Wednesday 6 January 2021

Chapter: 18 Maharaja Ranjit Singh’s Relations with Afghanistan and His North-Western Frontier Policy

0 comments

ਪਾਠ 18 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸਦੀ ਉੱਤਰਪੱਛਮੀ ਸੀਮਾ ਨੀਤੀ

 

1) ਮਹਾਰਾਜਾ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਕਦੋਂ ਸੰਭਾਲੀ?

1797 : ਵਿੱਚ

2) ਅਫ਼ਗਾਨਿਸਤਾਨ ਦੇ ਕਿਹੜੇ ਸ਼ਾਸਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਤੇ ਕੀਤੇ ਕਬਜ਼ੇ ਨੂੰ ਮਾਨਤਾ ਦਿੱਤੀ?

ਸ਼ਾਹ ਜਮਾਨ ਨੇ

3) ਸ਼ਾਹ ਜਮਾਨ ਕੌਣ ਸੀ?

ਅਹਿਮਦ ਸ਼ਾਹ ਅਬਦਾਲੀ ਦਾ ਪੌਤਰਾ

4) ਸ਼ਾਹ ਜਮਾਨ ਨੇ ਲਾਹੌਰ ਤੇ ਕਬਜਾ ਕਦੋਂ ਕੀਤਾ ਸੀ?

1798 : ਵਿੱਚ

5) ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨਾਲ ਮਿਲਕੇ ਕਸ਼ਮੀਰ ਜਿੱਤਣ ਦੀ ਯੋਜਨਾ ਬਣਾਈ?

ਫ਼ਤਿਹ ਖਾਂ

6) ਫ਼ਤਿਹ ਖਾਂ ਕੌਣ ਸੀ?

ਅਫ਼ਗਾਨਿਸਤਾਨ ਦੇ ਬਾਦਸ਼ਾਹ ਮਹਿਮੂਦ ਦਾ ਵਜ਼ੀਰ

7) ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਕਾਰ ਕਿੱਥੇ ਅਤੇ ਕਦੋਂ ਕਸ਼ਮੀਰ ਹਮਲੇ ਸੰਬੰਧੀ ਸਮਝੌਤਾਹੋਇਆ?

1813 : ਰੋਹਤਾਸ ਦੇ ਕਿਲ੍ਹੇ ਵਿੱਚ

8) ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਕਬਜ਼ਾ ਕਰਨ ਲਈ ਕਿਸਨੂੰ ਭੇਜਿਆ?

ਫ਼ਕੀਰ ਅਜੀਜੁਦੀਨ ਨੂੰ

9) ਹਜਰੋ/ਹੈਦਰੋ/ਛੱਛਦੀ ਲੜਾਈ ਕਦੋਂ ਹੋਈ?

13 ਜੁਲਾਈ 1813 ਈ:

10) ਹਜਰੋ/ਹੈਦਰੋ/ਛੱਛ ਦੀ ਲੜਾਈ ਕਿਹੜੀਆਂ ਧਿਰਾਂ ਵਿਚਕਾਰ ਹੋਈ?

ਮਹਾਰਾਜਾ ਰਣਜੀਤ ਸਿਘ ਅਤੇ ਫ਼ਤਿਹਖਾਂ

11) ਹਜਰੋ/ਹੈਦਰੋ/ਛੱਛ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਸਿੱਖਾਂ ਦੀ

12) ਮਹਾਰਾਜਾ ਰਣਜੀਤ ਸਿੰਘ ਦਾ ਕਸ਼ਮੀਰ ਨੂੰ ਜਿੱਤਣ ਦਾ ਸੁਫ਼ਨਾ ਕਿਸਨੇ ਪੂਰਾ ਕੀਤਾ?

ਮਿਸਰ ਦੀਵਾਨ ਚੰਦ ਨੇ

13) ਨੌਸ਼ਹਿਰਾ ਦੀ ਲੜਾਈ ਕਦੋ ਹੋਈ?

14 ਮਾਰਚ 1823 ਈ:

14) ਨੌਸ਼ਹਿਰਾ ਦੀ ਲੜਾਈ ਕਿਹੜੀਆਂ ਦੌ ਧਿਰਾਂ ਵਿਚਕਾਰ ਹੋਈ?

ਮਹਾਰਾਜਾ ਰਣਜੀਤ ਸਿਘ ਅਤੇ ਆਜ਼ਿਮ ਖਾਂ ਦੀ ਅਗਵਾਈ ਹੇਠ ਇਕਠੇ ਹੋਏ ਅਫ਼ਗਾਨਾਂ ਵਿਚਕਾਰ 

15) ਨੌਸ਼ਹਿਰਾ ਦੀ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਸਿੱਖਾਂ ਦੀ

16) ਨੌਸ਼ਹਿਰਾ ਦੀ ਲੜਾਈ ਵਿੱਚ ਕਿਹੜੇ ਪ੍ਰਸਿੱਧ ਸਿੱਖ ਜਰਨੈਲ ਨੇ ਸ਼ਹੀਦੀ ਪ੍ਰਾਪਤ ਕੀਤੀ?

ਅਕਾਲੀ ਫੂਲਾ ਸਿੰਘ

17) ਕਿਸਨੇ ਕਿਹਾ, “ਅੱਲ੍ਹਾ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਇਲਾਕਿਆਂ ਵਿੱਚੋਂ ਸਿੱਖਾਂ ਨੂੰ ਕਢ ਕੇ ਖਤਮ ਕਰਨ ਲਈ ਭੇਜਿਆ ਹੈ”?

ਸੱਯਦ ਅਹਿਮਦ

18) ਸੱਯਦ ਅਹਿਮਦ ਆਪਣੇ ਆਪ ਨੂੰ ਕਿਸਦਾ ਦੂਤ ਦੱਸਦਾ ਸੀ?

ਹਜ਼ਰਤ ਮੁਹੈਮਦ ਸਾਹਿਬ ਦਾ

19) ਸੱਯਦ ਅਹਿਮਦ ਖਾਂ ਕਿੱਥੋਂ ਦਾ ਰਹਿਣ ਵਾਲਾ ਸੀ?

ਬਰੇਲੀ ਦਾ

20) ਸੱਯਦ ਅਹਿਮਦ ਖਾ ਕਿਹੜੇ ਸਥਾਨ ਤੇ ਮਾਰਿਆ ਗਿਆ?

ਬਾਲਾਕੋਟ ਵਿਖੇ

21) ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਕਾਰ ਸੰਧੀ ਕਦੋ ਹੋਈ?

12 ਮਾਰਚ 1833

22) ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਕਦੋ ਸ਼ਾਮਿਲ ਕੀਤਾ?

1834 ਈ: ਵਿੱਚ

23) ਪੇਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਿਲ ਕਰਨ ਤੋ ਬਾਅਦ ਇਸਦਾ ਗਵਰਨਰ ਕਿਸਨੂੰ ਬਣਾਇਆ ਗਿਆ?

ਹਰੀ ਸਿੰਘ ਨਲੂਆ ਨੂੰ

24) ਜਮਰੌਦ ਦੀ ਲੜਾਈ ਕਦੋਂ' ਸ਼ੁਰੂ ਹੋਈ?

28 ਅਪ੍ਰੈਲ 1837 ਈ

25) ਜਮਰੌਦ ਦੀ ਲੜਾਈ ਵਿੱਚ ਕਿਹੜੇ ਪ੍ਰਸਿੱਧ ਸਿਖ ਜਰਨੈਲ ਨੇ ਸ਼ਹੀਦੀ ਪ੍ਰਾਪਤ ਕੀਤੀ?

