Sunday, 10 January 2021

CH 9 - Measures to Correct Deficient & Excess Demand

0 comments

L-9 ਘੱਟ ਅਤੇ ਵਾਧੂ ਮੰਗ ਨੂੰ ਠੀਕ ਕਰਨ ਦੇ ਉਪਾਅ

 

ਇੱਕ ਅੰਕ ਵਾਲੇ ਪ੍ਰਸ਼ਨ

 

ਪ੍ਰ:1.ਬੈਂਕ ਦਰ ਤੋਂ ਭਾਵ………।

(ਓ) ਉਹ ਵਿਆਜ ਦਰ ਜਿਸ ਉਤੇ ਕੇਂਦਰੀ ਬੈਂਕ, ਵਪਾਰਕ ਬੈਕਾਂ ਨੂੰ ਕਰਜ਼ ਦਿੰਦੀ ਹੈ।

(ਅ) ਬੈਂਕਾਂ ਰਾਹੀਂ ਲਈ ਜਾਣ ਵਾਲੀ ਦਰ (ੲ) ਬੈਂਕਾਂ ਰਾਹੀਂ ਦਿੱਤੀ ਜਾਣ ਵਾਲੀ ਵਿਆਜ ਦਰ।

(ਸ) ਇਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (ਓ) ਉਹ ਵਿਆਜ ਦਰ ਜਿਸ ਉਤੇ ਕੇਂਦਰੀ ਬੈਂਕ, ਵਪਾਰਕ ਬੈਂਕਾਂ ਨੂੰ ਕਰਜ਼ ਦਿੰਦੀ ਹੈ।

 

ਪ੍ਰ:-2. ਜਦੋ ਸਰਕਾਰ ਟੈਕਸਾਂ, ਜਨਤਕ ਖ਼ਰਚ, ਬਜਟ ਆਦਿ ਸਬੰਧੀ ਨੀਤੀ ਬਣਾਉਂਦੀ ਹੈ, ਤਾਂ ਉਸ ਨੀਤੀ ਨੂੰ ਕਹਿੰਦੇ ਹਨ।....... ।

(ਓ) ਸਫੀਤੀ ਸਬੰਧੀ ਨੀਤੀ (ਅ) ਮੁਦਰਾ ਨੀਤੀ (ੲ) ਰਾਜਕੌਸ਼ੀ ਨੀਤੀ (ਸ) ਮਹਿੰਗੀ ਮੁਦਰਾ ਨੀਤੀ

ਉੱਤਰ:- (ੲ) ਰਾਜਕੌਸ਼ੀ ਨੀਤੀ ।

 

ਪ੍ਰ:-3 .ਕੇਨਜ਼ ਅਨੁਸਾਰ ਪੂਰਨ ਰੁਜ਼ਗਾਰ ਦਾ ਅਰਥ ਹੈ;

(ਓ) ਸਾਰੇ ਲੋਕਾਂ ਨੂੰ ਰੁਜ਼ਗਾਰ (ਅ) ਕੰਮਕਰਨਯੋਗ ਲੋਕਾਂ ਨੂੰ ਰੁਜ਼ਗਾਰ (ੲ) ਅਣਇੱਛਤ ਬੇਕਾਰੀ ਦੀ ਘਾਟ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (ੲ) ਅਣਇੱਛਤ ਬੇਕਾਰੀ ਦੀ ਘਾਟ ।

 

ਪ੍ਰ:-4. ਸਫੀਤੀ ਦਾ ਅਰਥ ਹੈ……। (ਓ) ਉੱਚੀਆਂ ਕੀਮਤਾਂ (ਅ) ਲਗਾਤਾਰ ਵਧਦੀਆਂ ਕੀਮਤਾਂ

(ੲ) ਵੱਧ ਕੀਮਤਾਂ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ।

ਉੱਤਰ:- (ਅ) ਲਗਾਤਾਰ ਵਧਦੀਆਂ ਕੀਮਤਾਂ ।

ਪ੍ਰ:5:-ਜਦੋਂ ਕਰਜ਼ਾ ਘੱਟ ਵਿਆਜ ਦਰ ਤੇ ਆਸਾਨੀ ਨਾਲ ਉਪਲੱਬਧ ਹੋਵੇ ਅਤੇ ਲੋਕਾਂ ਨੂੰ ਵੱਧ ਖ਼ਰਚ ਕਰਨ ਅਤੇ ਕਰਜ਼ਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ, ਤਾਂ ਅਜਿਹੀ ਨੀਤੀ ਨੂੰ......... ਕਹਿੰਦੇ ਹਨ।

(ਓ) ਅਵਸਫੀਤੀ (ਅ) ਸਸਤੀ ਮੌਦਿਕ ਨੀਤੀ (ੲ) ਮੁਦਰਾ ਸਫੀਤੀ (ਸ) ਕੋਈ ਵੀ ਨਹੀਂ

ਉੱਤਰ:- (ਅ) ਸਸਤੀ ਮੌਦਿਕ ਨੀਤੀ ।

 

ਪ੍ਰ:6:-ਜਦੋਂ ਕਰਜ਼ਾ ਆਸਾਨੀ ਨਾਲ ਪ੍ਰਾਪਤ ਨਹੀਂ ਹੁੰਦਾ, ਇਹ ਮਹਿੰਗਾ ਹੁੰਦਾ ਹੈ। ਲੋਕਾਂ ਨੂੰ ਕਰਜ਼ਾ ਲੈਣ ਅਤੇ ਖ਼ਰਚਣ ਤੋਂ ਰੋਕਿਆ ਜਾਂਦਾ ਹੈ। ਇਸ ਨੀਤੀ ਨੂੰ ............ਕਹਿੰਦੇ ਹਨ। ।

(ਓ) ਸਫੀਤੀ (ਅ) ਅਵਸਫੀਤੀ (ੲ) ਮਹਿੰਗੀ ਮੌਦ੍ਰਿਕ ਨੀਤੀ (ਸ) ਕੋਈ ਵੀ ਨਹੀਂ।

ਉੱਤਰ:- (ੲ) ਮਹਿੰਗੀ ਮੌਦਿਕ ਨੀਤੀ ।

 

ਦੋ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1:-ਰਾਜਸਵ ਨੀਤੀ ਦਾ ਕੀ ਅਰਥ ਹੈ?

ਉੱਤਰ:-ਸਰਕਾਰ ਦੇ ਵਿਭਿੰਨ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਰਾਂ, ਖ਼ਰਚ ਅਤੇ ਰਿਣ ਸਬੰਧੀ ਨੀਤੀ ਨੂੰ ਰਾਜਸਵ ਨੀਤੀ ਕਹਿੰਦੇ ਹਨ।

 

ਪ੍ਰ:2:-ਮੌਦ੍ਰਿਕ ਨੀਤੀ ਦਾ ਕੀ ਅਰਥ ਹੈ?

