Saturday 16 January 2021

CH 10 - ਸੁਤੀ ਕੱਪੜਾ ਉਦਯੋਗ

0 comments

ਸੂਤੀ ਕੱਪੜਾ ਉਦਯੋਗ (Cotton Textile Industry)

 

 


 

ਟੈਕਸਟਾਈਲ ਫਾਈਬਰ ਅਤੇ ਸੁਤ ਦੇ ਉਤਪਾਦਨ ਵਿਚ ਵਿਸ਼ਵ ਦਾ ਲਗਭਗ 14% ਹਿੱਸਾ ਭਾਰਤ

ਵਿਚ ਹੈ। ਵਰਤਮਾਨ ਵਿੱਚ, ਜੁਟ ਉਤਪਾਦਨ ਦੇ ਮਾਮਲੇ ਵਿੱਚ ਭਾਰਤ ਪਹਿਲੇ, ਟੈਕਸਟਾਈਲ

ਨਿਰਮਾਦ ਦੇ ਮਾਮਲੇ ਵਿੱਚ ਦੂਜਾ ਅਤੇ ਰੇਸ਼ਮ ਅਤੇ ਕਪਾਹ ਦੇ ਉਤਪਾਦਨ ਦੇ ਮਾਮਲੇ ਵਿੱਚ ਦੂਸਰਾ

ਸਥਾਨ ਹੈ ਗਲੋਬਲ ਟੈਕਸਟਾਈਲ ਅਤੇ ਕੱਪਡੇ ਦੀ ਮਾਰਕੀਟ ਵਿਚ ਭਾਰਤ ਦੀ 63%

ਹਿੱਸੇਦਾਰੀ ਹੈ ਇਸ ਤੋਂ ਇਲਾਵਾ, ਭਾਰਤ ਵੀ ਵਿਸ਼ਵ ਪੱਧਰ 'ਤੇ ਦੁਸਰੀ ਸਭ ਤੋਂ ਵੱਡੀ ਨਿਰਮਾ

ਸਮਰੱਥਾ ਰੱਖਦਾ ਹੈ ਭਾਰਤੀ ਟੈਕਸਟਾਈਲ ਉਦਯੋਗ ਵਿਸ਼ਵ ਦੀ ਸਪਿੰਡਲ ਸਮਰੱਥਾ ਦਾ

ਲਗਭਗ 24% ਅਤੇ ਗਲੋਬਲ ਰੋਟਰ ਸਮਰੱਥਾ ਦਾ 8% ਹੈ

 

ਇਸ ਸਮੇਂ ਭਾਰਤ ਵਿਚ ਲਗਭਗ 1000 ਕਪਾਹ ਮਿੱਲਾਂ ਹਨ ਭਾਰਤ ਵਿਚ ਸੁਤੀ ਅਤੇ ਮਨੁੱਖ

ਦੁਆਰਾ ਤਿਆਰ ਫਾਈਬਰ ਉਦਯੋਗ ਮੁੱਖ ਤੌਰ ਤੇ ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਗੁਜਰਾਤ

ਵਿਚ ਕੇਂਦਰਿਤ ਹੈ

 

India accounts for about 14% of the world's production of textile fibre and yarn. Currently, India is 1st in terms of Jute production, 2nd in terms of textile manufacture and 2nd in terms of production of silk and cotton. India has 63% share in global textile and garment market. Further, India also has Second largest manufacturing capacity globally. The Indian textile industry accounts for about 24% of the world's spindle capacity and 8% of global rotor capacity. India also has the highest loom capacity (including hand looms) with 63% of the world's market share.

 

Currently, there are around 1000 cotton mills in India. In India the cotton and manmade fibre industry is concentrated mainly in Maharashtra, Tamilnadu and Gujarat.

