Sunday 10 January 2021

CH 13 - Foreign Exchange

0 comments

ਪਾਠ-13 ਵਿਦੇਸ਼ੀ ਵਟਾਂਦਰਾ ਦਰ

(ਇੱਕ ਅੰਕ ਵਾਲੇ ਪ੍ਰਸ਼ਨ)

 

ਪ੍ਰ:1.ਵਟਾਂਦਰਾ ਤੋ ਭਾਵ ਅੰਤਰਰਾਸ਼ਟਰੀ ਮੁਦਰਾ ਬਾਜ਼ਾਰ ਵਿੱਚ ਇੱਕ ਕਰੰਸੀ ਦੀ ਬਾਕੀ ਕਰੰਸੀਆਂ ਦੇ ਰੂਪ ਵਿੱਚ

() ਕੀਮਤ ਤੋਂ ਹੈ () ਵਟਾਂਦਰੇ ਦੇ ਅਨੁਪਾਤ ਤੋਂ ਹੈ () ਦੋਵੇ () ਤੇ () () ਵਸਤੂ ਵਟਾਂਦਰੇ ਤੋਂ ਹੈ

ਉੱਤਰ: () ਦੋਵੇ () ਤੇ ()

 

ਪ੍ਰ:2.ਸਥਿਰ ਵਟਾਂਦਰਾ ਪ੍ਰਣਾਲੀ ਦੇ ਅੰਤਰਗਤ ਵਟਾਂਦਰਾ ਦਰ ਦਾ ਨਿਰਧਾਰਣ ਕਰੰਸੀ ਦੀ ਇੱਕ ਇਕਾਈ ਵਿੱਚ ਹੇਠ ਲਿਖਿਆਂ ਵਿੱਚੋ ਕਿਸ ਆਧਾਰ ਤੇ ਕੀਤਾ ਜਾਂਦਾ ਹੈ?

() ਚਾਂਦੀ ਦੀ ਮਾਤਰਾ () ਸੌਨੇ ਦੀ ਮਾਤਰਾ () ਦੋਵੇ () ਤੇ () () ਇਨ੍ਹਾਂ ਵਿੱਚੋਂ ਕੋਈ ਨਹੀਂ

ਉੱਤਰ: () ਸੋਨੇ ਦੀ ਮਾਤਰਾ

 

ਪ੍ਰ.3. ਟਕਸਾਲੀ ਦਰ ਤੋ ਕੀ ਭਾਵ ਹੈ?

() ਸਮਾਨ ਖਰੀਦ ਸਕਤੀ () ਦੋ ਕਰੰਸੀਆਂ ਵਿੱਚ ਸੋਨੇ ਦਾ ਭਾਰ () ਵਿਦੇਸੀ ਕਰੰਸੀ ਦੀ ਮੰਗ ਤੇ ਪੁਰਤੀ () ਦੋ ਦੇਸਾਂ ਵਿੱਚ ਕੀਮਤ

ਉੱਤਰ: () ਦੋ ਕਰੰਸੀਆਂ ਵਿੱਚ ਸੋਨੇ ਦਾ ਭਾਰ

 

ਪ੍ਰ. 4.ਹੇਠ ਲਿਖਿਆਂ ਵਿੱਚੋਂ ਸਥਿਰ ਵਟਾਂਦਰਾ ਪ੍ਰਣਾਲੀ ਦਾ ਕਿਹੜਾ ਲਾਭ ਨਹੀਂ ਹੈ?

() ਅਸਥਿਰਤਾ () ਅੰਤਰਰਾਸ਼ਟਰੀ ਵਪਾਰ ਨੂੰ ਵਧਾਉਣਾ () ਸਥਿਰਤਾ () ਸਮੱਸਟੀ ਨੀਤੀਆਂ ਵਿੱਚ ਤਾਲਮੇਲ

ਉੱਤਰ: () ਅਸਥਿਰਤਾ

ਪ੍ਰ. 5.ਹੇਠ ਲਿਖਿਆਂ ਵਿੱਚੋ ਸਥਿਰ ਵਟਾਂਦਰਾ ਪ੍ਰਣਾਲੀ ਦਾ ਕਿਹੜਾ ਦੋਸ਼ ਨਹੀਂ ਹੈ?

() ਵਿਸ਼ਾਲ ਅੰਤਰਾਸ਼ਟਰੀ ਨਿਧੀ ਦੀ ਜਰੂਰਤ () ਪੂੰਜੀ ਦਾ ਅਸੀਮਤ ਆਵਾਗਮਨ (ੲ) ਜੋਖਮ ਪੂੰਜੀ ਦਾ ਨਿਰਉਤਸਾਹਿਤ ਹੋਣਾ () ਸਾਧਨਾਂ ਦੀ ਵੰਡ ਵਿੱਚ ਕਠੌਰਤਾ

ਉੱਤਰ :() ਪੂੰਜੀ ਦਾ ਅਸੀਮਤ ਆਵਾਗਮਨ

 

ਪ੍ਰ. 6. ਲੋਚਸੀਲ ਵਟਾਂਦਰਾ ਦਰ ਉਹ ਦਰ ਹੈ ਜਿਸ ਦਾ ਨਿਰਧਾਰਨ

() ਮੁਦਰਾ ਵਿੱਚ ਸੋਨੇ ਦੀ ਮਾਤਰਾ ਰਾਹੀਂ () ਵੱਖ-ਵੱਖ ਮੁਦਰਾਵਾਂ ਦੀ ਮੰਗ ਅਤੇ ਪੂਰਤੀ ਦੁਆਰਾ () ਇੱਕ ਕਰੰਸੀ ਦੇ ਟਕਸਾਲੀ ਮੁੱਲ ਦੁਆਰਾ () ਇਨ੍ਹਾਂ ਵਿੱਚੋਂ ਕੋਈ ਨਹੀਂ

ਉੱਤਰ: () ਵੱਖ-ਵੱਖ ਮੁਦਰਾਵਾਂ ਦੀ ਮੰਗ ਅਤੇ ਪੂਰਤੀ ਦੁਆਰਾ

 

ਪ੍ਰ. 7.ਜਿਸ ਵਟਾਂਦਰਾ ਦਰ ਤੇ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਪੂਰਤੀ ਬਰਾਬਰ ਹੋ ਜਾਵੇ, ਉਸ ਨੂੰ ਕਹਿੰਦੇ ਹਨ

() ਵਟਾਂਦਰੇ ਦੀ ਸਮਾਨਤਾ ਦਰ () ਵਟਾਂਦਰੇ ਦੀ ਅਸੰਤੁਲਨ ਦਰ () ਸੰਤੁਲਨ ਦਰ () ਉਪਰਲੇ ਸਾਰੇ

ਉੱਤਰ: () ਸੰਤੁਲਨ ਦਰ

 

ਪ੍ਰ. 8.ਵਿਦੇਸ਼ੀ ਮੁਦਰਾ ਦੀ ਮੰਗ ਅਤੇ ਵਟਾਂਦਰਾ ਦਰ ਵਿੱਚ ਕੀ ਸਬੰਧ ਪਾਇਆ ਜਾਂਦਾ ਹੈ?

() ਵਿਪਰੀਤ () ਪ੍ਰਤੱਖ () ਬਹੁਤ ਨੇੜੇ () ਉਪਰਲੇ ਸਾਰੇ

ਉੱਤਰ: () ਪ੍ਰਤੱਖ

 

ਪ੍ਰ.9. ਹੇਠ ਲਿਖਿਆਂ ਵਿੱਚੋ ਲੋਚਸ਼ੀਲ ਵਟਾਂਦਰਾ ਪ੍ਰਣਾਲੀ ਦਾ ਕਿਹੜਾ ਦੋਸ਼ ਨਹੀਂ ਹੈ?

() ਅਸਥਿਰਤਾ () ਸਮੱਸਟੀ ਨੀਤੀਆਂ ਵਿੱਚ ਤਾਲਮੇਲ () ਅੰਤਰਰਾਸ਼ਟਰੀ ਵਪਾਰ ਵਿੱਚ ਸਥਿਰਤਾ () ਉਪਰਲੇ ਸਾਰੇ

ਉੱਤਰ: () ਅੰਤਰਰਾਸਟਰੀ ਵਪਾਰ ਵਿੱਚ ਸਥਿਰਤਾ

ਪ੍ਰ. 10.ਜੇ 50 ਰੁ: 2 ਡਾਲਰ ਖਰੀਦਣ ਲਈ ਜਰੂਰੀ ਹਨ ਤਾਂ ਵਟਾਂਦਰਾ ਦਰ ਹੈ?

(ਓ) ਰੂ:50 =2 ਡਾਲਰ (ਅ) ਰੂ:25 =1 ਡਾਲਰ (ੲ) ਰੂ:20 =1 ਡਾਲਰ (ਸ) ਰੂ:100 =4 ਡਾਲਰ

ਉੱਤਰ: (ਸ) ਰੁ:100 =4 ਡਾਲਰ

 

ਸਹੀ ਸ਼ਬਦ ਚੁਣ ਕੇ ਭਰੋ

 

ਪ੍ਰ. 1.ਵਟਾਂਦਰਾ ਦਰ ਇੱਕ ਦੇਸ਼ ਦੀ ਮੁਦਰਾ ਦੇ ਰੂਪ ਵਿੱਚ ਕੀਮਤ .........। (ਹੈ, ਨਹੀਂ ਹੈ)

ਉੱਤਰ: ਹੈ ।

 

ਪ੍ਰ. 2.ਸਬਥਿਰ ਵਟਾਂਦਰਾ ਦਰ ਦਾ ਅਰਥ ਹੈ ਕਿ ਵਟਾਂਦਰੇ ਦੀ ਦਰ ਸਰਕਾਰ ਰਾਹੀ ਨਿਰਧਾਰਿਤ..... (ਕੀਤੀ ਜਾਂਦੀ ਹੈ, ਨਹੀ ਕੀਤੀ ਜਾਂਦੀ ਹੈ)

ਉੱਤਰ: ਕੀਤੀ ਜਾਂਦੀ ਹੈ ।

 

ਪ੍ਰ.3.ਜਿਸ ਵਟਾਂਦਰਾ ਦਰ ਤੇ ਵਿਦੇਸ਼ੀ ਮੁਦਰਾ ਦੀ ਮੰਗ ਉਸਦੀ ਪੂਰਤੀ ਦੇ ਬਰਾਬਰ ਹੋ ਜਾਵੇ ਉਸ ਨੂੰ ......ਕਹਿੰਦੇ ਹਨ? (ਅਸਮਤਾ ਦਰ, ਸਮਤਾ ਦਰ)

ਉੱਤਰ: ਸਮਤਾ ਦਰ

 

ਪ੍ਰ.4.ਵਿਦੇਸ਼ੀ ਮੁਦਰਾ ਦੀ ਪੂਰਤੀ .........ਵਿਦੇਸ਼ੀ ਨਿਵੇਸ਼ ਤੇ ਨਿਰਬਰ ਕਰਦੀ ਹੈ। (ਪ੍ਰਤੱਖ, ਅਪ੍ਰਤੱਖ)

ਉੱਤਰ: ਪ੍ਰਤੱਖ

 

ਪ੍ਰ.5.ਵਿਦੇਸ਼ੀ ਮੁਦਰਾ ਦੀ ਮੰਗ ਅਤੇ ਵਟਾਂਦਰਾ ਦਰ ਵਿੱਚ .........ਸਬੰਧ ਹੈ। (ਵਿਪਰੀਤ, ਪ੍ਰਤੱਖ)

ਉੱਤਰ:ਵਿਪਰੀਤ

ਪ੍ਰ.6. ਵਿਦੇਸ਼ੀ ਮੁਦਰਾ ਦੀ ਪੂਰਤੀ ਅਤੇ ਵਟਾਂਦਰਾ ਦਰ ਵਿੱਚ .........ਸਬੰਧ ਹੈ। (ਵਿਪਰੀਤ, ਪ੍ਰਤੱਖ)

ਉੱਤਰ: ਪ੍ਰਤੱਖ

 

ਪ੍ਰ.7.ਹਾਜ਼ਰ ਬਜ਼ਾਰ ਉਹ ਬਜ਼ਾਰ ਹੈ ਜਿਸ ਵਿੱਚ ਵਿਦੇਸ਼ੀ ਵਟਾਂਦਰੇ ਦਾ............. (ਚਾਲੂ, ਭਾਵੀ)

ਉੱਤਰ: ਚਾਲੂ

 

ਪ੍ਰ. 8.ਵਾਇਦਾ ਬਜ਼ਾਰ ਉਹ ਬਜ਼ਾਰ ਹੈ ਜਿਸ ਵਿੱਚ.......ਪੂਰਾ ਹੋਣ ਵਾਲਾ ਲੈਣ-ਦੇਣ ਦਾ ਕਾਰੋਬਾਰ ਹੁੰਦਾ ਹੈ। (ਭਵਿੱਖ, ਵਰਤਮਾਨ)

ਉੱਤਰ: ਭਵਿੱਖ

 

ਪ੍ਰ.9. ਪ੍ਰਭਾਵੀ ਵਟਾਂਦਰਾ ਦਰ (EER) ਇੱਕ ਕਰੰਸੀ ਦਾ ਅੰਤਰਰਾਸ਼ਟਰੀ ਮੁਦਰਾ ਬਜ਼ਾਰ ਵਿੱਚ ਕਰੰਸੀਆਂ ਦੇ ਸਬੰਧ ਵਿੱਚ ਸ਼ਕਤੀ ਦਾ ਹੈ | (ਮਾਪ, ਮਾਪ ਨਹੀਂ ਹੈ)

ਉੱਤਰ: ਮਾਪ

 

(ਦੋ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1 .ਵਿਦੇਸ਼ੀ ਵਟਾਂਦਰਾ ਦਰ ਦਾ ਅਰਥ ਦੱਸੋ। ਇਹ ਕਿਵੇ ਨਿਰਧਾਰਿਤ ਹੁੰਦੀ ਹੈ?

ਉੱਤਰ: ਵਿਦੇਸੀ ਵਟਾਂਦਰਾ ਦਰ ਉਹ ਦਰ ਹੈ ਜਿਸ ਤੇ ਅੰਤਰਰਾਸਟਰੀ ਵਿਦੇਸੀ ਮੁਦਰਾ ਬਾਜਾਰ ਵਿੱਚ ਇੱਕ ਮੁਦਰਾ ਦਾ ਦੂਜੀ ਮੁਦਰਾ ਨਾਲ ਵਟਾਂਦਰਾ ਹੁੰਦਾ ਹੈ। ਉਦਾਹਰਣ: ਜੇਕਰ 1 ਅਮਰੀਕੀ ਡਾਲਰ ਖਰੀਦਣ ਲਈ 60 ਰੁ: ਦੇਣੇ ਪੈਂਦੇ ਹਨ ਤਾਂ ਦੋਹਾਂ ਕਰੰਸੀਆਂ ਦੀ ਵਟਾਂਦਰਾ ਦਰ = 60:1 ਹੋਵੇਗੀ।

 

ਪ੍ਰ.2. ਲੋਚਸ਼ੀਲ ਵਟਾਂਦਰਾ ਦਰ ਪ੍ਰਣਾਲੀ ਦੀ ਵਿਆਖਿਆ ਕਰੋ।

ਉੱਤਰ: ਲੌਚਸੀਲ ਵਟਾਂਦਰਾ ਦਰ ਉਹ ਦਰ ਹੈ ਜੋ ਵਿਦੇਸ਼ੀ ਮੁਦਰਾ ਬਾਜਾਰ ਵਿੱਚ ਕਿਸੇ ਦੇਸ ਦੀ ਕਰੰਸੀ ਦੀ ਮੰਗ ਅਤੇ ਪੂਰਤੀ ਰਾਹੀ ਨਿਰਧਾਰਿਤ ਹੁੰਦੀ ਹੈ ।ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ R=f, (D, S) (R=ਵਟਾਂਦਰਾ ਦਰ, D= ਅੰਤਰਰਾਸਟਰੀ ਬਾਜਾਰ ਵਿੱਚ ਭਿੰਨ-ਭਿੰਨ ਕਰੰਸੀਆਂ ਦੀ ਮੰਗ, S= ਅੰਤਰਰਾਸਟਰੀ ਬਾਜਾਰ ਵਿੱਚ ਭਿੰਨ-ਭਿੰਨ ਕਰੰਸੀਆੰ ਦੀ ਪੂਰਤੀ)

 

(ਚਾਰ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1. ਸਥਿਰ ਵਟਾਂਦਰਾ ਦਰ ਪ੍ਰਣਾਲੀ ਦੇ ਲਾਭ ਅਤੇ ਹਾਨੀਆਂ ਦਾ ਵਰਣਨ ਕਰੋਂ।

ਉੱਤਰ: ਸਥਿਰ ਵਟਾਂਦਰਾ ਦਰ ਪ੍ਰਣਾਲੀ ਦੇ ਮੁੱਖ ਲਾਭ ਇਸ ਤਰ੍ਹਾਂ ਹਨ: (1) ਇਹ ਅੰਤਰਰਾਸਟਰੀ ਬਾਜਾਰ ਵਿੱਚ ਸਥਿਰਤਾ ਨਿਸ਼ਚਿਤ ਕਰਦੀ ਹੈ। (2) ਅੰਤਰਰਾਸ਼ਟਰੀ ਵਪਾਰ ਨੂੰ ਉਤਸਾਹ ਦਿੰਦੀ ਹੈ। (3) ਵਪਾਰ ਦੀਆਂ ਸਮੱਸਟੀਗਤ ਨੀਤੀਆਂ ਵਿੱਚ ਤਾਲਮੇਲ ਸਥਾਪਿਤ ਕਰਦੀ ਹੈ।

ਹਾਨੀਆਂ (1) ਇਸ ਦੇ ਵਾਸਤੇ ਬਹੁਤ ਜਿਆਦਾ “ਅੰਤਰਰਾਸਟਰੀ ਨਿਧੀ” ਦੀ ਲੌੜ ਹੁੰਦੀ ਹੈ (2) ਅੰਤਰਰਾਸਟਰੀ ਬਾਜਾਰ ਵਿੱਚ ਪੂੰਜੀ ਦੇ ਪ੍ਰਵਾਹ ਨੂੰ ਸੀਮਤ ਕਰਦੀ ਹੈ (3) ਜੋਖਿਮ ਪੂੰਜੀ ਨੂੰ ਨਿਰਉਤਸਾਹਿਤ ਕਰਦੀ ਹੈ। (4) ਸਾਧਨਾਂ ਦੀ ਵੰਡ ਵਿੱਚ ਕਠੌਰਤਾ ਲਿਆਉਂਦੀ ਹੈ।

 

ਪ੍ਰ.2. ਲੋਚਸ਼ੀਲ ਵਟਾਂਦਰਾ ਦਰ ਪ੍ਰਣਾਲੀ ਦੇ ਲਾਭ ਅਤੇ ਹਾਨੀਆਂ ਦਾ ਵਰਣਨ ਕਰੋਂ।

ਉੱਤਰ: ਲੌਚਸੀਲ ਵਟਾਂਦਰਾ ਦਰ ਪ੍ਰਣਾਲੀ ਦੇ ਮੁੱਖ ਲਾਭ/ਗੁਣ ਇਸ ਤਰ੍ਹਾਂ ਹਨ; (1 ਮਇਸ ਦੇ ਵਾਸਤੇ ਬਹੁਤ ਜਿਆਦਾ “ਅੰਤਰਰਾਸ਼ਟਰੀ ਨਿਧੀ” ਦੀ ਲੋੜ ਨਹੀਂ ਹੁੰਦੀ ਹੈ (2) ਅੰਤਰਰਾਸਟਰੀ ਬਾਜਾਰ ਵਿੱਚ ਪੂੰਜੀ ਦੇ ਪ੍ਰਵਾਹ ਨੂੰ ਗਤੀਸੀਲ ਕਰਦੀ ਹੈ (3) ਜੋਖਿਮ ਪੂੰਜੀ ਨੂੰ ਉਤਸਾਹਿਤ ਕਰਦੀ ਹੈ। (4) ਸਾਧਨਾਂ ਦੀ ਵੰਡ ਵਿੱਚ ਅਨੁਕੂਲਤਾ ਲਿਆਉਂਦੀ ਹੈ। ਹਾਨੀਆਂ/ਦੋਸ਼ :(1) ਇਹ ਅੰਤਰਰਾਸਟਰੀ ਮੁਦਰਾ ਬਾਜਾਰ ਵਿੱਚ ਅਸਥਿਰਤਾ ਲਿਆਉਂਦੀ ਹੈ। (2) ਅੰਤਰਰਾਸ਼ਟਰੀ ਵਪਾਰ ਵਿੱਚ ਅਸਥਿਰਤਾ ਲਿਆਉਂਦੀ ਹੈ। (3) ਵਪਾਰ ਦੀਆਂ ਸਮੱਸਟੀਗਤ ਨੀਤੀਆਂ ਵਿੱਚ ਤਾਲਮੇਂਲ ਸਥਾਪਿਤ ਕਰਨ ਵਿੱਚ ਕਠਿਨਾਈਆਂ ਪੈਦਾ ਕਰਦੀ ਹੈ।

 

ਪ੍ਰ.3.ਵਿਦੇਸ਼ੀ ਮੁਦਰਾ ਦੀ ਮੰਗ ਅਤੇ ਪੂਰਤੀ ਦੇ ਕਾਰਕਾਂ ਦਾ ਵਰਣਨ ਕਰੋ।

ਉੱਤਰ: (i) ਬਾਕੀ ਵਿਸ਼ਵ ਨੂੰ ਹੋਣ ਵਾਲੇ ਦੇਸ ਦੇ ਨਿਰਯਾਤ (ii) ਪ੍ਰਤੱਖਵਿਦੇਸ਼ੀ ਨਿਵੇਸ (iii) ਘਰੇਲੂ ਬਾਜਾਰ ਵਿੱਚ ਗੈਰ-ਨਿਵਾਸੀਆਂ ਦੁਆਰਾ ਵਸਤੂਆਂ ਅਤੇ ਸੇਵਾਵਾਂ ਦੀ ਪ੍ਰਤੱਖ ਖਰੀਦ (iv) ਘਰੇਲੂ ਬਾਜਾਰ ਵਿੱਚ ਗੈਰ-ਨਿਵਾਸੀਆਂ ਦੁਆਰਾ ਸੱਟੇ ਲਈ ਖਰੀਦ (v) ਬਾਕੀ ਵਿਸ਼ਵ ਜਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਗੈਰ-ਨਿਵਾਸੀਆਂ ਦੁਆਰਾ ਭੇਜਿਆ ਗਿਆ ਧਨ

 

ਪ੍ਰ.4.ਸਥਿਰ ਵਟਾਂਦਰਾ ਦਰ ਪ੍ਰਣਾਲੀ ਦੀ ਵਿਆਖਿਆ ਕਰੋਂ।

ਉੱਤਰ:ਸਥਿਰ ਵਟਾਂਦਰਾ ਦਰ ਪ੍ਰਣਾਲੀ ਦਾ ਅਰਥ ਹੈ ਕਿ ਵਟਾਂਦਰੇ ਦੀ ਦਰ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਦੇ ਅਧੀਨ ਵਟਾਂਦਰਾ ਦਰ ਦਾ ਨਿਰਧਾਰਣ ਕਰੰਸੀ ਦੀ ਇੱਕ ਇਕਾਈ ਵਿੱਚ ਨਹਿਤ ਸੋਨੇ ਦੀ ਮਾਤਰਾ ਦੇ ਆਧਾਰ ਤੇ ਕੀਤੀ ਜਾਂਦੀ ਹੈ। ਭਿੰਨ-ਭਿੰਨ ਦੇਸਾਂ ਦੀ ਕਰੰਸੀ ਦੀ 1 ਇਕਾਈ ਵਿੱਚ ਸੋਨੇ ਦੀ ਮਾਤਰਾ ਦੇ ਆਧਾਰ ਤੇ ਉਸ ਦੀ ਤੁਲਨਾ ਕੀਤੀ ਜਾਂਦੀ ਹੈ । ਇਸ ਦੀਆਂ ਦੋ ਕਿਸਮਾਂ ਹਨ: 1.ਵਟਾਂਦਰਾ ਦਰ ਦੀ ਸਵਰਨਮਾਨ ਪ੍ਰਣਾਲੀ 2. ਵਟਾਂਦਰਾ ਦਰ ਦੀ ਸਮੰਜਨੀ ਸੀਮਾ ਪ੍ਰਣਾਲੀ ਜਾਂ ਵਟਾਂਦਰਾ ਦਰ ਦੀ ਬ੍ਰੈਟਨਵੂਡ ਪ੍ਰਣਾਲੀ

 

(ਛੇ ਅੰਕਾਂ ਵਾਲੇ ਪ੍ਰਸ਼ਨ)

 

ਪ੍ਰ.1. ਸਥਿਰ ਵਟਾਂਦਰਾ ਦਰ ਤੌ ਕੀ ਭਾਵ ਹੈ? ਸਥਿਰ ਵਟਾਂਦਰਾ ਦਰ ਕਿਵੇ ਨਿਰਧਾਰਿਤ ਕੀਤੀ ਜਾਂਦੀ ਹੈ

ਉੱਤਰ: ਸਥਿਰ ਵਟਾਂਦਰਾ ਦਰ ਦਾ ਅਰਥ- ਸਥਿਰ ਵਟਾਂਦਰਾ ਦਰ ਵਟਾਂਦਰੇ ਦੀ ਉਹ ਦਰ ਹੈ ਜੋ ਕਿ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ।ਇਸ ਪ੍ਰਣਾਲੀ ਵਿੱਚ ਵਾਂਦਰਾ ਦਰ ਸਰਕਾਰ ਨਿਸਚਿਤ ਕਰਦੀ ਹੈ ਅਤੇ ਇਹ ਦਰ ਸਥਿਰ ਰਹਿੰਦੀ ਹੈ। ਸਥਿਰ ਵਟਾਂਦਰਾ ਦਰ ਵਿੱਚ ਸਰਕਾਰ ਆਪਣੀ ਇੱਛਾ ਅਨੁਸਾਰ ਥੋੜ੍ਹੀ ਤਬਦੀਲੀ ਕਰ ਸਕਦੀ ਹੈ।

ਸਥਿਰ ਵਟਾਂਦਰਾ ਦਰ ਦਾ ਨਿਰਧਾਰਨ- ਸਥਿਰ ਵਟਾਂਦਰਾ ਦਰ ਦੇ ਨਿਰਧਾਰਨ ਲਈ ਦੋ ਪ੍ਰਣਾਲੀਆਂ ਅਪਣਾਈਆਂ ਗਈਆਂ ਹਨ-

1.ਸਵਰਨਮਾਨ ਪ੍ਰਣਾਲੀ-ਸਥਿਰ ਵਟਾਂਦਰਾ ਦਰ ਪ੍ਰਣਾਲੀ ਦਾ ਸਬੰਧ 1980-1914 ਤੱਕ ਸਵਰਨਮਾਨ ਪ੍ਰਣਾਲੀ ਨਾਲ ਸੀ। ਇਸ ਪ੍ਰਣਾਲੀ ਵਿੱਚ ਹਰੇਕ ਦੇਸ ਨੂੰ ਆਪਣੀ ਕਰੰਸੀ ਦਾ ਮੁੱਲ ਸੋਨੇ ਦੇ ਰੂਪ ਵਿੱਚ ਦੱਸਣਾ ਪੈੱਦਾ ਸੀ। ਇੱਕ ਕਰੰਸੀ ਦਾ ਮੁੱਲ ਦੂਸਰੀ ਕਰੰਸੀ ਵਿੱਚ ਨਿਰਧਾਰਨ ਕਰਨ ਲਈ ਹਰ ਇੱਕ ਕਰੰਸੀ ਦੇ ਸੋਨੇ ਦੇ ਰੂਪ ਵਿੱਚ ਮੁੱਲ ਦੀ ਤੁਲਨਾ ਦੂਸਰੀ ਕਰੰਸੀ ਦੇ ਸੌਨੇ ਦੇ ਰੂਪ ਵਿੱਚ ਮੁੱਲ ਨਾਲ ਕੀਤੀ ਜਾਂਦੀ ਸੀ ਇਸ ਪ੍ਰਕਾਰ

ਸਥਿਰ ਵਟਾਂਦਰਾ ਦਰ ਨਿਰਧਾਰਨ ਹੁੰਦੀ ਸੀ, ਜਿਸ ਨੂੰ ਵਟਾਂਦਰੇ ਦੀ ਟਕਸਾਲੀ ਸਮਤਾ ਮੁੱਲ (Mint Par Value of Exchange) ਕਿਹਾ ਜਾਂਦਾ ਸੀ। ਉਦਾਹਰਨ ਵਜੋਂ ਭਾਰਤ ਦੇ ਇੱਕ ਰੁਪਏ ਨਾਲ 100 ਗਰਾਮ ਸੋਨਾ ਅਤੇ ਅਮਰੀਕਾ ਦੇ ਇੱਕ ਡਾਲਰ ਨਾਲ 20 ਗਰਾਮ ਸੋਨੇ ਦਾ ਵਟਾਂਦਰਾ ਕੀਤਾ ਜਾ ਸਕਦਾ ਸੀ ਤਾਂ ਭਾਰਤ ਦੇ ਰੁਪਏ ਦਾ ਵਟਾਂਦਰਾ ਮੁੱਲ 100/20=5 ਅਮਰੀਕਨ ਡਾਲਰ ਨਿਰਧਾਰਨ ਕੀਤਾ ਜਾਂਦਾ ਸੀ ਜਾਂ ਵਟਾਂਦਰਾ ਦਰ 1:5 ਸੀ।

2. ਸਮਾਯੋਂਜਨ ਸੀਮਾ ਪ੍ਰਣਾਲੀ ਜਾਂ ਬਰੈਟਨਵੁੱਡ ਪ੍ਰਣਾਲੀ- ਦੂਸਰੇ ਮਹਾਂ-ਯੁੱਧ ਤੋਂ ਬਾਅਦ ਬਰੈਟਨਵੁੱਡ ਦੇ ਸਥਾਨ ਤੇ ਵਿਸਵ ਦੇ ਦੇਸ਼ਾਂ ਨੇ ਸਮਾਯੋਜਨ ਸੀਮਾ ਪ੍ਰਣਾਲੀ ਨੂੰ ਅਪਣਾਇਆ ਸੀ। ਇਹ ਪ੍ਰਣਾਲੀ ਸਥਿਰ ਵਟਾਂਦਰਾ ਦਰ ਨੂੰ ਸੋਨੇ ਦੇ ਰੂਪ ਵਿੱਚ ਹੀ ਪਰਿਭਾਸਿਤ ਕਰਕੇ,ਨਿਸਚਿਤ ਕੀਤੀ ਜਾਂਦੀ ਸੀ ਪ੍ਰੰਤੂ ਇਸ ਵਿੱਚ ਕੁੱਝ ਸਮਾਯੋਜਨ ਜਾਂ ਤਬਦੀਲੀ ਦੀ ਸੰਭਾਵਨਾ ਰੱਖੀ ਗਈ ਸੀ ਹਰੇਕ ਕਰੰਸੀ ਦਾ ਮੁੱਲ ਅਮਰੀਕਾ ਦੇ ਡਾਲਰ ਦੇ ਰੂਪ ਵਿੱਚ ਵੀ ਪਰਿਭਾਸਿਤ ਕੀਤਾ ਗਿਆ ਸੀ ।ਕਿਸੇ ਕਰੰਸੀ ਦੇ ਮੁੱਲ ਵਿੱਚ ਸਮਾਯੋਜਨ ਜਾਂ ਤਬਦੀਲੀ ਅੰਤਰ-ਰਾਸ਼ਟਰੀ ਮੁਦਰਾ ਕੌਸ ਦੀ ਪ੍ਰਵਾਨਗੀ ਨਾਲ ਹੀ ਕੀਤੀ ਜਾ ਸਕਦੀ ਸੀ।

 

ਸਥਿਰ ਵਟਾਂਦਰਾ ਦਰ ਦੇ ਲਾਭ-

1. ਆਰਥਿਕ ਸਥਿਰਤਾ- ਇਸ ਪ੍ਰਣਾਲੀ ਦਾ ਮੁੱਖ ਲਾਭ ਇਹ ਸੀ ਕਿ ਮੈੱਬਰ ਦੇਸਾਂ ਵਿੱਚ ਆਰਥਿਕ ਉਤਾਰ-ਚੜ੍ਹਾਅ ਦੀ ਸੰਭਾਵਨਾ ਨਹੀਂ' ਹੁੰਦੀ ਸੀ ਵਪਾਰਕ ਚੱਕਰਾਂ ਤੇ ਨਿਯੰਤਰਣ ਕਰਨ ਲਈ ਇਹ ਪ੍ਰਣਾਲੀ ਲਾਭਦਾਇਕ ਸਿੱਧ ਹੋਈ। ਇਸ ਨਾਲ ਆਰਥਿਕ ਨੀਤੀਆਂ ਦਾ ਨਿਰਮਾਣ ਚੰਗੇ ਢੰਗ ਨਾਲ ਕੀਤਾ ਜਾਣ ਲੱਗਾ

2.ਵਿਸ਼ਵ ਵਪਾਰ ਦਾ ਵਿਸਥਾਰ- ਸਥਿਰ ਵਟਾਂਦਰਾ ਦਰ ਵਿਸਵ ਵਪਾਰ ਦਾ ਵਿਸਥਾਰ ਹੋਇਆ ਕਿਉਂਕਿ ਇਸ ਨਾਲ ਵਟਾਂਦਰਾ ਦਰ ਵਿੱਚ ਅਨਿਸਚਿਤ ਤਬਦੀਲੀਆਂ ਨਹੀਂ ਹੁੰਦੀਆਂ ।ਇਸ ਲਈ ਅੰਤਰ-ਰਾਸ਼ਟਰੀ ਵਪਾਰ ਨੂੰ ਉਤਸ਼ਾਹ ਪ੍ਰਾਪਤ ਹੋਇਆ

3.ਸਮੱਸ਼ਟੀ ਨੀਤੀਆਂ ਦਾ ਤਾਲਮੇਲ- ਸਥਿਰ ਵਟਾਂਦਰਾ ਦਰ ਸਮੱਸਟੀ ਨੀਤੀਆਂ ਵਿੱਚ ਤਾਲਮੇਲ ਉਤਪੰਨ ਕਰਨ ਵਿੱਚ ਸਹਾਇਕ ਹੁੰਦੀ ਹੈ। ਇਸ ਨਾਲ ਅੰਤਰ-ਰਾਸ਼ਟਰੀ ਵਪਾਰ ਦੇ ਸਮਝੌਤੇ ਲੰਬੇ ਸਮੇਂ ਲਈ ਕੀਤੇ ਜਾ ਸਕਦੇ ਹਨ। ਇਸ ਪ੍ਰਕਾਰ ਵਿਸ਼ਵ ਅਰਥ-ਵਿਵਸਥਾ ਵਿੱਚ ਸਥਿਰ ਵਟਾਂਦਰਾ ਦਰ, ਨੀਤੀਆਂ ਦੇ ਨਿਰਮਾਣ ਵਿੱਚ ਸਹਾਇਤਾ ਕਰਦੀ ਹੈ।

ਹਾਨੀਆਂ - ਸਥਿਰ ਵਟਾਂਦਰਾ ਦਰ ਦੇ ਮੁੱਖ ਦੋਸ਼ ਹੇਠ ਲਿਖੇ ਹਨ-

1.ਵਿਸ਼ਾਲ ਅੰਤਰ-ਰਾਸ਼ਟਰੀ ਨਿਧੀਆਂ:-ਸਥਿਰ ਵਟਾਂਦਰਾ ਦਰ ਪ੍ਰਣਾਲੀ ਦਾ ਸੰਚਾਲਨ ਕਰਨ ਲਈ ਅਧਿਕ ਮਾਤਰਾ ਵਿੱਚ ਅੰਤਰ-ਰਾਸਟਰੀ ਨਿਧੀਆਂ ਦੀ ਲੋੜ ਪੈੱਦੀ ਸੀ।ਹਰ ਇੱਕ ਦੇਸ਼ ਨੂੰ ਬਹੁਤ ਸਾਰਾ ਧਨ ਸੌਨੇ ਦੇ ਰੂਪ ਵਿੱਚ ਸੰਭਾਲ ਕੇ ਰੱਖਣਾ ਪੈਂਦਾ ਸੀ ਕਿਉਕਿ ਦੇਸ਼ ਦੀ ਕਰੰਸੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸੋਨੇ ਵਿੱਚ ਬਦਲੀ ਜਾ ਸਕਦੀ ਸੀ।

2. ਪੂੰਜੀ ਦੀ ਘੱਟ ਗਤੀ:- ਸਥਿਰ ਵਟਾਂਦਰਾ ਦਰ ਪ੍ਰਣਾਲੀ ਵਿੱਚ ਵਟਾਂਦਰਾ ਦਰ ਨੂੰ ਸਥਿਰ ਰੱਖਣ ਲਈ ਸਰਕਾਰ ਨੂੰ ਸੋਨੇ ਦੇ ਰੂਪ ਵਿੱਚ ਭੰਡਾਰ ਸਥਾਪਤ ਕਰਨਾ ਪੈੱਦਾ ਸੀ।ਇਸ ਲਈ ਪੂੰਜੀ ਵਿੱਚ ਗਤੀਸੀਲਤਾ ਬਹੁਤ ਘੱਟ ਸੀ ਪੂੰਜੀ ਦਾ ਨਿਵੇਸ਼ ਵਿਦੇਸ਼ਾਂ ਵਿੱਚ ਘੱਟ ਮਾਤਰਾ ਵਿੱਚ ਕੀਤਾ ਜਾਂਦਾ ਸੀ।

3.ਸਾਧਨਾਂ ਦੀ ਅਕੂਸ਼ਲ ਵੰਡ:- ਸਥਿਰ ਵਟਾਂਦਰਾ ਦਰ ਵਿੱਚ ਸਾਧਨਾਂ ਦੀ ਵੰਡ ਕੁਸਲ ਢੰਗ ਨਾਲ ਨਹੀਂ ਕੀਤੀ ਜਾ ਸਕਦੀ ਸੀ ।ਉਤਪਾਦਨ ਦੇ ਸਾਧਨਾਂ ਦੇ ਉਤਮ ਪ੍ਰਯੋਗ ਨਾਲ ਹਰੇਕ ਦੇਸ਼ ਵਿੱਚ ਪੂੰਜੀ ਦੀ ਲੌੜ ਹੁੰਦੀ ਹੈ। ਪੂੰਜੀ ਨਿਰਮਾਣ ਦੀ ਘੱਟ ਪ੍ਰਾਪਤੀ ਕਾਰਨ ਸਾਧਨਾਂ ਦੀ ਅਕੁਸ਼ਲ ਵੰਡ ਸੰਭਵ ਸੀ।

 

ਸਥਿਰ ਵਟਾਂਦਰਾ ਦਰ ਨਾਲ ਜੌਖ਼ਮ ਪੂੰਜੀ ਨੂੰ ਵੀ ਉਤਸਾਹ ਪ੍ਰਾਪਤ ਨਹੀਂ' ਹੁੰਦਾ ਸੀ। ਜਿਨ੍ਹਾਂ ਕੰਮਾਂ ਵਿੱਚ ਪੂੰਜੀ ਲਗਾਉਣਾ ਜੋਖਮ ਵਾਲਾ ਕੰਮ ਹੁੰਦਾ ਸੀ ਉਹਨਾਂ ਕੰਮਾਂ ਵਿੱਚ ਕੌਈ ਵੀ ਦੇਸ਼ ਪੂੰਜੀ ਨਹੀਂ ਲਗਾਉਂਦਾ ਸੀ ਕਿਉਂਕਿ ਵਟਾਂਦਰਾ ਦਰ ਸਥਿਰ ਰਹਿੰਦੀ ਸੀ।

 

ਪ੍ਰ: 2.ਲੋਚਸ਼ੀਲ ਵਟਾਂਦਰਾ ਦਰ ਪ੍ਰਣਾਲੀ ਤੋ ਕੀ ਭਾਵ ਹੈ? ਲੋਚਸ਼ੀਲ ਵਟਾਂਦਰਾ ਦਰ ਕਿਵੇ' ਨਿਰਧਾਰਿਤ ਕੀਤੀ ਜਾਂਦੀ ਹੈ? ਲੋਚਸ਼ੀਲ ਵਟਾਂਦਰਾ ਦਰ ਦੇ ਲਾਭ ਅਤੇ ਹਾਨੀਆਂ ਦਾ ਵਰਣਨ ਕਰੋ।

ਉੱਤਰ: ਲੋਚਸੀਲ ਵਟਾਂਦਰਾ ਦਰ ਉਹ ਦਰ ਹੈ ਜੋ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਕਿਸੇ ਦੇਸ ਦੀ ਕਰੰਸੀ ਦੀ ਮੰਗ ਅਤੇ ਪੂਰਤੀ ਰਾਹੀਂ ਨਿਰਧਾਰਿਤ ਹੁੰਦੀ ਹੈ ।ਇਸ ਦਰ ਨੂੰ ਨਿਰਧਾਰਨ ਕਰਨ ਵਿੱਚ ਕੋਈ ਸਰਕਾਰੀ ਦਖਲ-ਅੰਦਾਜੀ ਨਹੀਂ ਹੁੰਦੀ। ਇਸ ਹਾਲਤ ਵਿੱਚ ਕਰੰਸੀ ਨੂੰ ਬਾਜਾਰ ਵਿੱਚ ਖੁੱਲਾ ਛੱਡ ਦਿੱਤਾ ਜਾਂਦਾ ਹੈ ਜੋ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਪੂਰਤੀ ਦੁਆਰਾ ਬਾਜਾਰ ਸ਼ਕਤੀਆਂ ਰਾਹੀ' ਨਿਰਧਾਰਨ ਹੁੰਦੀ ਹੈ। ਵਟਾਂਦਰਾ ਦਰ ਵਿੱਚ ਲਗਾਤਾਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਜਿੱਥੇ ਮੁਦਰਾ ਦੀ ਮੰਗ ਅਤੇ ਪੂਰਤੀ ਬਰਾਬਰ ਹੋ ਜਾਂਦੀ ਹੈ, ਉਸ ਨੂੰ ਵਟਾਂਦਰੇ ਦੀ ਸਮਤਾ ਦਰ ਕਹਿੰਦੇ ਹਨ। ਇਸ ਨੂੰ ਸੰਤੁਲਨ ਵੀ ਕਹਿੰਦੇ ਹਨ।

ਲੋਚਸੀਲ ਵਟਾਂਦਰਾ ਦਰ ਦੋ ਤੱਤਾਂ ਦੁਆਰਾ ਨਿਰਧਾਰਨ ਹੁੰਦੀ ਹੈ-

1 .ਵਿਦੇਸ਼ੀ ਮੁਦਰਾ ਦੀ ਮੰਗ -ਵਿਦੇਸ਼ੀ ਮੁਦਰਾ ਦਾ ਜਦੋਂ ਭੁਗਤਾਨ ਕੀਤਾ ਜਾਂਦਾ ਹੈ ਤਾਂ ਇਸ ਮੰਤਵ ਲਈ ਵਿਦੇਸ਼ੀ ਮੁਦਰਾ ਦੀ ਮੰਗ ਪੈਦਾ ਹੁੰਦੀ ਹੈ। ਇੱਕ ਦੇਸ ਵਿੱਚ ਵਿਦੇਸੀ ਮੁਦਰਾ ਦੀ ਮੰਗ ਹੇਠ ਲਿਖੇ ਕਾਰਨਾਂ ਕਰਕੇ ਉਤਪੰਨ ਹੁੰਦੀ ਹੈ-

(i) ਵਿਦੇਸ਼ਾਂ ਵਿੱਚੋਂ ਵਸਤਾਂ ਅਤੇ ਸੇਵਾਵਾਂ ਆਯਾਤ ਕਰਨ ਲਈ।

(ii) ਅੰਤਰ-ਰਾਸ਼ਟਰੀ ਕਰਜ਼ ਦਾ ਭੁਗਤਾਨ ਕਰਨ ਲਈ।

(iii) ਵਿਸ਼ਵ ਦੇ ਦੂਜੇ ਦੇਸਾਂ ਵਿੱਚ ਨਿਵੇਸ਼ ਕਰਨ ਲਈ।

(iv) ਬਾਕੀ ਵਿਸਵ ਨੂੰ ਤੋਹਫੇ ਅਤੇ ਸਹਾਇਤਾ ਦੇਣ ਲਈ।

(v) ਵਿਦੇਸ਼ੀ ਮੁਦਰਾ ਦੇ ਸੱਟਾ ਉਦੇਸ਼ ਨਾਲ ਲਾਭ ਕਮਾਉਣ ਲਈ।

ਜੇਕਰ ਅਸੀ ਭਾਰਤ ਦੇ ਰੁਪਏ ਅਤੇ ਅਮਰੀਕਾ ਦੇ ਡਾਲਰ ਦੇ ਸਬੰਧ ਵਿੱਚ ਡਾਲਰ ਦੀ ਮੰਗ ਅਤੇ ਵਟਾਂਦਰਾ ਮੁੱਲ ਦਾ ਅਧਿਐਨ ਕਰਨਾ ਚਾਹੁੰਦੇ ਹਾ ਤਾਂ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਵਟਾਂਦਰਾ ਮੁੱਲ ਦਾ ਉਲਟ ਸਬੰਧ ਹੁੰਦਾ ਹੈ, ਅਰਥਾਤ ਅਮਰੀਕਾ ਦੇ ਡਾਲਰ ਦੀ ਜੋ ਕੀਮਤ ਰੁਪਏ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਇਨ੍ਹਾਂ ਦਾ ਉਲਟਾ ਸਬੰਧ ਹੁੰਦਾ ਹੈ। ਇਸ ਲਈ ਜਦੋਂ ਵਟਾਂਦਰਾ ਮੁੱਲ ਘਟਦਾ ਹੈ ਤਾਂ ਡਾਲਰ ਦੀ ਮੰਗ ਵਿੱਚ ਵਾਧਾ ਹੁੰਦਾ ਹੈ। ਇਸ ਪ੍ਰਕਾਰ ਮੰਗ ਵਕਰ ਰਿਣਾਤਮਕ ਢਾਲ ਵਾਲੀ ਹੁੰਦੀ ਹੈ।

2. ਵਿਦੇਸ਼ੀ ਮੁਦਰਾ ਦੀ ਪੂਰਤੀ-ਵਿਦੇਸੀ ਮੁਦਰਾ ਦੀ ਪ੍ਰਾਪਤੀ ਦੁਆਰਾ ਇਸ ਦੀ ਪੂਰਤੀ ਨਿਸਚਿਤ ਹੁੰਦੀ ਹੈ। ਵਿਦੇਸ਼ੀ ਮੁਦਰਾ ਦੀ ਪੂਰਤੀ ਹੇਠ ਲਿਖੇ ਤੱਤਾਂ ਤੇ ਨਿਰਭਰ ਕਰਦੀ ਹੈ।

(i) ਵਸਤਾਂ ਅਤੇ ਸੇਵਾਵਾਂ ਦਾ ਨਿਰਯਾਤ ਕਰਨ ਨਾਲ

(ii) ਪ੍ਰਤੱਖ ਵਿਦੇਸ਼ੀ ਨਿਵੇਸ ਨਾਲ।

(iii) ਵਿਦੇਸ਼ੀ ਮੁਦਰਾ ਦੇ ਦਲਾਲਾ ਜਾਂ ਸੱਟਾ ਖੇਡਣ ਵਾਲਿਆਂ ਦੁਆਰਾ ਭਾਰਤ ਵਿੱਚ ਭੇਜੀ ਗਈ ਵਿਦੇਸੀ ਮੁਦਰਾ

(iv) ਵਿਦੇਸ਼ਾ ਵਿੱਚ ਕੰਮ ਕਰ ਰਹੇ ਭਾਰਤੀਆਂ ਦੁਆਰਾ ਦੇਸ ਵਿੱਚ ਭੇਜੀਆਂ ਬੱਚਤਾਂ ਨਾਲ

(v) ਵਿਦੇਸ਼ੀ ਸੈਲਾਨੀਆਂ ਦੁਆਰਾ ਭਾਰਤ ਵਿੱਚ ਸੈਰ-ਸਪਾਟੇ ਨਾਲ।

ਵਟਾਂਦਰਾ ਦਰ ਅਤੇ ਵਿਦੇਸ਼ੀ ਮੁਦਰਾ ਦੀ ਪੂਰਤੀ ਦਾ ਸਿੱਧਾ ਸਬੰਧ ਹੁੰਦਾ ਹੈ। ਜਦੋਂ ਵਟਾਂਦਰਾ ਦਰ ਵਧਦੀ ਹੈ ਤਾਂ ਵਿਦੇਸ਼ੀ ਮੁਦਰਾ ਦੀ ਪੂਰਤੀ ਵਿੱਚ ਵਾਧਾ ਹੁੰਦਾ ਹੈ।ਜਦੋ' ਵਟਾਂਦਰਾ ਦਰ ਘੱਟਦੀ ਹੈ ਤਾਂ ਵਿਦੇਸ਼ੀ ਮੁਦਰਾ ਦੀ ਪੂਰਤੀ ਘੱਟ ਜਾਂਦੀ ਹੈ। ਇਸ ਪ੍ਰਕਾਰ ਪੂਰਤੀ ਵਕਰ ਧਨਾਤਮਕ ਢਾਲ ਵਾਲੀ ਹੁੰਦੀ ਹੈ

ਵਟਾਂਦਰੇ ਦੀ ਸੰਤੁਲਨ ਦਰ -ਵਟਾਂਦਰੇ ਦੀ ਸੰਤੁਲਨ ਦਰ ਉਸ ਪੱਧਰ ਤੇ ਨਿਰਧਾਰਿਤ ਹੁੰਦੀ ਹੈ,ਜਿਸ ਤੇ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਪੂਰਤੀ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ। ਇਸ ਨੂੰ ਹੇਠ ਦਿੱਤੇ ਚਿੱਤਰ ਦੁਆਰਾ ਸਪੱਸਟ ਕੀਤਾ ਜਾ ਸਕਦਾ ਹੈ;

ਰੇਖਾ ਚਿੱਤਰ ਵਿੱਚ OX-ਅਕਸ ਤੇ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਪੂਰਤੀ ਪ੍ਰਗਟ ਕੀਤੀ ਗਈ ਹੈ ਅਤੇ OY-ਅਕਸ ਤੇ ਵਟਾਂਦਰਾ ਦਰ ਨੂੰ ਦਰਸਾਇਆ ਗਿਆ ਹੈ। D ਵਿਦੇਸ਼ੀ ਮੁਦਰਾ ਦੀ ਮੰਗ ਵਕਰ ਹੈ ਅਤੇ S ਵਿਦੇਸ਼ੀ ਮੁਦਰਾ ਦੀ ਪੂਰਤੀ ਵਕਰ ਹੈ ।ਦੋਵੇ ਇੱਕ ਦੂਸਰੇ ਨੂੰ ਬਿੰਦੂ E ਤੇ ਕੱਟ ਰਹੀਆਂ ਹਨ। ਇਸ ਲਈ ਇਹ ਸੰਤੁਲਨ ਬਿੰਦੂ ਹੋਵੇਗਾ। ਕਿਉਂਕਿ ਇਸ ਬਿੰਦੂ ਤੇ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਪੂਰਤੀ OQ ਦੇ ਬਰਾਬਰ ਹੈ। ਬਿੰਦੂ E ਤੋਂ ਪਤਾ ਲਗਦਾ ਹੈ ਕਿ ਵਟਾਂਦਰਾ ਦਰ OR ਸੰਤੁਲਨ ਵਟਾਂਦਰਾ ਦਰ ਹੋਵੇਗੀ ।ਜੇ ਵਿਦੇਸ਼ੀ ਮੁਦਰਾ ਦੀ ਵਟਾਂਦਰਾ ਦਰ ਵਧਕੇ OR1 ਹੋ ਜਾਂਦੀ ਹੈ ਤਾਂ ਇਸ ਦਰ ਤੇ ਵਿਦੇਸ਼ੀ ਮੁਦਰਾ ਦੀ ਪੂਰਤੀ (ON) ਵਿਦੇਸ਼ੀ ਮੁਦਰਾ ਦੀ ਮੰਗ (OM) ਨਾਲੋ ਵਧੇਰੇ ਹੋ ਜਾਵੇਗੀ । ਪੂਰਤੀ ਦੇ ਵਧੇਰੇ ਹੋਣ ਕਾਰਨ ਵਟਾਂਦਰਾ ਦਰ ਘੱਟ ਹੋ ਕੇ OR ਹੋ ਜਾਵੇਗੀ। ਇਸ ਦੇ ਉਲਟ ਜੇ ਵਿਦੇਸ਼ੀ ਮੁਦਰਾ ਦੀ ਵਟਾਂਦਰਾ ਦਰ ਘੱਟ ਕੇ OR2 ਹੋ ਜਾਂਦੀ ਹੈ ਤਾਂ ਇਸ ਦਰ ਤੇ ਵਿਦੇਸ਼ੀ ਮੁਦਰਾ ਦੀ ਪੂਰਤੀ (OM) ਵਿਦੇਸੀ ਮੁਦਰਾ ਦੀ ਮੰਗ (ON) ਨਾਲੋਂ MN ਘੱਟ ਹੋ ਜਾਵੇਗੀ ।ਪੂਰਤੀ ਦੇ ਘੱਟ ਹੋਣ ਕਾਰਨ ਵਟਾਂਦਰਾ ਦਰ ਵਧ ਕੇ OR ਹੋ ਜਾਵੇਗੀ। ਇਸ ਤਰ੍ਹਾਂ ਵਟਾਂਦਰਾ ਦਰ ਉਥੇ ਹੀ ਨਿਰਧਾਰਿਤ ਹੋਵੇਗੀ ਜਿਥੇ ਕਰੰਸੀ ਦੀ ਮੰਗ ਅਤੇ ਪੂਰਤੀ ਇਕ ਦੂਜੇ ਦੇ ਬਰਾਬਰ ਹੋਣਗੀਆਂ

 

ਲੋਚਸੀਲ ਵਟਾਂਦਰਾ ਦਰ ਪ੍ਰਣਾਲੀ ਦੇ ਮੁੱਖ ਲਾਭ/ਗੁਣ ਇਸ ਤਰ੍ਹਾਂ ਹਨ;

 

(1) ਅੰਤਰਰਾਸ਼ਟਰੀ ਨਿਧੀ ਦੀ ਲੋੜ ਨਹੀਂ:-ਲੋਚਸੀਲ ਵਟਾਂਦਰਾ ਦਰ ਪ੍ਰਣਾਲੀ ਨੂੰ ਅੰਤਰਰਾਸਟਰੀ ਨਿਧੀ ਦੀ ਸਹਾਇਤਾ ਦੀ ਲੋੜ ਨਹੀਂ' ਹੁੰਦੀ

(2) ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੂੰਜੀ ਦਾ ਪ੍ਰਵਾਹ ਗਤੀਸ਼ੀਲ ਹੋਣਾ:- ਲੌਚਸੀਲ ਵਟਾਂਦਰਾ ਦਰ ਪ੍ਰਣਾਲੀ ਦੇ ਫਲਸਰੂਪ ਸੰਸਾਰ ਦੇ ਭਿੰਨ- ਭਿੰਨ ਦੇਸਾਂ ਵਿਚਕਾਰ ਪੂੰਜੀ ਦੀ ਗਤੀਸੀਲਤਾ ਵਧ ਜਾਂਦੀ ਹੈ।

(3) ਜੌਖਿਮ ਪੂੰਜੀ ਨੂੰ ਉਤਸ਼ਾਹ:- ਲੋਚਸੀਲ ਵਟਾਂਦਰਾ ਦਰ ਪ੍ਰਣਾਲੀ ਤੋ ਜੋਖਮ ਪੂੰਜੀ ਨੂੰ ਅੰਤਰਰਾਸ਼ਟਰੀ ਮੁਦਰਾ ਬਾਜਾਰ ਵਿੱਚ ਉਤਸਾਹ ਮਿਲਦਾ ਹੈ।

(4) ਸਾਧਨਾਂ ਦੀ ਵੰਡ ਵਿੱਚ ਅਨੁਕ੍ਰਲਤਾ:- ਲੋਚਸੀਲ ਵਟਾਂਦਰਾ ਦਰ ਪ੍ਰਣਾਲੀ ਦੇ ਕਾਰਨ ਸਾਧਨਾਂ ਦੀ ਵੰਡ ਕੁਸ਼ਲਤਾ ਨਾਲ ਹੋਣ ਕਾਰਨ ਕਾਰਜਕ੍ਰਸ਼ਲਤਾ ਵਿੱਚ ਵਾਧਾ ਹੁੰਦਾ ਹੈ

 

ਲੋਚਸ਼ੀਲ ਵਟਾਂਦਰਾ ਦਰ ਪ੍ਰਣਾਲੀ ਦੇ ਮੁੱਖ ਦੋਸ਼ ਹੇਠ ਲਿਖੇ ਹਨ;-

 

(1) ਅਸਥਿਰਤਾ:-ਇਹ ਅੰਤਰਰਾਸ਼ਟਰੀ ਮੁਦਰਾ ਬਾਜਾਰ ਵਿੱਚ ਅਸਥਿਰਤਾ ਲਿਆਉਂਦੀ ਹੈ। ਵਟਾਂਦਰਾ ਬਾਜਾਰ ਵਿੱਚ ਉਸੇ ਤਰ੍ਹਾਂ ਉਤਾਰ-ਚੜ੍ਹਾਅ ਦੀ ਪ੍ਰਵਿਰਤੀ ਪਾਈ ਜਾਂਦੀ ਹੈ ਜਿਸ ਪ੍ਰਕਾਰ ਵਸਤੂ ਦੀ ਕੀਮਤ ਵਿੱਚ।

(2) ਅੰਤਰਰਾਸ਼ਟਰੀ ਵਪਾਰ ਵਿੱਚ ਅਸਥਿਰਤਾ:-ਇਸ ਦੇ ਕਾਰਨ ਅੰਤਰਰਾਸ਼ਟਰੀ ਮੁਦਰਾ ਬਾਜਾਰ ਵਿੱਚ ਅਸਥਿਰਤਾ ਪੈਦਾ ਹੋ ਜਾਂਦੀ ਹੈ ਜੋ ਅੰਤਰਰਾਸਟਰੀ ਵਪਾਰ ਵਿੱਚ ਅਸਥਿਰਤਾ ਦਾ ਕਾਰਨ ਬਣਦੀ ਹੈ।ਇਸ ਦੇ ਸਿੱਟੇ ਵਜੋ ਆਯਾਤ -ਨਿਰਯਾਤ ਸਬੰਧੀ ਦੀਰਘਕਾਲੀਨ ਨੀਤੀਆਂ ਬਣਾਉਣਾ ਕਠਿਨ ਹੋ ਜਾਂਦਾ ਹੈ।

(3) ਸਮੱਸ਼ਟੀਗਤ ਨੀਤੀਆਂ:- ਜਿਥੇ ਸਥਿਰ ਵਟਾਂਦਰਾ ਦਰ ਸਮੱਸਟੀਗਤ ਨੀਤੀਆਂ ਵਿੱਚ ਤਾਲਮੋਲ ਸਥਾਪਿਤ ਕਰਨ ਵਿੱਚ ਸਹਾਇਕ ਹੁੰਦੀ ਹੈ ਉਥੇ ਲੋਚਸੀਲ ਵਟਾਂਦਰਾ ਦਰ ਪ੍ਰਣਾਲੀ ਇਸ ਵਿੱਚ ਕਠਿਨਾਈ ਪੈਦਾ ਕਰਦੀ ਹੈ।