ਪਾਠ 17 ਐਂਗਲੋ - ਸਿੱਖ ਸਬੰਧ 1800-1839
1)
ਯੂਸਫ਼
ਅਲੀ
ਮਿਸ਼ਨ
ਨੂੰ
ਮਹਾਰਾਜਾ
ਰਣਜੀਤ
ਸਿੰਘ ਦੇ
ਦਰਬਾਰ
ਕਦੋ
ਭੇਜਿਆ
ਗਿਆ?
1800 ਈ:
2)
ਜਸਵੰਤ
ਰਾਓ
ਹੋਲਕਰ
ਅੰਗਰੇਜ਼ਾਂ ਖਿਲਾਫ਼ ਸਹਾਇਤਾ ਲੈਣ ਪੰਜਾਬ ਕਦੋ ਆਇਆ?
1805 ਈ:
3)
ਮਹਾਰਾਜਾ
ਰਣਜੀਤ
ਸਿੰਘ
ਅਤੇ
ਅੰਗਰੇਜ਼ਾਂ ਵਿਚਕਾਰ ਪਹਿਲੀ ਸੰਧੀ ਕਦੋਂ /ਕਿੱਥੇ ਹੋਈ?
1 ਜਨਵਰੀ 1806 ਈ: ਲਾਹੌਰ
4)
ਲਾਹੌਰ
ਦੀ
ਸੰਧੀ ਤੇ
ਅੰਗਰੇਜ਼ਾਂ ਵੱਲੋ ਕਿਸਨੇ ਹਸਤਾਖਰ ਕੀਤੇ?
ਜਾਹਨ ਮੈਲਕਮ ਨੇ
5)
ਲਾਹੌਰ
ਦੀ
ਸੰਧੀ ਤੇ
ਮਹਾਰਾਜਾ
ਰਣਜੀਤ
ਸਿੰਘ
ਵੱਲੋਂ'
ਕਿਸਨੇ
ਹਸਤਾਖਰ
ਕੀਤੇ?
ਫ਼ਤਿਹ ਸਿੰਘ ਆਹਲੂਵਾਲੀਆ ਨੇ
6)
ਮਹਾਰਾਜਾ
ਰਣਜੀਤ
ਸਿੰਘ
ਨੇ
ਮਾਲਵਾ
ਰਿਆਸਤਾਂ
ਤੇ
ਕਿੰਨੇ
ਹਮਲੇ
ਕੀਤੇ?
3
7)
ਅੰਮ੍ਰਿਤਸਰ ਸਾਹਿਬ ਦੀ ਸੰਧੀ ਕਦੋ ਹੋਈ?
25 ਅਪ੍ਰੈਲ 1809 ਈ
8)
ਅੰਮ੍ਰਿਤਸਰ ਸਾਹਿਬ ਦੀ ਸੰਧੀ ਅਨੁਸਾਰ ਕਿਹੜੇ ਦਰਿਆ ਨੂੰ ਮਹਾਰਾਜਾ ਰਣਜੀਤ ਦੇ ਰਾਜ ਦੀ ਹੋਂਦ ਮੰਨਿਆ ਗਿਆ?
ਸਤਲੁਜ਼
9)
ਮਹਾਰਾਜਾ
ਰਣਜੀਤ
ਸਿੰਘ
ਨੇ
ਕਿਹੜੇ
ਅੰਗਰੇਜ਼ ਅਧਿਕਾਰੀ ਨੂੰ ਕੁੰਵਰ ਖੜਕ ਸਿੰਘ ਦੇ ਵਿਆਹ ਤੇ ਸੱਦਾ ਭੇਜਿਆ?
ਡੇਵਿਡ ਆਕਟਰਲੋਨੀ
10) ਮਹਾਰਾਜਾ ਰਣਜੀਤ ਸਿੰਘ ਨੇ ਵਦਨੀ ਪਿੰਡ ਕਿਸਨੂੰ
ਦਿੱਤਾ ਸੀ?
ਸਦਾ
ਕੌਰ ਨੂੰ
11) ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਵਿਚਕਾਰ ਵਦਨੀ
ਦਾ ਝਗੜਾ ਕਦੋਂ ਹੋਇਆ?
1822
ਈ:
12)1823 ਈ: ਵਿੱਚ ਕਿਸਨੂੰ ਲੁਧਿਆਣਾ ਦਾ ਪੁਲੀਟੀਕਲ
ਏਜੰਟ ਨਿਯੁਕਤ ਕੀਤਾ ਗਿਆ?
ਕੈਪਟਨ
ਵੇਡ
13) ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਸਮੇਂ ਅੰਗਰੇਜ਼ਾਂ
ਨੇ ਕਿਹੜੇ ਡਾਕਟਰ ਨੂੰ ਮਹਾਰਾਜਾ ਦਾ ਇਲਾਜ਼ ਕਰਨ ਲਈ ਭੇਜਿਆ?
ਡਾਕਟਰ
ਮੱਰੇ
14) ਸ਼ਿਕਾਰਪੁਰ ਪਿੰਡ ਮਹਾਰਾਜਾ ਰਣਜੀਤ ਸਿਘ ਨੇ
ਕਿਸ ਕਬੀਲੇ ਨੂੰ ਹਰਾ ਕੇ ਜਿੱਤਿਆ ਸੀ?
ਮਜਾਰਿਸ
15) ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਂਟਿਕ
ਵਿੱਚ ਕਦੋ ਮੁਲਾਕਾਤ ਹੋਈ?
26
ਅਕਤੂਬਰ, 1831 ਈ:
16) ਤ੍ਰੈ-ਪੱਖੀ ਸੰਧੀ ਕਦੋਂ ਹੋਈ?
26
ਜੂਨ 1838 ਈ:
17) ਤ੍ਰੈ-ਪੱਖੀ ਸੰਧੀ ਵਿੱਚ ਕਿਹੜੀਆਂ ਤਿੰਨ ਧਿਰਾਂ
ਸ਼ਾਮਿਲ ਸਨ?
ਮਹਾਰਾਜਾ
ਰਣਜੀਤ ਸਿੰਘ, ਅੰਗਰੇਜ਼ ਅਤੇ ਸ਼ਾਹ ਸ਼ੁਜਾਹ
18) ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?
27
ਜੂਨ 1839 ਈ:
(ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ)
1)
ਜਸਵੰਤ
ਰਾਓ
ਹੋਲਕਰ
ਕੰਣ
ਸੀ?
