Wednesday 6 January 2021

Chapter 16 Maharaja Ranjit Singh; Career and Conquests

0 comments

ਪਾਠ 16 ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ

 

1) ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ?

1780 :

2) ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ?

ਬਡਰੁੱਖਾਂ ਜਾਂ ਗੁਜ਼ਰਾਂਵਾਲਾ

3) ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਂ ਕੀ ਸੀ?

ਮਹਾਂ ਸਿੰਘ

4) ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਨਾਂ ਕੀ ਸੀ?

ਚੜ੍ਹਤ ਸਿੰਘ

5) ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦਾ ਸੀ?

ਸ਼ੁਕਰਚੱਕੀਆ

6) ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦਾ ਨਾਂ ਕੀ ਸੀ?

ਰਾਜ ਕੌਰ

7) ਮਹਾਰਾਜਾ ਰਣਜੀਤ ਸਿੰਘ ਦੀ ਮਾਂ ਕਿਸ ਨਾਂ ਨਾਲ ਪ੍ਰਸਿੱਧ ਸੀ?

ਮਾਈ ਮਲਵੈਣ

8) ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਂ ਕੀ ਸੀ?

ਬੁੱਧ ਸਿੰਘ

9) ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਯੁੱਧ ਕਿੰਨੀ ਉਮਰ ਵਿੱਚ ਲੜਿਆ?

11/12 ਸਾਲ ਦੀ ਉਮਰ ਵਿੱਚ

10) ਮਹਾਰਾਜਾ ਰਣਜੀਤ ਸਿੰਘ ਨੂੰ ਗੱਦੀ ਕਿੰਨੀ ਉਮਰ ਵਿੱਚ ਮਿਲੀ?

12 ਸਾਲ ਦੀ ਉਮਰ ਵਿੱਚ

11) ਤਿਕੜੀ ਦੀ ਸਰਪ੍ਰਸਤੀ ਦਾ ਕਾਲ ਕਿਸ ਸਮੇਂ ਨੂੰ ਮੰਨਿਆ ਜਾਂਦਾ ਹੈ?

1792 : ਤੋਂ 1797

12) ਤਿਕੜੀ ਤੋਂ ਕੀ ਭਾਵ ਹੈ?

ਰਾਜ ਕੌਰ, ਸਦਾ ਕੌਰ ਅਤੇ ਲਖਪਤ ਰਾਏ

13) ਸਦਾ ਕੌਰ ਕੌਣ ਸੀ?

ਮਹਾਰਾਜਾ ਰਣਜੀਤ ਸਿੰਘ ਦੀ ਸੱਸ

14) ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ?

ਮਹਿਤਾਬ ਕੌਰ ਨਾਲ

15) ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਦੋ ਹੋਇਆ?

1796 :

16) ਮਹਰਾਜਾ ਰਣਜੀਤ ਸਿਘ ਨੇ ਰਾਜ ਪ੍ਰਬੰਧ ਕਦੋਂ ਸਭਾਲਿਆ?

1797 ਈ:

17) ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਦਾ ਨਾਂ ਕੀ ਸੀ?

ਲਾਹੌਰ

18) ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਸੀ?

ਲਾਹੌਰ ਦੀ

19) ਲਾਹੌਰ ਤੇ ਕਿਸਦਾ ਸ਼ਾਸਨ ਸੀ?

 ਭੰਗੀ ਸਰਦਾਰਾਂ ਦਾ

20) ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜਾ ਕਦੋਂ ਕੀਤਾ?

1799 ਈ:

21) ਭਸੀਨ ਦੀ ਲੜਾਈ ਕਦੋ ਹੋਈ?

1800 ਈ:

22) ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਤਿਲਕ ਕਿਸਨੇ ਲਗਾਇਆ?

ਬਾਬਾ ਸਾਹਿਬ ਸਿੰਘ ਬੇਦੀ

23) ਮਹਾਰਾਜਾ ਬਣਨ ਤੋਂ ਬਾਅਦ ਰਣਜੀਤ ਸਿੰਘ ਨੇ ਕਿਹੜੀ ਉਪਾਧੀ ਧਾਰਨ ਕੀਤੀ?

ਸਰਕਾਰ-ਏ-ਖਾਲਸਾ

24) ਆਪਣੇ ਰਾਜਤਿਲਕ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹੜਾ ਸਿੱਕਾ ਚਲਾਇਆ?

ਨਾਨਕ ਸ਼ਾਹੀ

25) ਮਹਾਰਾਜਾ ਰਣਜੀਤ ਸਿੰਘ ਨੇ ਜਮਜਮਾ ਤੋਪ ਕਿਸਤੋਂ ਪ੍ਰਾਪਤ ਕੀਤੀ?

ਮਾਈ ਸੁੱਖਾਂ

26) ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਨੂੰ ਜਿੱਤਣ ਲਈ ਕਿੰਨੀ ਵਾਰ ਫੌਜ਼ ਭੇਜੀ?

7

27) ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ?

1807 ਈ:

28) ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਤੇ ਕਦੋਂ ਜਿੱਤ ਪ੍ਰਾਪਤ ਕੀਤੀ?

1809 ਈ:

29) ਮਹਾਰਾਜਾ ਰਣਜੀਤ ਸਿੰਘ ਨੇ ਅਟਕ ਕਦੋਂ ਜਿੱਤਿਆ?

1813 ਈ:

30) ਮਹਾਰਾਜਾ ਰਣਜੀਤ ਸਿੰਘ ਨੇ ਅਟਕ ਨੂੰ ਕਿਸ ਕੋਲੋਂ ਜਿੰਤਿਆ?

ਜਹਾਂਦਾਦ ਖਾਂ

31) ਮਹਾਰਾਜਾ ਰਣਜੀਤ ਸਿੰਘ ਲਈ ਮੁਲਤਾਨ ਕਿਸਨੇ ਜਿੱਤਿਆ?

ਮਿਸਰ ਦੀਵਾਨ ਚੰਦ

32) ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਕਿਸ ਕੋਲੋਂ ਜਿੱਤਿਆ?

ਨਵਾਬ ਮੁਜਫਰ ਖ਼ਾਂ ਕੋਲੋਂ

33) ਮੁਲਤਾਨ ਦੀ ਜਿੱਤ ਦੀ ਖੁਸ਼ੀ ਵਿੱਚ ਮਿਸਰ ਦੀਵਾਨ ਚੰਦ ਨੂੰ ਕਿਹੜਾ ਖਿਤਾਬ ਮਿਲਿਆ?

ਜ਼ਫਰ ਜੰਗ

34) ਮੁਲਤਾਨ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੀ ਸਲਾਨਾ ਆਮਦਨ ਹੁੰਦੀ ਸੀ?

7 ਲੱਖ

35) ਕਸ਼ਮੀਰ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੀ ਸਲਾਨਾ ਆਮਦਨ ਹੁੰਦੀ ਸੀ?

40 ਲੱਖ

36) ਮਹਾਰਾਜਾ ਰਣਜੀਤ ਸਿੰਘ ਨੇ ਕਿਸਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਬਣਾਇਆ?

ਦੀਵਾਨ ਮੋਤੀ ਰਾਮ

37) ਦੀਵਾਨ ਮੋਤੀ ਰਾਮ ਤੋਂ ਬਾਅਦ ਕਿਸਨੂੰ ਕਸ਼ਮੀਰ ਦਾ ਗਵਰਨਰ ਬਣਾਇਆ ਗਿਆ?

