Wednesday 6 January 2021

Chapter -15 Sikh Misls

0 comments

ਪਾਠ 15 ਸਿੱਖ ਮਿਸਲਾਂ ਦੀ ਉਤਪੱਤੀ ਤੇ ਵਿਕਾਸ ਅਤੇ ਉਹਨਾਂ ਦੇ ਸੰਗਠਨ ਦਾ ਸਰੂਪ

 

1) ਮਿਸਲ ਸ਼ਬਦ ਤੋਂ ਕੀ ਭਾਵ ਹੈ?

ਬਰਾਬਰ ਜਾਂ ਫਾਈਲ

2) ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ?

12

3) ਫ਼ੈਜ਼ਲਪੁਰੀਆ ਮਿਸਲ ਦਾ ਸੰਸਥਾਪਕ ਕੌਣ ਸੀ?

ਨਵਾਬ ਕਪੂਰ ਸਿਘ

4) ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਸਿੰਘਪੁਰੀਆ ਮਿਸਲ

5) ਨਵਾਬ ਕਪੂਰ ਸਿੰਘ ਨੂੰ ਨਵਾਬੀ ਕਿਸ ਕੋਲ਼ੋਂ ਮਿਲੀ ਸੀ?

ਜ਼ਕਰੀਆ ਖਾਂ ਕੋਲੋਂ

6) ਆਹਲੂਵਾਲੀਆ ਮਿਸਲ ਦਾ ਮੋਢੀ ਕੌਣ ਸੀ?

ਜੱਸਾ ਸਿੰਘ ਆਹਲੂਵਾਲੀਆ

7) ਦਲ ਖ਼ਾਲਸਾ ਵਿੱਚ ਜੱਸਾ ਸਿਘ ਆਹਲੂਵਾਲੀਆ ਦਾ ਕੀ ਅਹੁਦਾ ਸੀ?

ਪ੍ਰਧਾਨ ਸੈਨਾਪਤੀ

8) ਜੱਸਾ ਸਿਘ ਨੇ ਕਿਸ ਸ਼ਹਿਰ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾਇਆ? ਕਪੂਰਥਲਾ

9) ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕਿਸਨੇ ਕੀਤੀ?

ਖੁਸ਼ਹਾਲ ਸਿੰਘ ਨੇ

10) ਖੁਸ਼ਹਾਲ ਸਿਘ ਨੇ ਕਿਸਤੋ ਅੰਮ੍ਰਿਤ ਛਕਿਆ ਸੀ?

ਬੰਦਾ ਸਿੰਘ ਬਹਾਦਰ ਤੋਂ

11) ਰਾਮਗੜ੍ਹੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?

ਜੱਸਾ ਸਿੰਘ ਰਾਮਗੜ੍ਹੀਆ

12) ਜੱਸਾ ਸਿੰਘ ਰਾਮਗੜ੍ਹੀਆ ਨੇ ਕਿਹੜੇ ਕਿਲ੍ਹੇ ਵਿੱਚੋਂ ਸਿੱਖਾਂ ਨੂੰ ਬਚਾਇਆ?

ਰਾਮਰੌਣੀ ਦੇ ਕਿਲ੍ਹੇ ਵਿੱਚੋਂ

13) ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਰੌਣੀ ਦੇ ਕਿਲ੍ਹੇ ਦਾ ਕੀ ਨਾਂ ਰੱਖਿਆ?

ਰਾਮਗੜ੍ਹ

14) ਜੱਸਾ ਸਿਘ ਰਾਮਗੜ੍ਹੀਆ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ?

ਸ਼੍ਰੀ ਹਰਗੋਬਿੰਦਪੁਰ ਨੂੰ

15) ਭੰਗੀ ਮਿਸਲ ਦੀ ਸਥਾਪਨਾ ਕਿਸਨੇ ਕੀਤੀ?

ਛੱਜਾ ਸਿੰਘ ਨੇ

16) ਝੰਡਾ ਸਿੰਘ ਭੰਗੀ ਨੇ ਜ਼ਮਜਮਾ ਤੋਪ ਕਿੱਥੋਂ ਦੇ ਸ਼ਾਸਕ ਕੋਲੋਂ ਪ੍ਰਾਪਤ ਕੀਤੀ ਸੀ?

ਰਾਮਨਗਰ ਦੇ

17) ਸ਼ੁਕਰਚੱਕੀਆ ਮਿਸਲ ਦਾ ਮੌਢੀ ਕੌਣ ਸੀ?

ਚੜ੍ਹਤ ਸਿੰਘ ਸ਼ੁਕਰਚੱਕੀਆ

18) ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਕਿਹੜਾ ਸ਼ਹਿਰ ਸੀ?

ਗੁਜ਼ਰਾਂਵਾਲਾ

19) ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ?

ਮਹਾਂ ਸਿਘ

20) ਚੜ੍ਹਤ ਸਿੰਘ ਸ਼ੁਕਰਚੱਕੀਆ ਰਣਜੀਤ ਸਿਘ ਦਾ ਕੀ ਲੱਗਦਾ ਸੀ?

ਦਾਦਾ

21) ਗੱਦੀ ਤੇ ਬੈਠਣ ਸਮੇਂ ਰਣਜੀਤ ਸਿਘ ਦੀ ਉਮਰ ਕਿੰਨੀ ਸੀ?

12 ਸਾਲ

22) ਕਨੱਈਆ ਮਿਸਲ ਦਾ ਸੰਸਥਾਪਕ ਕੌਣ ਸੀ?

 ਜੈ ਸਿਘ

23) ਜੈ ਸਿੰਘ ਨੇ ਆਪਣੀ ਪੌਤਰੀ ਮਹਿਤਾਬ ਕੌਰ ਦਾ ਰਿਸ਼ਤਾ ਕਿਸ ਨਾਲ ਕੀਤਾ?

ਰਣਜੀਤ ਸਿੰਘ ਨਾਲ

24) ਫੁਲਕੀਆ ਮਿਸਲ ਦਾ ਮੋਢੀ ਕੌਣ ਸੀ?

ਚੌਧਰੀ ਫੂਲ

25) ਚੌਧਰੀ ਫੂਲ ਨੂੰ ਰਾਜ ਕਰਨ ਦਾ ਆਸ਼ੀਰਵਾਦ ਕਿਹੜੇ ਗੁਰੂ ਸਾਹਿਬ ਨੇ ਦਿੱਤਾ ਸੀ?

ਗੁਰੂ ਹਰਿ ਰਾਏ ਜੀ ਨੇ

26) ਪਟਿਆਲਾ ਵਿਖੇ ਫੂਲਕੀਆ ਮਿਸਲ ਦਾ ਸੰਸਥਾਪਕ ਕੌਣ ਸੀ?

ਆਲਾ ਸਿੰਘ

27) ਆਲਾ ਸਿੰਘ ਨੂੰ ਰਾਜਾ ਦੀ ਉਪਾਧੀ ਕਿਸਨੇ ਦਿੱਤੀ?

ਅਹਿਮਦ ਸ਼ਾਹ ਅਬਦਾਲੀ ਨੇ

28) ਨਿਸ਼ਾਨਵਾਲੀਆ ਮਿਸਲ ਦਾ ਮੋਢੀ ਕੌਣ ਸੀ?

ਸਰਦਾਰ ਸੰਗਤ ਸਿੰਘ

29) ਡੱਲ੍ਹੇਵਾਲੀਆ ਮਿਸਲ ਦਾ ਮੋਢੀ ਕੌਣ ਸੀ?

ਗੁਲਾਬ ਸਿੰਘ

30) ਡੱਲ੍ਹੇਵਾਲੀਆ ਮਿਸਲ ਦਾ ਸਭ ਤੋਂ ਪ੍ਰਸਿੱਧ ਸਰਦਾਰ ਕਿਹੜਾ ਸੀ?

ਤਾਰਾ ਸਿੰਘ ਘੇਬਾ

31) ਸ਼ਹੀਦ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?

ਬਾਬਾ ਦੀਪ ਸਿਘ ਜੀ

32) ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਦਾ ਨਾਂ ਕੀ ਸੀ?

ਗੁਰਮਤਾ

33) ਗੁਰਮਤਾ ਤੋਂ ਕੀ ਭਾਵ ਹੈ?

ਗੁਰੂ ਦਾ ਮਤ ਜਾਂ ਫੈਸਲਾ

34) ਗੁਰਮਤਾ ਕਿੱਥੇ ਬੁਲਾਇਆ ਜਾਂਦਾ ਸੀ?