ਉੱਤਰ: ਜਸਵੰਤ ਰਾਏ ਹੋਲਕਰ ਮਰਾਨਾ ਸਰਦਾਰ ਸੀ। ਉਹ 1805 ਈ: ਵਿੱਚ ਅੰਗਰੇਜ਼ਾਂ
ਤੋਂ ਹਾਰ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ
ਖਿਲਾਫ਼ ਸਹਾਇਤਾ ਲੈਣ ਲਈ ਉਹ ਅੰਮ੍ਰਿਤਸਰ
ਸਾਹਿਬ ਵਿਖੇ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸਦਾ ਨਿੱਘਾ ਸਵਾਗਤ ਕੀਤਾ ਪਰ ਸਹਾਇਤਾ ਨਾ ਕੀਤੀ। ਜਸਵੰਤ ਰਾਓ ਹੋਲਕਰ ਨੂੰ ਬਾਅਦ ਵਿੱਚ ਅੰਗਰੇਜ਼ਾਂ
ਨਾਲ ਸਮਝੌਤਾ
ਕਰਨਾ ਪਿਆ।
2)
ਮਹਾਰਾਜਾ
ਰਣਜੀਤ
ਸਿੰਘ
ਨੇ
ਜਸਵੰਤ
ਰਾਓ
ਹੋਲਕਰ
ਦੀ
ਸਹਾਇਤਾ
ਕਿਉ'
ਨਹੀਂ
ਕੀਤੀ?
ਉੱਤਰ:
1. ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ
ਦੇ ਅਨੁਸ਼ਾਸਨ ਤੋਂ ਬਹੁਤ ਪ੍ਰਭਾਵਿਤ ਸੀ।
2. ਮਹਾਰਾਜਾ ਅੰਗਰੇਜ਼ਾਂ
ਨਾਲ ਦੁਸ਼ਮਣੀ ਨਹੀਂ ਲੈਣਾ ਚਾਹੁੰਦਾ ਸੀ।
3. ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਜੇ ਛੋਟਾ ਸੀ। ਮਹਾਰਾਜਾ ਕਿਸੇ ਪ੍ਰਕਾਰ ਦਾ ਜੋਖ਼ਮ ਨਹੀਂ ਲੈਣਾ ਚਾਹੁੰਦਾ ਸੀ।
4. ਬਾਕੀ ਸਿੱਖ ਸਰਦਾਰ ਜਸਵੰਤ
ਰਾਏ ਹੋਲਕਰ ਦੀ ਸਹਾਇਤਾ ਕਰਨ ਦੇ ਹੱਕ
ਵਿੱਚ ਨਹੀਂ ਸਨ।
5. ਮਹਾਰਾਜਾ ਰਣਜੀਤ ਸਿੰਘ ਪੰਜਾਬ
ਨੂੰ ਜੰਗ
ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ।
3)
ਲਾਹੌਰ
ਦੀ
ਸੰਧੀ ਬਾਰੇ
ਤੁਸੀਂ
ਕੀ
ਜਾਣਦੇ
ਹੋ?
ਉੱਤਰ: ਮਹਾਰਾਜਾ ਰਣਜੀਤ ਸਿੰਘ ਨੇ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਨਹੀਂ ਕੀਤੀ ਸੀ। ਇਸ ਲਈ ਅੰਗਰੇਜ਼
ਉਸ ਨਾਲ ਬਹੁਤ ਖੁਸ਼ ਸਨ। ਇਸ ਲਈ ਅੰਗਰੇਜ਼ਾਂ
ਨੇ 1 ਜਨਵਰੀ 1806 ਈ: ਵਿੱਚ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ
ਕੀਤੀ। ਸੰਧੀ ਦੀਆਂ ਸ਼ਰਤਾਂ ਹੇਠ ਲਿਖੀਆਂ ਸਨ:
1. ਰਣਜੀਤ ਸਿੰਘ ਜਸਵੰਤ ਰਾਓ ਹੋਲਕਰ ਅਤੇ ਉਸਦੇ ਸਾਥੀਆਂ ਦੀ ਮਦਦ ਨਹੀਂ ਕਰੇਗਾ ਅਤੇ ਉਹਨਾਂ ਨੂੰ ਸ਼ਾਂਤੀਪੂਰਵਕ ਅੰਮ੍ਰਿਤਸਰ ਸਾਹਿਬ ਤੋਂ 30 ਮੀਲ ਦੂਰ ਜਾਣ ਦੇਵੇਗਾ।
2.
ਭਵਿੱਖ ਵਿੱਚ ਵੀ ਮਹਾਰਾਜਾ ਹੋਲਕਰ ਨਾਲ ਕੋਈ ਸੰਬੰਧ ਨਹੀਂ ਰੱਖੇਗਾ ।
3. ਜਦੋਂ
ਤੱਕ ਸਿੱਖ ਅੰਗਰੇਜ਼ਾਂ ਦੇ ਦੁਸ਼ਮਣਾਂ ਨਾਲ ਕੋਈ ਸੰਬੰਧ ਨਹੀਂ ਰੱਖਣਗੇ, ਅੰਗਰੇਜ਼ ਉਹਨਾਂ ਦੇ ਇਲਾਕਿਆਂ
ਵਿੱਚ ਦਖ਼ਲ ਨਹੀਂ ਦੇਣਗੇ।
4) 1800 ਤੋਂ 1809 ਈ: ਤੱਕ ਅੰਗਰੇਜ਼ ਸਿੱਖ ਸੰਬੰਧਾਂ
ਦਾ ਵਰਣਨ ਕਰੋਂ। ਜਾਂ ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਵਰਣਨ ਕਰੋਂ।
ਉੱਤਰ:
ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਉਸਨੇ ਮਾਲਵਾ
ਦੀਆਂ ਕਈ ਰਿਆਸਤਾਂ ਤੇ ਹਮਲੇ ਕੀਤੇ। ਇਹਨਾਂ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ।
ਇਸ ਸਮੇਂ ਭਾਰਤ ਤੇ ਨੈਪੋਲੀਅਨ ਦੇ ਹਮਲੇ ਦਾ ਖਤਰਾ ਵਧ ਗਿਆ ਸੀ। ਇਸ ਲਈ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ
ਨਾਲ ਸੰਧੀ ਕਰਨਾ ਚਾਹੁੰਦੇ ਸਨ। 1808 ਈ: ਵਿੱਚ ਅੰਗਰੇਜ਼ਾਂ
ਨੇ ਚਾਰਲਸ ਮੈਟਕਾਫ਼ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਕਰਨ ਲਈ ਭੇਜਿਆ ਪਰ ਇਹ ਗੱਲਬਾਤ ਅਸਫ਼ਲ
ਰਹੀ। ਜਦੋਂ ਭਾਰਤ ਤੇ ਨੈਪੋਲੀਅਨ ਦੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ ਤਾਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ
ਸਿੰਘ ਤੋਂ ਆਪਣੀਆਂ ਸ਼ਰਤਾਂ ਪੂਰੀਆਂ ਕਰਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। 25 ਅਪਰੈਲ,
1809 ਈ: ਵਿੱਚ ਰਣਜੀਤ ਸਿੰਘ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਸਾਹਿਬ ਵਿਖੇ ਸੰਧੀ ਹੋਈ।
5) ਅੰਮ੍ਰਿਤਸਰ ਦੀ ਸੰਧੀ ਦਾ ਕੀ ਮਹੱਤਵ ਸੀ?
