Sunday 17 January 2021

CH 24 - ਜਨਸੰਖਿਆ ਤਬਦੀਲੀ ਦੇ ਨਿਰਧਾਰਕ

0 comments

ਜਨਸੰਖਿਆ ਤਬਦੀਲੀ ਦੇ ਨਿਰਧਾਰਿਕ Determinents of Population Change

 





ਕਿਸੇ ਇਲਾਕੇ ਦੀ ਜਨਸੰਖਿਆ ਸਥਿਰ ਨਹੀਂ ਹੁੰਦੀ ਸਮੇਂ ਦੇ ਨਾਲ-ਨਾਲ ਇਸ ਵਿੱਚ ਅਨੇਕਾਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਸਮੇਂ ਦੇ ਨਾਲ ਇਸ ਵਿੱਚ ਵਾਧਾ ਜਾਂ ਘਾਟਾ ਹੋ ਸਕਦਾ ਹੈ। ਜਨਸੰਖਿਆ ਤਬਦੀਲੀ ਕੁਝ ਕਾਰਕਾਂ ਤੋਂ ਪ੍ਰਭਾਵਤ ਹੁੰਦੀ ਹੈ, ਜਿਹੜੇ ਕਿ ਕਿਸੇ ਖ਼ਾਸ ਸਮੇਂ ਦੌਰਾਨ ਕਿਸੇ ਸਥਾਨ ਦੀ ਜਨਸੰਖਿਆ ਤਬਦੀਲੀ ਦੇ ਨਿਰਧਾਰਕ ਅਖਵਾਉਂਦੇ ਹਨ

(i) ਜਨਮ ਦਰ

(ii) ਮੌਤ ਦਰ

(iii) ਸਥਾਨ-ਬਦਲੀ (Migration)

 

(i) ਜਨਮ ਦਰ (Birth Rate) - ਜੇ ਕਿਸੇ ਸਮਾਜ ਜਾਂ ਖੇਤਰ ਵਿੱਚ ਜਨਮ ਦਰ ਉੱਚੀ ਹੈ ਤਾਂ ਉਥੋਂ ਦੀ ਜਨਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ। ਨੀਵੀਂ ਜਨਮ ਦਰ ਨਾਲ ਸਥਿਤੀ ਇਸ ਤੋ ਉਲਟ ਹੋਵੇਗੀ । ਜਨਮ ਦਰ ਨੂੰ ਕੱਚੀ ਜਨਮ ਦਰ (Crude Birth Rate-BR) ਕਿਹਾ ਜਾਂਦਾ ਹੈ ਜਿਹੜੀ ਕਿ ਲਿਖੇ ਅਨੁਸਾਰ ਕੱਢੀ ਜਾਂਦੀ ਹੈ-

= BI ' 1000 ਕੱਚੀ ਜਨਮ ਦਰ = ਇਕ ਸਾਲ ਦੌਰਾਨ ਜੀਵਿਤ ਜਨਮ

1000

P ਮੱਧ-ਸਾਲਾ ਜਨਸੰਖਿਆ

BI = Live births in a year (17S US ਜੀਵਿਤ ਜਨਮ)

P = Mid year Population of the Specific Region (ਕਿਸੇ ਖੇਤਰ ਦੀ ਮੱਧ-ਸਾਲਾ ਜਨਸੰਖਿਆ)




 

ਮੌਤ ਦਰ (Death Rate) - ਮੌਤ -ਦਰ ਵੀ ਜਨਸੰਖਿਆ -ਤਬਦੀਲੀ ਵਿੱਚ ਵੱਡੀ ਭੂਮਿਕਾ ਅਦਾ ਕਰਦੀ ਹੈ। ਮੌਤ ਦਰ ਦੀ ਤਬਦੀਲੀ ਕਿਸੇ ਇਲਾਕੇ ਦੀ ਜਨਸੰਖਿਆ ਵਿੱਚ ਵਾਧਾ ਜਾਂ ਘਾਟਾ ਲਿਆ ਸਕਦੀ ਹੈ। ਮੌਤ ਦਰ ਨੂੰ ਕੱਚੀ ਮੌਤ ਦਰ ਕਿਹਾ ਜਾਂਦਾ ਹੈ ਇਸਨੂੰ ਹੇਠ ਲਿਖੇ ਅਨੁਸਾਰ ਕੱਢਿਆ ਜਾਂਦਾ ਹੈ:-

 


 

(iii) ਸਥਾਨ ਬਦਲੀ (Migration) -ਇਹ ਜਨਸੰਖਿਆ ਤਬੀਦੀਲੀ ਦਾ ਮਹੱਤਵਪੂਰਨ ਨਿਰਧਾਰਕ ਹੈ ਅਤੇ ਲੋਕਾਂ ਦੇ ਇੱਕ ਸਥਾਨ ਤੋਂ ਦੂਸਰੇ ਸਥਾਨ ਵੱਲ ਦੀ ਗਤੀਸ਼ੀਲਤਾ ਨਾਲ ਸੰਬੈਧਤ ਹੈ। ਸਥਾਨ ਬਦਲੀ ਸਥਾਈ ਅਤੇ ਅਸਥਾਈ ਦੋਵੇਂ ਰੂਪਾਂ ਵਿੱਚ ਹੋ ਸਕਦੀ ਹੈ। ਅਸਥਾਈ ਸਥਾਨ ਬਦਲੀ ਮੌਸਮੀ, ਸਾਲਾਨਾ, ਜਾਂ ਹਰ ਛੋਟੇ ਸਮੇਂ ਦੀ ਹੋ ਸਕਦੀ ਹੈ। ਜਨਸੰਖਿਆ ਦੀ ਸਥਾਨਕ ਗਤੀ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ-

 

(i) ਪਿੰਡ ਤੋਂ ਪਿੰਡ ਵੱਲ ਸਥਾਨ ਬਦਲੀ । (Rural to Rural)

(ii) ਪਿੰਡ ਤੋਂ ਸ਼ਹਿਰ ਵੱਲ ਸਥਾਨ ਬਦਲੀ। (Rural to Urban)

(iii) ਸ਼ਹਿਰ ਤੋਂ ਸ਼ਹਿਰ ਵੱਲ ਸਥਾਨ ਬਦਲੀ। (Urban to Urban)

(iv) ਸ਼ਹਿਰ ਤੋਂ ਪਿੰਡ ਵੱਲ ਸਥਾਨ ਬਦਲੀ। (Urban to Rural)

 

ਸਥਾਨ ਬਦਲੀ ਦੇ ਨਿਰਧਾਰਕਾਂ ਵਿੱਚੋਂ ਪਰ੍ਹੇ ਧੱਕਵਾਂ (Push) ਅਤੇ ਨੇੜੇ ਖਿੱਚਵਾਂ (Pull) ਦੇ ਕਾਰਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਪਰ੍ਹੇ ਧੱਕਣ ਦੇ ਕਾਰਕ (Push factor) ਜਾ ਵਸਣ (Out Migration) ਦੇ ਖੇਤਰਾਂ ਵਿੱਚ ਕੰਮ ਕਰਦੇ ਹਨ ਅਤੇ ਉਸ ਖੇਤਰ ਦੇ ਲੋਕਾਂ ਨੂੰ ਕਿਸੇ ਹੋਰ ਖੇਤਰ ਵਿੱਚ ਜਾ- ਵਸਣ ਲਈ ਮਜਬੂਰ ਕਰਦੇ ਹਨ ਦੂਜੇ ਪਾਸੇ ਨੇੜੇ ਖਿੱਚਣ (Pull factor) ਦੇ ਕਾਰਕ ਆ-ਵਸਣ (In Migration) ਦੇ ਖੇਤਰਾਂ ਵਿੱਚ ਕੰਮ ਕਰਦੇ ਹਨ ਅਤੇ ਲੋਕਾਂ ਨੂੰ ਉਸ ਖੇਤਰ ਵਿੱਚ ਕੇ ਵਸਣ ਲਈ ਉਤਸ਼ਾਹਤ ਕਰਦੇ ਹਨ

 


 

ਆਰਥਿਕ ਕਾਰਕ- ਆਰਥਿਕ ਕਾਰਕ, ਸਥਾਨ-ਬਦਲੀ ਲਈ ਜਿੰਮੇਵਾਰ ਕਾਰਕਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਾਰਕ ਮੰਨੇ ਜਾ ਸਕਦੇ ਹਨ। ਕੁੱਝ ਮੁੱਖ ਆਰਥਿਕ ਕਾਰਕਾਂ, ਦੀ ਸੂਚੀ ਇਸ ਪ੍ਰਕਾਰ ਹੈ-

() ਇਲਾਕੇ ਦੇ ਆਮ ਆਰਥਿਕ ਹਾਲਾਤ।

() ਇਲਾਕੇ ਦਾ ਉਦਯੋਗਿਕ ਪਰਿਦ੍ਰਿਸ਼ (Scenario) |

() ਚੰਗੀ, ਖੇਤੀਯੋਗ ਜ਼ਮੀਨ ਦਾ ਹੋਣਾ

() ਜ਼ਮੀਨ ਮਾਲਕੀ ਦਾ ਅਕਾਰ।

() ਰੁਜ਼ਗਾਰ ਦੇ ਮੰਕਿਆਂ ਦੀ ਉਪਲਬਧਤਾ ਅਤੇ ਭਵਿੱਖ

() ਇਲਾਕੇ ਵਿੱਚ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ।

 

ਸਮਾਜਿਕ ਕਾਰਕ- ਸਮਾਜਿਕ ਕਾਰਕ ਵੀ ਲੌਕਾਂ ਦੀ ਸਥਾਨ ਬਦਲੀ ਲਈ ਸਮਾਨ ਰੂਪ ਵਿੱਚ ਨਿਰਣਾਇਕ ਹਨ। ਉਦਾਹਰਨ ਦੇ ਤੌਰ 'ਤੇ ਵਿਆਹ ਇੱਕ ਸਮਾਜਿਕ ਘਟਨਾ ਹੈ ਜਿਸ ਵਿੱਚ ਔਰਤਾਂ ਨੂੰ ਆਪਣੇ ਮਾਪਿਆਂ ਦਾ ਘਰ ਛੱਡ ਕੇ ਦੂਜੀ ਥਾਂ, ਆਪਣੇ ਸਹੁਰਿਆਂ ਦੇ ਘਰ ਜਾਣਾ ਪੈਂਦਾ ਹੈ। ਸਥਾਨ ਬਦਲੀ ਦੇ ਕੁੱਝ ਹੌਰ ਸਮਾਜਿਕ ਨਿਰਧਾਰਕ ਹੇਠ ਲਿਖੇ ਹਨ-

() ਧਾਰਮਿਕ ਅਜ਼ਾਦੀ ਅਤੇ ਧਾਰਮਿਕ ਇੱਛਾ ਦੇ ਸਥਾਨ 'ਤੇ ਰਹਿਣ ਦੀ ਚੋਣ

() ਨਿਜੀ ਅਤੇ ਕੌਮੀ ਤੱਤ

() ਸਮਾਜਿਕ ਉਥਾਨ ਦੀ ਇੱਛਾ

() ਜੰਗ ਦਾ ਡਰ ਜਾਂ ਸਮਾਜਿਕ ਅਸਥਿਰਤਾ

() ਬਿਹਤਰ ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਪ੍ਰਾਪਤੀ

() ਨਿੱਜੀ ਅਜ਼ਾਦੀ

() ਸਰਕਾਰੀ ਨੀਤੀਆਂ

 

(iii) ਜਨ-ਅੰਕਣ ਕਾਰਕ- ਜਨ-ਅੰਕਣ ਕਾਰਕ ਵੀ ਲੋਕਾਂ ਦੀਆਂ ਸਥਾਨ-ਬਦਲੀ ਆਦਤਾਂ ਨੂੰ ਬਦਲਣ/ਨਿਰਧਾਰਤ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਲੋਕਾਂ ਦੀ ਸਥਾਨ-ਬਦਲੀ ਨਾਲ ਸੰਬੰਧਿਤ ਕੁੱਝ ਮਹੱਤਵਪੂਰਨ ਜਨ-ਅੰਕਣ ਨਿਰਧਾਰਿਕ ਹੇਠ ਲਿਖੇ ਹਨ-

(ਓ) ਉਮਰ ਕਾਰਕ (ਸਥਾਨ- ਬਦਲੀ ਕਰਨ ਵਾਲੇ ਲੋਕਾਂ ਦੀ ਉਮਰ)

(ਅ) ਜਨਸੰਖਿਆ ਵਾਧੇ ਸਬੰਧੀ ਖੇਤਰੀ ਵਖਰੇਵੇਂ।

(ੲ) ਕਿਸੇ ਇਲਾਕੇ ਵਿੱਚ ਸਧਾਰਨ ਜਨਸੰਖਿਆ ਦਬਾਓ ।

(ਸ) ਇਲਾਕੇ ਵਿੱਚ ਜਨਸੰਖਿਆ -ਸਾਧਨ (ਸ੍ਰੋਤ) ਅਨੁਪਾਤ ।

 

ਖੇਤਰੀ ਸੀਮਾਵਾਂ ਦੇ ਆਧਾਰ `ਤੇ ਸਥਾਨ-ਬਦਲੀ ਹੇਠ ਲਿਖੀਆਂ ਕਿਸਮਾਂ ਦੀ ਹੋ ਸਕਦੀ ਹੈ-

() ਰਾਜ-ਅੰਦਰ ਸਥਾਨ ਬਦਲੀ (Intra State Migration)

() ਅੰਤਰ-ਰਾਜੀ ਸਥਾਨ ਬਦਲੀ (Inter State Migration)

() ਅੰਤਰ-ਰਾਸ਼ਟਰੀ ਸਥਾਨ ਬਦਲੀ (International Migration)

 

(i) ਸਥਾਨ ਬਦਲੀ ਦੇ ਜਨ-ਅੰਕਣ ਨਤੀਜੇ-

(ਓ) ਇਹ ਜਾ-ਵਸਣ ਅਤੇ ਆ-ਵਸਣ ਦੌਹਾਂ ਇਲਾਕਿਆਂ ਦੀਆਂ ਜਨਸੰਖਿਆ ਵਿਸ਼ੇਸ਼ਤਾਵਾਂ ਨੂੰ ਪ੍ਰਭਾਵਿਤ ਕਰਦੀ ਹੈ

(ਅ) ਸਥਾਨ ਬਦਲੀ ਇਲਾਕੇ ਦੀ ਉਮਰ-ਲਿੰਗ ਸੰਰਚਨਾ ਵਿੱਚ ਤਬਦੀਲੀ ਲਿਆਉਂਦੀ ਹੈ

(ੲ) ਇਹ ਜਨਸੰਖਿਆ ਦੀ ਵਾਧਾ-ਦਰ ਨੂੰ ਪ੍ਰਭਾਵਿਤ ਕਰਦੀ ਹੈ।

(ਸ) ਜਾ-ਵਸਣ ਵਾਲੇ ਖੇਤਰਾਂ ਵਿੱਚੋਂ ਆਮ ਤੌਰ ਤੇ ਜਵਾਨ ਲੌਕ ਪ੍ਰਵਾਸ ਕਰ ਜਾਂਦੇ ਹਨ ਅਤੇ ਇਹਨਾਂ ਖੇਤਰਾਂ ਵਿੱਚ ਜਨਮ-ਦਰ ਵਿੱਚ ਕਮੀ ਆ ਜਾਂਦੀ ਹੈ ਜਦੋਂ ਕਿ ਆ-ਵਸਣ ਵਾਲੇ ਇਲਾਕਿਆਂ ਦੀ ਸਥਿਤੀ ਇਸਦੇ ਉਲਟ ਹੁੰਦੀ ਹੈ।

 

(ii) ਸਥਾਨ ਬਦਲੀ ਦੇ ਸਮਾਜਿਕ ਨਤੀਜੇ-

 

(ਓ) ਪਰਵਾਸੀ ਸਮਾਜਿਕ ਬਦਲਾਅ ਦੇ ਵਾਹਕ ਹੁੰਦੇ ਹਨ, ਕਿਉਂਕਿ ਉਹ ਤਕਨੀਕ, ਪਰਿਵਾਰ-

ਨਿਯੋਜਨ, ਔਰਤਾਂ ਦੀ ਸਿੱਖਿਆ ਆਦਿ ਪ੍ਰਤੀ ਨਵੇਂ ਵਿਚਾਰ ਲੈਕੇ ਆਉਂਦੇ ਹਨ

(ਅ) ਸਥਾਨ ਬਦਲੀ ਸੱਭਿਆਚਾਰਾਂ ਦੀ ਆਪਸੀ ਮੇਲ ਦਾ ਕਾਰਨ ਬਣਦੀ ਹੈ।

(ੲ) ਇਹ ਲੋਕਾਂ ਦੇ ਮਾਨਸਿਕ ਦੁਮੇਲ ਨੂੰ ਚੌੜਾ ਕਰਦੀ ਹੈ।

(ਸ) ਇਸਦੇ ਕੁੱਝ ਨਕਾਰਾਤਮਕ ਪ੍ਰਭਾਵ ਵੀ ਹੋ ਸਕਦੇ ਹਨ, ਜਿਵੇਂ ਕਿ ਕਿਸੇ ਇਲਾਕੇ ਦੇ ਵਸਨੀਕਾਂ ਦਰਮਿਆਨ ਓਪਰਾਪਣ ।

(ਹ) ਇਹ ਸਮਾਜ ਵਿੱਚ ਸਮਾਜਿਕ ਖਲਾਅ ਪੈਦਾ ਕਰ ਸਕਦੀ ਹੈ।

(ਕ) ਬੁਰੇ ਰਹਾਇਸ਼ੀ ਕਿਸੇ ਖੇਤਰ ਵਿੱਚ ਕੁੱਝ ਸਮਾਜਿਕ ਬੁਰਾਈਆਂ ਜਿਵੇਂ ਕਿ ਜੁਰਮ, ਨਸ਼ੇ ਦੀ ਆਦਤ ਆਦਿ ਵਿੱਚ ਵਾਧਾ ਕਰ ਸਕਦੇ ਹਨ।

(ਖ) ਆਮ ਤੌਰ 'ਤੇ ਬਿਹਤਰ ਆਰਥਿਕਤਾ ਲਈ ਪਰਿਵਾਰ ਦੇ ਮਰਦਾਂ ਦੇ ਪ੍ਰਵਾਸ ਕਰਨ ਨਾਲ

ਔਰਤਾਂ ਉੱਤੇ ਬਹੁਤ ਜਿਆਦਾ ਮਾਨਸਿਕ ਅਤੇ ਸਰੀਰਕ ਦਬਾਅ ਪੈਂਦਾ ਹੈ।

 

(iii) ਸਥਾਨ-ਬਦਲੀ ਦੇ ਆਰਥਿਕ ਨਤੀਜੇ-

(ਓ) ਸਥਾਨ ਬਦਲੀ ਆ-ਵਸਣ ਅਤੇ ਜਾ-ਵਸਣ ਵਾਲੋਂ ਦੋਹਾਂ ਸਥਾਨਾਂ ਦੇ ਲੋਕਾਂ ਦੀ ਕਿੱਤਾ ਸੰਰਚਨਾ ਨੂੰ ਪ੍ਰਭਾਵਿਤ ਕਰਦੀ ਹੈ।

(ਅ) ਬੇਰੁਜ਼ਗਾਰ ਲੋਕ ਬਿਹਤਰ ਰੁਜ਼ਗਾਰ ਵਾਲੇ ਖੇਤਰਾਂ ਵਿੱਚ ਜਾ ਕੇ ਰੁਜਗਾਰ ਪ੍ਰਾਪਤ ਕਰ ਲੈਂਦੇ ਹਨ।

(ੲ) ਸਥਾਨ ਬਦਲੀ ਦਾ ਇੱਕ ਵਧੇਰੇ ਗੰਭੀਰ ਅਤੇ ਨਕਾਰਾਤਮਕ ਪੱਖ ਹੈ-ਇੱਕ ਦੇਸ਼ ਤੋਂ ਦੂਸਰੇ ਦੇਸ਼ ਵੱਲ ਦਿਮਾਗੀ ਨਿਕਾਸ (Brain Drain)

(ਸ) ਵਧੇਰੇ ਕਰਕੇ ਲੋਕ ਆਰਥਿਕ ਲਾਭ ਲਈ ਪ੍ਰਵਾਸ ਕਰਦੇ ਹਨ ਅਤੇ ਉਹ ਸਰੋਤ ਖੇਤਰਾਂ, ਜਿੱਥੇ ਉਹਨਾਂ ਦੇ ਪਰਿਵਾਰ ਰਹਿੰਦੇ ਹਨ, ਦੀ ਖੁਸ਼ਹਾਲੀ ਵਿੱਚ ਵੀ ਵਾਧਾ ਕਰਦੇ ਹਨ।

 

(iv) ਸਥਾਨ ਬਦਲੀ ਦੇ ਵਾਤਾਵਰਣ ਨਤੀਜੇ-

(ਓ) ਵੱਡੇ ਪੈਮਾਨੇ ਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਦੀ ਸਥਾਨ-ਬਦਲੀ ਸ਼ਹਿਰਾਂ ਵਿੱਚ ਵਧੇਰੇ ਭੀੜ-ਭੜਕੇ ਦਾ ਕਾਰਨ ਬਣਦੀ ਹੈ।

(ਅ) ਇਸ ਨਾਲ ਆ-ਵਸਣ (In migration) ਵਾਲੇ ਇਲਾਕਿਆਂ ਦੇ ਬੁਨਿਆਦੀ ਢਾਂਚੇ 'ਤੇ ਵਧੇਰੇ ਦਬਾਅ ਪੈਂਦਾ ਹੈ।

(ੲ) ਸ਼ਹਿਰੀ ਖੇਤਰਾਂ ਵੱਲ ਵੱਡੇ ਪੱਧਰ 'ਤੇ ਸਥਾਨ-ਬਦਲੀ ਗੈਰ- ਯੋਜਨਾਬੱਧ ਅਤੇ ਅਸਾਵੇਂ ਵਿਕਾਸ ਦਾ ਕਾਰਨ ਬਣਦੀ ਹੈ।

(ਸ) ਸ਼ਹਿਰਾਂ ਵੱਲ ਵਧੇਰੇ ਸਥਾਨ ਬਦਲੀ ਗੰਦੀਆਂ ਬਸਤੀਆਂ ਪੈਦਾ ਕਰਦੀ ਹੈ।

(ਹ) ਸ਼ਹਿਰਾਂ ਵੱਲ ਵਧੇਰੇ ਸਥਾਨ-ਬਦਲੀ ਕਈ ਸਮੱਸਿਆਵਾਂ, ਜਿਵੇਂ ਕਿ ਪਾਣੀ ਦੀ ਕਮੀ, ਗੰਦਗੀ ਦਾ ਨਿਪਟਾਰਾ ਅਤੇ ਠੌਸ ਵਿਅਰਥ ਦੇ ਪ੍ਰਬੰਧਨ ਦੀ ਔਕੜ ਆਦਿ ਪੈਦਾ ਕਰਦੀ ਹੈ।