Wednesday, 6 January 2021

Chapter: 22 2 st Anglo-Sikh War; Causes and Results & Annexation of the Punjab

0 comments

ਪਾਠ 22 ਦੂਜਾ ਅੰਗਰੇਜ਼ ਸਿੱਖ ਯੁੱਧ: ਕਾਰਨ, ਸਿੱਟੇ ਅਤੇ ਪੰਜਾਬ ਤੇ ਕਬਜ਼ਾ

 

1) ਅੰਗਰੇਜ਼ਾਂ ਨੇ ਪਹਿਲੇ ਐਂਗਲੋਂ-ਸਿੱਖ ਯੁੱਧ ਤੋਂ ਬਾਅਦ ਕਸ਼ਮੀਰ ਦਾ ਇਲਾਕਾ ਲਾਹੌਰ ਰਾਜ ਕੋਲੋਂ ਲੈ ਕੇ ਕਿਸਦੇ ਹਵਾਲੇ ਕਰ ਦਿੱਤਾ ਸੀ?

ਰਾਜਾ ਗੁਲਾਬ ਸਿੰਘ ਦੇ

2) ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਦਰਬਾਰ ਦਾ ਬ੍ਰਿਟਿਸ਼ ਰੈਜੀਡੈਂਟ ਕਿਸਨੂੰ ਬਣਾਇਆ ਗਿਆ ਸੀ?

ਹੈਨਰੀ ਲਾਰੈਂਸ ਨੂੰ

3) ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ?

ਬਨਾਰਸ ਵਿਖੇ

4) ਦੀਵਾਨ ਮੂਲਰਾਜ ਕਿੱਥੋਂ ਦਾ ਨਾਜ਼ਿਮ ਸੀ?

ਮੁਲਤਾਨ ਦਾ

5) ਮੁਲਰਾਜ ਦੁਆਰਾ ਅਸਤੀਫ਼ਾ ਦੇਣ ਤੇ ਕਿਸਨੂੰ ਮੁਲਤਾਨ ਦਾ ਨਾਜ਼ਿਮ ਨਿਯੁਕਤ ਕੀਤਾ ਗਿਆ?

: ਕਾਹਨ ਸਿਘ ਨੂੰ

6) : ਚਤਰ ਸਿੰਘ ਅਟਾਰੀ ਵਾਲਾ ਕਿੱਥੋਂ ਦਾ ਨਾਜ਼ਿਮ ਸੀ?

ਹਜ਼ਾਰਾ ਦਾ

7) ਲਾਰਡ ਡਲਹੌਜੀ ਭਾਰਤ ਦਾ ਗਵਰਨਰ ਜਨਰਲ ਕਦੋ' ਬਣਿਆ?

1848 :

8) ਲਾਰਡ ਡਲਹੌਜੀ ਨੇ ਭਾਰਤੀ ਰਾਜਾਂ ਤੇ ਕਬਜ਼ਾ ਕਰਨ ਲਈ ਕਿਹੜੀ ਨੀਤੀ ਅਪਣਾਈ?

ਲੈਪਸ ਦੀ ਨੀਤੀ

9) ਦੂਜੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਸੀ?

ਰਾਮਨਗਰ ਦੀ ਲੜਾਈ

10) ਰਾਮਨਗਰ ਦੀ ਲੜਾਈ ਕਦੋਂ ਹੋਈ?

22 ਨਵੰਬਰ 1848 :

11) ਰਾਮਨਗਰ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਅਗਵਾਈ ਕਿਸਨੇ ਕੀਤੀ?

ਹਿਊਗ ਗਫ਼

12) ਰਾਮਨਗਰ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ?

ਸ: ਸ਼ੇਰ ਸਿੰਘ ਨੇ

13) ਰਾਮਨਗਰ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਕਿਹੜੇ ਦੋ ਪ੍ਰਸਿੱਧ ਸੈਨਾਪਤੀ ਮਾਰੇ ਗਏ?

ਜਨਰਲ ਹੈਵਲਾਕ ਅਤੇ ਜਨਰਲ ਕਿਊਰਟਨ

14) ਚਿਲਿਆਂਵਾਲਾ ਦੀ ਲੜਾਈ ਕਦੋਂ ਹੋਈ?

13 ਜਨਵਰੀ 1849 ਈ: ਨੂੰ

15) ਚਿਲਿਆਂਵਾਲਾ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਅਗਵਾਈ ਕਿਸਨੇ ਕੀਤੀ?

ਹਿਊਗ ਗਫ਼ ਨੇ

16) ਚਿਲਿਆਂਵਾਲਾ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸਨੇ ਕੀਤੀ?

ਸ: ਸ਼ੇਰ ਸਿਘ ਨੇ

17) ਚਿਲਿਆਂਵਾਲਾ ਲੜਾਈ ਵਿੱਚ ਕਿਸਦੀ ਜਿੱਤ ਹੋਈ?

ਸਿੱਖਾਂ ਦੀ

18) ਅੰਗਰੇਜ਼ਾਂ ਨੇ ਮੁਲਤਾਨ ਦੇ' ਕਿਲ੍ਹੇ ਨੂੰ ਕਦੋਂ ਘੇਰਾ ਪਾਇਆ?

1 ਦਸੈਬਰ 1848 ਈ:

19) ਮੁਲਰਾਜ ਨੇ ਅੰਗਰੇਜ਼ਾਂ ਅੱਗੇ ਹਥਿਆਰ ਕਦੋਂ ਸੁੱਟੇ?

22 ਜਨਵਰੀ 1849 ਈ:

20) ਦੂਜੇ ਐਂਗਲੋ -ਸਿੱਖ ਯੁੱਧ ਦੀ ਅਤਮ ਲੜਾਈ ਕਿਹੜੀ ਸੀ?

ਗੁਜਰਾਤ ਦੀ ਲੜਾਈ

21) ਗੁਜਰਾਤ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ?

ਸ: ਸ਼ੇਰ ਸਿਘ

22) ਗੁਜਰਾਤ ਦੀ ਲੜਾਈ ਵਿੱਚ ਸ਼ੇਰ ਸਿੰਘ ਦੀ ਸਹਾਇਤਾ ਲਈ ਕੌਣ ਆਇਆ?

ਭਾਈ ਮਹਾਰਾਜ ਸਿੰਘ ਅਤੇ ਅਕਰਮ ਖਾਂ

23) ਗੁਜਰਾਤ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਅਗਵਾਈ ਕੌਣ ਕਰ ਰਿਹਾ ਸੀ?

ਹਿਊਗ ਗਫ਼

24) ਗੁਜਰਾਤ ਦੀ ਲੜਾਈ ਕਦੋਂ ਸ਼ੁਰੂ ਹੋਈ?

21 ਫਰਵਰੀ 1849 ਈ:

25) ਗੁਜਰਾਤ ਦੀ ਲੜਾਈ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਤੋਪਾਂ ਦੀ ਲੜਾਈ

26) ਚਤਰ ਸਿੰਘ ਅਤੇ ਸ਼ੇਰ ਸਿਘ ਨੇ ਅੰਗਰੇਜ਼ਾਂ ਸਾਹਮਣੇ ਹਾਰ ਕਦੋਂ ਮਨੀ?

10 ਮਾਰਚ 1849 ਈ:

27) ਅੰਤਿਮ ਸਿੱਖ ਮਹਾਰਾਜਾ ਕੌਣ ਸੀ?

ਮਹਾਰਾਜਾ ਦਲੀਪ ਸਿਘ

28) ਲਾਹੌਰ ਘੋਸ਼ਣਾ ਪਤਰ ਕਦੋ ਪੜ੍ਹਿਆ ਗਿਆ?

29 ਮਾਰਚ 1849 ਈ'

29) ਪੰਜਾਬ ਦਾ ਪਹਿਲਾ ਚੀਫ਼ ਕਮਿਸ਼ਨਰ ਕਿਸਨੂੰ ਨਿਯੁਕਤ ਕੀਤਾ ਗਿਆ?

ਹੈਨਰੀ ਲਾਰੈੱਸ ਨੂੰ

30) ਦੂਜੇ ਐਂਗਲੋ -ਸਿੱਖ ਯੁੱਧ ਵਿੱਚ ਕਿਹੜੀਆਂ ਰਿਆਸਤਾਂ ਨੇ ਅੰਗਰੇਜ਼ਾਂ ਦਾ ਪਟਿਆਲਾ, ਨਾਭਾ, ਜੀਂਦ, ਸਾਥ ਦਿੱਤਾ?

ਮਲੇਰਕੋਟਲਾ, ਫਰੀਦਕੋਟ, ਕਪੂਰਥਲਾ

 



(3 ਅੰਕਾਂ ਵਾਲੇ ਪ੍ਰਸ਼ਨ-ਉੱਤਰ)


 

1) ਦੂਜੇ ਐਂਗਲੋ-ਸਿੱਖ ਯੁੱਧ ਦੇ ਕੀ ਕਾਰਨ ਸਨ?


ਉੱਤਰ: ਦੂਜੇ ਐਂਗਲੋਂ ਸਿੱਖ ਯੁੱਧ ਦੇ ਕਾਰਨ:


1. ਸਿੱਖ ਸੈਨਾ ਪਹਿਲੇ ਐਂਗਲੋ -ਸਿੱਖ ਯੁੱਧ ਵਿੱਚ ਹੋਈ ਹਾਰ ਦਾ ਬਦਲਾ ਲੈਣਾ ਚਾਹੁੰਦੀ ਸੀ।

2. ਪੰਜਾਬ ਦੇ ਲੌਕ ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਤੋਂ ਅਸੰਤੁਸ਼ਟ ਸਨ।

3. ਪਹਿਲੇ ਐਂਗਲੋ -ਸਿੱਖ ਤੋਂ ਬਾਅਦ ਬਹੁਤ ਸਾਰੇ ਸਿੱਖ ਸੈਨਿਕਾਂ ਨੂੰ ਸੈਨਾ ਵਿੱਚੋਂ ਕੱਢ ਦਿੱਤਾ ਗਿਆ ਸੀ।

4. ਪੰਜਾਬ ਦੇ ਲੌਕ ਮਹਾਰਾਣੀ ਜਿੰਦਾਂ ਦੀ ਬੇਇੱਜਤੀ ਦਾ ਬਦਲਾ ਲੈਣਾ ਚਾਹੁੰਦੇ ਸਨ।

5. ਦੀਵਾਨ ਮੂਲਰਾਜ ਨੇ ਅੰਗਰੇਜ਼ਾਂ ਖਿਲਾਫ਼ ਵਿਦਰੋਹ ਕਰ ਦਿੱਤਾ ਸੀ।

6. ਲਾਰਡ ਡਲਹੌਜੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ।


 

2) ਦੀਵਾਨ ਮੂਲਰਾਜ ਦੇ ਵਿਦਰੋਹ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਦੀਵਾਨ ਮੂਲਰਾਜ ਮੁਲਤਾਨ ਦਾ ਨਾਜ਼ਿਮ ਸੀ। ਅੰਗਰੇਜ਼ਾਂ ਨੇ ਮੁਲਤਾਨ ਤੋਂ ਵਸੂਲ ਕੀਤੇ` ਜਾਣ ਵਾਲਾ ਸਲਾਨਾ ਲਗਾਨ ਬਹੁਤ ਵਧਾ ਦਿੱਤਾ। ਇਸ ਲਈ ਮੁਲਰਾਜ ਨੇ ਆਪਣੇ ਅਹੁਦੇ` ਤੋਂ ਅਸਤੀਫ਼ਾ ਦੇ ਦਿੱਤਾ। ਅੰਗਰੇਜ਼ਾਂ ਨੇ ਕਾਹਨ ਸਿੰਘ ਨੂੰ ਮੁਲਤਾਨ ਦਾ ਨਾਜ਼ਿਮ ਨਿਯੁਕਤ ਕਰ ਦਿੱਤਾ। ਮੂਲਰਾਜ ਤੋਂ ਚਾਰਜ ਲੈਣ ਲਈ ਬ੍ਰਿਟਿਸ਼ ਰੈਜ਼ੀਡੈਂਟ ਨੇ ਕਾਹਨ ਸਿੰਘ ਨਾਲ ਦੇ ਅੰਗਰੇਜ਼ ਅਫ਼ਸਰਾਂ ਨੂੰ ਭੇਜਿਆ। ਮੁਲਰਾਜ ਨੇ ਕਿਲ੍ਹੇ ਦੀਆਂ ਚਾਬੀਆਂ ਇਹਨਾਂ ਨੂੰ ਦੇ ਦਿੱਤੀਆਂ। ਪਰ ਅਗਲੇ ਦਿਨ ਮੂਲਰਾਜ ਦੇ ਕੁਝ ਸੈਨਿਕਾਂ ਨੇ ਦੋਹਾਂ ਅੰਗਰੇਜ਼ ਅਫ਼ਸਰਾਂ ਨੂੰ ਮਾਰ ਦਿੱਤਾ ਅਤੇ ਕਾਹਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਅੰਗਰੇਜ਼ਾਂ ਨੇ ਸਾਰੀ ਘਟਨਾ ਦੀ ਜਿੰਮੇਵਾਰੀ ਮੂਲਰਾਜ ਤੇ ਪਾ ਦਿੱਤੀ। ਇਸ ਲਈ ਮੂਲਰਾਜ ਨੇ ਵਿਦਰੋਹ ਕਰ ਦਿੱਤਾ।


 

3) ਚਤਰ ਸਿੰਘ ਦੇ ਵਿਦਰੋਹ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਸਰਦਾਰ ਚਤਰ ਸਿੰਘ ਅਟਾਰੀਵਾਲਾ ਹਜ਼ਾਰਾ ਦਾ ਨਾਜ਼ਿਮ ਸੀ। ਕੈਪਟਨ ਐਬਟ ਦੁਆਰਾ ਭੜਕਾਏ ਹੋਏ ਹਜ਼ਾਰਾ ਦੇ ਕੁਝ ਮੁਸਲਮਾਨਾਂ ਨੇ ਸਰਦਾਰ ਚਤਰ ਸਿੰਘ ਅਟਾਰੀਵਾਲਾ ਦੇ ਰਿਹਾਇਸ਼ ਤੇ ਹਮਲਾ ਕਰ ਦਿੱਤਾ। ਸਰਦਾਰ ਚਤਰ ਸਿੰਘ ਨੇ ਅੰਗਰੇਜ਼ ਅਫ਼ਸਰ ਕੈਨੌਰਾ ਨੂੰ ਉਹਨਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ। ਕੈਨੌਰਾ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ਾਂ ਨੇ ਉਲਟਾ ਸਰਦਾਰ ਚਤਰ ਸਿੰਘ ਨੂੰ ਹੀ ਉਸਦੇ ਅਹੁਦੇ ਤੋਂ ਹਟਾ ਦਿੱਤਾ। ਇਸ ਲਈ ਸਰਦਾਰ ਚਤਰ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ।


 

4) ਰਾਮਨਗਰ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਇਹ ਲੜਾਈ ਦੂਜੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਸੀ। ਇਹ ਲੜਾਈ 22 ਨਵੰਬਰ 1848 : ਨੂੰ ਲਾਰਡ ਹਿਊਗ ਗੱਫ਼ ਅਤੇ ਸ਼ੇਰ ਸਿੰਘ ਦੀਆਂ ਫੌਜਾਂ ਵਿਚਕਾਰ ਹੋਈ। ਅੰਗਰੇਜ਼ੀ ਫੌਜ ਵਿੱਚ ਸੈਨਾ ਦੀ ਗਿਣਤੀ ਲੱਗਭਗ 20000 ਸੀ। ਸ਼ੇਰ ਸਿੰਘ ਦੇ ਸੈਨਿਕਾਂ ਦੀ ਗਿਣਤੀ ਲੱਗਭਗ 15000 ਸੀ। ਸਿੱਖਾਂ ਨੇ ਰਾਮਨਗਰ ਵਿੱਚ ਪਹਿਲਾਂ ਹੀ ਮੋਰਚੇ ਲਗਾ ਲਏ ਸਨ। ਜਦੋਂ ਅਗਰੇਜ਼ ਸੈਨਾ ਉੱਥੇ ਪਹੁੰਚੀ ਤਾਂ ਸਿੱਖਾਂ ਨੇ ਉਹਨਾਂ ਨੂੰ ਲਲਕਾਰਿਆ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ।


 

5) ਚਿਲ੍ਹਿਆਂਵਾਲਾ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਇਹ ਲੜਾਈ 13 ਜਨਵਰੀ 1849 : ਨੂੰ ਲੜੀ ਗਈ। ਇਹ ਲੜਾਈ ਸ਼ੇਰ ਸਿੰਘ ਅਤੇ ਲਾਰਡ ਹਿਊਗ ਗਫ਼ ਦੀਆਂ ਫੌਜਾਂ ਵਿਚਕਾਰ ਲੜੀ ਗਈ। ਹਿਊਗ ਗਫ਼ ਸੋਚ ਰਿਹਾ ਸੀ ਕਿ ਉਸਦੀ ਫੌਜ ਦੀ ਗਿਣਤੀ ਘਟ ਹੈ। ਇਸ ਲਈ ਉਸਨੇ ਸ਼ੇਰ ਸਿੰਘ ਦੀ ਫੌਜ ਤੇ ਹਮਲਾ ਨਾ ਕੀਤਾ। ਫਿਰ ਉਸਨੂੰ ਪਤਾ ਲਗਿਆ ਕਿ ਸਰਦਾਰ ਚਤਰ ਸਿੰਘ ਆਪਣੀ ਫੌਜ ਲੈ ਕੇ ਸ਼ੇਰ ਸਿੰਘ ਦੀ ਸਹਾਇਤਾ ਕਰਨ ਲਈ ਰਿਹਾ ਹੈ। ਉਸਨੇ ਤੁਰੈਤ ਸ਼ੇਰ ਸਿੰਘ ਦੀ ਫੌਜ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਭਾਰੀ ਨੁਕਸਾਨ ਹੋਇਆ। ਸਿੱਖਾਂ ਦੀ ਜਿੱਤ ਹੋਈ।


 

6) ਮੁਲਤਾਨ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ: ਇਹ ਲੜਾਈ ਦਸੰਬਰ 1849 : ਵਿੱਚ ਲੜੀ ਗਈ। ਇਹ ਲੜਾਈ ਦੀਵਾਨ ਮੁਲਰਾਜ ਅਤੇ ਜਨਰਲ ਵਿਸ਼ ਦੀਆਂ ਫੌਜਾਂ ਵਿਚਕਾਰ ਲੜੀ ਗਈ। ਮੂਲਰਾਜ ਦੀ ਸਹਾਇਤਾ ਸ਼ੇਰ ਸਿੰਘ ਕਰ ਰਿਹਾ ਸੀ। ਅੰਗਰੇਜ਼ਾਂ ਨੇ ਨਕਲੀ ਚਿੱਠੀਆਂ ਲਿਖਕੇ ਮੂਲਰਾਜ ਅਤੇ ਸ਼ੇਰ ਸਿਘ ਵਿਚਕਾਰ ਫੁੱਟ ਪਵਾ ਦਿੱਤੀ। ਸ਼ੇਰ ਸਿਘ ਆਪਣੀ ਫੌਜ਼ ਲੈ ਕੇ ਮੂਲਰਾਜ ਦਾ ਸਾਥ ਛੱਡ ਗਿਆ। ਅੰਗਰੇਜ਼ਾਂ ਨੇ ਮੁਲਰਾਜ ਨੂੰ ਮੁਲਤਾਨ ਦੇ ਕਿਲ੍ਹੇ ਵਿੱਚ ਘੇਰ ਲਿਆ। ਇੱਕ ਦਿਨ ਅੰਗਰੇਜ਼ਾਂ ਦੁਆਰ ਸੁੱਟਿਆ ਗਿਆ ਇੱਕ ਗੋਲਾ ਮੂਲਰਾਜ ਦੇ ਬਾਰੂਦ ਤੇ ਡਿੱਗ ਪਿਆ ਜਿਸ ਕਾਰਨ ਮੂਲਰਾਜ ਦਾ ਸਾਰਾ ਬਾਰੂਦ ਨਸ਼ਟ ਹੋ ਗਿਆ। ਇਸ ਲਈ ਮੂਲਰਾਜ ਨੂੰ ਹਾਰ ਮਨਣੀ ਪਈ।


7) ਗੁਜਰਾਤ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਇਹ ਲੜਾਈ ਦੂਜੇ ਐਂਗਲੋ-ਸਿੱਖ ਯੁੱਧ ਦੀ ਆਖਰੀ ਲੜਾਈ ਸੀ। ਇਹ ਲੜਾਈ 21 ਫਰਵਰੀ 1849 : ਨੂੰ ਲੜੀ ਗਈ। ਅਗਰੇਜ਼ ਸੈਨਾ ਦੀ ਅਗਵਾਈ ਲਾਰਡ ਹਿਊਜ਼ ਗਫ਼ ਕਰ ਰਿਹਾ ਸੀ। ਸਿੱਖ ਸੈਨਾ ਦੀ ਅਗਵਾਈ ਸ਼ੇਰ ਸਿੰਘ ਕਰ  ਰਿਹਾ ਸੀ। ਚਤਰ ਸਿੰਘ ਦੇ ਸੈਨਿਕ ਵੀ ਉਸਦੀ ਸਹਾਇਤਾ ਲਈ ਗਏ। ਭਾਈ ਮਹਾਰਾਜ ਸਿੰਘ ਅਤੇ ਅਕਰਮ ਖਾਂ ਵੀ ਆਪਣੀ ਸੈਨਾ ਲੈ ਕੇ ਸ਼ੇਰ ਸਿੰਘ ਦੀ ਸਹਾਇਤਾ ਲਈ ਗਏ। ਸਿੱਖ ਸੈਨਿਕਾਂ ਦੀ ਗਿਣਤੀ 40000 ਹੋ ਗਈ ਜਦੋ' ਕਿ ਅੰਗਰੇਜ਼ ਸੈਨਾ ਦੀ ਗਿਣਤੀ 68000 ਸੀ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਲੜਾਈ ਨੂੰ ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ। ਸਿੱਖਾਂ ਦੀਆਂ ਤੋਪਾਂ ਦਾ ਬਾਰੂਦ ਛੇਤੀ ਖਤਮ ਹੋ ਗਿਆ। ਇਸ ਲਈ ਉਹ ਜਿਆਦਾ ਦੇਰ ਅੰਗਰੇਜ਼ਾਂ ਦਾ ਮੁਕਾਬਲਾ ਨਾ ਕਰ ਸਕੇ। ਇਸ ਲੜਾਈ ਵਿੱਚ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ। ਅੰਗਰੇਜ਼ਾਂ ਦੀ ਜਿੱਤ ਹੋਈ।


 

8) ਦੂਜੇ ਐਂਗਲੋ -ਸਿਖ ਯੁੱਧ ਦੇ ਕੀ ਸਿੱਟੇ ਨਿਕਲੇ?


ਉੱਤਰ: ਦੂਜੇ ਐਂਗਲੋ -ਸਿੱਖ ਯੁੱਧ ਦੇ ਸਿੱਟੇ:


1. ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ।

2. ਸਿੱਖ ਫੌਜ਼ ਦੀ ਗਿਣਤੀ ਘਟਾ ਦਿੱਤੀ ਗਈ।

3. ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ।

4. ਪੰਜਾਬ ਦਾ ਪ੍ਰਬੰਧ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ ਗਈ।

5. ਲਾਹੌਰ ਦਰਬਾਰ ਦੀ ਸਾਰੀ ਜਾਇਦਾਦ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ।

 


9) ਕੀ ਲਾਰਡ ਡਲਹੌਜੀ ਦਾ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਉਚਿਤ ਸੀ? ਆਪਣੇ ਪਖ ਵਿੱਚ ਦਲੀਲਾਂ ਦਿਓ।


ਉੱਤਰ: ਹਾਂ। ਲਾਰਡ ਡਲਹੌਜੀ ਦਾ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਉਚਿਤ ਸੀ।

1. ਸਿੱਖਾਂ ਨੇ ਆਪਣੇ ਵਚਨਾਂ ਨੂੰ ਤੋੜਿਆ ਸੀ।

2. ਪੰਜਾਬ ਹੁਣ ਅਗਰੇਜ਼ਾਂ ਅਤੇ ਅਫ਼ਗਾਨਿਸਤਾਨ ਵਿਚਕਾਰ ਚੋਗਾ ਮਧਵਰਤੀ ਰਾਜ ਨਹੀਂ ਰਿਹਾ ਸੀ।

3. ਲਾਹੌਰ ਦਰਬਾਰ ਨੇ ਅੰਗਰੇਜ਼ਾਂ ਨੂੰ ਯੁੱਧ ਵਿੱਚ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਦਿੱਤਾ ਸੀ।

4. ਜੇਕਰ ਅੰਗਰੇਜ਼ ਪੰਜਾਬ ਤੇ ਕਬਜ਼ਾ ਨਾ ਕਰਦੇ ਤਾਂ ਸਿੱਖਾਂ ਨੇ ਅੰਗਰੇਜ਼ਾਂ ਲਈ ਸਿਰਦਰਦੀ ਪੈਦਾ ਕਰਨੀ ਸੀ।


10) ਲਾਰਡ ਡਲਹੌਜੀ ਦਾ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਉਚਿਤ ਨਹੀਂ ਸੀ। ਆਪਣੇ ਪੌਖ ਵਿੱਚ ਦਲੀਲਾਂ ਦਿਓ।


ਉੱਤਰ: ਲਾਰਡ ਡਲਹੌਜੀ ਦਾ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਉਚਿਤ ਨਹੀਂ ਸੀ।


1. ਸਿੱਖਾਂ ਨੇ ਹਮਲਾ ਨਹੀਂ ਕੀਤਾ। ਉਹਨਾਂ ਨੂੰ ਅਜਿਹਾ ਕਰਨ ਲਈ ਭੜਕਾਇਆ ਗਿਆ।

2. ਅੰਗਰੇਜ਼ਾਂ ਨੇ ਆਪ ਹੀ ਮੁਲਤਾਨ ਦੀ ਬਗਾਵਤ ਨੂੰ ਫੈਲਣ ਦਿੱਤਾ ਸੀ।

3. ਲਾਹੌਰ ਦਰਬਾਰ ਨੇ ਅੰਗਰੇਜ਼ਾਂ ਨੂੰ ਪੂਰਾ ਸਹਿਯੋਗ ਦਿੱਤਾ ਸੀ।

4. ਸਾਰੀ ਸਿੱਖ ਸੈਨਾ ਨੇ ਵਿਦਰੋਹ ਨਹੀਂ ਕੀਤਾ ਸੀ।

5. ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰਨ ਦਾ ਤਰੀਕਾ ਗਲਤ ਸੀ।


 

11) ਮਹਾਰਾਜਾ ਦਲੀਪ ਸਿੰਘ ਤੇ ਇੱਕ ਨੋਟ ਲਿਖੋ।


ਉੱਤਰ: ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ` ਛੋਟਾ ਪੁੱਤਰ ਸੀ। ਰਾਜਗੱਦੀ ਤੇ ਬੈਠਣ ਸਮੇਂ ਉਸਦੀ ਉਮਰ ਸਿਰਫ 5 ਸਾਲ ਸੀ। ਇਸ ਲਈ ਮਹਾਰਾਣੀ ਜਿੰਦਾਂ ਨੂੰ ਉਸਦਾ ਸਰਪ੍ਰਸਤ ਅਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਲਾਲ ਸਿੰਘ ਗਦਾਰ ਨਿਕਲਿਆ। ਦੂਜੇ ਐਂਗਲੋ`ਸਿੱਖ ਯੁੱਧ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ। 22 ਅਕਤੂਬਰ 1893 ਈ: ਨੂੰ ਪੈਰਿਸ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋ ਗਈ।


 

12) ਮਹਾਰਾਣੀ ਜਿੰਦਾਂ ਬਾਰੇ ਤੁਸੀਂ ਕੀ ਜਾਣਦੇ ਹੋ?


ਉੱਤਰ: ਮਹਾਰਾਣੀ ਜਿੰਦਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਸੀ। ਰਾਜਗੱਦੀ ਤੇ ਬੈਠਣ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ ਸਿਰਫ਼ 5 ਸਾਲ ਸੀ। ਇਸ ਲਈ ਮਹਾਰਾਣੀ ਜਿੰਦਾਂ ਨੂੰ ਉਸਦੀ ਸਰਪ੍ਰਸਤ ਬਣਾਇਆ ਗਿਆ। ਭੈਰੋਵਾਲ ਦੀ ਸੰਧੀ ਦੁਆਰਾ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਦੀਆਂ ਸਾਰੀਆਂ ਸ਼ਕਤੀਆਂ ਖੋਹ ਲਈਆਂ ਸਨ ਅਤੇ ਪੈਨਸ਼ਨ ਲਗਾ ਦਿੱਤੀ ਸੀ। 1849 ਈ: ਵਿੱਚ ਮਹਾਰਾਣੀ ਜਿੰਦਾਂ ਭੇਸ ਬਦਲ ਕੇ ਨੇਪਾਲ ਪਹੁੰਚ ਗਈ। 1863 ਈ: ਨੂੰ ਇਗਲੈਂਡ ਵਿੱਚ ਮਹਾਰਾਣੀ ਜਿੰਦਾਂ ਦੀ ਮੌਤ ਹੋ ਗਈ।


13) ਭਾਈ ਮਹਾਰਾਜ ਸਿੰਘ ਤੇ ਇੱਕ ਨੋਟ ਲਿਖੋ।


ਉੱਤਰ: ਭਾਈ ਮਹਾਰਾਜ ਸਿੰਘ ਨੌਰੈਗਾਬਾਦ ਦੇ ਪ੍ਰਸਿੰਧ ਸੈਤ ਭਾਈ ਬੀਰ ਸਿੰਘ ਦੇ ਚੇਲੇ ਸਨ। ਉਹ ਪੰਜਾਬ ਦੀ ਅਜਾਦੀ ਚਾਹੁੰਦੇ ਸਨ। ਉਹਨਾਂ ਨੇ ਦੂਜੇ ਐਂਗਲੋ-ਸਿੱਖ ਯੁੱਧ ਦੀਆਂ ਸਾਰੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਗੁਜਰਾਤ ਦੀ ਲੜਾਈ ਤੋਂ ਬਾਅਦ ਉਹਨਾਂ ਨੇ ਹਥਿਆਰ ਨਾ ਸੁੱਟੇ ਅਤੇ ਜੰਮੂ ਚਲੇ ਗਏ। ਉਹਨਾਂ ਨੇ ਕਾਬਲ ਦੇ ਸ਼ਾਸਕ ਨਾਲ ਮਿਲਕੇ ਅੰਗਰੇਜਾਂ ਖਿਲਾਫ਼ ਵਿਦਰੋਹ ਦੀ ਯੋਜਨਾ ਬਣਾਈ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਲਕੱਤਾ ਜੇਲ੍ਹ ਵਿਚ ਭੇਜ ਦਿੱਤੋ ਗਿਆ। ਇਸਤੋਂ ਬਾਅਦ ਉਹਨਾਂ ਨੂੰ ਸਿੰਗਾਪੁਰ ਜੇਲ੍ਹ ਵਿੱਚ ਭੇਜਿਆ ਗਿਆ। ਸਿੰਗਾਪੁਰ ਵਿਖੇ 1856 ਈ: ਵਿੱਚ ਉਹਨਾਂ ਦੀ ਮੌਤ ਹੋ ਗਈ ।  

 








(ਵੱਡੇ ਉੱਤਰਾਂ ਵਾਲੇ ਪ੍ਰਸ਼ਨ)


 

1) ਦੂਜੇ ਐਂਗਲੋ- ਸਿੱਖ ਯੁੱਧ ਦੇ ਕੀ ਕਾਰਨ ਸਨ?


ਉੱਤਰ: ਦੂਜੇ ਐਂਗਲੋ ਸਿੱਖ ਯੁੱਧ ਦੇ ਕਾਰਨ


I. ਸਿੱਖਾਂ ਦੀ ਬਦਲਾ ਲੈਣ ਦੀ ਇੱਛਾ: ਸਿੱਖ ਭਾਵੇਂ ਹਾਰ ਗਏ ਸਨ ਪਰ ਉਹਨਾਂ ਦੇ ਹੌਸਲੇ ਨਹੀਂ ਟੁੱਟੇ ਸਨ। ਉਹਨਾਂ ਦੀ ਹਾਰ ਦਾ ਵੱਡਾ ਕਾਰਨ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਗਦਾਰੀ ਸੀ। ਉਹ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ।



. ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ: ਲਾਹੌਰ ਅਤੇ ਭੈਰੋਵਾਲ ਦੀਆਂ ਸੰਧੀਆਂ ਨੇ ਸਿੱਖਾਂ ਦੇ ਵਕਾਰ ਨੂੰ ਭਾਰੀ ਸਟ ਮਾਰੀ ਸੀ। ਇਹਨਾਂ ਸੰਧੀਆਂ ਦੁਆਰਾ ਲਾਹੌਰ ਦਰਬਾਰ ਤੇ` ਅਨੇਕਾਂ ਪਾਬਦੀਆਂ ਲਗਾ ਦਿੱਤੀਆਂ ਗਈਆਂ ਸਨ ਜਿਹੜੀਆਂ ਸਿੱਖਾਂ ਨੂੰ ਮੰਜੂਰ ਨਹੀਂ ਸਨ।


III. ਸਿੱਖ ਸਾਮਰਾਜ ਨੂੰ ਤੋੜਣਾ: ਅੰਗਰੇਜ਼ਾਂ ਨੇ ਜਲੰਧਰ ਦੁਆਬ ਦੇ ਖੇਤਰ ਤੇ ਕਬਜਾ ਕਰ ਲਿਆ ਸੀ। ਕਸ਼ਮੀਰ ਦਾ ਖੇਤਰ ਅੰਗਰੇਜ਼ਾਂ ਨੇ ਆਪਣੇ ਮਿੱਤਰ ਰਾਜੇ ਗੁਲਾਬ ਸਿੰਘ ਨੂੰ ਦੇ ਦਿੱਤਾ ਸੀ। ਇਸ ਪ੍ਰਕਾਰ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਇਆ ਗਿਆ ਸਿੱਖ ਸਾਮਰਾਜ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਸਿੱਖ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ।


IV.ਸਿੱਖ ਸੈਨਿਕਾਂ ਵਿੱਚ ਰੋਸ: ਲਾਹੌਰ ਸੰਧੀ ਤੋਂ ਬਾਅਦ ਹਜ਼ਾਰਾਂ ਸਿੱਖ ਸੈਨਿਕਾਂ ਨੂੰ ਫ਼ੌਜ ਵਿੱਚੋਂ ਕੱਢ ਦਿੱਤਾ ਗਿਆ ਸੀ। ਇਹ ਸੈਨਿਕ ਬੇਰੁਜ਼ਗਾਰ ਹੋ ਗਏ ਸਨ।ਪਹਿਲੇ ਐਂਗਲੋ -ਸਿੱਖ ਯੁੱਧ ਵਿੱਚ ਹੋਈ ਹਾਰ ਕਾਰਨ ਲੌਕ ਉਹਨਾਂ ਨੂੰ ਮਿਹਣੇ ਮਾਰਦੇ ਸਨ। ਇਸ ਲਈ ਇਹ ਸਿੱਖ ਸੈਨਿਕ ਅੰਗਰੇਜ਼ਾਂ ਤੋਂ ਬਦਲਾ ਲੈਣਾ ਚਾਹੁੰਦੇ ਸਨ।


V. ਅੰਗਰੇਜ਼ਾਂ ਦੇ ਸੁਧਾਰ: ਅੰਗਰੇਜ਼ਾਂ ਨੇ ਪੰਜਾਬ ਵਿੱਚ ਕਈ ਸੁਧਾਰ ਕੀਤੇ। ਉਹਨਾਂ ਨੇ ਸਤੀ ਪ੍ਰਥਾ, ਨਵਜੰਮੀਆਂ ਬੱਚੀਆਂ ਦੀ ਹਤਿਆ, ਗੁਲਾਮੀ ਪ੍ਰਥਾ, ਜਿੰਮੀਦਾਰੀ ਪ੍ਰਥਾ ਆਦਿ ਤੇ ਪਾਬਦੀ ਲਗਾਉਣ ਦੇ ਯਤਨ ਕੀਤੇ। ਪੰਜਾਬੀਆਂ ਨੇ ਇਸਨੂੰ ਆਪਣੇ ਸਮਾਜਿਕ ਜੀਵਨ ਵਿੱਚ ਦਖ਼ਲ ਅਦਾਜ਼ੀ ਸਮਝਿਆ।


VI. ਅੰਗਰੇਜ਼ਾਂ ਦੀ ਲਾਹੌਰ ਦਰਬਾਰ ਵਿੱਚ ਨਿਯੁਕਤੀ: ਅੰਗਰੇਜ਼ਾਂ ਨੇ ਲਾਹੌਰ ਦਰਬਾਰ ਵਿੱਚ ਹੈਨਰੀ ਲਾਰੈਂਸ ਨੂੰ ਆਪਣਾ ਰੈਜ਼ੀਡੈਂਟ ਨਿਯੁਕਤ ਕੀਤਾ। ਹੈਨਰੀ ਲਾਰੈਂਸ ਨੇ ਲਾਹੌਰ ਦਰਬਾਰ ਦੇ ਉੱਚੇ ਅਹੁਦਿਆਂ ਤੇ ਅੰਗਰੇਜ਼ਾਂ ਨੂੰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਸਰਦਾਰਾਂ ਨੂੰ ਇਹ ਗੱਲ ਚੰਗੀ ਨਾ ਲੱਗੀ।


VII. ਮਹਾਰਾਣੀ ਜਿੰਦਾਂ ਨਾਲ ਮਾੜਾ ਸਲੂਕ: ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾਂ ਦੀਆਂ ਸਾਰੀਆਂ ਸ਼ਕਤੀਆਂ ਖੋਹ ਲਈਆਂ ਅਤੇ ਪੈਨਸ਼ਨ ਲਗਾ ਦਿੱਤੀ। ਫ਼ਿਰ ਉਸਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸਤੋ' ਬਾਅਦ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ। ਇਸ ਗੱਲ ਕਾਰਨ ਸਿੱਖਾਂ ਵਿੱਚ ਅੰਗਰੇਜ਼ਾਂ ਵਿਰੁੱਧ ਗੁੱਸਾ ਭਰ ਗਿਆ।


VIII. ਦੀਵਾਨ ਮੂਲਰਾਜ ਦਾ ਵਿਦਰੋਹ: ਦੀਵਾਨ ਮੁਲਰਾਜ ਮੁਲਤਾਨ ਦਾ ਨਾਜ਼ਿਮ ਸੀ। ਅੰਗਰੇਜ਼ਾਂ ਨੇ ਮੁਲਤਾਨ ਦਾ ਸਲਾਨਾ ਲਗਾਨ ਬਹੁਤ ਵਧਾ ਦਿੱਤਾ। ਇਸ ਲਈ ਮੂਲਰਾਜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮੂਲਰਾਜ ਨੇ ਕਿਲ੍ਹੋ ਦੀਆਂ ਚਾਬੀਆਂ ਉਹਨਾਂ ਨੂੰ ਦੇ ਦਿੱਤੀਆਂ। ਪਰ ਅਗਲੇ ਦਿਨ ਮੂਲਰਾਜ ਦੇ ਕੁਝ ਸੈਨਿਕਾਂ ਨੇ ਦੌਹਾਂ ਅੰਗਰੇਜ਼ ਅਫ਼ਸਰਾਂ ਨੂੰ ਮਾਰ ਦਿੱਤਾ ਅਤੇ ਕਾਹਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਅੰਗਰੇਜ਼ਾਂ ਨੇ ਸਾਰੀ ਘਟਨਾ ਦੀ ਜਿੰਮੇਵਾਰੀ ਮੂਲਰਾਜ ਤੇ ਪਾ ਦਿੱਤੀ। ਇਸ ਲਈ ਮੂਲਰਾਜ ਨੇ ਵਿਦਰੋਹ ਕਰ ਦਿੱਤਾ।


IX. ਚਤਰ ਸਿੰਘ ਦਾ ਵਿਦਰੋਹ: ਸਰਦਾਰ ਚਤਰ ਸਿੰਘ ਅਟਾਰੀਵਾਲਾ ਹਜ਼ਾਰਾ ਦਾ ਨਾਜ਼ਿਮ ਸੀ। ਐਗਰੇਜ਼ਾਂ ਦੇ ਭੜਕਾਏ ਹੋਏ ਕੁਝ ਮੁਸਲਮਾਨਾਂ ਨੇ ਸਰਦਾਰ ਚਤਰ ਸਿਘ ਅਟਾਰੀਵਾਲਾ ਦੇ ਰਿਹਾਇਸ਼ ਤੋ ਹਮਲਾ ਕਰ ਦਿੱਤਾ। ਚਤਰ ਸਿੰਘ ਹੀ ਉਸਦੇ ਅਹੁਦੇ ਤੋਂ ਹਟਾ ਦਿੱਤਾ। ਚਤਰ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ।


X. ਸ਼ੇਰ ਸਿੰਘ ਦਾ ਵਿਦਰੋਹ: ਸ਼ੇਰ ਸਿਘ, ਚਤਰ ਸਿੰਘ ਦਾ ਪੁੰਤਰ ਸੀ। ਜਦੋਂ ਉਸਨੂੰ ਆਪਣੇ ਪਿਤਾ ਨਾਲ ਹੋਈ ਬਦਸਲੂਕੀ ਦਾ ਪਤਾ ਲੱਗਿਆ ਤਾਂ ਉਸਨੇ ਅੰਗਰੇਜ਼ਾਂ ਖਿਲਾਫ਼ ਵਿਦਰੋਹ ਕਰ ਦਿੱਤਾ।


XI. ਲਾਰਡ ਡਲਹੌਜ਼ੀ ਦੀ ਨੀਤੀ: ਲਾਰਡ ਡਲਹੌਜ਼ੀ ਬਹੁਤ ਵਡਾ ਸਾਮਰਾਜਵਾਦੀ ਸੀ। ਉਸਨੇ ਭਾਰਤ ਦੇ ਅਨੇਕਾਂ ਰਾਜਾਂ ਤੇ ਕਬਜ਼ਾ ਕੀਤਾ ਸੀ। ਉਹ ਪੰਜਾਬ ਤੋ ਵੀ ਕਬਜ਼ਾ ਕਰਨਾ ਚਾਹੁੰਦਾ ਸੀ।


 

2) ਦੂਜੇ ਐਂਗਲੋ ਸਿੱਖ ਯੁੱਧ ਦੀਆਂ ਮੁੱਖ ਲੜਾਈਆਂ/ਘਟਨਾਵਾਂ ਦਾ ਵਰਣਨ ਕਰੋ।


ਉੱਤਰ:


I. ਰਾਮਨਗਰ ਦੀ ਲੜਾਈ: ਇਹ ਲੜਾਈ ਦੂਜੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਸੀ। ਇਹ ਲੜਾਈ 22 ਨਵੰਬਰ 1848 : ਨੂੰ ਲਾਰਡ ਹਿਊਗ ਗੌੱਫ਼ ਅਤੇ ਸ਼ੇਰ ਸਿੰਘ ਦੀਆਂ ਫੌਜਾਂ ਵਿਚਕਾਰ ਹੋਈ। ਅੰਗਰੇਜ਼ੀ ਫੌਜ ਵਿੱਚ ਸੈਨਾ ਦੀ ਗਿਣਤੀ ਲੱਗਭਗ 20000 ਸੀ। ਸ਼ੇਰ ਸਿਘ ਦੇ ਸੈਨਿਕਾਂ ਦੀ ਗਿਣਤੀ ਲੱਗਭਗ 1 5000 ਸੀ। ਸਿੱਖਾਂ ਨੇ ਰਾਮਨਗਰ ਵਿੱਚ ਪਹਿਲਾਂ ਹੀ ਮੋਰਚੇ ਲਗਾ ਲਏ ਸਨ। ਜਦੋਂ ਅੰਗਰੇਜ਼ ਸੈਨਾ ਉੱਥੇ ਪਹੁੰਚੀ ਤਾਂ ਸਿੱਖਾਂ ਨੇ ਉਹਨਾਂ ਨੂੰ ਲਲਕਾਰਿਆ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ।


. ਚਿਲ੍ਰਿਆਂਵਾਲਾ ਦੀ ਲੜਾਈ: ਇਹ ਲੜਾਈ 13 ਜਨਵਰੀ 1849 .: ਨੂੰ ਲੜੀ ਗਈ। ਇਹ ਲੜਾਈ ਸ਼ੇਰ ਸਿੰਘ ਅਤੇ ਲਾਰਡ ਹਿਊਗ ਗਫ਼ ਦੀਆਂ ਫੌਜਾਂ ਵਿਚਕਾਰ ਲੜੀ ਗਈ। ਹਿਊਗ ਗਫ਼ ਸੋਚ ਰਿਹਾ ਸੀ ਕਿ ਉਸਦੀ ਫੌਜ ਦੀ ਗਿਣਤੀ ਘਟ ਹੈ। ਇਸ ਲਈ ਉਸਨੇ ਸ਼ੇਰ ਸਿੰਘ ਦੀ ਫੌਜ ਤੇ ਹਮਲਾ ਨਾ ਕੀਤਾ। ਫਿਰ ਉਸਨੂੰ ਪਤਾ ਲੱਗਿਆ ਕਿ ਸਰਦਾਰ ਚਤਰ ਸਿੰਘ ਆਪਣੀ ਫੌਜ ਲੈ ਕੇ ਸ਼ੇਰ ਸਿੰਘ ਦੀ ਸਹਾਇਤਾ ਕਰਨ ਲਈ ਰਿਹਾ ਹੈ। ਉਸਨੇ ਤੁਰਤ ਸ਼ੇਰ ਸਿੰਘ ਦੀ ਫੌਜ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਭਾਰੀ ਨੁਕਸਾਨ ਹੋਇਆ। ਸਿੱਖਾਂ ਦੀ ਜਿੱਤ ਹੋਈ।


III. ਮੁਲਤਾਨ ਦੀ ਲੜਾਈ: ਇਹ ਲੜਾਈ ਦਸੰਬਰ 1849 : ਵਿਚ ਲੜੀ ਗਈ। ਇਹ ਲੜਾਈ ਦੀਵਾਨ ਮੂਲਰਾਜ ਅਤੇ ਜਨਰਲ ਵਿਸ਼ ਦੀਆਂ ਫੌਜਾਂ ਵਿਚਕਾਰ ਲੜੀ ਗਈ। ਮੁਲਰਾਜ ਦੀ ਸਹਾਇਤਾ ਸ਼ੇਰ ਸਿੰਘ ਕਰ ਰਿਹਾ ਸੀ। ਅੰਗਰੇਜ਼ਾਂ ਨੇ ਨਕਲੀ ਚਿੱਠੀਆਂ ਲਿਖਕੇ ਮੂਲਰਾਜ ਅਤੇ ਸ਼ੇਰ ਸਿੰਘ ਵਿਚਕਾਰ ਫੁੱਟ ਪਵਾ ਦਿੱਤੀ। ਸ਼ੇਰ ਸਿੰਘ ਆਪਣੀ ਫੌਜ਼ ਲੰ` ਕੇ ਮੂਲਰਾਜ ਦਾ ਸਾਥ ਛੱਡ ਗਿਆ। ਅਗਰੇਜਾਂ ਨੇ ਮੁਲਰਾਜ ਨੂੰ ਮੁਲਤਾਨ ਦੇ ਕਿਲ੍ਹੇ ਵਿੱਚ ਘੇਰ ਲਿਆ। ਇੱਕ ਦਿਨ ਅੰਗਰੇਜ਼ਾਂ ਦੁਆਰ ਸੁਟਿਆ ਗਿਆ ਇੱਕ ਗੋਲਾ ਮੁਲਰਾਜ ਦੇ ਬਾਰੂਦ ਤੇ ਡਿੱਗ ਪਿਆ ਜਿਸ ਕਾਰਨ ਮੂਲਰਾਜ ਦਾ ਸਾਰਾ ਬਾਰੂਦ ਨਸ਼ਟ ਹੋ ਗਿਆ। ਇਸ ਲਈ ਮੂਲਰਾਜ ਨੂੰ ਹਾਰ ਮਨਣੀ ਪਈ।


IV. ਗੁਜਰਾਤ ਦੀ ਲੜਾਈ: ਇਹ ਲੜਾਈ ਦੂਜੇ ਐਂਗਲੋ-ਸਿੱਖ ਯੁੱਧ ਦੀ ਆਖਰੀ ਲੜਾਈ ਸੀ। ਇਹ ਲੜਾਈ 21 ਫਰਵਰੀ 1849 : ਨੂੰ ਲੜੀ ਗਈ। ਅੰਗਰੇਜ਼ ਸੈਨਾ ਦੀ ਅਗਵਾਈ ਲਾਰਡ ਹਿਊਜ਼ ਗਫ਼ ਕਰ ਰਿਹਾ ਸੀ। ਸਿੱਖ ਸੈਨਾ ਦੀ ਅਗਵਾਈ ਸ਼ੇਰ ਸਿੰਘ ਕਰ ਰਿਹਾ ਸੀ। ਚਤਰ ਸਿੰਘ ਦੇ ਸੈਨਿਕ ਵੀ ਉਸਦੀ ਸਹਾਇਤਾ ਲਈ ਗਏ। ਭਾਈ ਮਹਾਰਾਜ ਸਿੰਘ ਅਤੇ ਅਕਰਮ ਖਾਂ ਵੀ ਆਪਣੀ ਸੈਨਾ ਲੈ ਕੇ ਸ਼ੇਰ ਸਿੰਘ ਦੀ ਸਹਾਇਤਾ ਲਈ ਗਏ। ਸਿੱਖ ਸੈਨਿਕਾਂ ਦੀ ਗਿਣਤੀ 40000 ਹੋ` ਗਈ ਜਦੋ ਕਿ ਅੰਗਰੇਜ਼ ਸੈਨਾ ਦੀ ਗਿਣਤੀ 68000 ਸੀ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਲੜਾਈ ਨੂੰ ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ। ਸਿੱਖਾਂ ਦੀਆਂ ਤੋਪਾਂ ਦਾ ਬਾਰੂਦ ਛੇਤੀ ਖਤਮ ਹੋ ਗਿਆ। ਇਸ ਲਈ ਉਹ ਜਿਆਦਾ ਦੇਰ ਅੰਗਰੇਜ਼ਾਂ ਦਾ ਮੁਕਾਬਲਾ ਨਾ ਕਰ ਸਕੇ। ਇਸ ਲੜਾਈ ਵਿੱਚ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ। ਅੰਗਰੇਜ਼ਾਂ ਦੀ ਜਿੱਤ ਹੋਈ।


 

3) ਦੂਜੇ ਐਂਗਲੋ -ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ?


ਉੱਤਰ: ਦੂਜੇ ਐਂਗਲੋ -ਸਿੱਖ ਯੁੱਧ ਦੇ ਸਿੱਟੇ:


I. ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਅੰਤ: ਇਸ ਲੜਾਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਨੂੰ ਖਤਮ ਕਰ ਦਿੱਤਾ। 29 ਮਾਰਚ 1849 : ਨੂੰ ਲਾਹੌਰ ਘੋਸ਼ਣਾ ਪਤਰ ਰਾਹੀਂ ਮਹਾਰਾਜਾ ਦਲੀਪ ਸਿਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਉਸਦੀ ਪੈਨਸ਼ਨ ਲਗਾ ਦਿੱਤੀ ਗਈ। ਲਾਹੌਰ ਦਰਬਾਰ ਤੇ ਅੰਗਰੇਜ਼ਾਂ ਦਾ ਕਬਜਾ ਹੋ ਗਿਆ।


. ਸਿੱਖ ਫੌਜ਼ ਨੂੰ ਤੋੜਣਾ: ਦੂਜੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਸਿੱਖ ਫੌਜ਼ ਨੂੰ ਤੋੜ ਦਿੱਤਾ ਗਿਆ। ਜਿਆਦਾਤਰ ਸੈਨਿਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਕੁਝ ਸੈਨਿਕਾਂ ਨੂੰ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ।


III. ਵਿਦਰੋਹੀਆਂ ਨੂੰ ਸਜ਼ਾਵਾਂ: ਦੀਵਾਨ ਮੂਲਰਾਜ ਅਤੇ ਭਾਈ ਮਹਾਰਾਜ ਸਿੰਘ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਸਰਦਾਰ ਚਤਰ ਸਿੰਘ ਅਤੇ ਸ਼ੇਰ ਸਿੰਘ ਨੂੰ ਵੀ ਗ੍ਫਿਤਾਰ ਕਰ ਲਿਆ ਗਿਆ ਅਤੇ ਜੇਲ੍ਹ ਵਿੱਚ ਪਾ ਦਿੱਤਾ ਗਿਆ।


IV. ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ: ਪੰਜਾਬ ਦਾ ਪ੍ਰਬੰਧ ਚਲਾਉਣ ਲਈ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਕੀਤੀ ਗਈ। ਇਸ ਪ੍ਰਸ਼ਾਸਨਿਕ ਬੋਰਡ ਨੇ 1853 : ਤੱਕ ਕੰਮ ਕੀਤਾ। ਇਸਤੋ' ਬਾਅਦ ਪ੍ਰਸ਼ਾਸਨਿਕ ਬੋਰਡ ਨੂੰ ਭੰਗ ਕਰਕੇ` ਜਾਨ ਲਾਰੈਂਸ ਨੂੰ ਪੰਜਾਬ ਦਾ ਚੀਫ਼ ਕਮਿਸ਼ਨਰ ਨਿਯੁਕਤ ਕੀਤਾ ਗਿਆ।



V. ਪੰਜਾਬ ਵਿੱਚ ਸੁਧਾਰ: ਅੰਗਰੇਜ਼ਾਂ ਨੇ ਪੰਜਾਬ ਵਿੱਚ ਅਨੇਕਾਂ ਸੁਧਾਰ ਕੀਤੇ ਪੁਲੀਸ ਪੁਣਾਲੀ ਅਤੇ ਨਿਆਂ ਪ੍ਰਣਾਲੀ ਨੂੰ ਜਿਆਦਾ ਕੁਸ਼ਲ ਬਣਾਇਆ ਗਿਆ। ਸੜਕਾਂ ਅਤੇ ਨਹਿਰਾਂ ਦਾ ਨਿਰਮਾਣ ਕਰਕੇ ਖੇਤੀਬਾੜੀ ਅਤੇ ਵਪਾਰ ਨੂੰ ਉਤਸਾਹਿਤ ਕੀਤਾ ਗਿਆ। ਜਾਗੀਰਦਾਰੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ।


VI. ਰਾਜਨੀਤਕ ਅਸਥਿਰਤਾ ਦੀ ਸਮਾਪਤੀ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੈਦਾ ਹੋਈ ਬਦਅਮਨੀ ਅਤੇ ਰਾਜਨੀਤਕ ਅਸਥਿਰਤਾ ਨੂੰ ਖਤਮ ਕਰ ਦਿੱਤਾ ਗਿਆ। ਪੰਜਾਬ ਵਿੱਚ ਸ਼ਾਤੀ ਦੀ ਸਥਾਪਨਾ ਕੀਤੀ ਗਈ। ਉੱਤਰ- ਪੱਛਮੀ ਸੀਮਾ ਨੂੰ ਮਜ਼ਬੂਤ ਬਣਾਇਆ ਗਿਆ।


VII. ਪੰਜਾਬ ਦੀਆਂ ਰਿਆਸਤਾਂ ਨਾਲ ਚੰਗਾ ਸਲੂਕ: ਦੂਜੇ ਐਂਗਲੋਂ-ਸਿੱਖ ਯੁੱਧ ਸਮੇਂ ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਫ਼ਰੀਦਕੋਟ ਅਤੇ ਕਪੂਰਥਲਾ ਆਦਿ ਰਿਆਸਤਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਇਹਨਾਂ ਸਿਆਸਤਾਂ ਨਾਲ ਚੰਗਾ ਸਲੂਕ ਕੀਤਾ ਗਿਆ ਅਤੇ ਇਹਨਾਂ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।