ਆਰਥਿਕ ਭੂਗੋਲ ਤੇ ਉਸਦੇ ਖੇਤਰ
Economics
1. The branch of knowledge concerned
with the production, consumption, and transfer of wealth.
Geography is the study inter relationships
between people and their environments. Geographers explore both the physical properties
of Earth's surface and the human societies spread across it.
ਆਰਥਿਕ ਭੂਗੋਲ ਤੇ ਉਸਦੇ ਖੇਤਰ
ਆਰਥਿਕ ਸਾਧਨਾਂ ਤੇ ਉਨ੍ਹਾਂ ਦੀ ਵਰਤੋਂ ਦੀ ਭੂਗੋਲਿਕ ਵੰਡ ਦਾ ਅਧਿਐਨ ਹੀ ਆਰਥਿਕ ਭੂਗੋਲ ਹੈ ਜੋ ਕਿ ਭੂਗੋਲ ਤੇ ਅਰਥ ਸ਼ਾਸਤਰ ਵਰਗੇ ਵਿਸਤ੍ਰਿਤ ਵਿਸ਼ਿਆਂ ਦਾ ਉਪ-ਖੇਤਰ ਕਿਹਾ ਜਾ ਸਕਦਾ ਹੈ। ਭੂਗੋਲ ਦੇ ਖੋਜਕਾਰ, ਆਲਮੀ ਪੱਧਰ 'ਤੇ ਵਾਪਰਦੀਆਂ ਆਰਥਿਕ ਕਿਰਿਆਵਾਂ ਦੀ ਸਥਿਤੀ ਤੇ ਵੰਡ ਦਾ ਅਧਿਐਨ ਕਰਦੇ ਹਨ।
ECONOMIC GEOGRAPHY =
RESOURCE APPRAISLE +RESOURCE
UTILISATION+RESOURCE
AWARENESS
ਕਿਸੇ ਵੀ ਦੇਸ਼ ਦੀ ਆਰਥਿਕਤਾ ਨੂੰ ਕਈ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ ਕਿਉਂ ਜੋ
ਹਰ ਖੇਤਰ ਦੇ ਕਾਰਜ ਵਿੱਚ ਰੁਝੀ ਵਸੋਂ ਦੀ ਅਨੁਪਾਤ ਹੀ ਉਸ ਦੇਸ਼ ਦੀ ਆਰਥਿਕ ਕਿਰਿਆ ਲਈ ਉਸ ਖੇਤਰ ਦਾ ਮਹੱਤਵ ਤੈਅ ਕਰਦੀ ਹੈ।
ਮੌਲਿਕ
ਆਰਥਿਕ ਕਿਰਿਆਵਾਂ ਦਾ ਸਬੰਧ ਸਿੱਧੇ ਤੌਰ 'ਤੇ ਧਰਤੀ ਵਿੱਚ ਮਿਲਦੇ ਕੱਚੇ ਸਾਧਨਾਂ ਦੀ ਵਰਤੋਂ
