Wednesday, 6 January 2021

ਅਖਾਉਤਾਂ

0 comments

ਅਖਾਉਤਾਂ

























ਅਖਾਉਤਾਂ ਜਾਂ ਅਖਾਣਾਂ ਨੂੰ ਕਹਾਵਤਾਂ ਵੀ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਦੀਆਂ ਅਖਾਉਤਾਂ ਕਈ ਪੱਖਾਂ ਤੋਂ ਮਹੱਤਵਪੂਰਨ ਹੁੰਦੀਆਂ ਹਨ। ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ ਹਨ। ਇਹਨਾਂ ਵਿੱਚ ਉਸ ਭਾਸਾ ਨੂੰ ਬੋਲਣ ਵਾਲਿਆਂ ਦੀਆਂ ਅਣਗਿਣਤ ਪੀੜ੍ਹੀਆਂ ਦਾ ਅਨੁਭਵ ਸਮਾਇਆ ਹੁੰਦਾ ਹੈ। ਅਖਾਉਤਾਂ ਲੋਕ-ਸੂਝ ਦਾ ਭੰਡਾਰ ਹੁੰਦੀਆਂ ਹਨ। ਇਹਨਾਂ ਤੋਂ ਅਸੀਂ ਅਨੁਮਾਨ ਕਰ ਸਕਦੇ ਹਾਂ ਕਿ ਸਾਡੇ ਪੁਰਖੇ ਆਪਣੇ ਆਰਥਿਕ, ਸਮਾਜਿਕ ੜੇ ਧਾਰਮਿਕ ਜੀਵਨ ਵਿੱਚੋਂ ਕਿਵੇਂ ਗੁਜਰੇ ਅਤੇ ਆਪਣੇ ਜੀਵਨ-ਅਨੁਭਵ ਤੋਂ ਜੀਵਨ ਅਤੇ ਜਗਤ ਦੇ ਭਿੰਨ-ਭਿੰਨ ਪਹਿਲੂਆਂ ਬਾਰੇ ਕਿਹੋਂ-ਜਿਹੀ ਦ੍ਰਿਸ਼ਟੀ ਗ੍ਰਹਿਣ ਕੀਤੀ। ਇਸ ਤਰ੍ਹਾਂ ਕਿਸੇ ਭਾਸ਼ਾ ਦੀਆਂ ਅਖਾਉਤਾਂ ਉਸ ਭਾਸਾ ਨੂੰ ਬੋਲਦੇ ਲੋਕਾਂ ਦਾ ਭਾਸਾਈ ਅਤੇ ਸੱਭਿਆਚਾਰਿਕ ਵਿਰਸਾ ਹੁੰਦੀਆਂ ਹਨ। ਇਹ ਬੀਤੇ ਦੇ ਸਮਾਜਿਕ, ਧਾਰਮਿਕ ਅਤੇ ਆਰਥਿਕ ਜੀਵਨ ਦਾ ਸ਼ੀਸ਼ਾ ਵੀ ਹੁੰਦੀਆਂ ਹਨ।

 

ਅਖਾਉਤਾਂ ਕਿਸੇ ਭਾਸ਼ਾ ਨੂੰ ਬੋਲਣ ਵਾਲੁਂ ਮਨੁੱਖਾਂ ਦੀ ਆਮ ਬੋਲ-ਚਾਲ ਦਾ ਹਿੱਸਾ ਹੁੰਦੀਆਂ ਹਨ। ਬੋਲਣ ਵਾਲਾ ਆਪਣੀ ਗੱਲ ਦੀ ਪੁਸ਼ਟੀ ਅਤੇ ਪ੍ਰਮਾਣਿਕਤਾ ਬਣਾਉਣ ਦਾ ਜਤਨ ਕਰਦਾ ਹੈ। ਭਾਵ ਇਹੋ ਹੁੰਦਾ ਹੈ ਕਿ ਜੋ ਗੱਲ ਆਖੀ ਜਾ ਰਹੀ ਹੈ, ਸਾਥੋਂ ਪੂਰਵਲੇ ਅਣਗਿਣਤ ਲੌਕਾਂ ਦਾ ਜੀਵਨ-ਅਨੁਭਵ ਵੀ ਇਸ ਦੀ ਪ੍ਰੋੜ੍ਹਤਾ ਕਰਦਾ ਹੈ। ਆਮ ਤੌਰ 'ਤੇ ਮਨੁੱਖੀ ਅਨੁਭਵ ਦੀ ਕਸਵੱਟੀ,'ਤੇ ਪੂਰੇ ਉੱਤਰੇ ਜੀਵਨ- ਸੱਚ, ਮਨੁੱਖੀ ਵਿਹਾਰ, ਕੁਦਰਤ ਦੇ ਵਰਤਾਰੇ ਅਤੇ ਕੰਮਾਂ-ਕਿੱਤਿਆਂ ਦੀਆਂ ਵਿਧੀਆਂ ਬਾਰੇ ਨਿਰਨੇ, ਆਪਸੀ ਰਿਸਤਿਆਂ ਦੇ ਸੂਤਰ ਅਖਾਉਤਾਂ ਵਿੱਚ ਸਮਾਏ ਹੋਏ ਹੁੰਦੇ ਹਨ। ਵਿਸ਼ਵਾਸਾਂ, ਵਹਿਮਾਂ, ਭਰਮਾਂ ਤੌ ਮਨੌਂਤਾਂ ਪਿੱਛੋ ਕੰਮ ਕਰਦੀ ਮਾਨਸਿਕਤਾ ਦੀਆਂ ਝਲਕਾਂ, ਜੁਗੋ-ਜੁਗ ਵਿਕਸਿਤ ਹੋਇਆ ਚੱਜ-ਅਚਾਰ, ਲੋਕ-ਸਮਝ ਭਾਵ ਉਸ ਧਿੱਤੋਂ ਦੀ ਸੰਸਕ੍ਰਿਤੀ ਦੇ ਦਰਸ਼ਨ ਇਹਨਾਂ ਅਖਾਉਤਾਂ ਵਿੱਚੋਂ ਹੁੰਦੇ ਹਨ।

ਪ੍ਰਗਟਾਅ ਦੇ ਪੱਖੋਂ ਅਪਾਉਤਾਂ ਵਿੱਚ ਕਾਵਿਕ ਅੰਸ਼, ਨਾਟਕੀ ਐਸ਼, ਕਥਾ- ਅੰਸ਼, ਆਦਿ ਕਈ ਸਾਹਿਤਿਕ ਗੁਣਾਂ ਦਾ ਸੁਮੇਲ ਹੁੰਦਾ ਹੈ। ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਕਲਾ ਅਖਾਉਤਾਂ ਦੇ ਕਣ-ਕਣ ਵਿੱਚ ਰਚੀ ਹੁੰਦੀ ਹੈ। ਲੈਅ, ਸੰਜਮ, ਸੰਖੇਪਤਾ ਆਦਿ ਗੁਣਾਂ ਸਦਕਾ ਅਖਾਉਣਾਂ ਗ੍ੁੰਦਵੀ ਸੈਲੀ ਦਾ ਸਿਖਰ ਹੁੰਦੀਆਂ ਹਨ। ਇਹਨਾਂ ਵਿੱਚ ਕਿਤੇ-ਕਿਤੇ ਵਿਅੰਗ ਤੋ ਚਟਖਾਰਾ ਵੀ ਹੁੰਦਾ ਹੈ।

 

ਅਖਾਉਤਾਂ, ਪੀੜ੍ਹੀ ਦਰ ਪੀੜ੍ਹੀ, ਅਣਗਿਣਤ ਬੋਲਣ ਵਾਲਿਆਂ ਦੇ ਵਰਤਦੇ ਵਾਲਿਆਂ ਦੇ ਮਨਾਂ ਉੱਤੋਂ ਡੂੰਘੀ ਛਾਪ ਛੱਡ ਦਿੰਦੀਆਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਅਖਾਉਤ ਨੂੰ ਵਰਤਣ ਵਾਲਾ ਆਪਣੇ ਅਨੁਭਵ ਨੂੰ ਲੋਕ-ਅਨੁਭਵ ਦੀ ਲੜੀ ਨਾਲ ਜੋੜ ਲੈਂਦਾ ਹੈ ਅਤੇ ਉਸ ਅਨੁਭਵ ਦੀ ਸਾਰੀ ਸਮਰੱਥਾ ਉਸ ਵਿਅਕਤੀ ਦੋ ਬੋਲਾਂ ਵਿੱਚ ਪ੍ਰਗਟ ਹੋ ਜਾਂਦੀ ਹੈ।

 

ਬਾਰ੍ਹਵੀਂ ਸ੍ਰੇਣੀ ਦੀ ਪੰਜਾਬੀ (ਲਾਜਮੀ) ਵਿਸ਼ੇ ਦੀ ਪੜ੍ਹਾਈ ਵਿੱਚ ਅਖਾਉਤਾਂ ਨੂੰ ਸ਼ਾਮਲ ਕਰਨ ਦੇ ਕਈ ਉਦੌਸ਼ ਹਨ। ਇੱਕ ਤਾਂ ਇਹ ਕਿ ਵਿਦਿਆਰਥੀ ਨੂੰ ਪੌਜਾਬੀ ਭਾਸਾ ਦੇ ਇਸ ਅਮੀਰ ਖ਼ਜ਼ਾਨੇ ਦਾ ਕੁਝ ਪੜਾ ਲੱਗ ਸਕੇ। ਦੂਜਾ ਉਹ ਆਪਣੀ ਗੱਲ-ਬਾਤ ਜਾਂ ਲਿਖਤ ਵਿੱਚ ਜਾਨ ਭਰਨ ਲਈ ਇਹਨਾਂ ਦੀ ਲੁੜੀਦੀ ਵਰਤੋਂ ਕਰ ਸਕੰ। ਤੀਜਾ ਇਹਨਾਂ ਅਖਾਉੜਾਂ ਵਿੱਚ ਪ੍ਰਗਟ ਹੋਏ ਪੂਰਵਜਾਂ ਦੇ ਜੀਵਨ-ਅਨੁਭਵ ਤੋਂ ਜਾਣੂ ਹੋਣ ਨਾਲ ਉਸ ਦੀ ਜੀਵਨ-ਸੋਂਝੀ ਵਿੱਚ ਵਾਧਾ ਹੋ ਸਕੇ। ਉਂਵ ਕਈ ਹੋਰ ਆਸ਼ਿਆਂ ਨਾਲ਼ ਕੀਤੇ ਜਾਂਦੇ ਅਧਿਐਨ ਲਈ ਸਮਗਰੀ ਵਜੋ ਵੀ ਅਖਾਉਤਾਂ ਨੂੰ ਪੜ੍ਹਿਆ ਜਾਂਦਾ ਹੈ। ਉਦਾਹਰਨ ਵਜੋਂ ਪੰਜਾਬੀ ਸੱਭਿਆਚਾਰ ਦੇ ਅਧਿਐਨ ਲਈ ਅਖਾਉਤਾਂ ਅਮੁੱਲ ਸਮਗਰੀ ਸਾਬੜ ਹੁੰਦੀਆਂ ਹਨ।

 

ਕਿਸੇ ਅਖਾਉਤ ਦਾ ਜਨਮ ਇੱਕ ਗ੍ਰੰਝਲੁਦਾਰ ਪ੍ਰਕਿਰਿਆ ਹੈਂ। ਦਰਿਆ ਦੇ ਵਹਿਣ ਵਿੱਚੋਂ ਜਿਵੇਂ ਰਿੜ੍ਹ-ਰਿੜ੍ਹ, ਘਸ-ਘਸ ਕੇ ਪੱਥਰ ਇੰਨੇ ਮੁਲਾਇਮ ਤੇਂ ਪਿਆਰੀਆਂ ਸ਼ਕਲਾਂ ਦੇ ਪੱਥਰ-ਗੀਟੇ ਬਣ ਜਾਂਦੇ ਹਨ, ਤਿਵੇਂ ਅਪਾਉੜਾਂ ਵੀ ਆਪਣਾ ਸਰੂਪ ਅਖਤਿਆਰ ਕਰਦੀਆਂ ਹਨ ਹਰ ਅਖਾਉਤ ਦਾ ਮੂਲ-ਕਰਤਾ ਜ਼ਰੂਰ ਕੋਈ ਸਾਹਿਤਿਕ- ਸੁਭਾਅ ਦਾ ਵਿਅਕਤੀ ਹੋਣਾ ਹੈ ਪਰ ਉਸ ਦਾ ਕਥਨ ਲੰਮੇ ਸਮੇ ਤੱਕ ਲੋਕ- ਪ੍ਰਵਾਨਗੀ ਲੈਣ ਪਿੱਛੋਂ ਹੀ ਅਖਾਉਤ ਅਖਵਾਉਣ ਜੋਗਾ ਹੁੰਦਾ ਹੈ। ਲੋਕ-ਗੀਤ ਵਾਂਗ ਅਖਾਉਤਾਂ ਦਾ ਮੂਲ-ਰਚਨਹਾਰ ਗੁਮਨਾਮ ਰਹਿ ਜਾਂਦਾ ਹੈ। ਇਸ ਤਰ੍ਹਾਂ ਅਖਾਉਤਾਂ ਲੋਕ-ਸਿਰਜਣ ਕਲਾ ਦਾ ਸੁੰਦਰ ਪ੍ਰਗਟਾਵਾ ਹਨ।

 

ਕਿਸੇ ਸਾਹਿਤਕਾਰ ਦੀ ਮਹਾਨਤਾ ਦਾ ਇੱਕ ਮੈਮਾਨਾ ਇਹ ਹੁੰਦਾ ਹੈ ਕਿ ਉਸ ਦੀ ਟਾਂਵੀਂ-ਟਾਂਵੀਂ ਤੁਕ ਜਾਂ ਵਾਕ ਅਖਾਉੜ ਬਣਨ ਦਾ ਦਰਜਾ ਹਾਸਲ ਕਰ ਲੈਂਦੀ ਹੈ। ਅਖਾਉਤਾਂ ਦੀ ਵਡਿਆਈ ਦਾ ਇਸ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਹੈ? ਪੰਜਾਬੀ ਦੇ ਸਿਰਮੌਰ ਸਾਰਿਤਕਾਰਾਂ ਦੀਆਂ ਕਈ ਸਤਰਾਂ ਅਖਾਉਤਾਂ ਬਣ ਗਈਆਂ ਹਨ। ਪਰ ਇਹ ਦੁਹਰਾਉਣ ਲੋਗ ਸੱਚ ਹੈ ਕਿ ਕਿਸੇ ਅਪਾਉਤ ਦੇ ਮੂਲ-ਰਚਨਹਾਰੇ ਦੇ ਹਿਰਦੇ ਵਿੱਚ ਸਾਹਿਤਿਕ ਕਣੀ ਜਰੂਰ ਹੁੰਦੀ ਹੋਵੰਗੀ ਜਿਸ ਸਦਕਾ ਉਸ ਦਾ ਕਥਨ ਕਿਸੇ ਧਿੱਤੋਂ ਜਾਂ ਜਾਤੀ ਦੇ ਲੋਕਾਂ ਦੀ ਸਹਿਜ ਪ੍ਰਵਾਨਗੀ ਹਾਸਲ ਕਰਦਾ ਰਿਆ। ਇੱਕ ਤੋਂ` ਦੂਜੀ ਭਾਸ਼ਾ ਦੇ ਪਰਸਪਰ ਸੰਪਰਕ ਨਾਲ ਵੀ ਕਈ ਅਖਾਉੜਤਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਪਰ ਇਸ ਭਾਂਤ ਦੀਆਂ ਅਖਾਉਤਾਂ ਉਹੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਮਨੁੱਖ ਦੇ ਸਾਂਝ ਅਨੁਭਵਾਂ ਦਾ ਪੁਗਟਾਵਾ ਹੁੰਦਾ ਹੈ। ਇਸ ਪਾਠ-ਪੁਸਤਕ ਵਿੱਚ ਸ਼ਾਮਲ ਅਖਾਉੜਾਂ ਬਾਰੇ ਦੋ-ਤਿੰਨ ਗੱਲਾਂ ਕਹਿਣੀਆਂ ਜਰੂਰੀ ਹਨ। ਪਹਿਲੀ ਇਹ ਕਿ ਇਹਨਾਂ ਅਖਾਉਤਾਂ ਨੂੰ ਚੁਣਨ ਵੱਲੋ ਧਿਆਨ ਰੱਖਿਆ ਗਿਆ ਹੈ ਕਿ ਇਹ ਪੂਰਵਲੀਆਂ ਸ੍ਰੇਣੀਆਂ ਵਿੱਚ ਪੜ੍ਹੀਆਂ ਜਾਂ ਪੜ੍ਹਾਈਆਂ ਅਖਾਉਤਾਂ ਨਾਲੋਂ ਭਿੰਨ ਹੋਣ। ਦੂਜਾ ਕੇਵਲ ਉਹ ਅਖਾਉਤਾਂ ਹੀ ਚੁਣੀਆਂ ਜਾਣ ਜਿਨ੍ਹਾਂ ਵਿੱਚ ਪ੍ਰਗਟ ਜੀਵਨ-ਅਨੁਭਵ ਵਿਦਿਆਰਥੀ ਦੇ ਸਿੱਖਣ ਯੋਗ ਹੋਵੇ, ਭਾਵ ਅਜੋਕੀਆਂ ਜੀਵਨ-ਸਥਿਤੀਆਂ ਉੱਤੋਂ ਢੁਕਣ ਲੋਗ ਹੋਵੇ ਅਤੇ ਜਿਨ੍ਹਾਂ ਦੀ ਪ੍ਰਗਟਾਅ-ਸ਼ਕਤੀ ਸਿਖਰ ਦੀ ਹੋਵੇ। ਇਹਨਾਂ ਅਖਾਉਣਾਂ ਨੂੰ ਵਰਤ ਕੇ ਦੱਸਿਆ ਗਿਆ ਹੈ। ਭਾਵੇਂ ਇਹ ਵਿਦਿਆਰਥੀ ਦੇ ਹੱਕ ਦੀ ਗੱਲ ਹੈ ਕਿ ਉਹ ਇਹਨਾਂ ਅਪਾਉਣਾਂ ਨੂੰ ਵੱਖਰੀਆਂ ਸਥਿਤੀਆਂ ਦੇ ਕੌ ਆਪ ਵੀ ਵਰਤੇ। ਅਖਾਉਤ ਦੀ ਸ਼ਕਤੀ ਇਸ ਦੀ ਸਹੀ ਵਰਤੋਂ ਕਰਨ `ਤੇ ਹੀ ਪ੍ਰਕਾਸ ਵਿੱਚ ਆਉਂਦੀ ਹੈ, ਇਸ ਲਈ ਹਰੇਕ ਅਖਾਉਤ ਲਈ ਢੁਕਵੀਂ ਤੋਂ ਢੁਕਵੀਂ ਸਥਿਤੀ ਲੱਭਣੀ ਚਾਹੀਦੀ ਹੈ।

ਅਖਾਉਤਾਂ

 

1. ਉੱਠੇ ਤਾਂ ਉੱਠ ਨਹਾਂ ਰੇਡੇ ਦੀ ਮੁੱਠ: “ਮਨਵੀਰ, ਤੂੰ ਦੁਪਹਿਰ ਤੱਕ ਸੁੱਤਾ ਹੀ ਨਾ ਰਿਹਾ ਕਰ, ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਤੂੰ ਆਪਣੇ ਬਾਪੂ ਜੀ ਦਾ ਖੌਤੀਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰ। ਵਿਹਲ ਅਤੇ ਆਲਸ ਤਾਂ ਬੰਦੇ ਨੂੰ ਨਿਕੰਮਾ ਕਰ ਦਿੰਦੀ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ-“ਉੱਠੇ ਤਾਂ ਉੱਠ ਨਹੀਂ ਤਾਂ ਰੇੜੇਂ ਦੀ ਮੁੱਠ।! ਮਨਵੀਰ ਦੇ ਮਾੜਾ ਜੀ ਨੂੰ ਉਸ ਨੂੰ ਸਮਝਾਉਂਦਿਆ ਕਿਹਾ।

 

2. ਅਸ਼ਰਫ਼ੀਆਂ ਦੀ ਲੁੱਟ ਡੇ ਕੰਲਿਆਂ ਤੇ ਮੰਹਰਾਂ: ਸ਼ਰਨਜੀਤ ਨਕਲਾਂ ਗਹਿਣਿਆਂ ਨੂੰ ਡੱਬਿਆਂ ਵਿੱਚ ਸਾਂਡ-ਸਾਂਭ ਰੱਖਦੀ ਹੈ। ਇੱਕ ਦਿਨ ਉਹ ਆਪਣੀ ਸੋਨੇ ਦੀ ਅੰਗੂਠੀ ਗ਼ੁਸਲਪਾਨੰ ਵਿੱਚ ਰੱਖ ਕੇ ਭੁੱਲ ਗਈ। ਇਹ ਵੇਖ ਕੇ ਉਸ ਦੀ ਮਾਂ ਨੇ ਕਿਹਾ, “ਨਕਲੀ ਗਹਿਣੇ ਤਾਂ ਬੜੇ ਸਾਂਭ ਕੇ ਰੱਖਦੀ ਏਂ, ਸੋਨੇਂ ਦੀ ਅੰਗੂਠੀ ਇੱਥੇ ਰੱਖੀ ਪਈ ਹੈ। ਤੇਰਾ ਤਾਂ ਉਹ ਹਾਲ ਹੈ ਅਖੋ-ਅਸ਼ਰਫੀਆਂ ਦੀ ਲੁੱਟ ਤੇ ਕੌਲਿਆਂ ਤੇ ਮੌਹਰਾਂ।

 

3. ਅੱਗੇ ਸੱਪ ਤੇ ਪਿੱਛੋਂ ਛੀਂਹ: ਅਜੀਤ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੌਸ਼ ਗਿਆ। ਉੱਥੇ ਪਹੁੰਚ ਕੰ ਪਤਾ ਲੱਗਿਆ ਕਿ ਏਜੰਟ ਨੇ ਉਸ ਨਾਲੁ ਧੋਖਾ ਕੀਤਾ ਹੈ ਅਤੇਂ ਗ਼ੈਰਕਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਹੈ। ਉਹ ਨਾ ਵਿਦੇਸ਼ ਵਿੱਚ ਰਹਿ ਕੇ ਅਜ਼ਾਦੀ ਨਾਲ ਕੋਈ ਕੰਮ ਕਰ ਸਕਦਾ ਸੀ ਅਤੇ ਨਾ ਹੀ ਦੇਸ ਵਾਪਸ ਆ ਸਕਦਾ ਸੀ। ਉਸ ਦੀ ਤਾਂ ਅੱਗੇ ਸੱਪ ਤੇ ਪਿੱਛੋਂ ਛੀਂਹ ਵਾਲੀ ਹਾਲਤ ਸੀ।

 

4. ਆਦਰ ਗੋਰੀ ਚਾਦਰ ਨੂੰ ਬਹਿਣਾ ਡੋਰੋ ਗਹਿਣੇ ਨੂੰ--“ਜਦੋਂ ਦਾ ਹਰਜਿੰਦਰ ਸਿੰਘ ਪ੍ਧਾਨ ਬਣਿਆ ਹੈ ਉਹਦੀ ਬੈਠਕ ਵਿੱਚ ਬੜੀ ਰੌਣਕ ਲੱਗੀ ਰਹਿੰਦੀ ਹੈ,” ਸੁਰੇਸ਼ ਨੇ ਕਿਹਾ।ਲੋਕ ਹਰਜਿੰਦਰ ਸਿੰਘ ਕਰਕੱ ਥੋੜ੍ਹਾ ਜਾਂਦੇ ਹਨ ਉਹ ਤਾਂ ਉਸਦੀ ਪ੍ਰਧਾਨਗੀ ਕਰਕੇ ਜਾਂਦੇ ਹਨ। ਸਿਆਣਿਆ ਨੰ ਠੀਕ ਹੀ ਕਿਹਾ ਹੈ ਕਿ ਆਦਰ ਝੋਰੀ ਚਾਦਰ ਨੂੰ ਬਹਿਣਾ ਛੋਰੋਂ ਗਹਿਣੇ ਨੂੰ,” ਰਾਜਵਿੰਦਰ ਨੇ ਉੱਤਰ ਦਿੱਤਾ।

 

5. ਆਪੇ ਫਾਥੜਏ ਤੈਨੂੰ ਕੌਣ ਛੁਡਾਏ: ਮਨਜੌਤ ਨੇ ਆਪਣੀ ਮਰਜੀ ਨਾਲ, ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਵਾ ਲਿਆ। ਜਦੋਂ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਅਤੇ ਅੜਬ ਸੁਭਾਅ ਦਾ ਹੈ। ਹੁਣ ਨਿੱਤ ਦੇ ਕਲੁਂਸ ਤੋਂ ਦੁਖੀ ਹੋ ਕੇਂ ਇੱਕ ਦਿਨ ਉਹ ਆਪਣੀ ਮਾਂ ਕੋਲ ਕੇ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ, “ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ। ਆਪੇ ਫਾਬੜੀਏ ਤੈਨੂੰ ਕੌਣ ਛੁਡਾਏ

 

6. ਆਪੇ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜੀਣ: ਰਾਮ ਚੰਦ ਸਾਰਾ ਦਿਨ ਆਪਣ ਕਾਰੋਬਾਰ ਅਤੇ ਆਪਣੀ ਅੰਲਾਦ ਦੀਆਂ ਸਿਫਤਾਂ ਕਰਦਾ ਰਹਿੰਦਾ ਹੈ। ਉਸ ਬਾਰੇਂ ਪਿੰਡ ਦੇ ਲੋਕ ਅਕਸਰ ਕਹਿੰਦੇ ਹਨ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।

 

7. ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ: ਜਸਮੀਤ ਦੀ ਸਹੇਲੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਭੌਤਿਕ ਵਿਗਿਆਨ ਦੇ ਪ੍ਰੈਕਟੀਕਲ ਲਈ ਉਹ ਉਸ ਨੂੰ ਮਾਡਲ ਬਣਾ ਕੇ ਦੇਵੇਗੀ। ਪਰ ਜਦੋਂ ਪੈਕਟੀਕਲ ਵਿੱਚ ਇੱਕ ਦਿਨ ਰਹਿ ਗਿਆ ਤਾਂ ਉਸ ਦੀ ਸਹੇਲੀ ਨੇ ਜਵਾਬ ਦੇ ਦਿੱਤਾ। ਜਸਮੀਤ ਘਬਰਾ ਗਈ ਤਾਂ ਉਸ ਦੇ ਦਾਦੀ ਜੀ ਨੇ ਕਿਹਾ, ਅਜੇ ਵੀ ਵਕਤ ਹੈ ਤੂੰ ਮਾਡਲ ਤਿਆਰ ਕਰ ਸਕਦੀ ਹੈਂ। ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ। ਸਿਆਣਿਆਂ ਨੇ ਠੀਕ ਹੀ ਕਿਹਾ ਹੈ-ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ।

 

8. ਆਰੀ ਨੂੰ ਇੱਕ ਪਾਸੇ ਦੰਦੇਂ ਜਹਾਨ ਨੂੰ ਦੋਹੀਂ ਪਾਸੀਂ: ਰਣਬੀਰ: “ਮਾਤਾ ਜੀ ਮੈਂ ਸੋਚਦਾ ਆਪਾਂ ਭੈਣ ਦਾ ਵਿਆਹ ਪੈਲਿਸ ਵਿੱਚ ਹੀ ਕਰੀਏ, ਨਹੀਂ ਤਾਂ ਲੋਕ ਐਵੇ ਗੱਲਾਂ ਕਰਨਗੇ

ਮਾਤਾ ਜੀ: “ਨਾ ਪੁੱਤਰ, ਆਪਾਂ ਨੇ ਆਪਣੀ ਚਾਦਰ ਵੇਖਣੀ ਹੈ ਅਤੇ ਘਰ ਦੇ ਵਿਹੜੇ ਵਿੱਚ ਹੀ ਟੈਂਟ ਲਗਾ ਕੇ ਵਿਆਹ ਕਰਾਂਗੇ। ਲੋਕਾਂ ਦਾ ਕੀ ਹੈ? ਜੋ ਬਹੁਤਾ ਖ਼ਰਚਾ ਕਰਕੇਂ ਕਰਜ਼ਾ ਚੜ੍ਹਾ ਲਿਆ, ਲੋਕ ਤਾਂ ਫਿਰ ਵੀ ਗੱਲਾਂ ਕਰਨਗੇ। ਸਿਆਣਿਆਂ ਨੌ ਐਵੇ ਨੀਂ ਕਿਹਾ- ਆਰੀ ਨੂੰ ਇੱਕ ਪਾਸੇ ਦੰਦੇਂ, ਜਹਾਨ ਨੂੰ ਦੋਹੀਂ ਪਾਸੀਂ।

 

9. ਇੱਕ ਚੁੱਪ ਤੇ ਸੌ ਸੁੱਖ: ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ-ਭਲਾ ਬੋਲ ਰਹੀ ਸੀ ਪਰ ਸਿਮਰ ਚੁੱਪ ਰਹੀ। ਉਸ ਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਜੀ ਨੰ ਕਿਹਾ, “ਸਿਮਰ ਚੁੱਪ ਰਹਿ ਕੇ ਤੂੰ ਬਹੁਤ ਚੰਗਾ ਕੀਤਾ, ਅਖੋਂ- ਇੱਕ ਚੁੱਪ ਤੇ ਸੌ ਸੁੱਖ।

 

10. ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ: ਸਾਡੇ ਪਿੰਡ ਦੇ ਪੜ੍ਹੇ-ਲਿਖੇ ਸੂਝਵਾਨ ਸਰਪੰਚ ਨੇ ਗਲੀਆਂ ਪੱਕੀਆਂ ਕਰਵਾ ਕੇ, ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕਰਕੇ ਪਿੰਡ ਦੀ ਕਾਇਆਂ ਕਲਪ ਕਰ ਦਿੱਤੀ ਹੈ। ਉਹ ਸਮੱ-ਸਮੇ`

ਡਾਕਟਰੀ ਸਹਾਇਤਾ ਕੈਂਪ ਵੀ ਲਗਵਾਉਂਦਾ ਰਹਿੰਦਾ ਹੈ। ਉਸ ਦੇ ਕੀਤੋ ਕੰਮਾਂ ਨੂੰ ਦੇਖ ਕੇ ਹਰ ਕੋਈ ਉਸ ਦੀ ਪ੍ਰਸੰਸਾ ਕਰਦਾ ਹੈ। ਠੀਕ ਹੀ ਹੈ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ।

 

11. ਸ੍ਰੋ-ਤਰੌਸਾ ਵੱਡਾ ਤੌਸਾ: ਨਵਰੀਤ ਨੰ ਪੀ. ਸੀ_ ਐੱਸ ਦੀ ਮੁੱਖ ਪਰੀਖਿਆ ਪਾਸ ਕਰ ਲਈ ਪਰ ਇੰਟਰਵਿਊ 'ਤੋਂ ਜਾਣ ਸਮੇ ਉਹ ਥੋੜ੍ਹਾ ਘਬਰਾ ਰਹੀ ਸੀ ਤਾਂ ਉਸ ਦੋਂ ਮਾਤਾ ਜੀ ਨੰ ਉਸ ਨੂੰ ਕਿਹਾ, “ਤੂੰ ਬਹੁਤ ਮਿਹਨਤ ਕੀੜੀ ਹੈ, ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ ਪਰ ਉੱਥੇ ਣੂੰ ਆਪਣਾ ਆਤਮ-ਵਿਸਵਾਸ ਕਾਇਮ ਰੱਖੀ ਕਿਉਂਕਿ ਸਿਆਣਿਆ ਨੇ ਕਿਹਾ ਹੈ- ਸ੍ਰੈ-ਭਰੌਸਾ ਵੱਡਾ ਡੌਸਾ।

 

12. ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ: ਪਰਤਾਪ ਸਿੰਘ ਨੰਬਰਦਾਰ ਦੀ ਕ੍ਝ ਜਮੀਨ ਸੀਲਿੰਗ ਵਿੱਚ ਆਉਣ ਕਾਰਨ ਉਸ ਪਾਸੋਂ ਖੁੱਸ ਰਹੀ ਸੀ। ਉਸ ਨੰ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ |

 

13. ਸੇਰ ਦੁੱਧ ਛੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇਂ ਮਧਾਣੀ: ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸ ਦੀ ਚੰਗੀ ਤਨਖਾਹ ਦੀਆਂ ਸਿਫ਼ਤਾਂ ਕਰ ਕੰ ਚਲੀ ਗਈ ਤਾਂ ਉਸ ਦੀ ਗੁਆਂਢਣ ਦੂਜੀ ਗੁਆਂਢਣ ਨੂੰ ਕਹਿਣ ਲੱਗੀ, “ਲੈ ਦੇਖ, “ਸੇਰ ਦੁੱਧ ਡੇ ਵੱਜ ਸੇਰ ਪਾਣਾ), ਘੁੰਮਰ-ਘੁੰਮਰ ਫਿਰੇ ਮਧਾਣੀਜਿਵ' ਕਿਸੇ ਨੂੰ ਪਤਾ ਹੀ ਨਹੀਂ ਕਿ ਇਹਦਾ ਮੁੰਡਾ ਤਾਂ ਉੱਥੋਂ ਕਿਸੇ ਹੋਟਲ ਵਿੱਚ ਸਫਾਈ ਦਾ ਕੰਮ ਕਰਦਾ ਹੈ।

 

14. ਹੱਥ ਨੂੰ ਹੱਥ ਧੋਂਦਾ ਹੈ: ਗਿਆਨੀ ਜੀ ਨੇ ਅਨੰਦ-ਕਾਰਜ ਸਮੱ` ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ, “ਬੱਚਿਓ! ਤੁਸੀਂ ਧਿਆਨ ਰੱਖਣਾ ਪਤੀ-ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੋ-ਇਕੱਲੇ ਖੁਸ਼ ਨਹੀਂ ਰਹਿ ਸਕੌਂਗੇ। ਜੇ ਤੁਸੀਂ ਦੋਵੇਂ ਇੱਕ-ਦੂਜੇ ਨੂੰ ਖੁਸ਼ ਰੱਖਣ ਦੀ ਕੌਸ਼ਸ ਕਰੋਗੇ ਤਾਂ ਹੀ ਖ਼ੁਸ਼ ਰਹੋਂਗੇ। ਇਹ ਜ਼ਿੰਦਗੀ ਦੀ ਅਟੱਲ ਸੱਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ।

 

15. ਸੰਗ ਡਾਰੋ-ਕ੍ਸੰਗ ਡੌਂਬੇਂ: ਖ਼ੁਸਪ੍ਰੀਤ ਹਮੇਸ਼ਾਂ ਵਧੀਆ ਅੰਕ ਪ੍ਰਾਪਤ ਕਰਦਾ ਸੀ ਪਰ ਗਿਆਰ੍ਹਵੀਂ ਸਰਣੀ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ ਪੁਸ਼ਪੀਤ ਵਧੀਆ ਬੱਚਾ ਹੈ ਪਰ ਉਸ ਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੰ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ। ਉਸ ਨੂੰ ਸਮਝਾਓ ਅਤੋਂ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੰਰਨਾ ਦਿਓ ਕਿਉਕਿ ਸਿਆਣਿਆਂ ਦਾ ਕਥਨ ਹੈ: ਸੰਗ ਭਾਰੇ ਕੁਸੰਗ ਡੌਬੇਂ।

 

16. ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ: ਦੁਸਮਣ ਕਦੇ ਨਿਮਰਤਾ ਤੇ ਪਿਆਰ ਨਾਲ ਨਹੀਂ ਮੰਨਦਾ ਉਸ ਨਾਲ ਤਾਂ ਤਕੜੇ ਹੋ ਕੇਂ ਟੱਕਰ ਲੈਣੀ ਪੈਂਦੀ ਹੈ ਕਿਉਂਕਿ ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ।

 

17. ਹਿੰਗ ਲੱਰੀ ਨਾ ਫਟਕੜੀ ਰੰਗ ਚੌਖਾ ਆਵੇਂ: ਬੱਚਿਓ! ਹਮੇਸਾਂ ਮਿੱਠਾ ਥੋਲੋਂ ਇਸ ਨਾਲੁ ਤੁਹਾਡਾ ਕੁਝ ਘੱਟ ਨਹੀਂ ਜਾਂਦਾ ਪਰ ਤੁਹਾਨੂੰ ਹਾਸਲ ਬੜਾ ਕੁਝ ਹੋ ਜਾਂਦਾ ਹੈ। ਮਿੱਠਾ ਬੋਲਣ ਦੀ ਤਾਂ ਉਹੀ ਗੱਲ ਹੈ ਕਿ ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਆਵੇ”, ਪ੍ਰਿੰਸੀਪਲ ਸਾਹਿਬ ਨੇ ਸਵੇਰ ਦੀ ਸਭਾ ਵਿੱਚ ਭਾਸਣ ਕਰਦਿਆਂ ਵਿਦਿਆਰਥੀਆਂ ਨੂੰ ਸਮਝਾਇਆ।

 

18. ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੈ ਹੁਣ ਉਮਰ ਹੱਡਾਂ ਨੂੰ ਪਾ ਰਹੀ

ਜਿਉਂ' ਲੱਕੜਾਂ ਨੂੰ ਘੁਣ: ਜਦੋਂ ਕਰਮਜੋਤ ਦੂਜੇ ਦਿਨ ਵੀ ਸਕੂਲ ਦਾ ਕੰਮ ਨਾ ਕਰਕੇ ਲਿਆਈ ਡੇ ਕਹਿਣ ਲੱਗੀ ਜੀ ਮੈ ਕੱਲ੍ਹ ਕਰਕ ਲਿਆਵਾਂਗੀ, ਤਾਂ ਅਧਿਆਪਕ ਜੀ ਨੇ ਨਸੀਰਤ ਦਿੰਦਿਆਂ ਕਿਹਾ, “ਸਮੇਂ ਸਿਰ ਕੰਮ ਕਰਨ ਦੀ ਆਦਤ ਪਾਓ। ਅੱਜ ਦਾ ਕੰਮ ਕਦੇ ਵੀ ਕੱਲ੍ਹ `ਤੇ ਨਾ ਛੱਡੋ ਸਿਆਣਿਆਂ ਦਾ ਕਥਨ ਹੈ- ਕੱਲ ਕਰਨਾ ਸੋ ਅੱਜ ਕਰ, ਅੱਜ ਕਰਨਾ ਸੌ ਹੁਣ ਉਮਰ ਹੱਡਾਂ ਨੂੰ ਖਾ ਰਹੀ ਜਿਉਂ` ਲੱਕੜੀ ਨੂੰ ਘੁਣ

 

19. ਕੁੱਤਾ ਭੌਕੇ ਬੱਦਲ ਗੱਜੇ, ਨਾ ਉਹ ਵੱਢੇ ਨਾ ਉਹ ਵੱਸੇ: ਅਧਿਕਾਰੀ ਰੌਲਾ ਤਾਂ ਬਹੁਤ ਪਾਉਂਦੇਂ ਹਨ ਕਿ ਉਹ ਕਾਲੇਂ ਧੰਦੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ ਪਰ ਅਸਲ ਵਿੱਚ ਕੁਝ ਵੀ ਨਹੀਂ ਹੁੰਦਾ। ਉਹਨਾਂ ਦਾ ਤਾਂ ਉਹ ਹਾਲ ਹੈ, ਕੁੱਤਾ ਭੱਕੇ ਬੱਦਲ ਗੰਜੋ, ਨਾ ਉਹ ਵੱਢੇ ਨਾ ਉਹ ਵੱਸੇ।ਚੋਣਾਂ ਵੱਲੋਂ ਵਿਰੋਧੀ ਧਿਰ ਦੇ ਨੌਤਾ ਨੰ ਭਾਸ਼ਣ ਵਿੱਚ ਕਿਹਾ।

 

20. ਕੌਹ ਨਾ ਚੱਲੀ ਬਾਬਾ ਤਿਹਾਈ: “ਮਨਜੋਤ, ਤੂੰ ਤਾਂ ਕਹਿ ਰਹੀ ਸੀ ਕਿ ਅੱਜ ਪੰਜਾਬੀ ਵਿਸੇ ਦੇ ਸਾਰੇ ਪਾਠ-ਕਰਮ ਦੀ ਦੁਹਰਾਈ ਕਰਨਾ ਹੈ, ਪਰ ਡੂੰ ਤਾਂ ਦੋ ਪਾਠ ਪੜ੍ਹ ਕੇ ਹੀ ਅਰਾਮ ਕਰਨ ਲੱਗ ਪਈ, ਤੌਰਾ ਤਾਂ ਉਹ ਹਾਲ ਹੈ- ਅਖਂ-ਕੌਹ ਨਾ ਚੱਲੀ ਬਾਬਾ ਗਿਹਾਈ।”” ਮਨਜੋਤ ਦੇ ਮਾਤਾ ਜੀ ਨੇ ਕਿਹਾ।

 

21. ਖ਼ਰਬੂਜ਼ੇ ਨੂੰ ਵੇਖ ਕੇ ਖ਼ਰਬੂਜ਼ਾ ਰੱਰ ਫੜਦਾ ਹੈ: ਗੁਰਜੀਤ ਦੀ ਮਾਸੀ ਨਵ ਫ਼ੈਸ਼ਨ ਦੇ ਕੱਪੜੇ ਪਹਿਨੀ ਖੜ੍ਹੀ ਗੁਰਜੀਤ ਵੱਲ ਵੌਖ ਕੇ ਬੋਲੀ, “ਗੁਰਜੀਤ, ਪਹਿਲਾਂ ਤਾਂ ਬਹੁਤ ਸਿੱਧੀ-ਸਾਦੀ ਸੀ ਪਰ ਯੂਨੀਵਰਸਿਟੀ ਜਾ ਕੇ ਹੋਰਨਾਂ ਕੁੜੀਆਂ ਦੀ ਰੀਸੋਂ- ਰੀਸੀ ਬਹੁਤ ਫੈਸ਼ਨ ਕਰਨ ਲੱਗ ਪਈ '” “ਭੈਣ ਜੀ, ਖਰਬੂਜੋ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ,” ਨੰੜੇ ਬੈਠੀ ਗੁਰਜੀਤ ਦੀ ਮਾਂ ਨੇ ਕਿਹਾ।

 

22. ਖਿੱਧੋ ਫਰੌਲਿਆਂ ਲੀਰਾਂ ਹੀ ਨਿਕਲਨੀਆਂ ਹਨ: ਦੋਹਾਂ ਭਰਾਵਾਂ ਵਿੱਚ ਜ਼ਮੀਨ ਦੇ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਸਰਪੰਚ ਨੰ ਕਿਹਾ, “ਆਪਸੀ ਸਹਿਮਤੀ ਨਾਲ ਮਸਲੇ ਸੁਲਝਾਉਣੇ ਠੀਕ ਰਹਿੰਦੇ ਹਨ। ਇੱਕ-ਦੂਜੇ ਦੀਆਂ ਗ਼ਲਤੀਆਂ ਚਿਤਾਰਨ ਦੀ ਲੋੜ ਨਹੀਂ। ਤੁਹਾਨੂੰ ਪਤਾ ਹੀ ਹੈ ਕਿ ਖਿੱਧੋ ਫਰੌਲਿਆਂ ਲੀਰਾਂ ਹੀ ਨਿਕਲਦੀਆਂ ਹਨ

 

23. ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ: ਦੁੱਲੋਂ ਦੀਆਂ ਸਰਕਾਰੀ ਲੁੱਟਾਂ-ਖੋਹਾਂ ਨੂੰ ਸੁਣ-ਸੁਣ ਕੇ ਬਾਦਸ਼ਾਹ ਗੁੱਸੇ ਵਿੱਚ ਗਿਆ ਤੋ ਕਹਿਣ ਲੱਗਾ, “ਮੇਰੇ ਬਹਾਦਰ ਸਰਦਾਰੋਂ! ਦੁੱਲੇ ਨੂੰ ਮੁਸਕਾਂ ਬੰਨ੍ਹ ਕਂ ਦਰਬਾਰ ਵਿੱਚ ਲਿਆਓ। ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ। ਦੁੱਲੇ ਦਾ ਦਿਮਾਗ ਖ਼ਰਾਬ ਹੋਂ ਗਿਆ ਲੱਗਦਾ ਹੈ।

 

24. ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਰੀ ਅੱਗ: ਪਿੰਡ ਵਿੱਚ ਮਜ਼ਦੂਰੀ ਨਾਲ ਗੁਜ਼ਾਰਾ ਕਰਨ ਦੀ ਅੰਖਿਆਈ ਕਰਕੇ ਸੁੰਦਰ ਸਿੰਘ ਸ਼ਹਿਰ ਚਲਿਆ ਗਿਆ ਪਰ ਸ਼ਹਿਰ ਦੇ ਖਰਚਿਆਂ ਕਾਰਨ ਉਹ ਹੋਰ ਵੀ ਦੁਖੀ ਹੋ ਗਿਆ। ਉਸ ਨਾਲ ਤਾਂ ਉਹ ਗੱਲ ਹੋਈ, “ਘਰ ਦਾ ਸੜਿਆ ਵਣ ਗਿਆ ਵਣ ਨੂੰ ਲੱਗੀ ਅੱਗ

 

25. ਘਰ ਵੱਸਦਿਆਂ ਦੇ, ਸਾਕ ਮਿਲਦਿਆਂ ਦੇ ਡੇ ਖੋਤ ਵਾਹੁੰਦਿਆਂ ਦੇ: ਪਟਿਆਲੇ ਰਹਿੰਦੇ ਸੁਰਿੰਦਰ ਦਾ ਚਾਚਾ ਉਸ ਨੂੰ ਮਿਲਨ ਆਇਆ। ਉਸ ਨੇ ਕਿਹਾ, “ਭਾਈ ਕਦੇ ਤੂੰ ਵੀ ਪਿੰਡ ਮਿਲਨ ਆਇਆ ਕਰ। ਸਿਆਣਿਆਂ ਨੰ ਐਵੇ ਨਹੀਂ ਕਿਹਾ ਕਿ ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੋ

 

26. ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਗਿਹਾਇਆ: ਮਨਿੰਦਰਜੀਤ ਨੰ ਕਿਸੇ ਸ਼ਬਦ ਦਾ ਅਰਥ ਵੌਪਣ ਲਈ ਡਿਕਸਨਰੀ ਕੱਢੀ ਤਾਂ ਅਮਰਜੀਤ ਕਰਿਣ ਲੱਗੀ, “ਜ਼ਰਾ ਮੈਨੂੰ ਵੀ ਦੇਈਂ ਡਿਕਸਨਰੀ ਮੈਂ ਵੀ ਇੱਕ ਸ਼ਬਦ ਦੇ ਅਰਥ ਵੇਖਣੇ ਹਨਅਮੀਂ ਨੇ ਵੀ ਡਿਕਸ਼ਨਰੀ ਲਈ ਅਵਾਜ਼ ਮਾਰ ਦਿੱਤੀ। ਮਨਿੰਦਰਜੀਤ ਕਹਿਣ ਲੱਗੀ ਕਿ ਇਹ ਤਾਂ ਉਹ ਗੱਲ ਹੋਂਈ- ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਭਿਹਾਇਆ

 

27. ਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿੱਗੇ ਚਾਹੇ ਖ਼ਰਬੂਜ਼ਾ ਛੁਰੀ ਉੱਤੇ, ਨੁਕਸਾਨ ਖ਼ਰਬੂਜ਼ੇ ਦਾ: ਅੱਜ ਦੇ ਵਪਾਰਿਕ ਯੁੱਗ ਵਿੱਚ ਗ਼ਰੀਬ ਕਿਰਸਾਣ ਭਾਵੇ ਵੇਚੇ ਤੇ ਭਾਵੇ ਖ਼ਰੀਦੇ, ਉਹਦਾ ਨੁਕਸਾਨ ਹੀ ਨੁਕਸਾਨ ਹੈ। ਜੇ ਉਹ ਅਨਾਜ ਵੇਚਦਾ ਹੈ ਤਾਂ ਸਸਤਾ ਵੇਚਣਾ ਪੈਂਦਾ ਹੈ, ਜੇਂ ਲੋੜ ਪੈਣ `ਤੇ ਖਰੀਦਦਾ ਹੈ ਤਾਂ ਮਹਿੰਗਾ ਖਰੀਦਣਾ ਪੈਂਦਾ ਹੈ। ਉਹਦਾ ਤਾਂ ਉਹੀ ਹਾਲ ਹੈ, ਚਾਹੇ ਛੁਰੀ ਖ਼ਰਬੂਜ਼ੇ `ਤੇ ਡਿੱਗੀ ਚਾਹੇ ਖ਼ਰਬੂਜ਼ਾ ਛੁਰੀ ਉੱਤੇ ਨੁਕਸਾਨ ਖ਼ਰਬੂਜ਼ੇ ਦਾ ਹੀ ਹੁੰਦਾ ਹੈ।

 

28. ਛੱਜ ਤਾਂ ਬੋਲੋ ਛਾਣਨੀ ਕਿਉਂ ਬੋਲੋ: ਮਲਕੀਤ ਸਿੰਘ ਨੇ ਆਪਣੇ ਜਮਾਤੀ ਬਲਦੇਵ ਨੂੰ ਕਿਹਾ, ਬਲਦੇਵ ਤੂੰ ਹੁਣ ਪੜ੍ਹਦਾ ਨਹੀਂ ਤਾਂ ਹੀ ਤੋਰੇ ਛਿਮਾਹੀ ਪੇਪਰਾਂ ਵਿੱਚ ਅੰਕ ਘੱਟ ਆਏ ਹਨ। ਬਲਦੇਵ ਕਹਿਣ ਲੱਗਾ, 'ਤੂੰ ਚੁੱਪ ਕਰ ਮਲਕੀਤ, ਤੋਰਾ ਤਾਂ ਆਪ ਬਾਰ੍ਹਵੀਂ ਵਿੱਚ ਦੂਜਾ ਸਾਲ ਹੈ। ਅਖੋਂ, ਛੱਜ ਤਾਂ ਬੋਲੋ ਛਾਣਨੀ ਕਿਉਂ ਬੋਲ

 

29. ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ: ਚਰਨਜੀਤ ਸਿੰਘ ਬਾਰੇ ਮੈਂ ਸੁਣਿਆ ਸੀ ਕਿ ਉਹ ਬੜਾ ਸਖ਼ਤ ਅਫ਼ਸਰ ਹੈ ਅਤੇ ਕਿਸੇ ਦੀ ਗੱਲ ਨਹੀਂ ਸੁਣਦਾ। ਪਰ ਜਦੋਂ ਮੈਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ਹਿਤ ਉਸ ਨੂੰ ਮਿਲਨਾ ਪਿਆ ਤਾਂ ਉਹ ਮੈਨੂੰ ਬੜੇ ਪਿਆਰ ਤੇ ਨਿਮਰਤਾ ਨਾਲੁ ਮਿਲਿਆ ਅਤੇ ਮੋਰੀ ਸਮੱਸਿਆ ਨੂੰ ਬੜੇ ਧਿਆਨ ਨਾਲੁ ਸੁਣਿਆ। ਸੱਚ ਹੀ ਕਿਹਾ ਹੈ- “ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ

 

30. ਜਾਂਦੇ ਚੌਰ ਦੀ ਲੰਗੂਠੀ ਹੀ ਸਹੀ: ਜਦੋਂ ਕਿਰਾਏਦਾਰ ਦੋ ਮਹੀਨੇ ਦਾ ਕਿਰਾਇਆ ਬਿਨਾਂ ਦਿੱਤੇ ਚੋਰੀ-ਚੋਰੀ ਮਕਾਨ ਪਾਲੀ ਕਰ ਗਿਆ ਤਾਂ ਕਮਰੇ ਵਿੱਚ ਉਸਦਾ ਕੂਲਰ ਅਤੇ ਇੱਕ ਮੰਜਾ ਵੇਖ ਕੇ ਮਾਲਕ ਮਕਾਨ ਨੇ ਕਿਹਾ, “ਚੱਲੋ ਇਹਨਾਂ ਨੂੰ ਤਾਂ ਕਾਬੂ ਕਰੋਂ ਅਖੇ ਜਾਂਦੇ ਚੌਰ ਦੀ ਲੰਗੂਠੀ ਹੀ ਸਹੀ।

31. ਜੋ ਰਾਤੀਂ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ: ਪ੍ਰਿਸੀਪਲ ਜੀ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਅਤੇ ਲਗਨ ਦੀ ਆਦਤ ਪਾਉਣ ਦੀ ਸਿੱਧਿਆ ਦਿੰਦਿਆ ਕਿਹਾ, “ਜਿਹੜੇ ਬੱਚੇ ਵਿਦਿਆਰਥੀ ਜੀਵਨ ਵਿੱਚ ਹੀ ਸਖਤ ਮਿਹਨਤ ਕਰਨ ਦੀ ਜਾਚ ਸਿੱਖ ਲੈਂਦੇ ਹਨ ਉਹ ਜਿੰਦਗੀ ਵਿੱਚ ਹਮੇਸ਼ਾਂ ਕਾਮਯਾਬ ਰਹਿੰਦੇ ਹਨ। ਸਿਆਣਿਆਂ ਦਾ ਕਥਨ ਹੈਂ=- ਜੋ ਰਾਤੀਂ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ।

 

32. ਠੂਠਾ ਵੁੱਟ ਕੇ ਛੰਨਾ ਮਿਲਿਆ: ਜੋਗਿੰਦਰ ਦੀ ਪੜਨਾ ਗੁਰਮੀਤ ਦੀ ਰੀਭੀਰ ਰੋਗ ਨਾਲ ਮੌਤ ਹੋ ਗਈ। ਗੁਰਮੀਤ ਦੇ ਮਾਪਿਆਂ ਨੇ ਉਸ ਦੇ ਛੋਟੇ-ਛੋਟੇ ਬੱਚਿਆਂ ਦਾ ਹਿੱਤ ਧਿਆਨ ਵਿੱਚ ਰੱਖ ਕੇਂ ਆਪਣੀ ਛੋਟੀ ਧੀ ਮਨਜੀਤ ਦਾ ਵਿਆਹ ਜੋਗਿੰਦਰ ਨਾਲ ਕਰ ਦਿੱਤਾ। ਮਨਜੀਤ ਗੁਰਮੀਤ ਨਾਲੋਂ ਵੱਧ ਪੜ੍ਹੀ-ਲਿਧੀ ਹੈ ਅਤੇਂ ਨੌਕਰੀ ਵੀ ਕਰਦੀ ਹੈ। ਇਸੇ ਲਈ ਲੋਕ ਅਕਸਰ ਜੋਗਿੰਦਰ ਨੂੰ ਕਹਿ ਦਿੰਦੇ ਹਨ ਕਿ ਤੈਨੂੰ ਛਾਂ ਠੂਠਾ ਫੁੱਟ ਕੋ ਛੰਨਾ ਮਿਲਿਆ ਹੈ।

 

ਜਾਂ

 

ਬਲਕਾਰ ਨੂੰ ਬਹੁਤ ਖੱਜਲ-ਪੁਆਰੀ ਤੋਂ ਬਾਅਦ ਕੱਚੀ ਨੌਕਰੀ ਮਿਲੀ ਉਹ ਵੀ ਇੱਕ ਸਾਲ ਲਈ। ਇਸ ਨੌਕਰੀ ਤੋਂ ਹਟਣ ਤੋਂ ਬਾਅਦ ਉਸ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਰੈਡੀ-ਮੌਡ ਕੱਪੜਿਆਂ ਦੀ ਛੋਟੀ ਜਿਹੀ ਦੁਕਾਨ ਖੋਲ ਲਈ। ਉਸ ਦੀ ਦੁਕਾਨ ਚੰਗੀ ਚੱਲ ਪਈ। ਹੁਣ ਉਹ ਸ਼ਹਿਰ ਵਿੱਚ ਰੈਡੀਮੰਡ ਕੱਪੜਿਆਂ ਦੇ ਵੱਡੇ ਸੋ-ਰੂਮ ਦਾ ਮਾਲਕ ਹੈ। ਆਪਣੀ ਜ਼ਿੰਦਗੀ ਵਿੱਚ ਆਈ ਇਸ ਤਬਦੀਲੀ ਬਾਰੇ ਉਹ ਅਕਸਰ ਕਹਿੰਦਾ ਹੈ ਕਿ ਮੈਨੂੰ ਠੂਠਾ ਫੁੱਟ ਕੇ ਛੰਨਾ ਮਿਲਿਆ ਹੈ।

 

33. ਡਾਢੇ ਨਾਲ ਭਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ: ਸੋਹਣ, ਕਰਮਦੰਦ

ਨਾਲ ਸਾਂਝਾ ਕੰਮ ਸੁਰੂ ਕਰਨਾ ਚਾਹੁੰਦਾ ਸੀ। ਉਸ ਦੇ ਪਿਤਾ ਜੀ ਨੰ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਆਪਣੇ ਤੋਂ ਤਾਕਤਵਾਰ ਬੰਦੇ ਨਾਲ ਸਾਂਝਾ ਕੰਮ ਬਹੁਤ ਸੋਚ-ਸਮਝ ਕੇ ਸ਼ੁਰੂ ਕਰਨਾ ਚਾਹੀਦਾ ਹੈ। ਭਾਈਵਾਲੀ ਆਪਣੇ ਬਰਾਬਰ ਦੀ ਧਿਰ ਨਾਲ ਹੀ ਨਿਡ ਸਕਦੀ ਹੈ। ਕਰਮ ਚੰਦ ਵਰਗੇ ਸਖਤ ਸੁਭਾਅ ਵਾਲੇ ਨਾਲ ਤੋਰੀ ਭਾਈਵਾਲੀ ਨਹੀਂ ਨਿਭਣੀ। ਸਿਆਣਿਆਂ ਨੇ ਠੀਕ ਹੀ ਕਿਹਾ ਹੈ- ਡਾਢੇ ਨਾਲ ਭਿਆਲੀ ਉਹ ਮੌਰੀ ਹਿੱਸਾ ਉਹ ਕੱਢੇ ਗਾਲੀ।

 

34. ਢਿੱਡ ਭਰਿਆ ਕੰਮ ਸਰਿਆ: ਅਮਰ ਸਿੰਘ ਨੂੰ ਜਦੋਂ ਵਾਹੀ ਲਈ ਟੈੱਕਟਰ ਚਾਹੀਦਾ ਸੀ, ਉਦੋਂ ਸਵੇਰੇ-ਸ਼ਾਮ ਸਾਡੇ ਘਰ ਪੁੱਛਣ ਆਉਂਦਾ ਸੀ ਕਿ ਟੈੱਕਟਰ ਵਿਹਲਾ ਹੋਇਆ ਕਿ ਨਹੀਂ। ਚਾਰ ਦਿਨ ਟੈੱਕਟਰ ਨਾਲ ਵਾਹੀ ਕਰਨ ਉਪਰੰਤ ਆਪਣੇ ਨੌਂਕਰ ਦੇ ਹੱਥ ਉਸ ਨੇ ਟੈੱਕਟਰ ਵਾਪਸ ਭਜ ਦਿੱਤਾ। ਉਸ ਦਾ ਤਾਂ ਉਹ ਹਾਲ ਹੈ ਅਬੋ=-ਢਿੱਡ ਭਰਿਆ ਕੰਮ ਸਰਿਆ। ਹੁਣ ਉਹ ਧੰਨਵਾਦ ਕਰਨ ਵੀ ਨਹੀਂ ਸਕਿਆ।

 

35. ਤੱੜੀ ਉੱਬਲੌਰੀੀ ਤਾਂ ਆਪਣੇ ਹੀ ਕੰਢੇ ਸਾੜੋਰੀ:ਆਦਮੀ ਨੂੰ ਹਰ ਨਿੱਕੀ-ਨਿੱਕੀ ਗੱਲ ਉੱਤੇ ਗ਼ੁੱਸਾ ਨਹੀਂ ਕਰਨਾ ਚਾਹੀਦਾ। ਇਸ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। ਸਿਆਣੇ ਕਹਿੰਦੇ ਨੇਤੱੜੀ ਉੱਬਲੋਗੀ ਤਾਂ ਆਪਣੇ ਹੀ ਕੰਢੇ ਸਾੜੇਂਗੀ”, ਨਿਰਮਲ ਸਿੰਘ ਨੇ ਅਮਿਤ ਨੂੰ ਸਮਝਾਉਂਦਿਆ ਕਿਹਾ।

 

36. ਨਵਾਂ ਨੋ ਦਿਨ ਪੁਰਾਣਾ ਸੌ ਦਿਨ: ਅਭਿਤੋਜ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਦੀ ਜ਼ਿਦ ਕਰ ਰਿਹਾ ਸੀ ਤਾਂ ਉਸ ਦੇ ਪਿਤਾ ਜੀ ਨੇ ਕਿਹਾ ਕਿ ਨਵੀਂ ਕਾਰ ਨੇ ਵੀ ਤਾਂ ਕਦੇ ਪੁਰਾਣੀ ਹੋ ਜਾਣਾ ਹੈ। ਅਜੇ ਆਪਣੀ ਪੁਰਾਣੀ ਕਾਰ ਵਧੀਆ ਕੰਮ ਸਾਰ ਰਹੀ ਹੈ ਤੈਨੂੰ ਪਤਾ ਹੋਣਾ ਚਾਹੀਦਾ ਹੈ-ਨਵਾਂ ਨੋ  ਦਿਨ ਪੁਰਾਣਾ ਸੌ ਦਿਨ।

 

37. ਪਾਣਾ ਸੀਵੀਏ ਨਾ, ਰੁੱਸਾ ਮਨਾਈਏ ਨਾ, ਝਾਂ ਘਰ ਨਹੀਂ ਵੱਸਦੇ: ਮਾਤਾ ਜੀ

ਨੇ ਪਰਮਜੀਤ ਨੂੰ ਸਮਝਾਉਂਦਿਆਂ ਕਿਹਾ, “ਜੇ ਤੋਰੀ ਦਰਾਣੀ ਤੈਨੂੰ ਨਹੀਂ ਬੁਲਾਉਂਦੀ ਤਾਂ ਤੂੰ ਉਸ ਨੂੰ ਬੁਲਾ ਲਿਆ ਕਰ। ਇਸੇ ਵਿੱਚ ਘਰ ਦੀ ਤੋਂ ਤੌਰੀ ਭਲਾਈ ਹੈ।

ਸਿਆਣਿਆਂ ਨੰ ਕਿਹਾ ਹੈ-ਜੇਂ ਪਾਣਾ ਸੀਵੀਏ ਨਾ ਰੁੱਸਾ ਮਨਾਈਏ ਨਾ ਡਾਂ ਘਰ ਨਹੀਂ ਵੱਸਦੇ

 

38. ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ: ਜਗਤਾਰ ਸਿੰਘ ਨੰ ਆਪਣੇ ਭਰਾ ਅਵਤਾਰ ਸਿੰਘ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਭੂਆ ਨੰ ਉਸ ਨੂੰ ਸਮਝਾਉਂਦਿਆਂ ਕਿਹਾ, “ਪੁੱਤਰ ਛੋਂਟੀ- ਮੋਟੀ ਗੱਲ ਤੋ ਇੱਕ ਦੂਜੇ ਤੋਂ ਟੁੱਟ ਕੇ ਨਹੀਂ ਬੈਠੀਦਾ। ਫਿਰ ਵੀ ਤੁਸੀਂ ਮਾਂ-ਜਾਏ ਹੋ। ਸਿਆਣਿਆਂ ਨੇ ਕਿਹਾ ਹੈ ਕਿ ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੈ ਜਾਂਦੇ

 

39. ਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ: ਜੱਸੀ ਕੋਈ ਕੰਮ ਕਰਕੇ ਰਾਜੀ ਨਹੀਂ। ਪਿਉ-ਦਾਦੇ ਤੋਂ ਮਿਲੀ ਜ਼ਮੀਨ ਦਾ ਠੰਕਾ ਲੈਂਦਾ ਹੈ ਤੇ ਖ਼ਰਚ ਦਿੰਦਾ ਹੈ। ਜਦੋਂ ਉਸ ਨੇ ਆਪਣੀ ਜਮੀਨ ਦਾ ਕੁਝ ਹਿੱਸਾ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਵੇਚ ਦਿੱਤਾ ਤਾਂ ਉਸ ਦੇ ਮਾਮਾ ਜੀ ਨੇ ਉਸ ਨੂੰ ਕਿਹਾ, “ਇਸ ਤਰ੍ਹਾਂ ਕਦੋਂ ਤੱਕ ਚੱਲੌਗਾ। ਬਹਿ ਕੇ ਪਾਹਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ।

 

40. ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ: ਕਾਲਜ ਵਿੱਚ ਪੜ੍ਹਦਾ ਜਗਬੀਰ ਆਪਣੇ ਪਿਤਾ ਜੀ ਨੂੰ ਕਹਿਣ ਲੱਗਿਆ, “ਬਾਪੂ ਜੀ, ਕਾਲਜ ਦੇ ਸਾਰੇ ਮੁੰਡੇ ਮੋਟਰ-ਸਾਈਕਲਾਂ 'ਤੇ ਆਉਂਦੇ ਨੇ, ਇਹ ਪੁਰਾਣਾ ਸਕੂਟਰ ਵੇਚ ਕੇ ਮੈਂਨੂੰ ਵੀ ਮੋਟਰ-ਸਾਈਕਲ ਲੈ ਦਿਓ।ਉਸ ਦੇ ਬਾਪੂ ਜੀ ਨੇ ਕਿਹਾ, ਆਪਣਾ ਸਕੂਟਰ ਅਜੇ ਵਧੀਆ ਹੈ, ਆਪਾਂ ਨੂੰ ਅਜੇ ਹੋਰ ਬਥੇਰੇ ਪਰਚੇ ਨੰ, ਐਵੇਂ ਬੇਗਾਨਾ ਮਹਿਲ ਵੇਖ ਕੇਂ ਆਪਣੀ ਕੁੱਲੀ ਨਹੀਂ ਢਾਹੀਦੀ।

 

41. ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀਂ ਜੰਮਦਾ: ਯਸ਼ ਦੇਂ ਮਾਸੀ ਜੀ ਉਸ ਲਈ ਚਾਕਲੌਟ ਲੈ ਕੇ ਆਏ ਤਾਂ ਯਸ ਨੰ ਆਪਣੀ ਮੰਮੀ ਨੂੰ ਕਿਹਾ, “ਸੰਮੀ, ਇਹ ਚਾਕਲੌਟ ਕੱਲ੍ਹ ਨੂੰ ਮੇਰੇ ਟਿਫਨ ਵਿੱਚ ਪਾ ਦਿਓ।ਦੂਜੇ ਦਿਨ ਸਵੇਰੇ ਜਦੋਂ ਉਸ ਦੇ ਮੌਮੀ ਨੂੰ ਫ਼ਰਿਜ ਵਿੱਚ ਵੇਖਿਆ ਤਾਂ ਚਾਕਲੌਟ ਉੱਥੋਂ ਨਹੀਂ ਸੀ। ਪੁੱਛਣ `ਤੇ ਜਸ਼ ਨੇ ਕਿਹਾ ਕਿ ਉਹ ਤਾਂ ਸੈਂ ਰਾਤ ਹੀ ਪਾ ਲਿਆ ਸੀ।ਮੈਨੂੰ ਪਹਿਲਾਂ ਹੀ ਪੜਾ ਸੀ ਕਿ ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀਂ ਜੰਮਦਾ,” ਮੰਮੀ ਨੰ ਹੱਸਦਿਆਂ ਹੋਏ ਕਿਹਾ।

 

42. ਭੱਜਦਿਆਂ ਨੂੰ ਵਾਹਣ ਇੱਕੋਂ-ਜਿਹੇ: ਜਦੋਂ ਮੁੰਡੇ ਵਾਲਿਆਂ ਨੇ ਨੂੰਹ ਨੂੰ ਤੰਗ ਕਰਨਾ ਸੁਰੂ ਕੀਤਾ ਤਾਂ ਉਸਦੇ ਭਰਾਵਾਂ ਨੂੰ ਮੁੰਡੇ ਦੇ ਬਾਪ ਨੂੰ ਕਿਹਾ, “ਦੇਖੋ ਬਜੁਰਗੋਂ! ਸਾਡੀ ਕੁੜੀ ਨੂੰ ਤੰਗ ਨਾ ਕਰੋਂ ਨਹੀਂ ਤਾਂ ਭੱਜਦਿਆਂ ਨੂੰ ਵਾਹਣ ਇੱਕੌ-ਜਿਹੇ ਨੇ ਅਸੀਂ ਤਾਂ ਤੰਗ ਹੋਵਾਂਗੇ ਹੀ ਤੁਸੀਂ ਵੀ ਤੰਗ ਹੋਵੇਗੇ।

 

43. ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ: ਗੁਰਮੁਖ ਸਿੰਘ ਨੇ ਅਜੇ ਦੋ ਮਹੀਨੇ ਪਹਿਲਾਂ ਆਪਣੀ ਛੋਟੀ ਭੈਣ ਦਾ ਵਿਆਹ ਕੀਤਾ ਹੈ। ਨਾਲ ਹੀ ਉਸ ਦੀ ਡੂਆ ਦੀ ਕੁੜੀ ਦਾ ਵਿਆਹ ਗਿਆ, ਪਹਿਲੀ ਨਾਨਕ- ਛੱਕ ਹੈ। ਕਬੀਲਦਾਰੀ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਅਖੋਂ- ਭੰਡਾ- ਭੰਡਾਰੀਆਂ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ

ਜਾਂ

ਅੱਜ-ਕੱਲ੍ਹ ਨੌਕਰੀ ਕਰਦੀਆਂ ਇਸਤਰੀਆਂ ਸਵੌਰ ਤੋਂ ਲੈ ਕੇ ਦੇਰ ਰਾਡ ਡੱਕ ਇੱਕ ਤੋਂ ਪਿੱਛੋ ਦੂਜੇ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਹਨ ਉਹਨਾਂ ਦਾ ਤਾਂ ਉਹ ਹਾਲ ਹੈ-ਭੰਡਾ ਭੰਡਾਰੀਆਂ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ।

 

44. ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਪਾਣੀ: ਵੀਰਵੰਤੀ ਨੂੰ ਐਤਵਾਰ ਵਾਲੇ ਦਿਨ ਕਿਸੇਂ ਰਿਸ਼ਤੰਦਾਰ ਦੇ ਘਰ ਜਾਣਾ ਪਿਆ। ਦੁਪਹਿਰ ਤੱਕ ਜਦ ਉਰ ਵਾਪਸ ਘਰ ਪਹੁੰਚੀ ਤਾਂ ਘਰ ਦਾ ਸਾਰਾ ਕੰਮ ਖਿੱਲਰਿਆ ਪਿਆ ਸੀ। ਉਸ ਦੀ ਧੀ ਟੈਲੀਵੀਜ਼ਨ ਵੱਖ ਰਹੀ ਸੀ ਅਤੇ ਨੂੰਹ ਸੁੱਤੀ ਪਈ ਸੀ। ਵੀਰਵੰਤੀ ਨੰ ਢੋਂਹਾਂ ਨੂੰ ਆਧਿਆ, ਠੀਕ ਹੈ ਤੁਸੀਂ ਦੋਵੇਂ ਕਮਾਊ ਹੋ, ਪਰ ਆਪਣੇ ਘਰ ਦਾ ਕੰਮ ਕਰਨ ਦਾ ਕੋਈ ਮਿਹਣਾ ਨਹੀਂ ਹੁੰਦਾ। ਤੁਹਾਡਾ ਤਾਂ ਉਹ ਹਾਲ ਹੈ ਅਖੋ-ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਪਾਣੀ।

 

45. ਮਨ ਜੀਤੈ ਜਗੁ ਜੀਤ: ਕਾਕਾ, ਕੋਈ ਵੀ ਔਗੁਣ ਅਜਿਹਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਬੱਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ-ਮਨ ਜੀਤੈ ਜਗੁ ਜੀਤ” ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਤੋਂ ਸੁਚੇਤ ਕਰਦਿਆਂ ਪੁਸ਼ਪਿੰਦਰ ਦੇ ਦਾਦਾ ਜੀ ਨੇ ਉਸ ਨੂੰ ਕਿਹਾ।

 

46. ਮਾਂਹਾਂ-ਮੌਠਾਂ ਵਿੱਚ ਕੌਈ ਵੱਡਾ-ਛੌਟਾ ਨਹੀਂ ਹੁੰਦਾ: ਦਾਦੀ ਜੀ ਜਦੋ ਭਾਈਚਾਰਿਕ ਸਾਂਝ ਬਾਰੇ ਗੱਲ ਕਰਦੇ ਹਨ ਤਾਂ ਕਹਿੰਦੇ ਹਨ, ਭਾਈਚਾਰੇ ਵਿੱਚ ਸਾਰੇ ਬਰਾਬਰ ਹੀ ਹੁੰਦੇ ਹਨ, ਮਾਂਹਾਂ-ਮੌਠਾਂ ਵਿੱਚ ਕੋਈ ਵੱਡਾ-ਛੌਣਾ ਨਹੀਂ ਹੁੰਦਾ ਪੈਸਿਆਂ ਦਾ ਕੀ ਹੈ, ਕਦੇ ਕਿਸੇ ਕੋਲ ਚਾਰ ਪੈਸੇ ਵੱਧ ਹੁੰਦੇ ਹਨ, ਕਿਸੇ ਕੋਲ ਚਾਰ ਘੱਟ।

 

47. ਰਾਣੀ ਆਪਣੇ ਪੈਰ ਪੈਂਦੀ ਗੋਲੀ ਨਹੀਂ ਕਹਾਉਂਦੀ: ਰਵਨੀਤ ਨੂੰ ਆਪਣੇ ਕਮਰੇ ਦੀ ਝਾੜ-ਪੂੰਝ ਕਰਦਿਆਂ ਵੱਖ ਕੇ ਉਸ ਦੀ ਸਹੇਲੀ ਨੰ ਕਿਹਾ, “ਭੋਰੇ ਪਾਪਾ ਤਾਂ ਅਫ਼ਸਰ ਨੰ ਤੋਂ ਤੁਹਾਡੇ ਘਰ ਨੌਕਰ ਵੀ ਨੇ, ਫਿਰ ਵੀ ਤੂੰ ਕੰਮ ਕਿਉਂ ਕਰਦੀ ਹੈਂ 7” ਰਵਨਾੀਤ ਨੌ ਹੱਸ ਕੇ ਕਿਹਾ, “ਮੈਨੂੰ ਆਪਣਾ ਕੰਮ ਆਪ ਕਰਕੇ ਸੰਤੁਸ਼ਟੀ ਮਿਲਦੀ ਹੈ, ਨਾਲੋ ਸਿਆਣਿਆਂ ਨੇ ਵੀ ਕਿਹਾ ਹੈ ਕਿ ਰਾਣੀ ਆਪਣੇ ਪੈਰ ਧੌਂਦੀ ਗੋਲੀ ਨਹੀਂ ਕਹਾਉਂਦੀ।

 

48. ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ: ਰਮਿੰਦਰ ਨੂੰ ਸੁਰੂ ਤੋਂ ਦੌਰੀ ਨਾਲ ਉੱਠਣ ਦੀ ਆਦਤ ਸੀ। ਰੁਣ ਉਸ ਨੂੰ ਨੌਕਰੀ ਮਿਲੁ ਗਈ ਹੈ, ਉਹ ਆਪਣੇ ਦਫਤਰ ਵੀ ਅਕਸਰ ਲੌਂਟ ਹੀ ਪਹੁੰਚਦਾ ਹੈ। ਉਸ ਦਾ ਜਮਾਤੀ ਵੀ ਰਮਿੰਦਰ ਦੋ ਦਫ਼ਤਰ ਵਿੱਚ ਕੰਮ ਕਰਦਾ ਹੈ। ਇੱਕ ਦਿਨ ਉਸ ਨੰ ਰਸਿੰਦਰ ਨੂੰ ਕਿਹਾ, “ਜਾਪਦਾ ਹੈ ਕਿ ਤੂੰ ਅਜੇ ਤੱਕ ਸਕੂਲ ਤੋ ਕਾਲਜ ਵਾਲੀਆਂ ਆਦਤਾਂ ਛੱਡੀਆਂ ਨਹੀਂ ਭੌਰਾ ਤਾਂ ਉਹ ਹਾਲ ਜਾਪਦਾ ਹੈ ਅਖੋ=-ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ?

 

49. ਵਿੱਦਿਆ ਵੀਚਾਰੀ ਤਾਂ ਪਰਉਪਕਾਰੀ: ਦੋਂ ਦਹਾਕੰ ਪਹਿਲਾਂ ਸਾਡੇ ਪਿੰਡ ਵਿੱਚ ਸੀਨਾੀਅਰ ਸੈਕੰਡਰੀ ਸਕੂਲ ਬਣਿਆ ਸੀ, ਜਿਸ ਵਿੱਚ . ਕਰਨੈਲ ਸਿੰਘ ਜੀ ਵਰਗੇ ਪ੍ਰਿੰਸੀਪਲ ਆਏ। ਉਹਨਾਂ ਨੂੰ ਸਾਡੇ ਪਿੰਡ ਵਿੱਚ ਵਿੱਦਿਆ ਦੀ ਅਜਿਹੀ ਜੋਤ ਜਗਾਈ ਕਿ ਅੱਜ ਸਾਡੇ ਪਿੰਡ ਨੂੰ ਪੜ੍ਹਿਆਂ-ਲਿਧਿਆਂ ਦਾ ਪਿੰਡ ਹੋਣ ਦਾ ਮਾਣ ਹੈ ਉਹਨਾਂ ਦੀ ਪ੍ਰੌਰਨਾ ਨਾਲ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਬਹੁਤ ਸਾਰੇ ਲੋਕ ਉੱਚੇ ਅਹੁਦਿਆਂ 'ਤੇ ਪਹੁੰਚੇ ਹਨ ਅਤੇਂ ਪਿੰਡ ਤਰੱਕੀ ਦੀਆਂ ਸਿਖਰਾਂ ਛੂਰ ਰਿਹਾ ਹੈ। ਉਹਨਾਂ ਨੇ ਤਾਂ ਵਿੱਦਿਆ ਵੀਚਾਰੀ ਡਾਂ ਪਰਉਪਕਾਰੀ ਦਾ ਵਾਕ ਸੱਚ ਕਰ ਵਿਖਾਇਆ ਹੈ।

 

50. ਵੇਲੇ ਦੀ ਨਮਾਜ਼ ਗੁਵੇਲੋ ਦੀਆਂ ਟੱਕਰਾਂ: ਸੁਖਦੇਂਵ ਸਾਰਾ ਸਾਲ ਤਾਂ ਪੜ੍ਹਿਆ ਨਹੀਂ। ਹੁਣ ਜਦੋਂ ਇਮਤਿਹਾਨ ਸਿਰ 'ਤੇ ਗਏ ਹਨ ਤਾਂ ਕਦੇ ਉਹ ਆਪਣੇ ਜਮਾਤੀਆਂ ਤੋਂ ਨੋਂਟਸ ਮੌਗਦਾ ਫਿਰ ਰਿਹਾ ਹੈ ਤੇ ਕਦੇ ਅਧਿਆਪਕਾਂ ਤੋਂ ਮਹੱਤਵਪੂਰਨ ਪ੍ਰਸਨ ਪੁੱਛਣ ਲਈ ਜਾ ਰਿਹਾ ਹੈ। ਉਸ ਦੀ ਹਾਲਤ ਵੇਖ ਕੇ ਉਸ ਦੇ ਇੱਕ ਜਮਾੜੀ ਨੰ ਕਿਹਾ, “ਇੰਨੇ ਥੋੜ੍ਹੇ ਸਮ ਵਿੱਚ ਹੁਣ ਤੂੰ ਕੀ-ਕੀ ਪੜ੍ਹ ਲਵੱਗਾ, ਸਿਆਣਿਆਂ ਨੇ ਠੀਕ ਹੀ ਕਿਹਾ ਹੈ-ਵੇਲੋਂ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ

 

ਅਭਿਆਸ ਲਈ ਹੌਰ ਅਖਾਉਤਾਂ

 

1. ਉੱਧਲੀ ਵਿੱਚ ਸਿਰ ਦਿੱਤਾ ਤਾਂ ਮੌਹਲਿਆਂ ਦਾ ਕੀ ਡਰ--(ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਅਰੰਭ ਕਰ ਕੌ ਉਸ ਦੀਆਂ ਔਕੜਾਂ ਤੋਂ ਡਰਨਾ ਨਹੀਂ ਚਾਹੀਦਾ)

 

2. ਆਪਣੀ ਅਕਲ ਤੇ ਪਰਾਇਆ ਧਨ ਬਹੁਝਾ ਹੀ ਜਾਪਦਾ ਹੈ=- (ਜਦੋਂ ਇਹ ਦੱਸਣਾ ਹੋਵੇ ਕਿ ਹਰ ਕੋਈ ਆਪਣੰ ਆਪ ਨੂੰ ਦੂਜਿਆਂ ਨਾਲੋਂ ਸਿਆਣਾ ਸਮਝਦਾ ਹੈ ਪਰ ਧਨ ਦੋ ਸੰਬੰਧ ਵਿੱਚ ਦੂਜੋ ਉਸ ਨੂੰ ਅਮੀਰ ਲੱਗਦੇ ਹਨ।

 

3. ਆਪਣਾ ਮਾਰੇਂਗਾ ਛਾਂ ਛਾਂਵੇਂ' ਹੀ ਸੁੱਟੇਰਾ=-(ਆਪਣੰ ਅਤੇ ਪਰਾਏ ਦੇ ਵਿਹਾਰ ਵਿਚਲਾ ਅੰਤਰ ਦੱਸਣਾ)

 

4. ਅੰਨਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ--(ਮਹੱਤਵਪੂਰਨ ਅਹੁਦਿਆਂ `ਤੇ ਬੈਠ ਕੇ ਆਪਣੀ ਤਾਕਤ ਦਾ ਲਾਭ ਆਪਣੇ ਮਿੱਤਰ-ਸੰਬੰਧੀਆਂ ਨੂੰ ਪਹੁੰਚਾਉਣਾ)

 

5. ਇੱਕ ਅਨਾਰ ਸੌ ਬਿਮਾਰ (ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੌਗ ਕਰਨ ਵਾਲੋਂ ਬਹੁਤੇ ਹੋਣ ਤਾਂ ਕਹਿੰਦੇ ਹਨ।)

 

6. ਇੱਕ ਦਰ ਬੰਦ ਸੌ ਦਰ ਖੁੱਲ੍ਹਾ--(ਹਮੱਸ਼ਾਂ ਆਸਵੰਦ ਰਹਿਣ ਦਾ ਉਪਦੇਸ)1

 

7. ਕੁੱਤੇ ਭੰਕਦੇਂ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ--(ਜਦੋਂ ਇਹ ਦੱਸਣਾ ਹੋਵੇ ਕਿ ਕੰਮ ਕਰਨ ਵਾਲੋਂ ਬੰਦੇ ਕਿਸੇ ਦੀ ਨੁਕਤਾਚੀਨੀ ਦੀ ਕੋਈ ਪਰਵਾਹ ਨਹੀਂ ਕਰਦੇਂ ਤਾਂ ਕਹਿੰਦੇ ਹਨ।)

 

8. ਰੱਲ ਕਹਿੰਦੀ ਤੂੰ ਮੈਨੂੰ ਮੂੰਹੋ ਕੱਢ, ਮੈਂ ਤੈਨੂੰ ਪਿੰਡ ਕਢਾਉਂਦੀ ਹਾਂ--(ਸੋਚ ਸਮਝ ਕੌ ਬੋਲਣ ਦੀ ਮਹੱਤਤਾ ਬਾਰੇ)

 

9. ਘਰ ਦਾ ਜੌਗੀ ਜੌਗੜਾ ਬਾਹਰ ਦਾ ਜੌਗੀ ਸਿੱਧ--(ਘਰ ਦੀ ਮੁਰਗੀ ਦਾਲ ਬਰਾਬਰ)

 

10. ਤੂੰ ਮੇਰਾ ਮੁੰਡਾ ਖਿਡਾ ਮੈਂਤੇਰੀ ਖੀਰ ਖਾਨਾ ਆਂ--(ਜਦੋਂ ਕੋਈ ਕਿਸੇ ਤੋਂ ਕੰਮ ਵੀ ਲਵੇ ਅਤੇ ਉਲਟਾ ਉਸ ਦਾ ਨੁਕਸਾਨ ਵੀ ਕਰੇ)

 

ਅਭਿਆਸ

1. ਵਸੜੂਨਿਸ਼ਠ ਪ੍ਰਸ਼ਨ:

ਹੇਠ ਲਿਧਿਆਂ ਅਖਾਉਂਤਾਂ ਵਿੱਚ ਸਹੀ ਸਬਦ ਭਰ ਕੌ ਅਪਾਉਂਤ ਪੂਰੀ ਕਰੋਂ:

() ਅਸ਼ਰਫ਼ੀਆਂ ਦੀ ਲੁੱਟ ਛੇ ---- ਡੇ ਮੋਹਰਾਂ।

() ਸਚੇ ਮਾਰਗ ਚਲਦਿਆ ---- ਕਰੇ ਜਹਾਨ।

() ---- ਲੱਗੇ ਨਾ ਫਟਕੜੀ ਰੰਗ ਚੋਪਾ ਆਵੇ।

() ਨਵਾਂ ਨੌਂ ਦਿਨ ---- ਸੌ ਦਿਨ।

() ---- ਨੂੰ ਵਾਹਣ ਇੱਕੋਂ ਜਿਹੇ।

() ਵਾਦੜੀਆਂ-ਸਜਾਦੜੀਆਂ ਨਿਭਣ---- ਦੇ ਨਾਲ।

() ਇੱਕ ਅਨਾਰ ---- ਬਿਮਾਰ।

() ਘਰ ਦਾ ---- ਜੋਗੜਾ ਬਾਹਰ ਦਾ ਜੋਗੀ ਸਿੱਧ।

2_ ਹੇਠ ਲਿਖਿਆਂ ਅਖਾਉਣਤਾਂ ਨੂੰ ਵਾਕਾਂ ਵਿੱਚ ਵਰਤੋਂ ਜਾਂ ਉਹਨਾਂ ਦੀ ਵਰਤੋ

ਦੀਆਂ ਸਥਿਤੀਆਂ ਦੱਸੋ:

() ਅਸ਼ਰਫੀਆਂ ਦੀ ਲੁੱਟ ਤੇ ਕੌਲਿਆਂ `ਤੇ ਮੌਹਰਾਂ

() ਆਦਰ ਤੋਰੀ ਚਾਦਰ ਨੂੰ ਬਹਿਣਾ ਤੋਰੇ ਗਹਿਣੇ ਨੂੰ

() ਇੱਕ ਚੁੱਪ ਤੋਂ ਸੌ ਸੁੱਧ

() ਹੱਥ ਨੂੰ ਹੱਥ ਧੋਂਦਾ ਹੈ

() ਹਿੰਗ ਲੱਗੇਂ ਨਾ ਫਟਕੜੀ ਰੰਗ ਚੋਖਾ ਆਵੇ

() ਸ੍ਰੈ-ਭਰੋਸਾ ਵੱਡਾ ਤੋਸਾ

() ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ

() ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ

() ਜਾਂਦੇ ਚੋਰ ਦੀ ਲੰਗੋਂਟੀ ਹੀ ਸਰੀ

(5) ਲੂਠਾ ਫੁੱਟ ਕੇ ਛੰਨਾ ਮਿਲਿਆ