Wednesday 6 January 2021

Chapter: 19 Maharaja Ranjit Singh’s Civil and Military Administration

0 comments

ਪਾਠ 19 ਮਹਾਰਾਜਾ ਰਣਜੀਤ ਸਿੰਘ ਦਾ ਸਿਵਲ ਅਤੇ ਸੈਨਿਕ ਪ੍ਰਬੰਧ

 

1) ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਦਾ ਨਾਂ ਲਿਖੋਂ।

ਰਾਜਾ ਧਿਆਨ ਸਿੰਘ

2) ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਨਾਂ ਕੀ ਸੀ?

ਫ਼ਕੀਰ ਅਜ਼ੀਜ-ਉਦ-ਦੀਨ

3) ਮਹਾਰਾਜਾ ਰਣਜੀਤ ਸਿੰਘ ਦੇ ਕੋਈ ਦੋ ਪ੍ਰਸਿੱਧ ਵਿੱਤ ਮੰਤਰੀਆਂ ਦੇ ਨਾਂ ਲਿਖੋ।

ਦੀਵਾਨ ਭਵਾਨੀ ਦਾਸ, ਦੀਵਾਨ ਗੰਗਾ ਰਾਮ, ਦੀਵਾਨ ਦੀਨਾ ਨਾਥ

4) ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਮੁੱਖ ਸੈਨਾਪਤੀ ਕੌਣ ਸੀ?

ਮਹਾਰਾਜਾ ਰਣਜੀਤ ਸਿੰਘ

5) ਮਹਾਰਾਜਾ ਰਣਜੀਤ ਸਿੰਘ ਦੇ ਦੋ ਪ੍ਰਸਿੱਧ ਸੈਨਾਪਤੀਆਂ ਦੇ ਨਾਂ ਲਿਖੋ।

ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ, ਸਰਦਾਰ ਹਰੀ ਸਿੰਘ ਨਲੂਆ

6) ਆਪਣੇ ਕਿਹੜੇ ਸੈਨਾਪਤੀ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਕਈ ਦਿਨ ਰੋਂਦਾ ਰਿਹਾ?

ਸਰਦਾਰ ਹਰੀ ਸਿੰਘ ਨਲੂਆ

7) ਸ਼ਾਹੀ ਘਰਾਣੇ ਅਤੇ ਰਾਜ ਦਰਬਾਰ ਦੀ ਦੇਖਭਾਲ ਕਰਨ ਦੀ ਜਿੰਮੇਵਾਰੀ ਕਿਹੜੇ ਰਾਜ ਅਧਿਕਾਰੀ ਦੀ ਸੀ?

ਡਿਉੜ੍ਹੀਵਾਲਾ

8) ਮਹਾਰਾਜਾ ਰਣਜੀਤ ਸਿੰਘ ਨੇ ਭੂਮੀ ਲਗਾਨ ਦਾ ਹਿਸਾਬ ਰੱਖਣ ਲਈ ਕਿਹੜਾ ਦਫ਼ਤਰ ਬਣਾਇਆ ਸੀ?

ਦਫ਼ਤਰ--ਮਾਲ

9) ਦਫ਼ਤਰ--ਤੋਸ਼ਾਖਾਨਾ ਵਿੱਚ ਕੀ ਰੱਖਿਆ ਜਾਂਦਾ ਸੀ?

ਬਹੁਮੁੱਲੀਆਂ ਵਸਤੂਆਂ ਅਤੇ ਮਹਾਰਾਜਾ ਨੂੰ ਮਿਲੇ ਹੋਏ ਤੋਹਫ਼ੇ

10) ਮਹਾਰਾਜਾ ਰਣਜੀਤ ਸਿਘ ਨੇ ਆਪਣੇ ਰਾਜ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ?

4 (ਲਾਹੌਰ, ਮੁਲਤਾਨ, ਕਸ਼ਮੀਰ, ਪਿਸ਼ਾਵਰ)

11) ਸੂਬੇ ਦਾ ਪ੍ਰਬੰਧ ਚਲਾਉਣਾ ਕਿਸਦੀ ਜਿੰਮੇਵਾਰੀ ਸੀ?

ਨਾਜ਼ਿਮ ਦੀ

12) ਪਰਗਨੇ ਦਾ ਪ੍ਰਬੰਧ ਕੌਣ ਚਲਾਉਂਦਾ ਸੀ?

ਕਾਰਦਾਰ

13) ਕਾਰਦਾਰ ਦੀ ਸਹਾਇਤ ਕਰਨ ਲਈ ਕਿਹੜੇ ਅਧਿਕਾਰੀ ਹੁੰਦੇ ਸਨ?

ਕਾਨੂੰਨਗੋ ਅਤੇ ਮੁਕਦਮ

14) ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ?

ਪਿੰਡ

15) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ?

ਮੰਜਾ

16) ਪਿੰਡਾਂ ਦਾ ਪ੍ਰਬੰਧ ਕੌਣ ਚਲਾਉਂਦਾ ਸੀ?

ਪੰਚਾਇਤ

17) ਪਿੰਡ ਦੀ ਜਮੀਨ ਦਾ ਰਿਕਾਰਡ ਕੌਣ ਰੱਖਦਾ ਸੀ?

ਪਟਵਾਰੀ

18) ਭੂਮੀ ਲਗਾਨ ਇਕੱਠਾ ਕਰਨ ਵਿੱਚ ਸਰਕਾਰ ਦੀ ਸਹਾਇਤਾ ਕੌਣ ਕਰਦਾ ਸੀ?

ਚੌਧਰੀ

19) ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੌਣ ਸੀ?

ਕੋਂਤਵਾਲ

20) ਮਹਾਰਾਜਾ ਰਣਜੀਤ ਸਿਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ ?

ਇਮਾਮ ਬਖ਼ਸ਼

21) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਮਦਨ ਦਾ ਮੁੱਖ ਸੋਮਾ ਕੀ ਸੀ?

ਭੂਮੀ ਲਗਾਨ

22) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੁੱਲ ਸਲਾਨਾ ਆਮਦਨ ਕਿੰਨੀ ਸੀ?

ਲਗਭਗ 3 ਕਰੋੜ ਰੁਪਏ

23) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚਲਤ ਕਈ ਤਿੰਨ ਭੂਮੀ ਲਗਾਨ ਪ੍ਰਣਾਲੀਆਂ ਦੇ ਨਾਂ ਲਿਖੋ।

ਬਟਾਈ, ਕਨਕੂਤ, ਜ਼ਬਤ, ਬਿਘਾ

24) ਜ਼ਬਤ ਪ੍ਰਣਾਲੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਨਕਦ ਪ੍ਰਣਾਲੀ

25) ਕਿਹੜੀ ਭੂਮੀ ਲਗਾਨ ਪ੍ਰਣਾਲੀ ਵਿੱਚ ਲਗਾਨ ਦੀ ਦਰ ਖੜ੍ਹੀ ਫਸਲ ਨੂੰ ਵੇਖ ਕੇ ਤੇਅ ਕੀਤੀ ਜਾਂਦੀ ਸੀ?

ਕਨਕੂਤ

26) ਇਜ਼ਾਰਾਦਾਰ ਕੌਣ ਸਨ?

ਭੂਮੀ ਲਗਾਨ ਇਕੱਠਾ ਕਰਨ ਲਈ ਨਿਯੁਕਤ ਕੀਤੇ ਗਏ ਠੇਕੇਦਾਰ

27) ਇਜਾਰਾਦਾਰ ਨੂੰ ਭੂਮੀ ਤੋਂ ਲਗਾਨ ਇਕੱਠਾ ਕਰਨ ਦਾ ਅਧਿਕਾਰ ਕਿੰਨੇ ਸਮੇਂ ਲਈ ਦਿੱਤਾ ਜਾਂਦਾ ਸੀ?

3 ਤੋਂ 6 ਸਾਲ ਲਈ

28) ਭੂਮੀ ਲਗਾਨ ਤੋਂ ਬਾਅਦ ਰਾਜ ਦੀ ਆਮਦਨ ਦਾ ਦੂਜਾ ਮੁੱਖ ਸਾਧਨ ਕਿਹੜਾ ਸੀ?

ਚੁੰਗੀ ਕਰ

29) ਅਫ਼ੀਮ, ਭੋਗ, ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜਾਂ ਤੇ ਲਗਾਏ ਗਏ ਕਰ ਨੂੰ ਕੀ ਕਿਹਾ ਜਾਂਦਾ ਸੀ?

ਆਬਕਾਰੀ

30) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿਹੜੀਆਂ ਜਾਗੀਰਾਂ ਦੀ ਗਿਣਤੀ ਸਭ ਤੋ ਵੱਧ ਸੀ?

ਸੇਵਾ ਜਾਗੀਰਾਂ ਦੀ

31) ਮਹਾਰਾਜਾ ਰਣਜੀਤ ਸਿੰਘ ਨੇ ਘੋੜਿਆਂ ਨੂੰ ਦਾਗਣ ਦੀ ਪ੍ਰੰਪਰਾ ਕਦੋ ਸ਼ੁਰੂ ਕੀਤੀ?

1830 ਈ:

32) ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਜਾਗੀਰਾਂ ਨੂੰ ਕੀ ਕਿਹਾ ਜਾਂਦਾ ਸੀ?

ਧਰਮਾਰਥ ਜਾਗੀਰਾਂ

33) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਤੋਂ ਉੱਚੀ ਅਦਾਲਤ ਕਿਹੜੀ ਹੁੰਦੀ ਸੀ?

ਮਹਾਰਾਜਾ ਦੀ ਅਦਾਲਤ

34) ਅਦਾਲਤ-ਏ-ਆਲਾ ਕਿੱਥੇ ਸਥਿਤ ਸੀ?

ਲਾਹੌਰ ਵਿੱਚ

35) ਪਿੰਡਾਂ ਵਿੱਚ ਝਗੜਿਆਂ ਦੇ ਫੈਸਲੇ ਕੌਣ ਕਰਦਾ ਸੀ?

ਪੰਚਾਇਤ

36) ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਕਿਹੜੇ ਦੋ` ਭਾਗਾਂ ਫੌਜ-ਏ-ਆਇਨ ਅਤੇ

ਵਿੱਚ ਵੰਡਿਆ ਸੀ?