ਨਾਲ ਹੁੰਦਾ ਹੈ ਜੋ ਖੇਤੀਬਾੜੀ ਤੇ ਖਣਿਜ ਪਦਾਰਥਾਂ ਦੇ ਰੁਪ ਵਿੱਚ ਮਿਲਦੇ ਹਨ ਤੇ ਸਹਿਕਾਰੀ ਖੇਤਰ ਦੀਆਂ ਕਿਰਿਆਵਾਂ ਮੌਲਿਕ ਖੇਤਰ ਦੀਆਂ ਕਿਰਿਆਵਾਂ ਉੱਤੇ ਅਧਾਰਤ ਹੋਣ ਕਾਰਨ ਕੁਦਰਤੀ ਸਾਧਨਾਂ ਤੋਂ
ਦੁਰ ਹੋ ਜਾਂਦੀਆਂ ਹਨ ।
ਸਹਾਇਕ ਖੇਤਰ ਜਾਂ ਦੂਸਰੇ ਪੱਧਰ ਦਾ ਖੇਤਰ
ਆਰਥਿਕਤਾ ਦੇ ਸਹਾਇਕ ਪੱਧਰ ਜਾਂ ਦੁਸਰੇ ਪੱਧਰ ਉੱਤੇ ਕੱਚੇ ਸਾਧਨਾਂ ਤੋਂ ਨਵਾਂ ਉਤਪਾਦ ਤਿਆਰ ਕੀਤੇ ਜਾਣ ਦੀ ਕਿਰਿਆ ਹੁੰਦੀ ਹੈ ਤੇ ਇਸ ਵਿੱਚ ਨਿਰਮਾਣ, ਪ੍ਰੋਸੈਸਿੰਗ
ਤੇ ਨਵ-ਉਸਾਰੀਆਂ ਵਰਗੀਆਂ ਕਿਰਿਆਵਾਂ
ਸ਼ਾਮਲ ਹੋ ਜਾਂਦੀਆਂ ਹਨ। ਇਸ ਖੇਤਰ ਦੀਆਂ ਕਿਰਿਆਵਾਂ ਹਨ ਜਿਵੇਂ; ਧਾਤਾਂ ਤੋਂ ਕੁਝ ਹੋਰ ਵਸਤ ਤਿਆਰ ਕਰਨੀ, ਆਟੋਮੌਬਾਈਲ ਸਨਅਤ, ਖੇਡ ਸਨਅਤ, ਰਸਾਇਣ ਤੇ ਇੰਡਨੀਅਰੀ ਸਨਅਤ, ਉਰਜਾ ਦੀ ਵਰਤੋਂ ਅਤੇ ਅਜਿਹੀਆਂ ਹੋਰ ਕਿਰਿਆਵਾਂ
।
ਟਰਸ਼ਰੀ ਖੇਤਰ ਜਾਂ ਤੀਸਰੇ ਪੱਧਰ ਦਾ ਖੇਤਰ
ਆਰਥਿਕਤਾ ਦਾ ਤੀਸਰੇ ਪੱਧਰ ਦਾ ਖੇਤਰ ਸੇਵਾਵਾਂ ਦੀ ਸਨਅਤ ਹੁੰਦਾ ਹੈ। ਇਸ ਖੇਤਰ ਵਿੱਚ ਉਹ ਕਿਰਿਆਵਾਂ ਸ਼ਾਮਲ ਹਨ ਜਿਨ੍ਹਾਂ ਰਾਹੀਂ ਪਹਿਲੇ ਦੋਹੇਂ ਖੇਤਰਾਂ ਵਿੱਚ ਤਿਆਰ ਕੀਤਾ ਮਾਲ ਵਪਾਰਕ ਪੱਧਰ 'ਤੇ ਵੇਚਣ ਦਾ ਕਾਰਜ ਕੀਤਾ ਜਾਂਦਾ ਹੈ। ਸਗੋਂ
ਸਾਰੀਆਂ ਆਰਥਿਕ ਕਿਰਿਆਵਾਂ ਦਾ ਵਿਕਰੀ ਕਾਰਜ ਇਸੇ ਖੇਤਰ ਅਧੀਨ ਆਉਂਦਾ ਹੈ। ਇਸ ਖੇਤਰ ਦੀਆਂ ਕਿਰਿਆਵਾਂ ਹਨ ਜਿਵੇਂ; ਥੋਕ- ਪ੍ਰਚੂਨ ਵਿਕਰੀ, ਆਵਾਜਾਈ ਤੇ ਵੰਡ, ਰੈਸਤਰਾਂ ਸੇਵਾਵਾਂ, ਕਲਰਕੀ ਸੇਵਾਵਾਂ, ਮੀਡੀਆਂ, ਸੈਲਾਨੀ ਸੇਵਾਵਾਂ, ਬੈਕਿੰਗ ਤੇ ਬੀਮਾਕਾਰੀ, ਸਿਹਤ ਸਬੰਧੀ ਸੇਵਾਵਾਂ ਤੇ ਕਾਨੂੰਨੀ ਸੇਵਾਵਾਂ ਆਦਿ। ਵਿਕਾਸਸ਼ੀਲ ਦੇਸ਼ਾਂ ਦੀ ਬਹੁਤੀ ਵਸੋਂ ਇਸ ਖੇਤਰ ਵਿੱਚ ਕਾਰਜ ਕਰਨ ਵੱਲ ਵਧੇਰੇ ਉਤਸ਼ਾਹਤ ਹੁੰਦੀ ਹੈ।
ਕੁਆਟਰਨਰੀ ਖੇਤਰ ਜਾਂ ਚੌਥੇ ਪੱਧਰ ਦਾ ਖੇਤਰ
ਆਰਥਿਕਤਾ ਦੇ ਬਹੁਤੇ ਮਾਡਲਾਂ ਵਿੱਚ ਸਿਰਫ ਤਿੰਨ ਖੇਤਰਾਂ ਦੀ ਗੱਲ ਹੀ ਕੀਤੀ ਗਈ ਹੈ ਪਰ ਕਈ ਥਾਈਂ ਇਸਦੇ ਚੌਥੇ ਤੇ ਪੰਜਵੇਂ ਖੇਤਰ
ਦੀ ਗੱਲ ਵੀ ਚਲਦੀ ਹੈ । ਚੌਥੇ ਪੱਧਰ ਦੇ ਖੇਤਰ ਦੀਆਂ ਕਿਰਿਆਵਾਂ ਬੌਧਿਕ ਕਿਰਿਆਵਾਂ ਹੁੰਦੀਆਂ ਹਨ ਜੋ ਤਕਨੀਕ ਦੀ ਖੋਜ ਦੇ ਕਾਰਜਾਂ ਵਿੱਚ ਲੱਗੇ
ਹੁੰਦੇ ਹਨ।
ਕੁਆਟਰਨਰੀ ਖੇਤਰ ਜਾਂ ਚੌਥੇ ਪੱਧਰ ਦਾ ਖੇਤਰ
ਆਰਥਿਕਤਾ ਦੇ ਬਹੁਤੇ ਮਾਡਲਾਂ ਵਿੱਚ ਸਿਰਫ ਤਿੰਨ ਖੇਤਰਾਂ ਦੀ ਗੱਲ ਹੀ ਕੀਤੀ ਗਈ ਹੈ ਪਰ ਕਈ ਥਾਈਂ ਇਸਦੇ ਚੌਥੇ ਤੇ ਪੰਜਵੇਂ ਖੇਤਰ
ਦੀ ਗੱਲ ਵੀ ਚਲਦੀ ਹੈ । ਚੌਥੇ ਪੱਧਰ ਦੇ ਖੇਤਰ ਦੀਆਂ ਕਿਰਿਆਵਾਂ ਬੌਧਿਕ ਕਿਰਿਆਵਾਂ ਹੁੰਦੀਆਂ ਹਨ ਜੋ ਤਕਨੀਕ ਦੀ ਖੋਜ ਦੇ ਕਾਰਜਾਂ ਵਿੱਚ ਲੱਗੇ ਹਨ ।
ਕੁਈਨਰੀ ਖੇਤਰ ਜਾਂ ਪੰਜਵੇਂ ਪੱਧਰ ਦਾ ਖੇਤਰ
ਆਰਥਿਕਤਾ ਨਾਲ ਸੰਬੰਧਿਤ
ਇਸ ਪੱਧਰ ਦੀਆਂ ਕਿਰਿਆਵਾਂ ਦਾ ਸਬੰਧ
ਸਰਵਉੱਚ ਪੱਧਰ `ਤੇ ਨੀਤੀਗਤ ਫੈਸਲੇ ਲੈਣ ਵਾਲੇ ਤੰਤਰ ਨਾਲ ਹੁੰਦਾ ਹੈ।
ਕਿਸਾਨਾਂ ਲਈ ਖੇਤੀ ਹੁਣ “ਲਾਹੇਵੰਦ ਧੰਦਾ” ਨਹੀਂ ਰਿਹਾ ਤੇ ਕੁੱਲ ਘਰੇਲੂ ਉਤਪਾਦਨ ਵਿੱਚ ਇਸਦਾ ਹਿੱਸਾ
ਭਾਰਤ ਵਿੱਚ ਸਿਰਫ਼ 17 ਪ੍ਰਤੀਸ਼ਤ, ਚੀਨ ਵਿੱਚ 10 ਪ੍ਰਤੀਸ਼ਤ ਤੇ ਸੰਯੁਕਤ
ਰਾਜ ਅਮਰੀਕਾ ਵਿੱਚ ਕੇਵਲ 1 .5 ਪ੍ਰਤੀਸ਼ਤ
ਰਹਿ ਗਿਆ ਹੈ। ਉਸ਼ਣ ਖੰਡੀ
(Tropical grasslands) ਘਾਹ ਦੇ ਮੈਦਾਨਾਂ ਵਿੱਚ ਦਾਲਾਂ ਤੇ ਅਨਾਜ, ਡੈਲਟਾਈ ਖੇਤਰਾਂ ਵਿੱਚ ਚੌਲ ਅਤੇ ਸ਼ੀਤਊਸ਼ਣ (Temperate) ਘਾਹ ਦੇ ਮੈਦਾਨਾਂ ਵਿੱਚ ਅਨਾਜ ਦੇ ਨਾਲ ਫ਼ਲ਼,
ਸਬਜ਼ੀਆਂ ਤੋਂ ਦੁੱਧ ਦਾ ਉਤਪਾਦਨ ਹੁੰਦਾ ਹੈ। ਇਹ ਖੇਤਰ ਮੁੱਖ ਰੂਪ ਵਿੱਚ ਕਣਕ ਅਤੇ ਮੱਕੀ ਦੀ ਪੈਦਾਵਾਰ ਲਈ
ਪ੍ਰਸਿੱਧ ਹਨ ।
ਭਾਰਤ ਵਿੱਚ ਖੇਤੀ ਕਰਨ ਦੇ ਚਾਰ ਮੰਸਮ ਹਨ, (1) ਸਾਉਣੀ (ਖਰੀਫ-Kharif), (2) ਹਾੜੀ (ਰਬੀ-Rabi) ਅਤੇ ਦੋ, ਮੰਸਮ ਬਦਲਣ ਨਾਲ ਜੈਦ (Zaid) ਫ਼ਸਲਾਂ ਉਗਾਈਆਂ ਜਾਂਦੀਆਂ ਹਨ। ਆਉਣ ਵਾਲੇ ਸਮੇਂ
ਵਿਚ ਊਸ਼ਨਖੰਡੀ ਖੇਤਰਾਂ ਵਿਚ ਤੰਬਾਕੂ ਅਤੇ ਅਫੀਮ ਵਰਗੀਆਂ ਫਸਲਾਂ ਨੂੰ ਕਿਸਾਨ ਆਰਥਿਕ ਫਾਇਦੇ ਲਈ ਤਰਜੀਹ ਦੇ ਸੱਕਦੇ ਹਨ। ਖਾਸ ਕਰ ਕੇ ਰਾਜਨੀਤਿਕ ਅਸਥਿਰਤਾ ਵਾਲੇ ਮੁਲਕਾਂ ਵਿੱਚ ਜਿਆਦਾਤਰ ਇਹਨਾਂ ਫ਼ਸਲਾਂ ਦੀ ਹੀ ਖੇਤੀ ਕੀਤੀ ਜਾਂਦੀ ਹੈ।
ਸੰਸਾਰ
ਵਿੱਚ “ਐਲ ਨੀਨੋ” (El
Nino) ਅਤੇ “ਲਾ ਨੀਨਾ” (La
Nina) ਖੇਤੀ ਦੀ ਪੈਦਾਵਾਰ ਤੇ ਵੱਡਾ ਅਸਰ ਪਾਉਂਦੇ ਹਨ । ਐਲ ਨੀਨੋਂ ਦੇ ਸਮੇਂ ਤੇ ਘੱਟ ਵਰਖਾ ਹੋਣ ਕਾਰਨ ਸੈਸਾਰ ਵਿੱਚ ਫਸਲਾਂ ਦਾ ਉਤਪਾਦਨ ਵੀ ਕਾਫ਼ੀ ਘੱਟ ਜਾਂਦਾ ਹੈ ਅਤੇ ਲਾ-ਨੀਨਾ ਦੇ ਸਮੇਂ ਚੰਗੀ ਬਾਰਿਸ਼ ਦਾ ਫਸਲਾਂ ਦੇ ਝਾੜ ਤੇ ਚੰਗਾ ਪ੍ਰਭਾਵ ਪੈਂਦਾ ਹੇ। ਭਾਰਤ ਸਰਕਾਰ ਦੀ ਸੈਸਦੀ ਕਮੇਟੀ ਦੇ ਇਕ ਇਕ ਅੰਦਾਜੇ ਮੁਤਾਬਿਕ
ਆਉਣ ਵਾਲੇ ਦਹਾਕੇ ਵਿੱਚ ਭਾਰਤ ਵਿੱਚ ਫ਼ਸਲਾਂ ਦੇ ਝਾੜ ਵਿੱਚ 4.5 ਤੋਂ ਲੈ ਕੇ 9 ਪ੍ਰਤੀਸ਼ਤ ਤੱਕ ਕਮੀ ਆ
ਸਕਦੀ ਹੈ ਆਲਮੀ ਤਪਸ਼ ਵਧਣ ਕਾਰਨ ਊਸ਼ਣ ਖੰਡਾ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਹੁਣ ਸ਼ੀਤਊਸ਼ਣ ਖੰਡਾ
ਵਿੱਚ ਉੱਗ ਰਹੀਆਂ ਹਨ ਅਤੇ ਸ਼ੀਤਊਸ਼ਣ ਖੰਡਾ ਦੀਆਂ ਫਸਲਾਂ ਧਰੁਵੀ ਖੇਤਰਾਂ ਵਿੱਚ ਆਪਣੀ ਛਾਪ ਛੱਡ ਰਹੀਆਂ
ਹਨ ਹਾਲਾਂਕਿ ਊਸ਼ਣ ਖੇਡੀ ਫ਼ਸਲਾਂ ਅਤੇ ਖਾਣਾ ਠੰਢੇ ਖੇਤਰਾਂ ਵਿੱਚ ਜ਼ਿਆਦਾ ਨਹੀਂ ਖਾਧਾ ਜਾਂਦਾ। ਜੇ ਮਿੱਟੀਆਂ ਦੀ ਗੱਲ ਕਰੀਏ ਤਾਂ ਜਲੌਂਢੀ ਮਿੱਟੀਆਂ ਵਿੱਚ ਕਣਕ, ਚੌਲ, ਦਾਲਾਂ ਅਤੇ ਕਾਲੀ ਮਿੱਟੀ ਵਿੱਚ ਗੰਨਾ, ਕਪਾਹ ਮੁੱਖ ਰੂਪ ਉਗਾਇਆ ਜਾਂਦਾ ਹੈ। ਕਣਕ ਸੰਸਾਰ
ਦੇ ਲੌਕਾਂ ਦੀ ਪ੍ਰਮੁੱਖ ਖੁਰਾਕ ਅੰਨ ਹੈ, ਜਦਕਿ ਭਾਰਤ ਅਤੇ ਦੱਖਣੀ ਏਸ਼ੀਆਈ ਮੁਲਕਾਂ ਚੌਲ, ਲੋਕਾਂ ਦੀ ਪ੍ਰਮੁੱਖ ਪਸੰਦ ਹਨ ।
ਸ਼ੀਤਊਸ਼ਣ (Temperate) ਖੇਤਰਾਂ ਵਿੱਚ ਦੁੱਧ, ਫ਼ਲ ਅਤੇ ਸਬਜ਼ੀਆਂ ਦੀ ਪੈਦਾਵਾਰ ਵੱਧ ਰਹੀ ਹੈ, ਮੱਛੀ ਉਤਪਾਦਨ ਵਿੱਚ ਵੀ ਚੋਖਾ ਵਾਧਾ ਹੋਇਆ ਹੈ। ਪ੍ਰਤੀ ਹੈਕਟੇਅਰ ਝਾੜ ਵੀ ਹਰ ਸਾਲ ਵੱਧਦਾ ਜਾ ਰਿਹਾ ਹੈ।
ਜੀਨ ਪਰਿਵਰਤਿਤ ਫਸਲਾਂ ਉਗਾਉਣ ਲਈ ਸਾਇੰਸਦਾਨ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਹਾਲਾਂਕਿ ਇਸਦੇ ਵਾਤਾਵਰਨ 'ਤੇ ਪੈਂਦੇ ਮਾੜੇ ਪ੍ਰਭਾਵਾਂ ਦੇ ਖਦਸ਼ੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੂਰੇ ਸੰਸਾਰ
ਵਿੱਚ ਕਿਸਾਨ ਕਰਜ਼ੇ ਦੀ ਮਾਰ ਝੱਲ ਰਹੇ ਹਨ। ਭਾਰਤ ਵਿੱਚ ਬਦਕਿਸਮਤੀ ਨਾਲ 85 ਪ੍ਰਤੀਸ਼ਤ ਤੋਂ ਜਿਆਦਾ ਕਿਸਾਨ ਪਰਿਵਾਰ ਕਰਜ਼ੇ ਹੇਠਾਂ ਦੱਬੇ ਪਏ ਹਨ।