ਉੱਤਰ:
1.
ਇਸ ਸੈਧੀ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਸਾਮਰਾਜ ਬਣਾਉਣ ਦਾ ਸੁਪਨਾ ਤਬਾਹ ਹੋ ਗਿਆ।
2.
ਮਹਾਰਾਜਾ ਰਣਜੀਤ ਸਿੰਘ ਦੇ ਗੌਰਵ ਨੂੰ ਭਾਰੀ ਸੱਟ ਵੱਜੀ।
3.
ਅੰਗਰੇਜ਼ ਪੰਜਾਬ ਦੇ ਬਹੁਤ ਨੇੜੇ ਆ ਗਏ।
4.
ਮਹਾਰਾਜਾ ਰਣਜੀਤ ਸਿੰਘ ਲਈ ਸਤਲੁਜ਼ ਪਾਰ ਦੇ ਇਲਾਕਿਆਂ ਤੇ ਕਬਜ਼ਾ ਕਰਨਾ ਸੰਭਵ ਨਾ ਰਿਹਾ।
5.
ਇਸ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ।
6.
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਸੀਮਾ ਸੁਰਖਿਅਤ ਹੋ ਗਈ।
6) ਅੰਮ੍ਰਿਤਸਰ ਸਾਹਿਬ ਦੀ ਸੰਧੀ ਕਾਰਨ ਮਹਾਰਾਜਾ
ਰਣਜੀਤ ਸਿਘ ਨੂੰ ਕੀ ਹਾਨੀਆਂ ਹੋਈਆਂ?
ਉੱਤਰ:
1.
ਇਸ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਸਾਮਰਾਜ ਬਣਾਉਣ ਦਾ ਸੁਫ਼ਨਾ ਤਬਾਹ ਕਰ ਦਿੱਤਾ।
2.
ਇਸ ਸੰਧੀ ਨੇ ਮਹਾਰਾਜੇ ਦੇ ਮਾਣ ਨੂੰ ਬਹੁਤ ਹਾਨੀ ਪਹੁੰਚਾਈ।
3.
ਅੰਗਰੇਜ਼ ਪੰਜਾਬ ਦੇ ਹੋਰ ਨੇੜੇ ਪਹੁੰਚ ਗਏ।
4.
ਮਹਾਰਾਜਾ ਨੂੰ ਬਹੁਤ ਆਰਥਿਕ ਅਤੇ ਵਪਾਰਕ ਹਾਨੀ ਹੋਈ।
7) ਅੰਮ੍ਰਿਤਸਰ ਦੀ ਸੰਧੀ ਦਾ ਮਹਾਰਾਜਾ ਰਣਜੀਤ ਸਿੰਘ
ਨੂੰ ਕੀ ਲਾਭ ਹੋਇਆ?
ਉੱਤਰ:
1.
ਇਸ ਸੰਧੀ ਨਾਲ ਮਹਾਰਾਜਾ ਨੇ ਆਪਣਾ ਰਾਜ ਨਸ਼ਟ ਹੋਣ ਤੋਂ ਬਚਾ ਲਿਆ।
2.
ਇਸ ਸੰਧੀ ਕਾਰਨ ਮਹਾਰਾਜੇ ਦੇ ਰਾਜ ਦੀ ਪੂਰਬੀ ਸੀਮਾ ਨਿਸਚਿਤ ਹੋ ਗਈ।
3.
ਉਸਨੂੰ ਹੁਣ ਪੂਰਬੀ ਇਲਾਕਿਆਂ ਵਿੱਚ ਫੌਜ਼ ਨਾ ਰੱਖਣੀ ਪਈ।
4.
ਮਹਾਰਾਜੇ ਨੂੰ ਹੋਰ ਦਿਸ਼ਾਵਾਂ ਵੱਲ ਵਧਣ ਦਾ ਮੌਕਾ ਮਿਲਿਆ।
8) ਅੰਮ੍ਰਿਤਸਰ ਸਾਹਿਬ ਦੀ ਸੰਧੀ ਦਾ ਅੰਗਰੇਜ਼ਾਂ ਨੂੰ
ਕੀ ਲਾਭ ਹੋਇਆ?
ਉੱਤਰ:
1.
ਅੰਗਰੇਜ਼ਾਂ ਨੂੰ ਭਾਰੀ ਇਲਾਕਾਈ ਲਾਭ ਹੋਇਆ।
2.
ਅੰਗਰੇਜ਼ਾਂ ਦੇ ਮਾਨ-ਸਨਮਾਣ ਵਿੱਚ ਵਾਧਾ ਹੋਇਆ।
3.
ਅੰਗਰੇਜ਼ਾਂ ਨੂੰ ਮਾਲਵਾ ਦੇ ਸਰਦਾਰਾਂ ਦਾ ਸਾਥ ਮਿਲਿਆ।
4.
ਅੰਗਰੇਜ਼ਾਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਯੁੱਧ ਦਾ ਖਤਰਾ ਟਲ ਗਿਆ।
5.
ਪੰਜਾਬ ਅੰਗਰੇਜ਼ਾਂ ਅਤੇ ਅਫ਼ਗਾਨਿਸਤਾਨ ਵਿਚਕਾਰ ਮੱਧਵਰਤੀ ਰਾਜ ਬਣ ਗਿਆ।
9) ਸਿੰਧ ਦੇ ਮਾਮਲੇ ਤੇ ਮਹਾਰਾਜਾ ਰਣਜੀਤ ਸਿੰਘ ਅਤੇ
ਅੰਗਰੇਜ਼ਾਂ ਵਿਚਕਾਰ ਤਨਾਅ ਦਾ ਕੀ ਕਾਰਨ ਸੀ?