ਹਰੀ ਸਿੰਘ ਨਲੂਆ

26) ਤ੍ਰੈ-ਪੱਖੀ ਸੰਧੀ ਕਦੋਂ ਹੋਈ?

26 ਜੂਨ 1838 ਈ:

27) ਤ੍ਰੈ-ਪੱਖੀ ਸੰਧੀ ਕਿਹੜੀਆਂ ਤਿੰਨ ਧਿਰਾਂ ਵਿਚਕਾਰ ਹੋਈ?

ਮਹਾਰਾਜਾ ਰਣਜੀਤ ਸਿਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾਹ ਵਿਚਕਾਰ

28) ਉੱਤਰੀ- ਪੱਛਮੀ ਪ੍ਰਦੇਸ਼ਾਂ ਵਿੱਚ ਕਿਹੜੇ ਖੂਖਾਰ ਕਬੀਲੇ ਰਹਿੰਦੇ ਸਨ?

ਯੂਸਫ਼ਜਈ, ਮੁਹੰਮਦਜਈ, ਅਫ਼ਰੀਦੀ, ਖਟਕ ਆਦਿ


 

 

(ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ)


1) ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ।


ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਇਕ ਲੱਖ ਰੁਪਏ ਸਲਾਨਾ ਜਾਗੀਰ ਬਦਲੇ ਅਟਕ ਦਾ ਕਿਲ੍ਹਾ ਉੱਥੋਂ ਦੇ ਗਵਰਨਰ ਜਹਾਂਦਾਦ ਕੋਲ਼ੋਂ ਪਾਪਤ ਕਰ ਲਿਆ। ਜਦੋਂ ਇਸਦਾ ਪਤਾ ਫ਼ਤਹਿ ਖਾਂ ਨੂੰ ਲੱਗਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਹ ਕਸ਼ਮੀਰ ਤੋਂ ਆਪਣੀ ਫੌਜ਼ ਲੈ ਕੇ ਅਟਕ ਵਲ ਚੱਲ ਪਿਆ। 13 ਜੁਲਾਈ 1813 : ਨੂੰ ਹੈਦਰੋ ਜਾਂ ਹਜ਼ਰੋਂ ਜਾਂ ਛੱਛ ਦੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਦੀਆਂ ਫੌਜਾਂ ਵਿਚਕਾਰ ਲੜਾਈ ਹੋਈ। ਫ਼ਤਿਹ ਖਾਂ ਹਾਰ ਗਿਆ।


 

2) ਸ਼ਾਹ ਸ਼ੁਜਾਹ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਸ਼ਾਹ ਸ਼ੁਜਾਹ 1803 : ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ। 1809 : ਵਿੱਚ ਸ਼ਾਹ ਮਹਿਮੂਦ ਨੇ ਉਸਨੂੰ ਗੱਦੀ ਤੋਂ ਉਤਾਰ ਕੇ ਗੱਦੀ ਤੇ ਕਬਜ਼ਾ ਕਰ ਲਿਆ। 1812 : ਵਿੱਚ ਅਫ਼ਗਾਨਿਸਤਾਨ ਦੇ ਗਵਰਨਰ ਅੱਤਾ ਮੁਹੰਮਦ ਖਾਂ ਨੇ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ। 1813 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਰਿਹਾਅ ਕਰਵਾ ਲਿਆ। 26 ਜੂਨ 1838 : ਨੂੰ ਅੰਗਰੇਜ਼ਾਂ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਕਾਰ ਹੋਈ ਤ੍ਰੈ-ਪੱਖੀ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾ ਦਿੱਤਾ ਗਿਆ। ਛੇਤੀ ਹੀ ਉਸ ਵਿਰੁੱਧ ਵਿਦਰੋਹ ਹੋ ਗਿਆ ਜਿਸ ਵਿੱਚ ਉਸਦੀ ਮੌਤ ਹੋ ਗਈ।


 

3) ਮਹਾਰਾਜਾ ਰਣਜੀਤ ਸਿੰਘ ਅਤੇ ਦੋਸਤ ਮੁਹੰਮਦ ਖਾਂ ਵਿਚਕਾਰ ਕਿਹੋ ਜਿਹੇ ਸੰਬੰਧ ਸਨ?


ਉੱਤਰ: ਦੋਸਤ ਮੁਹੰਮਦ ਖਾਂ 1826 : ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ। ਉਹ ਮਹਾਰਾਜਾ ਰਣਜੀਤ ਸਿੰਘ ਦੇ ਵਧਦੇ ਪ੍ਰਭਾਵ ਤੋਂ ਪ੍ਰੇਸ਼ਾਨ ਸੀ। ਮਹਾਰਾਜਾ ਰਣਜੀਤ ਸਿੰਘ ਨੇ 6 ਮਈ 1834 : ਨੂੰ ਪੇਸ਼ਾਵਰ ਤੇ ਕਬਜ਼ਾ ਕਰ ਲਿਆ। ਦੋਸਤ ਮੁਹੰਮਦ ਖਾਂ ਨੇ 1837 : ਵਿੱਚ ਆਪਣੇ ਪੁੱਤਰ ਅਕਬਰ ਖਾਂ ਅਧੀਨ ਇੱਕ ਵਿਸ਼ਾਲ ਫੌਜ ਪੇਸ਼ਾਵਰ ਤੇ ਕਬਜ਼ਾ ਕਰਨ ਲਈ ਭੇਜੀ। ਜਮਰੌਦ ਵਿਖੇ ਇੱਕ ਭਿਅਕਰ ਲੜਾਈ ਹੋਈ। ਇਸ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਮਾਰਿਆ ਗਿਆ ਪਰ ਜਿੱਤ ਸਿੱਖਾਂ ਦੀ ਹੀ ਹੋਈ। ਇਸਤੋ' ਬਾਅਦ ਦੋਸਤ ਮੁਹੰਮਦ ਖਾਂ ਨੇ ਕਦੇ ਪੇਸ਼ਾਵਰ ਵਲ ਰੁਖ ਨਾ ਕੀਤਾ।


 

4) ਸੱਯਦ ਅਹਿਮਦ ਦੇ ਜਿਹਾਦ (ਧਰਮਯੁੱਧ) ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਸੱਯਦ ਅਹਿਮਦ ਖਾਂ ਬਰੇਲੀ ਦਾ ਰਹਿਣ ਵਾਲਾ ਸੀ। ਉਸਨੇ 1827 : ਤੋਂ 1831 : ਤੱਕ ਸਿੱਖਾਂ ਵਿਰੌਂਧ ਜਿਹਾਦ (ਧਰਮਯੁੱਧ) ਦੇ ਨਾਂ ਤੇ ਲੜਾਈ ਜਾਰੀ ਰੱਖੀ। ਉਸਦਾ ਕਹਿਣਾ ਸੀ ਕਿ ਅੱਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੂਸਤਾਨ ਜਿੱਤਣ ਅਤੇ ਅਫ਼ਗਾਨ ਪ੍ਰਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢਣ ਲਈ ਭੇਜਿਆ ਹੈ। ਉਸਦੀਆਂ ਗੱਲਾਂ ਵਿੱਚ ਕੇ ਹਜ਼ਾਰਾਂ ਅਫ਼ਗਾਨ ਉਸ ਨਾਲ ਜੁੜ ਗਏ ਅਤੇ ਇੱਕ ਵੱਡੀ ਫੌਜ ਤਿਆਰ ਹੋ` ਗਈ। ਉਸਨੂੰ ਸਿੱਖ ਫੌਜਾਂ ਨੇ ਪਹਿਲਾਂ ਸੈਦੂ ਅਤੇ ਫਿਰ ਪੇਸ਼ਾਵਰ ਵਿਖੇ ਹਰਾਇਆ ਪਰ ਉਹ ਬਚ ਗਿਆ ਅਤੇ ਸਿੱਖਾਂ ਖਿਲਾਫ਼ ਲੜਦਾ ਰਿਹਾ। 1831 : ਵਿੱਚ ਬਾਲਾਕੋਂਟ ਵਿਖੇ ਉਸਦਾ ਮੁਕਾਬਲਾ ਸ਼ਹਿਜ਼ਾਦਾ ਸ਼ੇਰ ਸਿੰਘ ਦੀਆਂ ਫੌਜਾਂ ਨਾਲ ਹੋਇਆ। ਇਸ ਲੜਾਈ ਵਿੱਚ ਸੱਯਦ ਅਹਿਮਦ ਮਾਰਿਆ ਗਿਆ।