ਫੌਜ-ਏ-ਬੇਕਵਾਇਦ

37) ਮਹਾਰਾਜਾ ਰਣਜੀਤ ਸਿੰਘ ਨੇ ਫੌਜ ਨੂੰ ਸਿਖ਼ਲਾਈ ਦੇਣ ਲਈ ਕਿਹੜੇ ਯੂਰਪੀ ਅਧਿਕਾਰੀ ਦੀ ਨਿਯੁਕਤੀ ਕੀਤੀ?

ਜਨਰਲ ਵੈੱਤੁਰਾ

38) ਮਹਾਰਾਜਾ ਰਣਜੀਤ ਸਿੰਘ ਦਾ ਤੋਪਖਾਨਾ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?

4

40) ਫੌਜ-ਏ-ਕਿਲ੍ਹਾਜਾਤ ਦਾ ਮੁੱਖ ਕੰਮ ਕੀ ਸੀ?

ਕਿਲ੍ਹਿਆਂ ਦੀ ਰੱਖਿਆ ਕਰਨਾ

 

 

 


 

 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ ਬਿਆਨ ਕਰੋ। ਜਾਂ

ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਵਿੱਚ ਮਹਾਰਾਜੇ ਦੀ ਸਥਿਤੀ ਕਿਹੋ ਜਿਹੀ ਸੀ?


ਉੱਤਰ: ਮਹਾਰਾਜਾ ਰਾਜ ਦਾ ਮੁਖੀ ਸੀ। ਉਹ ਰਾਜ ਦੇ` ਸਾਰੇ ਮਾਮਲਿਆਂ ਦੀ ਅਗਵਾਈ ਕਰਦਾ ਸੀ। ਉਹ ਰਾਜ ਸੰਬੰਧੀ ਨੀਤੀਆਂ ਬਣਾਉਂਦਾ ਸੀ। ਉਹ ਮੰਤਰੀਆਂ, ਅਧਿਕਾਰੀਆਂ ਅਤੇ ਦਰਬਾਰੀਆਂ ਦੀਆਂ ਨਿਯੁਕਤੀਆਂ ਕਰਦਾ ਸੀ। ਉਹ ਰਾਜ ਦਾ ਮੁੱਖ ਜਜ ਸੀ। ਉਸਦੇ ਮੂਹੋਂ ਨਿਕਲਿਆ ਹਰ ਸ਼ਬਦ ਕਾਨੂੰਨ ਬਣ ਜਾਂਦਾ ਸੀ। ਉਸਦੀ ਸਹਾਇਤਾ ਲਈ ਮੰਤਰੀ ਪਰੀਸ਼ਦ ਸੀ। ਮੰਤਰੀਆਂ ਨੂੰ ਵੱਖੋ-ਵੱਖ ਮਹਿਕਮੇ ਦਿੱਤੇ ਗਏ ਸਨ। ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਮਹਾਰਾਜੇ ਦੀ ਮਰਜ਼ੀ ਸੀ।


 

2) ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਹੋ ਜਿਹਾ ਸੀ?


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ:


1. ਸੂਬਾ--ਲਾਹੌਰ

2. ਸੂਬਾ--ਮੁਲਤਾਨ

3. ਸੂਬਾ--ਕਸ਼ਮੀਰ

4. ਸੂਬਾ--ਪੇਸ਼ਾਵਰ


ਸੂਬੇ ਦਾ ਪ੍ਰਬੰਧ ਚਲਾਉਣ ਦੀ ਜਿੰਮੇਵਾਰੀ ਨਾਜ਼ਿਮ ਦੀ ਹੁੰਦੀ ਸੀ। ਉਹ ਆਪਣੇ ਰਾਜ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਉਹ ਬਾਕੀ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ। ਉਹ ਰਾਜ ਵਿੱਚ ਮਹਾਰਾਜਾ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ। ਉਹ ਦੀਵਾਨੀ ਅਤੇ ਫ਼ੌਜਦਾਰੀ ਮੁਕਦਮਿਆਂ ਦੇ ਫੈਸਲੇ ਕਰਦਾ ਸੀ। ਉਹ ਜਿਲ੍ਹਿਆਂ ਦੇ ਕਾਰਦਾਰਾਂ ਤੇ ਵੀ ਨਜ਼ਰ ਰੱਖਦਾ ਸੀ। ਭਾਵੇਂ ਉਸ ਕੋਲ ਅਸੀਮ ਸ਼ਕਤੀਆਂ ਸਨ ਪਰ ਫਿਰ ਵੀ ਰਾਜ ਸੰਬੰਧੀ ਅਹਿਮ ਫੈਸਲੇ ਲੈਣ ਸਮੇਂ ਮਹਾਰਾਜੇ ਦੀ ਸਲਾਹ ਲੈਣਾ ਜਰੂਰੀ ਸੀ। ਮਹਾਰਾਜਾ ਜਦੋਂ ਚਾਹੇ, ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ।


 

3) ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ਤੇ ਇੱਕ ਨੋਟ ਲਿਖੋ।


ਉੱਤਰ: ਮਹਾਰਾਜਾ ਨੇ ਆਪਣੇ ਹਰੇਕ ਸੂਬੇ ਨੂੰ ਕਈ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ। ਪਰਗਨੇ ਦਾ ਮੁੱਖ ਅਧਿਕਾਰੀ ਕਾਰਦਾਰ ਹੁੰਦਾ ਸੀ। ਉਹ ਪਰਗਨੇ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਉਹ ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਸੀ ਅਤੇ ਲਗਾਨ ਇਕੱਠਾ ਕਰਦਾ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹਥ ਵਿੱਚ ਹੁੰਦਾ ਸੀ। ਪੰਚਾਇਤਾਂ ਪਿੰਡ ਵਿੱਚ ਸ਼ਾਂਤੀ ਦਾ ਪ੍ਰਬੰਧ ਕਰਦੀਆ ਸਨ ਅਤੇ ਝਗੜਿਆਂ ਦੇ ਨਿਪਟਾਰੇ ਕਰਦੀਆਂ ਸਨ।


 

4) ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ?


ਉੱਤਰ: ਕਾਰਦਾਰ ਪਰਗਨੇ ਦਾ ਮੁੱਖ ਅਧਿਕਾਰੀ ਸੀ। ਉਸ ਦੀ ਸਥਿਤੀ ਅੱਜਕਲ੍ਹ ਦੇ ਡਿਪਟੀ ਕਮਿਸ਼ਨਰ ਵਾਂਗ ਸੀ। ਉਹ ਪਰਗਨੇ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਸੀ। ਲਗਾਨ ਇਕੱਠਾ ਕਰਦਾ ਸੀ। ਲੌਕਾਂ ਦੇ ਹਿੱਤਾਂ ਦਾ ਧਿਆਨ ਰੱਖਦਾ ਸੀ। ਪਰਗਨੇ ਅਧੀਨ ਆਉਂਦੇ ਦੀਵਾਨੀ ਅਤੇ ਫੌਜ਼ਦਾਰੀ ਮੁਕਦਮਿਆਂ ਦੇ ਫੈਸਲੇ ਕਰਦਾ ਸੀ।



 

5) ਮਹਾਰਾਜਾ ਰਣਜੀਤ ਸਿੰਘ ਦੇ ਸਮੇ' ਕੋਤਵਾਲ ਦੇ ਕੀ ਮੁੱਖ ਕੰਮ ਸਨ?


ਉੱਤਰ: ਲਾਹੌਰ ਸ਼ਹਿਰ ਦਾ ਪ੍ਰਬੰਧ ਕੋਤਵਾਲ ਅਧੀਨ ਸੀ। ਉਸਦੇ ਕੰਮ ਹੇਠ ਲਿਖੇ ਸਨ:


1. ਉਹ ਮਹਾਰਾਜਾ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ।

2. ਸ਼ਹਿਰ ਵਿੱਚ ਸ਼ਾਂਤੀ ਵਿਵਸਥਾ ਬਣਾ ਕੇ ਰੱਖਦਾ ਸੀ।

3. ਮੁਹੱਲੇਦਾਰ ਦੇ ਕੰਮਾਂ ਦੀ ਦੇਖ-ਭਾਲ ਕਰਦਾ ਸੀ।

4. ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਦਾ ਸੀ।

5. ਸ਼ਹਿਰ ਵਿੱਚ ਆਉਣ ਵਾਲ ਵਿਦੇਸ਼ੀਆਂ ਦਾ ਵੇਰਵਾ ਰੱਖਦਾ ਸੀ।


 

6) ਮਹਾਰਾਜਾ ਰਣਜੀਤ ਸਿੰਘ ਦੇ ਸਮੇ' ਲਾਹੌਰ ਸ਼ਹਿਰ ਦੇ ਪ੍ਰਬੰਧ ਤੇ ਇੱਕ ਨੋਟ ਲਿਖੋ।


ਉੱਤਰ: ਲਾਹੌਰ ਸ਼ਹਿਰ ਦਾ ਪ੍ਰਬੰਧ ਦੂਜੇ` ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ। ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਸੀ। ਮੁਹੱਲੇਦਾਰ ਆਪਣੇ ਅਧੀਨ ਮੁਹੱਲੇ ਵਿੱਚ ਸ਼ਾਂਤੀ ਵਿਵਸਥਾ ਕਾਇਮ ਰੱਖਦਾ ਸੀ। ਸਫ਼ਾਈ ਦਾ ਪ੍ਰਬੰਧ ਕਰਦਾ ਸੀ। ਸ਼ਹਿਰ ਦਾ ਮੁੱਖ ਅਧਿਕਾਰੀ ਕੋਤਵਾਲ ਸੀ। ਉਹ ਮੁਹੱਲੇਦਾਰਾਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ ਅਤੇ ਮਹਾਰਾਜਾ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ।


 

7) ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਕੀ ਵਿਸ਼ੇਸ਼ਤਾਵਾਂ ਸਨ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ:


1. ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਸੀ।

2. ਲਗਾਨ ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ ਨਿਸਚਿਤ ਕੀਤਾ ਜਾਂਦਾ ਸੀ।

