Sunday 10 January 2021

CH 14 - Balance of Payment

0 comments

ਪਾਠ-14 ਭੁਗਤਾਨ ਬਾਕੀ

 

(ਇੱਕ ਅੰਕ ਵਾਲੇ ਪ੍ਰਸ਼ਨ)

 

ਪ੍ਰ.1 .ਭੁਗਤਾਨ ਬਾਕੀ ਤੋ ਕੀ ਭਾਵ ਹੈ? () ਨਿਰਯਾਤ ਅਤੇ ਆਯਾਤ ਦੀਆਂ ਦ੍ਰਿਸ਼ ਮਦਾਂ ਵਿੱਚ ਅੰਤਰ () ਨਿਰਯਾਤ ਅਤੇ ਆਯਾਤ ਦੀਆਂ ਅਦ੍ਰਿਸ਼ ਮਦਾਂ ਵਿੱਚ ਅੰਤਰ () ਸੋਨੇ ਦੇ ਬਾਹਰੀ ਅਤੇ ਅੰਦਰੂਨੀ ਪ੍ਰਵਾਹ ਵਿੱਚ ਅੰਤਰ ()ਇੱਕ ਦੇਸ਼ ਦੇ ਨਿਵਾਸੀਆਂ ਰਾਹੀਂ ਦੂਸਰੇ ਦੇਸ਼ ਦੇ ਨਿਵਾਸੀਆਂ ਨਾਲ ਕੀਤੇ ਗਏ ਆਰਥਿਕ ਸੌਦਿਆਂ ਦਾ ਕ੍ਰਮਬੱਧ ਲੇਖਾ।

ਉੱਤਰ: () ਇੱਕ ਦੇਸ਼ ਦੇ ਨਿਵਾਸੀਆਂ ਰਾਹੀਂ ਦੂਸਰੇ ਦੇਸ਼ ਦੇ ਨਿਵਾਸੀਆਂ ਨਾਲ ਕੀਤੇ ਗਏ ਆਰਥਿਕ ਸੌਦਿਆਂ ਦਾ ਕ੍ਰਮਬੱਧ ਲੇਖਾ।

 

ਪ੍ਰ.2.ਵਪਾਰ ਬਾਕੀ ਤੋ ਕੀ ਭਾਵ ਹੈ?

() ਵਸਤੂਆਂ ਦੇ ਨਿਰਯਾਤ ਅਤੇ ਆਯਾਤ ਵਿੱਚ ਅੰਤਰ (ਅ) ਸੇਵਾਵਾਂ ਦੇ ਨਿਰਯਾਤ ਅਤੇ ਆਯਾਤ ਵਿੱਚ ਅੰਤਰ () ਪੁੰਜੀ ਦੇ ਨਿਰਯਾਤ ਅਤੇ ਆਯਾਤ ਵਿੱਚ ਅੰਤਰ () ਇਨ੍ਹਾਂ ਵਿੱਚੋਂ ਕੋਈ ਨਹੀ

ਉੱਤਰ: () ਵਸਤੂਆਂ ਦੇ ਨਿਰਯਾਤ ਅਤੇ ਆਯਾਤ ਵਿੱਚ ਅੰਤਰ।

 

ਪ੍ਰ.3.ਭੁਗਤਾਨ ਬਾਕੀ ਦੇ ਆਰਥਿਕ ਸੌਦਿਆਂ ਨੂੰ ਹੇਠਾਂ ਲਿਖਿਆਂ ਵਿੱਚੋਂ ਕਿਹੜੇ -ਕਿਹੜੇ ਵਰਗ ਵਿੱਚ ਵੰਡਿਆ ਜਾਂਦਾ ਹੈ? () ਦ੍ਰਿਸ਼ ਮਦਾਂ () ਦ੍ਰਿਸ਼ ਮਦਾਂ () ਪੂੰਜੀ ਅੰਤਰਣ () ਉਪਰਲੇ ਸਾਰੇ

ਉੱਤਰ: () ਉਪਰਲੇ ਸਾਰੇ

 

ਪ੍ਰ.4.ਭੁਗਤਾਨ ਬਾਕੀ ਦੇ ਚਾਲੂ ਖਾਤੇ ਵਿੱਚ ਹੇਠ ਲਿਖਿਆਂ ਵਿੱਚੋ ਕਿਹੜੇ ਸੌਦੇ ਰਿਕਾਰਡ ਕੀਤੇ ਜਾਂਦੇ ਹਨ?

() ਵਸਤੂਆਂਅਤੇ ਸੇਵਾਵਾਂ ਦੇ ਨਿਰਯਾਤ ਅਤੇ ਆਯਾਤ () ਇੱਕ ਦੇਸ਼ ਤੋਂ ਦੂਸਰੇ ਦੇਸ਼ ਨੂੰ ਇੱਕ ਪੱਖੀ ਅੰਤਰਣ () ਦੋਵੇ ਓ ਤੇ () ਇਨ੍ਹਾਂ ਵਿੱਚੋਂ ਕੋਈ ਨਹੀਂ

ਉੱਤਰ: () ਦੋਵੇ ਓ ਤੇ ਅ

ਪ੍ਰ.5 ਭੁਗਤਾਨ ਬਾਕੀ ਦੇ ਪੂੰਜੀ ਖਾਤੇ ਦੀਆਂ ਮੁੱਖ ਮਦਾਂ ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਹਨ?

() ਵਿਦੇਸ਼ੀ ਨਿਵੇਸ਼ () ਕਰਜੇ () ਬੈਂਕਿੰਗ ਪੂੰਜੀ ਲੈਣ-ਦੇਣ () ਉਪਰਲੇ ਸਾਰੇ

ਉੱਤਰ: () ਉਪਰਲੇ ਸਾਰੇ

 

ਪ੍ਰ.6.ਭੁਗਤਾਨ ਬਾਕੀ ਹਮੇਸ਼ਾਂ ਹੁੰਦਾ ਹੈ?

() ਪ੍ਰਤੀਕੂਲ () ਸੰਤੁਲਿਤ () ਅਨੁਕੂਲ () ਇਨ੍ਹਾਂ ਵਿੱਚੋਂ ਕੋਈ ਨਹੀ

ਉੱਤਰ: () ਸੰਤੁਲਿਤ

 

ਪ੍ਰ.7.ਵਪਾਰ ਬਾਕੀ ਦੀ ਤੁਲਨਾ ਵਿੱਚ ਭੁਗਤਾਨ ਬਾਕੀ ਹੈ?

() ਅਧਿਕ ਵਿਆਪਕ () ਘੱਟ ਵਿਆਪਕ () ਵਿਆਪਕ ਹੈ ਅਤੇ ਨਹੀਂ ਹੈ () ਇਨ੍ਹਾਂ ਵਿੱਚੋਂ ਕੋਈ ਨਹੀਂ

ਉੱਤਰ: () ਅਧਿਕ ਵਿਆਪਕ

 

ਪ੍ਰ.8.ਭੁਗਤਾਨ ਬਾਕੀ ਦੇ ਅਸੰਤੁਲਨ ਤੋ ਕੀ ਭਾਵ ਹੈ?

() ਬੱਚਤ ਵਾਲਾ ਭੁਗਤਾਨ ਬਾਕੀ () ਘਾਟੇ ਵਾਲਾ ਭੁਗਤਾਨ ਬਾਕੀ () ਦੋਵੇਂ ਉ ਤੇ ਅ () ਇਨ੍ਹਾਂ ਵਿੱਚੋਂ ਕੋਈ ਨਹੀਂ

ਉੱਤਰ: () ਦੋਵੇ ਓ ਤੇ

 

ਪ੍ਰ.9.ਜੇ ਵਪਾਰ ਬਾਕੀ (-) 600 ਕਰੋੜ ਰੁਪਏ ਅਤੇ ਨਿਰਯਾਤ ਦਾ ਮੁੱਲ 500 ਕਰੋੜ ਰੁਪਏ ਹੈ, ਤਾਂ ਆਯਾਤ ਦਾ ਮੁੱਲ ਹੋਵੇਗਾ? () (-) 1300 ਕਰੋੜ ਰੁਪਏ () 300 ਕਰੋੜ ਰੁਪਏ () 1100 ਕਰੌੜ ਰੁਪਏ () 1200 ਕਰੋੜ ਰੁਪਏ

ਉੱਤਰ: () 1100 ਕਰੋੜ ਰੁਪਏ

 

ਪ੍ਰ.10.ਜਦੋ ਨਿਰਯਾਤਾਂ ਦਾ ਮੁੱਲ ਆਯਾਤਾਂ ਦੇ ਮੁੱਲ ਤੋ ਵੱਧ ਹੋਵੇ ਤਾਂ ਦੇਸ਼ ਦਾ ਵਪਾਰ ਬਾਕੀ ..........ਹੁੰਦਾ ਹੈ। () ਪ੍ਰਤੀਕੂਲ () ਸੰਤੁਲਿਤ () ਅਨੁਕੂਲ () ਇਨ੍ਹਾਂ ਵਿੱਚੋਂ ਕੋਈ ਨਹੀਂ

ਉੱਤਰ: () ਅਨੁਕੂਲ

 

ਪ੍ਰ੍‌: 11. ਵਸਤੂਆਂ ਦੇ ਆਯਾਤ ਮੁੱਲ ਅਤੇ ਨਿਰਯਾਤ ਮੁੱਲ ਦੇ ਅੰਤਰ ਨੂੰ ............... ਕਹਿੰਦੇ ਹਨ।

() ਭੁਗਤਾਨ ਬਾਕੀ () ਵਪਾਰ ਬਾਕੀ () ਵਣਜ ਬਾਕੀ () ਕੋਈ ਵੀ ਨਹੀਂ

ਉੱਤਰ: () ਵਪਾਰ ਬਾਕੀ

 

ਪ੍ਰ.12.ਜੇਕਰ ਆਯਾਤਾਂ ਦੀ ਕੀਮਤ ਨਿਰਯਾਤਾਂ ਦੀ ਕੀਮਤ ਤੋ ਵੱਧ ਹੋਵੇ ਤਾਂ ਦੇਸ਼ ਦਾ ਵਪਾਰ ਬਾਕੀ .......... ਹੁੰਦਾ ਹੈ। () ਪ੍ਰਤੀਕੂਲ () ਸੰਤੁਲਿਤ () ਦੋਵੇਂ () ਕੋਈ ਵੀ ਨਹੀਂ

ਉੱਤਰ: (6) ਪ੍ਰਤੀਕੂਲ

 

ਪ੍ਰ.13.ਇੱਕ ਅਸਪਰਸ਼ ਵਸਤੂ ਜਿਸ ਦੀ ਆਰਥਿਕ ਕੀਮਤ ਹੁੰਦੀ ਹੈ ਨੂੰ ...............ਕਹਿੰਦੇ ਹਨ?

ਉੱਤਰ: ਸੇਵਾ

 

ਪ੍ਰ.14. ਇੱਕ ਛੋਹਣਯੋਗ ਵਸਤੂ ਜਿਸ ਦੀ ਆਰਥਿਕ ਕੀਮਤ ਹੁੰਦੀ ਹੈ ਨੂੰ .............ਕਹਿੰਦੇ ਹਨ?

ਉੱਤਰ: ਵਸਤੂ

 

(ਦੋ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1 .ਜਦੋਂ ਵਪਾਰ ਬਾਕੀ (-) 900 ਕਰੋੜ ਰੁਪਏ ਅਤੇ ਨਿਰਯਾਤ ਦਾ ਮੁੱਲ 600 ਕਰੋੜ ਰੁਪਏ ਹੈ, ਤਾਂ ਆਯਾਤ ਦਾ ਮੁੱਲ ਪਤਾ ਕਰੋ।

ਉੱਤਰ: ਵਪਾਰ ਬਾਕੀ (ਵਪਾਰ ਸੰਤੁਲਨ) = ਨਿਰਯਾਤ ਦਾ ਮੁੱਲ - ਆਯਾਤ ਦਾ ਮੁੱਲ

(-) 900 ਕਰੋੜ ਰੁਪਏ= 600 ਕਰੋੜ ਰੁਪਏ= ਆਯਾਤ ਦਾ ਮੁੱਲ

ਆਯਾਤ ਦਾ ਮੁੱਲ = +900 ਕਰੋੜ ਰੁਪਏ + 600 ਕਰੋੜ ਰੁਪਏ

ਆਯਾਤ ਦਾ ਮੁੱਲ = 1500 ਕਰੋੜ ਰੁਪਏ

 

ਪ੍ਰ.2. ਜਦੋਂ ਵਪਾਰ ਬਾਕੀ (-) 1000 ਕਰੋੜ ਰੁਪਏ ਅਤੇ ਨਿਰਯਾਤ ਦਾ ਮੁੱਲ 600 ਕਰੋੜ ਰੁਪਏ ਹੈ, ਤਾਂ ਆਯਾਤ ਦਾ ਮੁੱਲ ਪਤਾ ਕਰੋ।

ਉੱਤਰ: ਵਪਾਰ ਬਾਕੀ (ਵਪਾਰ ਸੰਤੁਲਨ) = ਨਿਰਯਾਤ ਦਾ ਮੁੱਲ - ਆਯਾਤ ਦਾ ਮੁੱਲ

(-) 1000 ਕਰੋੜ ਰੁਪਏ= 600 ਕਰੋੜ ਰੁਪਏ - ਆਯਾਤ ਦਾ ਮੁੱਲ

(-) 1000 ਕਰੋੜ ਰੁਪਏ - 600 ਕਰੋੜ ਰੁਪਏ = 1600 ਕਰੋੜ ਰੁਪਏ

ਆਯਾਤ ਦਾ ਮੁੱਲ = 1600 ਕਰੋੜ ਰੁਪਏ

 

(ਚਾਰ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1 .ਭੁਗਤਾਨ ਬਾਕੀ ਅਤੇ ਵਪਾਰ ਬਾਕੀ ਦੀਆਂ ਧਾਰਨਾਵਾਂ ਦੀ ਵਿਆਖਿਆ ਕਰੋ।

ਉੱਤਰ:ਭੁਗਤਾਨ ਬਾਕੀ ਦਾ ਸਖੰਧ ਕਿਸੇ ਦੇਸ਼ ਦੇ ਬਾਕੀ ਸੰਸਾਰ ਦੇ ਨਾਲ ਹੋਏ ਸਾਰੇ ਆਰਥਿਕ ਲੈਣ-ਦੇਣ ਦੇ ਲੇਖਾਂਕਨ ਦੇ ਰਿਕਾਰਡ ਨਾਲ ਹੈ।ਹਰੇਕ ਦੇਸ਼ ਵਿਸ਼ਵ ਦੇ ਹੋਰ ਦੇਸ਼ਾਂ ਨਾਲ ਆਰਥਿਕ ਲੈਣ-ਦੇਣ ਕਰਦਾ ਹੈ। ਇਸ ਲੈਣ-ਦੇਣ ਦੇ ਹਨ। ਇਨ੍ਹਾਂ ਪ੍ਰਾਪਤੀਆਂ ਅਤੇ ਭੁਗਤਾਨਾਂ ਦੇ ਵੇਰਵੇ ਨੂੰ ਭੁਗਤਾਨ ਬਾਕੀਕਿਹਾ ਜਾਂਦਾ ਹੈ।

ਵਪਾਰ ਬਾਕੀ; ਜਦੋ ਸਿਰਫ ਭੌਤਿਕ ਮਦਾਂ ਭਾਵ ਦ੍ਰਿਸ਼ ਮਦਾਂ ਜਾਂ ਵਸਤੂਆਂ ਦੇ ਆਯਾਤ-ਨਿਰਯਾਤ ਦਾ ਅੰਤਰ ਕੱਢਿਆ ਜਾਂਦਾ ਹੈ ਤਾਂ ਇਸ ਨੂੰ ਵਪਾਰ ਬਾਕੀ ਕਿਹਾ ਜਾਂਦਾ ਹੈ।

 

ਪ੍ਰ.2.ਭੁਗਤਾਨ ਬਾਕੀ ਦੇ ਅਸੰਤੁਲਨ ਦੇ ਆਰਥਿਕ ਕਾਰਕਾਂ ਦੀ ਵਿਆਖਿਆ ਕਰੋ।

ਘਾਟੇ ਵਾਲਾ ਹੁੰਦਾ ਹੈ। ਇਸ ਲਈ ਜਿੰਮੇਵਾਰ ਆਰਥਿਕ ਕਾਰਕ ਇਹ ਹਨ: - 1. ਸਰਕਾਰ ਦੁਆਰਾ ਵਿਕਾਸ ਤੇ ਵਧੇਰੇ ਖਰਚ 2. ਵਪਾਰ ਚੱਕਰ 3. ਮੁਦਰਾ ਸਫੀਤੀ ਦੀ ਉੱਚੀ ਦਰ 4. ਆਯਾਤ ਪ੍ਰਤੀਸਥਾਪਨ ਦਾ ਵਿਕਾਸ 5. ਵਪਾਰ ਕਰਨ ਵਾਲੇ ਦੇਸ਼ਾਂ ਦੀ ਲਾਗਤ ਸੰਰਚਨਾ ਵਿੱਚ ਪਰਿਵਰਤਨ।

ਪ੍ਰ.3.ਭੁਗਤਾਨ ਬਾਕੀ ਦੀਆਂ ਵਿਸ਼ੇਸਤਾਵਾਂ ਦੀ ਵਿਆਖਿਆ ਕਰੋ।

ਉੱਤਰ: ਭੁਗਤਾਨ ਬਾਕੀ ਦੀਆਂ ਵਿਸ਼ੇਸਤਾਵਾਂ ਹੇਠ ਲਿਖੀਆਂ ਮੁੱਖ ਵਿਸ਼ੇਸਤਾਵਾਂ ਹਨ:-

1. ਭੁਗਤਾਨ ਅਸੰਤੁਲਨ ਦੇ ਲਈ ਸਮਾਂ ਅਵਧੀ ਦਾ ਹੋਣਾ ਲਾਜ਼ਮੀ ਹੈ। ਆਮ ਤੌਰ ਤੇ ਇਹ ਸਮਾਂ ਇੱਕ ਸਾਲ ਹੁੰਦਾ ਹੈ। 2. ਭੁਗਤਾਨ ਅਸੰਤੁਲਨ ਕਿਸੇ ਦੇਸ਼ ਦੇ ਨਿਵਾਸੀਆਂ ਅਤੇ ਵਿਦੇਸ਼ੀਆਂ ਵਿਚਾਲੇ ਆਰਥਿਕ ਸੌਦਿਆਂ ਦਾ ਕ੍ਰਮਬੱਧ ਲੇਖਾ ਹੁੰਦਾ ਹੈ।3. ਭੁਗਤਾਨ ਅਸੰਤੁਲਨ ਕਿਸੇ ਇੱਕ ਦੇਸ਼ ਦੀਆਂ ਭੂਗੋਲਿਕ ਹੱਦਾਂ ਤੋਂ ਬਾਹਰ ਖਰੀਦੀਆ ਅਤੇ ਵੇਚੀਆਂ ਸਾਰੀਆਂ ਮਦਾਂ ਦੀ ਜਾਣਕਾਰੀ ਹੁੰਦੀ ਹੈ। 4. ਆਰਥਿਕ ਭਾਵਨਾ ਵਿੱਚ ਇੱਕ ਭੁਗਤਾਨ ਅਸੰਤੁਲਨ ਵਿੱਚ ਬੇਸ਼ੀ/ਵਾਧਾ (Surplus) ਜਾਂ ਕਮੀ (Deficit) ਹੋ ਸਕਦੀ ਹੈ, ਪਰ ਲੇਖਾਂਕਣ ਭਾਵਨਾ ਵਿੱਚ ਇਹ ਸਦਾ ਹੀ ਸੰਤੁਲਨ ਵਿੱਚ ਰਹਿੰਦਾ ਹੈ। 5. ਭੁਗਤਾਨ ਅਸੰਤੁਲਨ ਵਿੱਚ ਹਮੇਸ਼ਾਂ ਹੀ ਦੋਹਰੀ ਰਚਨਾ ਪ੍ਰਣਾਲੀ ਨੂੰ ਅਪਣਾਇਆ ਜਾਂਦਾ ਹੈ ਅਤੇ ਇਸ ਵਿੱਚ ਪ੍ਰਾਪਤੀਆਂ ਅਤੇ ਭੁਗਤਾਨਾਂ ਦਾ ਵਰਣਨ ਕੀਤਾ ਜਾਂਦਾ ਹੈ।

 

ਪ੍ਰ: 4.ਵਪਾਰ ਸੰਤੁਲਨ ਅਤੇ ਭੁਗਤਾਨ ਸੰਤੁਲਨ ਵਿੱਚ ਅੰਤਰ ਸਪੱਸ਼ਟ ਕਰੋਂ।

ਉੱਤਰ: ਵਪਾਰ ਸੰਤੁਲਨ ਵਿੱਚ ਇੱਕ ਦੇਸ਼ ਵਿੱਚ ਵਸਤਾਂ ਦੇ ਆਯਾਤ ਮੁੱਲ ਅਤੇ ਨਿਰਯਾਤ ਮੁੱਲ ਦਾ ਅੰਤਰ ਹੁੰਦਾ ਹੈ। ਭੁਗਤਾਨ ਸੰਤੁਲਨ ਇੱਕ ਵਿਸ਼ਾਲ ਧਾਰਨਾ ਹੈ। ਇਸ ਵਿੱਚ ਵਪਾਰ ਸੰਤੁਲਨ ਦੇ ਨਾਲ-ਨਾਲ ਚਾਲੂ ਖਾਤੇ ਦੇ ਲੈਣ-ਦੇਣ ਅਤੇ ਪੂੰਜੀਗਤ ਖਾਤੇ ਦੇ ਲੈਣ-ਦੇਣ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਮੁੱਖ ਅੰਤਰ ਇਸ ਪ੍ਰਕਾਰ ਹੈ:-

ਵਪਾਰ ਸੰਤੁਲਨ (Balance of Trade)

ਭੁਗਤਾਨ ਸੰਤੁਲਨ (Balance of Payments)

1.ਇਸ ਵਿੱਚ ਵਸਤਾਂ ਦੇ ਨਿਰਯਾਤ ਅਤੇ ਆਯਾਤ ਦਾ ਵੇਰਵਾ ਹੁੰਦਾ ਹੈ।

 

2. ਇਸ ਵਿੱਚ ਪੂੰਜੀਗਤ ਲੈਣ-ਦੇਣ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।

 

3. ਇਹ ਇੱਕ ਸੀਮਤ ਧਾਰਨਾ ਹੈ ਜੋ ਕਿ ਭੁਗਤਾਨ ਸੰਤੁਲਨ ਇੱਕ ਹਿੱਸਾ ਹੁੰਦਾ ਹੈ।

4.ਵਪਾਰ ਸੰਤੁਲਨ, ਪ੍ਰਤੀਕੂਲ, ਅਨੁਕੂਲ ਜਾਂ ਸੰਤੁਲਨ ਵਿੱਚ ਹੋ ਸਕਦਾ ਹੈ।

1.ਇਸ ਵਿੱਚ ਵਸਤਾਂ ਅਤੇ ਸੇਵਾਵਾਂ ਦੇ ਨਿਰਯਾਤ ਅਤੇ ਆਯਾਤ ਦਾ ਵੇਰਵਾ ਹੁੰਦਾ ਹੈ।

2. ਇਸ ਵਿੱਚ ਪੂੰਜੀਗਤ ਲੈਣ- ਦੇਣ ਨੂੰ ਸ਼ਾਮਲ ਕੀਤਾ ਜਾਂਦਾ ਹੈ।

 

3. ਇਹ ਇੱਕ ਵਿਸ਼ਾਲ ਧਾਰਨਾ ਹੈ ਜੋ ਕਿ ਵਪਾਰ ਸੰਤੁਲਨ ਇਸ ਦਾ ਹਿੱਸਾ ਹੁੰਦਾ ਹੈ।

 

4. ਭੁਗਤਾਨ ਸੰਤੁਲਨ ਹਮੇਸ਼ਾਂ ਸੰਤੁਲਨ ਵਿੱਚ ਹੁੰਦਾ ਹੈ ਕਿਉਂਕਿ ਪ੍ਰਾਪਤੀਆਂ ਅਤੇ ਭੁਗਤਾਨ ਬਰਾਬਰ ਹੁੰਦੇ ਹਨ।

 

 

ਪ੍ਰ: .5 ਭੁਗਤਾਨ ਬਾਕੀ ਵਿੱਚ ਵੱਖ-ਵੱਖ ਆਰਥਿਕ ਲੈਣ-ਦੇਣਾਂ ਦੀ ਵਿਆਖਿਆ ਕਰੋਂ।

ਉੱਤਰ: ਭੁਗਤਾਨ ਬਾਕੀ ਵਿੱਚ ਵੱਖ-ਵੱਖ ਆਰਥਿਕ ਲੈਣ-ਦੇਣ ਹੇਠ ਲਿਖੇ ਅਨੁਸਾਰ ਹਨ:-

ਲੈਣਦਾਰੀ/ਪ੍ਰਾਪਤੀਆਂ (Credits/Receipts)

ਦੇਣਦਾਰੀ/ ਭੁਗਤਾਨ (Debits/Payments)

1.ਵਸਤੂਆਂ ਦਾ ਨਿਰਯਾਤ।

2.ਸੇਵਾਵਾਂ ਦਾ ਨਿਰਯਾਤ

(i) ਕੰਪਨੀਆਂ ਦੁਆਰਾ ਪ੍ਰਦਾਨ ਕੀਤੀਆਂ ਸੇਵਾਵਾਂ

(ii) ਮਾਹਿਰਾਂ ਦੀਆਂ ਸੇਵਾਵਾਂ

3. ਵਿਦੇਸ਼ੀ ਕਰਜ਼ੇ ਅਤੇ ਪੂੰਜੀ ਤੋਂ ਪ੍ਰਾਪਤ ਆਮਦਨ, ਮੂਲਧਨ, ਵਿਆਜ ਅਤੇ ਲਾਭ

 4.ਵਿਦੇਸ਼ੀ ਸਰਕਾਰਾਂ ਦੁਆਰਾ ਦੇਸ਼ ਵਿੱਚ ਕੀਤਾ ਜਾਣ ਵਾਲਾ ਖਰਚ

5.ਵਿਦੇਸ਼ੀ ਯਾਤਰੀਆਂ ਅਤੇ ਵਿਦਿਆਰਥੀਆਂ ਦੁਆਰਾ ਕੀਤਾ ਜਾਣ ਵਾਲਾ ਖਰਚ

6. ਸੌਨੇ ਦਾ ਪ੍ਰਵਾਹ

7.ਫੁਟਕਲ

1 ਵਸਤੂਆਂ ਦਾ ਆਯਾਤ।

2.ਸੇਵਾਵਾਂ ਦਾ ਆਯਾਤ।

(i) ਵਿਦੇਸ਼ੀ ਕੰਪਨੀਆਂ ਤੋਂ ਪ੍ਰਾਪਤ ਸੇਵਾਵਾਂ।

(ii) ਮਾਹਿਰਾਂ ਦੀਆਂ ਸੇਵਾਵਾਂ

3. ਵਿਦੇਸ਼ੀ ਕਰਜ਼ੇ ਅਤੇ ਪੂੰਜੀ ਦਾ ਭੁਗਤਾਨ, ਮੂਲਧਨ, ਵਿਆਜ ਅਤੇ ਲਾਭ

4.ਦੇਸੀ ਸਰਕਾਰ ਦੁਆਰਾ ਵਿਦੇਸ਼ਾਂ ਵਿੱਚ ਕੀਤਾ ਜਾਣ ਵਾਲਾ ਖਰਚ

5. ਯਾਤਰੀਆਂ ਅਤੇ ਵਿਦਿਆਰਥੀਆਂ ਦੁਆਰਾ ਵਿਦੇਸ਼ੀ ਵਿੱਚ ਕੀਤਾ ਜਾਣ ਵਾਲਾ ਖਰਚ

6. ਸੌਨੇ ਦਾ ਪ੍ਰਵਾਹ

7.ਫੁਟਕਲ

 

(ਛੇ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1.ਭੁਗਤਾਨ ਸੰਤੁਲਨ ਤੋ ਕੀ ਭਾਵ ਹੈ? ਭੁਗਤਾਨ ਸੰਤੁਲਨ ਦੇ ਅਸੰਤੁਲਨ ਹੋਣ ਦੇ ਕਾਰਨ ਦੱਸੋ ਅਤੇ ਅਸੰਤੁਲਨ ਭੁਗਤਾਨ ਨੂੰ ਠੀਕ ਕਰਨ ਲਈ ਸੁਝਾਅ ਦਿਓ।

ਉੱਤਰ: ਭੁਗਤਾਨ ਸੰਤੁਲਨ ਇੱਕ ਦੇਸ਼ ਦਾ ਨਿਸ਼ਚਿਤ ਸਮੇ ਵਿੱਚ ਬਾਕੀ ਵਿਸ਼ਵ ਨਾਲ ਆਰਥਿਕ ਲੈਣ-ਦੇਣ ਦਾ ਸੇਵਾਵਾਂ ਪ੍ਰਾਪਤ ਕਰਦਾ ਹੈ। ਵਸਤਾਂ ਅਤੇ ਸੇਵਾਵਾਂ ਭੇਜਣ ਨਾਲ ਉਸ ਦੇਸ਼ ਨੂੰ ਆਮਦਨ ਪ੍ਰਾਪਤ ਹੁੰਦੀ ਹੈ ਵਸਤਾਂ ਅਤੇ ਸੇਵਾਵਾਂ ਮੰਗਵਾਉਣ ਨਾਲ ਉਸ ਦੇਸ਼ ਨੂੰ ਭੁਗਤਾਨ ਕਰਨਾ ਪੈੱਦਾ ਹੈ। ਭੁਗਤਾਨ ਸੰਤੁਲਨ ਇਸ ਪ੍ਰਕਾਰ ਦੇ ਲੈਣ- ਦੇਣ ਦਾ ਰਿਕਾਰਡ ਹੁੰਦਾ ਹੈ। ਪ੍ਰੋ: ਸੀ.ਪੀ.ਕਿੰਡਲਬਰਗਰ ਅਨੁਸਾਰ, “ਇੱਕ ਦੇਸ਼ ਦਾ ਭੁਗਤਾਨ ਉਸ ਦੇਸ਼ ਦੇ ਨਿਵਾਸੀਆਂ ਅਤੇ ਵਿਦੇਸ਼ੀ ਨਿਵਾਸੀਆਂ ਵਿਚਕਾਰ ਕੀਤੇ ਗਏ ਆਰਥਿਕ ਲੈਣ-ਦੇਣ ਦਾ ਸਿਲਸਿਲੇਵਾਰ ਲੇਖਾ- ਜੋਖਾ ਹੁੰਦਾ ਹੈ।“

ਭੁਗਤਾਨ ਸੰਤੁਲਨ = ਸ਼ੁੱਧ ਵਪਾਰ ਸੰਤੁਲਨ+ ਸ਼ੁੱਧ ਇੱਕ ਤਰਫਾ ਹਸਤਾਂਤਰਣ + ਸ਼ੁੱਧ ਪੂੰਜੀਗਤ ਲੇਖਾ ਸੰਤੁਲਨ ਵਪਾਰ ਸੰਤੁਲਨ (B.O.T.) ਭੁਗਤਾਨ ਸੰਤੁਲਨ (B.O.P) ਦਾ ਹਿੱਸਾ ਹੁੰਦਾ ਹੈ।

ਭੁਗਤਾਨ ਸੰਤੁਲਨ ਦੇ ਅਸੰਤੁਲਨ ਹੋਣ ਦੇ ਕਾਰਨ:- ਭੁਗਤਾਨ ਸੰਤੁਲਨ ਹਮੇਸ਼ਾਂ ਸੰਤੁਲਨ ਵਿੱਚ ਹੁੰਦਾ ਹੈ। ਪ੍ਰੰਤੂ ਜਦੋਂ ਭੁਗਤਾਨ ਸੰਤੁਲਨ ਘਾਟੇ (Deficit) ਜਾਂ ਵਾਧੇ (Surplus) ਹੁੰਦਾ ਹੈ ਤਾਂ ਇਸ ਨੂੰ ਪੂੰਜੀ ਲੇਖੇ ਦੀ ਸਹਾਇਤਾ ਨਾਲ ਸੰਤੁਲਨ ਵਿੱਚ ਕੀਤਾ ਜਾਂਦਾ ਹੈ।ਜਦੋਂ' ਅਸੀਂ ਭੁਗਤਾਨ ਸੰਤੁਲਨ ਦੇ ਅਸੰਤੁਲਨ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਸਬੰਧ ਚਾਲੂ ਲੇਖੇ (Current Account) ਨਾਲ ਹੁੰਦਾ ਹੈ। ਭੁਗਤਾਨ ਸੰਤੁਲਨ ਵਿੱਚ ਅਸੰਤੁਲਨ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ,

 

1. ਆਰਥਿਕ ਤੱਤ:-

 

(i) ਜ਼ਿਆਦਾ ਵਿਕਾਸਵਾਦੀ ਖ਼ਰਚ:- ਜਦ ਦੇਸ਼ ਦੀ ਸਰਕਾਰ, ਦੇਸ਼ ਦੇ ਆਰਥਿਕ ਵਿਕਾਸ ਉਪਰ ਬਹੁਤ ਜਿਅਦਾ ਕਾਰਨ ਭੁਗਤਾਨ ਸੰਤੁਲਨ ਵਿੱਚ ਘਾਟੇ ਦਾ ਅਸੰਤੁਲਨ ਪੈਦਾ ਹੋ ਜਾਂਦਾ ਹੈ।

(ii) ਵਪਾਰਕ ਚੱਕਰ:- ਸੁਸਤੀ ਅਤੇ ਮੰਦੀ ਕਾਰਨ ਦੇਸ਼ ਵਿੱਚ ਸਰਕਾਰ ਨੂੰ ਵੱਧ ਖ਼ਰਚ ਕਰਨਾ ਪੈਂਦਾ ਹੈ। ਇਸ ਵਿਦੇਸ਼ੀ ਮੁਦਰਾ ਕਮਾਉਂਦੀ ਹੈ। ਇਸ ਨਾਲ ਵਾਧੇ ਵਾਲਾ ਅਸੰਤੁਲਨ ਪੈਦਾ ਹੁੰਦਾ ਹੈ।

(iii) ਮੁਦਰਾ ਸਫ਼ੀਤੀ:-ਦੇਸ਼ ਵਿੱਚ ਮੁਦਰਾ ਸਫ਼ੀਤੀ ਕਾਰਨ ਵਸਤਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਦੇਸ਼ ਦੇ ਨਿਰਯਾਤ ਘੱਟ ਜਾਂਦੇ ਹਨ ਅਤੇ ਆਯਾਤ ਵਿੱਚ ਵਾਧਾ ਹੁੰਦਾ ਹੈ ।ਇਸ ਲਈ ਵਾਧੇ ਵਾਲਾ ਅਸੰਤੁਲਨ ਪੈਂਦਾ ਹੁੰਦਾ ਹੈ।

(iv) ਆਯਾਤ ਪ੍ਤੀਸਥਾਪਨ:- ਆਯਾਤ ਪ੍ਰਤੀਸਥਾਪਨ ਦਾ ਅਰਥ ਹੈ ਵਿਦੇਸ਼ਾ ਤੋਂ ਆਯਾਤ ਵਸਤਾਂ ਦਾ ਉਤਪਾਦਨ ਦੇਸ਼ ਵਿੱਚ ਕਰਨਾ ।ਇਸ ਮੰਤਵ ਲਈ ਮਸ਼ੀਨਾਂ ਦੇ ਆਯਾਤ ਕਾਰਨ ਭੁਗਤਾਨ ਸੰਤੁਲਨ ਘਾਟੇ ਵਾਲਾ ਹੋ ਜਾਂਦਾ ਹੈ।

(v) ਉਤਪਾਦਨ ਲਾਗਤ ਵਿੱਚ ਪਰਿਵਰਤਨ:- ਜਦੋ ਤਕਨੀਕ ਦਾ ਵਿਕਾਸ ਹੁੰਦਾ ਹੈ ਤਾਂ ਇਸ ਨਾਲ ਉਤਪਾਦਨ ਵਿੱਚ ਅਸੰਤੁਲਨ ਉਤਪੰਨ ਹੁੰਦਾ ਹੈ।

 

2. ਰਾਜਨੀਤਕ ਤੱਤ:-

 

(i) ਰਾਜਨੀਤਿਕ ਅਸਥਿਰਤਾ:- ਜਦੋਂ ਇੱਕ ਦੇਸ਼ ਵਿੱਚ ਰਾਜਨੀਤਿਕ ਅਸਥਿਰਤਾ ਦੀ ਸਥਿਤੀ ਹੁੰਦੀ ਹੈ ਤਾਂ ਇਸ ਨਾਲ ਦੇਸ਼ ਵਿੱਚੋਂ ਪੂੰਜੀ ਦਾ ਨਿਕਾਸ ਹੁੰਦਾ ਹੈ ਅਤੇ ਪੂੰਜੀ ਦਾ ਪ੍ਰਵੇਸ਼ ਘੱਟਣ ਕਾਰਨ ਘਾਟੇ ਦੇ ਅਸੰਤੁਲਨ ਦੀ ਸਥਿਤੀ ਪੈਂਦਾ ਹੋ ਜਾਂਦੀ ਹੈ।

(ii) ਆਯਾਤ ਕਰ ਵਿੱਚ ਕਮੀ:-ਜਦੋਂ ਦੇਸ਼ ਦੀ ਸਰਕਾਰ ਆਯਾਤ ਕਰ ਵਿੱਚ ਕਮੀ ਦਾ ਫ਼ੈਸਲਾ ਕਰ ਲੈਂਦੀ ਹੈ ਤਾਂ ਇਸ ਕਾਰਨ ਆਯਾਤ ਵਿੱਚ ਵਾਧਾ ਹੁੰਦਾ ਹੈ ਅਤੇ ਘਾਟੇ ਵਾਲਾ ਅਸੰਤੁਲਨ ਪੈਂਦਾ ਹੋ ਜਾਂਦਾ ਹੈ।

 

3.ਸਮਾਜਿਕ ਤੱਤ:-

 

(i) ਸਵਾਦ ਅਤੇ ਫ਼ੈਸ਼ਨ ਵਿੱਚ ਤਬਦੀਲੀ:-ਜਦੋਂ ਇੱਕ ਦੇਸ਼ ਦੇ ਲੋਕਾਂ ਦੇ ਸਵਾਦ, ਫ਼ੈਸ਼ਨ ਅਤੇ ਪ੍ਰਾਥਮਿਕਤਾਵਾਂ ਵਿੱਚ ਤਬਦੀਲੀ ਜਾਂਦੀ ਤਾਂ ਇਸ ਦੇ ਸਿੱਟੇ ਵਜੋਂ ਭੁਗਤਾਨ ਸੰਤੁਲਨ ਵਿੱਚ ਅਸੰਤੁਲਨ ਪੈਦਾ ਹੋ ਜਾਂਦਾ ਹੈ।

(ii) ਜਨਸੰਖਿਆ ਵਿੱਚ ਵਾਧਾ:- ਜਦੋਂ ਇੱਕ ਦੇਸ਼ ਵਿੱਚ ਜਨਸੰਖਿਆ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ਤਾਂ ਉਸ ਦੇਸ ਵਾਧਾ ਹੁੰਦਾ ਹੈ, ਸਿੱਟੇ ਵਜੋਂ ਭੁਗਤਾਨ ਸੰਤੁਲਨ ਵਿੱਚ ਅਸੰਤੁਲਨ ਪੈਦਾ ਹੋ ਜਾਂਦਾ ਹੈ।

 

ਪ੍ਰਤੀਕੂਲ ਭੁਗਤਾਨ/ ਅਸੰਤੁਲਨ ਭੁਗਤਾਨ ਬਾਕੀ ਨੂੰ ਠੀਕ ਕਰਨ ਦੇ ਉਪਾਅ:- ਭੁਗਤਾਨ ਅਸੰਤੁਲਨ ਨੂੰ ਹੇਠ ਲਿਖੇ ਢੰਗ ਨਾਲ ਨੀਕ ਕੀਤਾ ਜਾ ਸਕਦਾ ਹੈ:-

1. ਨਿਰਯਾਤ ਪ੍ਰੋਤਸਾਹਨ:-ਜਦੋ ਇੱਕ ਦੇਸ਼ ਵਿੱਚ ਭੁਗਤਾਨ ਸੰਤੁਲਨ ਘਾਟੇ ਵਾਲਾ ਹੁੰਦਾ ਹੈ ਤਾਂ ਉਸ ਹਾਲਤ ਵਿੱਚ ਨਿਰਯਾਤ ਨੂੰ ਪ੍ਰਤਸਾਹਨ ਕਰਨ ਦੀ ਲੋੜ ਹੁੰਦੀ ਹੈ ਇਸ ਮੰਤਵ ਲਈ ਉਤਪਾਦਕਾਂ ਨੂੰ ਸਰਕਾਰ ਵੱਲੋਂ ਸਹਾਇਤਾ ਅਤੇ ਗਰਾਂਟ ਦੇਣੀ ਚਾਹੀਦੀ ਹੈ ਤਾਂ ਜੋ ਨਿਰਯਾਤ ਵਿੱਚ ਵਾਧਾ ਹੋ ਸਕੇ ।ਇਸ ਨਾਲ ਘਾਟੇ ਵਾਲਾ ਭੁਗਤਾਨ ਸੰਤੁਲਨ ਠੀਕ ਹੋ ਸਕਦਾ ਹੈ।

2.ਆਯਾਤ ਪ੍ਰਤੀਸਥਾਪਨ:-ਸਰਕਾਰ ਨੂੰ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਥਾਂ ਤੇ ਦੇਸ਼ ਵਿੱਚ ਵਸਤਾਂ ਦਾ ਉਤਪਾਦਨ ਕਰਨਾ ਚਾਹੀਦਾ ਹੈ। ਇਸ ਨਾਲ ਆਯਾਤ ਮੁੱਲ ਵਿੱਚ ਕਮੀ ਹੋਂ ਜਾਵੇਗੀ ਅਤੇ ਭੁਗਤਾਨ ਅਸੰਤੁਲਨ ਠੀਕ ਹੋ ਜਾਵੇਗਾ।

3.ਵਿਦੇਸ਼ੀ ਮੁਦਰਾ ਤੇ ਨਿਯੰਤਰਣ:-ਸਰਕਾਰ ਨੂੰ ਵਿਦੇਸ਼ੀ ਮੁਦਰਾ ਤੇ ਨਿਯੰਤਰਣ ਕਰਨਾ ਚਾਹੀਦਾ ਹੈ। ਨਿਰਯਾਤ ਕਰਨ ਵਾਲੇ ਉਤਪਾਦਕਾਂ ਦੀ ਸਾਰੀ ਵਿਦੇਸ਼ੀ ਮੁਦਰਾ ਆਮਦਨ ਦੇਸ਼ ਦੀ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਵਾਉਣੀ ਚਾਹੀਦੀ ਹੈ।ਇਸ ਵਿੱਚੋਂ ਲੋੜ ਅਨੁਸਾਰ ਵਿਦੇਸ਼ੀ ਮੁਦਰਾ ਦਾ ਰਾਸ਼ਨ ਕਰਕੇ ਵੱਧ ਮਹੱਤਵਪੂਰਨ ਆਯਾਤ 'ਤੇ ਖ਼ਰਚ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।ਇਸ ਨਾਲ ਵੀ ਅਸੰਤੁਲਨ ਵਿੱਚ ਸੁਧਾਰ ਹੋ ਸਕਦਾ ਹੈ।

4.ਮੁਦਰਾ ਦਾ ਅਵਮੁੱਲਣ (Devaluation of Currency):-ਇੱਕ ਦੇਸ਼ ਨੂੰ ਘਰੇਲੂ ਮੁਦਰਾ ਦਾ ਅਵਮੁੱਲਣ ਕਰਨਾ ਚਾਹੀਦਾ ਹੈ।ਇਸ ਦਾ ਅਰਥ ਹੈ ਦੇਸ਼ ਦੀ ਮੁਦਰਾ ਦਾ ਮੁੱਲ ਵਿਦੇਸ਼ੀ ਮੁਦਰਾ ਦੀ ਤੁਲਨਾ ਵਿੱਚ ਘਟਾ ਦੇਣਾ ਹਨ। ਇਸ ਨਾਲ ਭੁਗਤਾਨ ਅਸੰਤੁਲਨ ਠੀਕ ਹੋ ਸਕਦਾ ਹੈ।ਪਰ ਇਹ ਕੇਵਲ ਸਥਿਰ ਵਟਾਂਦਰਾ ਦਰ ਪ੍ਰਣਾਲੀ ਵਿੱਚ ਹੀ ਸੰਭਵ ਹੁੰਦਾ ਹੈ।

5.ਮੁਦਰਾ ਦੀ ਮੁੱਲ ਕਮੀ (Depreciation of Currency):-ਦੇਸ਼ ਦੀ ਮੁਦਰਾ ਦੀ ਖ਼ਰੀਦ ਸ਼ਕਤੀ ਨੂੰ ਘਟਾਉਣ ਦੀ ਪ੍ਰਕ੍ਰਿਆ ਨੂੰ ਮੁਦਰਾ ਦੀ ਮੁੱਲ ਕਮੀ ਕਿਹਾ ਜਾਂਦਾ ਹੈ।ਅਜਿਹਾ ਮੁਕਤ ਬਾਜ਼ਾਰ ਪ੍ਰਣਾਲੀ ਵਿੱਚ ਸੰਭਵ ਹੁੰਦਾ ਹੈ, ਜਿੱਥੇ ਕਿ ਵਟਾਂਦਰਾ ਦਰ ਮੰਗ ਅਤੇ ਪੂਰਤੀ ਦੁਅਰਾ ਨਿਰਧਾਰਨ ਹੁੰਦੀ ਹੈ ।ਇਸ ਨਾਲ ਨਿਰਯਾਤ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਅਤੇ ਆਯਾਤ ਘੱਟ ਜਾਂਦਾ ਹੈ।

 

ਪ੍ਰ.2. ਭਾਰਤ ਦੇ ਭੁਗਤਾਨ ਬਾਕੀ ਦੇ ਚਾਲੂ ਖਾਤਾ ਅਤੇ ਪੂੰਜੀ ਖਾਤਾ ਦੀਆਂ ਮਦਾਂ ਦੀ ਵਿਆਖਿਆ ਕਰੋ।

ਉੱਤਰ: ਭਾਰਤ ਦੇ ਭੁਗਤਾਨ ਬਾਕੀ ਦੇ ਚਾਲੂ ਖਾਤੇ ਦੀਆਂ ਮਦਾਂ:-

 

ਲੈਣਦਾਰੀ/ਪ੍ਰਾਪਤੀਆਂ (Credits/Receipts)

ਦੇਣਦਾਰੀ/ ਭੁਗਤਾਨ (Debits/Payments)

1.ਦਿੱਖ ਵਸਤੂਆਂ ਦਾ ਨਿਰਯਾਤ।

2.ਅਦਿੱਖ:-

(i) ਬਾਕੀ ਵਿਸ਼ਵ ਤੋਂ ਹਸਤਾਂਤਰਣ ਭੁਗਤਾਨ ( ਸਰਕਾਰੀ,ਨਿੱਜੀ ਦਾਨ, ਤੋਹਫ਼ੇ)

(ii) ਬਾਕੀ ਵਿਸਵ ਤੋਂ ਅਰਜਿਤ ਆਮਦਨ (ਨਿਵੇਸ਼ ਆਮਦਨ, ਕਰਮਚਾਰੀਆਂ ਦਾ ਮੁਆਵਜਾ)

(iii) ਬਾਕੀ ਵਿਸ਼ਵ ਨੂੰ ਦਿੱਤੀਆਂ ਗਈਆਂ ਸੇਵਾਵਾਂ (ਬੈਕਿੰਗ, ਆਵਾਜਾਈ, ਬੀਮਾ ਆਦਿ)

1.ਦਿੱਖ ਵਸਤੂਆਂ ਦਾ ਆਯਾਤ।

2.ਅਦਿੱਖ:-

(i) ਬਾਕੀ ਵਿਸ਼ਵ ਤੋਂ ਹਸਤਾਂਤਰਣ ਭੁਗਤਾਨ (ਸਰਕਾਰੀ, ਨਿੱਜੀ ਦਾਨ,ਤੋਹਫ਼ੇ)

(ii) ਬਾਕੀ ਵਿਸਵ ਨੂੰ ਪ੍ਰਦਾਨ ਆਮਦਨ (ਨਿਵੇਸ਼ ਆਮਦਨ, ਕਰਮਚਾਰੀਆਂ ਦਾ ਮੁਆਵਜਾ)

(iii) ਬਾਕੀ ਵਿਸ਼ਵ ਤੋਂ ਪ੍ਰਾਪਤ ਸੇਵਾਵਾਂ (ਬੈਕਿੰਗ, ਆਵਾਜਾਈ, ਬੀਮਾ ਆਦਿ)

ਭਾਰਤ ਦੇ ਭੁਗਤਾਨ ਬਾਕੀ ਦੇ ਪੂੰਜੀ ਖਾਤੇ ਦੀਆਂ ਮਦਾਂ:-

ਲੈਣਦਾਰੀ/ਪ੍ਰਾਪਤੀਆਂ (Credits/Receipts)

ਦੇਣਦਾਰੀ/ ਭੁਗਤਾਨ (Debits/Payments)

1.ਵਿਦੇਸ਼ੀ ਨਿੱਜੀ ਕਰਜ਼ ਦੀ ਪ੍ਰਾਪਤੀ

2.ਬੈੱਕਿੰਗ ਪੂੰਜੀ ਦਾ ਅੰਦਰੂਨੀ ਪ੍ਰਵਾਹ

3. ਸਰਕਾਰੀ ਖੇਤਰ ਦੁਆਰਾ ਪ੍ਰਾਪਤ ਕਰਜ਼

4.ਰਿਜ਼ਰਵ ਅਤੇ ਮੌਦਰਿਕ ਸਵਰਨ ਪ੍ਰਾਪਤੀਆਂ

5.ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਸਵਰਨ ਦੀ ਵਿਕਰੀ

ਕੁੱਲ ਜੋੜ

1. ਦੇਸ਼ੀ ਨਿੱਜੀ ਕਰਜ਼ ਦੀ ਵਾਪਸੀ

2.ਬੈੱਕਿੰਗ ਪੂੰਜੀ ਦਾ ਬਾਹਰ ਪ੍ਰਵਾਹ

3. ਸਰਕਾਰੀ ਖੇਤਰ ਦੁਆਰਾ ਕਰਜ਼ ਦਾ ਭੁਗਤਾਨ

4.ਰਿਜ਼ਰਵ ਅਤੇ ਮੌਦਰਿਕ ਸਵਰਨ ਭੁਗਤਾਨ

5.ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਸਵਰਨ ਦੀ ਖਰੀਦ

ਕੁੱਲ ਜੋੜ