 

5) ਜ਼ਮਰੌਦ ਦੀ ਲੜਾਈ ਤੋਂ ਇੱਕ ਸੰਖੇਪ ਨੋਟ ਲਿਖੋ।


ਉੱਤਰ: ਹਰੀ ਸਿੰਘ ਨਲੂਆ ਅਫ਼ਗਾਨਾਂ ਦੇ ਵਧਦੇ ਹਮਲਿਆਂ ਨੂੰ ਰੋਕਣ ਲਈ ਜ਼ਮਰੌਦ ਵਿਖੇ ਕਿਲ੍ਹੇ ਦਾ ਨਿਰਮਾਣ ਕਰ ਰਿਹਾ ਸੀ। ਦੋਸਤ ਮੁਹੈਮਦ ਖਾਂ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸ-ਉਦ-ਦੀਨ ਅਧੀਨ 20000 ਸੈਨਿਕਾਂ ਨੂੰ ਜ਼ਮਰੌਦ ਤੇ ਹਮਲਾ ਕਰਨ ਲਈ ਭੇਜਿਆ। ਇਹ ਹਮਲਾ 28 ਅਪ੍ਰੈਲ 1837 : ਨੂੰ ਕੀਤਾ ਗਿਆ। ਹਰੀ ਸਿਘ ਨਲੂਆ ਪੇਸ਼ਾਵਰ ਵਿਖੇ ਬੀਮਾਰ ਪਿਆ ਸੀ। ਹਮਲੇ ਦੀ ਖਬਰ ਸੁਣਕੇ ਉਹ ਆਪਣੇ 10000 ਸੈਨਿਕਾਂ ਨੂੰ ਨਾਲ ਲੈ ਕੇ ਜਮਰੌਦ ਪੁਜਿਆ ਅਤੇ ਯੁੱਧ ਵਿੱਚ ਕੁਦ ਪਿਆ। ਅਚਾਨਕ ਦੋ ਗੋਲੇ ਲਗ ਜਾਣ ਕਾਰਨ 30 ਅਪ੍ਰੈਲ 1837 : ਨੂੰ ਹਰੀ ਸਿੰਘ ਨਲੂਏ ਦੀ ਮੌਤ ਹੋ ਗਈ। ਇਸ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖ ਸੈਨਿਕਾਂ ਨੇ ਏਨੀ ਤੇਜ਼ੀ ਨਾਲ ਹਮਲਾ ਕੀਤਾ ਕਿ ਅਫ਼ਗਾਨ ਗਿੱਦੜਾਂ ਵਾਂਗ ਦੌੜ ਗਏ।


 

6) ਅਕਾਲ ਫੂਲਾ ਸਿੰਘ ਤੇ ਇੱਕ ਸੰਖੇਪ ਨੋਟ ਲਿਖੋਂ।


ਉੱਤਰ: ਅਕਾਲੀ ਫੂਲਾ ਸਿੰਘ ਬਹੁਤ ਸੂਰਬੀਰ, ਨਿਡਰ ਅਤੇ ਉੱਚੇ ਆਚਰਣ ਵਾਲੇ ਸਿੱਖ ਸਨ। 1807 ਈ: ਵਿੱਚ ਉਹਨਾਂ ਦੀ ਬਹਾਦਰੀ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਕਸੂਰ ਤੇ ਕਬਜ਼ਾ ਕਰਨ ਵਿੱਚ ਸਫ਼ਲ ਹੋ ਸਕਿਆ। ਇਸੇ ਵਰ੍ਹੇ ਹੀ ਅਕਾਲੀ ਫੂਲਾ ਸਿੰਘ ਨੇ ਝੰਗ ਤੇ ਕਬਜ਼ਾ ਕਰ ਲਿਆ। ਅਕਾਲੀ ਫੂਲਾ ਸਿੰਘ ਦੀ ਸਹਾਇਤਾ ਨਾਲ ਹੀ 1816 ਈ: ਵਿੱਚ ਮੁਲਤਾਨ, ਭਖਰ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਸਿੱਖਾਂ ਵਿਰੁੱਧ ਹੋਣ ਵਾਲੇ ਵਿਦਰੋਹਾਂ ਨੂੰ ਦਬਾਇਆ ਜਾ ਸਕਿਆ। 1818 ਈ: ਵਿੱਚ ਮੁਲਤਾਨ ਅਤੇ 1819 ਈ: ਵਿੱਚ ਕਸ਼ਮੀਰ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਹਿਯੋਗ ਦਿੱਤਾ। 14 ਮਾਰਚ 1823 ਈ: ਨੂੰ ਨੌਸ਼ਹਿਰਾ ਵਿਖੇ ਅਫ਼ਗਾਨ ਸੈਨਾ ਨਾਲ ਹੋਈ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ।


 

7) ਹਰੀ ਸਿੰਘ ਨਲੂਆ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਹਰੀ ਸਿਘ ਨਲੂਆ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ। ਉਹ ਬਹੁਤ ਨਿਡਰ, ਬਹਾਦਰ ਅਤੇ ਉੱਚੇ ਆਚਰਨ ਵਾਲਾ ਸੀ। ਉਸਨੇ ਇੱਕ ਵਾਰ ਆਪਣੇ ਹੱਥਾਂ ਨਾਲ ਹੀ ਸ਼ੇਰ ਨੂੰ ਮਾਰ ਦਿੱਤਾ ਸੀ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਨਲੂਆ ਦਾ ਖਿਤਾਬ ਦਿੱਤਾ। ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਨੇਕਾ ਇਲਾਕੇ ਜਿੱਤ ਕੇ ਦਿੱਤੇ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਦੇ ਨਾਜ਼ਿਮ ਦੇ ਅਹੁਦੇ ਤੇ ਵੀ ਕੰਮ ਕੀਤਾ ਅਤੇ ਇਹਨਾਂ ਇਲਾਕਿਆਂ ਵਿੱਚ ਬਹੁਤ ਮਹੱਤਵਪੂਰਨ ਸੁਧਾਰ ਕੀਤੇ। 30 ਅਪ੍ਰੈਲ 1837 ਈ: ਵਿੱਚ ਹਰੀ ਸਿੰਘ ਨਲੁਆ ਜ਼ਮਰੌਦ ਦੀ ਲੜਾਈ ਵਿੱਚ ਸ਼ਹੀਦ ਹੋਇਆ। ਉਸਦੀ ਸ਼ਹੀਦੀ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਦੁੱਖ ਹੋਇਆ ਅਤੇ ਕਈ ਦਿਨ ਉਸਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਦੇ ਰਹੇ।


 

8) ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰੀ- ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਕਿਹੜੀਆਂ ਸਮੱਸਿਆਵਾ ਦਾ ਸਾਹਮਣਾ ਕਰਨਾ ਪਿਆ?