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ

35) ਗੁਰਮਤਾ ਸਾਲ ਵਿੱਚ ਕਿੰਨੀ ਵਾਰ ਬੁਲਾਇਆ ਜਾਂਦਾ ਸੀ?

ਦੋ ਵਾਰ

36) ਗੁਰਮਤਾ ਕਿਹੜੇ ਮੌਕਿਆਂ ਤੇ ਬੁਲਾਇਆ ਜਾਂਦਾ ਸੀ?

ਦੀਵਾਲੀ ਅਤੇ ਵਿਸਾਖੀ ਦੇ ਮੌਕੇ

37) ਮਿਸਲ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ?

ਸਰਦਾਰ

38) ਸਰਦਾਰ ਤੋਂ ਬਾਅਦ ਕਿਸਦਾ ਅਹੁਦਾ ਆਉਂਦਾ ਸੀ?

ਮਿਸਲਦਾਰ ਦਾ

39) ਮਿਸਲਾਂ ਦੇ ਸਮੇਂ ਜ਼ਿਲ੍ਹੇ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ?

ਕਾਰਦਾਰ

40) ਮਿਸਲ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ?

ਪਿੰਡ

41) ਪਿੰਡ ਦਾ ਪ੍ਰਬੰਧ ਕੌਣ ਚਲਾਉਂਦਾ ਸੀ?

ਪੰਚਾਇਤ

42) ਮਿਸਲਾਂ ਦੇ ਸਮੇਂ ਆਮਦਨ ਦਾ ਮੁੱਖ ਸੋਮਾ ਕੀ ਸੀ?

ਲਗਾਨ

43) ਭੂਮੀ ਲਗਾਨ ਕਿਸ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ?

ਉਪਜਾਊ ਸ਼ਕਤੀ ਦੇ ਅਧਾਰ ਤੇ

44) ਲਗਾਨ ਸਾਲ ਵਿੱਚ ਕਿੰਨੀ ਵਾਰ ਇਕੱਠਾ ਕੀਤਾ ਜਾਂਦਾ ਸੀ?

ਦੋ ਵਾਰ

45) ਰਾਖੀ ਪ੍ਰਥਾ ਅਧੀਨ ਉਪਜ ਦਾ ਕਿੰਨਾ ਭਾਗ ਮਿਸਲਾਂ ਨੂੰ ਦਿੱਤਾ ਜਾਂਦਾ ਸੀ?

ਪੰਜਵਾਂ ਭਾਗ

46) ਮਿਸਲ ਪ੍ਰਸ਼ਾਸਨ ਵਿੱਚ ਸਭ ਤੋਂ ਉੱਚੀ ਅਦਾਲਤ ਕਿਹੜੀ ਹੁੰਦੀ ਸੀ?

ਸਰਬੱਤ ਖ਼ਾਲਸਾ

47)1800 ਈ: ਵਿੱਚ ਸਿੱਖਾਂ ਕੋਲ ਕਿੰਨੀਆਂ ਤੋਪਾਂ ਸਨ?

40

48) ਕਿਹੜੀ ਸੈਨਾ ਨੂੰ ਸਿੱਖ ਫੌਜ਼ ਵਿੱਚ ਸਭ ਤੋ ਘਟ ਮਹੱਤਵਪੂਰਨ ਮੰਨਿਆ ਜਾਂਦਾ ਸੀ?

ਪੈਦਲ ਸੈਨਾ ਨੂੰ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ


 

1) ਮਿਸਲ ਸ਼ਬਦ ਤੋਂ ਕੀ ਭਾਵ ਹੈ? ਮਿਸਲਾਂ ਦੀ ਉਤਪੱਤੀ ਕਿਵੇਂ ਹੋਈ?


ਉੱਤਰ: ਮਿਸਲ ਸ਼ਬਦ ਤੋਂ ਭਾਵ ਹੈ ਫਾਇਲ ਜਿਸ ਵਿੱਚ ਮਿਸਲਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਤੋ ਮੁਗਲਾਂ ਦੇ ਜੁਲਮ ਬਹੁਤ ਵਧ ਗਏ। ਮੁਗਲਾਂ ਤੋਂ ਬਚਣ ਲਈ ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਸ਼ਰਨ ਲੈ ਲਈ ਅਤੇ ਛੋਟੇ-ਛੋਟੇ ਜੱਥੇ ਬਣਾ ਲਏ। 29 ਮਾਰਚ 1748 : ਨੂੰ ਨਵਾਬ ਕਪੂਰ ਸਿੰਘ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਲ ਖਾਲਸਾ ਦੀ ਸਥਾਪਨਾ ਕੀਤੀ। ਦਲ ਖਾਲਸਾ ਅਧੀਨ 12 ਜੱਥੇ ਬਣਾਏ ਗਏ। ਇਹੋ ਜੱਥੇ ਹੀ ਬਾਅਦ ਵਿੱਚ ਮਿਸਲਾਂ ਦੇ ਰੂਪ ਵਿੱਚ ਪ੍ਰਸਿੱਧ ਹੋਏ।

 

2) ਮਿਸਲਾਂ ਦੇ ਸੰਗਠਨ ਅਤੇ ਸਰੂਪ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਸਿੱਖ ਮਿਸਲਾਂ ਦਾ ਸੰਗਠਨ ਅਤੇ ਸਰੂਪ ਕਿਸੇ ਨਿਸਚਿਤ ਨਿਯਮ ਅਧੀਨ ਨਹੀਂ ਚਲਾਇਆ ਜਾਂਦਾ ਸੀ। ਹਰ ਮਿਸਲ ਦਾ ਆਪਣਾ ਸਰੁਪ ਅਤੇ ਸੰਗਠਨ ਹੁੰਦਾ ਸੀ। ਕੁਝ ਮਿਸਲਾਂ ਧਰਮ ਤੇ ਅਧਾਰਿਤ ਸਨ, ਕੁਝ ਸਾਮਤਵਾਦ ਤੇ। ਕੁਝ ਵਿਦਵਾਨਾਂ ਅਨੁਸਾਰ ਮਿਸਲਾਂ ਦਾ ਸੰਗਠਨ ਧਰਮਤੰਤਰ, ਪਰਜਾਤੰਤਰ ਅਤੇ ਇਕਤੰਤਰ ਦਾ ਸੁਮੇਲ ਸੀ।


 

3) ਨਵਾਬ ਕਪੂਰ ਸਿੰਘ ਦੇ ਜੀਵਨ ਸੰਬੰਧੀ ਜਾਣਕਾਰੀ ਦਿਓ।


ਉੱਤਰ: ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਮਿਸਲ ਦੇ ਸੰਸਥਾਪਕ ਸਨ। ਉਹ ਬਹੁਤ ਨਿਡਰ ਅਤੇ ਬਹਾਦਰ ਸਨ। ਉਹਨਾਂ ਦਾ ਸੰਬੰਧ ਜੱਟ ਪਰਿਵਾਰ ਨਾਲ ਸੀ। ਉਹਨਾਂ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਉਹ ਗੁਰੂ ਘਰ ਵਿੱਚ ਸੇਵਾ ਕਰਦੇ ਸਨ। ਜਦੋਂ ਜ਼ਕਰੀਆ ਖਾਂ ਨੂੰ ਮਹਿਸੂਸ ਹੋਇਆ ਕਿ ਸਿੱਖਾਂ ਨੂੰ ਖਤਮ ਕਰਨਾ ਸੰਭਵ ਨਹੀਂ ਹੈ ਤਾਂ ਉਸਨੇ ਸਿੱਖਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਸਿੱਖਾਂ ਨੂੰ ਇੱਕ ਜ਼ਾਗੀਰ ਅਤੇ ਨਵਾਬੀ ਦੇਣ ਦੀ ਪੇਸ਼ਕਸ਼ ਕੀਤੀ। ਸਿੱਖ ਜ਼ਾਗੀਰ ਅਤੇ ਨਵਾਬੀ ਨਹੀਂ ਲੈਣਾ ਚਾਹੁੰਦੇ ਸਨ ਪਰ ਸਮੇਂ ਦੀ ਮੰਗ ਅਨੁਸਾਰ ਉਹਨਾਂ ਨੂੰ ਜ਼ਾਗੀਰ ਅਤੇ ਨਵਾਬੀ ਸਵੀਕਾਰ ਕਰਨੀ ਪਈ। ਸਿੱਖਾਂ ਨੇ ਬਹੁਮਤ ਨਾਲ ਫੈਸਲਾ ਕਰਕੇ ਨਵਾਬੀ ਕਪੂਰ ਸਿਘ ਨੂੰ ਦੇ ਦਿੱਤੀ। 1734 : ਨਵਾਬ ਕਪੂਰ ਸਿਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ। 29 ਮਾਰਚ 1748 : ਨੂੰ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ।


