Sunday 10 January 2021

CH 2 - Circular Flow of Income

0 comments

ਪਾਠ-2 ਆਮਦਨ ਦਾ ਚੱਕਰੀ ਪ੍ਰਵਾਹ

 

ਇੱਕ ਅੰਕਾ ਵਾਲੇਂ ਪ੍ਰਸ਼ਨ

 

ਪ੍ਰ.1) ਆਮਦਨ ਦੇ ਚੱਕਰੀ ਪ੍ਰਵਾਹ ਦੇ ਤਿੰਨ ਖੇਤਰੀ ਮਾਡਲ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਿਲ ਨਹੀਂ ਹੈ?

(a) ਗ੍ਰਹਿਸਥ ਖੇਤਰ (b) ਉਤਪਾਦਕ ਖੇਤਰ(c) ਵਿਦੇਸ਼ੀ ਖੇਤਰ (d) ਸਰਕਾਰੀ ਖੇਤਰ।

ਉੱਤਰ:- (c) ਵਿਦੇਸ਼ੀ ਖੇਤਰ।

 

ਪ੍ਰ.2) ਵਿਤੀ ਖੇਤਰ ਉਹ ਖੇਤਰ ਹੈ ਜੋ:

(a) ਉਧਾਰ ਦਿੰਦਾ ਹੈ (b) ਜਮਾਵਾਂ ਸਵੀਕਾਰ ਕਰਦਾ ਹੈ(c) ਦੋਵੇਂ (a) ਤੇ (b) (d) ਇੰਨ੍ਹਾਂ ਵਿੱਚੋਂ ਕੋਈ ਵੀ ਨਹੀਂ।

ਉੱਤਰ:- c) ਦੋਵੇਂ (a) ਤੇ (b)

 

ਪ੍ਰ.3) ਹੇਠ ਲਿਖਿਆਂ ਵਿੱਚੋ' ਕਿਹੜਾ ਇੱਕ ਪ੍ਰਵਾਹ ਦਾ ਚਰ ਹੈ?

(a) ਉਪਭੋਗ (b) ਧਨ(c) ਮੁਦਰਾ ਦਾ ਨਿਰਮਾਣ (d) ਟੈਂਕੀ ਵਿੱਚ ਰੱਖਿਆ ਪਾਣੀ।

ਉੱਤਰ:- (a) ਉਪਭੋਗ

 

ਪ੍ਰ.4) ਹੇਠ ਲਿਖਿਆ ਵਿੱਚੋਵਾਪਸੀਵਿੱਚ ਕਿਸ ਨੂੰ ਸਾਮਿਲ ਕੀਤਾ ਜਾਂਦਾ ਹੈ?

(a) ਬੱਚਤ (b) ਆਯਾਤ (c) ਸਰਕਾਰ ਦੁਆਰਾ ਲਗਾਏ ਕਰ (d) ਉਪਰਲੇ ਸਾਰੇ।

ਉੱਤਰ:- (d) ਉਪਰਲੇ ਸਾਰੇ।

 

ਪ੍ਰ.5) ਹੇਠ ਲਿਖਿਆ ਵਿੱਚੋਂਸਮਾਵੇਸ਼ਵਿੱਚ ਕਿਸ ਨੂੰ ਸਾਮਿਲ ਨਹੀਂ ਕੀਤਾ ਜਾਂਦਾ ਹੈ?

(a) ਨਿਵੇਸ਼ (b) ਆਯਾਤ (c) ਨਿਰਯਾਤ (d) ਉਪਭੌਗ ਖ਼ਰਚ।

ਉੱਤਰ:- (b) ਆਯਾਤ

 

ਪ੍ਰ.6) ਇੱਕ ਨਿਸ਼ਚਿਤ ਸਮਾਂ ਅਵਧੀ ਵਿੱਚ ਮਾਪੀ ਜਾਣ ਵਾਲੀ ਮਾਤਰਾ ਨੂੰ........ਕਹਿੰਦੇ ਹਨ

(a) ਸਟਾਕ (b) ਪ੍ਰਵਾਹ (c) ਵਸਤੂਆਂ (d) ਉਪਰਲੇ ਸਾਰੇ।

ਉੱਤਰ:- (b) ਪ੍ਰਵਾਹ।

 