ਉੱਤਰ: ਉੱਤਰ- ਪੱਛਮੀ ਸੀਮਾ ਪ੍ਰਦੇਸ਼ਾਂ ਦੀਆਂ ਸਮਸਿਆਵਾਂ:


1. ਇਸ ਪਾਸੇ ਤੋਂ ਅਨੇਕਾਂ ਵਿਦੇਸ਼ੀ ਹਮਲਾਵਰ ਪੰਜਾਬ ਤੇ ਭਾਰਤ ਵਿੱਚ ਆ ਕੇ ਤਬਾਹੀ ਮਚਾਉੱਦੇ ਸਨ।

2. ਇਹਨਾਂ ਪ੍ਰਦੇਸ਼ਾਂ ਵਿੱਚ ਅਨੇਕਾਂ ਖੂਖਾਰ ਕਬੀਲੇ ਰਹਿੰਦੇ ਸਨ ਜਿਹਨਾਂ ਨੂੰ ਕਾਬੂ ਕਰਨਾ ਬਹੁਤ ਔਖਾ ਸੀ।

3. ਇਸ ਇਲਾਕੇ ਦੀ ਸੀਮਾ ਨੂੰ ਸੁਰਖਿਅਤ ਰੱਖਣ ਲਈ ਭਾਰੀ ਸੈਨਾ ਦੀ ਲੋੜ ਸੀ।

4. ਇਹਨਾਂ ਇਲਾਕਿਆਂ ਵਿੱਚ ਰਹਿੰਦੇ ਲੌਕ ਕੱਟੜਪੰਥੀ, ਅਨੁਸ਼ਾਸਨ ਵਿਰੋਧੀ ਅਤੇ ਲੜਾਕੇ ਸਨ।


 

9) ਅਫ਼ਗਾਨਿਸਤਾਨ ਤੇ ਕਬਜ਼ਾ ਨਾ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਿਆਣਪ ਦਾ ਸਬੂਤ ਦਿੱਤਾ । ਸਪਸ਼ਟ ਕਰੋ।


ਉੱਤਰ: ਜੇਕਰ ਮਹਾਰਾਜਾ ਰਣਜੀਤ ਸਿੰਘ ਚਾਹੁੰਦਾ ਤਾਂ ਉਹ ਕਿਸੇ ਵੀ ਸਮੇਂ ਅਫ਼ਗਾਨਿਸਤਾਨ ਤੇ ਕਬਜ਼ਾ ਕਰ ਸਕਦਾ ਸੀ ਪਰ ਹੇਠ ਲਿਖੇ ਕਾਰਨਾਂ ਕਰਕੇ ਉਸਨੇ ਕਦੇ ਵੀ ਅਫ਼ਗਾਨਿਸਤਾਨ ਤੇ ਕਬਜ਼ਾ ਕਰਨ ਦਾ ਯਤਨ ਨਹੀਂ ਕੀਤਾ:


1. ਉਸਨੂੰ ਉੱਤਰ- ਪੱਛਮੀ ਸੀਮਾ ਪ੍ਰਦੇਸਾਂ ਵਿੱਚ ਪਹਿਲਾਂ ਹੀ ਬਹੁਤ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਅਫ਼ਗਾਨਿਸਤਾਨ ਤੇ ਕਬਜ਼ਾ ਕਰਕੇ ਹੋਰ ਸਿਰਦਰਦੀ ਨਹੀਂ ਲੈਣਾ ਚਾਹੁੰਦਾ ਸੀ।

2. ਕਸ਼ਮੀਰ ਦੀ ਦੂਜੀ ਮੁਹਿੰਮ ਦੀ ਅਸਫ਼ਲਤਾ ਤੋਂ ਉਸਨੇ ਸਬਕ ਲਿਆ ਸੀ ਕਿ ਪਹਾੜੀ ਪ੍ਰਦੇਸ਼ਾਂ ਦੀ ਭੂਗੋਲਿਕ ਜਾਣਕਾਰੀ ਤੋਂ ਬਿਨਾਂ ਉਹਨਾਂ ਤੇ ਸਫ਼ਲਤਾ ਪ੍ਰਾਪਤ ਕਰਨਾ ਬਹੁਤ ਔਖਾ ਹੈ।


 

10) ਮਹਾਰਾਜਾ ਰਣਜੀਤ ਸਿੰਘ ਦੀ ਉੱਤਰ- ਪੱਛਮੀ ਸੀਮਾ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ- ਪੱਛਮੀ ਸੀਮਾ ਨੀਤੀ ਦੀਆਂ ਵਿਸ਼ੇਸ਼ਤਾਵਾਂ:


1. ਮਹਾਰਾਜਾ ਰਣਜੀਤ ਸਿੰਘ ਨੇ ਉੱਤਰ- ਪੱਛਮੀ ਇਲਾਕਿਆਂ ਨੂੰ ਜਿੱਤ ਤਾਂ ਲਿਆ ਪਰ ਕਦੇ ਵੀ ਅਫ਼ਗਾਨਿਸਤਾਨ ਤੇ ਕਬਜ਼ਾ ਨਹੀਂ ਕੀਤਾ।

2. ਉਸਨੇ ਉੱਤਰੀ- ਪੱਛਮੀ ਸੀਮਾ ਤੇ ਕਈ ਕਿਲ੍ਹੇ ਬਣਵਾਏ ਅਤੇ ਪੁਰਾਣੇ ਕਿਲ੍ਹਿਆਂ ਦੀ ਮੁਰੰਮਤ ਕਰਵਾਈ।

3. ਕਿਲ੍ਹਿਆਂ ਵਿੱਚ ਬੜੀ ਸਿਖਿਅਤ ਸੈਨਾ ਰੱਖੀ ਗਈ।

4. ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਤਿਆਰ ਕੀਤੇ ਗਏ।

5. ਮਹਾਰਾਜਾ ਨੇ ਇਹਨਾਂ ਪ੍ਰਦੇਸ਼ਾਂ ਦੇ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ ।

6. ਇਹਨਾਂ ਇਲਾਕਿਆਂ ਦੇ ਲੋਕਾਂ ਦੇ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਗਿਆ।

7. ਇਹਨਾਂ ਇਲਾਕਿਆਂ ਦੇ ਸ਼ਾਸਨ ਪ੍ਰਬੈਧ ਦੀ ਦੇਖਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ।


 

11) ਮਹਾਰਾਜਾ ਰਣਜੀਤ ਸਿੰਘ ਦੀ ਉੱਤਰ- ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ?