3. ਭੂਮੀ ਲਗਾਨ ਸਾਲ ਵਿੱਚ ਦੋ ਵਾਰ ਇਕੱਠਾ ਕੀਤਾ ਜਾਂਦਾ ਸੀ।

4. ਲਗਾਨ ਇਕੱਠਾ ਕਰਨ ਲਈ ਬਟਾਈ, ਕਨਕੂਤ, ਬਿਘਾ ਆਦਿ ਪ੍ਰਣਾਲੀਆਂ ਦੀ ਵਰਤੋ ਕੀਤੀ ਜਾਂਦੀ ਸੀ।

5. ਲਗਾਨ ਕਾਰਦਾਰ, ਮੁਕਦਮ, ਪਟਵਾਰੀ, ਕਾਨੂੰਨਗੋਂ ਅਤੇ ਚੌਧਰੀ ਦੁਆਰਾ ਇਕੱਠਾ ਕੀਤਾ ਜਾਂਦਾ ਸੀ।

6. ਲਗਾਨ ਨਕਦ ਜਾਂ ਉਪਜ਼ ਦੇ ਰੁਪ ਵਿੱਚ ਲਿਆ ਜਾਂਦਾ ਸੀ।


 

8) ਮਹਾਰਾਜਾ ਰਣਜੀਤ ਸਿੰਘ ਦੇ ਜ਼ਾਗੀਰਦਾਰੀ ਪ੍ਰਬੰਧ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰਦਾਰੀ ਪ੍ਰਥਾ ਨੂੰ ਇੱਕ ਨਵਾਂ ਰੂਪ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਵਿੱਚ ਸੇਵਾ ਜਾਗੀਰਾਂ ਦੀ ਗਿਣਤੀ ਸਭ ਤੋਂ ਵੱਧ ਸੀ। ਜਾਗੀਰਾਂ ਦਾ ਆਕਾਰ ਨਿਸਚਿਤ ਨਹੀਂ ਸੀ।ਜਾਗੀਰਾਂ ਦਾ ਪ੍ਰਬੰਧ ਜਾਗੀਰਦਾਰ ਸਿੱਧੇ ਤੌਰ ਤੇ ਜਾਂ ਆਪਣੇ ਏਜੰਟਾਂ ਰਾਹੀਂ ਕਰਦੇ ਸਨ। ਜਾਗੀਰਦਾਰ ਆਪਣੇ ਅਧੀਨ ਜਾਗੀਰ ਵਿੱਚ ਲਗਾਨ ਇਕੱਠਾ ਕਰਦੇ ਅਤੇ ਨਿਆਂ ਸੰਬੰਧੀ ਫੈਸਲੇ ਵੀ ਕਰਦੇ ਸਨ। ਜਾਗੀਰਦਾਰਾਂ ਲਈ ਮਹਾਰਾਜੇ ਦੇ ਹੁਕਮਾਂ ਨੂੰ ਮਨਣਾ ਜਰੂਰੀ ਹੁੰਦਾ ਸੀ।


 

9) ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਕੀ ਮੁੱਖ ਵਿਸ਼ੇਸ਼ਤਾਵਾਂ ਸਨ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ:


1. ਨਿਆਂ ਪ੍ਰਣਾਲੀ ਸਾਦਾ ਸੀ। ਕਾਨੂੰਨ ਲਿਖਤੀ ਨਹੀਂ ਸਨ।

2. ਫੈਸਲੇ ਪ੍ਰਚਲਿਤ ਰਿਵਾਜਾਂ ਅਤੇ ਧਾਰਮਿਕ ਵਿਸ਼ਵਾਸਾਂ ਦੇ ਅਧਾਰ ਤੇ ਕੀਤੇ ਜਾਂਦੇ ਸਨ।

3. ਸਭ ਤੋ ਛੋਟੀ ਅਦਾਲਤ ਪੰਚਾਇਤ ਅਤੇ ਸਭ ਤੋ ਵੱਡੀ ਅਦਾਲਤ ਮਹਾਰਾਜਾ ਦੀ ਹੁੰਦੀ ਸੀ।

4. ਸ਼ਹਿਰਾਂ ਵਿੱਚ ਕਾਜ਼ੀ ਦੀਆਂ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ।

5. ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ।

6. ਆਮ ਤੌਰ ਤੇ ਜੁਰਮਾਨੇ ਹੀ ਕੀਤੇ ਜਾਂਦੇ ਸਨ।


 

10) ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਕੀ ਵਿਸ਼ੇਸ਼ਤਾਵਾਂ ਸਨ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ:


1. ਮਹਾਰਾਜਾ ਨੇ ਸੈਨਾ ਦੇ ਅਨੁਸ਼ਾਸਨ ਅਤੇ ਆਧੁਨਿਕੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ।

2. ਮਹਾਰਾਜਾ ਦੀ ਸੈਨਿਕ ਪ੍ਰਣਾਲੀ ਦੇਸੀ ਅਤੇ ਵਿਦੇਸ਼ੀ ਸੈਨਿਕ ਪ੍ਰਣਾਲੀ ਦਾ ਸੁਮੇਲ ਸੀ।

3. ਬਹੁਤੇ ਇਤਿਹਾਸਕਾਰਾਂ ਅਨੁਸਾਰ ਫੌਜ਼ ਦੀ ਗਿਣਤੀ 75000 ਤੋ ਇੰਕ ਲੱਖ ਦੇ ਵਿਚਕਾਰ ਸੀ।

4. ਲੌਕ ਆਪਣੀ ਮਰਜੀ ਨਾਲ ਫੌਜ਼ ਵਿੱਚ ਭਰਤੀ ਹੁੰਦੇ ਸਨ।

5. ਪਦਉਨਤੀਆਂ ਕਾਬਲੀਅਤ ਦੇ ਅਧਾਰ ਤੇ ਦਿੱਤੀਆਂ ਜਾਂਦੀਆਂ ਸਨ।


 

11) ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਸੰਗਠਨ ਵਿੱਚ ਫ਼ੌਜ-ਏ-ਖ਼ਾਸ ਦੀ ਕੀ ਵਿਸ਼ੇਸ਼ਤਾ ਸੀ?


ਉੱਤਰ: ਇਸ ਫੌਜ਼ ਨੂੰ ਜਨਰਲ ਵੈੱਤੁਰਾ ਅਧੀਨ ਤਿਆਰ ਕੀਤਾ ਗਿਆ ਸੀ। ਇਸ ਵਿੱਚ ਪੈਦਲ ਸੈਨਾ ਦੀਆਂ ਚਾਰ ਬਟਾਲੀਅਨਾਂ, ਘੋੜ ਸਵਾਰ ਫੌਜ਼ ਦੀਆਂ ਦੋਂ ਰੈਜੀਮੇਂਟ ਅਤੇ 24 ਤੋਂਪਾਂ ਦਾ ਇੱਕ ਤੋਪਖਾਨਾ ਸ਼ਾਮਿਲ ਸੀ। ਤੋਪਖ਼ਾਨਾ ਜਨਰਲ ਇਲਾਹੀ ਬਖਸ਼ ਦੇ ਅਧੀਨ ਸੀ। ਫੌਜ਼ ਨੂੰ ਯੂਰਪੀ ਢੰਗ ਨਾਲ ਸਖ਼ਤ ਸਿਖਲਾਈ ਦਿੱਤੀ ਜਾਂਦੀ ਸੀ। ਇਸ ਫੌਜ਼ ਵਿੱਚ ਚੋਣਵੇ' ਸੈਨਿਕ ਭਰਤੀ ਕੀਤੇ ਜਾਂਦੇ ਸਨ। ਉਹਨਾਂ ਦੇ ਹਥਿਆਰ ਅਤੇ ਘੋੜੇ ਵੀ ਵਧੀਆ ਕਿਸਮ ਦੇ ਹੁੰਦੇ ਸਨ। ਇਸ ਫੌਜ਼ ਦਾ ਆਪਣਾ ਝੰਡਾ ਅਤੇ ਨਿਸ਼ਾਨ ਸੀ।

 


12) ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਪਰਜਾ ਪ੍ਰਤੀ ਵਤੀਰਾ ਕਿਹੋ ਜਿਹਾ ਸੀ?


ਉੱਤਰ: ਮਹਾਰਾਜਾ ਰਣਜੀਤ ਸਿਘ ਇੱਕ ਦਿਆਲੂ ਸ਼ਾਸਕ ਸੀ। ਉਹ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ। ਉਸਨੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਕਿਹਾ ਹੋਇਆ ਸੀ ਕਿ ਉਹ ਪਰਜਾ ਦੀ ਭਲਾਈ ਦਾ ਪੂਰਾ ਧਿਆਨ ਰੱਖਣ । ਮਹਾਰਾਜਾ ਦੇ ਸ਼ਾਸਨਕਾਲ ਵਿੱਚ ਸਾਰੀਆਂ ਨੌਕਰੀਆਂ ਕਾਬਲੀਅਤ ਦੇ ਅਧਾਰ ਤੇ ਦਿੱਤੀਆਂ ਜਾਂਦੀਆਂ ਸਨ। ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਹੜ੍ਹ ਜਾਂ ਸੋਕੇ ਆਦਿ ਦੀ ਸਥਿਤੀ ਵਿੱਚ ਮਹਾਰਾਜਾ ਪਰਜਾ ਦਾ ਲਗਾਨ ਮਾਫ਼ ਕਰ ਦਿੰਦਾ ਸੀ।

 


13) ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਲੌਕਾਂ ਦੇ ਜੀਵਨ ਤੇ ਕੀ ਪ੍ਰਭਾਵ ਪਿਆ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨੇ ਲੋਕਾਂ ਦੇ ਜੀਵਨ ਤੇ` ਬਹੁਤ ਵਧੀਆ ਪ੍ਰਭਾਵ ਪਾਇਆ। ਉਹਨਾਂ ਨੂੰ ਬਾਹਰੀ ਹਮਲਾਵਰਾਂ ਦੇ ਹਮਲਿਆਂ ਤੋਂ ਮੁਕਤੀ ਮਿਲੀ। ਰਾਜ ਵਿੱਚ ਸ਼ਾਂਤੀ ਦੀ ਸਥਾਪਨਾ ਹੋਣ ਕਾਰਨ ਵਪਾਰ ਦਾ ਵੀ ਵਿਕਾਸ ਹੋਇਆ। ਪੰਜਾਬ ਦੇ ਲੋਕਾਂ ਨੂੰ ਮੁਗ਼ਲ ਅਤੇ ਅਫ਼ਗਾਨ ਅਧਿਕਾਰੀਆਂ ਤੇ` ਜ਼ਿੰਮੀਦਾਰਾਂ ਦੇ ਅੱਤਿਆਚਾਰਾਂ ਤੋਂ ਛੁਟਕਾਰਾ ਮਿਲਿਆ। ਮਹਾਰਾਜੇ ਨੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤਾ।

