲੈਂਦੀ ਹੈ। (55 ਸ਼ਬਦ)

 

(5)

ਕੋਈ ਡਰ ਲਓ। ਜਲ ਦਾ ਡਰ, ਅੱਗ ਦਾ ਡਰ, ਮੀਂਹ-ਹਨੇਰੀ ਬਿਜਲੀ ਦਾ ਡਰ...... ਸਭ ਦਾ ਕਾਰਨ ਮਰਨ-ਡੈ' ਹੈ। ਧਨ ਦੇ ਚੁਰਾਏ ਜਾਣ ਦਾ ਡਰ ਕਿਉਂ ਹੈ? ਧਨ ਖੁੱਸ ਜਾਏਗਾ, ਤਾਂ ਕੀ ਹੋਵੇਗਾ? ਲੌੜਾਂ ਪੂਰੀਆਂ ਨਾ ਹੋ ਸਕਣਗੀਆਂ, ਖਾਣ- ਪਹਿਨਣ ਨੂੰ ਨਹੀਂ ਮਿਲੇਂਗਾ। ਖਾਣ ਨੂੰ ਨਾ ਮਿਲਿਆ ਤਾਂ ਸਿੱਟਾ ਉਹੋਂ ਮੌਤ, ਪਹਿਨਣ ਨੂੰ ਨਾ ਲੱਭਾ ਤਾਂ ਗਰਮੀ-ਸਰਦੀ ਤੋਂ ਬਚਾਅ ਨਹੀਂ ਹੋਂ ਸਕੰਗਾ। ਫੋਰ ਕੀ ਹੋਵੇਗਾ?.........ਮੌਤ। ਬੇਰੁਜ਼ਗਾਰੀ ਦਾ ਡਰ, ਸਕੱਤਰ ਨੂੰ ਪ੍ਰਧਾਨ ਦਾ ਡਰ, ਨੌਕਰ ਨੂੰ ਮਾਲਕ ਦਾ ਡਰ, ਕਿਸਾਨ ਨੂੰ ਕੁਦਰਤੀ ਕਹਿਰ ਦਾ ਡਰ... .. ਇਹਨਾਂ ਸਾਰੇ ਡਰਾਂ ਦੀ ਜੜ੍ਹ ਇੱਕੋਂ ਮਰਨ-ਡਰ ਹੈ, ਜਾਂ ਕਹੋ ਸਾਡੀ ਹਉਮੈ ਹੈ। ਸਾਡਾ ਆਪਾ ਹੈ। ਜਦ ਸਾਨੂੰ ਪਤਾ ਲੱਗ ਜਾਏ, ਜਦ ਸਾਨੂੰ ਸੋਝੀ ਆ ਜਾਏ, ਜਦ ਸਾਨੂੰ ਵਸਤੂ ਦਾ ਗਿਆਨ ਹੋ ਜਾਵੇ ਤਾਂ ਇਹਨਾਂ ਡਰਾਂ ਲਈ ਥਾਂ ਨਹੀਂ ਰਹਿੰਦੀ। (128 ਸ਼ਬਦ)

ਸੰਖੇਪ ਰਚਨਾ

ਸਿਰਲੇਖ -ਮਰਨ ਦਾ ਡਰ

ਮਨੁੱਖ ਦੇ ਸਭ ਡਰਾਂ ਦਾ ਮੂਲ ਮਰਨ-ਡੈ ਹੈ। ਧਨ ਦੇ ਖੁੱਸਣ ਤੋਂ ਮਾਲਕ ਦੀ ਨਰਾਜ਼ਗੀ ਦਾ ਡਰ ਜੀਵਨ-ਲੌੜਾਂ ਦੀ ਪੂਰਤੀ ਵਿੱਚ ਰੋਕ ਪੈਣ ਦੇ ਖ਼ਤਰੇ ਕਰਕੇ ਪੈਦਾ ਹੁੰਦਾ ਹੈ। ਇਸ ਦਾ ਕਾਰਨ ਸਾਡੀ ਹਉਮੈਂ ਹੈ। ਵਸਤੂ ਦਾ ਠੀਕ ਗਿਆਨ ਹੋਣ ਨਾਲ ਡਰ ਨਸ਼ਟ ਹੋ ਜਾਂਦੇ ਰਨ। (47 ਸ਼ਬਦ)

(6)

ਅੱਗ ਦੀ ਸੁਵਰੜੋ` ਇਨਸਾਨ ਕਰਦੇਂ ਰਹੇ ਹਨ, ਜਿਸ ਦੀ ਪਰਤਾਪੀ ਸਕਤੀ ਕਾਰਨ ਹੀ ਅੱਗ ਨੂੰ ਅਗਨੀ ਦੇਵਤਾ ਕਿਹਾ ਹੈ। ਜਦਕਿ ਜਦ ਕਦੇ ਅੱਗ, ਰਾਪਸ਼ਾਂ, ਦੈਂਤਾਂ, ਬਘਿਆੜਾਂ, ਬਾਂਦਰਾਂ ਦੇ ਹੱਥ ਆਉਂਦੀ ਰਹੀ ਹੈ, ਇਹ ਜੰਗਲ ਬੱਲੇਂ, ਧਰਤੀ 'ਤੇ ਘੁੱਗ ਵਸਦੇ ਲੋਕਾਂ ਨੂੰ ਸਾੜਦੇ ਰਹੇ ਹਨ। ਐਟਮ-ਬੰਬ, ਬੰਦੂਕਾਂ, ਬੰਬਾਂ ਅਤੋ ਬਰੂਦਾਂ ਦੋਂ ਢੇਰਾਂ ਨੂੰ ਜਾਲਮ ਲੋਕ ਬਰਬਾਦੀ ਤੇਂ ਉਜਾੜੇ ਲਈ ਵਰਤਦੇ ਰਹੇ ਹਨ। ਜੰਗਾਂ ਕੌਣ ਲੜਦਾ ਹੈ ? ਜਾਲਮ ਹੁਕਮਰਾਨ । ਸਿਰਜਣਾ ਕੌਣ ਕਰਦਾ ਹੈ ? ਮਿਹਨਤਕਸ਼ ਕਾਮੇ, ਕਲਾਕਾਰ, ਸਿਰਜਕ, ਸਾਹਿਤਕਾਰ ਅਤੇ ਸੰਤ-ਸਿਪਾਹੀ; ਬੁੱਧੀ- ਸ਼ਕਤੀ ਵੰਡਣ ਵਾਲੋ। ਆਓ, ਸਕਾਰਾਤਮਿਕ ਅੱਗ ਦੀ ਉਤਪੜੀ ਲੋਕ-ਮਾਨਸ ਵਿੱਚ ਕਰੀਏ। ਹਨੌਰੇ ਖਤਮ ਕਰੀਏ । ਜਾਗੋਂ ਵੰਡੀਏ। ਪਸੂਆਂ ਦੀ ਅਕਲ ਵਾਲੋਂ ਲੌਕਾਂ ਅੰਦਰ ਮਨੁੱਖ ਬਣਨ ਦੀ ਬੁੱਧੀ ਭਰੀਏ। ਇਹੋ ਕਮਾਲ ਦੀ ਕਰਾਮਾਤ ਹੈ ਕਿ ਲੋਕ ਸਦਭਾਵਨਾ ਅੰਦਰ ਆਪਣੇ ਅੰਦਰ ਸਿਰਜਣਾੜਮਿਕ ਅੱਗ ਪੈਦਾ ਕਰਨ ਅਤੋਂ ਖੁਸ਼ੀ ਦੇ ਦੀਵੇ ਜਗਾਉਣ। (125 ਸਬਦ)

 

ਸਿਰਲੇਖ -ਅੱਗ ਦੀ ਉਪਯੋਗੀ ਵਰਡੋਂ

ਅੱਗ ਮਨੁੱਖ ਲਈ ਲਾਭਕਾਰੀ ਹੈ। ਅਮਾਨਵੀ ਲੋਕ ਇਸ ਦੀ ਦੁਰਵਰੜੋਂ ਕਰਕੇ ਮਾਨਵਤਾ ਦਾ ਵਿਨਾਸ ਕਰਦੇ ਰਹੇਂ ਹਨ। ਜਦਕਿ ਭਲੋ ਪੂਰਸ ਇਸ ਨੂੰ ਮਾਨਵ ਦੇ ਕਲਿਆਣ ਲਈ ਵਰਤਦੇ ਰਹੇ ਹਨ। ਸਮੇਂ ਦੀ ਮੰਗ ਹੈਂ ਕਿ ਅੱਗ ਦੀ ਵਰਤੋ ਮਾਨਵੀ ਸਿਰਜਣਾਤਮਿਕ ਸਕਤੀਆਂ ਨੂੰ ਪੈਦਾ ਕਰਨ ਵਾਸਤੇ ਹੀ ਕੀਤੀ ਜਾਵੇ। (47 ਸ਼ਬਦ)

(7)

ਪੰਜਾਬੀ ਜਨ-ਜੀਵਨ ਵੱਖ-ਵੱਖ ਰਸਮਾਂ-ਰਿਵਾਜਾਂ ਨਾਲ ਓੜ-ਪੋਡ ਹੈ। ਹਰੇਕ ਕਬੀਲੇ, ਜਾਤ ਅੜੇ ਧਰਮ ਦੇ ਲੋਕਾਂ ਦੇ ਆਪਣੇ-ਆਪਣੇ ਰਿਵਾਜ ਹਨ, ਜਿਹੜੇ ਥੋੜ੍ਹੇ-ਬਹੁਰੇ ਫਰਕ ਨਾਲ ਲਗ-ਪਗ ਹਰ ਥਾਂ `ਤੇ ਨਿਭਾਏ ਜਾਂਦੇ ਰਹੇਂ ਹਨ। ਅੱਜ ਦੇ ਤਕਨਾਲੋਜੀ ਯੁੱਗ ਵਿੱਚ ਪਰਿਸਥਿਤੀਆਂ ਦੇਂ ਬਦਲਣ ਅਤੇ ਲੋਕਾਂ ਦੀ ਸੋਚ-ਦ੍ਰਿਸਟੀ ਵਿੱਚ ਪਰਿਵਰਤਨ ਆਉਣ ਨਾਲ ਭਾਵੇਂ ਇਹਨਾਂ ਸਾਰੀਆਂ ਰਸਮਾਂ- ਰਿਵਾਜਾਂ ਦੀ ਇੰਨ-ਬਿੰਨ ਪਾਲਣਾ ਨਹੀਂ ਕੀਤੀ ਜਾਂਦੀ, ਪਰੰਤੂ ਫਿਰ ਵੀ ਅਸੀਂ ਵੌਖਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿੱਚ ਥੋੜ੍ਹੇ-ਬਹੁਤੇ ਫਰਕ ਨਾਲ ਇਹ ਰਸਮ- ਰਿਵਾਜ ਅੱਜ ਵੀ ਨਿਭਾਏ ਜਾ ਰਹੇ ਹਨ ਅਤੇ ਨਿਭਾਏ ਜਾਂਦੇ ਰਹਿਣਗੇਂ। ਲੋੜ ਹੈ, ਆਉਣ ਵਾਲੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਦੀ ਅਤੇ ਇਹਨਾਂ ਦੇ ਵਿਗਿਆਨਿਕ ਮਹੱਤਵ ਨੂੰ ਦਿੜ੍ਰ ਕਰਵਾਉਣ ਦੀ। ਸਮੁੱਚੇ ਤੌਰ 'ਤੇ ਇਹ ਸਾਰੇ ਰਸਮ-ਰਿਵਾਜ ਮਨੁੱਖ ਨੂੰ ਮਨੁੱਖ ਨਾਲ, ਰਿਸ਼ਤੋਦਾਰ ਨਾਲ ਅਤੇ ਭਾਈਚਾਰੇ ਨੂੰ ਭਾਈਚਾਰੇ ਨਾਲ ਜੋੜਦੇ ਹਨ (133 ਸ਼ਬਦ)

ਸੰਖੋਪ ਰਚਨਾ

ਸਿਰਲੇਖ -ਰਸਮਾਂ-ਰਿਵਾਜਾਂ ਦੀ ਮਹੱਤਤਾ

ਪੰਜਾਬੀ ਲੋਕ ਜੀਵਨ ਦੇ ਹਰ ਵਰਤਾਰੇ ਵਿੱਚ ਰਸਮਾਂ-ਰਿਵਾਜਾਂ ਦੀ ਵਿਸ਼ੇਸ ਮਹੱਤਤਾ ਹੈ। ਭਾਵੇ ਸਮੇਂ ਦੇ ਬਦਲਾਅ ਜਾਂ ਨਵੀਆਂ ਉਪਲਬਧੀਆਂ ਸਦਕਾ ਇਹਨਾਂ ਵਿੱਚ ਤਬਦੀਲੀ ਆਉਣੀ ਸੁਭਾਵਕ ਹੈ, ਫਿਰ ਵੀ ਇਹਨਾਂ ਦੀ ਵਿਗਿਆਨਿਕ ਸਾਰਥਕਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਸਮੁੱਚੇਂ ਰਿਸ਼ਤੇ-ਪ੍ਰਬੰਧ ਇਸ ਸਦਭਾਵਨਾ ਨੂੰ ਬਣਾਈ ਰੱਖਦੇ ਹਨ। (48 ਸ਼ਬਦ)

(8)