ਹਰੀ ਸਿੰਘ ਨਲਵਾ ਨੂੰ

38) ਨੌਸ਼ਹਿਰਾ ਦੀ ਲੜਾਈ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਟਿੱਬਾ ਟੇਹਰੀ ਦੀ ਲੜਾਈ

39) ਨੌਸ਼ਹਿਰਾ ਦੀ ਲੜਾਈ ਕਦੋਂ ਹੋਈ?

14 ਮਾਰਚ 1823 ਈ:

40) ਜਮਰੌਦ ਦੀ ਲੜਾਈ ਕਦੋਂ' ਹੋਈ?

1837 ਈ:

41) ਜਮਰੌਦ ਦੀ ਲੜਾਈ ਵਿੱਚ ਕਿਹੜਾ ਪ੍ਰਸਿੱਧ ਸਿੱਖ ਜਰਨੈਲ ਸ਼ਹੀਦ ਹੋਇਆ?

ਹਰੀ ਸਿੰਘ ਨਲਵਾ

42) ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਕਿੱਥੇ ਪਗਾਂ ਵਟਾਈਆਂ?

ਤਰਨਤਾਰਨ ਵਿਖੇ

43) ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਪ੍ਰਸਿੱਧ ਸੰਸਥਾ ਦਾ ਖਾਤਮਾ ਕਰ ਦਿੱਤਾ?

ਗੁਰਮਤਾ ਦਾ

44) ਗੁਰਮਤਾ ਦਾ ਖਾਤਮਾ ਕਦੋ ਕੀਤਾ ਗਿਆ?

1805 ਈ:

45) ਅਕਾਲੀ ਫੂਲਾ ਸਿੰਘ ਨੇ ਕਿਹੜੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ?

ਨੌਸ਼ਹਿਰਾ

46) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?

1839 ਈ:

47) ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੱਦੀ ਕਿਸਨੂੰ ਮਿਲੀ?

ਖੜਕ ਸਿੰਘ ਨੂੰ

48) ਖੜਕ ਸਿੰਘ ਕੌਣ ਸੀ?

ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ

49) ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਣ ਲਈ ਫ਼ਤਿਹ ਖਾਂ ਨਾਲ ਨਾਲ ਸਮਝੌਤਾ ਕਦੋ' ਕੀਤਾ?

1813 ਈ:

50) ਵਫ਼ਾ ਬੇਗਮ ਕੌਣ ਸੀ?

ਸ਼ਾਹ ਸ਼ੁਜਾਹ ਦੀ ਪਤਨੀ

51) ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਕਿੱਥੋਂ ਪਾਪਤ ਕੀਤਾ?

ਵਫ਼ਾ ਬੇਗਮ ਤੋਂ

52) ਮਹਾਰਾਜਾ ਰਣਜੀਤ ਸਿਘ ਨੂੰ ਪੇਸ਼ਾਵਰ ਤੋਂ ਕਿੰਨੀ ਸਲਾਨਾ ਆਮਦਨ ਹੁੰਦੀ ਸੀ?

ਸਾਢੇ ਬਾਰ੍ਹਾਂ ਲੱਖ


 

 (ਤਿਨ ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 : ਨੂੰ ਗੁਜ਼ਰਾਂਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਮਹਾਂ ਸਿੰਘ ਅਤੇ ਮਾਤਾ ਦਾ ਨਾਂ ਰਾਜ ਕੌਰ ਸੀ। ਉਹਨਾਂ ਦੇ ਪਿਤਾ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁੱਖੀ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਬਚਪਨ ਵਿੱਚ ਪੜ੍ਹਾਈ ਲਿਖਾਈ ਵਿੱਚ ਦਿਲਚਸਪੀ ਨਹੀਂ ਸੀ। ਉਹਨਾਂ ਨੂੰ ਘੋੜਸਵਾਰੀ, ਤੀਰ ਅਦਾਜ਼ੀ ਅਤੇ ਤਲਵਾਰਬਾਜ਼ੀ ਦੀ ਸਿਖਲਾਈ ਦਿੱਤੀ ਗਈ। ਮਹਾਰਾਜਾ ਰਣਜੀਤ ਸਿਘ ਨੇ 1839 : ਤੱਕ ਸ਼ਾਸਨ ਕੀਤਾ। ਉਹਨਾਂ ਨੇ ਇੱਕ ਸ਼ਕਤੀਸ਼ਾਲੀ ਸੈਨਾ ਅਤੇ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਅੰਗਰੇਜ਼ ਵੀ ਉਹਨਾਂ ਨਾਲ ਯੁੱਧ ਕਰਨ ਤੋਂ ਡਰਦੇ ਸਨ। ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਪ੍ਰਤੀ ਬਹੁਤ ਦਿਆਲੂ ਸਨ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ।


 

2) ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ਤੇ ਬੈਠਣ ਸਮੇ ਪੰਜਾਬ ਦੀ ਰਾਜਨੀਤਕ ਹਾਲਤ ਕਿਹੋ ਜਿਹੀ ਸੀ?


ਉੱਤਰ:


1. ਪੰਜਾਬ ਵਿੱਚ ਹਰ ਪਾਸੇ ਅਸ਼ਾਂਤੀ ਦਾ ਬੋਲਬਾਲਾ ਸੀ।

2. ਮੁਗ਼ਲ ਸਾਮਰਾਜ ਦਾ ਪ੍ਰਭਾਵ ਖਤਮ ਹੋ ਚੁਕਿਆ ਸੀ।

3. ਅਨੇਕਾਂ ਸੁਤੰਤਰ ਰਾਜ ਬਣ ਚੁਕੇ ਸਨ।

4. ਪੰਜਾਬ ਵਿੱਚ 12 ਮਿਸਲਾਂ ਸਥਾਪਿਤ ਹੋ ਚੁੱਕੀਆਂ ਸਨ।

5. ਕਾਬਲ, ਕਾਂਗੜਾ ਤੇ ਨੇਪਾਲ ਦੇ ਸ਼ਾਸਕ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ।

6. ਮਰਾਠਿਆਂ ਅਤੇ ਅੰਗਰੇਜ਼ਾਂ ਦੀਆਂ ਨਜ਼ਰਾਂ ਵੀ ਪੰਜਾਬ ਤੇ ਸਨ।


 