 





(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਪ੍ਰਬੰਧ ਦੀ ਜਾਣਕਾਰੀ ਦਿਓ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਹੇਠ ਲਿਖੇ ਅਨੁਸਾਰ ਸੀ:


.ਕੇਂਦਰੀ ਸ਼ਾਸਨ ਪ੍ਰਬੰਧ:


ਮਹਾਰਾਜਾ: ਮਹਾਰਾਜਾ ਰਾਜ ਦਾ ਮੁਖੀ ਸੀ। ਉਹ ਰਾਜ ਦੇ ਸਾਰੇ ਮਾਮਲਿਆਂ ਦੀ ਅਗਵਾਈ ਕਰਦਾ ਸੀ। ਉਹ ਰਾਜ ਸਬਧੀ ਨੀਤੀਆਂ ਬਣਾਉਂਦਾ ਸੀ। ਉਹ ਮੰਤਰੀਆਂ, ਅਧਿਕਾਰੀਆਂ ਅਤੇ ਦਰਬਾਰੀਆਂ ਦੀਆਂ ਨਿਯੁਕਤੀਆਂ ਕਰਦਾ ਸੀ। ਉਹ ਰਾਜ ਦਾ ਮੁੱਖ ਜਜ ਸੀ। ਉਸਦੇ ਮੂਹੋਂ ਨਿਕਲਿਆ ਹਰ ਸ਼ਬਦ ਕਾਨੂੰਨ ਬਣ ਜਾਂਦਾ ਸੀ। ਉਸਦੀ ਸਹਾਇਤਾ ਲਈ ਮੰਤਰੀ ਪਰੀਸ਼ਦ ਸੀ।


ਮੰਤਰੀ ਮੰਡਲ: ਮਹਾਰਾਜੇ ਨੂੰ ਸਲਾਹ ਦੇਣ ਅਤੇ ਪ੍ਰਸ਼ਾਸਨ ਨੂੰ ਚਲਾਉਣ ਲਈ ਮੰਤਰੀ ਮੰਡਲ ਦੀ ਸਥਾਪਨਾ ਕੀਤੀ ਗਈ ਸੀ। ਮਹਾਰਾਜੇ ਤੋਂ ਬਾਅਦ ਰਾਜ ਦਾ ਸਭ ਤੋਂ ਮਹੱਤਵਪੂਰਨ ਵਿਅਕਤੀ ਪ੍ਰਧਾਨ ਮੰਤਰੀ ਨੂੰ ਮੰਨਿਆ ਜਾਂਦਾ ਸੀ। ਉਹ ਮਹਾਰਾਜਾ ਨੂੰ ਸਲਾਹ ਦਿੰਦਾ ਅਤੇ ਕੁਝ ਕੁ ਮਾਮਲਿਆਂ ਨੂੰ ਛੱਡ ਕੇ ਰਾਜ ਦੇ ਲੱਗਭਗ ਸਾਰੇ ਵਿਭਾਗਾਂ ਦੀ ਦੇਖਭਾਲ ਕਰਦਾ ਸੀ। ਵਿਦੇਸ਼ਾਂ ਨਾਲ ਸੰਬੰਧਿਤ ਮਾਮਲਿਆਂ ਲਈ ਵਿਦੇਸ਼ ਮੰਤਰੀ ਅਤੇ ਆਰਥਿਕ ਮਾਮਲਿਆਂ ਲਈ ਵਿੱਤ ਮੰਤਰੀ ਦੀ ਨਿਯੁਕਤੀ ਕੀਤੀ ਗਈ ਸੀ। ਸੈਨਾ ਵਿਭਾਗ ਦਾ ਮੁੱਖੀ ਮਹਾਰਾਜਾ ਆਪ ਸੀ। ਮਹਾਰਾਜਾ ਦੀ ਸਹਾਇਤਾ ਲਈ ਕਈ ਪ੍ਰਸਿੱਧ ਸੈਨਾਪਤੀ ਸਨ। ਰਾਜ ਘਰਾਣੇ ਅਤੇ ਸ਼ਾਹੀ ਮਹਿਲਾਂ ਦੀ ਦੇਖਭਾਲ ਲਈ ਡਿਉਢੀਵਾਲਾ ਦੀ ਨਿਯੁਕਤੀ ਕੀਤੀ ਜਾਂਦੀ ਸੀ।


ਕੇੱਦਰੀ ਵਿਭਾਗ ਜਾਂ ਦਫ਼ਤਰ: ਸ਼ਾਸਨ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਮਹਾਰਾਜਾ ਨੇ ਕਈ ਵਿਭਾਗ ਬਣਾਏ ਸਨ ਜਿਹਨਾਂ ਨੂੰ ਦਫ਼ਤਰ ਕਿਹਾ ਜਾਂਦਾ ਸੀ। ਇਹਨਾਂ ਦਫ਼ਤਰਾਂ ਦੀ ਗਿਣਤੀ ਸੰਬੰਧੀ ਇਤਿਹਾਸਕਾਰਾਂ ਤਨਖਾਹਾਂ, ਤੋਹਫਿਆਂ, ਖ਼ਰਚ ਆਦਿ ਦਾ ਹਿਸਾਬ ਰੱਖਿਆ ਜਾਂਦਾ ਸੀ।


 

II. ਪ੍ਰਾਂਤੀ ਸ਼ਾਸਨ ਪ੍ਰਬੰਧ:


ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ: ਸੂਬਾ--ਲਾਹੌਰ, ਸੁਬਾ--ਮੁਲਤਾਨ, ਸੂਬਾ--ਕਸ਼ਮੀਰ ਅਤੇ ਸੂਬਾ--ਪੇਸ਼ਾਵਰ। ਸੂਬੇ ਦਾ ਪ੍ਰਬੰਧ ਚਲਾਉਣ ਦੀ ਜਿੰਮੇਵਾਰੀ ਨਾਜ਼ਿਮ ਦੀ ਹੁੰਦੀ ਸੀ। ਉਹ ਆਪਣੇ ਰਾਜ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਉਹ ਬਾਕੀ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ। ਉਹ ਰਾਜ ਵਿੱਚ ਮਹਾਰਾਜਾ ਦੇ` ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ। ਉਹ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ। ਉਹ ਜਿਲ੍ਹਿਆਂ ਦੇ ਕਾਰਦਾਰਾਂ ਤੇ ਵੀ ਨਜ਼ਰ ਰੱਖਦਾ ਸੀ। ਭਾਵੇਂ ਉਸ ਕੋਲ ਅਸੀਮ ਸ਼ਕਤੀਆਂ ਸਨ ਪਰ ਫਿਰ ਵੀ ਰਾਜ ਸੰਬੰਧੀ ਅਹਿਮ ਫੈਸਲੇ' ਲੈਣ ਸਮੇਂ ਮਹਾਰਾਜੇ ਦੀ ਸਲਾਹ ਲੈਣਾ ਜਰੂਰੀ ਸੀ। ਮਹਾਰਾਜਾ ਜਦੋਂ ਚਾਹੇ, ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ।

 


III. ਸਥਾਨਕ ਪ੍ਰਬੰਧ:


ਮਹਾਰਾਜਾ ਨੇ ਆਪਣੇ ਹਰੇਕ ਸੂਬੇ ਨੂੰ ਕਈ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ। ਪਰਗਨੇ ਦਾ ਮੁੱਖ ਅਧਿਕਾਰੀ ਕਾਰਦਾਰ ਹੁੰਦਾ ਸੀ। ਉਹ ਪਰਗਨੇ ਵਿੱਚ ਸ਼ਾਂਤੀ ਬਣਾ ਕੇ ਰੱਖਦਾ ਸੀ। ਉਹ ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਸੀ ਅਤੇ ਲਗਾਨ ਇਕੱਠਾ ਕਰਦਾ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ। ਪਿੰਡ ਨੂੰ ਮੌਜਾ ਕਿਹਾ ਜਾਂਦਾ ਸੀ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹਥ ਵਿੱਚ ਹੁੰਦਾ ਸੀ। ਪੰਚਾਇਤਾਂ ਪਿੰਡ ਵਿੱਚ ਸ਼ਾਂਤੀ ਦਾ ਪ੍ਰਬੰਧ ਕਰਦੀਆ ਸਨ ਅਤੇ ਝਗੜਿਆਂ ਦੇ ਨਿਪਟਾਰੇ ਕਰਦੀਆਂ ਸਨ।


 

IV. ਲਾਹੌਰ ਸ਼ਹਿਰ ਦਾ ਪ੍ਰਬੰਧ:


 

ਲਾਹੌਰ ਸ਼ਹਿਰ ਦਾ ਪ੍ਰਬੰਧ ਦੂਜੇ ਸ਼ਹਿਰਾਂ ਨਾਲੋਂ' ਵੱਖਰੇ ਢੇਗ ਨਾਲ ਕੀਤਾ ਜਾਂਦਾ ਸੀ। ਸਾਰੇ ਸ਼ਹਿਰ ਨੂੰ ਮੁਹੌਲਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਸੀ। ਮੁਹੱਲੇਦਾਰ ਆਪਣੇ ਅਧੀਨ ਮੁਹੱਲੇ ਵਿੱਚ ਸ਼ਾਂਤੀ ਵਿਵਸਥਾ ਕਾਇਮ ਰੱਖਦਾ ਸੀ। ਸਫ਼ਾਈ ਦਾ ਪ੍ਰਬੰਧ ਕਰਦਾ ਸੀ। ਸ਼ਹਿਰ ਦਾ ਮੁੱਖ ਅਧਿਕਾਰੀ ਕੋਤਵਾਲ ਸੀ। ਉਹ ਮੁਹੱਲੇਦਾਰਾਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ ਅਤੇ ਮਹਾਰਾਜਾ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ।


 

2) ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਕੀ ਵਿਸ਼ੇਸ਼ਤਾਵਾਂ ਸਨ?