ਕੀ ਘਰ ਵੱਡਿਆਂ ਲਈ ਹੈ ਜਾਂ ਬੱਚਿਆਂ ਵਾਸਤੇ ? ਕੀ ਘਰ ਦਾ ਪ੍ਰੋਗਰਾਮ ਬੱਚਿਆਂ ਨੂੰ ਮੁੱਖ ਰੱਖ ਕੇ ਬਣਾਉਣਾ ਚਾਹੀਦਾ ਹੈ ਕਿ ਮਾਪਿਆਂ ਤੋਂ ਹੋਰ ਵੱਡਿਆ ਨੂੰ ? ਕਹਿਣ ਨੂੰ ਤਾਂ ਸਾਰੇ ਇਹ ਕਹਿਣਗੇ ਕਿ ਬੱਚੇ ਦੀ ਸਹੂਲਤ ਬੱਚ ਦਾ ਅਰਾਮ ਤੋ ਬੱਚੇ ਦੀਆਂ ਲੋੜਾਂ ਸਭ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਹਨ ਪਰ ਅਸਲ ਵਿੱਚ ਇਹ ਨਹੀਂ ਹੁੰਦਾ। ਜਦ ਬੱਚੇ ਨੂੰ ਅਰਾਮ ਦੀ ਲੋੜ ਹੁੰਦੀ ਹੈ ਤਾਂ ਵੱਡੇ ਸੋਰ ਮਚਾ ਸਕਦੇ ਹਨ, ਪਰ ਜਦ ਵੱਡੋ ਆਰਾਮ ਕਰ ਰਹੇ ਹੁੰਦੇ ਹਨ ਤਾਂ ਬੱਚੇ ਨੂੰ ਸ਼ੋਰ ਮਚਾਉਣ ਦਾ ਹੱਕ ਨਹੀਂ ਹੁੰਦਾ। ਜੋ ਬੱਚਾ ਸੋਰ ਮਚਾਏ ਤਾਂ ਉਸ ਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ। ਜੋ ਕਦੇ ਬੱਚਾ ਬਾਹਰ ਜਾਣਾ ਚਾਹੇਗਾ, ਤਾਂ ਸਾਡੀ ਮਰਜੀ ਹੋਵੇਗੀ ਉਸ ਨੂੰ ਭੇਜਾਂਗੇਂ, ਪਰ ਜਦ ਅਸਾਂ ਬਾਹਰ ਸੈਰ ਕਰਨ ਜਾਣਾ ਹੋਵੇਂ ਤਾਂ ਬੱਚੇ ਨੂੰ ਉਸ ਦੀ ਮਰਜ਼ੀ ਦੇ ਖਿਲਾਫ ਵੀ ਧਰੀਕ ਕੇ ਲੈ ਜਾਵਾਂਗੇ। ਦੂਜੋ ਮਹਾਨ ਯੁੱਧ ਵਿੱਚ ਜਦੋਂ ਇੰਗਲਿਸਤਾਨ ਦੋ ਤਬਾਹ ਹੋ ਜਾਣ ਦਾ ਮ਼ਤਰਾ ਸੀ ਤਾਂ ਸਰਕਾਰ ਨੰ ਸਭ ਤੋਂ ਪਹਿਲਾਂ ਇੰਤਜ਼ਾਮ ਬੱਚਿਆਂ ਨੂੰ ਬਚਾਉਣ ਦਾ ਕੀਤਾ। ਬੱਚਿਆਂ ਨੂੰ ਸਕੂਲਾਂ ਵਿੱਚੋਂ ਹਟਾ ਕੇ ਬਚਾਅ ਵਾਲੀਆਂ ਥਾਂਵਾਂ 'ਤੇ ਭੇਜ ਦਿੱਤਾ ਗਿਆ ਤਾਂ ਜੋ ਮੁਲਕ ਦਾ ਭਵਿੱਖ ਤਬਾਹ ਨਾ ਹੋ ਜਾਵੇਂ। ਮਾਂਵਾਂ ਕੌਲੋਂ ਨਿਖੰੜ ਕੇ ਬੱਚਿਆਂ ਨੂੰ ਜਿੰਦਾ ਬਚਾਉਣ ਵਾਸਤੋਂ, ਜਿੰਦਾ ਰੱਖਣ ਵਾਸਤੇ ਪੂਰਾ-ਪੂਰਾ ਇੰਤਜਾਮ ਕੀਤਾ ਗਿਆ ਸੀ। (197 ਸ਼ਬਦ)

ਸਿਰਲੇਖ -ਬੱਚਿਆਂ ਦੀ ਪਾਲਨਾ

ਰੱਖ ਕੇ ਨਹੀਂ ਬਣਾਇਆ ਜਾਂਦਾ। ਘਰ ਵਿੱਚ ਵੱਡਿਆਂ ਦੀ ਮਰਜੀ ਚੱਲਦੀ ਹੈ। ਬੱਚਿਆਂ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਸੌਣ, ਹੱਸਣ ਜਾਂ ਖੇਡਣ ਨਹੀਂ ਦਿੱਤਾ ਜਾਂਦਾ। ਜਿੱਥੇ ਜੰਗ ਦੇ ਸਮੇਂ ਇੰਗਲਿਸਤਾਨ ਨਿਵਾਸੀਆਂ ਨੰ ਮਾਂਵਾਂ ਕੌਲੋਂ ਬੱਚੇ ਵੱਖ ਇੱਕ ਮਿੰਟ ਲਈ ਵੀ ਆਪਣੇ ਬੱਚੇ ਵੱਖ ਨਹੀਂ ਕਰਨਾ ਚਾਹੁੰਦੀਆਂ (66 ਸ਼ਬਦ)

(9)

 

ਸਾਡੇ ਅਨੰਕਾਂ ਨੌਜਵਾਨ ਜਿੰਦਗੀ ਦੇ ਚੁਰਸਤੇ ਉੱਤੋਂ ਡਾਵਾਂ-ਡੋਲ ਖੜੋਤੇ ਵਿਖਾਈ ਦੇ ਰਹੇਂ ਹਨ। ਉਹ ਹਰ ਪਾਸੇ ਵੇਖ ਰਹੇ ਹਨ, ਪਰ ਆਪਣੀ ਜਿੰਦਗੀ ਦੇ ਕੰਮ ਦੀ ਚੋਣਨਹੀਂ ਕਰ ਸਕਦੇ, ਪਹਿਲੋਂ ਤਾਂ ਉਹਨਾਂ ਨੂੰ ਕਰਨ ਵਾਲੇ ਕੰਮ ਹੀ ਬਹੁਤੇ ਨਹੀਂ ਦਿਸਦੇ ਤੋ ਫੇਰ ਉਹਨਾਂ ਨੂੰ ਇਹ ਪੜਾ ਨਹੀਂ ਲੱਗਦਾ ਕਿ ਉਹ ਕਿਸ ਕੰਮ ਲਈ ਯੋਗਤਾ ਰੱਖਦੇ ਹਨ। ਇਸ ਚੋਣ ਉੱਤੋਂ ਹੀ ਜਿੰਦਗੀ ਦੀ ਕਾਮਯਾਬੀ ਨਿਰਭਰ ਹੈ। ਅਨੇਕਾਂ ਕੀਮਤੀ ਜ਼ਿੰਦਗੀਆਂ ਸਿਰਫ ਏਸ ਲਈ ਆਪਣਾ ਮੁੱਲ ਨਹੀਂ ਪੁਆ ਸਕੀਆਂ ਕਿ ਉਹਨਾਂ ਦੇ ਕੰਮ ਦੀ ਢੋਣ ਗ਼ਲਤ ਸੀ, ਸਾਰੀ ਉਮਰ ਗੌਲ ਸੁਰਾਖ਼ ਵਿੱਚ ਜੋੜਨ ਲਈ ਉਰ ਆਪਣੇ ਢੌਰਸ ਕਿੱਲੋਂ ਦੀਆਂ ਨੁੱਕਰਾਂ ਛਿੱਲਦੇਂ ਰਹਿੰਦੇ ਹਨ। ਕੰਮ ਦੀ ਚੋਣ ਜਿੰਦਗੀ ਦੇ ਪਹਿਲੇ ਇੱਕ ਜਾਂ ਦੋ ਫੈਸਲਿਆਂ ਵਿੱਚੋਂ ਹੈ। ਹਜ਼ਾਰਾਂ ਜਿੰਦਗੀਆਂ ਗ਼ਲਤ ਚੋਣ ਕਰਕੇ ਨਿਕੰਮੀਆਂ ਤੇ ਨਾਖੁਸ਼ ਰਹਿ ਜਾਂਦੀਆਂ ਹਨ। ਜਦ ਤੱਕ ਇੱਕ ਕਾਰੀਗਰ ਨੂੰ ਆਪਣੇ ਹਥਲੇ ਕੰਮ ਵਿੱਚੋਂ ਰੌਜੀ ਤੋਂ ਛੁੱਟ ਹੋਰ ਕੋਈ ਅਨੰਦ ਪ੍ਰਾਪਤ ਨਹੀਂ ਹੁੰਦਾ, ਉਹ ਨਾ ਤਾਂ ਆਪਣੇ ਕੰਮ ਵਿੱਚ ਕਮਾਲ ਦੀ ਆਸ ਰੱਖ ਸਕਦਾ ਹੈ ਤੇ ਨਾ ਉਸ ਕੰਮ ਦੋਂ ਵਸੀਲੇ ਨਾਲ ਆਪਣੀ ਆੜਮਾ ਵਿੱਚ ਖੋੜਾ ਲਿਆ ਸਕਦਾ ਹੈ। ਜਿਸ ਦਿਲ ਵਿੱਚ ਉਸ ਦੋ ਹੱਥਾਂ ਦੀ ਕਾਰ ਕਈ ਵਾਰੀ ਹੁਲਾਸ ਤੋਂ ਖੇੜਾ ਨਹੀਂ ਲਿਆਉਂਦੀ, ਉਹ ਉਸ ਫੁੱਲ ਵਾਂਗ ਬੇਨਿਖਾਰ ਰਹਿੰਦਾ ਹੈ, ਜਿਸ ਉੱਤੇ ਸ਼ਬਨਮ ਦਾ ਮੋਤੀ ਨਹੀਂ ਥਿਰਕਿਆ ਡੇ ਨਾ ਅਕਾਸ਼ੋਂ ਚਿੱਟੇ ਮਹ ਦਾ ਕਤਰਾ ਕਦੇ ਡਿੱਗਾ ਹੈ। (206 ਸ਼ਬਦ)

ਸੰਖੇਪ ਰਚਨਾ

ਸਿਰਲੇਖ-ਕਿੱਤੇ ਦੀ ਚੌਣ

ਅਨੌਕਾਂ ਨੌਜਵਾਨ ਕਿੱਤੇ ਦੀ ਚੋਣ ਵਿੱਚ ਡਾਵਾਂ-ਡੋਲ ਰਹਿੰਦੇ ਹਨ। ਇੱਕ ਤਾਂ ਉਹਨਾਂ ਸਾਹਮਣੇ ਕਿੱਤਾ-ਚੌਣ ਦੇ ਮੌਕੇ ਘੱਟ ਹਨ, ਦੂਸਰੇ ਉਹਨਾਂ ਨੂੰ ਠੀਕ ਕਿੱਤਾ ਚੁਣਨਾ ਵੀ ਔਖਾ ਲੱਗਦਾ ਹੈ। ਕਿੱਤਾ-ਚੋਣ ਜੀਵਨ ਦਾ ਇੱਕ ਮਹੱਤਵਪੂਰਨ ਫ਼ੈਸਲਾ ਹੈ। ਅਨੰਕਾਂ ਲੋਕ ਕਿੱਤੇ ਦੀ ਗ਼ਲਤ ਚੋਣ ਕਾਰਨ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੋਂ ਉਹਨਾਂ ਨੂੰ ਉਸ ਕੰਮ ਵਿੱਚੋਂ ਉਹ ਖੁਸੀ ਵੀ ਨਹੀਂ ਮਿਲਦੀ, ਜੋ ਮਨ- ਭਾਉਂਦਾ ਕਿੱਤਾ ਕਰਨ `ਤੇ ਮਿਲਦੀ ਹੈ। ਸਫਲ ਜੀਵਨ ਲਈ ਖ਼ੁਸ਼ੀ ਦੀ ਭਾਰੀ ਜ਼ਰੂਰਤ ਹੈ। (74 ਸ਼ਬਦ)

(10)

 

