L- 10 ਮੁਦਰਾ-ਅਰਥ, ਵਿਕਾਸ ਅਤੇ ਕਾਰਜ
ਇੱਕ ਅੰਕ ਵਾਲੇ ਪ੍ਰਸ਼ਨ
ਪ੍ਰ: 1:- ਵਸਤੂ ਵਟਾਂਦਰਾ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਸ ਵਿੱਚ...
(a) ਵਸਤੂ ਦੇ ਬਦਲੇ ਵਸਤੂ ਦਾ ਲੈਣ ਦੇਣ ਹੁੰਦਾ ਹੈ (b) ਵਸਤੂ ਦਾ ਆਦਾਨ-ਪ੍ਰਦਾਨ ਵਸਤੂ
ਨਾਲ ਨਹੀਂ ਕੀਤਾ ਜਾਂਦਾ (c) ਵਸਤੂ ਦਾ ਆਦਾਨ-ਪ੍ਰਦਾਨ ਧਾਤੂਆਂ ਨਾਲ ਕੀਤਾ ਜਾਂਦਾ (d) ਉਪਰੋਕਤ ਸਾਰੇ
।
ਉਤਰ:
- (a) ਵਸਤੂ ਦੇ ਬਦਲੇ ਵਸਤੂ ਦਾ ਲੈਣ ਦੇਣ ਹੁੰਦਾ ਹੈ।
ਪ੍ਰ: 2:-ਵਸਤੂ- ਵਸਤੂ ਅਰਥਵਿਵਸਥਾ (C-C Economy) ਦੀ ਧਾਰਣਾ ਵਿੱਚ...........
(a) ਵਸਤੂ ਨੂੰ ਵਸਤੂ ਵਿੱਚ ਬਦਲਿਆ ਜਾੰਦਾ ਹੈ (b) ਵਸਤੂ ਵਟਾਂਦਰਾ ਪ੍ਰਣਾਲੀ ਪ੍ਰਚਲਨ'ਚ
ਹੁੰਦੀ ਹੈ । (c) ਦੋਨੋਂ (a) ਅਤੇ (b) । (d) ਮੁਦਰਾ ਦਾ ਪ੍ਰਯੋਗ ਕੀਤਾ ਜਾਂਦਾ ਹੈ ।
ਉਤਰ:
- (c) ਦੋਨੋ (a) ਅਤੇ (b)
ਪ੍ਰ: 3:-ਮੁਦਰਾ ਦੇ ਲਈ ਆਪਣਾ ਕੰਮ ਕਰਨ ਤੋਂ ਪਹਿਲਾਂ ਹੇਠਾਂ ਲਿਖਿਆਂ ਵਿੱਚੋਂ ਕਿਹੜਾ
ਗੁਣ ਜਰੂਰੀ ਹੈ?
(a) ਮਨਜ਼ੂਰੀ (b) ਮੁੱਲ ਵਿੱਚ ਸਥਿਰਤਾ (c) ਟਿਕਾਉਪਣ (d) ਪਹਿਚਾਣ।
ਉਤਰ:
- (a) ਮਨਜ਼ੂਰੀ
ਪ੍ਰ: 4:- ਹੇਠਾਂ ਲਿਖਿਆਂ ਵਿੱਚੋਂ ਮੁਦਰਾ ਦਾ ਪਹਿਲਾ ਕੰਮ ਹੈ?
(a) ਮੁੱਲ ਦਾ ਸੰਚਯ (b) ਮੁੱਲ ਦਾ ਹਸਤਾਂਤਰਣ (c) ਮੁੱਲ ਦਾ ਮਾਪਦੰਡ (d) ਸਾਖ ਦਾ ਆਧਾਰ।
ਉਤਰ:
- (c) ਮੁੱਲ ਦਾ ਮਾਪਦੰਡ ।
ਪ੍ਰ: 5:- ਹੇਠਾਂ ਲਿਖਿਆਂ ਵਿੱਚੋਂ ਕਿਹੜੀ ਨੇੜਲੀ (ਨਿਕਟ) ਮੁਦਰਾ ਹੈ?
(a) ਸਮਾਂ ਜਮ੍ਹਾ (Time deposit) (b) ਆਦਾਨ-ਪ੍ਰਦਾਨ ਪੱਤਰ (c) ਟਰੇਜ਼ਰੀ (d) ਉਪਰੋਕਤ
ਸਾਰੇ ।
ਉਤਰ:
- (d) ਉਪਰੋਕਤ ਸਾਰੇ ।
ਪ੍ਰ: 6:-ਭਾਰਤੀ ਰੁਪਇਆ ਹੈ? (a) ਪ੍ਰਮਾਣਿਤ ਸਿੱਕਾ (b) ਸੰਕੇਤਕ ਸਿੱਕਾ (c) ਪ੍ਰਮਾਣਿਤ
ਤੇ ਸੰਕੇਤਕ ਸਿੱਕਾ (d) ਇਨ੍ਹਾਂ ਵਿੱਚੋਂ ਕੋਈ ਨਹੀਂ।
ਉਤਰ:
- (c) ਪ੍ਰਮਾਣਿਤ ਤੇ ਸੰਕੇਤਕ ਸਿੱਕਾ
ਪ੍ਰ: 7:-ਭਾਰਤ ਵਿੱਚ ਜਾਰੀ ਕਰੰਸੀ ਹੈ? (a) ਅਪਰਿਵਰਤਨਸ਼ੀਲ (b) ਪਰਿਵਰਤਨਸ਼ੀਲ (c)
ਦੋਨੋਂ (a) ਤੇ (b) (d) ਇਨ੍ਹਾਂ ਵਿੱਚੋਂ ਕੋਈ ਨਹੀਂ।
ਉਤਰ:
- (a) ਅਪਰਿਵਰਤਨਸ਼ੀਲ ।
ਪ੍ਰ: 8:- ਭਾਰਤ ਵਿੱਚ 1 ਰੂ: ਦਾ ਨੋਟ ਕੌਣ ਜਾਰੀ ਕਰਦਾ ਹੈ?
(a) ਭਾਰਤੀ ਰਿਜ਼ਰਵ ਬੈਂਕ (b) ਭਾਰਤ ਸਰਕਾਰ (c) ਵਪਾਰਕ ਬੈਂਕ (d) ਸਹਿਕਾਰੀ ਬੈਂਕ
।
ਉਤਰ:
- (b) ਭਾਰਤ ਸਰਕਾਰ
ਪ੍ਰ: 9:- ਭਾਰਤ ਵਿੱਚ ਮੁਦਰਾ ਦੀ ਪੂਰਤੀ ਕਰਨ ਵਾਲੇ ਹਨ? (a) ਦੇਸ਼ ਦੀ ਸਰਕਾਰ (b)
ਦੇਸ਼ ਦੀ ਬੈਂਕਿੰਗ ਪ੍ਰਣਾਲੀ (c) ਦੋਨੋਂ (a) ਤੇ (b) (d) ਇਨ੍ਹਾਂ ਵਿੱਚੋਂ ਕੋਈ ਨਹੀਂ।
ਉਤਰ:
- (c) ਦੋਨੋਂ (a) ਤੇ (b)
ਪ੍ਰ: 10:-ਉਸ ਵਸਤੂ ਦਾ ਨਾਂ ਦੱਸੋ ਜਿਸ ਨੂੰ ਵਟਾਂਦਰੇ ਦੇ ਮਾਧਿਅਮ ਵਜੋਂ ਸਵੀਕਾਰ ਕੀਤਾ
ਜਾਂਦਾ ਹੈ?
(a) ਮੁਦਰਾ (b) ਪੈਟਰੋਲ (c) ਧਾਤੂ (d) ਇਨ੍ਹਾਂ ਵਿੱਚੋਂ ਕੋਈ ਨਹੀਂ।
ਉਤਰ:
- (a) ਮੁਦਰਾ ।
ਪ੍ਰ:11:-ਉਹ ਪ੍ਰਣਾਲੀ ਜਿਸ ਵਿੱਚ ਵਸਤੂ ਦਾ ਵਟਾਂਦਰਾ ਵਸਤੂ ਨਾਲ ਕੀਤਾ ਜਾਂਦਾ ਹੈ ਨੂੰ.....ਕਹਿੰਦੇ
ਹਨ?
(a) ਬਦਲਾਵ ਪ੍ਰਣਾਲੀ (b) ਵਸਤੂ ਲਈ ਵਸਤੂ ਪ੍ਰਣਾਲੀ (c) ਵਟਾਂਦਰਾ ਪ੍ਰਣਾਲੀ (d) ਤਬਾਦਲੀ।
ਉਤਰ:
- (c) ਵਟਾਂਦਰਾ ਪ੍ਰਣਾਲੀ ।
ਪ੍ਰ:12:-ਆਪ ਜਰੂਰਤਾਂ ਦੀ ਇੱਕ ਹੀ ਸਮੇ ਪੂਰਤੀ ਨੂੰ……ਕਹਿੰਦੇ ਹਨ।
(a) ਵਸਤੂ ਵਿਨਮਯ ਪ੍ਰਣਾਲੀ (b) ਵਟਾਂਦਰਾ ਦਾ ਮਾਧਿਅਮ (c) ਜ਼ਰੂਰਤਾਂ ਦਾ ਦੁਹਰਾ ਸੰਯੌਗ
(d) ਕੋਈ ਵੀ ਨਹੀਂ।
ਉਤਰ:
- (c) ਜ਼ਰੂਰਤਾਂ ਦਾ ਦੁਹਰਾ ਸੰਯੋਗ
(ਦੋ ਅੰਕਾਂ ਵਾਲੇ ਪ੍ਰਸ਼ਨ)
ਪ੍ਰ: 1:-ਵਸਤੂ ਵਟਾਂਦਰਾ ਪ੍ਰਣਾਲੀ ਦੀ ਪਰਿਭਾਸ਼ਾ ਦਿਓ।
ਉਤਰ:
- ਵਸਤੂ ਵਟਾਂਦਰਾ ਪ੍ਰਣਾਲੀ ਉਸ ਪ੍ਰਣਾਲੀ ਨੂੰ ਕਹਿੰਦੇ ਹਨ ਜਿਸ ਵਿੱਚ ਵਸਤੂਆਂ ਦਾ ਵਟਾਂਦਰਾ ਵਸਤੂਆਂ
ਨਾਲ ਕੀਤਾ ਜਾਂਦਾ ਹੈ। ਅਰਥਾਤ ਵਸਤੂ ਦੇ ਬਦਲੇ ਵਸਤੂ ਦਾ ਹੀ ਲੈਣ-ਦੇਣ ਹੁੰਦਾ ਹੈ।
ਪ੍ਰ:2:-ਮੁਦਰਾ ਦੀ ਪਰਿਭਾਸ਼ਾ ਦਿਓ।
ਉਤਰ:
- ਮੁਦਰਾ ਦੀ ਪਰਿਭਾਸ਼ਾ ਕਿਸੇ ਵੀ ਵਸਤੂ ਦੇ ਰੂਪ ਵਿੱਚ ਦਿੱਤੀ ਜਾ ਸਕਦੀ ਹੈ ਜਿਸ ਨੂੰ ਆਮ ਤੌਰ ਤੇ
ਵਟਾਂਦਰੇ ਦਾ ਮਾਧਿਅਮ ਸਵੀਕਾਰ ਕੀਤਾ ਜਾਂਦਾ ਹੋਵੇ ਅਤੇ ਇਸ ਦੇ ਨਾਲ ਹੀ ਜੋ ਮੁੱਲ ਮਾਪਕ ਅਤੇ ਮੁੱਲ
ਭੰਡਾਰ ਦਾ ਵੀ ਕੰਮ ਕਰਦੀ ਹੋਵੇ।
ਪ੍ਰ: 3:-ਉਚ ਬਲਯੁਕਤ ਮੁਦਰਾ ਤੋ ਕੀ ਭਾਵ ਹੈ? ਇਸ ਨੂੰ ਉਚ ਸ਼ਕਤੀ ਯੋਗ ਮੁਦਰਾ ਕਿਉ ਕਹਿੰਦੇ
ਹਨ?
ਉਤਰ:
- ਉਚ ਬਲਯੁਕਤ ਮੁਦਰਾ ਵਿੱਚ ਸ਼ਾਮਲ ਹੁੰਦੇ ਹਨ -ਜਨਤਾ ਕੌਲ ਨਕਦ ਰਾਸ਼ੀ, ਬੈਂਕਾਂ ਕੋਲ ਨਕਦ ਕੌਸ਼ ।ਇਸ
ਨੂੰ ਉੱਚ ਬਲਯੁਕਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਮੁਦਰਾ ਦੇ ਆਧਾਰ ਤੇ ਹੀ ਬੈਂਕ ਸਾਖ ਨਿਰਮਾਣ ਕਰਨ
ਦੇ ਯੌਗ ਹੁੰਦੇ ਹਨ।
ਪ੍ਰ: 4:-ਭਾਰਤ ਵਿੱਚ ਕਿਸ ਪ੍ਰਕਾਰ ਦੀ ਮੌਦ੍ਰਿਕ ਵਿਵਸਥਾ ਦਾ ਅਨੁਸਰਨ ਹੁੰਦਾ ਹੈ?
ਉਤਰ:-ਭਾਰਤੀ
ਮੁਦਰਿਕ ਪ੍ਰਣਾਲੀ ਨੂੰ ਕਾਗਜ਼ੀ ਮੁਦਰਾਮਾਨ ਜਾਂ ਪ੍ਰਬੰਧਿਤ ਮੁਦਰਾ ਮਾਨ ਕਿਹਾ ਜਾਂਦਾ ਹੈ। ਕਾਗਜ਼ੀ
ਕਰੰਸੀ ਦੇ ਨਾਲ ਸਿੱਕੇ ਵੀ ਚਲਨ ਵਿੱਚ ਹਨ। ਸਿੱਕੇ ਸੀਮਤ ਵਿਧੀ ਟੈਂਡਰ ਹਨ ਅਤੇ ਕਾਗਜ਼ੀ ਨੋਟ ਅਸੀਮਤ
ਵਿਧੀ ਟੈਂਡਰ ਹਨ।
ਪ੍ਰ: 5:-ਸਾਖ ਮੁਦਰਾ ਦੀ ਪਰਿਭਾਸ਼ਾ ਦਿਓ।
ਉਤਰ:-ਸਾਖ
ਮੁਦਰਾ ਉਹ ਮੁਦਰਾ ਹੈ ਜਿਸਦਾ ਮੁਦਰਿਕ ਮੁੱਲ ਉਸ ਦੀ ਵਸਤੂ ਦੇ ਮੁੱਲ ਤੋਂ ਵੱਧ ਹੁੰਦਾ ਹੈ।
ਪ੍ਰ: 6:- ਸਾਵਧੀ ਜਮ੍ਹਾਂ ਅਤੇ ਮੰਗ ਜਮ੍ਹਾਂ ਵਿੱਚ ਅੰਤਰ ਦੱਸੋ।
ਉਤਰ: - ਸਾਵਧੀ ਜਮ੍ਹਾਂ ਹਮੇਸ਼ਾਂ ਸਮੇਂ ਦੀ ਇੱਕ ਨਿਸ਼ਚਿਤ ਅਵਧੀ ਲਈ ਹੁੰਦੀ ਹੈ ਜਿਵੇਂ ਇੱਕ ਸਾਲ ਦੇ ਲਈ ਨਿਸ਼ਚਿਤ ਅਵਧੀ ਜਮ੍ਹਾਂ ਅਤੇ ਮੰਗ ਜਗ੍ਹਾਂ ਸਮੇ ਦੀ ਇੱਕ ਨਿਸ਼ਚਿਤ ਅਵਧੀ ਲਈ ਨਹੀਂ ਹੁੰਦੀ ਹੈ, ਜਦ ਚਾਹੋ ਇਸ ਨੂੰ ਕਢਵਾ ਸਕਦੇ ਹੋਂ।
ਪ੍ਰ: 7:- ਮੁਦਰਾ ਸੰਪਤੀਆਂ ਤੋ ਕੀ ਭਾਵ ਹੈ?
ਉਤਰ:-ਮੁਦਰਾ ਪਰਿਸੰਪਤੀਆਂ ਉਹ ਪਰਿਸੰਪਤੀਆਂ ਹਨ ਜੋ ਮੁਦਰਾ ਦਾ ਕੰਮ ਕਰਦੀਆਂ ਹਨ ਇਨ੍ਹਾਂ ਦੇ ਅਧੀਨ
ਕਰੰਸੀ ਅਤੇ ਮੰਗ ਜਮ੍ਹਾ ਨੂੰ ਸ਼ਾਮਿਲ ਕੀਤਾ ਜਾਂਦਾ ਹੈ
ਪ੍ਰ: 8:-ਨਿਕਟ ਮੁਦਰਾ ਤੋਂ ਕੀ ਭਾਵ ਹੈ?
ਉਤਰ:-ਨਿਕਟ ਮੁਦਰਾ ਤੋਂ ਭਾਵ ਉਨ੍ਹਾਂ ਪਰਿਸੰਪਤੀਆਂ ਤੋਂ ਹੈ ਜੋ ਮੁਦਰਾ ਦਾ ਕੰਮ ਨਹੀਂ ਕਰਦੀਆ ਪ੍ਰੰਤੂ ਉਨ੍ਹਾਂ ਨੂੰ ਅਲਪਕਾਲ ਵਿੱਚ ਬਦਲਿਆ ਜਾ ਸਕਦਾ ਹੈ।ਉਦਾਹਰਣ ਵਜੋਂ ਬੈਂਕ ਦੀਆਂ ਨਿਸ਼ਚਿਤ ਕਾਲੀਨ ਜਨ੍ਹਾਂ ਰਾਸ਼ੀਆਂ ।
ਪ੍ਰ: 9:- ਆਦੇਸ਼ ਮੁਦਰਾ ਕੀ ਹੈ?
ਉਤਰ:-ਆਦੇਸ਼ ਮੁਦਰਾ ਉਹ ਮੁਦਰਾ ਹੁੰਦੀ ਹੈ ਜੋ ਸਰਕਾਰ ਦੇ ਹੁਕਮ ਨਾਲ ਜਲਦੀ ਹੈ। ਇਸ ਵਿੱਚ ਨੋਟ ਅਤੇ ਸਿੱਕੇ ਸ਼ਾਮਲ ਹੁੰਦੇ ਹਨ।
ਪ੍ਰ: 10:-ਨਿਆਸ ਮੁਦਰਾ (Fiduciary Money) ਕੀ ਹੈ?
ਉਤਰ: - ਨਿਆਸ ਮੁਦਰਾ ਉਸ ਮੁਦਰਾ ਨੂੰ ਕਹਿੰਦੇ ਹਨ ਜੋ ਪ੍ਰਾਪਤ ਕਰਤਾ ਅਤੇ ਅਦਾ ਕਰਤਾ ਦੇ ਵਿਚਕਾਰ ਆਪਸੀ ਵਿਸ਼ਵਾਸ ਤੇ ਆਧਾਰਤ ਹੁੰਦੀ ਹੈ ।ਉਦਾਹਰਨ ਵਜੋਂ ਚੈਕ ਇੱਕ ਨਿਆਸ ਮੁਦਰਾ ਹੈ। ਇਸ ਨੂੰ ਭੁਗਤਾਨ ਦੇ ਰੂਪ ਵਿੱਚ ਸਵੀਕਾਰ ਕਰਨਾ ਵਿਸ਼ਵਾਸ ਤੇ ਆਧਾਰਤ ਹੁੰਦਾ ਹੈ ਨਾ ਕਿ ਸਰਕਾਰੀ ਹੁਕਮ ਤੇ।
(ਚਾਰ ਅੰਕਾਂ ਵਾਲੇ ਪ੍ਰਸ਼ਨ)
ਪ੍ਰ: 1:- ਮੁਦਰਾ ਦੀ ਪੂਰਤੀ ਦੇ ਘਟਕਾਂ ਦੀ ਵਿਆਖਿਆ ਕਰੋ।
ਉਤਰ:-ਮੁਦਰਾ ਦੀ ਪੂਰਤੀ ਦੇ ਚਾਰ ਘਟਕ ਹਨ;
M1= ਜਨਤਾ ਦੇ ਕੌਲ ਕਰੰਸੀ + ਬੈਂਕਾਂ ਦੀ ਮੰਗ ਜਮ੍ਹਾਂ
M2= ਜਨਤਾ ਦੇ ਕੋਲ ਕਰੰਸੀ + ਬੈਂਕਾਂ ਦੀ ਮੰਗ ਜਮ੍ਹਾਂ+ ਡਾਕਖਾਨਿਆਂ ਦੇ ਬੱਚਤ ਬੈਂਕਾਂ ਵਿੱਚ ਜਮ੍ਹਾਂ
M3= ਜਨਤਾ ਦੇ ਕੌਲ ਕਰੰਸੀ + ਬੈਂਕਾਂ ਦੀ ਮੰਗ ਜਮ੍ਹਾਂ+ ਬੈਂਕਾਂ ਦੀ ਸਾਵਧੀ ਜਮ੍ਹਾਂ (Time Deposits)
M4= ਜਨਤਾ ਦੇ ਕੌਲ ਕਰੰਸੀ + ਬੈਂਕਾਂ ਦੀ ਮੰਗ ਜਮ੍ਹਾਂ+ ਬੈਂਕਾਂ ਦੀ ਸਾਵਧੀ ਜਮ੍ਹਾਂ +ਡਾਕਖਾਨਿਆਂ ਦੀ ਕੁੱਲ ਜਮ੍ਹਾਂ (NSC ਨੂੰ ਛੱਡ ਕੇ)
(ਛੇ ਅੰਕਾਂ ਵਾਲੇ ਪ੍ਰਸ਼ਨ)
ਪ੍ਰ:1:- ਮੁਦਰਾ ਦੇ ਲਾਭ ਅਤੇ ਹਾਨੀਆਂ ਦਾ ਵਰਣਨ ਕਰੋ।
ਉਤਰ:-ਮੁਦਰਾ ਦੇ ਵੱਖ-ਵੱਖ ਆਰਥਿਕ ਖੇਤਰਾਂ ਵਿੱਚ ਹੇਠ ਲਿਖੇ ਲਾਭ ਹਨ:
1. ਉਪਭੋਗ ਖੇਤਰ ਵਿੱਚ ਲਾਭ:-ਇੱਕ ਉਪਭੋਗਤਾ ਨੂੰ ਆਮਦਨ ਮੁਦਰਾ ਦੇ ਰੂਪ ਵਿੱਚ ਮਿਲਦੀ ਹੈ।ਉਹ ਆਪਣੀ ਇੱਛਾ ਅਨੁਸਾਰ ਵਸਤੂਆਂ ਖਰੀਦ ਸਕਦਾ ਹੈ।
2.ਉਤਪਾਦਨ ਖੇਤਰ ਵਿੱਚ ਮਹੱਤਵ:-ਹਰੇਕ ਉਤਪਾਦਕ ਉਸ ਵਸਤੂ ਦਾ ਉਤਪਾਦਨ ਕਰਨਾ ਚਾਹੇਗਾ ਜਿਸ ਤੋਂ ਵੱਧ ਤੋਂ ਵੱਧ ਲਾਭ ਮਿਲੇ।ਪਰ ਲਾਭ ਦਾ ਅੰਦਾਜ਼ਾ ਤਦ ਤੱਕ ਨਹੀਂ ਲਾਇਆ ਜਾ ਸਕਦਾ ਜਦੋਂ ਤੱਕ ਵੱਖ-ਵੱਖ ਵਸਤੂਆਂ ਦੇ ਮੁੱਲ, ਉਨ੍ਹਾਂ ਦੀ ਪੂਰਤੀ ਅਤੇ ਉਹਨਾਂ ਦੀ ਉਤਪਾਦਨ ਲਾਗਤ ਦਾ ਪਤਾ ਨਾ ਲੱਗੇ ।ਇਸ ਲਈ ਮੁਦਰਾ ਬਹੁਤ ਜਰੂਰੀ ਹੈ।
3.ਵਸਤੂ ਵਟਾਂਦਰਾ ਦੀਆ ਕਠਿਨਾਈਆਂ ਤੋ ਛੁਟਕਾਰਾ:- ਮੁਦਰਾ ਦੇ ਪ੍ਰਚੱਲਣ ਤੋਂ ਸਾਨੂੰ ਵਸਤੂ ਵਟਾਂਦਰੇ ਦੀਆਂ ਸਮੱਸਿਆਂਵਾਂ ਤੋਂ ਛੁਟਕਾਰਾ ਮਿਲਦਾ ਹੈ।
4.ਸਾਖ ਦਾ ਆਧਾਰ:-ਆਧੁਨਿਕ ਸਮੇਂ ਵਿੱਚ ਵੱਧ ਤੋਂ ਵੱਧ ਵਪਾਰ ਸਾਖ ਤੇ ਨਿਰਭਰ ਕਰਦਾ ਹੈਮੁਦਰਾ ਦੇ ਕਾਰਨ ਸਾਖ ਨਿਰਮਾਣ ਸੰਭਵ ਹੋ ਸਕਿਆ ਹੈ।
5.ਵਪਾਰ ਖੇਤਰ ਵਿੱਚ ਮਹੱਤਵ:-ਮੁਦਰਾ ਦੇ ਕਾਰਨ ਅੰਦਰੂਨੀ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਬਹੁਤਤ ਵਾਧਾ ਹੋਇਆ ਹੈ।
6. ਵੰਡ ਖੇਤਰ ਵਿੱਚ ਮਹੱਤਵ:-ਮੁਦਰਾ ਦੇ ਕਾਰਨ ਰਾਸ਼ਟਰੀ ਆਮਦਨ ਵਿੱਚੋਂ ਉਤਪਾਦਨ ਦੇ ਸਾਧਨਾਂ ਨੂੰ ਉਸਦਾ ਹਿੱਸਾ ਆਸਾਨੀ ਨਾਲ ਦਿੱਤਾ ਜਾ ਸਕਦਾ ਹੈ।
7. ਪੂੰਜੀ ਨਿਰਮਾਣ:-ਵਸਤੂ ਵਟਾਂਦਰਾ ਪ੍ਰਣਾਲੀ ਵਿੱਚ ਵਸਤੂਆਂ ਦੇ ਰੂਪ ਵਿੱਚ ਬੱਚਤ ਅਤੇ ਨਿਵੇਸ਼ ਕਰਨਾ ਨੀਕ ਨਹੀਂ ਸੀ ।ਮੁਦਰਾ ਨਾਲ ਇਹ ਸੌਖਾ ਤੇ ਸੰਭਵ ਹੋ ਸਕਿਆ ਹੈ।
ਹਾਨੀਆਂ:-ਮੁਦਰਾ ਦੇ ਕਾਰਨ ਹੇਠ ਲਿਖੀਆਂ ਹਾਨੀਆਂ ਹਨ:
1.ਮੁੱਲ ਵਿੱਚ ਅਸਥਿਰਤਾ:-ਮੁਦਰਾ ਦੇ ਮੁੱਲ ਵਿੱਚ ਸਥਿਰਤਾ ਨਹੀਂ ਰਹਿੰਦੀ । ਇਸ ਵਿੱਚ ਸਮੇਂ ਸਮੇਂ ਪਰਿਵਰਤਨ ਹੁੰਦਾ ਰਹਿੰਦਾ ਹੈ। ਇਹ ਪਰਿਵਰਤਨ ਦੋ ਤਰ੍ਹਾਂ ਦਾ ਹੋ ਸਕਦਾ ਹੈ (i) ਮੁਦਰਾ ਸਫੀਤੀ (iI) ਮੁਦਰਾ ਵਿਸਫੀਤੀ ।
2. ਵਪਾਰ ਚੱਕਰ:-ਮੁਦਰਾ ਵਪਾਰ ਚੱਕਰਾਂ ਨੂੰ ਜਨਮ ਦਿੰਦੀ ਹੈ। ਵਪਾਰਿਕ ਉਤਰਾਅ-ਚੜਾਅ ਦਾ ਇੱਕ ਮੁੱਖ ਕਾਰਨ ਮੁਦਰਾ ਹੀ ਹੈ।
3. ਵੱਧ ਪੂੰਜੀਕਰਨ:-ਮੁਦਰਾ ਦੇ ਕਾਰਨ ਸਾਖ ਸਹੂਲਤਾਂ ਉਪਲੱਭਧ ਹੋਈਆਂ ਹਨ। ਫਲਸਰੂਪ ਲੋਕਾਂ ਨੇ ਉਦਯੌਗਾਂ ਵਿੱਚ ਵੱਦ ਪੂੰਜੀ ਲਗਾਉਣੀ ਆਰੰਭ ਕਰ ਦਿੱਤੀ ਹੈ ।ਵੱਧ ਪੂੰਜੀਕਰਨ ਦੇ ਕਾਰਨ ਵਾਧੂ ਉਤਪਾਦਨ, ਫਿਰ ਮੰਦੀ, ਬੇਰੁਜਗਾਰੀ
ਤੇ ਅਸਥਿਰਤਾ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
4. ਆਰਥਿਕ ਹਾਨੀ:- ਮੁਦਰਾ ਦੇ ਕਾਰਨ ਰਿਣ ਲੈਣ ਦੀ ਸੁਵਿਧਾ ਵਧ ਜਾਂਦੀ ਹੈ।ਰਿਣ ਨੂੰ ਉਤਪਾਦਕ ਕੰਮਾਂ ਵਿੱਚ ਨਾ ਲਾਉਣ ਕਾਰਨ ਹਾਨੀ ਹੁੰਦੀ ਹੈ। ਭਾਰਤੀ ਕਿਸਾਨ ਲਈ ਇਹ ਕਥਨ ਮਸ਼ਹੂਰ ਹੈ ਕਿ “ਉਹ ਰਿਣ ਵਿੱਚ ਜਨਮ ਲੈਂਦਾ ਹੈ,ਰਿਣ ਵਿੱਚ ਜੀਵਨ ਚਲਾਉਂਦਾ ਹੈ ਅਤੇ ਰਿਣ ਵਿੱਚ ਹੀ ਮਰ ਜਾਂਦਾ ਹੈ”।
5.ਧਨ ਦੀ ਅਸਮਾਨ ਵੰਡ:- ਮੁਦਰਾ ਦੇ ਕਾਰਨ ਹੀ ਧਨ ਦੀ ਅਸਮਾਨ ਵੰਡ ਹੌਣ ਲੱਗੀ ਹੈ।ਕੁਝ ਲੋਕਾਂ ਦੇ ਹੱਥਾਂ ਵਿੱਚ ਧਨ ਦਾ ਕੇਂਦਰੀਕਰਣ ਹੋ ਜਾਂਦਾ ਹੈ ਅਤੇ ਏਕਾਧਿਕਾਰ ਪ੍ਰਵਿਰਤੀ ਵਿੱਚ ਵਾਧਾ ਹੁੰਦਾ ਹੈ।
6. ਕਾਲੇ ਧਨ ਦੀ ਸਮੱਸਿਆ:-ਮੁਦਰਾ ਦੇ ਕਾਰਨ ਹੀ ਕਾਲੇ ਧਨ ਦੀ ਸਮੱਸਿਆ ਪੈਦਾ ਹੁੰਦੀ ਹੈ।ਲੋਕਾਂ ਲਈ ਮੁਦਰਾ ਦੇ ਰੂਪ ਵਿੱਚ ਆਪਣੀ ਆਮਦਨ ਵਿੱਚੋਂ ਕਰ ਚੋਰੀ ਕਰਨਾ ਸੌਖਾ ਹੁੰਦਾ ਹੈ।
ਪ੍ਰ:2.ਮੁਦਰਾ ਤੋ ਕੀ ਭਾਵ ਹੈ? ਮੁਦਰਾ ਦੇ ਕੰਮਾਂ ਦਾ ਵਰਣਨ ਕਰੋ ।
ਉਤਰ: - ਮੁਦਰਾ ਦੇ ਕੰਮਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ;
1.ਮੁੱਢਲੇ ਜਾਂ ਮੁੱਖ ਕੰਮ
2. ਸਹਾਇਕ ਜਾਂ ਗੌਣ ਕੰਮ
1.
ਮੁਦਰਾ
ਦੇ
ਮੁੱਢਲੇ
ਜਾਂ
ਮੁੱਖ
ਕੰਮ:- ਇਸ ਵਰਗ ਵਿੱਚ ਮੁਦਰਾ ਦੇ ਉਹ ਕੰਮ ਆਉਂਦੇ ਹਨ ਜੋ ਹਰੇਕ ਦੇਸ਼ ਅਤੇ ਕਾਲ ਵਿੱਚ ਮੁਦਰਾ ਰਾਹੀ ਕੀਤੇ ਜਾਂਦੇ ਹਨ। ਇਹਨਾਂ ਵਿੱਚ ਹੇਠਾਂ ਲਿਖੇ ਕੰਮ ਆਉਂਦੇ ਹਨ:
(i) ਵਟਾਂਦਰੇ ਦਾ ਮਾਧਿਅਮ (Medium of Exchange):-ਮੁਦਰਾ ਦਾ ਇੱਕ ਮਹੱਤਵਪੂਰਨ ਕੰਮ ਵਟਾਂਦਰੇ ਦਾ ਮਾਧਿਅਮ ਹੈ।
“ਇਸ ਦਾ ਭਾਵ ਇਹ ਹੈ ਕਿ ਮੁਦਰਾ ਦੇ ਰੂਪ ਵਿੱਚ ਇੱਕ ਮਨੁੱਖ ਆਪਣੀਆਂ ਵਸਤੂਆਂ ਨੂੰ ਵੇਚਦਾ ਹੈ ਅਤੇ ਹੋਰਨਾਂ ਵਸਤੂਆਂ ਨੂੰ ਖਰੀਦਦਾ ਹੈ ਮੁਦਰਾ ਵਸਤੂਆਂ ਨੂੰ ਖਰੀਦਣ ਅਤੇ ਵਿਕਰੀ ਦੋਹਾਂ ਵਿੱਚ ਇੱਕ ਵਿਚੋਲੇ ਦਾ ਕੰਮ ਕਰਦੀ ਹੈ।“
ਇਸ ਦੇ ਫਲਸਰੂਪ ਵਟਾਂਦਰੇ ਦਾ ਕੰਮ ਸਰਲ ਤੇ ਆਸਾਨ ਹੋ ਗਿਆ ਹੈ ਅਤੇ ਸਮੇਂ ਤੇ ਮਿਹਨਤ ਦੀ ਬਹੁਤ ਬੱਚਤ ਹੋਈ ਹੈ।
(ii) ਮੁੱਲ ਦਾ ਮਾਪਦੰਡ ਜਾਂ ਮੁੱਲ ਦੀ ਇਕਾਈ (Measure of Value):- ਮੁਦਰਾ ਦਾ ਦੂਜਾ ਕੰਮ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਮਾਪਣਾ ਹੈ।ਮੁਦਰਾ ਲੇਖੇ ਦੀ ਇਕਾਈ ਦੇ ਰੂਪ ਵਿੱਚ ਮੁੱਲ ਦਾ ਮਾਪ-ਦੰਡ ਕਰਦੀ ਹੈ।
ਕਰਾਉਥਰ
ਅਨੁਸਾਰ "ਇਹ ਲੇਖੇ ਦੀ ਇਕਾਈ ਦਾ ਕੰਮ ਕਰਦੀ ਹੈ ਇਹ ਮੁੱਲ ਦਾ ਮਾਪ-ਦੰਡ ਜਾਂ ਪ੍ਰਮਾਣਿਕ ਮਾਪਕ ਜਿਸ ਨਾਲ ਦੂਜੀਆਂ ਸਾਰੀਆਂ ਵਸਤੂਆਂ ਦੀ ਤੁਲਨਾ ਕੀਤੀ ਜਾ ਸਕਦੀ ਹੈ।“
2.
ਮੁਦਰਾ
ਦੇ
ਗੌਣ
ਜਾਂ
ਸਹਾਇਕ
ਕੰਮ: ਇਹਨਾਂ ਵਿੱਚ ਹੇਠਾਂ ਲਿਖੇ ਕੰਮ ਆਉ'ਢੇ ਹਨ:
(i) ਸਥਗਿਤ ਭੁਗਤਾਨਾਂ ਦਾ ਮਾਨ (Standardof Deferred Payments): ਜਿਨ੍ਹਾਂ ਲੈਣ ਦੇਣ ਦਾ ਭੁਗਤਾਨ ਉਸੇ ਵੇਲੇ ਨਾ
ਕਰਕੇ ਭਵਿੱਖ ਵਿੱਚ ਕਰਨ ਲਈ ਸਥਗਿਤ ਕਰ ਦਿੱਤਾ ਜਾਂਦਾ ਹੈ।ਉਸ ਨੂੰ ਸਥਗਿਤ ਭੁਗਤਾਨ ਕਹਿੰਦੇ ਹਨ। ਕਰਜ਼ਿਆਂ
ਦੇ ਭੁਗਤਾਨ ਨੂੰ ਵੀ ਸਥਗਿਤ ਭੁਗਤਾਨ ਕਹਿੰਦੇ ਹਨ।ਹਰੇਕ ਅਰਥਵਿਵਸਥਾ ਵਿੱਚ ਕਿਸੇ ਨਾ ਕਿਸੇ ਤਰ੍ਹਾਂ
ਦੇ ਕਰਜ਼ੇ ਦੇ ਲੈਣ ਦੇਣ ਦੀ ਲੋੜ ਪੈਂਦੀ ਹੈ। ਵਸਤੂ ਵਟਾਂਦਰੇ ਦੀ ਥਾਂ ਮੁਦਰਾ ਰਾਹੀ ਇਸ ਤਰ੍ਹਾਂ ਦਾ
ਭੁਗਤਾਨ ਵਧੇਰੇ ਸਰਲਤਾ ਨਾਲ ਕੀਤਾ ਜਾ ਸਕਦਾ ਹੈ।
(ii) ਮੁੱਲ ਦਾ ਭੰਡਾਰ (Store of Value):-ਮੁਦਰਾ
ਮੁੱਲ ਦੇ ਭੰਡਾਰ ਦੇ ਰੂਪ ਵਿੱਚ ਵੀ ਕੰਮ ਕਰਦੀ ਹੈ ।ਧਨ ਦੇ ਭੰਡਾਰ ਦਾ ਅਰਥ ਹੈ ਮੁਦਰਾ ਨੂੰ ਵਸਤੂਆ
ਅਤੇ ਸੇਵਾਵਾਂ ਲਈ ਖਰਚ ਕਰਨ ਦਾ ਤੁਰੰਤ ਕੋਈ ਵਿਚਾਰ ਨਹੀਂ' ਹੈ।ਹਰੇਕ ਮਨੁੱਖ ਆਪਣੀ ਆਮਦਨ ਦਾ ਕੁਝ ਹਿੱਸਾ
ਭਵਿੱਖ ਲਈ ਬਚਾਉਂਦਾ ਹੈ ਇਸ ਨੂੰ ਹੀ ਮੁੱਲ ਦਾ ਭੰਡਾਰ ਕਿਹਾ ਜਾਂਦਾ ਹੈ।
(iii) ਮੁੱਲ ਦਾ ਹਸਤਾਂਤਰਣ (Transfer of Value):-ਮੁਦਰਾ ਦੇ ਕਾਰਨ ਮੁੱਲ ਦਾ ਹਸਤਾਂਤਰਣ ਸੌਖਾ ਬਣ
ਗਿਆ ਹੈ।ਮੁਦਰਾ ਦੇ ਰੂਪ ਵਿੱਚ ਕੋਈ ਵੀ ਮਨੁੱਖ ਇੱਕ ਥਾਂ ਤੋਂ ਆਪਣੀ ਸੰਪਤੀ ਵੇਚ ਕੇ ਦੂਜੀ ਥਾਂ ਖਰੀਦ
ਸਕਦਾ ਹੈ। ਸਿੱਟੇ ਵਜੋਂ ਪੂੰਜੀ ਦੀ ਗਤੀਸ਼ੀਲਤਾ ਵਿੱਚ ਸਹਾਇਤਾ ਮਿਲਦੀ ਹੈ।
3.ਅਚਨਚੇਤੀ ਕੰਮ: ਇਹਨਾਂ ਵਿੱਚ ਹੇਠਾਂ ਲਿਖੇ ਕੰਮ ਆਉਂਦੇ ਹਨ:
1. (i) ਸਾਖ ਨਿਰਮਾਣ ਦਾ ਆਧਾਰ (Basis of credit creation):-ਮੁਦਰਾ
ਦੇ ਪ੍ਰਚੱਲਣ ਨਾਲ ਸਾਖ ਨਿਰਮਾਣ ਕੀਤੀ ਜਾਂਦੀ ਹੈ।
(ii) ਵੱਧ ਤੋਂ ਵੱਧ ਸੰਤੁਸ਼ਟੀ ਦਾ ਮਾਪ (Measurement of Maximum satisfaction):- ਮੁਦਰਾ
ਦੇ ਰੂਪ ਵਿੱਚ ਧੰਨ ਖਰਚ ਕਰਕੇ ਇੱਕ ਉਪਭੋਗੀ ਵੱਧ ਤੋਂ ਵੱਧ ਸੰਤੁਸ਼ਟੀ ਅਤੇ ਉਤਪਾਦਕ ਵੱਧ ਤੋਂ ਵੱਧ ਲਾਭ
ਪ੍ਰਾਪਤ ਕਰ ਸਕਦਾ ਹੈ।
(iii) ਰਾਸ਼ਟਰੀ ਆਮਦਨ ਦੀ ਵੰਡ (Distribution of National Income):- ਵਸਤੂ ਵਟਾਂਦਰੇ ਵਿੱਚ ਉਤਪਾਦਨ ਦੇ ਵੱਖ-ਵੱਖ ਸਾਧਨਾਂ
ਵਿਚਕਾਰ ਰਾਸ਼ਟਰੀ ਆਮਦਨ ਦਾ ਮਾਪ ਤੇ ਵੰਡ ਕਰਨੀ ਔਖੀ ਸੀ ।ਮੁਦਰਾ ਦੇ ਪ੍ਰਚਲਣ ਮਗਰੋਂ ਰਾਸ਼ਟਰੀ ਆਮਦਨ
ਦੀ ਵੰਡ ਕਰਨੀ ਸੌਖੀ ਹੋ ਗਈ ਹੈ।
(iii) ਨਿਰਣੇ ਦਾ ਵਾਹਕ (Bearer of option):-ਇਸ ਕੰਮ ਤੋਂ ਭਾਵ ਹੈ ਕਿ ਮੁਦਰਾ ਦਾ ਰੂਪ ਵਿੱਚ
ਧਨ ਦਾ ਭੰਡਾਰ ਕਰਕੇ ਅਸੀਂ ਹਾਲਾਤਾਂ ਮੁਤਾਬਿਕ ਵਸਤੂਆਂ ਖਰੀਦਣ ਸੰਬੰਧੀ ਆਪਣੇ ਫੈਸਲੇ ਵਿੱਚ ਪਰਿਵਰਤਨ
ਕਰ ਸਕਦੇ ਹਾਂ।
(iv) ਸ਼ੋਧਣ ਸਮਰੱਥਾ ਦੀ ਗਰੰਟੀ (Guarantee of Solvency):- ਕਿਸੇ
ਮਨੁੱਖ ਜਾਂ ਸੰਸਥਾ ਕੋਲ ਮੁਦਰਾ ਉਸ ਦੀ ਸੋਧਣ ਸਮਰੱਥਾ ਦੀ ਗਰੰਟੀ ਹੈ। ਆਪਣੀ ਇਸ ਸਮਰੱਥਾ ਨੂੰ ਬਣਾਈ
ਰੱਖਣ ਲਈ ਹਰੇਕ ਮਨੁੱਖ, ਫਰਮ, ਬੈਂਕ ਜਾਂ ਬੀਮਾ ਕੰਪਨੀ ਨੂੰ ਮੁਦਰਾ ਦੇ ਰੂਪ ਵਿੱਚ ਕੁਝ ਨਾ ਕੁਝ ਧਨ
ਜਰੂਰ ਜਮ੍ਹਾਂ ਰੱਖਣਾ ਪੈਦਾ ਹੈ। ਮੌਦ੍ਰਿਕ ਜਮਾਵਾਂ ਸ਼ੋਧਣ ਸਮਰੱਥਾ ਦੀ ਗਰੰਟੀ ਦਾ ਕਾਰਜ ਕਰਦੀ ਹੈ।
(v) ਪੂੰਜੀ ਦੀ ਤਰਲਤਾ (Increase in the Liquidity of Capital):- ਮੁਦਰਾ ਵਿੱਚ ਸਧਾਰਨ ਪ੍ਰਵਾਨਗੀ ਦਾ ਗੁਣ ਹੋਣ ਕਰਕੇ
ਇਹ ਪੂੰਜੀ ਨੂੰ ਤਰਲ ਬਣਾਈ ਰੱਖਣ ਦਾ ਕੰਮ ਕਰਦੀ ਹੈ।ਅਸੀਂ ਮਕਾਨ, ਦੁਕਾਨ ਜਾਂ ਭੂਮੀ ਦੇ ਰੂਪ ਵਿੱਚ
ਪੂੰਜੀ ਲੈਣ ਤੋਂ ਮਨ੍ਹਾਂ ਕਰ ਸਕਦੇ ਹਾਂ ।ਮੁਦਰਾ ਦੇ ਰੂਪ ਵਿੱਚ ਪੂੰਜੀ ਲੈਣ ਤੋਂ ਕੋਈ ਮਨ੍ਹਾਂ ਨਹੀਂ
ਕਰਦਾ।