ਪਾਠ 7 ਨਿਵੇਸ਼ ਗੁਣਕ ਤੇ ਉਸ ਦਾ ਕਾਰਜਕ੍ਰਮ
ਪ੍ਰ:1. ਨਿਵੇਸ਼ ਗੁਣਕ ਦੇ ਮੁੱਲ ਦਾ ਸਬੰਧ ਹੁੰਦਾ ਹੈ;
(ਓ) ਸੁਤੰਤਰ ਨਿਵੇਸ਼ ਵਿੱਚ ਪਰਿਵਰਤਨ ਦੇ ਕਾਰਨ ਆਮਦਨ ਵਿੱਚ ਪਰਿਵਰਤਨ (ਅ) ਆਮਦਨ ਵਿੱਚ ਪਰਿਵਰਤਨ ਦੇ ਕਾਰਨ ਸੁਤੰਤਰ ਨਿਵੇਸ਼ ਆਮਦਨ ਵਿੱਚ ਪਰਿਵਰਤਨ (ੲ) ਆਮਦਨ ਵਿੱਚ ਪਰਿਵਰਤਨ ਦੇ ਕਾਰਨ ਉਪਭੋਗ ਵਿੱਚ ਪਰਿਵਰਤਨ (ਸ) ਪ੍ਰੋਰਿਤ ਨਿਵੇਸ਼ ਵਿੱਚ ਪਰਿਵਰਤਨ ਦੇ ਕਾਰਨ ਆਮਦਨ ਵਿੱਚ ਪਰਿਵਰਤਨ ।
ਉਤਰ=- (ਓ) ਸੁਤੰਤਰ ਨਿਵੇਸ਼ ਵਿੱਚ ਪਰਿਵਰਤਨ ਦੇ ਕਾਰਨ ਆਮਦਨ ਵਿੱਚ ਪਰਿਵਰਤਨ।
ਪ੍ਰ 2. ਗੁਣਕ=..........
(a) ∆ Y
∆ S
(b) ∆ Y
∆ I
(c) ∆ I
∆ Y
(d) ∆ Y
∆ C
ਉਤਰ- (b) ∆ Y
∆ I
ਪ੍ਰ: 3.ਗੁਣਕ ਕਿਹੜੇ ਸੂਤਰ ਦੁਆਰਾ ਨਿਰਧਾਰਿਤ ਹੁੰਦਾ ਹੈ।
(ਓ) 1
MPC
(ਅ) 1
1-MPC
(ੲ) 1
1+MPC
(ਸ) 1
1-MPS
ਉਤਰ- (ਅ) 1
1-MPC
ਪ੍ਰ: 4. ਜੇ MPC = 0.9 ਹੈ ਤਾਂ ਗੁਣਕ ਦਾ ਮੁੱਲ ਪਤਾ ਕਰੋ। (ਓ) 6 (ਅ) 9 (ੲ) 10 (ਸ) 12
ਉਤਰ- (ੲ) 10
ਪ੍ਰ: 5. ਜੇ MPC =1/4 ਹੈ ਤਾਂ ਗੁਣਕ ਦਾ ਮੁੱਲ ਪਤਾ ਕਰੋ। (ਓ) 4 (ਅ) 2 (ੲ) 8 (ਸ) 6
ਉਤਰ- (ਓ) 4
ਪ੍ਰ: 6. ਜੇ ∆ C =1 ਹੈ ਤਾਂ ਗੁਣਕ ਕੀ ਹੋਵੇਗਾ? (ਓ) ∞ (ਅ) 0 (ੲ) 2 (ਸ) 1
∆ Y
ਉਤਰ- (ਓ) ∞
ਪ੍ਰ: 7. ਜੇ ਅਰਥ ਵਿਵਸਥਾ ਵਿੱਚ 10 ਕਰੋੜ ਦਾ ਨਿਵੇਸ਼ ਕਰਨ ਨਾਲ ਆਮਦਨ ਵਿੱਚ 50 ਕਰੋੜ ਰੁ: ਦਾ ਵਾਧਾ ਹੁੰਦਾ ਹੈ ਤਾਂ ਗੁਣਕ ਦਾ ਮੁੱਲ ਕੀ ਹੋਵੇਗਾ? (ਓ) 5 (ਅ) 4 (ੲ) 2 (ਸ) 8