ਉੱਤਰ:-ਇਹ ਉਹ ਨੀਤੀ ਹੈ ਜਿਸ ਦੁਆਰਾ ਕਿਸੇ ਦੇਸ਼ ਦੀ ਸਰਕਾਰ ਅਤੇ ਕੇਂਦਰੀ ਬੈਂਕ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਲਈ (i) ਮੁਦਰਾ ਪੂਰਤੀ (ii) ਵਿਆਜ ਦਰ (iii)ਅਤੇ ਮੁਦਰਾ ਦੀ ਪ੍ਰਾਪਤੀ ਨੂੰ ਨਿਯੰਤਰਤ ਕਰਦੀ ਹੈ।

 

ਪ੍ਰ:3:-ਬੈਂਕ ਦਰ ਦਾ ਕੀ ਅਰਥ ਹੈ?

ਉੱਤਰ:-ਬੈਂਕ ਦਰ ਵਿਆਜ ਦੀ ਉਹ ਉਹ ਘੱਟ ਤੋਂ ਘੱਟ ਦਰ ਹੈ, ਜਿਸ ਉੱਤੇ ਕਿਸੇ ਦੇਸ਼ ਦਾ ਕੇਂਦਰੀ ਬੈਂਕ ਦੂਸਰੇ ਬੈਂਕਾਂ ਨੂੰ ਰਿਣ ਦੇਣ ਲਈ ਤਿਆਰ ਹੁੰਦਾ ਹੈ।

ਪ੍ਰ:4:-ਘਾਟੇ ਦੀ ਵਿੱਤ-ਵਿਵਸਥਾ ਤੋ ਕੀ ਭਾਵ ਹੈ?

ਉੱਤਰ:-ਨਵੇਂ ਨੋਟ ਛਾਪ ਕੇ ਬਜਟ ਘਾਟੇ ਨੂੰ ਪੂਰਾ ਕਰਨਾ।

 

ਚਾਰ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1:-ਸਸਤੀ ਮੁਦਰਿਕ ਨੀਤੀ ਦੀ ਪਰਿਭਾਸ਼ਾ ਦਿਓ।

ਉੱਤਰ:- ਸਸਤੀ ਮੁਦਰਿਕ ਨੀਤੀ ਉਸ ਸਥਿਤੀ ਨੂੰ ਕਹਿੰਦੇ ਹਨ ਜਿਸ ਵਿੱਚ ਆਸਾਨੀ ਨਾਲ ਅਤੇ ਨਿਮਨ ਵਿਆਜ ਦਰ ਤੇ ਸਾਖ ਪ੍ਰਾਪਤ ਹੋਂ ਜਾਂਦੀ ਹੈ।ਭਾਵ ਲੋਕ ਉਧਾਰ ਲੈਣ ਅਤੇ ਖ਼ਰਚ ਕਰਨ ਲਈ ਉਤਸ਼ਾਹਿਤ ਹੁੰਦੇ ਹਨ। ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਵਿੱਚ ਵਾਧਾ ਹੁੰਦਾ ਹੈ। ਅਸਫੀਤਿਕ ਸਥਿਤੀ ਦਾ ਸਾਹਮਣਾ ਕਰਨ ਲਈ ਇਸ ਨੀਤੀ ਨੂੰ ਅਪਣਾਇਆ ਜਾਂਦਾ ਹੈ।

 

ਛੇ ਅੰਕਾਂ ਵਾਲੇ ਪ੍ਰਸ਼ਨ

 

ਪ੍ਰ:1:-ਰਾਜਕੋਸ਼ੀ ਨੀਤੀ ਤੋ ਕੀ ਭਾਵ ਹੈ? ਰਾਜਕੋਸ਼ੀ ਨੀਤੀ ਦੇ ਉਪਕਰਣਾਂ ਦੇ ਨਾਂ ਦੱਸੋ।

ਉੱਤਰ:-ਰਾਜਕੋਸ਼ੀ ਨੀਤੀ ਤੋਂ ਭਾਵ ਸਰਕਾਰ ਦੀ ਬਜਟ ਜਾਂ ਆਮਦਨ ਅਤੇ ਖ਼ਰਚ ਸਬੰਧੀ ਨੀਤੀ ਹੈ ਜੋ ਅਤਿ-ਅਧਿਕ ਮੰਗ ਜਾਂ ਘੱਟ ਮੰਗ ਦੀਆਂ ਸਥਿਤੀਆਂ ਨੂੰ ਠੀਕ ਕਰਨ ਲਈ ਅਪਣਾਈ ਜਾਂਦੀ ਹੈ।

ਡਾਲਟਨ ਦੇ ਸ਼ਬਦਾਂ ਵਿੱਚ, “ਸਰਕਾਰ ਦੀ ਨਿਸ਼ਚਿਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਆਮਦਨ, ਖ਼ਰਚ ਅਤੇ ਕਰਜ਼ੇ ਸਬੰਧੀ ਨੀਤੀ ਨੂੰ ਰਾਜਕੋਸ਼ੀ ਨੀਤੀ ਕਿਹਾ ਜਾਂਦਾ ਹੈ।

ਰਾਜਕੋਸ਼ੀ ਨੀਤੀ ਦੇ ਉਪਕਰਣਾਂ ਦਾ ਵਰਗੀਕਰਣ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ;

(i) ਸਰਕਾਰੀ ਜਾਂ ਸਰਵਜਨਿਕ ਖ਼ਰਚ ਨਾਲ ਸਬੰਧਤ ਰਾਜਕੋਸ਼ੀ ਨੀਤੀ ਉਪਕਰਣ

(ii) ਸਰਕਾਰੀ ਵਿੱਤ ਦੀ ਅਵਸਥਾ ਜਾਂ ਸਰਵਜਨਿਕ ਆਮਦਨ ਪ੍ਰਾਪਤੀ ਸਬੰਧੀ ਉਪਾਆ

(1) ਸਰਕਾਰੀ ਜਾਂ ਸਰਵਜਨਿਕ ਖ਼ਰਚ ਨਾਲ ਸਬੰਧਤ ਰਾਜਕੋਸ਼ੀ ਨੀਤੀ ਉਪਕਰਣ: - ਸਰਕਾਰ ਦੁਆਰਾ ਕੀਤੇ ਗਏ ਖ਼ਰਚ ਨੂੰ ਸਰਵਜਨਿਕ ਖ਼ਰਚ ਕਿਹਾ ਜਾਂਦਾ ਹੈ ।ਇਹ ਮੁੱਖ ਤੌਰ ਤੇ ਹੇਠਾਂ ਲਿਖੇ ਪ੍ਰਕਾਰ ਦਾ ਹੋ ਸਕਦਾ ਹੈ;

(i) ਸਰਵਜਨਿਕ ਨਿਰਮਾਣ, ਜਿਵੇ: ਸੜਕਾਂ, ਪੁਲ, ਬੰਨ੍ਹ ਆਦਿ ਦੇ ਨਿਰਮਾਣ ਕੀਤਾ ਜਾਣ ਵਾਲਾ ਖ਼ਰਚ

(ii) ਸਰਵਜਨਿਕ ਕਲਿਆਣ ਦੇ ਕੰਮ ਜਿਵੇਂ: ਸਿੱਖਿਆ, ਜਨਸਿਹਤ ਤੇ ਕੀਤਾ ਜਾਣ ਵਾਲਾ ਖ਼ਰਚ

(iii) ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਆਦਿ ਤੇ ਕੀਤਾ ਜਾਣ ਵਾਲਾ ਖ਼ਰਚ

