Wednesday 6 January 2021

Chapter 20 Maharaja Ranjit Singh; Character and Personality

0 comments

ਪਾਠ 20 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖਸੀਅਤ

 

1) ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਸ਼ੇਰ--ਪੰਜਾਬ

2) ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕਿਸ ਨਾਂ ਹੇਠ ਚਲਾਉੱਦਾ ਸੀ?

ਸਰਕਾਰ--ਖ਼ਾਲਸਾ

3) ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਨੂੰ ਕਿਸ ਨਾਂ ਨਾਲ ਬੁਲਾਉੱਦਾ ਸੀ?

ਦਰਬਾਰ--ਖ਼ਾਲਸਾ

4) ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਕੀ ਕਹਿ ਕੇ ਬੁਲਾਉੱਦਾ ਸੀ?

ਸਿੱਖ ਪੰਥ ਦਾ ਕੂਕਰ

5) ਮਹਾਰਾਜਾ ਰਣਜੀਤ ਸਿੰਘ ਨੇ ਕਿਸਦੇ ਨਾਂ ਤੇ ਸਿੱਕੇ ਚਲਾਏ?

ਗੁਰੂ ਨਾਨਕ ਦੇਵ ਜੀ ਅਤੇ ਗੁਰੁ ਗੋਬਿੰਦ ਸਿੰਘ ਜੀ ਦੇ

6) ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਤੇ ਕਿਹੜੇ ਸ਼ਬਦ ਉੱਕਰੇ ਹੋਏ ਸਨ?

ਅਕਾਲ ਸਹਾਇ

7) ਮਹਾਰਾਜਾ ਰਣਜੀਤ ਸਿੰਘ ਕਿਸਤੋਂ' ਹੁਕਮ ਲੈ ਕੇ ਯੁੱਧ ਕਰਨ ਲਈ ਜਾਂਦਾ ਸੀ?

ਸ਼੍ਰੀ ਗੁਰੁ ਗ੍ਰੰਥ ਸਾਹਿਬ ਕੋਲੋਂ

8) ਮਹਾਰਾਜਾ ਰਣਜੀਤ ਸਿੰਘ ਦੇ ਅਸਤਬਲ ਦੇ ਸਭ ਤੋੱ' ਚੰਗੇ ਘੋੜੇ ਦਾ ਨਾਂ ਕੀਸੀ? 

ਲੈਲੀ

9) ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਕੋਈ ਦੋ ਉੱਘੇ ਵਿਦਵਾਨਾਂ ਦੇ ਨਾਂ ਲਿਖੋ।

ਸੋਹਨ ਲਾਲ ਸੂਰੀ,ਦੀਵਾਨ ਅਮਰ ਨਾਥ

10) ਸੋਹਨ ਲਾਲ ਸੂਰੀ ਨੇ ਕਿਹੜੀ ਪ੍ਰਸਿਧ ਪੁਸਤਕ ਦੀ ਰਚਨਾ ਕੀਤੀ?

ਉਮਦਤ-ਉਤ-ਤਵਾਰੀਖ

11) ਜਫ਼ਰਨਾਮਾ--ਰਣਜੀਤ ਸਿੰਘ ਦੀ ਰਚਨਾ ਕਿਸਨੇ ਕੀਤੀ?

ਦੀਵਾਨ ਅਮਰ ਨਾਥ ਨੇ

12) ਗਣੇਸ਼ ਦਾਸ ਵਡੇਹਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਿਸ ਅਹੁਦੇ ਤੇ ਕੰਮ ਕਰਦਾ ਸੀ?

ਕਾਨੂੰਨਗੋ ਦੇ ਅਹੁਦੇ ਤੇ

13) ਗਣੇਸ਼ ਦਾਸ ਵਡੇਹਰਾ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ?

ਚਾਰ ਬਾਗ਼-- ਪੰਜਾਬ

14) ਮਹਾਰਾਜਾ ਰਣਜੀਤ ਸਿੰਘ ਆਪਣੇ ਤੋਸ਼ੇਖਾਨੇ ਵਿੱਚ ਰੱਖੀ ਹੋਈ ਕਿਹੜੀ ਚੀਜ ਦੀ ਛੋਹ ਨੂੰ ਆਪਣੇ ਲਈ ਵਡਭਾਗਾ ਮੰਨਦਾ ਸੀ?