ਉਤਰ-(ਓ) 5
ਪ੍ਰ: 8. ਜੇ ਸੀਮਾਂਤ ਬੱਚਤ ਪ੍ਰਵਿਰਤੀ = 0.4 ਹੈ ਤਾਂ ਗੁਣਕ ਦਾ ਮੁੱਲ ਪਤਾ ਕਰੋ।
(ਓ) 2(ਅ) 6 (ੲ) 4 (ਸ) 2.5
ਉਤਰ- (ਸ) 2.5
ਪ੍ਰ:9. ਗੁਣਕ........... ਦੇਸ਼ਾਂ ਵਿੱਚ ਕੰਮ ਨਹੀਂ ਕਰਦਾ। (ਵਿਕਸਿਤ/ਅਲਪ ਵਿਕਸਿਤ)
ਉਤਰ- ਅਲਪ ਵਿਕਸਿਤ
ਪ੍ਰ:10. ਗੁਣਕ ਅਤੇ .........ਵਿੱਚ ਉਲਟਾ ਸਬੰਧ ਹੈ (ਸੀਮਾਂਤ ਬੱਚਤ ਪ੍ਰਵਿਰਤੀ /ਸੀਮਾਂਤ ਉਪਭੋਗ ਪ੍ਰਵਿਰਤੀ)
ਉਤਰ: - ਸੀਮਾਂਤ ਬੱਚਤ ਪ੍ਰਵਿਰਤੀ
ਪ੍ਰ:11. K ਨੂੰ ∆7 ਨਾਲ ਗੁਣਾ ਕਰਨ ਤੇ ਅਸੀਂ ਕੀ ਪ੍ਰਾਪਤ ਕਰਦੇ ਹਾਂ? (∆Y ∆I ∆S)
ਉਤਰ: - ∆Y
ਪ੍ਰ:12. MPC ਜਿੰਨੀ ਵੱਧ ਹੋਵੇਗੀ ਗੁਣਕ ਉਨ੍ਹਾਂ ਹੀ…….ਹੋਵੇਗਾ। (ਵੱਧ/ਘੱਟ)
ਉਤਰ:-ਵੱਧ ।
ਪ੍ਰ: 13. ਕੇਨਜ਼ ਦੇ ਗੁਣਕ ਦਾ ਨਾਂ ਸੀ । (ਰੁਜ਼ਗਾਰ ਗੁਣਕ/ਨਿਵੇਸ਼ ਗੁਣਕ)
ਉਤਰ=ਨਿਵੇਸ਼ ਗੁਣਕ
ਪ੍ਰ: 14. ਗੁਣਕ ਦੋ ਧਾਰੀ ਤਲਵਾਰ ਹੈ । (ਸਹੀ/ਗਲਤ)
ਉਤਰ:-ਸਹੀ ।
ਪ੍ਰ: 15. ਜੇ MPC =0 ਹੈ ਤਾਂ ਗੁਣਕ ਦਾ ਮੁੱਲ 1 ਹੋਵੇਗਾ । (ਸਹੀ/ਗਲਤ)
ਉਤਰ:-ਸਹੀ ।
ਪ੍ਰ:16. ਸੀਮਾਂਤ ਬੱਚਤ ਪ੍ਰਵਿਰਤੀ MPS ਅਤੇ ਨਿਵੇਸ਼ ਗੁਣਕ (K) ਵਿੱਚ ਸਬੰਧ ਦੀ ਵਿਆਖਿਆ ਕਰੋ।
ਉੱਤਰ:- ਗੁਣਕ (K) = 1/MPS ਸੀਮਾਂਤ ਬੱਚਤ ਪ੍ਰਵਿਰਤੀ MPS ਤੇ ਗੁਣਕ ਵਿੱਚ ਉਲਟਾ (ਅਪ੍ਰਤੱਖ) ਸਬੰਧ ਹੈ।
