Tuesday, 19 January 2021

ਕਵਿਤਾ

0 comments

ਕਵਿਤਾ






ਕਵਿਤਾ ਦਾ ਜਨਮ ਹਰ ਸਾਹਿਤ ਵਿੱਚ ਵਾਰਤਕ ਤੋਂ ਪਹਿਲਾਂ ਹੁੰਦਾ ਹੈ ਕਵਿਤਾ ਕਵੀ ਦੇ ਹਿਰਦੇ ਵਿੱਚੋਂ ਆਪ -ਮੁਹਾਰੇ ਫੁੱਟਦੀ ਹੈ ਅਤੇ ਆਪ ਮੁਹਾਰੇ ਹੀ ਇੱਕ ਵਹਾਅ ਅੰਦਰ ਤੁਰੀ ਜਾਂਦੀ ਹੈ

ਸਵਿਨਬਰਨ ਅਨੁਸਾਰ," ਕਵਿਤਾ ਮਨੁੱਖ ਦੀ ਆਤਮਾ ਦੀ ਅਵਾਜ਼ ਹੁੰਦੀ ਹੈ [”

ਸ਼ੈਲੇ ਦੇ ਸ਼ਬਦਾਂ ਵਿੱਚ, “ਕਵਿਤਾ ਸੰਸਾਰ ਦੀ ਛੁਪੀ ਸੁੰਦਰਤਾ ਤੋ ਪਰਦਾ ਉਠਾਉਦੀ ਹੈ ਅਤੇ ਜਾਣੀਆਂ- ਪਛਾਣੀਆਂ ਚੀਜਾ ਨੂੰ ਅਜਿਹੀ ਸਕਲ ਦਿੰਦੀ ਹੈ, ਜਿਵੇ ਉਹ ਜਾਣੀਆਂ- ਪਛਾਣੀਆਂ ਨਾ ਹੋਣਾ

ਪ੍ਰੋ. ਪੂਰਨ ਅਨੁਸਾਰ, “ਪਿਆਰ ਵਿਚ ਮੋਏ ਬੰਦਿਆਂ ਮਿੱਠੇ ਬਚਨ ਕਵਿਤਾ ਹਨ " ਕਵਿਤਾ ਨੂੰ ਜੀਵਨ ਦਾ ਸੱਚ ਤੇ ਪਰਮਾਤਮਾ ਤੱਕ ਪਹੁੰਚਣ ਦਾ ਸਾਧਨ ਸਮਝਿਆ ਜਾਂਦਾ ਹੈ ਸਦੀਵੀਪਨ ਦੀ ਤਲਾਸ਼ ਕਵਿਤਾ ਰਾਹੀਂ ਹੋ ਸਕਦੀ ਹੈ

ਕਵਿਤਾ ਦੇ ਤੱਤ

1. ਕਲਪਨਾ:- ਕਵਿਤਾ ਦੇ ਤੱਤਾ ਅੰਦਰ ਪਹਿਲਾ ਸਥਾਨ ਕਲਪਨਾ ਦਾ ਹੈ ਕਵੀ ਆਪਣੀ ਖਿਆਲ ਉਡਾਰੀ ਰਾਹੀਂ ਉੱਥੇ ਪਹੁੰਚ ਸਕਦਾ ਹੈ ਜਿੱਥੇ ਆਮ ਇਨਸਾਨ ਪੁਹੰਚਣ ਦੀ ਸੋਚ ਵੀ ਨਹੀਂ ਸਕਦਾ। ਕਵੀ ਆਪਣੀ ਕਲਪਨਾ ਰਾਹੀਂ ਘਟਨਾਵਾਂ ਜਾਂ ਚੀਜ਼ਾਂ ਦੇ ਡੂੰਘੇ ਅਰਥ ਤਲਾਸ਼ ਕਰ ਲੈਂਦਾ ਹੈ। ਉਹ ਆਲੇ ਦੁਆਲੇ ਤੋਂ ਜੀਵਨ ਦੀਆਂ ਡੂੰਘੀਆਂ ਸਚਾਈਆਂ ਦੀ ਤਲਾਸ਼ ਕਰਕੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਂਦਾ ਹੈ