ਗੁਰੁ ਗੋਬਿੰਦ ਸਿੰਘ ਜੀ ਦੀ ਕਲਗੀ ਨੂੰ


 

(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਅਕਤੀ ਦੇ ਰੂਪ ਵਿੱਚ ਤੁਸੀਂ ਕਿਵੇਂ ਵਰਣਨ ਕਰੋਗੇ?


ਉੱਤਰ: ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਸਨ ਪਰ ਉਹਨਾਂ ਦੀ ਯਾਦ ਸ਼ਕਤੀ ਕਮਾਲ ਦੀ ਸੀ। ਉਹ ਬਹੁਤ ਬਹਾਦਰ ਅਤੇ ਨਿਡਰ ਸਨ। ਉਹਨਾਂ ਦਾ ਸੁਭਾਅ ਬਹੁਤ ਦਿਆਲੂ ਸੀ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦੇ ਸਨ। ਮਹਾਰਾਜਾ ਨੇ ਆਪਣੇ ਸ਼ਾਸਨ ਕਾਲ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸੱਚੇ ਸੇਵਕ ਸਨ। ਉਹ ਦੂਜੇ` ਧਰਮਾਂ ਪਰਤੀ ਬਹੁਤ ਸਹਿਨਸ਼ੀਲ ਸਨ।

 


2) ਮਹਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ। ਕਿਵੇ?


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਿਆ। ਉਹਨਾਂ ਨੇ ਜਨਤਾ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ। ਆਪਣੇ ਦੁਸ਼ਮਣਾਂ ਨਾਲ ਵੀ ਦਿਆਲਤਾ ਵਾਲਾ ਵਿਵਹਾਰ ਕੀਤਾ। ਮਹਾਰਾਜਾ ਨੇ ਆਪਣੇ ਸ਼ਾਸਨ ਕਾਲ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਉਹਨਾਂ ਨੇ ਸਾਰੇ ਧਰਮਾਂ ਨੂੰ ਸਰਪ੍ਰਸਤੀ ਦਿੱਤੀ। ਉਹ ਲੋੜਵੰਦਾਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਉਹਨਾਂ ਦੀ ਦਾਨਸ਼ੀਲਤਾ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ।


 

3) ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ ਸੀ। ਕਿਵੇ?


ਉੱਤਰ: ਮਹਾਰਾਜਾ ਰਣਜੀਤ ਸਿੰਘ ਆਪਣੇ ਦਿਨ ਦੀ ਸ਼ੁਰੁਆਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਕੇ ਕਰਦੇ ਸਨ। ਹਰੇਕ ਨਵਾਂ ਕੰਮ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਆਪਣੀਆਂ ਜਿੱਤਾਂ ਨੂੰ ਸੱਚੇ ਪਾਤਸ਼ਾਹ ਦੀ ਮਿਹਰ ਮੰਨਦੇ ਸਨ। ਉਹ ਆਪਣੇ ਆਪ ਨੂੰ ਗੁਰੂ ਘਰ ਦਾਕੂਕਰਸਮਝਦੇ ਸਨ। ਉਹ ਆਪਣੀ ਸਰਕਾਰ ਨੂੰ ਸਰਕਾਰ--ਖ਼ਾਲਸਾ ਕਹਿੰਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਥਾਂ ਸਿਘ ਸਾਹਿਬ ਅਖਵਾਉਣਾ ਪਸੈਦ ਕਰਦੇ ਸਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੁ ਗੋਬਿਦ ਸਿਘ ਜੀ ਦੇ ਨਾਂ ਤੇ ਸਿੱਕੇ ਜਾਰੀ ਕੀਤੇ। ਉਹਨਾਂ ਨੇ ਬਹੁਤ ਸਾਰੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ।


 

4) ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸੀ। ਕਿਵੇਂ?


