Wednesday 6 January 2021

Chapter: 14 Invasions of Ahmed Shah Abdali and The Decline of Mughals

0 comments

ਪਾਠ 14 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗ਼ਲ ਰਾਜ ਦਾ ਪਤਨ

 

1) ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ?

8

2) ਅਹਿਮਦਸ਼ਾਹ ਅਬਦਾਲੀ ਕਿੱਥੋਂ ਦਾ ਬਾਦਸ਼ਾਹ ਸੀ?

ਅਫ਼ਗਾਨਿਸਤਾਨ

3) ਬਾਦਸ਼ਾਹ ਬਣਨ ਤੋਂ ਪਹਿਲਾਂ ਅਹਿਮਦ ਸ਼ਾਹ ਕਿਸਦਾ ਸੈਨਾਪਤੀ ਸੀ?

ਨਾਦਰ ਸ਼ਾਹ ਦਾ

4) ਅਹਿਮਦਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਕਦੋਂ ਬਣਿਆ?

1747

5) ਮੁਹੰਮਦ ਸ਼ਾਹ ਨੂੰ ਉਸਦੇ ਸ਼ਰਾਬ ਅਤੇ ਸੁੰਦਰੀ ਦੇ ਸ਼ੌਕ ਕਾਰਨ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਰੰਗੀਲਾ

6) ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਪਹਿਲਾ ਹਮਲਾ ਕਦੋਂ ਕੀਤਾ?

1747-48 :

7) ਮਨੂਪੁਰ ਵਿਖੇ ਅਹਿਮਦਸ਼ਾਹ ਅਬਦਾਲੀ ਨੂੰ ਕਿਸਨੇ ਹਰਾਇਆ?

ਮੀਰ ਮਨੂੰ ਨੇ

8) ਅਬਦਾਲੀ ਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ?

1752 '

9) ਅਬਦਾਲੀ ਨੇ 1752 : ਵਿੱਚ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ?

ਮੀਰ ਮਨੂੰ ਨੂੰ

10) ਪੰਜਾਬ ਦੀ ਸੂਬੇਦਾਰ ਬਣਨ ਵਾਲੀ ਮੀਰ ਮਨੂੰ ਦੀ ਪਤਨੀ ਦਾ ਨਾਂ ਕੀ ਸੀ?

ਮੁਗ਼ਲਾਨੀ ਬੇਗਮ

11) ਅਬਦਾਲੀ ਨੇ 1757 : ਵਿੱਚ ਕਿਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ?

ਤੈਮੂਰ ਸ਼ਾਹ ਨੂੰ

12) ਬਾਬਾ ਦੀਪ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ?

11 ਨਵੰਬਰ 1757 :

13) ਬਾਬਾ ਦੀਪ ਸਿਘ ਜੀ ਨੇ ਕਿੱਥੇ ਪਹੁੰਚ ਕੇ ਪ੍ਰਾਣ ਤਿਆਗੇ?

ਸ਼੍ਰੀ ਹਰਿਮੰਦਰ ਸਾਹਿਬ ਵਿਖੇ

14) ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ?

14 ਜਨਵਰੀ 1761 :

15) ਪਾਨੀਪਤ ਦੀ ਤੀਜੀ ਲੜਾਈ ਕਿਹੜੀਆਂ ਦੋ` ਧਿਰਾਂ ਵਿਚਕਾਰ ਹੋਈ?

ਅਬਦਾਲੀ ਅਤੇ ਮਰਾਠੇ

16) ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਾ ਤੋਂਪਖਾਨੇ ਦੀ ਅਗਵਾਈ ਕੌਣ ਕਰ ਰਿਹਾ ਸੀ?

ਇਬਰਾਹਿਮ ਗਾਰਦੀ

17) ਪਾਨੀਪਤ ਦੀ ਤੀਜੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਅਬਦਾਲੀ ਦੀ

18) ਪਾਨੀਪਤ ਦੀ ਲੜਾਈ ਵਿੱਚ ਕਿੰਨੇ ਮਰਾਠਾ ਸੈਨਿਕ ਮਾਰੇ ਗਏ?

28000

19) ਕਿਹੜੇ ਸਿੱਖ ਜਰਨੈਲ ਨੇ ਅਬਦਾਲੀ ਦੀ ਫੌਜ ਤੇ ਹਮਲਾ ਕਰਕੇ ਕੈਦੀਆਂ ਨੂੰ ਛੁਡਵਾ ਲਿਆ?

ਜੱਸਾ ਸਿੰਘ ਆਹਲੂਵਾਲੀਆ

20) ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਦੋਂ ਕੀਤਾ?

1761 :

21) ਲਾਹੌਰ ਜਿੱਤ ਕਾਰਨ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹੜੀ ਉਪਾਧੀ ਮਿਲੀ?

ਸੁਲਤਾਨ-ਉਲ-ਕੌਮ

22) ਵੱਡਾ ਘੱਲੂਘਾਰਾ ਕਿੱਥੇ ਵਾਪਰਿਆ?

ਮਲੇਰਕੋਟਲਾ ਨੇੜੇ ਕੁੱਪ ਪਿੰਡ ਵਿਖੇ

23) ਵੱਡਾ ਘੱਲੂਘਾਰਾ ਕਦੋਂ ਵਾਪਰਿਆ?

 5 ਫਰਵਰੀ 1762 :

24) ਇਸ ਘੱਲੂਘਾਰੇ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ?

 25000-30000

25) ਵੱਡੇ ਘੱਲੂਘਾਰੇ ਵਿੱਚ ਕਿਸਦੀ ਫੌਜ਼ ਨੇ ਸਿੱਖਾਂ ਤੇ ਹਮਲਾ ਕੀਤਾ?

ਅਬਦਾਲੀ ਅਤੇ ਜੈਨ ਖਾਂ ਦੀ ਫੌਜ਼

26) ਕਿਸਨੇ ਲਿਖਿਆ ਹੈ, “ਜੇਕਰ ਸਿੱਖਾਂ ਦੀ ਸੈਨਾ ਭੌਜੇ ਤਾਂ ਉਸਨੂੰ ਅਜਿਹਾ ਨਾ ਸਮਝੋਂ, ਇਹ ਉਹਨਾਂ ਦੀ ਯੁਂਧ ਸੰਬੰਧੀ ਇਕ ਚਾਲ ਹੈ”?

ਕਾਜ਼ੀ ਨੂਰ ਮੁਹੰਮਦ

27) ਕਿਹੜੇ ਪ੍ਰਸਿਧ ਲੇਖਕ ਨੇ ਕਿਹਾ ਸੀ, “ਸਿੱਖਾਂ ਨਾਲ ਲੜਨਾ ਉਸੇ ਤਰ੍ਹਾਂ ਫਜ਼ੂਲ ਸੀ ਜਿਵੇਂ ਜਾਲ ਵਿੱਚ ਹਵਾ ਨੂੰ ਫੜਨ ਦਾ ਯਤਨ ਕਰਨਾ।

ਖੁਸ਼ਵੰਤ ਸਿੰਘ


 

ਛੋਟੇ ਉੱਤਰਾਂ ਵਾਲੇ ਪ੍ਰਸ਼ਨ  


1) ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੋਂ ਹਮਲੇ ਕਿਉ ਕੀਤੇ?


ਉੱਤਰ:


1. ਅਹਿਮਦਸ਼ਾਹ ਅਬਦਾਲੀ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।

2. ਉਹ ਪੰਜਾਬ ਦੀ ਦੌਲਤ ਲੁੱਟਣਾ ਚਾਹੁੰਦਾ ਸੀ।

3. ਉਹ ਆਪਣੀ ਪ੍ਰਸਿੱਧੀ ਵਿੱਚ ਵਾਧਾ ਕਰਨਾ ਚਾਹੁੰਦਾ ਸੀ।

4. ਉਹ ਪੰਜਾਬ ਵਿੱਚ ਫੈਲੀ ਰਾਜਨੀਤਕ ਅਰਾਜਕਤਾ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।

5. ਸ਼ਾਹਨਵਾਜ਼ ਖਾਂ ਨੇ ਅਬਦਾਲੀ ਨੂੰ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਸੀ।


 

2) ਤੈਮੂਰ ਸ਼ਾਹ ਕੌਣ ਸੀ?