ਪ੍ਰ.7) ਆਮਦਨ ਉਤਪਾਦਨ ਦੇ ਚੱਕਰੀ ਪ੍ਰਵਾਹ ਤੋਂ ਭਾਵ ਹੈ...... (ਸਿਰਫ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ/ ਵਸਤੂਆਂ, ਸੇਵਾਵਾਂ ਅਤੇ ਮੁਦਰਾ ਦਾ ਪ੍ਰਵਾਹ)

ਉੱਤਰ:- ਵਸਤੂਆਂ, ਸੇਵਾਵਾਂ ਅਤੇ ਮੁਦਰਾ ਦਾ ਪ੍ਰਵਾਹ।

 

ਪ੍ਰ.8) ਸਮੱਸ਼ਟੀਗਤ ਦ੍ਰਿਸ਼ਟੀਕੋਣ ਤੋ ਇੱਕ ਅਰਥਵਿਵਸਥਾ ਨੂੰ .........ਖੇਤਰਾਂ ਵਿੱਚ ਵੰਡਿਆ ਜਾਂਦਾ

ਹੈ। (ਤਿੰਨ/ਚਾਰ)

ਉੱਤਰ:- ਚਾਰ।

 

ਪ੍ਰ.9) ਗ੍ਰਹਿਸਥ ਖੇਤਰ ਵਸਤੂਆਂ ਅਤੇ ਸੇਵਾਵਾਂ ਦਾ ......... ਕਰਦਾ ਹੈ (ਉਪਭੋਗ/ਉਤਪਾਦਨ)

ਉੱਤਰ:- ਉਪਭੋਗ ।

 

ਪ੍ਰ.10) ਵਾਸਤਵਿਕ ਪ੍ਰਵਾਹ ਵੱਖ-ਵੱਖ ਖੇਤਰਾਂ ਵਿੱਚ ਹੋਣ ਵਾਲੇ ਵਸਤੂਆਂ ਅਤੇ ਸੇਵਾਵਾਂ ਜਾਂ ............ਨੂੰ ਦਰਸਾਉਂਦਾ ਹੈ। (ਕਾਰਕ ਸੇਵਾਵਾਂ, ਉਧਾਰ ਲੈਣ-ਦੇਣ)

ਉੱਤਰ:- ਕਾਰਕ ਸੇਵਾਵਾਂ

 

ਪ੍ਰ.11) ਮੌਦ੍ਰਿਕ ਪ੍ਰਵਾਹ ਵੱਖ-ਵੱਖ ਖੇਤਰਾਂ ਵਿੱਚ .........ਨੂੰ ਦਰਸਾਉਂਦਾ ਹੈ। (ਸੇਵਾਵਾਂ ਦੇ ਪ੍ਰਵਾਹ, ਮੁਦਰਾ ਦੇ ਪ੍ਰਵਾਹ)

ਉੱਤਰ:- ਮੁਦਰਾ ਦੇ ਪ੍ਰਵਾਹ।

 

ਪ੍ਰ੍‌.12) ਬੰਦ ਅਰਥਵਿਵਸਥਾ ਉਹ ਅਰਥਵਿਵਸਥਾ ਹੈ ਜਿਸ ਵਿੱਚ ਉਤਪਾਦਕ ਖੇਤਰ ਦੁਆਰਾ ਵਸਤੂਆਂ ਦਾ ਆਯਾਤ ਅਤੇ ਨਿਰਯਾਤ............... (ਕੀਤਾ ਜਾਂਦਾ ਹੈ, ਨਹੀਂ ਕੀਤਾ ਜਾਂਦਾ)

ਉੱਤਰ:- ਨਹੀਂ ਕੀਤਾ ਜਾਂਦਾ।

 

ਪ੍ਰ.13) ਉਪਭੋਗ, ਨਿਵੇਸ਼ ਅਤੇ ਨਿਰਯਾਤ ਚੱਕਰੀ ਪ੍ਰਵਾਹ ਦੇ ਮਹੱਤਵਪੂਰਨ..........ਹੈ। (ਸਮਾਵੇਸ਼, ਵਾਪਸੀ)

ਉੱਤਰ:- ਸਮਾਵੇਸ਼।

 

ਪ੍ਰ.14) ਬੱਚਤ, ਕਰ ਅਤੇ ਆਯਾਤ ਚੱਕਰੀ ਪ੍ਰਵਾਹ ਦੇ ਮੁੱਖ ...........ਹਨ (ਸਮਾਵੇਸ਼, ਵਾਪਸੀ)

