Wednesday 6 January 2021

Chapter-1 Physical Features of the Punjab and Their Influence on its History

1 comments

ਪਾਠ: 1 ਪੰਜਾਬ ਦੀਆਂ ਭੌਤਿਕ ਵਿਸ਼ੇਸੁਤਾਵਾਂ ਅਤੇ ਉਹਨਾਂ ਦਾ ਇਤਿਹਾਸ ਤੇ ਪ੍ਰਭਾਵ

 

1) ਪੰਜਾਬ ਕਿਹੜੀ ਭਾਸ਼ਾ ਦਾ ਸ਼ਬਦ ਹੈ?

ਫ਼ਾਰਸੀ


2) ਪੰਜਾਬ ਸ਼ਬਦ ਦਾ ਕੀ ਭਾਵ ਹੈ?

ਪੰਜ ਦਰਿਆਵਾਂ ਦੀ ਧਰਤੀ

3) ਪੰਜਾਬ ਵਿੱਚ ਕਿਹੜੇ ਪੰਜ ਦਰਿਆ ਵਗਦੇ ਸਨ?

ਸਤਲੁਜ਼, ਰਾਵੀ, ਬਿਆਸ, ਚਨਾਬ, ਜੇਹਲਮ

4) ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਸਪਤ ਸਿੰਧੂ

5) ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

ਪੰਚਨਦ 

6) ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ?

 ਪੈਂਟਾਪੋਟਾਮੀਆ

7) ਪੰਜਾਬ ਨੂੰ ਟੈਂਕ ਦੇਸ਼ ਕਿਉ' ਕਿਹਾ ਜਾਂਦਾ ਸੀ?

ਇੱਥੇ ਕਾਫ਼ੀ ਸਮੇ ਟਕ ਨਾਮਕ ਕਬੀਲੇ ਦਾ ਰਾਜ ਰਿਹਾ ਸੀ।

8) ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕੀਤਾ?

1849 :

9) ਪੰਜਾਬ ਦਾ ਵਿਘਟਨ ਕਦੋਂ ਸ਼ੁਰੂ ਹੋਇਆ?

1901 ਈਂ:

10) ਪੰਜਾਬ ਦਾ ਵਿਘਟਨ ਕਿਹੜੇ ਵਾਇਸਰਾਏ ਦੇ ਸਮੇਂ ਸ਼ੁਰੂ ਹੋਇਆ?

ਲਾਰਡ ਕਰਜ਼ਨ

11) ਅੰਗਰੇਜ਼ਾਂ ਨੇ ਦਿੱਲੀ ਨੂੰ ਭਾਰਤ ਤੋਂ ਕਦੋ' ਵੱਖ ਕੀਤਾ?

1911 :

12) ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਕਦੋਂ ਹੋਈ?

 1966 :

13) ਆਧੁਨਿਕ ਪੰਜਾਬ ਵਿੱਚ ਕਿਨੇ ਜਿਲ੍ਹੇ ਹਨ?

22

14) ਪੰਜਾਬ ਦਾ ਕਿਹੜਾ ਜਿਲ੍ਹਾ ਸਭ ਤੋਂ ਬਾਅਦ ਵਿੱਚ ਬਣਾਇਆ ਗਿਆ?

ਫਾਜ਼ਿਲਕਾ

15) ਹਿਮਾਲਿਆ ਪਰਬਤ ਪੰਜਾਬ ਦੀ ਕਿਹੜੀ ਦਿਸ਼ਾ ਵਿੱਚ ਸਥਿਤ ਹੈ?

ਉੱਤਰ

16) ਹਿਮਾਲਿਆ ਦਾ ਕੀ ਅਰਥ ਹੈ?

ਬਰਫ਼ ਦਾ ਘਰ

17) ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ?

ਮਾਊਂਟ ਐਵਰੈਸਟ

18) ਹਿਮਾਲਿਆ ਦਾ ਕਿਹੜਾ ਦੌਰਾ ਸਭ ਤੋਂ ਪ੍ਰਸਿੱਧ ਹੈ?

ਖੈਬਰ

19) ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਕਾਰਲੇ ਖੇਤਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਤਰਾਈ ਪ੍ਰਦੇਸ਼

20) ਦੁਆਬੇ ਕਿਹੜੇ ਮੁਗ਼ਲ ਬਾਦਸ਼ਾਹ ਦੇ ਸਮੇਂ ਬਣਾਏ ਗਏ?

ਅਕਬਰ

21) ਦੁਆਬ ਕਿਸ ਭਾਸ਼ਾ ਦਾ ਸ਼ਬਦ ਹੈ?

ਫ਼ਾਰਸੀ

22) ਦੁਆਬ ਸ਼ਬਦ ਦਾ ਸ਼ਬਦੀ ਅਰਥ ਕੀ ਹੈ?

ਦੋ ਦਰਿਆਵਾਂ ਵਿਚਕਾਰਲੀ ਧਰਤੀ

23) ਪੰਜਾਬ ਵਿੱਚ ਕਿਨੇ ਦੁਆਬੇ ਹਨ?

ਪੰਜ

24) ਕਿਹੜੇ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ?

ਬਾਰੀ ਦੁਆਬ ਨੂੰ

25) ਮਾਝੇ ਦੇ ਵਸਨੀਕਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

 ਮਝੈਲ

26) ਲਾਹੌਰ ਅਤੇ ਅਮ੍ਰਿਤਸਰ ਸਾਹਿਬ ਕਿਹੜੇ ਦੁਆਬੇ ਵਿੱਚ ਸਥਿਤ ਹਨ?

ਬਾਰੀ ਦੁਆਬ

27) ਮਾਲਵਾ ਕਿਹੜੇ ਇਲਾਕੇ ਨੂੰ ਕਿਹਾ ਜਾਂਦਾ ਹੈ?

ਸਤਲੁਜ਼ ਅਤੇ ਘੱਗਰ ਵਿਚਕਾਰਲੇ ਖੇਤਰ ਨੂੰ

28) ਮਾਲਵਾ ਨੂੰ ਇਹ ਨਾਂ ਕਿਉਂ ਦਿੱਤਾ ਗਿਆ?

ਇੱਥੇ ਮੱਲ ਨਾਮਕ ਕਬੀਲਾ ਰਾਜ ਕਰਦਾ ਸੀ

29) ਮਾਲਵੇ ਦੇ ਵਸਨੀਕਾਂ ਨੂੰ ਕੀ ਕਿਹਾ ਜਾਂਦਾ ਹੈ?

ਮਲਵਈ

30) ਬਾਂਗਰ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਵਿਚਕਾਰ ਸਥਿਤ ਹੈ?

ਘੱਗਰ ਅਤੇ ਜਮਨਾ

31) ਤਰਾਇਣ ਦੀ ਪਹਿਲੀ ਲੜਾਈ ਕਦੋਂ ਹੋਈ?

1191 ਈਂ:

32) ਤਰਾਇਣ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਮੁਹਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ

33) ਤਰਾਇਣ ਦੀ ਪਹਿਲੀ ਲੜਾਈ ਵਿੱਚ ਕਿਸਦੀ ਜਿਤ ਹੋਈ?

ਪ੍ਰਿਥਵੀ ਰਾਜ ਚੌਹਾਨ

34) ਤਰਾਇਣ ਦੀ ਦੂਜੀ ਲੜਾਈ ਕਦੋਂ ਹੋਈ?

1192 :

35) ਤਰਾਇਣ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਮੁਹਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ

36) ਤਰਾਇਣ ਦੀ ਦੂਜੀ ਲੜਾਈ ਵਿੱਚ ਕੌਣ ਜੇਤੂ ਰਿਹਾ?

ਮੁਹਮਦ ਗੌਰੀ

37) ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ?