 

ਭਾਰਤੀ ਸੂਤੀ ਕੱਪੜਾ ਉਦਯੋਗ ਦੇਸ਼ ਦੇ ਕੁੱਲ ਉਦਯੋਗਿਕ ਉਤਪਾਦਨ ਦਾ 14 ਪ੍ਰਤੀਸ਼ਤ, ਕੁੱਲ ਘਰੇਲੂ ਉਤਪਾਦਨ ਦਾ 4 ਪ੍ਰਤੀਸ਼ਤ ਤੇ ਕੁੱਲ ਬਰਾਮਦਾਂ ਨਿਰਯਾਤ) ਦੀ 11 ਪ੍ਰਤੀਸ਼ਤ ਕਮਾਈ ਕਰਨ ਵਾਲਾ ਉਦਯੋਗ ਹੈ।

ਖੇਤੀਬਾੜੀ ਤੋਂ ਬਾਅਦ ਸਭ ਤੋਂ ਜਿਆਦਾ ਰੋਜਗਾਰ ਮੁਹਈਆ ਕਰਵਾਉਣ ਵਾਲਾ ਉਦਯੋਗ ਵੀ ਇਹੀ ਹੈ।

The Indian cotton textile industry accounts for 14 per cent of the country's gross domestic product, 4 per cent of GDP and 11 per cent of total exports. It is the second largest employer after agriculture.

 

ਇਤਿਹਾਸਿਕ ਪੱਖ

ਭਾਰਤੀ ਸੂਤੀ ਕੱਪੜੇ ਦਾ ਸਗੋਂ ਸੂਤ ਦਾ ਇਤਿਹਾਸ ਸਿੰਧ ਘਾਟੀ ਸੱਭਿਅਤਾ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। 1590 ਈਸਾ ਪੂਰਵ ਤੰ 15੦੦ ਈਸਵੀ ਤੱਕ ਲੱਗਭਗ 3000 ਸਾਲ ਤੱਕ ਭਾਰਤ ਦਾ, ਸੂਤੀ ਕਪੜੇ ਦੇ ਉਤਪਾਦਨ ਵਿੱਚ, ਵਿਸ਼ਵ ਭਰ ਵਿੱਚ ਏਕਾਅਧਿਕਾਰ ਸੀ। ਢਾਕੇ ਦੀ ਮਲਮਲ, ਮਸੁਲੀਪਟਨਮ ਦੀ ਚਿੰਟਾਜ਼, ਕਾਲੀਕਟ ਦੀ ਕੈਲੀਕੋਜ਼, ਤੇ ਕੈਂਬ ਵਿੱਚ ਬਣੇ ਬਫ਼ਤਾ ਕਪੜੇ ਪੂਰੇ ਸੰਸਾਰ ਵਿੱਚ ਪ੍ਰਸਿੱਧ ਸਨ। ਭਾਰਤ ਵਿੱਚ ਪਹਿਲੀ ਸੁਤੀ ਕੱਪੜੇ ਦੀ ਮਿੱਲ 1818 ਵਿੱਚ 'ਫ਼ੋਰਟ ਗਲੋਸਟਰ' ਕੋਲਕਾਤਾ ਵਿੱਚ ਲਗਾਈ ਗਈ ਸੀ ਜੋ ਕਿ ਨਾਕਾਮਯਾਬ ਰਹੀ। ਪਹਿਲੀ ਸਫ਼ਲ ਕੱਪੜਾ ਮਿੱਲ 1854 ਵਿੱਚ ਮੁੰਬਈ ਵਿੱਚ ਲਗਾਈ ਗਈ। ਦੇਸ਼ ਦੀ ਵੰਡ ਵੇਲੇ 1941 ਵਿੱਚ ਲੰਮੇ ਰੇਸ਼ੇ ਦੀ ਕਪਾਹ ਵਾਲੇ ਇਲਾਕੇ ਪਾਕਿਸਤਾਨ ਵੱਲ ਚਲੇ ਗਏ ਪਰ ਸੂਤੀ ਕੱਪੜੇ ਦੇ ਕਾਰਖਾਨੇ ਗੁਜਰਾਤ ਤੇ ਮਹਾਰਾਸ਼ਟਰ (ਉਸ ਵੇਲੇ ਬੰਬਈ) ਵਿੱਚ ਰਹਿ ਗਏ

 

The history of Indian cotton, rather than cotton, is believed to have originated from the Indus Valley Civilization. For about 3000 years from 1500 BC to 1500 AD, India had a monopoly in the production of cotton cloth all over the world. The muslin of Dhaka, the chintaz of Masulipatnam, the calicos of Calicut, and the bafta cloth made in the camp were famous all over the world. The first cotton mill in India, 'Fort Gloucester’, was set up in Kolkata in 1818 but failed.