ਉੱਤਰ: ਮਹਾਰਾਜਾ ਰਣਜੀਤ ਸਿੰਘ ਭਾਵੇਂ ਸਿੱਖ ਧਰਮ ਦੇ ਪਕੇ` ਸ਼ਰਧਾਲੂ ਸਨ ਪਰ ਉਹ ਬਾਕੀ ਧਰਮਾਂ ਦਾ ਵੀ ਬਹੁਤ ਸਤਿਕਾਰ ਕਰਦੇ ਸਨ। ਉਹਨਾਂ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਅਧਾਰ ਤੇ ਦਿੱਤੀਆਂ ਜਾਂਦੀਆਂ ਸਨ। ਧਰਮ ਦੇ ਅਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਮਹਾਰਾਜਾ ਦੇ ਦਰਬਾਰ ਵਿੱਚ ਉੱਚੇ ਅਹੁਦਿਆਂ ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ। ਹਰ ਧਰਮ ਦੇ ਲੋਕਾਂ ਨੂੰ ਆਪਣੇ ਰਸਮਾਂ-ਰਿਵਾਜ਼ ਮਨਾਉਣ ਦੀ ਅਜਾਦੀ ਸੀ। ਮਹਾਰਾਜਾ ਨੇ ਹਰੇਕ ਧਰਮ ਦੇ ਧਾਰਮਿਕ ਸਥਾਨਾਂ ਨੂੰ ਸਰਪ੍ਰਸਤੀ ਦਿੱਤੀ।


 

5) ਇੱਕ ਪ੍ਰਸ਼ਾਸਕ ਦੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਮਹਾਰਾਜਾ ਰਣਜੀਤ ਸਿੰਘ ਇੱਕ ਉੱਚ ਕੋਟੀ ਦਾ ਸ਼ਾਸਨ ਪ੍ਰਬੰਧਕ ਸੀ। ਸ਼ਾਸਨ ਦਾ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਉਸਨੇ ਆਪਣੇ ਸਾਮਰਾਜਾ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਸੀ। ਸੂਬੇ ਅੱਗੇ ਪਰਗਨੇ ਅਤੇ ਪਰਗਨਿਆਂ ਨੂੰ ਪਿੰਡਾਂ ਵਿੱਚ ਵੰਡਿਆ ਹੋਇਆ ਸੀ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੁਆਰਾ, ਪਰਗਨੇ` ਦਾ ਪ੍ਰਬੰਧ ਕਾਰਦਾਰਾਂ ਦੁਆਰਾ ਅਤੇ ਸੂਬਿਆਂ ਦਾ ਪ੍ਰਬੰਧ ਨਾਜ਼ਿਮ ਦੁਆਰਾ ਵੇਖਿਆ ਜਾਂਦਾ ਸੀ। ਕੇਂਦਰੀ ਸ਼ਾਸਨ ਨੂੰ ਵੱਖੋ-ਵੱਖਰੇ ਮਹਿਕਮਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਮਹਿਕਮੇ ਦਾ ਇਚਾਰਜ਼ ਇੱਕ ਮੰਤਰੀ ਨੂੰ ਬਣਾਇਆ ਗਿਆ ਸੀ।


 

6) ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜਰਨੈਲ ਅਤੇ ਜੇਤੂ ਸੀ। ਵਿਆਖਿਆ ਕਰੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਬਹਾਦਰੀ ਨਾਲ ਇੱਕ ਛੋਟੀ ਜਿਹੀ ਮਿਸਲ ਨੂੰ ਇੱਕ ਵਿਸ਼ਾਲ ਜੰਮੂ ਆਦਿ ਵਰਗੇ ਬਹੁਤ ਮਹੱਤਵਪੂਰਨ ਇਲਾਕੇ` ਸ਼ਾਮਿਲ ਕੀਤੇ।

ਮਹਾਰਾਜਾ ਨੇ ਅਨੇਕਾਂ ਯੁੱਧ ਕੀਤੇ। ਉਸਨੂੰ ਕਿਸੇ ਵੀ ਯੁੱਧ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਮਹਾਰਾਜਾ ਯੁੱਧ ਦੇ ਸਮੇਂ ਘਬਰਾਉਂਦਾ ਜਾਂ ਡਰਦਾ ਨਹੀਂ ਸੀ ਅਤੇ ਹਰ ਸਥਿਤੀ ਵਿੱਚ ਜਿੱਤ ਦੇ ਵਾਪਸ ਆਉਂਦਾ ਸੀ।


 

7) ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਿਉ' ਕਿਹਾ ਜਾਂਦਾ ਹੈ?