ਪ੍ਰ:1 ਨਿਵੇਸ਼ ਗੁਣਕ ਤੋ ਕੀ ਭਾਵ ਹੈ? ਸੀਮਾਂਤ ਉਪਭੋਗ ਪ੍ਰਵਿਰਤੀ MPC ਅਤੇ ਨਿਵੇਸ਼ ਗੁਣਕ (K) ਵਿੱਚ ਸਬੰਧ ਦੀ ਵਿਆਖਿਆ ਕਰੋ।
ਉਤਰ-ਗੁਣਕ ਦੀ ਧਾਰਨਾ ਕੇਨਜ਼ ਦੀ ਆਮਦਨ, ਉਤਪਾਦਨ ਤੇ ਰੁਜ਼ਗਾਰ ਸਿਧਾਂਤ ਦੀ ਮਹੱਤਵਪੂਰਨ ਧਾਰਨਾ ਹੈ। ਗੁਣਕ ਆਮਦਨ ਵਿੱਚ ਹੌਣ ਵਾਲੀ ਤਬਦੀਲੀ ਤੇ ਨਿਵੇਸ਼ ਵਿੱਚ ਹੋਣ ਵਾਲੀ ਤਬਦੀਲੀ ਦਾ ਅਨੁਪਾਤ ਹੈ। ਗੁਣਕ ਉਹ ਅੰਕ ਹੈ ਜਿਸ ਨਾਲ ਨਿਵੇਸ਼ ਦੇ ਧਨ ਨੂੰ ਗੁਣਾ ਕਰਕੇ ਨਿਵੇਸ਼ ਦੇ ਫਲਸਰੂਪ ਆਮਦਨ ਵਿੱਚ ਹੋਣ ਵਾਲੇ ਵਾਧੇ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
∆Y=K. ∆I ਜਾਂ
K= ∆Y
∆I (ਇੱਥੇ K-ਗੁਣਕ, ∆Y= ਆਮਦਨ ਵਿੱਚ ਤਬਦੀਲੀ, ∆I ਨਿਵੇਸ਼ ਵਿੱਚ ਤਬਦੀਲੀ)
1-MPC ਸੀਮਾਂਤ ਉਪਭੋਗ ਪ੍ਰਵਿਰਤੀ ੮੮ ਤੇ ਗੁਣਕ ਵਿੱਚ ਪ੍ਰਤੱਖ (ਸਿੱਧਾ) ਸਬੰਧ ਹੈ। ਉਪਭੋਗ ਦੀ ਸੀਮਾਂਤ ਪ੍ਰਵਿਰਤੀ ਜਿੰਨੀ ਵੱਧ ਹੋਵੇਗੀ ਗੁਣਕ ਉਨਾ ਵੱਧ ਹੋਵੇਗਾ। ਇਸ ਦੇ ਉਲਟ ਉਪਭੋਗ ਦੀ ਸੀਮਾਂਤ ਪ੍ਰਵਿਰਤੀ ਜਿੰਨੀ ਘੱਟ ਹੋਵੇਗੀ ਗੁਣਕ ਉਨਾ ਘੱਟ ਹੋਵੇਗਾ।
K= ∆Y ………………………….(i)
∆I
ਅਸੀਂ ਜਾਣਦੇ ਹਾਂ ਕਿ Y=C+I
∆Y= ∆C+ ∆I ਜਾਂ
∆I= ∆Y - ∆C ਸਮੀਕਰਨ (i) ਵਿੱਚ ∆I ਦਾ ਮੁੱਲ ਭਰਨ ਤੇ
K=
∆Y
∆Y- ∆C
ਸੱਜੇ ਪਾਸੇ ਵਾਲੀ ਸਮੀਕਰਨ ਨੂੰ ∆Y ਨਾਲ ਭਾਗ ਦੇਣ ਤੇ
K= ∆Y/
∆Y
∆Y - ∆C
∆Y
∆Y
K=1
1- ∆C
∆Y
ਜਾਂ
K=1
1-MPC (MPC= ∆C)
∆Y
ਜਾਂ
K=1 = 1
1-MPC MPS
(MPS-1-MPC)