ਉੱਤਰ: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ- ਪੱਛਮੀ ਸੀਮਾ ਨੀਤੀ ਤੋਂ ਮਹਾਰਾਜੇ ਦੀ ਦੂਰ-ਦ੍ਰਿਸ਼ਟੀ, ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪਤਾ ਚਲਦਾ ਹੈ।

1. ਮਹਾਰਾਜੇ ਨੇ ਮੁਲਤਾਨ, ਕਸ਼ਮੀਰ, ਪੇਸ਼ਾਵਰ ਆਦਿ ਪ੍ਰਦੇਸ਼ਾਂ ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਪ੍ਰਭਾਵ ਖਤਮ ਕਰ ਦਿੱਤਾ।

2. ਉਸਨੇ ਉੱਤਰੀ- ਪੱਛਮੀ ਸੀਮਾ ਖੇਤਰਾਂ ਵਿੱਚੋਂ ਵਿਦਰੋਹਾਂ ਨੂੰ ਦਬਾਇਆ ਅਤੇ ਸ਼ਾਂਤੀ ਦੀ ਸਥਾਪਨਾ ਕੀਤੀ।

3. ਮਹਾਰਾਜਾ ਨੇ ਉੱਤਰੀ- ਪੱਛਮੀ ਪ੍ਰਦੇਸ਼ਾਂ ਵਿੱਚ ਪੁਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੌਖਿਆ।

4. ਉਸਨੇ ਇਹਨਾਂ ਇਲਾਕਿਆਂ ਦੇ ਲੌਕਾਂ ਦੇ ਮਾਮਲਿਆਂ ਵਿੱਚ ਕੋਈ ਦਖ਼ਲਅਦਾਜ਼ੀ ਨਹੀਂ ਕੀਤੀ।

5. ਉਸਨੇ ਇਹਨਾਂ ਖੇਤਰਾਂ ਵਿੱਚ ਆਵਾਜਾਈ ਅਤੇ ਖੇਤੀ ਦੇ ਵਿਕਾਸ ਤੇ ਵਿਸ਼ੇਸ਼ ਧਿਆਨ ਦਿੱਤਾ।


 

(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


1) ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰੀ- ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਕਿਹੜੀਆਂ ਸਮੱਸਿਆਵਾ ਦਾ ਸਾਹਮਣਾ ਕਰਨਾ ਪਿਆ? ਮਹਾਰਾਜਾ ਨੇ ਇਹਨਾਂ ਤੇ ਕਾਬੂ ਕਿਵੇਂ ਪਾਇਆ?


ਉੱਤਰ: ਉੱਤਰ- ਪੱਛਮੀ ਸੀਮਾ ਪ੍ਰਦੇਸ਼ਾਂ ਦੀਆਂ ਸਮੱਸਿਆਵਾ:


1. ਇਸ ਪਾਸੇ ਤੋਂ ਅਨੇਕਾਂ ਵਿਦੇਸ਼ੀ ਹਮਲਾਵਰ ਪੰਜਾਬ ਤੇ ਭਾਰਤ ਵਿੱਚ ਕੇ ਤਬਾਹੀ ਮਚਾਉਂਦੇ ਸਨ।

2. ਇਹਨਾਂ ਪ੍ਰਦੇਸਾਂ ਵਿੱਚ ਅਨੇਕਾਂ ਖੂਖਾਰ ਕਬੀਲੇ ਰਹਿੰਦੇ ਸਨ ਜਿਹਨਾਂ ਨੂੰ ਕਾਬੂ ਕਰਨਾ ਬਹੁਤ ਔਖਾ ਸੀ।

3. ਇਸ ਇਲਾਕੇ ਦੀ ਸੀਮਾ ਨੂੰ ਸੁਰਖਿਅਤ ਰੱਖਣ ਲਈ ਭਾਰੀ ਸੈਨਾ ਦੀ ਲੋੜ ਸੀ।

4. ਇਹਨਾਂ ਇਲਾਕਿਆਂ ਵਿੱਚ ਰਹਿੰਦੇ ਲੌਕ ਕੱਟੜਪੰਥੀ, ਅਨੁਸ਼ਾਸਨ ਵਿਰੋਧੀ ਅਤੇ ਲੜਾਕੇ ਸਨ।


 

ਮਹਾਰਾਜਾ ਨੇ ਇਹਨਾਂ ਤੇ ਕਿਵੇ ਕਾਬੂ ਪਾਇਆ:


 

I. ਸਬਰ ਅਤੇ ਕੂਟਨੀਤੀ ਦੀ ਵਰਤੋਂ: ਮਹਾਰਾਜਾ ਰਣਜੀਤ ਸਿੰਘ ਨੇ 1813 : ਤੋਂ 1821 : ਤੱਕ ਉੱਤਰ-ਪੱਛਮ ਦੇ ਅਨੇਕਾਂ ਪ੍ਦੇਸ਼ਾਂ ਜਿਵੇਂ ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ, ਬਹਾਵਲਪੁਰ, ਡੇਰਾ ਇਸਮਾਈਲ ਖਾਂ, ਮਨਕੇਰਾ ਆਦਿ ਤੇ ਜਿੱਤ ਤਾਂ ਪ੍ਰਾਪਤ ਕਰ ਲਈ ਪਰ ਸਿਰਫ ਅਟਕ, ਮੁਲਤਾਨ ਅਤੇ ਕਸ਼ਮੀਰ ਦੇ ਕੁਝ ਇਲਾਕਿਆਂ ਨੂੰ ਹੀ ਆਪਣੇ ਰਾਜ ਵਿੱਚ ਸ਼ਾਮਿਲ ਕੀਤਾ। ਬਾਕੀ ਇਲਾਕਿਆਂ ਨੂੰ ਸਲਾਨਾ ਖਿਰਾਜ ਬਦਲੇ ਉਹਨਾਂ ਦੇ ਸ਼ਾਸਕਾਂ ਅਧੀਨ ਹੀ ਰਹਿਣ ਦਿੱਤਾ। ਬਾਅਦ ਵਿੱਚ ਜਦੋਂ ਮਹਾਰਾਜਾ ਦੀ ਸ਼ਕਤੀ ਵਧ ਗਈ ਤਾਂ ਮਹਾਰਾਜਾ ਨੇ ਬਾਕੀ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਸ਼ਾਮਿਲ਼ ਕਰ ਲਿਆ।  


II. ਅਫ਼ਗਾਨਿਸਤਾਨ ਤੇ ਕਬਜ਼ਾ ਨਾ ਕਰਨਾ: ਆਪਣੇ ਸਰਦਾਰਾਂ ਅਤੇ ਅਧਿਕਾਰੀਆਂ ਦੀਆਂ ਸਲਾਹਾਂ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਤੇ ਕਬਜਾ ਨਾ ਕੀਤਾ। ਉਸਨੂੰ ਉੱਤਰ-ਪੱਛਮੀ ਸੀਮਾ ਪ੍ਰਦੇਸਾਂ ਵਿੱਚ ਪਹਿਲਾਂ ਹੀ ਬਹੁਤ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹ ਅਫ਼ਗਾਨਿਸਤਾਨ ਤੇ ਕਬਜ਼ਾ ਕਰਕੇ ਹੌਰ ਸਿਰਦਰਦੀ ਨਹੀਂ ਲੈਣਾ ਚਾਹੁੰਦਾ ਸੀ। ਕਸ਼ਮੀਰ ਦੀ ਦੂਜੀ ਮੁਹਿੰਮ ਦੀ ਅਸਫ਼ਲਤਾ ਤੋਂ ਉਸਨੇ ਸਬਕ ਲਿਆ ਸੀ ਕਿ ਪਹਾੜੀ ਪ੍ਰਦੇਸਾਂ ਦੀ ਭੂਗੋਲਿਕ ਜਾਣਕਾਰੀ ਤੋਂ ਬਿਨਾਂ ਉਹਨਾਂ ਤੇ ਸਫ਼ਲਤਾ ਪ੍ਰਾਪਤ ਕਰਨਾ ਬਹੁਤ ਔਖਾ ਹੈ।