3) ਸ਼ਾਹ ਜ਼ਮਾਨ ਤੇ ਇੱਕ ਨੋਟ ਲਿਖੋ।


ਉੱਤਰ: ਸ਼ਾਹ ਜਮਾਨ ਤੇਮੂਰ ਸ਼ਾਹ ਦਾ ਪੁੱਤਰ ਸੀ। ਉਹ 1793 ਈ: ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ। ਉਸਨੇ ਪੰਜਾਬ ਤੇ ਦੋ ਵਾਰ ਹਮਲਾ ਕੀਤਾ ਪਰ ਉਸਨੂੰ ਹਮਲਿਆਂ ਨੂੰ ਵਿੱਚੇ ਛੱਡ ਕੇ ਕਾਬਲ ਵਾਪਸ ਜਾਣਾ ਪਿਆ। 1797 ਈ: ਵਿੱਚ ਉਸਨੇ ਪੰਜਾਬ ਤੇ ਤੀਜਾ ਹਮਲਾ ਕੀਤਾ। ਲਾਹੌਰ ਦੇ ਭੰਗੀ ਸਰਦਾਰ ਲਹਿਣਾ ਸਿੰਘ ਅਤੇ ਗੁੱਜ਼ਰ ਸਿੰਘ ਹਮਲੇ ਦੀ ਖਬਰ ਸੁਣਕੇ ਲਾਹੌਰ ਛੱਡ ਕੇ ਨੱਸ ਗਏ। ਇਸੇ ਸਮੇਂ ਕਾਬਲ ਵਿੱਚ ਬਗਾਵਤ ਹੋ ਗਈ ਅਤੇ ਸ਼ਾਹ ਜਮਾਨ ਨੂੰ ਵਾਪਸ ਜਾਣਾ ਪਿਆ। ਭੰਗੀ ਸਰਦਾਰਾਂ ਨੇ ਦੁਬਾਰਾ ਲਾਹੌਰ ਤੇ ਕਬਜ਼ਾ ਕਰ ਲਿਆ। 1798 ਈ: ਵਿੱਚ ਉਸਨੇ ਫਿਰ ਲਾਹੌਰ ਤੇ ਕਬਜ਼ਾ ਕਰ ਲਿਆ। ਪਰ ਇਸ ਵਾਰ ਉਸਨੂੰ ਫਿਰ ਵਾਪਸ ਕਾਬਲ ਜਾਣਾ ਪਿਆ। 1800 ਈ: ਵਿੱਚ ਕਾਬਲ ਵਿੱਚ ਸ਼ਾਹ ਜ਼ਮਾਨ ਦਾ ਤਖ਼ਤਾ ਉਲਟਾ ਦਿੱਤਾ ਗਿਆ।


 

4) ਮਹਾਰਾਜਾ ਰਣਜੀਤ ਦੀ ਲਾਹੌਰ ਦੀ ਜਿੱਤ ਦਾ ਸੰਖੇਪ ਵਰਣਨ ਕਰੋਂ।


ਉੱਤਰ: ਲਾਹੌਰ ਤੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੌਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ। ਰਾਜ ਦੀ ਜਨਤਾ ਉਹਨਾਂ ਦੇ` ਸ਼ਾਸਨ ਤੋਂ ਦੁੱਖੀ ਸੀ। ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤੇ ਹਮਲਾ ਕਰਨ ਲਈ ਸੱਦਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਸਹਾਇਤਾ ਨਾਲ ਲਾਹੌਰ ਤੇ ਹਮਲਾ ਕਰ ਦਿੱਤਾ। ਹਮਲੇ ਦੀ ਖਬਰ ਸੁਣਦਿਆਂ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ। ਚੇਤ ਸਿੰਘ ਨੇ ਥੋੜ੍ਹਾ ਜਿਹਾ ਮੁਕਾਬਲਾ ਕੀਤਾ ਪਰ ਛੇਤੀ ਹੀ ਹਾਰ ਮਨ ਲਈ। 7 ਜੁਲਾਈ 1799 ਈ: ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ।

 


5) ਭਸੀਨ ਦੀ ਲੜਾਈ ਤੋਂ ਇੱਕ ਸੰਖੇਪ ਨੋਟ ਲਿਖੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਹੋ ਗਏ। ਅੰਮ੍ਰਿਤਸਰ ਦੇ ਸਰਦਾਰ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ-ਦੀਨ ਨੇ ਮਹਾਰਾਜਾ ਵਿਰੁੱਧ ਗਠਜੋੜ ਤਿਆਰ ਕਰ ਲਿਆ। ਉਹ ਆਪਣੀਆਂ ਫੌਜਾਂ ਲੈ ਕੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ। ਰਣਜੀਤ ਸਿੰਘ ਵੀ ਫੌਜਾਂ ਲੈ ਕੇ ਉੱਥੇ ਪਹੁੰਚ ਗਿਆ। 2 ਮਹੀਨਿਆਂ ਤੱਕ ਦੌਹਾਂ ਹੀ ਫੌਜਾਂ ਨੇ ਇੱਕ ਦੂਜੇ ਤੇ ਹਮਲਾ ਨਾ ਕੀਤਾ। ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ ਜਿਆਦਾ ਸ਼ਰਾਬ ਪੀਣ ਕਾਰਨ ਮਰ ਗਿਆ। ਬਾਕੀ ਫੌਜ ਵਿੱਚ ਭਾਜੜ ਪੈ ਗਈ। ਮਹਾਰਾਜਾ ਰਣਜੀਤ ਸਿੰਘ ਬਿਨਾਂ ਯੁੱਧ ਕੀਤੇ ਹੀ ਜਿੱਤ ਗਿਆ।

 


6) ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਅੰਮ੍ਰਿਤਸਰ ਤੇ` ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਸ਼ਾਸਨ ਕਰ ਰਹੀ ਸੀ। 1805 : ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਜਮਜਮਾ ਤੋਪ ਆਪਣੇ ਹਵਾਲੇ ਕਰਨ ਲਈ ਕਿਹਾ। ਮਾਈ ਸੁੱਖਾਂ ਨੇ ਇਨਕਾਰ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਅਤੇ ਫ਼ਤਿਹ ਸਿਘ ਆਹਲੂਵਾਲੀਆ ਨੂ ਨਾਲ ਲੈ ਕੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ। ਥੋੜ੍ਹੋ ਜਿਹੇ ਵਿਰੋਧ ਤੋਂ ਬਾਅਦ ਮਾਈ ਸੁੱਖਾਂ ਨੇ ਹਾਰ ਮੰਨ ਲਈ। ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਅਤੇ ਉਸਨੂੰ ਬਹੁਤ ਸਾਰਾ ਆਰਥਿਕ ਲਾਭ ਵੀ ਹੋਇਆ।

 


7) ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਵਰਣਨ ਕਰੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਮੁਲਤਾਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸਨੇ 1802 : ਤੋਂ 1817 : ਤੱਕ ਛੇ ਸੈਨਿਕ ਮੁਹਿੰਮਾਂ ਭੇਜੀਆਂ ਪਰ ਅਫ਼ਗਾਨ ਗਵਰਨਰ ਨਵਾਬ ਮੁਜ਼ੱਫਰ ਖਾਂ ਹਰ ਵਾਰ ਨਜ਼ਰਾਨਾ ਦੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਨੂੰ ਵਾਪਿਸ ਭੇਜ ਦਿੰਦਾ ਸੀ। 1818 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਭਾਰੀ ਫੌਜ਼ ਮੁਲਤਾਨ ਤੇ ਕਬਜ਼ਾ ਕਰਨ ਲਈ ਭੇਜੀ। ਫੌਜ਼ ਨੇ ਮੁਲਤਾਨ ਨੂੰ ਘੇਰਾ ਪਾ ਲਿਆ। ਘੇਰਾ ਚਾਰ ਮਹੀਨੇ ਤੱਕ ਚੱਲਦਾ ਰਿਹਾ। ਅੰਤ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅਕਾਲੀ ਟੁੱਕੜੀ ਕਿਲ੍ਹੇ ਅੰਦਰ  ਦਾਖਲ ਹੋ ਗਈ। ਨਵਾਬ ਮੁਜ਼ੱਫਰ ਖਾਂ ਅਤੇ ਉਸਦੇ ਪੰਜ ਪੁੱਤਰ ਮਾਰੇ ਗਏ। ਮਹਾਰਾਜਾ ਰਣਜੀਤ ਸਿੰਘ ਦਾ ਮੁਲਤਾਨ ਤੋ ਕਬਜ਼ਾ ਹੋ ਗਿਆ।

