ਲੋਹਾ ਅਤੇ ਇਸਪਾਤ ਉਦਯੋਗ (Iron & Steel Industry)
ਲੋਹਾ ਅਤੇ ਇਸਪਾਤ ਉਦਯੋਗ (Iron & Steel Industry)
ਭਾਰਤ ਦੇ ਵਿਕਾਸਸ਼ੀਲ ਦੇਸ਼ ਹੋਣ ਕਾਰਨ ਲੋਹਾ ਅਤੇ ਇਸਪਾਤ ਉਦਯੋਗ ਇਸਦੀ ਤਰੱਕੀ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਇਹ ਮੁੱਢਲੀ ਸਨਅਤ ਹੈ ਜਿਸ ਉੱਤੇ ਹੋਰ ਸਨਅਤਾਂ ਦਾ ਵਿਕਾਸ ਅਧਾਰਤ ਹੈ। ਆਧੁਨਿਕ ਯੁੱਗ ਵਿੱਚ ਪੁੱਲ ਉਸਾਰਨ, ਰੇਲ ਲਾਈਨਾਂ ਵਿਛਾਉਣ, ਸਮੁੰਦਰੀ ਜਹਾਜ਼, ਆਵਾਜਾਈ ਦੇ ਸਾਧਨ, ਹੋਰ ਮਸ਼ੀਨਰੀ ਬਨਾਉਣ, ਇਮਾਰਤਾਂ ਉਸਾਰਨ ਆਦਿ ਵਰਗੇ ਕੰਮਾਂ ਵਿੱਚ ਲੋਹੇ ਤੇ ਇਸਪਾਤ ਦੀ ਬਹੁਤ ਜ਼ਿਆਦਾ ਲੌੜ ਹੈ। ਉਦਯੋਗੀਕਰਨ ਤੇ ਅਰਥਚਾਰੇ ਵਿੱਚ ਤੇਜ਼ੀ ਨਾਲ ਵਾਧੇ ਲਈ ਉਦਯੋਗਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਲਈ ਲੋਹੇ ਤੇ ਇਸਪਾਤ ਉਦਯੋਗ ਨੂੰ ਸਾਰੇ ਉਦਯੋਗਾਂ ਦੀ “ਰੀੜ੍ਹ ਦੀ ਹੱਡੀ” (Bckbone) ਤੇ ਆਧਾਰਭੂਤ ਉਦਯੋਗ (Basic Industry) ਵੀ ਕਿਹਾ ਜਾਂਦਾ ਹੈ।
ਭਾਰਤ ਵਿੱਚ ਲੋਹੇ ਤੇ ਇਸਪਾਤ ਉਦਯੋਗ ਦਾ ਇਤਿਹਾਸ ਬਹੁਤ ਪੁਰਾਣਾ ਹੈ। ਈਸਾ ਤੋਂ 400 ਵਰ੍ਹੇ ਪਹਿਲਾਂ ਵੀ ਭਾਰਤ ਵਿੱਚ ਲੋਹੇ ਦੇ ਤੀਰ ਤੇ ਹੋਰ ਹਥਿਆਰ ਬਨਣ ਦੇ ਸਬੂਤ ਮਿਲਦੇ ਹਨ। ਦਿੱਲੀ ਵਿੱਚ ਕੁਤੁੱਬ ਮੀਨਾਰ ਨੇੜੇ ਲੋਹ-ਸਤੰਭ ਭਾਰਤ ਦੀ ਲੋਹ ਇੰਜੀਨੀਅਰਿੰਗ ਦਾ ਵੱਡਾ ਸਬੂਤ ਹੈ। ਸੰਨ 350 ਤੋਂ 380 ਈਸਵੀ ਵਿੱਚ ਇਸ ਦੇ ਨਿਰਮਾਣ ਤੋਂ ਹੁਣ ਤੱਕ ਇਸ ਵਿੱਚ ਜੰਗਾਲ ਨਹੀ ਲੱਗਾ।