ਲੰਡਨ ਬੜਾ ਭਾਰੀ ਸ਼ਹਿਰ ਹੈ ਪਰ ਏਥੇ ਜੇ ਡੁਹਾਡਾ ਕੋਈ ਦੋਸਤ ਨਾ ਹੋਵੇ, ਤਾਂ ਤੁਸੀਂ ਬਹੁਤ ਇਕੱਲ ਤੇ ਉਦਾਸੀ ਮਹਿਸੂਸ ਕਰਦੇ ਹੋ। ਅੰਗਰੇਜ਼ ਲੌਕ ਤਬੀਅਤ ਦੇ ਠੰਢੇ ਹਨ ਪਰ ਮਿਲੁਨਸਾਰ ਨਹੀਂ। ਗੁਆਂਢੀ, ਗੁਆਂਢੀ ਨੂੰ ਨਹੀਂ ਜਾਣਦਾ ਡੇ ਬਗੈਰ ਸੱਦੇ ਕੋਈ ਕਿਸੇ ਦੇ ਘਰ ਨਹੀਂ ਜਾਂਦਾ। ਬੱਸਾਂ, ਗੱਡੀਆਂ ਵਿੱਚ ਦੇਖੋ, ਇੱਕ ਅੰਗਰੇਜ ਦੂਸਰੇ ਨਾਲੁ ਗੱਲ ਨਹੀਂ ਕਰਦਾ ਤੇ ਹਰ ਇੱਕ ਦੇ ਮੂੰਹ ਅੱਗੇ ਅਪਬਾਰ ਹੁੰਦਾ ਹੈ। ਸਾਡੀ ਪੰਜਾਬੀਆਂ ਦੀ ਇੱਕ-ਦੂਸਰੇ ਨਾਲ ਗੱਲ ਕਰਨ ਦੀ ਆਦਤ ਹੈ ਤੋ ਸਾਨੂੰ ਇੱਕ-ਦੋ ਦਿਨ ਗੱਪਾਂ ਮਾਰਨ ਦਾ ਮੌਕਾ ਨਾ ਮਿਲੁਂ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਦੂਸਰੇ ਇੱਥੋਂ ਦੀ ਆਬੋ-ਹਵਾ ਵੀ ਖ਼ਰਾਬ ਹੈ। ਕਈ ਮਹੀਨੇ ਤਾਂ ਅਸਮਾਨ ਭਾਰੇ ਜਿਹੇਂ ਬੱਦਲਾਂ ਨਾਲ ਢਕਿਆ ਰਹਿੰਦਾ ਹੈ। ਸਿਆਲ ਵਿੱਚ ਬੜੀ ਧੁੰਦ ਹੁੰਦੀ ਹੈ। ਮੋਟਰਾਂ ਜੂੰ ਦੀ ਚਾਲ ਚੱਲਦੀਆਂ ਹਨ। ਸਿਆਲ ਵਿੱਚ ਕਦੇ ਕਦੇ ਬਰਫ਼ ਪੈਂਦੀ ਹੈ `ਤੇ ਸੜਕਾਂ, ਮਕਾਨਾਂ ਦੀਆਂ ਛੱਤਾਂ ਤੋ ਦਰਖਤ ਬਰਫ਼ ਨਾਲ ਲੱਦੇ ਜਾਂਦੇ ਹਨ। ਚਾਰੋਂ ਪਾਸੇ ਸਫੈਦ ਰੰਗ ਦਿਖਾਈ ਦਿੰਦਾ ਹੈ। ਦੋ ਦਿਨਾਂ ਬਾਅਦ ਬਰਫ਼ ਪੱਘਲੁਨਾ ਸ਼ੁਰੂ ਹੋ ਜਾਂਦੀ ਹੈ ਤੇ ਸੜਕਾਂ `ਤੇ ਚਿੱਕੜ ਜਿਹਾ ਹੋ ਜਾਂਦਾ ਹੈ। ਬਰਫ ਦੂਰ ਪਹਾੜਾਂ ਦੀਆਂ ਚੋਟੀਆਂ 'ਤੇ ਹੀ ਚੰਗੀ ਲੱਗਦੀ ਹੈ, ਜੇਂ ਬਰਫ਼ ਵਿੱਚ ਰਹਿਣਾ ਪਵੇਂ ਤਾਂ ਜਿੰਦਗੀ ਦਾ ਕੋਈ ਮਜ਼ਾ ਨਹੀਂ। (186 ਸਬਦ)

ਸਿਰਲੇਖ -ਲੰਡਨ ਦੀ ਜਿੰਦਗੀ

 

ਵਿਸਾਲ ਲੰਡਨ ਵਿੱਚ ਦੌਸਤ ਤੋਂ ਬਿਨਾਂ ਤੁਸੀਂ ਉਦਾਸੀ ਮਹਿਸੂਸ ਕਰੋਗੇ, ਕਿਉਂਕਿ ਅੰਗਰੇਜ ਪੰਜਾਬੀਆਂ ਵਰਗੇ ਮਿਲੁਨਸਾਰ ਅਤੋਂ ਨਿੱਘੇ ਨਹੀਂ। ਉੱਥੇ ਕਈ ਮਹੀਨੇ ਬੱਦਲਵਾਈ, ਧੁੰਦ, ਬਰਫਬਾਰੀ ਤੋਂ ਠੰਢ ਕਾਰਨ ਹਰ ਪਾਸੇ ਚਿਟਿਆਈ ਫੈਲੀ ਦਿਸਦੀ ਹੈ ਤੇ ਫਿਰ ਬਰਫ ਦੇ ਪੱਘਲਨ ਕਾਰਨ ਚਿੱਕੜ ਵੀ ਹੋ ਜਾਂਦਾ ਹੈ। ਬਰਫ਼ ਦੇ ਦ੍ਰਿਸ਼ ਦੂਰੋਂ ਹੀ ਚੰਗੇ ਲੱਗਦੇ ਹਨ, ਇਸ ਵਿਚਲੀ ਜਿੰਦਗੀ ਨਹੀਂ। (56 ਸਬਦ)

 

(11)

ਸੁਲੱਖਣਾ ਬੰਦਾ ਵੱਡਿਆਂ ਦਾ ਸਤਿਕਾਰ ਕਰਦਾ ਹੈ, ਉਹਨਾਂ ਨੂੰ ਪਰਿਲ ਦਿੰਦਾ ਹੈ, ਬਰਾਬਰ ਦਿਆਂ ਦਾ ਮਾਣ ਕਰਦਾ ਹੈ, ਛੋਟਿਆਂ ਦਾ ਆਦਰ ਕਰਦਾ ਹੈ, ਉਹਨਾਂ ਨੂੰ ਰਾਹ ਪਾਉਂਦਾ ਹੈ, ਇਸਤਰੀਆਂ ਤੋਂ ਅੱਖ ਨੀਵੀਂ ਰੱਖਦਾ ਹੈ, ਯਥਾਸਕਤੀ ਆਪਣੀ ਲੋੜ ਉਹਨਾਂ ਦੇ ਪਿੱਛੋ ਰੱਖਦਾ ਹੈ। ਇਸਤਰੀ ਜਾਤੀ ਦਾ ਹਰ ਥਾਂ ਮਾਣ ਕਰਨਾ ਡੇ ਉਸ ਨੂੰ ਪਹਿਲ ਦੌਣੀ ਸੁਲੱਖਣੇ ਬੰਦਿਆਂ ਦਾ ਵੱਡਾ ਚਿੰਨ੍ਹ ਹੈ। ਸਾਊ ਬੰਦੇ ਦੀ ਮੋਟੀ ਜਿਹੀ ਨਿਸ਼ਾਨੀ ਇਹ ਹੈ ਕਿ ਉਹ ਕਦੇ ਕਾਹਲਾ, ਹਫ਼ਲਿਆਂ ਤੇ ਆਪੇ ਤੋਂ ਬਾਹਰ ਨਹੀਂ ਦਿਸੇਗਾ। ਲੋਕ ਗੱਡੀ ਚੜ੍ਹਨ ਲਈ ਇੰਵ ਭੱਜਦੇ ਤੇ ਧਕਮ-ਧੱਕਾ ਹੁੰਦੇ ਹਨ, ਜਿਵੇਂ ਅੱਗ ਲੱਗ ਗਈ ਹੁੰਦੀ ਹੈ, ਪਰ ਸੁਚੱਜਾ ਆਦਮੀ ਅਡੋਲ ਟਿਕਿਆ ਰਹਿੰਦਾ ਹੈ। ਕਾਹਲ ਤੋਂ ਤਿੱਖਾਪਣ ਭਾਵੇ ਤੁਰਨ-ਫਿਰਨ ਵਿੱਚ ਹੋਵੇਂ ਭਾਵੇਂ ਅੱਖਾਂ ਦਾ ਹੋਵੇ, ਭਾਵੇ ਜ਼ਬਾਨ ਦਾ, ਸੋਭਾ ਨਹੀਂ ਦਿੰਦਾ। ਆਪੋਂ-ਵਿਚਲੀ ਗੱਲ ਕਰਦਿਆਂ ਦੂਜਿਆਂ ਦਾ ਬਥਿਆਲ ਰੱਖਣਾ, ਉੱਚਾ ਨਾ ਬੋਲਣਾ, ਨਾ ਹਿੜ-ਹਿੜ ਕਰਕੇ ਹੱਸਣਾ, ਦੂਜਿਆਂ ਵੱਲ ਨਾ ਘੂਰਨਾ ਤੇ ਉਹਨਾਂ ਦੀਆਂ ਚੀਜ਼ਾਂ ਨੂੰ ਗਹੁ ਨਾਲ ਨਾ-ਪੜਤਾਲਣਾ, ਕਿਸੇ ਦੀ ਪੁਸਤਕ ਜਾਂ ਅਖ਼ਬਾਰ ਨਾ ਪੜ੍ਹਨ ਦੀ ਕੌਸਸ਼ ਕਰਨੀ, ਨਾ ਹੱਥ ਵਿੱਚੋਂ ਖੋਹਣ ਦਾ ਜਤਨ ਕਰਨਾ, ਦੂਜੇ ਨੂੰ ਆਪਣੇ ਕਰਕੇ ਕੋਈ ਔਖ ਨਾ ਦੇਣਾ ਤੋ ਜੋ ਬੇਵੱਸੀ ਨਾਲ ਦਿੱਤੀ ਜਾਵੇ ਤਾਂ ਖਿਮਾ ਮੌਗਣੀ, ਇਹ ਮੋਟੇ ਜਿਹੇ ਨਿਯਮ ਹਨ; ਵਰਤਣ ਤੌ ਬੈਠਣ ਦੇ (19) ਸ਼ਬਦ)

ਸੰਬੋਪ ਰਚਨਾ

ਸਿਰਲੇਖ -ਸਾਊ ਮਨੁੱਖ ਦੇ ਲੱਛਣ

 

ਸੁਲੱਖਣਾ ਬੰਦਾ ਵੱਡਿਆਂ ਦਾ ਸਤਿਕਾਰ, ਬਰਾਬਰ ਦਿਆਂ ਦਾ ਮਾਣ, ਛੋਟਿਆਂ ਦੀ ਆਦਰ ਸਹਿਤ ਅਗਵਾਈ ਤੇ ਇਸਤਰੀ ਦਾ ਸਨਮਾਨ ਕਰਨ ਵਾਲਾ ਹੁ ਦਾ ਹੈ। ਉਸ ਵਿੱਚ ਕਾਹਲੁ ਦੀ ਥਾਂ ਅਡੋਲਤਾ ਹੁੰਦੀ ਹੈ। ਉਸ ਦਾ ਦੂਜਿਆਂ ਨਾਲ ਵਰਤਾਅ ਸਲੀਕੇ ਭਰਿਆ ਹੁੰਦਾ ਹੈ। ਉਹ ਨਾ ਉੱਚੀ ਬੋਲਦਾ ਤੇ ਨਾ ਉੱਚੀ ਹਸਦਾ ਹੈ। ਉਹ ਕਿਸੇਂ ਨੂੰ ਤੰਗ ਨਹੀਂ ਕਰਦਾ। ਉਸ ਤੋਂ ਬੇਧਿਆਨਾੀ ਵਿੱਚ ਵੀ ਕਿਸੇ ਨੂੰ ਔਖ ਹੋਵੇ, ਤਾਂ ਉਹ ਖਿਮਾ ਮੌਗ ਲੈਂਦਾ ਹੈ। (68 ਸ਼ਬਦ)

(12)

ਬੱਚੇ ਨੂੰ ਮਰਯਾਦਾ ਦਾ ਸਬਕ ਦੇਣਾ ਬੜੀ ਸਿਆਣਪ ਮੰਗਦਾ ਹੈ। ਬੱਚੇ ਦੀ ਫਿਤਰਤ ਮਰਯਾਦਾ ਦੇ ਵਿਰੁੱਧ ਹੁੰਦੀ ਹੈ। ਜਦੋਂ ਮਾਪੇ ਉਸ ਦੀ ਫਿਤਰਤ ਦੇ ਵਿਰੁੱਧ ਬੰਮੋਚੀ ਸਿੱਖਿਆ ਦਿੰਦੇ ਹਨ, ਤਾਂ ਬੱਚੇ ਵਿੱਚ ਝੂਠ ਬੋਲਣ, ਚੋਰੀ ਕਰਨ, ਚੀਜ਼ਾਂ ਲੁਕਾਉਣ, ਤੌੜਨ ਤੌ ਗੁਆਉਣ ਦੀ ਰੁਚੀ ਬਗਾਵਤ ਦੇ ਤੌਰ ਉੱਤੇ ਜਾਗਦੀ ਹੈ। ਸਿਆਣੇ ਮਾਪੇ ਇਸ ਰੁਚੀ ਨੂੰ ਤਾੜਦੇ ਰਹਿੰਦੇ ਹਨ ਤੇ ਇਹੋ-ਜਿਹੇ ਤਰੀਕੇ ਨਾਲ ਮਰਯਾਦਾ ਸਿਖਾਉਂਦੇ ਹਨ ਕਿ ਉਹ ਬਾਗ਼ੀ ਨਾ ਹੋ ਜਾਵੇ। ਇਨਸਾਨ ਦਾ ਬੱਚਾ ਵੀ ਸ਼ੁਰੂ ਵਿੱਚ ਨਿਰਾ ਵਹਿਸੀ ਹੁੰਦਾ ਹੈ। ਕੁੱਤਿਆਂ, ਬਿੱਲਿਆਂ, ਸੇਰਾਂ, ਚੀਤਿਆਂ ਨੂੰ ਹੌਲੀ- ਹੌਲੀ ਸਿਆਣਪ ਨਾਲ ਮਰਯਾਦਾ ਸਿਖਾਈ ਜਾ ਸਕਦੀ ਹੈ। ਹੂ-ਬਰੂ ਉਸੇ ਤਰ੍ਹਾਂ ਇਨਸਾਨ ਦੇ ਬੱਚੇ ਨਾਲ਼ ਕਰਨਾ ਜਰੂਰੀ ਹੈ। ਬੱਚਾ ਵੀ ਹਰ ਬੰਧਨ, ਮਰਯਾਦਾ ਦੇ ਸੁਭਾਵਿਕ ਖਿਲਾਫ਼ ਹੁੰਦਾ ਹੈ। ਇਸ ਦੀ ਵਹਿਸ਼ਤ ਦਾ ਸਤਿਕਾਰ ਕਰ ਕੇ ਬੜੇ ਸਬਰ ਨਾਲ ਵਾਰ-ਵਾਰ ਕੋਸ਼ਸ਼ ਕਰ ਕੇਂ ਹੀ ਮਰਯਾਦਾ ਸਿਪਾਈ ਜਾ ਸਕਦੀ ਹੈ। ਜਿਹੜੇ ਮਾਪੇ ਸਿਰਫ ਉਪਦੇਸ਼ ਨਾਲ, ਹੁਕਮ ਜਾਂ ਡਰਾਵੇ ਨਾਲ ਮਰਯਾਦਾ ਸਿਖਾਉਣਾ ਚਾਹੁੰਦੇ ਹਨ, ਉਹ ਕਾਮਯਾਬ ਨਹੀਂ ਹੁੰਦੇਂ। (150 ਸ਼ਬਦ)