ਇੱਥੇ K ਗੁਣਕ MPC ਸੀਮਾਂਤ ਉਪਭੌਗ ਪ੍ਰਵਿਰਤੀ, MPS ਸੀਮਾਂਤ ਬੱਚਤ ਪ੍ਰਵਿਰਤੀ ਹੈ।
ਇਸ ਤਰ੍ਹਾਂ MPC ਅਤੇ ਗੁਣਕ
(K) ਵਿੱਚ ਪ੍ਰਤੱਖ ਸਬੰਧ ਹੈ। ਜਦੋਂ ਕਿ MPS ਅਤੇ ਗੁਣਕ (K) ਵਿੱਚ ਉਲਟਾ ਸਬੰਧ ਹੈ।
ਮੰਨ ਲਓ MPC=1/2 ਇਸ ਲਈ ਗੁਣਕ
K=1
1-MPC
= 1
1-1
2
= 1
-1 = 2
2
ਉਦਾਹਰਨ ਲਈ ਮੰਨ ਲਓ ਭਾਰਤ ਸਰਕਾਰ ਨੇ ਪਿੰਡਾਂ ਵਿੱਚ ਰੁਜ਼ਗਾਰ ਵਧਾਉਣ ਲਈ 100 ਕਰੌੜ ਰੁ; ਦਾ ਨਿਵੇਸ਼ ਕੀਤਾ ਜਿਸ ਦੇ ਫਲਸਰੂਪ ਰਾਸ਼ਟਰੀ ਆਮਦਨ ਵਿੱਚ 200 ਕਰੌੜ ਰੁ; ਦਾ ਵਾਧਾ ਹੋਵੇਗਾ।
ਪ੍ਰ: 3.ਇੱਕ ਤਾਲਿਕਾ ਦੀ ਸਹਾਇਤਾ ਨਾਲ ਗੁਣਕ ਦੇ ਕਾਰਜਕ੍ਰਮ ਦੀ ਵਿਆਖਿਆ ਕਰੋ।
ਉੱਤਰ:-
ਪ੍ਰ:4. ਇੱਕ ਰੇਖਾ ਚਿੱਤਰ ਦਾ ਪ੍ਰਯੋਗ ਕਰਦੇ ਹੋਏ ਗੁਣਕ ਦੀ ਧਾਰਨਾ ਦੀ ਵਿਆਖਿਆ ਕਰੋ।
ਉੱਤਰ: ਰੇਖਾ ਚਿੱਤਰ ਵਿੱਚ OX- ਅਕਸ਼ ਤੋਂ ਆਮਦਨ ਅਤੇ OY- ਅਕਸ਼ ਤੇ ਨਿਵੇਸ਼ ਨੂੰ ਦਰਸਾਇਆ ਗਿਆ ਹੈ। (C+I) 0 ਮੁੱਢਲੀ ਉਪਭੋਗ ਨਿਵੇਸ਼ ਵਕਰ ਹੈ। ਸ਼ੁਰੂ ਵਿੱਚ 250 ਕਰੌੜ ਦਾ ਨਿਵੇਸ਼ ਅਤੇ 250 ਕਰੋੜ ਰੁ ਆਮਦਨ ਹੈ।
ਨਿਵੇਸ਼ ਵੱਧ ਕੇ 500 ਕਰੋੜ ਰੁ: ਹੋਣ ਤੇ ਆਮਦਨ ਵੀ ਵੱਧ ਕੇ 500 ਕਰੋੜ ਰੁ: ਹੋ ਜਾਂਦੀ ਹੈ ।
(C+I)
1 ਵਕਰ ਨਵੀਂ ਉਪਭੋਗ ਨਿਵੇਸ਼ ਵਕਰ ਹੈ। ਨਿਵੇਸ਼ ਵਿੱਚ 250 ਕਰੌੜ ਦਾ ਵਾਧਾ ਹੌਣ ਨਾਲ ਰਾਸ਼ਟਰੀ ਆਮਦਨ
ਵਿੱਚ ਵੀ 250 ਕਰੋੜ ਦਾ ਵਾਧਾ ਹੋ ਰਿਹਾ ਹੈ।
ਪ੍ਰ: 5. ਗੁਣਕ ਦੀ ਅਨੁਕੂਲ ਪ੍ਰਤੀਕਿਰਿਆ ਤੇ ਪ੍ਰਤੀਕੂਲ ਪ੍ਰਤੀਕਿਰਿਆ ਦੀ ਵਿਆਖਿਆ
