ਪਾਠ -21 ਪਹਿਲਾ ਐਂਗਲੋ ਸਿੱਖ ਯੁੱਧ
ਇੱਕ ਨੰਬਰ ਵਾਲੇ ਪ੍ਰਸ਼ਨ-ਉੱਤਰ
1.
ਪਹਿਲਾ
ਐਂਗਲੋ-ਸਿੱਖ ਯੁੱਧ ਕਦੋਂ ਹੋਇਆ ਸੀ?
ਉੱਤਰ-1 94 5-4 6 ਈ: ।
2.
ਪਹਿਲੇ
ਐਂਗਲੋ-ਸਿੱਖ ਯੁੱਧ ਦਾ ਕੀ ਕਾਰਨ ਸੀ?
ਉੱਤਰ-ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ।
3.
ਪਹਿਲੇ
ਐਂਗਲੋ-ਸਿੱਖ ਯੁੱਧ ਸਮੇ ਪੰਜਾਬ ਦਾ ਮਹਾਰਾਜਾ ਕੌਣ ਸੀ?
ਉੱਤਰ-ਮਹਾਰਾਜਾ ਦਲੀਪ ਸਿੰਘ
4.
ਮਹਾਰਾਜਾ
ਦਲੀਪ
ਸਿੰਘ
ਦੇ
ਪਿਤਾ
ਦਾ
ਕੀ
ਨਾਮ
ਸੀ?
ਉੱਤਰ-ਮਹਾਰਾਜਾ ਰਣਜੀਤ ਸਿੰਘ
5. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ?
ਉੱਤਰ-ਲਾਰਡ ਹਾਰਡਿੰਗ
6.
ਮਹਾਰਾਜਾ
ਦਲੀਪ
ਸਿੰਘ
ਦੀ
ਮਾਤਾ
ਦਾ
ਨਾਮ
ਕੀ
ਸੀ?
ਉੱਤਰ-ਮਹਾਰਾਣੀ ਜ਼ਿੰਦਾ
7.
ਲਾਲ
ਸਿੰਘ
ਕੌਣ
ਸੀ?
ਉੱਤਰ-ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ
8.
ਪਹਿਲੇ
ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਦਾ ਨਾਮ ਦੱਸੋ?
ਉੱਤਰ-ਮੁਦਕੀ 1 8 ਦਸੰਬਰ 1845
9.
ਤੇਜਾ
ਸਿੰਘ
ਕੌਣ
ਸੀ?
ਉੱਤਰ-ਲਾਹੌਰ ਦਰਬਾਰ ਦਾ ਸੈਨਾਪਤੀ
10.
ਪਹਿਲੇ
ਐਂਗਲੋ-ਸਿੱਖ ਯੁੱਧ ਦੀ ਅੰਤਿਮ ਲੜਾਈ ਕਿਹੜੀ ਸੀ?
ਉੱਤਰ-ਸਭਰਾਉਂ 10 ਫਰਵਰੀ 1846
11.
ਪਹਿਲੇ
ਐਂਗਲੋ-ਸਿੱਖ ਯੁੱਧ ਸਮੇ ਸਭਰਾਉਂ ਦੀ ਲੜਾਈ ਵਿੱਚ ਕਿਹੜਾ ਸਿੱਖ ਸਰਦਾਰ ਬਹਾਦਰੀ ਨਾਲ ਲੜਦਾ ਸ਼ਹੀਦ ਹੋਇਆ ਸੀ?
ਉੱਤਰ-ਸ਼ਾਮ ਸਿੰਘ ਅਟਾਰੀਵਾਲਾ
12.
ਪਹਿਲੇ
ਐਂਗਲੋ-ਸਿੱਖ ਯੁੱਧ ਤੋਂ ਬਾਅਦ ਕਿਹੜੀ ਸੰਧੀ ਤੇ ਦਸਤਖ਼ਤ ਹੋਏ?
ਉੱਤਰ-ਲਾਹੌਰ ਦੀ ਸੰਧੀ ਮਾਰਚ 1 3 4 6
13.
ਲਾਹੌਰ
ਦੀ
ਦੂਸਰੀ
ਸੰਧੀ
ਕਦੋਂ
ਹੋਈ?
ਉੱਤਰ-ਲਾਹੌਰ ਦੀ ਸੰਧੀ 1 1 ਮਾਰਚ 1 34 6
14.
ਭੈਰੋਵਾਲ
ਸੰਧੀ
ਕਦੋਂ
ਹੋਈ?
ਉੱਤਰ-ਭੈਰੋਵਾਲ 1 5 ਦਸੰਬਰ 1 34 6
15.
ਭੈਰੋਵਾਲ
ਦੀ
ਸੰਧੀ
ਦੁਆਰਾ
ਅੰਗਰੇਜ਼ਾਂ
ਨੇ
ਲਾਹੌਰ
ਦਰਬਾਰ
ਵਿੱਚ
ਕਿਸ
ਨੂੰ
ਆਪਣਾ
ਪਹਿਲਾ
ਰੈਜ਼ੀਡੈਂਟ
ਨਿਯੁਕਤ
ਕੀਤਾ?
ਉੱਤਰ-ਹੈਨਰੀ ਲਾਰੈਂਸ
16.
ਮਹਾਰਾਜਾ
ਦਲੀਪ
ਸਿੰਘ
ਨੇ
ਪੰਜਾਬ
' ਤੇ
ਕਦੋਂ
ਤੋਂ
ਲੈ
ਕੇ
ਕਦੋਂ
ਤੱਕ
ਰਾਜ
ਕੀਤਾ?
ਉੱਭਰ-1 94 3-1949
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ
ਪ੍ਰਸ਼ਨ1. ਪਹਿਲੇ ਐਂਗਲੋ ਸਿੱਖ ਯੁੱਧ ਦੇ ਕਾਰਨਾਂ ਬਾਰੇ ਦੱਸੋ?
ਉੱਤਰ-
1. ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ।
2. ਰਣਜੀਤ ਸਿੰਘ ਦੇ ਅਯੋਗ ਉੱਤਰਾਧਿਕਾਰੀ ਅਤੇ ਪੰਜਾਬ ਵਿੱਚ ਫੈਲੀ ਅਰਾਜਕਤਾ।
3. ਪਹਿਲੇ ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ ਤੇ ਸਿੱਖਾਂ ਨੂੰ ਉਤਸ਼ਾਹ।
4. ਲਾਲ ਸਿੰਘ, ਤੇਜਾ ਸਿੰਘ ਅਤੇ ਮਹਾਰਾਣੀ ਜਿੰਦਾ ਦਾ ਸਿੱਖ ਫੌਜ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਣਾ ਤਾਂ ਕੀ ਅੰਗਰੇਜ਼ਾਂ ਨਾਲ ਲੜਾ ਕੇ ਸਿੱਖ ਫੌਜ ਦੀ ਸ਼ਕਤੀ ਘੱਟ ਕੀਤੀ ਜਾ ਸਕੇ।
ਪ੍ਰਸ਼ਨ 2. ਮੁਦਕੀ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ?
ਉੱਤਰ-ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਪਹਿਲੀ ਲੜਾਈ 18 ਦਸੰਬਰ 1 349 ਈ. ਨੂੰ ਮੁਦਕੀ ਦੇ ਸਥਾਨ ਤੇ ਲੜੀ ਗਈ।ਇਸ ਲੜਾਈ ਵਿੱਚ ਸਿੱਖ ਫੌਜ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ ਜਦਕੀ ਅੰਗਰੇਜ਼ ਫੌਜ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ।ਸਿੱਖ ਫੌਜ ਬਹਾਦਰੀ ਨਾਲ ਲੜ ਰਹੀ ਸੀ ਅਤੇ ਅੰਗਰੇਜ਼ ਫੌਜ ਦਾ ਭਾਰੀ ਨੁਕਸਾਨ ਕੀਤਾ ਪਰੰਤੂ ਇਸੇ ਸਮੇ ਲਾਲ ਸਿੰਘ ਨੇ ਗੱਦਾਰੀ ਕੀਤੀ ਤੇ ਲੜਾਈ ਦੇ ਮੈਦਾਨ ਵਿੱਚੋਂ ਦੌੜ ਗਿਆ ਜਿਸ ਨਾਲ ਸਿੱਖ ਫੌਜ ਦੀ ਹਾਰ ਹੋਈ।
ਪ੍ਰਸ਼ਨ 3. ਫ਼ਿਰੋਜ਼ਸ਼ਾਹ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ?
ਉੱਤਰ- 21 ਦਸੰਬਰ 1845 ਈ. ਨੂੰ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਲੜੀ ਗਈ ਇਸ ਲੜਾਈ ਵਿੱਚ ਸਿੱਖ ਫੌਜ ਦੀ ਅਗਵਾਈ ਪ੍ਰਧਾਨ ਮੰਤਰੀ ਲਾਲ ਸਿੰਘ ਅਤੇ ਸੈਨਾਪਤੀ ਤੇਜਾ ਸਿੰਘ ਕਰ ਰਹੇ ਸਨ। ਅੰਗਰੇਜ਼ ਫੌਜ ਦੀ ਅਗਵਾਈ ਲਾਰਡ ਹਿਊਗ ਗਫ਼, ਜਾਨ ਲਿਟਲਰ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ।ਪਰੰਤੂ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਗੱਦਾਰੀ ਕਾਰਨ ਸਿੱਖ ਇਹ ਲੜਾਈ ਹਾਰ ਗਏ।
ਪ੍ਰਸ਼ਨ 4. ਸਭਰਾਉਂ ਦੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ?
ਉੱਤਰ-ਸਭਰਾਉਂ ਦੀ ਲੜਾਈ 10 ਫਰਵਰੀ 1846 ਈ: ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਲੜੀ ਗਈ ਅੰਤ
ਲੜਾਈ ਸੀ।ਅੰਗਰੇਜ਼ ਫੌਜ ਦੀ ਅਗਵਾਈ ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ ਅਤੇ ਸਿੱਖ ਫੌਜ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ ਜੋ ਗੱਦਾਰੀ ਕਰਕੇ ਲੜਾਈ ਦੇ ਮੈਦਾਨ ਵਿੱਚੋ ਦੌੜ ਗਏ।ਪਰੰਤੂ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਬਹਾਦਰੀ ਨਾਲ ਅੰਗਰੇਜ਼ ਫੌਜ ਨੂੰ ਕਾਫੀ ਨੁਕਸਾਨ ਪਹੁੰਚਾਇਆ ਅਤੇ ਲੜਦਾ ਹੋਇਆ ਸ਼ਹੀਦ ਹੋ ਗਿਆ।ਸਿੱਖਾਂ ਨੂੰ ਅੰਤ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ਨ 5. ਲਾਲ ਸਿੰਘ ਅਤੇ ਤੇਜਾ ਸਿੰਘ ਕੌਣ ਸਨ?
ਉੱਤਰ-ਲਾਲ ਸਿੰਘ ਸਤੰਬਰ 1 845 ਈ. ਵਿੱਚ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਨਿਯੁਕਤ ਹੋਇਆ ਅਤੇ ਤੇਜਾ ਸਿੰਘ ਸੈਨਾਪਤੀ ਨਿਯੁਕਤ ਹੋਇਆ।ਇਸ ਸਮੇ ਸਿੱਖ ਫੌਜ ਦੀ ਸ਼ਕਤੀ ਕਾਫੀ ਵੱਧ ਚੁੱਕੀ ਸੀ ਜਿਸ ਤੋਂ ਲਾਲ ਸਿੰਘ ਤੇ ਤੇਜਾ ਸਿੰਘ ਘਬਰਾਉਣ ਲੱਗੇ।ਇਸ ਲਈ ਉਹਨਾ ਨੇ ਸਿੱਖ ਫੌਜ ਨੂੰ ਅੰਗਰੇਜ਼ਾਂ ਦੇ ਵਿਰੁੱਧ ਭੜਕਾਉਣਾ ਸੁਰੂ ਕਰ ਦਿੱਤਾ।ਉਹਨਾਂ ਦਾ ਉਦੇਸ਼ ਸੀ ਕਿ ਜੇਕਰ
ਸਿੱਖ ਫੌਜ ਅੰਗਰੇਜਾਂ ਨਾਲ ਬੁੱਧ ਵਿੱਚ ਹਾਰਦੀ ਤਾਂ ਕਮਜ਼ੋਰ ਹੋਵੇਗੀ ਅਤੇ ਜੇਕਰ ਸਿੱਖ ਫੌਜ ਦੀ ਜਿੱਤ ਹੁੰਦੀ ਹੈ ਤਾਂ ਉਹਨਾਂ ਦੀ ਲੋਕਪ੍ਰਿਅਤਾ
ਵੱਧ ਜਾਵੇਗੀ।
ਪ੍ਰਸ਼ਨ 6. ਲਾਹੌਰ ਦੀ ਪਹਿਲੀ ਸੰਧੀ ਦੀਆਂ ਤਿੰਨ ਸ਼ਰਤਾ ਲਿਖੋ।
ਉੱਤਰ-ਲਾਹੌਰ ਦੀ ਪਹਿਲੀ ਸੰਧੀ 9 ਮਾਰਚ 1 24 6 ਈ: ਨੂੰ ਹੋਈ ਜਿਸਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਸਨ।
(1) ਮਹਾਰਾਜਾ ਦਲੀਪ ਸਿੰਘ ਨੇ ਸਤਲੁਜ ਅਤੇ ਬਿਆਸ ਦਰਿਆਵਾਂ ਵਿਚਕਾਰ ਸਥਿਤ ਸਾਰੇ
ਮੈਦਾਨੀ ਅਤੇ ਪਰਬਤੀ ਖੇਤਰ ਅਤੇ ਕਿਲ੍ਹੇ ਅੰਗਰੇਜ਼ਾਂ ਨੂੰ ਸੌਂਪ ਦਿੱਤੇ।
(2) ਅੰਗਰੇਜ਼ਾਂ ਨੇ ਸਿੱਖਾਂ ਤੇ 1. 50 ਕਰੌੜ ਰੁਪਏ ਯੁੱਧ ਦਾ ਹਰਜ਼ਾਨਾ ਲਗਾ ਦਿੱਤਾ।
(3)
ਲਾਹੌਰ ਰਾਜ ਦੀ ਫੌਜ ਘਟਾ ਕੇ ਪੈਦਲ ਫੌਜ 2000 ਅਤੇ ਘੋੜਸਵਾਰ ਫੌਜ 12000 ਨਿਸ਼ਚਿਤ ਕਰ ਦਿੱਤੀ ਗਈ।
ਪ੍ਰਸ਼ਨ7. ਭੈਰੋਵਾਲ ਦੀ ਸੰਧੀ ਦੀਆਂ ਭਿੰਨ ਮੁੱਖ ਸ਼ਰਤਾਂ ਲਿਖੋ?
ਉੱਤਰ-
(1) ਲਾਹੌਰ ਦਰਬਾਰ ਦਾ ਸ਼ਾਸਨ ਪ੍ਰਬੰਧ ਬਿਟਿਸ਼ ਗਵਰਨਰ ਜਨਰਲ ਦੁਆਰਾ ਨਿਯੁਕਤ ਬਿ੍ਟਿਸ਼ ਰੈਜੀਡੈਂਟ ਚਲਾਏਗਾ ਜਿਸ ਦੀ ਮਦਦ ਲਈ ਅੱਠ ਸਰਦਾਰਾਂ ਦੀ ਇੱਕ ਕੌਂਸਲ ਆਫ ਰੀਜੈਂਸੀ ਦਾ ਗਠਨ ਕੀਤਾ ਗਿਆ।ਇਹ ਵਿਵਸਥਾ 4 ਸਤੰਬਰ 1854 ਈ. ਨੂੰ ਮਹਾਰਾਜਾ ਦਲੀਪ ਸਿੰਘ ਦੇ ਬਾਲਿਗ ਹੋਣ ਤੱਕ ਕਾਇਮ ਰਹੇਗੀ।
(2) ਮਹਾਰਾਜਾ ਦੀ ਰੱਖਿਆ ਅਤੇ ਰਾਜ ਵਿੱਚ ਸ਼ਾਤੀ ਰੱਖਣ ਲਈ ਅੰਗਰੇਜ਼ ਫੌਜ ਲਾਹੌਰ ਵਿੱਚ ਤੈਨਾਤ ਰਹੇਗੀ ਜਿਸਦਾ ਸਲਾਨਾ ਖਰਚਾ 2? ਲੱਖ ਰੁਪਏ ਲਾਹੌਰ ਦਰਬਾਰ ਦੇਵੇਗਾ।
(3) ਮਹਾਰਾਣੀ
ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰਕੇ ਡੇਢ ਲੱਖ ਰੁਪਏ ਸਲਾਨਾ ਪੈਨਸ਼ਨ ਲਗਾ ਦਿੱਤੀ|
(ਵੱਡੇ ਉੱਤਰਾਂ ਵਾਲੇ ਪ੍ਰਸ਼ਨ)
1)
ਪਹਿਲੇ
ਐਂਗਲੋਂ-ਸਿੱਖ ਯੁੱਧ ਦੇ ਕੀ ਕਾਰਨ ਸਨ?
ਉੱਤਰ: ਪਹਿਲੇ ਐਂਗਲੋਂ ਸਿੱਖ ਯੁੱਧ ਦੇ ਕਾਰਨ:
1. ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ: ਅੰਗਰੇਜ਼ਾਂ ਨੇ ਪੰਜਾਬ ਦੇ ਆਲੇ-ਦੁਆਲੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਸ਼ਿਕਾਰਪੁਰ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨੂੰ ਕੌਂਢ ਦਿੱਤਾ। ਉਹਨਾਂ ਨੇ ਫਿਰੋਜ਼ਪੁਰ ਵਿਖੇ ਸੈਨਿਕ ਛਾਉਣੀ ਬਣਾ ਲਈ। ਮਹਾਰਾਜਾ ਰਣਜੀਤ ਸਿੰਘ ਨੂੰ ਗੱਲਾਂ
-ਬਾਤਾਂ ਵਿੱਚ ਲਗਾ ਕੇ ਅੰਗਰੇਜ਼ਾਂ
ਨੇ ਸਿੰਧ
ਨਾਲ ਸੰਧੀ
ਕਰ ਲਈ ਸੀ।
॥. ਪੰਜਾਬ ਦੀ ਰਾਜਨੀਤਕ ਅਸਥਿਰਤਾ: ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਕ ਅਸਥਿਰਤਾ ਫੈਲ ਗਈ ਸੀ। ਲਾਹੌਰ ਦਰਬਾਰ ਸਾਜ਼ਿਸ਼ਾਂ ਦਾ ਅਖਾੜਾ ਬਣ ਗਿਆ ਸੀ। ਅੰਗਰੇਜ਼
ਇਸਦਾ ਫਾਇਦਾ ਉਠਾਉਣਾ ਚਾਹੁੰਦੇ ਸਨ।
III. ਪਹਿਲਾ ਐਂਗਲੋਂ -ਅਫ਼ਗਾਨ ਯੁੱਧ: ਪਹਿਲੇ ਐਂਗਲੋ-ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ
ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ। ਇਸ ਨਾਲ ਅੰਗਰੇਜ਼ਾਂ
ਦੀ ਬਹੁਤ ਬਦਨਾਮੀ ਹੋਈ। ਅੰਗਰੇਜ਼
ਕਿਸੇ ਵੱਡੀ ਸ਼ਕਤੀ ਨੂੰ ਹਰਾ ਕੇ ਆਪਣੀ ਬਦਨਾਮੀ ਦਾ ਦਾਗ ਧੋਣਾ ਚਾਹੁੰਦੇ ਸਨ।
IV. ਸਿੰਧ ਤੇ ਕਬਜ਼ਾ: ਅੰਗਰੇਜ਼ਾਂ ਨੇ ਝੂਠੇ ਇਲਜ਼ਾਮ ਲਗਾ ਕੇ` ਸਿਧ ਤੇ ਹਮਲਾ ਕਰ ਦਿੱਤਾ ਅਤੇ ਇਸਤੇ ਕਬਜ਼ਾ ਕਰ ਲਿਆ। ਸਿੱਖ ਸਿਧ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਸਨ। ਅੰਗਰੇਜ਼ਾਂ
ਦੇ ਸਿੰਧ ਤੇ ਕਬਜ਼ੇ ਕਾਰਨ ਸਿੱਖਾਂ ਅਤੇ ਅੰਗਰੇਜ਼ਾਂ
ਦੇ ਸੰਬੰਧ
ਹੋਰ ਵਿਗੜ ਗਏ।
V. ਅੰਗਰੇਜ਼ਾਂ ਦੀਆਂ ਸੈਨਿਕ ਤਿਆਰੀਆਂ:
ਅੰਗਰੇਜ਼ਾਂ ਨੇ ਸੈਨਿਕ ਤਿਆਰੀਆਂ
ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੇਸ਼ ਦੇ ਹਥਿਆਰ ਅਤੇ ਸੈਨਾ ਸਮਗਰੀ ਵੀ ਮੰਗਵਾਈ ਗਈ।
VI. ਮੇਜਰ ਬਰਾਡਫੁਟ ਦੀ ਨਿਯੁਕਤੀ:
1844 ਈ: ਵਿੱਚ ਅੰਗਰੇਜ਼ਾਂ ਨੇ ਮੇਜਰ
ਬਰਾਡਫੁਟ ਨੂੰ ਲੁਧਿਆਣਾ ਵਿਖੇ ਆਪਣਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ। ਮੇਜਰ ਬਰਾਡਫੁਟ ਸਿੱਖਾਂ ਦਾ
ਸਖ਼ਤ ਵਿਰੋਧੀ ਸੀ। ਉਸਨੀਆਂ ਆਪਣੀਆਂ ਕਾਰਵਾਈਆਂ ਕਰਕੇ ਸਿੱਖ ਸੈਨਾ ਨੂੰ ਭੜਕਾਇਆ।
VII. ਮੌਰਾਂ ਪਿੰਡ ਦਾ ਮਸਲਾ: ਮਹਾਰਾਜਾ ਰਣਜੀਤ ਸਿੰਘ ਨੇ ਮੌਰਾਂ ਪਿਡ ਧੰਨਾ ਸਿੰਘ
ਨਾਂ ਦੇ ਆਪਣੇ ਇੱਕ ਸੇਵਕ ਨੂੰ ਇਨਾਮ ਵਜੋਂ ਦਿੱਤਾ ਸੀ। 1843 ਈ: ਵਿੱਚ ਨਾਭੇ ਦੇ ਰਾਜੇ ਦੇਵਿੰਦਰ ਸਿੰਘ
ਨੇ ਇਸ ਪਿੰਡ ਤੇ ਕਬਜ਼ਾ ਕਰ ਲਿਆ। ਅੰਗਰੇਜ਼ਾਂ ਨੇ ਨਾਭੇ ਦੇ ਰਾਜੇ ਦੀ ਹਮਾਇਤ ਕੀਤੀ।
VIII. ਲਾਲ ਸਿੰਘ ਅਤੇ ਤੇਜਾ ਸਿੰਘ
ਦੁਆਰਾ ਸਿੱਖ ਫ਼ੌਜ ਨੂੰ ਭੜਕਾਉਣਾ: ਲਾਲ
ਸਿੰਘ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਅਤੇ ਤੇਜਾ ਸਿੰਘ ਸਿੱਖ ਫ਼ੌਜ ਦਾ ਸੈਨਾਪਤੀ ਸੀ। ਉਹ ਅਦਰਖਾਤੇ
ਅੰਗਰੇਜ਼ਾਂ ਨਾਲ ਰਲੇ ਹੋਏ ਸਨ। ਉਹ ਦੋਵੇਂ ਸਿੱਖ ਫ਼ੌਜ ਦੀ ਵਧਦੀ ਹੋਈ ਸ਼ਕਤੀ ਤੋ ਡਰਦੇ ਸਨ। ਇਸ ਲਈ
ਉਹ ਸਿੱਖ ਸੈਨਾ ਨੂੰ ਅੰਗਰੇਜ਼ਾਂ ਨਾਲ ਲੜਾ ਕੇ ਕਮਜ਼ੋਰ ਕਰਨਾ ਚਾਹੁੰਦੇ ਸਨ।
2) ਪਹਿਲੇ ਐੱਗਲੌ-ਸਿੱਖ ਯੁੱਧ ਦੀਆਂ ਮੁੱਖ ਲੜਾਈਆਂ/ਘਟਨਾਵਾਂ
ਦਾ ਵਰਣਨ ਕਰੋਂ।
ਉੱਤਰ:
13 ਦਸੰਬਰ 1845 ਈ: ਵਿੱਚ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਦੀ ਘੋਸ਼ਣਾ ਕੀਤੀ।ਇਸ ਯੁੱਧ ਦੌਰਾਨ ਹੇਠ ਲਿਖੀਆਂ
ਪ੍ਰਸਿੱਧ ਲੜਾਈਆਂ ਲੜੀਆਂ ਗਈਆਂ:
I. ਮੁਦਕੀ ਦੀ ਲੜਾਈ: ਮੁਦਕੀ ਦੀ ਲੜਾਈ 18 ਦਸੰਬਰ 1845 ਈ: ਨੂੰ ਹੋਈ।
ਇਸ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ। ਸਿੱਖ ਸੈਨਿਕਾਂ ਦੀ ਗਿਣਤੀ 5500
ਸੀ। ਅੰਗਰੇਜ਼ੀ ਫੌਜ਼ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ। ਅੰਗਰੇਜ਼ੀ ਸੈਨਿਕਾਂ ਦੀ ਗਿਣਤੀ 12000 ਸੀ। ਸਿੱਖ ਫੌਜ਼ਾਂ ਨੇ ਏਨਾ ਜੋਰਦਾਰ ਹਮਲਾ ਕੀਤਾ ਕਿ
ਅੰਗਰੇਜ਼ੀ ਫੌਜ਼ ਵਿੱਚ ਹਫੜਾ-ਦਫੜੀ ਮਚ ਗਈ। ਅਜਿਹੇ ਸਮੇਂ ਵਿੱਚ ਲਾਲ ਸਿੰਘ
ਮੈਦਾਨ ਵਿੱਚੋਂ ਦੌੜ ਗਿਆ।
ਨਤੀਜ਼ੇ ਵਜੋਂ ਸਿੱਖ ਫੌਜ਼ ਹਾਰ ਗਈ।
II. ਫਿਰੋਜ਼ਸ਼ਾਹ ਜਾਂ ਫੇਰੂ ਸ਼ਹਿਰ ਦੀ ਲੜਾਈ: ਫਿਰੋਜ਼ਸ਼ਾਹ ਜਾਂ ਫੇਰੂ ਸ਼ਹਿਰ ਦੀ ਲੜਾਈ 21 ਦਸੰਬਰ
1845 ਈ: ਨੂੰ ਹੋਈ। ਇਸ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ। ਸਿੱਖ ਸੈਨਿਕਾਂ ਦੀ ਗਿਣਤੀ 30000 ਸੀ। ਅੰਗਰੇਜ਼ੀ
ਫੌਜ਼ ਦੀ ਅਗਵਾਈ ਲਾਰਡ ਹਿਊਗ ਗਫ਼, ਜਾਨ ਲਿਟਲਰ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ। ਅੰਗਰੇਜ਼ੀ
ਸੈਨਿਕਾਂ ਦੀ ਗਿਣਤੀ 17000 ਸੀ। ਸਿੱਖ ਫੌਜ਼ਾਂ ਨੇ ਏਨਾ ਜੋਰਦਾਰ ਹਮਲਾ ਕੀਤਾ ਕਿ ਅੰਗਰੇਜ਼ੀ
ਫੌਜ ਹਥਿਆਰ ਸੁਟਣ ਲਈ ਤਿਆਰ ਹੋ ਗਈ। ਅਜਿਹੇ ਸਮੇਂ ਵਿੱਚ ਲਾਲ ਸਿੰਘ ਅਤੇ ਤੇਜਾ ਸਿੰਘ ਮੈਦਾਨ ਛੱਡ ਕੇ ਦੌੜ ਗਏ। ਨਤੀਜ਼ੇ ਵਜੋਂ ਸਿਖ ਫੌਜ ਹਾਰ ਗਈ।
III. ਬੱਦੋਵਾਲ ਲੜਾਈ: ਇਹ ਲੜਾਈ 21 ਜਨਵਰੀ 1846 ਈ: ਨੂੰ ਹੋਈ। ਸਿੱਖ ਸੈਨਾ ਦੀ ਅਗਵਾਈ ਰਣਜੋਧ ਸਿੰਘ ਅਤੇ ਐਗਰੇਜ ਸੈਨਾ ਦੀ ਅਗਵਾਈ ਹੈਰੀ ਸਮਿਥ ਕਰ ਰਿਹਾ ਸੀ। ਜੇ ਰਣਜੋਧ ਸਿੰਘ ਚਾਹੁੰਦਾ ਤਾਂ ਉਹ ਹੈਰੀ ਸਮਿਥ ਦੇ ਪਹੁੰਚਣ ਤੋਂ ਪਹਿਲਾਂ ਹੀ ਲੁਧਿਆਣਾ ਛਾਉਣੀ ਤੇ ਕਬਜ਼ਾ ਕਰ ਸਕਦਾ ਸੀ। ਪਰ ਉਸਨੇ ਅਜਿਹਾ ਨਾ ਕੀਤਾ। ਹੈਰੀ ਸਮਿਥ ਦੇ ਸੈਨਾ ਲੈ ਕੇ ਪਹੁੰਚਣ ਤੇ ਲੜਾਈ ਸ਼ੁਰੂ ਹੋਈ। ਸਿੱਖ ਬੜੀ ਬਹਾਦਰੀ ਨਾਲ ਲੜੇ। ਉਹਨਾਂ ਨੇ ਅੰਗਰੇਜ਼ਾਂ
ਦੇ ਹਥਿਆਰ ਅਤੇ ਗੋਲਾ ਬਾਰੂਦ ਵੀ ਲੁੱਟ ਲਿਆ।
IV. ਅਲੀਵਾਲ ਦੀ ਲੜਾਈ: ਇਹ ਲੜਾਈ 28 ਜਨਵਰੀ 1846 ਨੂੰ ਹੋਈ। ਬੱਦੋਵਾਲ ਦੀ ਲੜਾਈ ਤੋਂ ਬਾਅਦ ਸਿੱਖ ਅਲੀਵਾਲ ਵਿਖੇ ਪਹੁੰਚ ਗਏ। ਅਜੇ ਉਹ ਅਲੀਵਾਲ ਵਿਖੇ ਮੋਰਚੇ ਲਗਾ ਹੀ ਰਹੇ ਸਨ ਕਿ ਹੈਰੀ ਸਮਿਥ ਅਤੇ ਬਿਗੇਡੀਅਰ ਫ੍ਰੀਲਰ ਦੀ ਸਾਂਝੀ
ਫ਼ੌਜ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਸਿੱਖ ਬੜੀ ਬਹਾਦਰੀ ਨਾਲ ਲੜ ਰਹੇ ਸਨ ਪਰ ਰਣਜੋਧ ਸਿੰਘ ਯੁੱਧ ਤੋਂ ਦੌੜ ਗਿਆ। ਇਸ ਲੜਾਈ ਵਿੱਚ ਅੰਗਰੇਜ਼ਾਂ
ਦੀ ਜਿੱਤ ਹੋਈ।
V. ਸਭਰਾਓਂ ਦੀ ਲੜਾਈ: ਸਭਰਾਓਂ ਦੀ ਲੜਾਈ 10 ਫਰਵਰੀ 1846 ਈ: ਨੂੰ ਹੋਈ। ਇਸ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ। ਅੰਗਰੇਜ਼ੀ ਫੌਜ਼ ਦੀ ਅਗਵਾਈ ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ। ਸਿੱਖ ਫੌਜ਼ਾਂ ਨੇ ਏਨਾ ਜੌਰਦਾਰ ਹਮਲਾ ਕੀਤਾ ਕਿ ਅੰਗਰੇਜ਼ੀ
ਫੌਜ਼ ਨੂੰ ਪਿਛੇ ਹਟਣਾ ਪਿਆ। ਅਜਿਹੇ ਸਮੇਂ ਵਿੱਚ ਲਾਲ ਸਿੰਘ ਅਤੇ ਤੋਜ਼ਾ ਸਿੰਘ ਮੈਦਾਨ
ਛੱਡ ਕੇ ਦੌੜ ਗਏ। ਤੇਜਾ ਸਿੰਘ ਨੇ ਨਸਣ ਤੋਂ ਲੜਾਈ ਵਿੱਚ ਬਹਾਦਰੀ ਦੇ ਜੌਹਰ ਵਿਖਾਏ ਅਤੇ ਸ਼ਹੀਦੀ ਪ੍ਰਾਪਤ ਕੀਤੀ। ਸਿੱਖ ਫੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
3)
ਲਾਹੌਰ
ਦੀ
ਸੰਧੀ ਬਾਰੇ
ਤੁਸੀਂ
ਕੀ
ਜਾਣਦੇ
ਹੋ?
ਇਸ
ਸੰਧੀ ਦੀਆਂ
ਕੀ
ਸ਼ਰਤਾਂ
ਸਨ?
ਇਸ
ਸੈਧੀ
ਦੇ
ਕੀ
ਸਿੱਟੇ
ਨਿਕਲੇ?
ਉੱਤਰ: ਪਹਿਲੇ ਐਂਗਲੋ
-ਸਿੱਖ ਯੁੱਧ ਦੇ ਨਤੀਜੇ ਵਜੋਂ ਅੰਗਰੇਜ਼ੀ
ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਲਾਹੌਰ ਦੀ ਸੰਧੀ
ਹੋਈ। ਇਹ ਸੰਧੀ
9 ਮਾਰਚ 1846 ਈ: ਨੂੰ ਹੋਈ। ਇਸ ਸੰਧੀ
ਦੁਆਰਾ ਅੰਗਰੇਜ਼ਾਂ
ਨੇ ਲਾਹੌਰ ਰਾਜ ਤੇ ਆਪਣੀ ਪਕੜ ਮਜਬੂਤ ਕਰ ਲਈ। ਸਤਲੁਜ ਦੇ ਦਖਣ ਵਿਚਕਾਰਲੇ ਇਲਾਕੇ ਅੰਗਰੇਜ਼ਾਂ
ਨੂੰ ਦੇ ਦਿੱਤੇ ਗਏ। ਸਤਲੁਜ ਅਤੇ ਬਿਆਸ ਵਿਚਕਾਰਲੇ ਕਿਲ੍ਹੇ
ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ਗਏ। ਲਾਹੌਰ ਰਾਜ ਦੀ ਫੌਜ ਨੂੰ ਤੋੜ ਦਿੱਤਾ ਗਿਆ। ਇਸ ਸੰਧੀ
ਨਾਲ ਸਿੱਖ ਫੌਜਾਂ ਵਿੱਚ ਨਿਰਾਸ਼ਾ ਭਰ ਗਈ ਅਤੇ ਲਾਹੌਰ ਰਾਜ ਨੂੰ ਬਹੁਤ ਬੇਇੱਜਤੀ
ਦਾ ਸਾਹਮਣਾ ਕਰਨਾ ਪਿਆ।
ਲਾਹੌਰ ਦੀ ਸੰਧੀ ਦੀਆਂ ਸ਼ਰਤਾਂ:
1. ਅੰਗਰੇਜ਼
ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਮਿਤਰਤਾ ਬਣੀ ਰਹੇਗੀ।
2. ਸਤਲੁਜ ਦੇ ਦੇਖਣ ਵਿਚਕਾਰਲੇ ਇਲਾਕਿਆਂ ਤੇ ਅੰਗਰੇਜ਼ਾਂ
ਦਾ ਹੱਕ
ਸਵੀਕਾਰ ਕਰ ਲਿਆ ਗਿਆ।
3.
ਸਤਲੁਜ ਅਤੇ ਬਿਆਸ ਵਿਚਕਾਰਲੇ ਸਾਰੇ ਇਲਾਕੇ ਤੇ` ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੰਤੇ ਗਏ।
4.
ਲਾਹੌਰ ਦੀ ਪੈਦਲਸੈਨਾ ਦੀ ਗਿਣਤੀ 20000 ਅਤੇ ਘੋੜਸਵਾਰਾਂ ਦੀ ਗਿਣਤੀ 12000 ਨਿਸਚਿਤ ਕੀਤੀ ਗਈ।
5.
ਅੰਗਰੇਜ਼ ਫੌਜਾਂ ਜਦੋਂ ਚਾਹੁਣ ਲਾਹੌਰ ਰਾਜ ਵਿੱਚੋਂ ਲੰਘ ਸਕਣਗੀਆਂ।
6.
ਅੰਗਰੇਜ਼ਾਂ ਦੀ ਆਗਿਆ ਤੋਂ' ਬਿਨਾਂ ਲਾਹੌਰ ਰਾਜ ਆਪਣੀਆਂ ਹਦਾਂ ਵਿੱਚ ਤਬਦੀਲੀ ਨਹੀਂ ਕਰ ਸਕੇਗੀ।
ਲਾਹੌਰ ਦੀ ਸੰਧੀ ਦੇ ਸਿੱਟੇ:
1.
ਅੰਗਰੇਜ਼ਾਂ ਦੀ ਲਾਹੌਰ ਰਾਜ ਤੇ ਪਕੜ ਮਜ਼ਬੂਤ ਹੋ ਗਈ।
2.
ਸਿੱਖ ਸੈਨਾ ਵਿੱਚ ਨਿਰਾਸ਼ਾ ਭਰ ਗਈ।
3.
ਲਾਹੌਰ ਰਾਜ ਦੇ ਅਨੇਕਾਂ ਇਲਾਕਿਆਂ ਅਤੇ ਕਿਲ੍ਹਿਆਂ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ।
4.
ਅੰਗਰੇਜ਼ਾਂ ਨੂੰ ਬਹੁਤ ਆਰਥਿਕ ਲਾਭ ਹੋਇਆ।
5.
ਲਾਹੌਰ ਰਾਜ ਤੇ ਅਨੇਕਾਂ ਪਾਬਦੀਆਂ ਲਗ ਗਈਆਂ।