ਸੈਖੋਪ ਰਚਨਾ

 

ਬੱਚੇ ਦੀ ਫਿਤਰਤ ਮਰਯਾਦਾ ਦੇ ਵਿਰੁੱਧ ਹੁੰਦੀ ਹੈ। ਉਸ ਦੀ ਇਸ ਫਿਤਰਤ ਵਿਰੁੱਧ ਬੇਮੋਚੀ ਸਿੱਖਿਆ ਉਸ ਦੇ ਸੁਭਾਅ ਨੂੰ ਵਿਗਾੜਦੀ ਹੈ। ਇਨਸਾਨ ਦੇ ਵਹਿਸ਼ੀ ਸੁਭਾਅ ਵਾਲੋਂ ਬੱਚੋਂ ਨੂੰ ਵੀ ਪਸੂਆਂ ਵਾਂਗ ਹੌਲੇ-ਹੌਲੇਂ ਬੜੀ ਸਿਆਣਪ ਨਾਲ ਉਸ ਦੀ ਹਰ ਵਹਿਸ਼ਤ ਦਾ ਸਤਿਕਾਰ ਕਰਦੇ ਹੋਏ ਸਬਰ ਨਾਲ ਵਾਰ-ਵਾਰ ਕੌਸ਼ਸ਼ ਕਰ ਕੇ ਮਰਯਾਦਾ ਸਿਖਾਉਣੀ ਚਾਹੀਦੀ ਹੈ। (23 ਸ਼ਬਦ)

(13)

ਜਿਵੇ ਕਿ ਤਿਹਾਏਂ ਲੌਕ ਪਾਣੀ ਬਾਰੇ ਸੋਚਦੇ ਹਨ, ਉਸੇ ਤਰ੍ਹਾਂ ਹੀ ਅੰਗਰੇਜ਼ਾਂ ਦੇ ਜਮਾਨੇ ਵਿੱਚ ਅਸੀਂ ਅਜ਼ਾਦੀ ਬਾਰੇ ਸੋਚਿਆ ਕਰਦੇ ਸੀ। ਅਜ਼ਾਦ ਹੋਣ ਤੋਂ ਕਾਫੀ ਵਰ੍ਹੇ ਪਹਿਲਾਂ ਸਾਡੇ ਨੌਤਾਵਾਂ ਨੇ ਇਹ ਐਲਾਨ ਕੀਤਾ ਕਿ ਹੋਰ ਰਾਸ਼ਟਰਾਂ ਵਾਂਗ ਸਾਡਾ ਵੀ ਅਜ਼ਾਦ ਹੋਣ ਦਾ ਅਧਿਕਾਰ ਹੈ। ਸਾਨੂੰ ਵੀ ਆਪਣੀ ਕਰੜੀ ਮਿਹਨਤ ਦਾ ਸਿੱਟਾ ਮਿਲਨਾ ਚਾਹੀਦਾ ਹੈ ਅਤੇ ਜੀਵਨ ਦੀਆਂ ਸਭ ਮੂਲ ਸਹੂਲਤਾਂ ਪ੍ਰਾਪਤ ਹੋਣ ਤਾਂ ਕਿ ਅੱਗੇ ਵਧਣ ਦਾ ਅਵਸਰ ਮਿਲੋ ਉਹਨਾਂ ਨੌ ਇਸ ਦੀ ਲੌੜ ਨੂੰ ਬਹੁਤ ਤੀਬਰਤਾ ਨਾਲ ਅਨ੍ਭਵ ਕੀਤਾ ਕਿਉਂਕਿ ਉਹਨਾਂ ਆਪਣੀਆਂ ਅੱਖਾਂ ਨਾਲ ਇਸ ਦੇ ਉਲਟ

ਵਾਪਰਦਾ ਵੇਖਿਆ। ਗਾਂਧੀ ਜੀ ਨੂੰ ਇਸ ਦੇਸ ਦੇ ਲੋਕਾਂ ਦੀ ਏਨੀ ਚਿੰਤਾ ਸੀ ਕਿ ਉਹਨਾਂ ਕਿਹਾ ਕਿ ਜਦ ਤੱਕ ਹਰ ਅੱਖ 'ਚੋਂ ਅੱਥਰੂ ਪੂੰਝ ਨਹੀਂ ਲੈਣਗੇ, ਤਦ ਡੱਕ ਚੈਨ ਨਾਲ ਨਹੀਂ ਬੈਠਣਗੇ ਅਜ਼ਾਦੀ ਤੋਂ ਕੁਝ ਚਿਰ ਹੀ ਪਹਿਲਾਂ ਜਵਾਹਰ ਲਾਲ ਨਹਿਰੂ ਨੰ ਸਾਨੂੰ ਯਾਦ ਦਿਵਾਈ ਕਿ ਭਾਰਤ ਸਦਾ ਹੀ ਵੱਖ-ਵੱਖ ਧਰਮਾਂ ਦਾ ਦੌਸ ਰਿਹਾ ਹੈ ਅਤੇ ਇਹ ਇਸ ਤਰ੍ਹਾਂ ਅੱਗੇ ਵੀ ਰਹੇਗਾ। ਉਹਨਾਂ ਕਿਹਾ ਕਿ ਇਸ ਦੋਸ ਵਿੱਚ ਹਰ ਧਰਮ ਨੂੰ ਇੱਕੌ-ਜਿਹਾ ਹੀ ਸਤਿਕਾਰਿਆ ਜਾਵੇਗਾ ਪਰ ਹਰ ਭਾਰਤੀ ਭਾਵੇਂ ਉਸ ਦਾ ਧਰਮ ਕੋਈ ਵੀ ਹੋਵੇ, ਨੂੰ ਇਕਸਾਰ ਹੀ ਦੇਸ ਪ੍ਰਤਿ ਵਫਾਦਾਰ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਕੌਮੀ ਦ੍ਰਿਸ਼ਟੀਕੋਣ ਅਪਨਾਉਣ ਦੀ ਲੋੜ ਹੈ। ਇਹੋਂ ਸਾਡਾ ਧਰਮ-ਨਿਰਪੱਖ ਪਹੁੰਚ ਤੋਂ ਭਾਵ ਹੈ। (200 ਸ਼ਬਦ)

 

ਸੈਖੋਪ ਰਚਨਾ

ਸਿਰਲੋਖ-ਗੁਲਾਮੀ ਤੋਂ ਭਾਰਤੀ ਨੌਤਾ

 ਗ਼ੁਲਾਮੀ ਸਮੇਂ ਭਾਰਤੀ ਨੇਤਾਵਾਂ ਨੇ ਆਪਣੀ ਅਜਾਦੀ ਦੇ ਅਧਿਕਾਰ ਦਾ ਐਲਾਨ ਕੀਤਾ, ਕਿਉਂਕਿ ਅਜ਼ਾਦੀ ਹੀ ਸਾਨੂੰ ਸਾਡੀ ਮਿਹਨਤ ਦਾ ਫਲੁ ਤੇ ਜੀਵਨ ਦੀਆਂ ਮੂਲ ਸਹੂਲਤਾਂ ਦੇ ਸਕਦੀ ਸੀ। ਗਾਂਧੀ ਜੀ ਨੰ ਦੇਸਵਾਸੀਆਂ ਦੇ ਦੁੱਖ ਦੂਰ ਹੋਣ ਤੱਕ ਚੈਨ ਨਾਲ ਨਾ ਸੌਣ ਦਾ ਪ੍ਰਣ ਕੀਤਾ ਡੇ ਜਵਾਹਰ ਲਾਲ ਨਹਿਰੂ ਨੇ ਭਾਰਤ ਨੂੰ ਵੱਖ-ਵੱਖ ਧਰਮਾਂ ਦਾ ਦੇਸ ਦੱਸਦਿਆਂ ਕਿਹਾ ਕਿ ਅੱਗੋਂ ਵੀ ਇਸੇਂ ਤਰ੍ਹਾਂ ਰਹੇਗਾ। ਉਹਨਾਂ ਭਾਰਤੀਆਂ ਨੂੰ ਦੇਸ ਪ੍ਰਤਿ ਵਫ਼ਾਦਾਰੀ ਤੋ ਕੌਮੀ ਦ੍ਰਿਸ਼ਟੀਕੋਣ ਅਪਣਾਉਣ ਲਈ ਕਿਹਾ। (75 ਸ਼ਬਦ)

 

ਸੌਖੇਪ ਰਚਨਾ ਦੇ ਅਭਿਆਸ ਲਈ ਪੈਰੇ

(1)

 

ਜਿਸ ਜਿੰਦਗੀ ਦਾ ਮਕਸਦ ਨਹੀਂ ਉਹ ਜਿੰਦਗੀ ਨਹੀਂ। ਜਿਨ੍ਹਾਂ ਨੂੰ ਜ਼ਿੰਦਗੀ ਇੱਕ ਮਕਸਦ ਨਜ਼ਰ ਆਉਂਦੀ ਹੈ, ਉਹ ਹੀ ਜਿੰਦਗੀ ਜਿਊਂਦੇ ਹਨ ਵਰਨਾ ਜਿੰਦਗੀ ਕੱਟ ਤਾਂ ਸਾਰੇ ਰੀ ਰਹੇ ਹਨ ਜਾਂ ਇਉਂ ਕਹੋਂ ਕਿ ਜ਼ਿੰਦਗੀ ਨੂੰ ਧੱਕਾ ਦੇ ਰਹੇ ਹਨ। ਮਕਸਦ ਭਰਪੂਰ ਜਿੰਦਗੀ ਜਿਊਂਣ ਵਾਲੇ ਵਿਅਕਤੀਆਂ ਨੂੰ ਕਾਇਨਾਤ ਦੀ ਹਰ ਸੈਅ ਕਿਸੇ ਆਹਰੇ ਲੱਗੀ ਨਜ਼ਰ ਆਉਂਦੀ ਹੈ, ਕੁਝ ਵੀ ਫ਼ਜ਼ੂਲ ਨਹੀਂ ਦਿਸਦਾ। ਉਹਨਾਂ ਨੂੰ ਕੁਦਰਤ ਵਿੱਚ, ਫੁੱਲਾਂ-ਪੱਤੀਆਂ ਵਿੱਚ, ਪੰਛੀਆਂ-ਜਨੌਰਾਂ ਵਿੱਚ, ਨਦੀਆਂ- ਸਮੁੰਦਰਾਂ ਵਿੱਚ, ਟਿੱਬਿਆਂ-ਪਹਾੜਾਂ ਵਿੱਚ, ਹਰ ਥਾਂ, ਹਰ ਚੀਜ, ਹਰ ਬਸ਼ਰ ਵਿੱਚ ਸਿਰਜਣਹਾਰ ਦਿਸਦਾ ਹੈ। ਹੋਰਨਾਂ ਦੀ ਸਹਾਇਤਾ, ਦੁਖੀਏ ਦੇ ਦੁੱਖ ਵਿੱਚ ਸਾਂਝ, ਰੋਂਦੀ ਅੱਖ ਨੂੰ ਪੂੰਝਣਾ, ਨਾਉਮੀਦ ਨੂੰ ਉਮੀਦ ਬਨ੍ਹਾਉਣਾ, ਢਹਿੰਦੀ-ਡਿਗਦੀ ਆਤਮਾ ਨੂੰ ਸਹਾਰਾ ਦੇਣਾ ਆਦਿ ਅਜਿਹੇ ਮਕਸਦ ਹਨ ਜੋਂ ਮਨੁੱਖ ਦੇ ਅੰਦਰ ਕਿ ਕਿਸੇ ਨੂੰ ਉਸ ਦੀ ਲੋੜ ਹੈ ਅਤੇ ਉਹ ਕਿਸੇ ਦੇ ਕੰਮ ਆਉਣ ਲਈ, ਕੁਝ ਕਰਨ ਲਈ ਪੈਦਾ ਹੋਇਆ ਹੈ। ਜਦੋਂ ਜਿੰਦਗੀ ਨੂੰ ਮਕਸਦ ਮਿਲ ਜਾਂਦਾ ਹੈ, ਉਹ ਸੋਹਣੀ ਬਣ ਜਾਂਦੀ ਹੈ, ਅਜਿਹੀ ਜ਼ਿੰਦਗੀ ਨੂੰ ਜਿਊਣ ਲਈ ਵੀ ਜੀਅ ਕਰਦਾ ਹੈ।

 

(2)

 