2. ਜਜਬਾ ਜਾਂ ਵਲਵਲਾ:- ਕਵਿਤਾ ਵਿਅਕਤੀ ਦੇ ਮਨ ਅੰਦਰਲੇ ਵਲਵਲਿਆਂ ਅਤੇ ਜਜਬਿਆਂ ਦਾ ਪ੍ਰਗਟਾਅ ਹੁੰਦੀ ਹੈ ਜਿਹੜੀ ਕਵਿਤਾ ਜਜ਼ਬੇ ਦੇ ਪੱਖ ਤੋਂ ਕਮਜ਼ੋਰ ਹੁੰਦੀ ਹੈ, ਉਸਦਾ ਪੱਧਰ ਕਦੇ ਵੀ ਉੱਚਾ ਨਹੀਂ ਹੋ ਹੈ ਜਿੰਨਾ ਜਿਆਦਾ ਕੋਈ ਜਜਬਾਤੀ ਹੁੰਦਾ ਹੈ, ਓਨੀ ਚੰਗੀ ਕਵਿਤਾ ਉਹ ਲਿਖ ਸਕਦਾ ਹੈ

3. ਤਾਲ ਜਾਂ ਰਿਦਮ:- ਕਵਿਤਾ ਅੰਦਰ ਤਾਲ ਜਾਂ ਰਿਦਮ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ । ਇਹ ਰਿਦਮ ਦੇ ਸਹਾਰੇ ਤੋਂ ਬਿਨਾ ਸ੍ਰੋਤੇ ਜਾਂ ਪਾਠਕ ਨੂੰ ਅਪੀਲ ਨਹੀਂ ਕਰ ਸਕਦੀ । ਕਵਿਤਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਛੰਦ ਤੋਂ ਬਿਨਾਂ ਚੰਗੀ ਲੱਗ ਸਕਦੀ ਹੈ ਪਰ ਰਿਦਮ ਤੋਂ ਬਿਨਾਂ ਨਹੀਂ ਚਲ ਸਕਦੀ |

4.ਪੁਵਾਹ:- ਕਵਿਤਾ ਅੰਦਰ ਪ੍ਰਵਾਹ ਦਾ ਹੋਈ ਜ਼ਰੂਰੀ ਹੈ ਅਤੇ ਇਸ ਨੂੰ ਪੜ੍ਹਨ ਤੇ ਇਹ ਮਹਿਸੂਸ ਹੋਵੇ ਜਿਵੇਂ ਕਿ ਕੋਈ ਨਦੀ ਜਾਂ ਝੁਰਨਾ ਆਪਣੇ ਕੁਦਰਤੀ ਵਹਾਅ ਵਿੱਚ ਬਿਨਾਂ ਰੋਕ - ਟੋਕ ਤੁਰਿਆ ਜਾਂਦਾ ਹੈ । ਜਿਸ ਕਵਿਤਾ ਆਪ- ਮੁਹਾਰਾਪਨ ਨਹੀਂ ਹੁੰਦਾ, ਉਹ ਕਵਿਤਾ ਕਦੇ ਵੀ ਉੱਚ ਦਰਜੇ ਦੀ ਨਹੀਂ ਹੋ ਸਕਦੀ ।

5.ਬਿੰਬ:- ਕਵਿਤਾ ਵਿੱਚ ਬਿੰਬ ਹੋ ਬਹੁਤ ਜਰੂਰੀ ਹੈ । ਥੋੜਾ ਕਹਿ ਕੇ ਡੂੰਘਾਈ ਵਿੱਚ ਜਾ ਕੇ ਗੱਲ ਸਮਝਾਉਣ ਲਈ ਅੱਖਾਂ ਦੇ ਸਾਹਮਣੇ ਕਿਸੇ ਘਟਨਾ ਦਾ ਚਿੱਤਰ ਖਿੱਚ ਦੇ ਲਈ ਬਿੰਬਾਂ ਦੀ ਲੋੜ ਹੁੰਦੀ ਹੈ । ਬਿੰਬ ਇੰਦਰੀਆਂ ਦੇ ਮਾਧਿਅਮ ਰਾਹੀਂ ਅਧਿਆਤਮਕ ਅਤੇ ਬੰਧਿਕ ਸਚਾਈਆਂ ਉੱਪਰ ਪਹੁੰਚਦਾ ਮਾਰਗ ਹੁੰਦਾ ਹੈ । ਸ਼ੇਖ ਫਰੀਦ ਜੀ ਨੇ ਬਗਲਾ ਬਿੰਬ ਰਾਹੀਂ ਕਪਟੀ ਮਨੁੱਖ ਨੂੰ ਚਿਤਰਿਆ ਹੈ ।