ਉੱਤਰ:
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਵੇ ਹੀ ਸਿੰਧ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਮਹਾਰਾਜੇ ਨੂੰ
ਗੱਲਬਾਤ ਵਿੱਚ ਵਿਅਸਤ ਰੱਖ ਕੇ 1832 ਈ: ਵਿੱਚ ਅੰਗਰੇਜ਼ਾਂ ਨੇ ਸਿੰਧ ਨਾਲ ਵਪਾਰਿਕ ਸੰਧੀ ਕਰ ਲਈ। ਮਹਾਰਾਜੇ
ਨੂੰ ਗੁੱਸਾ ਤਾਂ ਆਇਆ ਪਰ ਉਸਨੇ ਕੋਈ ਕਦਮ ਨਾ ਚੁੱਕਿਆ । 1838 ਈ: ਵਿੱਚ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ
ਨਾਲ ਇੱਕ ਹੋਰ ਸੰਧੀ ਕਰ ਲਈ। ਇਸ ਨਾਲ ਸਿੰਧ ਅੰਗਰੇਜ਼ਾਂ ਦੇ ਅਧੀਨ ਆ ਗਿਆ। ਇਸ ਗੱਲ ਕਰਕੇ ਮਹਾਰਾਜਾ
ਅੰਗਰੇਜ਼ਾਂ ਖਿਲਾਫ਼ ਗੁੱਸੇ ਵਿੱਚ ਆ ਗਿਆ।
10) ਫਿਰੋਜਪੁਰ ਦੇ ਪ੍ਰਸ਼ਨ ਤੋਂ ਮਹਾਰਾਜਾ ਰਣਜੀਤ
ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਨਾਅ ਪੈਦਾ ਕਿਉ ਹੋਇਆ?
ਉੱਤਰ:
ਫਿਰੋਜਪੁਰ ਲਾਹੌਰ ਤੋਂ ਸਿਰਫ਼ 40 ਮੀਲ ਦੂਰ ਸੀ। ਇੱਥੇ ਰਹਿ ਕੇ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ
ਰਾਜ ਤੇ ਪੂਰੀ ਤਰ੍ਹਾਂ ਨਜ਼ਰ ਰੱਖ ਸਕਦੇ ਸਨ। ਇਸ ਲਈ 1835 ਈ: ਵਿੱਚ ਅੰਗਰੇਜ਼ਾਂ ਨੇ ਫਿਰੋਜਪੁਰ ਤੇ
ਜ਼ਬਰਦਸਤੀ ਕਬਜ਼ਾ ਕਰ ਲਿਆ। 1838 ਈ: ਵਿੱਚ ਉਹਨਾਂ ਨੇ ਫਿਰੋਜਪੁਰ ਵਿਖੇ ਇੱਕ
ਸੈਨਿਕ ਛਾਉਣੀ ਬਣਾ ਲਈ। ਮਹਾਰਾਜੇ ਨੇ ਇਸ ਗੱਲ
ਦਾ ਬਹੁਤ ਬੁਰਾ ਮਨਾਇਆ ਪਰ ਅੰਗਰੇਜ਼ਾਂ
ਨੇ ਬਿਲਕੁੱਲ ਪਰਵਾਹ ਨਾ ਕੀਤੀ।
13)
ਤ੍ਰੈ-ਪੱਖੀ ਸੰਧੀ ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ: 1837 ਈ: ਵਿੱਚ ਰੂਸ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ। ਅੰਗਰੇਜ਼ਾਂ
ਨੂੰ ਖਤਰਾ ਪੈ ਗਿਆ ਕਿ ਕਿਤੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ਤੇ ਹਮਲਾ ਨਾ ਕਰ ਦੇਵੇ। ਇਸ ਲਈ ਉਹਨਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਨਾਲ ਲੈ ਕੇ ਤ੍ਰੈ-ਪੱਖੀ
ਸੰਧੀ ਕੀਤੀ। ਇਸ ਸੰਧੀ
ਅਨੁਸਾਰ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ
ਨੂੰ ਗੱਦੀ
ਤੋਂ ਉਤਾਰ ਕੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਸੰਧੀ
26 ਜੂਨ 1838 ਈ: ਨੂੰ ਹੋਈ।
12)
ਤ੍ਰੈ-ਪੱਖੀ ਸੰਧੀ ਦੀਆਂ ਸ਼ਰਤਾਂ ਕੀ ਸਨ?
ਉੱਤਰ:
1. ਸ਼ਾਹ ਸ਼ੁਜਾਹ ਨੂੰ ਅਫ਼ਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ।
2. ਸ਼ਾਹ ਸ਼ੁਜਾਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਅਫ਼ਗਾਨ ਇਲਾਕਿਆਂ ਤੇ` ਮਹਾਰਾਜੇ ਦਾ ਅਧਿਕਾਰ ਸਵੀਕਾਰ ਕਰ ਲਵੇਗਾ।
3. ਸਿੰਧ ਦੇ ਸੰਬੰਧ
ਵਿੱਚ ਸ਼ਾਹ ਸ਼ੁਜਾਹ ਮਹਾਰਾਜੇ ਅਤੇ ਅੰਗਰੇਜ਼ਾਂ
ਵਿਚਕਾਰ ਹੋਣ ਵਾਲੇ ਫੈਸਲੇ ਨੂੰ ਮੰਨੇਗਾ
।
4. ਅੰਗਰੇਜ਼ਾਂ
ਅਤੇ ਸਿੱਖਾਂ ਦੀ ਸਹਾਇਤਾ ਤੋ ਬਿਨਾਂ ਸ਼ਾਹ ਸੁਜਾਹ ਕਿਸੇ ਹੋਰ ਸ਼ਕਤੀ ਨਾਲ ਸੰਬੰਧ
ਨਹੀਂ ਬਣਾਵੇਗਾ।
5. ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ।
6. ਸ਼ਾਹ ਸ਼ੁਜਾਹ ਨੂੰ ਗੱਦੀ
ਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5000 ਸੈਨਿਕ ਭੇਜੇਗਾ।