ਇਸ ਵਿੱਚ ਸ਼ੱਕ ਨਹੀਂ ਕਿ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਦੁਨੀਆਂ ਭਰ ਵਿੱਚ ਇਨਸਾਨੀ ਸਿਹਤ ਅਤੇ ਸਮਾਜ ਲਈ ਇੱਕ ਗੰਭੀਰ ਚੁਣੌਤੀ ਦਾ ਰੂਪ ਧਾਰਨ ਕਰ ਚੁੱਕਾ ਹੈ। ਅਜੋਕੀ ਤੇਜ ਰਫਤਾਰ ਜਿੰਦਗੀ ਇਨਸਾਨ ਕੌਲੋਂ ਹਰ ਖੋਤਰ ਵਿੱਚ ਤਜ ਰਫਤਾਰ ਦੀ ਮੰਗ ਕਰਦੀ ਹੈ ਜਿਸ ਕਰਕੇ ਸਹਿਜ ਜੀਵਨ ਜਿਉਂਣ ਲਈ ਵੀ ਇਨਸਾਨ ਨੂੰ ਸੰਘਰਸ ਦੀ ਹਾਲਤ ਵਿੱਚ ਰਹਿਣਾ ਪੈਂਦਾ ਹੈ। ਹਰ ਖੋਤਰ ਵਿੱਚ ਮੁਕਾਬਲੰਬਾਜੀ ਅਤੇ ਜਿਆਦਾ ਤੋਂ ਜ਼ਿਆਦਾ ਪੂੰਜੀ ਤੇ ਪਦਾਰਥਕ ਸੁੱਖ ਜਮ੍ਹਾਂ ਕਰਨ ਦੀ ਦੌੜ ਨੇ ਜਿੰਦਗੀ ਨੂੰ ਮਸ਼ੀਨੀ ਪੱਧਰ ਉੱਤੇ ਲੈ ਆਂਦਾ ਹੈ। ਮਾਨਸਿਕ ਅਤੇ ਆਤਮਿਕ ਪੱਧਰ ਉੱਤੇ ਇਨਸਾਨ ਭੌਤਿਕ ਵਾਤਾਵਰਨ ਨਾਲ ਤਾਲ-ਮੇਲ ਰੱਖਣ ਵਿੱਚ ਨਾਕਾਮਯਾਬ ਹੋ ਰਿਹਾ ਹੈ। ਆਮ ਆਦਮੀ ਦਾ ਜ਼ਿਆਦਾ ਸਮਾਂ ਜਿੰਦਗੀ ਦੀਆਂ ਮੁਢਲੀਆਂ ਲੌੜਾਂ ਪੂਰੀਆਂ ਕਰਨ ਵਿੱਚ ਹੀ ਲੱਗ ਜਾਂਦਾ ਹੈ, ਜਿਸ ਕਰਕੇ ਉਸ ਦੀਆਂ ਸਮਾਜਿਕ, ਮਾਨਸਿਕ ਅਤੇ ਆਤਮਿਕ ਲੌੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸ ਨਾਲੁ ਜ਼ਿੰਦਗੀ ਵਿੱਚ ਇੱਕ ਖਲਾਅ ਪੈਂਦਾ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾਂ ਪੈਂਦਾ ਹੁੰਦੀਆਂ ਹਨ। ਨਸਾ-ਪ੍ਰਵਿਰਤੀ ਵੀ ਇਸੇ ਖਲਾਅ ਨੂੰ ਪੂਰਿਆਂ ਕਰਨ ਦੇ ਜਤਨ ਵਜੋਂ ਹੀ ਸੁਰੂ ਹੁੰਦੀ ਹੈ। ਭੌਰਿਕ ਤੌਰ ਉੱਤੇ ਆਵਾਜਾਈ ਡੇ ਸੰਚਾਰ ਦੇ ਸਾਧਨਾਂ ਵਗੈਰਾ ਦੀ ਬਦੌਲਤ ਬੇਸ਼ੱਕ ਬਾਹਰੀ ਫ਼ਾਸਲਂ ਘਟੇ ਹਨ, ਪਰ ਸਮਾਜਿਕ, ਮਾਨਸਿਕ ਤੇ ਆਤਮਿਕ ਤੌਰ `ਤੇ ਇਨਸਾਨ ਡੇ ਇਨਸਾਨ ਵਿਚਲੀ ਦੂਰੀ ਵਧੀ ਹੈ। ਭੀੜ ਵਧਣ ਦੇ ਬਾਵਜੂਦ ਹਰ ਇਨਸਾਨ ਇਕੱਲਾ ਹੈ। ਨਤੀਜੇ ਵਜੋਂ ਆਪਣੇ ਦੁੱਖ ਵੀ ਉਸ ਨੂੰ ਇਕੱਲੋ ਨੂੰ ਹੀ ਝੱਲਣੇ ਪੈਂਦੇ ਹਨ। ਇਨਸਾਨ ਨੂੰ ਜਦ ਇਨਸਾਨ ਦਾ ਸਹਾਰਾ ਨਹੀਂ ਰਿਹਾ ਤਾਂ ਉਸ ਨੌ ਮਸਲੂਈ ਸਹਾਰੇ ਤਲਾਸ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਨਸੇ ਵੀ ਹਨ।

 

(3)

 

ਤੁਹਾਡੇ ਭਾਗਾਂ ਵਿੱਚ ਧਨਾਢ ਹੋਣਾ ਜੇਕਰ ਨਾ ਵੀ ਆਇਆ ਹੋਵੇ ਤਾਂ ਵੀ ਤੁਹਾਡਾ ਛੋਟਾ ਜਿਹਾ ਮਕਾਨ ਜਾਂ ਗ਼ਰੀਬੀ-ਦਾਅਵੇਂ ਦੀ ਝੁੱਗੀ ਤੇ ਇਸ ਵਿੱਚ ਵੱਸਣ ਵਾਲੇ ਕਿਸੇਂ ਸਨੰਹੀ-ਸੰਬੰਧੀ ਦਾ ਮਧੁਰ ਚਿਹਰਾ, ਤੇ ਇਹਨਾਂ ਚੀਜ਼ਾਂ ਨਾਲ ਡੁਹਾਡਾ ਪਿਆਰ, ਇਹ ਸਭ ਚੀਜ਼ਾਂ ਆਪਣੇ ਆਪ ਵਿੱਚ, ਤੁਹਾਡੀ ਦੁਨੀਆਂ ਬਣ ਜਾਂਦੀਆਂ ਰਨ ਜਿਸ ਤਰ੍ਹਾਂ ਕਿਸੇ ਸਿਆਣੇ ਆਦਮੀ ਨੇ ਕਿਹਾ ਹੈ ਕਿ ਇਸ ਦੁਨੀਆਂ ਦੇ ਰਾਜ-ਭਾਗ ਤਾਂ ਭਿਖਾਰੀਆਂ ਨੂੰ ਨਹੀਂ ਮਿਲੁ ਸਕਦੇ ਪਰ ਅਸਮਾਨੀ ਬਾਦਸਾਰੀ ਮਿਲੁ ਸਕਦੀ ਹੈ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿੰਨੇ ਹੀ ਮਹਾਨ ਵਿਅਕਤੀ ਮਾਲੀ ਡੌਰ `ਤੇ ਗ਼ਰੀਬ ਹੋਏ ਹਨ ਰੁਪਏ-ਪੈਸੇ ਦੀ ਉਪਲੋਗਤਾ ਬਾਰੇ ਅਨੁਮਾਨ ਲਾਉਣ ਵਿੱਚ, ਆਮ ਤੌਰ 'ਤੇ, ਭੁਲੇਖਾ ਲੱਗਦਾ ਹੈ ਇਹੋਂ ਭੁਲੇਖਾ ਲੋਕਾਂ ਨੂੰ ਖੁਰਾਕ ਬਾਰੇ ਲੱਗਦਾ ਹੈ ਕਿਸੇ ਸਿਆਣੇ ਨੇ ਕਿਹਾ ਹੈ, “ਕਿਸੇ ਅਮੀਰ ਆਦਮੀ ਦੀ ਮਰਜੀ ਜੇਕਰ ਨਿਰੋਆ ਰਹਿਣ ਦੀ ਹੋਵੇ ਤਾਂ ਉਸ ਨੂੰ ਇੱਕ ਗ਼ਰੀਬ ਵਾਰ੍ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ ਸਾਦੀ ਜਿਹੀ ਰੋਟੀ, ਥੋੜ੍ਹੇ ਜਿਹੇ ਥਿੰਦੇ, ਚਾਹ, ਪਨੀਰ ਤੋਂ ਸਬਜ਼ੀ-ਭਾਜੀ ਨਾਲ ਛਾਹ-ਵੇਲਾ ਤੇ ਦੁਪਹਿਰ ਦੀ ਰੋਟੀ ਵੀ ਕੀਤੀ ਜਾ ਸਕਦੀ ਹੈ। ਚੰਗੀ ਭੁੱਖ ਲੱਗਣ 'ਤੇ ਖਾਧੀ ਤੇ ਚੱਜ ਨਾਲ ਰਿੰਨ੍ਹੀ-ਪਕਾਈ ਸਾਦਾ ਜਿਹੀ ਖ਼ੁਰਾਕ ਵੀ ਆਦਮੀ ਨੂੰ ਏਨਾਂ ਖੁਸੀ ਦੇ ਸਕਦੀ ਹੈ ਜਿੰਨੀ ਕਿ ਕਿਸੇ ਅਮੀਰ ਆਦਮੀ ਦੇ ਘਰ ਚੰਗਾ-ਚੋਖਾ ਪਰੋਸਿਆ ਪਾਣਾ/ਮੌਸਮ ਅਨੁਸਾਰ ਨਿਰੋਈਆਂ ਤੋਂ ਨਿਰੋਈਆਂ ਤੋਂ ਚੰਗੀਆਂ ਤੋਂ ਚੰਗੀਆਂ ਚੀਜ਼ਾਂ ਉੱਤੇ ਬੜਾ ਥੋੜ੍ਹਾ ਪਰਚ ਬੈਠਦਾ ਹੈ ਤੇ ਮੌਸਮ ਲੰਘ ਜਾਣ ਮਗਰੋਂ ਇਹਨਾਂ ਦਾ ਕੋਈ ਸੁਆਦ ਹੀ ਨਹੀਂ ਰਰਿੰਦਾ।

(4)

 

ਅੱਜ ਚੰਦ ਨਹੀਂ ਚੜ੍ਹਿਆ, ਪਰ ਚੰਦਾ! ਸੁੰਦਰਤਾ ਨਿਰੀ ਤੋਰੀ ਹੀ ਤਾਂ ਮੁਥਾਜ ਨਹੀਂ। ਸੁੰਦਰਤਾ ਇੱਕ ਇਲਾਹੀ ਜਲਵਾ ਹੈ, ਕਦੋ ਡੌਰੇਂ ਵਿੱਚੋਂ ਝਾਤੀਆਂ ਮਾਰਦੀ ਹੈ ਕਦੋਂ ਵਹਿੰਦੇ ਪਾਣੀਆਂ ਵਿੱਚੋ ਡਲ੍ਹਕਾਂ ਮਾਰਦੀ ਹੈਂ, ਕਦੇ ਪਹਾੜਾਂ ਵਿੱਚੋਂ ਉੱਮਲ- ਉੱਮਲ ਪੈਂਦੀ ਹੈ, ਕਦੇ ਬਨਸਪਤੀ ਵਿੱਚੋਂ ਮੌਲ ਉੱਠਦੀ ਹੈ, ਕਦੇ ਬਿਜਲੀ ਦੀ ਡਰਾਉਣਾੀ ਗੜਗੱਜ ਵਿੱਚੋਂ ਲਿਸ਼ਕਾਰ਼ਾਂ ਮਾਰ ਜਾਂਦੀ ਹੈ, ਕਦੇ ਸਮੁੰਦਰੀ ਲਹਿਰਾਂ ਵਿੱਚੋਂ ਤਰ ਆਉਂਦੀ ਹੈ, ਕਦੇ ਗਲੋਂ ਦੀਆਂ ਨਾਲੀਆਂ ਤੋਂ ਸਾਜ਼ਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਪਾਉਂਦੀ ਹੈ, ਕਦੋ ਮੈਦਾਨੇ-ਜੰਗ ਦੇ ਗੋਲਿਆਂ ਵਿੱਚੋਂ ਕੂਕ ਕੇ ਜਾਂਦੀ ਹੈ, ਕਦੇ ਸੁੰਦਰੀਆਂ ਦੇ ਨੈਣਾਂ ਵਿੱਚੋਂ ਪਲਕਾਰੇ ਮਾਰਦੀ ਹੈ, ਕਦੇ ਸੋਹਣਿਆਂ ਮੂਛੇਹਾਰਿਆਂ ਤੋਂ ਬਾਂਕੀਆਂ ਨੁਹਾਰਾਂ ਵਿੱਚੋਂ ਫੁੱਟ-ਫੁੱਟ ਨਿਕਲਦੀ ਹੈ ਸੁੰਦਰਤਾ ਤੂੰ ਸਬੂਲ ਸੈ ਨਹੀਂ ਪਰ ਸਥੂਲ ਟਿਕਾਣਿਆਂ `ਤੇ ਜਲਵੇ ਮਾਰਦੀ ਹੈ, ਤੂੰ ਦੇਵੀ ਹੈਂ ਕਿ ਦੈਵ ਹੈਂ, ਤੂੰ ਆਪ ਹੈਂ ਕਿ ਆਪੇ ਦਾ ਪ੍ਰਕਾਸ ਹੈ ? ਦੇਖ, ਇੱਕ ਸਿਆਣਾ ਪਿਆ ਆਪਦਾ ਹੈ ਕਿ ਜੋ ਸੈ ਲਾਭਦਾਇਕ ਹੈ, ਉਹੀ ਸੁੰਦਰ ਹੈ ਪਰ ਤੌਰੇ ਰਸੀਏਂ ਜਾਣਦੇ ਹਨ ਕਿ ਨਹੀਂ, ਡੂੰ ਕੋਈ ਅਰਸ਼ਾਂ ਦੀ ਵੱਖਰੀ ਹੀ ਮਹਾਰਾਣੀ ਹੈ। ਜਿਸ ਮਨ ਵਿੱਚ ਗਰਜ਼ ਹੈ, ਜਿਸ ਵਿੱਚ ਲੋੜ ਹੈ ਉਸ ਲਈ 'ਲਾਭਦਾਇਕ ਸੁੰਦਰਹੋਊ, ਜਿਨ੍ਹਾਂ ਨੂੰ ਲੋਝ ਨਹੀਂ, ਚਾਹ ਨਹੀਂ, ਓਹ ਅਸਲ ਡੋਰੇ ਸਰੂਪ ਤੋਂ ਜਾਣੂ ਹਨ ਤੂੰ ਤਾਂ ਆਪਣੇ ਆਪ ਵਿੱਚ ਮੁਕੰਮਲ ਦੇਵੀ ਹੈਂ ਡਰੇ ਟਿਕਾਣੇ ਫਕੀਰਾਂ, ਕਵੀਸ਼ਰਾਂ, ਗਵੱਈੀਆਂ, ਚਿੱਤਰਕਾਰਾਂ ਤੇ ਸੰਗੜਰਾਸ਼ਾਂ ਦੇ ਅੰਦਰ ਹਨ