6. ਛੰਦ:- ਪੁਰਾਤਨ ਵਿਦਵਾਨਾਂ ਅਨੁਸਾਰ ਛੰਦ ਦੀ ਲੋੜ ਕਵਿਤਾ ਦੇ ਸੰਬੰਧ ਵਿੱਚ ਪੈਂਦੀ ਹੈ । ਛੰਦ ਕਵਿਤਾ ਅੰਦਰ ਇੱਕ ਪ੍ਰਕਾਰ ਦਾ ਸੰਤੁਲਨ ਲਿਆਉਂਦਾ ਹੈ ਅਤੇ ਜਜਬਿਆਂ ਨੂੰ ਲਗਾਮ ਪਾਉਂਦਾ ਹੈ । ਅੱਜ ਦੇ ਲੇਖਕ ਖੁੱਲੀ ਕਵਿਤਾ ਲਿਖਦੇ ਹਨ ਜਿਸ ਵਿੱਚ ਛੰਦਾਂ ਦੀ ਕੈਦ ਨਹੀਂ ਹੁੰਦੀ।

7.ਭਾਸ਼ਾ:- ਭਾਸ਼ਾ ਦੀ ਉਚਿਤ ਵਰਤੋਂ ਵੀ ਕਵਿਤਾ ਲਈ ਬਹੁਤ ਜ਼ਰੂਰੀ ਹੈ । ਜੇਕਰ ਕਵਿਤਾ ਠੀਕ ਭਾਸ਼ਾ ਵਿੱਚ ਲਿਖੀ ਜਾਵੇ ਤਾਂ ਬਹੁਤ ਪਸੰਦ ਕੀਤੀ ਜਾਂਦੀ ਹੈ ਅਤੇ ਪੜ੍ਹਨ, ਸੁਲਨ ਵਾਲਿਆਂ ਨੂੰ ਅਪੀਲ ਕਰਦੀ ਹੈ । ਭਾਸ਼ਾ ਕਵਿਤਾ ਵਿੱਚ ਇੱਕ ਪ੍ਕਾਰ ਦਾ ਚਮਤਕਾਰ ਪੈਦਾ ਕਰਦੀ ਹੈ, ਜਿਸ ਨਾਲ ਪੜ੍ਹਨ, ਸੁਣਨ ਵਾਲਿਆ ਉਪਰ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ।

8.ਅਲੰਕਾਰ:- ਅਲੰਕਾਰ ਵੀ ਕਵਿਤਾ ਦਾ ਇੱਕ ਪ੍ਰਮੁੱਖ਼ ਤੱਤ ਹੈ। ਅਲੰਕਾਰਾਂ ਦੀ ਵਰਤੋਂ ਨਾਲ ਕਵਿਤਾ ਅੰਦਰ ਜਾਨ ਆਉਂਦੀ ਹੈ । ਪੱਛਮੀ ਵਿਦਵਾਨ ਲੁਕਸ ਇੱਕ ਥਾਂ ਆਖਦਾ ਹੈ, “ਉਪਮਾ ਤੇ ਰੂਪਕ ਤੋ ਸੱਖਣੀ ਸੈਲੀ ਮੈਨੂ ਇਉ ਜਾਪਦੀ ਹੈ ਜਿਵੇ ਸੂਰਜ ਦੀ ਰੋਸ਼ਨੀ ਤੋਂ ਹੀਣਾ ਦਿਨ ਅਤੇ ਪੰਛੀਆਂ ਤੋਂ ਸੱਖਣਾ ਜੰਗਲ ਹੋਵੇ।"

9. ਪ੍ਰਤੀਕ:- ਜਿਹੜੇ ਕਾਵਿ ਚਿੰਨ ਘਸ - ਘਸ ਕੇ ਲੋਕਾਂ ਵਿੱਚ ਹਰਮਨ ਪਿਆਰ ਹੋ ਜਾਦੇ ਹਨ, ਉਹਨੂੰ ਪ੍ਰਤੀਕ ਆਖਦੇ ਹਨ ਪ੍ਰਤੀਕ ਕਵਿਤਾ ਦੀ ਜਿੰਦ - ਜਾਨ ਹੁੰਦੇ ਹਨ