 

4) ਜੱਸਾ ਸਿੰਘ ਆਹਲੂਵਾਲੀਆ ਤੇ ਇੱਕ ਨੋਟ ਲਿਖੋ।


ਉੱਤਰ: ਜੱਸਾ ਸਿੰਘ ਆਹਲੂਵਾਲੀਆ, ਆਹਲੂਵਾਲੀਆ ਮਿਸਲ ਦੇ ਸੰਸਥਾਪਕ ਸਨ। ਉਹ ਬਹੁਤ ਨਿਡਰ ਅਤੇ ਬਹਾਦਰ ਸਨ। 1739 : ਵਿੱਚ ਜੱਸਾ ਸਿਘ ਦੀ ਅਗਵਾਈ ਹੇਠ ਸਿੱਖਾਂ ਨੇ ਨਾਦਰ ਸ਼ਾਹ ਦੀ ਫੌਜ਼ ਤੇ ਹਮਲਾ ਕਰਕੇ ਬਹੁਤ ਸਾਰਾ ਧੰਨ ਲੁੱਟ ਲਿਆ। 1746 : ਵਿੱਚ ਛੋਟੇ ਘੱਲੂਘਾਰੇ ਸਮੇਂ ਜੱਸਾ ਸਿਘ ਨੇ ਬਹਾਦਰੀ ਦੇ ਜੌਹਰ ਵਿਖਾਏ। 1748 : ਵਿੱਚ ਦਲ ਖਾਲਸਾ ਦੀ ਸਥਾਪਨਾ ਸਮੇ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ। 1762 : ਵਿੱਚ ਵੱਡੇ ਘੱਲੂਘਾਰੇ ਸਮੇਂ ਵੀ ਜੱਸਾ ਸਿੰਘ ਆਹਲੂਵਾਲੀਆ ਨੇ ਬੜੀ ਬਹਾਦਰੀ ਨਾਲ ਅਹਿਮਦਸ਼ਾਹ ਅਬਦਾਲੀ ਦਾ ਮੁਕਾਬਲਾ ਕੀਤਾ। 1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ।

 


5) ਜੱਸਾ ਸਿੰਘ ਰਾਮਗੜ੍ਹੀਆ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਜੱਸਾ ਸਿਘ ਰਾਮਗੜ੍ਹੀਆ, ਰਾਮਗੜ੍ਹੀਆ ਮਿਸਲ ਦਾ ਸਭ ਤੋਂ' ਪ੍ਰਸਿੱਧ ਨੇਤਾ ਸੀ। ਜੱਸਾ ਸਿਘ ਰਾਮਗੜ੍ਹੀਆ ਪਹਿਲਾਂ ਅਦੀਨਾ ਬੇਗ ਕੋਲ ਨੌਕਰੀ ਕਰਦਾ ਸੀ। 1748 : ਵਿੱਚ ਮੀਰ ਮਨੂੰ ਅਤੇ ਅਦੀਨਾ ਬੇਗ ਦੀ ਸਾਂਝੀ ਫੌਜ ਨੇ 500 ਦੇ ਕਰੀਬ ਸਿੱਖਾਂ ਨੂੰ ਰਾਮ ਰੌਣੀ ਦੇ ਕਿਲ੍ਹ ਵਿੱਚ ਘੇਰ ਲਿਆ। ਸਿੱਖਾਂ ਤੇ ਆਈ ਮੁਸੀਬਤ ਨੂੰ ਵੇਖ ਕੇ ਜੱਸਾ ਸਿੰਘ ਨੇ ਅਦੀਨਾ ਬੇਗ ਦੀ ਨੌਕਰੀ ਛੱਡ ਦਿੱਤੀ ਅਤੇ 300 ਸਿੱਖਾਂ ਨੂੰ ਕਿਲ੍ਹੇ ਵਿੱਚੋਂ ਬਚਾ ਲਿਆ। ਜੱਸਾ ਸਿੰਘ ਦੀ ਬਹਾਦਰੀ ਤੋਂ' ਖੁਸ਼ ਹੋ ਕੇ ਸਿੱਖਾਂ ਨੇ ਰਾਮਰੌਣੀ ਦਾ ਕਿਲ੍ਹਾ ਜੱਸਾ ਸਿੰਘ ਨੂੰ ਦੇ ਦਿੱਤਾ। ਜੱਸਾ ਸਿੰਘ ਨੇ ਕਿਲ੍ਹੇ ਦਾ ਨਾਂ ਰਾਮਗੜ੍ਹ ਰਖ ਦਿੱਤਾ। ਇਸ ਤੋ ਹੀ ਜੱਸਾ ਸਿਘ ਦੀ ਮਿਸਲ ਦਾ ਨਾਂ ਰਾਮਗੜ੍ਹੀਆ ਮਿਸਲ ਪੈ ਗਿਆ। ਜੱਸਾ ਸਿਘ ਦੀ ਅਗਵਾਈ ਹੇਠ ਇਸ ਮਿਸਲ ਦਾ ਬਹੁਤ ਵਿਕਾਸ ਹੋਇਆ। 1803 : ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਹੋ ਗਈ।

 


 

6) ਮਹਾਂ ਸਿੰਘ ਤੇ ਇੱਕ ਨੋਟ ਲਿਖੋ।


ਉੱਤਰ: ਮਹਾਂ ਸਿਘ ਸ਼ੁਕਰਚੱਕੀਆ ਮਿਸਲ ਦਾ ਆਗੂ ਸੀ। ਅਜੇ ਉਹ 10 ਸਾਲ ਦਾ ਹੀ ਸੀ ਕਿ ਉਸਦੇ ਪਿਤਾ ਚੜ੍ਹਤ ਸਿਘ ਦੀ ਮੌਤ ਹੋ ਗਈ ਅਤੇ ਉਸਨੂੰ ਮਿਸਲ ਦੀ ਅਗਵਾਈ ਕਰਨੀ ਪਈ। ਉਸਨੇ ਰੋਹਤਾਸ਼, ਰਸੂਲ ਨਗਰ ਅਤੇ ਅਲੀਪੁਰ ਤੇ ਕਬਜ਼ਾ ਕਰ ਲਿਆ। ਉਸਨੇ ਰਸੂਲ ਨਗਰ ਦਾ ਨਾਂ ਬਦਲ ਕੇ ਰਾਮਨਗਰ ਅਤੇ ਅਲੀਪੁਰ ਦਾ ਨਾਂ ਬਦਲ ਕੇ ਅਕਾਲਗੜ੍ਹ ਰਖ ਦਿੱਤਾ। ਫਿਰ ਉਸਨੇ ਮੁਲਤਾਨ, ਬਹਾਵਲਪੁਰ, ਸਾਹੀਵਾਲ ਆਦਿ ਪ੍ਰਦੇਸ਼ਾਂ ਤੇ ਕਬਜ਼ਾ ਕਰ ਲਿਆ। ਉਸਦੀ ਵਧਦੀ ਸ਼ਕਤੀ ਕਾਰਨ ਕਨ੍ਹਈਆ ਮਿਸਲ ਦਾ ਆਗੂ ਜੈ ਸਿੰਘ ਉਸ ਨਾਲ ਈਰਖਾ ਕਰਨ ਲਗ ਪਿਆ। ਉਹਨਾਂ ਦਾ ਆਪਸ ਵਿੱਚ ਯੁੱਧ ਵੀ ਹੋਇਆ। ਪਰ ਬਾਅਦ ਵਿੱਚ ਜੈ ਸਿਘ ਨੇ ਆਪਣੀ ਪੋਤਰੀ ਮਹਿਤਾਬ ਕੌਰ ਦਾ ਰਿਸ਼ਤਾ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤਾ। ਇਸ ਨਾਲ ਦੋਹਾਂ ਮਿਸਲਾਂ ਵਿੱਚ ਦੋਸਤੀ ਹੋ ਗਈ। 1792 : ਵਿੱਚ ਮਹਾਂ ਸਿਘ ਦੀ ਮੌਤ ਹੋ ਗਈ।

 


7) ਫੂਲਕੀਆ ਮਿਸਲ ਸੰਬੰਧੀ ਤੁਸੀਂ ਕੀ ਜਾਣਦੇ ਹੋ?