(5)

ਹਰ ਘਰ ਵਿੱਚ ਬੱਚਤ ਦਾ ਵਿਚਾਰ ਜ਼ਰੂਰੀ ਹੈ। ਸੁਰੂ-ਸ਼ੁਰੂ ਵਿੱਚ ਕੱਪੜੇ ਕੋਲ ਹੋਣ ਕਰ ਕੇਂ ਤੋਂ ਘਰ ਦੇਂ ਦੋ ਹੀ ਜੀਅ ਹੋਣ ਕਰਕੇ ਕੁਝ ਕੁ ਬੇਪਰਵਾਹੀਆਂ ਤੋਂ ਕੰਮ ਲਿਆ ਜਾ ਸਕਦਾ ਹੈ; ਪਰ ਬਾਲ-ਬੱਚੜਦਾਰ ਨੂੰ ਇਸ ਪਾਸੇ ਧਿਆਨ ਦੇਣਾ ਹੀ ਪੈਂਦਾ ਹੈ। ਬੱਚਤ ਦਾ ਮਤਲਬ ਕੰਜੂਸੀ ਨਹੀਂ ਸਗੋਂ ਤਿੰਨ ਰੁਪਇਆਂ ਤੋਂ ਪੰਜਾਂ ਦਾ ਕੰਮ ਲੈਣ ਦਾ ਨਾਂ ਬੱਚਤ ਹੈਂ ਇਸ ਗੱਲ ਦੀ ਲੌੜ ਇਸ ਵਾਸਤੇ ਹੈ ਕਿ ਸਾਡਾ ਖਰਚ ਸਾਡੀ ਆਮਦਨ ਨਾਲੋਂ ਘੱਟ ਹੈ ਤੇ ਉਹ ਗ਼ਰੀਬ ਹੈ ਜਿਸ ਦਾ ਖ਼ਰਚ ਵੱਧ ਹੈ ਤੇ ਆਮਦਨ ਘੱਟ। ਰੁਪਇਆ ਕਮਾਉਣਾ ਏਨਾ ਅੰਖਾ ਨਹੀਂ ਜਿੰਨਾ ਔਖਾ ਉਸ ਨੂੰ ਠੀਕ ਤਰੀਕ ਨਾਲ ਖ਼ਰਚਣਾ ਹੈ ਘਰਾਂ ਵਿੱਚ ਝੂਠੀ ਬੱਚਤ ਉਹ ਹੈ ਜਿਸ ਨਾਲ ਅਸੀਂ ਆਪਣੀ ਹਸਤੀ ਘਟਾਉਂਦੇ ਹਾਂ, ਜਾਂ ਜਿਸ ਬੱਚਤ ਬਦਲੋਂ ਸਾਨੂੰ ਕੱਲ੍ਹ ਨੂੰ ਦੂਣਾ-ਤੀਣਾ ਖਰਚਣਾ ਪੈਣਾ ਹੈ। ਜਿਵੇਂ ਖ਼ੁਰਾਕ ਵਿੱਚ ਬੱਚਤ, ਜਿਸ ਦਾ ਸਦਕਾ ਘਰ ਦੇ ਜੀਅ ਕਮਜ਼ੋਰ ਜਾਂ ਬਿਮਾਰ ਹੋ ਜਾਣਗੇ ਤੋ ਆਖ਼ਰ ਇਲਾਜ ਉੱਤੋਂ ਵਧੇਰੇ ਖਰਚ ਕਰਾਉਣਗੇ। ਬਿਮਾਰੀ ਦੇ ਮੁੱਢ ਵਿੱਚ ਇਲਾਜ ਨਾ ਕਰਨਾ ਤੇ ਇਉਂ ਮੌਤ ਸਹੇਂੜਨੀ ਜਾਂ ਬਿਮਾਰੀ ਵਧ ਜਾਣ ਉੱਤੇ ਦੂਣਾ-ਚੌਣਾ ਖਰਚਣਾ ਇਸੇਂ ਤਰ੍ਹਾਂ ਕਈ ਲੋਕ ਬੇਹੀਆਂ-ਬੁੱਸੀਆਂ ਖ਼ਰਾਬ ਹੋਈਆਂ ਚੀਜਾਂ ਖਾ ਲੈਂਦੇ ਹਨ ਜਾਂ ਬੱਚਿਆਂ ਜਾਂ ਹੋਰ ਜੀਆਂ ਦੀ ਬਿਮਾਰੀ ਵੱਲੋਂ ਇਲਾਜ ਹੀ ਨਹੀਂ ਕਰਦੇ ਤੇ ਇਉਂ ਖ਼ਤਰਨਾਕ ਬਿਮਾਰੀਆਂ ਦਾ ਸਿਕਾਰ ਰੋ ਜਾਂਦੇ ਹਨ। ਇੱਕ ਮੌਜ-ਕੁਰਸੀ ਦੀ ਬੱਚਤ ਕਰਦਿਆਂ ਲੱਕ ਕੁੱਬਾ ਕਰ ਕੌ ਕਈ ਮੰਜੇ ਤੋੜ ਲਏ ਜਾਂਦੇਂ ਹਨ। ਜੀਵਨ ਦੀਆਂ ਲੋੜਾਂ ਤੇ ਜੀਵਨ ਦੇ ਸੁੱਖ-ਇਹਨਾਂ ਦੋਹਾਂ ਵਿੱਚ ਵੱਸ ਲੱਗਦੇ ਬੱਚਤ ਨਹੀਂ ਕਰਨੀ ਚਾਹੀਦੀ ਹਾਂ, ਐਸ਼ ਤੋਂ ਫਜੂਲ-ਖਰਚੀ ਤੋਂ ਬੱਚਤ ਕਰਨ ਦਾ ਤੁਹਾਡਾ ਪੂਰਨ ਹੱਕ ਹੈ ਵਕਤ ਦੀ ਬੱਚਤ ਭੀ ਇੱਕ ਖਾਸ ਬੱਚਤ ਹੈ। ਸੋ ਕੋਈ ਐਸੀ ਚੀਜ਼, ਜਿਸ ਨਾਲ ਵਕਤ ਦੀ ਬੱਚਤ ਹੋਂ ਸਕੇ, ਉੱਤੋਂ ਚਾਰ ਪੈਸੇ ਖ਼ਰਚਣੇ ਚੰਗੇ ਹਨ ਸੱਚੀ ਬੱਚਤ ਤੋਂ ਭਾਵ ਉਹ ਬੱਚਤ ਹੈ ਜਿਸ ਨਾਲ ਸਾਡੀ ਲੋੜ ਪੂਰੀ ਕਰਨ ਲਈ ਘੱਟ ਪੈਸੇ ਖਰਚ ਹੋਣ ਅਤੇ ਨਾਲੁ ਹੀ ਲੋੜ ਵੀ ਸੋਹਣੀ ਤਰ੍ਹਾਂ ਪੂਰੀ ਹੋ ਜਾਏ।

(6)

ਧੰਨ ਨੇ ਉਹ ਨੈਣ ਜੋ ਕਦੇ-ਕਦਾਈਂ ਮ੍ਰੰਮ-ਨੀਰ ਨਾਲ ਭਰ ਆਉਂਦੇ ਹਨ। ਰੋਜ ਗੰਗਾ-ਜਲ ਨਾਲ ਤਾਂ ਇਸਨਾਨ ਹੁੰਦਾ ਹੀ ਪਰੰੜੂ ਜਿਸ ਪੁਰਖ ਨੇ ਲੈਣਾਂ ਦੀ ਪ੍ਰਮ- ਧਾਰਾ ਵਿੱਚ ਕਦੀ ਇਸ਼ਨਾਨ ਕੀਤਾ ਹੈ, ਉਹੀ ਜਾਣਦਾ ਹੈ ਕਿ ਇਸ ਇਸ਼ਨਾਨ ਨਾਲ ਮਨ ਦੇ ਮਲੀਨ ਭਾਵ ਕਿਸ ਤਰ੍ਹਾਂ ਵਗ ਜਾਂਦੇ ਹਨ, ਅੰਤਹਿਕਰਨ ਕਿਵੇਂ ਫੁੱਲ ਵਾਂਗ ਖਿੜ ਜਾਂਦਾ ਹੈ। ਮਨ ਦੀਆਂ ਗੰਢਾਂ ਕਿਸ ਪ੍ਰਕਾਰ ਖੁੱਲ੍ਹ ਜਾਦੀਆਂ ਹਨ।

13)

ਕੁਟਲਡਾ ਤੋ ਨੀਚਤਾ ਦਾ ਪਰਬਤ ਕਿਵੇਂ ਚਕਨਾਚੂਰ ਹੋ ਜਾਂਦਾ ਹੈ। ਸਾਉਣ-ਭਾਦੋ ਦੀ ਵਰਖਾ ਪਿੱਛੋਂ ਜਿਵੇਂ ਬਿਰਪ ਨਵੀਆਂ-ਨਵੀਆਂ ਕਰੂੰਬਲਾਂ ਨਾਲ਼ ਭਰੇ ਇੱਕ ਵਚਿੱਤਰ ਮਨਮੌਹਣੀ ਸੋਭਾ ਦਿੰਦੇ ਹਨ, ਉਵੇਂ ਇਸ ਪ੍ਰੰਮ-ਇਸਨਾਨ ਨਾਲ ਮਨੁੱਖ ਦੇ ਅੰਦਰਲੇ ਦੀ ਅਵਸਥਾ ਸੁੱਚੀ, ਕੌਮਲ ਤੇ ਰਸ-ਭਿੰਨੀ ਹੋ ਜਾਂਦੀ ਹੈ। ਪ੍ਰੰਮ-ਧਾਰਾ ਦੇ ਜਲ ਨਾਲ ਸਿੰਜਿਆ ਮਨ ਖਿੜ ਜਾਂਦਾ ਹੈ। ਮਨ ਦੀ ਵਾੜੀ ਵਿੱਚ ਪਵਿੱਤਰ ਭਾਵਾਂ ਦੇ ਬੂਟੇ ਉੱਗਦੇਂ, ਵਧਦੇ ਤੇ ਫੁਲਦੇ ਹਨ। ਵਰਖਾ ਤੇ ਨਦੀ ਦੇ ਜਲ ਕਾਰਨ ਤਾਂ ਅੰਨ ਧੈਦਾ ਹੁੰਦਾ ਹੈ, ਪਰ ਨੈਣਾਂ ਦੀ ਗੰਗਾ ਪ੍ਰੰਮ ਤੇ ਵਿਰਾਗ ਦੁਆਰਾ ਮਨੁੱਖੀ ਜੀਵਨ ਨੂੰ ਅੱਗ ਤੇ ਬਰਫ ਦੀ ਪਾਹੁਲ ਦਿੰਦੀ ਹੈ ਤੇ ਇੱਕ ਨਵਾਂ ਜਨਮ ਹੁੰਦਾ ਹੈ। ਮਾਨੋ ਕੁਦਰਤ ਨੌ ਹਰ ਬੰਦੇ ਲਈ ਇਸ ਨੈਣ-ਨਾਤ ਦੇ ਰੂਪ ਵਿੱਚ ਮਸੀਹਾ ਭੇਜਿਆ ਹੋਵੇਂ, ਜਿਸ ਹੱਥੀਂ ਹਰ ਕੋਈ ਨਰ ਤੇ ਨਾਰੀ ਕ੍ਰਿਤਾਰਥ ਹੋ ਸਕਦੇ ਹਨ। ਇਹ ਉਹੋ ਜੰਦੂ ਹੈ ਜਿਸ ਨੂੰ ਪਹਿਨ ਕੇ ਹਰ ਆਦਮੀ ਦਿਜ (ਬ੍ਰਾਹਮਣ) ਹੋ ਸਕਦਾ ਹੈ।

(7)

ਕਿਰਤ ਕਰਨਾ ਮਨੁੱਖ ਦੇ ਜੀਵਨ ਦਾ ਪ੍ਰਮੁੱਖ ਅੰਗ ਹੈ। ਉਸ ਦੇ ਜੀਵਨ ਦਾ ਬਹੁੜ ਵੱਡਾ ਹਿੱਸਾ ਕੰਮ ਕਰਨ ਵਿੱਚ ਗ੍ੁਜ਼ਰਦਾ ਹੈ। ਕੰਮ ਕਰਨਾ ਉਸ ਦੇ ਜੀਵਨ ਦਾ ਵੱਡਾ ਆਹਰ ਹੀ ਨਹੀਂ, ਸਗੋਂ ਵੱਡੀ ਲੋੜ ਹੈ। ਉਸ ਦੇ ਜੀਵਨ ਦਾ ਬਹੁਤਾ ਹਿੱਸਾ ਕੰਮ ਅਤੇ ਅਰਾਮ ਵਿੱਚ ਵੰਡਿਆ ਹੋਇਆ ਹੈ। ਅਰਾਮ ਅਤੇ ਵਿਹਲ ਦੇ ਸਮੇ ਵਿੱਚ ਵੀ ਅਸੀਂ ਕੰਮ ਕਰਦੇਂ ਹਾਂ, ਕੋਵਲ ਪੂਰਨ ਅਰਾਮ ਤੇ ਨੀਂਦ ਦੀ ਹਾਲਤ ਵਿੱਚ ਹੀ ਸਾਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ। ਜੇ ਜ਼ਰਾ ਗਹੁ ਨਾਲ ਵੌਖਿਆ ਜਾਵੇ, ਤਾਂ ਕੰਮ ਕਰਨਾ ਹੀ ਜਿੰਦਗੀ ਹੈ ਅਰਥਾਤ ਗਤੀ ਤੇ ਹਰਕਤ ਹੀ ਜੀਵਨ ਦਾ ਚਿੰਨ੍ਹ ਹੈ। ਬੇ- ਹਰਕਤ ਪਦਾਰਥ ਜਾਂ ਨਿਰਜਿੰਦ ਮਾਦਾ ਵਿੱਚ ਜੀਵਨ ਨਹੀਂ ਗਿਣਿਆ ਜਾ ਸਕਦਾ। ਮਨੁੱਖੀ ਜੀਵਨ ਦੀ ਗੜਾੀਸ਼ੀਲੜਾ, ਕੰਮਾਂ-ਕਾਜਾਂ ਨਾਲ ਓੜ-ਮੋਂਤ ਹੈ, ਅਥਵਾ ਇਹੀ ਉਸ ਦੀ ਪ੍ਰਗਤੀ ਦੀ ਪ੍ਰਤੀਕ ਤੋਂ ਪ੍ਰਮਾਣ ਹੈ।