 

The first successful textile mill was set up in 1854 in Mumbai. At the time of partition of the country in 1941, long fiber cotton areas migrated to Pakistan but the cotton factories remained in Gujarat and Maharashtra (then Bombay).

 

ਕੈਟਨ ਕਾਰਪੋਰੇਸ਼ਨ ਆਫ਼ (Cotton Corporation of India): ਮੁਤਾਬਕ ਸਾਲ 2016-17 ਵਿੱਚ ਕਪਾਹ ਦਾ ਉਤਪਾਦਨ 345 ਲੱਖ ਗੰਢਾਂ ਹੋਇਆ (1 ਗੰਢ /bale = 170 ਕਿਲੋਗ੍ਰਾਮ) ਜੋ ਕਿ 2015-16 ਵਿੱਚ 338 ਲੱਖ ਗੰਢਾਂ ਸੀ।

 

According to Cotton Corporation of India: Cotton production in the year 2016-17 is 345Lakh bales (1 bale = 170 kg) which was 338 lakh bales in 2015-16.

 

The cotton bale weighs 396.6 pounds (180 kilograms) in Brazil, 730 pounds (331.1 kilograms) in Egypt and the UK, 392 pounds (177.8 kilograms) in Bangladesh, India, and Pakistan, and 480 pounds (217.7 kilograms) in the US. Cotton Association of India considers a weight of 170 kgs for bale size

 

ਵਰਗੀਕਰਨ

ਸੂਤੀ ਕੱਪੜਾ ਮਿੱਲਾਂ ਨੂੰ ਤਿੰਨ ਵਰਗਾਂ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ:   

(1) ਕਤਾਈ ਮਿੱਲਾਂ (Spinning Mills)

(2) ਬੁਣਾਈ ਮਿੱਲਾਂ (Weaving Mills)

(3) ਧਾਗਾ ਤੇ ਕੱਪੜਾ ਮਿੱਲਾਂ (Thread and Cotton both are produced)

ਕਤਾਈ ਮਿੱਲਾਂ ਵੀ ਅੱਗੋਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ:

 

(1) ਹੱਥ ਖੱਡੀ (Handloom) -- 12.3 ਫ਼ੀਸਦੀ

(2) ਬਿਜਲੀ ਨਾਲ ਚੱਲਣ ਵਾਲੀ ਕਤਾਈ ਮਸ਼ੀਨ (Power loom) - 84.4 ਫ਼ੀਸਦੀ

 

§  ਦੇਸ਼ ਵਿੱਚ ਕੁੱਲ ਉਦਯੋਗਿਕ ਪੂੰਜੀ ਦਾ 16 ਪ੍ਰਤੀਸ਼ਤ ਤੇ 20 ਪ੍ਰਤੀਸ਼ਤ ਦੇ ਕਰੀਬ ਮਜ਼ਦੂਰ ਸੂਤੀ ਕੱਪੜਾ ਉਦਯੋਗ ਵਿੱਚ ਕੰਮ ਕਰਦੇ ਹਨ।

§  ਇਸ ਸਨਅਤ ਵਿੱਚ ਡੇਢ ਕਰੋੜ ਕਾਮੇ ਰੁਜ਼ਗਾਰ ਸੁਦਾ ਹਨ।

§  ਭਾਰਤ ਵਿੱਚ ਕੁੱਲ 1719 ਕੱਪੜਾ ਮਿੱਲਾਂ ਹਨ ਜਿਨਾਂ ਵਿੱਚੋਂ 188 ਸਰਕਾਰੀ, 10 ਸਹਿਕਾਰੀ, ਤੇ 1384 ਨਿੱਜੀ ਖੇਤਰ ਵਿੱਚ ਹਨ।

