Sunday 17 January 2021

CH 16 - ਜਨ ਅੰਕਣ ਪਰਿਵਰਤਨ

0 comments

ਜਨਅੰਕਣ ਪਰਿਵਰਤਨ ਤਬਦੀਲੀ ਸਿਧਾਂਤ Demographic Transition Theory

 


 

ਜਨਅੰਕਣ ਤਬਦੀਲੀ/ਪਰਿਵਰਤਨ ਸਿਧਾਂਤ ਡਬਲਿਊ.ਐੱਸ. ਥੋਪਸਨ ਅਤੇ ਫਰੈਂਕ ਨੋਟਸਟੀਨ (W.S. Thompson and Frank Notestein) ਦੁਆਰਾ ਪੇਸ਼ ਕੀਤਾ ਗਿਆ ਜਿੰਨ੍ਹਾਂ ਮੂਲ ਰੁਪ ਵਿੱਚ ਜਨਅੰਕਣ ਤਬਦੀਲੀ/ਪਰਿਵਰਤਨ ਸਿਧਾਂਤ ਡਬਲਿਊਉ.ਐੱਸ. ਥੋਪਸਨ ਅਤੇ ਫਰੈੱਕ ਨੋਟਸਟੀਨ (W.S. Thompson and Frank Notestein) ਦੁਆਰਾ ਪੇਸ਼ ਕੀਤਾ ਗਿਆ ਜਿੰਨ੍ਹਾਂ ਵਲੋਂ ਇਸਦਾ ਅਧਾਰ ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ ਦੇ ਜਨਮ ਦਰ ਅਤੇ ਮੰਤ ਦਰ ਦੇ ਪ੍ਰਚਲਿਤ ਝੁਕਾਵਾਂ ਨੂੰ

 

 


 

 

ਇਹ ਪੜਾਅ ਖੇਤੀਬਾੜੀ ਅਧਾਰਤ ਸਮਾਜ ਵਿੱਚ ਹੁੰਦਾ ਹੈ ਜਿਥੇ ਜਨਸੰਖਿਆ ਘਣਤਾ ਘੱਟ ਜਾਂ ਦਰਮਿਆਨੀ ਹੁੰਦੀ ਹੈ। ਪਰਿਵਾਰ ਅਕਾਰ ਵੱਡਾ ਹੁੰਦਾ ਹੈ, ਲੰਬੀ ਉਮਰ ਦੀ ਆਸ (Life Expectancy) ਘਟ, ਲੋਕ ਅਨਪੜ, ਤਕਨੀਕੀ ਗਿਆਨ ਘੱਟ ਅਤੇ ਸ਼ਹਿਰੀ ਵਿਕਾਸ ਘੱਟ ਹੁੰਦਾ ਹੈ। 200 ਕੁ ਸਾਲ ਪਹਿਲਾਂ ਸੰਸਾਰ ਦੇ ਬਹੁਤੇ ਦੇਸ਼ ਜਨਅੰਕਣ ਪਰਿਵਰਤਨ ਦੇ ਪੜਾਅ ਉੱਤੇ ਸਨ |

 

ਪੜਾਅ ਦੂਜਾ- ਇਸ ਪੜਾਅ ਦੀ ਵਿਸ਼ੇਸ਼ਤਾ ਹੈ ਕਿ ਜਨਮ ਦਰ ਉੱਚੀ ਹੁੰਦੀ ਹੈ, ਪਰ ਇਹ ਹੌਲੀ-2 ਘੱਟ ਰਹੀ ਹੁੰਦੀ ਹੈ। ਜਨਮ ਦਰ 30 ਪ੍ਰਤੀ ਹਜ਼ਾਰ ਤੋਂ ਵਧੇਰੇ ਹੁੰਦੀ ਹੈ ਪਰ ਮੌਤ ਦਰ ਵਿੱਚ ਤਿੱਖੀ ਕਮੀ ਹੁੰਦੀ ਹੈ ਅਤੇ ਇਹ 15 ਪ੍ਰਤੀ ਹਜ਼ਾਰ ਤੋਂ ਵਧੇਰੇ ਹੁੰਦੀ ਹੈ। ਇਸ ਪੜਾਅ ਤੇ ਸਿਹਤ ਸੇਵਾਵਾਂ, ਅਰੋਗਤਾ ਪ੍ਰਬੰਧਾਂ, ਅਤੇ ਭੋਜਨ ਦੇ ਵਾਧੇ ਨਾਲ ਮੌਤ ਦਰ ਵਿੱਚ ਵੱਡੀ ਕਮੀ ਆਉਂਦੀ ਹੈ ਪਰ ਜਨਮ ਦਰ ਥੋੜ੍ਹੇ ਜਿਹੇ ਘਾਟੇ ਦੇ ਸੂਚਕਾਂ ਨਾਲ ਉੱਚੀ ਹੁੰਦੀ ਹੈ। ਇਸ ਪੜਾਅ 'ਤੇ ਜਨਸੰਖਿਆ ਵਾਧਾ ਬਹੁਤ ਜ਼ਿਆਦਾ ਹੁੰਦਾ ਹੈ।

 

ਤੀਸਰਾ ਜਾਂ ਆਖਰੀ ਪੜਾਅ ਉਹ ਹੈ ਜਦੋਂ ਜਨਮ ਦਰ ਅਤੇ ਮੌਤ ਦਰ ਦੌਵੇਂ ਕਾਫ਼ੀ ਹੱਦ ਤੱਕ ਘੱਟ ਹੋ ਜਾਂਦੀਆਂ ਹਨ ਜਨਸੰਖਿਆ ਵਾਧਾ ਜਾਂ ਤਾਂ ਸਥਿਰ ਹੁੰਦਾ ਹੈ ਜਾਂ ਬਹੁਤ ਹੀ ਘੱਟ ਹੁੰਦਾ ਹੇ। ਸਮਾਜ ਦਾ ਤਕਨੀਕੀ ਵਿਕਾਸ ਬਹੁਤ ਹੁੰਦਾ ਹੈ ਅਤੇ ਪਰਿਵਾਰ ਦੇ ਅਕਾਰ ਉੱਪਰ ਜਾਣ-ਬੁੱਝ ਕੇ ਕਾਬੁ ਕੀਤਾ ਜਾਂਦਾ ਹੈ। ਸਿੱਖਿਆ ਜਾਂ ਸਾਖਰਤਾ ਦਰ ਕਾਫ਼ੀ ਉੱਚੀ ਹੁੰਦੀ ਹੈ। ਸਮਾਜ ਪੂਰੀ ਤਰ੍ਹਾਂ ਉਦਯੋਗਿਕ (ਉਦਯੋਗ ਅਧਾਰਿਤ) ਅਤੇ ਪੂਰਨ ਤੌਰ ਤੇ ਸ਼ਹਿਰੀ ਹੁੰਦਾ ਹੈ। ਯੁ.ਐੱਸ.. ਕੈਨੇਡਾ, ਯੂਰਪ, ਸਾਬਕਾ ਸੋਵੀਅਤ ਸੰਘ, ਜਪਾਨ, ਆਸਟੇਲੀਆ, ਨਿਉਜ਼ੀਲੈਂਡ ਆਦਿ ਦੇਸ਼ ਜਾਂ ਖੇਤਰ ਜਨਅੰਕਣ ਪਰਿਵਰਤਨ ਦੇ ਇਸ ਪੜਾਅ 'ਤੇ ਹਨ।

 

ਚੌਥੇ ਪੜਾਅ ਵਿੱਚ ਚੰਗੀਆਂ ਸਿਹਤ ਸਹੁਲਤਾਂ ਤੇ ਲੋਕਾਂ ਦੇ ਪੜ੍ਹੇ-ਲਿਖੇ ਤੇ ਸਮਝਦਾਰ ਹੋਣ ਕਾਰਨ ਜਨਮ ਦਰ ਅਤੇ ਮੌਤ ਦਰ ਦੋਵੇ ਜ਼ਿਆਦਾ ਘੱਟ ਜਾਣ ਕਾਰਨ ਜਨਸੰਖਿਆ ਘਟੱਣੀ ਸ਼ੁਰੁ ਹੋ ਜਾਂਦੀ ਹੈ।

 

ਪੰਜਵੇਂ ਪੜਾਅ ਵਿੱਚ ਬੱਚੇ ਪੈਦਾ ਹੋਣ ਦਾ ਅਨੁਪਾਤ ਘੱਟ ਜਾਂਦਾ ਹੈ। ਜਨਸੰਖਿਆ ਘੱਟਣ ਦੀ ਰਫ਼ਤਾਰ ਵੱਧਣੀ ਸ਼ੁਰੂ ਹੋ ਜਾਂਦੀ ਹੈ। ਭਾਰਤ ਦੇ ਕਈ ਦੱਖਣੀ ਰਾਜ ਚੌਥੇ ਪੜਾਅ ਤਕ ਅਪੜ ਚੁੱਕੇ ਹਨ