(8)

ਚੋਣ-ਪ੍ਨਾਲੀ ਲੋਕ-ਰਾਜ ਦਾ ਮੁੱਢ ਹੈ, ਲੋਕ-ਰਾਜ ਦਾ ਸੁਪਨਾ ਵੇਖਣ ਵਾਲਿਆਂ ਨੇਂ ਵੌਟਾਂ ਦਾ ਹੱਕ, ਹਰ ਇੱਕ ਨੂੰ ਦੇਣਾ ਇਸ ਲਈ ਠੀਕ ਸਮਝਿਆ ਸੀ ਕਿ ਅਜ਼ਾਦ ਭਾਰਤ ਵਿੱਚ ਹਰ ਇੱਕ ਨੂੰ ਘੱਟੋ-ਘੱਟ ਆਪਣੀ ਵੋਟ ਦੀ ਕੀਮਤ ਦਾ ਤਾਂ ਪੜਾ ਹੋਵੇਗਾ ਹੀ। ਅਜਾਦੀ ਤੋਂ ਪਹਿਲਾਂ ਹਰ ਇੱਕ ਨੂੰ ਵੋਟਾਂ ਦਾ ਹੱਕ ਨਹੀਂ ਸੀ ਹੁੰਦਾ, ਜਿਸ ਦਾ ਮਾਲੀਆ ਦਸ ਰੁਪਏ ਜਾਂ ਇਸ ਤੋਂ ਵੱਧ ਹੁੰਦਾ ਸੀ ਜਾਂ ਜੋ ਇਨਕਮ-ਟੈੱਕਸ ਅਦਾ ਕਰਦਾ ਸੀ ਸਿਰਫ਼ ਉਸ ਨੂੰ ਵੋਟ ਦਾ ਹੱਕ ਹੁੰਦਾ ਸੀ। 1950 ਵਿੱਚ ਅਜਾਦ ਲੋਕ-ਰਾਜੀ ਦੇਸ ਦਾ ਸੰਵਿਧਾਨ ਲਾਗੂ ਕੀਤਾ ਗਿਆ, ਉਸ ਮੁਤਾਬਕ ਵਿਧਾਨ-ਸਭਾ ਅਤੇ ਲੋਕ-ਸਡਾ ਦੀਆਂ ਪਹਿਲੀਆਂ ਵੋਟਾਂ 1952 ਵਿੱਚ ਪਈਆਂ ਸਨ ਲੋਕਾਂ ਨੂੰ ਵੋਟਾਂ ਪਾਉਣ ਦਾ ਤਰੀਕਾ ਤਾਂ ਸਮਝਾ ਦਿੱਤਾ ਗਿਆ, ਪਰ ਵੋਟ ਦੀ ਕੀਮਤ ਸਮਝਾਉਣ ਵਿੱਚ ਸਰਕਾਰੀ ਅਧਿਕਾਰੀ ਜਾਂ ਲੀਡਰ ਅਸਮਰਥ ਰਹੇ। ਇਹ ਸਾਡੇ ਲੋਕਾਂ ਦੀ, ਲੋਕ-ਰਾਜ ਦੀ ਜਾਂ ਦੇਸ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਵੌਟਾਂ ਫੇਰ ਉਹੀ ਧਨਾਢ, ਸ਼ਾਹੂਕਾਰ, ਵੱਡੇ ਜ਼ਿਮੀਦਾਰ ਤੋ ਰਜਵਾੜੋੇ ਲੋਕ ਆਪਣੀ ਮਰਜੀ ਨਾਲ ਆਪਣੀ ਮਰਜੀ ਦੇ ਉਮੀਦਵਾਰਾਂ ਨੂੰ ਪੁਆ ਗਏ। ਉਹਨਾਂ ਨੇ ਆਮ ਲੋਕਾਂ ਨੂੰ ਆਪਣੇ ਘਰੀਂ, ਹਵੇਲੀਆਂ ਜਾਂ ਮਹਿਲਾਂ ਵਿੱਚ ਇਕੱਠਾ ਕੀਤਾ ਅਤੇ ਉਹਨਾਂ ਨੂੰ ਸਾਫ਼-ਸਾਫ਼ ਸਮਝਾ ਦਿੱਤਾ ਕਿ ਤੁਹਾਡੀਆਂ ਵੋਟਾਂ ਦਾ ਹੱਕ, ਸਿਰਫ ਕਾਗ਼ਜ਼ੀ ਹੀ ਸਮਝੋਂ, ਸਾਡੇ ਆਖੇ ਨਹੀਂ ਲੱਗਣਾ ਤਾਂ ਆਪਣੇ ਕੰਮ ਬਾਰੇਂ, ਆਪਣੀ ਰੋਟੀ ਬਾਰੇ ਸੋਚ ਲੈਣਾ। ਬਸ ਏਨੇ ਕੁ ਹੀ ਦਬਕੇ ਨਾਲ ਸਭ ਠੀਕ ਹੋ ਗਿਆ। ਪਹਿਲੀਆਂ ਦੋ-ਤਿੰਨ ਚੋਣਾਂ ਵਿੱਚ ਏਨੇ ਕੁ ਦਬਕੌ ਨਾਲ ਹੀ ਵੋਟਾਂ ਪੋਲ ਹੁੰਦੀਆਂ ਰਹੀਆਂ ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਆਮ ਲੋਕ ਆਪਣੀਆਂ ਗੌਂ-ਗਰਜਾਂ ਕਰਕੇ ਇਹਨਾਂ ਵੱਡਿਆਂ ਲੋਕਾਂ ਦੇ ਕਹਿਣ `ਤੇ ਹੀ ਵੋਟਾਂ ਪਾਉਂਦੇ ਰਹੇ।

(9)

 

ਆਮ ਜ਼ਿੰਦਗੀ ਵਿੱਚ ਵੀ ਵੇਪਿਆ ਜਾਵੇਂ ਤਾਂ ਕਈ ਆਦਮੀ ਬੜੇ ਸਾਊ ਕਿਸਮ ਦੇ ਹੁੰਦੇ ਹਨ, ਇਹ ਚੰਗੀ ਪਰਵਰਿਸ਼ ਦਾ ਨਤੀਜਾ ਹੈ। ਪਰ ਕਈਆਂ ਦੀ ਤਬੀਅਤ ਪੂਰੀ ਚੰਗਿਆੜਿਆਂ ਵਰਗੀ ਹੁੰਦੀ ਹੈ, ਉਹਨਾਂ ਦਾ ਬਚਪਨ ਜ਼ਰੂਰ ਕੁਝ ਤਰੁੱਟੀਆਂਜਾਂ ਹੀਣ-ਭਾਵਨਾਵਾਂ ਦਾ ਸ਼ਿਕਾਰ ਹੋਵੇਗਾ। ਸਿਆਣਿਆਂ ਦਾ ਕਥਨ ਹੈ, “ਜਿਸ ਨੇ ਬਚਪਨ ਵਿੱਚ ਭੁੱਖ ਵੇਖੀ ਹੋਵੇ ਉਸ ਦੀ ਨੀਅਤ ਸਾਰੀ ਉਮਰ ਹੀ ਨਹੀਂ ਰੱਜਦੀਇਸੇ ਤਰ੍ਹਾਂ ਜੋ ਬਚਪਨ ਪਿਆਰ-ਵਿਹੂਣਾ ਹੁੰਦਾ ਹੈ ਉਹ ਸਾਰੀ ਉਮਰ ਸਮਾਜ ਨੂੰ ਗੁੱਸੇ ਅਤੋ ਨਿਰਾਸ਼ਾ ਬਿਨਾਂ ਹੋਰ ਕੁਝ ਨਹੀਂ ਦੇ ਸਕਦਾ। ਇਸੇ ਕਰਕੰ ਸਿਆਣਿਆਂ ਨੰ ਸਮਾਜ ਦੀ ਰਚਨਾ ਕੀਤੀ। ਸਮਾਜ ਨੇ ਪਰਿਵਾਰ ਦੀ, ਘਰ ਦੀ, ਜੋ ਸਕੂਨ ਦਾ ਦੂਸਰਾ ਨਾਂ ਹੈ। ਖਾਸ ਕਰ ਪਰਿਵਾਰ ਅਤੋਂ ਮਾਂ-ਬਾਪ ਦੀ ਜ਼ੁੰਮੋਵਾਰੀ ਸਭ ਤੋਂ ਵੱਡੀ ਹੁੰਦੀ ਹੈ। ਉਹਨਾਂ ਦੀ ਸਿਆਣਪ ਅਤੇ ਜੀਵਨ-ਸੈਲੀ ਬੱਚੇ ਨੂੰ ਸਰਬ-ਕਲਾ ਸੰਪੂਰਨ ਬਣਾਉਂਦੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਬੱਚੇਂ ` ਸਾਰੀ ਉਮਰ ਲਈ ਹੀਣ- ਭਾਵਨਾ ਭਰ ਦੇਂਦੀ ਹੈ, ਇਹੀ ਲਾਪਰਵਾਹੀ ਬੱਚੇ ਨੂੰ ਬੁਰੀ ਸੰਗਤ ਵੱਲ ਵੀ ਧੱਕ ਦਿੰਦੀ ਹੈ। ਇਸ ਵਿੱਚ ਮਾਂ ਦੀ ਜ਼੍ਰੰਮੈਂਵਾਰੀ ਸਭ ਤੋਂ ਜਿਆਦਾ ਹੁੰਦੀ ਹੈ, ਹਾਲਾਂਕਿ ਬਾਕੀ ਪਰਿਵਾਰ ਦਾ ਕੋਈ ਮੈਂਬਰ ਵੀ ਮਾਫ਼ੀ ਦਾ ਹੱਕਦਾਰ ਨਹੀਂ ਹੁੰਦਾ। ਦੁਨੀਆਂ ਦੇ ਇਤਿਹਾਸ ਵਿੱਚ ਜਿੰਨੇ ਵੀ ਮਹਾਨ ਪੁਰਸ਼ ਹੋਏ ਹਨ ਜਾਂ ਜਿੰਨੇ ਵੀ ਮਾੜੀ (ਖਲਨਾਇਕ) ਕਿਸਮ ਦੇ ਆਦਮੀ ਹੋਏ ਹਨ, ਉਹਨਾਂ ਬਾਰੇਂ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਹ ਤੱਥ ਪ੍ਰਮੁੱਖ ਤੌਰ 'ਤੇ ਸਾਹਮਣੇ ਆਉਂਦੇ ਹਨ ਕਿ ਉਹਨਾਂ ਦੋ ਚੰਗੇ ਜਾਂ ਮਾੜੇ ਬਣਨ ਵਿੱਚ ਉਹਨਾਂ ਦੇ ਮਾਂ-ਬਾਪ, ਪਰਿਵਾਰ ਅਤੇ ਸੰਗਤ ਦਾ ਹੀ ਹੱਥ ਹੁੰਦਾ ਹੈ।

(10)