13) 1809 ਤੋ 1839 ਈ ਵਿਚ ਅੰਗਰੇਜ਼ -ਸਿਖ ਸੰਬੰਧਾਂ
ਦਾ ਵਰਣਨ ਕਰੋਂ।
ਉੱਤਰ:
1809 ਈ: ਤੋਂ 1830 ਈ: ਤੌਕ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਸੰਬੰਧ ਬਦਲਦੇ ਰਹੇ।
1809 ਈ: ਵਿੱਚ ਮਹਾਰਾਜਾ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਸਾਹਿਬ ਦੀ ਸੰਧੀ ਹੋਈ ਜਿਹੜੀ ਮਹਾਰਾਜਾ
ਲਈ ਅੰਗਰੇਜ਼ਾਂ ਵਿੱਚਕਾਰ ਮਿੱਤਰਤਾ ਸਥਾਪਿਤ ਹੋ ਗਈ। ਜਦੋਂ ਮਹਾਰਾਜਾ ਬਿਮਾਰ ਹੋਇਆ ਤਾਂ ਅੰਗਰੇਜ਼ਾਂ ਨੇ
ਡਾਕਟਰ ਮੇਰੇ ਨੂੰ ਇਲਾਜ ਲਈ ਭੇਜਿਆ। ਕਦੇ ਇਹ ਸੰਬੰਧ ਮਿੱਤਰਤਾਪੂਰਨ ਹੋ ਜਾਂਦੇ ਅਤੇ ਕਦੇ ਇਹ ਸੰਬੰਧ
ਤਨਾਅ ਨਾਲ ਭਰ ਜਾਂਦੇ। 1830 ਤੋਂ 1839 ਈ: ਤੌਕ ਦੇ ਸਮੇਂ ਦੌਰਾਨ ਸਿੰਧ, ਸ਼ਿਕਾਰਪੁਰ ਅਤੇ ਫਿਰੋਜ਼ਪੁਰ
ਦੇ ਮਸਲੇ ਤੇ ਮਹਾਰਾਜਾ ਅਤੇ ਅੰਗਰੇਜ਼ਾਂ ਵਿਚਕਾਰ ਤਨਾਅ ਪੈਦਾ ਹੋ ਗਿਆ।
14) ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾ ਅੰਗਰੇਜ਼ਾਂ
ਸਾਹਮਣੇ ਝੁਕਣ ਦੀ ਨੀਤੀ ਅਪਣਾਈ। ਸਪਸ਼ਟ ਕਰੋ।
ਉੱਤਰ: ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ। 1809 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਸਾਹਿਬ ਦੀ ਸੰਧੀ ਕੀਤੀ। ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਸਾਮਰਾਜ ਸਥਾਪਿਤ ਕਰਨ ਦਾ ਸੁਫ਼ਨਾ ਮਿੰਟੀ ਵਿੱਚ ਮਿਲ ਗਿਆ। ਵਦਨੀ ਪਿੰਡ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ਦੇ ਮਸਲੇ ਤੇ ਵੀ ਮਹਾਰਾਜੇ` ਨੂੰ ਪਿਛੇ ਹਟਣਾ ਪਿਆ ਪਰ ਉਸਨੇ ਅੰਗਰੇਜ਼ਾਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ। ਮਹਾਰਾਜੇ ਨੂੰ ਧੋਖੇ ਵਿਚ ਰੱਖ ਕੇ ਅੰਗਰੇਜ਼ਾਂ ਨੇ ਸਿੰਧ ਨਾਲ ਵਪਾਰਕ ਸੰਧੀ ਕਰ ਲਈ ਪਰ ਮਹਾਰਾਜਾ ਨੇ ਕੁਝ ਨਾ ਕੀਤਾ।
(ਵੱਡੇ ਉੱਤਰਾਂ ਵਾਲੇ ਪ੍ਰਸ਼ਨ)
1)
ਅੰਮ੍ਰਿਤਸਰ ਦੀ ਸੰਧੀ ਕਿਹਨਾਂ ਹਾਲਤਾਂ ਵਿੱਚ ਹੋਈ? ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਲਾਭ ਅਤੇ ਕੀ ਹਾਨੀਆਂ ਹੋਈਆਂ? ਅੰਗਰੇਜ਼ਾਂ ਨੂੰ ਇਸਦਾ ਕੀ ਲਾਭ ਹੋਇਆ?
ਉੱਤਰ:
I. ਅੰਮ੍ਰਿਤਸਰ ਦੀ ਸੰਧੀ: ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਉਸਨੇ ਮਾਲਵਾ ਦੀਆਂ ਕਈ ਰਿਆਸਤਾਂ ਤੇ ਹਮਲੇ ਕੀਤੇ। ਇਹਨਾਂ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ
ਤੋਂ ਸਹਾਇਤਾ ਮੰਗੀ। ਇਸ ਸਮੇਂ ਭਾਰਤ ਤੇ` ਨੰਪੋਲੀਅਨ ਦੇ ਹਮਲੇ ਦਾ ਖਤਰਾ ਵਧ ਗਿਆ ਸੀ। ਇਸ ਲਈ ਅੰਗਰੇਜ਼
ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ
ਕਰਨਾ ਚਾਹੁੰਦੇ ਸਨ। 1808 ਈ: ਵਿੱਚ ਅੰਗਰੇਜ਼ਾਂ
ਨੇ ਚਾਰਲਸ ਮੇਟਕਾਫ਼ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ
ਕਰਨ ਲਈ ਭੇਜਿਆ ਪਰ ਇਹ ਗੱਲਬਾਤ ਅਸਫ਼ਲ ਰਹੀ। ਜਦੋ ਭਾਰਤ ਤੇ ਨੈਪੋਲੀਅਨ ਦੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ ਤਾਂ ਅੰਗਰੇਜ਼ਾਂ
