Saturday 16 January 2021

CH 2 - ਖੇਤੀਬਾੜੀ

0 comments

ਖੇਤੀਬਾੜੀ

 

 

ਖੇਤੀਬਾੜੀ (Agriculture) ਦਾ ਅਰਥ

ਖੇਤੀਬਾੜੀ (Agriculture) ਦੋ ਸ਼ਬਦਾਂ Ager and Culture ਦੇ ਸੁਮੇਲ ਤੋਂ ਬਣਿਆ ਹੈ। ਇੱਥੇ Ager ਸ਼ਬਦ ਦਾ ਅਰਥਖੇਤੀਅਰਥਾਤ ਮਿੱਟੀ ਹੈ ਅਤੇ Culture ਸ਼ਬਦ ਤੋਂ ਭਾਵ "ਦੇਖ ਰੇਖ" |

 


ਭਾਰਤ ਵਿੱਚ ਖੇਤੀਬਾੜੀ ਦਾ ਇਤਿਹਾਸ

 

ਭਾਰਤੀ ਖੇਤੀਬਾੜੀ ਅਰਥ ਵਿਵਸਥਾ ਦੀ ਰੀੜ੍ਹ ਹੈ। ਭਾਰਤ ਵਿੱਚ ਖੇਤੀ ਸਿੰਧ ਘਾਟੀ ਸੱਭਿਅਤਾ ਤੋਂ ਕੀਤੀ ਜਾਂਦੀ ਹੈ। ਸੰਨ 1960 ਤੋਂ ਬਾਅਦ ਉੱਚ-ਉਤਪਾਦਕ ਬੀਜ (HYU) ਦਾ ਪ੍ਰਯੋਗ ਸ਼ੁਰੂ ਹੋਣ ਨਾਲ ਸਿੰਜਾਈ ਅਤੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਵਧਿਆ ਅਤੇ ਖਾਧ ਅੰਨ ਉਤਪਾਦਨ ਵਿੱਚ ਕਾਫੀ ਇਜ਼ਾਫਾ ਹੋਇਆ ਜਿਸ ਨੂੰ ਹਰੀ ਕ੍ਰਾਂਤੀ ਕਿਹਾ ਗਿਆ

 

 



 

ਨਿਰਬਾਹ ਖੇਤੀ:-ਜਿਸ ਵਿੱਚ ਕਿਸਾਨ ਆਪਣੀਆਂ ਘਰੇਲੂ ਲੌੜਾਂ ਦੀ ਪੂਰਤੀ ਲਈ ਆਪਣੀ ਜ਼ਰੂਰਤ ਮੁਤਾਬਿਕ ਫਸਲ ਪੈਦਾ ਕਰਦਾ ਹੈ। ਭਾਰਤ ਵਿੱਚ ਨਿਰਬਾਹ ਖੇਤੀ ਉੱਤਰ ਪੂਰਬੀ ਭਾਰਤ, ਪੂਰਬੀ ਭਾਰਤ, ਮੱਧ ਪ੍ਰਦੇਸ਼, ਬੁੰਦੇਲਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਦੱਖਣੀ ਬਿਹਾਰ ਵਿੱਚ ਹੁੰਦੀ ਹੈ

 

 


 

ਜੈਵਿਕ ਖੇਤੀ:- ਮਿੱਟੀਆਂ ਨੂੰ ਨੁਕਸਾਨ ਪਹੁੰਚਾਏ ਬਗੈਰ ਕੀਤੀ ਜਾਣ ਵਾਲੀ ਖੇਤੀ ਨੂੰ ਜੈਵਿਕ ਖੇਤੀ ਕਿਹਾ ਜਾਂਦਾ ਹੈ। ਜੈਵਿਕ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਕੀੜੇ ਮਾਰਨ ਵਾਲੀਆਂ ਦਵਾਈਆਂ ਦੇ ਸਥਾਨ ਤੇ ਜੈਵਿਕ ਕਚਰਾ, ਜੈਵਿਕ ਖਾਦਾਂ ਅਤੇ ਜੈਵਿਕ ਸਮੱਗਰੀ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ।




ਸੰਘਣੀ ਖੇਤੀ:- ਇਸ ਪ੍ਰਕਾਰ ਦੀ ਖੇਤੀ ਬਹੁਤ ਜ਼ਿਆਦਾ ਸਿੰਜਾਈ ਵਾਲੇ ਖੇਤਰਾਂ ਵਿੱਚ, ਜਿੱਥੇ ਖਾਦਾਂ ਅਤੇ ਪੈਸਟੀਸਾਈਡਜ਼ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਉਦਯੋਗਿਕ ਖੇਤੀ ਵੀ ਆਖਿਆ ਜਾਂਦਾ ਹੈ। ਇਹ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ।

 



 

ਪੌੜੀਦਾਰ ਖੇਤੀ (Terrace Farming)

ਪਹਾੜੀਆਂ ਅਤੇ ਪਰਬਤਾਂ ਦੀਆਂ ਢਲਾਣਾਂ ਨੂੰ ਕੱਟ ਕੇ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਵਿੱਚ ਮਿੱਟੀ ਦੇ ਅਪਰਦਨ ਦਾ ਵੀ ਧਿਆਨ ਰੱਖਣਾ ਪੈਂਦਾ ਹੈ

 


 

 

ਬਾਗਾਤੀ ਖੇਤੀ:-

ਇਸ ਪ੍ਰਕਾਰ ਦੀ ਖੇਤੀ ਵੱਡੇ ਖੇਤਰਾਂ ਵਿੱਚ ਕਿਸੇ ਇੱਕ ਕੰਪਨੀ ਦੁਆਰਾ ਕੀਤੀ ਜਾਂਦੀ ਹੈ। ਇਹ ਖੇਤੀ ਯੂਰਪ ਦੇ ਟਰਾਪੀਕਲ ਅਤੇ ਸਬ ਟਰਾਪੀਕਲ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਸ ਖੇਤੀ ਦਾ ਮੁੱਖ ਉਦੇਸ਼ ਵਪਾਰ ਹੁੰਦਾ ਹੈ। ਇਸ ਵਿੱਚ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਖੇਤੀ ਹੁੰਦੀ ਹੈ।

 


ਬਾਗਾਤੀ ਖੇਤੀ ਦੀਆਂ ਵਿਸ਼ੇਸ਼ਤਾਵਾਂ:-

 

ਵੱਡੀ ਉਪਜ ਯੋਗ ਖੇਤੀ

ਵਿਗਿਆਨਕ ਤਰੀਕੇ ਰਾਹੀਂ ਖੇਤੀ

ਉੱਚ-ਸਤਰੀ ਪ੍ਰਬੰਧਕੀ ਵਿਵਸਥਾ

ਮਸ਼ੀਨੀਕਰਨ

ਮੁੱਖ ਉਦੇਸ- ਜਿਆਦਾ ਉਪਜ ਅਤੇ ਚੰਗੀ ਕਿਸਮ

 

 

ਮਿਸ਼ਰਤ ਖੇਤੀ:-

ਫਸਲਾਂ ਦੇ ਨਾਲ ਨਾਲ ਪਸ਼ੁ ਪਾਲਣਾ ਹੀ ਮਿਸ਼ਰਤ ਖੇਤੀ ਹੈ। ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਇਹ ਖੇਤੀ ਕੀਤੀ ਜਾਂਦੀ ਹੈ। ਕੁਸ਼ਲ ਪ੍ਰਬੰਧਨ, ਬਾਜ਼ਾਰੀ ਮੰਗ ਕਾਰਨ ਉੱਚ ਪੈਦਾਵਾਰ ਹੁੰਦੀ ਹੈ।

 

 


ਡੇਅਰੀ ਫਾਰਮਿੰਗ:- ਉਦਯੋਗਿਕ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਡੇਅਰੀ ਉਤਪਾਦ ਨੂੰ ਸ਼ਹਿਰੀ ਖੇਤਰ ਵਿੱਚ ਉਪਲੱਬਧ ਕਰਵਾਉਣ ਲਈ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ।

 


 

Questions

 

ਪ੍ਰ:1:-ਭਾਰਤ ਦੇ ਅੰਨ ਭੰਡਾਰ ਹਨ?

() ਰਾਜਸਥਾਨ, ਗੁਜਰਾਤ () ਉੜੀਸਾ, ਛਤੀਸਗੜ () ਉੱਤਰ ਪ੍ਰਦੇਸ਼, ਪੰਜਾਬ () ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼

ਉੱਤਰ: () ਉੱਤਰ ਪ੍ਰਦੇਸ਼, ਪੰਜਾਬ

 

ਪ੍ਰ:2:- ਮੋਟੇ ਅਨਾਜ ਕਿਹੜੇ ਹਨ?

() ਜਵਾਰ, ਬਾਜਰਾ, () ਸਰ੍ਹੋਂ, ਕਣਕ () ਚੌਲ਼, ਚਕੰਦਰ () ਇਹਨਾਂ ਵਿੱਚੋਂ ਕੋਈ ਨਹੀ  

ਉੱਤਰ: () ਜਵਾਰ, ਬਾਜਰਾ

 

ਪ੍ਰ:3:- ਬਗਾਤੀ ਖੇਤੀ ਤੋਂ ਕੀ ਭਾਵ ਹੈ?

) ਵਿਗਿਆਨਿਕ ਤਰੀਕੇ ਰਾਹੀਂ ਕਿਤੀ ਜਾਣ ਵਾਲੀ ਖੇਤੀ

) ਜ਼ਿਆਦਾ ਸਿੰਜਾਈ ਵਾਲੇ ਖੇਤਰਾਂ ਵਿੱਚ ਕਿਤੀ ਜਾਣ ਵਾਲੀ ਖੇਤੀ

) ਫ਼ਸਲਾਂ ਦੇ ਨਾਲ-ਨਾਲ ਪਸ਼ੂ ਪਾਲਣ ਕਰਨਾ

) ਘਰੇਲੂ ਲੋੜਾ ਦੀ ਪੂਰਤੀ ਲਈ ਕਿਤੀ ਜਾਣ ਵਾਲੀ ਖੇਤੀ    

ਉੱਤਰ: ਓ) ਵਿਗਿਆਨਿਕ ਤਰੀਕੇ ਰਾਹੀਂ ਕਿਤੀ ਜਾਣ ਵਾਲੀ ਖੇਤੀ

 

ਪ੍ਰ:4:- ਨਿਰਬਾਹ ਖੇਤੀ ਕੀ ਹੈ?

) ਘਰੇਲੂ ਲੋੜਾਂ ਲਈ

) ਵਪਾਰਕ ਪੱਧਰ ਲਈ

) ਉਦਯੋਗਿਕ ਖੇਤਰ ਲਈ

) ਪਸ਼ੂ ਪਾਲਣ ਲਈ

ਉੱਤਰ: ਓ) ਘਰੇਲੂ ਲੋੜਾਂ ਲਈ

 

ਪ੍ਰ:5:- ਭਾਰਤ ਦਾ ਸਬ ਤੋਂ ਵੱਡਾ ਕਣਕ ਉਤਪਾਦਕ ਰਾਜ ਕਿਹੜਾ ਹੈ?

) ਮੱਧ ਪ੍ਰਦੇਸ਼

) ਉੱਤਰ ਪ੍ਰਦੇਸ਼  

) ਉੜੀਸਾ

) ਬਿਹਾਰ

ਉੱਤਰ: ਅ) ਉੱਤਰ ਪ੍ਰਦੇਸ਼  

 

ਪ੍ਰ:6:- ਜੈਵਿਕ ਖੇਤੀ ਵਿੱਚ ਕੀ ਜਰੂਰੀ ਹੈ?

) ਗੋਬਰ ਖਾਦ

() ਰਸਾਇਣਕ ਖਾਦ

() ਪੇਸਟੀਸਾਈਡ

() ਉਪਰੋਤਕ ਸਾਰੇ

ਉੱਤਰ: ਓ) ਗੋਬਰ ਖਾਦ

 

 

ਪ੍ਰ:7:- ਹਾੜੀ (ਰਬੀ) ਦੀਆਂ ਫ਼ਸਲਾਂ ਨਹੀਂ?

) ਕਣਕ, ਸਰੋਂ

) ਜਵਾਰ, ਬਾਜਰਾ

) ਚਾਵਲ, ਕਪਾਹ

) ਇਹਨਾਂ ਵਿੱਚੋਂ ਕੋਈ ਨਹੀਂ 

ਉੱਤਰ: ਓ) ਕਣਕ, ਸਰੋਂ