ਉੱਤਰ: ਮਹਾਰਾਜਾ ਰਣਜੀਤ ਸਿਘ ਦੇ ਲਗਾਨ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ:


I. ਭੂਮੀ ਲਗਾਨ: ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਸੀ। ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਲਾਨਾ ਆਮਦਨ ਲੱਗਭਗ 3 ਕਰੋੜ ਰੁਪਏ ਸੀ। ਇਸ ਵਿੱਚੋਂ ਲੱਗਭਗ 2 ਕਰੋੜ ਰੁਪਏ ਸਿਰਫ ਭੂਮੀ ਲਗਾਨ ਵਜੋ' ਇਕੱਠੇ ਹੁੰਦੇ ਸਨ।


.ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ: ਲਗਾਨ ਦੀ ਦਰ ਭੂਮੀ ਦੀ ਉਪਜਾਊ ਸ਼ਕਤੀ ਦੇ ਅਧਾਰ ਤੇ ਨਿਸਚਿਤ ਕੀਤੀ ਜਾਂਦੀ ਸੀ। ਜਿਆਦਾ ਉਪਜਾਊ ਭੂਮੀ ਤੇ ਲਗਾਨ ਦੀ ਦਰ ਜਿਆਦਾ ਹੁੰਦੀ ਸੀ। ਘੱਟ ਉਪਜਾਊ ਭੂਮੀ ਤੇ ਲਗਾਨ ਦੀ ਦਰ ਵੀ ਘੱਟ ਹੁੰਦੀ ਸੀ।


III. ਲਗਾਨ ਪ੍ਰਣਾਲੀਆਂ: ਵੱਖ-ਵੱਖ ਇਲਾਕਿਆਂ ਵਿੱਚ ਵੱਖੋ-ਵੱਖ ਲਗਾਨ ਪ੍ਰਣਾਲੀਆਂ ਪ੍ਰਚਲਿਤ ਸਨ। ਮਹਾਰਾਜਾ ਰਣਜੀਤ ਸਿੰਘ ਦੇ' ਸਮੇਂ ਲਗਾਨ ਇਕੱਠਾ ਕਰਨ ਲਈ ਮੁੱਖ ਤੌਰ ਤੇ ਬਟਾਈ ਪ੍ਰਣਾਲੀ, ਕਨਕੂਤ ਪ੍ਰਣਾਲੀ, ਜ਼ਬਤ ਪ੍ਰਣਾਲੀ, ਬਿਘਾ ਪ੍ਰਣਾਲੀ, ਹਲ ਪ੍ਰਣਾਲੀ, ਖੂਹ ਪ੍ਰਣਾਲੀ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ।


IV. ਲਗਾਨ ਦੀ ਦਰ: ਲਗਾਨ ਦੀ ਦਰ ਆਮ ਤੌਰ ਤੇ 2/5 ਤੋਂ 1/3 ਤੱਕ ਹੁੰਦੀ ਸੀ। ਬਹੁਤ ਉਪਜਾਊ ਭੂਮੀ ਤੇ ਸਰਕਾਰ 50 ਫੀਸਦੀ ਤੱਕ ਲਗਾਨ ਇਕੱਠਾ ਕਰਦੀ ਸੀ। ਬਜਰ ਭੂਮੀ ਤੇ ਖੇਤੀ ਕਰਨ ਤੇ ਲਗਾਨ ਦੀ ਦਰ ਨਾਂ ਮਾਤਰ ਹੀ ਹੁੰਦੀ ਸੀ।


V. ਲਗਾਨ ਦੀ ਉਗਰਾਹੀ: ਲਗਾਨ ਸਾਲ ਵਿੱਚ ਦੋ ਵਾਰ ਇਕੱਠਾ ਕੀਤਾ ਜਾਂਦਾ ਸੀ। ਆਮ ਤੌਰ ਤੋ ਇਹ ਹਾੜੀ ਅਤੇਸਾਉਣੀ ਦੀ ਫ਼ਸਲ ਪਕਣ ਤੋਂ ਬਾਅਦ ਇਕੱਠਾ ਕੀਤਾ ਜਾਂਦਾ ਸੀ।


VI. ਲਗਾਨ ਇਕੱਠਾ ਕਰਨ ਵਾਲੇ ਅਧਿਕਾਰੀ: ਲਗਾਨ ਇਕੱਠਾ ਕਰਨ ਦੀ ਜਿੰਮੇਵਾਰੀ ਮੁੱਖ ਤੌਰ ਤੇ ਪਿੰਡ ਦੇ ਮੁਕੱਦਮ, ਚੌਧਰੀ ਅਤੇ ਪਟਵਾਰੀ ਦੀ ਹੁੰਦੀ ਸੀ। ਪਿੰਡਾਂ ਤੋਂ ਲਗਾਨ ਇਕੱਠਾ ਕਰਕੇ`ਕਾਰਦਾਰ ਨੂੰ ਜਮ੍ਹਾਂ ਕਰਵਾਇਆ ਜਾਂਦਾ ਸੀ। ਕਾਰਦਾਰ ਲਗਾਨ ਨੂੰ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਦੇ ਸਨ।


VII. ਠੇਕੇਦਾਰੀ ਪ੍ਰਣਾਲੀ: ਕੁਝ ਖੇਤਰਾਂ ਵਿੱਚ ਠੇਕੇਦਾਰੀ ਪ੍ਰਣਾਲੀ ਵੀ ਪ੍ਰਚਲਿਤ ਸੀ। ਠੇਕੇਦਾਰਾਂ ਨੂੰ ਇਜ਼ਾਰੇਦਾਰ ਕਿਹਾ ਜਾਂਦਾ ਸੀ। ਇਜ਼ਾਰੇਦਾਰਾਂ ਨੂੰ ਇੱਕ ਨਿਸਚਿਤ ਖੇਤਰ ਤੋਂ ਨਿਸਚਿਤ ਰਕਮ ਦੇ ਬਦਲੇ 3 ਤੋਂ 6 ਸਾਲ ਤੱਕ ਲਗਾਨ ਇਕੱਠਾ ਕਰਨ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ।


VII. ਖੇਤੀਬਾੜੀ ਲਈ ਸਹੂਲਤਾਂ: ਮਹਾਰਾਜਾ ਰਣਜੀਤ ਸਿੰਘ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਲਈ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਕੁਦਰਤੀ ਔਕੜਾਂ ਦੀ ਹਾਲਤ ਵਿੱਚ ਲਗਾਨ ਮਾਫ਼ ਕਰ ਦਿੱਤਾ ਜਾਂਦਾ ਸੀ। ਕਿਸਾਨਾਂ ਨੂੰ ਤਕਾਵੀ ਕਰਜੇ ਦਿੱਤੇ` ਜਾਂਦੇ ਸਨ। ਕਿਸਾਨਾਂ ਤੋਂ ਵੱਧ ਲਗਾਨ ਵਸੂਲ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਸੀ।


 

3) ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਹੜੀਆਂ ਲਗਾਨ ਪ੍ਰਣਾਲੀਆਂ ਪ੍ਰਚਲਿਤ ਸਨ? ਕੋਈ 5 ਲਗਾਨ ਪ੍ਰਣਾਲੀਆਂ ਦੀ ਸੰਖੇਪ ਜਾਣਕਾਰੀ ਦਿਓ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਲਈ ਮੁੱਖ ਤੌਰ ਤੇ ਬਟਾਈ ਪ੍ਰਣਾਲੀ, ਕਨਕੂਤ ਪ੍ਰਣਾਲੀ, ਜ਼ਬਤ ਪ੍ਰਣਾਲੀ, ਬਿਘਾ ਪ੍ਰਣਾਲੀ, ਹਲ ਪ੍ਰਣਾਲੀ, ਖੂਹ ਪੁਣਾਲੀ ਆਦਿ ਦੀ ਵਰਤੋ ਕੀਤੀ ਜਾਂਦੀ ਸੀ। ਇਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:


I. ਬਟਾਈ ਪ੍ਰਣਾਲੀ: ਇਸ ਪ੍ਰਣਾਲੀ ਅਨੁਸਾਰ ਫ਼ਸਲ ਦੇ ਪਕਣ ਤੋਂ ਬਾਅਦ ਉਪਜ ਦੀਆਂ ਬਰਾਬਰ ਢੇਰੀਆਂ ਬਣਾ ਲਈਆਂ ਜਾਂਦੀਆਂ ਸਨ। ਸਰਕਾਰ ਆਪਣਾ ਹਿੱਸਾ ਰੱਖਣ ਤੋਂ ਬਾਅਦ ਬਾਕੀ ਦੀ ਉਪਜ ਕਿਸਾਨ ਨੂੰ ਦੇ ਦਿੰਦੀ ਸੀ। ਇਹ ਪ੍ਰਣਾਲੀ ਬਹੁਤ ਔਖੀ ਅਤੇ ਖਰਚੀਲੀ ਸੀ। ਸਰਕਾਰ ਨੂੰ ਲਗਾਨ ਇਕੱਠਾ ਕਰਨ ਲਈ ਬਹੁਤ ਸਾਰੇ ਕਰਮਚਾਰੀ ਨਿਯੁਕਤ ਕਰਨੇ ਪੈਂਦੇ ਸਨ। ਕਈ ਕਿਸਾਨ ਆਪਣੀ ਫ਼ਸਲ ਛੁਪਾ ਵੀ ਲੈਂਦੇ ਸਨ।