ਕਰੋ।
ਉੱਤਰ:-
ਗੁਣਕ ਦੀ ਅਨੁਕੂਲ ਪ੍ਰਤੀਕਿਰਿਆ:
ਨਿਵੇਸ਼ ਦੇ ਵਧਣ ਤੇ ਗੁਣਕ ਆਮਦਨ ਵਿੱਚ ਕਈ ਗੁਣਾ ਵਾਧਾ ਕਰ ਦਿੰਦਾ ਹੈ। ਇਸ ਨੂੰ ਗੁਣਕ ਦੀ ਅਨੁਕੂਲ
ਪ੍ਰਕਿਰਿਆ ਕਹਿੰਦੇ ਹਨ ਉਧਾਰਨ ਵਜੋਂ ਮੰਨ ਲਓ ਜੇਕਰ ਨਿਵੇਸ਼ ਵਿੱਚ 100 ਕਰੋੜ ਰੁ: ਦਾ ਵਾਧਾ ਹੁੰਦਾ
ਹੈ ਤੇ ਗੁਣਕ 2 ਹੈ ਤਾਂ ਆਮਦਨ ਵਿੱਚ 100 X 2=200. ਕਰੋੜ ਦਾ ਵਾਧਾ ਹੋਵੇਗਾ
ਗੁਣਕ ਦੀ ਪ੍ਰਤੀਕੂਲ ਪ੍ਰਤੀਕਿਰਿਆ: ਨਿਵੇਸ਼ ਵਿੱਚ ਕਮੀ ਦੇ ਫਲਸਰੂਪ ਆਮਦਨ ਵਿੱਚ ਕਈ
ਗੁਣਾ ਵੱਧ ਕਮੀ ਹੁੰਦੀ ਹੈ। ਇਸ ਨੂੰ ਗੁਣਕ ਦੀ ਪ੍ਰਤੀਕੂਲ ਪ੍ਰਕਿਰਿਆ ਕਹਿੰਦੇ ਹਨ। ਉਦਾਹਰਨ ਵਜੋਂ ਮੰਨ
ਲਓ ਜੇਕਰ ਨਿਵੇਸ਼ ਵਿੱਚ 50 ਕਰੋੜ ਰੁ ਦੀ ਕਮੀ ਹੁੰਦੀ ਹੈ ਤੇ ਗੁਣਕ 2 ਹੈ ਤਾਂ ਆਮਦਨ ਵਿੱਚ 50X 2=100
ਕਰੌੜ ਦੀ ਕਮੀ ਹੋਵੇਗੀ।
ਗੁਣਕ
ਦੀ ਧਾਰਨਾ ਦੀਆ ਦੋਨੋਂ ਪ੍ਰਕਿਰਿਆਵਾਂ ਨੂੰ ਚਿੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ।ਰੇਖਾ ਚਿੱਤਰ ਵਿੱਚ
OX - ਅਕਸ਼ ਤੇ ਆਮਦਨ ਅਤੇ OY -ਅਕਸ਼ ਤੇ ਨਿਵੇਸ਼ ਨੂੰ ਦਰਸਾਇਆ ਗਿਆ ਹੈ। AS ਕੁੱਲ ਪੂਰਤੀ ਵਕਰ ਹੈ
। ਸ਼ੁਰੂ ਵਿੱਚ AD ਕੁੱਲ ਮੰਗ ਵਕਰ ਹੈ। ਇਹ ਮੰਗ ਵਕਰ ਪੂਰਤੀ ਵਕਰ ਨੂੰ ਬਿੰਦੂ M ਤੇ ਕੱਟ ਰਿਹਾ ਹੈ।
ਇਸ ਤਰ੍ਹਾਂ ਆਮਦਨ ਦਾ ਸੰਤੁਲਨ ਪੱਧਰ OA ਹੋਂਵੇਗਾ।
ਜੇਕਰ
ਨਿਵੇਸ਼ ਵਿੱਚ ਵਾਧੇ ਦੇ ਕਾਰਨ ਮੰਗ ਵਕਰ ਉਪਰ ਵੱਲ ਉੱਠ ਕੇ AD1 ਹੋ ਜਾਂਦਾ ਹੈ ਤਾਂ ਸੰਤੁਲਨ ਆਮਦਨ