III. ਕਬੀਲਿਆਂ ਖਿਲਾਫ਼ ਸਖ਼ਤ ਨੀਤੀ: ਉੱਤਰ-ਪੱਛਮ ਦੇ ਪ੍ਰਦੇਸਾਂ ਵਿੱਚ ਕੁਝ ਖੂਖਾਰ ਕਬੀਲੇ ਜਿਵੇਂ ਯੂਸਫ਼ਜਈ, ਮੁਹੰਮਦਜਈ, ਦਾਉਦਜਈ, ਅਫ਼ਰੀਦੀ ਆਦਿ ਰਹਿੰਦੇ ਸਨ। ਕਈ ਕਬੀਲੇ ਸਿੱਖ ਫੌਜਾਂ ਲਈ ਸਮੱਸਿਆਵਾ ਪੈਦਾ ਕਰਦੇ ਸਨ ਅਤੇ ਸਥਾਨਕ ਲੋਕਾਂ ਨੂੰ ਮਹਾਰਾਜਾ ਖਿਲਾਫ਼ ਭੜਕਾਉਂਦੇ ਸਨ। ਮਹਾਰਾਜਾ ਨੇ ਇਹਨਾਂ ਕਬੀਲਿਆਂ ਖਿਲਾਫ ਕਈ ਸੈਨਿਕ ਮੁਹਿੰਮਾਂ ਭੇਜੀਆਂ।


IV. ਉੱਤਰ- ਪੱਛਮੀ ਸੀਮਾ ਦੀ ਮਜ਼ਬੂਤੀ: ਮਹਾਰਾਜਾ ਨੇ ਉੱਤਰ- ਪੱਛਮੀ ਸੀਮਾ ਦੀ ਸੁਰਖਿਆ ਤੇ ਵਿਸ਼ੇਸ਼ ਧਿਆਨ ਦਿੱਤਾ। ਕਈ ਨਵੇ' ਕਿਲ੍ਹਿਆਂ ਜਿਵੇਂ ਅਟਕ, ਖੈਰਾਬਾਦ, ਜਹਾਂਗੀਰਾ, ਜਮਰੌਦ, ਫ਼ਤਿਹਗੜ੍ਹ ਦੀ ਉਸਾਰੀ ਕਰਵਾਈ। ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕੀਤਾ ਗਿਆ। ਕਿਲ੍ਹਿਆਂ ਵਿੱਚ ਸਿੰਖਿਅਤ ਸੈਨਾ ਰੋਖੀ ਗਈ। ਸੈਨਾ ਦੇ ਚਲਦੇ- ਫਿਰਦੇ ਦਸਤੇ ਕਾਇਮ ਕੀਤੇ ਗਏ ਜਿਹੜੇ ਬਾਗੀਆਂ ਤੇ ਨਜ਼ਰ ਰਖਦੇ ਅਤੇ ਉਹਨਾਂ ਖਿਲਾਫ਼ ਕਾਰਵਾਈਆਂ ਕਰਦੇ ਸਨ।


V. ਕਬਾਇਲੀ ਪੁਬਧ ਵਿੱਚ ਦਖ਼ਲ- ਅੰਦਾਜ਼ੀ ਨਾ ਕਰਨਾ: ਮਹਾਰਾਜਾ ਨੇ ਉੱਤਰ- ਪੱਛਮੀ ਖੇਤਰਾਂ ਦਾ ਰਾਜ ਪ੍ਰਬੰਧ ਕਰਨ ਲਈ ਗਵਰਨਰ ਤਾਂ ਨਿਯੁਕਤ ਕਰ ਦਿੱਤੇ ਪਰ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਉਹ ਇਹਨਾਂ ਖੇਤਰਾਂ ਦੇ ਰਸਮਾਂ-ਰਿਵਾਜਾਂ, ਮਾਨਤਾਵਾਂ ਅਤੇ ਕਬੀਲਿਆਂ ਦੇ ਅਦਰੂਨੀ ਸ਼ਾਸਨ- ਪ੍ਰਬੰਧ ਵਿੱਚ ਦਖ਼ਲ ਅੰਦਾਜ਼ੀ ਨਾ ਕਰਨ।


VI. ਫਿਕਾਸ ਦੇ ਕਾਰਜ: ਮਹਾਰਾਜਾ ਨੇ ਉੱਤਰ- ਪੱਛਮੀ ਖੇਤਰਾਂ ਵਿੱਚ ਅਨੇਕਾਂ ਵਿਕਾਸ ਕਾਰਜ ਕਰਵਾਈ। ਖੇਤੀ ਦੇ ਵਿਕਾਸ ਲਈ ਖੂਹ ਅਤੇ ਨਹਿਰਾਂ ਬਣਵਾਈਆਂ ਗਈਆਂ। ਲਗਾਨ ਦੀ ਦਰ ਘਟਾ ਦਿੱਤੀ ਗਈ। ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ ਗਿਆ। ਇਸ ਨਾਲ ਮਹਾਰਾਜਾ ਪ੍ਰਤੀ ਲੋਕਾਂ ਦੀ ਸੋਚ ਵਿੱਚ ਤਬਦੀਲੀ ਆਈ।


 

2) ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਦਾ ਪੜਾਅਵਾਰ ਵਰਣਨ ਕਰੋ।


ਉੱਤਰ: ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:


1. ਸਿੱਖ-ਅਫ਼ਗਾਨ ਸੰਬੰਧਾਂ ਦਾ ਪਹਿਲਾਂ ਪੜਾਅ 1797 : ਤੋਂ 1812 : ਤੱਕ:


I. ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਜਮਾਨ ਵਿਚਾਲੇ ਕੁੜੱਤਣ: ਮਹਾਰਾਜਾ ਰਣਜੀਤ ਸਿੰਘ ਨੇ 1797 : ਵਿੱਚ ਸ਼ੁਕਰਚੱਕੀਆ ਮਿਸਲ ਦੀ ਕਮਾਨ ਸੰਭਾਲ਼ੀ । ਇਸ ਸਮੇਂ ਅਫ਼ਗਾਨਿਸਤਾਨ ਤੇ` ਸ਼ਾਹ ਜਮਾਨ ਰਾਜ ਕਰ ਰਿਹਾ ਸੀ। ਉਹ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਅਤੇ ਤੇਮੂਰ ਸ਼ਾਹ ਦਾ ਪੁੱਤਰ ਸੀ। ਉਹ ਪੰਜਾਬ ਤੇ ਆਪਣਾ ਹੌਕ ਸਮਝਦਾ ਸੀ। ਉਸਨੇ 1798 : ਭੰਗੀ ਸਰਦਾਰਾਂ ਨੂੰ ਭਜਾ ਦਿੱਤਾ ਅਤੇ ਲਾਹੌਰ ਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਯੁੱਧ ਲਈ ਵੈਗਾਰਿਆ। ਅਫ਼ਗਾਨਿਸਤਾਨ ਵਿੱਚ ਬਗਾਵਤ ਹੋ ਜਾਣ ਕਾਰਨ ਸ਼ਾਹ ਜਮਾਨ ਨੂੰ ਵਾਪਿਸ ਜਾਣਾ ਪਿਆ। ਭੰਗੀ ਸਰਦਾਰਾਂ ਨੇ ਲਾਹੌਰ ਤੇ ਦੁਬਾਰਾ ਕਬਜ਼ਾ ਕਰ ਲਿਆ। ਮਹਾਰਾਜਾ ਨੇ ਭੰਗੀ ਸਰਦਾਰਾਂ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ।