ਉੱਤਰ:- ਵਾਪਸੀ

 

ਪ੍ਰ.15) ਜਦੋਂ ਕਿਸੇ ਵਸਤੂ ਦੀ ਮਾਤਰਾ ਨੂੰ ਨਿਸ਼ਚਿਤ ਸਮੇਂ ਵਿੱਚ ਮਾਪਿਆ ਜਾਂਦਾ ਹੈ ਤਾਂ...... ਕਹਿੰਦੇ ਹਨ।

ਉੱਤਰ:- ਪ੍ਰਵਾਹ

 

ਪ੍ਰ:16) ਇੱਕ ਖਾਸ ਸਮਾਂ ਅਵਧੀ ਵਿੱਚ ਵਸਤੂ ਦੇ ਮਾਪ ਨੂੰ .........ਕਹਿੰਦੇ ਹਨ।

ਉੱਤਰ:- ਸਟਾਕ।

 

ਪ੍ਰ.17) ਵਾਪਸੀ ਉਹ ਕਾਰਕ ਹੈ ਜਿਸ ਦਾ ਉਤਪਾਦਨ ਦੀ ਪ੍ਰਕ੍ਰਿਆ ਜਾਂ ਆਮਦਨ ਸਿਰਜਣ ਦੀ ਪ੍ਰਕ੍ਰਿਆ ਤੇ ਧਨਾਤਮਿਕ ਪ੍ਰਭਾਵ ਪੈਂਦਾ ਹੈ। ਸਹੀ/ਗਲਤ

ਉੱਤਰ:- ਗਲਤ

 

ਪ੍ਰ.18) ਸਮਾਵੇਸ਼ ਉਹ ਕਾਰਕ ਹੈ ਜੋ ਅਰਥਵਿਵਸਥਾ ਵਿੱਚ ਉਤਪਾਦਨ ਦੀ ਪ੍ਰਕ੍ਰਿਆ ਜਾਂ ਆਮਦਨ ਸਿਰਜਣ ਦੀ ਪ੍ਰਕ੍ਰਿਆ ਵਿੱਚ ਵਾਧਾ ਕਰਦਾ ਹੈ। ਸਹੀ/ਗਲਤ

ਉੱਤਰ:-ਸਹੀ।

 

ਚਾਰ ਅੰਕਾਂ ਵਾਲੇਂ ਪ੍ਰਸ਼ਨ 

 

ਪ੍ਰ.1) ਸਟਾਕ ਅਤੇ ਪ੍ਰਵਾਹ ਵਿੱਚ ਅੰਤਰ ਸਪਸ਼ਟ ਕਰੋਂ।

ਉੱਤਰ:- ਸਟਾਕ ਅਤੇ ਪ੍ਰਵਾਹ ਵਿੱਚ ਅੰਤਰ:-

 

ਸਟਾਕ (Stock)

ਪ੍ਰਵਾਹ (Flow)

1.ਸਟਾਕ ਦਾ ਅਰਥ ਕਿਸੇ ਇੱਕ ਖਾਸ ਸਮੇਂ ਬਿੰਦੁ ਤੇ ਮਾਪੀ ਜਾਣ ਵਾਲੀ ਆਰਥਿਕ ਚਰ ਦੀ ਮਾਤਰਾ ਹੈ ।

1.ਪ੍ਰਵਾਹ ਦਾ ਅਰਥ ਇੱਕ ਆਰਥਿਕ ਚਰ ਦੀ ਉਹ ਮਾਤਰਾ ਹੈ ਜਿਸਨੂੰ ਕਿਸੇ ਸਮੇਂ ਦੀ ਅਵਧੀ ਦੌਰਾਨ ਮਾਪਿਆ ਜਾਂਦਾ ਹੈ 

2.ਸਟਾਕ ਦਾ ਕੋਈ ਸਮਾਂ ਪਰਿਮਾਪ ਨਹੀਂ ਹੁੰਦਾ।

2.ਪ੍ਰਵਾਹ ਦਾ ਸਮਾਂ ਪਰਿਮਾਪ ਹੁੰਦਾ ਹੈ ਜਿਵੇਂ: ਪ੍ਰਤੀ ਘੰਟਾ, ਪ੍ਰਤੀ ਮਹੀਨਾ, ਪ੍ਰਤੀ ਸਾਲ

3.ਸਟਾਕ ਇੱਕ ਸਥਿਰ ਧਾਰਨਾ ਹੈ ।

3. ਪ੍ਰਵਾਹ ਇੱਕ ਗਤੀਸ਼ੀਲ ਧਾਰਨਾ ਹੈ ।

4.ਉਦਾਹਰਣ;