ਉੱਤਰ: ਤੈਮੂਰ ਸ਼ਾਹ ਅਹਿਮਦਸ਼ਾਹ ਅਬਦਾਲੀ ਦਾ ਪੁੱਤਰ ਸੀ। ਅਬਦਾਲੀ ਨੇ 1757 : ਵਿੱਚ ਉਸਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ। ਉਹ ਵੀ ਆਪਣੇ ਪਿਤਾ ਵਾਂਗ ਸਿੱਖਾਂ ਦਾ ਕੱਟੜ ਦੁਸ਼ਮਣ ਸੀ। ਉਸਨੇ ਸਿੱਖਾਂ ਦੇ ਪ੍ਰਸਿੱਧ ਕਿਲ੍ਹੇ ਰਾਮਰੌਣੀ ਨੂੰ ਤਬਾਹ ਕਰ ਦਿੱਤਾ। ਇਸ ਤੋਂ ਇਲਾਵਾ ਉਸਨੇ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਗੰਦਗੀ ਨਾਲ ਭਰਵਾ ਦਿੱਤਾ। 1758 : ਵਿੱਚ ਸਿੱਖਾਂ ਨੇ ਮਰਾਠਿਆਂ ਅਤੇ ਅਦੀਨਾ ਬੇਗ ਨਾਲ ਮਿਲਕੇ ਤੈਮੂਰ ਸ਼ਾਹ ਨੂੰ ਪੰਜਾਬ ਵਿੱਚੋਂ ਭਜਾ ਦਿੱਤਾ।

 


3) ਪਾਨੀਪਤ ਦੀ ਤੀਜੀ ਲੜਾਈ ਦੇ ਮੁੱਖ ਕਾਰਨ ਕੀ ਸਨ?


ਉੱਤਰ:


1. ਅਹਿਮਦਸ਼ਾਹ ਅਬਦਾਲੀ ਮਰਠਿਆਂ ਕੋਲ਼ੋਂ ਰੁਹੇਲਿਆਂ ਦੀ ਬੇਇੱਜਤੀ ਦਾ ਬਦਲਾ ਲੈਣਾ ਚਾਹੁੰਦਾ ਸੀ।

2. ਅਬਦਾਲੀ ਮਰਾਠਿਆਂ ਕੋਲੋਂ ਮੁਸਲਿਮ ਰਾਜਾਂ ਦੀ ਸੁਰਖਿਆ ਕਰਨਾ ਚਾਹੁੰਦਾ ਸੀ।

3. ਅਬਦਾਲੀ ਹਿੰਦੂ ਰਾਜਾਂ ਦੀ ਫੁੱਟ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।

4. ਮਰਾਠਿਆਂ ਨੇ ਉਸਦੇ ਬੇਟੇ ਤੈਮੂਰ ਸ਼ਾਹ ਨੂੰ ਪੰਜਾਬ ਦੀ ਗੱਦੀ ਤੋਂ ਉਤਾਰ ਦਿੱਤਾ ਸੀ।


 

4) ਪਾਨੀਪਤ ਦੀ ਤੀਜੀ ਲੜਾਈ ਤੇ ਸੰਖੇਪ ਨੌਟ ਲਿਖੋ।


ਉੱਤਰ: ਪਾਨੀਪਤ ਦੀ ਤੀਜੀ ਲੜਾਈ 14 ਜਨਵਰੀ 1761 : ਨੂੰ ਮਰਾਠਿਆਂ ਅਤੇ ਅਹਿਮਦਸ਼ਾਹ ਅਬਦਾਲੀ ਵਿਚਕਾਰ ਹੋਈ। ਸ਼ੁਰੂ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਸੀ ਪਰ ਇੱਕ ਗੋਲੀ ਵਿਸ਼ਵਾਸ਼ ਰਾਓ ਨੂੰ ਵਜਣ ਕਾਰਨ ਉਸਦੀ ਮੌਤ ਹੋ ਗਈ। ਸਦਾਸ਼ਿਵ ਰਾਓ ਉਸਦੀ ਮੌਤ ਦੇ ਅਫ਼ਸੋਸ ਵਜੋਂ ਆਪਣੇ ਹਾਥੀ ਤੋਂ ਹੇਠਾਂ ਉਤਰ ਆਇਆ। ਉਸਦੇ ਹਾਥੀ ਨੂੰ ਖਾਲੀ ਵੇਖ ਕੇ ਮਰਾਠਾ ਸੈਨਿਕਾਂ ਨੂੰ ਲੱਗਿਆ ਕਿ ਸਦਾਸ਼ਿਵ ਰਾਓ ਵੀ ਮਾਰਿਆ ਗਿਆ ਹੈ। ਇਸ ਲਈ ਉਹਨਾਂ ਵਿੱਚ ਭਗਦੜ ਮਚ ਗਈ। ਅਬਦਾਲੀ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਮਰਾਠਿਆਂ ਦਾ ਭਾਰੀ ਨੁਕਸਾਨ ਕੀਤਾ। ਇਸ ਲੜਾਈ ਨੰ ਮਰਾਠਿਆਂ ਦੀ ਤਾਕਤ ਨੂੰ ਖਤਮ ਕਰ ਦਿੱਤਾ। ਇਸ ਨਾਲ ਸਿੱਖਾਂ ਨੂੰ ਪੰਜਾਬ ਵਿੱਚ ਤਾਕਤ ਵਧਾਉਣ ਦਾ ਮੌਕਾ ਮਿਲ ਗਿਆ।


 

5) ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦੇ ਕੀ ਕਾਰਨ ਸਨ?


ਉੱਤਰ:


1. ਅਫ਼ਗਾਨਾਂ ਦੀ ਸੈਨਾ ਮਰਾਠਿਆਂ ਨਾਲੋਂ ਜਿਆਦਾ ਸ਼ਕਤੀਸ਼ਾਲੀ ਅਤੇ ਅਨੁਸ਼ਾਸਿਤ ਸੀ।

2. ਅਹਿਮਦਸ਼ਾਹ ਅਬਦਾਲੀ ਕੋਲ ਯੁੱਧਾਂ ਦਾ ਤਜ਼ਰਬਾ ਮਰਾਠਾ ਸਰਦਾਰਾਂ ਨਾਲੋਂ ਜਿਆਦਾ ਸੀ।

3. ਮਰਾਠਿਆਂ ਵਿਚਕਾਰ ਏਕਤਾ ਦੀ ਕਮੀ ਸੀ।

4. ਮਰਾਠਿਆਂ ਨੇ ਆਹਮਣੇ-ਸਾਹਮਣੇ ਮੁਕਾਬਲਾ ਕਰਨ ਦੀ ਭਿਆਨਕ ਭੁੱਲ ਕੀਤੀ।

5. ਮੁਸਲਮਾਨਾਂ ਰਿਆਸਤਾਂ ਨੇਅਹਿਮਦਸ਼ਾਹ ਅਬਦਾਲੀ ਨੂੰ ਸਹਿਯੋਗ ਦਿੱਤਾ।

6. ਧਨ ਦੀ ਕਮੀ ਕਾਰਨ ਮਰਾਠੇ ਸੈਨਿਕ ਅਤੇ ਯੁੱਧ ਸਮੌਗਰੀ ਇਕਠੀ ਨਾ ਕਰ ਸਕੇ।


 

6) ਪਾਨੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ?