II. ਸ਼ਾਹ ਜਮਾਨ ਦੁਆਰਾ ਲਾਹੌਰ ਕਬਜ਼ੇ ਨੂੰ ਮਾਨਤਾ: ਜਦੋਂ ਸ਼ਾਹ ਜਮਾਨ ਅਫ਼ਗਾਨਿਸਤਾਨ ਜਾ_ਰਿਹਾ ਸੀ ਤਾਂ ਉਸਦੀਆਂ 12 ਜਾਂ 15 ਤੋਪਾਂ ਜਿਹਲਮ ਦਰਿਆ ਵਿੱਚ ਡਿੱਗ ਪਈਆਂ ਸਨ। ਮਹਾਰਾਜਾ ਨੇ ਇਹ ਤੋਪਾਂ ਕਢਵਾ ਕੇ ਸ਼ਾਹ ਜਮਾਨ ਕੌਲ ਕਾਬਲ ਭੇਜ ਦਿੱਤੀਆਂ। ਇਸ ਨਾਲ ਸ਼ਾਹ ਜਮਾਨ ਬਹੁਤ ਖੁਸ਼ ਹੋਇਆ ਅਤੇ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਤੇ ਕਬਜੇ ਨੂੰ ਮਾਨਤਾ ਦੇ ਦਿੱਤੀ।


III. ਅਫ਼ਗਾਨਿਸਤਾਨ ਵਿੱਚ ਰਾਜਨੀਤਕ ਅਸਥਿਤਰਤਾ: 1800 . ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਰਾਜਨੀਤਕ ਅਸਥਿਰਤਾ ਫੈਲ ਗਈ। ਇਸ ਅਸਥਿਰਤਾ ਦਾ ਫਾਇਦਾ ਉਠਾ ਕੇ ਮਹਾਰਾਜਾ ਨੇ ਕਸੂਰ, ਝੰਗ, ਖੁਸ਼ਾਬ, ਸਾਹੀਵਾਲ ਅਤੇ ਕੁਝ ਹੋਰ ਇਲਾਕਿਆਂ ਤੇ ਕਬਜ਼ਾ ਕਰ ਲਿਆ।


 

2. ਸਿੱਖ-ਅਫ਼ਗਾਨ ਸੰਬੰਧਾਂ ਦਾ ਦੂਜਾ ਪੜਾਅ 1813 : ਤੋਂ 1834 : ਤੱਕ:


I. ਫ਼ਤਿਹ ਖਾਂ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਧੋਖਾ: 1813 : ਵਿੱਚ ਅਫ਼ਗਾਨਿਸਤਾਨ ਦੇ ਵਜੀਰ ਫ਼ਤਿਹ ਖਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਰੋਹਤਾਸ਼ ਦੇ ਕਿਲ੍ਹੇ ਵਿੱਚ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਅਨੁਸਾਰ ਫ਼ਤਿਹ ਖਾਂ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਨਾਲ ਕਸ਼ਮੀਰ ਤੇ ਹਮਲਾ ਕਰੇਗਾ। ਜਿੱਤ ਪ੍ਰਾਪਤ ਕਰਨ ਤੋੱ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਕਸ਼ਮੀਰ ਦੇ` ਜਿੱਤੇ ਹੋਏ ਇਲਾਕਿਆਂ ਅਤੇ ਲੁੱਟ ਦੇ ਮਾਲ ਵਿੱਚੋਂ ਤੀਜਾ ਹਿੱਸਾ ਦਿੱਤਾ ਜਾਵੇਗਾ। ਕਸ਼ਮੀਰ ਨੂੰ ਜਿੱਤ ਲਿਆ ਗਿਆ ਪਰ ਫ਼ਤਿਹ ਖਾਂ ਨੇ ਮਹਾਰਾਜਾ ਨੂੰ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।


II. ਹਜ਼ਰੋ ਦੀ ਲੜਾਈ: ਮਹਾਰਾਜਾ ਰਣਜੀਤ ਸਿੰਘ ਨੇ ਇੱਕ ਲੱਖ ਰੁਪਏ ਸਲਾਨਾ ਜਾਗੀਰ ਬਦਲੇ ਅਟਕ ਦਾ ਕਿਲ੍ਹਾ ਉੱਥੋਂ ਦੇ ਗਵਰਨਰ ਜਹਾਂਦਾਦ ਕੋਲੋਂ ਪ੍ਰਾਪਤ ਕਰ ਲਿਆ। ਜਦੋਂ ਇਸਦਾ ਪਤਾ ਫ਼ਤਹਿ ਖਾਂ ਨੂੰ ਲੱਗਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਹ ਕਸ਼ਮੀਰ ਤੋਂ ਆਪਣੀ ਫੌਜ਼ ਲੈ ਕੇ ਅਟਕ ਵੱਲ ਚਲ ਪਿਆ। 13 ਜੁਲਾਈ 1813 : ਨੂੰ ਹੈਦਰੋ ਜਾਂ ਹਜ਼ਰੋ ਜਾਂ ਛੱਛ ਦੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਬੁਰੀ ਤਰ੍ਹਾਂ ਹਰਾਇਆ।


III. ਨੌਸ਼ਹਿਰਾ ਦੀ ਲੜਾਈ: ਹਜ਼ਰੋ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿਘ ਦੀਆਂ ਫੌਜਾਂ ਦਾ ਹੌਸਲਾ ਬਹੁਤ ਵੱਧ ਗਿਆ। ਉਹਨਾਂ ਨੇ ਮੁਲਤਾਨ, ਕਸ਼ਮੀਰ ਅਤੇ ਹੋਰ ਅਨੇਕਾਂ ਖੇਤਰਾਂ ਤੇ` ਜਿੱਤ ਪਾਪਤ ਕੀਤੀ। ਨੰਸ਼ਹਿਰਾ ਦੇ ਆਜ਼ਮ ਖਾਂ ਨੇ ਮਹਾਰਾਜਾ ਵਿਰੁੱਧ ਜੇਹਾਦ ਦਾ ਐਲਾਨ ਕਰ ਦਿੱਤਾ। 1823 : ਵਿੱਚ ਨੌਸ਼ਹਿਰਾ ਵਿਖੇ ਹੋਈ ਭਿਆਨਕ ਲੜਾਈ ਵਿੱਚ ਸਿੱਖਾਂ ਨੇ ਅਫ਼ਗਾਨਾਂ ਨੂੰ ਬੁਰੀ ਤਰ੍ਹਾਂ ਹਰਾਇਆ।


IV. ਸੱਯਦ ਅਹਿਮਦ ਬਰੇਲਵੀ ਦਾ ਵਿਦਰੋਹ: 1827 : ਤੋਂ 1831 : ਤੱਕ ਸੱਯਦ ਅਹਿਮਦ ਬਰੇਲਵੀ ਨਾਮਕ ਲਿਆ ਅਤੇ ਬਹੁਤ ਵੱਡੀ ਫੌਜ ਸੰਗਠਿਤ ਕਰ ਲਈ। 1831 : ਨੂੰ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ ਅਤੇ ਮਾਰ ਦਿੱਤਾ।