§  ਇਹਨਾਂ ਤੋਂ ਇਲਾਵਾ ਛੋਟੀਆਂ ਫੈਕਟਰੀਆਂ ਦੀ ਗਿਤੀ ਹਜ਼ਾਰਾਂ ਵਿੱਚ ਹੈ।

§  ਮੁੱਢਲੇ ਤੌਰ 'ਤੇ ਇਹ ਉਦਯੋਗ ਮੁੰਬਈ ਦੇ ਦੁਆਲੇ ਕੇਂਦਰਤ ਸੀ ਪਰ ਹੁਏ ਦੇਸ਼ ਭਰ ਵਿੱਚ ਫ਼ੈਲ ਚੁੱਕਾ ਹੈ।

 

About 16 per cent of the total industrial capital in the country and about 20 per cent of the workers work in the cotton textile industry. One and a half crore workers are employed in this industry. There are a total of 1719 textile mills in India out of which 188 are in government, 147 in cooperatives and 1384 in private sector. Apart from these, the number of small factories is in the thousands. Originally the industry was centered around Mumbai but has now spread across the country.

 

ਇਲਾਕਾਈ ਜਾਂ ਖੇਤਰੀ ਵੰਡ

 

ਭਾਰਤ ਵਿੱਚ ਸੂਤੀ ਕੱਪੜਾ ਸਨਅਤ (ਉਦਯੋਗ) ਚਾਰ ਪ੍ਰਮੁੱਖ ਇਲਾਕਿਆਂ (ਖੇਤਰਾਂ) ਵਿੱਚ ਵੰਡੀ ਹੋਈ ਹੈ:

1. ਪੱਛਮੀ ਖ਼ੇਤਰ (Western Region): ਭਾਰਤ ਦੇ ਪੱਛਮੀ ਪਾਸੇ ਵੱਲ ਮਹਾਰਾਸ਼ਟਰ ਵਿੱਚ ਮੁੰਬਈ

ਅਤੇ ਗੁਜਰਾਤ ਵਿੱਚ ਅਹਿਮਦਾਬਾਦ ਸੂਤੀ ਕੱਪੜਾ ਉਦਯੋਗ ਦੇ ਦੇ ਪ੍ਰਮੁੱਖ ਕੇਂਦਰ ਹਨ।

ਅਹਿਮਦਾਬਾਦ ਨੂੰ 'ਭਾਰਤ ਦਾ ਮਾਨਚੈਸਟਰ' (Manchester of India) ਵੀ ਕਿਹਾ ਜਾਂਦਾ ਹੈ।

 

ਇਹਨਾਂ ਤੋਂ ਇਲਾਵਾ ਮਹਾਰਾਸ਼ਟਰ ਵਿੱਚ ਨਾਗਪੁਰ, ਪੁਣੇ, ਸ਼ੋਲਾਪੁਰ, ਜਲਗਾਓਂ ਅਤੇ ਗੁਜਰਾਤ ਵਿੱਚ ਸੂਰਤ, ਭੜੋਚ, ਵਡੋਦਰਾ ਭਾਵਨਗਰ, ਰਾਜਕੋਟ ਆਦਿ ਪ੍ਰਮੁੱਖ ਸੂਤੀ ਕੱਪੜਾ ਉਤਪਾਦਨ ਦੇ ਕੇਂਦਰ ਹਨ।

 

Territorial or regional division the cotton textile industry in India is divided into four major regions:

 

1. Western Region: In the western part of India, Mumbai in Maharashtra and Ahmedabad in Gujarat are the two major centers of the cotton textile industry. Ahmedabad is also known as the ‘Manchester of India’. Apart from these, Nagpur, Pune, Sholapur, Jalgaon in Maharashtra and Surat, Bharauch, Vadodara, Bhavnagar, Rajkot etc. in Gujarat are the major cotton textile production centers.

