Tuesday 19 January 2021

ਸੂਫੀ ਕਵੀ ਸ਼ੇਖ ਫਰੀਦ

0 comments

ਸੂਫੀ ਕਵੀ ਸ਼ੇਖ ਫਰੀਦ 




1.ਸ਼ੇਖ ਫਰੀਦ ਜੀ ਦਾ ਜਨਮ ਕਦੇਂ ਹੋਇਆ?

ਉੱਤਰ-1173 ਇਸਵੀ

 

2. ਸ਼ੇਖ ਫਰੀਦ ਜੀ ਦਾ ਪੂਰਾ ਨਾਂ ਕੀ ਸੀ?

ਉੱਤਰ-ਸ਼ੇਖ ਫਰੀਦ ਉਦ ਦੀਨ ਮਸਊਦ ਸ਼ਕਰਗੰਜ   

 

3. ਸ਼ੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ 2

ਉਤਰ- ਇੱਕ ਸੋ ਬਾਰਾਂ (112)

 

4.ਫਰੀਦ ਜੀ ਦੀ ਰਚਨਾ ਦੀ ਭਾਸ਼ਾ ਕਿਹੜੀ ਹੈ?

ਉਤਰ-ਮੁਲਤਾਨੀ ਪੰਜਾਬੀ (ਲਹਿੰਦੀ)

 

5.ਸ਼ੇਖ ਫਰੀਦ ਜੀ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ?

ਉੱਤਰ-ਖੋਤਵਾਲ (ਕੋਠੇਵਾਲ) |

 

6. ਸ਼ੇਖ ਫਰੀਦ ਜੀ ਕਿਸ ਦੇ ਮੁਰੀਦ ਹਨ?

ਉੱਤਰ-ਖ਼ਵਾਜਾ ਕੂਤੁਬਦੀਨ ਬਖ਼ਤਿਆਰ ਕਾਕੀ

 

7.ਫ਼ਰੀਦ ਜੀ ਦਾ ਦੇਹਾਂਤ ਕਦੋਂ ਹੋਇਆ?

ਉੱਤਰ-1266 ਇਸਵੀ ਪਾਕਪਟਨ

 

8.'ਦਿਲਹੂੰ ਮੁਹੱਬਤ ਜਿੰਨ ਸੱਚਿਆ' ਸ਼ਲੋਕ ਦਾ ਰਚਨਾ ਹਾਰ ਕੌਣ ਹੈ?

ਉਤਰ-ਸ਼ੇਖ ਫ਼ਰੀਦ ਜੀ

 

9.ਸੱਚੇ ਆਸ਼ਕਾਂ ਦਾ ਪਰਮਾਤਮਾ ਨਾਲ ਪਿਆਰ ਕਿਹੋ ਜਿਹਾ ਹੁੰਦਾ ਹੈ?

ਉਤਰ-ਦਿਲੋਂ

 

10.ਜਿਨ੍ਹਾਂ ਮਨੁੱਖਾਂ ਨੂੰ ਰੱਬ ਨਾਲ ਸੱਚਾ ਪਿਆਰ, ਹੈ ਫ਼ਰੀਦ ਜੀ ਨੇ ਉਨ੍ਹਾਂ ਨੂੰ ਕੀ ਕਿਹਾ?

ਉੱਤਰ-ਸੱਚੇ ਪ੍ਰੇਮੀ ।

 

11.ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ, ਮੂੰਹੋਂ ਕੁਝ ਹੋਰ ਕਹਿੰਦੇ ਹਨ, ਅਜਿਹੇ ਆਸ਼ਿਕ ਕੀ ਹੁੰਦੇ ਹਨ?

ਉਤਰ- ਕੱਚੇ ਜਾਂ ਝੂਠੇ |

 

12.ਰੱਬ ਦੇ ਪਿਆਰ ਦੇ ਰੰਗ ਵਿੱਚ ਅਤੇ ਰੱਬ ਦੇ ਦੀਦਾਰ ਦੇ ਰੰਗ ਵਿੱਚ ਰੰਗੇ ਹੋਏ ਮਨੁੱਖ ਕਿਹੋ ਜਿਹੇ ਹੁੰਦੇ ਹਨ?

ਉੱਤਰ-ਅਸਲ ਮਨੁੱਖ

 

13.ਰੱਬ ਦੇ ਨਾਮ ਨੂੰ ਭੁੱਲ ਜਾਣ ਵਾਲੇ ਮਨੁੱਖਾਂ ਬਾਰੇ ਸ਼ੇਖ ਫਰੀਦ ਜੀ ਕੀ ਕਹਿੰਦੇ ਹਨ?

ਉਤਰ-ਧਰਤੀ ਉਤੇ ਭਾਰ |

 

14.ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ, ਉਹ ਰੱਬ ਦੇ ਦਰ ਤੋਂ ਕਿਸ ਚੀਜ਼ ਦੀ ਮੰਗ ਕਰਦੇ ਹਨ?

ਉਤਰ-ਇਸ਼ਕ ਦੀ

 

15. ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ ਉਹ ਕਿਸ ਦੇ ਦਰ ਦੇ ਫਕੀਰ ਹਨ?

ਉਤਰ- ਰੱਬ ਦੇ

 

16.ਫਰੀਦ ਜੀ ਸੰਸਾਰਕ ਪਦਾਰਥਾਂ ਦੀ ਖੇਤੀ ਕਰਨ ਨਾਲੋਂ ਕਿਹੜੀ ਗੱਲ ਵੱਲ ਤਰਜ਼ੀਹ ਦਿੰਦੇ ਹਨ?

ਉਤਰ-ਨੇਕ ਕੰਮ ਕਰਨ ਵੱਲ

 

17. ਮਨੁੱਖ ਨੂੰ ਕਿਹੜੀ ਗੱਲ ਤੋਂ ਬੇਪ੍ਰਵਾਹ ਨਹੀਂ ਹੋਣਾ ਚਾਹੀਦਾ?

ਉੱਤਰ-ਮੌਤ ਤੋਂ |

 

18.ਫਰੀਦ ਜੀ ਅਨੁਸਾਰ ਨੂੰ ਨਿਰੋਗ ਰੱਖਣ ਲਈ ਕਿਹੜਾ ਗੁਣ ਧਾਰਨ ਕਰਨਾ ਚਾਹੀਦਾ ਹੈ?

ਉਤਰ-ਗੁੱਸਾ ਮਨ ਵਿੱਚ ਨਾ ਰੱਖਣ ਦਾ

 

19. ਮਨੁੱਖ ਨੂੰ ਬੁਰਾ ਕਰਨ ਵਾਲੇ ਨਾਲ ਕਿਹੋ ਜਿਹਾ ਵਰਤਾਉ ਕਰਨਾ ਚਾਹੀਦਾ ਹੈ?

ਉਤਰ-ਭਲਾ |

 

20.ਫਰੀਦ ਜੀ ਅਨੁਸਾਰ ਸੰਸਾਰ ਕਿਸ ਚੀਜ਼ ਨਾਲ ਭਰਿਆ ਪਿਆ ਹੈ?

ਉਤਰ-ਦੁੱਖਾਂ ਨਾਲ |

 

21.ਫ਼ਰੀਦ ਜੀ ਅਨੁਸਾਰ ਘਰ-ਘਰ ਕਾਹਦੀ ਅੱਗ ਲੱਗੀ ਹੋਈ ਦਿਖਾਈ ਦਿੰਦੀ ਹੈ?

ਉਤਰ- ਮੌਤ ਦੀ

 

22.ਫਰੀਦ ਜੀ ਕਿੰਨਾਂ ਤੋਂ ਬਲਿਹਾਰ ਜਾਂਦੇ ਹਨ?

ਉਤਰ-ਪੰਛੀਆਂ ਤੋਂ |

 

23.ਜੀਵ ਇਸਤਰੀ ਕਿਸ ਨੂੰ ਵੱਸ ਕਰਨਾ ਚਾਹੁੰਦੀ ਹੈ?

ਉਤਰ-ਪਰਮਾਤਮਾ ਰੂਪੀ ਪਤੀ ਨੂੰ

 

24.ਫ਼ਰੀਦ ਜੀ ਇਸਤਰੀ ਨੂੰ ਕਿਹੜਾ ਲੱਛਣ ਧਾਰਨ ਕਰਨ ਲਈ ਕਹਿੰਦੇ ਹਨ?

ਉਤਰ-ਨਿਮਰਤਾ ਦਾ

 

25. ਫ਼ਰੀਦ ਜੀ ਜੀਵ ਇਸਤਰੀ ਨੂੰ ਕਿਹੜਾ ਗੁਣ ਧਾਰਨ ਕਰਨ ਲਈ ਕਹਿੰਦੇ ਹਨ?

ਉਤਰ-ਸਹਿਣਸ਼ੀਲਤਾ ਦਾ

 

26.ਪੰਜਾਬੀ ਸੂਫ਼ੀ ਕਾਵਿ ਧਾਰਾ ਦਾ ਜਨਮ ਕਿਸ ਕਵੀ ਦੀ ਕਵਿਤਾ ਨਾਲ ਹੋਇਆ ਹੈ?

ਉਤਰ- ਸ਼ੇਖ ਫ਼ਰੀਦ ਜੀ

 

27.ਫਰੀਦ ਜੀ ਇਸਤਰੀ ਨੂੰ ਪਰਮਾਤਮਾ ਨੂੰ ਵੱਸ ਕਰਨ ਲਈ ਕਿੰਨੇ ਗੁਣ ਧਾਰਨ ਕਰਨ ਲਈ ਕਹਿੰਦੇ ਹਨ?

ਉਤਰ-ਤਿੰਨ

 

28. ਸ਼ੇਖ ਫਰੀਦ ਜੀ ਨੇ ਸੱਚ ਕਿਸ ਨੂੰ ਕਿਹਾ ਹੈ?

ਉਤਰ-ਪਰਮਾਤਮਾ ਨੂੰ

 

29. ਫਰੀਦ ਜੀ ਕਿੰਨ੍ਹਾਂ ਦੇ ਪੈਰ ਚੁੰਮਣ ਦੀ ਗੱਲ ਕਰਦੇ ਹਨ?

ਉੱਤਰ-ਜਿਹੜੇ ਸੱਚ ਨੂੰ ਪਛਾਣਦੇ ਹਨ

 

30. ਸ਼ੇਖ ਫਰੀਦ ਜੀ ਕਿਹੜੇ ਆਸਰੇ ਦੀ ਗੱਲ ਕਰਦੇ ਹਨ?

ਉਤਰ-ਪਰਮਾਤਮਾ

 

31.ਪਰਮਾਤਮਾ ਦੇ ਦਰ ਉੱਤੇ ਕਿਹੜਾ ਮਨੁੱਖ ਕਬੂਲ ਹੁੰਦਾ ਹੈ?

ਉਤਰ-ਨਿਮਰਤਾ ਧਾਰਣ ਕਰਨ ਵਾਲਾ

 

32. ਫ਼ਰੀਦ ਜੀ ਕਿਸ ਦੀ ਨਿੰਦਿਆ ਕਰਨ ਤੋਂ ਵਰਜਦੇ ਹਨ?

ਉਤਰ-ਖਾਕ ਦੀ |