(iv) ਉਤਪਾਦਕਾਂ ਨੂੰ ਉਤਪਾਦਨ ਵਧਾਉਣ ਲਈ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ

(2) ਸਰਕਾਰੀ ਵਿੱਤ ਦੀ ਵਿਵਸਥਾ ਜਾਂ ਸਰਵਜਨਿਕ ਆਮਦਨ ਪ੍ਰਾਪਤੀ ਸਬੰਧੀ ਉਪਾਅ:- ਸਰਕਾਰੀ ਵਿੱਤ ਦੀ ਵਿਵਸਥਾ ਜਾਂ ਸਰਵਜਨਿਕ ਆਮਦਨ ਪ੍ਰਾਪਤੀ ਸਬੰਧੀ ਉਪਾਆ ਹੇਠ ਲਿਖੇ ਹਨ ਇਨ੍ਹਾਂ ਦਾ ਪ੍ਰਯੌਗ ਕਰਕੇ ਅਤਿ-ਅਧਿਕ ਮੰਗ ਜਾਂ ਘੱਟ ਮੰਗ ਦੀ ਸਥਿਤੀ ਨੂੰ ਠੀਕ ਕੀਤਾ ਜਾ ਸਕਦਾ ਹੈ

(i) ਕਰ (Taxes): ਕਰ ਇੱਕ ਅਜਿਹਾ ਭੁਗਤਾਨ ਹੈ ਜੋ ਸਰਕਾਰ ਨੂੰ ਉਸ ਦੇ ਬਣਾਏ ਕਾਨੂੰਨਾਂ ਦੇ ਅਨੁਸਾਰ ਦਿੱਤਾ ਜਾਂਦਾ ਹੈ ਕਰ ਦੋ ਪ੍ਰਕਾਰ ਦੇ ਹੁੰਦੇ ਹਨ:

(ਓ) ਪ੍ਰਤੱਖ ਕਰ (Direct Taxes); ਪ੍ਰਤੱਖ ਕਰ ਉਹ ਹਨ ਜੋ ਵਿਅਕਤੀਆਂ ਦੀ ਆਮਦਨ ਅਤੇ ਧਨ ਤੇ ਲਗਾਏ ਜਾਂਦੇ ਹਨ। ਇਹਨਾਂ ਦਾ ਬੋਝ ਉਸੇ ਵਿਅਕਤੀ ਨੂੰ ਉਠਾਉਣਾ ਪੈਂਦਾ ਹੈ ਜਿਸ ਤੇ ਲਗਾਏ ਜਾਂਦੇ ਹਨ; ਜਿਵੇ ਆਮਦਨ ਕਰ, ਉਪਹਾਰ ਕਰ, ਸੰਪਤੀ ਕਰ ਆਦਿ।

() ਅਪ੍ਰਤੱਖ ਕਰ (Indirect Taxes); ਅਪ੍ਰਤੱਖ ਕਰ ਉਹ ਕਰ ਹਨ ਜੋ ਵਸਤੂਆਂ ਅਤੇ ਸੇਵਾਵਾਂ ਤੇ ਲਗਾਏ ਜਾਂਦੇ ਹਨ ਅਤੇ ਇਹਨਾਂ ਦਾ ਬੋਝ ਕਿਸੇ ਹੌਰ ਵਿਅਕਤੀ ਤੇ ਹਸਤਾਂਤਰਣ (Transfer) ਕੀਤਾ ਜਾਂਦਾ ਹੈ। ਜਿਵੇ ਵਿਕਰੀ ਕਰ, ਉਤਪਾਦਨ ਕਰ, ਮੰਨੋਰੰਜਨ ਕਰ ਆਦਿ।

(ii) ਸਰਵਜਨਿਕ ਕਰਜ਼ੇ (Public Debt):- ਸਰਕਾਰ ਜਨਤਾ ਤੋਂ ਕਰਜਿਆਂ ਦੇ ਰੂਪ ਵਿੱਚ ਜੋ ਰਕਮ ਇਕੱਠੀ ਕਰਦੀ ਹੈ ਉਸ ਨੂੰ ਸਰਵਜਨਿਕ ਕਰਜ਼ੇ ਕਿਹਾ ਜਾਂਦਾ ਹੈ।

(iii) ਘਾਟੇ ਦੀ ਵਿੱਤ ਵਿਵਸਥਾ (Deficit Financing):- ਭਾਰਤ ਵਿੱਚ ਘਾਟੇ ਦੀ ਵਿੱਤ ਵਿਵਸਥਾ ਤੋਂ ਭਾਵ ਹੈ ਬਜਟ ਘਾਟੇ ਨੂੰ ਪੂਰਾ ਕਰਨ ਲਈ ਵਧੇਰੇ ਕਰੰਸੀ ਜਾਰੀ ਕਰਨਾ। ਸਿੱਟੇ ਵਜੋਂ ਅਰਥਵਿਵਸਥਾ ਵਿੱਚ ਮੁਦਰਾ ਦੀ ਪੂਰਤੀ ਵਧਦੀ ਹੈ।

ਸੰਖੇਪ ਵਿੱਚ ਇਨ੍ਹਾਂ ਉਪਾਵਾਂ ਦਾ ਪ੍ਰਯੋਗ ਕਰਕੇ ਸਰਕਾਰ ਅਤਿ-ਅਧਿਕ ਮੰਗ ਜਾਂ ਘੱਟ ਮੰਗ ਦੀ ਸਥਿਤੀ ਨੂੰ ਠੀਕ ਕਰ ਸਕਦੀ ਹੈ।

 

ਪ੍ਰ:2:- ਮੌਦ੍ਰਿਕ ਨੀਤੀ ਤੋ ਕੀ ਭਾਵ ਹੈ? ਮੌਦ੍ਰਿਕ ਨੀਤੀ ਦੇ ਉਪਕਰਣਾਂ ਦੀ ਵਿਆਖਿਆ ਕਰੋ

ਉੱਤਰ:- ਮੌਦ੍ਰਿਕ ਨੀਤੀ ਉਹ ਨੀਤੀ ਹੈ ਜਿਸ ਰਾਹੀਂ ਕਿਸੇ ਦੇਸ਼ ਦੀ ਸਰਕਾਰ ਜਾਂ ਕੇਂਦਰੀ ਬੈਂਕ ਵਿਸ਼ੇਸ਼ ਟੀਚਿਆਂ ਦੀ ਪ੍ਰਾਪਤੀ ਲਈ (i) ਮੁਦਰਾ ਦੀ ਪੂਰਤੀ (ii) ਮੁਦਰਾ ਦੀ ਲਾਗਤ ਜਾਂ ਵਿਆਜ ਦਰ (iii) ਮੁਦਰਾ ਦੀ ਪ੍ਰਾਪਤੀ ਨੂੰ ਕੰਟਰੋਲ ਕਰਦੀ ਹੈ