() ਮੁਦਰਾ ਦਾ ਪਰਿਮਾਣ (Quantity of Money)

() ਧਨ (Wealth)

() ਟੈਂਕੀ ਵਿੱਚ ਰੱਖਿਆ ਪਾਣੀ।

4.ਉਦਾਹਰਣ;

() ਉਪਭੋਗ (Consumption)

() ਨਿਵੇਸ਼ (Investment)

() ਆਮਦਨ।

() ਨਦੀ ਵਿੱਚ ਵਗਦਾ ਪਾਣੀ।

 

ਪ੍ਰ.2) ਆਮਦਨ ਇੱਕ ਪ੍ਰਵਾਹ ਹੈ ਅਤੇ ਆਮਦਨ ਦਾ ਪ੍ਰਵਾਹ ਚੱਕਰੀ ਹੈ, ਕਿਵੇਂ ਵਿਆਖਿਆ ਕਰੋ।

ਉੱਤਰ:- ਆਮਦਨ ਦੇ ਚੱਕਰੀ ਪ੍ਰਵਾਹ ਦਾ ਅਧਿਐਨ ਦੋ ਪ੍ਰਕਾਰ ਦੇ ਦ੍ਰਿਸ਼ਟੀਕੌਣਾਂ ਤੋਂ ਕੀਤਾ ਜਾਂਦਾ ਹੈ ;(i) ਇੱਕ ਪ੍ਰਵਾਹ ਵਸਤੂਆਂ ਅਤੇ ਸੇਵਾਵਾਂ ਦੇ ਰੂਪ ਵਿੱਚ ਹੁੰਦਾ ਹੈ। ਇਸ ਨੂੰ ਵਾਸਤਵਿਕ ਪ੍ਰਵਾਹ (Real Flow) ਕਿਹਾ ਜਾਂਦਾ ਹੈ। (ii) ਦੂਜਾ ਪ੍ਰਵਾਹ ਮੁਦਰਾ ਦੇ ਰੂਪ ਵਿੱਚ ਹੁੰਦਾ ਹੈ, ਇਸ ਨੂੰ ਮੌਦ੍ਰਿਕ ਪ੍ਰਵਾਹ (Monetry Flow) ਕਿਹਾ ਜਾਂਦਾ ਹੈ।

ਆਮਦਨ ਦੇ ਪ੍ਰਵਾਹ ਨੂੰ ਚੱਕਰੀ ਪ੍ਰਵਾਹ ਹੇਠ ਲਿਖੇ ਦੋ ਕਾਰਨਾਂ ਕਰਕੇ ਕਿਹਾ ਜਾਂਦਾ ਹੈ ;( i) ਕਿਸੇ ਇਕ ਦਿਸ਼ਾ ਵਿੱਚ ਹੋਣ ਵਾਲੇ ਹਰੇਕ ਵਾਸਤਵਿਕ ਪ੍ਰਵਾਹ ਦੇ ਨਾਲ-ਨਾਲ ਉਸ ਤੋਂ ਉਲਟ ਦਿਸ਼ਾ ਵਿੱਚ ਮੁਦਰਾ/ਆਮਦਨ ਦਾ ਪ੍ਰਵਾਹ ਹੁੰਦਾ ਹੈ। (ii) ਇੱਕ ਖੇਤਰ ਨੂੰ ਜੋ ਪ੍ਰਾਪਤੀਆਂ ਮਿਲਦੀਆਂ ਹਨ, ਉਹ ਦੂਜੇ ਖੇਤਰ ਨੂੰ ਕੀਤੇ ਜਾਣ ਵਾਲੇ ਭੁਗਤਾਨ ਦੇ ਬਰਾਬਰ ਹੁੰਦੀਆਂ ਹਨ।

 

ਪ੍ਰ.3) ਆਮਦਨ ਅਤੇ ਉਤਪਾਦ ਦੇ ਚੱਕਰੀ ਪ੍ਰਵਾਹ ਵਿੱਚ ਬੱਚਤ ਨੂੰ ਵਾਪਸੀ ਕਿਉ ਮੰਨਿਆ ਗਿਆ ਹੈ?