 


8) ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਮਹੱਤਵ ਦੱਸੋ।


ਉੱਤਰ:


1. ਇਸ ਜਿੱਤ ਕਾਰਨ ਪੰਜਾਬ ਵਿੱਚ ਅਫ਼ਗਾਨ ਸ਼ਕਤੀ ਨੂੰ ਭਾਰੀ ਸੱਟ ਵੱਜੀ।

2. ਮੁਲਤਾਨ ਸਿੰਧ ਅਤੇ ਬਹਾਵਲਪੁਰ ਦੇ ਮੁਸਲਮਾਨਾਂ ਵਿਚਕਾਰ ਇਕ ਦੀਵਾਰ ਬਣ ਗਿਆ।

3. ਮੁਲਤਾਨ ਦੇ ਨੇੜੇ ਦੀਆਂ ਅਨੇਕਾਂ ਛੋਟੀਆਂ ਰਿਆਸਤਾਂ ਨੇ ਮਹਾਰਾਜੇ ਦੀ ਅਧੀਨਤਾ ਸਵੀਕਾਰ ਕਰ ਲਈ।

4. ਮੁਲਤਾਨ ਮਹਾਰਾਜੇ ਲਈ ਆਰਥਿਕ ਤੌਰ ਤੇ ਬਹੁਤ ਫਾਇਦੇਮੰਦ ਸਿੱਧ  ਹੋਇਆ।

5. ਮੁਲਤਾਨ ਦੀ ਸਥਿਤੀ ਕਾਰਨ ਮਹਾਰਾਜੇ ਨੂੰ ਭਾਰੀ ਵਪਾਰਕ ਅਤੇ ਸੈਨਿਕ ਲਾਭ ਹੋਇਆ।

 


9) ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ?


ਉੱਤਰ: ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨਿਸਤਾਨ ਦਾ ਵਜੀਰ ਫ਼ਤਿਹ ਖਾਂ ਦੋਵੇਂ ਹੀ ਕਸ਼ਮੀਰ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਦੋਵੇਂ ਹੀ ਇਕੱਲਿਆਂ ਕਸ਼ਮੀਰ ਤੇ ਹਮਲਾ ਕਰਨ ਦੀ ਸਥਿਤੀ ਵਿੱਚ ਨਹੀਂ ਸਨ। ਦੌਹਾਂ ਨੇ ਰੋਹਤਾਸ ਵਿਖੇ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਕਸ਼ਮੀਰ ਤੇ ਹਮਲਾ ਕਰਨ ਲਈ 12000 ਸੈਨਿਕ ਦੇਣੇ ਸਨ। ਬਦਲੇ ਵਿੱਚ ਫ਼ਤਿਹ ਖਾਂ ਨੇ ਕਸ਼ਮੀਰ ਦੇ ਜਿੱਤੇ ਹੋਏ ਇਲਾਕੇ ਅਤੇ ਲੌਂਟਮਾਰ ਦਾ ਤੀਜਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਸੀ। ਜਿੱਤ ਪਾਪਤ ਕਰਨ ਤੇ ਫ਼ਤਿਹ ਖਾਂ ਨੇ ਸਿੱਖਾਂ ਨੂੰ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਜਿੱਤ ਪ੍ਰਾਪਤ ਕਰਨ ਲਈ ਦੋ ਹੋਰ ਸੈਨਿਕ ਮੁਹਿੰਮਾਂ ਭੇਜੀਆਂ। ਅਤ 1819 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਗਵਰਨਰ ਜ਼ਬਰ ਖਾਂ ਨੂੰ ਹਰਾ ਦਿੱਤਾ ਅਤੇ ਕਸ਼ਮੀਰ ਤੇ ਕਬਜ਼ਾ ਕਰ ਲਿਆ।


 

10) ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ।


ਉੱਤਰ:


1. ਇਸ ਜਿੱਤ ਨਾਲ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਭਾਰੀ ਵਾਧਾ ਹੋਇਆ।

2. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਉੱਤਰ ਵੇਲ ਕੁਦਰਤੀ ਹੋਂਦ ਮਿਲੀ।

3. ਅਫ਼ਗਾਨ ਸ਼ਕਤੀ ਨੂੰ ਕਰਾਰੀ ਸੱਟ ਵੱਜੀ।

4. ਮਹਾਰਾਜਾ ਨੂੰ ਆਰਥਿਕ ਅਤੇ ਉਦਯੋਗਿਕ ਪਖ ਤੋਂ ਬਹੁਤ ਲਾਭ ਹੋਇਆ।

 


11) ਨੌਸ਼ਹਿਰਾ ਜਾਂ ਟਿੱਬੀ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: 1823 ਈ: ਵਿੱਚ ਕਾਬਲ ਦੇ ਸ਼ਾਸਕ ਆਜ਼ਿਮ ਖਾਂ ਨੇ ਪਿਸ਼ਾਵਰ ਤੇ ਕਬਜ਼ਾ ਕਰ ਲਿਆ। ਉਸਨੇ ਸਿੱਖਾਂ ਵਿਰੁੱਧ ਜੇਹਾਦ ਦਾ ਨਾਅਰਾ ਲਗਾਇਆ। ਹਜ਼ਾਰਾਂ ਅਫ਼ਗਾਨ ਉਸਦੇ ਝੰਡੇ  ਹੇਠ ਇਕੱਠੇ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਆਜ਼ਿਮ ਖਾਂ ਦਾ ਮੁਕਾਬਲਾ ਕਰਨ ਲਈ 20000 ਸੈਨਿਕਾਂ ਦੀ ਭਾਰੀ ਫੌਜ ਭੇਜੀ। ਫੌਜ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਆਪ ਕਰ ਰਿਹਾ ਸੀ। ਫੌਜ ਵਿੱਚ ਹਰੀ ਸਿਘ ਨਲੂਆ, ਜਨਰਲ ਐਲਾਰਡ, ਜਨਰਲ ਵੈੱਤੂਰਾ, ਅਕਾਲੀ ਫੂਲਾ ਸਿਘ, ਫ਼ਤਹਿ ਸਿਘ ਆਹਲੂਵਾਲੀਆ ਅਤੇ ਖੜਕ ਸਿੰਘ ਵਰਗੇ ਬਹਾਦਰ ਸੈਨਾਪਤੀ ਸਨ। ਦੋਹਾਂ ਫੌਜਾਂ ਵਿਚਕਾਰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਨਾਂ ਦੇ ਸਥਾਨ ਤੇ ਭਿਆਨਕ ਲੜਾਈ ਹੋਈ। ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ। ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਅਤੇ ਕੁਝ ਹੋਰ ਸਿੱਖ ਯੋਧਾ ਮਾਰੇ ਗਏ। ਇਸ ਹਾਰ ਕਾਰਨ ਹੋਈ ਬੇਇੱਜਤੀ ਕਾਰਨ ਆਜ਼ਿਮ ਖਾਂ ਦੀ ਵੀ ਛੇਤੀ ਹੀ ਮੌਤ ਹੋ ਗਈ।

 


12) ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ਾਵਰ ਜਿੱਤ ਅਤੇ ਇਸਦੇ ਮਹੱਤਵ ਤੇ ਇੱਕ ਨੋਟ ਲਿਖੋ।