ਉੱਤਰ: ਫੂਲਕੀਆ ਮਿਸਲ ਦਾ ਮੋਢੀ ਚੌਧਰੀ ਫੂਲ ਸੀ। ਇਸ ਮਿਸਲ ਨੇ ਨਾਭਾ, ਪਟਿਆਲਾ ਅਤੇ ਜੀਂਦ ਦੇ ਇਲਾਕਿਆਂ ਤੇ ਰਾਜ ਕੀਤਾ। ਪਟਿਆਲਾ ਵਿਖੇ ਫੁਲਕੀਆ ਮਿਸਲ ਦੀ ਸਥਾਪਨਾ ਆਲਾ ਸਿੰਘ ਦੁਆਰਾ ਕੀਤੀ ਗਈ। ਨਾਭਾ ਵਿਖੇ ਫੂਲਕੀਆ ਮਿਸਲ ਦੀ ਸਥਾਪਨਾ ਹਮੀਰ ਸਿੰਘ ਨੇ ਕੀਤੀ। ਜੀਂਦ ਵਿਖੇ ਫੂਲਕੀਆ ਮਿਸਲ ਦੀ ਸਥਾਪਨਾ ਗਜਪਤ ਸਿੰਘ ਨੇ ਕੀਤੀ। 1809 : ਵਿੱਚ ਇਹ ਮਿਸਲ ਅਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੀ ਗਈ।


 

8) ਆਲਾ ਸਿੰਘ ਤੇ ਇੱਕ ਨੋਟ ਲਿਖੋ।


ਉੱਤਰ: ਪਟਿਆਲਾ ਵਿਖੇ ਫੂਲਕੀਆ ਮਿਸਲ ਦੀ ਸਥਾਪਨਾ ਆਲਾ ਸਿੰਘ ਦੁਆਰਾ ਕੀਤੀ ਗਈ। ਉਹ ਬਹੁਤ ਬਹਾਦਰ ਸੀ। ਉਸਨੇ ਬਰਨਾਲਾ ਨੂੰ ਆਪਣੀ ਰਾਜਧਾਨੀ ਬਣਾਇਆ। 1748 ਈ: ਵਿੱਚ ਅਹਿਮਦਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਸਮ ਉਸਨੇ ਮੁਗਲਾਂ ਦੀ ਸਹਾਇਤਾ ਕੀਤੀ। ਇਸ ਲਈ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਉਸਨੂੰ ਇੱਕ ਖਿਲਤ ਭੇਟ ਕੀਤੀ। 1764 ਈ: ਵਿੱਚ ਆਲਾ ਸਿੰਘ ਨੇ ਅਹਿਮਦਸ਼ਾਹ ਅਬਦਾਲੀ ਨਾਲ ਸਮਝੌਤਾ ਕੀਤਾ। ਆਲਾ ਸਿਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ। ਇਸ ਕਰਕੇ ਦਲ ਖਾਲਸਾ ਦੇ ਮੈਂਬਰ ਆਲਾ ਸਿੰਘ ਨਾਲ ਨਰਾਜ਼ ਹੋ ਗਏ। ਉਹਨਾਂ ਨੇ ਆਲਾ ਸਿਘ ਨੂੰ ਅਬਦਾਲੀ ਨਾਲੋ ਸੰਬੰਧ ਤੋੜਣ ਲਈ ਕਿਹਾ ਪਰ ਛੇਤੀ ਹੀ ਆਲਾ ਸਿੰਘ ਦੀ ਮੌਤ ਹੋ ਗਈ।


 

9) ਸਰਬੱਤ ਖਾਲਸਾ ਸੰਬੰਧੀ ਜਾਣਕਾਰੀ ਦਿਓ।


ਉੱਤਰ: ਸਿੱਖ ਕੌਮ ਨਾਲ ਸੰਬੰਧਤ ਵਿਸ਼ਿਆਂ ਅਤੇ ਸਮੱਸਿਆਵਾਂ ਤੇ ਵਿਚਾਰ ਕਰਨ ਲਈ ਹਰ ਸਾਲ ਦੀਵਾਲੀ ਅਤੇ ਵਿਸਾਖੀ ਦੇ ਮੌਕੇ` ਤੇ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਸਮਾਗਮ ਬੁਲਾਇਆ ਜਾਂਦਾ ਸੀ। ਇਸ ਸਮਾਗਮ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ। ਇਸ ਵਿੱਚ ਸਾਰੀਆਂ ਮਿਸਲਾਂ ਦੇ ਸਰਦਾਰ ਅਤੇ ਭਾਰੀ ਗਿਣਤੀ ਵਿੱਚ ਸਿੱਖ ਇਕੱਠੇ ਹੁੰਦੇ ਸਨ। ਸਾਰੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮਥਾ ਟੇਕ ਕੇ ਬੈਠ ਜਾਂਦੇ ਸਨ। ਇਸਤੋ' ਬਾਅਦ ਕੀਰਤਨ ਹੁੰਦਾ ਸੀ। ਇਸਤੋ' ਬਾਅਦ ਇੱਕ ਸਿੱਖ ਖੜ੍ਹਾ ਹੋ ਕੇ ਸੰਬੰਧਤ ਸਮਸਿਆ ਬਾਰੇ ਗਲਬਾਤ ਸ਼ੁਰੂ ਕਰਦਾ ਸੀ। ਇਸਤੋ' ਬਾਅਦ ਹਾਜ਼ਰ ਸੰਗਤ ਦੁਆਰਾ ਸਮਸਿਆ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਸਮਸਿਆ ਹੌਲ ਕਰਨ ਲਈ ਸੁਝਾਅ ਦਿੱਤੇ ਜਾਂਦੇ ਸਨ ਅਤੇ ਫੈਸਲੇ ਲਏ ਜਾਂਦੇ ਸਨ। ਸਾਰੇ ਫੈਸਲੇ ਸਰਵਸੰਮਤੀ ਨਾਲ ਹੁੰਦੇ ਸਨ।

 

10) ਗੁਰਮਤਾ ਕੀ ਸੀ?


ਉੱਤਰ: ਗੁਰਮਤਾ ਸਿੱਖ ਮਿਸਲਾਂ ਦੀ ਕੇਂਦਰੀ ਸੰਸਥਾ ਸੀ। ਗੁਰਮਤਾ ਪੰਜਾਬੀ ਦੇ ਦੋ ਸ਼ਬਦਾਂ ਗੁਰੂ ਅਤੇ ਮਤਾ ਤੋਂ ਬਣਿਆ ਹੈ। ਇਸਦਾ ਅਰਥ ਹੈ ਗੁਰੂ ਦਾ ਮਤ ਜਾਂ ਫੈਸਲਾ। ਸੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸਰਬਤ ਖ਼ਾਲਸਾ ਦੁਆਰਾ ਲਏ ਗਏ ਫੈਸਲਿਆਂ ਨੂੰ ਗੁਰਮਤਾ ਕਿਹਾ ਜਾਂਦਾ ਸੀ। ਸਿੱਖ ਗੁਰਮਤਿਆਂ ਦਾ ਪਾਲਣ ਗੁਰੁ ਸਾਹਿਬ ਦਾ ਹੁਕਮ ਮਨ ਕੇ ਕਰਦੇ ਸਨ।


 

11) ਗੁਰਮਤਾ ਦੇ ਕੋਈ ਤਿੰਨ ਵਿਸ਼ੇਸ਼ ਕਾਰਜ ਦੱਸੇ ।


ਉੱਤਰ: ਗੁਰਮਤਾ ਦੇ ਕਾਰਜ਼:


1. ਗੁਰਮਤਾ ਦੁਆਰਾ ਦਲ ਖਾਲਸਾ ਦੇ ਪ੍ਰਧਾਨ ਸੈਨਾਪਤੀ ਦੀ ਨਿਯੁਕਤੀ ਕੀਤੀ ਜਾਂਦੀ ਸੀ।

2. ਸਿੱਖਾਂ ਦੀ ਵਿਦੇਸ਼ ਨੀਤੀ ਤਿਆਰ ਕੀਤੀ ਜਾਂਦੀ ਸੀ।

3. ਮਿਸਲਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਸੀ।

4. ਸਿੱਖ ਧਰਮ ਨਾਲ ਸਬਧਤ ਸਮੱਸਿਆਵਾ ਦੇ ਹੱਲ ਕੱਢੇ ਜਾਂਦੇ ਸਨ।

5. ਮਿਸਲ ਸਰਦਾਰਾਂ ਜਾਂ ਸਿੱਖਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਸੀ।


 

12) ਮਿਸਲਾਂ ਦੇ ਅਦਰੂਨੀ ਸੰਗਠਨ ਦੀਆਂ ਕੀ ਵਿਸ਼ੇਸ਼ਤਾਵਾਂ ਸਨ?