ਆਗਾਜ਼ ਜਾਂ ਸ਼ੁਰੂਆਤ
(Beginning)
ਭਾਰਤ ਵਿੱਚ ਆਧੁਨਿਕ ਤੋ ਮੌਜੂਦਾ ਲੋਹ ਅਤੇ ਇਸਪਾਤ ਉਦਯੋਗ ਦੀ ਸ਼ੁਰੂਆਤ ਸੰਨ 1874 ਈਸਵੀ ਵਿੱਚ ਹੋਈ, ਜਦੋਂ ਬੰਗਾਲ ਆਇਰਨ ਵਰਕਸ (BIW) ਨੇ ਪੱਛਮੀ ਬੰਗਾਲ ਵਿੱਚ ਆਸਨਸੋਲ ਦੇ ਨੇੜੇ 'ਕੁਲਟੀ” ਨਾਮਕ ਜਗ੍ਹਾਂ ਉੱਤੇ ਸਟੀਲ ਪਲਾਂਟ ਲਗਾਇਆ ਗਿਆ ਪਰ ਕਾਮਯਾਬ ਕੌਸ਼ਿਸ ਸੰਨ 1907 ਵਿੱਚ 27 ਅਗਸਤ ਨੂੰ ਹੋਈ ਜਦੋਂ` ਜਮਸ਼ੇਦ ਜੀ ਟਾਟਾ ਵੱਲੋਂ ਝਾਰਖੰਡ (ਉਸ ਸਮੇਂ ਬਿਹਾਰ) ਵਿੱਚ 'ਸਾਕਚੀ” ਨਾਮਕ ਸਥਾਨ ਉੱਤੇ ਨਿਰੋਲ ਭਾਰਤੀ ਕੰਪਨੀ ਟਾਟਾ ਆਇਰਨ ਅਤੇ ਸਟੀਲ ਕੰਪਨੀ ਦਾ ਪਲਾਂਟ ਲਗਾਇਆ ਗਿਆ ਅਤੇ 1, 20,000 ਟਨ ਕੱਚੇ ਲੋਹੇ ਦਾ ਨਿਰਮਾਣ ਕੀਤਾ । ਸੰਨ 1947 ਵਿੱਚ ਦੇਸ਼ ਦੀ ਆਜ਼ਾਦੀ ਸਮੇਂ ਇੱਥੇ 10 ਲੱਖ ਟਨ ਕੱਚੇ ਲੋਹੇ ਦਾ ਨਿਰਮਾਣ ਹੋ ਰਿਹਾ ਸੀ।
ਸਾਲ 2014-15 ਤੱਕ ਭਾਰਤ ਸੈਸਾਰ ਵਿੱਚ ਲੋਹੇ ਦਾ ਤੀਸਰਾ ਸਭ ਤੱ ਵੱਡਾ ਉਤਪਾਦਕ ਦੇਸ਼ ਬਣ ਚੁੱਕਾ ਸੀ ਜਦੋਂ ਕਿ ਸਪੰਜ ਲੋਹੇ ਦੇ ਉਤਪਾਦਕ ਵਜੋ ਵਿਸ਼ਵ ਦਾ ਸਭ ਤੱ ਵੱਡਾ ਉਤਪਾਦਕ ਦੇਸ਼ ਭਾਰਤ ਹੈ । ਇਸੇ ਸਾਲ ਦੇਸ਼ ਵਿੱਚ 97 ਲੱਖ ਟਨ ਕੱਚੇ ਲੋਹੇ ਅਤੇ 9 ਕਰੋੜ 4 ਲੱਖ ਟਨ ਤੋਂ ਵੱਧ ਇਸਪਾਤ ਦਾ ਉਤਪਾਦਨ ਕੀਤਾ ਗਿਆ। ਭਾਰਤ ਦਾ ਸਟੀਲ ਮੋਤਰਾਲਾ ਲੋਹੇ ਅਤੇ ਇਸਪਾਤ ਦੇ ਉਤਪਾਦਨ ਤੇ ਵਿਕਾਸ ਨੂੰ ਕੰਟਰੋਲ ਕਰਦਾ ਹੈ।
ਲੋਹੇ ਅਤੇ ਇਸਪਾਤ ਉਦਯੋਗ ਦੀ ਸਥਾਪਨਾ ਲਈ ਜ਼ਰੂਰੀ ਕਾਰਕ
ਕੱਚਾ ਲੋਹਾ, ਕੌਲਾ ਤੇ ਵੱਡੀ ਮਾਤਰਾ ਵਿੱਚ ਪਾਣੀ ਇਸ ਉਦਯੋਗ ਦੀਆਂ ਅਹਿਮ ਜ਼ਰੂਰਤਾਂ ਹਨ। ਇਸੇ ਕਾਰਨ ਲੋਹਾ ਅਤੇ ਇਸਪਾਤ ਉਦਯੋਗ ਆਮ ਤੌਰ 'ਤੇ ਉਹਨਾਂ ਖੇਤਰਾਂ ਵਿੱਚ ਲਗਾਏ ਜਾਂਦੇ ਹਨ, ਜਿੱਥੇ ਨਦੀਆਂ, ਨਹਿਰਾਂ ਜਾਂ ਝੀਲਾਂ ਹੋਣ ਅਤੇ ਕੱਚਾ ਲੋਹਾ, ਕੋਲਾ ਆਦਿ ਉਪਲੱਭਧ ਹੋਣ ਕਿਉਂਕਿ ਇਹ ਅਜਿਹੇ ਪਦਾਰਥ ਹਨ ਜੌ ਵੱਡੀ ਮਾਤਰਾ ਵਿੱਚ ਢੋਏ ਨਹੀਂ ਜਾ ਸਕਦੇ ।
ਪੂੰਜੀ, ਮਜ਼ਦੂਰ, ਰੇਲ ਤੇ ਸੜਕੀ ਆਵਾਜਾਈ ਤੇ ਉੱਚਿਤ ਬਾਜ਼ਾਰ ਵੀ ਉਪਲੱਬਧ ਹੋਣੇ ਚਾਹੀਦੇ ਹਨ। ਭਾਰਤ ਕੌਲ ਖਣਿਜ ਲੋਹੇ ਦੇ ਭੰਡਾਰ ਤਾਂ ਹਨ ਪਰ ਪੂੰਜੀ ਦੀ ਕਮੀ ਇਸਨੂੰ ਵੱਡੇ ਉਤਪਾਦਨ ਕੇਂਦਰ ਸਥਾਪਨ ਕਰਨੋ` ਰੋਕਦੀ ਹੈ।
ਕੁੱਝ ਮਹੱਤਵਪੂਰਨ ਸਟੀਲ ਪਲਾਂਟ
(ਉਤਪਾਦਨ ਕੱਦਰ)
1. ਟਾਟਾ ਸਟੀਲ ਲਿਮੀਟਡ (ਪਹਿਲਾਂ ਨਾਂ ਟਾਟਾ ਆਇਰਨ ਐਂਡ ਸਟੀਲ ਕੰਪਨੀ ਲਿਮਿਟਡ-TISCO): ਭਾਰਤ ਦੀ ਬਹੁਰਾਸ਼ਟਰੀ ਸਟੀਲ ਕੰਪਨੀ ਹੈ, ਜਿਸਦਾ ਹੈਡਕੁਆਟਰ ਮੁੰਬਈ (ਮਹਾਰਾਸ਼ਟਰ) ਵਿੱਚ ਹੈ। ਸਾਲ 2015 ਵਿੱਚ ਇਹ ਸੈਸਾਰ ਦੀ 10ਵੀਂ ਸਭ ਤੋਂ ਵੱਡੀ ਸਟੀਲ ਉਤਪਾਦਕ ਕੰਪਨੀ ਸੀ। ਇਸ ਦੀ ਸਮੱਰਥਾ 2 ਕਰੋੜ 53 ਲੱਖ ਟਨ ਉਤਪਾਦਨ ਦੀ ਸੀ। ਇਸਦਾ ਸਭ ਤੋਂ ਵੱਡਾ ਪਲਾਂਟ ਜਮਸ਼ੇਦਪੁਰ ਵਿਖੇ ਹੈ ਜੋ ਜਮਸ਼ੇਦ ਜੀ ਟਾਟਾ ਨੇ 1907 ਵਿੱਚ ਲਗਾਇਆ ਸੀ। ਜਮਸ਼ੇਦਪੁਰ ਪਲਾਂਟ ਨੂੰ ਲੋਹੇ ਦੀ ਸਪਲਾਈ ਬਾਦਾਮਪਹਾੜ ਮਯੂਰਭੰਜ-ਓਡੀਸ਼ਾ, ਨੁਆਮੁੰਡੀ ਤੋਂ ਅਤੇ ਸੁਭਰਨਰੇਖਾ ਤੇ ਖਾਰਕਾਈ ਨਦੀਆਂ ਤੋਂ ਤਾਜ਼ੇ ਪਾਣੀ ਦੀ ਸਪਲਾਈ ਹੁੰਦੀ ਹੈ।
2. ਇੰਡੀਅਨ ਆਇਰਨ ਐਂਡ ਸਟੀਲ ਕੰਪਨੀ (TISCO): ਇਸਕੋ
ਸਟੀਲ ਪਲਾਂਟ ਪੱਛਮੀ ਬੰਗਾਲ ਦੇ ਆਸਨਸੋਲ (ਜ਼ਿਲ੍ਹਾ ਬਰਧਮਾਨ) ਦੇ ਨੇੜੇ ਬਰਨਪੁਰ ਵਿੱਚ ਹੈ ਜੋ ਕਿ ਸਟੀਲ
ਅਥਾਰਟੀ ਆਫ਼ ਇੰਡੀਆ (SAIL) ਦੇ ਅਧੀਨ ਇਸਪਾਤ ਦਾ ਉਤਪਾਦਨ ਕਰਦਾ ਹੈ।
3. ਵਿਸ਼ਵੇਸਵੇਰਾਇਆ ਆਇਰਨ ਐਂਡ ਸਟੀਲ ਪਲਾਂਟ (VISL): 18 ਜਨਵਰੀ
1923 ਨੂੰ “ਮੈਸੂਰ ਆਇਰਨ ਵਰਕਸ” ਦੇ ਨਾਮ ਹੇਠ ਭੱਦ ਰਾਵਤੀ (ਕਰਨਾਟਕ) ਵਿੱਚ ਸ਼ੁਰੂ ਹੋਏ ਇਸ ਪਲਾਂਟ
ਦਾ ਨਾਮ ਭਾਰਤ ਦੇ ਮਸ਼ਹੂਰ ਇੰਜੀਨੀਅਰ “ਭਾਰਤ ਰਤਨ” ਸੀ ਐਮ ਵਿਸ਼ੇਸਵੇਰਾਇਆ (M.Visvesvaraya) ਦੇ
ਨਾਮ 'ਤੇ ਵਿਸ਼ਵੇਸਵੇਰਾਇਆ ਆਇਰਨ ਐਂਡ ਸਟੀਲ ਪਲਾਂਟ ਰੱਖ ਦਿੱਤਾ ਗਿਆ ਹੈ। ਇਹ ਉਤਪਾਦਨ ਕੇਂਦਰ ਵੀ ਸਟੀਲ
ਅਥਾਰਿਟੀ ਆਫ਼ ਇੰਡੀਆ ਦੀ ਜ਼ੱਦ (Control) ਵਿੱਚ ਹੀ ਆਉਂਦਾ ਹੈ।
4. ਭਿਲਾਈ ਸਟੀਲ ਪਲਾਂਟ (BSP): ਭਾਰਤ ਦੇ ਛੱਤੀਸਗੜ੍ਹ, ਰਾਜ ਵਿੱਚ ਸਥਿਤ ਇਹ ਸਭ ਤੋਂ
ਵੱਡਾ ਉਤਪਾਦਨ ਕੇਂਦਰ (ਪਲਾਂਟ) ਹੈ। ਇੱਥੇ ਇਸਪਾਤ ਦੀਆਂ
ਚੌੜੀਆਂ ਪਲੇਟਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਇਥੇ ਦਾ ਨਿਰਮਾਣ ਕਾਰਜ 1955 ਵਿੱਚ ਅਰੈਭ ਹੋਇਆ ਸੀ।
5. ਦੁਰਗਾਪੁਰ ਸਟੀਲ ਪਲਾਂਟ (DSP): ਇਸਪਾਤ ਦੀਆਂ ਕਈ ਵੰਨਗੀਆਂ ਦਾ ਉਤਪਾਦਨ ਕਰਨ ਵਾਲਾ, ਪੱਛਮੀ
ਬੈਗਾਲ ਦੇ ਦੁਰਗਾਪੁਰ ਸ਼ਹਿਰ ਵਿੱਚ 'ਸਟੀਲ ਅਥਾਰਿਟੀ ਆਫ਼ ਇੰਡੀਆ’ (SAIL) ਦਾ ਇਹ ਸਾਂਝੇ ਉੱਦਮ ਦਾ
ਵੱਡਾ ਸਟੀਲ ਪਲਾਂਟ ਹੈ। ਇਸ ਨੂੰ ਬਰਤਾਨੀਆਂ ਦੀ ਮਦਦ ਨਾਲ 1955 ਵਿੱਚ ਸਥਾਪਤ ਕੀਤਾ ਗਿਆ ਸੀ।
7. ਰਾਓੜਕੇਲਾ (Rourkela Steel Hand): ਰਾਓੜਕੇਲਾ ਸਟੀਲ ਪਲਾਂਟ ਵੀ ਸਟੀਲ ਅਥਾਰਿਟੀ ਆਫ਼ ਇੰਡੀਆ
ਅਧੀਨ ਉਤਪਾਦਨ ਕਰਨ ਵਾਲਾ ਸਰਕਾਰੀ ਖੇਤਰ ਦਾ ਪਲਾਂਟ ਹੈ। ਇਹ ਓਡੀਸ਼ਾ ਵਿੱਚ ਸਥਿਤ ਹੈ। ਇਸ ਦੀ ਸਥਾਪਨਾ
1960ਵਿਆਂ ਵਿੱਚ ਉਦੋਂ ਦੇ ਪੱਛਮੀ ਜਰਮਨੀ ਦੀ ਮਦਦ ਨਾਲ ਕੀਤੀ ਗਈ ਸੀ। ਇਸਦੀ ਸ਼ੁਰੂਆਤੀ ਉਤਪਾਦਨ ਸਮਰੱਥਾਂ
ਹੀ 10 ਲੱਖ ਟਨ ਇਸਪਾਤ ਸੀ।
ਦਰਾਮਦਾਂ
(ਆਯਾਤ-Imports)
ਵਪਾਰ ਨੀਤੀ ਅਧੀਨ ਭਾਰਤ, ਦੇਸ਼ ਦੀਆਂ ਜ਼ਰੂਰਤਾਂ ਮੁਤਾਬਕ
ਲੌਹੇ ਤੇ ਇਸਪਾਤ ਦੀ ਦਰਾਮਦ (ਆਯਾਤ) ਕਰਦਾ ਜੌ ਲਗਾਤਾਰ ਵੱਧ ਵੀ ਰਹੀ ਹੈ।
ਬਰਾਮਦਾਂ
(ਨਿਰਯਾਤ-Exports)
ਭਾਰਤ ਨੇ ਸਾਲ 2010-11 ਵਿੱਚ 36.4 ਲੱਖ ਟਨ 2011-12 ਵਿੱਚ 45.9 ਲੱਖ ਟਨ ਅਤੇ 2014-15 ਵਿੱਚ 5.59 ਲੱਖ ਟਨ ਵਧੀਆ ਲੋਹਾ ਤੇ ਇਸਪਾਤ ਬਰਾਮਦ ਕੀਤਾ ਹੈ ਪਰ ਬਰਾਮਦਾਂ ਵਿੱਚ ਕਮੀ ਆ ਰਹੀ ਹੈ।
ਭਾਰਤ ਦੇ ਲੋਹਾ ਅਤੇ ਇਸਪਾਤ ਉਦਯੌਗ ਨਾਲ ਸੰਬੰਧਿਤ ਔਕੜਾਂ
1. ਸਸਤੀ ਦਰਾਮਦ: ਚੀਨ, ਕੌਰੀਆ, ਤੇ ਰੂਸ ਤੋਂ ਸਸਤੇ ਲੋਹੇ ਦੀ ਦਰਾਮਦ ਨਾਲ ਦੇਸ਼ ਦੇ ਲੋਹੇ ਦੇ ਉਤਪਾਦਨ ਉਤੇ ਮਾੜਾ ਅਸਰ ਪੈਂਦਾ ਹੈ। ਭਾਰਤ ਨੂੰ ਆਪਣਾ ਲੋਹਾ ਖਾਣਾਂ ਵਿੱਚੋਂ ਕੱਢਣਾ, ਦਰਾਮਦ ਕਰਨ ਨਾਲੋ ਮਹਿੰਗਾ ਪੈਂਦਾ ਹੈ ਤੇ ਦਰਾਮਦੀ ਲੋਹੇ ਸਟੀਲ ਪਲਾਂਟਾਂ ਤੱਕ ਸਸਤੇ ਪੁੱਜਦੇ ਹਨ।
2. ਕੱਚੇ ਮਾਲ ਦੀ ਸਮੱਸਿਆ: ਵਿਸ਼ਵ ਮੰਡੀ ਵਿੱਚ ਇਸਪਾਤ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਭਾਰਤ ਨੂੰ ਲੋੜੀਂਦੇ ਕੱਚੇ ਮਾਲ ਦੀ ਪ੍ਰਾਪਤ ਮਗਰੋਂ ਇਸਪਾਤ ਦਾ ਉਤਪਾਦਨ ਦਾ ਮੁੱਲ ਕਾਫ਼ੀ ਵੱਧ ਜਾਂਦਾ ਹੈ।
3. ਲਚਕਦਾਰ ਸਰਕਾਰੀ ਨੀਤੀਆਂ: ਸਰਕਾਰਾਂ ਆਮ ਤੌਰ ਤੇ ਕੱਚੇ ਲੋਹੇ ਤੇ ਕੌਲੇ ਦੀਆਂ ਖਾਣਾਂ ਦੀ ਅਲਾਟਮੈਂਟ ਵਿੱਚ ਦੇਰੀ ਦੀਆਂ ਨੀਤੀਆਂ ਤਬਦੀਲ ਕਰਦੀਆਂ
ਰਹਿੰਦੀਆਂ ਹਨ, ਜਿਸ ਕਾਰਨ ਉਤਪਾਦਨ ਉੱਤੇ ਬੁਰਾ ਅਸਰ ਪੈਂਦਾ ਹੈ।
4.ਨਿਮਨ
ਪੱਧਰੀ ਉਤਪਾਦਨ: ਭਾਰਤ, ਵਿਦੇਸ਼ੀ ਸਸਤੇ ਲੌਹੇ ਦੇ ਮੁਲਾਂ ਦਾ ਮੁਕਾਬਲਾ ਕਰਨ
ਲਈ 50 ਪ੍ਰਤੀਸ਼ਤ ਲੋਹਾ ਸਕਰੈਪ ਲੌਹੇ ਤੋਂ ਬਣਾਉਂਦਾ ਹੈ ਜੋ ਕਿ ਘਟੀਆ ਕੁਆਲਟੀ ਦਾ ਹੁੰਦਾ ਹੈ। ਦੂਸਰੇ
ਨਵੀਂ ਤਕਨਾਲੌਜੀ ਮਹਿੰਗੀ ਹੋਣ ਕਾਰਨ ਸਟੀਲ ਪਲਾਂਟ ਨਵੀਨੀਕਰਨ ਲਈ ਨਿਵੇਸ਼ ਕਰਨ ਤੋਂ ਝਿਜਕਦੇ ਹਨ ਜਿਸ
ਕਾਰਨ ਵਧੀਆ ਕੁਆਲਟੀ ਲੋਹਾ ਤੇ ਇਸਪਾਤ ਸਾਨੂੰ ਦਰਾਮਦ ਹੀ ਕਰਨਾ ਪੈਂਦਾ ਹੈ।
5. ਉਰਜਾ
ਦੀ ਕਮੀ: ਭਾਰਤ ਵਿੱਚ ਵਧੀਆ ਕਿਸਮ ਦਾ ਕੋਲਾ ਹਾਲਾਂਕਿ ਕਾਫ਼ੀ ਹੁੰਦਾ
ਹੈ ਪਰ ਉਸਦੀ ਬਰਾਮਦ ਹੋਣ ਕਾਰਨ ਅਤੇ ਭਾਰਤੀ ਕੌਲਾ ਉਤਪਾਦਕ, ਕੌਲ ਇਡੀਆ ਲਿਮਿਟਿਡ ਵੱਲੋਂ ਘਟੀਆ ਦਰਜੇ
ਦਾ ਕੌਲਾ ਹੀ ਮੁਹੱਈਆ ਕਰਵਾਏ ਜਾਣ ਅਤੇ ਉਸਦੀ ਵੀ ਲੌੜ ਅਨੁਸਾਰ ਪੂਰਤੀ ਨਾ ਕਰਨ ਕਰ ਕੇ ਇਸਪਾਤ ਉਤਪਾਦਕ
ਕੇਂਦਰਾਂ ਦੀ ਊਰਜਾ ਦੀ ਲੌੜ ਕਦੇ ਵੀ ਪੂਰੀ ਨਹੀਂ ਹੁੰਦੀ। ਇਸ ਉਦਯੋਗ ਲਈ ਦਰਾਮਦ ਕੀਤੇ ਜਾਂਦੇ ਕੌਕਿੰਗ
ਕੋਲੇ ਦੀ ਪੂਰਤੀ ਵੀ ਘੱਟ ਹੀ ਰਹਿੰਦੀ ਹੈ।
6. ਪੂੰਜੀ ਦੀ ਕਮੀ: ਲੋਹਾ ਤੇ ਇਸਪਾਤ ਉਦਯੋਗ ਦੇ ਨਵੀਨੀਕਰਨ ਲਈ ਲੋੜੀਂਦੀ ਪੂੰਜੀ ਦੀ ਵੱਡੀ ਕਮੀ ਹੈ ਜਿਸ ਕਾਰਨ ਇਸ ਉਦਯੋਗ ਦਾ ਕੌਮਾਂਤਰੀ ਪੱਧਰ 'ਤੇ ਮੁਕਾਬਲੇ ਵਿੱਚ ਆਉਣਾ ਤਾਂ ਇਕ ਪਾਸੇ, ਦੇਸ਼ ਦੀ ਲੌੜ ਪੂਰੀ ਕਰਨ ਦੀ ਸਮਰੱਥਾ ਵੀ ਨਹੀਂ ਹੈ।
ਭਵਿੱਖ
(Future)
ਆਉਣ ਵਾਲੇ 10 ਸਾਲਾਂ ਵਿੱਚ ਭਾਰਤ ਦੇ ਕੱਚੇ ਲੌਹੇ ਤੇ ਇਸਪਾਤ ਦੇ ਉਤਪਾਦਨ ਵਿੱਚ, ਤੀਸਰੇ ਤੋਂ ਦੂਸਰੇ ਸਥਾਨ 'ਤੇ ਆ ਜਾਣ ਦੀ ਪੂਰੀ ਉਮੀਦ ਹੈ। ਸੈਨ 2025 ਤੱਕ ਉਤਪਾਦਨ ਦੀ ਸਮਰੱਥਾ ਵੀ 30 ਕਰੋੜ ਟਨ ਤੱਕ ਪੁਚਾ ਦਿੱਤੇ ਜਾਣ ਦਾ ਟੀਚਾ ਵੀ ਹੈ। ਇਸ ਵਾਧੇ ਦੀ ਆਸ ਨਿੱਜੀ ਪੂੰਜੀਕਾਰੀ, ਦੇਸ਼ ਵਿੱਚ ਘੱਟ ਪ੍ਰਤੀ ਵਿਅਕਤੀ ਇਸਪਾਤ ਖਪਤ ਅਤੇ ਆਟੋਮੋਬਾਈਲ ਤੇ ਰੇਲ ਨਿਰਮਾਣ ਤੇ ਰੇਲਵੇ ਦੇ ਵਿਕਾਸ ਵਿੱਚ ਤੇਜ਼ੀ ਵਿੱਚੋਂ ਉਤਪੰਨ ਹੋਵੇਗੀ।