Sunday 10 January 2021

CH 3 - National Income & related aggregates

0 comments

ਪਾਠ-3 .ਰਾਸ਼ਟਰੀ ਆਮਦਨ ਅਤੇ ਸਬੰਧਿਤ ਧਾਰਨਾਵਾਂ

 

(ਇੱਕ ਅੰਕ ਵਾਲੇਂ ਪ੍ਰਸ਼ਨ)

 

ਪ੍ਰ:1. ਘਰੇਲੂ ਉਤਪਾਦ (Domestic Product) ਬਰਾਬਰ ਹੈ;

(a)ਰਾਸ਼ਟਰੀ ਉਤਪਾਦ +ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ (b) ਰਾਸ਼ਟਰੀ ਉਤਪਾਦ -ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ (c) ਰਾਸ਼ਟਰੀ ਉਤਪਾਦ X ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ (d) ਰਾਸ਼ਟਰੀ ਉਤਪਾਦ + ਵਿਦੇਸ਼ਾਂ ਤੋਂ ਸ਼ੁੱਧ ਆਮਦਨ

ਉੱਤਰ: (b) ਰਾਸ਼ਟਰੀ ਉਤਪਾਦ -ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ

 

ਪ੍ਰ:2. ਹੇਠ ਲਿਖਿਆਂ ਵਿੱਚੋ ਕਿਹੜਾ ਸਹੀ ਨਹੀ ਹੈ;

(a) ਬਾਜ਼ਾਰ ਕੀਮਤ ਤੇ NNP=ਬਾਜ਼ਾਰ ਕੀਮਤ ਤੇ GNP- ਘਿਸਾਵਟ (b) ਬਾਜ਼ਾਰ ਕੀਮਤ ਤੇ NDP=ਬਾਜ਼ਾਰ ਕੀਮਤ ਤੇ NNP - ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ (c) ਸਾਧਨ ਲਾਗਤ ਤੇ NDP=ਬਾਜ਼ਾਰ ਕੀਮਤ ਤੇ NDP- ਅਪ੍ਰਤੱਖ ਕਰ - ਆਰਥਿਕ ਸਹਾਇਤਾ (d) ਸਾਧਨ ਲਾਗਤ ਤੇ GDP= ਸਾਧਨ ਲਾਗਤ ਤੇ NDP+ ਘਿਸਾਵਟ

ਉੱਤਰ :- (a) ਬਾਜ਼ਾਰ ਕੀਮਤ ਤੇ NNP=ਬਾਜ਼ਾਰ ਕੀਮਤ ਤੇ GNP- ਘਿਸਾਵਟ

 

ਪ੍ਰ:3. ਹੇਠ ਲਿਖਿਆਂ ਵਿੱਚੋ ਕਿਹੜਾ ਸਹੀ ਹੈ;

(a)ਰਾਸ਼ਟਰੀ ਆਮਦਨ=ਸਾਧਨ ਲਾਗਤ ਤੇ NDP-ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ (b) ਸਾਧਨ ਲਾਗਤ ਤੇ GNP =ਬਾਜ਼ਾਰ ਕੀਮਤ ਤੇ GNP+ ਸ਼ੁੱਧ ਅਪ੍ਰਤੱਖ ਕਰ (c) ਵਿਅਕਤੀਗਤ ਆਮਦਨ=ਨਿੱਜੀ ਆਮਦਨ- ਨਿਗਮ ਕਰ- ਨਿਗਮ ਬੱਚਤ (d) ਪ੍ਰਯੋਜ ਆਮਦਨ=ਪਰਿਵਾਰ ਖੇਤਰ ਦੀ ਬੱਚਤ - ਪਰਿਵਾਰ ਖੇਤਰ ਦਾ ਉਪਭੋਗ।

ਉੱਤਰ:- (c) ਵਿਅਕਤੀਗਤ ਆਮਦਨ=ਨਿੱਜੀ ਆਮਦਨ- ਨਿਗਮ ਕਰ- ਨਿਗਮ ਬੱਚਤ

 

ਪ੍ਰ:4. ਬਾਜ਼ਾਰ ਕੀਮਤ ਅਤੇ ਸਾਧਨ/ਕਾਰਕ ਲਾਗਤ ਧਾਰਨਾਵਾਂ ਵਿੱਚ ਅੰਤਰ ਦਾ ਆਧਾਰ ਹੈ;

(a) ਪ੍ਰਤੱਖ ਕਰ (b) ਅਪ੍ਰਤੱਖ ਕਰ (c) ਆਰਥਿਕ ਸਹਾਇਤਾ (d) ਸ਼ੁੱਧ ਅਪ੍ਰਤੱਖ ਕਰ।

ਉੱਤਰ:- (0) ਸ਼ੁੱਧ ਅਪ੍ਰਤੱਖ ਕਰ।

 

ਪ੍ਰ:5 .ਹੇਠ ਲਿਖਿਆਂ ਵਿੱਚੋ ਕਿਸ ਦਾ ਭਾਵ ਹੈ ਸ਼ੁੱਧ/ਨਿਵਲ ਅਪ੍ਰਤੱਖ ਕਰ?

(a) ਅਪ੍ਰਤੱਖ ਕਰ+ ਆਰਥਿਕ ਸਹਾਇਤਾ (b) ਅਪ੍ਰਤੱਖ ਕਰ -ਆਰਥਿਕ ਸਹਾਇਤਾ (c) ਪ੍ਰਤੱਖ ਕਰ -ਆਰਥਿਕ ਸਹਾਇਤਾ (d) ਇੰਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (b) ਅਪ੍ਰਤੱਖ ਕਰ -ਆਰਥਿਕ ਸਹਾਇਤਾ

 

ਪ੍ਰ:6. ਸਾਧਨ ਲਾਗਤ ਵਿੱਚ ਹੇਠਾਂ ਲਿਖਿਆਂ ਵਿੱਚੋ ਕਿਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ;

(a)ਬਾਜ਼ਾਰ ਕੀਮਤ- ਅਪ੍ਰਤੱਖ ਕਰ+ ਆਰਥਿਕ ਸਹਾਇਤਾ (b) ਬਾਜ਼ਾਰ ਕੀਮਤ- ਅਪ੍ਰਤੱਖ ਕਰ- ਆਰਥਿਕ ਸਹਾਇਤਾ (c) ਬਾਜ਼ਾਰ ਕੀਮਤ+ ਅਪ੍ਰਤੱਖ ਕਰ + ਆਰਥਿਕ ਸਹਾਇਤਾ (d) ਬਾਜ਼ਾਰ ਕੀਮਤ+  ਅਪ੍ਰਤੱਖ ਕਰ- ਆਰਥਿਕ ਸਹਾਇਤਾ

ਉੱਤਰ :- (a) ਬਾਜ਼ਾਰ ਕੀਮਤ- ਅਪ੍ਰਤੱਖ ਕਰ+ ਆਰਥਿਕ ਸਹਾਇਤਾ

 

ਪ੍ਰ:7. ਸ਼ੁੱਧ ਵਿਦੇਸ਼ੀ ਸਾਧਨ/ਕਾਰਕ ਆਮਦਨ ਦੇ ਮੁੱਖ ਅੰਗ ਹਨ; (a) ਕਰਮਚਾਰੀਆਂ ਦਾ ਸ਼ੁੱਧ ਮਿਹਨਤਾਨਾ (b)ਸੰਪਤੀ ਅਤੇ ਉਦਮਸ਼ੀਲਤਾ ਤੋਂ ਸ਼ੁੱਧ ਆਮਦਨ (c)ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਆਮਦਨ (d) ਉਪਰਲੇ ਸਾਰੇ।

ਉੱਤਰ:- (d) ਉਪਰਲੇ ਸਾਰੇ।

 

ਪ੍ਰ: 8.ਘਿਸਾਵਟ ਖ਼ਰਚਾ ......... ਵਿੱਚ ਸ਼ਾਮਿਲ ਹੁੰਦਾ ਹੈ।

(a) ਬਾਜ਼ਾਰ ਕੀਮਤ ਤੇ GNP (b) ਬਾਜ਼ਾਰ ਕੀਮਤ ਤੇ NNP (c) ਸਾਧਨ ਲਾਗਤ ਤੇ NNP (d) ਇੰਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (a) ਬਾਜ਼ਾਰ ਕੀਮਤ ਤੇ GDP

 

ਪ੍ਰ:9. ਬਾਜ਼ਾਰ ਕੀਮਤ ਤੇ NNP=?

(a) ਬਾਜ਼ਾਰ ਕੀਮਤ ਤੇ GNP-ਘਿਸਾਵਟ (b) ਬਾਜ਼ਾਰ ਕੀਮਤ ਤੇ GNP+ ਘਿਸਾਵਟ (c) ਬਾਜ਼ਾਰ ਕੀਮਤ ਤੇ GDP+ ਅਪ੍ਰਤੱਖ ਕਰ (d) ਇੰਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ :- (a) ਬਾਜ਼ਾਰ ਕੀਮਤ ਤੇ GNP-ਘਿਸਾਵਟ

 

ਪ੍ਰ:10.ਇੱਕ ਲੇਖਾ ਸਾਲ ਵਿੱਚ ਕਿਸੇ ਦੇਸ਼ ਦੀ ਘਰੇਲੂ ਸੀਮਾ ਵਿੱਚ ਉਤਪਾਦਕਾਂ ਦੁਆਰਾ ਜਿੰਨੀਆਂ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ ਹੈ (ਜਿਸ ਵਿੱਚ ਘਿਸਾਵਟ ਵੀ ਸ਼ਾਮਿਲ ਹੁੰਦੀ ਹੈ) ਉਸ ਦੀ ਬਾਜ਼ਾਰ ਕੀਮਤ ਦੇ ਜੋੜ ਨੂੰ ਕਿਹਾ ਜਾਂਦਾ ਹੈ?

(a) ਬਾਜ਼ਾਰ ਕੀਮਤ ਤੇ GDP (b) ਸਾਧਨ ਲਾਗਤ ਤੇ GDP (c) ਸਾਧਨ ਲਾਗਤ ਤੇ NNP (d) ਇੰਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (a) ਬਾਜ਼ਾਰ ਕੀਮਤ ਤੇ GDP

 

ਪ੍ਰ:11. ਬਾਜ਼ਾਰ ਕੀਮਤ ਤੇ GNP=?

a) ਬਾਜ਼ਾਰ ਕੀਮਤ ਤੇ GDP- ਘਿਸਾਵਟ (b) ਬਾਜ਼ਾਰ ਕੀਮਤ ਤੇ GDP+ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ (c) ਬਾਜ਼ਾਰ ਕੀਮਤ ਤੇ GDP+ ਆਰਥਿਕ ਸਹਾਇਤਾ (d) ਇੰਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (b) ਬਾਜ਼ਾਰ ਕੀਮਤ ਤੇ GDP+ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ

 

ਖਾਲੀ ਥਾਂ ਵਿੱਚ ਸਹੀ ਸ਼ਬਦ ਚੁਣ ਕੇ ਭਰੋ

 

ਪ੍ਰ:1.ਵਿਅਕਤੀਗਤ ਆਮਦਨ ਵਿੱਚ .........ਸ਼ਾਮਿਲ ਕੀਤੀ ਜਾਂਦੀ ਹੈ।

(ਚਾਲੂ ਹਸਤਾਂਤਰਣ ਪ੍ਰਾਪਤੀਆਂ, ਪੂੰਜੀਗਤ ਹਸਤਾਂਤਰਣ ਪ੍ਰਾਪਤੀਆਂ)

ਉੱਤਰ:- ਚਾਲੂ ਹਸਤਾਂਤਰਣ ਪ੍ਰਾਪਤੀਆਂ।

 

ਪ੍ਰ:2.ਪ੍ਰਤੱਖ ਕਰ ਅਤੇ ਆਰਥਿਕ ਸਹਾਇਤਾ ਦੇ ਅੰਤਰ ਨੂੰ .........ਕਹਿੰਦੇ ਹਨ।

ਉੱਤਰ:- ਸ਼ੁੱਧ ਅਪ੍ਰਤੱਖ ਕਰ।

ਪ੍ਰ:3. ਵਿਅਕਤੀਆਂ ਨੂੰ ਸਾਰੇ ਆਰਥਿਕ ਸਰੋਤਾਂ ਤੋਂ ਅਸਲ ਵਿੱਚ ਪ੍ਰਾਪਤ ਸਾਧਨ ਆਮਦਨ ਅਤੇ ਹਸਤਾਂਤਰਣ .......ਕਹਿੰਦੇ ਹਨ।

ਉੱਤਰ:- ਵਿਅਕਤੀਗਤ ਆਮਦਨ

 

ਪ੍ਰ:4. ਜਦੋਂ ਕੋਈ ਨਿਵਾਸੀ ਇੱਕ ਦੇਸ਼ ਵਿੱਚ ਰਹਿੰਦਾ ਹੈ ਅਤੇ ਉਸਦੀ ਦਿਲਚਸਪੀ ਵੀ ਉਸ ਦੇ ਦੇਸ਼ ਵਿੱਚ ਹੈ ਤਾਂ ਉਸ ਨੂੰ………….. ਕਹਿੰਦੇ ਹਨ।

ਉੱਤਰ:-ਸਾਧਾਰਨ ਨਿਵਾਸੀ।

 

ਪ੍ਰ:5.ਬਾਜ਼ਾਰ ਕੀਮਤ ਤੇ GDP= ਬਾਜ਼ਾਰ ਕੀਮਤ ਤੇ NDP+............... (ਅਪ੍ਰਤੱਖ ਕਰ, ਮੁੱਲ ਘਿਸਾਵਟ)

ਉੱਤਰ:-ਮੁੱਲ ਘਿਸਾਵਟ

 

(ਦੋ ਅੰਕਾਂ ਵਾਲੇਂ ਪ੍ਰਸ਼ਨ)

 

ਪ੍ਰ:1.ਬਾਜ਼ਾਰ ਕੀਮਤ ਤੇ ਸਕਲ ਘਰੇਲੂ ਉਤਪਾਦ (GDP mp) ਤੋ ਕੀ ਭਾਵ ਹੈ?

ਉੱਤਰ:-ਕਿਸੇ ਦੇਸ਼ ਦੀ ਘਰੇਲੂ ਸੀਮਾ ਅੰਦਰ ਇੱਕ ਲੇਖਾ ਸਾਲ ਦੌਰਾਨ ਸਾਰੇ ਉਤਪਾਦਕਾਂ (ਆਮ ਨਿਵਾਸੀਆਂ ਅਤੇ ਗੇਰ ਨਿਵਾਸੀਆਂ) ਦੁਆਰਾ ਜਿੰਨੀਆਂ ਵੀ ਅੰਤਿਮ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਹੁੰਦਾ ਹੈ, ਉਹਨਾਂ ਦੀ ਬਾਜ਼ਾਰ ਕੀਮਤ ਦੇ ਜੌੜ ਨੂੰ ਬਾਜ਼ਾਰ ਕੀਮਤ ਤੇ ਕੁੱਲ ਘਰੇਲੂ ਉਤਪਾਦ ਕਿਹਾ ਜਾਂਦਾ ਹੈ।

 

ਪ੍ਰ:2. ਬਾਜ਼ਾਰ ਕੀਮਤ ਤੋ ਸ਼ੁੱਧ ਘਰੇਲੂ ਉਤਪਾਦ (NDP mp) ਦੀ ਪਰਿਭਾਸ਼ਾ ਦਿਓ।

ਉੱਤਰ:- ਕਿਸੇ ਦੇਸ਼ ਦੀ ਘਰੇਲੂ ਸੀਮਾ ਅੰਦਰ ਇੱਕ ਲੇਖਾ ਸਾਲ ਦੌਰਾਨ ਸਾਰੇ ਉਤਪਾਦਕਾਂ ਦੁਆਰਾ ਜਿੰਨੀਆਂ ਵੀ ਅੰਤਿਮ ਵਸਤੂਆਂ ਅਤੇ ਸੇਵਾਵਾਂ ਦੀ ਬਾਜ਼ਾਰ ਕੀਮਤ ਅਤੇ ਸਥਾਈ ਪੂੰਜੀ ਦੇ ਉਪਭੋਗ ਜਾਂ ਘਿਸਾਵਟ ਦੇ ਅੰਤਰ ਨੂੰ ਬਾਜ਼ਾਰ ਕੀਮਤ ਤੇ ਸ਼ੁੱਧ ਘਰੇਲੂ ਉਤਪਾਦ (NDP mp) ਕਿਹਾ ਜਾਂਦਾ ਹੈ।

ਪ੍ਰ:3. ਸਾਧਨ ਲਾਗਤ ਤੇ ਸ਼ੁੱਧ ਘਰੇਲੂ ਉਤਪਾਦ (NDP fc) ਦੀ ਪਰਿਭਾਸ਼ਾ ਦਿਓ।

ਉੱਤਰ:- ਸਾਧਨ ਲਾਗਤ ਤੇ ਸ਼ੁੱਧ ਘਰੇਲੂ ਉਤਪਾਦ ਘਰੇਲੂ ਹੱਦਾਂ ਅੰਦਰ ਇੱਕ ਲੇਖਾ ਸਾਲ ਵਿੱਚ ਮਜ਼ਦੂਰੀ, ਲਗਾਨ, ਵਿਆਜ ਅਤੇ ਲਾਭ ਦੇ ਰੂਪ ਵਿੱਚ ਆਰਥਿਕ ਆਮਦਨ ਅਤੇ ਸਥਾਈ ਪੂੰਜੀ ਦੇ ਉਪਭੋਗ ਮੁੱਲ ਦਾ ਜੋੜ ਹੈ।

 

ਪ੍ਰ:4. ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ (GNP mp) ਤੋ ਕੀ ਭਾਵ ਹੈ?