ਉੱਤਰ:


1. ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।

2. ਪੇਸ਼ਵਾ ਬਾਲਾਜੀ ਬਾਜੀਰਾਓ ਛੇਤੀ ਹੀ ਮਰ ਗਿਆ।

3. ਮਰਾਠਾ ਸ਼ਕਤੀ ਦੇ ਗੌਰਵ ਨੂੰ ਭਾਰੀ ਸੱਟ ਵੱਜੀ।

4. ਮਰਾਠਿਆਂ ਦਾ ਹਿੰਦੂ ਰਾਜ ਸਥਾਪਿਤ ਕਰਨ ਦਾ ਸੁਫ਼ਨਾ ਚਕਨਾਚੂਰ ਹੋ ਗਿਆ।

5. ਸਿੱਖਾਂ ਨੂੰ ਪੰਜਾਬ ਵਿੱਚ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ।

6. ਅੰਗਰੇਜਾਂ ਨੂੰ ਭਾਰਤ ਵਿੱਚ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ।


 

7) ਵੱਡਾ ਘੱਲੂਘਾਰਾ ਤੇ ਇੱਕ ਸੰਖੇਪ ਨੋਟ ਲਿਖੋਂ।


ਉੱਤਰ: ਅਹਿਮਦਸ਼ਾਹ ਅਬਦਾਲੀ ਨੂੰ ਖਬਰ ਮਿਲੀ ਕਿ ਸਿੱਖ ਮਲੇਰਕੋਟਲੇ ਦੇ ਨੇੜੇ` ਪਿੰਡ ਕੂਪ ਵਿਚੇ ਇਕੱਠੇ ਹੋਏ ਹਨ। ਉਹ ਬੜੀ ਤੇਜ਼ੀ ਨਾਲ ਮਲੇਰਕੋਟਲੇ ਵੱਲ ਵਧਿਆ। ਉਸਨੇ ਸਰਹਿੰਦ ਦੇ ਸੂਬੇਦਾਰ ਜੈਨ ਖਾਂ ਨੂੰ ਵੀ ਆਪਣੀ ਫੌਜ਼ ਸਮੇਤ ਉੱਥੇ ਬੁਲਾ ਲਿਆ। 5 ਫਰਵਰੀ 1762 : ਨੂੰ ਅਹਿਮਦਸ਼ਾਹ ਅਬਦਾਲੀ ਨੇ` ਪਿੰਡ ਕੁੱਪ ਵਿਖੇ ਸਿੱਖਾਂ ਤੇ ਹਮਲਾ ਕਰ ਦਿੱਤਾ। ਸਿੱਖ ਇਸ ਸਮੇਂ ਆਪਣੇ ਪਰਿਵਾਰਾਂ ਨੂੰ ਕਿਸੇ ਸੁਰਖਿਅਤ ਸਥਾਨ ਤੇ ਛਡਣ ਜਾ ਰਹੇ ਸਨ। ਸਿੱਖਾਂ ਦੇ ਹਥਿਆਰ ਅਤੇ ਭੌਜਨ ਸਮਗਰੀ 6 ਕਿਲੋਮੀਟਰ ਦੂਰ ਗਰਮਾਂ ਪਿੰਡ ਵਿਖੇ ਪਏ ਸਨ। ਫਿਰ ਵੀ ਸਿੱਖਾਂ ਨੇ ਅਬਦਾਲੀ ਦਾ ਮੁਕਾਬਲਾ ਕੀਤਾ ਪਰ ਉਹ ਜਿਆਦਾ ਸਮਾਂ ਅਬਦਾਲੀ ਅੱਗੇ ਨਾ ਠਹਿਰ ਸਕੇ। ਇਸ ਹਮਲੇ ਵਿੱਚ 25000 ਤੋਂ 30000 ਦੇ ਕਰੀਬ ਵੱਧ ਸਿੱਖ ਮਾਰੇ ਗਏ ਜਿਹਨਾਂ ਵਿੱਚ ਇਸਤਰੀਆਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਸਨ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


 

8) ਅਫ਼ਗਾਨਾਂ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੀ ਤਾਕਤ ਕਿਸ ਤਰ੍ਹਾਂ ਸੰਗਠਿਤ ਕੀਤੀ?


ਉੱਤਰ:


1. ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਰੁਪ ਵਿੱਚ ਸੰਗਠਿਤ ਕਰ ਲਿਆ।

2. ਸਿੱਖਾਂ ਦੇ ਫੈਸਲੇ ਗੁਰਮਤੇ ਦੁਆਰਾ ਕੀਤੇ ਜਾਂਦੇ ਸਨ। ਸਾਰੇ ਸਿੱਖ ਇਹਨਾਂ ਦਾ ਪਾਲਣ ਕਰਦੇ ਸਨ।

3. ਰਾਜ ਕਰੇਗਾ ਖਾਲਸਾ, ਹੁਣ ਹਰੇਕ ਸਿੱਖ ਦਾ ਵਿਸ਼ਵਾਸ ਬਣ ਚੁਕਿਆ ਸੀ।

4. ਅਹਿਮਦਸ਼ਾਹ ਅਬਦਾਲੀ ਦੇ ਅਫ਼ਗਾਨਿਸਤਾਨ ਵੇਲ ਉਲਝਣ ਕਾਰਨ ਸਿੱਖਾਂ ਨੂੰ ਆਪਣੀ ਤਾਕਤ ਇਕੱਠਾ ਕਰਨ ਦਾ ਮੌਕਾ ਮਿਲ ਗਿਆ।

5. ਪੰਜਾਬ ਦੇ ਆਮ ਲੋਕਾਂ ਅਤੇ ਜਿੰਮੀਦਾਰਾਂ ਨੇ ਸਿੱਖਾਂ ਨੂੰ ਪੂਰਾ ਸਹਿਯੋਗ ਦਿੱਤਾ।

 


9) ਅਹਿਮਦਸ਼ਾਹ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕਿਉਂ ਨਾ ਕੁਚਲ ਸਕਿਆ?


ਉੱਤਰ:


1. ਸਿੱਖਾਂ ਦਾ ਸੁਭਾਅ ਹੌਸਲੇ ਵਾਲਾ ਅਤੇ ਇਰਾਦਾ ਮਜ਼ਬੂਤ ਸੀ।

2. ਸਿੱਖਾਂ ਨੇ ਛਾਪਾਮਾਰ ਯੁੱਧ ਨੀਤੀ ਦੀ ਵਰਤੋ ਕੀਤੀ।

3. ਅਬਦਾਲੀ ਦੇ ਪ੍ਰਤੀਨਿਧੀ ਅਯੋਗ ਸਨ।

4. ਅਬਦਾਲੀ ਪੰਜਾਬ ਵਲ ਪੂਰਾ ਧਿਆਨ ਨਾ ਦੇ ਸਕਿਆ।

5. ਸਿੱਖਾਂ ਦੇ' ਨੇਤਾ ਬਹੁਤ ਯੋਗ ਸਨ। ਉਹਨਾਂ ਵਿੱਚ ਪੂਰੀ ਏਕਤਾ ਸੀ।

6. ਅਬਦਾਲੀ ਦੀ ਕਮਜੋਰ ਆਰਥਿਕ ਹਾਲਤ ਕਾਰਨ ਅਬਦਾਲੀ ਨੂੰ ਸਿੱਖਾਂ ਵਿਰੁੱਧ ਹਮਲੇ ਰੋਕਣੇ ਪਏ।


 

10) ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ਤੇ ਕੀ ਰਾਜਨੀਤਕ ਪ੍ਰਭਾਵ ਪਏ?


ਉੱਤਰ:


1. ਪੰਜਾਬ ਨੂੰ ਅਫ਼ਗਾਨਿਸਤਾਨ ਵਿੱਚ ਸ਼ਾਮਿਲ ਕਰ ਲਿਆ ਗਿਆ।

2. ਪੰਜਾਬ ਵਿੱਚੋਂ ਮਰਾਠਾ ਅਤੇ ਮੁਗਲ ਸ਼ਕਤੀ ਦਾ ਖਾਤਮਾ ਹੋ ਗਿਆ।

3. ਪੰਜਾਬ ਵਿੱਚ ਅਰਾਜਕਤਾ ਫੈਲ ਗਈ।

4. ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲਿਆ।


 

11) ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ਤੇ ਕੀ ਮਹੱਤਵਪੂਰਨ ਪ੍ਰਭਾਵ ਪਏ?