ਉੱਤਰ:


1. ਮਿਸਲ ਦੇ ਮੁੱਖੀ ਨੂੰ ਸਰਦਾਰ ਕਿਹਾ ਜਾਂਦਾ ਸੀ। ਸਰਦਾਰ ਦੇ ਅਧੀਨ ਮਿਸਲਦਾਰ ਹੁੰਦੇ ਸਨ।

2. ਮਿਸਲ ਪ੍ਰਸ਼ਾਸਨ ਦੀ ਮੁੱਢਲੀ ਇਕਾਈ ਪਿੰਡ ਸੀ। ਇਸਦਾ ਪ੍ਰਬੰਧ ਪੰਚਾਇਤ ਦੁਆਰਾ ਚਲਾਇਆ ਜਾਂਦਾ ਸੀ।

3. ਨਿਆਂ ਪ੍ਰਬੰਧ ਬਿਲਕੁਲ ਸਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸਨ।

4. ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆ ਸਨ।

5. ਆਮਦਨੀ ਦਾ ਮੁੱਖ ਸੋਮਾ ਭੂਮੀ ਲਗਾਨ ਸੀ।


 

13) ਰਾਖੀ ਪ੍ਰਣਾਲੀ ਤੇ ਇੱਕ ਨੋਟ ਲਿਖੋ।


ਉੱਤਰ: ਰਾਖੀ ਸ਼ਬਦ ਦਾ ਭਾਵ ਹੈ ਰੱਖਿਆ ਕਰਨਾ। ਇਹ ਪ੍ਰਣਾਲੀ ਦਲ ਖਾਲਸਾ ਦੁਆਰਾ ਸ਼ੁਰੂ ਕੀਤੀ ਗਈ। ਮੁਗ਼ਲਾਂ ਅਤੇ ਅਫ਼ਗਾਨਾਂ ਦੀ ਦਮਨਕਾਰੀ ਨੀਤੀ ਅਤੇ ਆਪਸੀ ਝਗੜਿਆਂ ਕਾਰਨ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਸੀ। ਸਰਕਾਰੀ ਕਰਮਚਾਰੀ, ਚੋਰ, ਡਾਕੂ, ਜਿੰਮੀਦਾਰ ਆਦਿ ਲੋਕਾਂ ਨੂੰ ਲੁੱਟਦੇ ਅਤੇ ਉਹਨਾਂ ਤੇ ਜੁਲਮ ਕਰਦੇ ਸਨ। ਇਸ ਲਈ ਲੋਕ ਦਲ ਖਾਲਸਾ ਦੀ ਸਰਪ੍ਰਸਤੀ ਹੇਠ ਆ ਜਾਂਦੇ ਸਨ। ਇਸ ਪ੍ਰਥਾ ਅਧੀਨ ਲੋਕ ਆਪਣੀ ਉਪਜ ਦਾ ਪੰਜਵਾਂ ਹਿੱਸਾ ਸਿੱਖਾਂ ਨੂੰ ਦਿਦੇ ਸਨ। ਬਦਲੇ ਵਿੱਚ ਸਿੱਖ ਉਹਨਾਂ ਦੀ ਰਾਖੀ ਕਰਦੇ ਸਨ। ਇਸ ਪ੍ਰਥਾ ਕਾਰਨ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਿੱਖ ਇਕ ਰਾਜਨੀਤਕ ਸ਼ਕਤੀ ਦੇ ਤੌਰ ਤੇ ਸਥਾਪਿਤ ਹੋਏ। ਪੰਜਾਬ ਦੇ ਲੋਕਾਂ ਨੂੰ ਵਿਦੇਸ਼ੀ ਹਮਲਿਆਂ ਤੋ ਛੁਟਕਾਰਾ ਮਿਲਿਆ। ਇਸ ਨਾਲ ਵਪਾਰ ਅਤੇ ਖੇਤੀਬਾੜੀ ਦਾ ਵਿਕਾਸ ਹੋਇਆ।


 

14) ਮਿਸਲ ਸ਼ਾਸਨ ਦੀ ਅਰਥ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


1. ਮਿਸਲਾਂ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਹੁੰਦਾ ਸੀ।

2. ਰਾਖੀ ਪ੍ਰਥਾ ਵੀ ਮਿਸਲਾਂ ਦੀ ਆਮਦਨ ਦਾ ਇੱਕ ਵੱਡਾ ਸੋਮਾ ਸੀ।

3. ਮਿਸਲਦਾਰਾਂ ਨੂੰ ਚੁੰਗੀ ਕਰ, ਨਜ਼ਰਾਨਿਆਂ ਅਤੇ ਲੁੱਟਮਾਰ ਆਦਿ ਤੋਂ ਵੀ ਆਮਦਨ ਹੁੰਦੀ ਸੀ।

4. ਮਿਸਲਦਾਰ ਆਪਣੀ ਆਮਦਨ ਦਾ ਵਡਾ ਹਿੱਸਾ ਸੈਨਾ, ਘੋੜਿਆਂ, ਹਥਿਆਰਾਂ, ਕਿਲ੍ਹਿਆਂ ਦੇ ਨਿਰਮਾਣ ਆਦਿ ਤੋ ਖਰਚ ਕਰਦੇ ਸਨ।

5. ਆਮਦਨ ਦਾ ਇੱਕ ਹਿੱਸਾ ਧਾਰਮਿਕ ਅਤੇ ਸਮਾਜਿਕ ਕੰਮਾਂ ਤੇ ਵੀ ਖਰਚ ਕੀਤਾ ਜਾਂਦਾ ਸੀ।


 

15) ਮਿਸਲਾਂ ਦੀ ਨਿਆਂ ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ:


1. ਨਿਆਂ ਪ੍ਰਬੰਧ ਬਿਲਕੁਲ ਸਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸਨ।

2. ਮੁਕੇਂਦਮਿਆਂ ਦੇ ਫੈਸਲੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ।

3. ਸਜ਼ਾਵਾਂ ਸਖ਼ਤ ਨਹੀਂ ਸਨ। ਆਮ ਤੌਰ ਤੇ` ਜੁਰਮਾਨੇ ਹੀ ਲਗਾਏ ਜਾਂਦੇ ਸਨ।

4. ਸਭ ਤੋ ਛੋਟੀ ਅਦਾਲਤ ਪੰਚਾਇਤ ਦੀ ਹੁੰਦੀ ਸੀ। ਲੋਕ ਪੰਚਾਇਤ ਨੂੰ ਰੱਬ ਦਾ ਰੂਪ ਸਮਝਦੇ ਸਨ।

5. ਹਰੇਕ ਮਿਸਲ ਦੇ ਸਰਦਾਰ ਦੀ ਆਪਣੀ ਅਦਾਲਤ ਹੁੰਦੀ ਸੀ।

6. ਸਿੱਖਾਂ ਦੀ ਸਭ ਤੋਂ ਵਡੀ ਅਦਾਲਤ ਸਰਬੱਤ ਖਾਲਸਾ ਹੁੰਦੀ ਸੀ।


 

16) ਮਿਸਲਾਂ ਦੇ ਸੈਨਿਕ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਦਸੋ।


ਉੱਤਰ:


1. ਮਿਸਲ ਸੈਨਾ ਦਾ ਮੁੱਖ ਅੰਗ ਘੋੜਸਵਾਰ ਸੈਨਾ ਸੀ। ਸਿੱਖ ਨਿਪੁੰਨ ਘੋੜਸਵਾਰ ਸਨ।

2. ਪੈਦਲ ਸੈਨਾ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ।

3. ਸਿੱਖ ਆਪਣੀ ਮਰਜੀ ਨਾਲ ਸੈਨਾ ਵਿੱਚ ਸ਼ਾਮਿਲ ਹੁੰਦੇ ਸਨ।

4. ਸਿਖਲਾਈ ਦਾ ਕੋਈ ਬਕਾਇਦਾ ਪ੍ਰਬੰਧ ਨਹੀਂ ਸੀ।

5. ਸੈਨਿਕਾਂ ਨੂੰ ਕੋਈ ਨਿਸਚਿਤ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਸੀ।

6. ਸਿੱਖ ਲੜਾਈ ਵਿੱਚ ਤੀਰਾਂ, ਤਲਵਾਰਾਂ, ਖੋਜਰਾਂ, ਢਾਲਾਂ, ਬਰਛਿਆਂ ਅਤੇ ਛੋਟੀਆਂ ਬੈਦੂਕਾਂ ਦੀ ਵਰਤੋ' ਕਰਦੇ ਸਨ।

7. ਸਿੱਖ ਗੁੱਰੀਲਾ ਯੁੱਧ ਪ੍ਰਣਾਲੀ ਦੀ ਵਰਤੋ' ਕਰਦੇ ਸਨ।


 (ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਮਿਸਲ ਸ਼ਬਦ ਤੋਂ ਕੀ ਭਾਵ ਹੈ? ਮਿਸਲਾਂ ਦੀ ਉਤਪੱਤੀ ਬਾਰੇ ਜਾਣਕਾਰੀ ਦਿਓ।


ਉੱਤਰ:


ਮਿਸਲ ਤੋਂ ਭਾਵ: ਮਿਸਲ ਸ਼ਬਦ ਤੋਂ ਭਾਵ ਹੈ ਫਾਇਲ ਜਿਸ ਵਿੱਚ ਮਿਸਲਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਸਨ। ਕੁਝ ਇਤਿਹਾਸਕਾਰ ਮਨਦੇ ਹਨ ਕਿ ਮਿਸਲ ਅਰਬੀ ਭਾਸ਼ਾ ਦਾ ਅਰਥ ਹੈ ਜਿਸਦਾ ਅਰਥ ਹੁੰਦਾ ਹੈ ਬਰਾਬਰ। ਡੇਵਿਡ ਆਕਟਰਲੋਨੀ ਅਨੁਸਾਰ ਮਿਸਲ ਤੋਂ ਭਾਵ ਕੋਈ ਅਜਿਹਾ ਕਬੀਲਾ ਜਿਸਨੇ ਕਿਸੇ ਖੇਤਰ ਤੇ ਸੁਤੰਤਰ ਸ਼ਾਸਨ ਸਥਾਪਿਤ ਕਰ ਲਿਆ ਹੋਵੇ, ਮਿਸਲ ਅਖਵਾਉਂਦਾ ਹੈ।


ਮਿਸਲਾਂ ਦੀ ਉਤਪੱਤੀ: ਮਿਸਲਾਂ ਦੀ ਉਤਪੱਤੀ ਹੇਠ ਲਿਖੇ ਅਨੁਸਾਰ ਹੋਈ;


I. ਸਿੱਖਾਂ ਲਈ ਅਗਵਾਈ ਦੀ ਘਾਟ: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਯੋਗ ਅਗਵਾਈ ਮਿਲਣੀ ਬੰਦ ਹੋ ਗਈ। ਸਿੱਖਾਂ ਨੂੰ ਅਜਿਹਾ ਕੋਈ ਯੋਗ ਨੇਤਾ ਨਾ ਲਭਿਆ ਜਿਹੜਾ ਉਹਨਾਂ ਨੂੰ ਰਸਤਾ ਵਿਖਾ ਸਕੇ।


. ਸਿੱਖਾਂ ਵਿੱਚ ਫੁੱਟ: ਗੁਰੂ ਗੋਬਿਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਾਰੇ ਸਿੱਖਾਂ ਨੂੰ ਇੱਕ ਕਰ ਦਿੱਤਾ ਸੀ। ਇਸੇ ਪ੍ਰਕਾਰ ਬੰਦਾ ਸਿੰਘ ਬਹਾਦਰ ਨੇ ਵੀ ਫੌਜ ਦੀ ਸਥਾਪਨਾ ਕਰਕੇ` ਸਾਰੇ ਸਿੱਖਾਂ ਨੂੰ ਇਕਠਿਆਂ ਕਰੀ ਰੱਖਿਆ । ਬੰਦਾ ਸਿੰਘ ਬਹਾਦਰ ਤੋ ਬਾਅਦ ਕੋਈ ਸਿੱਖ ਨੇਤਾ ਸਿੱਖਾਂ ਨੂੰ ਇਕਠੇ ਕਰਕੇ ਨਾ ਰਖ ਸਕਿਆ।


III. ਮੁਗ਼ਲਾਂ ਦੇ ਅੱਤਿਆਚਾਰ: ਮੁਗ਼ਲਾਂ ਨੇ ਸਿੱਖਾਂ ਦੀ ਫੁੱਟ ਦਾ ਫਾਇਦਾ ਉਠਾ ਕੇ ਉਹਨਾਂ ਤੇ ਜੁਲਮਾਂ ਵਿੱਚ ਵਾਧਾ ਕਰ ਦਿੱਤਾ। ਅਬਦੁਸ ਸਮਦ ਖਾਂ ਅਤੇ ਜ਼ਕਰੀਆ ਖਾਂ ਨੇ ਸਿੱਖਾਂ ਤੇ ਭਾਰੀ ਜੁਲਮ ਕੀਤੇ। ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤਾ ਜਾਣ ਲਗਿਆ। ਮਜ਼ਬੂਰ ਹੋ ਕੇ ਸਿੱਖਾਂ ਨੂੰ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈਣੀ ਪਈ।


IV. ਬੁੱਢਾ ਦਲ ਅਤੇ ਤਰਣਾ ਦਲ ਦੀ ਸਥਾਪਨਾ: 1734 :  ਵਿਚ ਨਵਾਬ ਕਪੂਰ ਸਿੰਘ ਨੂੰ ਸਿਖਾਂ ਦੇ ਛੋਟੇ-ਛੋਟੇ ਜਥਿਆਂ ਨੂੰ ਇਕਠਾ ਕਰਕੇ ਦੋ ਵੱਡੇ ਜੱਥੇ ਬਣਾਏ ਜਿਹਨਾਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਦਾ ਨਾਂ ਦਿੱਤਾ ਗਿਆ। ਬੁੱਢਾ ਦਲ ਵਿੱਚ 40 ਸਾਲ ਤੋਂ ਵਧ ਉਮਰ ਦੇ ਅਤੇ ਤਰੁਣਾ ਦਲ ਵਿੱਚ 40 ਸਾਲ ਤੋਂ ਘਟ ਉਮਰ ਦੇ ਸਿਖ ਸਨ। ਉਹਨਾਂ ਵਿੱਚ ਕੰਮਾਂ ਦੀ ਵੰਡ ਕੀਤੀ ਗਈ। ਇਹਨਾਂ ਦਲਾਂ ਦੀ ਸਥਾਪਨਾ ਦਲ ਖ਼ਾਲਸਾ ਦੀ ਸਥਾਪਨਾ ਵਲ ਪਹਿਲਾ ਕਦਮ ਬਣੀ।


V. ਦਲਾਂ ਦਾ ਪੁਨਰਗਠਨ: 1745 : ਵਿੱਚ ਦੀਵਾਲੀ ਵਾਲੇ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ। ਇਸ ਗੁਰਮਤੇ` ਰਾਹੀਂ 100-102 ਸਿੱਖਾਂ ਦੇ 25 ਜੱਥੇ ਬਣਾਏ ਗਏ। ਹਰ ਜੱਥੇ ਦਾ ਆਪਣਾ ਵੱਖਰਾ ਝੰਡਾ ਅਤੇ ਨਿਸ਼ਾਨ ਹੁੰਦਾ ਸੀ। ਹੌਲੀ ਹੌਲੀ ਇਹਨਾਂ ਜਥਿਆਂ ਦੀ ਗਿਣਤੀ 65 ਹੋ ਗਈ। ਬਾਅਦ ਵਿੱਚ ਇਹਨਾਂ 65 ਜਿਲ੍ਹਿਆਂ ਨੂੰ 12 ਜਥਿਆਂ ਵਿੱਚ ਸੰਗਠਿਤ ਕੀਤਾ ਗਿਆ। ਇਹ 12 ਜੱਥੇ ਬਾਅਦ ਵਿੱਚ 12 ਮਿਸਲਾਂ ਦਾ ਰੁਪ ਧਾਰਨ ਕਰ ਗਏ।


 

2) ਮਿਸਲਾਂ ਦੇ ਅਦਰੂਨੀ ਸੰਗਠਨ ਬਾਰੇ ਜਾਣਕਾਰੀ ਦਿਓ।


ਉੱਤਰ:


I. ਸਰਦਾਰ: ਮਿਸਲ ਦੇ ਮੁਖੀ ਨੂੰ ਸਰਦਾਰ ਕਹਿੰਦੇ ਸਨ। ਸਰਦਾਰ ਪੂਰੀ ਮਿਸਲ ਸਰਦਾਰ ਦੇ ਅਧੀਨ ਹੁੰਦੀ ਸੀ। ਸਰਦਾਰ ਨੂੰ ਉਸਦਾ ਅਹੁਦਾ ਉਸਦੇ ਗੁਣਾਂ ਅਤੇ ਬਹਾਦਰੀ ਕਾਰਨ ਪ੍ਰਾਪਤ ਹੁੰਦਾ ਸੀ। ਹੌਲੀ-ਹੌਲੀ ਸਰਦਾਰ ਦਾ ਅਹੁਦਾ ਜੱਦੀ ਹੋ ਗਿਆ। ਭਾਵੇਂ ਸਰਦਾਰ ਨਿਰਕੁਸ਼ ਸਨ ਪਰ ਉਹ ਆਪਣੀਆਂ ਸ਼ਕਤੀਆਂ ਦੀ ਨਜਾਇਜ਼ ਵਰਤੋ ਨਹੀਂ ਕਰਦੇ ਸਨ।


. ਮਿਸਲਦਾਰ: ਇਕ ਸਰਦਾਰ ਦੇ ਅਧੀਨ ਕਈ ਮਿਸਲਦਾਰ ਹੁੰਦੇ ਸਨ। ਸਰਦਾਰ ਆਪਣੇ ਜਿੱਤੇ ਹੋਏ ਇਲਾਕਿਆਂ ਵਿੱਚੋਂ ਕੁਝ ਭਾਗ ਮਿਸਲਦਾਰ ਨੂੰ ਦੇ ਦਿਦਾ ਸੀ। ਮਿਸਲਦਾਰ ਇਸ ਇਲਾਕੇ ਦਾ ਪ੍ਰਬੰਧ ਚਲਾਉੱਦਾ ਅਤੇ ਸਰਦਾਰ ਲਗਦੀ ਸੈਨਿਕ ਦਿਆਰ ਕਰਦਾ ਸੀ।


III. ਜ਼ਿਲ੍ਹੇ: ਹਰੇਕ ਮਿਸਲ ਨੂੰ ਕਈ ਜਿਲ੍ਹਿਆਂ ਵਿੱਚ ਵੰਡਿਆ ਜਾਂਦਾ ਸੀ। ਹਰੇਕ ਜਿਲ੍ਹੇ ਦੇ ਮੁੱਖੀ ਨੂੰ ਕਾਰਦਾਰ ਕਿਹਾ ਜਾਂਦਾ ਸੀ। ਕਾਰਦਾਰ ਜਿਲ੍ਹੇ ਦੀ ਸ਼ਾਸਨ ਵਿਵਸਥਾ ਚਲਾਉਂਦਾ ਸੀ। ਆਮ ਤੌਰ ਤੇ ਸਰਦਾਰ ਕਾਰਦਾਰਾਂ ਦੇ ਕੰਮਾਂ ਵਿੱਚ ਦਖ਼ਲ ਨਹੀਂ ਦਿਦੇ ਸਨ।


IV. ਪਿੰਡ: ਪਿੰਡ ਮਿਸਲ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਪਰ ਸਭ ਤੋਂ ਮਹੱਤਵਪੂਰਨ ਇਕਾਈ ਹੁੰਦੀ ਸੀ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੁਆਰਾ ਚਲਾਇਆ ਜਾਂਦਾ ਸੀ। ਲੋਕ ਪੰਚਾਇਤ ਨੂੰ ਰੱਬ ਦਾ ਰੂਪ ਮੰਨਦੇ ਸਨ। ਪੰਚਾਇਤ ਦੇ ਹੁਕਮਾਂ ਦੀ ਹਰ ਵਿਅਕਤੀ ਪਾਲਣਾ ਕਰਦਾ ਸੀ। ਜੇ ਕੋਈ ਵਿਅਕਤੀ ਪੰਚਾਇਤ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਾ ਸੀ ਤਾਂ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਸੀ। ਸਰਦਾਰ ਵੀ ਪੰਚਾਇਤ ਦੇ ਕੰਮਾਂ ਵਿੱਚ ਦਖ਼ਲਅਦਾਜ਼ੀ ਨਹੀਂ ਕਰਦੇ ਸਨ।


 

3) ਮਿਸਲਾਂ ਦੇ ਸੰਗਠਨ ਦਾ ਸਰੂਪ ਬਾਰੇ ਤੁਸੀਂ ਕੀ ਜਾਣਦੇ ਹੈ?


ਉੱਤਰ: ਮਿਸਲਾਂ ਦੇ ਸੰਗਠਨ ਦੇ ਸਰੂਪ ਬਾਰੇ ਵੱਖੋ- ਵੱਖ ਇਤਿਹਾਸਕਾਰਾਂ ਦੇ ਵੱਖੋ-ਵੱਖ ਵਿਚਾਰ ਹਨ। ਮੁੱਖ ਰੂਪ ਵਿੱਚ ਮਿਸਲਾਂ ਦੇ ਸੰਗਠਨ ਦੇ' ਸਰੂਪ ਵਿੱਚ ਹੇਠ ਲਿਖੇ ਗੁਣ ਸਨ:


I. ਧਰਮ ਤੇ ਅਧਾਰਿ: ਮਿਸਲਾਂ ਦਾ ਸੰਗਠਨ ਧਰਮ ਤੇ ਅਧਾਰਤ ਸੀ। ਮਿਸਲਾਂ ਦੇ ਸਰਦਾਰ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਸੰਸਥਾਵਾਂ ਵਿੱਚ ਵਿਸ਼ਵਾਸ ਰੱਖਦੇ ਸਨ। ਮਿਸਲਾਂ ਦੇ ਸਾਰੇ ਕੰਮਾਂ ਤੇ ਧਰਮ ਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਸੀ। ਮਿਸਲਾਂ ਦੇ ਸਾਰੇ ਫੈਸਲੇ ਸਰਬਤ ਖ਼ਾਲਸਾ ਦੁਆਰਾ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਲਏ ਜਾਂਦੇ ਸਨ।


II. ਸੰਘੀ ਸ਼ਾਸਨ ਪ੍ਰਣਾਲੀ: ਮਿਸਲਾਂ ਨਾ ਹੀ ਇਕ-ਦੂਜੇ ਦੇ ਅਧੀਨ ਸਨ ਨਾ ਹੀ ਪੂਰੀ ਤਰ੍ਹਾਂ ਸੁਤੰਤਰ ਸਨ। ਇਹ ਗੁਰਮਤਾ ਨਾਮਕ ਕੇੱਦਰੀ ਸੰਸਥਾ ਦੇ ਅਧੀਨ ਸਨ ਜਿਸਨੇ ਇਹਨਾਂ ਸਾਰੀਆਂ ਮਿਸਲਾਂ ਨੂੰ ਜੋੜ ਕੇ ਰੌੱਖਿਆ ਹੋਇਆ ਸੀ। ਇਹਨਾਂ ਵਿੱਚ ਅਦਰੂਨੀ ਪ੍ਰਭੂਸਤਾ ਪਾਈ ਜਾਂਦੀ ਸੀ।


III. ਸਾਮੰਤਵਾਦੀ ਪ੍ਰਣਾਲੀ: ਮਿਸਲਾਂ ਦੇ ਸੰਗਠਨ ਵਿੱਚ ਸਾਮੰਤਵਾਦੀ ਪ੍ਰਣਾਲੀ ਦੇ ਗੁਣ ਪਾਏ ਜਾਂਦੇ ਸਨ। ਮਿਸਲ ਦਾ ਸਰਦਾਰ ਆਪਣੇ ਅਧੀਨ ਮਿਸਲਦਾਰਾਂ ਨੂੰ ਕੁਝ ਜਮੀਨ ਦੇ ਦਿੰਦਾ ਸੀ। ਮਿਸਲਦਾਰ ਉਸ ਭੂਮੀ ਤੋਂ ਲਗਾਨ ਇਕਠਾ ਕਰਦੇ ਸਨ। ਲੁੱਟ ਦੇ ਮਾਲ ਨੂੰ ਵੀ ਸਰਦਾਰ ਅਤੇ ਮਿਸਲਦਾਰਾਂ ਵਿਚਕਾਰ ਵੰਡਿਆ ਜਾਂਦਾ ਸੀ।