ਉੱਤਰ:- ਆਮਦਨ ਅਤੇ ਉਤਪਾਦ ਦੇ ਚੱਕਰੀ ਪ੍ਰਵਾਹ ਵਿੱਚ ਬੱਚਤ ਨੂੰ ਵਾਪਸੀ ਇਸ ਕਰਕੇ ਮੰਨਿਆ ਗਿਆ ਹੈ ਕਿਉਂਕਿ ਆਮਦਨ ਦੇ ਪ੍ਰਵਾਹ ਨੂੰ ਘੱਟ ਕਰਦੀ ਹੈ ਜਦੋਂ ਲੋਕ ਬੱਚਤ ਕਰਦੇ ਹਨ ਤਾਂ ਆਮਦਨ ਦਾ ਉਹ ਹਿੱਸਾ ਖਰਚ ਨਹੀਂ ਕੀਤਾ ਜਾਂਦਾ। ਇਸ ਨਾਲ ਕੁੱਲ ਮੰਗ ਘੱਟ ਹੋਂ ਜਾਂਦੀ ਹੈ। ਜੇ ਮੰਗ ਘੱਟ ਹੋਵੇਗੀ ਤਾਂ ਉਤਪਾਦਕ ਘੱਟ ਉਤਪਾਦਨ ਕਰਨਗੇ ।ਇਸ ਨਾਲ ਅਰਥ-ਵਿਵਸਥਾ ਦਾ ਵਿਕਾਸ ਰੁਕ ਜਾਂਦਾ ਹੈ।

 

ਛੇ ਅੰਕਾਂ ਵਾਲ਼ੇ ਪ੍ਰਸ਼ਨ

 

ਪ੍ਰ.1) ਚਿੱਤਰ ਦੀ ਸਹਾਇਤਾ ਨਾਲ ਦੋ ਖੇਤਰੀ ਅਰਥਵਿਵਸਥਾ ਵਿੱਚ ਆਮਦਨ ਦੇ ਚਕਰੀ ਪ੍ਰਵਾਹ ਦੀ ਵਿਆਖਿਆ ਕਰੋ

ਉੱਤਰ:- ਆਮਦਨ ਦੇ ਚੱਕਰੀ ਪ੍ਰਵਾਹ ਦੇ ਦੋ ਖੇਤਰੀ ਮਾਡਲ ਵਿੱਚ ਅਜਿਹੀ ਅਰਥ-ਵਿਵਸਥਾ ਦਾ ਅਧਿਐਨ ਕੀਤਾ ਜਾਂਦਾ ਹੈ, ਜਿਸ ਵਿੱਚ ਘਰੇਲੂ ਹੁੰਦੀਆਂ ਹਨ।

1. ਘਰੇਲੂ ਖੇਤਰ ਤੋ ਉਤਪਾਦਨ ਦੇ ਸਾਧਨਾਂ ਦੀਆਂ ਸੇਵਾਵਾਂ ਦਾ ਪ੍ਰਵਾਹ ਉਤਪਾਦਕ ਖੇਤਰ ਵੱਲ ਹੁੰਦਾ ਹੈ ਅਤੇ ਵਸਤੂਆਂ ਤੇ ਸੇਵਾਵਾਂ ਦਾ ਹੁੰਦਾ ਹੈ (ਵਾਸਤਵਿਕ)

2. ਮਜ਼ਦੂਰੀ, ਲਗਾਨ, ਵਿਆਜ ਅਤੇ ਲਾਭ ਦੇ ਰੂਪ ਵਿੱਚ ਆਮਦਨ ਦਾ ਪ੍ਰਵਾਹ ਉਤਪਾਦਕ ਖੇਤਰ ਤੋਂ ਘਰੇਲੂ ਖੇਤਰ ਵੱਲ ਹੁੰਦਾ ਹੈ। ਇਸ ਦੇ ਉਲਟ ਵਸਤੂਆਂ ਅਤੇ ਸੇਵਾਵਾਂ ਦੇ ਉਪਭੋਗ ਤੇ ਕੀਤੇ ਜਾਣ ਵਾਲੇ ਖਰਚ ਦਾ ਪ੍ਰਵਾਹ ਘਰੇਲੂ ਖੇਤਰ ਤੋਂ ਉਤਪਾਦਕ ਖੇਤਰ ਵੱਲ ਹੁੰਦਾ ਹੈ (ਮੌਦ੍ਰਿਕ ਪ੍ਰਵਾਹ)