ਉੱਤਰ: ਮਹਾਰਾਜਾ ਰਣਜੀਤ ਸਿੰਘ ਇੱਕ ਸਫ਼ਲ ਜੇਤੂ ਅਤੇ ਕੁਸ਼ਲ ਪ੍ਰਸ਼ਾਸਕ ਸੀ। ਉਹ ਆਪਣੀ ਪਰਜਾ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦਿੰਦਾ ਸੀ। ਉਹ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲ ਸੀ। ਉਸਨੇ ਆਪਣੀ ਫੌਜ ਨੂੰ ਬਹੁਤ ਸ਼ਕਤੀਸ਼ਾਲੀ ਬਣਾਇਆ। ਉਸਨੇ ਆਪਣੀ ਕੂਟਨੀਤੀ ਦੁਆਰਾ ਪੇਜਾਬ ਨੂੰ ਅਗਰੇਜੀ ਰਾਜ ਵਿੱਚ ਸ਼ਾਮਿਲ ਹੋਣ ਤੋਂ ਬਚਾਈ ਰੱਖਿਆ। ਮਹਾਰਾਜਾ ਨੇ ਅਨੇਕਾਂ ਯੁੱਧ ਕੀਤੇ। ਉਸਨੂੰ ਕਿਸੇ ਵੀ ਯੁੱਧ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਮਹਾਰਾਜਾ ਯੁੱਧ ਦੇ ਸਮੇਂ ਘਬਰਾਉਂਦਾ ਜਾਂ ਡਰਦਾ ਨਹੀਂ ਸੀ ਅਤੇ ਹਰ ਸਥਿਤੀ ਵਿੱਚ ਜਿੱਤ ਦੇ ਵਾਪਸ ਆਉਦਾ ਸੀ। ਇਹਨਾਂ ਸਾਰੇ ਗੁਣਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ।


 

(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


1) ਮਹਾਰਾਜਾ ਰਣਜੀਤ ਸਿੰਘ ਦੇ ਚਰਿਤਰ ਅਤੇ ਸ਼ਖਸੀਅਤ ਦਾ ਮੁਲਾਂਕਣ ਕਰੋਂ।


ਉੱਤਰ: ਮਹਾਰਾਜਾ ਰਣਜੀਤ ਸਿੰਘ ਕੋਈ ਸਧਾਰਨ ਵਿਅਕਤੀ ਜਾਂ ਮਾਮੂਲੀ ਹਸਤੀ ਨਹੀਂ ਸੀ। ਉਸਦੀ ਸ਼ਖਸੀਅਤ ਵਿੱਚ ਅਨੇਕਾਂ ਗੁਣ ਸਨ ਜਿਹਨਾਂ ਦਾ ਵਰਣਨ ਅੱਗੇ ਕੀਤਾ ਗਿਆ ਹੈ:


I. ਇੱਕ ਵਿਅਕਤੀ ਦੇ ਰੂਪ ਵਿੱਚ: ਮਹਾਰਾਜਾ ਰਣਜੀਤ ਸਿੰਘ ਭਾਵੇ ਅਨਪੜ੍ਹ ਸਨ ਪਰ ਉਹਨਾਂ ਦੀ ਯਾਦ ਸ਼ਕਤੀ ਕਮਾਲ ਦੀ ਸੀ। ਉਹ ਬਹੁਤ ਬਹਾਦਰ ਅਤੇ ਨਿਡਰ ਸਨ। ਉਹਨਾਂ ਦਾ ਸੁਭਾਅ ਬਹੁਤ ਦਿਆਲੂ ਸੀ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦੇ ਸਨ। ਮਹਾਰਾਜਾ ਨੇ ਆਪਣੇ ਸ਼ਾਸਨ ਕਾਲ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸੱਚੇ ਸੇਵਕ ਸਨ। ਉਹ ਦੂਜੇ ਧਰਮਾਂ ਪ੍ਰਤੀ ਬਹੁਤ ਸਹਿਨਸ਼ੀਲ ਸਨ।


. ਇੱਕ ਦਿਆਲੂ ਸ਼ਾਸਕ ਦੇ ਰੂਪ ਵਿੱਚ: ਮਹਾਰਾਜਾ ਰਣਜੀਤ ਸਿਘ ਨੇ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਿਆ। ਉਹਨਾਂ ਨੋ ਜਨਤਾ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ। ਆਪਣੇ ਦੁਸ਼ਮਣਾਂ ਨਾਲ ਵੀ ਦਿਆਲਤਾ ਵਾਲਾ ਵਿਵਹਾਰ ਕੀਤਾ। ਮਹਾਰਾਜਾ ਨੇ ਆਪਣੇ ਸ਼ਾਸਨ ਕਾਲ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਉਹਨਾਂ ਨੇ ਸਾਰੇ ਧਰਮਾਂ ਨੂੰ ਸਰਪ੍ਰਸਤੀ ਦਿੱਤੀ। ਉਹ ਲੋੜਵੰਦਾਂ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਉਹਨਾਂ ਦੀ ਦਾਨਸ਼ੀਲਤਾ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ।


III. ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ: ਮਹਾਰਾਜਾ ਰਣਜੀਤ ਸਿੰਘ ਆਪਣੇ ਦਿਨ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਕੇ` ਕਰਦੇ ਸਨ। ਹਰੇਕ ਨਵਾਂ ਕੰਮ ਕਰਨ ਤੋ ਪਹਿਲਾਂ ਅਰਦਾਸ ਕੀਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਆਪਣੀਆਂ ਜਿੱਤਾਂ ਨੂੰ ਸੋਚੇ ਪਾਤਸ਼ਾਹ ਦੀ ਮਿਹਰ ਮਨਦੇ ਸਨ। ਉਹ ਆਪਣੇ ਆਪ ਨੂੰ ਗੁਰੂ ਘਰ ਦਾ 'ਕੂਕਰਸਮਝਦੇ ਸਨ। ਉਹ ਆਪਣੀ ਸਰਕਾਰ ਨੂੰ ਸਰਕਾਰ--ਖ਼ਾਲਸਾ ਕਹਿੰਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਥਾਂ ਸਿੰਘ ਸਾਹਿਬ ਅਖਵਾਉਣਾ ਪਸੰਦ ਕਰਦੇ ਸਨ। ਉਹਨਾਂ ਨੇ ਗੁਰੁ ਨਾਨਕ ਦੇਵ ਜੀ ਅਤੇ ਗੁਰੂ ਗੋਬਿਦ ਸਿੰਘ ਜੀ ਦੇ ਨਾਂ ਤੇ ਸਿੱਕੇ ਜਾਰੀ ਕੀਤੇ। ਉਹਨਾਂ ਨੇ ਬਹੁਤ ਸਾਰੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ।


IV. ਇੱਕ ਧਰਮ-ਨਿਰਪੇਖ ਸ਼ਾਸਕ: ਮਹਾਰਾਜਾ ਰਣਜੀਤ ਸਿੰਘ ਭਾਵੇਂ ਸਿੱਖ ਧਰਮ ਦੇ ਪਕੇ ਸ਼ਰਧਾਲੂ ਸਨ ਪਰ ਉਹ ਬਾਕੀ ਧਰਮਾਂ ਦਾ ਵੀ ਬਹੁਤ ਸਤਿਕਾਰ ਕਰਦੇ ਸਨ। ਉਹਨਾਂ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਅਧਾਰ ਤੇ ਦਿੱਤੀਆਂ ਜਾਂਦੀਆਂ ਸਨ। ਧਰਮ ਦੇ ਅਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਮਹਾਰਾਜਾ ਦੇ ਦਰਬਾਰ ਵਿੱਚ ਉੱਚੇ ਅਹੁਦਿਆਂ ਤੇ` ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ। ਹਰ ਧਰਮ ਦੇ ਲੋਕਾਂ ਨੂੰ ਆਪਣੇ ਰਸਮਾਂ-ਰਿਵਾਜ਼ ਮਨਾਉਣ ਦੀ ਅਜਾਦੀ ਸੀ। ਮਹਾਰਾਜਾ ਨੇ ਹਰੇਕ ਧਰਮ ਦੇ ਧਾਰਮਿਕ ਸਥਾਨਾਂ ਨੂੰ ਸਰਪ੍ਰਸਤੀ ਦਿੱਤੀ।