ਨੇ ਮਹਾਰਾਜਾ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਪੂਰੀਆਂ ਕਰਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। 25 ਅਪਰੈਲ, 1809 ਈ: ਵਿੱਚ ਰਣਜੀਤ ਸਿੰਘ ਅੰਗਰੇਜ਼ਾਂ
ਵਿਚਕਾਰ ਅੰਮ੍ਰਿਤਸਰ
ਸਾਹਿਬ ਵਿਖੇ ਸੰਧੀ
ਹੋਈ।
।. ਮਹਾਰਾਜਾ ਰਣਜੀਤ ਸਿੰਘ ਨੂੰ ਹਾਨੀਆਂ:
1. ਇਸ ਸੰਧੀ
ਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਸਾਮਰਾਜ ਬਣਾਉਣ ਦਾ ਸੁਫ਼ਨਾ ਤਬਾਹ ਕਰ ਦਿੱਤਾ।
2. ਇਸ ਸੰਧੀ
ਨੇ ਮਹਾਰਾਜੇ ਦੇ ਮਾਣ ਨੂੰ ਬਹੁਤ ਹਾਨੀ ਪਹੁੰਚਾਈ।
3. ਅੰਗਰੇਜ਼
ਪੰਜਾਬ ਦੇ ਹੋਰ ਨੇੜੇ ਪਹੁੰਚ ਗਏ।
4. ਮਹਾਰਾਜਾ ਨੰ ਬਹੁਤ ਆਰਥਿਕ ਅਤੇ ਵਪਾਰਕ ਹਾਨੀ ਹੋਈ।
II. ਮਹਾਰਾਜਾ ਰਣਜੀਤ ਸਿਘ ਨੂੰ ਲਾਭ:
1. ਇਸ ਸੰਧੀ
ਨਾਲ ਮਹਾਰਾਜਾ ਨੇ ਆਪਣਾ ਰਾਜ ਨਸ਼ਟ ਹੋਣ ਤੋਂ ਬਚਾ ਲਿਆ।
2. ਇਸ ਸੰਧੀ
ਕਾਰਨ ਮਹਾਰਾਜੇ`ਦੇ ਰਾਜ ਦੀ ਪੂਰਬੀ ਸੀਮਾ ਨਿਸਚਿਤ ਹੋ ਗਈ।
3. ਉਸਨੂੰ ਹੁਣ ਪੂਰਬੀ ਇਲਾਕਿਆਂ ਵਿੱਚ ਫੌਜ਼ ਨਾ ਰੱਖਣੀ
ਪਈ।
4. ਮਹਾਰਾਜੇ ਨੂੰ ਹੋਰ ਦਿਸ਼ਾਵਾਂ ਵੱਲ ਵਧਣ ਦਾ ਮੌਕਾ ਮਿਲਿਆ।
III. ਅੰਗਰੇਜ਼ਾਂ ਨੂੰ ਲਾਭ:
1. ਅੰਗਰੇਜ਼ਾਂ
ਨੂੰ ਭਾਰੀ ਇਲਾਕਾਈ ਲਾਭ ਹੋਇਆ।
2. ਅੰਗਰੇਜ਼ਾਂ
ਦੇ ਮਾਨ-ਸਨਮਾਣ ਵਿੱਚ ਵਾਧਾ ਹੋਇਆ।
3. ਅੰਗਰੇਜ਼ਾਂ
ਨੂੰ ਮਾਲਵਾ ਦੇ ਸਰਦਾਰਾਂ ਦਾ ਸਾਥ ਮਿਲਿਆ।
4. ਅੰਗਰੇਜ਼ਾਂ
ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਯੁਂਧ ਦਾ ਖਤਰਾ ਟਲ ਗਿਆ।
5. ਪੰਜਾਬ
ਅੰਗਰੇਜ਼ਾਂ ਅਤੇ ਅਫ਼ਗਾਨਿਸਤਾਨ ਵਿਚਕਾਰ ਮੋਧਵਰਤੀ ਰਾਜ ਬਣ ਗਿਆ।
2)
ਤ੍ਰੈ-ਪੱਖੀ ਸੰਧੀ ਤੇ ਇੱਕ ਸੰਖੇਪ ਨੋਟ ਲਿਖੋ। ਤ੍ਰੈ-ਪੱਖੀ ਸੰਧੀ ਦੀਆਂ ਸ਼ਰਤਾਂ ਕੀ ਸਨ?
ਉੱਤਰ:
I. ਤ੍ਰੈ-ਪੱਖੀ ਸੰਧੀ: 1837 ਈ ਵਿੱਚ ਰੂਸ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ। ਅੰਗਰੇਜ਼ਾਂ
ਨੂੰ ਖਤਰਾ ਪੈ ਗਿਆ ਕਿ ਕਿਤੇ ਰੂਸ ਅਫ਼ਗਾਨਿਸਤਾਨ ਦੇ ਰਸਤੇ` ਭਾਰਤ ਤੇ ਹਮਲਾ ਨਾ ਕਰ ਦੇਵੇ। ਇਸ ਲਈ ਉਹਨਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਨਾਲ ਲੈ ਕੇ ਤ੍ਰੈ-ਪੱਖੀ
ਸੰਧੀ ਕੀਤੀ। ਇਸ ਸੰਧੀ
ਅਨੁਸਾਰ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ
ਨੂੰ ਗੱਦੀ
ਤੋਂ ਉਤਾਰ ਕੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਸੰਧੀ
26 ਜੂਨ 1838 ਈ: ਨੂੰ ਹੋਈ।
I. ਤ੍ਰੈ-ਪੱਖੀ ਸੰਧੀ ਦੀਆਂ ਸ਼ਰਤਾਂ:
1.
ਸ਼ਾਹ ਸ਼ੁਜਾਹ ਨੂੰ ਅਫ਼ਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ।
2.
ਸ਼ਾਹ ਸ਼ੁਜਾਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਅਫ਼ਗਾਨ ਇਲਾਕਿਆਂ ਤੇ` ਮਹਾਰਾਜੇ ਦਾ ਅਧਿਕਾਰ
ਸਵੀਕਾਰ ਕਰ ਲਵੇਗਾ।
3.
ਸਿੰਧ ਦੇ ਸੰਬੰਧ ਵਿੱਚ ਸ਼ਾਹ ਸ਼ੁਜਾਹ ਮਹਾਰਾਜੇ ਅਤੇ ਅੰਗਰੇਜ਼ਾਂ ਵਿਚਕਾਰ ਹੋਣ ਵਾਲੇ ਫੈਸਲੇ ਨੂੰ ਮਨੇਗਾ।
4.
ਅੰਗਰੇਜ਼ਾਂ ਅਤੇ ਸਿੱਖਾਂ ਦੀ ਸਹਾਇਤਾ ਤੋਂ ਬਿਨਾਂ ਸ਼ਾਹ ਸੁਜਾਹ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਨਹੀਂ
ਬਣਾਵੇਗਾ।
5.
ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ।
6.
ਸ਼ਾਹ ਸ਼ੁਜਾਹ ਨੂੰ ਗੱਦੀ ਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5000 ਸੈਨਿਕ ਭੇਜੇਗਾ।
3) 1800 ਤੋ 1809 ਈ: ਤੱਕ ਅੰਗਰੇਜ਼ ਸਿੱਖ ਸੰਬੰਧਾਂ
ਦਾ ਵਰਣਨ ਕਰੋ।
ਉੱਤਰ:
1800 ਈ: ਤੋਂ 1809ਈ: ਤੱਕ ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧ ਸ਼ਾਂਤੀਪੂਰਨ ਰਹੇ।
ਇਸ ਦੌਰਾਨ ਹੇਠ ਲਿਖੀਆਂ ਘਟਨਾਵਾਂ
ਹੋਈਆਂ:
I. ਯੂਸਫ਼ ਅਲੀ ਮਿਸ਼ਨ: ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਾਸਕ
ਨਾਲ ਮਿੱਤਰਤਾ ਕਰ ਲਈ। ਇਸ ਨਾਲ ਅੰਗਰੇਜ਼ਾਂ ਨੂੰ ਡਰ ਪੈ ਗਿਆ ਕਿ ਕਿਤੇ ਮਹਾਰਾਜਾ ਅਫ਼ਗਾਨਿਸਤਾਨ ਨਾਲ
ਲੜ ਕੇ ਅੰਗਰੇਜ਼ਾਂ ਤੇ ਹਮਲਾ ਨਾ ਕਰ ਦੇਵੇ। ਇਸ ਲਈ 1800 ਈ: ਵਿੱਚ ਅੰਗਰੇਜ਼ਾਂ ਨੇ ਯੂਸਫ਼ ਅਲੀ ਨੂੰ
ਆਪਣਾ ਪ੍ਰਤੀਨਿਧੀ ਬਣਾ ਕੇ ਮਹਾਰਾਜਾ ਕੋਲ਼ ਭੇਜਿਆ। ਇਸ ਨਾਲ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ ਪਹਿਲੀ
ਵਾਰ ਸੰਪਰਕ ਸਥਾਪਿਤ ਹੋਇਆ।
II. ਹੌਲਕਰ ਦਾ ਪੰਜਾਬ ਆਉਣਾ: ਜਸਵੰਤ ਰਾਏ ਹੋਲਕਰ ਮਰਾਠਾ ਸਰਦਾਰ ਸੀ। ਉਹ
1805 ਈ: ਵਿੱਚ ਅੰਗਰੇਜ਼ਾਂ ਤੋਂ ਹਾਰ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਖਿਲਾਫ਼ ਸਹਾਇਤਾ
ਲੈਣ ਲਈ ਉਹ ਅਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸਦਾ ਨਿੱਘਾ ਸਵਾਗਤ ਕੀਤਾ
ਪਰ ਸਹਾਇਤਾ ਨਾ ਕੀਤੀ। ਇਸ ਨਾਲ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ ਸੁਖਾਵੇਂ ਸੰਬੰਧਾਂ ਦਾ ਆਰੰਭ ਹੋਇਆ।
III. ਲਾਹੌਰ ਦੀ ਸੰਧੀ: ਮਹਾਰਾਜਾ ਰਣਜੀਤ ਸਿੰਘ ਨੇ ਜਸਵੰਤ
ਰਾਓ ਹੋਲਕਰ ਦੀ ਸਹਾਇਤਾ ਨਹੀਂ ਕੀਤੀ ਸੀ। ਇਸ ਲਈ ਅੰਗਰੇਜ਼
ਉਸ ਨਾਲ ਬਹੁਤ ਖੁਸ਼ ਸਨ। ਇਸ ਲਈ ਅੰਗਰੇਜ਼ਾਂ
ਨੇ 1 ਜਨਵਰੀ 1806 ਈ: ਵਿੱਚ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ
ਸੰਧੀ ਕੀਤੀ। ਇਸ ਸੰਧੀ
ਅਨੁਸਾਰ ਇਹ ਫੈਸਲਾ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼
ਇੱਕ ਦੂਜੇ ਦੇ ਦੁਸ਼ਮਨਾਂ ਨਾਲ ਸੰਬੰਧ
ਨਹੀਂ ਰੱਖਣਗੇ
।
IV. ਅੰਮ੍ਰਿਤਸਰ ਦੀ ਸੰਧੀ: ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਉਸਨੇ ਮਾਲਵਾ ਦੀਆਂ ਕਈ ਰਿਆਸਤਾਂ ਤੇ ਹਮਲੇ ਕੀਤੇ। ਇਹਨਾਂ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ
ਤੋਂ ਸਹਾਇਤਾ ਮੰਗੀ
। ਇਸ ਸਮੇਂ ਭਾਰਤ ਤੋ ਨੈਪੋਲੀਅਨ ਦੇ ਹਮਲੇ ਦਾ ਖਤਰਾ ਵਧ ਗਿਆ ਸੀ। ਇਸ ਲਈ ਅੰਗਰੇਜ਼
ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ
ਕਰਨਾ ਚਾਹੁੰਦੇ ਸਨ। 1808 ਈ: ਵਿੱਚ ਅੰਗਰੇਜ਼ਾਂ
ਨੇ ਚਾਰਲਸ ਮੇਟਕਾਫ਼ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ
ਕਰਨ ਲਈ ਭੇਜਿਆ ਪਰ ਇਹ ਗੱਲਬਾਤ
ਅਸਫ਼ਲ ਰਹੀ। ਜਦੋ ਭਾਰਤ ਤੋ` ਨੈਪੋਲੀਅਨ ਦੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ ਤਾਂ ਅੰਗਰੇਜ਼ਾਂ
ਨੇ ਮਹਾਰਾਜਾ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਪੂਰੀਆਂ ਕਰਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। 25 ਅਪਰੈਲ, 1809 ਈ: ਵਿੱਚ ਰਣਜੀਤ ਸਿਘ ਅੰਗਰੇਜ਼ਾਂ
ਵਿਚਕਾਰ ਅੰਮ੍ਰਿਤਸਰ
ਸਾਹਿਬ ਵਿਖੇ ਸੰਧੀ
ਹੋਈ।ਇਸ ਸੰਧੀ