ਮੌਦ੍ਰਿਕ ਨੀਤੀ ਦੇ ਉਪਾਅ:- ਮੌਦ੍ਰਿਕਿ ਨੀਤੀ ਦੇ ਹੇਠ ਲਿਖੇ ਉਪਾਅ ਹੋ ਸਕਦੇ ਹਨ; (1) ਮਾਤਰਾਤਮਕ ਉਪਾਅ ਮਾਤਰਾਤਮਕ ਸਾਖ ਕੰਟਰੋਲ (2) ਗੁਣਾਤਮਕ ਉਪਾਅ ਜਾਂ ਚੌਣਾਤਮਕ ਸਾਖ ਕੰਟਰੋਲ

(1) ਮਾਤਰਾਤਮਕ ਉਪਾਅ ਮਾਤਰਾਤਮਕ ਸਾਖ ਕੰਟਰੋਲ:- ਮਾਤਰਾਤਮਕ ਸਾਖ ਨਿਯੰਤਰਣ ਉਹ ਨਿਯੰਤਰਣ ਹੈ ਜਿਸ ਦਾ ਮੁੱਖ ਉਂਦੇਸ਼ ਦੇਸ਼ ਵਿੱਚ ਸਾਖ ਦੀ ਕੁੱਲ ਮਾਤਰਾ ਤੇ ਕੰਟਰੋਲ ਕਰਨਾ ਹੁੰਦਾ ਹੈ। ਇਸ ਵਿੱਚ ਹੇਠ ਲਿਖੀਆਂ ਵਿਧੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ;

(i) ਬੈਂਕ ਦਰ:-ਬੈਂਕ ਦਰ ਵਿਆਜ ਦੀ ਉਹ ਘੱਟ ਤੋਂ ਘੱਟ ਦਰ ਹੈ ਜਿਸ ਤੇ ਕਿਸੇ ਦੇਸ਼ ਦਾ ਕੇਂਦਰੀ ਬੈਂਕ ਵਪਾਰਿਕ ਬੈਂਕਾਂ ਨੂੰ ਕਰਜ਼ਾ ਦੇਣ ਲਈ ਤਿਆਰ ਰਹਿੰਦਾ ਹੈ। ਬੈਂਕ ਦਰ ਵੱਧਣ ਨਾਲ ਵਿਆਜ ਦਰ ਵਧਦੀ ਹੈ ਅਤੇ ਬੈਂਕ ਦਰ ਘੱਟ ਹੋਣ ਨਾਲ ਵਿਆਜ ਦਰ ਵਿੱਚ ਕਮੀ ਹੁੰਦੀ ਹੈ ਅਤੇ ਕਰਜ਼ਾ ਸਸਤਾ ਹੁੰਦਾ ਹੈ ।ਜਿਸ ਨਾਲ ਕਰਜਿਆਂ ਦੀ ਮੰਗ ਵਧਦੀ ਹੈ।

(ii) ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ:- ਖੁੱਲ੍ਹੇ ਬਾਜ਼ਾਰ ਦੀ ਕਿਰਿਆ ਤੋਂ ਭਾਵ ਕੇਂਦਰੀ ਬੈਂਕ ਰਾਹੀਂ ਖੁੱਲ੍ਹੇ ਬਾਜ਼ਾਰ ਵਿੱਚ ਪ੍ਰਤੀਭੂਤੀਆਂ (Securities) ਨੂੰ ਖਰੀਦਣਾ ਤੇ ਵੇਚਣਾ।ਕੇਂਦਰੀ ਬੈਂਕ ਦੁਆਰਾ ਪ੍ਰਤੀਕੂਤੀਆਂ ਨੂੰ ਵੇਚਣ ਨਾਲ ਅਰਥਵਿਵਸਥਾ ਵਿੱਚ ਖਰੀਦ ਸ਼ਕਤੀ ਘੱਟ ਹੋ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਸਾਖ ਦਾ ਸੰਕੁਚਨ ਹੁੰਦਾ ਹੈ।ਇਸ ਦੇ ਉਲਟ ਕੇਂਦਰੀ ਬੈਂਕ ਦੁਆਰਾ ਪ੍ਰਤੀਭੂਤੀਆਂ ਨੂੰ ਖਰੀਦਣ ਨਾਲ ਅਰਥਵਿਵਸਥਾ ਵਿੱਚ ਖਰੀਦ ਸ਼ਕਤੀ ਵੱਧ ਜਾਂਦੀ ਹੈ ਅਤੇ ਸਾਖ ਦਾ ਵਿਸਥਾਰ ਹੁੰਦਾ ਹੈ।

(iii) ਨਿਊਨਤਮ ਨਕਦ ਨਿਧੀ ਅਨੁਪਾਤ ਵਿੱਚ ਪਰਿਵਰਤਨ:-ਨਿਉਨਤਮ ਨਕਦ ਨਿਧੀ ਅਨੁਪਾਤ ਤੋਂ ਭਾਵ ਕਿਸੇ ਬੈਂਕ ਦੀ ਜਮ੍ਹਾਂ ਰਾਸ਼ੀ ਦੇ ਉਸ ਨਿਊਨਤਮ ਪ੍ਰਤੀਸ਼ਤ ਤੋਂ ਹੈ ਜੋ ਉਸ ਨੂੰ ਕੇਂਦਰੀ ਬੈਂਕ ਦੇ ਕੋਲ ਜਨ੍ਹਾਂ ਰੱਖਣਾ ਪੈਂਦਾ ਹੈ। ਸਾਰੇ ਬੈਂਕਾਂ ਨੂੰ ਕੇਂਦਰੀ ਬੈਂਕ ਦੇ ਕੋਲ ਆਪਣੀ ਜਮ੍ਹਾਂ ਦਾ ਕੁਝ ਪ੍ਰਤੀਸ਼ਤ ਨਿਊਨਤਮ ਨਿਧੀ ਅਨੁਪਾਤ ਦੇ ਰੂਪ ਵਿੱਚ ਰੱਖਣਾ ਪੈਂਦਾ ਹੈ।

ਉਦਾਹਰਣ ਵਜੋਂ ਜੇਕਰ ਨਿਊਨਤਮ ਨਕਦ ਨਿਧੀ 10% ਹੈਂ ਅਤੇ ਕਿਸੇ ਬੈਂਕ ਦੀ ਜਮ੍ਹਾਂ ਰੁ: 100 ਕਰੋੜ ਹੈ ਤਾਂ ਉਸ ਬੈਂਕ ਨੂੰ 10 ਕਰੋੜ ਰੁ: ਕੇਂਦਰੀ ਬੈਂਕ ਕੋਲ ਜਮ੍ਹਾਂ ਕਰਵਾਉਣੇ ਪੈਣਗੇ ਅਤੇ ਉਹ 90 ਕਰੌੜ ਰੁ: ਦੇ ਆਧਾਰ ਤੇ ਸਾਖ ਨਿਰਮਾਣ ਕਰ ਸਕੇਗਾ।

(iv) ਤਰਲਤਾ ਅਨੁਪਾਤ ਵਿੱਚ ਪਰਿਵਰਤਨ:- ਇਸ ਵਿਧੀ ਅਨੁਸਾਰ ਬੈੱਕ ਨੂੰ ਆਪਣੀ ਜਮ੍ਹਾਂ ਰਾਸ਼ੀ ਦਾ ਇੱਕ ਨਿਸ਼ਚਿਤ ਅਨੁਪਾਤ ਆਪਣੇ ਕੌਲ ਹੀ ਰੱਖਣਾ ਕਾਨੂੰਨੀ ਰੂਪ ਨਾਲ ਜਰੂਰੀ ਹੁੰਦਾ ਹੈ। ਇਸ ਨੂੰ ਤਰਲਤਾ ਅਨੁਪਾਤ ਕਿਹਾ ਜਾਂਦਾ ਹੈ। ਜਦੋਂ ਕੇਂਦਰੀ ਬੈਂਕ ਸਾਖ ਦਾ ਸੰਕੁਚਨ ਕਰਨਾ ਚਾਹੁੰਦਾ ਹੈ ਤਾਂ ਤਰਲਤਾ ਅਨੁਪਾਤ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ। ਇਸ ਦੇ ਉਲਟ ਸਾਖ ਦਾ ਵਿਸਥਾਰ ਕਰਨ ਲਈ ਤਰਲਤਾ ਅਨੁਪਾਤ ਵਿੱਚ ਕਮੀ ਕਰ ਦਿੱਤੀ ਜਾਂਦੀ ਹੈ।

(2) ਗੁਣਾਤਮਕ ਉਪਾਅ ਜਾਂ ਚੋਣਾਤਮਕ ਉਪਾਅ ਜਾਂ ਗੁਣਾਤਮਕ ਸਾਖ ਕੰਟਰੋਲ:- ਮੌਦਰਿਕ ਨੀਤੀ ਦੇ ਮਾਤਰਾਤਮਕ ਉਪਾਅ ਉਹ ਉਪਕਰਣ ਹਨ ਜਿਨ੍ਹਾਂ ਦਾ ਉਦੇਸ਼ ਅਰਥਵਿਵਸਥਾ ਵਿੱਚ ਸਾਰੇ ਤਰ੍ਹਾਂ ਦੀਆਂ ਵਪਾਰਿਕ ਕਿਰਿਆਵਾਂ ਦੇ ਪ੍ਰਵਾਹ ਨੂੰ ਕਾਬੂ ਕਰਨਾ ਹੈ। ਇਸ ਦੇ ਉਲਟ ਗੁਣਾਤਮਕ ਉਪਾਅ ਉਹ ਉਪਕਰਣ ਹਨ ਜਿੰਨ੍ਹਾਂ ਦਾ ਉਦੇਸ਼ ਅਰਥਵਿਵਸਥਾ ਦੇ ਕੁਝ ਵਿਸ਼ੇਸ਼ ਉਦੇਸ਼ਾਂ ਲਈ ਦਿੱਤੀ ਜਾਣ ਵਾਲੀ ਸਾਖ ਦੀ ਮਾਤਰਾ ਨੂੰ ਨਿਯੰਤਰਣ ਕਰਨਾ ਹੈ। ਇਸ ਨੂੰ ਚੌਣਾਤਮਕ ਸਾਖ ਕੰਟਰੋਲ (Selective Credit Control) ਵੀ ਕਹਿੰਦੇ ਹਨ।ਇਸ ਦੇ ਮੁੱਖ ਉਪਕਰਣ ਹੇਠ ਲਿਖੇ ਹਨ;

(i) ਕਰਜ਼ਿਆਂ ਲਈ ਸੀਮਾਂਤ ਲੋੜਾਂ ਵਿੱਚ ਪਰਿਵਰਤਨ:- ਕਰਜ਼ਿਆਂ ਲਈ ਸੀਮਾਂਤ ਲੋੜਾਂ ਤੋਂ ਭਾਵ ਕਰਜ਼ਿਆਂ ਲਈ ਦਿੱਤੀ ਜਾਣ ਵਾਲੀ ਜ਼ਮਾਨਤ ਦੀ ਚਾਲੂ ਕੀਮਤ ਅਤੇ ਦਿੱਤੇ ਜਾਣ ਵਾਲੇ ਕਰਜ਼ਿਆਂ ਦੀ ਮਾਤਰਾ ਵਿੱਚ ਅੰਤਰ।

ਉਦਾਹਰਣ ਵਜੋਂ ਜੇਕਰ ਕਿਸੇ ਵਿਅਕਤੀ ਨੇ 100 ਰੁ: ਦਾ ਮਾਲ ਬੈਂਕ ਦੇ ਕੌਲ ਜ਼ਮਾਨਤ ਦੇ ਰੂਪ ਵਿੱਚ ਰੱਖਿਆ ਹੈ ਅਤੇ ਬੈਂਕ ਉਸ ਨੂੰ 20 ਰੁ: ਸੀਮਾਂਤ ਲੋੜ ਦੇ ਰੂਪ ਵਿੱਚ ਘੱਟ ਕਰਕੇ ਉਸ ਨੂੰ 80 ਰੁ: ਦਾ ਕਰਜ਼ਾ ਦਿੰਦਾ ਹੈ ਤਾਂ ਸੀਮਾਂਤ ਲੋੜ 20% ਹੋਵੇਗੀ।ਜੇਕਰ ਅਰਥਵਿਵਸਥਾ ਵਿੱਚ ਸਾਖ ਦਾ ਪ੍ਰਵਾਹ ਘੱਟ ਕੀਤਾ ਜਾਣਾ ਹੈ ਤਾਂ ਸੀਮਾਂਤ ਲੋੜ ਨੂੰ ਵਧਾ ਦਿੱਤਾ ਜਾਂਦਾ ਹੈ।

(ii) ਸਾਖ ਦੀ ਰਾਸ਼ਨਿੰਗ:-ਸਾਖ ਦੀ ਰਾਸ਼ਨਿੰਗ ਤੋਂ ਭਾਵ ਕੇਂਦਰੀ ਬੈਂਕ ਦੁਆਰਾ ਸਾਖ ਦੇ ਪ੍ਰਵਾਹ ਦੀ ਮਾਤਰਾ ਨੂੰ ਨਿਯੰਤਰਣ ਕਰਨਾ ਹੈ।ਕੇਂਦਰੀ ਬੈਂਕ ਦੁਆਰਾ ਖਾਸ ਵਪਾਰੀਆਂ ਦੇ ਲਈ ਦਿੱਤੀ ਜਾਣ ਵਾਲੀ ਸਾਖ ਦੀ ਮਾਤਰਾ ਦਾ ਕੋਟਾ ਨਿਰਧਾਰਤ ਕਰ ਦਿੰਦਾ ਹੈ ।ਵਪਾਰਿਕ ਬੈਂਕ ਉਹਨਾਂ ਵਿਵਸਾਇਆ ਦੇ ਲਈ ਨਿਰਧਾਰਤ ਕੋਟੇ ਤੋਂ ਵੱਧ ਕਰਜ਼ਾ ਨਹੀ ਦੇ ਸਕਦੀਆਂ।

(iii) ਪ੍ਰਤੱਖ ਕਾਰਵਾਈ:-ਕੇਂਦਰੀ ਬੈਂਕ ਨੂੰ ਕਦੇ-ਕਦੇ ਮਜ਼ਬੂਰ ਹੋ ਕੇ ਦੂਜੇ ਬੈਂਕਾਂ ਵਿਰੁੱਧ ਪ੍ਰਤੱਖ ਕਾਰਵਾਈ ਕਰਨੀ ਪੈਂਦੀ ਹੈ

(iv) ਨੈਤਿਕ ਪ੍ਰਭਾਵ:-ਕੇਂਦਰੀ ਬੈਂਕ ਕਦੇ-ਕਦੇ ਦੂਜੇ ਬੈਂਕਾਂ ਤੇ ਨੈਤਿਕ ਪ੍ਰਭਾਵ ਪਾ ਕੇ ਉਹਨਾਂ ਨੂੰ ਸਾਖ ਨਿਯੰਤਰਣ ਲਈ ਅਪਣਾਈ ਗਈ ਨੀਤੀ ਮੁਤਾਬਿਕ ਕੰਮ ਕਰਨ ਲਈ ਸਹਿਮਤ ਕਰ ਲੈਂਦਾ ਹੈ

 

 

ਪ੍ਰ:3:-ਘੱਟ ਮੰਗ ਨੂੰ ਦੂਰ ਕਰਨ ਲਈ ਰਾਜਸਵ ਨੀਤੀ ਦੇ ਕਿਹੜੇ ਉਪਾਅ ਅਪਣਾਏ ਜਾਣੇ ਚਾਹੀਦੇ ਹਨ?

ਉੱਤਰ:- ਘੱਟ ਮੰਗ ਜਾਂ ਅਸਫੀਤੀ ਅੰਤਰਾਲ ਨੂੰ ਦੂਰ ਕਰਨ ਲਈ ਰਾਜਸਵ ਨੀਤੀ ਦੇ ਹੇਠ ਲਿਖੇ ਉਪਾਅ ਅਪਣਾਏ ਜਾਣੇ ਚਾਹੀਦੇ ਹਨ;

(i) ਕਰ (Taxes); ਘੱਟ ਮੰਗ ਨੂੰ ਠੀਕ ਕਰਨ ਲਈ ਅਰਥਾਤ ਮੰਗ ਵਿੱਚ ਵਾਧਾ ਕਰਨ ਲਈ ਕਰਾਂ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ ।ਇਸ ਨਾਲ ਮੰਗ ਵਿੱਚ ਵਾਧਾ ਹੋਵੇਗਾ।

(ii) ਸਰਵਜਨਿਕ ਖ਼ਰਚਿਆਂ ਵਿੱਚ ਵਾਧਾ ਕਰਨਾ:- ਘੱਟ ਮੰਗ ਨੂੰ ਨੀਕ ਕਰਨ ਦਾ ਸਭ ਤੋਂ ਮਹੱਤਵਪੂਰਨ ਉਪਾਅ ਸਰਵਜਨਿਕ ਖ਼ਰਚਿਆਂ ਵਿੱਚ ਵਾਧਾ ਕਰਨਾ ਹੈ। (i) ਸਰਵਜਨਿਕ ਨਿਰਮਾਣ; ਜਿਵੇ' ਸੜਕਾਂ, ਪੁਲ, ਬੰਨ੍ਹ ਆਦਿ ਦੇ ਨਿਰਮਾਣ ਕੀਤਾ ਜਾਣ ਵਾਲਾ ਖ਼ਰਚ । (ii) ਸਰਵਜਨਿਕ ਕਲਿਆਣ ਦੇ ਕੰਮ ਜਿਵੇਂ: ਸਿੱਖਿਆ, ਜਨਸਿਹਤ ਤੇ ਕੀਤਾ ਜਾਣ ਵਾਲਾ ਖ਼ਰਚ। (iii) ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਆਦਿ ਤੇ ਕੀਤੇ ਜਾਣ ਵਾਲੇ ਖ਼ਰਚ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।

(iii) ਘਾਟੇ ਦੀ ਵਿੱਤ ਵਿਵਸਥਾ (Deficit Financing):- ਘੱਟ ਮੰਗ ਨੂੰ ਠੀਕ ਕਰਨ ਲਈ ਸਰਕਾਰ ਦੁਆਰਾ ਆਪਣੀ ਆਮਦਨ ਤੋਂ ਵੱਧ ਖ਼ਰਚ ਕਰਨ ਲਈ ਘਾਟੇ ਦੀ ਵਿੱਤ ਵਿਵਸਥਾ ਵਿੱਚ ਵਾਧਾ ਕਰਨਾ ਚਾਹੀਦਾ ।ਇਸ ਨਾਲ ਖ਼ਰੀਦ ਸ਼ਕਤੀ ਦਾ ਪੱਧਰ ਵਧ ਜਾਂਦਾ ਹੈ।ਕੁੱਲ ਮੰਗ ਵਿੱਚ ਵੀ ਵਾਧਾ ਹੁੰਦਾ ਹੈ।

(iv) ਸਰਵਜਨਿਕ ਕਰਜ਼ਿਆਂ ਵਿੱਚ ਕਮੀ:-ਸਰਕਾਰ ਦੁਆਰਾ ਸਰਕਾਰੀ ਕਰਜ਼ਿਆਂ ਵਿੱਚ ਕਮੀ ਕੀਤੀ ਜਾਣੀ ਚਾਹੀਦੀ ਹੈ।ਜਿਸ ਨਾਲ ਲੋਕਾਂ ਦੀ ਖ਼ਦੀਦ ਸ਼ਕਤੀ ਅਧਿਕ ਹੋ ਸਕਦੀ ਹੈ

 

ਪ੍ਰ:4:- ਅਤਿ-ਅਧਿਕ ਮੰਗ ਨੂੰ ਠੀਕ ਕਰਨ ਲਈ ਰਾਜਸਵ ਨੀਤੀ ਦੇ ਕਿਹੜੇ ਉਪਾਅ ਅਪਣਾਏ ਜਾਣੇ ਚਾਹੀਦੇ ਹਨ?

ਉੱਤਰ:- ਅਤਿ-ਅਧਿਕ ਮੰਗ ਜਾਂ ਸਫੀਤੀ ਅੰਤਰਾਲ ਨੂੰ ਦੂਰ ਕਰਨ ਲਈ ਰਾਜਸਵ ਨੀਤੀ ਦੇ ਹੇਠ ਲਿਖੇ ਉਪਾਅ ਅਪਣਾਏ ਜਾਣੇ ਚਾਹੀਦੇ ਹਨ;

(i) ਕਰ ਵਿੱਚ ਵਾਧਾ:- ਅਤਿ-ਅਧਿਕ ਮੰਗ ਨੂੰ ਠੀਕ ਕਰਨ ਲਈ ਅਰਥਾਤ ਮੰਗ ਵਿੱਚ ਕਮੀ ਕਰਨ ਲਈ ਕਰਾਂ ਵਿੱਚ ਵਾਧਾ ਕੀਤੀ ਜਾਣੀ ਚਾਹੀਦੀ ਹੈ ।ਇਸ ਨਾਲ ਮੰਗ ਵਿੱਚ ਕਮੀ ਹੋਵੇਗੀ।

(ii) ਸਰਵਜਨਿਕ ਖ਼ਰਚਿਆਂ ਵਿੱਚ ਕਮੀ:- ਅਤਿ-ਅਧਿਕ ਮੰਗ ਨੂੰ ਠੀਕ ਕਰਨ ਦਾ ਸਭ ਤੋਂ ਮਹੱਤਵਪੂਰਨ ਉਪਾਅ ਸਰਵਜਨਿਕ ਖ਼ਰਚਿਆਂ ਵਿੱਚ ਕਮੀ ਕਰਨਾ ਹੈ। (i) ਸਰਵਜਨਿਕ ਨਿਰਮਾਣ; ਜਿਵੇ' ਸੜਕਾਂ, ਪੁਲ, ਬੰਨ੍ਹ ਆਦਿ ਦੇ ਨਿਰਮਾਣ ਕੀਤਾ ਜਾਣ ਵਾਲਾ ਖ਼ਰਚ । (ii) ਸਰਵਜਨਿਕ ਕਲਿਆਣ ਦੇ ਕੰਮ ਜਿਵੇਂ: ਸਿੱਖਿਆ, ਜਨਸਿਹਤ ਤੇ ਕੀਤਾ ਜਾਣ ਵਾਲਾ ਖ਼ਰਚ (iii) ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਆਦਿ ਤੇ ਕੀਤੇ ਜਾਣ ਵਾਲੇ ਖ਼ਰਚ ਵਿੱਚ ਕਮੀ ਕੀਤੀ ਜਾਣੀ ਚਾਹੀਦੀ ਹੈ।

(iii) ਘਾਟੇ ਦੀ ਵਿੱਤ ਵਿਵਸਥਾ ਵਿੱਚ ਕਮੀ:- ਅਤਿ-ਅਧਿਕ ਮੰਗ ਨੂੰ ਠੀਕ ਕਰਨ ਲਈ ਸਰਕਾਰ ਦੁਆਰਾ ਆਪਣੀ ਆਮਦਨ ਤੋਂ ਵੱਧ ਖ਼ਰਰ ਕਰਨ ਲਈ ਘਾਟੇ ਦੀ ਵਿੱਤ ਵਿਵਸਥਾ ਵਿੱਚ ਕਮੀ ਕਰਨੀ ਚਾਹੀਦੀ ਹੈ। ਇਸ ਨਾਲ ਖ਼ਰੀਦ ਸ਼ਕਤੀ ਦਾ ਪੱਧਰ ਘੱਟ ਜਾਂਦੀ ਹੈ।ਕੁੱਲ ਮੰਗ ਵਿੱਚ ਵੀ ਕਮੀ ਹੁੰਦੀ ਹੈ।

(iv) ਸਰਵਜਨਿਕ ਕਰਜ਼ਿਆਂ ਵਿੱਚ ਵਾਧਾ:-ਸਰਕਾਰ ਦੁਆਰਾ ਸਰਕਾਰੀ ਕਰਜ਼ਿਆਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।ਜਿਸ ਨਾਲ ਲੋਕਾਂ ਦੀ ਖ਼ਦੀਦ ਸ਼ਕਤੀ ਘੱਟ ਹੋ ਸਕਦੀ ਹੈ।

 

ਪ੍ਰ:5:- ਘੱਟ ਮੰਗ ਨੂੰ ਦੂਰ ਕਰਨ ਲਈ ਮੌਦ੍ਰਿਕ ਨੀਤੀ ਦੇ ਕਿਹੜੇ ਉਪਾਅ ਅਪਣਾਏ ਜਾਣੇ ਚਾਹੀਦੇ ਹਨ?

ਉੱਤਰ:-ਘੱਟ ਮੰਗ ਨੂੰ ਨੀਕ ਕਰਨ ਲਈ ਸਸਤੀ ਮੌਦ੍ਰਿਕ ਨੀਤੀ ਅਪਣਾਈ ਜਾਂਦੀ ਹੈ, ਉਸ ਅਨੁਸਾਰ;

(i) ਬੈਂਕ ਦਰ ਨੂੰ ਘੱਟ ਕਰਨਾ:- ਬੈਂਕ ਦਰ ਘੱਟ ਹੋਣ ਨਾਲ ਕਰਜ਼ਾ ਸਸਤਾ ਹੁੰਦਾ ਹੈ ।ਜਿਸ ਨਾਲ ਕਰਜਿਆਂ ਦੀ ਮੰਗ ਵਧਦੀ ਹੈ।

(ii) ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ:- ਖੁੱਲ੍ਹੇ ਬਾਜ਼ਾਰ ਦੀ ਕਿਰਿਆ ਤੋਂ ਭਾਵ ਕੇਂਦਰੀ ਬੈਂਕ ਰਾਹੀਂ ਖੁੱਲ੍ਹੇ ਬਾਜ਼ਾਰ ਵਿੱਚ ਪ੍ਰਤੀਭੂਤੀਆਂ (Securities) ਨੂੰ ਖਰੀਦਦਾ ਹੈ ਜਿਸ ਨਾਲ ਬੈਂਕਾਂ ਕੋਲ ਨਕਦੀ ਰਿਜਰਵ ਵਧ ਜਾਂਦਾ ਹੈ ।ਇਸ ਦੇ ਫਲਸਰੂਪ ਸਾਖ ਦਾ ਵਿਸਥਾਰ ਹੁੰਦਾ ਹੈ। ਮੰਗ ਵਿੱਚ ਵਾਧਾ ਹੁੰਦਾ ਹੈ।

(iii) ਨਿਊਨਤਮ ਨਿਧੀ ਅਨੁਪਾਤ ਵਿੱਚ ਕਮੀ:-ਨਿਊਨਤਮ ਨਕਦ ਨਿਧੀ ਅਨੁਪਾਤ ਨੂੰ ਘੱਟ ਕਰ ਦਿੱਤਾ ਜਾਂਦਾ ਹੈ, ਸਿੱਟੇ ਵਜੋਂ ਬੈਂਕ ਵੱਧ ਸਾਖ ਨਿਰਮਾਣ ਕਰ ਸਕਦੇ ਹਨ। ਇਸ ਨਾਲ ਸਾਖ ਦਾ ਵਿਸਥਾਰ ਹੁੰਦਾ ਹੈ ਅਤੇ ਮੰਗ ਵਿੱਚ ਵਾਧਾ ਕੀਤਾ ਜਾ ਸਕਦਾ ਹੈ।

(iv) ਤਰਲਤਾ ਅਨੁਪਾਤ ਵਿੱਚ ਕਮੀ:- ਸਾਖ ਦਾ ਵਿਸਥਾਰ ਕਰਨ ਲਈ ਤਰਲਤਾ ਅਨੁਪਾਤ ਵਿੱਚ ਕਮੀ ਕਰ ਦਿੱਤੀ ਜਾਂਦੀ ਹੈ। ਇਸ ਨਾਲ ਮੰਗ ਵਿੱਚ ਵਾਧਾ ਹੁੰਦਾ ਹੈ।

(v) ਕਰਜ਼ਿਆਂ ਲਈ ਸੀਮਾਂਤ ਲੋੜ ਵਿੱਚ ਕਮੀ:- ਕਰਜ਼ਿਆਂ ਲਈ ਸੀਮਾਂਤ ਲੋੜਾਂ ਵਿੱਚ ਕਮੀ ਕਰ ਦਿੱਤੀ ਜਾਦੀ ਹੈ ।

(vi) ਸਾਖ ਦੀ ਰਾਸ਼ਨਿੰਗ:- ਸਾਖ ਦੀ ਰਾਸ਼ਨਿੰਗ ਬੰਦ ਕੀਤੀ ਜਾਂਦੀ ਹੈ।

(vii) ਕੇਂਦਰੀ ਬੈਂਕ ਵੱਲੋਂ ਵਪਾਰਿਕ ਬੈਂਕਾਂ ਨੂੰ ਸਾਖ ਵਿਸਥਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈਂ।

 

ਸੰਖੇਪ ਵਿੱਚ ਘੱਟ ਮੰਗ ਦੀ ਸਥਿਤੀ ਵਿੱਚ ਸਸਤੀ ਮੌਦ੍ਰਿਕ ਨੀਤੀ ਅਪਣਾਈ ਜਾਂਦੀ ਹੈ, ਜਿਸ ਨਾਲ ਸਾਖ ਦਾ ਵਿਸਥਾਰ ਅਤੇ ਮੰਗ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਘੱਟ ਮੰਗ ਅੰਤਰਾਲ ਨੂੰ ਘੱਟ ਕੀਤਾ ਜਾ ਸਕਦਾ ਹੈ।

 

ਪ੍ਰ:6:- ਅਤਿ-ਅਧਿਕ ਮੰਗ ਨੂੰ ਠੀਕ ਕਰਨ ਲਈ ਮੌਦ੍ਰਿਕ ਨੀਤੀ ਦੇ ਕਿਹੜੇ ਉਪਾਅ ਅਪਣਾਏ ਜਾਣੇ ਚਾਹੀਦੇ ਹਨ?

ਉੱਤਰ:-ਅਤਿ-ਅਧਿਕ ਮੰਗ ਨੂੰ ਠੀਕ ਕਰਨ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ;

(i) ਬੈਂਕ ਦਰ ਨੂੰ ਵਾਧਾ ਕਰਨਾ:- ਬੈਂਕ ਦਰ ਵੱਧ ਹੋਣ ਨਾਲ ਕਰਜ਼ਾ ਮਹਿੰਗਾ ਹੁੰਦਾ ਹੈ ।ਜਿਸ ਨਾਲ ਕਰਜਿਆਂ ਦੀ ਮੰਗ ਘੱਟਦੀ ਹੈ।

(ii) ਖੁੱਲ੍ਹੇ ਬਾਜ਼ਾਰ ਦੀਆਂ ਕਿਰਿਆਵਾਂ:- ਸਰਕਾਰ ਕੇਂਦਰੀ ਬੈਂਕ ਰਾਹੀਂ ਖੁੱਲ੍ਹੇ ਬਾਜ਼ਾਰ ਵਿੱਚ ਪ੍ਰਤੀਭੂਤੀਆਂ (Securities) ਨੂੰ ਵੇਚਦੀ ਹੈ ਜਿਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਘੱਟ ਹੋਂ ਜਾਂਦੀ ਹੈ।

(iii) ਨਕਦ ਨਿਧੀ ਅਨੁਪਾਤ ਵਿੱਚ ਵਾਧਾ:-ਨਿਉਨਤਮ ਨਕਦ ਨਿਧੀ ਅਨੁਪਾਤ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ, ਸਿੱਟੇ ਵਜੋਂ ਸਾਖ ਨਿਰਮਾਣ ਵਿੱਚ ਕਮੀ ਹੁੰਦੀ ਹੈ ਅਤੇ ਮੰਗ ਵਿੱਚ ਕਮੀ ਕੀਤੀ ਜਾ ਸਕਦੀ ਹੈ।

(iv) ਤਰਲਤਾ ਅਨੁਪਾਤ ਵਿੱਚ ਵਾਧਾ:- ਤਰਲਤਾ ਅਨੁਪਾਤ ਵਿੱਚ ਵਾਧਾ ਕਰਨ ਨਾਲ ਬੈਂਕਾਂ ਦੀ ਉਧਾਰ ਦੇਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।ਇਸ ਨਾਲ ਮੰਗ ਵਿੱਚ ਕਮੀ ਹੁੰਦੀ ਹੈ।

(v) ਕਰਜ਼ਿਆਂ ਲਈ ਸੀਮਾਂਤ ਲੋੜ ਵਿੱਚ ਵਾਧਾ:-ਕਰਜ਼ਿਆਂ ਲਈ ਸੀਮਾਂਤ ਲੋੜਾਂ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ ।ਜਿਸ ਨਾਲ ਕਰਜ਼ੇ ਮਹਿੰਗੇ ਹੋ ਜਾਂਦੇ ਹਨ ਅਤੇ ਮੰਗ ਵਿੱਚ ਕਮੀ ਆ ਜਾਂਦੀ ਹੈ।

(vi) ਸਾਖ ਦੀ ਰਾਸ਼ਨਿੰਗ:-ਸਾਖ ਦੀ ਰਾਸ਼ਨਿੰਗ ਕੀਤੀ ਜਾਂਦੀ ਹੈ ਤਾਂ ਕਿ ਸਾਖ ਦਾ ਅਧਿਕ ਪ੍ਰਵਾਹ ਨਾ ਹੋਵੇ।

(vii) ਕੇਂਦਰੀ ਬੈਂਕ ਵੱਲੋਂ ਵਪਾਰਿਕ ਬੈਂਕਾਂ ਨੂੰ ਸਾਖ ਦਾ ਸੰਕੁਚਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

ਸੰਖੇਪ ਵਿੱਚ ਅਤਿ-ਅਧਿਕ ਮੌਗ ਦੀ ਸਥਿਤੀ ਵਿੱਚ ਮਹਿੰਗੀ ਮੌਦ੍ਰਿਕਿ ਨੀਤੀ ਅਪਣਾਈ ਜਾਂਦੀ ਹੈ, ਜਿਸ ਨਾਲ ਕੀਮਤਾਂ ਵਿੱਚ ਹੌਣ ਵਾਲਾ ਵਾਧਾ ਅਤੇ ਸਫੀਤਿਕ ਅੰਤਰਾਲ ਨੂੰ ਰੋਕਿਆ ਜਾ ਸਕਦਾ ਹੈ।