ਉੱਤਰ:


1. ਪੰਜਾਬ ਵਿੱਚੋਂ ਮੁਗ਼ਲ ਰਾਜ ਦਾ ਅੰਤ ਹੋ ਗਿਆ।

2. ਪੰਜਾਬ ਵਿੱਚ ਭਾਰੀ ਆਰਥਿਕ ਬਰਬਾਦੀ ਹੋਈ।

3. ਇਤਿਹਾਸਕ ਇਮਾਰਤਾਂ ਅਤੇ ਸਾਹਿਤ ਦਾ ਭਾਰੀ ਨੁਕਸਾਨ ਹੋਇਆ।

4. ਪੰਜਾਬੀਆਂ ਦੇ ਚਰਿਤਰ ਵਿੱਚ ਤਬਦੀਲੀ ਆਈ। ਉਹ ਖੁਲ੍ਹਾ ਖਰਚ ਕਰਨ ਲੱਗੇ ।

5. ਵਾਰ ਵਾਰ ਹਮਲਿਆਂ ਕਾਰਨ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣੇ।

6. ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਦੁਸ਼ਮਣੀ ਵਧ ਗਈ।


 

12) ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ਤੇ ਕੀ ਸਮਾਜਿਕ ਪੁਭਾਵ ਪਏ?


ਉੱਤਰ:


1. ਪੰਜਾਬੀਆਂ ਦਾ ਸੁਭਾਅ ਖਰਚੀਲਾ ਬਣ ਗਿਆ।

2. ਪੰਜਾਬ ਵਿੱਚ ਅਨੇਕਾਂ ਬੁਰਾਈਆਂ ਨੂੰ ਉਤਸ਼ਾਹ ਮਿਲਿਆ।

3. ਵਾਰ ਵਾਰ ਹਮਲਿਆਂ ਕਾਰਨ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣੇ।

4. ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਦੁਸ਼ਮਣੀ ਵਧ ਗਈ।


 

13) ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ਤੇ ਕੀ ਆਰਥਿਕ ਪ੍ਰਭਾਵ ਪਏ?


ਉੱਤਰ:


1. ਅਬਦਾਲੀ ਪੰਜਾਬ ਵਿੱਚੋਂ ਬਹੁਤ ਸਾਰੀ ਧਨ-ਦੌਲਤ ਲੁੱਟ ਕੇ ਲੈ ਗਿਆ।

2. ਅਫ਼ਗਾਨ ਸੈਨਾਵਾਂ ਦੀ ਆਵਾਜਾਈ ਕਾਰਨ ਖੇਤੀਬਾੜੀ ਦਾ ਬਹੁਤ ਨੁਕਸਾਨ ਹੋਇਆ।

3. ਅਬਦਾਲੀ ਦੇ ਨਿਯੁਕਤ ਕੀਤੇ ਭ੍ਰਿਸ਼ਟ ਕਰਮਚਾਰੀਆਂ ਨੇ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ।

4. ਪੰਜਾਬ ਦੇ ਵਪਾਰ ਨੂੰ ਭਾਰੀ ਧੱਕਾ ਲਗਿਆ।


 

(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਹਮਲੇ ਕਿਉ' ਕੀਤੇ?

ਉੱਤਰ:


I. ਸਾਮਰਾਜ ਵਿਸਥਾਰ ਦੀ ਇੱਛਾ: ਅਹਿਮਦਸ਼ਾਹ ਅਬਦਾਲੀ ਆਪਣੇ ਛੋਟੇ ਜਿਹੇ ਰਾਜ ਤੋਂ ਸੰਤੁਸ਼ਟ ਨਹੀਂ ਸੀ। ਉਹ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।


.ਧਨ-ਦੌਲਤ ਦਾ ਲਾਲਚ: ਭਾਰਤ ਇੱਕ ਅਮੀਰ ਦੇਸ਼ ਸੀ। ਇਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਅਬਦਾਲੀ ਭਾਰਤ ਤੇ ਹਮਲਾ ਕਰਕੇ ਇਸਦੀ ਧਨ-ਦੌਲਤ ਨੂੰ ਲੁੱਟਣਾ ਚਾਹੁੰਦਾ ਸੀ।


III. ਅਫ਼ਗਾਨਿਸਤਾਨ ਵਿੱਚ ਅਬਦਾਲੀ ਦੀ ਸਥਿਤੀ:ਅਬਦਾਲੀ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਅਫ਼ਗਾਨਿਸਤਾਨ ਦਾ ਸ਼ਾਹੀ ਵਰਗ ਉਸਦਾ ਜਿਆਦਾ ਪ੍ਰਭਾਵ ਨਹੀਂ ਮੰਨਦਾ ਸੀ। ਇਸ ਲਈ ਅਬਦਾਲੀ ਨੇ ਵਿਦੇਸ਼ਾਂ ਤੇ ਹਮਲੇ ਕਰਨ ਲਈ ਸੋਚਿਆ ਤਾਂ ਕਿ ਉਹ ਵਿਦੇਸ਼ਾਂ ਵਿੱਚ ਜਿੱਤਾਂ ਪਾਪਤ ਕਰਕੇ ਆਪਣੀ ਪ੍ਰਸਿੱਧੀ ਵਿੱਚ ਵਾਧਾ ਕਰ ਸਕੇ ਅਤੇ ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੇ।


IV. ਭਾਰਤ ਦੀ ਰਾਜਨੀਤਕ ਹਾਲਤ: ਮੁਗ਼ਲ ਸਾਮਰਾਜ ਬਹੁਤ ਕਮਜ਼ੋਰ ਹੋ ਚੁਕਿਆ ਸੀ। ਮੁਗ਼ਲ ਸ਼ਾਸਕ ਹਰ ਸਮੇਂ ਐਸ਼- ਪ੍ਰਸਤੀ ਵਿੱਚ ਵਿਅਸਤ ਰਹਿੰਦੇ ਸਨ। ਪ੍ਰਜਾ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਸੀ। ਹਰ ਪਾਸੇ ਅਰਾਜਕਤਾ ਦਾ ਮਾਹੌਲ ਸੀ। ਅਬਦਾਲੀ ਭਾਰਤ ਦੀ ਇਸ ਰਾਜਨੀਤਕ ਹਾਲਤ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।


V. ਅਬਦਾਲੀ ਦਾ ਭਾਰਤ ਸੰਬੰਧੀ ਪੂਰਵ ਗਿਆਨ: 1739 : ਵਿੱਚ ਨਾਦਰ ਸ਼ਾਹ ਦੇ ਹਮਲੇ ਸਮੇਂ ਅਬਦਾਲੀ ਉਸਦੇ ਸੈਨਾਪਤੀ ਵਜੋਂ ਭਾਰਤ ਆਇਆ ਸੀ। ਉਹ ਪੰਜਾਬ ਅਤੇ ਦਿੱਲੀ ਦੀ ਰਾਜਨੀਤਕ ਸਥਿਤੀ, ਸੈਨਿਕ ਪ੍ਰਣਾਲੀ, ਆਰਥਿਕ ਹਾਲਤ ਆਦਿ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਹ ਇਸ ਗਿਆਨ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।


VI. ਸ਼ਾਹਨਵਾਜ਼ ਖਾਂ ਦਾ ਸੱਦਾ: 1745 : ਵਿੱਚ ਯਾਹੀਆ ਖਾਂ ਪੰਜਾਬ ਦਾ ਸੂਬੇਦਾਰ ਬਣਿਆ। ਇਹ ਗੱਲ ਉਸਦੇ ਭਰਾ ਸ਼ਾਹਨਵਾਜ਼ ਖਾਂ ਨੂੰ ਬਰਦਾਸ਼ਤ ਨਾ ਹੋਈ। ਉਸਨੇ ਆਪਣੇ ਭਰਾ ਨੂੰ ਹਰਾ ਦਿੱਤਾ ਅਤੇ ਆਪ ਸੂਬੇਦਾਰ ਬਣ ਗਿਆ। ਮੁਗ਼ਲ ਸ਼ਾਸਕ ਮੁਹੰਮਦ ਸ਼ਾਹ ਰਗੀਲਾ ਨੇ ਉਸਨੂੰ ਸੂਬੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਸ਼ਾਹਨਵਾਜ਼ ਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਤੋ ਹਮਲਾ ਕਰਨ ਦਾ ਸੱਦਾ ਦਿੱਤਾ।

 


2) ਪਾਨੀਪਤ ਦੀ ਤੀਜੀ ਲੜਾਈ ਦੇ ਕੀ ਮੁੱਖ ਕਾਰਨ ਸਨ?