3. ਘਰੇਲੂ ਖੇਤਰ ਆਪਣੀ ਆਮਦਨ ਵਿੱਚੋਂ ਕੁਝ ਬੱਚਤ ਵੀ ਕਰਦਾ ਹੈ। ਇਸ ਨਾਲ ਵਿੱਤੀ ਪ੍ਰਣਾਲੀ ਪੈਂਦਾ ਹੁੰਦੀ ਹੈ ਜਿਸ ਇਨ੍ਹਾਂ ਵਿੱਤੀ ਵਿਚੋਲਿਆਂ ਤੋਂ ਧਨ ਰਾਸ਼ੀ ਉਧਾਰ ਲੈਂਦੇ ਹਨ।

1. ਘਰੇਲੂ ਖੇਤਰ:- ਇਹ ਖੇਤਰ ਦੂਜੇ ਖੇਤਰਾਂ ਤੋਂ ਕੁਝ ਪ੍ਰਾਪਤੀਆਂ ਕਰਦਾ ਹੈ ਅਤੇ ਉਹਨਾਂ ਨੂੰ ਭੁਗਤਾਨ ਵੀ ਕਰਦਾ ਹੈ। ਇਸ ਖੇਤਰ ਦੀਆਂ ਪ੍ਰਾਪਤੀਆਂ ਅਤੇ ਭੁਗਤਾਨ ਹੇਠ ਲਿਖੇ ਹਨ:

() ਪ੍ਰਾਪਤੀਆਂ:- ਇਸ ਖੇਤਰ ਨੂੰ ਉਤਪਾਦਕ ਖੇਤਰ ਤੋਂ ਉਤਪਾਦਨ ਦੇ ਸਾਧਨਾਂ ਦੀਆਂ ਸੇਵਾਵਾਂ ਬਦਲੇ ਸਾਧਨ ਆਮਦਨ; ਮਜ਼ਦੂਰੀ, ਲਗਾਨ, ਵਿਆਜ ਅਤੇ ਲਾਭ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਸਰਕਾਰੀ ਖੇਤਰ ਤੋਂ ਹਸਤਾਂਤਰਣ ਭੁਗਤਾਨ ਪ੍ਰਾਪਤ ਹੁੰਦਾ ਹੈ।

() ਭੁਗਤਾਨ:-ਘਰੇਲੂ ਖੇਤਰ ਆਪਣੀਆਂ ਉਪਭੌਗ ਸਬੰਧੀ ਲੋੜਾਂ ਪੂਰੀਆਂ ਕਰਨ ਲਈ ਉਤਪਾਦਕ ਖੇਤਰ ਤੋ ਵਸਤੂਆਂ ਅਤੇ ਸੇਵਾਵਾਂ ਪ੍ਰਾਪਤ ਕਰਦਾ ਹੈ ਅਤੇ ਉਪਭੌਗ ਖਰਚ ਦੇ ਰੂਪ ਵਿੱਚ ਉਤਪਾਦਕ ਖੋਤਰ ਨੂੰ ਭੁਗਤਾਨ ਕਰਦਾ ਹੈ। ਸਰਕਾਰ ਨੂੰ ਪ੍ਰਤੱਖ ਕਰਾਂ ਦਾ ਭੁਗਤਾਨ ਕਰਦਾ ਹੈ। ਬੱਚਤ ਦਾ ਪ੍ਰਵਾਹ ਪੂੰਜੀ ਬਾਜ਼ਾਰ ਵੱਲ ਹੁੰਦਾ ਹੈ।

2. ਉਤਪਾਦਕ ਖੇਤਰ:- ਇਸ ਖੇਤਰ ਦੀਆਂ ਮੁੱਖ ਪ੍ਰਾਪਤੀਆਂ ਅਤੇ ਭੁਗਤਾਨ ਹੇਠ ਲਿਖੇ ਹਨ:

(ਓ) ਪ੍ਰਾਪਤੀਆਂ:- ਇਸ ਖੇਤਰ ਨੂੰ ਘਰੇਲੂ ਖੇਤਰ ਤੇ ਸਰਕਾਰੀ ਖੇਤਰ ਤੋਂ ਵਸਤੂਆਂ ਅਤੇ ਸੇਵਾਵਾਂ ਬਦਲੇ ਆਮਦਨ ਪ੍ਰਾਪਤ ਹੁੰਦੀ ਹੈ। ਬਾਕੀ ਵਿਸ਼ਵ ਨੂੰ ਨਿਰਯਾਤ ਬਦਲੇ ਆਮਦਨ ਪ੍ਰਾਪਤ ਹੁੰਦੀ ਹੈ। ਪੂੰਜੀ ਬਾਜ਼ਾਰ ਤੋਂ ਲੋੜ ਅਨੁਸਾਰ ਉਧਾਰ ਪ੍ਰਾਪਤ ਹੁੰਦਾ ਹੈ।

(ਅ) ਭੁਗਤਾਨ:- ਘਰੇਲੂ ਖੇਤਰ ਨੂੰ ਸਾਧਨ ਸੇਵਾਵਾਂ ਬਦਲੇ ਭੁਗਤਾਨ ਕਰਦਾ ਹੈ ਸਰਕਾਰ ਨੂੰ ਕਰ (Tax) ਦਿੰਦਾ ਹੈ। ਬਾਕੀ ਵਿਸ਼ਵ ਤੋਂ ਆਯਾਤ ਦੇ ਲਈ ਭੁਗਤਾਨ ਕਰਦਾ ਹੈ। ਬੱਚਤ ਨੂੰ ਪੂੰਜੀ ਬਾਜ਼ਾਰ ਵਿੱਚ ਜਮ੍ਹਾਂ ਕਰਦਾ ਹੈ।

 

ਪ੍ਰ.2) ਆਮਦਨ ਦੇ ਚੱਕਰੀ ਪ੍ਰਵਾਹ ਦੇ ਸਮਾਵੇਸ਼ ਅਤੇ ਛੇਦਰਾਂ ਦੀਆਂ ਧਾਰਨਾਵਾਂ ਦੀ ਵਿਆਖਿਆ ਕਰੋ।

ਉੱਤਰ:-

ਸਮਾਵੇਸ਼ (Injection):-ਸਮਾਵੇਸ਼ ਉਹ ਪ੍ਰਵਾਹ ਚਰ ਹੈ ਜੋ ਅਰਥਵਿਵਸਥਾ ਵਿੱਚ ਉਤਪਾਦਨ ਦੀ ਪ੍ਰਕਿਰਿਆ ਜਾਂ ਆਮਦਨ ਸਿਰਜਨ ਦੀ ਪ੍ਰਕਿਰਿਆ ਵਿੱਚ ਵਾਧਾ ਕਰਦੇ ਹਨ। ਇਹ ਸਮਾਵੇਸ਼ ਹੇਠ ਲਿਖੇ ਹਨ; ਨਿਵੇਸ਼, ਨਿਰਯਾਤ, ਸਰਕਾਰੀ ਅਤੇ ਪਰਿਵਾਰ ਖੇਤਰ ਦੁਆਰਾ ਕੀਤਾ ਗਿਆ ਉਪਭੌਗ ਖਰਚ

ਛੇਦਰਾਂ/ਵਾਪਸੀ (leakages):-ਉਹ ਪ੍ਰਵਾਹ ਚਰ ਹੈ ਜੋ ਅਰਥਵਿਵਸਥਾ ਵਿੱਚ ਉਤਪਾਦਨ ਦੀ ਪ੍ਰਕਿਰਿਆ ਜਾਂ ਆਮਦਨ ਸਿਰਜਨ ਦੀ ਪ੍ਰਕਿਰਿਆ ਤੇ ਰਿਣਾਤਮਿਕ ਪ੍ਰਭਾਵ ਪਾਉਂਦੇ ਹਨ। ਜਿਵੇਂ ਬੱਚਤ, ਆਯਾਤ, ਸਰਕਾਰ ਦੁਆਰਾ ਲਗਾਏ ਗਏ ਟੈਕਸ ਨੂੰ ਵਾਪਸੀ ਕਹਿੰਦੇ ਹਨ। ਇਹ ਆਮਦਨ ਦੇ ਪ੍ਰਵਾਹ ਨੂੰ ਘੱਟ ਕਰਦੇ ਹਨ।