1526 ਈਂ:

38) ਪਾਣੀ ਪਤ ਦੀ ਪਹਿਲੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਬਾਬਰ ਅਤੇ ਇਬਰਾਹਿਮ ਲੋਧੀ

39) ਪਾਣੀਪਤ ਦੀ ਪਹਿਲੀ ਲੜਾਈ ਵਿਚ ਕੌਣ ਜੇਤੂ ਰਿਹਾ?

ਬਾਬਰ

40) ਪਾਣੀਪਤ ਦੀ ਦੂਜੀ ਲੜਾਈ ਕਦੋ ਹੋਈ?

1556 ਈਂ:

41) ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

 ਅਕਬਰ ਅਤੇ ਹੇਮੂੰ

42) ਪਾਣੀਪਤ ਦੀ ਦੂਜੀ ਲੜਾਈ ਵਿੱਚ ਕੌਣ ਜੇਤੂ ਰਿਹਾ?

ਅਕਬਰ

43) ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ?

1761 :

44) ਪਾਣੀਪਤ ਦੀ ਤੀਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਹੋਈ?

ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠੇ

45) ਪਾਣੀਪਤ ਦੀ ਤੀਜੀ ਲੜਾਈ ਵਿਚ ਕੌਣ ਜੇਤੂ ਰਿਹਾ?

ਅਹਿਮਦ ਸ਼ਾਹ ਅਬਦਾਲੀ

46) ਮਹਾਰਾਜਾ ਰਣਜੀਤ ਸਿਘ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਕਿਹੜੇ ਸ਼ਹਿਰ ਦੀ ਜਿੱਤ ਤੋ' ਕੀਤੀ?

ਲਾਹੌਰ

47) ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ਤੇ ਕਿਨੇ ਹਮਲੇ ਕੀਤੇ?

8

48) ਆਰੀਆ ਸਭ ਤੋ ਪਹਿਲਾਂ ਕਿਹੜੇ ਪ੍ਰਦੇਸ਼ ਵਿੱਚ ਕੇ ਵੱਸੇ?

ਸਪਤ ਸਿੰਧੂ

 


ਛੋਟੇ ਉੱਤਰਾਂ ਵਾਲੇ ਪ੍ਰਸ਼ਨ 


 

1) ਪ੍ਰਸ਼ਨ: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਤੇ ਇੱਕ ਨੋਟ ਲਿਖੋ।


ਉੱਤਰ

1) ਪੰਜਾਬ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਸਥਿਤ ਹੈ। ਇਹ ਪਰਬਤ ਬਹੁਤ ਉੱਚਾ ਹੈ। ਇਸ ਲਈ ਇਸ ਪਾਸੇ ਤੋਂ ਕੋਈ ਵੀ ਹਮਲਾਵਰ ਭਾਰਤ ਤੇ ਹਮਲਾ ਨਹੀਂ ਕਰ ਸਕਦਾ। ਮਾਨਸੂਨ ਪੌਣਾਂ ਇਸ ਨਾਲ ਟਕਰਾ ਕੇ ਪੰਜਾਬ ਵਿੱਚ ਵਰਖਾ ਕਰਦੀਆਂ ਹਨ।

2) ਸਿਵਾਲਿਕ ਦੀਆਂ ਪਹਾੜੀਆਂ ਅਤੇ ਮੈਦਾਨੀ ਭਾਗਾਂ ਵਿਚਕਾਰ ਅਰਧ-ਪਹਾੜੀ ਪ੍ਰਦੇਸ ਸਥਿਤ ਹੈ। ਇੱਥੋਂ ਦੀ ਮਿੱਟੀ ਘੱਟ ਉਪਜਾਊ ਹੈ।

3) ਪੰਜਾਬ ਦਾ ਮੈਦਾਨੀ ਭਾਗ ਬਹੁਤ ਪਸਿੱਧ ਹੈ। ਇਹ ਸੰਸਾਰ ਦੇ ਸਭ ਤੋਂ ਵਧ ਉਪਜਾਊ ਖੇਤਰਾਂ ਵਿੱਚ ਗਿਣਿਆ ਜਾਂਦਾ ਹੈ।

 


2) ਪ੍ਰਸ਼ਨ: ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?


ਉੱਤਰ: ਪੰਜਾਬ ਨੂੰ ਇਸਦੀ ਭੂਗੋਲਿਕ ਸਥਿਤੀ ਕਾਰਨ ਭਾਰਤ ਦਾ ਪ੍ਰਵੇਸ਼ ਦੁਆਰਾ ਕਿਹਾ ਜਾਂਦਾ ਹੈ। ਇਸਦੇ ਉੱਤਰ-ਪੱਛਮ ਵੱਲ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਦੱਰੇ ਸਥਿੱਤ ਹਨ। ਇਹਨਾਂ ਦਰਿਆ ਨੂੰ ਪਾਰ ਕਰਨਾ ਸੌਖਾ ਸੀ। ਇਸ ਲਈ ਪ੍ਰਾਚੀਨ ਸਮੇਂ ਤੋਂ ਹੀ ਵਿਦੇਸ਼ੀ ਹਮਲਾਵਰ ਇਹਨਾਂ ਦਰਿਆ ਰਾਹੀਂ ਭਾਰਤ ਤੇ ਹਮਲੇ ਕਰਦੇ ਸਨ। ਹਰੇਕ ਹਮਲਾਵਰ, ਵਪਾਰੀ, ਸੰਤ, ਯਾਤਰੀ ਆਦਿ ਨੂੰ ਭਾਰਤ ਜਾਣ ਲਈ ਪੰਜਾਬ ਵਿੱਚੋਂ ਹੀ ਲੰਘਣਾ ਪੈਂਦਾ ਸੀ।

 


3) ਪ੍ਰਸ਼ਨ: ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ?


ਉੱਤਰ: ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਮਹੱਤਵ:


1) ਰਿਗਵੇਦ ਦੀ ਰਚਨਾ ਪੰਜਾਬ ਦੀ ਧਰਤੀ ਤੇ ਕੀਤੀ ਗਈ

2) ਮਹਾਂਭਾਰਤ ਦਾ ਯੁੱਧ ਪੰਜਾਬ ਵਿੱਚ ਲੜਿਆ ਗਿਆ।

3) ਸ੍ਰੀ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਵੀ ਇੱਥੇ ਹੀ ਦਿੱਤਾ ਸੀ।

4) ਇਸੇ ਧਰਤੀ ਤੇ ਹੀ ਚੰਦਰਗੁਪਤ ਮੌਰੀਆ ਨੇ ਭਾਰਤ ਦਾ ਪਹਿਲਾ ਸਾਮਰਾਜ ਸਥਾਪਿਤ ਕੀਤਾ।

5) ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਲੜਾਈਆਂ ਇੱਥੇ ਲੜੀਆਂ ਗਈਆਂ।

6) ਇਸੇ ਧਰਤੀ ਤੇ ਸਿੱਖ ਧਰਮ ਦਾ ਜਨਮ ਹੋਇਆ।


 

4) ਪ੍ਰਸਨ: ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕੀ ਮੁੱਖ ਲਾਭ ਹੋਏ?


ਉੱਤਰ: ਹਿਮਾਲਿਆ ਪਰਬਤ ਦੇ ਲਾਭ:


1) ਹਿਮਾਲਿਆ ਪਰਬਤ ਹਮਲਾਵਰਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ।

2) ਹਿਮਾਲਿਆ ਵਿੱਚੋਂ ਨਿਕਲਣ ਵਾਲੀਆਂ ਨਦੀਆਂ ਨੇ ਪੰਜਾਬ ਦੇ ਮੈਦਾਨੀ ਇਲਾਕੇ ਨੂੰ ਉਪਜਾਊ ਬਣਾਇਆ ਹੈ।

3) ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਪੰਜਾਬ ਵਿੱਚ ਵਰਖਾ ਕਰਦੀਆਂ ਹਨ।

4) ਹਿਮਾਲਿਆ ਦੀਆਂ ਵਾਦੀਆਂ ਵਿੱਚ ਸਿਮਲਾ, ਡਲਹੌਜੀ, ਕੁੱਲੂ, ਮਨਾਲੀ ਵਰਗੇ ਹਿੱਲ ਸਟੇਸ਼ਨ ਹਨ।

5) ਹਿਮਾਲਿਆ ਤੋਂ ਪੰਜਾਬ ਨੂੰ ਬਹੁਤ ਆਰਥਿਕ ਲਾਭ ਹੋਇਆ ਹੈ

 


5) ਪ੍ਰਸ਼ਨ: ਮਾਲਵਾ ਅਤੇ ਬਾਂਗਰ ਤੋ ਕੀ ਭਾਵ ਹੈ?


ਉੱਤਰ

ਮਾਲਵਾ: ਸੱਤਲੂਜ ਅਤੇ ਘੱਗਰ ਦਰਿਆਵਾਂ ਵਿਚਕਾਰਲੇ ਖੇਤਰ ਨੂੰ ਮਾਲਵਾ ਕਿਹਾ ਜਾਂਦਾ ਹੈ। ਇਸ ਵਿੱਚ ਪਟਿਆਲਾ, ਲੁਧਿਆਣਾ, ਸੰਗਰੂਰ, ਸਰਹਿੰਦ, ਮਲੇਰਕੋਟਲਾ, ਫਰੀਦਕੋਟ, ਬਠਿੰਡਾ ਅਤੇ ਨਾਭਾ ਆਦਿ ਸਾਮਲ ਹਨ। ਇਸ ਪ੍ਰਦੇਸ ਵਿੱਚ ਪੁਰਾਣੇ ਸਮਿਆਂ ਵਿੱਚ ਮੱਲਵ ਨਾਂ ਦਾ ਇੱਕ ਕਬੀਲਾ ਰਾਜ ਕਰਦਾ ਸੀ। ਇਸ ਲਈ ਇਸ ਇਲਾਕੇ ਦਾ ਨਾਂ ਮਾਲਵਾ ਪੈ ਗਿਆ।

ਬਾਂਗਰ: ਘੱਗਰ ਅਤੇ ਜਮਨਾ ਦਰਿਆ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਅੱਜਕੱਲ ਇਹ ਇਲਾਕਾ ਹਰਿਆਣੇ ਵਿੱਚ ਸਾਮਲ ਹੈ। ਇਸ ਵਿੱਚ ਪਾਣੀਪੱਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਗੁਰੂਗ੍ਰਾਮ, ਜੀਂਦ ਅਤੇ ਹਿਸਾਰ ਦੇ ਇਲਾਕੇ ਸਾਮਲ ਹਨ। ਇਸ ਖੇਤਰ ਵਿੱਚ ਅਨੇਕਾਂ ਇਤਿਹਾਸਕ ਲੜਾਈਆਂ ਲੜੀਆਂ ਗਈਆਂ।



6) ਪ੍ਰਸ਼ਨ: ਪੰਜਾਬ ਦੀਆਂ ਭੌਤਿਕ ਵਿਸੇਸੁਤਾਵਾਂ ਨੇ ਇਸਦੇ ਆਰਥਿਕ ਇਤਿਹਾਸ ਤੇ ਕੀ ਪ੍ਰਭਾਵ ਪਾਇਆ?


ਉੱਤਰ

1) ਮੈਦਾਨੀ ਖੇਤਰ ਅਤੇ ਉਪਜਾਊ ਭੂਮੀ ਕਾਰਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਰਿਹਾ ਹੈ।

2) ਉਪਜਾਊ ਭੂਮੀ ਕਾਰਨ ਫਸਲਾਂ ਦੀ ਪੈਦਾਵਾਰ ਭਰਪੂਰ ਹੁੰਦੀ ਸੀ।

3) ਪਹਾੜੀ ਖੇਤਰਾਂ ਵਿੱਚ ਲੋਕ ਭੇਡਾਂ, ਬੱਕਰੀਆਂ ਆਦਿ ਪਾਲਦੇ ਸਨ।

4) ਭੂਗੋਲਿਕ ਸਥਿਤੀ ਕਾਰਨ ਪੰਜਾਬ ਦਾ ਵਿਦੇਸ਼ੀ ਵਪਾਰ ਬਹੁਤ ਵਧ ਗਿਆ।

5) ਭੂਗੋਲਿਕ ਸਥਿਤੀ ਕਾਰਨ ਪੰਜਾਬ ਵਿੱਚ ਲਾਹੌਰ, ਮੁਲਤਾਨ, ਪੇਸ਼ਾਵਰ ਵਰਗੇ ਸੁਹਿਰਾਂ ਪ੍ਰਸਿੱਧ ਵਪਾਰਕ ਕੇਂਦਰ ਬਣੇ

6) ਭੂਗੋਲਿਕ ਸਥਿਤੀ ਕਾਰਨ ਹੀ ਪੰਜਾਬ ਦੇ ਲੋਕ ਸਦਾ ਅਮੀਰ ਅਤੇ ਖੁਸ਼ਹਾਲ ਰਹੇ।


 

7) ਪ੍ਰਸ਼ਨ: ਪੰਜਾਬ ਦੀਆਂ ਭੂਗੋਲਿਕ ਵਿਸੇਸੁਤਾਵਾਂ ਦੇ ਕੀ ਰਾਜਨੀਤਕ ਪ੍ਰਭਾਵ ਪਏ?


ਉੱਤਰ

1) ਆਪਣੀ ਭੂਗੋਲਕ ਸਥਿਤੀ ਕਾਰਨ ਪੰਜਾਬ ਸਦੀਆਂ ਤੱਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ।

2) ਭਾਰਤੀ ਇਤਿਹਾਸ ਦੀਆਂ ਅਨੇਕਾਂ ਮਹੱਤਵਪੂਰਨ ਲੜਾਈਆਂ ਪੰਜਾਬ ਵਿੱਚ ਲੜੀਆਂ ਗਈਆਂ।

3) ਪੰਜਾਬ ਲੰਮਾਂ ਸਮਾਂ ਉੱਤਰੀ-ਪੱਛਮੀ ਸੀਮਾ ਦੀ ਸਮੱਸਿਆ ਵਿੱਚ ਉਲਝਿਆ ਰਿਹਾ।

4) ਪੰਜਾਬ ਦੇ ਸੁਹਿਰਾਂ ਲਾਹੌਰ, ਮੁਲਤਾਨ, ਪੇਸਾਵਰ ਅਤੇ ਸਰਹਿੰਦ ਆਦਿ ਦਾ ਵਿਸੇਸ਼ ਮਹੱਤਵ ਰਿਹਾ।

 


8) ਪ੍ਰਸ਼ਨ: ਪੰਜਾਬ ਦੇ ਦਰਿਆਵਾਂ ਨੇ ਇਸਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?


ਉੱਤਰ

1) ਪੰਜਾਬ ਦੇ ਦਰਿਆਵਾਂ ਨੇ ਹਮਲਾਵਰਾਂ ਤੋਂ ਪੰਜਾਬ ਦੀ ਰਾਖੀ ਕੀਤੀ।

2) ਇਹਨਾਂ ਦਰਿਆਵਾਂ ਨੇ ਹੀ ਕਈ ਵਾਰ ਹਮਲਾਵਰਾਂ ਦਾ ਮਾਰਗ ਨਿਰਧਾਰਿਤ ਕੀਤਾ।

3) ਇਹਨਾਂ ਦਰਿਆਵਾਂ ਦੁਆਰਾ ਲਿਆਂਦੀ ਮਿੱਟੀ ਕਾਰਨ ਪੰਜਾਬ ਦੇ ਮੈਦਾਨੀ ਭਾਗਾਂ ਦਾ ਜਨਮ ਹੋਇਆ।

 


9) ਪ੍ਰਸ਼ਨ: ਪੰਜਾਬ ਦੇ ਪਹਾੜਾਂ ਅਤੇ ਜੰਗਲਾਂ ਨੇ ਇਸਦੇ ਇਤਿਹਾਸ ਤੇ ਕੀ ਪ੍ਰਭਾਵ ਪਾਇਆ ਹੈ?


ਉੱਤਰ

1) ਮੁਗਲਾਂ ਅਤੇ ਅਫੁਗਾਨਾਂ ਤੋਂ ਬਚਣ ਲਈ ਸਿੱਖ ਪੰਜਾਬ ਦੇ ਪਹਾੜਾਂ ਅਤੇ ਜੰਗਲਾਂ ਵਿੱਚ ਸਰਨ ਲੈਂਦੇ ਸਨ।

2) ਗੁਰੀਲਾ ਯੁੱਧ ਪ੍ਰਣਾਲੀ ਵਿੱਚ ਪਹਾੜ ਅਤੇ ਜੰਗਲ ਸਿੱਖਾਂ ਲਈ ਬਹੁਤ ਸਹਾਇਕ ਸਿੱਧ ਹੁੰਦੇ ਸਨ।

3) ਪਹਾੜ ਅਤੇ ਜੰਗਲ, ਪੰਜਾਬੀਆਂ ਲਈ ਆਰਥਿਕ ਸਥਿਤੀ ਤੋਂ ਵੀ ਬਹੁਤ ਲਾਹੇਵੰਦ ਸਨ।

 


10) ਪ੍ਰਸ਼ਨ: ਪੰਜਾਬ ਦੀਆਂ ਭੂਗੋਲਿਕ ਵਿਸ਼ੇਸੁਤਾਵਾਂ ਦਾ ਇਸਦੇ ਸਮਾਜਿਕ-ਸੰਸਕ੍ਰਿਤਿਕ ਇਤਿਹਾਸ ਤੇ ਕੀ ਪ੍ਰਭਾਵ ਹੈ?


ਉੱਤਰ

1) ਅਨੇਕਾਂ ਹਮਲਾਵਰ ਅਤੇ ਵਪਾਰੀ ਪੰਜਾਬ ਦੇ ਰਸਤੇ ਭਾਰਤ ਦਾਖਲ ਹੋਏ। ਇਹਨਾਂ ਵਿੱਚੋਂ ਬਹੁਤ ਸਾਰੇ ਪੰਜਾਬ ਵਿੱਚ ਹੀ ਵੱਸ ਗਏ। ਉਹਨਾਂ ਨੇ ਇੱਥੋਂ ਦੇ ਲੋਕਾਂ ਨਾਲ ਵਿਆਹ ਸਬੰਧ ਬਣਾਏ ਅਤੇ ਅਨੇਕਾਂ ਨਵੀਆਂ ਜਾਤੀਆਂ ਹੋਂਦ ਵਿੱਚ ਆਈਆਂ।

2) ਵਿਦੇਸੀਆਂ ਨਾਲ ਮੇਲਜੋਲ ਕਾਰਨ ਪੰਜਾਬ ਵਿੱਚ ਇੱਕ ਨਵੇਂ ਸੱਭਿਆਚਾਰ ਦਾ ਜਨਮ ਹੋਇਆ।

3) ਵਿਦੇਸ਼ੀਆਂ ਦੇ ਹਮਲਿਆਂ ਕਾਰਨ ਪੰਜਾਬ ਦਾ ਬਹੁਤ ਸਾਰਾ ਇਤਿਹਾਸ ਨਸਟ ਹੋ ਗਿਆ।

4) ਪੰਜਾਬੀਆਂ ਨੇ ਵਿਦੇਸੀਆਂ ਤੋਂ ਅਨੇਕਾਂ ਗੱਲਾਂ ਸਿੱਖੀਆਂ ਜਿਹੜੀਆਂ ਪੰਜਾਬੀਆਂ ਦੇ ਜੀਵਨ ਦਾ ਅੰਗ ਬਣ ਗਈਆਂ।

 


11) ਪ੍ਰਸ਼ਨ: ਪੰਜਾਬ ਦੀਆਂ ਭੂਗੋਲਿਕ ਵਿਸੇਸੁਤਾਵਾਂ ਨੇ ਪੰਜਾਬ ਤੇ ਧਾਰਮਿਕ ਜੀਵਨ ਤੇ ਕੀ ਪ੍ਰਭਾਵ ਪਾਇਆ ਹੈ?


ਉੱਤਰ

1) ਪੰਜਾਬ ਵਿੱਚ ਹਿੰਦੂ ਧਰਮ ਅਤੇ ਸਿੱਖ ਧਰਮ ਦਾ ਜਨਮ ਹੋਇਆ।

2) ਬਹੁਤ ਸਾਰਾ ਧਾਰਮਿਕ ਸਾਹਿਤ ਪੰਜਾਬ ਵਿੱਚ ਰਚਿਆ ਗਿਆ।

3) ਵਿਦੇਸ਼ੀ ਹਮਲਿਆਂ ਸਮੇਂ ਅਨੇਕਾਂ ਸੰਤ ਮਹਾਤਮਾ ਅਤੇ ਫਕੀਰ ਵੀ ਪੰਜਾਬ ਵਿੱਚ ਦਾਖਲ ਹੋਏ। ਉਹਨਾਂ ਨੇ ਇੱਥੇ ਆਪਣੇ ਧਰਮਾਂ ਦਾ ਪ੍ਰਚਾਰ ਕੀਤਾ।

4) ਮੁਗਲਾਂ ਅਤੇ ਅਫ੍ਗਾਨਾਂ ਨੇ ਪੰਜਾਬ ਵਿੱਚ ਇਸਲਾਮ ਨੂੰ ਸਰਪ੍ਰਸਤੀ ਦਿੱਤੀ।

5) ਆਪਣੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਵਿੱਚ ਅਨੇਕਾਂ ਧਰਮਾਂ ਦਾ ਵਿਕਾਸ ਹੋਇਆ।

 


12) ਪ੍ਰਸ਼ਨ: ਦੁਆਬ ਸਬਦ ਤੋ ਕੀ ਭਾਵ ਹੈ? ਪੰਜਾਬ ਦੇ ਦੁਆਬਿਆਂ ਦਾ ਸੰਖੇਪ ਵਰਣਨ ਕਰੋ।


ਉੱਤਰ: ਦੁਆਬ ਸਬਦ ਤੋਂ ਭਾਵ ਹੈ; ਦੋ ਦਰਿਆਵਾਂ ਵਿਚਕਾਰਲੀ ਧਰਤੀ ।ਦੁਆਬੇ ਅਕਬਰ ਦੇ ਸਮੇਂ ਬਣਾਏ ਗਏ ਸਨ। ਇਹ ਅੱਜ ਵੀ ਪ੍ਰਚਲਿਤ ਹਨ। ਪੰਜਾਬ ਨੂੰ ਪੰਜ ਦੁਆਬਿਆਂ ਵਿੱਚ ਵੰਡਿਆ ਜਾਂਦਾ ਹੈ:


1) ਬਿਸਤ ਜਲੰਧਰ ਦੁਆਬ: ਦਰਿਆ ਬਿਆਸ ਅਤੇ ਸਤਲੁਜ ਵਿਚਕਾਰਲੇ ਖੇਤਰ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ। ਜਲੰਧਰ ਅਤੇ ਹੁਸਿਆਰਪੁਰ ਇਸ ਦੁਆਬ ਦੇ ਦੇ ਪ੍ਰਸਿੱਧ ਜਿਲ੍ਹੇ ਹਨ।

2) ਬਾਰੀ ਦੁਆਬ: ਬਿਆਸ ਅਤੇ ਰਾਵੀ ਵਿਚਕਾਰਲੇ ਖੇਤਰ ਨੂੰ ਬਾਰੀ ਦੁਆਬ ਕਹਿੰਦੇ ਹਨ। ਲਾਹੌਰ ਅਤੇ ਅਮ੍ਤਸਰ ਇਸ ਦੁਆਬ ਦੇ ਦੋ ਪ੍ਰਸਿੱਧ ਸੁਹਿਰ ਹਨ।

3) ਰਚਨਾ ਦੁਆਬ: ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ। ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬੇ ਦੇ ਦੋ ਪ੍ਰਸਿੱਧ ਸ਼ੁਹਿਰ ਹਨ।

4) ਚੱਜ ਦੁਆਬ: ਚਨਾਬ ਅਤੇ ਜੇਹਲਮ ਨਦੀਆਂ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਕਹਿੰਦੇ ਹਨ। ਗੁਜਰਾਤ ਇਸ ਦੁਆਬੇ ਦਾ ਪ੍ਰਸਿੱਧ ਸੁਹਿਰ ਹੈ।

5) ਸਿੰਧ ਸਾਗਰ ਦੁਆਬ: ਸਿੰਧ ਅਤੇ ਜਿਹਲਮ ਨਦੀਆਂ ਵਿਚਕਾਰਲੇ ਖੇਤਰ ਨੂੰ ਸਿੰਧ ਸਾਗਰ ਦੁਆਬ ਦਾ ਨਾਂ ਦਿੱਤਾ ਗਿਆ ਹੈ। ਇੱਥੋਂ ਦਾ ਪ੍ਰਸਿੱਧ ਸਹਿਰ ਰਾਵਲਪਿੰਡੀ ਹੈ।

 


(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਪ੍ਰਸ਼ਨ: ਪੰਜਾਬ ਦੇ ਨਾਂ ਅਤੇ ਹੱਦਾਂ ਸਮੇਂ-ਸਮੇ' ਤੇ ਬਦਲਦੀਆਂ ਰਹੀਆਂ ਹਨ। ਸਪਸ਼ੱਟ ਕਰੋ।


ਉੱਤਰ: ਪੰਜਾਬ ਦੇ ਨਾਂ ਅਤੇ ਹੱਦਾਂ ਸਮੇਂ-ਸਮੇਂ ਤੇ ਬਦਲਦੀਆਂ ਰਹੀਆਂ ਹਨ:


. ਸਪਤ ਸਿੰਧੂ: ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਇਸ ਸਮੇਂ ਪੰਜਾਬ ਵਿੱਚ ਸੱਤ ਦਰਿਆ ਸਨ; ਸਤਲਜ਼, ਰਾਵੀ, ਬਿਆਸ, ਚਨਾਬ, ਜੇਹਲਮ, ਸਿੰਧ ਅਤੇ ਸਰਸਵਤੀ ਸਿੰਧ ਅਤੇ ਸਰਸਵਤੀ ਪੰਜਾਬ ਦੀਆਂ ਬਾਹਰਲੀਆਂ ਹੱਦਾਂ ਸਨ।

. ਪੰਚਨਦ: ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਪੰਚਨਦ ਦਾ ਨਾਂ ਦਿੱਤਾ ਗਿਆ। ਪੰਜਾਬ ਨੂੰ ਇਹ ਨਾਂ ਇੱਥੇ ਵਹਿਣ ਵਾਲੇ ਪੰਜ ਦਰਿਆਵਾਂ ਕਾਰਨ ਦਿੱਤਾ ਗਿਆ।

III. ਪੈਂਟਾਪੋਟਾਮੀਆ: ਯੂਨਾਨੀਆਂ ਨੇ ਪੰਜਾਬ ਤੇ ਕਬਜਾ ਕਰਨ ਤੋਂ ਬਾਅਦ ਇਸਨੂੰ ਪੈਂਟਾਪੋਟਾਮੀਆ ਦਾ ਨਾਂ ਦਿੱਤਾ। ਪੈਂਟਾ ਤੋਂ ਭਾਵ ਸੀ ਪੰਜ ਅਤੇ ਪੋਟਾਮੀਆ ਦਾ ਭਾਵ ਸੀ ਦਰਿਆ।

IV. ਟੱਕ ਦੇਸ: ਪੰਜਾਬ ਵਿੱਚ ਲੰਮਾਂ ਸਮਾਂ ਟੱਕ ਨਾਮਕ ਕਬੀਲੇ ਦਾ ਰਾਜ ਰਿਹਾ। ਇਸ ਲਈ ਪੰਜਾਬ ਨੂੰ ਕਾਫੀ ਸਮਾਂ ਟੱਕ ਦੇਸ਼ ਕਿਹਾ ਜਾਂਦਾ ਸੀ।

V. ਲਾਹੌਰ ਸੂਬਾ: ਮੱਧ ਕਾਲ ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਸੀ। ਇਸ ਲਈ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ। ਅਕਬਰ ਨੇ ਪੰਜਾਬ ਨੂੰ ਮੁਲਤਾਨ ਅਤੇ ਲਾਹੌਰ ਨਾਮਕ ਦੋ ਸੂਬਿਆਂ ਵਿੱਚ ਵੰਡ ਦਿੱਤਾ।

VI. ਲਾਹੌਰ ਰਾਜ: ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਲਾਹੌਰ ਰਾਜ ਦਾ ਨਾਂ ਦਿੱਤਾ। ਇਸ ਸਮੇ ਪੰਜਾਬ ਦੀਆਂ ਪੇਸ਼ਾਵਰ ਤੱਕ ਫੈਲੀਆਂ ਹੋਈਆਂ ਸਨ।

VII. ਪੰਜਾਬ ਪ੍ਰਾਂਤ: ਅੰਗਰੇਜਾਂ ਨੇ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਸਾਮਲ ਕਰਨ ਤੋਂ ਬਾਅਦ ਇਸਦਾ ਨਾਂ ਪੰਜਾਬ ਪ੍ਰਾਂਤ ਰੱਖਿਆ। 1857 : ਦੇ ਵਿਦਰੋਹ ਤੋਂ ਬਾਅਦ ਅੰਗਰੇਜਾਂ ਨੇ ਦਿੱਲੀ ਨੂੰ ਪੰਜਾਬ ਵਿੱਚ ਸਾਮਲ ਕਰ ਦਿੱਤਾ। ਇਸ ਅਤੇ ਦੱਖਣ ਵਿੱਚ ਰਾਜਸਥਾਨ ਤੱਕ ਫੋਲ ਗਈਆਂ ਸਨ।191 : ਵਿੱਚ ਦਿੱਲੀ ਨੂੰ ਪੰਜਾਬ ਨਾਲੋਂ ਵੱਖ ਕਰਕੇ ਭਾਰਤ ਦੀ ਰਾਜਧਾਨੀ ਬਣਾ ਦਿੱਤਾ ਗਿਆ। 1947 : ਵਿੱਚ ਭਾਰਤ ਦੀ ਵੰਡ ਸਮੇਂ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਗਏ ਅੱਧਾ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ। 1966 : ਵਿੱਚ ਭਾਸਾ ਦੇ ਅਧਾਰ ਤੇ ਪੰਜਾਬ ਦੀ ਵੰਡ ਕੀਤੀ ਗਈ। ਪੰਜਾਬ ਵਿੱਚੋਂ ਹਰਿਆਣਾ ਨਾਂ ਦਾ ਨਵਾਂ ਪ੍ਰਾਂਤ ਬਣਾਇਆ ਗਿਆ। ਪੰਜਾਬ ਦੇ ਹਿੰਦੀ ਬੋਲਦੇ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ।

 


2) ਪ੍ਰਸ਼ਨ: ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ?


ਉੱਤਰ: ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਮਹੱਤਵ:


. ਸਿੰਧੂ ਘਾਟੀ ਦੀ ਸੱਭਿਅਤਾ ਦਾ ਜਨਮ ਇਸ ਧਰਤੀ ਤੇ ਹੋਇਆ।

. ਰਿਗਵੇਦ ਦੀ ਰਚਨਾ ਪੰਜਾਬ ਦੀ ਧਰਤੀ ਤੇ ਕੀਤੀ ਗਈ।

III. ਹਿੰਦੂ ਧਰਮ ਅਤੇ ਸਿੱਖ ਧਰਮ ਦਾ ਜਨਮ ਇਸੇ ਧਰਤੀ ਤੇ ਹੋਇਆ।

IV. ਮਹਾਂਭਾਰਤ ਦਾ ਯੁੱਧ ਪੰਜਾਬ ਵਿੱਚ ਲੜਿਆ ਗਿਆ।

V. ਸ੍ਰੀ ਕਿਸ੍ਨ ਨੇ ਗੀਤਾ ਦਾ ਉਪਦੇਸ ਵੀ ਇੱਥੇ ਹੀ ਦਿੱਤਾ ਸੀ।

VI. ਇਸੇ ਧਰਤੀ ਤੇ ਹੀ ਚੰਦਰਗੁਪਤ ਮੌਰੀਆ ਨੇ ਭਾਰਤ ਦਾ ਪਹਿਲਾ ਸਾਮਰਾਜ ਸਥਾਪਿਤ ਕੀਤਾ।

VII. ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਲੜਾਈਆਂ ਇੱਥੇ ਲੜੀਆਂ ਗਈਆਂ।

VIII. ਖਾਲਸਾ ਪੰਥ ਦੀ ਸਥਾਪਨਾ ਇਸ ਧਰਤੀ ਤੇ ਕੀਤੀ ਗਈ।

IX. ਇਸੇ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਸਿੱਖ ਸਾਮਰਾਜ ਸਥਾਪਿਤ ਕੀਤਾ।

X. ਪਹਿਲੇ ਨੌ ਸਿੱਖ ਗੁਰੂ ਸਾਹਿਬਾਨ ਨੇ ਪੰਜਾਬ ਵਿੱਚ ਹੀ ਜਨਮ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਹੁਤ ਸਮਾਂ ਪੰਜਾਬ ਦੀ ਧਰਤੀ ਤੇ ਬਿਤਾਇਆ।

 


3) ਪੰਜਾਬ ਦੀਆਂ ਭੂਗੋਲਿਕ ਵਿਸ਼ੇਸੁਤਾਵਾਂ ਦਾ ਵਰਣਨ ਕਰੋ?


ਉੱਤਰ: ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤੱਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਨ੍ਹਾਂ ਭੂਗੋਲਿਕ ਵਿਸੇਸੁਤਾਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਭੂਗੋਲਿਕ ਵਿਸੇਸੁਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ:


. ਹਿਮਾਲਿਆ ਪਰਬਤ: ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਹੈ। ਹਿਮਾਲਿਆ ਪਰਬਤ ਪੰਜਾਬ ਲਈ ਇੱਕ ਵਰਦਾਨ ਸਿੱਧ ਹੋਇਆ ਹੈ। ਇਹ ਪੰਜਾਬ ਅਤੇ ਭਾਰਤ ਦਾ ਸਦੀਆਂ ਤੱਕ ਪਹਿਰੇਦਾਰ ਰਿਹਾ ਹੈ।

. ਸੁਲੇਮਾਨ ਪਰਬਤ ਸ੍ਰੇਣੀਆਂ: ਸੁਲੇਮਾਨ ਪਰਬਤ ਸ੍ਰੇਣੀਆਂ ਪੰਜਾਬ ਦੇ ਉਤਰ-ਪੱਛਮ ਵਿੱਚ ਸਥਿਤ ਹਨ। ਇਨ੍ਹਾਂ ਗੋਮਲ ਨਾਂ ਦੇ ਦੱਰੇ ਪ੍ਰਸਿੱਧ ਹਨ। ਪੰਜਾਬ ਵਿੱਚ ਆਉਣ ਵਾਲੇ ਜਿਆਦਾਤਰ ਵਿਦੇਸ਼ੀ ਹਮਲਾਵਰ ਅਤੇ ਵਪਾਰੀ ਇਨ੍ਹਾਂ ਦੱਰਿਆਂ ਰਾਹੀ ਹੀ ਆਏ।

III. ਅਰਧ-ਪਹਾੜੀ ਪ੍ਰਦੇਸ: ਇਹ ਪ੍ਰਦੇਸ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ। ਇਸ ਪ੍ਰਦੇਸ਼ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ। ਪਹਾੜੀ ਪ੍ਰਦੇਸ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ ਅਤੇ ਵਸੋਂ ਵੀ ਬਹੁਤੀ ਸੰਘਣੀ ਨਹੀਂ' ਹੈ।

IV. ਮੈਦਾਨੀ ਪ੍ਰਦੇਸ: ਮੈਦਾਨੀ ਪ੍ਰਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ। ਇਹ ਪ੍ਰਦੇਸੁ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ। ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਇਸ ਪ੍ਰਦੇਸ਼ ਵਿੱਚ ਵਹਿੰਦੇ ਹਨ।

V. ਪੰਜਾਬ ਦਾ ਜਲਵਾਯੂ:ਪੰਜਾਬ ਦੇ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਪਾਈ ਜਾਂਦੀ ਹੈ। ਇੱਥੇ ਸਰਦੀਆਂ ਵਿੱਚ ਅੱਤ ਦੀ ਸਰਦੀ ਪੈਂਦੀ ਹੈ ਅਤੇ ਗਰਮੀਆਂ ਵਿੱਚ ਅੱਤ ਦੀ ਗਰਮੀ ਪੈਂਦੀ ਹੈ।

 


4) ਪ੍ਰਸ਼ਨ: ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕੀ ਮੁੱਖ ਲਾਭ ਹੋਏ?


ਉੱਤਰ: ਹਿਮਾਲਿਆ ਪਰਬਤ ਦੇ ਲਾਭ:


. ਵਿਦੇਸ਼ੀ ਹਮਲਾਵਰਾਂ ਤੋਂ ਰਾਖੀ: ਹਿਮਾਲਿਆ ਪਰਬਤ ਦੀ ਉਚਾਈ ਬਹੁਤ ਜਿਆਦਾ ਹੈ। ਇਹ ਸਾਰਾ ਸਾਲ ਬਰਫ੍ਹ ਨਾਲ ਢੱਕਿਆ ਰਹਿੰਦਾ ਹੈ। ਇਸ ਲਈ ਵਿਦੇਸ਼ੀ ਹਮਲਾਵਰ ਇਸ ਪਾਸੋਂ ਭਾਰਤ ਤੇ ਹਮਲਾ ਕਰਨ ਦਾ ਹੌਸਲਾ ਨਹੀਂ ਕਰਦੇ

. ਉਪਜਾਊ ਮੈਦਾਨਾਂ ਦਾ ਨਿਰਮਾਣ: ਹਮਾਲਿਆ ਪਰਬਤ ਤੋਂ ਅਨੇਕਾਂ ਨਦੀਆਂ ਨਿਕਲਦੀਆਂ ਹਨ। ਇਹ ਨਦੀਆਂ ਆਪਣੇ ਨਾਲ ਉਪਜਾਊ ਮਿੱਟੀ ਲੈ ਕੇ ਆਉਂਦੀਆਂ ਹਨ। ਇਸੇ ਮਿੱਟੀ ਕਾਰਨ ਪੰਜਾਬ ਦੇ ਉਪਜਾਊ ਮੈਦਾਨਾਂ ਦਾ ਨਿਰਮਾਣ ਹੋਇਆ ਹੈ।

III. ਵਰਖਾ: ਹਿਮਾਲਾ ਪਰਬਤ ਮਾਨਸੂਨ ਪੌਣਾਂ ਦੇ ਰਸਤੇ ਵਿੱਚ ਆਉਂਦਾ ਹੈ। ਮਾਨਸੂਨ ਪੌਣਾਂ ਇਸ ਨਾਲ ਟਕਰਾ ਕੇ ਪੰਜਾਬ ਅਤੇ ਨਾਲ ਲੱਗਦੇ ਹੋਰ ਖੇਤਰਾਂ ਵਿੱਚ ਵਰਖਾ ਕਰਦੀਆਂ ਹਨ। ਇਹ ਵਰਖਾ ਖੇਤੀਬਾੜੀ ਲਈ ਬਹੁਤ ਲਾਭਦਾਇਕ ਹੁੰਦੀ ਹੈ।

IV. ਸੈਲਾਨੀਆਂ ਲਈ ਖਿੱਚ: ਹਿਮਾਲਿਆ ਦੀ ਵਾਦੀਆਂ ਵਿੱਚ ਸਿਮਲਾ, ਡਲਹੌਜੀ, ਕੁੱਲੂ, ਔਲੀ, ਮਨਾਲੀ ਵਰਗੇ ਅਨੇਕਾਂ ਖੂਬਸੂਰਤ ਸਥਾਨ ਅਤੇ ਵਾਦੀਆਂ ਹਨ। ਇਹ ਸਥਾਨ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ।ਹਰ ਸਾਲ ਲੱਖਾਂ ਸੈਲਾਨੀ ਇੱਥੇ ਆਉਂਦੇ ਹਨ। ਇਸ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਹੋਰ ਆਰਥਿਕ ਲਾਭ ਹੁੰਦਾ ਹੈ।

V. ਆਰਥਿਕ ਖੁਸੁਹਾਲੀ: ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਪੰਜਾਬ ਦੇ ਉਪਜਾਊ ਮੈਦਾਨਾਂ ਦਾ ਨਿਰਮਾਣ ਕੀਤਾ ਹੈ। ਇਸ ਲਈ ਇਸ ਖੇਤਰ ਵਿੱਚ ਫਸਲਾਂ ਦੀ ਉਪਜ ਬਹੁਤ ਜਿਆਦਾ ਹੁੰਦੀ ਹੈ। ਇਸ ਨਾਲ ਪੰਜਾਬ ਦੇ ਲੋਕਾਂ ਦਾ ਆਰਥਿਕ ਜੀਵਨ ਬਹੁਤ ਖੁਸ਼ਹਾਲੀ ਭਰਿਆ ਰਿਹਾ ਹੈ।

VI. ਪੰਜਾਬ ਦੀ ਹੋਂਦ ਦਾ ਅਧਾਰ: ਜੇਕਰ ਹਿਮਾਲਿਆ ਨਾ ਹੁੰਦਾ ਤਾਂ ਸਾਇਦ ਪੰਜਾਬ ਦੀ ਹੋਂਦ ਹੀ ਨਾ ਹੁੰਦੀ। ਪੰਜਾਬ ਦੇ ਇੱਕ ਵੱਡੇ ਹਿੱਸੇ ਦਾ ਨਿਰਮਾਣ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਕੀਤਾ ਹੈ। ਜੇਕਰ ਹਿਮਾਲਿਆ ਕਾਰਨ ਪੰਜਾਬ ਵਿੱਚ ਵਰਖਾ ਨਾ ਹੁੰਦੀ ਤਾਂ ਪੰਜਾਬ ਦਾ ਇੱਕ ਵੱਡਾ ਹਿੱਸਾ ਰੇਗਿਸਤਾਨ ਹੁੰਦਾ।

 


5) ਪ੍ਰਸ਼ਨ: ਪੰਜਾਬ ਦੀਆਂ ਭੂਗੋਲਿਕ ਵਿਸੇਸਤਾਵਾਂ ਨੇ ਇਸਦੇ ਇਤਿਹਾਸ ਤੇ ਕੀ ਪ੍ਰਭਾਵ ਪਾਇਆ?


ਉੱਤਰ: ਪੰਜਾਬ ਦੀਆਂ ਭੂਗੋਲਿਕ ਵਿਸੇਸਤਾਵਾਂ ਦਾ ਇਹਨਾਂ ਦੇ ਇਤਿਹਾਸ ਤੇ ਪ੍ਰਭਾਵ:


ਆਰਥਿਕ ਪ੍ਰਭਾਵ:


1) ਮੈਦਾਨੀ ਖੇਤਰ ਅਤੇ ਉਪਜਾਊ ਭੂਮੀ ਕਾਰਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਰਿਹਾ ਹੈ।

2) ਉਪਜਾਊ ਭੂਮੀ ਕਾਰਨ ਫਸਲਾਂ ਦੀ ਪੈਦਾਵਾਰ ਭਰਪੂਰ ਹੁੰਦੀ ਸੀ।

3) ਪਹਾੜੀ ਖੇਤਰਾਂ ਵਿੱਚ ਲੋਕ ਭੇਡਾਂ, ਬੱਕਰੀਆਂ ਆਦਿ ਪਾਲਦੇ ਸਨ।

4) ਭੂਗੋਲਿਕ ਸਥਿਤੀ ਕਾਰਨ ਪੰਜਾਬ ਦਾ ਵਿਦੇਸ਼ੀ ਵਪਾਰ ਬਹੁਤ ਵਧ ਗਿਆ।

5) ਪੰਜਾਬ ਵਿੱਚ ਲਾਹੌਰ, ਮੁਲਤਾਨ, ਪੇਸਾਵਰ ਵਰਗੇ ਸੁਹਿਰਾਂ ਪ੍ਰਸਿੱਧ ਵਪਾਰਕ ਕੇਂਦਰ ਬਣੇ।

6) ਪੰਜਾਬ ਦੇ ਲੋਕ ਸਦਾ ਅਮੀਰ ਅਤੇ ਖੁਸ਼ਹਾਲ ਰਹੇ।

 


ਰਾਜਨੀਤਕ ਪ੍ਰਭਾਵ:


1) ਆਪਣੀ ਭੂਗੋਲਕ ਸਥਿਤੀ ਕਾਰਨ ਪੰਜਾਬ ਸਦੀਆਂ ਤੱਕ ਭਾਰਤ ਦਾ ਪ੍ਰਵੇਸੁ ਦੁਆਰ ਰਿਹਾ ਹੈ।

2) ਭਾਰਤੀ ਇਤਿਹਾਸ ਦੀਆਂ ਅਨੇਕਾਂ ਮਹੱਤਵਪੂਰਨ ਲੜਾਈਆਂ ਪੰਜਾਬ ਵਿੱਚ ਲੜੀਆਂ ਗਈਆਂ।

3) ਪੰਜਾਬ ਲੰਮਾਂ ਸਮਾਂ ਉੱਤਰੀ-ਪੱਛਮੀ ਸੀਮਾ ਦੀ ਸਮੱਸਿਆ ਵਿੱਚ ਉਲਝਿਆ ਰਿਹਾ।

4) ਪੰਜਾਬ ਦੇ ਸ਼ਹਿਰਾਂ ਲਾਹੌਰ, ਮੁਲਤਾਨ, ਪੇਸ਼ਾਵਰ ਅਤੇ ਸਰਹਿੰਦ ਆਦਿ ਦਾ ਵਿਸੇਸ ਮਹੱਤਵ ਰਿਹਾ।


 

ਸਮਾਜਿਕ ਪ੍ਰਭਾਵ:


1) ਅਨੇਕਾਂ ਹਮਲਾਵਰ ਅਤੇ ਵਪਾਰੀ ਪੰਜਾਬ ਦੇ ਰਸਤੇ ਭਾਰਤ ਦਾਖਲ ਹੋਏ। ਇਹਨਾਂ ਵਿੱਚੋਂ ਬਹੁਤ ਸਾਰੇ ਪੰਜਾਬ ਵਿੱਚ ਹੀ ਵੱਸ ਗਏ। ਉਹਨਾਂ ਨੇ ਇੱਥੋਂ ਦੇ ਲੋਕਾਂ ਨਾਲ ਵਿਆਹ ਸਬੰਧ ਬਣਾਏ ਅਤੇ ਅਨੇਕਾਂ ਨਵੀਆਂ ਜਾਤੀਆਂ ਹੋਂਦ ਵਿੱਚ ਆਈਆਂ।

2) ਵਿਦੇਸ਼ੀਆਂ ਨਾਲ ਮੇਲਜੋਲ ਕਾਰਨ ਪੰਜਾਬ ਵਿੱਚ ਇੱਕ ਨਵੇ ਸੱਭਿਆਚਾਰ ਦਾ ਜਨਮ ਹੋਇਆ।

3) ਵਿਦੇਸ਼ੀਆਂ ਦੇ ਹਮਲਿਆਂ ਕਾਰਨ ਪੰਜਾਬ ਦਾ ਬਹੁਤ ਸਾਰਾ ਇਤਿਹਾਸ ਨਸ਼ਟ ਹੋ ਗਿਆ।

4) ਪੰਜਾਬੀਆਂ ਨੇ ਵਿਦੇਸੀਆਂ ਤੋਂ ਅਨੇਕਾਂ ਗੱਲਾਂ ਸਿੱਖੀਆਂ ਜਿਹੜੀਆਂ ਪੰਜਾਬੀਆਂ ਦੇ ਜੀਵਨ ਦਾ ਅੰਗ ਬਣ ਗਈਆਂ।

 


ਧਾਰਮਿਕ ਪ੍ਰਭਾਵ:


 

1) ਪੰਜਾਬ ਵਿੱਚ ਹਿੰਦੂ ਧਰਮ ਅਤੇ ਸਿੱਖ ਧਰਮ ਦਾ ਜਨਮ ਹੋਇਆ।

2) ਬਹੁਤ ਸਾਰਾ ਧਾਰਮਿਕ ਸਾਹਿਤ ਪੰਜਾਬ ਵਿੱਚ ਰਚਿਆ ਗਿਆ।

3) ਵਿਦੇਸ਼ੀ ਹਮਲਿਆਂ ਸਮੇਂ ਅਨੇਕਾਂ ਸੰਤ ਮਹਾਤਮਾ ਅਤੇ ਫਕੀਰ ਵੀ ਪੰਜਾਬ ਵਿੱਚ ਦਾਖਲ ਹੋਏ। ਉਹਨਾਂ ਨੇ ਇੱਥੇ ਆਪਣੇ ਧਰਮਾਂ ਦਾ ਪ੍ਰਚਾਰ ਕੀਤਾ।

4) ਮੁਗਲਾਂ ਅਤੇ ਅਫੁਗਾਨਾਂ ਨੇ ਪੰਜਾਬ ਵਿੱਚ ਇਸਲਾਮ ਨੂੰ ਸਰਪ੍ਰਸਤੀ ਦਿੱਤੀ

5) ਆਪਣੀ ਭੂਗੋਲਿਕ ਸਥਿਤੀ ਕਾਰਨ ਪੰਜਾਬ ਵਿੱਚ ਅਨੇਕਾਂ ਧਰਮਾਂ ਦਾ ਵਿਕਾਸ ਹੋਇਆ।

 


6) ਪ੍ਰਸ਼ਨ: ਦੁਆਬ ਸੁਬਦ ਤੋਂ ਕੀ ਭਾਵ ਹੈ? ਪੰਜਾਬ ਦੇ ਦੁਆਬਿਆਂ ਦਾ ਸੰਖੇਪ ਵਰਣਨ ਕਰੋ।


ਉੱਤਰ: ਦੁਆਬ ਫਾਰਸੀ ਭਾਸਾ ਦਾ ਸਬਦ ਹੈ। ਇਹ ਸਬਦ ਦੋ ਸਬਦਾਂ 'ਦੋਅਤੇਆਬਦੇ ਮੇਲ ਤੋਂ ਬਣਿਆ ਹੈ ਜਿਸਦਾ ਅਰਥ ਹੈ ਦੋ ਦਰਿਆਵਾਂ ਵਿਚਕਾਰਲੀ ਧਰਤੀ। ਦੁਆਬੇ ਅਕਬਰ ਦੇ ਸਮੇਂ ਬਣਾਏ ਗਏ ਸਨ। ਇਹ ਅੱਜ ਵੀ ਪ੍ਰਚਲਿਤ ਹਨ। ਪੰਜਾਬ ਨੂੰ ਪੰਜ ਦੁਆਬਿਆਂ ਵਿੱਚ ਵੰਡਿਆ ਜਾਂਦਾ ਹੈ:


1) ਬਿਸਤ ਜਲੰਧਰ ਦੁਆਬ: ਦਰਿਆ ਬਿਆਸ ਅਤੇ ਸਤਲੁਜ ਵਿਚਕਾਰਲੇ ਖੇਤਰ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ। ਇਹ ਦੁਆਬ ਸਭ ਤੋਂ ਜਿਆਦਾ ਉਪਜਾਊ ਹੈ। ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਦੋ

2) ਬਾਰੀ ਦੁਆਬ: ਬਿਆਸ ਅਤੇ ਰਾਵੀ ਵਿਚਕਾਰਲੇ ਖੇਤਰ ਨੂੰ ਬਾਰੀ ਦੁਆਬ ਕਹਿੰਦੇ ਹਨ। ਇਹ ਇਲਾਕਾ ਪੰਜਾਬ ਦੇ ਮੱਧ ਵਿੱਚ ਹੈ। ਇਸ ਲਈ ਇਸਨੂੰ ਮਾਝਾ ਵੀ ਕਿਹਾ ਜਾਂਦਾ ਹੈ। ਇੱਥੇ ਰਹਿਣ ਵਾਲੇ ਲੋਕਾਂ ਨੂੰ ਮਝੈਲ ਕਿਹਾ ਜਾਂਦਾ ਹੈ।ਲਾਹੌਰ ਅਤੇ ਅਮ੍ਰਿਤਸਰ ਇਸ ਦੁਆਬ ਦੇ ਦੋ ਪ੍ਰਸਿੱਧ ਸਹਿਰ ਹਨ।

3) ਰਚਨਾ ਦੁਆਬ: ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ। ਗੁਜੁਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬੇ ਦੇ ਦੋ ਪ੍ਰਸਿੱਧ ਸਹਿਰ ਹਨ।

4) ਚੱਜ ਦੁਆਬ: ਚਨਾਬ ਅਤੇ ਜੇਹਲਮ ਨਦੀਆਂ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਕਹਿੰਦੇ ਹਨ। ਗੁਜੁਰਾਤ ਇਸ ਦੁਆਬੇ ਦਾ ਪ੍ਰਸਿੱਧ ਸੁਹਿਰ ਹੈ।

5) ਸਿੰਧ ਸਾਗਰ ਦੁਆਬ: ਸਿੰਧ ਅਤੇ ਜਿਹਲਮ ਨਦੀਆਂ ਵਿਚਕਾਰਲੇ ਖੇਤਰ ਨੂੰ ਸਿੰਧ ਸਾਗਰ ਦੁਆਬ ਦਾ ਨਾਂ ਦਿੱਤਾ ਗਿਆ ਹੈ। ਇੱਥੋਂ ਦਾ ਪ੍ਰਸਿੱਧ ਸੁਹਿਰ ਰਾਵਲਪਿੰਡੀ ਹੈ। ਇਹ ਦੁਆਬ ਘੱਟ ਉਪਜਾਊ ਹੈ।