V. ਸ਼ਾਹ ਸ਼ੁਜਾਹ ਨਾਲ ਸੰਧੀ: 1833 : ਵਿੱਚ ਮਹਾਰਾਜਾ ਰਣਜੀਤ ਸਿਘ ਅਤੇ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਸੁਜਾਹ ਵਿਚਕਾਰ ਇੱਕ ਸੰਧੀ ਹੋਈ ਜਿਸ ਅਨੁਸਾਰ ਸਿੰਧ ਦੇ ਉੱਤਰ- ਪੱਛਮ ਦੇ ਇਲਾਕਿਆਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਸਵੀਕਾਰ ਕਰ ਲਿਆ ਗਿਆ। ਬਦਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ` ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਖਾਂ ਵਿਰੁੱਧ ਲੜਣ ਲਈ ਸਵਾ ਲੱਖ ਰੁਪਏ ਅਤੇ ਯੁੱਧ ਸਮਗਰੀ ਦਿੱਤੀ।


VI. ਪਿਸ਼ਾਵਰ ਦੀ ਜਿੱਤ: 1834 : ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ ਅਤੇ ਹਰੀ ਸਿੰਘ ਨਲਵਾ ਨੂੰ ਪਿਸ਼ਾਵਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ।


 

3. ਸਿੱਖ-ਅਫ਼ਗਾਨ ਸੰਬੰਧਾਂ ਦਾ ਤੀਜਾ ਪੜਾਅ 1834 : ਤੋਂ 1837 : ਤੱਕ:


I. ਦੌਸਤ ਮੁਹੰਮਦ ਖਾਂ ਦੁਆਰਾ ਪਿਸ਼ਾਵਰ ਜਿੱਤਣ ਦੇ ਯਤਨ: ਸ਼ਾਹ ਸ਼ੁਜਾਹ ਨੂੰ ਹਰਾਉਣ ਤੋਂ ਬਾਅਦ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖਾਂ ਨੇ ਪਿਸ਼ਾਵਰ ਨੂੰ ਵਾਪਸ ਲੈਣ ਦੇ ਯਤਨ ਕੀਤੇ। ਉਸਨੇ ਪਿਸ਼ਾਵਰ ਦੇ ਗਵਰਨਰ ਸੁਲਤਾਨ ਮੁਹੰਮਦ ਨੂੰ ਵੀ ਆਪਣੇ ਨਾਲ ਰਲਾ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਯੁੱਧ ਲਈ ਵੰਗਾਰਿਆ । ਮਹਾਰਾਜਾ ਰਣਜੀਤ ਸਿੰਘ ਨੇ ਦੋਸਤ ਮੁਹੰਮਦ ਖਾਂ ਅਤੇ ਸੁਲਤਾਨ ਮੁਹੰਮਦ ਖਾਂ ਵਿਚਕਾਰ ਫੁੱਟ ਪਵਾਉਣ ਲਈ ਫ਼ਕੀਰ ਅਜ਼ੀਜੁਦੀਨ ਦੀ ਅਗਵਾਈ ਹੇਠ ਇੱਕ ਮਿਸ਼ਨ ਕਾਬਲ ਭੇਜਿਆ। ਮਿਸ਼ਨ ਆਪਣੇ ਉਦੇਸ਼ ਵਿੱਚ ਸਫਲ ਰਿਹਾ। ਪਿਸ਼ਾਵਰ ਦੀ ਲੜਾਈ ਸ਼ੁਰੂ ਹੋਣ ਸਮੇਂ ਸੁਲਤਾਨ ਮੁਹੰਮਦ ਆਪਣੀ ਫੌਜ ਲੈ ਕੇ ਸਿੱਖਾਂ ਨਾਲ ਰਲ ਗਿਆ। ਦੋਸਤ ਮੁਹੰਮਦ ਬਿਨਾਂ ਲੜੇ ਹੀ ਕਾਬਲ ਦੌੜ ਗਿਆ।


II. ਜਮਰੌਦ ਦੀ ਲੜਾਈ: ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰ ਦੀ ਅਗਵਾਈ ਹੇਠ 20000 ਸੈਨਿਕਾਂ ਦੀ ਫੌਜ ਨੂੰ ਜਮਰੌਦ ਦੇ ਕਿਲ੍ਹੇ ਤੇ ਹਮਲਾ ਕਰਨ ਲਈ ਭੇਜਿਆ। ਭਿਆਨਕ ਲੜਾਈ ਵਿੱਚ ਸਿੱਖਾਂ ਨੇ ਅਫ਼ਗਾਨਾਂ ਦੇ ਛੱਕੇ` ਛੁਡਾ ਦਿੱਤੇ। ਹਰੀ ਸਿਘ ਨਲਵਾ ਇਸ ਲੜਾਈ ਵਿੱਚ ਸ਼ਹੀਦ ਹੋ ਗਿਆ।


 

4. ਸਿੱਖ-ਅਫ਼ਗਾਨ ਸੰਬੰਧਾਂ ਦਾ ਚੌਥਾ ਪੜਾਅ 1838 : ਤੋਂ 1839 : ਤੱਕ:

 


I. ਤ੍ਰੈ-ਪੱਖੀ ਸੰਧੀ: 26 ਜੂਨ 1838 : ਨੂੰ ਐਗਰੇਜਾਂ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਕਾਰ ਇੱਕ ਸੰਧੀ ਹੋਈ ਜਿਹੜੀ ਇਤਿਹਾਸ ਵਿੱਚ ਤ੍ਰੈ-ਪੱਖੀ ਸੰਧੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਸ ਸੰਧੀ ਦੀਆਂ ਸ਼ਰਤਾਂ ਹੇਠ ਲਿਖੀਆਂ ਸਨ:


1. ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ।

2. ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਅਫ਼ਗਾਨ ਇਲਾਕਿਆਂ ਤੇ` ਮਹਾਰਾਜਾ ਦਾ ਅਧਿਕਾਰ ਮੰਨ ਲਿਆ ਜਾਵੇਗਾ।

3. ਸ਼ਾਹ ਸੁਜਾਹ ਸਿੰਧ ਦੇ ਮਸਲੇ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ ਹੋਏ ਫੈਸਲਿਆਂ ਨੂੰ ਮੰਨਣ ਲਈ ਪਾਬੰਧ ਹੋਵੇਗਾ।

4. ਸਿੱਖਾਂ ਅਤੇ ਅੰਗਰੇਜ਼ਾਂ ਦੀ ਮਰਜੀ ਤੋ` ਬਿਨਾਂ ਸ਼ਾਹ ਸੁਜਾਹ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ

5. ਸੰਧੀ ਵਿੱਚ ਸ਼ਾਮਿਲ ਇੱਕ ਧਿਰ ਦਾ ਦੁਸ਼ਮਣ ਦੂਜੀਆਂ ਦੋਹਾਂ ਧਿਰਾਂ ਦਾ ਵੀ ਦੁਸ਼ਮਣ ਮੰਨਿਆ ਜਾਵੇਗਾ।

6. ਸ਼ਾਂਹ ਸੁਜਾਹ ਨੂੰ ਗੱਦੀ ਤੇ ਬਿਠਾਉਣ ਲਈ ਮਹਾਰਾਜਾ 5000 ਸੈਨਿਕਾਂ ਨਾਲ ਮਦਦ ਕਰੇਗਾ। ਬਦਲੇ' ਵਿੱਚ ਸ਼ਾਹ ਸੁਜਾਹ ਮਹਾਰਾਜਾ ਰਣਜੀਤ ਸਿੰਘ ਨੂੰ 2 ਲੱਖ ਰੁਪਏ ਦੇਵੇਗਾ। 27 ਜੂਨ 1839 : ਨੂੰ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਿਆ।