Wednesday 6 January 2021

Chapter 2 SOURCE OF THE HISTORY OF THE PUNJAB

0 comments

ਪਾਠ: 2 ਪੰਜਾਬ ਦੇ ਇਤਿਹਾਸ ਦੇ ਸੋਮੇ

 

1) ਪੰਜਾਬ ਕਦੋਂ ਤੱਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ?

1752 : ਤੱਕ

2) 1920 : ਤੋ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਕਿਸਦਾ ਅਧਿਕਾਰ ਸੀ?

ਮਹੰਤਾਂ ਦਾ

3) ਕਿਹੜੀ ਲਹਿਰ ਦੁਆਰਾ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਛੁਡਾਇਆ ਗਿਆ?

ਗੁਰਦੁਆਰਾ ਸੁਧਾਰ ਲਹਿਰ

4) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ?

1604 :

5) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?

ਸ੍ਰੀ ਗੁਰੂ ਅਰਜਨ ਦੇਵ ਜੀ

6) ਆਰੰਭ ਵਿੱਚ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ?

ਪਹਿਲੇ 5 ਗੁਰੂ ਸਾਹਿਬਾਨ ਦੀ

7) ਗੁਰੂ ਗੋਬਿੰਦ ਸਿੰਘ ਜੀ ਸਮੇ ਆਦਿ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਦਰਜ ਕੀਤੀ ਗਈ?

ਗੁਰੂ ਤੇਗ ਬਹਾਦਰ ਜੀ ਦੀ

8) ਆਦਿ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਕਿਹੜੇ ਗੁਰੂ ਸਾਹਿਬ ਨੇ ਦਿੱਤਾ?

ਗੁਰੂ ਗੋਬਿੰਦ ਸਿੰਘ ਜੀ ਨੇ

9) ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਿਸਨੇ ਕੀਤਾ?

ਭਾਈ ਮਨੀ ਸਿੰਘ ਜੀ ਨੇ

10) ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ?

1721 :

11) ਦਸਮ ਗ੍ਰੰਥ ਸਾਹਿਬ ਕਿਸਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ?

ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ

12) ਦਸਮ ਗ੍ਰੰਥ ਸਾਹਿਬ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ?

18

13) ਦਸਮ ਗ੍ਰੰਥ ਸਾਹਿਬ ਵਿਚ ਸਾਮਿਲ ਕੋਈ ਦੋ ਬਾਣੀਆਂ ਦੇ ਨਾਂ ਲਿਖੋ।

ਜਾਪ ਸਾਹਿਬ, ਚੰਡੀ ਦੀ ਵਾਰ

14) ਗੁਰੂ ਗੋਬਿੰਦ ਸਿੰਘ ਦੀ ਆਤਮਕਥਾ ਦਾ ਨਾਂ ਕੀ ਹੈ?

ਬਚਿੱਤਰ ਨਾਟਕ

15) ਜਫ਼ਰਨਾਮਾ ਦਾ ਕੀ ਅਰਥ ਹੈ?

ਜਿੱਤ ਦੀ ਚਿੱਠੀ

16) ਜਫ਼ਰਨਾਮਾ ਕਿਸਦੀ ਰਚਨਾ ਹੈ?

ਗੁਰੂ ਗੋਬਿੰਦ ਸਿੰਘ ਜੀ ਦੀ

17) ਜਫ਼ਰਨਾਮਾ ਕਿਸਨੂੰ ਲਿਖਿਆ ਗਿਆ ਸੀ?

ਔਰੰਗਜੇਬ ਨੂੰ

18) ਜਫ਼ਰਨਾਮਾ ਕਿਹੜੀ ਭਾਸਾ ਵਿੱਚ ਲਿਖਿਆ ਗਿਆ?

ਫਾਰਸੀ

19) ਗੁਰੂ ਗੋਬਿੰਦ ਸਿੰਘ ਜੀ ਨੇ ਜਫ਼ਰਨਾਮਾ ਕਿਹੜੇ ਸਥਾਨ ਤੇ ਲਿਖਿਆ?

ਦੀਨਾ ਕਾਂਗੜ ਵਿਖੇ

20) ਸੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸਨੂੰ ਕਿਹਾ ਜਾਂਦਾ ਹੈ?

ਭਾਈ ਗੁਰਦਾਸ ਦੀਆਂ ਵਾਰਾਂ ਨੂੰ

21) ਭਾਈ ਗੁਰਦਾਸ ਜੀ ਦੇ ਪਿਤਾ ਦਾ ਨਾਂ ਕੀ ਸੀ?

ਦਤਾਰ ਚੰਦ ਭੱਲਾ

22) ਭਾਈ ਗੁਰਦਾਸ ਜੀ ਕਿਹੜੇ ਗੁਰੂ ਸਾਹਿਬਾਨ ਦੇ ਸਮਕਾਲੀਨ ਸਨ?

ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ

23) ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?

39

24) ਜਨਮ ਸਾਖੀਆਂ ਦਾ ਸਬੰਧ ਕਿਹੜੇ ਗੁਰੂ ਸਾਹਿਬ ਦੇ ਜਨਮ ਅਤੇ ਜੀਵਨ ਨਾਲ ਹੈ?

ਗੁਰੂ ਨਾਨਕ ਦੇਵ ਜੀ ਦੇ

25) ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਿਸਨੇ ਕੀਤਾ?

 ਭਾਈ ਵੀਰ ਸਿੰਘ ਨੇ

26) ਪੁਰਾਤਨ ਜਨਮ ਸਾਖ਼ੀ ਦਾ ਸੰਪਾਦਨ ਕਦੋਂ ਕੀਤਾ ਗਿਆ?

1926 :

27) ਪੁਰਾਤਨ ਜਨਮ ਸਾਖੀ ਕਿਹੜੀਆਂ ਦੋ ਜਨਮ ਸਾਖੀਆਂ ਦੇ ਸੁਮੇਲ ਨਾਲ ਵਲਾਇਤ ਵਾਲੀ ਜਨਮ ਸਾਖੀ ਅਤੇ ਤਿਆਰ ਕੀਤੀ ਗਈ ਹੈ?

ਹਾਫ਼ਜਾਬਾਦ ਵਾਲੀ ਜਨਮ ਸਾਖੀ

28) ਮਿਹਰਬਾਨ ਕੌਣ ਸੀ?

ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿੰਥੀ ਚੰਦ ਦੇ ਸਪੁੱਤਰ

29) ਭਾਈ ਮਨੀ ਸਿੰਘ ਦੀ ਜਨਮ ਸਾਖੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਗਿਆਨ ਰਤਨਾਵਲੀ

30) ਗਿਆਨ ਰਤਨਾਵਲੀ ਭਾਈ ਗੁਰਦਾਸ ਜੀ ਦੀ ਕਿਹੜੀ ਵਾਰ ਦੇ ਅਧਾਰ ਤੇ ਲਿਖੀ ਗਈ ਹੈ?

ਪਹਿਲੀ ਵਾਰ ਦੇ

31) ਹੁਕਮਨਾਮੇ ਕਿਸ ਦੁਆਰਾ ਜਾਰੀ ਕੀਤੇ ਜਾਂਦੇ ਸਨ?

ਸਿੱਖ ਗੁਰੂਆਂ ਜਾਂ ਗੁਰੂ ਘਰਾਣੇ

32) ਭਾਈ ਗੰਡਾ ਸਿੰਘ ਨੇ ਕਿੰਨੇ ਹੁਕਮਨਾਮਿਆਂ ਦਾ ਸੰਕਲਨ ਕੀਤਾ ਹੈ?

89

33) ਸਭ ਤੋਂ ਵਧ ਹੁਕਮਨਾਮੇ ਕਿਹੜੇ ਗੁਰੂ ਸਾਹਿਬ ਦੇ ਪ੍ਰਾਪਤ ਹੋਏ ਹਨ?

ਗੁਰੂ ਗੋਬਿੰਦ ਸਿੰਘ ਜੀ ਦੇ

34) ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?

34

35) ਗੁਰੂ ਤੇਗੁ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?

23

36) ਸ੍ਰੀ ਗੁਰ ਸੋਭਾ ਦੀ ਰਚਨਾ ਕਿਸਨੇ ਕੀਤੀ?

ਸੈਨਾਪਤ ਨੇ

37) ਸੈਨਾਪਤ ਕੋਣ ਸੀ?

ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ

38) ਸ੍ਰੀ ਗੁਰ ਸੋਭਾ ਵਿੱਚ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਵਰਣਨ ਹੈ?

1699 ਤੋਂ 1708 :

39) ਸਿੱਖਾਂ ਦੀ ਭਗਤਮਾਲਾ ਦੀ ਰਚਨਾ ਕਿਸਨੇ ਕੀਤੀ?

ਭਾਈ ਮਨੀ ਸਿੰਘ ਜੀ ਨੇ

40) ਸਿੱਖਾਂ ਦੀ ਭਗਤਮਾਲਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਭਗਤ ਰਤਨਾਵਲੀ

41) ਬੰਸਾਵਲੀਨਾਮਾ ਦਾ ਲੇਖਕ ਕੌਣ ਹੈ?

ਕੇਸਰ ਸਿੰਘ ਛਿੱਬੜ

42) ਮਹਿਮਾ ਪ੍ਰਕਾਸ ਵਾਰਤਕ ਦੀ ਰਚਨਾ ਕਿਸਨੇ ਕੀਤੀ?

ਬਾਵਾ ਕਿਰਪਾਲ ਸਿੰਘ ਨੇ

43) ਮਹਿਮਾ ਪ੍ਰਕਾਸ ਕਵਿਤਾ ਦੀ ਰਚਨਾ ਕਿਸਨੇ ਕੀਤੀ?

ਸਰੂਪ ਦਾਸ ਭੱਲਾ

44) ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਿਸਨੇ ਕੀਤੀ?

ਭਾਈ ਸੰਤੋਖ ਸਿੰਘ ਨੇ

45) ਪ੍ਰਾਚੀਨ ਪੰਥ ਪ੍ਰਕਾਸ ਦੀ ਰਚਨਾ ਕਿਸਨੇ ਕੀਤੀ?

ਰਤਨ ਸਿੰਘ ਭੰਗੂ ਨੇ

46) ਪੰਥ ਪ੍ਰਕਾਸ ਅਤੇ ਤਵਾਰੀਖ ਗੁਰੂ ਖਾਲਸਾ ਦੀ ਰਚਨਾ ਕਿਸਨੇ ਕੀਤੀ?

ਗਿਆਨੀ ਗਿਆਨ ਸਿੰਘ ਨੇ

47) ਤੁਜ਼ਕੇ ਬਾਬਰੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਬਾਬਰ ਨਾਮਾ

48) ਤੁਜ਼ਕੇਬਾਬਰੀ ਦਾ ਲੇਖਕ ਕੌਣ ਸੀ?

ਬਾਬਰ

49) ਤੁਜ਼ਕੇ ਬਾਬਰੀ ਕਿਸਦੀ ਆਤਮ ਕਥਾ ਹੈ?

ਬਾਬਰ ਦੀ

50) ਤੁਜ਼ਕੇ ਬਾਬਰੀ ਕਿਹੜੀ ਭਾਸਾ ਵਿੱਚ ਲਿਖੀ ਗਈ?

ਤੁਰਕੀ

51) ਆਈਨੇ ਅਕਬਰੀ ਅਤੇ ਅਕਬਰ ਨਾਮਾ ਦੀ ਰਚਨਾ ਕਿਸਨੇ ਕੀਤੀ?

ਅਬੁਲ ਫਜਲ ਨੇ

52) ਤੁਜ਼ਕੇ ਜਹਾਂਗੀਰੀ ਕਿਸਦੀ ਆਤਮ ਕਥਾ ਹੈ?

ਜਹਾਂਗੀਰ ਦੀ

53) ਜੰਗਨਾਮਾ ਦਾ ਲੇਖਕ ਕੌਣ ਹੈ?

ਕਾਜੀ ਨੂਰ ਮੁਹੰਮਦ

54) ਜੰਗਨਾਮਾ ਵਿੱਚ ਕਿਸਦੇ ਹਮਲੇ ਦਾ ਵਰਣਨ ਕੀਤਾ ਗਿਆ ਹੈ?

ਅਹਿਮਦ ਸਾਹ ਅਬਦਾਲੀ ਦੇ

55) ਤਵਾਰੀਖ--ਸਿੱਖਾਂ ਦੀ ਰਚਨਾ ਕਿਸਨੇ ਕੀਤੀ?

ਖੁਸ਼ਵਕਤ ਰਾਏ

56) ਤਵਾਰੀਖ--ਪੰਜਾਬ ਦੀ ਰਚਨਾ ਕਿਸਨੇ ਕੀਤੀ?

ਬੂਟੇ ਸਾਹ

57) ਜਫ਼ਰਨਾਮਾ --ਰਣਜੀਤ ਸਿੰਘ ਦਾ ਲੇਖਕ ਕੌਣ ਹੈ?

ਦੀਵਾਨ ਅਮਰਨਾਥ

58) ਚਾਰ ਬਾਗੁ--ਪੰਜਾਬ ਦਾ ਲੇਖਕ ਕੌਣ ਹੈ?

ਗਣੇਸੁ ਦਾਸ ਵਡੇਹਰਾ

59) ਜਰਨੀ ਫਰਾਮ ਬੰਗਾਲ ਟੂ ਇੰਗਲੈਂਡ ਕਿਸਨੇ ਲਿਖੀ?

ਜਾਰਜ ਫੋਰਸਟਸਰ

60) ਸਕੈਂਚ ਆਫ ਦੀ ਸਿੱਖਸ ਕਿਸਦੀ ਰਚਨਾ ਹੈ?

ਮੈਲਕੌਮ

61) ਅੰਗਰੇਜ ਲਿਖਾਰੀਆਂ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਵਿੱਚੋਂ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਸਭ ਤੋਂ ਮਹੱਤਵਪੂਰਨ ਪੁਸਤਕ ਕਿਸਨੂੰ ਮੰਨਿਆ ਜਾਂਦਾ ਹੈ?

ਹਿਸਟਰੀ ਆਫ ਦਾ ਸਿੱਖਸ

62) ਹਿਸਟਰੀ ਆਫ ਦੀ ਸਿੱਖਸ ਦੀ ਰਚਨਾ ਕਿਸਨੇ ਕੀਤੀ?

ਜੇ. ਡੀ. ਕਨਿੰਘਮ

 


ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ  


 

1) ਪ੍ਰਸ਼ਨ: ਪੰਜਾਬ ਦੇ ਇਤਿਹਾਸਕ ਸੋਮਿਆਂ ਸਬੰਧੀ ਇਤਿਹਾਸ ਦੇ ਵਿਦਿਆਰਥੀਆਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?


ਉੱਤਰ:

1) ਗੁਰੂ ਇਤਿਹਾਸ ਨਾਲ ਸਬੰਧਤ ਸੋਮੇ ਅਧੂਰੇ ਹਨ।

2) ਇਹਨਾਂ ਵਿੱਚ ਇਤਿਹਾਸ ਦੇ ਨਾਲ ਮਿਥਿਹਾਸ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

3) ਕਈ ਮੁਸਲਮਾਨ ਲਿਖਾਰੀਆਂ ਨੇ ਸਿੱਖ ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਨਹੀਂ ਕੀਤਾ।

4) ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ। ਇਸ ਲਈ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਹੀਂ ਮਿਲਿਆ।

5) ਦੇਸ ਦੀ ਵੰਡ ਸਮੇਂ ਬਹੁਤ ਸਾਰੇ ਇਤਿਹਾਸਕ ਸੋਮੇ ਨਸ਼ਟ ਹੋ ਗਏ।

6) ਮੁਗਲਾਂ ਅਧੀਨ ਰਹਿਣ ਕਾਰਨ ਪੰਜਾਬ ਦੇ ਇਤਿਹਾਸ ਤੇ ਮੁਗਲ ਸੈਲੀ ਦਾ ਪ੍ਰਭਾਵ ਪਿਆ।

7) ਇਤਿਹਾਸਕਾਰਾਂ ਨੇ ਸਾਸਕਾਂ ਦੇ ਡਰੋਂ ਸਿੱਖਾਂ ਦਾ ਸਹੀ ਸਰੂਪ ਪੇਸ਼ ਨਹੀਂ ਕੀਤਾ।

8) ਪੰਜਾਬ ਦੇ ਇਤਿਹਾਸ ਦੇ ਅਨੇਕਾਂ ਸੋਮੇ ਅਜੇ ਅਣਘੋਖੇ ਹਨ।

 


2) ਪ੍ਰਸ਼ਨ: ਹੁਕਮਨਾਮਿਆਂ ਬਾਰੇ ਤੁਸੀ ਕੀ ਜਾਣਦੇ ਹੋ?


ਉੱਤਰ:


1) ਹੁਕਮਨਾਮੇ ਉਹ ਆਗਿਆ ਪੱਤਰ ਹਨ ਜੋ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਸਮੇਂ ਸਮੇਂ ਤੇ ਸਿੱਖ ਸੰਗਤਾਂ ਦੇ ਨਾਂ ਜਾਰੀ ਕੀਤੇ ਗਏ

2) ਹੁਣ ਤੱਕ 89 ਹੁਕਮਨਾਮੇ ਪ੍ਰਾਪਤ ਹੋਏ ਹਨ।

3) ਸਭ ਤੋਂ ਵਧ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਾਰੀ ਕੀਤੇ ਗਏ। 23 ਹੁਕਮਨਾਮੇ ਗੁਰੂ ਤੇਗ ਬਹਾਦਰ ਜੀ ਦੁਆਰਾ ਜਾਰੀ ਕੀਤੇ ਗਏ।

4) ਬਹੁਤੇ ਹੁਕਮਨਾਮਿਆਂ ਵਿੱਚ ਗੁਰੂ ਕੇ ਲੰਗਰ ਲਈ ਰਸਦ, ਧਾਰਮਿਕ ਸਥਾਨਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ

5) ਸਿੱਖ ਇਹਨਾਂ ਹੁਕਮਨਾਮਿਆਂ ਦੀ ਪਾਲਣਾ ਪ੍ਰਮਾਤਮਾ ਦਾ ਹੁਕਮ ਮੰਨ ਕੇ ਕਰਦੇ ਹਨ।

 


3) ਪ੍ਰਸ਼ਨ: ਜਨਮ ਸਾਖੀਆਂ ਤੇ ਇੱਕ ਨੋਟ ਲਿਖੋ।


ਉੱਤਰ

ਜਨਮ ਸਾਖੀਆਂ:ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ।

1) ਪੁਰਾਤਨ ਜਨਮ ਸਾਖੀ: ਇਸਦਾ ਸੰਪਾਦਨ 1926 : ਵਿੱਚ ਭਾਈ ਵੀਰ ਸਿੰਘ ਨੇ ਕੀਤਾ ਸੀ। ਇਸ ਜਨਮ ਸਾਖੀ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾਂਦਾ ਹੈ।

2) ਮਿਹਰਬਾਨ ਵਾਲੀ ਜਨਮ ਸਾਖੀ: ਇਸਦੀ ਰਚਨਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਕੀਤੀ ਸੀ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ।

3) ਭਾਈ ਬਾਲਾ ਵਾਲੀ ਜਨਮ ਸਾਖੀ: ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸਦੀ ਰਚਨਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਬਾਲੇ ਨੇ ਕੀਤੀ ਸੀ। ਪਰ ਇਸ ਵਿੱਚ ਅਨੇਕਾਂ ਮਨਘੜਤ ਗੱਲਾਂ ਨੂੰ ਸਾਮਿਲ ਕੀਤਾ ਗਿਆ ਹੈ। ਇਸ ਲਈ ਇਸਨੂੰ ਜਿਆਦਾ ਭਰੋਸੇਯੋਗ ਨਹੀਂ ਮੰਨਿਆ ਜਾਂਦਾ।

4) ਗਿਆਨ ਰਤਨਾਵਲੀ: ਇਸ ਜਨਮ ਸਾਖੀ ਦੀ ਰਚਨਾ ਭਾਈ ਮਨੀ ਸਿੰਘ ਨੇ ਕੀਤੀ। ਇਸ ਵਿੱਚ ਘਟਨਾਵਾਂ ਦਾ ਤਰਤੀਬਵਾਰ ਵਰਣਨ ਕੀਤਾ ਗਿਆ ਹੈ।

 


4) ਪ੍ਰਸ਼ਨ: ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਤੁਸੀ ਕੀ ਜਾਣਦੇ ਹੋ?


ਉੱਤਰ: ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਸਪੁੱਤਰ ਸਨ। ਉਹ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬ ਦੇ ਸਮਕਾਲੀਨ ਸਨ। ਉਹ ਇੱਕ ਮਹਾਨ ਕਵੀ ਅਤੇ ਲੇਖਕ ਸਨ। ਉਹਨਾਂ ਨੇ 39 ਵਾਰਾਂ ਦੀ ਰਚਨਾ ਕੀਤੀ ਹੈ। ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਅਤੇ ਭਾਵਾਂ ਨੂੰ ਸਮਝਣ ਲਈ ਇਹਨਾਂ ਵਾਰਾਂ ਦਾ ਅਧਿਐਨ ਕਰਨਾ ਬਹੁਤ ਜਰੂਰੀ ਹੈ। ਇਸ ਲਈ ਇਹਨਾਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਇਤਿਹਾਸਕ ਪੱਖ ਤੋਂ ਪਹਿਲੀ ਅਤੇ ਗਿਆਰਵ੍ਰੀਂ ਵਾਰ ਬਹੁਤ ਮਹੱਤਵਪੂਰਨ ਹੈ।

 


5) ਪ੍ਰਸ਼ਨ: ਆਦਿ ਗ੍ਰੰਥ ਸਾਹਿਬ ਤੇ ਇੱਕ ਨੋਟ ਲਿਖੋ?


ਉੱਤਰ: ਆਦਿ ਗ੍ਰੰਥ ਸਾਹਿਬ ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ ਹੈ। ਇਸਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਮੰਨਿਆ ਜਾਂਦਾ ਹੈ। ਆਦਿ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦਾ ਸੰਕਲਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਨਾਂ ਦੇ ਸਥਾਨ ਤੇ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਬਾਣੀ ਲਿਖਦੇ ਗਏ।। ਇਸਦੇ ਸੰਕਲਨ ਤੇ ਲਗਭਗ 3 ਸਾਲ ਦਾ ਸਮਾਂ ਲਗਿਆ । 16 ਅਗਸਤ 1604 ਈਂ: ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, 15 ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਸਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ 11 ਭੱਟਾਂ ਦੇ ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਆਦਿ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ। ਹਰ ਸਿੱਖ ਇਸ ਤੋਂ ਸੇਧ ਲੈ ਕੇ ਆਪਣਾ ਜੀਵਨ ਜਿਉਂਦਾ ਹੈ।


6) ਪ੍ਰਸ਼ਨ: ਦਸਮ ਗ੍ਰੰਥ ਸਾਹਿਬ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਦਾ ਸੰਕਲਨ 1721 : ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਕੀਤਾ ਗਿਆ ਸੀ। ਇਸ ਦਾ ਉਦੇਸ਼ ਮੁੱਖ ਤੌਰ ਤੇ ਜਾਲਮਾਂ ਵਿਰੁੱਧ ਲੜਣ ਲਈ ਸਿੱਖਾਂ ਵਿੱਚ ਜੋਸ਼ ਭਰਨਾ ਸੀ। ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ। ਇਹਨਾਂ ਵਿੱਚ ਜਾਪੁ ਸਾਹਿਬ, ਅਕਾਲ ਉਸਤਤਿ, ਚੰਡੀ ਦੀ ਵਾਰ, ਚੌਬੀਸ ਅਵਤਾਰ, ਸਬਦ ਹਜ਼ਾਰੇ, ਸ਼ਸਤਰ ਨਾਮਾ, ਬਚਿੱਤਰ ਨਾਟਕ, ਜਫ਼ਰਨਾਮਾ ਆਦਿ ਦੇ ਨਾਂ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ।

 


7) ਪ੍ਰਸ਼ਨ: ਬਚਿੱਤਰ ਨਾਟਕ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਬੱਚਿਤਰ ਨਾਟਕ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਕਥਾ ਵੀ ਮੰਨਿਆ ਜਾਂਦਾ ਹੈ। ਇਸ ਵਿੱਚ ਗੁਰੂ ਸਾਹਿਬ ਨੇ ਪ੍ਰਮਾਤਮਾ ਦੀ ਉਸਤਤਿ ਕੀਤੀ ਹੈ। ਇਸ ਤੋਂ ਇਲਾਵਾ ਇਸ ਵਿੱਚ ਸੰਸਾਰ ਦੀ ਰਚਨਾ, ਬੇਦੀ ਵੰਸ਼ ਅਤੇ ਸੋਢੀ ਵੰਸ਼ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਗੁਰੂ ਸਾਹਿਬ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਚਾਨਣਾ ਪਾਇਆ ਹੈ। ਇਸ ਵਿੱਚ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਉਦੇਸ਼ ਦਾ ਵੀ ਵਰਣਨ ਕੀਤਾ ਹੈ।


 

8) ਪ੍ਰਸ਼ਨ: ਸ੍ਰੀ ਗੁਰ ਸੋਭਾ ਤੇ ਇੱਕ ਸੰਖੇਪ ਨੋਟ ਲਿਖੋ।


ਉਂਤਰ: ਸ੍ਰੀ ਗੁਰ ਸੋਭਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ 1741 : ਵਿੱਚ ਕੀਤੀ ਸੀ। ਇਸ ਗ੍ਰੰਥ ਵਿੱਚ ਉਸਨੇ 1699 : ਖਾਲਸਾ ਪੰਥ ਦੀ ਸਥਾਪਨਾ ਤੋਂ 1708 ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੱਕ ਦੀਆਂ ਅੱਖੀਂ ਵੇਖੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ। ਇਸ ਵਿੱਚ ਘਟਨਾਵਾਂ ਦਾ ਵਿਸਥਾਰ ਸਹਿਤ ਅਤੇ ਪ੍ਰਮਾਣਿਕ ਵੇਰਵਾ ਦਿੱਤਾ ਗਿਆ ਹੈ।

 


9) ਪ੍ਰਸ਼ਨ: ਸਿੱਖਾਂ ਦੀ ਭਗਤਮਾਲਾ ਬਾਰੇ ਤੁਸੀ' ਕੀ ਜਾਣਦੇ ਹੋ?


ਉੱਤਰ: ਇਸ ਗ੍ਰੰਥ ਦੀ ਰਚਨਾ 18ਵੀਂ ਸਦੀ ਦੇ ਇੱਕ ਮਹਾਨ ਸਿੱਖ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ। ਇਸ ਵਿੱਚ ਸਿੱਖ ਗੁਰੂਆਂ, ਉਹਨਾਂ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ, ਉਹਨਾਂ ਦੀਆਂ ਜਾਤਾਂ ਅਤੇ ਨਿਵਾਸ ਸਥਾਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚੋਂ ਉਸ ਸਮੇਂ ਦੀਆਂ ਸਮਾਜਿਕ ਅਤੇ ਰਾਜਨੀਤਕ ਹਾਲਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ।


10) ਪ੍ਰਸ਼ਨ: ਬੰਸਾਵਲੀਨਾਮਾ ਤੇ ਸੰਖੇਪ ਨੋਟਲਿਖੋ।


ਉੱਤਰ: ਇਸ ਗ੍ਰੰਥ ਦੀ ਰਚਨਾ ਗਿਆਨੀ ਕੇਸਰ ਸਿੰਘ ਛਿੱਬੜ ਨੇ 1780 : ਵਿੱਚ ਕੀਤੀ ਸੀ। ਇਸ ਵਿੱਚ 14 ਅਧਿਆਇ ਹਨ। ਪਹਿਲੇ 10 ਅਧਿਆਇ ਸਿੱਖ ਗੁਰੂਆਂ ਨਾਲ ਸਬੰਧਤ ਹਨ। ਬਾਕੀ 4 ਅਧਿਆਇ ਬਾਬਾ ਅਜੀਤ ਸਿੰਘ ਜੀ, ਬੰਦਾ ਸਿੰਘ ਬਹਾਦਰ, ਮਾਤਾ ਸੁੰਦਰੀ ਜੀ ਅਤੇ ਖਾਲਸਾ ਪੰਥ ਨਾਲ ਸਬੰਧਤ ਹਨ। ਲੇਖਕ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ। ਇਸ ਲਈ ਉਸਨੇ ਉਸ ਸਮੇਂ ਦੀਆਂ ਅੱਖੀ' ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ। ਇਸ ਗ੍ਰੰਥ ਵਿਚਲੀ ਜਾਣਕਾਰੀ ਬਹੁਤ ਪ੍ਰਮਾਣਿਕ ਅਤੇ ਮਹੱਤਵਪੂਰਨ ਹੈ।

 


11) ਪ੍ਰਸ਼ਨ:ਪ੍ਰਾਚੀਨ ਪੰਥ ਪ੍ਰਕਾਸ ਦਾ ਸੰਖੇਪ ਵਰਣਨ ਕਰੋਂ


ਉੱਤਰ: ਪ੍ਰਾਚੀਨ ਪੰਥ ਪ੍ਰਕਾਸ਼ ਇੱਕ ਮਹੱਤਵਪੂਰਨ ਇਤਿਹਾਸਕ ਰਚਨਾ ਹੈ। ਇਸਦੀ ਰਚਨਾ 1841 : ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ। ਇਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 16ਵੀ' ਸਦੀ ਤੱਕ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ। ਇਸ ਵਿੱਚ ਮੁਗਲ-ਸਿੱਖ ਸਬੰਧਾਂ, ਮਰਾਠਾ-ਸਿੱਖ ਸਬੰਧਾਂ ਅਤੇ ਅਫ਼ਗਾਨ -ਸਿੱਖ ਸਬੰਧਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ।

 


12) ਪ੍ਰਸ਼ਨ: ਪੰਜਾਬ ਦੇ ਇਤਿਹਾਸ ਨਾਲ ਸਬੰਧਤ ਫਾਰਸੀ ਦੇ ਮਹੱਤਵਪੂਰਨ ਸੋਮਿਆਂ ਦੀ ਜਾਣਕਾਰੀ ਦਿਓ।


ਉੱਤਰ:


. ਆਇਨ--ਅਕਬਰੀ: ਇਸ ਪੁਸਤਕ ਦੀ ਰਚਨਾ ਅਬੁਲ ਫ਼ਜ਼ਲ ਨੇ ਕੀਤੀ ਸੀ। ਇਸ ਪੁਸਤਕ ਤੋਂ ਅਕਬਰ ਦੇ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਾਂ ਦੀ ਜਾਣਕਾਰੀ ਮਿਲਦੀ ਹੈ।

. ਜੰਗਨਾਮਾ: ਇਸ ਪੁਸਤਕ ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ। ਇਸ ਵਿੱਚ ਅਬਦਾਲੀ ਦੇ ਹਮਲੇ, ਸਿੱਖਾਂ ਦੇ ਯੁੱਧ ਕਰਨ ਦੇ ਢੰਗ ਅਤੇ ਸਿੱਖਾਂ ਦੇ ਚਰਿੱਤਰ ਦਾ ਵਰਣਨ ਕੀਤਾ ਗਿਆ ਹੈ।

III. ਉਮਦਤ-ਉਤ-ਤਵਾਰੀਖ: ਇਸ ਪੁਸਤਕ ਦੀ ਰਚਨਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਸੋਹਨ ਲਾਲ ਸੂਰੀ ਨੇ ਕੀਤੀ ਸੀ। ਇਸ ਪੁਸਤਕ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਇਤਿਹਾਸਕ ਜਾਣਕਾਰੀ ਪ੍ਰਾਪਤ ਹੁੰਦੀ ਹੈ।


13) ਪ੍ਰਸ਼ਨ: ਪੰਜਾਬ ਦੇ ਇਤਿਹਾਸ ਨਾਲ ਸਬੰਧਤ ਜਾਣਕਾਰੀ ਦੇਣ ਵਾਲੇ ਤਿੰਨ ਅੰਗਰੇਜੀ ਸੋਮਿਆਂ ਤੇ ਰੌਸ਼ਨੀ ਪਾਓ।


ਉੱਤਰ

1) ਦੀ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ: ਇਸ ਪੁਸਤਕ ਦੀ ਰਚਨਾ 1840 : ਵਿੱਚ ਕੈਪਟਨ ਵਿਲੀਅਮ ਓਸਬਾਰਨ ਨੇ ਕੀਤੀ ਸੀ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋ-ਸ਼ੌਕਤ ਅਤੇ ਫੌਜ ਸਬੰਧੀ ਜਾਣਕਾਰੀ ਮਿਲਦੀ ਹੈ।

2) ਹਿਸਟਰੀ ਆਫ ਦੀ ਪੰਜਾਬ: ਇਸ ਪੁਸਤਕ ਦੀ ਰਚਨਾ 1842 : ਵਿੱਚ ਡਾਕਟਰ ਮੱਰੇ ਨੇ ਕੀਤੀ ਸੀ। ਇਸ ਪੁਸਤਕ ਤੋਂ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਉੱਤਰਅਧਿਕਾਰੀਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।

3) ਹਿਸਟਰੀ ਆਫ ਦੀ ਸਿੱਖਜ: ਇਸ ਪੁਸਤਕ ਦੀ ਰਚਨਾ ਡਾਕਟਰ ਮੋਕਗਰੇਗਰ ਨੇ 1846 : ਵਿੱਚ ਕੀਤੀ ਸੀ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਅੰਗਰੇਜਾਂ ਨਾਲ ਲੜਾਈਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।


14) ਪ੍ਰਸ਼ਨ: ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡਾਂ ਦੇ ਇਤਿਹਾਸਕ ਮਹੱਤਵ ਤੇ ਨੋਟ ਲਿਖੋ।


ਉੱਤਰ: ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜੀਡੈਂਸੀ ਦੇ ਰਿਕਾਰਡ ਪੰਜਾਬ ਸਬੰਧੀ ਬਹੁਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ।ਇਹਨਾਂ ਤੋਂ' ਸਾਨੂੰ ਮਹਰਾਜਾ ਰਣਜੀਤ ਸਿੰਘ ਦੇ ਸਰਾਸਨ ਕਾਲ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤੱਕ ਦੀ ਜਾਣਕਾਰੀ ਮਿਲਦੀ ਹੈ। ਇਹ ਰਿਕਾਰਡ ਅੰਗਰੇਜ-ਸਿੱਖ ਸਬੰਧਾਂ, ਮਹਾਰਾਜਾ ਰਣਜੀਤ ਸਿੰਘ ਤੇ ਰਾਜ ਪ੍ਰਬੰਧ, ਅੰਗਰੇਜ-ਸਿੰਧ ਸਬੰਧਾਂ, ਐਂਗਲੋ-ਅਫੁਗਾਨ ਸਬੰਧਾ ਦੀ ਜਾਣਕਾਰੀ ਦਾ ਮਹੱਤਵਪੂਰਨ ਸਰੋਤ ਹਨ।


15) ਪ੍ਰਸ਼ਨ: ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦਾ ਕੀ ਮਹੱਤਵ ਹੈ?


ਉੱਤਰ:

1) ਅਬਦਾਲੀ ਆਦਿ ਸਬੰਧੀ ਬਹੁਤ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।

2) ਇਹਨਾਂ ਤੋਂ ਸਾਨੂੰ ਮਹੱਤਵਪੂਰਨ ਘਟਨਾਵਾਂ, ਮਿਤੀਆਂ ਅਤੇ ਸਾਸਕਾਂ ਸਬੰਧੀ ਪਤਾ ਲੱਗਦਾ ਹੈ।

3) ਇਹਨਾਂ ਤੋਂ ਪ੍ਰਾਪਤ ਜਾਣਕਾਰੀ ਪ੍ਰਮਾਣਿਕ ਹੁੰਦੀ ਹੈ ਅਤੇ ਇਸ ਵਿੱਚ ਸ਼ਕ ਦੀ ਕੋਈ ਗੁੰਜਾਇਸ ਨਹੀਂ ਹੁੰਦੀ।

 


 (ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਪ੍ਰਸ਼ਨ: ਪੰਜਾਬ ਦੇ ਇਤਿਹਾਸਕ ਸੋਮਿਆਂ ਸਬੰਧੀ ਇਤਿਹਾਸ ਦੇ ਵਿਦਿਆਰਥੀਆਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?


ਉੱਤਰ: ਪੰਜਾਬ ਦੇ ਇਤਿਹਾਸ ਨਾਲ ਸਬੰਧਤ ਔਕੜਾਂ:


. ਧਾਰਮਿਕ ਸਾਹਿਤ ਵਿੱਚ ਮਿਥਿਹਾਸ ਦੀ ਮਿਲਾਵਟ: ਪੰਜਾਬ ਦੇ ਇਤਿਹਾਸ ਦਾ ਵੱਡਾ ਸੋਮਾ ਧਾਰਮਿਕ ਸਾਹਿਤ ਹੈ। ਜਿਆਦਾਤਰ ਧਾਰਮਿਕ ਸੋਮਿਆਂ ਵਿੱਚ ਅਨੇਕਾਂ ਮਿਥਿਹਾਸਕ ਘਟਨਾਵਾਂ ਵੀ ਸਾਮਲ ਹੁੰਦੀਆਂ ਹਨ ਜਿਹਨਾਂ ਕਾਰਨ ਇਤਿਹਾਸਕ ਤੱਥ ਲੱਭਣੇ ਮੁਸ਼ਕਿਲ ਹੁੰਦੇ ਹਨ। ਇਸ ਤੋਂ ਇਲਾਵਾ ਧਾਰਮਿਕ ਸਾਹਿਤ ਵਿੱਚ ਮਿਤੀਆਂ ਸਬੰਧੀ ਜਾਣਕਾਰੀ ਦੀ ਘਾਟ ਹੁੰਦੀ ਹੈ।

।I. ਮੁਸਲਮਾਨ ਲਿਖਾਰੀਆਂ ਦੇ ਪੱਖਪਾਤ ਪੂਰਨ ਵਿਚਾਰ: ਪੰਜਾਬ ਦਾ ਬਹੁਤ ਸਾਰਾ ਇਤਿਹਾਸ ਮੁਸਲਿਮ ਇਤਿਹਾਸਕਾਰਾਂ ਦੁਆਰਾ ਲਿਖਿਆ ਗਿਆ। ਅਨੇਕਾਂ ਮੁਸਲਮਾਨ ਲਿਖਾਰੀ ਬਹੁਤ ਕੱਟੜ ਸਨ ਅਤੇ ਸਿੱਖਾਂ ਤੋਂ ਨਫਰਤ ਕਰਦੇ ਸਨ। ਇਸ ਨਹੀ ਉਹਨਾਂ ਨੇ ਸਿੱਖਾਂ ਨਾਲ ਸਬੰਧਤ ਤੱਥ ਤੋੜ-ਮਰੋੜ ਕੇ ਪੇਸ ਕੀਤੇ ਹਨ।

III. ਪੰਜਾਬ ਯੁੱਧਾਂ ਦਾ ਅਖਾੜਾ: ਪੰਜਾਬ ਲੰਮਾਂ ਸਮਾਂ ਯੁੱਧਾਂ ਦਾ ਅਖਾੜਾ ਬਣਿਆ ਰਿਹਾ ਹੈ। ਇਹਨਾਂ ਯੁੱਧਾਂ ਵਿੱਚ ਪੰਜਾਬੀਆਂ ਦਾ ਭਾਰੀ ਨੁਕਸਾਨ ਹੁੰਦਾ ਸੀ। ਉਹਨਾਂ ਤੇ ਭਾਰੀ ਜੁਲਮ ਕੀਤੇ ਜਾਂਦੇ ਸਨ। ਆਪਣੀ ਜਾਨ ਬਚਾਉਣ ਲਈ ਉਹਨਾਂ ਨੂੰ ਜੰਗਲਾਂ ਪਹਾੜਾਂ ਵਿੱਚ ਜਾ ਕੇ ਲੁੱਕਣਾ ਪੈਂਦਾ ਸੀ। ਪੰਜਾਬੀਆਂ ਦਾ ਜਿਆਦਾ ਸਮਾਂ ਸੰਘਰਸ਼ਾਂ ਵਿੱਚ ਬੀਤਿਆ ਹੈ। ਇਸ ਲਈ ਉਹਨਾਂ ਨੂੰ ਆਪਣਾ ਇਤਿਹਾਸ ਲਿਖਣ ਲਈ ਸਮਾਂ ਨਹੀਂ ਮਿਲਿਆ।

IV. ਵਿਦੇਸ਼ੀ ਹਮਲੇ: ਲੰਮੇ ਸਮੇਂ ਤੋਂ ਪੰਜਾਬ ਤੇ ਵਿਦੇਸੀ ਹਮਲਾਵਰ ਹਮਲੇ ਕਰਦੇ ਰਹੇ ਹਨ। ਜਿਆਦਾਤਰ ਹਮਲਾਵਰਾਂ ਦਾ ਮੰਤਵ ਇੱਥੋਂ ਦਾ ਧੰਨ ਲੁੱਟਣਾ ਅਤੇ ਧਾਰਮਿਕ ਪ੍ਰਚਾਰ ਹੁੰਦਾ ਸੀ। ਇਸ ਲਈ ਉਹ ਦੂਜੇ ਧਰਮਾਂ ਦੇ ਸਾਹਿਤ ਅਤੇ ਇਮਾਰਤਾਂ ਨੂੰ ਵੀ ਨਸੁਟ ਕਰ ਦਿੰਦੇ ਸਨ।

V. ਦੇਸ਼ ਦੀ ਵੰਡ ਦਾ ਪ੍ਰਭਾਵ: ਦੇਸ਼ ਦੀ ਵੰਡ ਸਮੇਂ ਪਾਕਿਸਤਾਨੀ ਪੰਜਾਬ ਦੇ ਬਹੁਤ ਸਾਰੇ ਲੋਕ ਭਾਰਤੀ ਪੰਜਾਬ ਅਤੇ ਭਾਰਤੀ ਪੰਜਾਬ ਦੇ ਬਹੁਤ ਸਾਰੇ ਲੋਕ ਪਾਕਿਸਤਾਨੀ ਪੰਜਾਬ ਵੱਲ ਗਏ। ਪ੍ਰਵਾਸ ਦੇ ਇਸ ਦੌਰ ਵਿੱਚ ਇਤਿਹਾਸਕ ਸੋਮਿਆਂ ਦਾ ਭਾਰੀ ਨੁਕਸਾਨ ਹੋਇਆ।

VI. ਮੁਗਲਾਂ ਦਾ ਪ੍ਰਭਾਵ:ਪੰਜਾਬ ਲੰਮਾਂ ਸਮਾਂ ਮੁਗਲਾਂ ਅਧੀਨ ਰਿਹਾ ਹੈ। ਲੇਖਕਾਂ ਅਤੇ ਇਤਿਹਾਸਕਾਰਾਂ ਨੂੰ ਮੁਗਲ ਸ਼ਾਸਕਾਂ ਦੁਆਰਾ ਸਰਪ੍ਰਸਤੀ ਮਿਲਦੀ ਸੀ। ਸਾਹਿਤ ਲਿਖਦੇ ਸਮੇਂ ਉਹ ਮੁਗਲ ਸ਼ਾਸਕਾਂ ਨੂੰ ਨਰਾਜ ਨਹੀਂ ਕਰ ਸਕਦੇ ਸਨ। ਇਸ ਲਈ ਮੁਗਲ ਕਾਲ ਦੀਆਂ ਲਿਖਤਾਂ ਤੇ ਮੁਗਲਾਂ ਦਾ ਪ੍ਰਭਾਵ ਨਜਰ ਆਉਂਦਾ ਹੈ।

VII. ਅਣਘੋਖੇ ਸੋਮੇ: ਦੇਸ ਦੀ ਵੰਡ ਸਮੇਂ ਅੱਧਾ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ। ਇਸ ਨਾਲ ਬਹੁਤ ਸਾਰੇ ਇਤਿਹਾਸਕ ਸਥਾਨ ਅਤੇ ਸੋਮੇ ਪਾਕਿਸਤਾਨ ਵਿੱਚ ਰਹਿ ਗਏ ।ਸਾਡੇ ਲਈ ਹੁਣ ਪਾਕਿਸਤਾਨ ਜਾ ਕੇ ਉੱਥੋਂ ਦੇ ਇਤਿਹਾਸਕ ਸੋਮਿਆਂ ਦੀ ਘੋਖ ਕਰਨਾ ਬਹੁਤ ਔਖਾ ਹੈ।

 


2) ਪ੍ਰਸ਼ਨ: ਜਨਮ ਸਾਖੀਆਂ ਤੇ ਇੱਕ ਨੋਟ ਲਿਖੋ।


ਉੱਤਰ: ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ।


I. ਪੁਰਾਤਨ ਜਨਮ ਸਾਖੀ: ਇਸਦਾ ਸੰਪਾਦਨ 1926 : ਵਿੱਚ ਭਾਈ ਵੀਰ ਸਿੰਘ ਨੇ ਕੀਤਾ ਸੀ। ਇਹ ਜਨਮ ਸਾਖੀ 17ਵੀਂ ਸਦੀ ਵਿੱਚ ਲਿਖੀਆਂ ਗਈਆਂ ਦੋ ਜਨਮ ਸਾਖੀਆਂ; ਵਲਾਇਤ ਵਾਲੀ ਜਨਮ ਸਾਖੀ ਅਤੇ ਹਾਫੁਜਾਬਾਦ ਵਾਲੀ ਜਨਮ ਸਾਖੀ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਜਨਮ ਸਾਖੀ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾਂਦਾ ਹੈ।

II. ਮਿਹਰਬਾਨ ਵਾਲੀ ਜਨਮ ਸਾਖੀ: ਇਸਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ ਸੀ ਗੁਰੂ ਘਰਾਣੇ ਨਾਲ ਸਬੰਧਤ ਹੋਣ ਕਾਰਨ ਮਿਹਰਬਾਨ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਕਥਾਵਾਂ ਤੋ ਚੰਗੀ ਤਰ੍ਹਾਂ ਜਾਣੂ ਸਨ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਅਤੇ ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਨਿਵਾਸ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਇਸ ਜਨਮ ਸਾਖੀ ਨੂੰ ਵੀ ਬਹੁਤ ਭਰੋਸੇਯੋਗ ਮੰਨਿਆ ਜਾਦਾ ਹੈ। ਇਸ ਵਿੱਚ ਘਟਨਾਵਾਂ ਦਾ ਤਰਤੀਬਵਾਰ ਵੇਰਵਾ ਹੈ। ਇਸ ਵਿੱਚ ਸਾਮਿਲ ਵਿਅਕਤੀਆਂ ਅਤੇ ਸਥਾਨਾਂ ਦੇ ਨਾਂ ਵੀ ਆਮ ਤੌਰ ਤੇ ਠੀਕ ਹਨ।

III. ਭਾਈ ਬਾਲਾ ਵਾਲੀ ਜਨਮ ਸਾਖੀ: ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸਦੀ ਰਚਨਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਬਾਲੇ ਨੇ ਕੀਤੀ ਸੀ ਪਰ ਅਨੇਕਾਂ ਇਤਿਹਾਸਕਾਰ ਇਸ ਗੱਲ ਨੂੰ ਸਹੀ ਨਹੀਂ ਮੰਨਦੇ। ਇਸ ਜਨਮ ਸਾਖੀ ਵਿੱਚ ਅਨੇਕਾਂ ਮਨਘੜਤ ਗੱਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਇਸ ਵਿਚਲੇ ਅਨੇਕਾਂ ਤੱਥ ਵੀ ਅਸੁੱਧ ਹਨ। ਇਸ ਲਈ ਇਸ ਜਨਮਸਾਖੀ ਨੂੰ ਸਭ ਤੋਂ ਘੱਟ ਭਰੋਸੇਯੋਗ ਮੰਨਿਆ ਜਾਂਦਾ ਹੈ।

IV. ਗਿਆਨ ਰਤਨਾਵਲੀ: ਇਸ ਜਨਮ ਸਾਖੀ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਸੁਰਧਾਲੂ ਭਾਈ ਮਨੀ ਸਿੰਘ ਨੇ ਕੀਤੀ। ਇਸਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਦੌਰਾਨ ਕੀਤੀ ਗਈ। ਇਹ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਤੇ ਅਧਾਰਿਤ ਹੈ। ਇਸ ਵਿੱਚ ਘਟਨਾਵਾਂ ਦਾ ਤਰਤੀਬਵਾਰ ਵਰਣਨ ਕੀਤਾ ਗਿਆ ਹੈ। ਇਸ ਜਾਂਦਾ ਹੈ।

 


3) ਪ੍ਰਸ਼ਨ: ਪੰਜਾਬ ਦੇ ਇਤਿਹਾਸ ਦੇ ਸੋਮੇ ਵਜੋਂ ਸਿੱਖ ਧਾਰਮਿਕ ਸਾਹਿਤ ਦਾ ਮੁਲਾਂਕਣ ਕਰੋ।


ਉੱਤਰ: ਪੰਜਾਬ ਦੇ ਇਤਿਹਾਸ ਸਬੰਧੀ ਜਾਣਕਾਰੀ ਲਈ ਸਭ ਤੋਂ ਮਹੱਤਵਪੂਰਨ ਸੋਮਾ ਸਿੱਖਾਂ ਦਾ ਧਾਰਮਿਕ ਸਾਹਿਤ ਹੈ।


I. ਆਦਿ ਗ੍ਰੰਥ ਸਾਹਿਬ: ਆਦਿ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, 15 ਹਿੰਦੂ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਸਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ 11 ਭੱਟਾਂ ਦੇ ਸਵੱਯੇ ਵੀ ਅੰਕਿਤ ਕੀਤੇ ਗਏ ਹਨ। ਭਾਵੇਂ ਆਦਿ ਗ੍ਰੰਥ ਸਾਹਿਬ ਦੀ ਸਮਾਜਿਕ ਅਤੇ ਆਰਥਿਕ ਜੀਵਨ ਬਹੁਤ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।

II. ਦਸਮ ਗ੍ਰੰਥ ਸਾਹਿਬ: ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਦਾ ਸੰਕਲਨ 1721 : ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਕੀਤਾ ਗਿਆ ਸੀ। ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ। ਇਹਨਾਂ ਵਿੱਚ ਜਾਪੁ ਸਾਹਿਬ, ਅਕਾਲ ਉਸਤਤਿ, ਚੰਡੀ ਦੀ ਤੌਰ ਤੇ ਵਰਣਨਯੋਗ ਹਨ। ਇਹਨਾਂ ਰਚਨਾਵਾਂ ਤੋਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਅਨੇਕਾਂ ਘਟਨਾਵਾਂ, ਢੁਸ ਸਮੇ ਦੀਆਂ ਧਾਰਮਕ, ਰਾਜਸੀ, ਆਰਥਕ ਹਾਲਤਾਂ, ਗੁਰੂ ਸਾਹਬ ਨਾਲ ਸਬਧਤ ।ਸਖਾਂ ਦੇ ਜੀਵਨ, ਬੇਦੀ ਵੰਸੁ, ਸੋਢੀ ਵੰਸੁ ਆਦਿ ਸਬੰਧੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।

III.ਭਾਈ ਗੁਰਦਾਸ ਜੀ ਦੀਆਂ ਵਾਰਾਂ: ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਸਪੁੱਤਰ ਸਨ। _ਉਹ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬ ਦੇ ਸਮਕਾਲੀਨ ਸਨ। ਉਹ ਇੱਕ ਮਹਾਨ ਕਵੀ ਅਤੇ ਲੇਖਕ ਸਨ। ਉਹਨਾਂ ਨੇ 39 ਵਾਰਾਂ ਦੀ ਰਚਨਾ ਕੀਤੀ ਹੈ। ਇਤਿਹਾਸਕ ਪੱਖ ਤੋਂ ਪਹਿਲੀ ਅਤੇ ਗਿਆਰਦ੍ਰੀਂ ਵਾਰ ਬਹੁਤ ਮਹੱਤਵਪੂਰਨ ਹੈ।

IV. ਜਨਮ ਸਾਖੀਆਂ: ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸਬੰਧਤ ਕਥਾਵਾਂ ਨੂੰ ਜਨਮਸਾਖੀਆਂ ਕਿਹਾ ਜਾਂਦਾ ਹੈ। ਇਹਨਾਂ ਵਿੱਚੋਂ ਪੁਰਾਤਨ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲਾ ਵਾਲੀ ਜਨਮ ਜਾਂਦਾ ਹੈ। ਇਹਨਾਂ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਦੇਵ ਜੀ ਕੇ ਜਨਮ, ਉਦਾਸੀਆਂ ਅਤੇ ਗੁਰੂ ਸਾਹਿਬ ਦੁਆਰਾ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਗਏ ਸਮੇਂ ਦਾ ਵਿਸਤ੍ਰਿਤ ਵੇਰਵਾ ਦਿੱਤਾ ਗਿਆ ਹੈ ਕੁਝ ਜਨਮਸਾਖੀਆਂ ਵਿੱਚ ਮਨਘੜਤ ਗੱਲਾਂ ਅਤੇ ਅਸੁਧ ਤੱਥ ਵੀ ਸਾਮਿਲ ਕੀਤੇ ਗਏ ਹਨ।

V. ਹੁਕਮਨਾਮੇ: ਹੁਕਮਨਾਮੇ ਉਹ ਆਗਿਆ ਪੱਤਰ ਹਨ ਜੋ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਸਮੇਂ ਸਮੇਂ ਤੇ ਸਿੱਖ ਸੰਗਤਾਂ ਦੇ ਨਾਂ ਜਾਰੀ ਕੀਤੇ ਗਏ ਹੁਣ ਤੱਕ 89 ਹੁਕਮਨਾਮੇ ਪ੍ਰਾਪਤ ਹੋਏ ਹਨ। ਸਭ ਤੋਂ ਵਧ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਾਰੀ ਕੀਤੇ ਗਏ। 23 ਹੁਕਮਨਾਮੇ ਗੁਰੂ ਤੇਗ ਬਹਾਦਰ ਜੀ ਦੁਆਰਾ ਜਾਰੀ ਕੀਤੇ ਗਏ ਬਹੁਤੇ ਹੁਕਮਨਾਮਿਆਂ ਵਿੱਚ ਗੁਰੂ ਕੇ ਲੰਗਰ ਲਈ ਰਸਦ, ਧਾਰਮਿਕ ਸਥਾਨਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਤੇ ਸਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਹੈ। ਸਿੱਖ ਇਹਨਾਂ ਹੁਕਮਨਾਮਿਆਂ ਦੀ ਪਾਲਣਾ ਪ੍ਰਮਾਤਮਾ ਦਾ ਹੁਕਮ ਮੰਨ ਕੇ ਕਰਦੇ ਹਨ।