V. ਇੱਕ ਪ੍ਰਸ਼ਾਸਕ ਦੇ ਰੂਪ ਵਿੱਚ: ਮਹਾਰਾਜਾ ਰਣਜੀਤ ਸਿੰਘ ਇੱਕ ਉੱਚ ਕੋਂਟੀ ਦਾ ਸ਼ਾਸਨ ਪ੍ਰਬੰਧਕ ਸੀ। ਸ਼ਾਸਨ ਦਾ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਉਸਨੇ ਆਪਣੇ ਸਾਮਰਾਜਾ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਸੀ। ਸੂਬੇ ਅੱਗੇ ਪਰਗਨੇ ਅਤੇ ਪਰਗਨਿਆਂ ਨੂੰ ਪਿੰਡਾਂ ਵਿੱਚ ਵੰਡਿਆ ਹੋਇਆ ਸੀ। ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੁਆਰਾ, ਪਰਗਨੇ` ਦਾ ਪ੍ਰਬੰਧ ਕਾਰਦਾਰਾਂ ਦੁਆਰਾ ਅਤੇ` ਸੂਬਿਆਂ ਦਾ ਪ੍ਰਬੰਧ ਨਾਜ਼ਿਮ ਦੁਆਰਾ ਵੇਖਿਆ ਜਾਂਦਾ ਸੀ। ਕੇਂਦਰੀ ਸ਼ਾਸਨ ਨੂੰ ਵੱਖੋ-ਵੱਖਰੇ ਮਹਿਕਮਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਮਹਿਕਮੇ ਦਾ ਇੰਚਾਰਜ਼ ਇੱਕ ਮੰਤਰੀ ਨੂੰ ਬਣਾਇਆ ਗਿਆ ਸੀ।


VI. ਇੱਕ ਮਹਾਨ ਜਰਨੈਲ ਅਤੇ ਜੇਤੂ: ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਬਹਾਦਰੀ ਨਾਲ ਇੱਕ ਛੋਟੀ ਜਿਹੀ ਮਿਸਲ ਨੂੰ ਇਕ ਵਿਸ਼ਾਲ ਸਾਮਰਾਜ ਬਣਾ ਦਿੱਤਾ। ਉਸਨੇ ਆਪਣੇ ਸਾਮਰਾਜ ਵਿੱਚ ਲਾਹੌਰ, ਸ਼ਾਮਿਲ ਕੀਤੇ। ਮਹਾਰਾਜਾ ਨੇ ਅਨੇਕਾਂ ਯੁੱਧ ਕੀਤੇ। ਉਸਨੂੰ ਕਿਸੇ ਵੀ ਯੁੱਧ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਮਹਾਰਾਜਾ ਯੁੱਧ ਦੇ ਸਮੇਂ ਘਬਰਾਉਂਦਾ ਜਾਂ ਡਰਦਾ ਨਹੀਂ ਸੀ ਅਤੇ ਹਰ ਸਥਿਤੀ ਵਿੱਚ ਜਿੱਤ ਦੇ ਵਾਪਸ ਆਉਂਦਾ ਸੀ।


VII. ਪੰਜਾਬ ਦੇ ਇਤਿਹਾਸ ਵਿੱਚ ਸਥਾਨ: ਮਹਾਰਾਜਾ ਰਣਜੀਤ ਸਿੰਘ ਇੱਕ ਸਫ਼ਲ ਜੇਤੂ ਅਤੇ ਕੁਸ਼ਲ ਪ੍ਰਸ਼ਾਸਕ ਸੀ। ਉਹ ਆਪਣੀ ਪਰਜਾ ਦੀ ਭਲਾਈ ਵਲ ਵਿਸ਼ੇਸ਼ ਧਿਆਨ ਦਿੰਦਾ ਸੀ। ਉਹ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲ ਸੀ। ਉਸਨੇ ਆਪਣੀ ਫੌਜ ਨੂੰ ਬਹੁਤ ਸ਼ਕਤੀਸ਼ਾਲੀ ਬਣਾਇਆ। ਉਸਨੇ ਆਪਣੀ ਕੂਟਨੀਤੀ ਦੁਆਰਾ ਪੰਜਾਬ ਨੂੰ ਅੰਗਰੇਜੀ ਰਾਜ ਵਿੱਚ ਸ਼ਾਮਿਲ ਹੋਣ ਤੋਂ ਬਚਾਈ ਰੱਖਿਆ । ਮਹਾਰਾਜਾ ਨੇ ਅਨੇਕਾਂ ਯੁੱਧ ਕੀਤੇ। ਉਸਨੂੰ ਕਿਸੇ ਵੀ ਯੁੱਧ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਮਹਾਰਾਜਾ ਯੁੱਧ ਦੇ ਸਮੇਂ ਘਬਰਾਉਂਦਾ ਜਾਂ ਡਰਦਾ ਨਹੀਂ ਸੀ ਅਤੇ ਹਰ ਸਥਿਤੀ ਵਿੱਚ ਜਿੱਤ ਦੇ ਵਾਪਸ ਆਉਂਦਾ ਸੀ। ਇਹਨਾਂ ਸਾਰੇ ਗੁਣਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ।