ਜਨ ਸੰਖਿਆ ਦੀ ਵੰਡ ਅਤੇ ਘਣਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ
ਭੂਗੋਲਿਕ ਕਾਰਕ:
(1) ਜਲਵਾਯੂ: ਜਨਸੰਖਆ ਦੇ ਵਿਤਰਣ ਨੂੰ ਸਭ ਤੋਂ ਜਿਆਦਾ ਪ੍ਰਭਾਵਿਤ ਕਰਨ ਵਾਲਾ ਮਹਤਵਪੂਰਣ ਕਾਰਕ ਜਲਵਾਯੂ ਹੈ | ਅੱਤ ਦੇ ਠੰਡੇ
ਜਾਂ ਅੱਤ ਤੋਂ ਗਰਮ ਸਥਾਨ ਤੇ ਮਨੁੱਖ ਦਾ ਰਹਿਣਾ ਬਹੁਤ ਮੁਸ਼ਕਿਲ ਹੈ ਅਤੇ ਦਰਮਿਆਨੇ ਖੇਤਰਾਂ ਵਿੱਚ ਵਸੋਂ ਜਿਆਦਾ ਖਿੱਚ ਦਾ ਕੇਂਦਰ ਹੁੰਦੀ ਹੈ।
2) ਧਰਾਤਲ: ਧਰਾਤਲ ਵਸੋਂ ਦੀ ਵੰਡ ਤੇ ਡੂੰਘਾ ਅਸਰ ਪਾਉਂਦਾ ਹੈ| ਆਦਿ ਕਾਲ ਤੋਂ ਮਨੁੱਖ ਨਦੀਆਂ ਨੂੰ ਆਪਣੇ ਨਿਵਾਸ ਦਾ ਇਕ ਮਹਤੱਵਪੂਰਨ ਸਥਾਨ ਮੰਨਦਾ ਆ ਰਹਿਆ ਹੈ| ਪੱਧਰਾ ਧਰਾਤਲ ਹੋਣ ਦੇ ਕਾਰਨ ਦੁਨੀਆਂ ਦੀ 85 ਪ੍ਰਤੀਸ਼ਤ ਤੋਂ ਵੱਧ ਅਬਾਦੀ ਮੈਦਾਨੀ
ਖੇਤਰਾਂ ਵਿੱਚ ਵਸਦੀ ਹੈ ਜਿਥੇ ਖੇਤੀਬਾੜੀਆਵਾਜਾਈ ਅਤੇ ਹੋਰ ਕੰਮ ਧੰਧੇ ਆਸ਼ਾਨੀ ਨਾਲ ਚਲਾਏ ਜਾ ਸਕਦੇ ਹਨ|
3) ਮਿੱਟੀਆਂ: ਅੱਜ ਦੀ ਬਹੁਤੀ ਵਸੋਂ ਖੇਤੀਬਾੜੀ ਤੇ ਨਿਰਭਰ ਹੈ | ਖੇਤੀਬਾੜੀ ਦਾ ਸਿੱਧਾ ਸੰਬੰਧ ਮਿੱਟੀਆਂ ਨਾਲ ਹੈ ਕਿਸੇ ਵੀ ਖੇਤਰ ਦੀ ਉਪਜਾਊ ਮਿੱਟੀ ਅਬਾਦੀ ਦੇ ਖਿੱਚ ਦਾ ਕੇਂਦਰ ਹੁੰਦੀ ਹੈ|ਜਿਵੇਂ ਕਿ ਗੰਗਾ, ਸਿੰਧ, ਦਜਲਾ, ਫਰਾਤ ਅਤੇ ਨੀਲ ਦਰਿਆ ਦੇ ਉਪਜਾਊ ਮੈਦਾਨੀ
ਭਾਗ ਵਸੋਂ ਦੇ ਖਿੱਚ ਦੇ ਕੇਂਦਰ ਬਿੰਦੂ ਰਹੇ ਹਨ।
4) ਪਾਣੀ ਦੀ ਉਪਲਬਧਤਾ: ਮਨੁੱਖੀ ਜੀਵਨ ਦੀ ਬੁਨਿਆਦੀ ਲੋੜ ਪਾਣੀ ਹੈ| ਮਨੁੱਖੀ ਜੀਵਨ, ਪਸ਼ੂਆਂ ਫ਼ਸਲਾਂ, ਉਦਯੋਗਾਂ ਲਈ ਅੱਜ ਪਾਣੀ ਇਕ ਮਹੱਤਵਪੂਰਨ ਭੌਤਿਕ ਸੰਸਾਧਨ ਹੈ। ਧਰਤੀ ਤੇ ਜਿੱਥੇ ਪਾਣੀ ਤਾਜ਼ਾ ਅਤੇ ਸਾਫ ਸੁਥਰਾ ਹੋਵੇਗਾ ਉਸ ਥਾਂ ਤੇ ਅਬਾਦੀ ਸੰਘਣੀ ਅਤੇ ਜਿਸ ਥਾਂ ਪਾਣੀ ਲੂਣ ਵਾਲਾ ਜਾਂ ਨਮਕੀਨ ਹੋਵੇਗਾ ਉੱਥੇ ਅਬਾਦੀ ਵਿਰਲੀ ਹੋਵੇਗੀ।
5) ਖਣਿਜ ਪਦਾਰਥ: ਧਰਤੀ ਦੇ ਕਿਸੇ ਵੀ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਚ ਖਣਿਜ ਦੀ ਇਕ ਮਹੱਤਪੂਰਨ ਭੂਮਿਕਾ ਹੈ ਖਣਿਜ ਉਪਲਬੱਭਤਾ ਵਾਲੇ ਖੇਤਰਾਂ ਵਿੱਚ ਵਸੋਂ ਦਾ ਸੰਘਣਾਪਨ ਜਿਆਦਾ ਹੁੰਦਾ ਹੈ ਕਿਉਂਕਿ ਉੱਥੇ ਰੁਜਗਾਰ ਦੇ ਸਾਧਨ ਜਿਆਦਾ ਹੁੰਦੇ ਹੈ| ਉਦਾਹਰਣ ਵਜੋਂ ਭਾਰਤ ਵਿੱਚ ਛੋਟਾ ਨਾਗਪੁਰ ਦਾ ਪਨਾਰ ਚ ਖਣਿਜ ਪਦਾਰਥਾਂ ਦੀ ਉਪਲਬੱਭਤਾ ਜਿਆਦਾ ਹੋਣ ਦੇ ਕਾਰਨ ਵਸੋਂ ਹੋਰ ਖੇਤਰਾਂ ਤੋਂ ਜਿਆਦਾ ਹੈ|
ਆਰਥਿਕ ਕਾਰਕ:
(1) ਆਵਾਜਾਈ ਸਾਧਨਾ ਦਾ ਵਿਕਾਸ: ਆਵਾਜਾਈ ਦੇ ਸਾਧਨ ਕਿਸੇ ਵੀ ਖੇਤਰ ਦੇ ਵਿਕਾਸ਼ ਵਿੱਚ ਡੂੰਘਾ ਪ੍ਰਭਾਵ ਪਾਉਂਦੇ ਹੈ| ਜਿੱਥੇ ਪੱਕੀਆਂ ਸੜਕਾਂ ਅਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਵੇਗਾ ਉੱਥੇ ਵਸੋਂ ਸੰਘਣੀ ਹੋਵੇਗੀ ਉਦਯੋਗਿਕ ਖੇਤਰਾਂ ਵਿੱਚ ਆਬਾਦੀ ਦੇ ਖਿੱਚ ਦਾ ਕਾਰਨ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੀ ਹੁੰਦਾ ਹੈ| ਜਿਹੜੇ ਖੇਤਰਾਂ ਵਿੱਚ ਆਵਾਜਾਈ ਦੇ ਸਾਧਨ ਵਿਕਸਤ ਹੋਣਗੇ, ਉਹ ਖੇਤਰ ਵਸੋਂ ਦਾ ਪਸੰਦੀਦਾ ਖੇਤਰ ਹੋਵੇਗਾ|
2) ਊਰਜਾ ਦੀ ਪ੍ਰਾਪਤੀ: ਮਨੁੱਖੀ ਜੀਵਨ ਵਿੱਚ ਸਸਤੀ ਅਤੇ ਊਰਜਾ ਦੀ ਲਗਾਤਾਰਤਾ ਪ੍ਰਾਪਤੀ ਵਸੋਂ ਦੀ ਖਿੱਚ ਦਾ ਇਕ ਮਹਤਵਪੂਰਣ ਕਾਰਕ ਹੈ ਮਨੁਖ ਦੇ ਸਾਰੇ ਕਾਰਜ ਬਿਜਲੀ ਤੇ ਨਿਰਭਰ ਹੋਣ ਦੇ ਊਰਜਾ ਇਕ ਬੁਨਿਆਦੀ ਜਰੂਰਤ ਹੈ| ਅਸੀਂ ਆਖ ਸਕਦੇ ਹਾਂ ਕਿ ਊਰਜਾ ਸੰਸਾਧਨ ਇਕ ਮਹੱਤਵਪੂਰਨ ਸੰਸਾਧਨ ਹੈ|
(3) ਸ਼ਹਿਰੀ ਵਿਕਾਸ: ਅੱਜ ਦੇ ਭੌਤਿਕ ਯੁੱਗ ਵਿੱਚ ਸ਼ਹਿਰ ਮਨੁੱਖ ਦੀ ਭੌਤਿਕ ਜਰੂਰਤਾਂ ਅਨੁਸਾਰ ਖਿੱਚ ਦਾ ਕੇਂਦਰ ਹੁੰਦੇ ਹਨ ਸ਼ਹਿਰਾਂ ਵਿੱਚ ਜੀਵਨ ਜੀਣ ਲਈ ਹਰ ਕਿਸਮ ਦੀਆਂ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ ਹਨ ਸ਼ਹਿਰਾਂ ਵਿੱਚ ਸਿਹਤ ਸਬੰਧੀ ਸਹੂਲਤਾਂ, ਉੱਚ ਵਿੱਦਿਅਕ ਸੇਵਾਵਾਂ ਅਤੇ ਹੋਰ ਮਨਪ੍ਰਚਾਵੇ ਦੇ ਸਾਧਨ ਆਦਿ ਆਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ| ਭਾਰਤ ਵਿੱਚ 31 .16 % ਆਬਾਦੀ ਸ਼ਹਿਰਾਂ ਵਿੱਚ ਨਿਵਾਸ਼ ਕਰਦੀ ਹੈ ਇਹ ਆਬਾਦੀ ਵੱਧਣ ਦਾ ਕਾਰਨ ਸ਼ਹਿਰਾਂ ਦੀ ਆਧੁਨਿਕ ਸੁਵਿਧਾਵਾਂ ਦਾ ਪ੍ਰਾਪਤ ਹੋਣਾ ਹੈ|
ਸਮਾਜਿਕ ਕਾਰਕ: ਵਸੋਂ ਦਾ ਸੰਘਣਾਪਨ ਸਮਾਜਿਕ ਕਾਰਕਾਂ ਤੇ ਨਿਰਭਰ ਕਰਦਾ ਹੈ ਭਾਰਤੀ ਸਮਾਜ ਵਿੱਚ ਸਮਾਜਿਕ ਰਿੱਤੀ ਰਿਵਾਜ਼, ਅਨਪੜਤਾ, ਪੁੱਤਰ ਦੀ ਪ੍ਰਾਪਤੀ ਆਦਿ ਸਮਾਜਿਕ ਪਿੱਛੜੇਪਨ ਦਾ ਇਕ ਮਹਤਵਪੂਰਨ ਕਾਰਕ ਹੈ।
ਰਾਜਨੀਤਿਕ ਕਾਰਕ: ਰਾਜਨੀਤਿਕ ਸਥਿਤੀ ਕਿਸੇ ਵੀ ਖੇਤਰ ਦੀ ਵਸੋਂ ਤੇ ਡੂੰਘਾ ਪ੍ਰਭਾਵ ਪਾਉਂਦੀ ਹੈ।ਮਨੁਂਖ ਹਮੇਸ਼ਾ ਹੀ ਸ਼ਾਂਤ ਖੇਤਰਾਂ ਵਿੱਚ ਰਹਿਣਾ ਪਸੰਦ ਕਰਦਾ ਹੈ ਵਿਸ਼ੇਸ਼ਕਰ ਉੱਥੇ ਜਿੱਥੇ ਮਨੱਖ ਨੂੰ ਜਾਨ ਮਾਲ ਦੀ ਸੁਰੱਖਿਆ ਹੋਵੇ | ਮਨੁੱਖ ਅੰਤਰਰਾਸਟਰੀ ਸੀਮਾਵਾਂ ਤੇ ਯੁੱਧ ਦੀ ਸਤਿਥੀ ਬਣੀ ਰਹਿਣ ਦੇ ਕਾਰਨ ਰਹਿਣਾ ਪਸੰਦ ਨਹੀਂ ਕਰਦਾ ਇਸੇ ਕਾਰਨ ਅੰਤਰਰਾਸਟਰੀ ਸੀਮਾਵਾਂ ਤੇ ਵਸੋਂ ਪੱਟ ਪਾਈ ਜਾਂਦੀ ਹੈ।
ਇਤਿਹਾਸਿਕ ਕਾਰਕ: ਇਤਿਹਾਸਕ ਕਾਰਕ ਵੀ ਵਸੋਂ ਦੀ ਘਣਤਾ ਦਾ ਕੇਂਦਰ ਹੁੰਦੇ ਹਨ।|ਜੜਤਾ ਦੀ ਧਾਰਨਾ ਮਨੁੱਖ ਨੂੰ ਉੱਥੇ ਰਹਿਣ ਲਈ ਮਜ਼ਬੂਰ ਕਰਦੀ ਹੈ ਜਿੱਥੇ ਉਹਨਾਂ ਦੇ ਵੱਡ ਵੱਡੇਰੇ ਜਾਂ ਪੀੜੀ ਦਰ ਪੀੜੀ ਵੱਸਦੇ ਰਹੇ ਹੋਣ |
ਵਸੋਂ ਤਬਦੀਲੀ ਦੇ ਨਿਰਧਾਰਕ ਕਾਰਕ;
(1) ਆਰਥਿਕ ਕਾਰਨ: ਆਰਥਿਕ ਕਾਰਨ ਸਥਾਨ ਬਦਲੀ ਦੇ ਕਾਰਨਾਂ ਵਿਚੋਂ ਮੁੱਖ ਕਾਰਨ ਹੈ। ਇਸ ਦੇ ਮੁੱਖ ਕਾਰਨ ਖੇਤੀ ਯੋਗ ਭੂਮੀ,ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ,ਰੁਜਗਾਰ ਦੇ ਸਾਧਨਾਂ ਦੀ ਪ੍ਰਾਪਤੀ , ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ
ਆਦਿ ਹਨ|
2) ਸਮਾਜਿਕ ਕਾਰਨ:ਸਮਾਜਿਕ ਕਾਰਨ ਵੀ ਸਥਾਨ ਬਦਲੀ ਵਿਚ ਮੁੱਖ ਯੋਗਦਾਨ ਪਾਉਂਦੇ ਹਨ ਜਿਵੇਂ ਵਿਆਹ ਇਕ ਸਮਾਜਿਕ ਪ੍ਰਥਾ ਹੈ ਅਤੇ ਵਿਆਹ ਤੋਂ ਬਾਅਦ ਲੜਕੀਆਂ ਆਪਣੇ ਪਤੀ ਦੇ ਘਰ ਰਹਿਣਾ ਪੇਂਦਾ ਹੈ ਇਹ ਵੀ ਇਕ ਸਥਾਨ ਬਦਲੀ ਦਾ ਕਾਰਨ ਹੈ। ਉੱਚ ਸਿਖਿਆ ਸੰਸਥਾਵਾਂ, ਰੁਜਗਾਰ ਦੀ ਪ੍ਰਾਪਤੀ, ਸਾਫ ਸੁਥਰਾ ਪਾਣੀ, ਜਲ ਨਿਕਾਸ਼ੀਸਿਹਤ, ਤਕਨੀਕੀ ਕਾਨੂੰਨੀ ਅਤੇ ਹੋਰ ਆਧੁਨਿਕ ਭੌਤਿਕ ਸੁਵਿਧਾਵਾਂ ਦੀ ਪ੍ਰਾਪਤੀ ਵਸੋਂ ਦੀ ਤਬਦੀਲੀ ਦਾ ਕਾਰਨ ਹੁੰਦੇ ਹਨ।
3) ਧਾਰਮਿਕ ਕਾਰਨ: ਧਾਰਮਿਕ ਕਾਰਨ ਵੀ ਸਥਾਨ ਬਦਲੀ ਦੇ ਕਾਰਨਾਂ ਵਿੱਚੋਂ ਇਕ ਮਹਤਵਪੂਰਣ ਕਾਰਕ ਹੈ ਭਾਰਤ ਇਕ ਧਰਮ ਪ੍ਰਧਾਨ ਦੇਸ਼ ਹੈ ਇਸ ਲਈ ਮਨੁੱਖ ਆਪਣੇ ਧਾਰਮਿਕ ਸਥਾਨ ਦੇ ਨਜ਼ਦੀਕ ਰਹਿਣਾ ਪਸੰਦ ਕਰਦਾ ਹੈ ਜਿਥੇ ਇੱਕੋ ਧਰਮ ਦੇ ਲੋਕ ਰਹਿੰਦੇ ਹੋਣ |
ਸਥਾਨ ਬਦਲੀ ਦੇ ਨਤੀਜੇ:
(1) ਖੇਤਰੀ ਅਸੰਤੁਲਨ: ਵੱਸੇਂ ਦੀ ਸਥਾਨ ਬਦਲੀ ਕਾਰਨ ਦੇਸ਼ ਜਾਂ ਖੇਤਰ ਵਿਸ਼ੇਸ਼ ਦਾ ਸੰਤੁਲਨ ਬਿਗੜ ਜਾਂਦਾ ਹੈ| ਉਦਯੋਗਿਕ ਖੇਤਰਾਂ ਜਾਂ ਖੇਤੀਬਾੜੀ ਯੋਗ ਸਥਾਨਾਂ ਤੇ ਰੁਜ਼ਗਾਰ ਦੇ ਸਾਧਨ ਹੋਣ ਕਾਰਨ ਵੱਸੋਂ ਦਾ ਸੰਘਣਾਪਨ ਵੱਧ ਜਾਂਦਾ ਹੈ। ਰੁਜ਼ਗਾਰ ਦੀ ਤਲਾਸ਼ ਵਿਚ ਬੇਰੁਜਗਾਰ ਉਦਯੋਗਿਕ ਖੇਤਰਾਂ ਵਿਚ ਰੁਜਗਾਰ ਲਈ ਚਲੇ ਜਾਂਦੇ ਹਨ|
(2) ਉਮਰ ਸੰਰਚਨਾ: ਉਮਰ ਸੰਰਚਨਾ ਵਿੱਚ ਵੱਸੋਂ ਦੇ ਸੰਤੁਲਨ ਤੇ ਡੂੰਘਾ ਅਸਰ ਪਾਉਂਦੀ ਹੈ। ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵਧਦੀ ਹੈ, ਉਵੇਂ ਹੀ ਉਹ ਰੁਜ਼ਗਾਰ ਦੀ ਤਲਾਸ਼ 'ਚ ਇਕ ਥਾਂ ਤੋਂ ਦੂਜੇ ਸਥਾਨ ਤੇ ਚਲਾ ਜਾਂਦਾ ਹੈ। ਉਦਾਹਰਣ ਵਜੋਂ ਬਿਹਾਰ ਜਾਂ ਹੋਰ ਖੇਤਰਾਂ ਤੋਂ ਬਹੁਤੇ ਬੇਰੋਜਗਾਰ ਹਾੜੀ ਦੇ ਸੀਜ਼ਨ 'ਚ ਪੰਜਾਬ 'ਚ ਰੁਜ਼ਗਾਰ ਲਈ ਆ ਜਾਂਦੇ ਹਨ ਅਤੇ ਕਈ ਤਾਂ ਇੱਥੇ ਹੀ ਵੱਸ ਜਾਂਦੇ ਹਨ, ਜਿਸ ਨਾਲਪੰਜਾਬ ਦੀ ਘਣਤਾ ਤੇ ਪ੍ਰਭਾਵ ਪੈੱਦਾ ਹੈ।
(3) ਸਿੱਖਿਆ ਅਤੇ ਰੁਜਗਾਰ: ਪੇਂਡੂ ਖੇਤਰਾਂ ਵਿੱਚ ਬਹੁਤੀ ਵੱਸੋਂ ਸਿੱਖਿਆ ਅਤੇ ਰੁਜਗਾਰ ਲਈ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੀ ਹੈ ਕਿਉਂਕਿ ਸ਼ਹਿਰਾਂ ਵਿੱਚ ਰੁਜ਼ਗਾਰ ਦੇ ਸਾਧਨ ਅਤੇ ਉੱਚ ਸਿੱਖਿਆ ਸੰਸਥਾਵਾਂ ਹੁੰਦੀਆਂ ਹਨ |
(4) ਘਣਤਾ ਵਿੱਚ ਵਾਧਾ: ਸਥਾਨ ਬਦਲੀ ਦੇ ਕਾਰਨ ਕਿਸੇ ਖੇਤਰ ਵਿਸ਼ੇਸ਼ 'ਚ ਵਸੋਂ ਦਾ ਵਾਧਾ ਹੋ ਜਾਂਦਾ ਹੈ। ਉਦਾਹਰਣ ਵਜੋਂ ਮਹਾਨਗਰਾਂ ਵਿੱਚ ਵਸੋਂ ਦੇ ਵਧਣ ਦੇ ਕਾਰਨ ਅਤਿ ਆਧੁਨਿਕ ਭੌਤਿਕ ਸੁਵਿਧਾਵਾਂ ਦਾ ਹੋਣਾ ਹੈ|
ਪੰਜਾਬ ਦੀ ਖੇਤੀਬਾੜੀ ਨੂੰ ਦਰਪੇਸ਼ ਖਤਰੇ
(1) ਕਿਟਨਾਸਕ ਦਵਾਈਆਂ ਦੇ ਦੁਸ਼ਪ੍ਰਭਾਵ:- ਹਰਿ ਕ੍ਰਾਂਤੀ ਆਉਣ ਤੋਂ ਬਾਅਦ ਪ੍ਰਮਾਣਿਤ ਬੀਜ ਆਉਣ ਦੇ ਕਾਰਨ ਫ਼ਸਲਾਂ
ਜਲਦੀ ਹੀ ਕੀੜਿਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਕੀੜੇਮਾਰ ਦਵਾਈਆਂ ਦੇ ਇਸਤੇਮਾਲ ਦੇ ਕਾਰਨ ਪੰਜਾਬ ਦੀ ਮਿੱਟੀ ਜਲ
ਸਤਿਹ, ਉਤਪਾਦਿਤ ਫ਼ਸਲਾਂ ਦੀ ਗੁਣਵਤਾ ਵਿੱਚ ਜ਼ਹਿਰੀਲੇ ਤੱਤ ਸ਼ਾਮਿਲ ਹੋ ਕੇ ਮਨੁੱਖ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਰਹੇ
ਹੈ ਕੀੜੇਮਾਰ ਦਵਾਈਆਂ ਦਾ ਸਬ ਤੋਂ ਜਿਆਦਾ ਪ੍ਰਭਾਵ ਮਾਲਵਾ ਖੇਤਰ ਤੇ ਜਿਆਦਾ ਪਿਆ ਹੈ ਜਿਸ ਦੇ ਨਾਲ ਖੇਤਰ 'ਚ ਕੈਂਸਰ ਵਰਗੀ
ਖ਼ਤਰਨਾਕ ਬਿਮਾਰੀ ਮਾਲਵਾ ਖੇਤਰ 'ਚ ੫ਰ ਕਰ ਗਈ ਹੈ। ਇਥੋਂ ਦੀ ਮਿੱਟੀ,ਹਵਾ,ਪਾਣੀ ਸਭ ਜ਼ਹਿਰੀਲਾ ਹੋ ਗਿਆ ਹੈ।
(2) ਖ਼ੁਦਕੁਸ਼ੀਆਂ: ਪੰਜਾਬ 'ਚ ਕਿਸਾਨਾਂ ਦੁਆਰਾ ਲਿਆ ਰਿਆ ਲੋੜ ਤੋਂ ਵੱਧ ਕਰਜ਼ਾ, ਮੌਸਮੀ ਪਰਿਵਰਤਨ ਉਦਾਹਰਣ ਵਜੋਂ ਬੇ- ਮੌਸਮੀ ਵਰਖਾ, ਗੜੇ-ਮਾਰੀ, ਸੋਕਾ ਆਦਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਮੁੱਖ ਕਾਰਨ ਹਨ |
(3) ਨਸ਼ਾਂ: ਪੰਜਾਬ 'ਚ ਨਸ਼ਿਆਂ ਦੀ ਮਾਰ ਵੀ ਇਕ ਮੁੱਖ ਕਾਰਨ ਹੈ ਜਿਸ ਦਾ ਖੇਤੀਬਾੜੀ ਤੇ ਮਾੜਾ ਪ੍ਰਭਾਵ ਪਿਆ ਹੈ। ਕਿਸਾਨ ਨਸ਼ੇ ਦੇ ਵੱਧਦੇ ਰੁਝਾਨ ਦੇ ਕਾਰਨ ਆਪਣੀ ਜਮੀਨ ਨੂੰ ਗਹਿਣੇ ਜਾਂ ਵੇਚ ਕੇ ਨਸ਼ੇ ਵੱਲ ਵੱਧ ਰਹੇ ਹਨ|
(4) ਪੰਜਾਬੀਆਂ ਦਾ ਖੇਤੀਬਾੜੀ ਪ੍ਰਤਿ ਰੁਝਾਨ ਘਟਣਾ: ਪੰਜਾਬ ਦੇ ਕਿਸਾਨਾਂ ਦੇ ਪੀੜੀ ਦਰ ਪੀੜੀ ਖੇਤੀ ਦੇ ਪ੍ਰਤਿ ਰੁਝਾਨ ਘਟਣ ਕਾਰਨ ਕਿਸਾਨ ਦਾ ਪੁੱਤਰ ਖੇਤੀਬਾੜੀ ਅਪਨਾਉਣ ਦੀ ਬਜਾਇ ਹੋਰ ਧੰਦੇ ਅਪਣਾ ਰਿਹਾ ਹੈ।
(5) ਵਿਦੇਸ਼ੀ ਰੁਝਾਨ: ਕਿਸ਼ਾਨ ਜਾਂ ਕਿਸ਼ਾਨੀ ਪੁੱਤਰ ਦਾ ਰੁਝਾਨ ਪੰਜਾਬ ਦੀ ਖੇਤੀਬਾੜੀ 'ਚ ਪੱਟ ਰਿਹਾ ਹੈ। ਉਸ ਦਾ ਧਿਆਨ ਸਿਰਫ ਪੱਛਮੀ ਦੇਸ਼ਾਂ ਦੀ ਚੱਕਾਂ ਚੌਂਦ ਵੱਲ ਹੋ ਰਿਹਾ ਹੈ। ਪੰਜਾਬ ਦੇ ਮੁਹਤਬਰ ਕਿਸਾਨ ਵੀ ਆਪਣੀ ਔਲਾਦ ਨੂੰ ਵਿਦੇਸ਼ਾਂ ਵੱਲ ਭੇਜ ਰਹੇ ਹਨ ਕਿਉਂਕਿ ਉਸ ਦਾ ਇੱਕ ਮੁਖ ਕਾਰਨ ਖੇਤੀਬਾੜੀ ਤੋਂ ਮੁਨਾਫ਼ਾ ਘਟਣਾ ਅਤੇ ਸਰਕਾਰ ਤੋਂ ਰੁਜਗਾਰ ਦੀ ਉੱਮੀਦ ਨਾ ਹੌਣਾ ਹੈ।
(6)ਮੌਸਮੀ ਬਦਲਾਵ: ਪੰਜਾਬ ਵਿਚ ਮੌਸਮ ਦੀ ਮਾਰ ਵੀ ਕਿਸਾਨਾਂ ਦੀ ਖੇਤੀਬਾੜੀ ਤੇ ਮਾੜਾ ਅਸਰ ਪਾਉਂਦੀ ਹੈ| ਬੇ-ਮੌਸਮੀ ਵਰਖਾ, ਗੜੇ -ਮਾਰੀ, ਸੌਕਾ,ਪਾਲਾ ਆਦਿ ਖੇਤੀਬਾੜੀ ਨੂੰ ਪ੍ਰਭਾਵਿਤ ਕਰਦੇ ਹਨ |
(7) ਕਰਜ਼ੇ ਦੀ ਮਾਰ ਅਤੇ ਜ਼ਿਆਦਾ ਲਾਗਤ:-ਮਹਿੰਗੀ ਮਸ਼ੀਨਰੀ, ਬੀਜ ਆਧੁਨਿਕ ਤਕਨੀਕ ਨੂੰ ਅਪਨਾਉਣ ਲਈ ਕਿਸਾਨ ਦਿਨ ਪ੍ਰਤਿ-ਦਿਨ ਕਰਜ਼ਦਾਰ ਹੋ ਰਹਿਆ ਹੈ| ਖੇਤੀ ਵੀ ਮਹਿੰਗੀ ਹੋਣ ਦੇ ਕਾਰਨ ਛੋਟੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਹੋਰ ਧੰਦੇ ਆਪਨਾ ਰਹੇ ਹਨ।
ਇਕ ਅੰਕ ਵਾਲੇ ਪ੍ਰਸ਼ਨ:
(1) 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ ਕਿੰਨਾ ਹੈ?
[2] ਮਨੁੱਖੀ
ਵਿਕਾਸ ਦਾ ਇਕ ਮਹੱਤਵਪੂਰਨ ਪਹਿਲੂ ਕੀ ਹੈ?
(3) 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਕਿੰਨੀ ਪ੍ਰਤੀਸ਼ਤ ਵਸੋਂ ਸ਼ਹਿਰੀ ਹੈ?
(4) ਮੌਲਿਕ ਜਾਂ ਪਹਿਲੇ ਦਰਜੇ ਦੀਆਂ ਆਰਥਿਕ ਕਿਰਿਆਵਾਂ ਕਿਹੜੀਆਂ ਹਨ?
(5) ਜੈਵਿਕ ਖੇਤੀ ਕਿਸ ਕਿਸਮ ਦੀ ਖੇਤੀ ਨੂੰ ਕਹਿਆ ਜਾਂਦਾ ਹੈ?
ਦੋ ਅੰਕਾਂ ਵਾਲੇ ਪ੍ਰਸ਼ਨ:
(6) ZPG ਦਾ ਕੀ ਅਰਥ ਹੈ?
(7) ਸਮਾਰਟ ਸ਼ਹਿਰਾਂ ਦੀ ਧਾਰਨਾ ਤੇ ਨੋਟ ਲਿਖੋ?
(8) “ਜਨਸੰਖਆ ਵਿਸਫੋਟ” ਦਾ ਕੀ ਅਰਥ ਹੈ?
(9) ਵਸਤੂ ਨਿਰਮਾਣ ਤੋਂ ਕੀ ਭਾਵ ਹੈ?
ਚਾਰ ਅੰਕ ਵਾਲੇ ਪ੍ਰਸ਼ਨ:
(10) ਕੱਚੇ ਲੋਹੇ ਦੀਆਂ ਕਿਸਮਾਂ ਤੇ ਨੋਟ ਲਿਖੋ?
(11)
ਐੱਥਰਾਸਾਈਟ ਕੋਇਲੇ ਦੇ ਗੁਣਾਂ ਬਾਰੇ ਚਾਨਣਾ ਪਾਓ?
(12) ਐਲੂਮੀਨੀਅਮ ਦੇ ਉਪਯੋਗ ਲਿਖੋ?
(13)
ਭਾਰਤ ਦੇ ਪ੍ਰਮੁੱਖ ਤੇਲ ਉਤਪਾਦਕ ਪ੍ਰਦੇਸ਼ ਦੱਸੋਂ?
ਛੇ ਅੰਕਾਂ ਵਾਲੇ ਪ੍ਰਸ਼ਨ:
(14) ਭਾਰਤ ਵਿਚ ਕਣਕ ਦੀ ਖੇਤੀ ਲਈ ਜਰੂਰੀ ਭੂਗੋਲਿਕ ਹਾਲਾਤਾਂ ਦਾ ਵਰਨਣ ਕਰੋ ਅਤੇ ਇਸ ਦੇ ਉਤਪਾਦਕ ਖੇਤਰਾਂ ਬਾਰੇ ਦੱਸੋਂ।
ਜਾਂ
ਗੰਨੇ ਦੀ ਖੇਤੀ ਲਈ ਭੂਗੋਲਿਕ ਹਾਲਾਤਾਂ ਦਾ ਵਰਨਣ ਕਰਦੇ ਹੋਏ ਇਸ ਦੇ ਉਤਪਾਦਕ ਖੇਤਰਾਂ ਬਾਰੇ ਦੱਸੋਂ।
(15)
ਭਾਰਤ ਦੇ ਨਕਸ਼ੇ ਵਿਚ ਕੋਈ ਦੋ ਅੰਕਿਤ ਸਥਾਨਾਂ ਦੀ ਪਹਿਚਾਣ ਕਰੋ?
ਭਾਰਤ
ਵਿਚ ਸਭ ਤੋਂ ਵੱਧ ਘਣਤਾ ਵਾਲਾ ਰਾਜ, ਚਾਹ ਉਤਪਾਦਕ ਰਾਜ, ਦੱਖਣ ਭਾਰਤ ਦੀ ਸਭ ਤੋਂ ਉੱਚੀ ਚੋਟੀ
(16)
ਭਾਰਤ ਦੇ ਨਕਸ਼ੇ ਵਿਚ ਦਰਸਾਓ:ਹਾਜ਼ੀਰਾ ਜਗਦੀਸ਼ਪੁਰ ਪਾਈ੫ ਲਾਇਨ, ਕਾਂਡਲਾ ਬੰਦਰਗਾਹ, ਤੁਤੀਕੋਰਨ