IV. ਲੋਕਤੰਤਰੀ ਪ੍ਰਣਾਲੀ: ਮਿਸਲਾਂ ਲੋਕਤੰਤਰ ਦੇ ਅਧਾਰਿਤ ਸਨ। ਕੋਈ ਵੀ ਵਿਅਕਤੀ ਕਿਸੇ ਦੇ ਅਧੀਨ ਨਹੀਂ ਸੀ।ਹਰੇਕ ਮਿਸਲ ਨੂੰ ਬਰਾਬਰ ਦਾ ਅਧਿਕਾਰ ਸੀ। ਕੋਈ ਵੀ ਮੈਂਬਰ ਜਦੋਂ ਮਰਜੀ ਚਾਹੇ ਇੱਕ ਮਿਸਲ ਤੋਂ ਦੂਜੀ ਮਿਸਲ ਵਿੱਚ ਜਾ ਸਕਦਾ ਸੀ। ਸਰਬਤ ਖ਼ਾਲਸਾ ਵਿੱਚ ਸੰਗਤ ਨੂੰ ਸਭ ਤੋ ਉੱਚਾ ਮਨਿਆ ਜਾਂਦਾ ਸੀ। ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਸੀ।


V. ਨਿਰੰਕੁਸ਼ਤਾ: ਮਿਸਲਾਂ ਅੰਦਰ ਅੰਦਰੂਨੀ ਨਿਰੰਕੁਸ਼ਤਾ ਵੀ ਪਾਈ ਜਾਂਦੀ ਸੀ। ਮਿਸਲ ਦੀਆਂ ਸਾਰੀਆਂ ਸ਼ਕਤੀਆਂ ਸਰਦਾਰ ਦੇ ਅਧੀਨ ਸਨ। ਉਹ ਆਪਣੇ` ਮਿਸਲਦਾਰਾਂ ਅਤੇ` ਸੈਨਿਕਾਂ ਤੇ ਆਪਣੀ ਮਰਜੀ ਨਾਲ ਆਪਣੀਆਂ ਸ਼ਕਤੀਆਂ ਦੀ ਵਰਤੋ' ਕਰ ਸਕਦੇ ਸਨ। ਗੁਰਮਤਾ ਦੁਆਰਾ ਲਏ ਗਏ ਫੈਸਲਿਆਂ ਦਾ ਪਾਲਣ ਹਰੇਕ ਸਰਦਾਰ ਅਤੇ ਮਿਸਲਦਾਰ ਨੂੰ ਕਰਨਾ ਪੈਂਦਾ ਸੀ।

ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਮਿਸਲਾਂ ਦੇ ਸੰਗਠਨ ਲਈ ਕੋਈ ਨਿਸਚਿਤ ਪ੍ਰਣਾਲੀ ਨਹੀਂ ਸੀ। ਇਸ ਵਿੱਚ ਅਨੇਕਾਂ ਪ੍ਰਣਾਲੀਆਂ ਦੇ ਗੁਣ ਪਾਏ ਜਾਂਦੇ ਸਨ।


 

4) ਮਿਸਲਾਂ ਦੀ ਅਰਥ ਵਿਵਸਥਾ, ਨਿਆਂ ਵਿਵਸਥਾ ਅਤੇ ਸੈਨਿਕ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋਂ।


ਉੱਤਰ:


ਮਿਸਲ ਸ਼ਾਸਨ ਦੀ ਅਰਥ ਵਿਵਸਥਾ:


1. ਮਿਸਲਾਂ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਹੁੰਦਾ ਸੀ।

2. ਰਾਖੀ ਪ੍ਰਥਾ ਵੀ ਮਿਸਲਾਂ ਦੀ ਆਮਦਨ ਦਾ ਇੱਕ ਵੱਡਾ ਸੋਮਾ ਸੀ।

3. ਮਿਸਲਦਾਰਾਂ ਨੂੰ ਚੁੰਗੀ ਕਰ, ਨਜ਼ਰਾਨਿਆਂ ਅਤੇ ਲੁੱਟਮਾਰ ਆਦਿ ਤੋਂ ਵੀ ਆਮਦਨ ਹੁੰਦੀ ਸੀ।

4. ਮਿਸਲਦਾਰ ਆਮਦਨ ਦਾ ਵੱਡਾ ਭਾਗ ਸੈਨਾ, ਘੋੜਿਆਂ, ਹਥਿਆਰਾਂ, ਕਿਲ੍ਹਿਆਂ ਆਦਿ ਤੇ ਖਰਚ ਕਰਦੇ ਸਨ।

5. ਆਮਦਨ ਦਾ ਇੱਕ ਹਿੱਸਾ ਧਾਰਮਿਕ ਅਤੇ ਸਮਾਜਿਕ ਕੰਮਾਂ ਤੇ ਵੀ ਖਰਚ ਕੀਤਾ ਜਾਂਦਾ ਸੀ।


 

ਮਿਸਲਾਂ ਦੀ ਨਿਆਂ ਵਿਵਸਥਾ:


1. ਨਿਆਂ ਪ੍ਰਬੰਧ ਬਿਲਕੁਲ ਸਧਾਰਨ ਸੀ। ਕਾਨੂੰਨ ਲਿਖਤੀ ਨਹੀਂ ਸਨ।

2. ਮੁਕਦਮਿਆਂ ਦੇ ਫੈਸਲੇ ਪ੍ਰਚਲਿਤ ਰੀਤੀ-ਰਿਵਾਜਾਂ ਅਨੁਸਾਰ ਕੀਤੇ ਜਾਂਦੇ ਸਨ।

3. ਸਜ਼ਾਵਾਂ ਸਖ਼ਤ ਨਹੀਂ ਸਨ। ਆਮ ਤੌਰ ਤੇ` ਜੁਰਮਾਨੇ ਹੀ ਲਗਾਏ ਜਾਂਦੇ ਸਨ।

4. ਸਭ ਤੋਂ ਛੋਟੀ ਅਦਾਲਤ ਪੰਚਾਇਤ ਦੀ ਹੁੰਦੀ ਸੀ। ਲੋਕ ਪੰਚਾਇਤ ਨੂੰ ਰਬ ਦਾ ਰੁਪ ਸਮਝਦੇ ਸਨ।

5. ਹਰੇਕ ਮਿਸਲ ਦੇ ਸਰਦਾਰ ਦੀ ਆਪਣੀ ਅਦਾਲਤ ਹੁੰਦੀ ਸੀ।

6. ਸਿੱਖਾਂ ਦੀ ਸਭ ਤੋਂ ਵਡੀ ਅਦਾਲਤ ਸਰਬੱਤ ਖਾਲਸਾ ਹੁੰਦੀ ਸੀ।


 

ਸੈਨਿਕ ਪ੍ਰਬੰਧ:


1. ਮਿਸਲ ਸੈਨਾ ਦਾ ਮੁੱਖ ਅੰਗ ਘੋੜਸਵਾਰ ਸੈਨਾ ਸੀ। ਸਿੱਖ ਨਿਪੁੰਨ ਘੋੜਸਵਾਰ ਸਨ।

2. ਪੈਦਲ ਸੈਨਾ ਨੂੰ ਜਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ।

3. ਸਿੱਖ ਆਪਣੀ ਮਰਜੀ ਨਾਲ ਸੈਨਾ ਵਿੱਚ ਸ਼ਾਮਿਲ ਹੁੰਦੇ ਸਨ।

4. ਸਿਖਲਾਈ ਦਾ ਕੋਈ ਬਕਾਇਦਾ ਪ੍ਰਬੰਧ ਨਹੀਂ ਸੀ।

5. ਸੈਨਿਕਾਂ ਨੂੰ ਕੋਈ ਨਿਸਚਿਤ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਸੀ।

6. ਸਿੱਖ ਲੜਾਈ ਵਿੱਚ ਤੀਰਾਂ, ਤਲਵਾਰਾਂ, ਖੋਜਰਾਂ, ਢਾਲਾਂ, ਬਰਛਿਆਂ ਅਤੇ ਛੋਟੀਆਂ ਬੰਦੂਕਾਂ ਦੀ ਵਰਤੋ' ਕਰਦੇ ਸਨ।

7. ਸਿੱਖ ਗੁੱਰੀਲਾ ਯੁੱਧ ਪ੍ਰਣਾਲੀ ਦੀ ਵਰਤੋ ਕਰਦੇ ਸਨ।