ਵਿਆਹ ਸੰਬੰਧੀ ਸਭ ਤੋਂ ਪਹਿਲੀ ਰਸਮ ਹੈ- 'ਵਰ ਦੀ ਚੋਣਕਰਨੀ। ਵਰ ਦੀ ਚੋਣ ਕਰਨ ਸਮੇਂ ਬਹੁਤੀ ਵਾਰ ਲੜਕੀ ਦੀ ਮਰਜੀ ਉੱਕਾ ਹੀ ਨਹੀਂ ਪੁੱਛੀ ਜਾਂਦੀ। ਪੁਰਾਣਿਆਂ ਸਮਿਆਂ ਵਿੱਚ ਇਹ ਕੰਮ ਨਾਈ, ਪਰੋਹਤ ਜਾਂ ਵਿਚੋਲੇ ਦੁਆਰਾ ਕੀਤਾ ਜਾਂਦਾ ਸੀ। ਵਿਚੋਲੇ ਦੀ ਦੱਸ ਅਨੁਸਾਰ ਜੋਕਰ ਲੜਕਾ-ਲੜਕੀ ਦੇ ਪਿਤਾ ਨੂੰ ਪਸੰਦ ਜਾਵੇਂ ਤਾਂ ਰਿਸ਼ਤਾ ਸਿਰੇ ਚੜ੍ਹ ਜਾਂਦਾ ਸੀ। ਭਾਵੇਂ ਅੱਜ-ਕੱਲ੍ਹ ਵਿੱਦਿਆ ਦੇ ਪਸਾਰ ਨਾਲ ਲੜਕਾ-ਲੜਕੀ ਵਿਆਹ ਤੋਂ ਪਹਿਲਾਂ ਇੱਕ-ਦੂਜੇ ਨੂੰ ਪਸੰਦ ਕਰ ਲੈਂਦੇ ਹਨ। ਅਰਥਾਤ ਦੋਹਾਂ ਧਿਰਾਂ ਦੀ ਮਰਜੀ ਪੁੱਛੀ ਜਾਣ ਲੱਗ ਪਈ ਹੈ ਅਤੇ ਕਿਧਰੇ- ਕਿਧਰੇ ਸ਼ਹਿਰਾਂ ਵਿੱਚ ਪ੍ਰਮ-ਵਿਆਹ ਤੋ ਅੰਤਰਜਾਤੀ ਵਿਆਹ ਵੀ ਸਫਲਤਾ ਨਾਲ ਸਿਰੇ ਚੜ੍ਹ ਰਹੇਂ ਹਨ ਪਰ ਪਰੰਪਰਿਕ ਤੌਰ-ਤਰੀਕਿਆਂ ਅਤੇ ਸਮਾਜਿਕ ਵਿਧਾਨ ਅਨੁਸਾਰ ਰਿਸ਼ਤਾ ਕਰਨ ਵੇਲੇ ਜਾਤ-ਬਰਾਦਰੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਆਪਣੀ ਜਾੜ-ਬਰਾਦਰੀ ਤੋਂ ਬਾਹਰ ਵਿਆਹ ਨਹੀਂ ਕੀੜੇ ਜਾਂਦੇ ਕੁਝ ਬਰਾਦਰੀਆਂ ਵਿੱਚ ਮਾਂ-ਪਿਓ ਦੀਆਂ ਦੌਹਾਂ ਗੋਤਾਂ ਵਿੱਚ ਵਿਆਹ ਵਰਜਿਤ ਹਨ ਅਤੇ ਕਰਝ ਵਿੱਚ ਮਾਂ-ਪਿਓ ਤੋਂ ਬਿਨਾਂ ਨਾਨੀ, ਦਾਦੀ ਦੀਆਂ ਗੋਤਾਂ ਅਥਵਾ ਚਾਰ ਗੋਤਾਂ ਵਿੱਚ। ਰਿਸ਼ਤੇ-ਨਾਤੇ ਕਰਨ ਵੱਲੋਂ ਭੂਗੋਲਿਕ ਖੇਤਰ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਆਪਣੇ ਪਿੰਡ ਵਿੱਚ ਹੀ ਮੁੰਡੋ-ਕੁੜੀ ਦਾ ਰਿਸ਼ਤਾ ਕਰਨ ਦੀ ਪ੍ਰਥਾ ਨਹੀਂ ਹੈ ਕਿਉਂਕਿ ਪਿੰਡ ਦੀ ਧੀ ਸਾਂਝੀ ਧੀ ਸਮਝੀ ਜਾਂਦੀ ਹੈ, ਉਸ ਨਾਲ ਵਿਆਹ ਕਰਨਾ, ਲੋਕਾਚਾਰ ਦੇ ਵਿਰੁੱਧ ਹੈ।

(13)

ਦੋਸਤੀ, ਜਿੰਦਗੀ ਦੀ ਰੌਣਕ ਤੋਂ ਨਿੱਘ ਹੁੰਦੀ ਹੈ। ਦੋਸਤੀ ਬਿਮਾਰ ਲਈ ਦਵਾਈ ਦਾ ਕੰਮ ਕਰਦੀ ਹੈ। ਦੋਸਤ ਦੀ ਹਾਜ਼ਰੀ ਵਿੱਚ ਬਿਮਾਰੀ ਦੂਰ ਭੱਜਦੀ ਹੈ। ਦੋਸਤ ਬਾਂਹਾਂ ਹੁੰਦੇ ਹਨ ਦੋਸਤੀ ਗ਼ਮਾਂ ਦੀ ਪੰਡ ਨੂੰ ਹੌਲੀ ਕਰਦੀ ਹੈ। ਦੋਸਤੀ ਜ਼ਿੰਦਗੀ ਦੀ ਅਸੀਸ ਰੁੰਦੀ ਹੈ। ਮਨੁੱਖੀ ਰਿਸ਼ਤਿਆਂ ਵਿੱਚ ਦੋਸਤੀ ਦੀ ਮਹੱਤਵਪੂਰਨ ਭੂਮਿਕਾ ਹੈ। ਸਵੀਡਨ ਦੇ ਸਿਆਣਿਆਂ ਦੀ ਸਮਝਦਾਰੀ ਹੈ ਕਿ ਘੱਟ ਦੋਸਤਾਂ ਵਾਲਾ ਮਨੁੱਖ ਵਧਦੀ ਉਮਰ ਨਾਲ਼ ਦਿਮਾਗ਼ੀ ਤੌਰ 'ਤੇ ਬਿਮਾਰ ਹੋਣਾ ਸੁਰੂ ਹੋ ਜਾਂਦਾ ਹੈ ਅਤੇ ਉਹ ਮਾਨਸਿਕ ਪਰੇਸ਼ਾਨੀਆਂ ਤੇ ਦਿਮਾਗ਼ੀ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਕੱਲਤਾ ਆਪਣੇ ਆਪ ਵਿੱਚ ਹੀ ਬਿਮਾਰੀ ਹੈ। ਇਕੱਲਤਾ ਮਨ-ਮਸਤਕ ਨੂੰ ਸਮਤੋਲ ਨਹੀਂ ਰਹਿਣ ਦਿੰਦੀ। ਦੋਸਤੀ, ਇਕੱਲਤਾ ਨੂੰ ਰਹਿਣ ਹੀ ਨਹੀਂ ਦਿੰਦੀ। ਉਦਾਸੇਂ-ਮਸੋਸੇ ਮਨਾਂ ਲਈ ਦੋਸਤੀ ਦਵਾ ਹੈ। ਇਸ ਲਈ ਦਿਲ-ਦਿਮਾਗ਼ ਨੂੰ ਤੰਦਰੁਸਤ ਰੱਖਣ ਲਈ ਦੌਸਤ ਜ਼ਰੂਰੀ ਹਨ ਦੋਸਤੀ ਦਾ ਵਿਸ਼ਾਲ ਹੋਣਾ ਹੀ ਲਾਹੇਵੰਦ ਹੈ। ਧਨ ਦੌਲਤ ਤੇ ਜਾਇਦਾਦ ਅਤੇ ਹੌਰ ਰਿਸ਼ਤ-ਨਾਡੇਂ ਧੋਖਾ ਦੇ ਸਕਦੇ ਹਨ ਪਰ ਸਾਂਡੀ- ਸੰਭਾਲੀ ਦੋਸਤੀ ਹਮੇਸ਼ਾਂ ਵਫਾਦਾਰੀ ਤੋਂ ਵਿਸ਼ਵਾਸ ਦਾ ਪੱਖ ਪੂਰਦੀ ਹੈ। ਜਿਸ ਦੇ ਜਿੰਨੇ ਜਿਆਦਾ ਦੋਸਤ ਹੋਣਗੇ, ਓਨਾ ਹੀ ਉਹ ਤਣਾਅ-ਮੁਕਤ ਹੋਵੇਗਾ ਤੇ ਆਪਣੰ- ਆਪ ਨੂੰ ਹਰ ਖਤਰੇ ਤੋਂ ਸੁਰੱਖਿਅਤ ਸਮਝੰਗਾ। ਦੋਸਤ ਸੰਕਟ-ਮੋਚਨ ਦਾ ਕੰਮ ਕਰਦੇ ਹਨ। ਦੋਸਤਾਂ ਦੀ ਗਿਣਤੀ ਜਿੰਦਗੀ ਦੇ ਵਰ੍ਹਿਆਂ ' ਵਾਧਾ ਕਰਦੀ ਹੈ। ਦੋਸਤੀ ਜਿੰਦਗੀ ' ਉਤਸਾਹ ਦਾ ਸੌਮਾ ਹੁੰਦੀ ਹੈ। ਦੋਸਤੀ ਇੱਕ-ਦੂਜੇ ਨੂੰ ਉਤਸਾਹਿਤ ਕਰਨ ਦਾ ਮੌਕਾ ਹੁੰਦੀ ਹੈ। ਤਿਆਗ ਡੇ ਕੁਰਬਾਨੀ ਦੋਸਤੀ ਦੇ ਖਾਤੇ ' ਲਿਖੀ ਅਟੱਲ ਸਚਾਈ ਹੈ। ਤੌਹਫਿਆਂ ਦਾ ਵਟਾਂਦਰਾ ਦੋਸਤਾਂ ` ਗ਼ੈਰਹਾਜਰ ਰਹਿੰਦਾ ਹੈ। ਦੋਸਤ ਦੇ ਮਨ-ਮਸਤਕ ਵਿੱਚ ਆਪਣੇ ਦੋਸਤ ਦਾ ਦੁੱਖ-ਸੁੱਖ ਠਾਠਾਂ ਮਾਰਦੇ ਇੱਕ ਜਜ਼ਬੇ ਵਾਂਗ ਹੈ। ਦੋਸਤੀ ਹੀਰਿਆਂ, ਸੋਨੇ ਤੋਂ ਹੋਰ ਅਜਿਹੀਆਂ ਕੀਮਤੀ ਚੀਜਾਂ ਦੀ ਖਾਣ ਹੁੰਦੀ ਹੈ।

(12)

 

ਹਉਮੈਂ-ਹੰਕਾਰ ਮਨੁੱਧ ਦੀ ਪ੍ਰਕਿ੍ਤੀ-ਪ੍ਰਵਿਰੜੀ ' ਹੀ ਹੈ। ਮਨੁੱਖ ਦੀ ਹੋਂਦ-ਵਿਧੀ ਰੀ ਇਸ 'ਤੇ ਆਧਾਰਿਝ ਹੈ। ਪਰ ਧਨ-ਦੌਲਤ ਜਾਂ ਜਮੀਨ-ਜਾਇਦਾਦ ' ਇਕਦਮ ਵਾਧਾ, ਯੋਗੜਾ ਤੋਂ ਸਮਰੱਥਾ ਤੋਂ ਵੱਡਾ ਅਹੁਦਾ ਜਾਂ ਮਾਣ-ਸਨਮਾਨ ਮਿਲ ਜਾਣਾ, ਸੁਹਰਤ ਤੋ ਪ੍ਰਸਿੱਧੀ ਪ੍ਰਾਪਤ ਹੋ ਜਾਣੀ ਅਤੇ ਅਚਨਚੇਤ ਕੋਈ ਹੋਰ ਅਜਿਹੀ ਸ਼ਕਤੀ ਜਾਂ ਸਮਰੱਥਾ ਪ੍ਰਾਪੜ ਹੋ ਜਾਣੀ ਹਉਮੈਂ-ਹੰਕਾਰ ਦੇ ਪਾਰੇਂ ਨੂੰ ਸੱਤਵੇਂ ਅਸਮਾਨ `ਤੇ ਲੈ ਜਾਂਦੀ ਹੈ। ਇਸ ਅਵਸਥਾ ' ਹੰਕਾਰੀ ਆਪਣੀ ਤਾਕਤ ਦਾ ਵਿਖਾਵਾ ਚਾਪਲੂਸਾਂ ਦੇ ਇਕੱਠ ' ਕਰਦੇ ਹਨ ਅਤੇ ਆਪਣੀ ਪ੍ਰਸੰਸਾ ਲਈ ਜੁਗਾੜਬੰਦੀ ਕਰਦੇ ਰਹਿੰਦੇ ਹਨ। ਉਹਨਾਂ ਦੇ ਕੰਨ ਚਾਪਲੂਸਾਂ ਦੇ ਸ਼ਬਦ ਸੁਣਨ ਦੇ ਆਦੀ ਹੋ ਜਾਂਦੇ ਹਨ। ਹਉਮੈਂ ਦਾ ਸਭ ਤੋਂ ਵੱਧ ਸਿਕਾਰ ਮੱਧ-ਵਰਗ ਅੜੇ ਇਸ ਵਿੱਚੋਂ ਵੀ ਇਸ ਵਰਗ ਦੀਆਂ ਔਰਤਾਂ ਹੁੰਦੀਆਂ ਹਨ। ਇਹ ਵਰਗ ਆਪਣੇ ਨਾਮਕਰਨ ਅਨ੍ਸਾਰ ਥਾਲੀ ' ਪਏ ਬੈਂਗਣ ਵਾਂਗ ਹੁੰਦਾ ਹੈ। ਇਹ ਪੁਸ਼ੀ ' ਫੁੱਲ ਕੇ ਕੁਰੱਪਾ ਹੋ ਜਾਂਦਾ ਹੈ ਅੜੇ ਗ਼ਮ ' ਝੁੱਗ ਵਾਂਗ ਛੌਤੀ ਹੀ ਦਢਮ-ਖਮ ਛੱਡ ਜਾਂਦਾ ਹੈ। ਇਹ ਸਥਿਰ-ਸਹਿਜ, ਸਮੜੋਲ- ਸੰਤੁਲਿਤ ਤੇ ਇਕਸਾਰ ਨਹੀਂ ਰਹਿ ਸਕਦਾ। ਚੜ੍ਹਦੇ ਸੂਰਜ ਨੂੰ ਅੱਗੇ ਵਧ-ਵਧ ਸਲਾਮਾਂ ਕਰਨ ਵਾਲੇ ਇਸ ਵਰਗ ਵਿੱਚੋਂ ਅਸਲੀ ਇਨਸਾਨ ਵਿਰਲੇ ਕੋਈ-ਕੋਈ ਹੀ ਰਨ। ਹਉਮੈਂ ਕ੍ਰੇੱਧ ਦੀ ਮਾਂ ਹੈ ਅਤੇ ਕ੍ਰੇਧ ਦੀ ਅੱਗ ਮਨੁੱਖ ਨੂੰ ਅੰਦਰੋਂ-ਬਾਹਰੋਂ ਸਾੜ ਸੁੱਟਢੀ ਹੈ।