. ਕਨਕੂਤ ਪ੍ਰਣਾਲੀ: ਇਸ ਪ੍ਰਣਾਲੀ ਅਨੁਸਾਰ ਲਗਾਨ ਖੜ੍ਹੀ ਹੋਈ ਫ਼ਸਲ ਨੂੰ ਵੇਖ ਕੇ ਨਿਰਧਾਰਤ ਕੀਤਾ ਜਾਂਦਾ ਸੀ। ਨਿਸਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ। ਇਸ ਪ੍ਰਣਾਲੀ ਅਨੁਸਾਰ ਲਗਾਨ ਵਿੱਚ ਇਕਸਾਰਤਾ ਨਹੀਂ ਸੀ। ਕਿਸੇ ਕਿਸਾਨ ਤੋਂ ਜਿਆਦਾ ਲਗਾਨ ਵਸੂਲ ਕੀਤਾ ਜਾਂਦਾ ਸੀ ਅਤੇ ਕਿਸੇ ਤੋਂ ਘੱਟ ।


III. ਜ਼ਬਤ ਪ੍ਰਣਾਲੀ: ਇਸਨੂੰ ਨਕਦ ਪ੍ਰਣਾਲੀ ਵੀ ਕਿਹਾ ਜਾਂਦਾ ਸੀ। ਇਹ ਪ੍ਰਣਾਲੀ ਨਕਦੀ ਫ਼ਸਲਾਂ ਜਿਵੇ ਗੰਨਾ, ਕਪਾਹ, ਤੰਬਾਕੂ, ਤੇਲ ਬੀਜਾਂ, ਸਬਜੀਆਂ, ਫਲਾਂ, ਦਾਲਾਂ ਆਦਿ ਤੇ ਲਾਗੂ ਹੁੰਦੀ ਸੀ। ਇਸ ਪੁਣਾਲੀ ਤਹਿਤ ਬਿਜਾਈ ਕੀਤੇ ਖੇਤਰ ਦੇ ਅਕਾਰ ਦੇ ਅਧਾਰ ਤੇ` ਕਿਸਾਨਾਂ ਤੋਂ ਲਗਾਨ ਵਸੂਲ ਕੀਤਾ ਜਾਂਦਾ ਸੀ।


IV. ਬਿਘਾ ਪ੍ਰਣਾਲੀ: ਸਰਕਾਰ ਦੁਆਰਾ ਲਗਾਨ ਨਿਸਚਿਤ ਕਰਨ ਲਈ ਬਿਘੇ ਨੂੰ ਇਕਾਈ ਮੰਨ ਲਿਆ ਜਾਂਦਾ ਸੀ। ਕੋਈ ਵਿਅਕਤੀ ਜਿੰਨੇ ਬਿਘ ਖੇਤਰ ਵਿੱਚ ਫ਼ਸਲ ਬੀਜਦਾ ਸੀ, ਉਸਦੇ ਅਨੁਪਾਤ ਵਿੱਚ ਲਗਾਨ ਦਿੰਦਾ ਸੀ।


V. ਹਲ ਪ੍ਰਣਾਲੀ: ਇਸ ਪ੍ਰਣਾਲੀ ਵਿੱਚ ਬਲਦਾਂ ਦੀ ਇੱਕ ਜੋੜੀ ਦੁਆਰਾ ਜਿੰਨੀ ਭੂਮੀ ਤੇ ਹਲ ਚਲਾਇਆ ਜਾਂਦਾ ਹੈ, ਨੂੰ ਇਕਾਈ ਮੰਨ ਲਿਆ ਜਾਂਦਾ ਸੀ। ਇਸ ਅਧਾਰ ਤੇ ਲਗਾਨ ਦੀ ਦਰ ਨਿਸਚਿਤ ਕਰ ਦਿੱਤੀ ਜਾਂਦੀ ਸੀ। ਜਿਸ ਕਿਸਾਨ ਕੌਲ ਜਿੰਨੇ ਜਿਆਦਾ ਬਲਦਾਂ ਦੀਆਂ ਜੋੜੀਆਂ ਹੁੰਦੀਆਂ ਸਨ, ਉਨਾ ਹੀ ਜਿਆਦਾ ਲਗਾਨ ਦੇਣਾ ਪੈਂਦਾ ਸੀ।


VI. ਖੂਹ ਪ੍ਰਣਾਲੀ: ਇਸ ਪੁਣਾਲੀ ਵਿੱਚ ਇੱਕ ਖੂਹ ਦੁਆਰਾ ਸਿਜੀ ਜਾ ਸਕਦੀ ਭੂਮੀ ਨੂੰ ਇੱਕ ਇਕਾਈ ਮਨ ਕੇ ਉਸਦੇ ਅਧਾਰ ਤੇ ਲਗਾਨ ਦੀ ਦਰ ਨਿਸਚਿਤ ਕਰ ਦਿੱਤੀ ਜਾਂਦੀ ਸੀ। ਜਿਸ ਕਿਸਾਨ ਕੋਲ ਜਿੰਨੇ ਵੀ ਖੂਹ ਹੁੰਦੇ ਸਨ, ਉਸ ਕਿਸਾਨ ਨੂੰ ਉਨੇ ਗੁਣਾ ਲਗਾਨ ਦੇਣਾ ਪੈਂਦਾ ਸੀ।


VII. ਇਜ਼ਾਰਾਦਾਰੀ ਪ੍ਰਣਾਲੀ: ਕੁਝ ਖੇਤਰਾਂ ਵਿੱਚ ਇਜ਼ਾਰਾਦਾਰੀ ਪ੍ਰਣਾਲੀ ਵੀ ਪੁਚਲਿਤ ਸੀ। ਇਜ਼ਾਰੇਦਾਰਾਂ ਨੂੰ ਇੱਕ ਨਿਸਚਿਤ ਖੇਤਰ ਤੋਂ ਨਿਸਚਿਤ ਰਕਮ ਦੇ ਬਦਲੇ 3 ਤੋ 5 ਸਾਲ ਤੱਕ ਲਗਾਨ ਇਕੌਠਾ ਕਰਨ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ। ਇਹ ਪ੍ਰਣਾਲੀ ਸਰਕਾਰ ਲਈ ਬਹੁਤ ਲਾਭਦਾਇਕ ਸੀ ਪਰ ਇਸ ਨਾਲ ਕਿਸਾਨਾਂ ਨੂੰ ਬਹੁਤ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਸੀ।


 

4) ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੀ ਜਾਣਕਾਰੀ ਦਿਓ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਸੈਨਾਂ ਨੂੰ ਤਿਨ ਭਾਗਾਂ ਵਿੱਚ ਵੰਡਿਆ ਗਿਆ ਸੀ; ਫੌਜ-ਏ-ਆਇਨ, ਫੌਜ-ਏ- ਖਾਸ ਅਤੇ ਫੌਜ਼-ਏ-ਬੇਕਵਾਇਦ। ਫੌਜ ਦੇ ਇਹਨਾਂ ਅਗਾਂ ਦਾ ਵੇਰਵਾ ਅਗੇ ਦਿੱਤੇ` ਅਨੁਸਾਰ ਹੈ:


1.  ਫੌਜ-ਏ-ਆਇਨ: ਫੌੰਜ-ਏ-ਆਇਨ ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਫੌਜ਼ ਸੀ। ਇਸਨੂੰ ਤਿਨ ਭਾਗਾਂ ਵਿੱਚ ਵੰਡਿਆ ਗਿਆ ਸੀ:


I. ਪੈਦਲ ਸੈਨਾ: ਸ਼ੁਰੂ ਵਿੱਚ ਪੈਦਲ ਸੈਨਾ ਨੂੰ ਨੀਵਾਂ ਸਮਝਿਆ ਜਾਂਦਾ ਸੀ। ਸਿੱਖ ਇਸ ਵਿੱਚ ਭਰਤੀ ਹੋਣਾ ਚੰਗਾ ਨਹੀਂ ਸਮਝਦੇ ਸਨ। ਮਹਾਰਾਜਾ ਰਣਜੀਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਬਹੁਤ ਸਾਰੇ ਸਿੱਖ, ਪਠਾਣ ਅਤੇ ਗੋਰਖ ਇਸ ਸੈਨਾ ਵਿੱਚ ਸ਼ਾਮਿਲ ਹੋ ਗਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਸੈਨਾਂ ਨੂੰ ਸਿਖਲਾਈ ਦੇਣ ਲਈ ਜਨਰਲ ਵੈੱਤੁਰਾ ਨੂੰ ਨਿਯੁਕਤ ਕੀਤਾ। ਛੇਤੀ ਹੀ ਇਹ ਸੈਨਾ ਬਹੁਤ ਸ਼ਕਤੀਸ਼ਾਲੀ ਬਣ ਗਈ। ਸੈਨਾ ਨੂੰ ਬਟਾਲੀਅਨਾਂ, ਕੰਪਨੀਆਂ ਅਤੇ ਸ਼ੈਕਸ਼ਨਾਂ ਵਿੱਚ ਵੰਡ ਦਿੱਤਾ ਗਿਆ।


II. ਘੋੜਸਵਾਰ ਸੈਨਾ: ਘੋੜਸਵਾਰ ਸੈਨਾ ਨੂੰ ਸਿਖਲਾਈ ਦੇਣ ਲਈ ਜਨਰਲ ਅਲਾਰਡ ਦੀ ਨਿਯੁਕਤੀ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਘੋੜਸਵਾਰ ਸੈਨਿਕਾਂ ਦੀ ਗਿਣਤੀ 4000 ਤੋ' ਵੱਧ ਸੀ। ਇਸ ਨੂੰ ਘੋੜਸਵਾਰ ਰੈਜੀਮੇਂਟਾਂ ਅਤੇ ਰਸਾਲਿਆਂ ਵਿੱਚ ਵੰਡਿਆ ਹੋਇਆ ਸੀ।


III. ਤੋਪਖ਼ਾਨਾ: ਮਹਾਰਾਜਾ ਰਣਜੀਤ ਸਿੰਘ ਨੇ ਤੋਪਖਾਨੇ ਦੀ ਉੱਨਤੀ ਵੱਲ ਵਿਸ਼ੇਸ਼ ਧਿਆਨ ਦਿੱਤਾ। ਤੋਪਖਾਨੇ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਲਈ ਜਨਰਲ ਕੋਰਟ ਅਤੇ ਅਲੈਗਜ਼ੈਂਡਰ ਗਾਰਡਨਰ ਨੂੰ ਨਿਯੁਕਤ ਕੀਤਾ ਗਿਆ। ਤੋਂਪਾਂ ਦੇ ਅਕਾਰ ਅਤੇ ਉਹਨਾਂ ਨੂੰ ਖਿੱਚਣ ਲਈ ਵਰਤੇ ਜਾਣ ਵਾਲੇ ਪਸ਼ੂਆਂ ਦੇ ਅਧਾਰ ਤੋ` ਤੋਪਖਾਨੇ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ। ਤੋਪਖਾਨੇ ਨੂੰ ਕਈ ਬੈਟਰੀਆਂ ਜਾਂ ਡੇਰਿਆਂ ਵਿੱਚ ਵੰਡਿਆ ਗਿਆ ਸੀ।

 


2. ਫੌਜ-ਏ-ਖਾਸ: ਫੌਜ-ਏ-ਖਾਸ ਮਹਾਰਾਜਾ ਰਣਜੀਤ ਸਿੰਘ ਦੀ ਵਿਸ਼ੇਸ਼ ਸੈਨਾ ਸੀ। ਇਸ ਫੌਜ ਨੂੰ ਜਨਰਲ ਵੈੱਤੁਰਾ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਸੀ। ਇਸ ਫੌਜ਼ ਵਿੱਚ ਪੈਦਲ ਸੈਨਾ ਦੀਆਂ 4 ਬਟਾਲੀਅਨਾਂ, ਘੋੜਸਵਾਰ ਸੈਨਾ ਦੀਆਂ ਦੋ ਰੈਜੀਮੇਂਟਾਂ ਅਤੇ 24 ਤੋਪਾਂ ਸ਼ਾਮਿਲ ਸਨ। ਫੌਜ਼ ਨੂੰ ਯੂਰਪੀ ਤਰੀਕੇ ਨਾਲ ਸਖ਼ਤ ਸਿਖਲਾਈ ਦਿੱਤੀ ਗਈ ਸੀ। ਇਸ ਫੌਜ਼ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ।

 


3. ਫੌਜ--ਬੇਕਵਾਇਦ: ਫੌਜ --ਬੇਕਵਾਇਦ ਉਹ ਫੌਜ਼ ਸੀ ਜਿਹੜੀ ਨਿਸਚਿਤ ਨਿਯਮਾਂ ਦਾ ਪਾਲਣ ਨਹੀਂ ਕਰਦੀ ਸੀ। ਇਸਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ:


I. ਘੋੜਚੜ੍ਰੇ: ਇਸ ਫੌਜ਼ ਵਿੱਚ ਰਾਜ ਦਰਬਾਰੀਆਂ ਦੇ ਰਿਸ਼ਤੇਦਾਰ ਅਤੇ ਉੱਚ ਖਾਨਦਾਨਾਂ ਦੇ ਮੈਂਬਰ ਸ਼ਾਮਿਲ ਹੁੰਦੇ ਸਨ। ਇਹਨਾਂ ਦੇ ਲੜਣ ਦੇ ਢੰਗ ਪੁਰਾਣੇ ਸਨ।


II. ਫੌਜ--ਕਿਲ੍ਹਾਜਾਤ: ਇਸ ਫੌਜ ਦੀ ਭਰਤੀ ਕਿਲ੍ਹਿਆਂ ਦੀ ਰਾਖੀ ਲਈ ਕੀਤੀ ਜਾਂਦੀ ਸੀ। ਕਿਲ੍ਹੇ ਦੇ ਮਹੱਤਵ ਅਨੁਸਾਰ ਉਸ ਵਿੱਚ ਸੈਨਿਕ ਰਖੇ ਜਾਂਦੇ ਸਨ। ਕਿਲ੍ਹੇ ਦੇ ਮੁੱਖ ਅਫ਼ਸਰ ਨੂੰ ਕਿਲ੍ਹੇਦਾਰ ਜਾਂ ਥਾਣੇਦਾਰ ਕਿਹਾ ਜਾਂਦਾ ਸੀ।


III. ਅਕਾਲੀ: ਅਕਾਲੀ ਸੈਨਾ ਆਪਣੀ ਬਹਾਦਰੀ ਕਾਰਨ ਬਹੁਤ ਪ੍ਰਸਿੱਧ ਸੀ। ਉਹ ਆਪਣੇ ਆਪ ਨੂੰ ਗੁਰੁ ਗੋਬਿਦ ਸਿੰਘ ਦੇ ਲਾਡਲੇ ਆਖ਼ਦੇ ਸਨ ਅਤੇ ਹਮੇਸ਼ਾ ਹਥਿਆਰਬੰਦ ਹੋ ਕੇ ਘੁੰਮਦੇ ਸਨ। ਉਹ ਏਨੇ ਧਾਰਮਿਕ ਜੋਸ਼ ਨਾਲ ਲੜਦੇ ਸਨ ਕਿ ਦੁਸ਼ਮਣ ਕੰਬ ਜਾਂਦੇ ਸਨ। ਉਹਨਾਂ ਨੂੰ ਅਨੁਸ਼ਾਸਨ ਵਿੱਚ ਰਖਣਾ ਮਹਾਰਾਜਾ ਰਣਜੀਤ ਸਿੰਘ ਲਈ ਵੱਡੀ ਚੁਣੌਤੀ ਸੀ। ਅਕਾਲੀ ਫੂਲਾ ਸਿੰਘ ਅਤੇ ਅਕਾਲੀ ਸਾਧੂ ਸਿੰਘ ਦੋ ਪ੍ਰਸਿਧ ਅਕਾਲੀ ਆਗੂ ਸਨ।


IV. ਜ਼ਾਗੀਰਦਾਰੀ ਫ਼ੌਜ: ਇਸ ਫ਼ੌਜ ਵਿੱਚ ਜਾਗੀਰਦਾਰਾਂ ਦੁਆਰਾ ਤਿਆਰ ਕੀਤੇ ਸੈਨਿਕ ਹੈਂਦੇ ਸਨ। ਇਹਨਾਂ ਸੈਨਿਕਾਂ ਦੀ ਭਰਤੀ, ਤਨਖਾਹ ਅਤੇ ਵੇਰਵਾ ਜ਼ਾਗੀਰਦਾਰਾਂ ਦੇ ਅਧੀਨ ਹੁੰਦਾ ਸੀ। ਸਮੇਂ ਸਮੇਂ ਤੇ ਮਹਾਰਾਜੇ ਦੁਆਰਾ ਇਹਨਾਂ ਸੈਨਿਕਾਂ ਦਾ ਨਿਰੀਖਣ ਕੀਤਾ ਜਾਂਦਾ ਸੀ।


 

5) ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੀ ਜਾਣਕਾਰੀ ਦਿਓ।


ਉੱਤਰ: ਮਹਾਰਾਜਾ ਰਣਜੀਤ ਦੇ ਸੈਨਿਕ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ:


I. ਫ਼ੌਜ ਦੀ ਗਿਣਤੀ: ਮਹਾਰਾਜਾ ਰਣਜੀਤ ਸਿਘ ਦੀ ਫ਼ੌਜ ਦੀ ਕੁੱਲ ਗਿਣਤੀ ਬਾਰੇ ਕੋਈ ਜਿਆਦਾ ਸਟੀਕ ਜਾਣਕਾਰੀ ਨਹੀਂ ਮਿਲਦੀ ਪਰ ਬਹੁਤ ਸਾਰੇ ਇਤਿਹਾਸਕਾਰ ਮੈਨਦੇ ਹਨ ਕਿ ਫ਼ੌਜ ਦੀ ਗਿਣਤੀ 75000 ਤੋ 1, 00,000 ਦੇ ਵਿਚਕਾਰ ਸੀ।


॥. ਫ਼ੌਜ ਦਾ ਵਰਗੀਕਰਨ: ਮਹਾਰਾਜਾ ਨੇ ਆਪਣੀ ਫ਼ੌਜ ਨੂੰ ਕਿਸਮਾਂ ਅਤੇ ਕਾਰਜਾਂ ਦੇ ਅਧਾਰ ਤੇ ਦੋ ਵਰਗਾਂ ਫ਼ੌਜ-ਏ- ਆਇਨ ਅਤੇ ਫ਼ੌਜ-ਏ-ਬੇਕਵਾਇਦ ਵਿੱਚ ਵੰਡਿਆ ਹੋਇਆ ਸੀ। ਇਸਤੋ' ਇਲਾਵਾ ਕੰਪਨੀਆਂ, ਸ਼ੈਕਸ਼ਨਾਂ, ਰਸਾਲਿਆਂ, ਬਟਾਲੀਅਨਾਂ ਆਦਿ ਦੇ ਰੂਪ ਵਿੱਚ ਫ਼ੌਜ ਦੀ ਅਦਰੂਨੀ ਵੰਡ ਵੀ ਕੀਤੀ ਗਈ ਸੀ।


III. ਭਰਤੀ: ਅਫ਼ਸਰਾਂ ਦੀ ਭਰਤੀ ਮਹਾਰਾਜਾ ਕਰਦਾ ਸੀ। ਅਫ਼ਸਰ ਸੈਨਿਕਾਂ ਦੀ ਭਰਤੀ ਕਰਦੇ ਸਨ। ਲੌਕ ਆਪਣੀ ਮਰਜੀ ਨਾਲ ਫੌਜ਼ ਵਿੱਚ ਭਰਤੀ ਹੁੰਦੇ ਸਨ। ਫੌਜ਼ ਵਿੱਚ ਭਰਤੀ ਕਰਦੇ` ਸਮੇਂ ਤੰਦਰੁਸਤ ਅਤੇ ਤਾਕਤਵਰ ਵਿਅਕਤੀਆਂ ਨੂੰ ਪਹਿਲ ਦਿੱਤੀ ਜਾਂਦੀ ਸੀ। ਫ਼ੌਜ ਵਿੱਚ ਹਰੇਕ ਧਰਮ, ਜਾਤੀ ਦੇ ਲੌਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਸੀ।