ਅਨੁਸਾਰ ਸਤਲੁਜ਼ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਪੂਰਬੀ ਹੋਂਦ ਮਨ ਲਿਆ ਗਿਆ।
4)
1809 ਤੋਂ
1839 ਈ:
ਤੱਕ ਅੰਗਰੇਜ਼ ਸਿੱਖ ਸੰਬੰਧਾਂ ਦਾ ਵਰਣਨ ਕਰੋਂ।
ਉੱਤਰ:
I. ਸ਼ਕ ਦਾ ਮਾਹੌਲ: 1809 ਈ: ਤੋਂ 1812 ਈ: ਤੱਕ
ਮਹਾਰਾਜਾ ਅਤੇ ਅੰਗਰੇਜ਼
ਦੋਹਾਂ ਵਿਚਕਾਰ ਸ਼ੌਕ ਦਾ ਮਾਹੌਲ ਬਣਿਆ ਰਿਹਾ। ਦੌਹਾਂ ਨੇ ਇੱਕ ਦੂਜੇ` ਦੀਆਂ ਗਤੀਵਿਧੀਆਂ ਨੇ ਨਜ਼ਰ ਰੱਖੀ
ਅਤੇ ਆਪਣੀ ਆਪਣੀ ਸ਼ਕਤੀ ਵਧਾਉਣ ਦਾ ਯਤਨ ਕੀਤਾ।
II. ਖੜਕ ਸਿੰਘ ਦਾ ਵਿਆਹ: 1812 ਦਈ. ਵਿੱਚ ਕੰਵਰ
ਖੜਕ ਸਿੰਘ ਦੇ ਵਿਆਹ ਦੇ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਡੇਵਿਡ ਆਕਟਰਲੋਨੀ ਨੂੰ ਸੱਦਾ
ਭੇਜਿਆ। ਡੇਵਿਡ ਆਕਟਰਲੌਨੀ ਨੇ ਇਹ ਸੱਦਾ
ਸਵੀਕਾਰ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਵਿੱਚ ਉਸਦਾ ਨਿੱਘਾ ਸਵਾਗਤ ਕੀਤਾ। ਇਸਤੋ' ਬਾਅਦ ਇਹਨਾਂ ਦੇ' ਸੰਬੰਧਾਂ
ਵਿੱਚ ਕਾਫ਼ੀ ਸੁਧਾਰ ਆਇਆ ਅਤੇ ਅਗਲੇ ਕੁਝ ਸਾਲ ਉਹਨਾਂ ਨੇ ਇੱਕ
ਦੂਜੇ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਾ ਦਿੱਤਾ।
III. ਵਦਨੀ ਪਿੰਡ ਦਾ ਮਸਲਾ: ਮਹਾਰਾਜਾ ਰਣਜੀਤ ਸਿੰਘ ਨੇ ਵਦਨੀ ਪਿੰਡ ਆਪਣੀ ਸੱਸ
ਸਦਾ ਕੌਰ ਨੂੰ ਦਿੱਤਾ ਸੀ। 1821 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਦਾ ਕੌਰ ਵਿਚਕਾਰ ਝਗੜਾ ਹੋ ਗਿਆ। ਮਹਾਰਾਜਾ ਨੇ ਸਦਾ ਕੌਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਵਦਨੀ ਪਿੰਡ ਤੇ ਕਬਜਾ ਕਰ ਲਿਆ। ਸਦਾ ਕੌਰ ਨੇ ਅੰਗਰੇਜ਼ਾਂ
ਤੋਂ ਸਹਾਇਤਾ ਮੰਗੀ
। ਅੰਗਰੇਜ਼ਾਂ
ਨੇ ਵਦਨੀ ਪਿੰਡ ਵਿੱਚੋਂ ਮਹਾਰਾਜਾ ਦੇ ਸੈਨਿਕਾਂ ਨੂੰ ਕੱਢ
ਦਿੱਤਾ।
IV. ਦੁਬਾਰਾ ਮਿੱਤਰਤਾ: 1823 ਈ: ਵਿੱਚ ਕੈਪਟਨ ਵੇਡ ਲੁਧਿਆਣੇ
ਦਾ ਪੁਲੀਟੀਕਲ ਏਜੰਟ
ਨਿਯੁਕਤ ਹੋਇਆ। ਉਸਨੇ ਵਦਨੀ ਅਤੇ ਕੁਝ ਹੋਰ ਇਲਾਕਿਆਂ ਤੇ ਮਹਾਰਾਜੇ ਦਾ ਅਧਿਕਾਰ ਸਵੀਕਾਰ ਕਰ ਲਿਆ। ਇਸ ਨਾਲ ਮਹਾਰਾਜਾ ਦੇ ਅੰਗਰੇਜਾਂ ਨਾਲ ਸਬੰਧਾਂ ਵਿੱਚ ਸੁਧਾਰ ਹੋਇਆ। 1824 ਈ' ਵਿੱਚ ਮਹਾਰਾਜਾ ਨੇ ਅੰਗਰੇਜਾਂ ਵਿਰੁੱਧ
ਨੇਪਾਲ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ। 1825 ਈ: ਵਿੱਚ ਮਹਾਰਾਜਾ ਨੇ ਭਰਤਪੁਰ ਦੇ' ਰਾਜੇ ਨੂੰ ਅੰਗਰੇਜਾਂ ਵਿਰੁਧ ਸਹਿਯੋਂਗ ਨਾ ਦਿੱਤਾ। 1826 ਈ: ਵਿੱਚ ਮਹਾਰਾਜਾ ਬਿਮਾਰ ਹੋ ਗਿਆ। ਅੰਗਰੇਜਾਂ ਨੇ ਉਸਦੇ ਇਲਾਜ ਲਈ ਡਾਕਟਰ ਮੱਰੇ ਨੂੰ ਭੇਜਿਆ।1828 ਈ: ਵਿੱਚ ਮਹਾਰਾਜਾ ਨੇ ਅੰਗਰੇਜ਼
ਗਵਰਨਰ ਜਨਰਲ ਦੇ ਹਥ ਇਗਲੈੱਡ ਦੇ ਬਾਦਸ਼ਾਹ ਲਈ ਤੋਂਹਫੇ ਭੇਜੇ।
V. ਸਿੰਧ ਦਾ ਮਸਲਾ: ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼
ਦੋਵੇਂ ਹੀ ਸਿੰਧ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਮਹਾਰਾਜੇ ਨੂੰ ਗਲਬਾਤ ਵਿੱਚ ਵਿਅਸਤ ਰੱਖ
ਕੇ 1832 ਈ: ਵਿੱਚ ਅੰਗਰੇਜਾਂ ਨੇ ਸਿੰਧ ਨਾਲ ਵਪਾਰਿਕ ਸੰਧੀ
ਕਰ ਲਈ। ਮਹਾਰਾਜੇ ਨੂੰ ਗੁੱਸਾ ਤਾਂ ਆਇਆ ਪਰ ਉਸਨੇ ਕੋਈ ਕਦਮ ਨਾ ਚੁਕਿਆ।
VI. ਸ਼ਿਕਾਰਪੁਰ ਦਾ ਮਸਲਾ: ਸ਼ਿਕਾਰਪੁਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਮਜਾਰਿਸ ਨਾਂ ਦੇ ਇੱਕ
ਕਬੀਲੇ ਨੂੰ ਹਰਾ ਕੇ ਪ੍ਰਾਪਤ ਕੀਤਾ ਸੀ। ਅਗਰੇਜੀ ਫੌਜ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਉੱਥੋਂ ਕੱਢ
ਦਿੱਤਾ ਅਤੇ ਸ਼ਿਕਾਰਪੁਰ ਨੂੰ ਖਾਲੀ ਕਰਵਾ ਲਿਆ।