ਵਧਕੇ OB ਹੋ ਜਾਵੇਗੀ। ਬਿੰਦੂ A ਤੋਂ ਬਿੰਦੂ B ਗੁਣਕ ਦੀ ਅਨੁਕੂਲ ਪ੍ਰਕਿਰਿਆ ਦਰਸਾਉਂਦਾ ਹੈ।
ਇਸ
ਦੇ ਉਲਟ ਜੇਕਰ ਨਿਵੇਸ਼ ਵਿੱਚ ਕਮੀ ਹੋ ਜਾਂਦੀ ਹੇ ਤਾਂ ਕੁੱਲ ਮੰਗ ਵਕਰ ਹੇਠਾਂ ਵੱਲ ਖਿਸਕ ਕੇ ਕੇ AD2
ਹੋ ਜਾਂਦਾ ਹੈ ਇਹ ਮੰਗ ਵਕਰ ਪੂਰਤੀ ਵਕਰ ਨੂੰ ਬਿੰਦੂ E ਤੇ ਕੱਟੇਗੀ ।ਇਸ ਸਥਿਤੀ ਵਿੱਚ ਆਮਦਨ ਦਾ ਸੰਤੁਲਨ
ਪੱਧਰ OC ਹੋਵੇਗਾ। ਰੇਖਾ ਚਿੱਤਰ ਵਿੱਚ ਨਿਵੇਸ਼ ਵਿੱਚ ਕੀਤੀ ਜਾਣ ਵਾਲੀ ਕਮੀ ਦੀ ਤੁਲਨਾ ਵਿੱਚ ਆਮਦਨ
ਵਿੱਚ ਦੁਗਣੀ ਕਮੀ ਹੋ ਰਹੀ ਹੈ। ਕਿਉੱਕਿ ਗੁਣਕ 2 ਹੈ। ਬਿੰਦੂ A ਤੋਂ ਬਿੰਦੂ C ਗੁਣਕ ਦੀ ਪ੍ਰਤੀਕੂਲ
ਪ੍ਰਕਿਰਿਆ ਪ੍ਰਗਟ ਕਰ ਰਹੀ ਹੈ। ਇਸ ਤਰ੍ਹਾਂ ਗੁਣਕ ਦੋ-ਧਾਰੀ ਤਲਵਾਰ ਹੈ ।
ਪ੍ਰ:6. ਗੁਣਕ ਤੇ ਬੱਚਤ ਦੀ ਸੀਮਾਂਤ ਪ੍ਰਵ੍ਰਿਤੀ ਵਿੱਚ ਸਬੰਧ ਦੀ ਵਿਆਖਿਆ ਕਰੋ।
ਉਤਰ:
ਅਵਧੀ |
ਨਿਵੇਸ਼ ਖ਼ਰਚ ਵਿੱਚ ਵਾਧਾ |
ਆਮਦਨ ਵਿੱਚ ਵਾਧਾ |
ਉਪਭੋਗ ਵਿੱਚ ਪ੍ਰੇਰਿਤ ਨਿਵੇਸ਼ |
ਬੱਚਤ ਜਾਂ ਰਿਸਾਵ |
0 |
100
ਕਰੋੜ ਰੁ: |
100
ਕਰੋੜ ਰੁ: |
50
ਕਰੋੜ ਰੁ: |
50
ਕਰੋੜ ਰੁ: |
1 |
|
50 |
25 |
25 |
2 |
|
25 |
12.5 |
12.5 |
3 |
|
12.5 |
6.25 |
6.25 |
4 |
|
6.25 |
3.12 |
3.12 |
5 |
|
3.12 |
1.56 |
1.56 |
6 |
|
1.56 |
0.78 |
0.78 |
7 |
|
0.78 |
0.39 |
0.39 |
8 |
|
0.39 |
0.195 |
0.195 |
9 |
|
0.195 |
0.975 |