IV. ਸਿਖ਼ਲਾਈ: ਮਹਾਰਾਜਾ ਰਣਜੀਤ ਸਿੰਘ ਤੋ ਪਹਿਲਾਂ ਸੈਨਿਕਾਂ ਨੂੰ ਨਿਯਮਿਤ ਸਿਖ਼ਲਾਈ ਦੇਣ ਦਾ ਰਿਵਾਜ ਨਹੀਂ ਸੀ। ਮਹਾਰਾਜਾ ਨੇ ਆਪਣੀਆਂ ਸੈਨਾਵਾਂ ਨੂੰ ਪਛਮੀ ਤਰੀਕੇ ਨਾਲ ਸਿਖ਼ਲਾਈ ਦੇਣ ਦਾ ਪ੍ਰਬੰਧ ਕੀਤਾ। ਸਿਖ਼ਲਾਈ ਲਈ ਕੁਸ਼ਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ।


V. ਤਲਖਾਹਾਂ: ਸੈਨਿਕਾਂ ਨੂੰ ਤਨਖਾਹ ਜਾਗੀਰ ਜਾਂ ਜਿਣਸ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਨੂੰ ਨਕਦ ਤਨਖਾਹਾਂ ਦੇਣ ਦਾ ਰਿਵਾਜ ਸ਼ੁਰੂ ਕੀਤਾ।


VI. ਪਦਉੱਨਤੀਆਂ ਅਤੇ ਸਨਮਾਨ: ਪਦਉਨਤੀਆਂ ਕਰਦੇ ਸਮੇਂ ਜਾਤੀ, ਧਰਮ, ਨਸਲ, ਖੇਤਰ ਆਦਿ ਦੇ ਅਧਾਰ ਤੇ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਚੰਗੀ ਕਾਰਗੁਜ਼ਾਰੀ ਅਤੇ ਯੁੱਧ ਵਿੱਚ ਬਹਾਦਰੀ ਵਿਖਾਉਣ ਵਾਲੇ ਸੈਨਿਕਾਂ ਨੂੰ ਖਿਤਾਬਾਂ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਸੀ।


VII. ਸਜ਼ਾਵਾਂ: ਮਹਾਰਾਜਾ ਰਣਜੀਤ ਸਿੰਘ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਦਾ ਸੀ। ਗਦਾਰਾਂ, ਬਾਗੀਆਂ, ਜਾਂਦੀਆਂ ਸਨ। ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ।


VIII. ਸੈਨਿਕ ਭਲਾਈ ਦਾ ਪ੍ਰਬੰਧ: ਮਹਾਰਾਜਾ ਰਣਜੀਤ ਸਿੰਘ ਸੈਨਿਕਾਂ ਦੀ ਭਲਾਈ ਦਾ ਪੂਰਾ ਖਿਆਲ ਰੱਖਦਾ ਸੀ। ਉਹਨਾਂ ਨੂੰ ਵਧੀਆ ਤਨਖਾਹਾਂ ਅਤੇ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਲੜਾਈਆਂ ਵਿੱਚ ਮਾਰੇ ਗਏ ਸੈਨਿਕਾਂ ਦੇ' ਪਰਿਵਾਰਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਸੀ।



 

6) ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ਦੀ ਜਾਣਕਾਰੀ ਦਿਓ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ਦੀ ਜਾਣਕਾਰੀ:


I. ਅਦਾਲਤਾਂ: ਮਹਾਰਾਜਾ ਰਣਜੀਤ ਸਿੰਘ ਨੇ ਪ੍ਰਜਾ ਨੂੰ ਨਿਆਂ ਦੇਣ ਲਈ ਵੱਖੋ-ਵਖ ਅਦਾਲਤਾਂ ਦੀ ਸਥਾਪਨਾ ਕੀਤੀ ਸੀ। ਨਿਆਂ ਪ੍ਰਬੋਧ ਦੀ ਸਭ ਤੋਂ ਛੋਟੀ ਅਦਾਲਤ ਪੰਚਾਇਤ, ਪਰਗਨੇ ਵਿੱਚ ਕਾਰਦਾਰ ਦੀ ਅਦਾਲਤ, ਸੂਬੇ ਵਿੱਚ ਨਾਜ਼ਿਮ ਦੀ ਅਦਾਲਤ, ਸ਼ਹਿਰ ਵਿੱਚ ਕਾਜ਼ੀ ਦੀ ਅਦਾਲਤ ਹੁੰਦੀ ਸੀ। ਵਡੇ ਸ਼ਹਿਰਾਂ ਵਿੱਚ ਲੋਕਾਂ ਨੂੰ ਨਿਆਂ ਦੇਣ ਲਈ ਅਦਾਲਤੀ ਨਿਯੁਕਤ ਕੀਤੇ ਗਏ ਸਨ। ਲਾਹੌਰ ਵਿੱਚ ਅਦਾਲਤ--ਆਲਾ ਦੀ ਸਥਾਪਨਾ ਕੀਤੀ ਗਈ ਜਿਹੜੀ ਅੱਜਕਲ੍ਹ ਦੀ ਹਾਈ ਕੋਰਟ ਵਾਂਗ ਸੀ। ਸਭ ਤੋਂ ਵੱਡੀ ਅਦਾਲਤ ਮਹਾਰਾਜਾ ਦੀ ਅਦਾਲਤ ਸੀ।


. ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲਾਂ: ਲੱਗਭਗ ਸਾਰੀਆਂ ਹੀ ਅਦਾਲਤਾਂ ਆਪਣੇ ਤੋ ਹੇਠਲੀਆਂ ਅਦਾਲਤਾਂ ਵਿਰੁੱਧ ਅਪੀਲਾਂ ਸੁਣ ਸਕਦੀਆਂ ਅਤੇ ਫੈਸਲਿਆਂ ਨੂੰ ਬਦਲ ਸਕਦੀਆਂ ਸਨ। ਮਹਾਰਾਜਾ ਦੀ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਸੀ। ਇਸਦੇ ਖਿਲਾਫ਼ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ ਸੀ।


III. ਮੁਕੱਦਮਾ ਪੇਸ਼ ਦਾ ਤਰੀਕਾ: ਮੁਦਈ ਕਿਸੇ ਵੀ ਅਦਾਲਤ ਵਿੱਚ ਜਾ ਕੇ ਆਪਣਾ ਮੁਕੱਦਮਾ ਪੇਸ਼ ਕਰ ਸਕਦਾ ਸੀ। ਇੱਥੋਂ ਤੱਕ ਕਿ ਲੋਕ ਸਿੱਧੇ ਜਾ ਕੇ ਮਹਾਰਾਜਾ ਦੀ ਅਦਾਲਤ ਵਿੱਚ ਵੀ ਪੇਸ਼ ਹੋ ਸਕਦੇ ਸਨ। ਸੰਬੰਧਿਤ ਧਿਰਾਂ ਨੇ ਆਪਣਾ ਪਖ ਆਪੇ ਹੀ ਪੇਸ਼ ਕਰਨਾ ਹੁੰਦੀ ਸੀ। ਵਕੀਲਾਂ ਦੀ ਲੌੜ ਨਹੀਂ ਹੁੰਦੀ ਸੀ। ਦੀਵਾਨੀ ਅਤੇ ਫੌਜ਼ਦਾਰੀ ਮੁਕੱਦਮੇ ਇੱਕੋ ਹੀ ਅਦਾਲਤ ਵਿੱਚ ਪੇਸ਼ ਕੀਤੇ ਜਾ ਸਕਦੇ ਸਨ। ਮੁਕੱਦਮਾ ਦਾਇਰ ਕਰਨ ਲਈ ਕੋਈ ਜਿਆਦਾ ਫੀਸਾਂ ਨਹੀਂ ਲਈਆਂ ਜਾਂਦੀਆਂ ਸਨ।


IV. ਨਿਆਂ ਕਰਨ ਦਾ ਤਰੀਕਾ: ਲਿਖਤੀ ਕਾਨੂੰਨ ਨਹੀਂ ਸਨ। ਜੱਜਾਂ ਦੁਆਰਾ ਫੈਸਲੇ ਪ੍ਰਚਲਿਤ ਕਾਨੂੰਨਾਂ ਜਾਂ ਧਾਰਮਿਕ ਰਿਵਾਜਾਂ ਦੇ ਅਧਾਰ ਤੇ ਕੀਤੇ ਜਾਂਦੇ ਸਨ। ਲੋਕ ਅਦਾਲਤਾਂ ਦੇ ਫੈਸਲੇ ਦਾ ਸਤਿਕਾਰ ਕਰਦੇ ਸਨ। ਨਿਆਂ ਤੇਜ਼ ਹੁੰਦਾ ਸੀ। ਅੱਜਕਲ੍ਹ ਵਾਂਗ ਜਿਆਦਾ ਤਰੀਕਾਂ ਨਹੀਂ ਪੈਂਦੀਆਂ ਸਨ। ਫੈਸਲੇ ਤੁਰੰਤ ਕੀਤੇ ਜਾਂਦੇ ਸਨ।


V. ਸਜ਼ਾਵਾਂ: ਸਜ਼ਾਵਾਂ ਸਖ਼ਤ ਨਹੀਂ ਸਨ। ਆਮ ਤੌਰ ਤੇ ਜੁਰਮਾਨੇ ਹੀ ਕੀਤੇ ਜਾਂਦੇ ਸਨ। ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀਆਂ ਨਾਲ ਸਖ਼ਤ ਸਲੂਕ ਕੀਤਾ ਜਾਂਦਾ ਸੀ। ਕਈ ਵਾਰ ਉਹਨਾਂ ਦੇ ਅੰਗ ਵੀ ਕਟ ਦਿੱਤੇ ਜਾਂਦੇ ਸਨ।


VI. ਅਦਾਲਤਾਂ ਦੇ ਕੰਮਾਂ ਦੀ ਨਿਗਰਾਨੀ: ਮਹਾਰਾਜਾ ਅਦਾਲਤਾਂ ਦੇ ਕੰਮਾਂ ਅਤੇ ਜੱਜਾਂ ਤੇ ਨਜ਼ਰ ਰੱਖਦਾ ਸੀ। ਜੇਕਰ ਕੋਈ ਜੱਜ ਆਪਣੇ ਅਹੁਦੇ ਦੀ ਦੁਰਵਰਤੋ' ਕਰਦਾ ਸੀ ਜਾਂ ਆਪਣੇ ਕਰੱਤਵ ਦੀ ਪਾਲਣਾ ਨਹੀਂ ਕਰਦਾ ਸੀ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਸੀ।