Saturday 16 January 2021

CH 1 -ਭੂਗੋਲ

0 comments

ਵਿਸ਼ਾ: ਭੂਗੋਲ 

 

 


ਖੇਤੀਬਾੜੀ

 

 


 

ਖੇਤੀਬਾੜੀ (Agriculture)

 


 

ਖੇਤੀਬਾੜੀ (Agriculture) ਦੋ ਸ਼ਬਦਾਂ Ager and Culture ਦੇ ਸੁਮੇਲ ਤੋਂ ਬਣਿਆ ਹੈ। ਇੱਥੇ Ager ਸ਼ਬਦ ਦਾ ਅਰਥਖੇਤੀਅਰਥਾਤ ਮਿੱਟੀ ਹੈ ਅਤੇ Culture ਸ਼ਬਦ ਤੋਂ ਭਾਵ "ਦੇਖ ਰੇਖ" |

Definition of Agriculture: “Agriculture is the art and science of growing plants and other crops and raising animals for food, other human needs or economic gain.”

 

ਭਾਰਤ ਵਿੱਚ ਖੇਤੀਬਾੜੀ ਦਾ ਇਤਿਹਾਸ

(History of agriculture in India)

 

 


ਭਾਰਤੀ ਖੇਤੀਬਾੜੀ ਅਰਥ ਵਿਵਸਥਾ ਦੀ ਰੀੜ੍ਹ ਹੈ। ਭਾਰਤ ਵਿੱਚ ਖੇਤੀ ਸਿੰਧ ਘਾਟੀ ਸੱਭਿਅਤਾ ਤੋਂ ਕੀਤੀ ਜਾਂਦੀ ਹੈ। ਸੰਨ 1960 ਤੋਂ ਬਾਅਦ ਖੇਤੀ ਦੇ ਖੇਤਰ ਵਿੱਚ ਹਰੀ ਕ੍ਰਾਂਤੀ ਨਾਲ ਨਵਾਂ ਦੌਰ ਆਇਆ। ਸੰਨ 2000 ਵਿੱਚ ਭਾਰਤੀ ਅਰਥ ਵਿਵਸਥਾ ਵਿੱਚ ਖੇਤੀ ਅਤੇ ਖੇਤੀ ਆਧਾਰਿਤ ਕੰਮਾਂ ਦਾ ਸਦਕਾ ਘਰੇਲੂ ਉਤਪਾਦ (GDP) ਵਿੱਚ 16.6% ਹਿੱਸਾ ਸੀ। ਭਾਰਤੀ ਖੇਤੀਬਾੜੀ ਵਿੱਚ ਦੇਸ਼ ਦੇ 52% ਲੌਕ ਲੱਗੇ ਹੋਏ ਹਨ। ਸੰਨ 1960 ਤੋਂ ਬਾਅਦ ਉੱਚ-ਉਤਪਾਦਕ ਬੀਜ (HYU) ਦਾ ਪ੍ਰਯੋਗ ਸ਼ੁਰੂ ਹੋਣ ਨਾਲ ਸਿੰਜਾਈ ਅਤੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਵਧਿਆ ਅਤੇ ਖਾਧ ਅੰਨ ਉਤਪਾਦਨ ਵਿੱਚ ਕਾਫੀ ਇਜ਼ਾਫਾ ਹੋਇਆ ਜਿਸ ਨੂੰ ਹਰੀ ਕ੍ਰਾਂਤੀ ਕਿਹਾ ਗਿਆ

 

ਭਾਰਤ ਵਿੱਚ ਖੇਤੀਬਾੜੀ ਦੀਆਂ ਕਿਸਮਾਂ

 

ਨਿਰਬਾਹ ਖੇਤੀ (Subsistence farming):-ਨਿਰਬਾਹ ਖੇਤੀ ਅਜਿਹੀ ਖੇਤੀ ਹੈ ਜਿਸ ਵਿੱਚ ਕਿਸਾਨ ਆਪਣੀਆਂ ਘਰੇਲੂ ਲੌੜਾਂ ਦੀ ਪੂਰਤੀ ਲਈ ਆਪਣੀ ਜ਼ਰੂਰਤ ਮੁਤਾਬਿਕ ਫਸਲ ਪੈਦਾ ਕਰਦਾ ਹੈ। ਭਾਰਤ ਦੇ ਮਿਜ਼ੋਰਮ, ਆਸਾਮ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਪੁਰਾਤਨ ਨਿਰਬਾਹ ਖੇਤੀ ਕੀਤੀ ਜਾਂਦੀ ਸੀ ਜਿਸ ਨੂੰ ਝੂਮਿੰਗ ਖੇਤੀ ਕਿਹਾ ਜਾਂਦਾ ਸੀ

 


ਨਿਰਬਾਹ ਖੇਤੀ (Subsistence farming):-

ਉੱਤਰ ਪ੍ਰਦੇਸ਼ ਅਤੇ ਦੱਖਣੀ ਬਿਹਾਰ ਵਿੱਚ ਹੁੰਦੀ ਹੈ। ਪੁਰਾਤਨ ਨਿਰਬਾਹ ਖੇਤੀ ਵਿੱਚ ਆਮ ਤੌਰ ਤੇ ਇੱਕ ਕਬੀਲੇ ਜਾਂ ਟੱਬਰ ਦੁਆਰਾ ਜੰਗਲਾਂ ਨੂੰ ਸਾਫ ਕਰ ਕੇ ਖੇਤੀ ਕੀਤੀ ਜਾਂਦੀ ਸੀ। ਇਸ ਖੇਤੀ ਵਿੱਚ ਕਿਸੇ ਵੀ ਪ੍ਰਕਾਰ ਦੀ ਖਾਦ ਜਾਂ ਹੋਰ ਕੀੜੇਮਾਰ ਦਵਾਈਆਂ ਨਹੀ ਵਰਤੀਆਂ ਜਾਂਦੀਆਂ ਸਨ। ਸਾਲ ਜਾਂ ਦੇ ਸਾਲ ਬਾਅਦ ਜ਼ਮੀਨ ਦੀ ਉਪਜਾਉ ਸ਼ਕਤੀ ਘਟਣ ਤੇ ਉਹ ਟੱਬਰ ਜਾਂ ਕਬੀਲਾ ਉੱਥੋਂ ਚਲਾ ਜਾਂਦਾ ਸੀ

 

 


 

 

ਜੈਵਿਕ ਖੇਤੀ (Organic farming)

 

ਮਿੱਟੀਆਂ ਨੂੰ ਨੁਕਸਾਨ ਪਹੁੰਚਾਏ ਬਗੈਰ ਕੀਤੀ ਜਾਣ ਵਾਲੀ ਖੇਤੀ ਨੂੰ ਜੈਵਿਕ ਖੇਤੀ ਕਿਹਾ ਜਾਂਦਾ ਹੈ। ਜੈਵਿਕ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਕੀੜੇ ਮਾਰਨ ਵਾਲੀਆਂ ਦਵਾਈਆਂ ਦੇ ਸਥਾਨ ਤੇ ਜੈਵਿਕ ਕਚਰਾ, ਜੈਵਿਕ ਖਾਦਾਂ ਅਤੇ ਜੈਵਿਕ ਸਮੱਗਰੀ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਦੇ ਖੇਤੀਬਾੜੀ ਵਿਭਾਗ ਅਨੁਸਾਰ ਇਸ ਵਿੱਚ ਬਨਾਵਟੀ ਆਦਿ ਪ੍ਰਯੋਗ ਨਹੀਂ ਕੀਤੇ ਜਾਂਦੇ ਜਿੱਥੋਂ ਤੱਕ ਹੋਂ ਸਕੇ, ਇਹ ਬਹੁਤ ਹੱਦ ਤੱਕ ਫਸਲਾਂ ਦੀ ਅਦਲਾ ਬਦਲੀ, ਫਸਲਾਂ ਦੀ ਰਹਿੰਦ ਖੂੰਹਦ, ਪਸ਼ੂਆਂ ਦੀ ਖਾਦ, ਆਫ ਫਾਰਮ ਜੈਵਿਕ ਐਡੀਟਿਵਸ ਅਤੇ ਪੌਸ਼ਟਿਕ ਗਤੀਸ਼ੀਲਤਾ ਵਾਲੇ ਜੈਵਿਕ ਤੰਤਰ ਅਤੇ ਪੌਦਿਆਂ ਤੇ ਆਧਾਰਿਤ ਹੁੰਦੀ ਹੈ

 




 

ਸੰਘਣੀ ਖੇਤੀ (ਗਹਿਣ ਖੇਤੀ) Intensive Farming

ਇਸ ਪ੍ਰਕਾਰ ਦੀ ਖੇਤੀ ਬਹੁਤ ਜ਼ਿਆਦਾ ਸਿੰਜਾਈ ਵਾਲੇ ਖੇਤਰਾਂ ਵਿੱਚ, ਜਿੱਥੇ ਖਾਦਾਂ ਅਤੇ ਪੈਸਟੀਸਾਈਡਜ਼ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਉਦਯੋਗਿਕ ਖੇਤੀ ਵੀ ਆਖਿਆ ਜਾਂਦਾ ਹੈ। ਇਹ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। 1961 ਵਿੱਚ ਭਾਰਤ ਸਰਕਾਰ ਦੁਆਰਾ IADP (Intensive Agriculture Development Program) ਲਾਂਚ ਕੀਤਾ ਗਿਆ ਸੀ ਜਿਸ ਵਿੱਚ ਕਿਸਾਨਾਂ ਨੂੰ ਬੀਜਾਂ ਅਤੇ ਪੈਸਟੀਸਾਈਡਜ਼ ਲਈ ਕਰਜ਼ੇ ਦਿੱਤੇ ਗਏ

 


ਪੌੜੀਦਾਰ ਖੇਤੀ (Terrace Farming)

ਪਹਾੜੀਆਂ ਅਤੇ ਪਰਬਤਾਂ ਦੀਆਂ ਢਲਾਣਾਂ ਨੂੰ ਕੱਟ ਕੇ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਵਿੱਚ ਮਿੱਟੀ ਦੇ ਅਪਰਦਨ ਦਾ ਵੀ ਧਿਆਨ ਰੱਖਣਾ ਪੈਂਦਾ ਹੈ

 


 

 

ਬਾਗਾਤੀ ਖੇਤੀ (Plantation farming)

ਇਸ ਪ੍ਰਕਾਰ ਦੀ ਖੇਤੀ ਵੱਡੇ ਖੇਤਰਾਂ ਵਿੱਚ ਕਿਸੇ ਇੱਕ ਕੰਪਨੀ ਦੁਆਰਾ ਕੀਤੀ ਜਾਂਦੀ ਹੈ। ਇਹ ਖੇਤੀ ਯੂਰਪ ਦੇ ਟਰਾਪੀਕਲ ਅਤੇ ਸਬ ਟਰਾਪੀਕਲ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਸ ਖੇਤੀ ਦਾ ਮੁੱਖ ਉਦੇਸ਼ ਵਪਾਰ ਹੁੰਦਾ ਹੈ। ਇਸ ਵਿੱਚ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਖੇਤੀ ਹੁੰਦੀ ਹੈ।

 

ਬਾਗਾਤੀ ਖੇਤੀ ਦੀਆਂ ਵਿਸ਼ੇਸ਼ਤਾਵਾਂ:-

ਵੱਡੀ ਉਪਜ ਯੋਗ ਖੇਤੀ

ਵਿਗਿਆਨਕ ਤਰੀਕੇ ਰਾਹੀਂ ਖੇਤੀ

ਉੱਚ-ਸਤਰੀ ਪ੍ਰਬੰਧਕੀ ਵਿਵਸਥਾ

ਮਸ਼ੀਨੀਕਰਨ

ਮੁੱਖ ਉਦੇਸ-

ਜਿਆਦਾ ਉਪਜ ਅਤੇ ਚੰਗੀ ਕਿਸਮ

 



ਮਿਸ਼ਰਤ ਖੇਤੀ (Mixed Farming)

ਫਸਲਾਂ ਦੇ ਨਾਲ ਨਾਲ ਪਸ਼ੁ ਪਾਲਣਾ ਹੀ ਮਿਸ਼ਰਤ ਖੇਤੀ ਹੈ। ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਇਹ ਖੇਤੀ ਕੀਤੀ ਜਾਂਦੀ ਹੈ। ਕੁਸ਼ਲ ਪ੍ਰਬੰਧਨ, ਬਾਜ਼ਾਰੀ ਮੰਗ ਕਾਰਨ ਉੱਚ ਪੈਦਾਵਾਰ ਹੁੰਦੀ ਹੈ।

 

 


 

ਡੇਅਰੀ ਫਾਰਮਿੰਗ (Dairy Farming)

 

ਉਦਯੋਗਿਕ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਡੇਅਰੀ ਉਤਪਾਦ ਨੂੰ ਸ਼ਹਿਰੀ ਖੇਤਰ ਵਿੱਚ ਉਪਲੱਬਧ ਕਰਵਾਉਣ ਲਈ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ।

 

 



 

 

ਡਰਾਈ ਫਾਰਮਿੰਗ ਜਾਂ ਸ਼ੁਸਕ ਖੇਤੀ (Dry Agriculture)

ਸਿੰਚਾਈ ਤੋ ਬਿਨਾਂ ਕੀਤੀ ਵਾਲੀ ਖੇਤੀ ਨੂੰ ਫਾਰਮਿੰਗ ਕਹਿੰਦੇ ਹਨ। ਜਿਸ ਖੇਤਰ ਵਿੱਚ ਸਾਲਾਨਾ ਵਰਖਾ 50 ਸੈ. ਮੀ. ਜਾਂ ਇਸ ਤੋਂ ਘੱਟ ਹੋਵੇ ਉਸ ਥਾਂ ਤੇ ਇਸ ਦੀ ਖੇਤੀ ਕੀਤੀ ਜਾਂਦੀ ਹੈ

 


ਸਥਾਨ ਬਦਲਵੀ ਖੇਤੀ (Shifting Farming)

ਇਹ ਇਕ ਆਦਮ ਜਾਤ ਖੇਤੀ ਦਾ ਰੂਪ ਹੈ। ਇਸ ਵਿੱਚ ਜੰਗਲਾਂ ਨੂੰ ਸਾਫ ਕਰ ਕੇ ਜਾਂ ਬਨਸਪਤੀ ਅਤੇ ਦਰੱਖਤਾਂ ਨੂੰ ਕੱਟ ਕੇ, ਅੱਗ ਲਾ ਕੇ ਅਤੇ ਭੂਮੀ ਨੂੰ ਸਾਫ ਕਰ ਕੇ ਪੁਰਾਣੇ ਔਜਾਰਾਂ ਰਾਹੀਂ ਖੇਤੀ ਕੀਤੀ ਜਾਂਦੀ ਸੀ। ਭੂਮੀ ਜਾਂ ਮਿੱਟੀ ਦੀ ਉਪਜਾਓ ਸ਼ਕਤੀ ਘਟਣ ਤੋ ਬਾਅਦ ਸਥਾਨ ਜਾਂ ਭੂਮੀ ਬਦਲ ਲਈ ਜਾਂਦੀ ਸੀ। ਇਸ ਨੂੰ Slash and Burn farming ਵੀ ਕਹਿੰਦੇ ਹਨ।