0.975 |
ਜੋੜ |
100
ਕਰੋੜ ਰੁ: |
200
ਕਰੋੜ ਰੁ: |
100 |
100 |
1.ਉਪਰੋਕਤ ਸਾਰਣੀ ਤੋਂ ਪਤਾ ਲੱਗਦਾ ਹੈ ਕਿ ਸੁਰੂ ਵਿੱਚ 100 ਕਰੋੜ ਰੁ:ਦਾ ਨਿਵੇਸ ਕੀਤਾ ਗਿਆ । ਇਸ ਦੇ ਫਲਸਰੂਪ ਆਮਦਨ ਵਿੱਚ 100 ਕਰੋੜ ਰੁ: ਦਾ ਪਰਿਵਰਤਨ ਹੋਇਆ ।ਸਾਡੀ ਮਾਨਤਾ ਹੈ ਕਿ MPC=1/2 ਅਰਥਾਤ 0.5 । ਇਸ ਲਈ ਆਮਦਨ ਦੇ 100 ਕਰੋੜ ਰੁ: ਵਧਣ ਨਾਲ ਉਪਭੋਗ ਵਿੱਚ 50 ਕਰੋੜ ਦਾ ਵਾਧਾ ਹੋਵੇਗਾ। ਬਾਕੀ 50 ਕਰੋੜ ਰੁ: ਬਚਾਅ ਲਿਆ ਜਾਵੇਗਾ।
2.ਅਰਥਵਿਵਸਥਾ ਵਿੱਚ ਕੀਤਾ ਗਿਆ ਇੱਕ ਮਨੁੱਖ ਦਾ ਖ਼ਰਚ ਦੂਜੇ ਮਨੁੱਖ ਦੀ ਆਮਦਨ ਹੈ। ਇਸ ਲਈ ਉਪਭੋਗ ਤੇ ਖ਼ਰਚ ਕੀਤੇ ਗਏ 50 ਕਰੋੜ ਦੇ ਕਾਰਨ ਦੂਜੀ ਮਿਆਦ ਵਿੱਚ ਆਮਦਨ ਵਿੱਚ 50 ਕਰੋੜ ਰੁ: ਦਾ ਵਾਧਾ ਹੋਵੇਗਾ। ਇਸ ਦੇ ਫਲਸਰੂਪ ਉਪਭੋਗ 25 ਕਰੋੜ ਰੁ: ਹੋਵੇਗਾ ਤੇ ਬੱਚਤ ਵਿੱਚ ਵੀ 25 ਕਰੋੜ ਰੂ: ਦਾ ਵਾਧਾ ਹੋਵੇਗਾ।
3.
ਉਪਭੋਗ ਵਿੱਚ 25 ਕਰੋੜ ਦਾ ਵਾਧਾ ਹੋਣ ਕਾਰਨ ਆਮਦਨ ਵਿੱਚ 25 ਕਰੋੜ ਰੂ: ਦਾ ਵਾਧਾ ਹੋਵੇਗਾ। ਇਸ ਦੇ ਫਲਸਰੂਪ ਉਪਭੋਗ ਵਿੱਚ 12.5 ਕਰੋੜ ਰੂ: ਦਾ ਵਾਧਾ ਹੋਵੇਗਾ। ਇਸ ਤਰ੍ਹਾਂ ਵੱਖ-ਵੱਖ ਮਿਆਦਾਂ ਵਿੱਚ ਜਿਵੇ ਕਿ ਸਾਰਣੀ ਤੋਂ ਪਤਾ ਲੱਗਦਾ ਹੈ ।ਉਪਭੋਗ ਵਿੱਚ ਵਾਧਾ ਹੋਣ ਕਾਰਨ ਆਮਦਨ ਵਿੱਚ ਵਾਧਾ ਹੁੰਦਾ ਚਲਾ ਜਾਵੇਗਾ। ਅੰਤ ਵਿੱਚ ਆਮਦਨ ਵੱਧ ਕੇ 200 ਕਰੋੜ ਰੁ: ਹੋ ਜਾਂਦੀ ਹੈ।ਇਸ ਤੋਂ ਸਿੱਧ ਹੁੰਦਾ ਹੈ ਕਿ ਗੁਣਕ =
∆Y
∆Y
=200 =2 ਹੋਵੇਗਾ।
100