ਦੋ ਟੋਟਿਆ ਵਿੱਚ ਭੋਂ' ਟੁੱਟੀ

ਇੱਕ ਮਹਿਲਾਂ ਦੀ ਇੱਕ ਢੌਕਾਂ ਦੀ।

ਦੋ ਧੜਿਆਂ ਵਿੱਚ ਖਲਕਤ ਵੰਡੀ

ਇੱਕ ਲੋਕਾਂ ਦੀ ਇੱਕ ਜੋਕਾਂ ਦੀ।

10.ਸੈਲੀ:- ਹਰੇਕ ਕਵੀ ਦਾ ਆਪਣਾ ਲਿਖਣ ਢੰਗ ਹੁੰਦਾ ਹੈ ਜੇਕਰ ਕੋਈ ਦੋ ਕਵੀ ਕਿਸੇ ਇੱਕ ਗੱਲ ਨੂੰ ਲੈ ਕੇ ਕਵਿਤਾ ਲਿਖ ਤਾਂ ਦੋਹਾਂ ਦੀ ਕਵਿਤਾ ਦੀ ਨੁਹਾਰ ਵੱਖਰੀ ਹੋਵੇਗੀ ਸੈਲੀ ਇੱਕ ਅੰਦਾਜ਼ ਹੈ, ਲਿਖਣ ਢੰਗ ਹੈ, ਕਵਿਤਾ ਅੰਦਰ ਇਸਦਾ ਮਹੱਤਵ ਹਮੇਸ਼ਾ ਹੀ ਰਹਿੰਦਾ ਹੈ ਕਿਸੇ ਦੀ ਸੈਲੀ ਦੀ ਨਕਲ ਕਿਸੇ ਨੂੰ ਉੱਚਾ ਕਵੀ ਨਹੀਂ ਬਣਾ ਸਕਦੀ

ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਕਵਿਤਾ ਮਨੁੱਖ ਦੇ ਧੁਰ ਅੰਦਰ ਦੀ ਅਵਾਜ਼ ਹੈ।ਜੋ ਕੁੱਝ ਮਨੁਖ ਦੇ ਮਨ ਅੰਦਰ ਹੁੰਦਾ ਹੈ, ਉਹ ਆਪ- ਮੁਹਾਰੇ ਬਾਹਰ ਵੱਲ ਮੂੰਹ ਕਰ ਲੈਂਦਾ ਹੈ ਕਵਿਤਾ ਦੇ ਪ੍ਰਮੁੱਖ ਤੱਤਾਂ ਵਿੱਚ ਕਲਪਨਾ, ਜ਼ਜਬਾ ਜਾਂ ਵਲਵਲਾ, ਤਾਲ ਜਾਂ ਰਿਦਮ, ਪ੍ਰਵਾਹ, ਭਾਸ਼ਾ, ਬਿੰਬ, ਅਲੰਕਾਰ, ਛੰਦ, ਪ੍ਰਤੀਕ, ਰਸ ਅਤੇ ਸ਼ੈਲੀ ਆਦਿ ਸ਼ਾਮਲ ਹਨ 

ਪੰਜਾਬੀ ਦੇ ਪ੍ਰਮੁੱਖ ਕਵੀ:- ਸੂਫ਼ੀ ਕਵੀ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ, ਗੁਰੂ-ਕਾਵਿ ਪਰੰਪਰਾ

ਵਿੱਚ ਗੁਰੁ ਨਾਨਕ ਦੇਵ ਜੀ, ਗੁਰੁ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਕਿੱਸਾ -ਕਾਵਿ ਪਰੰਪਰਾ ਵਿੱਚ ਦਮੋਦਰ, ਪੀਲੂ,ਵਾਰਿਸ ਸ਼ਾਹ,ਹਾਸ਼ਮ ਸ਼ਾਹ, ਬੀਰ-ਕਾਵਿ ਪਰੰਪਰਾ ਵਿੱਚ ਗੁਰੂ ਗੋਬਿੰਦ ਸਿੰਘ ਜੀ, ਨਜਾਬਤ ਤੇ ਸ਼ਾਹ ਮੁਹੰਮਦ, ਆਧੁਨਿਕ ਕਵਿਤਾ ਵਿੱਚ ਭਾਈ ਵੀਰ ਸਿੰਘ , ਧਨੀ ਰਾਮ ਚਾਤ੍ਰਿਕ , ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਬਾਵਾ ਬਲਵੰਤ, ਹਰਭਜਨ ਸਿੰਘ, ਪਾਸ਼ ਅਤੇ ਸੁਰਜੀਤ ਪਾਤਰ ਆਦਿ ਵਿਸ਼ੇਸ਼ ਨਾਂ ਹਨ