 


ਉੱਤਰ:


I. ਮਰਾਠਿਆਂ ਦਾ ਰੁਹੇਲਖੰਡ ਤੋ ਹਮਲਾ: ਮਰਾਠਿਆਂ ਨੇ ਰੁਹੇਲਖੰਡ ਤੇ ਹਮਲਾ ਕਰਕੇ ਰੁਹੇਲਿਆਂ ਨੂੰ ਉੱਥੋਂ ਭਜਾ ਦਿੱਤਾ ਸੀ। ਅਹਿਮਦਸ਼ਾਹ ਅਬਦਾਲੀ ਮਰਾਠਿਆਂ ਨੂੰ ਹਰਾ ਕੇ ਰੁਹੇਲਿਆਂ ਦੀ ਬੇਇੱਜਤੀ ਦਾ ਬਦਲਾ ਲੈਣਾ ਚਾਹੁੰਦਾ ਸੀ।


II. ਮਰਾਠਿਆਂ ਦਾ ਹਿੰਦੂ ਰਾਜ ਦੀ ਸਥਾਪਨਾ ਦਾ ਐਲਾਨ: ਮਰਾਠਾ ਪੇਸ਼ਵਾ ਨੇ ਭਾਰਤ ਵਿੱਚ ਹਿੰਦੂ ਰਾਜ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਸੀ। ਇਸ ਨਾਲ ਭਾਰਤ ਵਿਚਲੇ ਮੁਸਲਿਮ ਰਾਜਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ। ਇਹਨਾਂ ਰਾਜਾਂ ਨੇ ਆਪਣੀ ਸੁਰੱਖਿਆ ਲਈ ਅਹਿਮਦ ਸ਼ਾਹ ਅਬਦਾਲੀ ਨੂੰ ਮਰਾਠਿਆਂ ਤੇ ਹਮਲਾ ਕਰਨ ਲਈ ਉਕਸਾਇਆ।


III. ਹਿੰਦੂਆਂ ਵਿੱਚ ਆਪਸੀ ਫੁਟ- ਮਰਾਠਿਆਂ ਦੀ ਵਧਦੀ ਸ਼ਕਤੀ ਕਾਰਨ ਜਾਟ, ਰਾਜਪੂਤ ਅਤੇ ਹੋਰ ਹਿੰਦੂ ਜਾਤੀਆਂ ਉਹਨਾਂ ਨਾਲ ਈਰਖਾ ਕਰਨ ਲੱਗੀਆਂ । ਹਿੰਦੂਆਂ ਦੀ ਇਸ ਆਪਸੀ ਫੁਟ ਦਾ ਅਬਦਾਲੀ ਨੇ ਫਾਇਦਾ ਉਠਾਇਆ।


IV. ਮਰਾਠਿਆਂ ਦਾ ਦਿੱਲੀ ਅਤੇ ਪੰਜਾਬ ਤੇ ਕਬਜ਼ਾ: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਵਿੱਚ ਆਪਣੇ ਪੁੱਤਰ ਅਤੇ ਦਿੱਲੀ ਵਿੱਚ ਆਪਣੇ ਪ੍ਰਤੀਨਿਧੀ ਨੂੰ ਗੱਦੀ ਤੇ ਬਿਠਾਇਆ ਸੀ। ਮਰਾਠਿਆਂ ਨੇ ਸਿੱਖਾਂ ਨਾਲ ਮਿਲਕੇ ਦਿੱਲੀ ਅਤੇ ਪੰਜਾਬ ਦੇ ਕਬਜ਼ਾ ਕਰ ਲਿਆ ਸੀ। ਅਬਦਾਲੀ ਮਰਾਠਿਆਂ ਅਤੇ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।


 

3) ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦੇ ਕੀ ਕਾਰਨ ਸਨ?

 


ਉੱਤਰ:


I. ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ:ਅਫ਼ਗਾਨਾਂ ਦੀ ਸੈਨਾ ਮਰਾਠਿਆਂ ਦੇ ਮੁਕਾਬਲੇ ਜਿਆਦਾ ਸ਼ਕਤੀਸ਼ਾਲੀ ਅਤੇ ਅਨੁਸ਼ਾਸਿਤ ਸੀ। ਉਹਨਾਂ ਕੋਲ ਸ਼ਕਤੀਸ਼ਾਲੀ ਤੋਪਾਂ ਸਨ ਜਿਹੜੀਆਂ ਮਰਾਠਿਆਂ ਕੋਲ ਨਹੀਂ ਸਨ।


II. ਅਹਿਮਦਸ਼ਾਹ ਅਬਦਾਲੀ ਦਾ ਤਜ਼ਰਬਾ:ਅਹਿਮਦਸ਼ਾਹ ਅਬਦਾਲੀ ਯੋਗ ਅਤੇ ਤਜ਼ਰਬੇਦਾਰ ਸੈਨਾਪਤੀ ਸੀ। ਉਸਨੂੰ ਯੁੱਧਾਂ ਦਾ ਬਹੁਤ ਤਜ਼ਰਬਾ ਸੀ। ਮਰਾਠਾ ਸਰਦਾਰਾਂ ਸਦਾਸ਼ਿਵ ਰਾਓ ਭਾਊ ਅਤੇ ਵਿਸ਼ਵਾਸ ਰਾਓ ਵਿੱਚ ਤਜ਼ਰਬੇ ਦੀ ਬਹੁਤ ਘਾਟ ਸੀ।


III. ਮਰਾਠਿਆਂ ਵਿੱਚ ਏਕਤਾ ਦੀ ਕਮੀ: ਮਰਾਠਿਆਂ ਨੇ ਅਬਦਾਲੀ ਦਾ ਮੁਕਾਬਲਾ ਕਰਨ ਲਈ ਇੱਕ ਸੰਘ ਤਿਆਰ ਕੀਤਾ ਸੀ ਜਿਸ ਵਿੱਚ ਅਨੇਕਾਂ ਮਰਾਠਾ ਸਰਦਾਰ ਆਪਣੀ ਸੈਨਾ ਲੈ ਕੇ ਸ਼ਾਮਿਲ ਹੋਏ ਸਨ। ਇਹਨਾਂ ਸਰਦਾਰਾਂ ਆਪਸੀ ਮਤਭੇਦ ਸਨ। ਇਹਨਾਂ ਮਤਭੇਦਾਂ ਕਾਰਨ ਮਰਾਠਾ ਕੋਈ ਕੇਂਦਰੀ ਯੋਜਨਾ ਬਣਾ ਕੇ ਨਹੀਂ ਲੜ ਸਕੇ।


IV. ਮਰਾਠਿਆਂ ਦੀ ਆਹਮਣੇ-ਸਾਹਮਣੇ ਲੜਣ ਦੀ ਗਲਤੀ: ਮਰਾਠਿਆਂ ਦੀ ਵੱਡੀ ਤਾਕਤ ਉਹਨਾਂ ਦੀ ਛਾਪਾਮਾਰ ਯੁੱਧ ਪ੍ਰਣਾਲੀ ਸੀ। ਉਹਨਾਂ ਨੇ ਅਬਦਾਲੀ ਨਾਲ ਆਹਮਣੇ-ਸਾਹਮਣੇ ਦੀ ਲੜਾਈ ਕਰਕੇ ਵੱਡੀ ਗਲਤੀ ਕੀਤੀ। ਅਬਦਾਲੀ ਆਹਮਣੇ-ਸਾਹਮਣੇ ਦੀ ਲੜਾਈ ਵਿੱਚ ਮਾਹਿਰ ਸੀ।


V. ਮੁਸਲਮਾਨ ਰਿਆਸਤਾਂ ਦਾ ਅਬਦਾਲੀ ਨੂੰ ਸਹਿਯੋਗ: ਮਰਾਠਿਆਂ ਦੀ ਪੂਰਨ ਹਿੰਦੂ ਰਾਸ਼ਟਰ ਦੇ ਨਿਰਮਾਣ ਦੀ ਘੋਸ਼ਣਾ ਕਾਰਨ ਮੁਸਲਮਾਨ ਰਿਆਸਤਾਂ ਦੀ ਹੋਂਦ ਨੂੰ ਖਤਰਾ ਹੋ ਗਿਆ ਸੀ। ਮਰਾਠਿਆਂ ਦੇ ਅਵਧ ਅਤੇ ਰੁਹੇਲਖੰਡ ਨਾਲ ਸੰਬੰਧੀ ਵਧੀਆ ਨਹੀਂ ਸਨ। ਇਸ ਲਈ ਅਨੇਕਾਂ ਮੁਸਲਮਾਨ ਰਿਆਸਤਾਂ ਨੇ ਅਬਦਾਲੀ ਨੂੰ ਸਹਿਯੋਂਗ ਦਿੱਤਾ।


VI. ਮਰਾਠਿਆਂ ਕੋਲ ਧਨ ਦੀ ਕਮੀ: ਅਬਦਾਲੀ ਦੀ ਆਰਥਿਕ ਸਥਿਤੀ ਮਰਾਠਿਆਂ ਦੇ ਮੁਕਾਬਲੇ ਬਹੁਤ ਮਜਬੂਤ ਸੀ। ਦੂਜੇ ਪਾਸੇ ਮਰਾਠਿਆਂ ਕੋਲ ਧਨ ਦੀ ਕਮੀ ਸੀ। ਇਸ ਲਈ ਉਹ ਆਪਣੇ ਸੈਨਿਕਾਂ ਲਈ ਹਥਿਆਰਾਂ ਦਾ ਪ੍ਰਬੰਧ ਨਾ ਕਰ ਸਕੇ। ਉਹਨਾਂ ਕੋਲ ਭੋਜਨ ਸਮਗਰੀ ਦੀ ਵੀ ਘਾਟ ਸੀ।


VII. ਮਰਾਠਿਆਂ ਦੁਆਰਾ ਇਸਤਰੀਆਂ ਨੂੰ ਯੁੱਧ ਸਮੇਂ ਨਾਲ ਲਿਆਉਣਾ: ਮਰਾਠਾ ਸੈਨਾਵਾਂ ਯੁੱਧ ਲਈ ਜਾਣ ਸਮੇਂ ਆਪਣੇ ਨਾਲ ਆਪਣੀਆਂ ਇਸਤਰੀਆਂ ਵੀ ਲੈ ਜਾਂਦੇ ਸਨ। ਸਿੱਟੇ ਵਜੋਂ ਉਹ ਨਿਸਚਿਤ ਹੋ ਕੇ ਨਹੀਂ ਲੜ ਸਕਦੇ ਸਨ। ਅਬਦਾਲੀ ਨੇ ਇਸਦਾ ਫਾਇਦਾ ਉਠਾਇਆ।


VIII. ਮਰਾਠਿਆਂ ਦੀ ਲੁੱਟਮਾਰ ਦੀ ਨੀਤੀ: ਮਰਾਠੇ ਆਪਣੇ ਜਿੱਤੇ ਹੋਏ ਖੇਤਰਾਂ ਵਿੱਚ ਲੁੱਟਮਾਰ ਕਰਦੇ ਰਹਿੰਦੇ ਸਨ। ਇਸ ਲਈ ਰਾਜਪੂਤ, ਹੈਦਰਾਬਾਦ, ਮੈਸੂਰ, ਰੁਹੇਲਖੰਡ ਆਦਿ ਰਿਆਸਤਾਂ ਨੇ ਸੈਕਟ ਦੇ ਇਸ ਸਮੇਂ ਵਿੱਚ ਮਰਾਠਿਆਂ ਦੀ ਕੋਈ ਸਹਾਇਤਾ ਨਾਂ ਕੀਤੀ।


IX. ਮਲਹਾਰ ਰਾਓ ਹੌਲਕਰ: ਮਲਹਾਰ ਰਾਓ ਹੋਲਕਰ ਮਰਾਠਿਆਂ ਦਾ ਇੱਕ ਪ੍ਰਮੁੱਖ ਸੈਨਾਪਤੀ ਸੀ। ਉਸਨੇ ਅਬਦਾਲੀ ਨਾਲ ਗੁਪਤ ਸਮਝੌਤਾ ਕੀਤਾ ਹੋਇਆ ਸੀ। ਜਦੋਂ ਯੁੱਧ ਸ਼ੁਰੂ ਹੋਇਆ ਤਾਂ ਉਹ ਆਪਣੀ ਸੈਨਾ ਲੈ ਕੇ ਯੁੱਧ ਖੇਤਰ ਤੋਂ ਬਾਹਰ ਚਲਾ ਗਿਆ। ਇਸ ਨਾਲ ਮਰਾਠਾ ਸੈਨਿਕਾਂ ਦੇ ਹੌਸਲੇ ਨੂੰ ਧੱਕਾ ਲੱਗਿਆ ਅਤੇ ਉਹਨਾਂ ਦੀ ਸ਼ਕਤੀ ਵੀ ਘੋਟ ਗਈ।


X. ਸਦਾਸ਼ਿਵ ਰਾਓ ਭਾਊ ਦੀ ਭਿਆਨਕ ਗਲਤੀ: ਯੁੱਧ ਦੇ ਦੌਰਾਨ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਮਾਰਿਆ ਗਿਆ। ਜਦੋਂ ਸਦਾਸ਼ਿਵ ਰਾਓ ਭਾਊ ਨੂੰ ਇਸਦਾ ਪਤਾ ਲੱਗਿਆ ਤਾਂ ਉਹ ਸ਼ਰਧਾਂਜਲੀ ਦੇਣ ਲਈ ਹਾਥੀ ਤੋਂ ਹੇਠਾਂ ਉਤਰ ਗਿਆ। ਖਾਲੀ ਹਾਥੀ ਵੇਖ ਕੇ ਮਰਾਠਾ ਸੈਨਿਕਾਂ ਨੂੰ ਲੱਗਿਆ ਕਿ ਸਦਾਸ਼ਿਵ ਰਾਓ ਭਾਊ ਵੀ ਯੁੱਧ ਖੇਤਰ ਵਿੱਚ ਮਾਰਿਆ ਗਿਆ ਹੈ। ਉਹਨਾਂ ਵਿੱਚ ਭਗਦੜ ਮਚ ਗਈ ਅਤੇ ਮਰਾਠਾ ਸੈਨਿਕਾਂ ਦਾ ਹੌਸਲਾ ਟੁਟ ਗਿਆ।


 


4) ਪਾਨੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ?


ਉੱਤਰ:


I. ਮਰਾਠਿਆਂ ਦਾ ਭਾਰੀ ਨੁਕਸਾਨ: ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਨੁਕਸਾਨ ਹੋਇਆ। ਲਗਭਗ 28000 ਮਰਾਨਾ ਸੈਨਿਕ ਮਾਰੇ ਗਏ ਅਤੇ ਹਜ਼ਾਰਾਂ ਜਖ਼ਮੀ ਹੋ ਗਏ।


॥. ਪੇਸ਼ਵਾ ਬਾਲਾਜੀ ਬਾਜੀਰਾਓ ਦੀ ਮੌਤ: ਪੇਸ਼ਵਾ ਬਾਲਾਜੀ ਬਾਜੀਰਾਓ ਇਸ ਯੁੱਧ ਕਾਰਨ ਹੋਈ ਬੇਇੱਜਤੀ ਨੂੰ ਬਰਦਾਸ਼ਤ ਨਾ ਕਰ ਸਕਿਆ। ਛੇਤੀ ਹੀ ਉਸਦੀ ਮੌਤ ਹੋ ਗਈ।


III. ਮਰਾਠਾ ਸ਼ਕਤੀ ਦੇ ਗੌਰਵ ਨੂੰ ਸੱਟ: ਇਸ ਲੜਾਈ ਤੋਂ ਪਹਿਲਾਂ ਮਰਾਠਿਆਂ ਦੀ ਬਹਾਦਰੀ ਦਾ ਹਰ ਕੋਈ ਲੌਹਾ ਮਨਦਾ ਸੀ ਅਤੇ ਸਾਰੇ ਉਹਨਾਂ ਤੋਂ ਡਰਦੇ ਸਨ। ਇਸ ਲੜਾਈ ਨਾਲ ਉਹਨਾਂ ਦੇ ਗੌਰਵ ਨੂੰ ਭਾਰੀ ਸੱਟ ਵੱਜੀ।


IV. ਹਿੰਦੂ ਰਾਜ ਸਥਾਪਿਤ ਕਰਨ ਦਾ ਸੁਫ਼ਨਾ ਟੁੱਟਣਾ: ਮਰਾਠਿਆਂ ਨੇ ਹਿੰਦੂ ਰਾਜ ਸਥਾਪਿਤ ਕਰਨਾ ਦਾ ਸੁਫ਼ਨਾ ਲਿਆ ਸੀ। ਉਹਨਾਂ ਨੇ ਅਨੇਕਾਂ ਖੇਤਰ ਜਿੱਤ ਲਏ ਸਨ ਅਤੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ ਸੀ। ਇਸ ਲੜਾਈ ਕਾਰਨ ਮਰਾਠੇ ਸ਼ਕਤੀਹੀਣ ਹੋ ਗਏ ਅਤੇ ਉਹਨਾਂ ਦਾ ਹਿੰਦੂ ਰਾਜ ਦੀ ਸਥਾਪਨਾ ਦਾ ਸੁਫ਼ਨਾ ਟੁੱਟ ਗਿਆ।


V. ਮਰਾਠਿਆਂ ਦੀ ਏਕਤਾ ਦਾ ਖਤਮ ਹੋਣਾ: ਪਾਨੀਪਤ ਦੀ ਲੜਾਈ ਵਿੱਚ ਮਰਾਠਿਆਂ ਦੇ ਆਪਸੀ ਮਤਭੇਦ ਸਾਹਮਣੇ ਆਏ। ਉਹਨਾਂ ਦੇ ਆਪਸੀ ਝਗੜੇ ਸ਼ੁਰੂ ਹੋ ਗਏ ਅਤੇ ਮਰਾਠਾ ਸੰਘ ਟੁੱਟ ਗਿਆ। ਇਸਤੋ' ਇਲਾਵਾ ਬਹੁਤ ਸਾਰੇ ਬਹਾਦਰ ਮਰਾਠਾ ਨੇਤਾ ਯੁੱਧ ਵਿੱਚ ਮਾਰੇ ਗਏ।


VI. ਸਿੱਖਾਂ ਦੀ ਸ਼ਕਤੀ ਵਿੱਚ ਵਾਧਾ: ਇਸ ਲੜਾਈ ਕਾਰਨ ਮਰਾਠੇ ਪੰਜਾਬ ਤੇ ਕਬਜ਼ਾ ਕਾਇਮ ਨਾ ਰਖ ਸਕੇ। ਪੰਜਾਬ ਉਹਨਾਂ ਦੇ ਹੱਥੋਂ ਨਿਕਲ ਗਿਆ ਅਤੇ ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ।


VII. ਅੰਗਰੇਜ਼ਾਂ ਦੀ ਸ਼ਕਤੀ ਵਿੱਚ ਵਾਧਾ: ਅੰਗਰੇਜ਼ ਪੂਰੇ ਭਾਰਤ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਉਹਨਾਂ ਦੀ ਜਿੱਤ ਦੇ ਰਸਤੇ ਵਿੱਚ ਮਰਾਠੇ ਵਡੀ ਰੁਕਾਵਟ ਸਨ। ਪਾਨੀਪਤ ਦੀ ਹਾਰ ਕਾਰਨ ਮਰਾਠਿਆਂ ਦੀ ਸ਼ਕਤੀ ਖਤਮ ਹੋ ਗਈ ਅਗਰੇਜਾਂ ਨੂੰ ਭਾਰਤ ਵਿੱਚ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ।

 


5) ਅਹਿਮਦਸ਼ਾਹ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕਿਉ' ਨਾ ਕੁਚਲ ਸਕਿਆ?


ਉੱਤਰ:


I. ਸਿੱਖਾਂ ਦਾ ਮਜਬੂਤ ਇਰਾਦਾ: ਸਿੱਖਾਂ ਦਾ ਇਰਾਦਾ ਬਹੁਤ ਮਜਬੂਤ ਸੀ। ਇਸ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਜਾਨ ਗਵਾਉਣ ਅਤੇ ਜੁਲਮ ਸਹਿਣ ਦੇ ਬਾਵਜੂਦ ਵੀ ਉਹ ਅਬਦਾਲੀ ਖਿਲਾਫ਼ ਡਟੇ ਰਹੇ।


II. ਗੁੱਰੀਲਾ ਯੁੱਧ ਨੀਤੀ: ਸਿੱਖਾਂ ਨੇ ਗੁੱਰੀਲਾ ਯੁੱਧ ਨੀਤੀ ਦੀ ਵਰਤੋਂ ਕੀਤੀ। ਅਬਦਾਲੀ ਆਹਮਣੇ-ਸਾਹਮਣੇ ਦੀ ਲੜਾਈ ਵਿੱਚ ਤਾਂ ਮਾਹਿਰ ਸੀ ਪਰ ਉਸਨੂੰ ਗੁੱਰੀਲਾ ਲੜਾਈ ਦਾ ਤਜ਼ਰਬਾ ਨਹੀਂ ਸੀ।


III. ਅਬਦਾਲੀ ਦੁਆਰਾ ਘਟ ਸੈਨਿਕਾਂ ਨੂੰ ਛੱਡਣਾ: ਅਬਦਾਲੀ ਪੰਜਾਬ ਦਾ ਜਿਹੜਾ ਖੇਤਰ ਜਿੱਤਦਾ ਸੀ, ਉੱਥੇ ਕੁਝ ਸੈਨਿਕ ਛੱਡ ਕੇ ਆਪ ਹੋਰ ਇਲਾਕੇ ਜਿੱਤਣ ਲਈ ਅੱਗੇ ਚਲਾ ਜਾਂਦਾ ਸੀ। ਸਿੱਖ ਛੇਤੀ ਹੀ ਉਸ ਇਲਾਕੇ ਤੇ ਦੁਬਾਰਾ ਕਬਜਾ ਕਰ ਲੈਂਦੇ ਸਨ।


IV. ਅਬਦਾਲੀ ਦੇ ਅਯੋਗ ਪ੍ਰਤੀਨਿਧੀ: ਅਬਦਾਲੀ ਆਪ ਯੋਗ ਸੈਨਿਕ ਅਤੇ ਤਜ਼ਰਬੇਕਾਰ ਜਰਨੈਲ ਸੀ ਪਰ ਉਸਦੇ ਪ੍ਰਤੀਨਿਧੀ ਤੇਮੂਰ ਖਾਂ, ਜੈਨ ਖਾਂ, ਜਹਾਨ ਖਾਂ ਆਦਿ ਅਯੋਗ ਸਨ।


V. ਆਮ ਲੋਕਾਂ ਦਾ ਸਿੱਖਾਂ ਨੂੰ ਸਹਿਯੋਗ: ਪੰਜਾਬ ਦੇ ਲੋਕ ਅਹਿਮਦ ਸ਼ਾਹ ਅਬਦਾਲੀ ਨਾਲ ਨਫ਼ਰਤ ਕਰਦੇ ਸਨ। ਇਹੋ ਕਾਰਨ ਸੀ ਕਿ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੂੰ ਪੂਰਾ ਸਹਿਯੋਗ ਦਿੱਤਾ।


VI. ਸਿੱਖਾਂ ਦਾ ਚਰਿਤਰ: ਸਿੱਖਾਂ ਦਾ ਚਰਿਤਰ ਬਹੁਤ ਕਮਾਲ ਦਾ ਸੀ। ਉਹਨਾਂ ਵਿੱਚ ਹੌਸਲਾ, ਬਹਾਦਰੀ ਅਤੇ ਸਹਿਣਸ਼ੀਲਤਾ ਕੁੱਟ- ਕੁੱਟ ਕੇ ਭਰੀ ਹੋਈ ਸੀ। ਉਹ ਯੁੱਧ ਵਿੱਚ ਵੀ ਨੈਤਿਕਤਾ ਦਾ ਪੱਲਾ ਨਹੀਂ ਛੱਡਦੇ ਸਨ। ਦੁਸ਼ਮਣਾਂ ਦੀਆਂ ਇਸਤਰੀਆਂ, ਬਚਿਆਂ ਦੀ ਰਾਖੀ ਲਈ ਆਪਣੀ ਜਾਨ ਵੀ ਦਾਅ ਤੇ ਲਗਾ ਦਿੰਦੇ ਸਨ। ਉਹ ਕਮਜੋਰ ਅਤੇ ਨਿਹੱਥੇ ਦੁਸ਼ਮਣ ਤੇ ਵਾਰ ਨਹੀਂ ਕਰਦੇ ਸਨ। ਉਹ ਅਣਗਿਣਤ ਮੁਸੀਬਤਾਂ ਦੇ ਬਾਵਜੂਦ ਖੁਸ਼ ਰਹਿੰਦੇ ਸਨ।



VII. ਸਿੱਖਾਂ ਦੇ ਯੋਗ ਨੇਤਾ: ਸਿੱਖਾਂ ਦੇ ਨੇਤਾ ਜਿਵੇਂ ਨਵਾਬ ਕਪੂਰ ਸਿੰਘ, ਜੌਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਚੜ੍ਹਤ ਸਿਘ ਸ਼ੁੱਕਰਚੌਕੀਆ, ਲਹਿਣਾ ਸਿੰਘ ਆਦਿ ਬਹੁਤ ਯੋਗ ਅਤੇ ਬਹਾਦਰ ਸਨ। ਉਹਨਾਂ ਦੀ ਅਗਵਾਈ ਸਦਕਾ ਸਿੱਖ ਲੰਮੇ ਸਮੇਂ ਤਕ ਅਬਦਾਲੀ ਦਾ ਮੁਕਾਬਲਾ ਕਰ ਸਕੇ।


VIII. ਅਬਦਾਲੀ ਦੀ ਕਮਜੌਰ ਆਰਥਿਕ ਹਾਲਤ: ਅਬਦਾਲੀ ਦੀ ਵਿਸ਼ਾਲ ਸੈਨਾ ਦੇ ਖਰਚੇ ਲਈ ਬਹੁਤ ਸਾਰੇ ਧਨ ਦੀ ਲੌੜ ਸੀ। ਜਦੋਂ' ਲੁੱਟਮਾਰ ਰਾਹੀਂ ਧਨ ਪ੍ਰਾਪਤ ਹੋਣਾ ਬੰਦ ਹੋ ਗਿਆ ਤਾਂ ਅਬਦਾਲੀ ਦੀ ਆਰਥਿਕ ਹਾਲਤ ਵਿਗੜ ਗਈ। ਉਹ ਲੰਮਾ ਸਮਾਂ ਸੈਨਿਕਾਂ ਨੂੰ ਤਨਖਾਹਾਂ ਨਾ ਦੇ ਸਕਿਆ। ਇਸ ਲਈ ਉਸਦੇ` ਸੈਨਿਕਾਂ ਨੇ ਵਿਦਰੋਹ ਕਰ ਦਿੱਤਾ। ਅਜਿਹੀ ਹਾਲਤ ਵਿੱਚ ਸਿੱਖਾਂ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਸੀ।


IX. ਅਫ਼ਗਾਨਿਸਤਾਨ ਵਿੱਚ ਵਿਦਰੋਹ: ਅਫਗਾਨਿਸਤਾਨ ਵਿੱਚ ਵਾਰ ਵਾਰ ਹੋਣ ਵਾਲੇ ਵਿਦਰੋਹਾਂ ਕਾਰਨ ਅਬਦਾਲੀ ਪੰਜਾਬ ਵਲ ਪੂਰਾ ਧਿਆਨ ਨਾ ਦੇ ਸਕਿਆ।

 



6) ਅਹਿਮਦਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ਤੇ ਕੀ ਪ੍ਰਭਾਵ ਪਏ?


ਉੱਤਰ:


I. ਰਾਜਨੀਤਕ ਪ੍ਰਭਾਵ:


1. ਪੰਜਾਬ ਨੂੰ ਅਫ਼ਗਾਨਿਸਤਾਨ ਦੇ ਅਧੀਨ ਕਰ ਲਿਆ ਗਿਆ।

2. ਪੰਜਾਬ ਵਿੱਚੋ ਮੁਗ਼ਲ ਸ਼ਾਸਨ ਖਤਮ ਹੋ: ਗਿਆ।

3. ਪੰਜਾਬ ਵਿੱਚੋਂ ਮਰਾਠਿਆਂ ਸ਼ਕਤੀ ਦਾ ਖਾਤਮਾ ਹੋ ਗਿਆ।

4. ਪੰਜਾਬ ਵਿੱਚ ਅਰਾਜਕਤਾ ਫੈਲ ਗਈ।

5. ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲਿਆ।


 

II. ਸਮਾਜਿਕ ਪ੍ਰਭਾਵ:


1. ਪੰਜਾਬੀਆਂ ਦਾ ਸੁਭਾਅ ਖਰਚੀਲਾ ਬਣ ਗਿਆ।

2. ਪੰਜਾਬ ਵਿੱਚ ਅਨੇਕਾਂ ਬੁਰਾਈਆਂ ਨੂੰ ਉਤਸ਼ਾਹ ਮਿਲਿਆ।

3. ਵਾਰ ਵਾਰ ਹਮਲਿਆਂ ਕਾਰਨ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣੇ।

4. ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਦੁਸ਼ਮਣੀ ਵਧ ਗਈ।


 

III. ਆਰਥਿਕ ਪ੍ਰਭਾਵ:


1. ਅਬਦਾਲੀ ਪੰਜਾਬ ਵਿੱਚੋਂ ਬਹੁਤ ਸਾਰੀ ਧਨ-ਦੌਲਤ ਲੁੱਟ ਕੇ ਲੈ ਗਿਆ।

2. ਅਫ਼ਗਾਨ ਸੈਨਾਵਾਂ ਦੀ ਆਵਾਜਾਈ ਕਾਰਨ ਖੇਤੀਬਾੜੀ ਦਾ ਬਹੁਤ ਨੁਕਸਾਨ ਹੋਇਆ।

3. ਅਬਦਾਲੀ ਦੇ ਨਿਯੁਕਤ ਕੀਤੇ ਭ੍ਰਿਸ਼ਟ ਕਰਮਚਾਰੀਆਂ ਨੇ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ।

4. ਪੰਜਾਬ ਦੇ ਵਪਾਰ ਨੂੰ ਭਾਰੀ ਧੌਕਾ ਲੋਂਗਿਆ।

5. ਅਨੇਕਾਂ ਸਾਹਿਤਕ ਲਿਖਤਾਂ ਅਤੇ ਇਤਿਹਾਸਕ ਇਮਾਰਤਾਂ ਤਬਾਹ ਹੋ ਗਈਆਂ।