 

ਦੇਸ਼ ਦੇ ਪੱਛਮੀ ਖਿੱਤੇ ਵਿੱਚ ਸੁਤੀ ਕੱਪੜਾ ਉਦਯੋਗ ਦੇ ਵੱਧਣ - ਫੁੱਲਣ ਦੇ ਹੇਠ ਲਿਖੇ ਕਾਰਨ ਹਨ:

 

1. ਮਹਾਰਾਸ਼ਟਰ ਤੇ ਗੁਜਰਾਤ ਵਿੱਚ ਮਿਲਦੀ ਕਾਲੀ ਮਿੱਟੀ, ਕਪਾਹ ਦੀ ਖੇਤੀ ਲਈ ਮੁਫ਼ੀਦ ਹੈ ਸੋ ਕੱਚੇ ਮਾਲ ਦੇ ਤੌਰ 'ਤੇ ਕਪਾਹ ਮਿਲ ਜਾਂਦੀ ਹੈ।

2. ਪੱਛਮੀ ਘਾਟ ਤੋਂ ਪਣ ਬਿਜਲੀ ਉਪਲੱਭਧ ਹੈ।

3.ਮੁੰਬਈ ਤੇ ਕਾਂਡਲਾ ਬੰਦਰਗਾਹਾਂ ਕਾਰਨ ਵਪਾਰ ਦੀ ਸਹੂਲਤ ਇਸ ਖਿੱਤੇ ਨੂੰ ਪ੍ਰਾਪਤ ਹੈ। ਨਮੀ ਵਾਲੀ ਜਲਵਾਯੂ ਪੱਕਾ ਧਾਗਾ ਬੁਣਨ ਲਈ ਚੰਗੀ ਹੈ।

4.'ਪਾਰਸੀ' ਤੇ 'ਭਾਟੀਆ' ਵਪਾਰੀ ਸਮਾਜ ਪੁੰਜੀ ਨਿਵੇਸ਼ ਕਰਨ ਵਿੱਚ ਮੋਹਰੀ ਰਹਿੰਦਾ ਹੈ।

5.ਕੋਂਕਣ, ਸਤਾਰਾ, ਸ਼ੋਲਾਪੁਰ ਤੇ ਹੋਰ ਇਲਾਕਿਆਂ ਵਿੱਚੋਂ ਸਥਾਨਕ ਕੁਸ਼ਲ ਤੇ ਸਸਤੇ ਮਜ਼ਦੂਰ ਮਿੱਲ ਜਾਂਦੇ ਹਨ।

6. ਸੂਤੀ ਕੱਪੜਿਆਂ ਦੀ ਭਾਰੀ ਮੰਗ ਅਤੇ ਵਸੀਆ ਆਵਾਜਾਈ ਪ੍ਰਬੰਧ ਵੀ ਇੱਥੋ ਦੀ ਸਨਅਤ ਨੂੰ ਹੁਲਾਰਾ ਹਨ।

 

2. ਦੱਖਣੀ ਖੇਤਰ (Southern Region): ਦੱਖਣੀ ਭਾਰਤ ਵਿੱਚ ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ (ਸਮੇਤ ਤੇਲੰਗਾਨਾ) ਧੂਤੀ ਕੱਪੜਾ ਉਦਯੋਗ ਲਈ ਪ੍ਰਸੱਧ ਹਨ। ਕੋਇੰਬਟੂਰ ਇਸ ਖਿੱਤੇ ਦਾ ਸਭ ਤੋਂ ਵੱਡਾ ਸੂਤੀ ਕੱਪੜਾ ਉਦਯੋਗ ਦਾ ਕੇਂਦਰ ਹੈ।

 

2. In South India, Tamil Nadu, Kerala, Karnataka and Andhra Pradesh (including Telangana) are famous for the cotton textile industry. Madurai, Salem, Trichurapalli, Chennai, Guntur, Mysore, Puducherry are important centers. Coimbatore is the center of the largest cotton textile industry in the region.

 

ਇਸ ਖਿੱਤੇ ਵਿੱਚ ਹੇਠ ਲਿਖੇ ਕਾਰਕ ਸਨਅਤੀ ਵਿਕਾਸ ਵਿੱਚ ਮਦਦਗਾਰ ਹਨ:

1. ਸਥਾਨਕ ਪੱਧਰ 'ਤੇ ਕਪਾਹ ਦੀ ਪੁਰਤੀ ਸੰਭਵ ਹੈ।

2.ਜਲ ਬਿਜਲੀ ਦੀ ਉਪਲਬੱਭਤਾ ਸੰਭਾਵਨਾ ਵਿੱਚ ਵਾਧਾ ਕਰਦੀ ਹੈ।

 