ਉੱਤਰ:- ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ ਇੱਕ ਦੇਸ਼ ਦੇ ਆਮ ਨਿਵਾਸੀਆਂ ਦੁਆਰਾ ਇੱਕ ਲੇਖਾ ਸਾਲ ਦੌਰਾਨ ਉਤਪਾਦਿਤ ਅੰਤਿਮ ਵਸਤੂਆਂ ਅਤੇ ਸੇਵਾਵਾਂ ਦਾ ਬਾਜ਼ਾਰ ਮੁੱਲ ਹੈ।

ਬਾਜ਼ਾਰ ਕੀਮਤ ਤੇ ਸਕਲ ਘਰੇਲੂ ਉਤਪਾਦ (GDP mp) +ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ = ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ (GNP mp)

 

ਪ੍ਰ:5. ਸਾਧਨ ਲਾਗਤ ਤੇ ਕੁੱਲ ਘਰੇਲੂ ਉਤਪਾਦ (GNP fc) ਦੀ ਪਰਿਭਾਸ਼ਾ ਦਿਓ।

ਉੱਤਰ :-ਕੁੱਲ ਰਾਸ਼ਟਰੀ ਆਮਦਨ ਇੱਕ ਦੇਸ਼ ਵਿੱਚ ਇੱਕ ਸਾਲ ਦੌਰਾਨ ਆਮ ਨਿਵਾਸੀਆਂ ਦੁਆਰਾ ਪ੍ਰਾਪਤ ਸਾਧਨ ਲਾਗਤਾਂ ਦਾ ਕੁੱਲ ਜੋੜ ਹੈ, ਜਿਸ ਵਿੱਚ ਸਥਾਈ ਪੂੰਜੀ ਦਾ ਉਪਭੌਗ (ਘਿਸਾਵਟ ਖਰਚ) ਸ਼ਾਮਿਲ ਹੁੰਦਾ ਹੈ।

 

ਪ੍ਰ:6. ਬਾਜ਼ਾਰ ਕੀਮਤ ਤੇ ਸ਼ੁੱਧ ਰਾਸ਼ਟਰੀ ਉਤਪਾਦ (NNP mp) ਤੋ ਕੀ ਭਾਵ ਹੈ?

ਉੱਤਰ:- ਬਾਜ਼ਾਰ ਕੀਮਤ ਤੇ ਸ਼ੁੱਧ ਰਾਸ਼ਟਰੀ ਉਤਪਾਦ ਕਿਸੇ ਅਰਥਵਿਵਸਥਾ ਦੀਆਂ ਘਰੇਲੂ ਹੱਦਾਂ ਅੰਦਰ ਇੱਕ ਲੇਖਾ ਸਾਲ ਵਿੱਚ ਸਾਧਾਰਨ ਨਿਵਾਸੀਆਂ ਦੁਆਰਾ ਉਤਪਾਦਿਤ ਵਸਤੂਆਂ ਅਤੇ ਸੇਵਾਵਾਂ ਦੇ ਸ਼ੁੱਧ ਉਤਪਾਦ ਦੇ ਬਾਜ਼ਾਰ ਮੁੱਲ ਅਤੇ ਵਿਦੇਸ਼ਾਂ ਤੋਂ ਮਿਲੀ ਸ਼ੁੱਧ ਸਾਧਨ ਆਮਦਨ ਦਾ ਜੋੜ ਹੈ।

 

ਪ੍ਰ: 7. ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ (NNP fc) ਦੀ ਪਰਿਭਾਸ਼ਾ ਦਿਓ।

ਉੱਤਰ:- ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ (4 6) ਇੱਕ ਸਾਲ ਵਿੱਚ ਇੱਕ ਦੇਸ਼ ਦੇ ਆਮ ਨਿਵਾਸੀਆਂ ਦੁਆਰਾ ਅਰਜਿਤ ਕੁੱਲ ਸਾਧਨ ਆਮਦਨ ਦਾ ਜੋੜ ਹੁੰਦਾ ਹੈ। ਇਸ ਨੂੰ ਰਾਸ਼ਟਰੀ ਆਮਦਨ ਵੀ ਕਿਹਾ ਜਾਂਦਾ ਹੈ।