ਉੱਤਰ: ਪੇਸ਼ਾਵਰ ਦੇ ਰਸਤੇ ਤੋ ਹੀ ਵਿਦੇਸ਼ੀ ਹਮਲਾਵਰ ਪੰਜਾਬ ਅਤੇ ਭਾਰਤ ਤੇ ਹਮਲਾ ਕਰਦੇ ਸਨ। ਇਹ ਇਲਾਕਾ ਪੰਜਾਬ ਲਈ ਵਪਾਰਕ ਅਤੇ ਉਦਯੋਗਿਕ ਪੌਖ ਤੋਂ ਬਹੁਤ ਮਹੱਤਵਪੂਰਨ ਸੀ। ਇਸ ਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੇ 1818 ਈ: ਤੋਂ 1834 ਈ: ਤੱਕ ਪੰਜ ਸੈਨਿਕ ਮੁਹਿੰਮਾਂ ਭੇਜੀਆਂ। ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ 1823 ਈ: ਵਿੱਚ ਹੀ ਪੇਸ਼ਾਵਰ ਤੇ ਜਿੱਤ ਪ੍ਰਾਪਤ ਕਰ ਲਈ ਸੀ ਪਰ ਅਸਲ ਵਿੱਚ ਉਸਨੇ 1834 ਈ: ਵਿੱਚ ਪੇਸ਼ਾਵਰ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ। ਪੇਸ਼ਾਵਰ ਜਿੱਤ ਨਾਲ ਮਹਾਰਾਜਾ ਨੂੰ ਬਹੁਤ ਆਰਥਿਕ ਲਾਭ ਹੋਇਆ।


 

13) ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ?


ਉੱਤਰ:


1. ਜਿਹੜੇ ਸ਼ਾਸਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ, ਉਹਨਾਂ ਨੂੰ ਉਹਨਾਂ ਦੇ ਇਲਾਕੇ ਵਾਪਸ ਕਰ ਦਿੱਤੇ ਗਏ।

2. ਜਿਹੜੇ ਸ਼ਾਸਕਾਂ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸ਼ਾਮਿਲ ਕੀਤੇ, ਉਹਨਾਂ ਨੂੰ ਆਪਣੇ ਦਰਬਾਰ ਵਿੱਚ ਵੱਡੇ ਅਹੁਦੇ ਅਤੇ ਉੱਚੀਆਂ ਨੌਕਰੀਆਂ ਦਿੱਤੀਆਂ।

3. ਕਈ ਸ਼ਾਸਕਾਂ ਨੂੰ ਗੁਜ਼ਾਰੇ ਲਈ ਜ਼ਾਗੀਰਾਂ ਦਿੱਤੀਆਂ ਗਈਆਂ।

4. ਜਿਹੜੇ ਸ਼ਾਸਕਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਵਿਰੋਧ ਕੀਤਾ, ਉਹਨਾਂ ਨਾਲ ਸਖ਼ਤੀ ਨਾਲ ਨਿਪਟਿਆ ਗਿਆ।


 

14) ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹੋ ਜਿਹੀ ਨੀਤੀ ਅਪਣਾਈ?


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਹੇਠ ਲਿਖੀ ਨੀਤੀ ਅਪਣਾਈ:


1. ਆਪਣੇ ਰਾਜ ਵਿਸਥਾਰ ਲਈ ਮਹਾਰਾਜਾ ਰਣਜੀਤ ਸਿੰਘ ਨੇ ਨਾ ਕਿਸੇ ਰਿਸ਼ਤੇਦਾਰੀ ਵੱਲ ਧਿਆਨ ਦਿੱਤਾ ਨਾ ਹੀ ਕਿਸੇ ਹੋਰ ਭਾਵਨਾ ਦਾ।

2. ਉਸਨੇ ਸ਼ਕਤੀਸ਼ਾਲੀ ਮਿਸਲਾਂ ਨਾਲ ਮਿੱਤਰਤਾ ਕਰ ਲਈ ਜਾਂ ਫਿਰ ਵਿਆਹ ਸੰਬੰਧ ਸਥਾਪਿਤ ਕਰ ਲਏ।

3. ਮੌਕਾ ਵੇਖ ਕੇ ਮਹਾਰਾਜਾ ਨੇ ਮਿਤਰ ਮਿਸਲਾਂ ਦੇ ਸਰਦਾਰਾਂ ਨਾਲ ਵਿਸ਼ਵਾਸ਼ਘਾਤ ਵੀ ਕੀਤਾ ਅਤੇ ਉਹਨਾਂ ਦੇ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ।

4. ਮਹਾਰਾਜਾ ਰਣਜੀਤ ਸਿੰਘ ਨੇ ਕਮਜੋਰ ਮਿਸਲਾਂ ਤੇ ਹਮਲਾ ਕਰਕੇ` ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ।


 

(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਸੰਖੇਪ ਵਰਣਨ ਕਰੋ।


ਉੱਤਰ:


I. ਜਨਮ ਅਤੇ ਮਾਤਾ-ਪਿਤਾ: ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1780 : ਵਿੱਚ ਗੁਜ਼ਰਾਂਵਾਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਮਹਾਂ ਸਿੰਘ ਅਤੇ ਮਾਤਾ ਦਾ ਨਾਂ ਰਾਜ ਕੌਰ ਸੀ। ਉਹਨਾਂ ਦੇ ਪਿਤਾ ਮਹਾਂ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁੱਖੀ ਸਨ। ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਂ ਬੋਧ ਸਿੰਘ ਸੀ।


. ਸਿੱਖਿਆ: ਮਹਾਰਾਜਾ ਰਣਜੀਤ ਸਿਘ ਨੂੰ ਬਚਪਨ ਵਿੱਚ ਪੜ੍ਹਾਈ ਲਿਖਾਈ ਵਿੱਚ ਦਿਲਚਸਪੀ ਨਹੀਂ ਸੀ। ਇਸ ਲਈ ਉਹ ਪੜ੍ਹ-ਲਿਖ ਨਾ ਸਕੇ। ਉਹਨਾਂ ਨੂੰ ਘੋੜਸਵਾਰੀ, ਤੀਰ ਅੰਦਾਜ਼ੀ ਅਤੇ ਤਲਵਾਰਬਾਜ਼ੀ ਦੀ ਸਿਖਲਾਈ ਦਿੱਤੀ ਗਈ। ਉਹ ਇੱਕ ਵਧੀਆ ਘੋੜਸਵਾਰੀ, ਤਲਵਾਰਬਾਜ ਅਤੇ ਨਿਸ਼ਾਨੇਬਾਜ ਬਣ ਗਏ।


III. ਚੇਚਕ ਦੀ ਬਿਮਾਰੀ: ਬਚਪਨ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਚੇਚਕ ਦੀ ਬਿਮਾਰੀ ਹੋ ਗਈ। ਉਹ ਠੀਕ ਤਾਂ ਹੋ ਗਏ ਪਰ ਇਸ ਬਿਮਾਰੀ ਕਾਰਨ ਉਹਨਾਂ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਅਤੇ ਚਿਹਰੇ ਤੇ ਚੇਚਕ ਦੇ ਦਾਗ ਰਹਿ ਗਏ।


IV. ਪਹਿਲਾ ਯੁੱਧ: ਮਹਾਰਾਜਾ ਰਣਜੀਤ ਸਿੰਘ ਨੂੰ 12 ਕੁ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਆਪਣੇ ਪਿਤਾ ਨਾਲ ਯੁੱਧ ਵਿੱਚ ਜਾਣ ਦਾ ਮੌਕਾ ਮਿਲਿਆ। ਯੁੱਧ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ` ਪਿਤਾ ਬਿਮਾਰ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਯੁੱਧ ਦੀ ਕਮਾਨ ਸੰਭਾਲ਼ ਲਈ ਅਤੇ ਬਹਾਦਰੀ ਨਾਲ ਲੜੇ। ਉਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਨਾਂ ਬੁੱਧ ਸਿਘ ਤੋਂ ਰਣਜੀਤ ਸਿੰਘ ਕਰ ਦਿੱਤਾ।


V. ਵਿਆਹ: 6 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੰਗਣੀ ਕਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਨਾਲ ਹੋਇਆ। 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਕੀਤਾ ਗਿਆ। 1798 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਨੌਕਰੀ ਮਿਸਲ ਦੇ ਸਰਦਾਰ ਖਜ਼ਾਨ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਦੂਜਾ ਵਿਆਹ ਕੀਤਾ। ਇਤਿਹਾਸਕਾਰ ਗ੍ਰਿਫਿਨ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀਆਂ 18 ਰਾਣੀਆਂ ਸਨ।


VI. ਤਿੱਕੜੀ ਦੀ ਸਰਪ੍ਰਸਤੀ: ਜਦੋਂ ਰਣਜੀਤ ਸਿੰਘ ਅਜੇ 12 ਸਾਲ ਦੇ ਹੀ ਸਨ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਮਹਾਰਾਜਾ ਦੇ ਨਾਬਾਲਿਗ ਹੋਣ ਕਾਰਨ 1792 : ਤੋਂ 1797 : ਤੱਕ ਰਾਜ ਦਾ ਪ੍ਰਬੰਧ ਉਹਨਾਂ ਦੀ ਮਾਤਾ ਰਾਜ ਕੌਰ, ਸੱਸ ਸਦਾ ਕੌਰ ਅਤੇ ਦੀਵਾਨ ਲੱਖਪਤ ਰਾਏ ਦੁਆਰਾ ਚਲਾਇਆ ਗਿਆ। ਇਸ ਸਮੇਂ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ। 1797 : ਵਿੱਚ ਮਹਾਰਾਜਾ ਨੇ ਰਾਜ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ।


VII. ਸ਼ਕਤੀਸ਼ਾਲੀ ਸੈਨਾ ਅਤੇ ਵਿਸ਼ਾਲ ਸਾਮਰਾਜ ਦੀ ਸਥਾਪਨਾ: ਮਹਾਰਾਜਾ ਰਣਜੀਤ ਸਿੰਘ ਨੇ 1839 : ਤੱਕ ਸ਼ਾਸਨ ਕੀਤਾ। ਉਹਨਾਂ ਨੇ ਇੱਕ ਸ਼ਕਤੀਸ਼ਾਲੀ ਸੈਨਾ ਤਿਆਰ ਕੀਤੀ। ਉਹਨਾਂ ਨੇ ਪੰਜਾਬ ਤੇ ਰਾਜ ਕਰਦੀਆਂ ਮਿਸਲਾਂ, ਰਿਆਸਤਾਂ, ਰਾਜਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਅੰਗਰੇਜ਼ ਵੀ ਉਹਨਾਂ ਨਾਲ ਯੁੱਧ ਕਰਨ ਤੋ ਡਰਦੇ ਸਨ। ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਪ੍ਰਤੀ ਬਹੁਤ ਦਿਆਲੂ ਸਨ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। 1839 : ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ।


 

2) ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਜਿੱਤ ਦਾ ਵਰਣਨ ਕਰੋ। ਮਹਾਰਾਜਾ ਲਈ ਇਸ ਜਿੱਤ ਦਾ ਕੀ ਮਹੱਤਵ ਸੀ?


ਉੱਤਰ:


ਮੁਲਤਾਨ ਦੀ ਜਿੱਤ: ਮਹਾਰਾਜਾ ਰਣਜੀਤ ਸਿੰਘ ਮੁਲਤਾਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸਨੇ 1802 ਈ: ਤੋਂ 1817 ਈ: ਤੱਕ ਛੇ ਸੈਨਿਕ ਮੁਹਿੰਮਾਂ ਭੇਜੀਆਂ ਪਰ ਅਫ਼ਗਾਨ ਗਵਰਨਰ ਨਵਾਬ ਮੁਜ਼ੱਫਰ ਖਾਂ ਹਰ ਵਾਰ ਨਜ਼ਰਾਨਾ ਦੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਨੂੰ ਵਾਪਿਸ ਭੇਜ ਦਿੰਦਾ ਸੀ। 1818 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਭਾਰੀ ਫੌਜ਼ ਮੁਲਤਾਨ ਤੇ ਕਬਜ਼ਾ ਕਰਨ ਲਈ ਭੇਜੀ। ਫੌਜ਼ ਨੇ ਮੁਲਤਾਨ ਨੂੰ ਘੇਰਾ ਪਾ ਲਿਆ। ਘੇਰਾ ਚਾਰ ਮਹੀਨੇ ਤੱਕ ਚੱਲਦਾ ਰਿਹਾ। ਅੰਤ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅਕਾਲੀ ਟੁੱਕੜੀ ਕਿਲ੍ਹੇ ਅੰਦਰ ਦਾਖਲ ਹੋ ਗਈ। ਨਵਾਬ ਮੁਜ਼ੱਫਰ ਖਾਂ ਅਤੇ ਉਸਦੇ ਪੰਜ ਪੁੱਤਰ ਮਾਰੇ ਗਏ। ਮਹਾਰਾਜਾ ਰਣਜੀਤ ਸਿੰਘ ਦਾ ਮੁਲਤਾਨ ਤੇ ਕਬਜ਼ਾ ਹੋ ਗਿਆ।


ਮੁਲਤਾਨ ਜਿੱਤ ਦਾ ਮਹੱਤਵ:


1. ਇਸ ਜਿੱਤ ਕਾਰਨ ਪੰਜਾਬ ਵਿੱਚ ਅਫ਼ਗਾਨ ਸ਼ਕਤੀ ਨੂੰ ਭਾਰੀ ਸੱਟ ਵੱਜੀ।

2. ਮੁਲਤਾਨ ਸਿੰਧ ਅਤੇ ਬਹਾਵਲਪੁਰ ਦੇ ਮੁਸਲਮਾਨਾਂ ਵਿਚਕਾਰ ਇੱਕ ਦੀਵਾਰ ਬਣ ਗਿਆ।

3. ਮੁਲਤਾਨ ਦੇ ਨੇੜੇ ਦੀਆਂ ਅਨੇਕਾਂ ਛੋਟੀਆਂ ਰਿਆਸਤਾਂ ਨੇ ਮਹਾਰਾਜੇ ਦੀ ਅਧੀਨਤਾ ਸਵੀਕਾਰ ਕਰ ਲਈ।

4. ਮੁਲਤਾਨ ਮਹਾਰਾਜੇ ਲਈ ਆਰਥਿਕ ਤੌਰ ਤੇ ਬਹੁਤ ਫਾਇਦੇਮੰਦ ਸਿੱਧ ਹੋਇਆ।

5. ਮੁਲਤਾਨ ਦੀ ਸਥਿਤੀ ਕਾਰਨ ਮਹਾਰਾਜੇ ਨੂੰ ਭਾਰੀ ਵਪਾਰਕ ਅਤੇ ਸੈਨਿਕ ਲਾਭ ਹੋਇਆ।


3) ਮਹਾਰਾਜਾ ਰਣਜੀਤ ਸਿਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ? ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਲਈ ਕਿਉ ਮਹੱਤਵਪੂਰਨ ਸੀ?


ਉੱਤਰ:


ਕਸ਼ਮੀਰ ਦੀ ਜਿੱਤ: ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨਿਸਤਾਨ ਦਾ ਵਜੀਰ ਫ਼ਤਿਹ ਖਾਂ ਦੋਵੇਂ ਹੀ ਕਸ਼ਮੀਰ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਦੋਵੇਂ ਹੀ ਇਕੱਲਿਆਂ ਕਸ਼ਮੀਰ ਤੇ ਹਮਲਾ ਕਰਨ ਦੀ ਸਥਿਤੀ ਵਿੱਚ ਨਹੀਂ ਸਨ। ਦੋਹਾਂ ਨੇ ਰੋਹਤਾਸ ਵਿਖੇ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਕਸ਼ਮੀਰ ਤੇ ਹਮਲਾ ਕਰਨ ਲਈ 12000 ਸੈਨਿਕ ਦੇਣੇ ਸਨ। ਬਦਲੇ ਵਿੱਚ ਫ਼ਤਿਹ ਖਾਂ ਨੇ ਕਸ਼ਮੀਰ ਦੇ ਜਿੱਤੇ ਹੋਏ ਇਲਾਕੇ ਅਤੇ ਲੁੱਟਮਾਰ ਦਾ ਤੀਜਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਸੀ। ਜਿੱਤ ਪ੍ਰਾਪਤ ਕਰਨ ਤੇ ਫ਼ਤਿਹ ਖਾਂ ਨੇ ਸਿੱਖਾਂ ਨੂੰ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਜਿੱਤ ਪਾਪਤ ਕਰਨ ਲਈ ਦੋ ਹੋਰ ਸੈਨਿਕ ਮੁਹਿੰਮਾਂ ਭੇਜੀਆਂ। ਅੰਤ 1819 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਗਵਰਨਰ ਜ਼ਬਰ ਖਾਂ ਨੂੰ ਹਰਾ ਦਿੱਤਾ ਅਤੇ ਕਸ਼ਮੀਰ ਤੇ ਕਬਜ਼ਾ ਕਰ ਲਿਆ।


ਕਸ਼ਮੀਰ ਜਿੱਤ ਦਾ ਮਹੱਤਵ:


1. ਇਸ ਜਿੱਤ ਨਾਲ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਭਾਰੀ ਵਾਧਾ ਹੋਇਆ।

2. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਉੱਤਰ ਵੱਲ ਕੁਦਰਤੀ ਹੋਂਦ ਮਿਲੀ।

3. ਅਫ਼ਗਾਨ ਸ਼ਕਤੀ ਨੂੰ ਕਰਾਰੀ ਸੱਟ ਵੱਜੀ।

4. ਮਹਾਰਾਜਾ ਨੂੰ ਆਰਥਿਕ ਅਤੇ ਉਦਯੋਗਿਕ ਪਖ ਤੋਂ ਬਹੁਤ ਲਾਭ ਹੋਇਆ।


 

4) ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਮੁੱਖ ਜਿੱਤਾਂ ਦਾ ਵਰਣਨ ਕਰੋਂ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਮੁੱਖ ਜਿੱਤਾਂ:


।. ਲਾਹੌਰ ਦੀ ਜਿੱਤ: ਲਾਹੌਰ ਤੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ। ਰਾਜ ਦੀ ਜਨਤਾ ਉਹਨਾਂ ਦੇ ਸ਼ਾਸਨ ਤੋਂ ਦੁੱਖੀ ਸੀ। ਲੌਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤੇ ਹਮਲਾ ਕਰਨ ਲਈ ਸੱਦਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਸਹਾਇਤਾ ਨਾਲ ਲਾਹੌਰ ਤੇ ਹਮਲਾ ਕਰ ਦਿੱਤਾ। ਹਮਲੇ ਦੀ ਖਬਰ ਸੁਣਦਿਆਂ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ। ਚੇਤ ਸਿੰਘ ਨੇ ਥੋੜ੍ਹਾ ਜਿਹਾ ਮੁਕਾਬਲਾ ਕੀਤਾ ਪਰ ਛੇਤੀ ਹੀ ਹਾਰ ਮੰਨ ਲਈ। 7 ਜੁਲਾਈ 1799 ਈ: ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ।


II. ਭਸੀਨ ਦੀ ਲੜਾਈ: ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਹੋ ਗਏ। ਅੰਮ੍ਰਿਤਸਰ ਦੇ ਸਰਦਾਰ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ- ਦੀਨ ਨੇ ਮਹਾਰਾਜਾ ਵਿਰੁੱਧ ਗਠਜੋੜ ਤਿਆਰ ਕਰ ਲਿਆ। ਉਹ ਆਪਣੀਆਂ ਫੌਜਾਂ ਲੈ ਕੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ। ਰਣਜੀਤ ਸਿੰਘ ਵੀ ਫੌਜਾਂ ਲੈ ਕੇ ਉੱਥੇ ਪਹੁੰਚ ਗਿਆ। 2 ਮਹੀਨਿਆਂ ਤੌਕ ਦੋਹਾਂ ਹੀ ਫੌਜਾਂ ਨੇ ਇੱਕ ਦੂਜੇ ਤੇ ਹਮਲਾ ਨਾ ਕੀਤਾ। ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ ਜਿਆਦਾ ਸ਼ਰਾਬ ਪੀਣ ਕਾਰਨ ਮਰ ਗਿਆ। ਬਾਕੀ ਫੌਜ ਵਿੱਚ ਭਾਜੜ ਪੈ ਗਈ। ਮਹਾਰਾਜਾ ਰਣਜੀਤ ਸਿੰਘ ਬਿਨਾਂ ਯੁੱਧ ਕੀਤੇ ਹੀ ਜਿੱਤ ਗਿਆ।


III. ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿੱਤ: ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਸ਼ਾਸਨ ਕਰ ਰਹੀ ਸੀ। 1805 ਈ: ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਜਮਜਮਾ ਤੋਪ ਆਪਣੇ ਹਵਾਲੇ ਕਰਨ ਲਈ ਕਿਹਾ। ਮਾਈ ਸੁੱਖਾਂ ਨੇ ਇਨਕਾਰ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ। ਥੋੜ੍ਹੇ ਜਿਹੇ ਵਿਰੋਧ ਤੋਂ ਬਾਅਦ ਮਾਈ ਸੁੱਖਾਂ ਨੇ ਹਾਰ ਮੰਨ ਲਈ। ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ਅਤੇ ਉਸਨੂੰ ਬਹੁਤ ਸਾਰਾ ਆਰਥਿਕ ਲਾਭ ਵੀ ਹੋਇਆ।


IV. ਮੁਲਤਾਨ ਦੀ ਜਿੱਤ: ਮਹਾਰਾਜਾਰਣਜੀਤ ਸਿੰਘ ਮੁਲਤਾਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸਨੇ 1802 : ਤੋਂ 1817 : ਤੱਕ ਛੇ ਸੈਨਿਕ ਮੁਹਿੰਮਾਂ ਭੇਜੀਆਂ ਪਰ ਅਫ਼ਗਾਨ ਗਵਰਨਰ ਨਵਾਬ ਮੁਜ਼ੱਫਰ ਖਾਂ ਹਰ ਵਾਰ ਨਜ਼ਰਾਨਾ ਦੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਨੂੰ ਵਾਪਿਸ ਭੇਜ ਦਿੰਦਾ ਸੀ। 1818 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਭਾਰੀ ਫੌਜ਼ ਮੁਲਤਾਨ ਤੇ ਕਬਜ਼ਾ ਕਰਨ ਲਈ ਭੇਜੀ। ਫੌਜ਼ ਨੇ ਮੁਲਤਾਨ ਨੂੰ ਘੇਰਾ ਪਾ ਲਿਆ। ਘੇਰਾ ਚਾਰ ਮਹੀਨੇ ਤੱਕ ਚੱਲਦਾ ਰਿਹਾ। ਅੰਤ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅਕਾਲੀ ਟੁੱਕੜੀ ਕਿਲ੍ਹੇ ਅੰਦਰ ਦਾਖਲ ਹੋ ਗਈ। ਨਵਾਬ ਮੁਜ਼ੱਫਰ ਖਾਂ ਅਤੇ ਉਸਦੇ` ਪੰਜ ਪੁੱਤਰ ਮਾਰੇ ਗਏ। ਮਹਾਰਾਜਾ ਰਣਜੀਤ ਸਿੰਘ ਦਾ ਮੁਲਤਾਨ ਤੇ ਕਬਜ਼ਾ ਹੋ ਗਿਆ।


V. ਕਸ਼ਮੀਰ ਦੀ ਜਿੱਤ: ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨਿਸਤਾਨ ਦਾ ਵਜੀਰ ਫ਼ਤਿਹ ਖਾਂ ਦੋਵੇ ਹੀ ਕਸ਼ਮੀਰ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਦੋਵੇਂ ਹੀ ਇਕੱਲਿਆਂ ਕਸ਼ਮੀਰ ਤੇ ਹਮਲਾ ਕਰਨ ਦੀ ਸਥਿਤੀ ਵਿੱਚ ਨਹੀਂ ਸਨ। ਦੌਹਾਂ ਨੇ ਰੋਹਤਾਸ ਵਿਖੇ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਕਸ਼ਮੀਰ ਤੇ ਹਮਲਾ ਕਰਨ ਲਈ 12000 ਸੈਨਿਕ ਦੇਣੇ ਸਨ। ਬਦਲੇ ਵਿੱਚ ਫ਼ਤਿਹ ਖਾਂ ਨੇ ਕਸ਼ਮੀਰ ਦੇ ਜਿੱਤੇ ਹੋਏ ਇਲਾਕੇ ਅਤੇ ਲੁੱਟਮਾਰ ਦਾ ਤੀਜਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਸੀ। ਜਿੱਤ ਪ੍ਰਾਪਤ ਕਰਨ ਤੇ ਫ਼ਤਿਹ ਖਾਂ ਨੇ ਸਿੱਖਾਂ ਨੂੰ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਜਿੱਤ ਪ੍ਰਾਪਤ ਕਰਨ ਲਈ ਦੋ ਹੋਰ ਸੈਨਿਕ ਮੁਹਿੰਮਾਂ ਭੇਜੀਆਂ। ਅਤ 1819 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਗਵਰਨਰ ਜ਼ਬਰ ਖਾਂ ਨੂੰ ਹਰਾ ਦਿੱਤਾ ਅਤੇ ਕਸ਼ਮੀਰ ਤੇ ਕਬਜ਼ਾ ਕਰ ਲਿਆ।


VI. ਪੇਸ਼ਾਵਰ ਦੀ ਜਿੱਤ: ਪੇਸ਼ਾਵਰ ਦੇ ਰਸਤੇ ਤੋਂ ਹੀ ਵਿਦੇਸ਼ੀ ਹਮਲਾਵਰ ਪੰਜਾਬ ਅਤੇ ਭਾਰਤ ਤੇ ਹਮਲਾ ਕਰਦੇ ਸਨ। ਇਹ ਇਲਾਕਾ ਪੰਜਾਬ ਲਈ ਵਪਾਰਕ ਅਤੇ ਉਦਯੋਗਿਕ ਪੱਖ ਤੋਂ ਬਹੁਤ ਮਹੱਤਵਪੂਰਨ ਸੀ। ਇਸ ਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੇ 1818 : ਤੋਂ 1834 : ਤੱਕ ਪੰਜ ਸੈਨਿਕ ਮੁਹਿੰਮਾਂ ਭੇਜੀਆਂ। ਭਾਵੇਂ ਮਹਾਰਾਜਾ ਰਣਜੀਤ ਸਿੰਘ ਨੇ 1823 : ਵਿੱਚ ਹੀ ਪੇਸ਼ਾਵਰ ਤੇ ਜਿੱਤ ਪਾਪਤ ਕਰ ਲਈ ਸੀ ਪਰ ਅਸਲ ਵਿੱਚ ਉਸਨੇ 1834 : ਵਿੱਚ ਪੇਸ਼ਾਵਰ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ। ਪੇਸ਼ਾਵਰ ਜਿੱਤ ਨਾਲ ਮਹਾਰਾਜਾ ਨੂੰ ਬਹੁਤ ਆਰਥਿਕ ਲਾਭ ਹੋਇਆ।


VII. ਨੌਸ਼ਹਿਰਾ ਜਾਂ ਟਿੱਬੀ ਦੀ ਲੜਾਈ: 1823 : ਵਿੱਚ ਕਾਬਲ ਦੇ ਸ਼ਾਸਕ ਆਜ਼ਿਮ ਖਾਂ ਨੇ ਪਿਸ਼ਾਵਰ ਤੇ ਕਬਜ਼ਾ ਕਰ ਲਿਆ। ਉਸਨੇ ਸਿੱਖਾਂ ਵਿਰੁੱਧ ਜੇਹਾਦ ਦਾ ਨਾਅਰਾ ਲਗਾਇਆ। ਹਜ਼ਾਰਾਂ ਅਫਗਾਨ ਉਸਦੇ ਝੰਡੇ ਹੇਠ ਇਕਠੇ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਆਜ਼ਿਮ ਖਾਂ ਦਾ ਮੁਕਾਬਲਾ ਕਰਨ ਲਈ 20000 ਸੈਨਿਕਾਂ ਦੀ ਭਾਰੀ ਫੌਜ ਭੇਜੀ। ਫੌਜ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਆਪ ਕਰ ਰਿਹਾ ਸੀ। ਫੌਜ ਵਿੱਚ ਹਰੀ ਸਿੰਘ ਨਲੂਆ, ਵਰਗੇ ਬਹਾਦਰ ਸੈਨਾਪਤੀ ਸਨ। ਦੋਹਾਂ ਫੌਜਾਂ ਵਿਚਕਾਰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਨਾਂ ਦੇ ਸਥਾਨ ਤੇ ਭਿਆਨਕ ਲੜਾਈ ਹੋਈ। ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ। ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਅਤੇ ਕੁਝ ਹੋਰ ਸਿੱਖ ਯੋਧਾ ਮਾਰੇ ਗਏ। ਇਸ ਹਾਰ ਕਾਰਨ ਹੋਈ ਬੇਇੱਜਤੀ ਕਾਰਨ ਆਜ਼ਿਮ ਖਾਂ ਦੀ ਵੀ ਛੇਤੀ ਹੀ ਮੌਤ ਹੋ ਗਈ।