3.ਵਧੀਆ ਆਵਾਜਾਈ ਦੇ ਪ੍ਰਬੰਧ, ਉਤਪਾਦਨ ਮਗਰੋਂ ਵਪਾਰ ਲਈ ਲਾਹੇਵੰਦ ਰਹਿੰਦੇ ਹਨ।

4.ਕੋਚੀ, ਚੇਨਈ ਤੇ ਤੁਤੀਕੋਰਿਨ ਬੰਦਰਗਾਰਾਂ ਦਾ ਫ਼ਾਇਦਾ ਵੀ ਇਸ ਖਿੱਤੇ ਨੇ ਮਿਲਦਾ ਹੈ।

5. ਮਜ਼ਦੁਰਾਂ ਦੀ ਉਪਲੱਭਧਤਾ ਤੇ ਗਰਮ ਤੇ ਨਮੀ ਵਾਲੀ ਜਲਵਾਯੁ ਧਾਗੇ ਦੀ ਬੁਛਈ ਲਈ ਵਧੀਆ ਰਹਿੰਦੀ ਹੈ।

 

1. Local supply of cotton is possible.

2. The availability of hydropower increases the potential.

3. Good transportation arrangements are useful for business after production.

4. The region also benefits from Kochi, Chennai and Tuticorin ports.

5. The hot and humid climate is conducive to yarn weaving due to the availability of labor.

 

 


 

 

 

 

 

PART-II

 

3. ਉੱਤਰੀ ਖੇਤਰ (Nothern Region): ਇਸ ਖਿਤੇ ਵਿੱਚ ਉਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਰਾਜ ਆਉਂਦੇ ਹਨ ਜਦੋਂ ਕਾਨਪੁਰ, ਦਿੱਲੀ, ਅੰਮ੍ਰਿਤਸਰ, ਲੁਧਿਆਣਾ ਤੇ ਆਗਰਾ ਪ੍ਰਸੁੱਖ ਉਤਪਾਦਨ ਕਦਰਾਂ ਵਿੱਚੋਂ ਹਨ

 

1. ਲੰਬੇ ਰੇਸ਼ੇ ਵਾਲੀ ਕਪਾਹ ਉਪਲੱਭਧ ਹੈ।

2. ਸੰਘਣੀ ਆਬਾਦੀ ਤੇ ਕੁੱਝ ਖੁਸ਼ਹਾਲੀ ਕਾਰਨ ਕੱਪੜੇ ਦੀ ਮੰਗ ਬਹੁਤ ਜ਼ਿਆਦਾ ਹੈ।

3. ਵਿਕਸਤ ਆਵਾਜਾਈ ਪ੍ਰਬੰਧ ਹੈ ਤੇ ਉਸਦਾ ਹੋਰ ਵਿਕਾਸ ਸੰਭਵ ਹੈ।

4. ਸਸਤੇ ਤੇ ਕੁਸ਼ਲ ਮਜ਼ਦੂਰ ਇਸ ਖਿਤੇ ਵਿੱਚ ਉਪਲੱਭਧ ਹਨ ।

 

4. ਪੂਰਬੀ ਖੇਤਰ (Eastern Region): ਇਸ ਖੇਤਰ ਵਿੱਚ ਪੱਛਮੀ ਬੰਗਾਲ, ਬਿਹਾਰ, ਸਿਆਮਨਗਰ, ਗੁਸੁਰੀ, ਸਾਲਕੀਆ, ਸ਼੍ਰੀ ਰਾਮ ਪੁਰ, ਮੁਰੀਗਰਾਮ ਆਦਿ ਥਾਵਾਂ ਉਤੇ ਹਨ ਇਸ ਖਿੱਤੇ ਵਿੱਚ ਕੋਲਕਾਤਾ ਬੰਦਰਗਾਹ ਵਪਾਰ ਨੂੰ ਫਾਇਦਾ ਦਿੰਦੀ ਹੈ। ਆਵਾਜਾਈ ਪ੍ਰਬੰਧ ਵਧੀਆ ਹਨ। ਜਲਵਾਯੂ ਵਿੱਚ ਨਮੀ ਬਹੁਤ ਹੈ ਤੇ ਸੂਤੀ ਕੱਪੜੇ ਦੀ ਬਹੁਤ ਮੰਗ ਹੈ।

 

ਸੂਤੀ ਕਪੜਾ ਸਨਅਤ ਲਈ ਕੱਚੇ ਮਾਲ ਦੀ ਢੋਆ-ਢੁਆਈ ਤੇ ਤਿਆਰ ਕੱਪੜੇ ਦੀ ਢੋਆ-ਢੁਆਈ ਵਿੱਚ ਬਹੁਤਾ ਅੰਤਰ ਨਹੀ ਹੈ। ਦੋਹੇਂ ਕਾਰਜ ਇਕੋ ਜਿਹੇ ਔਖੇ/ ਸੌਖੇ ਹਨ ਇਸ ਲਈ ਉਤਪਾਦਨ ਕੇਂਦਰ ਜ਼ਿਆਦਾਤਰ ਉਥੇ ਸਥਾਪਤ ਕੀਤੇ ਜਾਂਦੇ ਹਨ ਜਿਥੇ ਸੂਤੀ ਕੱਪੜੇ ਦੀ ਖ਼ਪਤ ਬਹੁਤੀ ਹੋਵੇ। ਦੂਸਰੇ ਸ਼ਬਦਾਂ ਵਿੱਚ ਇਹ ਸਨਅਤ ਮੰਡੀ ਅਧਾਰਤ ਸਨਅਤ ਹੈ।

 

ਸੂਤੀ ਕੱਪੜਾ ਉਦਯੋਗ ਦੀਆਂ ਸਮੱਸਿਆਵਾਂ (Problems)

 

1. ਭਾਰਤ ਵਿੱਚ ਲੰਬੇ ਰੇਸ਼ੇ ਵਾਲੀ ਕਪਾਹ ਘੱਟ ਉਗਾਈ ਜਾਂਦੀ ਹੈ।

2. ਕਾਰਖ਼ਾਨੇ ਪੁਰਾਣੇ ਹਨ ਤੇ ਉਤਪਾਦਕਤਾ (Productivity) ਘੱਟ ਹੈ। ਪੁਰਾਣੀ ਮਸ਼ੀਨਰੀ ਨੂੰ ਬਦਲਣ ਦੀ ਜ਼ਰੂਰਤ ਹੈ ਪਰ ਨਵੀਂ ਮਸ਼ੀਨਰੀ ਬਹੁਤ ਮਹਿੰਗੀ ਹੈ ਜਿਸ ਕਾਰਨ ਇਹ ਸਨਅਤ ਵਿਕਸਤ ਹੋਣ ਦੀ ਥਾਂ ਸਗੋਂ ਪਛੜ ਰਹੀ ਹੈ।

3. ਸੂਤੀ ਕੱਪੜੇ ਨੂੰ ਸਿੰਬੈਟਿਕ ਰੇਸ਼ੇ (ਪੋਲਿਸਟਰ) ਤੋਂ ਮੁਕਾਬਲਾ ਸਹਿਣਾ ਪੈ ਰਿਹਾ ਹੈ।

4. ਭਾਰਤ ਨੂੰ ਅੰਤਰਾਸ਼ਟਰੀ ਮੰਡੀ ਵਿੱਚ ਬੰਗਲਾਦੇਸ਼, ਚੀਨ, ਜਾਪਾਨ ਤੇ ਇੰਗਲੈਂਡ ਨਾਲ ਮੁਕਾਬਲਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਕੱਚਾ ਮਾਲ ਭਾਰਤੀ ਕੱਚੇ ਮਾਲ ਤੋਂ ਬਿਹਤਰ ਹੋਣ ਕਾਰਨ ਉਤਪਾਦਨ ਕਈ ਪੱਖਾਂ ਤੋਂ ਬਿਹਤਰ ਹੁੰਦਾ ਹੈ।

 

ਹੱਲ (Solutions)

 

1. ਨਵੀਂ ਤਕਨਾਲੋਜੀ ਵਾਲੀ ਮਸ਼ੀਨਰੀ ਲਿਆਉਣ ਦੀ ਜ਼ਰੂਰਤ ਹੈ।

2. ਉਦਯੋਗ ਨੂੰ ਆਧੁਨਿਕ ਬਨਾਉਣ ਲਈ ਸਸਤੇ ਵਿਆਜ 'ਤੇ ਕਰਜੇ ਮੁਹੱਈਆ ਕਰਵਾਉਣ ਦੀ

ਜ਼ਰੂਰਤ ਹੈ।

3. ਕੱਚੇ ਮਾਲ, ਬਿਜਲੀ ਤੇ ਮਜ਼ਦੂਰਾਂ ਦੀ ਲਗਾਤਾਰ ਪੂਰਤੀ ਹੋਣੀ ਚਾਹੀਦੀ ਹੈ।

4. ਤਿਆਰ ਮਾਲ ਦੀਆਂ ਕੀਮਤਾਂ ਘੱਟ ਰੱਖਣ ਲਈ ਸਨਅਤੀ ਉਤਪਾਦਨ ਵਧਾਇਆ ਜਾਣਾ/ਉਤਸ਼ਾਹਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ।ਮੰਡੀ ਤੇ ਵਪਾਰ (Market and Trade)

ਭਾਰਤ ਨੇ ਸਾਲ 2013-14 ਵਿੱਚ 9 ਅਰਬ, 92 ਕਰੋੜ 58 ਲੱਖ ਡਾਲਰ (9,925.8 ਮਿਲੀਅਨ ਅਮਰੀਕੀ ਡਾਲਰ) ਦਾ ਸੁਤੀ ਕੱਪੜਾ ਬਰਾਮਦ (ਨਿਰਯਾਤ) ਕੀਤਾ ਅਤੇ ਜਰਮਨੀ ਤੇ ਇਟਲੀ ਨੂੰ ਪਿੱਛੇ ਛੱਡਦਿਆਂ ਹੋਇਆਂ ਭਾਰਤ, ਸੰਸਾਰ ਦਾ ਦੁਸਰਾ ਸਭ ਤੋਂ ਵੱਡਾ ਕੱਪੜਾ ਬਰਾਮਦਕਾਰ (ਨਿਰਯਾਤਕ) ਦੇਸ਼ ਬਣ ਗਿਆ ਹੈ। ਚੀਨ, ਭਾਰਤ ਦੇ ਕੱਪੜੇ ਦਾ ਸਭ ਤੋਂ ਵੱਡਾ ਦਰਾਮਦਕਾਰ (ਆਯਾਤਕ) ਦੇਸ਼ ਹੈ। ਇਸ ਤੋਂ ਇਲਾਵਾ, ਬੰਗਲਾਦੇਸ਼, ਮਿਸਰ, ਤਾਈਵਾਨ, ਹਾਂਗਕਾਂਗ ਵੀ ਭਾਰਤੀ ਕੱਪੜੇ ਦੇ ਦਰਾਮਦਕਾਰ (ਆਯਾਤਕ) ਦੇਸ਼ ਹਨ।

 

ਪੰਜਾਬ ਦਾ ਯੋਗਦਾਨ (Contribution of Punjab)

ਪੰਜਾਬ, ਭਾਰਤ ਦੇ ਧਾਗੇ ਦਾ 14 ਪ੍ਰਤੀਸ਼ਤ ਉਤਪਾਦਨ ਕਰਦਾ ਹੈ ਅਤੇ ਹੋਜ਼ਰੀ ਤੇ ਰੋਡੀਮੇਡ ਕੱਪੜਿਆਂ ਦਾ ਵੱਡਾ ਉਤਪਾਦਕ ਹੈ। ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਬਰਨਾਲਾ, ਸੂਤੀ ਕੱਪੜੇ ਦੇ ਵੱਡੋ ਉਤਪਾਦਕ ਕੇਂਦਰ ਤੋਂ ਜਿਲ੍ਹੇ ਹਨ।

 

1. Vardhman Spinning and General Mills Ltd., Ludhiana.

2. Rishab Spinning Mills Ltd., Jodhan, Ludhiana.

3. Jagatjit Cotton Textile Mills Ltd., Phagwara.

4. Malwa Cotton Spinning Mills Ltd., Barnala.

5. Aarti International Ltd., Ludhiana.